ਪੰਜਾਬ ਤੋਂ ਅਯੁੱਧਿਆ ਤੱਕ ਦੌੜਣ ਵਾਲੇ ਬੱਚੇ ਦਾ ਪੰਜਾਬ ਪੁਲਿਸ ਨੇ ਕੀਤਾ ਸਨਮਾਨ, UKG ‘ਚ ਪੜ੍ਹਦਾ ਏ ਮੁਹੱਬਤ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਲਿਆਂਵਾਲੀ ਦੇ 6 ਸਾਲਾਂ ਬੱਚੇ ਮੁਹੱਬਤ ਦੇ ਹੌਂਸਲੇ ਨੇ ਉਸ ਨੂੰ ਇੱਕ ਅਨੋਖੀ ਪ੍ਰਾਪਤੀ ਦਾ ਮਾਲਕ ਬਣਾ ਦਿੱਤਾ ਹੈ। UKG ਦਾ ਇਹ ਵਿਦਿਆਰਥੀ ਆਪਣੇ ਪਿਤਾ ਰਿੰਕੂ ਦੀ ਦੇਖ-ਰੇਖ ‘ਚ ਅਬੋਹਰ ਤੋਂ ਦੌੜ ਲਾਉਂਦਾ ਹੋਇਆ ਅਯੁੱਧਿਆ ‘ਚ ਸ਼੍ਰੀ ਰਾਮ ਮੰਦਰ ਦੇ ਦਰਸ਼ਨਾਂ ਲਈ ਗਿਆ ਸੀ। ਉਸ ਨੇ 14 ਦਸੰਬਰ 2024 ਨੂੰ ਅਬੋਹਰ ਤੋਂ ਯਾਤਰਾ ਸ਼ੁਰੂ ਕੀਤੀ ਅਤੇ 11 ਜਨਵਰੀ 2025 ਨੂੰ ਅਯੁੱਧਿਆ ਪਹੁੰਚ ਕੇ ਸ਼੍ਰੀ ਰਾਮ ਜਨਮ ਭੂਮੀ ‘ਤੇ ਮੱਥਾ ਟੇਕਿਆ।

मोहब्बत दौड़ लगाते हुए

ਇਸ ਪ੍ਰਾਪਤੀ ਲਈ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਮੁਹੱਬਤ ਨੂੰ ਸਨਮਾਨਿਤ ਕੀਤਾ। ਐਸਐਸਪੀ ਨੇ ਕਿਹਾ ਕਿ ਮੁਹੱਬਤ ਦੀ ਇਹ ਪ੍ਰਾਪਤੀ ਨਾ ਸਿਰਫ਼ ਫ਼ਾਜ਼ਿਲਕਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ, ਸਗੋਂ ਸਮਾਜ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਹੈ। ਉਨ੍ਹਾਂ ਮੁਹੱਬਤ ਤੇ ਉਸ ਦੇ ਮਾਪਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਿਭਾਗ ਅਜਿਹੇ ਹੁਨਰਮੰਦਾਂ ਨੂੰ ਨਿਖਾਰਨ ਵਿੱਚ ਪੂਰਾ ਸਹਿਯੋਗ ਦੇਵੇਗਾ।

ਪੁਲਿਸ ਵਿਭਾਗ ਵੱਲੋਂ ਮੁਹੱਬਤ ਨੂੰ 10 ਫਰਵਰੀ ਨੂੰ ਫਾਜ਼ਿਲਕਾ ਵਿਖੇ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ ਹੈ, ਜਿੱਥੇ ਉਸ ਦੀ ਪ੍ਰੇਰਨਾਦਾਇਕ ਕਹਾਣੀ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇਗੀ | ਇਸ ਸਨਮਾਨ ਸਮਾਰੋਹ ਵਿੱਚ ਐਸਪੀ ਪ੍ਰਦੀਪ ਸਿੰਘ ਸੰਧੂ ਵੀ ਹਾਜ਼ਰ ਸਨ।

पंजाब से दौड़ लगाकर अयोध्या पहुंचा 6 साल का बच्चा, CM योगी ने किया सम्मानित, देखें VIDEO - India TV Hindi

ਮੁਹੱਬਤ ਨੇ 14 ਨਵੰਬਰ ਨੂੰ ਆਪਣੇ ਪਿੰਡ ਤੋਂ ਦੌੜਣਾ ਸ਼ੁਰੂ ਕੀਤਾ ਅਤੇ ਕਰੀਬ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 10 ਜਨਵਰੀ ਨੂੰ ਸਰਯੂ ਤੱਟ ‘ਤੇ ਪਹੁੰਚਿਆ। ਹਰ ਰੋਜ਼ ਉਹ 19-20 ਕਿਲੋਮੀਟਰ ਦੌੜਦਾ ਸੀ। ਰਾਮ ਮੰਦਿਰ ਪਹੁੰਚਣ ‘ਤੇ ਉਥੇ ਆਯੋਜਿਤ ਪ੍ਰੋਗਰਾਮ ‘ਚ ਜਦੋਂ ਮੁਹੱਬਤ ਸਟੇਜ ‘ਤੇ ਪਹੁੰਚਿਆ ਤਾਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਉਸ ਦੀ ਸਾਰਿਆਂ ਨਾਲ ਜਾਣ-ਪਛਾਣ ਕਰਵਾਈ ਸੀ।

ਇਹ ਵੀ ਪੜ੍ਹੋ : ਬਠਿੰਡਾ ‘ਚ ਵੀ ਬਣਿਆ ‘ਆਪ’ ਦਾ ਮੇਅਰ, ਪਦਮਜੀਤ ਮਹਿਤਾ ਹੱਥ ਆਈ ਸ਼ਹਿਰ ਦੀ ਕਮਾਨ

ਮੁੱਖ ਮੰਤਰੀ ਯੋਗੀ ਵੀ ਮੁਹੱਬਤ ਨੂ੍ੰ ਮਿਲੇ ਸਨ ਅਤੇ ਉਸ ਦੀ ਪਿੱਠ ਥਾਪੜੀ ਅਤੇ “ਜੈ ਸ਼੍ਰੀ ਰਾਮ” ਦਾ ਨਾਅਰਾ ਵੀ ਲਗਾਇਆ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਮੁਹੱਬਤ ਨੂੰ ਚਾਕਲੇਟ ਅਤੇ ਇੱਕ ਮੋਬਾਈਲ ਫ਼ੋਨ ਤੋਹਫ਼ੇ ਵਜੋਂ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

 

 

The post ਪੰਜਾਬ ਤੋਂ ਅਯੁੱਧਿਆ ਤੱਕ ਦੌੜਣ ਵਾਲੇ ਬੱਚੇ ਦਾ ਪੰਜਾਬ ਪੁਲਿਸ ਨੇ ਕੀਤਾ ਸਨਮਾਨ, UKG ‘ਚ ਪੜ੍ਹਦਾ ਏ ਮੁਹੱਬਤ appeared first on Daily Post Punjabi.



Previous Post Next Post

Contact Form