ਫਗਵਾੜਾ ਨੂੰ ਮਿਲਿਆ ਨਵਾਂ ਮੇਅਰ, ‘ਆਪ’ ਦੇ ਰਾਮਪਾਲ ਉੱਪਲ ਨੇ ਮਾਰੀ ਬਾਜ਼ੀ

ਫਗਵਾੜਾ ਨੂੰ ਅੱਜ ਨਵਾਂ ਮੇਅਰ ਮਿਲ ਗਿਆ ਹੈ। ਫਗਵਾੜਾ ‘ਚ ‘ਆਪ’ ਨੇ ਬਾਜ਼ੀ ਮਾਰੀ ਹੈ। ਫਗਵਾੜਾ ‘ਚ ‘ਆਪ’ ਨੇ ਰਾਮਪਾਲ ਉੱਪਲ ਨੂੰ ਮੇਅਰ ਚੁਣਿਆ ਹੈ ਅਤੇ ਸੀਨੀਅਰ ਡਿਪਟੀ ਵੀ ‘ਆਪ’ ਪਾਰਟੀ ਦੇ ਹਨ। ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਪਿਨ ਸੂਦ ਨੂੰ ਬਣਾਇਆ ਗਿਆ ਹੈ।

ਦੱਸ ਦੇਈਏ ਕਿ ਫਗਵਾੜਾ ਵਿੱਚ ਕੁੱਲ 50 ਵਾਰਡ ਸਨ। ਕਾਂਗਰਸ ਦੇ 20, ਆਪ ਦੇ 17, ਬਸਪਾ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 3, ਭਾਜਪਾ ਦੇ 3, ਆਜ਼ਾਦ ਦੇ 4 ਕੌਂਸਲਰ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦਾ ਮੇਅਰ ਵੀ ਬਣਾਇਆ ਜਾ ਚੁੱਕਾ ਹੈ।

ਇਸ ਮੌਕੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਹੈ ਕਿ ਅਸੀਂ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੰਦੇ ਹਾਂ। ਉਨ੍ਹਾਂ ਨੇ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਫਗਵਾੜਾ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆਂ ਪਾਰਟੀ ਦੇ ਆਗੂ ਸਾਡੀ ਲੀਡਰਸ਼ਿਪ ਨਾਲ ਮਿਲੋ ਤੁਹਾਡੇ ਵੀ ਕੰਮ ਹੋਣਗੇ।

ਦੱਸ ਦੇਈਏ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀਆਂ ਚੋਣਾਂ 25 ਜਨਵਰੀ ਨੂੰ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਇਸ ਤੋਂ ਬਾਅਦ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਸੀ ਕਿ 1 ਫਰਵਰੀ ਨੂੰ ਸ਼ਾਮ 4 ਵਜੇ ਨਗਰ ਨਿਗਮ ਫਗਵਾੜਾ ਦੇ ਆਡੀਟੋਰੀਅਮ ਵਿੱਚ ਪੀ.ਡਬਲਯੂ.ਡੀ ਰੈਸਟ ਹਾਊਸ ਦੇ ਪਿਛਲੇ ਪਾਸੇ ਸਥਿਤ ਕੌਂਸਲਰਾਂ ਦੀ ਦੁਬਾਰਾ ਮੀਟਿੰਗ ਹੋਵੇਗੀ।

ਇਹ ਵੀ ਪੜ੍ਹੋ : ਬਜ਼ੁਰਗਾਂ ਲਈ ਵਿੱਤ ਮੰਤਰੀ ਦਾ ਵੱਡਾ ਐਲਾਨ, TDS ਦੀ ਸੀਮਾ ਵਧਾ ਕੇ ਕੀਤੀ 10 ਲੱਖ ਰੁਪਏ

25 ਜਨਵਰੀ ਨੂੰ ਕੌਂਸਲਰਾਂ ਵੱਲੋਂ ਸਹੁੰ ਚੁੱਕਣ ਮਗਰੋਂ ਹੋਈ ਮੀਟਿੰਗ ਵਿੱਚ ਹੰਗਾਮੇ ਕਾਰਨ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਅਤੇ ਕਾਂਗਰਸ ਨੇ ਇਸ ਸਾਰੀ ਘਟਨਾ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੰਦਿਆਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ। ਇਸੇ ਪਟੀਸ਼ਨ ਦੀ ਸੁਣਵਾਈ ਦੌਰਾਨ ਜਿੱਥੇ ਹਾਈਕੋਰਟ ਨੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ‘ਤੇ 25 ਜਨਵਰੀ ਨੂੰ ਚੋਣਾਂ ਨਾ ਕਰਵਾਉਣ ‘ਤੇ ਸਖ਼ਤ ਟਿੱਪਣੀ ਕੀਤੀ ਸੀ, ਉੱਥੇ ਹੀ ਜਸਟਿਸ ਹਰਬੰਸ ਲਾਲ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ -:

 

The post ਫਗਵਾੜਾ ਨੂੰ ਮਿਲਿਆ ਨਵਾਂ ਮੇਅਰ, ‘ਆਪ’ ਦੇ ਰਾਮਪਾਲ ਉੱਪਲ ਨੇ ਮਾਰੀ ਬਾਜ਼ੀ appeared first on Daily Post Punjabi.



Previous Post Next Post

Contact Form