ਨਸ਼ਿਆਂ ਖਿਲਾਫ ਕੇਂਦਰ ਸਰਕਾਰ ਵੀ ਸਖ਼ਤ, ਅਮਿਤ ਸ਼ਾਹ ਨੇ ਪਾਈ ਪੋਸਟ, ਬੋਲੇ -’29 ਲੋਕਾਂ ਨੂੰ ਹੋਈ ਸਜ਼ਾ’

ਪੰਜਾਬ ਸਰਕਾਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੀ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਮੋਡ ਵਿੱਚ ਆ ਗਈ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾਈ ਹੈ ਉਨ੍ਹਾਂ ਦੱਸਿਆ ਕਿ ਅਜਿਹੇ 12 ਵੱਖ-ਵੱਖ ਮਾਮਲਿਆਂ ਵਿੱਚ 29 ਵਿਅਕਤੀਆਂ ਨੂੰ ਸਜ਼ਾ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨਸ਼ਾ ਮੁਕਤ ਭਾਰਤ ਬਣਾਉਣ ਲਈ ਜਾਂਚ ਜਾਰੀ ਰੱਖੇਗੀ।

ਜੇਕਰ 12 ਕੇਸਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿੱਚੋਂ ਦੋ ਕੇਸ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਚਾਰ ਵਿਅਕਤੀਆਂ ਨੂੰ ਸਜ਼ਾ ਹੋਈ ਹੈ। ਇਨ੍ਹਾਂ ਦੋਵਾਂ ਮਾਮਲਿਆਂ ਨੂੰ ਐਨਸੀਬੀ ਚੰਡੀਗੜ੍ਹ ਦੀ ਟੀਮ ਨੇ ਹੱਲ ਕੀਤਾ ਹੈ। ਇਨ੍ਹਾਂ ਦੋਸ਼ੀਆਂ ਵਿੱਚੋਂ ਇੱਕ ਪੁਲਿਸ ਕਲਰਕ ਹੈ, ਜਿਸ ਨੂੰ ਸਜ਼ਾ ਹੋ ਚੁੱਕੀ ਹੈ।

ਜਾਣਕਾਰੀ ਮੁਤਾਬਕ ਪਹਿਲਾ ਮਾਮਲਾ ਲੁਧਿਆਣਾ ਨਾਲ ਜੁੜਿਆ ਹੈ। NCB ਚੰਡੀਗੜ੍ਹ ਦੇ ਅਧਿਕਾਰੀਆਂ ਨੇ DHL ਐਕਸਪ੍ਰੈਸ, ਲੁਧਿਆਣਾ ਵਿਖੇ 438 ਗ੍ਰਾਮ ਅਫੀਮ ਵਾਲੇ ਦੋ ਹਾਕੀ ਸਟਿੱਕਾਂ ਵਾਲੇ ਪਾਰਸਲ ਨੂੰ ਰੋਕਿਆ ਸੀ। ਇਸ ਪਾਰਸਲ ਦੀ ਬੁਕਿੰਗ ਦੋਸ਼ੀ ਨਸੀਬ ਸਿੰਘ ਨੇ ਕੀਤੀ ਸੀ ਅਤੇ ਬੁਕਿੰਗ ਦੌਰਾਨ ਗੋਬਿੰਦ ਸਿੰਘ (ਜੋਕਿ ਪੰਜਾਬ ਪੁਲਿਸ ਦਾ ਮੁੱਖ ਮੁਨਸ਼ੀ ਸੀ) ਉਸ ਦੇ ਨਾਲ ਸੀ। ਇਸ ਸਬੰਧ ਵਿੱਚ NCB ਨੇ 2024 ਵਿੱਚ FIR ਨੰਬਰ 6 ਦਰਜ ਕੀਤੀ ਸੀ।

अमित शाह द्वारा शेयर की गई पोस्ट।

ਇਸ ਕੇਸ ਵਿੱਚ ਵਿਸ਼ੇਸ਼ ਅਦਾਲਤ, ਲੁਧਿਆਣਾ ਨੇ 31 ਜਨਵਰੀ 2025 ਨੂੰ ਆਪਣਾ ਫੈਸਲਾ ਸੁਣਾਇਆ ਅਤੇ ਨਸੀਬ ਸਿੰਘ ਅਤੇ ਗੋਬਿੰਦ ਸਿੰਘ ਨੂੰ ਐਨਡੀਪੀਐਸ ਐਕਟ, 1985 ਦੀ ਧਾਰਾ 18 (ਸੀ), 23, 28 ਅਤੇ 29 ਦੇ ਤਹਿਤ ਦੋਸ਼ੀ ਠਹਿਰਾਇਆ। ਅਦਾਲਤ ਨੇ ਦੋਵਾਂ ਨੂੰ 3 ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ (ਜੁਰਮਾਨਾ ਅਦਾ ਨਾ ਕਰਨ ‘ਤੇ ਇਕ ਮਹੀਨੇ ਦੀ ਵਾਧੂ ਕੈਦ)।

ਦੂਜਾ ਮਾਮਲਾ ਚਾਰ ਸਾਲ ਪੁਰਾਣਾ ਮਿਤੀ 30 ਦਸੰਬਰ, 2021 ਦਾ ਹੈ। NCB ਚੰਡੀਗੜ੍ਹ ਜ਼ੋਨਲ ਯੂਨਿਟ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਭੀਮ ਲਾਮਾ ਨਾਂ ਦੇ ਵਿਅਕਤੀ ਨੂੰ 390 ਗ੍ਰਾਮ ਚਰਸ ਸਮੇਤ ਕਾਬੂ ਕੀਤਾ ਸੀ। ਉਹ ਮੁੰਬਈ ਜਾਣ ਵਾਲੀ ਵੈਸਟਰਨ ਐਕਸਪ੍ਰੈਸ ਟਰੇਨ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : ਅੰਗਰੇਜ਼ੀ ਬਣੀ ਅਮਰੀਕਾ ਦੀ ਸਰਕਾਰੀ ਭਾਸ਼ਾ, ਰਾਸ਼ਟਰਪਤੀ ਟਰੰਪ ਨੇ ਲਿਆ ਵੱਡਾ ਫੈਸਲਾ

ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਨੇ 8 ਜਨਵਰੀ 2025 ਨੂੰ ਆਪਣਾ ਫੈਸਲਾ ਸੁਣਾਇਆ ਸੀ। ਅਦਾਲਤ ਨੇ ਭੀਮ ਲਾਮਾ ਨੂੰ ਐਨਡੀਪੀਐਸ ਐਕਟ, 1985 ਦੀ ਧਾਰਾ 20 ਤਹਿਤ ਦੋਸ਼ੀ ਠਹਿਰਾਇਆ। ਹਾਲਾਂਕਿ, ਅਦਾਲਤ ਨੇ ਦੋਸ਼ੀ ਵੱਲੋਂ ਦਿਖਾਏ ਗਏ ਪਛਤਾਵੇ ਅਤੇ ਜ਼ਬਤ ਚਰਸ ਦੀ ਗੈਰ-ਵਪਾਰਕ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ 6 ਮਹੀਨੇ ਦੀ ਸਖ਼ਤ ਕੈਦ ਅਤੇ 5,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਵੀਡੀਓ ਲਈ ਕਲਿੱਕ ਕਰੋ -:

The post ਨਸ਼ਿਆਂ ਖਿਲਾਫ ਕੇਂਦਰ ਸਰਕਾਰ ਵੀ ਸਖ਼ਤ, ਅਮਿਤ ਸ਼ਾਹ ਨੇ ਪਾਈ ਪੋਸਟ, ਬੋਲੇ -’29 ਲੋਕਾਂ ਨੂੰ ਹੋਈ ਸਜ਼ਾ’ appeared first on Daily Post Punjabi.



source https://dailypost.in/news/punjab/amit-shah-posted-said/
Previous Post Next Post

Contact Form