ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ 12 ਦਿਨਾਂ ਬਾਅਦ ਯਾਨੀ 20 ਫਰਵਰੀ ਨੂੰ ਨਵਾਂ ਮੁੱਖ ਮੰਤਰੀ ਰਾਮ ਲੀਲਾ ਮੈਦਾਨ ਵਿਚ ਸਹੁੰ ਚੁੱਕਣਗੇ। ਹਾਲਾਂਕਿ ਭਾਜਪਾ ਨੇ ਹੁਣ ਤੱਕ ਸੀਐੱਮ ਫੇਸ ਤੈਅ ਨਹੀਂ ਕੀਤਾ ਹੈ। ਪਾਰਟੀ ਵਿਧਾਇਕ ਪਾਰਟੀ ਦੀ ਬੈਠਕ 19 ਫਰਵਰੀ ਨੂੰ ਬੁਲਾਈ ਗਈ ਹੈ ਜਿਸ ਵਿਚ ਸੀਐੱਮ ਦਾ ਐਲਾਨ ਹੋਵੇਗਾ।
ਇਸ ਤੋਂ ਪਹਿਲਾਂ 16 ਫਰਵਰੀ ਨੂੰ ਖਬਰ ਸੀ ਕਿ 17 ਫਰਵਰੀ ਯਾਨੀ ਅੱਜ ਵਿਧਾਇਕ ਦਲ ਦੀ ਬੈਠਕ ਹੋਵੇਗੀ ਤੇ 18 ਫਰਵਰੀ ਨੂੰ ਸਹੁ ਚੁੱਕ ਸਮਾਗਮ ਹੋਵੇਗਾ। ਹਾਲਾਂਕਿ ਕੁਝ ਦੇਰ ਬਾਅਦ ਇਸ ਨੂੰ ਦੋ ਦਿਨ ਲਈ ਟਾਲ ਦਿੱਤਾ ਗਿਆ।
ਭਾਜਪਾ ਸੂਤਰਾਂ ਮੁਤਾਬਕ ਸਹੰ ਚੁੱਕ ਸਮਾਗਮ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਵੇਗਾ। ਇਸ ਵਿਚ ਪ੍ਰਧਾਨ ਮੰਤਰੀ ਮੋਦੀ, ਕੇਂਦਰ ਮੰਤਰੀ, ਭਾਜਪਾ ਤੇ NDA ਸ਼ਾਸਿਤ 20 ਸੂਬਿਆਂ ਦੇ ਮੁੱਖ ਮੰਤਰੀ ਤੇ ਡਿਪਟੀ ਸੀਐੱਮ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਦਯੋਗਪਤੀ, ਫਿਲਮ ਸਟਾਰ, ਕ੍ਰਿਕਟ ਖਿਡਾਰੀ, ਸਾਧੂ-ਸੰਤ ਵੀ ਆਉਣਗੇ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਕੁਰੂਕਸ਼ੇਤਰ ਦਾ ਨੌਜਵਾਨ ਗ੍ਰਿਫਤਾਰ, ਅੰਮ੍ਰਿਤਸਰ ਏਅਰਪੋਰਟ ‘ਤੇ ਪੁਲਿਸ ਨੇ ਕੀਤਾ ਕਾਬੂ
ਸੂਤਰਾਂ ਮੁਤਾਬਕ ਦਿੱਲੀ ਦੇ 12 ਤੋਂ 16 ਹਜ਼ਾਰ ਲੋਕਾਂ ਨੂੰ ਬੁਲਾਉਣ ਦੀ ਤਿਆਰੀ ਕੀਤੀ ਗਈ ਹੈ। ਪ੍ਰੋਗਰਾਮ ਦੀ ਵਿਵਸਥਾ ਦੀ ਦੇਖ-ਰੇਖ ਲਈ ਭਾਜਪਾ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਤਰੁਣ ਚੁੱਘ ਨੂੰ ਇੰਚਾਰਜ ਬਣਾਇਆ ਗਿਆ ਹੈ। ਸ਼ਾਮ ਨੂੰ ਤਾਵੜੇ ਚੁੱਘ ਦਿੱਲੀ ਭਾਜਪਾ ਨੇਤਾਵਾਂ ਨਾਲ ਵਿਵਸਥਾਵਾਂ ਨੂੰ ਲੈ ਕੇ ਬੈਠਕ ਕਰਨਗੇ। ਭਾਜਪਾ ਨੇ 48 ਸੀਟਾਂ ਨਾਲ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ ਪਰ ਰਾਜਧਾਨੀ ਦਾ ਸੀਐੱਮ ਕੌਣ ਹੋਵੇਗਾ, ਕਿਸ ਨੂੰ ਦਿੱਲੀ ਦੀ ਕਮਾਨ ਸੌਂਪੀ ਜਾਵੇਗੀ, ਇਸ ‘ਤੇ ਸਸਪੈਂਸ ਬਣਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:

The post 20 ਫਰਵਰੀ ਨੂੰ ਮਿਲੇਗਾ ਦਿੱਲੀ ਨੂੰ ਨਵਾਂ CM, ਸਹੁੰ ਚੁੱਕ ਸਮਾਗਮ ‘ਚ ਪਹੁੰਚਣਗੇ PM ਸਣੇ 20 ਸੂਬਿਆਂ ਦੇ ਮੁੱਖ ਮੰਤਰੀ appeared first on Daily Post Punjabi.
source https://dailypost.in/news/latest-news/delhi-will-get-new-cm/