ਮੁਕਤਸਰ ਦੇ ਬਠਿੰਡਾ-ਕੋਟਕਪੂਰਾ ਬਾਈਪਾਸ ‘ਤੇ ਹਾਦਸਾ ਹੈ ਜਿਥੇ ਮੋਟਰਸਾਈਕਲ ਤੇ ਟਰੱਕ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ। ਹਾਦਸੇ ‘ਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤੇ 2 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
ਮ੍ਰਿਤਕ ਨੌਜਵਾਨ ਦੀ ਪਛਾਣ ਲੱਕੀ ਵਜੋਂ ਹੋਈ ਹੈ। ਦੋਵਾਂ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇੱਕ ਜ਼ਖਮੀ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ। ਜ਼ਖਮੀਆਂ ਦੀ ਪਛਾਣ ਰਵੀ ਕੁਮਾਰ ਅਤੇ ਸੰਦੀਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾ ਰਹੇ 4 ਦੋਸਤਾਂ ਨਾਲ ਵਾਪਰਿਆ ਹਾਦਸਾ, 2 ਨੇ ਮੌਕੇ ‘ਤੇ ਛੱਡੇ ਸਾਹ, 2 ਗੰਭੀਰ ਜ਼ਖਮੀ
ਜ਼ਖਮੀਆਂ ਵਿਚੋਂ ਇਕ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ 3 ਨੌਜਵਾਨ ਲੇਬਰ ਦਾ ਕੰਮ ਕਰਦੇ ਸੀ ਤੇ ਰਾਤ ਨੂੰ ਘਰ ਵਾਪਸ ਪਰਤਦਿਆਂ ਇਹ ਹਾਦਸਾ ਵਾਪਰਿਆ ਹੈ। ਇਕ ਮੁਕਤਸਰ ਦਾ ਰਹਿਣ ਵਾਲਾ ਤੇ ਦੋ ਫਰੀਦਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਉਸ ਨੇ ਦੱਸਿਆ ਕਿ ਹਾਦਸਾ ਡੀਸੀ ਦਫਤਰ ਦੇ ਨੇੜੇ ਹੋਇਆ ਹੈ, ਜਿਸ ਵਿਚ ਇਕ ਦੀ ਜਾਨ ਚਲੀ ਗਈ ਤੇ 2 ਜ਼ਖਮੀ ਹਨ।
ਵੀਡੀਓ ਲਈ ਕਲਿੱਕ ਕਰੋ -:

The post ਮੁਕਤਸਰ : ਬਾਈਕ ‘ਤੇ ਜਾ ਰਹੇ 3 ਨੌਜਵਾਨਾਂ ਦੀ ਟਰੱਕ ਨਾਲ ਹੋਈ ਟੱਕਰ, ਇਕ ਦੇ ਮੌਕੇ ‘ਤੇ ਮੁੱਕੇ ਸਾਹ, 2 ਜ਼ਖਮੀ appeared first on Daily Post Punjabi.