ਨਵੇਂ ਸਾਲ ਦੀ ਸ਼ੁਰੂਆਤ ਵਿਚ ਕੁਝ ਹੀ ਘੰਟੇ ਬਾਕੀ ਹਨ। ਲੋਕ ਆਉਂਦੇ ਵਰ੍ਹੇ ਲਈ ਜਸ਼ਨ ਮਨਾ ਰਹੇ ਹਨ ਇਸੇ ਵਿਚਾਲੇ ਸੂਬੇ ਦੇ ਸਭ ਤੋਂ ਵੱਡੇ ਵਾਟਰ ਪਾਰਕਾਂ ਵਿਚੋਂ ਇੱਕ ਜਲੰਧਰ ਦੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪੁਲਿਸ ਨੂੰ ਭਾਜੜਾਂ ਪੈ ਗਈਆਂ।
ਇਕ ਮੀਡੀਆ ਸੰਸਥਾ ਨੂੰ ਭੇਜੇ ਗਏ ਪੱਤਰ ‘ਚ ਕਿਹਾ ਗਿਆ ਹੈ ਕਿ ਅੱਜ ਯਾਨੀ 31 ਦਸੰਬਰ ਦੀ ਰਾਤ ਨੂੰ ਅਸੀਂ ਵੰਡਰਲੈਂਡ ‘ਚ ਹੋਣ ਵਾਲੀ ਪਾਰਟੀ ‘ਚ ਧਮਾਕਾ ਕਰਾਂਗੇ। ਨਾਲ ਹੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਜਲੰਧਰ ਪ੍ਰਸ਼ਾਸਨ ਨੂੰ ਖੁੱਲ੍ਹਾ ਚੈਲੰਜ ਹੈ। ਰੋਕ ਸਕਦੇ ਹੋ ਤਾਂ ਰੋਕ ਲਓ।
ਦੂਜੇ ਪਾਸੇ ਇਸ ਸਬੰਧੀ ਜਲੰਧਰ ਦੇਹਾਤ ਪੁਲੀਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਹੈ ਕਿ ਇਹ ਸਾਰੀਆਂ ਗੱਲਾਂ ਅਫਵਾਹਾਂ ਹਨ। ਅਜਿਹਾ ਕੁਝ ਨਹੀਂ ਹੋਇਆ ਹੈ। ਉਥੇ ਹੀ ਪੁਲਿਸ ਵੱਲੋਂ ਸਵੇਰ ਤੋਂ ਹੀ ਵੰਡਰਲੈਂਡ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ, ਪਰ ਕੁਝ ਨਹੀਂ ਮਿਲਿਆ।
ਜਲੰਧਰ ਦੇ ਸਭ ਤੋਂ ਮਸ਼ਹੂਰ ਵਾਟਰ ਪਾਰਕ ਵਿੱਚ ਅੱਜ ਨਵੇਂ ਸਾਲ ਦੇ ਜਸ਼ਨ ਦਾ ਆਯੋਜਨ ਕੀਤਾ ਗਿਆ ਹੈ। ਵੰਡਰਲੈਂਡ ਨੇ ਇਸ ਇਵੈਂਟ ਦਾ ਨਾਂ “ਦਿ ਗ੍ਰੈਂਡ ਬਾਲਰੂਮ ਅਫੇਅਰ” ਰੱਖਿਆ। ਇਹ ਪਾਰਟੀ ਰਾਤ 8 ਵਜੇ ਤੋਂ ਲੈ ਕੇ ਰਾਤ ਕਰੀਬ 12 ਵਜੇ ਤੱਕ ਚੱਲੇਗੀ। ਇਸ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਵੰਡਰਲੈਂਡ ਵਿੱਚ ਹੋਣ ਵਾਲਾ ਇਹ ਸਮਾਗਮ ਸ਼ਹਿਰ ਦਾ ਸਭ ਤੋਂ ਵੱਡਾ ਸਮਾਗਮ ਹੈ, ਜਿੱਥੇ ਸ਼ਹਿਰ ਦੇ ਨਾਮਵਰ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਸ਼ਹਿਰ ਦਾ ਸਭ ਤੋਂ ਵੱਧ ਭੀੜ ਵਾਲਾ ਸਮਾਗਮ ਵੀ ਵੰਡਰਲੈਂਡ ਵਿੱਚ ਹੀ ਹੋਣ ਜਾ ਰਿਹਾ ਹੈ। ਅਜਿਹੇ ‘ਚ ਖਤਰੇ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਅਲਰਟ ਹੋ ਗਿਆ ਹੈ।
ਧਮਕੀ ਭਰੀ ਚਿੱਠੀ ਅਰਬੀ ਭਾਸ਼ਾ ਵਿੱਚ ਸ਼ੁਰੂ ਹੁੰਦਾ ਹੈ, ਜਿਸ ਵਿੱਚ ਲਿਖਿਆ ਹੈ, ਅੱਲ੍ਹਾ ਹੂ ਅਕਬਰ। ਅੰਗਰੇਜ਼ੀ ‘ਚ ਅੱਗੇ ਲਿਖਿਆ ਹੈ, ‘ਇਹ ਜਲੰਧਰ ਪ੍ਰਸ਼ਾਸਨ ਨੂੰ ਸਾਡੀ ਓਪਨ ਚੈਲੰਜ ਹੈ। ਅਸੀਂ 31 ਦਸੰਬਰ ਨੂੰ ਵੰਡਰਲੈਂਡ ਫਾਰਮ ਵਿਚ ਬਲਾਸਟ ਹੋਵੇਗਾ। ਜੇ ਤੁਸੀਂ ਰੋਕ ਸਕਦੇ ਹੋ, ਤਾਂ ਰੋਕ ਲ ਓ. ਇਹ ਸਾਡਾ ਓਪਨ ਚੈਲੰਜ ਹੈ। ਕਾਊਂਟਡਾਊਨ ਸ਼ੁਰੂ ਹੁੰਦਾ ਹੈ… ਟਿੱਕ-ਟੋਕ ਟਿੱਕ-ਟੋਕ ਟਿੱਕ-ਟੋਕ। ਅਖੀਰ ਵਿੱਚ ਅਰਬੀ ਵਿੱਚ ਫਿਰ ਲਿਖਿਆ ਹੈ ਕਿ ਖੁਦਾ ਸਾਡੀ ਸ਼ਹਾਦਤ ਨੂੰ ਕਬੂਲ ਕਰੇ। ਅੱਲ੍ਹਾ ਹੂ ਅਕਬਰ।
ਜਦੋਂ ਐਸਐਸਪੀ ਨੂੰ ਪੱਤਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਪੱਤਰ ਜਾਰੀ ਕਰ ਸਕਦਾ ਹੈ। ਇਹ ਸਭ ਕਾਰੋਬਾਰ ਵਧਾਉਣ ਲਈ ਕੀਤਾ ਜਾ ਰਿਹਾ ਹੈ। ਅਸੀਂ ਇਸ ਬਾਰੇ ਜਾਂਚ ਕਰ ਰਹੇ ਹਾਂ। ਜਲਦੀ ਹੀ ਕਾਰਵਾਈ ਕਰਾਂਗੇ।
ਜਾਣਕਾਰੀ ਮੁਤਾਬਕ ਇਹ ਪੱਤਰ ਕੱਲ੍ਹ ਯਾਨੀ ਸੋਮਵਾਰ ਸ਼ਾਮ ਨੂੰ ਪੁਲਿਸ ਕੋਲ ਪਹੁੰਚਿਆ। ਇਸ ਮਗਰੋਂ ਪੁਲੀਸ ਨੇ ਜੰਗੀ ਪੱਧਰ ’ਤੇ ਚੈਕਿੰਗ ਕੀਤੀ। ਦੇਰ ਰਾਤ ਲਾਂਬੜਾ ਪੁਲਿਸ ਨੇ ਵੰਡਰਲੈਂਡ ਦੇ ਆਲੇ-ਦੁਆਲੇ ਸਰਚ ਵਧਾ ਦਿੱਤੀ। ਇਸ ਤੋਂ ਬਾਅਦ ਅੱਜ ਸਵੇਰੇ ਅਚਾਨਕ ਭਾਰੀ ਫੋਰਸ ਵੰਡਰਲੈਂਡ ਪਾਰਕ ਪਹੁੰਚ ਗਈ। ਇੱਥੇ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਵੀ ਮੌਜੂਦ ਸੀ। ਹਾਲਾਂਕਿ, ਕੁਝ ਵੀ ਨਹੀਂ ਮਿਲਿਆ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਮੋਹਾਲੀ ‘ਚ ਦ/ਰ.ਦ.ਨਾ.ਕ ਹਾ.ਦ/ਸਾ, ਉੱਡਦੀ ਆਈ ਮਰਸਿਡੀਜ਼ ਨੇ ਦ/ਰ.ੜੇ 2 Delivery Boys
ਇਸ ਦੇ ਨਾਲ ਹੀ ਵੰਡਰਲੈਂਡ ਮੈਨੇਜਮੈਂਟ ਵੱਲੋਂ ਇਸ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਆਮ ਤੌਰ ’ਤੇ ਹਰ ਸਾਲ ਇਸ ਥਾਂ ’ਤੇ ਪਾਰਟੀ ਹੁੰਦੀ ਹੈ, ਇਸ ਲਈ 20 ਤੋਂ 25 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸ ਵਾਰ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਲੋਕਾਂ ਵਿਚ ਵੀ ਡਰ ਦਾ ਮਾਹੌਲ ਹੈ।
ਇਸ ਮਾਮਲੇ ਵਿੱਚ ਕਰਤਾਰਪੁਰ ਦੇ ਡੀਐਸਪੀ ਸੁਰਿੰਦਰ ਸਿੰਘ ਧੋਗੜੀ ਨੇ ਕਿਹਾ ਕਿ ਇਹ ਪੱਤਰ ਪੂਰੀ ਤਰ੍ਹਾਂ ਗਲਤ ਹੈ। ਕਿਸੇ ਨੇ ਇਸ ਨੂੰ ਟਾਈਪ ਕਰਕੇ ਵਾਇਰਲ ਕਰ ਦਿੱਤਾ ਹੈ। ਉਨ੍ਹਾਂ ਕਿਹਾ- ਸ਼ਹਿਰ ਦਾ ਸਭ ਤੋਂ ਵੱਡਾ ਸਮਾਗਮ ਇੱਥੇ ਹੋ ਰਿਹਾ ਹੈ। ਮੈਂ ਖੁਦ ਟੀਮ ਨਾਲ ਵੰਡਰਲੈਂਡ ਦੇ ਬਾਹਰ ਮੌਜੂਦ ਹਾਂ। ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਲੋਕਾਂ ਨੂੰ ਅਪੀਲ ਹੈ ਕਿ ਉਹ ਅਫਵਾਹਾਂ ਤੋਂ ਨਾ ਡਰਨ ਕਿਉਂਕਿ ਇਹ ਗਲਤ ਹੈ। ਇਹ ਸਮਾਗਮ ਸਖ਼ਤ ਸੁਰੱਖਿਆ ਹੇਠ ਕਰਵਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਨਵੇਂ ਸਾਲ ਦੇ ਜਸ਼ਨ ਵਿਚਾਲੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਲਿਖਿਆ-‘ਓਪਨ ਚੈਲੰਜ’ appeared first on Daily Post Punjabi.