ਸੰਘਣੀ ਧੁੰਦ ਕਰਕੇ ਵਾਪਰਿਆ ਵੱਡਾ ਹਾਦਸਾ, ਆਪਸ ‘ਚ ਟਕਰਾਏ ਕਈ ਵਾਹਨ, ਪ੍ਰੋਫੈਸਰ ਕੁੜੀ ਦੀ ਮੌਤ

ਬਰਨਾਲਾ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ ਵਾਪਰ ਗਿਆ। ਸੰਘਣੀ ਧੁੰਦ ਕਾਰਨ ਕਈ ਵਾਹਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਇੱਕ ਕੁੜੀ ਦੀ ਮੌਤ ਹੋ ਗਈ, ਜਦਕਿ ਕਈ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਕੁੜੀ ਦੀ ਪਛਾਣ ਅਨੂਪ੍ਰਿਆ ਕੌਰ ਵਜੋਂ ਹੋਈ ਹੈ, ਜੋਕਿ ਰਾਏਕੋਟ ਦੇ ਇੱਕ ਪ੍ਰਾਈਵੇਟ ਕਾਲਜ ਵਿਚ ਪ੍ਰੋਫੈਸਰ ਸੀ।

ਮਿਲੀ ਜਾਣਕਾਰੀ ਮੁਤਾਬਕ ਬਰਨਾਲਾ-ਲੁਧਿਆਣਾ ਹਾਈਵੇ ‘ਤੇ ਹਾਦਸਾ ਵਾਪਰਿਆ। ਹਾਦਸਾ ਧੁੰਦ ਤੇ ਤੇਜ਼ ਰਫਤਾਰ ਬੱਸ ਕਾਰਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇੱਕ ਸਰਕਾਰੀ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਜੋਕਿ ਇੱਟਾਂ ਦੀ ਭਰੀ ਟਰਾਲੀ ਵਿਚ ਵੱਜੀ, ਜਿਸ ਤੋਂ ਬਾਅਦ ਇੱਕ ਇੱਕ ਘੋੜਾ ਟਰਾਲਾ, ਕਾਰ ਤੇ ਇੱਕ ਸਵਾਰੀਆਂ ਵਾਲਾ ਟੈਂਪੂ ਵੀ ਇੱਕ-ਦੂਜੇ ਵਿਚ ਟਕਰਾ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਾਰੇ ਵਾਹਨਾਂ ਦੇ ਪਰਖੱਚੇ ਉੱਡ ਗਏ। ਹਾਦਸੇ ਵਵਿਚ ਸਬਜ਼ੀਆਂ ਵਾਲੀ ਇੱਕ ਕਰੇਹੜੀ ਵੀ ਅੱਧੀ ਚਪੇਟ ਵਿਚ ਆ ਗਈ।

ਮੌਕੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਵਿਚ ਬੱਸ ਵਿਚ ਸਵਾਰ ਕਈ ਸਵਾਰੀਆਂ ਗੰਭੀਰ ਫੱਟੜ ਹੋ ਗਿਆ। ਜ਼ਖਮੀਆਂ ਨੂੰ ਪ੍ਰਸ਼ਾਸਨ ਨੇ ਆਲੇ-ਦੁਆਲੇ ਦੇ ਲੋਕਾਂ ਨਾਲ ਮਿਲ ਕੇ ਹਸਪਤਾਲ ਪਹੁੰਚਿਆ। ਚਾਰ ਸਵਾਰੀਆਂ ਵਾਲਾ ਟੈਂਪੂ ਚਕਨਾਕਚੂਰ ਹੋ ਗਿਆ। ਤਸਵੀਰਾਂ ਵੇਖ ਕੇ ਲੱਗਦਾ ਹੈ ਕਿ ਕਿੰਨਾ ਭਿਆਨਕ ਹਾਦਸਾ ਹੋਵੇਗਾ।

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਗੱਡੀ ਦੀ ਟੱ.ਕ/ਰ ਨਾਲ ਬੰਦੇ ਦੀ ਮੌ/ਤ, 2 ਬੱਚਿਆਂ ਦੇ ਸਿਰੋਂ ਉਠਿਆ ਪਿਓ ਦਾ ਸਾ/ਇਆ

ਹਾਦਸੇ ਵੇਲੇ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਵਿਚ ਬੱਸ ਵਾਲੇ ਦੀ ਗਲਤੀ ਸੀ ਜੋਕਿ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਇਹ ਬੱਸ ਲੁਧਿਆਣੇ ਵੱਲ ਜਾ ਰਹੀ ਸੀ। ਲੋਕਾਂ ਨੇ ਦੱਸਿਆ ਕਿ ਕੁੜੀ ਸਾਈਡ ‘ਤੇ ਖੜ੍ਹੀ ਹੋਈ ਸੀ ਜੋਕਿ ਵਾਹਨਾਂ ਦੀ ਲਪੇਟ ਵਿਚ ਆ ਗਈ।

ਵੀਡੀਓ ਲਈ ਕਲਿੱਕ ਕਰੋ -:

 

The post ਸੰਘਣੀ ਧੁੰਦ ਕਰਕੇ ਵਾਪਰਿਆ ਵੱਡਾ ਹਾਦਸਾ, ਆਪਸ ‘ਚ ਟਕਰਾਏ ਕਈ ਵਾਹਨ, ਪ੍ਰੋਫੈਸਰ ਕੁੜੀ ਦੀ ਮੌਤ appeared first on Daily Post Punjabi.



Previous Post Next Post

Contact Form