ਝੋਨੇ ਦੀ ਬਿਜਾਈ ਨੂੰ ਲੈ ਕੇ ਸੀਐੱਮ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋਵੇਗੀ। ਇਸ ਵਾਰ ਝੋਨੇ ਦੀ ਬੀਜਾਈ ਜ਼ੋਨ ਵਾਇਸ ਹੋਵੇਗੀ। 7-7 ਜ਼ਿਲ੍ਹੇ ਇਨ੍ਹਾਂ ਜ਼ੋਨਾਂ ਵਿਚ ਰੱਖੇ ਜਾਣਗੇ। ਪੰਜਾਬ ਦੇ ਕਿਸਾਨਾਂ ਨੂੰ ਪਾਣੀ ਨਹਿਰਾਂ, ਟਿਊਬਵੈੱਲ ਰਾਹੀਂ ਦਿੱਤਾ ਜਾਵੇਗਾ ਤੇ ਜਿਹੜੇ ਹਾਈਬ੍ਰਿਡ ਬੀਜ ਹਨ ਉਨ੍ਹਾਂ ਉਤੇ ਪੰਜਾਬ ਵਿਚ ਬੈਨ ਲਗਾਇਆ ਜਾਵੇਗਾ। ਸਰਕਾਰ ਕਿਸਾਨਾਂ ਨੂੰ ਸਹੀ ਬੀਜ ਮੁਹੱਈਆ ਕਰਵਾਏਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਤਕਰੀਬਨ 4 ਜ਼ੋਨਾਂ ਵਿਚ ਵੰਡਿਆ ਜਾਵੇਗਾ ਤੇ ਝੋਨੇ ਦੀ ਬੀਜਾਈ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਤੱਕ ਝੋਨਾ ਪੂਰਾ ਤਿਆਰ ਹੁੰਦਾ ਸੀ, ਉਦੋਂ ਨਮੀ ਵਿਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਸੀ ਤੇ FCI ਨੂੰ ਸਿਰਫ 18 ਫੀਸਦੀ ਹੀ ਨਮੀ ਚਾਹੀਦੀ ਹੁੰਦੀ ਸੀ, ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਹੀ ਰੁਲ ਜਾਂਦੀਆਂ ਸਨ। ਇਸੇ ਸਮੱਸਿਆ ਦੇ ਨਿਪਟਾਰੇ ਲਈ ਸੀਜ਼ਨ ਦੀ ਸ਼ੁਰੂਆਤ ਹੁਣ 1 ਜੂਨ ਤੋਂ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

The post ‘ਪੰਜਾਬ ‘ਚ 1 ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਬਿਜਾਈ, ਕਿਸਾਨਾਂ ਨੂੰ ਸਹੀ ਬੀਜ ਮੁਹੱਈਆ ਕਰਵਾਏਗੀ ਸਰਕਾਰ’ : CM ਮਾਨ appeared first on Daily Post Punjabi.