ਪੰਜਾਬੀਆਂ ਨੂੰ NHAI ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਪ੍ਰਾਜੈਕਟ ਨੂੰ ਪੰਜਾਬ ਦੇ ਵਿਚ ਰੋਕ ਲਗਾ ਦਿੱਤੀ ਹੈ। ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਨੂੰ ਜੋੜਨ ਵਾਲੇ 4-ਲੇਨ ਪ੍ਰਾਜੈਕਟ ਉਤੇ ਰੋਕ ਲਗਾਈ ਹੈ।
ਦੱਸ ਦੇਈਏ ਕਿ 12 ਮਈ 2021 ਨੂੰ ਪ੍ਰਾਜੈਕਟ ਮਿਲਿਆ ਸੀ। NHAI ਨੇ 25 ਫਰਵਰੀ 2025 ਨੂੰ ਠੇਕਾ ਰੱਦ ਕਰ ਦਿੱਤਾ ਹੈ ਤੇ ਇਸ ਦਾ ਇਕ ਕਾਰਨ ਅਧੂਰੀ ਜ਼ਮੀਨ ਐਕੁਆਇਰ ਵੀ ਦੱਸਿਆ ਜਾ ਰਿਹਾ ਹੈ। EPC ਮਾਡਲ ਹੇਠ ਇਸ ਪ੍ਰਾਜੈਕਟ ਦੀ ਕੀਮਤ 1071 ਕਰੋੜ ਦੀ ਲਾਗਤ ਦੱਸੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ NHAI ਵੱਲੋਂ ਰੋਕ ਲਗਾਈ ਗਈ ਸੀ ਜਿਸ ਦਾ ਮੁੱਖ ਕਾਰਨ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੱਸਿਆ ਗਿਆ। NHAI ਦੇ ਅਧਿਕਾਰੀਆਂ ਨਾਲ ਬਦਸਲੂਕੀ ਦੇ ਦੋ ਮਾਮਲੇ ਇਕ ਲੁਧਿਆਣੇ ਤੋਂ ਤੇ ਇਕ ਜਲੰਧਰ ਤੋਂ ਸਾਹਮਣੇ ਆਇਆ ਤੇ ਜਿਸ ਤੋਂ ਬਾਅਦ NHAI ਵੱਲੋਂ ਇਹ ਰੋਕ ਲਗਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

The post NHAI ਵੱਲੋਂ ਪੰਜਾਬੀਆਂ ਨੂੰ ਝਟਕਾ! ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਜੋੜਨ ਵਾਲੇ 4-ਲੇਨ ਪ੍ਰਾਜੈਕਟ ‘ਤੇ ਲਾਈ ਰੋਕ appeared first on Daily Post Punjabi.
source https://dailypost.in/news/latest-news/delhi-amritsar-katra-expressway/