ਲੁਧਿਆਣਾ ਦੀ ਕੋਰਟ ਕੰਪਲੈਕਸ ਦੀ 7ਵੀਂ ਮੰਜ਼ਿਲ ਤੋਂ ਕੁੜੀ ਨੇ ਮਾਰੀ ਛਾਲ, ਮਚੀ ਹਫ਼ੜਾ-ਦਫ਼ੜੀ

ਲੁਧਿਆਣਾ ਸ਼ਹਿਰ ‘ਚ ਭਾਰਤ ਚੌਕ ਸਥਿਤ ਕੋਰਟ ਕੰਪਲੈਕਸ ਦੀ ਸੱਤਵੀਂ ਮੰਜ਼ਿਲ ਤੋਂ ਇਕ ਕੁੜੀ ਨੇ ਛਾਲ ਮਾਰ ਦਿੱਤੀ, ਜਿਸ ਕਾਰਨ ਉਥੇ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਕੁੜੀ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।

ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ’ਤੇ ਪਹੁੰਚ ਗਏ। ਕੁੜੀ ਦੀ ਉਮਰ 20-22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਆਖਿਰ ਕੁੜੀ ਨੇ ਛਾਲ ਕਿਉਂ ਮਾਰੀ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਘਟਨਾ ਤੋਂ ਪਹਿਲਾਂ ਕੁੜੀ ਨੂੰ ਕੋਰਟ ਕੰਪਲੈਕਸ ‘ਚ ਆਪਣੇ ਮੋਬਾਈਲ ‘ਤੇ ਉੱਚੀ ਆਵਾਜ਼ ‘ਚ ਕਿਸੇ ਨਾਲ ਝਗੜਾ ਕਰਦੇ ਵੇਖਿਆ ਗਿਆ ਸੀ। ਕੁਝ ਸਮੇਂ ਬਾਅਦ ਉਸ ਨੇ ਅਚਾਨਕ ਛਾਲ ਮਾਰ ਦਿੱਤੀ।

ਮੌਕੇ ‘ਤੇ ਮੌਜੂਦ ਲੋਕਾਂ ਨੇ ਖੂਨ ਨਾਲ ਲੱਥਪੱਥ ਕੁੜੀ ਨੂੰ ਤੁਰੰਤ ਕਾਰ ਰਾਹੀਂ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਅਜੇ ਤੱਕ ਕੁੜੀ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਸ ਕੇਸ ਵਿੱਚ ਅਦਾਲਤ ਵਿੱਚ ਆਈ ਸੀ।

ਇਹ ਵੀ ਪੜ੍ਹੋ : ਕਰਨਾਲ ਬਾਠ ਕੁੱਟਮਾਰ ਮਾਮਲੇ ‘ਚ ਵੱਡੀ ਅਪਡੇਟ, ਪੰਜਾਬ ਸਰਕਾਰ ਨੇ ਦਿੱਤੇ ਨਿਆਇਕ ਜਾਂਚ ਦੇ ਹੁਕਮ

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲੜਕੀ ਦੇ ਮੋਬਾਈਲ ਤੋਂ ਸੁਰਾਗ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਅਦਾਲਤ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੜਕੀ ਅਦਾਲਤ ‘ਚ ਇਕੱਲੀ ਆਈ ਸੀ ਜਾਂ ਕਿਸੇ ਨਾਲ।

ਵੀਡੀਓ ਲਈ ਕਲਿੱਕ ਕਰੋ -:

 

The post ਲੁਧਿਆਣਾ ਦੀ ਕੋਰਟ ਕੰਪਲੈਕਸ ਦੀ 7ਵੀਂ ਮੰਜ਼ਿਲ ਤੋਂ ਕੁੜੀ ਨੇ ਮਾਰੀ ਛਾਲ, ਮਚੀ ਹਫ਼ੜਾ-ਦਫ਼ੜੀ appeared first on Daily Post Punjabi.



Previous Post Next Post

Contact Form