ਲੁਧਿਆਣਾ ‘ਚ ਪੁਲਿਸ ‘ਤੇ ਕਿਡਨੈਪਰ ਵਿਚਾਲੇ ਹੋਈ ਮੁਠਭੇੜ, ਜਵਾਬੀ ਕਾਰਵਾਈ ‘ਚ ਬਦਮਾਸ਼ ਦੇ ਪੱਟ ‘ਚ ਲੱਗੀ ਗੋਲੀ

ਲੁਧਿਆਣਾ ਵਿੱਚ ਦੇਰ ਰਾਤ ਇੱਕ ਕਿਡਨੈਪਰ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਕਿਡਨੈਪਰ ਦੇ ਪੱਟ ਵਿੱਚ ਗੋਲੀ ਲੱਗ ਗਈ। ਮੁਠਭੇੜ ਤੋਂ ਬਾਅਦ ਪੁਲਿਸ ਨੇ ਬਦਮਾਸ਼ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ। ਬਦਮਾਸ਼ ਨੇ ਸ਼ਾਹਕੋਟ ਤੋਂ ਨੌਜਵਾਨ ਨੂੰ ਅਗਵਾ ਕੀਤਾ ਸੀ।

ਮਿਲੀ ਜਾਣਕਾਰੀ ਅਨੁਸਾਰ ਅਪਰਾਧੀ ਧਨਾਨਸੂ ਸਾਈਕਲ ਵੈਲੀ ਤੋਂ ਬਾਈਕ ‘ਤੇ ਜਾ ਰਿਹਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਉਹ ਫਰਾਰ ਹੈ। ਜਦੋਂ ਪੁਲਿਸ ਨੇ ਸੜਕ ’ਤੇ ਨਾਕਾਬੰਦੀ ਕਰਕੇ ਅਪਰਾਧੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਿਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਨਾਲ ਬਦਮਾਸ਼ ਦੇ ਪੱਟ ‘ਤੇ ਸੱਟ ਲੱਗ ਗਈ।

ਇਹ ਵੀ ਪੜ੍ਹੋ : ਵੀਲਚੇਅਰ ‘ਤੇ ਬੈਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ

ਬਦਮਾਸ਼ ਬਾਈਕ ਸਮੇਤ ਜ਼ਮੀਨ ‘ਤੇ ਡਿੱਗ ਗਿਆ। ਪੁਲਿਸ ਨੇ ਉਸ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ। ਏਡੀਸੀਪੀ ਅਮਨਦੀਪ ਸਿੰਘ ਬਰਾੜ ਅਤੇ ਸੀਆਈਏ-1 ਦੇ ਇੰਸਪੈਕਟਰ ਰਾਜੇਸ਼ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਅਗਵਾਕਾਰ ਨੂੰ ਹਸਪਤਾਲ ਪਹੁੰਚਾਇਆ। ਮੁਲਜ਼ਮ ਲੁਧਿਆਣਾ ਵਿੱਚ ਕਈ ਕੇਸਾਂ ਵਿੱਚ ਭਗੌੜਾ ਵੀ ਐਲਾਨਿਆ ਹੋਇਆ ਹੈ। ਪੁਲਿਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਬਦਮਾਸ਼ ਖਿਲਾਫ਼ ਪਹਿਲਾਂ ਵੀ 4 ਤੋਂ 5 ਕੇਸ ਦਰਜ ਹਨ।

ਵੀਡੀਓ ਲਈ ਕਲਿੱਕ ਕਰੋ -:

 

The post ਲੁਧਿਆਣਾ ‘ਚ ਪੁਲਿਸ ‘ਤੇ ਕਿਡਨੈਪਰ ਵਿਚਾਲੇ ਹੋਈ ਮੁਠਭੇੜ, ਜਵਾਬੀ ਕਾਰਵਾਈ ‘ਚ ਬਦਮਾਸ਼ ਦੇ ਪੱਟ ‘ਚ ਲੱਗੀ ਗੋਲੀ appeared first on Daily Post Punjabi.



Previous Post Next Post

Contact Form