ਮੰਡੀ ਗੋਬਿੰਦਗੜ੍ਹ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਬੱਚੀ ਸਣੇ 3 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਕ ਗੱਡੀ ਜਿਵੇਂ ਮੰਡੀ ਗੋਬਿੰਦਗੜ੍ਹ ਨੇੜੇ ਪਹੁੰਚੀ ਤਾਂ ਡਿਵਾਈਡਰ ਨਾਲ ਟਕਰਾ ਗਈ।
ਪੁਲਿਸ ਘਟਨਾ ਵਾਲੀ ਥਾਂ ਉਤੇ ਪਹੁੰਚ ਚੁੱਕੀ ਹੈ ਤੇ ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਗੱਡੀ ਚਾਲਕ ਨੂੰ ਨੀਂਦ ਦੀ ਝਪਕੀ ਆ ਗਈ ਸੀ ਜਿਸ ਕਾਰਨ ਹਾਦਸਾ ਵਾਪਰਿਆ ਹੈ। ਇਹ ਵੀ ਖਬਰ ਹੈ ਕਿ ਗੱਡੀ ਦਿੱਲੀ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਜਿਵੇਂ ਹੀ ਉਹ ਮੰਡੀ ਗੋਬਿੰਦਗੜ੍ਹ ਨੇੜੇ ਪਹੁੰਚੀ ਤਾਂ ਸੁਰੱਖਿਆ ਲਈ ਛੱਡੇ ਹੋਏ ਬੈਰੀਕੇਡ ਨਾਲ ਗੱਡੀ ਟਕਰਾ ਗਈ ਤੇ ਪੂਰੇ ਦਾ ਪੂਰਾ ਟੱਬਰ ਹੀ ਹਾਦਸੇ ਵਿਚ ਖਤਮ ਹੋ ਗਿਆ। ਪੁਲਿਸ ਵੱਲੋਂ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

The post ਮੰਡੀ ਗੋਬਿੰਦਗੜ੍ਹ : ਬੈਰੀਕੇਡ ‘ਚ ਵੱਜੀ ਕਾਰ, ਹਾਦਸੇ ‘ਚ ਬੱਚੀ ਸਣੇ 3 ਜਣਿਆਂ ਦੀ ਗਈ ਜਾਨ appeared first on Daily Post Punjabi.