ਫਾਜ਼ਿਲਕਾ ਜ਼ਿਲ੍ਹੇ ਦੇ ਘੰਟਾਘਰ ਚੌਕ ਨੇੜੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੋਂ ਇੱਕ ਨਵੇਂ ਕਾਰੀਗਰ ਨੇ ਬੜੀ ਚਲਾਕੀ ਨਾਲ ਲੱਖਾਂ ਰੁਪਏ ਦਾ ਸੋਨਾ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਰਾਜੂ ਬੰਗਾਲੀ ਨੇ ਦੱਸਿਆ ਕਿ ਕਾਰੀਗਰ ਨੂੰ ਦੋ ਦਿਨ ਪਹਿਲਾਂ ਕੋਲਕਾਤਾ ਤੋਂ ਸ਼੍ਰੀਗੰਗਾਨਗਰ ਤੋਂ ਕਿਸੇ ਜਾਣਕਾਰ ਦੀ ਸਿਫਾਰਿਸ਼ ‘ਤੇ ਬੁਲਾਇਆ ਗਿਆ ਸੀ। ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਕਾਰੀਗਰ ਨੇ ਵਾਸ਼ਰੂਮ ਜਾਣ ਦਾ ਬਹਾਨਾ ਬਣਾਇਆ ਅਤੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੁਕਾਨ ਤੋਂ ਕਰੀਬ 95 ਗ੍ਰਾਮ ਸੋਨਾ ਲੈ ਕੇ ਫਰਾਰ ਹੋ ਗਿਆ ਤੇ ਫਿਰ ਆਪਣਾ ਫੋਨ ਵੀ ਸਵਿੱਚ ਆਫ ਕਰ ਲਿਆ।
ਰਾਜੂ ਨੇ ਦੱਸਿਆ ਕਿ ਇਹ ਸੋਨਾ ਗਾਹਕਾਂ ਦਾ ਸੀ, ਜੋ ਧੁਲਾਈ ਤੇ ਪਾਲਿਸ਼ ਕਰਨ ਲਈ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਉਹ ਇਹੀ ਕੰਮ ਕਰਦਾ ਹੈ ਇਥੇ। ਉਸ ਨੇ 2 ਦਿਨ ਪਹਿਲਾਂ ਕਾਰੀਗਰ ਰੱਖਿਆ ਸੀ। ਉਸ ਕੋਲ ਉਸ ਦਾ ਨਾਂ-ਪਤਾ ਤਾਂ ਹੈ ਪਰ ਆਧਾਰ ਕਾਰਡ ਨਹੀਂ ਹੈ।
ਦੂਜੇ ਪਾਸੇ ਸਥਾਨਕ ਜੌਹਰੀ ਓਮ ਪ੍ਰਕਾਸ਼ ਅਤੇ ਹੈਪੀ ਕਟਾਰੀਆ ਨੇ ਕਿਹਾ ਕਿ ਰਾਜੂ ਬਹੁਤ ਹੀ ਈਮਾਨਦਾਰ ਬੰਦਾ ਹੈ। ਧੁਲਾਈ-ਪਾਲਸ਼ ਦਾ ਕੰਮ ਕਰਦਾ ਹੈ, ਉਸ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਨਾਲ ਸੁਨਿਆਰਿਆਂ ਦਾ ਭਰੋਸਾ ਹਿਲ ਸਕਦਾ ਹਨ। ਕਿਸੇ ਵੀ ਕਾਰੀਗਰ ਨੂੰ ਨੌਕਰੀ ‘ਤੇ ਰੱਖਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌ/ਤ
ਐਸਐਚਓ ਲੇਖਰਾਜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਲਈ ਗਈ ਹੈ। ਪੁਲਿਸ ਨੇ ਦੁਕਾਨ ਮਾਲਕ ਨੂੰ ਕਾਰੀਗਰ ਦਾ ਪਤਾ ਲਗਾਉਣ ਅਤੇ ਗਾਹਕਾਂ ਨੂੰ ਸੋਨਾ ਵਾਪਸ ਕਰਨ ਲਈ ਕੁਝ ਦਿਨਾਂ ਦਾ ਸਮਾਂ ਦਿੱਤਾ ਹੈ। ਫਿਲਹਾਲ ਪੁਲਿਸ ਅਤੇ ਦੁਕਾਨ ਮਾਲਕ ਦੋਵੇਂ ਆਪਣੇ-ਆਪਣੇ ਪੱਧਰ ‘ਤੇ ਦੋਸ਼ੀਆਂ ਦੀ ਭਾਲ ‘ਚ ਜੁਟੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:

The post Washroom ਜਾਣ ਦੇ ਬਹਾਨੇ ਨੌਕਰ ਪਜਾਮੇ ‘ਚ ਪਾ ਕੇ ਲੈ ਗਿਆ ਸੋਨਾ, ਮਾਲਕ ਦੇ ਉੱਡੇ ਹੋਸ਼ appeared first on Daily Post Punjabi.