ਯੂਪੀ ਤੋਂ ਹੈਰਾਨੀਜਨਕ ਮਾਮਲਾ! ਵਿਆਹ ਤੋਂ 15 ਦਿਨ ਬਾਅਦ ਪ੍ਰੇਮੀ ਨਾਲ ਮਿਲ ਘਰਵਾਲੀ ਨੇ ਕਰਵਾਇਆ ਪਤੀ ਦਾ ਕਤਲ

ਮੇਰਠ ਦੇ ਸੌਰਭ ਰਾਜਪੂਤ ਕਤਲਕਾਂਡ ਵਾਂਗ ਇਕ ਹੋਰ ਮਾਮਲਾ ਉੱਤਰ ਪ੍ਰਦੇਸ਼ ਦੇ ਔਰੱਈਆ ਤੋਂ ਸਾਹਮਣੇ ਆਇਆ ਹੈ। 5 ਮਾਰਚ ਨੂੰ ਮੈਨਪੁਰੀ ਵਾਸੀ ਕਾਰੋਬਾਰੀ ਦਿਲੀਪ ਕੁਮਾਰ (24) ਦਾ ਵਿਆਹ  ਪ੍ਰਗਤੀ ਨਾਲ ਹੋਇਆ ਸੀ। ਵਿਆਹ ਦੇ 15 ਦਿਨ ਬਾ੍ਦ 19 ਮਾਰਚ ਨੂੰ ਦਿਲੀਪ ਨੂੰ ਗੋਲੀ ਮਾਰੀ ਗਈ ਸੀ ਤੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ।

ਜਾਂਚ ਵਿਚ ਜੁਟੀ ਪੁਲਿਸ ਨੇ ਇਸ ਸਬੰਧੀ ਵੱਡਾ ਖੁਲਾਸਾ ਕੀਤਾ। ਕਤਲਕਾਂਡ ਦੀ ਸਾਜਿਸ਼ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਸਾਰੀ ਸਾਜਿਸ਼ ਰਚੀ। ਪ੍ਰਗਤੀ ਨੂੰ ਮੂੰਹ ਦਿਖਾਈ ਵਿਚ ਮਿਲੇ ਪੈਸਿਆਂ ਨਾਲ ਸ਼ੂਟਰਾਂ ਨੂੰ ਸੁਪਾਰੀ ਦਿੱਤੀ ਗਈ। ਪੁਲਿਸ ਨੇ ਪਤੀ, ਉਸ ਦੇ ਪ੍ਰੇਮੀ ਅਨੁਰਾਗ ਤੇ ਸ਼ੂਟਰ ਨੂੰ ਫੜ ਲਿਆ ਹੈ।

ਦੱਸ ਦੇਈਏ ਕਿ 18 ਮਾਰਚ ਨੂੰ ਮੈਨਪੁਰੀ ਦੇ ਭੋਗਾਂਵ ਵਾਸੀ ਕਾਰੋਬਾਰੀ ਦਿਲੀਪ ਕੁਮਾਰ ‘ਤੇ ਕੰਨੌਜ ਦੇ ਉਮਰਦਾ ਵਿਚ ਸ਼ੂਟਰਾਂ ਨੇ ਹਮਲਾ ਕੀਤਾ। ਸ਼ੂਟਰਾਂ ਨੇ ਉਸ ਨਾਲ ਮਾਰਕੁਟਾਈ ਕੀਤੀ। ਇਸ ਦੇ ਬਾਅਦ ਸਿਰ ਦੇ ਪਿਛਲੇ ਹਿੱਸੇ ਵਿਚ ਗੋਲੀ ਮਾਰ ਦਿੱਤੀ। ਬਾਅਦ ਵਿਚ ਉਸ ਨੂੰ ਖੇਤ ਵਿਚ ਸੁੱਟ ਦਿੱਤਾ। ਪੁਲਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ 21 ਮਾਰਚ ਨੂੰ ਇਲਾਜ ਦੌਰਾਨ ਦਿਲੀਪ ਦੀ ਮੌਤ ਹੋ ਗਈ।

ਪਤਨੀ ਪ੍ਰਗਤੀ ਨੇ ਦੱਸਿਆ ਕਿ ਉਸ ਦੇ ਪ੍ਰੇਮ ਪ੍ਰਸੰਗ ਬਾਰੇ ਪਤਾ ਹੋਣ ਦੇ ਬਾਵਜੂਦ ਉਸ ਦਾ ਵਿਆਹ ਵੱਡੀ ਭੈਣ ਦੇ ਦਿਓਰ ਦਿਲੀਪ ਨਾਲ ਕਰਾ ਦਿੱਤਾ ਗਿਆ। ਇਸ ਵਿਆਹ ਤੋਂ ਉਹ ਖੁਸ਼ ਨਹੀਂ ਸੀ। ਇਸ ਲਈ ਪ੍ਰੇਮੀ ਨਾਲ ਪਤੀ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਿਆ। ਉਸ ਨੇ 2 ਲੱਖ ਰੁਪਏ ਵਿਚ ਸ਼ੂਟਰ ਬੁੱਕ ਕੀਤੇ ਸਨ। ਵਿਆਹ ਵਿਚ ਮੂੰਹ ਦਿਖਾਈ ਤੇ ਹੋਰ ਰਸਮਾਂ ਦੌਰਾਨ ਉਸ ਨੂੰ ਮਿਲੇ 1 ਲੱਖ ਰੁਪਏ ਉਸ ਨੇ ਸ਼ੂਟਰਾਂ ਨੂੰ ਐਡਵਾਂਸ ਵਿਚ ਦੇ ਦਿੱਤੇ।

ਪ੍ਰਗਤੀ, ਅਨੁਰਾਗ ਤੇ ਸ਼ੂਟਰਾਂ ਵਿਚ ਵ੍ਹਟਸਐਪ ਕਾਲ ‘ਤੇ ਗੱਲ ਹੁੰਦੀ ਸੀ। ਪ੍ਰਗਤੀ ਨੇ ਦਿਲੀਪ ਦੀ ਲੋਕੇਸ਼ਨ ਪੁੱਛ ਕੇ ਪ੍ਰੇਮੀ ਨੂੰ ਦੱਸੀ। ਇਸ ਦੇ ਬਾਅਦ ਪ੍ਰੇਮੀ ਨੇ ਸ਼ੂਟਰਾਂ ਨੂੰ ਇਹ ਜਾਣਕਾਰੀ ਦਿੱਤੀ। ਪਿੱਛਾ ਕਰਨ ਦੌਰਾਨ ਅਨੁਰਾਗ ਪੁਲਿਸ ਦੇ ਲਗਾਏ ਕੈਮਰੇ ਵਿਚ ਕੈਦ ਹੋ ਗਿਆ। ਦੂਜੇ ਪਾਸੇ ਢਾਬੇ ਕੋਲ ਠਹਿਰੇ ਦਿਲੀਪ ਨੂੰ ਨਹਿਰ ਵਿਚ ਡਿੱਗੀ ਕਾਰ ਨੂੰ ਕਢਵਾਉਣ ਦੇ ਬਹਾਨੇ ਨਾਲ ਲੈ ਜਾਣ ਦੌਰਾਨ ਸ਼ੂਟਰ ਸੀਸੀਟੀਵੀ ਕੈਮਰੇ ਵਿਚ ਆ ਗਏ ਤੇ ਕੈਮਰਿਆਂ ਤੋਂ ਮਿਲੀ ਫੁਟੇਜ ਨਾਲ ਸਾਰੀ ਗੁੱਥੀ ਸੁਲਝੀ।

The post ਯੂਪੀ ਤੋਂ ਹੈਰਾਨੀਜਨਕ ਮਾਮਲਾ! ਵਿਆਹ ਤੋਂ 15 ਦਿਨ ਬਾਅਦ ਪ੍ਰੇਮੀ ਨਾਲ ਮਿਲ ਘਰਵਾਲੀ ਨੇ ਕਰਵਾਇਆ ਪਤੀ ਦਾ ਕਤਲ appeared first on Daily Post Punjabi.



source https://dailypost.in/news/latest-news/wife-killed-her-husband-3/
Previous Post Next Post

Contact Form