ਪੰਜਾਬ ਪੁਲਿਸ ਨੇ ਕਿਸਾਨਾਂ ‘ਤੇ ਵੱਡਾ ਐਕਸ਼ਨ ਲਿਆ ਹੈ। 400 ਦਿਨਾਂ ਤੋਂ ਬੰਦ ਹਰਿਆਣਾ-ਪੰਜਾਬ ਦੇ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਖਾਲੀ ਕਰਾ ਦਿੱਤਾ ਗਿਆ ਹੈ। ਇਥੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਟਾ ਦਿੱਤਾ ਗਿਆ। ਇਸ ਦੌਰਾਨ 200 ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਜਿਸ ਦੇ ਬਾਅਦ ਬੁਲਡੋਜ਼ਰ ਨਾਲ ਕਿਸਾਨਾਂ ਦੇ ਬਣਾਏ ਸ਼ੈੱਡ ਤੋੜ ਦਿੱਤੇ ਗਏ।
ਪੰਜਾਬ ਪੁਲਿਸ ਦੀ ਕਾਰਵਾਈ ਦੇ ਬਾਅਦ ਅੱਜ ਹਰਿਆਣਾ ਪੁਲਿਸ ਵੀ ਦੋਵੇਂ ਬਾਰਡਰ ‘ਤੇ ਪਹੁੰਚੇਗੀ ਜਿਸ ਦੇ ਬਾਅਦ ਸੀਮੈਂਟ ਦੀ ਬੈਰੀਕੇਡਿੰਗ ਹਟਾਈ ਜਾਵੇਗੀ। ਇਸ ਦੇ ਬਾਅਦ ਸ਼ੰਭੂ ਬਾਰਡਰ ਤੋਂ ਜੀਟੀ ਰੋਡ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਬੀਤੇ ਦਿਨੀਂ ਕਿਸਾਨਾਂ ਤੇ ਕੇਂਦਰ ਵਿਚਾਲੇ ਹੋਈ 7ਵੇਂ ਗੇੜ ਦੀ ਮੀਟਿੰਗ ਬੇਨਤੀਜਾ ਰਹੀ। ਇਸ ਵਿਚ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬਾਰਡਰ ਖਾਲੀ ਕਰਨ ਨੂੰ ਕਿਹਾ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਜਿਸ ਦੇ ਬਾਅਦ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਦੇ ਸੰਯੋਜਕ ਸਰਵਣ ਪੰਧੇਰ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਜਗਜੀਤ ਡੱਲੇਵਾਲ ਨੂੰ ਡਿਟੇਨ ਕਰ ਲਿਆ ਗਿਆ।
ਇਹ ਵੀ ਪੜ੍ਹੋ : ਅਵਾਰਾ ਪਸ਼ੂ ਨੂੰ ਬਚਾਉਂਦਿਆਂ 2 ਦੋਸਤਾਂ ਨਾਲ ਵਾਪਰਿਆ ਭਿ.ਆ.ਨਕ ਹਾ.ਦ/ਸਾ, ਇੱਕ ਦੀ ਮੌ/ਤ, ਦੂਜਾ ਗੰਭੀਰ
ਦੱਸ ਦੇਈਏ ਕਿ ਕਿਸਾਨ 13 ਫਰਵਰੀ ਤੋਂ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਅੰਦੋਲਨ ਕਰ ਰਹੇ ਹਨ। ਉਦੋਂ ਦਿੱਲੀ ਜਾਂਦੇ ਸਮੇਂ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਉਥੇ ਰੋਕ ਲਿਆ ਸੀ। ਉਹ MSP ਦੀ ਗਾਰੰਟੀ ਦੇ ਕਾਨੂੰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 4 ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਵਧਣ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:

The post ਪੰਜਾਬ ਪੁਲਿਸ ਦਾ ਕਿਸਾਨਾਂ ‘ਤੇ ਵੱਡਾ ਐਕਸ਼ਨ, ਸ਼ੈੱਡ ਤੋੜੇ , ਉਖਾੜੇ ਟੈਂਟ, 400 ਦਿਨਾਂ ਬਾਅਦ ਸ਼ੰਭੂ-ਖਨੌਰੀ ਬਾਰਡਰ ਕਰਾਏ ਖਾਲੀ appeared first on Daily Post Punjabi.