ਯੂਐੱਸ ਨੈਸ਼ਨਲ ਕਾਲਜੀਏਟ ਅਥਲੈਟਿਕ ਐਸੋਸੀਏਸ਼ਨ (ਐੱਨਸੀਏਏ) ਨੇ ਅਧਿਕਾਰਕ ਤੌਰ ‘ਤੇ ਆਪਣੀ ਲਿੰਗ ਯੋਗਤਾ ਨੀਤੀ ਨੂੰ ਅਪਡੇਟ ਕੀਤਾ ਹੈ ਜਿਸ ਵਿਚ ਟ੍ਰਾਂਸਜੈਂਡਰ ਔਰਤਾਂ ਨੂੰ ਮਹਿਲਾ ਦੇ ਖੇਡਾਂ ਵਿਚ ਮੁਕਾਬਲੇ ‘ਤੇ ਬੈਨ ਲਗਾ ਦਿੱਤਾ ਗਿਆ ਹੈ।
ਡੋਨਾਲਡ ਟਰੰਪ ਦਾ ਇਹ ਹੁਕਮ ਉਨ੍ਹਾਂ ‘ਤੇ ਲਾਗੂ ਹੋਵੇਗਾ ਜੋ ਜਨਮ ਦੇ ਸਮੇਂ ਪੁਰਸ਼ ਸਨ ਤੇ ਬਾਅਦ ਵਿਚ ਲਿੰਗ ਬਦਲਾਅ ਕੇ ਮਹਿਲਾ ਬਣ ਗਏ। ਟਰੰਪ ਨੇ ਕਿਹਾ ਸੀ ਕਿ ਪੁਰਸ਼ਾਂ ਨੂੰ ਮਹਿਲਾਵਾਂ ਦੀਆਂ ਖੇਡਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਦਿਨ ਪਹਿਲਾਂ ਹੀ ਕਾਰਜਕਾਰੀ ਹੁਕਮ ‘ਤੇ ਹਸਤਾਖਰ ਕੀਤੇ ਸਨ। ਇਹ ਹੁਕਮ ਟ੍ਰਾਂਸਜੈਂਡਰ ਔਰਤਾਂ ਨੂੰ ਮਹਿਲਾ ਖੇਡਾਂ ਵਿਚ ਮੁਕਾਬਲਾ ਕਰਨ ਤੋਂ ਰੋਕਣ ਦਾ ਸੀ। ਟਰੰਪ ਦੇ ਹੁਕਮ ਨੂੰ NCAA ਨੇ ਤਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਇੱਕ ਹੋਰ ਛੁੱਟੀ ਦਾ ਹੋ ਗਿਆ ਐਲਾਨ, ਜਲੰਧਰ ‘ਚ 2 ਦਿਨ ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਟਰੰਪ ਨੇ ਲਿਖਿਆ ਕਿ ਕੱਲ੍ਹ ਮੈਂ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਇਸ ਕਾਰਨ ਕਰਕੇ NCAA ਨੇ ਅਧਿਕਾਰਤ ਤੌਰ ‘ਤੇ ਔਰਤਾਂ ਦੀਆਂ ਖੇਡਾਂ ਵਿੱਚ ਪੁਰਸ਼ਾਂ ਨੂੰ ਇਜਾਜ਼ਤ ਦੇਣ ਬਾਰੇ ਆਪਣੀ ਨੀਤੀ ਨੂੰ ਬਦਲ ਦਿੱਤਾ ਹੈ। ਹੁਣ ਇਸ ‘ਤੇ ਪਾਬੰਦੀ ਹੈ। ਟਰੰਪ ਨੇ ਅੱਗੇ ਲਿਖਿਆ ਕਿ ‘ਮਰਦਾਂ ਨੂੰ ਕਦੇ ਵੀ ਔਰਤਾਂ ਨਾਲ ਮੁਕਾਬਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ਅਸੀਂ ਉਮੀਦ ਕਰਦੇ ਹਾਂ ਕਿ ਓਲੰਪਿਕ ਕਮੇਟੀ ਵੀ ਆਮ ਸਮਝ ਦੀ ਵਰਤੋਂ ਕਰੇਗੀ ਕਿ ਇਸ ਨੀਤੀ ਨੂੰ ਲਾਗੂ ਕਰੇਗੀ ਜੋ ਅਮਰੀਕੀ ਜਨਤਾ ਤੇ ਪੂਰੀ ਦੁਨੀਆ ਵਿਚ ਲੋਕਪ੍ਰਿਯ ਹੈ।
ਵੀਡੀਓ ਲਈ ਕਲਿੱਕ ਕਰੋ -:

The post ਟ੍ਰਾਂਸਜੈਂਡਰਾਂ ‘ਤੇ ਟਰੰਪ ਦਾ ਐਕਸ਼ਨ, ਮਹਿਲਾ ਸਪੋਰਟਸ ‘ਚ ਟ੍ਰਾਂਸਜੈਂਡਰ ਐਥਲੀਟਾਂ ‘ਤੇ ਲਾਈ ਪਾਬੰਦੀ appeared first on Daily Post Punjabi.