ਦਿੱਲੀ ਵਿਧਾਨ ਸਭਾ ਚੋਣਾਂ ਵਿਚ ਹਾਰ ਦੇ ਬਾਅਦ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਲਗਭਗ ਇਕ ਮਹੀਨੇ ਬਾਅਦ 10 ਦਿਨਾਂ ਲਈ ਪੰਜਾਬ ਦੌਰੇ ‘ਤੇ ਆ ਰਹੇ ਹਨ। ਉਹ ‘ਵਿਪਸ਼ਯਨਾ ਸਾਧਨਾ’ ਵਿਚ ਲੀਨ ਹੋਣਗੇ।
ਪਾਰਟੀ ਸੂਤਰਾਂ ਮੁਤਾਬਕ 5 ਮਾਰਚ ਤੋਂ 15 ਮਾਰਚ ਤੱਕ ਕੇਜਰੀਵਾਲ ਮਹਿਲਾਂਵਾਲੀ ਪਿੰਡ ਦੇ ਕੋਲ ਆਨੰਦਗੜ੍ਹ ਵਿਚ ਵਿਪਸ਼ਯਨਾ ਯੋਗ ਕੇਂਦਰ ਵਿਚ ਧਿਆਨ ਕਰਨਗੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਇਸ ਪ੍ਰਕਿਰਿਆ ਵਿਚ ਸ਼ਾਮਲ ਹੋ ਰਹੇ ਹਨ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਦਸੰਬਰ 2023 ਵਿਚ ਵੀ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਇੇਸ ਧਿਆਨ ਕੇਂਦਰ ਵਿਚ 10 ਦਿਨ ਬਿਤਾਏ ਸਨ।
ਦਸੰਬਰ 2023 ਨੂੰ ਜਦੋਂ ਕੇਜਰੀਵਾਲ ਹੁਸ਼ਿਆਰਪੁਰ ਪਹੁੰਚੇ ਸਨ ਤਾਂ ਉਨ੍ਹਾਂ ਖਿਲਾਫ ਈਡੀ ਕਾਰਵਾਈ ਤੇਜ਼ ਕਰ ਚੁੱਕੀ ਸੀ। ਵਾਰ-ਵਾਰ ਕਹਿਣ ‘ਤੇ ਵੀ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਸਨ।
ਇਹ ਵੀ ਪੜ੍ਹੋ : ਫਿਨਲੈਂਡ ਜਾ ਕੇ ਟ੍ਰੇਨਿੰਗ ਲੈਣਗੇ ਪੰਜਾਬ ਦੇ 72 ਅਧਿਆਪਕ, 15 ਮਾਰਚ ਨੂੰ ਰਵਾਨਾ ਹੋਵੇਗਾ ਦੂਜਾ ਬੈਚ
ਜ਼ਿਕਰਯੋਗ ਹੈ ਕਿ ਦਿੱਲੀ ਵਿਚ ਲਗਾਤਾਰ 9 ਸਾਲ ਤੱਕ ਸੱਤਾ ਵਿਚ ਰਹਿਣ ਦੇ ਬਾਅਦ ਆਮ ਆਦਮੀ ਪਾਰਟੀ ਨੂੰ ਹੁਣੇ ਜਿਹੇ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 70 ਵਿਚੋਂ ਸਿਰਫ 22 ਸੀਟਾਂ ਜਿੱਤਣ ਵਿਚ ਸਫਲ ਰਹੀ ‘ਆਪ’ ਨੂੰ ਵੱਡਾ ਝਟਕਾ ਲੱਗਾ ਜਦੋਂ ਕਿ ਖੁਦ ਕੇਜਰੀਵਾਲ ਵੀ ਚੋਣ ਹਾਰ ਗਏ। ਚੋਣ ਨਤੀਜਿਆਂ ਦੇ ਬਾਅਦ ਕੇਜਰੀਵਾਲ ਸਿਰਫ ਪਾਰਟੀ ਨਾਲ ਜੁੜੇ ਪ੍ਰੋਗਰਾਮਾਂ ਵਿਚ ਹੀ ਨਜ਼ਰ ਆ ਰਹੇ ਹਨ ਪਰ ਜਨਤਕ ਤੌਰ ‘ਤੇ ਉਨ੍ਹਾਂ ਦੀ ਮੌਜੂਦਗੀ ਬਹੁਤ ਘੱਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

The post ਅੱਜ ਤੋਂ ‘ਵਿਪਸ਼ਯਨਾ ਸਾਧਨਾ’ ‘ਚ ਲੀਨ ਹੋਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ ‘ਚ ਬਿਤਾਉਣਗੇ 10 ਦਿਨ appeared first on Daily Post Punjabi.
source https://dailypost.in/news/latest-news/vipashyana-sadhana-from-today/