ਜਲੰਧਰ ਦੇ ਗੜ੍ਹੇ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਇਕ ਬੱਚੇ ਦੀ ਬਹੁਤ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਾਨਿਸ਼ ਵਜੋਂ ਹੋਈ ਹੈ ਤੇ ਉਸ ਦੀ ਉਮਰ ਸਿਰਫ 10 ਸਾਲ ਸੀ।
ਜਾਣਕਾਰੀ ਮੁਤਾਬਕ ਦਾਨਿਸ਼ ਆਪਣੇ ਘਰ ਦੀ ਛੱਤ ‘ਤੇ ਪਤੰਗ ਉਡਾ ਰਿਹਾ ਸੀ ਅਤੇ ਇਸ ਦੌਰਾਨ ਪਤੰਗ ਦੀ ਡੋਰ ਤਾਰਾਂ ’ਚ ਫ਼ਸ ਗਈ ਤੇ ਜਦੋਂ ਦਾਨਿਸ਼ ਨੇ ਪਤੰਗ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਈ ਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ 1 PCS ਤੇ 5 IAS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ
ਮੌਕੇ ‘ਤੇ ਮੌਜੂਦ ਗੁਆਂਢੀ ਨੇ ਦੱਸਿਆ ਕਿ ਦਾਨਿਸ਼ ਲੋਹੇ ਦੀ ਪਾਈਪ ਨਾਲ ਪਤੰਗ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਾਈ ਟੈਨਸ਼ਨ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਦਾਨਿਸ਼ ਨੂੰ ਝਟਕਾ ਲੱਗਾ ਅਤੇ ਉਹ ਡਿੱਗ ਪਿਆ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:

The post ਜਲੰਧਰ : ਕਰੰਟ ਲੱਗਣ ਨਾਲ ਬੱਚੇ ਨੇ ਛੱਡੇ ਸਾਹ, ਪਤੰਗ ਉਡਾਉਂਦਿਆਂ ਆਇਆ ਹਾਈ ਟੈਂਸ਼ਨ ਤਾਰ ਦੀ ਚਪੇਟ ‘ਚ appeared first on Daily Post Punjabi.