ਨਵਾਂਸ਼ਹਿਰ ‘ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਲਵ ਮੈਰਿਜ ਦੇ ਤਿੰਨ ਮਹੀਨੇ ਬਾਅਦ ਹੀ ਇਕ ਕੁੜੀ ਮ੍ਰਿਤਕ ਹਾਲਤ ਵਿਚ ਮਿਲੀ। ਮ੍ਰਿਤਕਾ ਆਸ਼ਾ ਰਾਣੀ ਦੇ ਪਰਿਵਾਰ ਨੇ ਉਸ ਦੇ ਪਤੀ ਸੁਖਬੀਰ ਪਾਲ ਅਤੇ ਉਸ ਦੇ ਪਰਿਵਾਰ ‘ਤੇ ਕਤਲ ਦਾ ਦੋਸ਼ ਲਗਾਇਆ ਹੈ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਆਸ਼ਾ ਰਾਣੀ 10 ਫਰਵਰੀ ਦੀ ਰਾਤ ਤੋਂ ਪਿੰਡ ਭੰਗਲ ਕਲਾਂ ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਰਾਤ 9 ਵਜੇ ਤੱਕ ਸੁਖਬੀਰ ਨਾਲ ਫੋਨ ‘ਤੇ ਸੰਪਰਕ ਕਰਦੇ ਰਹੇ ਪਰ ਉਹ ਟਾਲ-ਮਟੋਲ ਕਰਦਾ ਰਿਹਾ ਅਤੇ ਬਾਅਦ ‘ਚ ਉਸ ਦਾ ਫੋਨ ਬੰਦ ਹੋ ਗਿਆ। ਆਸ਼ਾ ਰਾਣੀ ਦੀ ਲਾਸ਼ ਰੇਲਵੇ ਲਾਈਨਾਂ ਤੋਂ ਬਰਾਮਦ ਹੋਈ।
ਕੁੜੀ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ 6 ਨਵੰਬਰ ਨੂੰ ਕੁੜੀ ਦੀ ਮੰਗਣੀ ਮੁੰਡੇ ਨਾਲ ਹੋਈ ਤੇ ਮੁੰਡੇ ਨੇ 7 ਨਵੰਬਰ ਨੂੰ ਉਸ ਨਾਲ ਕੋਰਟ ਮੈਰਿਜ ਕਰਵਾ ਲਈ। ਇਸ ਮਗਰੋਂ ਦੋਵੇਂ ਚਾਰ ਮਹੀਨੇ ਆਪਣੇ-ਆਪਣੇ ਘਰ ਰਹਿਣ ਲੱਗ ਗਏ। ਉਨ੍ਹਾਂ ਕਿਹਾ ਕਿ ਮੁੰਡੇ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸਨ ਤਾਂ ਮੁੰਡੇ ਨੇ ਕੁੜੀ ਨੂੰ ਕਿਹਾ ਕਿ ਉਹ ਅਜੇ ਘਰ ਨਾ ਆਵੇ ਮੈਂ ਆਪਣੀ ਮੰਮੀ ਨੂੰ ਮਨਾਵਾਂਗਾ। 10 ਤਰੀਕ ਨੂੰ ਮੁੰਡਾ ਘਰ ਆਇਆ ਤੇ ਉਹ ਕੁੜੀ ਨੂੰ ਲੈ ਗਿਆ। ਕਾਲ ਕਰਨ ‘ਤੇ ਮੁੰਡਾ ਟਾਲਮਟੋਲ ਕਰਨ ਲੱਗਾ ਤੇ ਕਿਹਾ ਕਿ ਕੁੜੀ ਬੱਸੇ ਬਿਠਾ ਦਿੱਤੀ ਹੈ। ਕੁੜੀ ਦਾ ਵੀ ਕੋਈ ਫੋਨ ਨਹੀਂ ਲੱਗ ਰਿਹਾ ਸੀ। ਫਿਰ ਸਾਨੂੰ ਖ਼ਬਰ ਮਿਲੀ ਕਿ ਫਾਟਕਾਂ ‘ਤੇ ਲਾਸ਼ ਮਿਲੀ ਹੈ ਜਦੋਂ ਪਛਾਣੀ ਤਾਂ ਉਹ ਸਾਡੀ ਕੁੜੀ ਸੀ। ਉਨ੍ਹਾਂ ਕਿਹਾ ਕਿ ਮੁੰਡੇ ਨੂੰ ਤਾਂ ਕੁੜੀ ਪਸੰਦ ਸੀ ਪਰ ਉਸ ਦੇ ਘਰ ਦਿਆਂ ਨੂੰ ਨਹੀਂ ਪਸੰਦ ਸੀ।
ਇਹ ਵੀ ਪੜ੍ਹੋ : ਡਿਪੋਰਟ ਹੋਏ ਨੌਜਵਾਨ ਦੀ ਸ਼ਿਕਾਇਤ ‘ਤੇ ਟ੍ਰੈਵਲ ਏਜੰਟਾਂ ‘ਤੇ ਪਰਚਾ, 45 ਲੱਖ ਰੁਪਏ ਏਜੰਟਾਂ ਨੂੰ ਦੇਣ ਦੇ ਦਿੱਤੇ ਸਬੂਤ!
ਡੀਐਸਪੀ ਰਾਜ ਕੁਮਾਰ ਮੁਤਾਬਕ ਪੁਲਿਸ ਨੂੰ ਸ਼ਮਸ਼ਾਨਘਾਟ ਤੋਂ ਇੱਕ ਕੁੜੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ, ਜੋਕਿ 6 ਦਿਨਾਂ ਤੋਂ ਉਥੇ ਪਈ ਸੀ। ਜਾਂਚ ਤੋਂ ਪਤਾ ਲੱਗਾ ਕਿ ਮ੍ਰਿਤਕਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਮਾਮਲੇ ‘ਚ ਉਸ ਸਮੇਂ ਹੈਰਾਨ ਕਰਨ ਵਾਲਾ ਮੋੜ ਆਇਆ ਜਦੋਂ ਦੋਸ਼ੀ ਪਤੀ ਸੁਖਬੀਰ ਨੇ ਵੀ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

The post 3 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਮਿਲੀ ਮ੍ਰਿਤਕ ਦੇ.ਹ, ਪਰਿਵਾਰ ਦੀ ਮਰਜ਼ੀ ਖਿਲਾਫ਼ ਕੀਤੀ ਸੀ Love Marriage appeared first on Daily Post Punjabi.