ਮੋਗਾ : ਤੇਜ਼ ਰਫ਼ਤਾਰ ਗੱਡੀ ਨੇ ਸਕਟੂਰੀ ਨੂੰ ਮਾ/ਰੀ ਟੱਕ.ਰ, ਮਾਮੇ-ਭਾਣਜੇ ਦੀ ਮੌਕੇ ‘ਤੇ ਹੋਈ ਮੌ/ਤ

ਮੋਗਾ ਵਿੱਚ ਇੱਕ ਤੇਜ਼ ਰਫਤਾਰ ਕਾਰ ਅਤੇ ਸਕੂਟਰੀ ਦੀ ਟੱਕਰ ਨੇ ਮਾਮਾ ਭਾਣਜੇ ਦੀ ਜਾਨ ਲੈ ਲਈ। ਇਹ ਹਾਦਸਾ ਮੋਗਾ-ਬਰਨਾਲਾ ਮੁੱਖ ਸੜਕ ’ਤੇ ਪਿੰਡ ਲੋਹਾਰਾ ਨੇੜੇ ਵਾਪਰਿਆ। ਮ੍ਰਿਤਕ ਦਾ ਮਾਮਾ ਸੰਤੋਸ਼ ਸਿੰਘ ਪਿੰਡ ਬੁਰਜ ਨਕਲੀਆ, ਰਾਏਕੋਟ ਦਾ ਰਹਿਣ ਵਾਲਾ ਸੀ। ਭਾਣਜਾ ਦਰਸ਼ਨ ਸਿੰਘ ਪਿੰਡ ਬੁਰਜ ਕਰਾਲਾ, ਮੋਗੇ ਦਾ ਰਹਿਣ ਵਾਲਾ ਸੀ।

ਭਾਣਜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੇ ਮਾਮੇ ਨੂੰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਡਿਜ਼ਾਇਰ ਕਾਰ ਵਿੱਚ ਸਵਾਰ ਵਿਅਕਤੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਬਰਨਾਲਾ ਆ ਰਹੇ ਸਨ।

ਪਿੰਡ ਲੋਹਾਰਾ ਨੇੜੇ ਸਕੂਟਰ ਸਵਾਰ ਨੇ ਅਚਾਨਕ ਸਕੂਟਰ ਨੂੰ ਲਿੰਕ ਰੋਡ ਤੋਂ ਹਾਈਵੇਅ ਵੱਲ ਮੋੜ ਦਿੱਤਾ। ਤੇਜ਼ ਰਫਤਾਰ ਕਾਰ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਦੋਵੇਂ ਵਾਹਨ ਆਪਸ ਵਿੱਚ ਟਕਰਾ ਗਏ।

ਇਹ ਵੀ ਪੜ੍ਹੋ : ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ ‘ਤੇ ਪੁਲਿਸ ਦਾ ਐਕਸ਼ਨ, 1274 ਇਮੀਗ੍ਰੇਸ਼ਨ ਫਰਮਾਂ ‘ਤੇ ਛਾਪੇਮਾਰੀ, 24 FIR, 7 ਕਾਬੂ

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

The post ਮੋਗਾ : ਤੇਜ਼ ਰਫ਼ਤਾਰ ਗੱਡੀ ਨੇ ਸਕਟੂਰੀ ਨੂੰ ਮਾ/ਰੀ ਟੱਕ.ਰ, ਮਾਮੇ-ਭਾਣਜੇ ਦੀ ਮੌਕੇ ‘ਤੇ ਹੋਈ ਮੌ/ਤ appeared first on Daily Post Punjabi.



Previous Post Next Post

Contact Form