3 ਮਹੀਨੇ ਪਹਿਲਾਂ ਕੈਨੇਡਾ ਗਏ ਮੁੰਡੇ ਦੀ ਹਾਰਟ ਅਟੈਕ ਨਾਲ ਮੌਤ, ਘਰਵਾਲੀ ਦੇ ਧੋਖੇ ਤੋਂ ਸੀ ਪ੍ਰੇਸ਼ਾਨ

ਮੋਗਾ ਦੇ ਪਿੰਡ ਬਿਲਾਸਪੁਰ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਚੰਗੇ ਭਵਿੱਖ ਲਈ ਕੈਨੇਡਾ ਗਏ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਦੀ ਖਬਰ ਨਾਲ ਪੂਰੇ ਪਿੰਡ ਵਿਚ ਸੋਗ ਫੈਲ ਗਿਆ ਹੈ। ਲਵਪ੍ਰਿਤ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।

ਜਾਣਕਾਰੀ ਮੁਤਾਬਕ ਲਵਪ੍ਰੀਤ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਕਿਉਂਕਿ ਉਸ ਦੀ ਕੈਨੇਡਾ ਗਈ ਪਤਨੀ ਨੇ ਉਸ ਨੂੰ ਧੋਖਾ ਦੇ ਦਿੱਤਾ ਤੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਲਵਪ੍ਰੀਤ ਦਾ ਵਿਆਹ ਤਿੰਨ ਸਾਲ ਪਹਿਲਾਂ ਹੀ ਹੋਇਆ ਸੀ। ਉਸ ਦੀ ਪਤਨੀ 2020 ਵਿੱਚ ਸਟੱਡੀ ਬੇਸ ‘ਤੇ ਕੈਨੇਡਾ ਗਈ ਸੀ।

ਇਹ ਵੀ ਪੜ੍ਹੋ : ਕਿਸਾਨ ਮੁੜ ਕੱਢਣਗੇ ਟ੍ਰੈਕਟਰ ਮਾਰਚ! ਮੋਗਾ ਮਹਾਪੰਚਾਇਤ ‘ਚ SKM ਨੇ ਕੀਤੇ ਵੱਡੇ ਐਲਾਨ

ਤੇ ਹੁਣ ਲਵਪ੍ਰੀਤ ਸਿੰਘ ਵੀ ਤਿੰਨ ਮਹੀਨੇ ਪਹਿਲਾਂ ਕੈਨੇਡਾ ਗਿਆ ਪਰ ਉਸ ਦੀ ਪਤਨੀ ਏਅਰਪੋਰਟ ਤੋਂ ਉਸ ਨੂੰ ਜਵਾਬ ਦੇ ਕੇ ਚਲੀ ਗਈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ, ਜਿਸ ਕਾਰਨ ਲਵਪ੍ਰੀਤ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਵਿਚਾਲੇ ਉਸ ਨੂੰ ਹਾਰਟ ਅਟੈਕ ਆ ਗਿਆ। ਇਹ ਵੀ ਪਤਾ ਲੱਗਾ ਕਿ ਲਵਪ੍ਰੀਤ ਵੱਲੋਂ ਸਾਰਾ ਖਰਚਾ ਕਰਕੇ ਆਪਣੀ ਪਤਨੀ ਨੂੰ ਸਟੱਡੀ ਬੇਸ ‘ਤੇ ਕੈਨੇਡਾ ਭੇਜਿਆ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

 

The post 3 ਮਹੀਨੇ ਪਹਿਲਾਂ ਕੈਨੇਡਾ ਗਏ ਮੁੰਡੇ ਦੀ ਹਾਰਟ ਅਟੈਕ ਨਾਲ ਮੌਤ, ਘਰਵਾਲੀ ਦੇ ਧੋਖੇ ਤੋਂ ਸੀ ਪ੍ਰੇਸ਼ਾਨ appeared first on Daily Post Punjabi.



Previous Post Next Post

Contact Form