ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ 4 ਦੋਸਤਾਂ ਨਾਲ ਵਾਪਰਿਆ ਹਾਦਸਾ, 2 ਨੇ ਮੌਕੇ ‘ਤੇ ਛੱਡੇ ਸਾਹ, 2 ਗੰਭੀਰ ਜ਼ਖਮੀ

ਜਲੰਧਰ ਦੇ ਕਿਸ਼ਨਗੜ੍ਹ-ਪਠਾਨਕੋਟ ਰੋਡ ‘ਤੇ ਹਾਦਸਾ ਵਾਪਰਿਆ ਹੈ ਜਿਥੇ ਇਕ ਅਣਪਛਾਤੇ ਵਾਹਨ ਵੱਲੋਂ ਕਾਰ ਨੂੰ ਟੱਕਰ ਨੂੰ ਮਾਰੀ ਗਈ ਹੈ। 2 ਦੋਸਤਾਂ ਦੀ ਮੌਤ ਹੋ ਗਈ ਹੈ ਤੇ 2 ਗੰਭੀਰ ਜ਼ਖਮੀ ਹਨ। ਹਾਦਸਾ ਬੀਤੀ ਰਾਤ 1.50 ਵਜੇ ਦੇ ਕਰੀਬ ਵਾਪਰਿਆ ਹੈ। ਹਾਦਸੇ ਦੇ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਇਕ ਕਾਰ ਵਿਚ ਸਵਾਰ ਹੋ ਕੇ ਜਾ ਰਹੇ 4 ਦੋਸਤਾਂ ਨਾਲ ਇਹ ਹਾਦਸਾ ਵਾਪਰਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ 2 ਨੇ ਤਾਂ ਮੌਕੇ ਉਤੇ ਹੀ ਸਾਹ ਛੱਡ ਦਿੱਤੇ ਜਦੋਂ ਕਿ 2 ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜਿਨ੍ਹਾਂ ਵੱਲੋਂ ਕਾਰ ਵਿਚ ਫਸੇ 2 ਜਵਾਨਾਂ ਨੂੰ ਕਾਰ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਚਾਰੇ ਹੀ ਦੋਸਤ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਉਹ ਚਾਰੇ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ ਸਨ ਕਿ ਰਸਤੇ ਵਿਚ ਜਲੰਧਰ ਦੇ ਕਿਸ਼ਨਗੜ੍ਹ-ਪਠਾਨਕੋਟ ਰੋਡ ‘ਤੇ ਉਨ੍ਹਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ।

ਇਹ ਵੀ ਪੜ੍ਹੋ : ਪਿੰਡ ਧਾਮ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਘਟਨਾ ਦਾ ਲਿਆ ਜਾਇਜ਼ਾ 

ਰਾਤ 1.50 ਵਜੇ ਦੇ ਕਰੀਬ ਹਾਦਸਾ ਵਾਪਰਿਆ ਹੈ ਤੇ ਸੂਚਨਾ ਮਿਲਣ ਦੇ 9 ਮਿੰਟ ਬਾਅਦ ਸੜਕ ਸੁਰੱਖਿਆ ਫਰੋਸ ਮੌਕੇ ਉਤੇ ਪਹੁੰਚੀਆਂ ਤੇ ਜ਼ਖਮੀਆਂ ਦੀ ਮਦਦ ਕੀਤੀ ਗਈ। ਹਾਦਸਾ ਬਹੁਤ ਹੀ ਭਿਆਨਕ ਸੀ ਕਿ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਗਲਤੀ ਕਿਸ ਦੀ ਹੈ ਇਹ ਜਾਂਚ ਦਾ ਵਿਸ਼ਾ ਹੈ

The post ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ 4 ਦੋਸਤਾਂ ਨਾਲ ਵਾਪਰਿਆ ਹਾਦਸਾ, 2 ਨੇ ਮੌਕੇ ‘ਤੇ ਛੱਡੇ ਸਾਹ, 2 ਗੰਭੀਰ ਜ਼ਖਮੀ appeared first on Daily Post Punjabi.



Previous Post Next Post

Contact Form