ਕਿਸਾਨੀ ਧਰਨੇ ‘ਤੇ CM ਮਾਨ ਨੇ ਕੀਤੀ PC, ਕਿਹਾ-‘ਕੇਂਦਰ ਅੜੀਅਲ ਰਵੱਈਆ ਛੱਡ ਕਿਸਾਨਾਂ ਨਾਲ ਕਰੇ ਗੱਲਬਾਤ’

ਖਨੌਰੀ ਤੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਧਰਨੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੜੀਅਲ ਰਵੱਈਆ ਛੱਡ ਦੇਵੇ, ਰਜ਼ਾਮੰਦੀ ਨਾਲ ਮਾਮਲੇ ਨਿਪਟ ਜਾਂਦੇ ਹਨ। ਦੁਨੀਆ ਵਿਚ ਜੰਗਾਂ ਚੱਲਦੀਆਂ ਹਨ ਪਰ ਮਾਮਲੇ ਟੇਬਲ ‘ਤੇ ਗੱਲਬਾਤ ਨਾਲ ਨਿਪਟਦੇ ਹਨ।ਕਿਸਾਨ ਦੇਸ਼ ਦੇ ਨਾਗਰਿਕ ਹਨ। ਅਜਿਹੇ ਵਿਚ ਉਨ੍ਹਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਲਈ ਬੁਲਾ ਕੇ ਇਸ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰੇ।

ਸੀਐੱਮ ਨੇ ਕਿਹਾ ਕਿ ਉਹ ਖੇਤੀ ਮਾਰਕੀਟ ਪਾਲਿਸੀ ਦੇ ਡਰਾਫਟ ਨੂੰ ਸਵੀਕਾਰ ਨਹੀਂ ਕਰਦੇ ਹਨ। ਇਸ ਬਾਰੇ ਪੰਜਾਬ ਸਰਕਾਰ ਲਿਖ ਕੇ ਕੇਂਦਰ ਸਰਕਾਰ ਨੂੰ ਭੇਜ ਰਹੀ ਹੈ। ਅਸੀਂ ਕਹਿ ਰਹੇ ਹਾਂ ਕਿ ਕਿਸੇ ਹੋਰ ਸੂਬੇ ਵਿਚ ਤਜਰਬਾ ਕਰ ਲਓ ਪਰ ਕਾਮਯਾਬ ਹੋਵੇਗਾ ਤਾਂ ਸਾਨੂੰ ਦੱਸ ਦੇਣਾ। ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰਦੇ ਹਾਂ। ਅਸੀਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਗੰਭੀਰ ਹਾਂ। 50 ਡਾਕਟਰਾਂ ਦੀ ਟੀਮ ਮੌਕੇ ‘ਤੇ ਤਾਇਨਾਤ ਹੈ। ਨਾਲ ਹੀ ਧਰਨੇ ਵਾਲੀ ਥਾਂ ਦੇ 500 ਮੀਟਰ ਦੇ ਦਾਇਰੇ ਵਿਚ ਅਸਥਾਈ ਹਸਪਤਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁਝ ਵੀ ਹੁੰਦਾ ਹੈ ਤਾਂ ਕੇਂਦਰ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ।

The post ਕਿਸਾਨੀ ਧਰਨੇ ‘ਤੇ CM ਮਾਨ ਨੇ ਕੀਤੀ PC, ਕਿਹਾ-‘ਕੇਂਦਰ ਅੜੀਅਲ ਰਵੱਈਆ ਛੱਡ ਕਿਸਾਨਾਂ ਨਾਲ ਕਰੇ ਗੱਲਬਾਤ’ appeared first on Daily Post Punjabi.



Previous Post Next Post

Contact Form