ਮੁੜ ਸੁਰਖੀਆਂ ‘ਚ ਕੁੱਲ੍ਹੜ ਪੀਜ਼ਾ ਕਪਲ, UK ਜਾਂਦੇ ਹੀ ਗਾਇਕ ਬਣਿਆ ਸਹਿਜ ਅਰੋੜਾ!

ਵਿਵਾਦਾਂ ਵਿਚਾਲੇ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇੰਗਲੈਂਡ ਪਹੁੰਚ ਗਿਆ ਹੈ। ਇਸ ਗੱਲ ਦੀ ਪੁਸ਼ਟੀ ਖੁਦ ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਪਹਿਲਾਂ ਉਨ੍ਹਾਂ ਨੇ ਏਅਰਪੋਰਟ ‘ਤੇ ਪਹੁੰਚਣ ਦੀ ਵੀਡੀਓ ਪੋਸਟ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਕਾਰ ‘ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਸਹਿਜ ਅਰੋੜਾ ਇੱਥੇ ਪਹੁੰਚਣ ਤੋਂ ਬਾਅਦ ਆਪਣੇ ਕੰਮ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਣ ਤੋਂ ਬਾਅਦ ਸਹਿਜ ਅਰੋੜਾ ਹੁਣ ਗਾਇਕੀ ਵਿੱਚ ਵੀ ਕਦਮ ਰੱਖਣ ਜਾ ਰਿਹਾ ਹੈ। ਉਸ ਦਾ ਪਹਿਲਾ ਗੀਤ ਰਿਲੀਜ਼ ਹੋ ਰਿਹਾ ਹੈ, ਜਿਸ ਦੀ ਇਕ ਝਲਕ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾ ‘ਤੇ ਸ਼ੇਅਰ ਕੀਤੀ ਹੈ। ਇਸ ਗੀਤ ਨੂੰ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਨੇ ਪ੍ਰੋਡਿਊਸ ਕੀਤਾ ਹੈ। ਇਸ ਗੀਤ ਵਿਚ ਸਹਿਜ ਅਰੋੜਾ ਨੇ ਆਪਣੇ ਦਿਲ ਦੇ ਦਰਦ ਬਿਆਨ ਕੀਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਦੇ ਇੰਗਲੈਂਡ ਸ਼ਿਫਟ ਹੋਣ ਦੀ ਕਾਫੀ ਚਰਚਾ ਹੈ। ਇਸ ਜੋੜੇ ਨੇ ਆਪਣੇ ਬੱਚੇ ਨਾਲ ਵਿਦੇਸ਼ ਰਵਾਨਾ ਹੁੰਦੇ ਹੋਏ ਅੰਮ੍ਰਿਤਸਰ ਏਅਰਪੋਰਟ ਤੋਂ ਵੀਡੀਓ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕ.ਤ/ ਮਾਮਲਾ, 3 ਬੰਦੇ ਅਦਾਲਤ ਵੱਲੋਂ ਦੋਸ਼ੀ ਕਰਾਰ, ਭੂਪੀ ਰਾਣਾ ਸਣੇ ਤਿੰਨ ਬਰੀ

ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਜੋੜੇ ਵੱਲੋਂ ਬਣਾਈ ਗਈ ਅਸ਼ਲੀਲ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ ਸੀ। ਸਹਿਜ ਅਰੋੜਾ ਦੇ ਪੱਗ ਬੰਨ੍ਹਣ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ। ਨਿਹੰਗ ਸਿੰਘਾਂ ਨੇ ਸਹਿਜ ਅਰੋੜਾ ਨੂੰ ਦਿੱਤੀ ਧਮਕੀ। ਕਿਹਾ ਗਿਆ ਕਿ ਜਾਂ ਤਾਂ ਉਹ ਵੀਡੀਓ ਬਣਾਉਣਾ ਬੰਦ ਕਰ ਦੇਵੇ ਜਾਂ ਫਿਰ ਪੱਗ ਬੰਨਣੀ ਬੰਦ ਕਰ ਦੇਵੇ। ਇਸ ਤਰ੍ਹਾਂ ਲੋਕਾਂ ਦੀਆਂ ਕਈ ਧਮਕੀਆਂ ਅਤੇ ਟ੍ਰੋਲਿੰਗ ਤੋਂ ਬਾਅਦ ਉਸ ਨੇ ਬ੍ਰਿਟੇਨ ਜਾਣ ਦਾ ਫੈਸਲਾ ਕੀਤਾ।

ਵੀਡੀਓ ਲਈ ਕਲਿੱਕ ਕਰੋ -:

 

The post ਮੁੜ ਸੁਰਖੀਆਂ ‘ਚ ਕੁੱਲ੍ਹੜ ਪੀਜ਼ਾ ਕਪਲ, UK ਜਾਂਦੇ ਹੀ ਗਾਇਕ ਬਣਿਆ ਸਹਿਜ ਅਰੋੜਾ! appeared first on Daily Post Punjabi.



Previous Post Next Post

Contact Form