ਜਲੰਧਰ ਦੇ ਭੋਗਪੁਰ ਵਿੱਚ ਇੱਕ ਖੰਡ ਮਿੱਲ ਵਿੱਚ ਬਣਾਏ ਜਾ ਰਹੇ ਸੀਐਨਜੀ ਪਲਾਂਟ ਦੇ ਮੁੱਦੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਕਾਂਗਰਸ ਦੇ ਆਦਮਪੁਰ ਸੀਟ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਐਸਡੀਐਮ ਆਦਮਪੁਰ ਵਿਵੇਕ ਕੁਮਾਰ ਮੋਦੀ ਵਿਚਾਲੇ ਤਿੱਖੀ ਬਹਿਸ ਹੋਈ। ਹਾਲਾਂਕਿ ਐਸਡੀਐਮ ਨੇ ਮੌਕੇ ’ਤੇ ਹੀ ਵਿਧਾਇਕ ਤੋਂ ਮੁਆਫ਼ੀ ਵੀ ਮੰਗ ਲਈ।
ਪਰ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲ ਸਕਿਆ। ਅਖੀਰ ਐਸਡੀਐਮ ਅਤੇ ਵਿਧਾਇਕ ਮੀਟਿੰਗ ਛੱਡ ਕੇ ਚਲੇ ਗਏ। ਇਹ ਮਾਮਲਾ ਉਦੋਂ ਵਧ ਗਿਆ ਜਦੋਂ ਵਿਧਾਇਕ ਕੋਟਲੀ ਦੇ ਨਾਲ ਐਸਡੀਐਮ ਨੇ ਕਿਸਾਨਾਂ ਨਾਲ ਥੋੜ੍ਹੀ ਉੱਚੀ ਆਵਾਜ਼ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਵਿਧਾਇਕ ਕੋਟਲੀ ਐਸਡੀਐਮ ਉਤੇ ਭੜਕ ਗਏ।
ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਅਸੀਂ ਇਸ ਮਸਲੇ ਦਾ ਹੱਲ ਕਰਵਾਉਣ ਲਈ ਮੀਟਿੰਗ ਵਿੱਚ ਆਏ ਸੀ। ਕਿਸਾਨਾਂ ਦੀ ਗੱਲ ਸੁਣ ਰਹੇ ਸੀ। ਪਰ ਅਧਿਕਾਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਐਸਡੀਐਮ ਸਾਨੂੰ ਧਮਕੀਆਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀ ਖੰਡ ਮਿੱਲ ਮੁੱਦੇ ਦਾ ਹੱਲ ਕੱਢਣ ਲਈ ਮੇਰੇ ਨਾਲ ਗੱਲ ਕਰ ਰਹੇ ਹਨ।
ਵਿਧਾਇਕ ਕੋਟਲੀ ਨੇ ਅੱਗੇ ਕਿਹਾ- ਇਸੇ ਲਈ ਅੱਜ ਇੱਥੇ ਆਏ ਹਾਂ। ਤਾਂ ਜੋ ਇਸ ਮਸਲੇ ਨੂੰ ਕਿਸੇ ਤਰ੍ਹਾਂ ਹੱਲ ਕੀਤਾ ਜਾ ਸਕੇ। ਐਸ.ਡੀ.ਐਮ ਨੇ ਦੱਸਿਆ ਕਿ ਇਹ ਸਾਡੇ ਲਈ ਔਖਾ ਹੋਵੇਗਾ। ਅਸੀਂ ਮਿੱਲ ਦੀ ਚਿਮਨੀ ਵਿੱਚੋਂ ਧੂੰਆਂ ਨਹੀਂ ਨਿਕਲਣ ਦਿਆਂਗੇ। ਹੁਣ ਮੀਟਿੰਗਾਂ ਬਹੁਤ ਵਾਰ ਹੋ ਗਈਆਂ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ।
ਇਹ ਵੀ ਪੜ੍ਹੋ : ਅੰਤਿਮ ਅਰਦਾਸ ‘ਚ ਜਾ ਰਹੇ ਪਰਿਵਾਰ ਨਾਲ ਦ.ਰ/ਦ.ਨਾ.ਕ ਹਾ.ਦ/ਸਾ, ਆਟੋ ਪਲਟਣ ਨਾਲ ਬੰਦੇ ਦੀ ਮੌ/ਤ
ਮਿਲੀ ਜਾਣਕਾਰੀ ਮੁਤਾਬਕ ਖੰਡ ਮਿੱਲ ਦੇ ਅੰਦਰ ਸਰਕਾਰ ਵੱਲੋਂ ਸੀਐਨਜੀ ਪਲਾਂਟ ਤਿਆਰ ਕੀਤਾ ਗਿਆ ਸੀ, ਜਿਸ ਦਾ ਭੋਗਪੁਰ ਦੇ ਲੋਕ ਅਤੇ ਕਿਸਾਨ ਵਰਗ ਵਿਰੋਧ ਕਰ ਰਹੇ ਹਨ। ਇਹ ਮਾਮਲਾ ਕਾਫੀ ਸਮੇਂ ਤੋਂ ਭਖਿਆ ਹੋਇਆ ਸੀ। ਸਾਰੇ ਪਹਿਲੂਆਂ ਨੂੰ ਵਿਚਾਰਦਿਆਂ ਵਿਧਾਇਕ ਕੋਟਲੀ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪਰ ਇਸ ਦੌਰਾਨ ਕੋਈ ਹੱਲ ਨਹੀਂ ਨਿਕਲ ਸਕਿਆ।
ਵੀਡੀਓ ਲਈ ਕਲਿੱਕ ਕਰੋ -:

The post ਆਹਮੋ-ਸਾਹਮਣੇ ਹੋਏ SDM ਤੇ ਵਿਧਾਇਕ ਕੋਟਲੀ, ਜ਼ਬਰਦਸਤ ਬਹਿਸ ਨਾਲ ਹੋਇਆ ਹੰਗਾਮਾ appeared first on Daily Post Punjabi.