ਕਜ਼ਾਕਿਸਤਾਨ ‘ਚ ਯਾਤਰੀ ਜਹਾਜ਼ ਹੋਇਆ ਹਾ.ਦ.ਸੇ ਦਾ ਸ਼ਿਕਾਰ, 62 ਤੋਂ ਵੱਧ ਲੋਕ ਸਨ ਸਵਾਰ

ਕਜ਼ਾਕਿਸਤਾਨ ਦੇ ਅਕਤਾਊ ਵਿਚ ਇਕ ਯਾਤਰੀ ਜਹਾਜ਼ ਕਰੈਸ਼ ਹੋ ਗਿਆ। ਜਾਣਕਾਰੀ ਮੁਤਾਬਕ ਜਹਾਜ਼ ਵਿਚ 62 ਯਾਤਰੀ ਤੇ 5 ਚਾਲਕ ਦਲ ਮੌਜੂਦ ਸਨ। ਇਨ੍ਹਾਂ ਵਿਚੋਂ 25 ਲੋਕਾਂ ਨੂੰ ਬਚਾਅ ਲਿਆ ਗਿਆ ਹੈ। 22 ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ।

ਹਾਦਸੇ ਵਿਚ 42 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਜਹਾਜ਼ ਅਜਰਬੈਜਾਨ ਤੋਂ ਰੂਸ ਦੇ ਚੇਚਨਯਾ ਸੂਬੇ ਦੀ ਰਾਜਧਾਨੀ ਗ੍ਰੋਜਨੀ ਜਾ ਰਿਹਾ ਸੀ ਪਰ ਉਸ ਨੂੰ ਕਜਾਖ ਸ਼ਹਿਰ ਅਕਤਾਊ ਤੋਂ ਲਗਭਗ 3 ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਧੁੰਦ ਕਾਰਨ ਫਲਾਈਟ ਦਾ ਰੂਟ ਬਦਲਿਆ ਗਿਆ ਸੀ। ਜਹਾਜ਼ ਨੇ ਕ੍ਰੈਸ਼ ਹੋਣ ਤੋਂ ਪਹਿਲਾਂ ਏਅਰਪੋਰਟ ਦੇ ਕਈ ਚੱਕਰ ਲਗਾਏ ਸਨ। ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਪਰਮਿਸ਼ਨ ਵੀ ਮੰਗੀ ਸੀ। ਹਾਲਾਂਕਿ ਬਾਅਦ ਵਿਚ ਉਸ ਨੂੰ ਏਅਰਪੋਰਟ ਦੇ ਕੋਲ ਬੀਚ ‘ਤੇ ਐਮਰਜੈਂਸੀ ਲੈਂਡਿੰਗ ਲਈ ਮਜਬੂਰ ਹੋਣਾ ਪਿਆ। ਕ੍ਰੈਸ਼ ਹੋਇਆ ਜਹਾਜ਼ ਅਜਰਬੈਜਾਨ ਏਅਰਲਾਈਨਸ ਦਾ ਐਂਬ੍ਰੇਅਰ 190 ਮਾਡਲ ਸੀ।

ਕਜਾਕਿਸਤਾਨ ਦੀ ਟਰਾਂਸਪੋਰਟ ਮਨਿਸਟਰੀ ਦਾ ਕਹਿਣਾ ਹੈ ਕਿ ਉਹ ਇਸ ਦੁਰਘਟਨਾ ਦੀ ਸਪੈਸ਼ਲ ਜਾਂਚ ਕਰਾਉਣਗੇ। ਕ੍ਰੈਸ਼ ਦੀ ਵਜ੍ਹਾ ਤਕਨੀਕੀ ਖਰਾਬੀ ਵੀ ਹੋ ਸਕਦੀ ਹੈ। ਦੂਜੇ ਪਾਸੇ ਰੂਸੀ ਮੀਡੀਆ ਰਿਪੋਰਟ ਮੁਤਾਬਕ ਪੰਛੀਆਂ ਦੇ ਝੁੰਡ ਨਾਲ ਟੱਕਰ ਦੇ ਕਾਰਨ ਇਹ ਹਾਦਸਾ ਹੋਇਆ। ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਮੁਤਾਬਕ ਕੁੱਲ 52 ਰੈਸਕਿਊ ਟੀਮਾਂ ਹਾਦਸੇ ਵਾਲੀ ਥਾਂ ‘ਤੇ ਭੇਜੀਆਂ ਗਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

 

The post ਕਜ਼ਾਕਿਸਤਾਨ ‘ਚ ਯਾਤਰੀ ਜਹਾਜ਼ ਹੋਇਆ ਹਾ.ਦ.ਸੇ ਦਾ ਸ਼ਿਕਾਰ, 62 ਤੋਂ ਵੱਧ ਲੋਕ ਸਨ ਸਵਾਰ appeared first on Daily Post Punjabi.


Previous Post Next Post

Contact Form