TV Punjab | Punjabi News Channel: Digest for December 03, 2024

TV Punjab | Punjabi News Channel

Punjabi News, Punjabi TV

Table of Contents

5G Phone Guide : 5G ਸਮਾਰਟਫੋਨ ਖਰੀਦਣ ਤੋਂ ਪਹਿਲਾਂ ਜ਼ਰੂਰ ਦੇਖ ਲਓ ਇਹ 5 ਚੀਜ਼ਾਂ

Monday 02 December 2024 04:47 AM UTC+00 | Tags: 5 5000mah 5g 5g-phone-guide tech-autos tech-news-in-punjabi tv-punjab-news


5G Phone Guide : ਜੇਕਰ ਤੁਸੀਂ ਨਵਾਂ 5G ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸਮਾਰਟਫੋਨ ਖਰੀਦਦੇ ਸਮੇਂ ਇਸ ਦੀ ਲੁੱਕ, ਡਿਜ਼ਾਈਨ ਅਤੇ ਕੈਮਰੇ ਸਮੇਤ ਕਈ ਚੀਜ਼ਾਂ ‘ਤੇ ਧਿਆਨ ਦੇਣਾ ਜ਼ਰੂਰੀ ਹੈ।

5G Phone Guide : 5G ਨੈੱਟਵਰਕ ਅਤੇ ਬੈਂਡ

ਜੇਕਰ ਤੁਸੀਂ 5ਜੀ ਫੋਨ ਖਰੀਦਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਖੇਤਰ ਵਿੱਚ 5ਜੀ ਨੈੱਟਵਰਕ ਦੀ ਜਾਂਚ ਕਰਨੀ ਚਾਹੀਦੀ ਹੈ।   ਫ਼ੋਨ ਵਿੱਚ 5G ਬੈਂਡ ਚੈੱਕ ਕੀਤੇ ਜਾਣੇ ਚਾਹੀਦੇ ਹਨ। ਵਰਤਮਾਨ ਵਿੱਚ ਤਿੰਨ ਕਿਸਮ ਦੇ 5G ਬੈਂਡ ਉਪਲਬਧ ਹਨ, ਜਿਸ ਵਿੱਚ 5G n1, n3, n7 ਸ਼ਾਮਲ ਹਨ।

5G Phone Guide : ਪ੍ਰੋਸੈਸਰ, ਰੈਮ ਅਤੇ ਸਟੋਰੇਜ

5ਜੀ ਸਮਾਰਟਫੋਨ ਖਰੀਦਣ ਤੋਂ ਪਹਿਲਾਂ ਇਸ ‘ਚ ਪਾਏ ਜਾਣ ਵਾਲੇ ਪ੍ਰੋਸੈਸਰ ਨੂੰ ਜ਼ਰੂਰ ਚੈੱਕ ਕਰੋ। 5ਜੀ ਨੈੱਟਵਰਕ ਲਈ ਸ਼ਕਤੀਸ਼ਾਲੀ ਪ੍ਰੋਸੈਸਰ ਹੋਣਾ ਜ਼ਰੂਰੀ ਹੈ। ਇੱਕ ਚੰਗੇ 5G ਸਮਾਰਟਫੋਨ ਵਿੱਚ ਘੱਟੋ-ਘੱਟ 8GB RAM ਅਤੇ 256GB ਸਟੋਰੇਜ ਹੋਣੀ ਚਾਹੀਦੀ ਹੈ।

ਬੈਟਰੀ ਅਤੇ ਅੱਪਡੇਟ ‘ਤੇ ਨਜ਼ਰ ਰੱਖੋ

5G ਨੈੱਟਵਰਕ ਵਿੱਚ ਬੈਟਰੀ ਦੀ ਖਪਤ ਜ਼ਿਆਦਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ 5000mAh ਜਾਂ ਇਸ ਤੋਂ ਵੱਧ ਸਮਰੱਥਾ ਵਾਲਾ ਸਮਾਰਟਫੋਨ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਰਟਫੋਨ ਖਰੀਦਦੇ ਸਮੇਂ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਸ ਦੇ ਆਪਰੇਟਿੰਗ ਸਿਸਟਮ ਨੂੰ ਕਿੰਨੀ ਦੇਰ ਤੱਕ ਅਪਡੇਟ ਮਿਲਦੀ ਰਹੇਗੀ।

ਬੈਟਰੀ ਅਤੇ ਅੱਪਡੇਟ ‘ਤੇ ਨਜ਼ਰ ਰੱਖੋ

5G ਨੈੱਟਵਰਕ ਵਿੱਚ ਬੈਟਰੀ ਦੀ ਖਪਤ ਜ਼ਿਆਦਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ 5000mAh ਜਾਂ ਇਸ ਤੋਂ ਵੱਧ ਸਮਰੱਥਾ ਵਾਲਾ ਸਮਾਰਟਫੋਨ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਰਟਫੋਨ ਖਰੀਦਦੇ ਸਮੇਂ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਸ ਦੇ ਆਪਰੇਟਿੰਗ ਸਿਸਟਮ ਨੂੰ ਕਿੰਨੀ ਦੇਰ ਤੱਕ ਅਪਡੇਟ ਮਿਲਦੀ ਰਹੇਗੀ।

The post 5G Phone Guide : 5G ਸਮਾਰਟਫੋਨ ਖਰੀਦਣ ਤੋਂ ਪਹਿਲਾਂ ਜ਼ਰੂਰ ਦੇਖ ਲਓ ਇਹ 5 ਚੀਜ਼ਾਂ appeared first on TV Punjab | Punjabi News Channel.

Tags:
  • 5
  • 5000mah
  • 5g
  • 5g-phone-guide
  • tech-autos
  • tech-news-in-punjabi
  • tv-punjab-news

Platelets Count : ਪਲੇਟਲੈਟਸ ਵਧਾਉਣ ਲਈ ਰੋਜ਼ਾਨਾ ਕਰੋ ਇਹ 4 ਚੀਜ਼ਾਂ ਦਾ ਸੇਵਨ

Monday 02 December 2024 05:15 AM UTC+00 | Tags: consume-these-4-things-daily-in-punjabi health platelets-count to-increase-platelets what-to-eat-to-increase-platelets-in-punjabi


Platelets Count : ਪਲੇਟਲੇਟ ਖੂਨ ਵਿੱਚ ਪਾਏ ਜਾਣ ਵਾਲੇ ਛੋਟੇ ਸੈੱਲ ਹੁੰਦੇ ਹਨ ਜੋ ਖੂਨ ਦੇ ਥੱਕੇ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਅਸੀਂ ਜ਼ਖਮੀ ਹੋ ਜਾਂਦੇ ਹਾਂ, ਪਲੇਟਲੈਟਸ ਜ਼ਖ਼ਮ ਨੂੰ ਠੀਕ ਕਰਨ ਅਤੇ ਖੂਨ ਵਗਣ ਨੂੰ ਰੋਕਣ ਲਈ ਇਕੱਠੇ ਚਿਪਕ ਜਾਂਦੇ ਹਨ।

Platelets Count : ਘੱਟ ਪਲੇਟਲੈਟਸ ਦੇ ਕਾਰਨ ਅਤੇ ਲੱਛਣ

.ਡੇਂਗੂ, ਚਿਕਨਗੁਨੀਆ, ਗੁਰਦੇ ਦੀ ਬਿਮਾਰੀ
.ਦਰਦ ਨਿਵਾਰਕ ਜਿਵੇਂ ਕਿ ਐਸਪਰੀਨ, ਆਈਬਿਊਪਰੋਫ਼ੈਨ
.ਕੁਝ ਕਿਸਮ ਦੇ ਕੈਂਸਰ ਪਲੇਟਲੈਟਸ ਨੂੰ ਪ੍ਰਭਾਵਿਤ ਕਰ ਸਕਦੇ ਹਨ।
.ਬੋਨ ਮੈਰੋ ਸਮੱਸਿਆਵਾਂ

Platelets Count : ਘੱਟ ਪਲੇਟਲੈਟਸ ਦੇ ਹੋਰ ਲੱਛਣ

.ਥਕਾਵਟ
.ਕਮਜ਼ੋਰੀ
.ਸੱਟ ਤੋਂ ਬਹੁਤ ਜ਼ਿਆਦਾ ਖੂਨ ਨਿਕਲਣਾ
.ਆਸਾਨੀ ਨਾਲ ਜਖਮ
.ਚਮੜੀ ‘ਤੇ ਛੋਟੇ ਲਾਲ ਚਟਾਕ

ਪਲੇਟਲੈਟਸ ਨੂੰ ਵਧਾਉਣ ਲਈ ਖੁਰਾਕ

ਪਪੀਤਾ : Platelets Count

ਪਪੀਤੇ ਵਿੱਚ ਵਿਟਾਮਿਨ ਕੇ ਅਤੇ ਫੋਲਿਕ ਐਸਿਡ ਹੁੰਦਾ ਹੈ, ਜੋ ਖੂਨ ਦੇ ਥੱਕੇ ਬਣਾਉਣ ਵਿੱਚ ਮਦਦ ਕਰਦਾ ਹੈ।

ਪਪੀਤਾ ਪਲੇਟਲੇਟ ਦੀ ਗਿਣਤੀ ਵਧਾਉਣ ਅਤੇ ਖੂਨ ਵਗਣ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਅਨਾਰ :

ਅਨਾਰ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਦੇ ਹਨ ਅਤੇ ਪਲੇਟਲੈਟਸ ਦੇ ਕੰਮਕਾਜ ਵਿੱਚ ਸੁਧਾਰ ਕਰਦੇ ਹਨ। ਅਨਾਰ ਦਾ ਜੂਸ ਨਿਯਮਤ ਤੌਰ ‘ਤੇ ਪੀਣ ਨਾਲ ਪਲੇਟਲੈਟਸ ਦੀ ਗਿਣਤੀ ਵਧ ਸਕਦੀ ਹੈ।

ਕੀਵੀ :

ਕੀਵੀ ਵਿੱਚ ਵਿਟਾਮਿਨ ਕੇ ਅਤੇ ਵਿਟਾਮਿਨ ਸੀ ਹੁੰਦਾ ਹੈ, ਜੋ ਖੂਨ ਦੇ ਥੱਕੇ ਬਣਾਉਣ ਵਿੱਚ ਮਦਦ ਕਰਦਾ ਹੈ। ਕੀਵੀ ਪਲੇਟਲੈਟਸ ਨੂੰ ਸਰਗਰਮ ਕਰਨ ਅਤੇ ਖੂਨ ਵਗਣ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।

ਹਰੀਆਂ ਪੱਤੇਦਾਰ ਸਬਜ਼ੀਆਂ :

ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ ਅਤੇ ਸਰ੍ਹੋਂ ਦੀਆਂ ਪੱਤੀਆਂ ਵਿੱਚ ਵਿਟਾਮਿਨ ਕੇ, ਫੋਲਿਕ ਐਸਿਡ ਅਤੇ ਆਇਰਨ ਹੁੰਦਾ ਹੈ, ਜੋ ਖੂਨ ਦੇ ਥੱਕੇ ਬਣਾਉਣ ਵਿੱਚ ਮਦਦ ਕਰਦਾ ਹੈ।

ਇਹ ਸਬਜ਼ੀਆਂ ਪਲੇਟਲੇਟ ਦੀ ਗਿਣਤੀ ਵਧਾਉਣ ਅਤੇ ਖੂਨ ਵਗਣ ਤੋਂ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ।

ਨੋਟ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਸ ਨੂੰ ਸਿਰਫ਼ ਇੱਕ ਸੁਝਾਅ ਵਜੋਂ ਲਓ। ਅਜਿਹੀ ਕਿਸੇ ਵੀ ਜਾਣਕਾਰੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ।

The post Platelets Count : ਪਲੇਟਲੈਟਸ ਵਧਾਉਣ ਲਈ ਰੋਜ਼ਾਨਾ ਕਰੋ ਇਹ 4 ਚੀਜ਼ਾਂ ਦਾ ਸੇਵਨ appeared first on TV Punjab | Punjabi News Channel.

Tags:
  • consume-these-4-things-daily-in-punjabi
  • health
  • platelets-count
  • to-increase-platelets
  • what-to-eat-to-increase-platelets-in-punjabi

ਅੱਜ 45 ਹਜ਼ਾਰ ਕਿਸਾਨ ਕਰਨਗੇ ਦਿੱਲੀ 'ਚ ਸੰਸਦ ਦਾ ਘਿਰਾਓ, ਸਾਂਝੇ ਮੋਰਚੇ ਦਾ ਐਲਾਨ

Monday 02 December 2024 05:17 AM UTC+00 | Tags: india kisan-protest-delhi latest-news news op-ed punjab-politics sanjha-morcha-kisan top-news trending-news tv-punjab

ਡੈਸਕ- ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਹੈ। ਸੋਮਵਾਰ ਨੂੰ ਹਜ਼ਾਰਾਂ ਕਿਸਾਨ ਨੋਇਡਾ ਦੇ ਮਹਾਮਾਯਾ ਫਲਾਈਓਵਰ ਤੋਂ ਦਿੱਲੀ ਜਾਣਗੇ। ਇਸ ਅੰਦੋਲਨ ਦਾ ਮੁੱਖ ਉਦੇਸ਼ ਗੋਰਖਪੁਰ ਦੀਆਂ ਮੰਗਾਂ ਜਿਵੇਂ ਚਾਰ ਗੁਣਾ ਮੁਆਵਜ਼ਾ, ਭੂਮੀ ਗ੍ਰਹਿਣ ਕਾਨੂੰਨ ਦਾ ਲਾਭ ਅਤੇ 10 ਫੀਸਦੀ ਵਿਕਸਤ ਪਲਾਟ ਨੂੰ ਲਾਗੂ ਕਰਨਾ ਹੈ। ਕਿਸਾਨ ਪਹਿਲਾਂ ਹੀ ਚਾਰ ਦਿਨਾਂ ਤੋਂ ਯਮੁਨਾ ਅਥਾਰਟੀ ਦਫ਼ਤਰ ਅੱਗੇ ਹੜਤਾਲ ਤੇ ਬੈਠੇ ਸਨ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਹੁਣ ਕਿਸਾਨ ਦਿੱਲੀ ਵਿੱਚ ਸੰਸਦ ਦਾ ਘਿਰਾਓ ਕਰਨ ਦੀ ਤਿਆਰੀ ਕਰ ਰਹੇ ਹਨ।

ਕਿਸਾਨਾਂ ਦਾ ਇਲਜ਼ਾਮ ਹੈ ਕਿ ਗੌਤਮ ਬੁੱਧ ਨਗਰ ਦੇ ਕਿਸਾਨਾਂ ਨੂੰ ਗੋਰਖਪੁਰ ਹਾਈਵੇ ਪ੍ਰਾਜੈਕਟ ਵਾਂਗ ਚਾਰ ਗੁਣਾ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਤੋਂ ਸਰਕਲ ਰੇਟ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਕਿਸਾਨ ਆਗੂਆਂ ਦੀ ਮੰਗ ਹੈ ਕਿ ਨਵੇਂ ਭੂਮੀ ਗ੍ਰਹਿਣ ਕਾਨੂੰਨ ਦਾ ਲਾਭ ਅਤੇ ਹਾਈ ਪਾਵਰ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇ। ਹਾਲਾਂਕਿ ਐਤਵਾਰ ਨੂੰ ਪੁਲਿਸ ਅਤੇ ਅਥਾਰਟੀ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਗਿਆ।

ਪੁਲਿਸ ਰੂਟ ਡਾਇਵਰਸ਼ਨ
ਨੋਇਡਾ ਪੁਲਿਸ ਨੇ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਰੂਟ ਡਾਇਵਰਸ਼ਨ ਯੋਜਨਾ ਲਾਗੂ ਕੀਤੀ ਹੈ। ਯਮੁਨਾ ਐਕਸਪ੍ਰੈਸਵੇਅ ਅਤੇ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ 'ਤੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ। ਸਿਰਸਾ ਤੋਂ ਸੂਰਜਪੁਰ ਵਾਇਆ ਪਰੀ ਚੌਂਕ ਜਾਣ ਵਾਲੀਆਂ ਸੜਕਾਂ ਤੇ ਵੀ ਆਵਾਜਾਈ ਬੰਦ ਰਹੇਗੀ। ਲੋਕਾਂ ਨੂੰ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਅਤੇ ਐਨਸੀਆਰ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

The post ਅੱਜ 45 ਹਜ਼ਾਰ ਕਿਸਾਨ ਕਰਨਗੇ ਦਿੱਲੀ 'ਚ ਸੰਸਦ ਦਾ ਘਿਰਾਓ, ਸਾਂਝੇ ਮੋਰਚੇ ਦਾ ਐਲਾਨ appeared first on TV Punjab | Punjabi News Channel.

Tags:
  • india
  • kisan-protest-delhi
  • latest-news
  • news
  • op-ed
  • punjab-politics
  • sanjha-morcha-kisan
  • top-news
  • trending-news
  • tv-punjab

ਕੀ ਸੁਖਬੀਰ ਬਾਦਲ ਨੂੰ ਲੱਗੇਗੀ ਧਾਰਮਿਕ ਸਜ਼ਾ, ਅੱਜ ਹੋ ਸਕਦਾ ਹੈ ਫੈਸਲਾ

Monday 02 December 2024 05:25 AM UTC+00 | Tags: akali-dal akali-dal-sudhar-lehar baba-ram-rahim-maafi bibi-jagir-kaur india latest-news-punjab news op-ed punjab punjab-politics sacrilige-punjab sukhbir-badal top-news trending-news tv-punjab

ਡੈਸਕ- ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 5 ਸਿੰਘ ਸਹਿਬਾਨਾਂ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਤੋਂ ਪਹਿਲਾਂ ਸਿੰਘ ਸਾਹਿਬ ਨੇ ਅਕਾਲੀ ਸਰਕਾਰ ਵਿੱਚ ਮੰਤਰੀ ਰਹੇ ਸਾਰੇ ਲੀਡਰਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸਿੰਘ ਸਾਹਿਬਾਨ ਅੱਜ ਸੁਖਬੀਰ ਸਿੰਘ ਬਾਦਲ ਦੀ ਤਨਖਾਹ ਤੇ ਵੀ ਕੋਈ ਫੈਸਲਾ ਲੈ ਸਕਦੇ ਹਨ। ਕਿਉਂਕਿ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤੇ ਹੋਇਆ ਕਰੀਬ 3 ਮਹੀਨੇ ਦਾ ਸਮਾਂ ਹੋ ਗਿਆ ਹੈ।

ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਬੇਨਤੀ ਪੱਤਰ ਭੇਜਿਆ ਗਿਆ ਸੀ। ਜਿਸ ਵਿੱਚ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਉਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿਜਦਾ ਕਰਨਾ ਚਾਹੁੰਦੇ ਹਨ। ਜਿਸ ਕਰਕੇ ਉਹਨਾਂ ਨੇ ਤਨਖਾਹ ਤੇ ਜਲਦੀ ਕੋਈ ਫੈਸਲਾ ਲਿਆ ਜਾਵੇ।

ਕੌਣ ਕੌਣ ਸਨ ਵਜ਼ੀਰ ?
ਬਿਕਰਮ ਸਿੰਘ ਮਜੀਠੀਆ- ਮਾਲ, ਸੂਚਨਾ ਤੇ ਪ੍ਰਸ਼ਾਰਣ ਅਤੇ ਆਪਦਾ ਪ੍ਰਬੰਧਨ ਮੰਤਰੀ
ਦਲਜੀਤ ਸਿੰਘ ਚੀਮਾ- ਸਿੱਖਿਆ ਮੰਤਰੀ
ਮਨਪ੍ਰੀਤ ਸਿੰਘ ਬਾਦਲ- ਖ਼ਜਾਨਾ ਮੰਤਰੀ
ਪਰਮਿੰਦਰ ਸਿੰਘ ਢੀਂਡਸਾ- ਖ਼ਜਾਨਾ ਮੰਤਰੀ
ਸਿਕੰਦਰ ਸਿੰਘ ਮਾਲੂਕਾ- ਪੰਚਾਇਤ ਮੰਤਰੀ
ਜਗੀਰ ਕੌਰ- ਸਮਾਜਿਕ ਸੁਰੱਖਿਆ ਅਤੇ ਮਹਿਲਾ ਵਿਕਾਸ ਮੰਤਰੀ
ਗੁਲਜ਼ਾਰ ਸਿੰਘ ਰਣੀਕੇ- ਖੇਡ ਮੰਤਰੀ
ਸ਼ਰਨਜੀਤ ਸਿੰਘ ਢਿੱਲੋਂ- ਸਿੰਚਾਈ ਮੰਤਰੀ
ਆਦੇਸ਼ ਪ੍ਰਤਾਪ ਸਿੰਘ ਕੈਰੋਂ- ਆਬਕਾਰੀ ਵਿਭਾਗ
ਸਰਵਣ ਸਿੰਘ ਫਿਲੌਰ- ਜੇਲ੍ਹ ਅਤੇ ਸ਼ੈਰ ਸਪਾਟਾ ਮੰਤਰੀ
ਸੁਰਜੀਤ ਸਿੰਘ ਰੱਖੜਾ- ਉੱਚ ਸਿੱਖਿਆ ਅਤੇ ਵਾਟਰ ਸਪਲਾਈ ਮੰਤਰੀ
ਜਨਮੇਜਾ ਸਿੰਘ ਸੇਖੋਂ- PWD ਮੰਤਰੀ
ਸੁੱਚਾ ਸਿੰਘ ਲੰਗਾਹ- ਖੇਤੀ ਬਾੜੀ ਮੰਤਰੀ
ਸੋਹਨ ਸਿੰਘ ਠੰਡਲ- ਜੇਲ੍ਹ ਮੰਤਰੀ
ਰਾਮ ਰਹੀਮ ਨੂੰ ਮਾਫੀ ਦੇਣ ਵਾਲੇ ਜੱਥੇਦਾਰਾਂ ਤੋਂ ਮੰਗਿਆ ਜਵਾਬ

ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਵਾਲੇ ਸਾਬਕਾ 3 ਜੱਥੇਦਾਰਾਂ ਤੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਹੈ। ਸਾਬਕਾ ਜੱਥੇਦਾਰਾਂ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

The post ਕੀ ਸੁਖਬੀਰ ਬਾਦਲ ਨੂੰ ਲੱਗੇਗੀ ਧਾਰਮਿਕ ਸਜ਼ਾ, ਅੱਜ ਹੋ ਸਕਦਾ ਹੈ ਫੈਸਲਾ appeared first on TV Punjab | Punjabi News Channel.

Tags:
  • akali-dal
  • akali-dal-sudhar-lehar
  • baba-ram-rahim-maafi
  • bibi-jagir-kaur
  • india
  • latest-news-punjab
  • news
  • op-ed
  • punjab
  • punjab-politics
  • sacrilige-punjab
  • sukhbir-badal
  • top-news
  • trending-news
  • tv-punjab

ਲੁਧਿਆਣਾ 'ਚ ਕਿਡਨੈਪਰ ਦਾ ਐਨਕਾਊਂਟਰ: ਗੈਂਗਸਟਰ ਦੇ ਪੱਟ 'ਚ ਗੋਲੀ

Monday 02 December 2024 05:33 AM UTC+00 | Tags: crime-punjab india kidnapper-encounter latest-news-punjab ludhiana-encounter ludhiana-police news op-ed punjab top-news trending-news tv-punjab

ਡੈਸਕ- ਲੁਧਿਆਣਾ ਵਿੱਚ ਰਾਤ 11:45 ਵਜੇ ਦੇ ਕਰੀਬ ਇੱਕ ਕਿਡਨੈਪਰ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਕਿਡਨੈਪਰ ਦੇ ਪੱਟ ਵਿੱਚ ਗੋਲੀ ਲੱਗੀ ਸੀ। ਅਪਰਾਧੀ ਧਨਾਨਸੂ ਸਾਈਕਲ ਵੈਲੀ ਤੋਂ ਬਾਈਕ ‘ਤੇ ਜਾ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਉਹ ਫਰਾਰ ਹੈ।

ਜਦੋਂ ਪੁਲਿਸ ਨੇ ਸੜਕ ‘ਤੇ ਨਾਕਾਬੰਦੀ ਕਰਕੇ ਅਪਰਾਧੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ। ਗਨੀਮਤ ਰਹੀ ਕਿ ਗੋਲੀ ਕਿਸੇ ਪੁਲਿਸ ਵਾਲੇ ਨੂੰ ਨਹੀਂ ਲੱਗੀ। ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ, ਜੋ ਬਦਮਾਸ਼ ਦੇ ਪੱਟ ‘ਚ ਲੱਗੀ। ਬਦਮਾਸ਼ ਬਾਈਕ ਸਮੇਤ ਜ਼ਮੀਨ ‘ਤੇ ਡਿੱਗ ਗਿਆ। ਪੁਲਿਸ ਨੇ ਉਸ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਬਦਮਾਸ਼ ਦੀ ਪਛਾਣ ਗੁਲਾਬ ਸਿੰਘ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ 4 ਤੋਂ 5 ਕੇਸ ਦਰਜ ਹਨ। ਏਡੀਸੀਪੀ ਅਮਨਦੀਪ ਸਿੰਘ ਬਰਾੜ ਅਤੇ ਸੀਆਈਏ-1 ਦੇ ਇੰਸਪੈਕਟਰ ਰਾਜੇਸ਼ ਤੁਰੰਤ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਕਿਡਨੈਪਰ ਨੂੰ ਹਸਪਤਾਲ ਪਹੁੰਚਾਇਆ।

ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਮਹਾਨਗਰ ਪੁਲਿਸ ਨੇ ਇੱਕ ਵਾਰ ਫਿਰ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਪੁਲਿਸ ਨੇ ਚੰਡੀਗੜ੍ਹ ਰੋਡ 'ਤੇ ਧਨਾਸੂ ਇਲਾਕੇ ਵਿੱਚ ਬਾਈਕ 'ਤੇ ਜਾ ਰਹੇ ਇੱਕ ਗੈਂਗਸਟਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਕਿਡਨੈਪਰ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਪਹਿਲਾਂ ਹਵਾ ‘ਚ ਫਾਇਰਿੰਗ ਕੀਤੀ ਪਰ ਜਦੋਂ ਕਿਡਨੈਪਰ ਨੇ ਲਗਾਤਾਰ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ ਉਸ ਦੇ ਪੱਟ ‘ਚ ਗੋਲੀ ਮਾਰ ਦਿੱਤੀ। ਕਿਡਨੈਪਰ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਪੁਲਿਸ ਨੇ ਜ਼ਖਮੀ ਗੈਂਗਸਟਰ ਗੁਲਾਬ ਨੂੰ ਹਸਪਤਾਲ ਪਹੁੰਚਾਇਆ। ਗੈਂਗਸਟਰ ਗੁਲਾਬ ਨੇ ਕੁਝ ਦਿਨ ਪਹਿਲਾਂ ਸ਼ਾਹਕੋਟ ਇਲਾਕੇ ਤੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਸੀ। ਜਿਸ ਤੋਂ ਬਾਅਦ ਉਹ ਲੋੜੀਂਦਾ ਸੀ।

ਮੁਲਜ਼ਮ ਲੁਧਿਆਣਾ ਵਿੱਚ ਕਈ ਕੇਸਾਂ ਵਿੱਚ ਭਗੌੜਾ ਵੀ ਐਲਾਨਿਆ ਹੋਇਆ ਹੈ। ਪੁਲਿਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਅਪਰਾਧੀ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਉਸ ਦੇ ਹੋਰ ਸਾਥੀਆਂ ਦੇ ਰਿਕਾਰਡ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਲੁਧਿਆਣਾ ‘ਚ ਕਿਡਨੈਪਰ ਦਾ ਐਨਕਾਊਂਟਰ: ਗੈਂਗਸਟਰ ਦੇ ਪੱਟ ‘ਚ ਗੋਲੀ appeared first on TV Punjab | Punjabi News Channel.

Tags:
  • crime-punjab
  • india
  • kidnapper-encounter
  • latest-news-punjab
  • ludhiana-encounter
  • ludhiana-police
  • news
  • op-ed
  • punjab
  • top-news
  • trending-news
  • tv-punjab

ਦਿੱਲੀ ਚੋਣਾਂ 'ਚ ਇਕੱਲੇ ਲੜੇਗੀ 'ਆਪ', ਕੇਜਰੀਵਾਲ ਨੇ ਕੀਤਾ ਐਲਾਨ

Monday 02 December 2024 05:40 AM UTC+00 | Tags: aicc arvind-kejriwal delhi-elections-2025 india india-alliance news op-ed punjab-politics rahul-gandhi top-news trending-news tv-punjab

ਡੈਸਕ- ਹਰਿਆਣਾ ਅਤੇ ਮਹਾਰਾਸ਼ਟਰ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਨੂੰ ਦੇਖ ਕੇ ਆਮ ਆਦਮੀ ਪਾਰਟੀ ਵੀ ਚੌਕਸ ਹੋ ਗਈ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ। ਜੀ ਹਾਂ, ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨ ਪ੍ਰੈੱਸ ਕਾਨਫਰੰਸ 'ਚ ਸਪੱਸ਼ਟ ਕੀਤਾ ਕਿ ਦਿੱਲੀ ਚੋਣਾਂ 'ਚ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਗਠਜੋੜ ਨਹੀਂ ਹੋਵੇਗਾ।

ਅਜੇ ਤੱਕ ਅਰਵਿੰਦ ਕੇਜਰੀਵਾਲ ਨੇ ਗਠਜੋੜ 'ਤੇ ਕੁਝ ਨਹੀਂ ਕਿਹਾ ਸੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਹਰਿਆਣਾ ਚੋਣਾਂ ਤੋਂ ਬਾਅਦ ਕਿਹਾ ਸੀ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਪਹਿਲਾਂ ਗਠਜੋੜ ਕੀਤਾ ਸੀ। ਉਸ ਨੂੰ ਗਠਜੋੜ ਦਾ ਕੋਈ ਲਾਭ ਨਹੀਂ ਮਿਲਿਆ। ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਸੀਟ ਦੀ ਲੜਾਈ ਕਾਰਨ ਕਾਂਗਰਸ ਗਠਜੋੜ ਨਹੀਂ ਕਰ ਸਕੀ।

ਆਮ ਆਦਮੀ ਪਾਰਟੀ ਦਿੱਲੀ ਵਿੱਚ ਇਕੱਲਿਆਂ ਹੀ ਚੋਣ ਲੜੇਗੀ, ਇਸ ਦੇ ਸੰਕੇਤ ਹਰਿਆਣਾ ਚੋਣਾਂ ਦੌਰਾਨ ਪਹਿਲਾਂ ਹੀ ਦਿਸ ਰਹੇ ਸਨ। ਜਦੋਂ ਸੀਟਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮਾਮਲਾ ਫਸ ਗਿਆ ਸੀ ਤਾਂ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਕਿਹਾ ਸੀ ਕਿ ਦਿੱਲੀ 'ਚ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੋਵੇਗਾ।

ਸੂਤਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ਵਿੱਚ ਆਮ ਆਦਮੀ ਪਾਰਟੀ ਦੇ ਬਹੁਤੇ ਆਗੂ ਕਾਂਗਰਸ ਨਾਲ ਗਠਜੋੜ ਦੇ ਹੱਕ ਵਿੱਚ ਨਹੀਂ ਸਨ। ਅਗਲੇ ਸਾਲ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹਨ। ਆਮ ਆਦਮੀ ਪਾਰਟੀ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕੁਝ ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਹੈ।

The post ਦਿੱਲੀ ਚੋਣਾਂ ‘ਚ ਇਕੱਲੇ ਲੜੇਗੀ ‘ਆਪ’, ਕੇਜਰੀਵਾਲ ਨੇ ਕੀਤਾ ਐਲਾਨ appeared first on TV Punjab | Punjabi News Channel.

Tags:
  • aicc
  • arvind-kejriwal
  • delhi-elections-2025
  • india
  • india-alliance
  • news
  • op-ed
  • punjab-politics
  • rahul-gandhi
  • top-news
  • trending-news
  • tv-punjab

JAY SHAH ਨੇ ICC ਚੇਅਰਮੈਨ ਬਣਾਏ ਜਾਣ ਤੋਂ ਬਾਅਦ ਦਿੱਤਾ ਬਿਆਨ

Monday 02 December 2024 06:00 AM UTC+00 | Tags: jay-shah jay-shah-gave-a-big-statement jay-shah-statement latest-cricket-news-updates sports sports-news-in-punjabi tv-punajb-news


1 ਦਸੰਬਰ ਨੂੰ ਆਈਸੀਸੀ ਦੇ ਨਵੇਂ ਪ੍ਰਧਾਨ ਵਜੋਂ ਆਪਣਾ ਕਾਰਜਕਾਲ ਸ਼ੁਰੂ ਕਰਨ ਵਾਲੇ JAY SHAH ਨੇ ਕਿਹਾ ਕਿ ਟੈਸਟ ਕ੍ਰਿਕਟ ਸਰਵਉੱਚ ਹੈ ਅਤੇ ਉਹ ਇਸ ਦੇ ਵੱਕਾਰ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਅਹੁਦਾ ਸੰਭਾਲਣ ਤੋਂ ਬਾਅਦ, ਜੈ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਟੈਸਟ ਕ੍ਰਿਕਟ ਸਰਵਉੱਚ ਖੇਡ ਹੈ ਅਤੇ ਮੈਂ ਇਸ ਦੀ ਸ਼ਾਨ ਬਣਾਈ ਰੱਖਣ ਅਤੇ ਇਸ ਨੂੰ ਪ੍ਰਸ਼ੰਸਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਾਂ। ਇਸੇ ਤਰ੍ਹਾਂ ਸਾਡੀ ਅੱਗੇ ਵਧਣ ਦੀ ਰਣਨੀਤੀ ਵਿੱਚ ਮਹਿਲਾ ਕ੍ਰਿਕਟ ਦੀ ਅਹਿਮ ਭੂਮਿਕਾ ਹੈ। ਕਿਉਂਕਿ ਅਸੀਂ ਖੇਡ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣਾ ਚਾਹੁੰਦੇ ਹਾਂ।

ਮੈਨੂੰ ICC ਪ੍ਰਧਾਨ ਦੀ ਭੂਮਿਕਾ ਸੰਭਾਲਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ICC ਨਿਰਦੇਸ਼ਕਾਂ ਅਤੇ ਬੋਰਡ ਮੈਂਬਰਾਂ ਤੋਂ ਮਿਲੇ ਸਮਰਥਨ ਅਤੇ ਵਿਸ਼ਵਾਸ ਲਈ ਧੰਨਵਾਦੀ ਹਾਂ। ਅਸੀਂ ਮਿਲ ਕੇ ਕ੍ਰਿਕਟ ਨੂੰ ਬੇਮਿਸਾਲ ਉਚਾਈਆਂ ‘ਤੇ ਲੈ ਕੇ ਜਾਵਾਂਗੇ। ਅਸੀਂ ਆਪਣੀ ਮਹਾਨ ਕ੍ਰਿਕਟ ਖੇਡ ਰਾਹੀਂ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਾਂਗੇ ਅਤੇ ਭਾਈਚਾਰਿਆਂ ਨੂੰ ਇਕਜੁੱਟ ਕਰਾਂਗੇ। ਅਸੀਂ ਉਸ ਨਾਜ਼ੁਕ ਮੋੜ ‘ਤੇ ਹਾਂ।

ਜਿੱਥੇ ਸਾਨੂੰ ਵੱਖ-ਵੱਖ ਫਾਰਮੈਟਾਂ ਦੀ ਸਹਿਹੋਂਦ ਨੂੰ ਯਕੀਨੀ ਬਣਾਉਣਾ ਹੋਵੇਗਾ ਅਤੇ ਮਹਿਲਾ ਕ੍ਰਿਕਟ ਨੂੰ ਹੁਲਾਰਾ ਦੇਣਾ ਹੋਵੇਗਾ। ਗਲੋਬਲ ਪੱਧਰ ‘ਤੇ ਕ੍ਰਿਕਟ ‘ਚ ਅਪਾਰ ਸੰਭਾਵਨਾਵਾਂ ਹਨ ਅਤੇ ਮੈਂ ਕ੍ਰਿਕਟ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੇ ਨਵੇਂ ਮੌਕਿਆਂ ਦਾ ਫਾਇਦਾ ਉਠਾਉਣ ਲਈ ਆਈਸੀਸੀ ਟੀਮ ਅਤੇ ਮੈਂਬਰ ਦੇਸ਼ਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।

36 ਸਾਲਾ ਜੈ ਸ਼ਾਹ ਇਸ ਅਹੁਦੇ ਲਈ ਬਿਨਾਂ ਮੁਕਾਬਲਾ ਚੁਣੇ ਗਏ ਸਨ ਅਤੇ ਉਹ ਇਸ ਅਹੁਦੇ ‘ਤੇ ਰਹਿਣ ਵਾਲੇ ਸਭ ਤੋਂ ਘੱਟ ਉਮਰ ਦੇ ਆਈਸੀਸੀ ਪ੍ਰਧਾਨ ਹਨ। ਆਈਸੀਸੀ ਪ੍ਰਧਾਨ ਬਣਨ ਤੋਂ ਪਹਿਲਾਂ ਉਹ ਬੀਸੀਸੀਆਈ ਸਕੱਤਰ ਦੀ ਭੂਮਿਕਾ ਨਿਭਾ ਰਹੇ ਸਨ। ਉਹ ਇਸ ਤੋਂ ਪਹਿਲਾਂ ਏਸ਼ੀਅਨ ਕ੍ਰਿਕਟ ਕੌਂਸਲ ਅਤੇ ਆਈਸੀਸੀ ਦੀ ਵਪਾਰਕ ਅਤੇ ਵਿੱਤੀ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।

ਜੈ ਸ਼ਾਹ ਦੀ ਅਗਵਾਈ ‘ਚ ਆਈਸੀਸੀ ਸਾਹਮਣੇ ਇਸ ਸਮੇਂ ਵੱਡੀ ਚੁਣੌਤੀ ਚੈਂਪੀਅਨਜ਼ ਟਰਾਫੀ ਦੇ ਸਥਾਨ ਦਾ ਫੈਸਲਾ ਕਰਨਾ ਹੈ। ਇਹ ਟੂਰਨਾਮੈਂਟ ਪਾਕਿਸਤਾਨ ਵਿੱਚ ਖੇਡੇ ਜਾਣ ਦੀ ਤਜਵੀਜ਼ ਹੈ ਜੋ 19 ਫਰਵਰੀ ਤੋਂ ਸ਼ੁਰੂ ਹੋਣਾ ਹੈ। ਪਰ ਬੀਸੀਸੀਆਈ ਵੱਲੋਂ ਸਰਕਾਰ ਤੋਂ ਇਜਾਜ਼ਤ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਕਾਰਨ ਇਸ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਹੁਣ ਤੱਕ ਪੀਸੀਬੀ ਪੂਰਾ ਟੂਰਨਾਮੈਂਟ ਪਾਕਿਸਤਾਨ ‘ਚ ਹੀ ਕਰਵਾਉਣ ‘ਤੇ ਅੜੇ ਸੀ। ਕਿਉਂਕਿ ਉਨ੍ਹਾਂ ਨੇ 2023 ਵਨਡੇ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਆਪਣੀ ਟੀਮ ਭਾਰਤ ਭੇਜੀ ਸੀ। ਹਾਲਾਂਕਿ, ਇਸ ਮੁੱਦੇ ‘ਤੇ ਸਮਝੌਤਾ ਕੀਤਾ ਜਾ ਸਕਦਾ ਹੈ। ਜਿਸ ਦੇ ਤਹਿਤ ਭਾਰਤ ਦੇ ਸਾਰੇ ਮੈਚ ਕਿਸੇ ਨਾ ਕਿਸੇ ਨਿਰਪੱਖ ਸਥਾਨ ‘ਤੇ ਹੋਣਗੇ। ਇਸ ‘ਤੇ ਜਲਦ ਹੀ ਅੰਤਿਮ ਫੈਸਲਾ ਲਿਆ ਜਾ ਸਕਦਾ ਹੈ।

The post JAY SHAH ਨੇ ICC ਚੇਅਰਮੈਨ ਬਣਾਏ ਜਾਣ ਤੋਂ ਬਾਅਦ ਦਿੱਤਾ ਬਿਆਨ appeared first on TV Punjab | Punjabi News Channel.

Tags:
  • jay-shah
  • jay-shah-gave-a-big-statement
  • jay-shah-statement
  • latest-cricket-news-updates
  • sports
  • sports-news-in-punjabi
  • tv-punajb-news

ਵਿਕਰਾਂਤ ਮੈਸੀ ਨੇ ਐਕਟਿੰਗ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Monday 02 December 2024 06:29 AM UTC+00 | Tags: 12th-fail bollywood-news entertainment india news op-ed top-news trending-news tv-punjab vikrant-massey

ਡੈਸਕ- ਵਿਕਰਾਂਤ ਮੈਸੀ ਨੂੰ ਫਿਲਮ ਜਗਤ ਦੇ ਬਿਹਤਰੀਨ ਅਦਾਕਾਰਾਂ ‘ਚ ਗਿਣਿਆ ਜਾਂਦਾ ਹੈ। ਛੋਟੇ ਪਰਦੇ ਤੋਂ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵਿਕਰਾਂਤ ਮੈਸੀ ਨੇ ਓ.ਟੀ.ਟੀ ਅਤੇ ਫਿਲਮ ਜਗਤ ਵਿੱਚ ਕਾਫੀ ਧੂਮ ਮਚਾਈ ਅਤੇ ਆਪਣੀ ਅਦਾਕਾਰੀ ਲੋਹਾ ਮਨਵਾਇਆ। ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ‘ਦਿ ਸਾਬਰਮਤੀ ਰਿਪੋਰਟ’ ਨੂੰ ਲੈ ਕੇ ਸੁਰਖੀਆਂ ‘ਚ ਹਨ।

2002 ਦੇ ਗੋਧਰਾ ਕਾਂਡ ‘ਤੇ ਆਧਾਰਿਤ ਇਹ ਫਿਲਮ 15 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਫਿਲਮ ‘ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਵਿਕਰਾਂਤ ਨੇ ਆਪਣੀ ਇਕ ਪੋਸਟ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।

ਵਿਕਰਾਂਤ ਮੈਸੀ ਨੇ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ
ਵਿਕਰਾਂਤ ਮੈਸੀ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਸਮੇਤ ਪੂਰੀ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। ਵਿਕਰਾਂਤ ਨੇ ਆਪਣੀ ਪੋਸਟ ਰਾਹੀਂ ਅਦਾਕਾਰੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ ਅਤੇ ਇਸ ਪੋਸਟ ਨੂੰ ਦੇਖ ਕੇ ਅਦਾਕਾਰ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।
ਕਮੈਂਟ ਕਰਦੇ ਹੋਏ ਕਈ ਯੂਜ਼ਰਸ ਨੇ ਐਕਟਰ ਦੇ ਰਿਟਾਇਰਮੈਂਟ ਦਾ ਕਾਰਨ ਪੁੱਛਿਆ ਹੈ।

ਵਿਕਰਾਂਤ ਨੇ ਆਪਣੀ ਪੋਸਟ ‘ਚ ਕੀ ਲਿਖਿਆ?
ਵਿਕਰਾਂਤ ਮੈਸੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀ ਪੋਸਟ ‘ਚ ਲਿਖਿਆ, ‘ਹੈਲੋ, ਪਿਛਲੇ ਕੁਝ ਸਾਲ ਅਤੇ ਉਸ ਤੋਂ ਬਾਅਦ ਦਾ ਸਮਾਂ ਬਹੁਤ ਵਧੀਆ ਰਿਹਾ ਹੈ। ਮੈਂ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਪਰ, ਜਿਵੇਂ ਕਿ ਮੈਂ ਅੱਗੇ ਵਧਦਾ ਹਾਂ, ਮੈਂ ਮਹਿਸੂਸ ਕਰ ਰਿਹਾ ਹਾਂ ਕਿ ਇਹ ਮੇਰੇ ਲਈ ਆਪਣੇ ਆਪ ਨੂੰ ਦੁਬਾਰਾ ਇਕੱਠੇ ਕਰਨ ਅਤੇ ਘਰ ਵਾਪਸ ਜਾਣ ਦਾ ਸਮਾਂ ਹੈ. ਇੱਕ ਪਤੀ, ਪਿਤਾ ਅਤੇ ਪੁੱਤਰ ਦੇ ਰੂਪ ਵਿੱਚ ਅਤੇ ਇੱਕ ਅਦਾਕਾਰ ਵਜੋਂ ਵੀ। ਇਸ ਲਈ, 2025 ਵਿੱਚ ਅਸੀਂ ਇੱਕ ਦੂਜੇ ਨੂੰ ਆਖਰੀ ਵਾਰ ਮਿਲਾਂਗੇ।

ਜਦੋਂ ਤੱਕ ਇਹ ਸਹੀ ਮਹਿਸੂਸ ਨਹੀਂ ਹੁੰਦਾ. ਪਿਛਲੀਆਂ 2 ਫਿਲਮਾਂ ਅਤੇ ਕਈ ਸਾਲਾਂ ਦੀਆਂ ਯਾਦਾਂ। ਤੁਹਾਡਾ ਸਾਰਿਆਂ ਦਾ ਦੁਬਾਰਾ ਧੰਨਵਾਦ। ਹਰ ਚੀਜ਼ ਅਤੇ ਹਰ ਚੀਜ਼ ਲਈ ਜੋ ਵਿਚਕਾਰ ਵਾਪਰਿਆ। ਮੈਂ ਸਦਾ ਤੁਹਾਡਾ ਰਿਣੀ ਰਹਾਂਗਾ।

The post ਵਿਕਰਾਂਤ ਮੈਸੀ ਨੇ ਐਕਟਿੰਗ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ appeared first on TV Punjab | Punjabi News Channel.

Tags:
  • 12th-fail
  • bollywood-news
  • entertainment
  • india
  • news
  • op-ed
  • top-news
  • trending-news
  • tv-punjab
  • vikrant-massey

ਸਰਦੀਆਂ ਵਿੱਚ ਘੁੰਮਣ ਦਾ ਜੈ ਪਲਾਨ, ਤਾਂ ਅਪਣਾਉ ਇਹ ਜਰੂਰੀ ਪੈਕਿੰਗ ਟਿਪਸ

Monday 02 December 2024 06:34 AM UTC+00 | Tags: essential-items-to-carry-for-winter-travel packing-tips-for-winter-travel tips-for-winter-travel travel travel-news-in-punjabi tv-punjab-news what-to-take-with-you-on-winter-travel winter-travel


packing-tips-for-winter-travel: ਸਰਦੀਆਂ ਦੀ ਯਾਤਰਾ ਨੂੰ ਆਰਾਮਦਾਇਕ ਅਤੇ ਸੁਰੱਖਿਅਤ ਬਣਾਉਣ ਲਈ ਸਹੀ ਪੈਕਿੰਗ ਜ਼ਰੂਰੀ ਹੈ। ਇੱਥੇ 5 ਆਸਾਨ ਸੁਝਾਅ ਹਨ, ਜੋ ਤੁਹਾਡੀ ਯਾਤਰਾ ਨੂੰ ਬਿਹਤਰ ਬਣਾ ਸਕਦੇ ਹਨ।

ਯਾਤਰਾ ਦੌਰਾਨ ਜੈਕਟਾਂ, ਸਵੈਟਰ ਅਤੇ ਥਰਮਲ ਅੰਦਰੂਨੀ ਕੱਪੜੇ ਪੈਕ ਕਰੋ। ਮੌਸਮ ਦੇ ਮੁਤਾਬਕ ਜੁਰਾਬਾਂ, ਟੋਪੀ ਅਤੇ ਦਸਤਾਨੇ ਲੈ ਕੇ ਜਾਣਾ ਨਾ ਭੁੱਲੋ।

ਠੰਡ ਵਿੱਚ ਚਮੜੀ ਖੁਸ਼ਕ ਹੋ ਸਕਦੀ ਹੈ। ਇਸ ਲਈ, ਮੋਇਸਚਰਾਈਜ਼ਰ, ਲਿਪ ਬਾਮ ਅਤੇ ਸਨਸਕ੍ਰੀਨ ਪੈਕ ਕਰੋ।

ਲੰਬੇ ਸਫਰ ਦੌਰਾਨ ਗਰਮ ਪੀਣ ਵਾਲੇ ਪਦਾਰਥ ਤੁਹਾਡੇ ਸਰੀਰ ਨੂੰ ਠੰਡ ਤੋਂ ਬਚਾ ਸਕਦੇ ਹਨ। ਇੱਕ ਥਰਮਸ ਅਤੇ ਤਤਕਾਲ ਚਾਹ ਜਾਂ ਕੌਫੀ ਦੇ ਪੈਕ ਪੈਕ ਕਰੋ।

ਸਰਦੀਆਂ ਵਿੱਚ ਸਫ਼ਰ ਕਰਦੇ ਸਮੇਂ ਆਮ ਦਵਾਈਆਂ ਆਪਣੇ ਨਾਲ ਰੱਖੋ, ਜਿਸ ਵਿੱਚ ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਨਾਲ ਹੀ ਪਾਣੀ ਦੀ ਬੋਤਲ ਵੀ ਬਹੁਤ ਜ਼ਰੂਰੀ ਹੈ।

ਆਪਣੇ ਮੋਬਾਈਲ ਨੂੰ ਪੂਰੀ ਤਰ੍ਹਾਂ ਚਾਰਜ ਹੋਣ ਦਿਓ। ਇਸ ਤੋਂ ਇਲਾਵਾ ਮੋਬਾਈਲ ਚਾਰਜਰ। ਜੇਕਰ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਜਾ ਰਹੇ ਹੋ ਜਿੱਥੇ ਬਿਜਲੀ ਦੀ ਲੋੜੀਂਦੀ ਸਪਲਾਈ ਨਹੀਂ ਹੈ, ਤਾਂ ਵਿਕਲਪ ਵਜੋਂ, ਇੱਕ ਮੋਬਾਈਲ ਫ਼ੋਨ ਜਾਂ ਚੰਗੀ ਬੈਟਰੀ ਬੈਕਅਪ ਵਾਲੀ ਘੜੀ ਨਾਲ ਰੱਖੋ।

The post ਸਰਦੀਆਂ ਵਿੱਚ ਘੁੰਮਣ ਦਾ ਜੈ ਪਲਾਨ, ਤਾਂ ਅਪਣਾਉ ਇਹ ਜਰੂਰੀ ਪੈਕਿੰਗ ਟਿਪਸ appeared first on TV Punjab | Punjabi News Channel.

Tags:
  • essential-items-to-carry-for-winter-travel
  • packing-tips-for-winter-travel
  • tips-for-winter-travel
  • travel
  • travel-news-in-punjabi
  • tv-punjab-news
  • what-to-take-with-you-on-winter-travel
  • winter-travel

ਰੋਜ਼ ਸਵੇਰੇ ਖਾਓ ਇਹ ਚੀਜ਼, ਮਿਲਣਗੇ 5 ਜਬਰਦਸਤ ਫਾਇਦੇ, ਬੀਮਾਰੀਆਂ ਰਹਿਣਗੀਆਂ ਦੂਰ !

Monday 02 December 2024 07:30 AM UTC+00 | Tags: best-dry-fruits-for-winter can-we-eat-raisins-in-winter health health-news-in-punjabi kishmish-khan-de-fayde raisins-benefits raisins-benefits-in-punjabi reason-to-eat-soaked-raisins-in-winter tv-punjab-news


Raisins Benefits : ਕਿਸ਼ਮਿਸ਼ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਭਾਰਤੀ ਘਰਾਂ ਵਿੱਚ, ਕਿਸ਼ਮਿਸ਼ ਦੀ ਵਰਤੋਂ ਖੀਰ, ਹਲਵਾ, ਲੱਡੂ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਲੋਕ ਸਵੇਰੇ ਉੱਠਦੇ ਹੀ ਖਾਲੀ ਪੇਟ ਕਿਸ਼ਮਿਸ਼ ਖਾਂਦੇ ਹਨ। ਪਰ ਰੋਜ਼ਾਨਾ ਕਿਸ਼ਮਿਸ਼ ਖਾਣ ਦੇ ਫਾਇਦੇ ਬਹੁਤ ਘੱਟ ਲੋਕ ਜਾਣਦੇ ਹਨ। ਕਿਸ਼ਮਿਸ਼ ਦੇ ਫਾਇਦੇ ਜਾਣਨ ਲਈ ਡਾਕਟਰ ਨਾਲ ਗੱਲ ਕੀਤੀ । ਉਨ੍ਹਾਂ ਦੱਸਿਆ ਕਿ ਕਿਸ਼ਮਿਸ਼ ਨੂੰ ਰਾਤ ਭਰ ਪਾਣੀ ‘ਚ ਭਿਓਂ ਕੇ ਸਵੇਰੇ ਖਾਣ ਦੇ ਕੀ ਫਾਇਦੇ ਹਨ।

Raisins Benefits : ਰੋਜ਼ਾਨਾ ਸਵੇਰੇ ਕਿਸ਼ਮਿਸ਼ ਖਾਣ ਦੇ ਫਾਇਦੇ

ਡਾਕਟਰ  ਨੇ ਕਿਹਾ, ‘ਕਿਸ਼ਮਿਸ਼ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀ ਹੈ। ਪਰ ਇਹ ਠੰਡੇ ਦਿਨਾਂ ਵਿੱਚ ਵੱਖ-ਵੱਖ ਨਤੀਜੇ ਦਿੰਦੀ ਹੈ। ਉਦਾਹਰਣ ਦੇ ਤੌਰ ‘ਤੇ ਜੇਕਰ ਕਿਸੇ ਦਾ ਪੇਟ ਸਾਫ ਨਹੀਂ ਹੈ ਤਾਂ ਇਸ ਦੀ ਵਰਤੋਂ ਫਾਇਦੇਮੰਦ ਹੈ। ਜੇਕਰ ਤੁਸੀਂ ਕਿਸ਼ਮਿਸ਼ ਨੂੰ ਰਾਤ ਭਰ ਭਿਓ ਕੇ ਸਵੇਰੇ ਉਸ ਪਾਣੀ ਦਾ ਸੇਵਨ ਕਰੋ ਤਾਂ ਤੁਹਾਡਾ ਪੇਟ ਸਾਫ਼ ਰਹੇਗਾ। ਪੂਰੀ ਤਾਕਤ ਨਾਲ ਵਿਅਕਤੀ ਦੀ ਚਮੜੀ ‘ਤੇ ਚਮਕ ਆਵੇਗੀ ਅਤੇ ਉਹ ਲੰਬੇ ਸਮੇਂ ਤੱਕ ਜਵਾਨ ਦਿਖਾਈ ਦੇਵੇਗਾ। ਇਹ ਕੋਲੈਸਟ੍ਰੋਲ ਲਈ ਵੀ ਫਾਇਦੇਮੰਦ ਹੈ।

ਆਇਰਨ ਸਪਲਾਈ

ਕਿਸ਼ਮਿਸ਼ ਆਇਰਨ ਦਾ ਬਹੁਤ ਵਧੀਆ ਸਰੋਤ ਹੈ। ਇਸ ਲਈ ਜੇਕਰ ਤੁਹਾਡੇ ਸਰੀਰ ‘ਚ ਆਇਰਨ ਦੀ ਕਮੀ ਹੈ ਤਾਂ ਤੁਸੀਂ ਕਿਸ਼ਮਿਸ਼ ਨੂੰ ਪਾਣੀ ‘ਚ ਭਿਓ ਕੇ ਸਵੇਰੇ ਇਸ ਦਾ ਸੇਵਨ ਕਰ ਸਕਦੇ ਹੋ। ਰੋਜ਼ਾਨਾ ਭਿਓ ਕੇ ਕਿਸ਼ਮਿਸ਼ ਖਾਣ ਨਾਲ ਤੁਹਾਨੂੰ ਆਇਰਨ ਦੀ ਕਾਫੀ ਮਾਤਰਾ ਮਿਲੇਗੀ। ਇਸ ਨਾਲ ਖੂਨ ਦੀ ਕਮੀ ਦੂਰ ਹੋ ਜਾਵੇਗੀ। ਨਾਲ ਹੀ, ਜੇਕਰ ਤੁਹਾਨੂੰ ਅਨੀਮੀਆ ਹੈ, ਤਾਂ ਤੁਸੀਂ ਇਸਦੇ ਲੱਛਣਾਂ ਵਿੱਚ ਕਮੀ ਵੀ ਦੇਖੋਗੇ।

ਸਰੀਰ ਨੂੰ ਡੀਟੌਕਸ ਕੀਤਾ ਜਾਵੇਗਾ

ਜੇਕਰ ਤੁਸੀਂ ਕਿਸ਼ਮਿਸ਼ ਨੂੰ ਰਾਤ ਭਰ ਭਿਓ ਕੇ ਸਵੇਰੇ ਇਸ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੇ ਸਰੀਰ ਨੂੰ ਡੀਟੌਕਸ ਕਰ ਦੇਵੇਗਾ। ਇਸ ਨਾਲ ਸਰੀਰ ‘ਚ ਜਮ੍ਹਾ ਸਾਰੇ ਜ਼ਹਿਰੀਲੇ ਤੱਤ ਆਸਾਨੀ ਨਾਲ ਬਾਹਰ ਹੋ ਜਾਂਦੇ ਹਨ। ਭਿੱਜੀ ਕਿਸ਼ਮਿਸ਼ ਅਤੇ ਇਸ ਦਾ ਪਾਣੀ ਪੀਣ ਨਾਲ ਵੀ ਲੀਵਰ ਨੂੰ ਡੀਟੌਕਸਫਾਈ ਕੀਤਾ ਜਾਂਦਾ ਹੈ। ਇਸ ਦਾ ਅਸਰ ਤੁਹਾਡੇ ਪੂਰੇ ਸਰੀਰ ‘ਤੇ ਦੇਖਿਆ ਜਾ ਸਕਦਾ ਹੈ।

ਇਮਿਊਨਿਟੀ ਨੂੰ ਮਜ਼ਬੂਤ

ਕਿਸ਼ਮਿਸ਼ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਵਿਟਾਮਿਨ ਅਤੇ ਖਣਿਜ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਰੋਜ਼ਾਨਾ ਪਾਣੀ ‘ਚ ਭਿਓ ਕੇ ਕਿਸ਼ਮਿਸ਼ ਖਾਂਦੇ ਹੋ ਤਾਂ ਇਹ ਤੁਹਾਡੀ ਇਮਿਊਨਿਟੀ ਬੂਸਟਰ ਹੋਵੇਗੀ। ਇਸ ਤੋਂ ਇਲਾਵਾ, ਤੁਸੀਂ ਇਨਫੈਕਸ਼ਨ ਅਤੇ ਬੈਕਟੀਰੀਆ ਦੀ ਲਾਗ ਤੋਂ ਵੀ ਬਚ ਸਕਦੇ ਹੋ।

ਐਸੀਡਿਟੀ ਤੋਂ ਰਾਹਤ

ਕਿਸ਼ਮਿਸ਼  ਦਾ ਸੁਭਾਅ ਬਹੁਤ ਗਰਮ ਹੁੰਦਾ ਹੈ। ਇਸ ਲਈ, ਜਦੋਂ ਤੁਸੀਂ ਸਿੱਧੇ ਕਿਸ਼ਮਿਸ਼ ਖਾਂਦੇ ਹੋ, ਤਾਂ ਤੁਸੀਂ ਛਾਤੀ ਜਾਂ ਪੇਟ ਵਿੱਚ ਜਲਣ ਮਹਿਸੂਸ ਕਰ ਸਕਦੇ ਹੋ। ਪਰ ਜੇਕਰ ਤੁਸੀਂ ਕਿਸ਼ਮਿਸ਼ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਖਾਓ ਤਾਂ ਇਸ ਨਾਲ ਐਸੀਡਿਟੀ ਤੋਂ ਰਾਹਤ ਮਿਲੇਗੀ।

ਹੱਡੀਆਂ ਨੂੰ ਮਜ਼ਬੂਤ

ਕਿਸ਼ਮਿਸ਼ ਕੈਲਸ਼ੀਅਮ ਦਾ ਵੀ ਚੰਗਾ ਸਰੋਤ ਹੈ। ਅਜਿਹੇ ‘ਚ ਜੇਕਰ ਤੁਸੀਂ ਰੋਜ਼ਾਨਾ ਭਿੱਜੀ ਹੋਈ ਕਿਸ਼ਮਿਸ਼ ਖਾਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ​​ਹੋ ਜਾਣਗੀਆਂ। ਇਸ ਤੋਂ ਇਲਾਵਾ ਹੱਡੀਆਂ ਵੀ ਤੇਜ਼ੀ ਨਾਲ ਵਧਣਗੀਆਂ। ਕਿਸ਼ਮਿਸ਼ ਨੂੰ ਹੱਡੀਆਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

The post ਰੋਜ਼ ਸਵੇਰੇ ਖਾਓ ਇਹ ਚੀਜ਼, ਮਿਲਣਗੇ 5 ਜਬਰਦਸਤ ਫਾਇਦੇ, ਬੀਮਾਰੀਆਂ ਰਹਿਣਗੀਆਂ ਦੂਰ ! appeared first on TV Punjab | Punjabi News Channel.

Tags:
  • best-dry-fruits-for-winter
  • can-we-eat-raisins-in-winter
  • health
  • health-news-in-punjabi
  • kishmish-khan-de-fayde
  • raisins-benefits
  • raisins-benefits-in-punjabi
  • reason-to-eat-soaked-raisins-in-winter
  • tv-punjab-news

ਸੁਖਬੀਰ ਬਾਦਲ ਸਮੇਤ ਕਈ ਨੇਤਾਵਾਂ ਖਿਲਾਫ ਸਿੰਘ ਸਾਹਿਬਾਨਾਂ ਦਾ ਸਖਤ ਫੈਸਲਾ,ਪੜ੍ਹੋ

Monday 02 December 2024 10:42 AM UTC+00 | Tags: bibi-jagir-kaur india jathedar-giani-harpreet-singh jathedar-giani-raghbir-singh latest-news-punjab news op-ed punjab punjab-politics shiromani-akali-dal sukhbir-singh-badal sukhdev-dhidsa top-news trending-news tv-punjab

ਡੈਸਕ- ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ।ਸੁਖਬੀਰ ਸਮੇਤ ਤਮਾਮ ਅਕਾਲੀ ਲੀਡਰਸ਼ਿਪ ਨੂੰ ਸਜ਼ਾ ਤਾਂ ਸੁਣਾਈ ਹੈ ਪਰ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਇਲਜ਼ਾਮਾਂ ਅਤੇ ਕਬੂਲਨਾਮਿਆਂ ਦੇ ਵਿੱਚਕਾਰ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਅਛੂਤੇ ਨਹੀਂ ਰਹੇ।ਸਰਦਾਰ ਬਾਦਲ ਨੂੰ ਦਿੱਤਾ ਗਿਆ ਫਖਰ ਏ ਕੌਮ ਖਿਤਾਬ ਵਾਪਿਸ ਲੈ ਲਿਆ ਗਿਆ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਚ ਬਾਗੀ ਤੇ ਦਾਗੀ ਨੂੰ ਖਤਮ ਕਰ ਦਿੱਤਾ ਹੈ।ਜੱਥੇਦਾਰ ਹੋਰਾਂ ਨੇ ਸਾਰਿਆਂ ਨੂੰ ਮਿਲ ਕੇ ਸ਼੍ਰੌਮਣੀ ਅਕਾਲੀ ਦਲ ਨੂੰ ਚਲਾਉਣ ਦੀ ਗੱਲ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਸਮੇਂ ਹੋਈਆਂ ਸਾਰੀਆਂ ਗਲਤੀਆਂ ਨੂੰ ਕਬੂਲ ਕਰ ਲਿਆ ਹੈ। ਜਿਸ ਤੋਂ ਬਾਅਦ ਸੁਖਬੀਰ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ। ਸੁਖਬੀਰ ਸਿੰਘ ਬਾਦਲ 5 ਗੁਰੂ ਘਰਾਂ ਦੇ ਬਾਹਰ ਹੱਥ ਵਿੱਚ ਬਰਛਾਂ ਫੜਕੇ ਸੇਵਾਦਾਰ ਦੀ ਸੇਵਾ ਕਰਨਗੇ। ਇਹ 9-10 ਵਜੇ ਤੱਕ ਦੀ ਸੇਵਾ ਹੋਵੇਗੀ। ਇਸ ਤੋਂ ਬਾਅਦ ਇੱਕ ਘੰਟਾ ਲੰਗਰ ਵਿੱਚ ਝੂਠੇ ਬਰਤਨਾਂ ਦੀ ਸੇਵਾ ਕਰਨਗੇ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੂੰ ਕੀਰਤਨ ਸੁਣਨਗੇ ਅਤੇ ਸੁਖਮਨੀ ਸਾਹਿਬ ਦੇ ਪਾਠ ਕਰਨਗੇ।

ਸੁਖਬੀਰ ਸਿੰਘ ਬਾਦਲ ਦੇ ਗੁਨਾਹ :-

ਸਰਕਾਰ ਵਿੱਚ ਰਹਿੰਦੇ ਪੰਥਕ ਮੁੱਦਿਆਂ ਤੋਂ ਭਟਕੇ
ਸਿੱਖ ਨੌਜਵਾਨਾਂ ਤੇ ਜੁਲਮ ਕਰਨ ਵਾਲੇ ਅਫ਼ਸਰਾਂ ਨੂੰ ਤਰੱਕੀਆਂ ਦਿੱਤੀਆਂ
ਰਾਮ ਰਹੀਮ ਖਿਲਾਫ਼ ਦਰਜ ਕੇਸ ਵਾਪਿਸ ਲਿਆ
ਬਿਨਾਂ ਮੁਆਫੀ ਮੰਗੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦਵਾਈ
ਚੰਡੀਗੜ੍ਹ ਵਿਖੇ ਆਪਣੇ ਰਿਹਾਇਸ਼ ਤੇ ਜੱਥੇਦਾਰਾਂ ਨੂੰ ਬੁਲਾਕੇ ਰਾਮ ਰਹੀਮ ਨੂੰ ਮੁਆਫੀ ਦੇਣ ਬਾਰੇ ਕਿਹਾ
ਪਾਵਨ ਸਰੂਪਾਂ ਦੀ ਚੋਰੀ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਨਹੀਂ ਕਰਵਾਈ
ਸੰਗਤ ਉੱਪਰ ਲਾਠੀਚਾਰਜ ਅਤੇ ਗੋਲੀ ਚਲਵਾਈ ਗਈ
ਨੌਜਵਾਨਾਂ ਤੇ ਹੋਏ ਜੁਲਮਾਂ ਤੇ ਕੋਈ ਕਮੇਟੀ ਬਣਾਕੇ ਜਾਂਚ ਨਹੀਂ ਕਰਵਾਈ
ਰਾਮ ਰਹੀਮ ਦੀ ਮੁਆਫੀ ਦੇ ਸ਼੍ਰੋਮਣੀ ਕਮੇਟੀ ਤੋਂ ਇਸ਼ਤਿਹਾਰ ਛਪਵਾਏ ਗਏ
ਸੁਖਬੀਰ ਬਾਦਲ ਸਮੇਤ ਆਗੂਆਂ ਤੋਂ ਵਸੂਲੇ ਜਾਣਗੇ ਪੈਸੇ

ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ ਜੋ ਸ਼੍ਰੋਮਣੀ ਕਮੇਟੀ ਅਤੇ ਗੁਰੂ ਘਰ ਦੀ ਗੋਲਕ ਦੇ ਪੈਸੇ ਨਾਲ ਜੋ ਅਖਬਾਰਾਂ ਵਿੱਚ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ। ਉਸ ਦੇ ਲਈ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਦੋਸ਼ੀ ਪਾਇਆ ਗਿਆ ਹੈ। ਜੱਥੇਦਾਰ ਨੇ ਹੁਕਮ ਦਿੱਤਾ ਹੈ ਕਿ ਜੋ ਪੈਸਾ ਖਰਚ ਕੀਤਾ ਗਿਆ ਸੀ ਉਹ ਇਹਨਾਂ ਆਗੂਆਂ ਕੋਲੋਂ ਵਸੂਲ ਕੀਤਾ ਜਾਵੇ।

ਵਾਪਿਸ ਹੋਇਆ ਫਖਰ ਏ ਕੌਮ ਦਾ ਐਵਾਰਡ
ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਹਰੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੋਇਆ ਫਖ਼ਰ ਏ ਕੌਮ ਦਾ ਐਵਾਰਡ ਵਾਪਿਸ ਲੈ ਲਿਆ ਗਿਆ ਹੈ। ਕਿਉਂਕਿ ਜੋ ਇਹ ਸਾਰੀਆਂ ਗਲਤੀਆਂ ਹੋਈਆਂ ਉਸ ਸਮੇਂ ਉਹ ਸੂਬੇ ਦੇ ਮੁੱਖ ਮੰਤਰੀ ਸਨ।

ਅਕਾਲੀ ਦਲ ਆਪਣੇ ਮੁੱਦਿਆਂ ਤੋਂ ਭਟਕਣਾ ਸ਼ਰਮਨਾਕ- ਜੱਥੇਦਾਰ
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਸਿੱਖਾਂ ਦੇ ਮੁੱਦਿਆਂ ਦੀ ਗੱਲ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਪਾਰਟੀ ਆਪਣੇ ਹੀ ਮੁੱਦਿਆਂ ਤੋਂ ਭਟਕ ਗਈ ਅਤੇ ਅੱਜ ਸਾਹਮਣੇ ਖੜ੍ਹੀ ਹੈ।

The post ਸੁਖਬੀਰ ਬਾਦਲ ਸਮੇਤ ਕਈ ਨੇਤਾਵਾਂ ਖਿਲਾਫ ਸਿੰਘ ਸਾਹਿਬਾਨਾਂ ਦਾ ਸਖਤ ਫੈਸਲਾ,ਪੜ੍ਹੋ appeared first on TV Punjab | Punjabi News Channel.

Tags:
  • bibi-jagir-kaur
  • india
  • jathedar-giani-harpreet-singh
  • jathedar-giani-raghbir-singh
  • latest-news-punjab
  • news
  • op-ed
  • punjab
  • punjab-politics
  • shiromani-akali-dal
  • sukhbir-singh-badal
  • sukhdev-dhidsa
  • top-news
  • trending-news
  • tv-punjab

ਮਨਪ੍ਰੀਤ ਅਯਾਲੀ ਦੇ ਹੱਥ ਆ ਸਕਦੈ ਅਕਾਲੀ ਦਲ ਦਾ ਕੰਟਰੋਲ,ਮਿਲੀ ਖਾਸ ਜ਼ਿੰਮੇਵਾਰੀ

Monday 02 December 2024 12:06 PM UTC+00 | Tags: india jathedar-giani-raghbir-singh latest-punjab-news manpreet-singh-ayali news op-ed punjab punjab-politics shiromani-akali-dal sukhbir-singh-badal top-news trending-news tv-punjab

ਡੈਸਕ- ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਲੀ ਦੇ ਹੱਥ ਅਕਾਲੀ ਦਲ ਦੀ ਕਮਾਨ ਆ ਸਕਦੀ ਹੈ।ਸੋਮਵਾਰ ਨੂੰ ਪੰਜ ਸਿੰਘ ਸਾਹਿਬਾਨਾਂ ਵਲੋਂ ਸੁਣਾਏ ਗਏ ਫੈਸਲੇ ਦੌਰਾਨ ਅਕਾਲੀ ਦਲ ਦੇ ਪੁਨਰ ਗਠਨ ਦੀ ਗੱਲ ਕੀਤੀ ਗਈ ਹੈ। ਮਨਪ੍ਰੀਤ ਅਯਾਲੀ ਨੂੰ ਉਸ ਖਾਸ ਵਰਕਿੰਗ ਕਮੇਟੀ ਚ ਥਾਂ ਦਿੱਤੀ ਗਈ ਹੈ।ਇਹ ਵਰਕਿੰਗ ਕਮੇਟੀ ਸਾਰੇ ਅਹੁਦੇਦਾਰਾਂ ਦੇ ਅਸਤੀਫੇ ਪਰਵਾਣ ਕਰਕੇ ਪਾਰਟੀ ਲਈ ਮੈਂਬਰਸ਼ਿਪ ਅਭਿਆਨ ਸ਼ੁਰੂ ਕਰੇਗੀ। ਬਾਅਦ ਚ ਇਹੋ ਮੈਂਬਰ ਹੀ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਣਗੇ।ਜ਼ਿਕਰਯੋਗ ਹੈ ਕਿ ਅਯਾਲੀ ਲੰਮੇ ਸਮੇਂ ਤੋਂ ਸੁਖਬੀਰ ਬਾਦਲ ਤੋਂ ਨਾਰਾਜ਼ ਚਲੇ ਆ ਰਹੇ ਸਨ।

ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੁਣਾਏ ਫੈਸਲੇ ਜਿੱਥੇ ਸਿਆਸਤਦਾਨਾ ਦੇ ਖਿਲਾਫ ਸਨ ਉੱਥੇ ਹੀ ਉਨ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਹੋਂਦ ਨੂੰ ਬਚਾਏ ਰਖਣ ਦਾ ਵੀ ਕੰਮ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤੋਂ ਬਾਅਦ ਕੋਈ ਬਾਗੀ ਅਤੇ ਦਾਗੀ ਨਹੀਂ ਰਹੇਗਾ।ਹਊਮੈਂ ਨੂੰ ਭੁਲਾ ਕੇ ਸਾਰੇ ਲੋਕ ਪੰਥ ਅਤੇ ਪਾਰਟੀ ਲਈ ਕੰਮ ਕਰਣਗੇ।ਜਥੇਦਾਰ ਨੇ ਇਸ ਸਾਰੇ ਕੰਮ ਲਈ ਇਕ ਵਰਕਿੰਗ ਕਮੇਟੀ ਦਾ ਐਲਾਨ ਕੀਤਾ ।ਜਿਸ ਵਿੱਚ ਐੱਸ.ਜੀ.ਪੀ.ਸੀ ਪ੍ਰਧਾਨ ਹਰਜਿੰਦਰ ਧਾਮੀ,ਇਕਬਾਲ ਝੂੰਦਾ ਅਤੇ ਮਨਪ੍ਰੀਤ ਅਯਾਲੀ ਸਮੇਤ ਦੋ ਹੋਰਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।ਇਹ ਹੁਕਮ ਦਿੱਤਾ ਗਿਆ ਹੈ ਕਿ ਇਹ ਕਮੇਟੀ ਪਾਰਟੀ ਲਈ ਨਵੀਂ ਭਰਤੀ ਕਰੇਗੀ ਛੇ ਮਹੀਨੇ ਦੇ ਅੰਦਰ ਨਵਾਂ ਪ੍ਰਧਾਨ ਅਤੇ ਕਾਰਜਕਾਰਣੀ ਬਣਾਵੇਗੀ।

ਸ਼ੌਮਣੀ ਅਕਾਲੀ ਦਲ ਚ ਅਲਗ ਥਲਗ ਪਏ ਵਿਧਾਇਕ ਮਨਪ੍ਰੀਤ ਅਯਾਲੀ ਦਾ ਕੱਦ ਇਸ ਐਲਾਨ ਤੋਂ ਬਾਅਦ ਉੱਚਾ ਹੋ ਗਿਆ ਹੈ। ਸਾਥੀ ਵਿਧਾਇਕ ਡਾਕਟਰ ਸੁੱਖੀ ਦੇ 'ਆਪ' ਚ ਜਾਣ ਤੋਂ ਬਾਅਦ ਅਯਾਲੀ 'ਤੇ ਵੀ ਸੱਭ ਦੀ ਨਜ਼ਰ ਸੀ।ਮਨਪ੍ਰੀਤ ਅਯਾਲੀ 'ਤੇ ਕਈ ਸਿਆਸੀ ਪਾਰਟੀਆਂ ਦੀ ਨਜ਼ਰ ਵੀ ਸੀ।ਪਰ ਔਖੇ ਸਮੇਂ ਚ ਪਾਰਟੀ ਦਾ ਸਾਥ ਦੇਣ ਵਾਲੇ ਦਾਖਾ ਹਲਕੇ ਦੇ ਵਿਧਾਇਕ ਨੂੰ ਹੁਣ ਮਿਹਣਤ ਅਤੇ ਇਮਾਨਦਾਰੀ ਦਾ ਫਲ ਮਿਲਦਾ ਨਜ਼ਰ ਆ ਰਿਹਾ ਹੈ।ਸਿੰਘ ਸਾਹਿਬਾਨਾਂ ਦੇ ਫੈਸਲੇ ਤੋਂ ਬਾਅਦ ਸ਼੍ਰੌਮਣੀ ਅਕਾਲੀ ਦਲ ਅਤੇ ਸੁਧਾਰ ਲਹਿਰ ਲਗਭਗ ਭੰਗ ਹੋ ਗਈ ਹੈ।

The post ਮਨਪ੍ਰੀਤ ਅਯਾਲੀ ਦੇ ਹੱਥ ਆ ਸਕਦੈ ਅਕਾਲੀ ਦਲ ਦਾ ਕੰਟਰੋਲ,ਮਿਲੀ ਖਾਸ ਜ਼ਿੰਮੇਵਾਰੀ appeared first on TV Punjab | Punjabi News Channel.

Tags:
  • india
  • jathedar-giani-raghbir-singh
  • latest-punjab-news
  • manpreet-singh-ayali
  • news
  • op-ed
  • punjab
  • punjab-politics
  • shiromani-akali-dal
  • sukhbir-singh-badal
  • top-news
  • trending-news
  • tv-punjab

'ਰੇਸਟ ਮੋਡ' 'ਤੇ ਅਕਾਲੀ ਦਲ, ਨਗਰ ਨਿਗਮ ਚੋਣਾਂ ਤੋਂ ਵੀ ਹੋਇਆ ਬਾਹਰ

Monday 02 December 2024 12:19 PM UTC+00 | Tags: elections-punjab india latest-news-punjab news op-ed pb-nagar-nigam-elections punjab punjab-politics shiromani-akali-dal sukhbir-singh-badal top-news trending-news tv-punjab

ਡੈਸਕ- ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋਇਆ ਜ਼ਿਮਣੀ ਚੋਣਾਂ ਤੋਂ ਬਾਹਰ ਰਹਿਣ ਦਾ ਫੈਸਲਾ ਕਰਨ ਵਾਲੇ ਅਕਾਲੀ ਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ।ਦਸੰਬਰ ਮਹੀਨੇ ਚ ਹੋਣ ਵਾਲੀ ਨਗਰ ਨਿਗਮ ਚੋਣਾ ਚ ਵੀ ਅਕਾਲੀ ਦਲ ਹੁਣ ਹਿੱਸਾ ਨਹੀਂ ਲੈ ਪਾਵੇਗਾ।ਸਿੰਘ ਸਾਹਿਬਾਨਾਂ ਵਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ ਸ਼ੌਮਣੀ ਅਕਾਲੀ ਦਲ ਦਾ ਸੰਚਾਲਨ ਹੁਣ ਕਰੀਬ ਛੇ-ਸੱਤ ਮਹੀਨੇ ਤੋਂ ਬਾਅਦ ਹੌ ਸਕੇਗਾ।

ਦਰਅਸਲ ਸਿੰਘ ਸਾਹਿਬਾਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਦਿੱਤੇ ਤਮਾਮ ਅਸਤੀਫੇ ਮੰਜ਼ੂਰ ਕਰਨ ਲਈ ਇਕ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਹੈ।ਇਸਦੇ ਨਾਲ ਹੀ ਉਨ੍ਹਾਂ ਪਾਰਟੀ ਦੀ ਧੜੇ ਬੰਦੀ ਅਤੇ ਬਾਗੀ ਨੇਤਾਵਾਂ ਨੂੰ ਇਕ ਕਰਨ ਲਈ ਪਾਰਟੀ ਦੀ ਸ਼ੁਰੂ ਤੋਂ ਮੁਢਲੀ ਮੈਂਬਰਸ਼ਿਪ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ।ਜਿਸਤੋਂ ਬਾਅਦ ਛੇ ਮਹੀਨੇ ਤੱਕ ਨਵਾਂ ਪ੍ਰਧਾਨ ਚੁਣਨ ਅਤੇ ਨਵੀਂ ਕਾਰਕਾਰਣੀ ਬਣਾਈ ਜਾਵੇਗੀ।ਅਜਿਹੇ ਚ ਹੁਣ ਅਕਾਲੀ ਦਲ ਵਲੋਂ ਕਿਸੇ ਵੀ ਸਿਆਸੀ ਗਤੀਵਿਧੀ ਚ ਹਿੱਸਾ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।ਇਸ ਲਈ ਨਿਗਮ ਚੋਣਾ ਦੀ ਰਾਹ ਵੇਖਣ ਵਾਲੇ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਵੱਡੀ ਨਿਰਾਸ਼ਾ ਵੇਖਣ ਨੂੰ ਮਿਲ ਸਕਦੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਣਕਾਹੀਆ ਕਰਾਰ ਦੇਣ ਤੋਂ ਬਾਅਦ ਪਾਰਟੀ ਨੇ ਪੰਜਾਬ ਦੀਆਂ ਚਾਰ ਜ਼ਿਮਣੀ ਚੋਣਾਂ ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।ਇਨ੍ਹਾਂ ਹੀ ਨਹੀਂ ਕੋਰ ਕਮੇਟੀ ਵਲੋਂ ਸੁਖਬੀਰ ਬਾਦਲ ਵਲੋਂ ਦਿੱਤੇ ਅਸਤੀਫੇ ਨੂੰ ਵੀ ਪਰਵਾਨ ਨਹੀਂ ਕੀਤਾ ਗਿਆ ਸੀ।ਹੁਣ ਫਿਲਹਾਲ ਜੋ ਸਥਿਤੀ ਬਣੀ ਹੈ ,ਉਸ ਹਿਸਾਬ ਨਾਲ ਅਕਾਲੀ ਦਲ ਅਜੇ 'ਰੇਸਟ ਮੋਡ' 'ਤੇ ਚਲਾ ਗਿਆ ਹੈ।

The post 'ਰੇਸਟ ਮੋਡ' 'ਤੇ ਅਕਾਲੀ ਦਲ, ਨਗਰ ਨਿਗਮ ਚੋਣਾਂ ਤੋਂ ਵੀ ਹੋਇਆ ਬਾਹਰ appeared first on TV Punjab | Punjabi News Channel.

Tags:
  • elections-punjab
  • india
  • latest-news-punjab
  • news
  • op-ed
  • pb-nagar-nigam-elections
  • punjab
  • punjab-politics
  • shiromani-akali-dal
  • sukhbir-singh-badal
  • top-news
  • trending-news
  • tv-punjab
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form