ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼! ਇੱਕ ਹਫ਼ਤੇ ਤੱਕ ਪਾਰਾ ਹੋਵੇਗਾ 30 ਤੋਂ ਪਾਰ

ਪਹਾੜਾਂ ‘ਤੇ ਹੋਈ ਬਰਫਬਾਰੀ ਦਾ ਅਸਰ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਕੁਝ ਦਿਨਾਂ ਤੋਂ ਦੇਖਣ ਨੂੰ ਮਿਲਿਆ। ਸੂਬੇ ਵਿਚ ਪਾਰਾ ਘਟਣ ਨਾਲ ਇੱਕ ਵਾਰ ਫਿਰ ਠੰਢ ਦਾ ਅਹਿਸਾਸ ਪਰਤ ਆਇਆ। ਪਰ ਹੁਣ ਸਥਿਤੀ ਆਮ ਵਾਂਗ ਹੁੰਦੀ ਜਾ ਰਹੀ ਹੈ ਅਤੇ ਤਾਪਮਾਨ ਵਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਹਫ਼ਤੇ ਵਿੱਚ ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਜਾਵੇਗਾ।

ਦਰਅਸਲ ਪੱਛਮੀ ਗੜਬੜੀ ਦਾ ਅਸਰ ਹੁਣ ਘੱਟ ਹੋ ਰਿਹਾ ਹੈ, ਜਿਸ ਨਾਲ ਪਹਾੜਾਂ ਵਿੱਚ ਸਥਿਤੀ ਆਮ ਹੁੰਦੀ ਜਾ ਰਹੀ ਹੈ। ਜਿਸ ਤੋਂ ਬਾਅਦ ਪੰਜਾਬ ‘ਚ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਨਾ ਹੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਕੋਈ ਸੰਭਾਵਨਾ ਹੈ। ਜਿਸ ਕਾਰਨ ਤਾਪਮਾਨ ਵਧੇਗਾ। ਆਉਣ ਵਾਲੇ ਸੱਤ ਦਿਨਾਂ ਵਿੱਚ ਪਾਰਾ 30 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਵੇਗਾ।

Weather Update: Heatwave conditions likely to continue in isolated pockets over Punjab, Haryana, Delhi during next 2 days | Times Now

ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 2.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਸੂਬੇ ਵਿੱਚ ਆਮ ਨਾਲੋਂ 1.7 ਡਿਗਰੀ ਸੈਲਸੀਅਸ ਵੱਧ ਹੈ। ਅੱਜ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਘੱਟੋ-ਘੱਟ ਤਾਪਮਾਨ ਵਿੱਚ ਵੀ ਕਰੀਬ 1.6 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਆਮ ਦੇ ਨੇੜੇ ਹੀ ਰਿਹਾ।

ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਭਰਾ ਗ੍ਰਿਫਤਾਰ, ਕਰੋੜਾਂ ਰੁਪਏ ਨਾਲ ਜੁੜਿਆ ਮਾਮਲਾ

ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਤੇ ਜਲੰਧਰ ਵਿਚ ਤਾਪਮਾਨ 8 ਤੋਂ 25 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਉਥੇ ਹੀ ਲੁਧਿਆਣਾ ਵਿਚ ਪਾਰਾ 12 ਤੋਂ 26 ਡਿਗਰੀ ਦੇ ਵਿਚਕਾਰ, ਪਟਿਆਲਾ ਵਿਚ 10 ਤੋਂ 27 ਡਿਗਰੀ ਦੇ ਵਿਚਕਾਰ ਤੇ ਮੋਹਾਲੀ ਵਿਚ 12 ਤੋਂ 28 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼! ਇੱਕ ਹਫ਼ਤੇ ਤੱਕ ਪਾਰਾ ਹੋਵੇਗਾ 30 ਤੋਂ ਪਾਰ appeared first on Daily Post Punjabi.



Previous Post Next Post

Contact Form