ਸ਼ਰਮਨਾਕ ਕਾਰਾ! ਮਾਂ ਤੇ ਬੱਚਿਆਂ ਦੇ ਮੂੰਹ ‘ਤੇ ਕਾਲਖ ਮੱਲ ਕੇ ਗਲੀਆਂ ‘ਚ ਘੁਮਾਇਆ, ਪੁਲਿਸ ਨੇ ਲਿਆ ਐਕਸ਼ਨ

ਲੁਧਿਆਣਾ ਵਿਚ ਫੈਕਟਰੀ ਮਾਲਕ ਨੇ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਔਰਤ, ਉਸ ਦੀਆਂ 3 ਧੀਆਂ ਤੇ ਇੱਕ ਨੌਜਵਾਨ ਨੂੰ ਮੂੰਹ ਕਾਲਾ ਕਰਕੇ ਘਮਾਉਣ ਦੇ ਮਾਮਲੇ ਵਿਚ ਪੁਲਿਸ ਨੇ ਐਕਸ਼ਨ ਲੈਂਦਿਆਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਕਰਨ ਦੇ ਹੁਕਮ ਦਿੱਤੇ ਸਨ, ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ 3 ਜਣਿਆਂ ਨੂੰ ਹਿਰਾਸਤ ਵਿਚ ਲਿਆ ਹੈ।

ਦੱਸ ਦੇਈਏ ਕਿ ਲੁਧਿਆਣਾ ਦੇ ਬਹਾਦੁਰ ਕੇ ਰੋਡ ਸਥਿਤ ਏਕਜੋਤ ਨਗਰ ਇਲਾਕੇ ‘ਚ ਇਕ ਫੈਕਟਰੀ ਮਾਲਕ ਨੇ ਇਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਉਸ ਦੇ ਪੁੱਤਰ ‘ਤੇ ਕੱਪੜੇ ਚੋਰੀ ਕਰਨ ਦਾ ਦੋਸ਼ ਲਗਾ ਕੇ ਮੂੰਹ ਕਾਲਾ ਕਰ ਦਿੱਤਾ। ਇਸ ਦੇ ਨਾਲ ਹੀ ਸਾਰਿਆਂ ਦੇ ਗਲਾਂ ‘ਚ ‘ਮੈਂ ਚੋਰ ਹਾਂ’ ਲਿਖੀਆਂ ਤਖ਼ਤੀਆਂ ਵੀ ਪਾਈਆਂ ਹੋਈਆਂ ਸਨ। ਦੋਸ਼ੀਆਂ ਨੇ ਸਾਰਿਆਂ ਨੂੰ ਇਸ ਤਰ੍ਹਾਂ ਇਲਾਕੇ ਵਿੱਚ ਘੁੰਮਾਇਆ। ਨੌਜਵਾਨ ਪਿੱਛੋਂ ਰੌਲਾ ਪਾਉਂਦੇ ਰਹੇ। ਵੀਡੀਓ ਬਣਾਉਣ ਤੋਂ ਬਾਅਦ ਕੁਝ ਨੌਜਵਾਨਾਂ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।

ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਫੈਕਟਰੀ ਮਾਲਕ ਪਰਵਿੰਦਰ ਸਿੰਘ, ਮੈਨੇਜਰ ਮਨਪ੍ਰੀਤ ਸਿੰਘ ਅਤੇ ਵਰਕਰ ਕੈਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀ ਨੂੰ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਕਰੇਗੀ।

ਜਾਣਕਾਰੀ ਮੁਤਾਬਕ ਏਕਜੋਤ ਨਗਰ ਇਲਾਕੇ ਵਿੱਚ ਦੀਪ ਕੁਲੈਕਸ਼ਨ ਨਾਂ ਦੀ ਟੈਕਸਟਾਈਲ ਫੈਕਟਰੀ ਹੈ। ਪਿਛਲੇ ਕੁਝ ਸਮੇਂ ਤੋਂ ਫੈਕਟਰੀ ਵਿੱਚੋਂ ਕੱਪੜਾ ਚੋਰੀ ਹੋ ਰਿਹਾ ਸੀ। ਫੈਕਟਰੀ ਮਾਲਕ ਨੇ ਇਲਾਕੇ ‘ਚ ਰਹਿਣ ਵਾਲੀ ਔਰਤ, ਉਸ ਦੀਆਂ ਧੀਆਂ ਅਤੇ ਪੁੱਤਰ ‘ਤੇ ਚੋਰੀ ਦੇ ਦੋਸ਼ ਲਾਏ ਹਨ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਕੇ ਉਸ ਨੂੰ ਸ਼ੱਕ ਹੋਇਆ ਅਤੇ ਫੈਕਟਰੀ ਮਾਲਕ ਨੇ ਸਾਰਿਆਂ ਨੂੰ ਬੁਲਾ ਲਿਆ। ਮਾਲਕ ਨੇ ਦੱਸਿਆ ਕਿ ਫੈਕਟਰੀ ਵਿੱਚੋਂ ਕਈ ਦਿਨਾਂ ਤੋਂ ਕੱਪੜੇ ਚੋਰੀ ਹੋ ਰਹੇ ਹਨ।

ਇਹ ਵੀ ਪੜ੍ਹੋ : ਹ.ਮ/ਲੇ ਮਗਰੋਂ ਹਸਪਤਾਲ ਪਹੁੰਚਾਉਣ ਵਾਲੇ ਆਟੋ ਵਾਲੇ ਨੂੰ ਸੈਫ਼ ਅਲੀ ਖਾਨ ਨੇ ਪਾਈ ਜੱਫੀ, ਕਿਹਾ- ‘ਥੈਂਕ ਯੂ’

ਉਨ੍ਹਾਂ ਨੇ ਇਹ ਚੋਰੀ ਕੀਤੀ ਹੈ। ਇਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਮਾਲਕ ਨੇ ਸਿਆਹੀ ਮੰਗਵਾ ਕੇ ਪੰਜਾਂ ਦੇ ਮੂੰਹ ਕਾਲੇ ਕਰਕੇ ਉਨ੍ਹਾਂ ਨੂੰ ਉਥੇ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਤਖਤੀ ‘ਤੇ ਲਿਖਿਆ ਹੋਇਆ ਸੀ, ”ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ” ਅਤੇ ਪੰਜਾਂ ਦੇ ਗਲ ‘ਚ ਪਾਇਆ ਹੋਇਆ ਸੀ। ਤਖਤੀਆਂ ‘ਤੇ ਪੰਜਾਂ ਦੇ ਨਾਂ ਵੀ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਗਲੀ ਵਿਚ ਲਿਜਾ ਕੇ ਪੂਰੇ ਮੁਹੱਲੇ ਵਿਚ ਘੁਮਾਇਆ ਗਿਆ। ਲੋਕਾਂ ਨੇ ਪੰਜਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਪੰਜਾਂ ਨੂੰ ਇਲਾਕੇ ਦੇ ਆਸਪਾਸ ਲਿਜਾਇਆ ਗਿਆ ਤਾਂ ਲੋਕ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਗਏ।

ਵੀਡੀਓ ਲਈ ਕਲਿੱਕ ਕਰੋ -:

 

The post ਸ਼ਰਮਨਾਕ ਕਾਰਾ! ਮਾਂ ਤੇ ਬੱਚਿਆਂ ਦੇ ਮੂੰਹ ‘ਤੇ ਕਾਲਖ ਮੱਲ ਕੇ ਗਲੀਆਂ ‘ਚ ਘੁਮਾਇਆ, ਪੁਲਿਸ ਨੇ ਲਿਆ ਐਕਸ਼ਨ appeared first on Daily Post Punjabi.



Previous Post Next Post

Contact Form