ਪੁਲਿਸ ਨੇ ਬਚਾਈ ਮਰੀਜ਼ ਦੀ ਜਾਨ! 1 ਘੰਟੇ ਦੀ ਬਜਾਏ ਗ੍ਰੀਨ ਕਾਰੀਡੋਰ ਰਾਹੀਂ 25 ਮਿੰਟਾਂ ‘ਚ ਪਹੁੰਚਾਈ ਕਿਡਨੀ

ਨੋਇਡਾ ਪੁਲਿਸ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਇੱਕ ਗੰਭੀਰ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇਣ ਲਈ ਨੋਇਡਾ ਪੁਲਿਸ ਨੇ ਸਿਰਫ਼ 25 ਮਿੰਟਾਂ ਵਿੱਚ ਫਰੀਦਾਬਾਦ ਤੋਂ ਨੋਇਡਾ ਦੇ ਯਥਾਰਥ ਹਸਪਤਾਲ ਵਿੱਚ ਇੱਕ ਕਿਡਨੀ ਪਹੁੰਚਾ ਦਿੱਤੀ, ਜਿਥੇ ਪਹੁੰਚਣ ਨੂੰ ਲਗਭਗ 1 ਘੰਟਾ ਲੱਗਦਾ ਹੈ। ਨੋਇਡਾ ਪੁਲਿਸ ਦੇ ਇਸ ਸ਼ਾਨਦਾਰ ਕੰਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਦੇ ਲਈ ਪੁਲਿਸ ਨੇ ਸ਼ਹਿਰ ਵਿੱਚ ਇੱਕ ਗ੍ਰੀਨ ਕੋਰੀਡੋਰ ਤਿਆਰ ਕੀਤਾ ਅਤੇ ਐਂਬੂਲੈਂਸ ਨੂੰ ਐਸਕੋਰਟ ਕਰਦੇ ਹੋਏ ਹਸਪਤਾਲ ਪਹੁੰਚਾਇਆ। ਦਰਅਸਲ, ਇਸ ਕਿਡਨੀ ਨੂੰ ਇੱਕ ਘੰਟੇ ਦੇ ਅੰਦਰ ਹਸਪਤਾਲ ਪਹੁੰਚਾਇਆ ਜਾਣਾ ਸੀ, ਪਰ ਨੋਇਡਾ ਪੁਲਿਸ ਦੀ ਮੁਸਤੈਦੀ ਨਾਲ 25 ਮਿੰਟਾਂ ਵਿੱਚ ਹੀ ਪਹੁੰਚਾ ਦਿੱਤਾ ਗਿਆ।

ਇਹ ਵੀ ਪੜ੍ਹੋ : ਟਰਾਲੀ ਨੇ ਗੱਡੀ ਨੂੰ ਮਾ.ਰੀ ਜ਼/ਬਰ.ਦਸਤ ਟੱ/ਕ.ਰ, ਗੱਭਰੂ ਜਵਾਨ ਮੁੰਡੇ ਦੀ ਥਾਂ ‘ਤੇ ਮੌ/ਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਯਥਾਰਥ ਹਸਪਤਾਲ ਨੇ ਇਸ ਲਈ ਨੋਇਡਾ ਪੁਲਿਸ ਦਾ ਧੰਨਵਾਦ ਕੀਤਾ ਹੈ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਪੁਲਿਸ ਦੀ ਮਦਦ ਨਾਲ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਸ ਤੋਂ ਪਹਿਲਾਂ ਵੀ ਗ੍ਰੀਨ ਕੋਰੀਡੋਰ ਦੀ ਮਦਦ ਨਾਲ ਕਈ ਮਰੀਜ਼ਾਂ ਦੀ ਜਾਨ ਬਚਾਈ ਜਾ ਚੁੱਕੀ ਹੈ।

ਨੋਇਡਾ ਪੁਲਿਸ ਨੇ ਇਸ ਦੇ ਲਈ ਬਹੁਤ ਮਿਹਨਤ ਕੀਤੀ। ਸਾਹਮਣੇ ਆਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੋਇਡਾ ਪੁਲਿਸ ਵਾਲੇ ਸੜਕਾਂ ‘ਤੇ ਆਵਾਜਾਈ ਰੋਕ ਰਹੇ ਹਨ ਅਤੇ ਐਂਬੂਲੈਂਸ ਨੂੰ ਲੰਘਣ ਲਈ ਰਾਹ ਦੇ ਰਹੇ ਹਨ, ਤਾਂ ਜੋ ਇਸ ਦੇ ਰਸਤੇ ‘ਚ ਕੋਈ ਰੁਕਾਵਟ ਨਾ ਆਵੇ। ਟ੍ਰੈਫਿਕ ਪੁਲਿਸ ਵਾਲੇ ਖੁਦ ਸੜਕ ‘ਤੇ ਖੜ੍ਹੇ ਹੋ ਕੇ ਐਂਬੂਲੈਂਸ ਨੂੰ ਰਸਤਾ ਦਿਖਾ ਰਹੇ ਹਨ।

ਇਸ ਦੌਰਾਨ ਕੁਝ ਸਮੇਂ ਲਈ ਸੜਕਾਂ ’ਤੇ ਆਵਾਜਾਈ ਠੱਪ ਰਹੀ, ਤਾਂ ਜੋ ਕਿਡਨੀ ਸਮੇਂ ਸਿਰ ਹਸਪਤਾਲ ਪਹੁੰਚ ਸਕੇ। ਫਰੀਦਾਬਾਦ ਅਤੇ ਗ੍ਰੇਟਰ ਨੋਇਡਾ ਵਿਚਕਾਰ 46.4 ਕਿਲੋਮੀਟਰ ਦਾ ਗ੍ਰੀਨ ਕੋਰੀਡੋਰ ਬਣਾਇਆ ਗਿਆ ਸੀ। ਜਿਸ ਵਿਅਕਤੀ ਨੂੰ ਕਿਡਨੀ ਟ੍ਰਾਂਸਪਲਾਂਟ ਕਰਵਾਉਣਾ ਸੀ, ਉਹ ਸਟੇਜ-5 ਦੀ ਗੰਭੀਰ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਤੋਂ ਬਾਅਦ ਉਹ ਡਾਇਲਸਿਸ ‘ਤੇ ਸੀ। ਇਸ ਬਿਮਾਰੀ ਨੂੰ ਆਖਰੀ ਪੜਾਅ ਦੀ ਕਿਡਨੀ ਡਿਸੀਜ਼ ਵੀ ਕਿਹਾ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਪੁਲਿਸ ਨੇ ਬਚਾਈ ਮਰੀਜ਼ ਦੀ ਜਾਨ! 1 ਘੰਟੇ ਦੀ ਬਜਾਏ ਗ੍ਰੀਨ ਕਾਰੀਡੋਰ ਰਾਹੀਂ 25 ਮਿੰਟਾਂ ‘ਚ ਪਹੁੰਚਾਈ ਕਿਡਨੀ appeared first on Daily Post Punjabi.



source https://dailypost.in/news/national/kidney-delivered-in-25/
Previous Post Next Post

Contact Form