ਨਸ਼ਾ ਤਸਕਰਾਂ ਖਿਲਾਫ਼ ਮੋਗਾ ਪੁਲਿਸ ਦੀ ਕਾਰਵਾਈ, 1 ਕਰੋੜ 54 ਲੱਖ 54 ਹਜ਼ਾਰ ਰੁ. ਦੀ ਜਾਇਦਾਦ ਕੀਤੀ ਫਰੀਜ਼

ਮੋਗਾ ਪੁਲਿਸ ਨੇ ਮੋਗਾ ਵਿਚ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ ਕੀਤੀ ਹੈ।ਜ਼ਿਲ੍ਹੇ ਦੇ 2 ਨਸ਼ਾ ਤਸਕਰਾਂ ਦੇ 1 ਕਰੋੜ 54 ਲੱਖ 54 ਹਜ਼ਾਰ ਰੁਪਏ ਦੀ ਪ੍ਰਾਪਰਟੀ ‘ਤੇ ਫਰੀਜ ਕਰਨ ਦਾ ਨੋਟਿਸ ਚਿਪਕਾਇਆ। ਇਸ ਮਾਮਲੇ ਵਿਚ ਡੀਐੱਸਪੀ ਪਰਮਜੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਥਾਣਾ ਕੋਟ ਈਸੇ ਖਾਂ ਦੇ ਅਧੀਨ ਪੈਂਦੇ ਪਿੰਡ ਦਲੇਵਾਲਾ ਦੇ ਰਹਿਣ ਵਾਲੇ ਗੁਰਦੇਵ ਸਿੰਘ ਤੇ ਹਰਜਿੰਦਰ ਸਿੰਘ ਦੀ 1 ਕਰੋੜ 54 ਲੱਖ 54 ਹਜ਼ਾਰ ਰੁਪਏ ਦੀ ਪ੍ਰਾਪਰਟੀ ‘ਤੇ ਫਰੀਜ ਕਰਨ ਦੇ ਨੋਟਿਸ ਚਿਪਕਾਏ ਗਏ।

ਦੋਵੇਂ ਨਸ਼ਾ ਤਸਕਰਾਂ ‘ਤੇ ਐੱਨਡੀਪੀਐੱਸ ਅਧੀਨ 11 ਮਾਮਲੇ ਦਰਜ ਹਨ ਜਿਸ ਵਿਚ ਹਰਜਿੰਦਰ ਸਿੰਘ ‘ਤੇ 7 ਤੇ ਗੁਰਦੇਵ ਸਿੰਘ ‘ਤੇ 4 ਮਾਮਲੇ ਦਰਜ ਹਨ। ਦੋਵੇਂ ਦੋਸ਼ੀ ਇਸ ਟਾਈਮ ਜੇਲ੍ਹ ਵਿਚ ਬੰਦ ਹਨ ਤੇ ਦੋਵਾਂ ਨੇ ਨਸ਼ਾ ਤਸਕਰੀ ਕਰਕੇ ਸਾਰੀ ਪ੍ਰਾਪਰਟੀ ਬਣਾਈ ਸੀ ਜਿਸ ਉਪਰ ਪੁਲਿਸ ਨੇ ਕਾਰਵਾਈ ਕੀਤੀ।

The post ਨਸ਼ਾ ਤਸਕਰਾਂ ਖਿਲਾਫ਼ ਮੋਗਾ ਪੁਲਿਸ ਦੀ ਕਾਰਵਾਈ, 1 ਕਰੋੜ 54 ਲੱਖ 54 ਹਜ਼ਾਰ ਰੁ. ਦੀ ਜਾਇਦਾਦ ਕੀਤੀ ਫਰੀਜ਼ appeared first on Daily Post Punjabi.



Previous Post Next Post

Contact Form