ਘਰ ਦੀ ਰਸੋਈ ਵਿਚ ਉਪਲਬਧ ਮਸਾਲੇ ਨਾ ਸਿਰਫ ਸਬਜ਼ੀਆਂ ਦਾ ਸੁਆਦ ਵਧਾਉਂਦੇ ਹਨ ਸਗੋਂ ਸਿਹਤ ਲਈ ਵੀ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ। ਲੱਸਣ ਵੀ ਉਨ੍ਹਾਂ ਵਿਚੋਂ ਇਕ ਹੈ ਜਿਸ ਨੂੰ ਖਾਲੀ ਪੇਟ ਖਾਣ ਦੇ ਬਹੁਤ ਫਾਇਦੇ ਹਨ। ਆਯੁਰਵੇਦ ਵਿਚ ਲੱਸਣ ਨੂੰ ਗੁਣਕਾਰੀ ਔਸ਼ਧੀ ਮੰਨਿਆ ਗਿਆ ਹੈ। ਲੱਸਣ ਵਿਚ ਵਿਟਾਮਿਨ-ਏ, ਵਿਟਾਮਿਨ-ਬੀ, ਕੈਲਸ਼ੀਅਮ ਤੇ ਕਾਪਰ ਤੋਂ ਇਲਾਵਾ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਵੀ ਪਾਏ ਜਾਂਦੇ ਹਨ ਜੋ ਹਾਰਟ, ਕਬਜ਼, ਸਰਦੀ, ਜ਼ੁਕਾਮ, ਉਨੀਂਦਰਾ ਵਰਗੇ ਕਈ ਰੋਗਾਂ ਵਿਚ ਫਾਇਦੇਮੰਦ ਹੈ।
ਇਸ ਨੂੰ ਸਬਜ਼ੀਆਂ ਤੋਂ ਇਲਾਵਾ ਸਿੱਧੇ ਤੌਰ ‘ਤੇ ਖਾਧਾ ਜਾਵੇ ਤਾਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਕਾਰਗਰ ਹੈ। ਹਾਰਟ ਨਾਲ ਸਬੰਧਤ ਬੀਮਾਰੀਆਂ ਜਿਵੇਂ ਖੂਨ ਦਾ ਘੱਟ ਹੋਣਾ, ਖੂਨ ਵਿਚ ਲੀਕਵਡ ਨਾ ਬਣਨਾ, ਹਾਈ ਬੀਪੀ, ਦਿਲ ਦੇ ਰੋਗ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ।
ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਗਾਇਕਾ ਚੰਦਰਿਕਾ ਟੰਡਨ ਨੇ ਜਿੱਤਿਆ ਗ੍ਰੈਮੀ ਐਵਾਰਡ, ਐਲਬਮ ‘ਤ੍ਰਿਵੇਣੀ’ ਲਈ ਮਿਲਿਆ ਪੁਰਸਕਾਰ
ਰੋਜ਼ ਸਵੇਰੇ ਖਾਲੀ ਪੇਟ ਦੋ ਕਲੀਆਂ ਕੋਸੇ ਪਾਣੀ ਨਾਲ ਸੇਵਨ ਕਰਨ ਸਦਕਾ ਡਾਇਬਟੀਜ਼, ਬਲੱਡ ਪ੍ਰੈਸ਼ਰ, ਖੂਨ ਨੂੰ ਪਤਲਾ ਕਰਨ ਦੇ ਕਾਫੀ ਕਾਰਗਰ ਸਾਬਤ ਹੁੰਦੇ ਹਨ। ਪਰ ਜਿਹੜੇ ਵਿਅਕਤੀਆਂ ਨੂੰ ਬਵਾਸੀਰ ਦੀ ਸਮੱਸਿਆ ਹੋਵੇ, ਖੂਨ ਬਹੁਤ ਜ਼ਿਆਦਾ ਪਤਲਾ ਹੋਵੇ, ਨੱਕ ਜਾਂ ਸਰੀਰ ਦੇ ਹੋਰ ਹਿੱਸੇ ਤੋਂ ਖੂਨ ਵਹਿੰਦਾ ਹੋਵੇ, ਜਿਨ੍ਹਾਂ ਦੀ ਤਾਸੀਰ ਬਹੁਤ ਜ਼ਿਆਦਾ ਗਰਮ ਹੋਵੇ, ਉਨ੍ਹਾਂ ਨੂੰ ਲੱਸਣ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:

The post ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਲੱਸਣ, ਖਾਲੀ ਪੇਟ ਖਾਣ ਨਾਲ ਮਿਲੇਗਾ ਕਈ ਬੀਮਾਰੀਆਂ ਤੋਂ ਛੁਟਕਾਰਾ appeared first on Daily Post Punjabi.
source https://dailypost.in/news/health/garlic-is-no-less-than-boon/