ਮੁੰਬਈ : ਰਿਲਾਇੰਸ ਫਾਊਂਡੇਸ਼ਨ ਨੇ ਅੰਡਰਗ੍ਰੈਜੂਏਟ ਸਕਾਲਰਸ਼ਿਪ ਲਈ ਪੂਰੇ ਭਾਰਤ ਤੋਂ 5 ਹਜ਼ਾਰ ਅੰਡਰਗ੍ਰੈਜੂਏਟ ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਚੁਣੇ ਗਏ ਵਿਦਿਆਰਥੀਆਂ ਦੀ ਲਿਸਟ ਧੀਰੂਭਾਈ ਅੰਬਾਨੀ ਦੀ 92ਵੀਂ ਜਯੰਤੀ ‘ਤੇ ਜਾਰੀ ਕੀਤੀ ਗਈ। 2024-25 ਦੀ ਅੰਡਰਗ੍ਰੈਜੂਏਟ ਸਕਾਲਰਸ਼ਿਪ ਤਹਿਤ ਹਰੇਕ ਵਿਦਿਆਰਥੀ ਨੂੰ 2 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਸਕਾਲਰਸ਼ਿਪ ਲਈ ਲਗਭਗ 1 ਲੱਖ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਸਨ। ਜਿਨ੍ਹਾਂ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਵਿਚੋਂ ਲਗਭਗ 70 ਫੀਸਦੀ ਵਿਦਿਆਰਥੀ ਉਨ੍ਹਾਂ ਪਰਿਵਾਰਾਂ ਵਿਚੋਂ ਹਨ ਜਿਨ੍ਹਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ।
ਸਕਾਲਰਸ਼ਿਪ ਦਾ ਦਾਇਰਾ ਬਹੁਤ ਹੀ ਵਿਆਪਕ ਹੈ। 29 ਸੂਬਿਆਂ ਦੇ 540 ਜ਼ਿਲ੍ਹਿਆਂ ਵਿਚੋਂ ਸਕਾਲਰਸ਼ਿਪ ਪਾਉਣ ਵਾਲੇ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। ਇਹ 5 ਹਜ਼ਾਰ ਵਿਦਿਆਰਥੀ 1300 ਸਿੱਖਿਆ ਸੰਸਥਾਵਾਂ ਨਾਲ ਜੁੜੇ ਹਨ। ਸਭ ਤੋਂ ਵਧ ਜਿਹੜੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ ਉਨ੍ਹਾਂ ਵਿਚ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਤੇ ਮਹਾਰਾਸ਼ਟਰ ਹਨ। ਹਰਿਆਣਾ ਦੇ ਵੀ 194 ਵਿਦਿਆਰਥੀ ਸਕਾਲਰਸ਼ਿਪ ਪਾਉਣ ਵਿਚ ਸਫਲ ਰਹੇ ਹਨ।
ਰਿਲਾਇੰਸ ਫਾਊਂਡੇਸ਼ਨ ਦੇ ਬੁਲਾਰੇ ਨੇ ਲਗਭਗ 1 ਲੱਖ ਅਰਜ਼ੀਆਂ ਆਉਣ ‘ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਚੁਣੇ ਹੋਏ ਵਿਦਿਆਰਥੀ ਦੇਸ਼ ਦੇ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਵਿਚੋਂ ਇਕ ਹਨ। ਸਿੱਖਿਆ ਭਵਿੱਖ ਦੀ ਕੁੰਜੀ ਹੈ ਤੇ ਸਾਨੂੰ ਇਨ੍ਹਾਂ ਵਿਦਿਆਰਥੀਆਂ ਦੀ ਸਿੱਖਿਅਕ ਯਾਤਰਾ ਦਾ ਹਿੱਸਾ ਬਣਨ ‘ਤੇ ਮਾਣ ਹੈ। ਰਿਲਾਇੰਸ ਫਾਊਂਡੇਸ਼ਨ ਅੰਡਰਗ੍ਰੈਜੂਏਟ ਸਕਾਲਰਸ਼ਿਪ ਰਾਹੀਂ ਸਾਡਾ ਟੀਚਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਤੱਕ ਪਹੁੰਚਣ ਤੇ ਭਾਰਤ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦੇਣ ਲਈ ਮਜ਼ਬੂਤ ਬਣਾਉਣਾ ਹੈ।
ਇਹ ਵੀ ਪੜ੍ਹੋ : ਮੋਗਾ : ਮਹਿਲਾ ਸਣੇ 8 ਨ/ਸ਼ਾ ਤਸ/ਕਰ ਗ੍ਰਿਫਤਾਰ, ਅਦਾਲਤ ‘ਚ ਪੇਸ਼ ਕਰ ਲਿਆ ਜਾਵੇਗਾ ਰਿਮਾਂਡ
ਸਕਾਲਰਸ਼ਿਪ ਦੀ ਪੂਰੀ ਲਿਸਟ https://ift.tt/JYq4hWO ‘ਤੇ ਦੇਖੀ ਜਾ ਸਕਦੀ ਹੈ। 17 ਅੰਕਾਂ ਵਾਲਾ ਐਪਲੀਕੇਸ਼ਨ ਨੰਬਰ ਜਾਂ ਰਜਿਸਟਰਡ ਈ-ਮੇਲ ਆਈਡੀ ਦਰਜ ਕਰਕੇ ਨਤੀਜਾ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਦਸੰਬਰ 2022 ਵਿਚ ਰਿਲਾਇੰਸ ਦੇ ਫਾਊਂਡਰ ਚੇਅਰਮੈਨ ਧੀਰੂਭਾਈ ਅੰਬਾਨੀ ਦੀ 90ਵੀਂ ਜਯੰਤੀ ‘ਤੇ ਰਿਲਾਇੰਸ ਫਾਊਂਡੇਸ਼ਨ ਦੇ ਚੇਅਰਪਰਸਨ ਨੀਤਾ ਅੰਬਾਨੀ ਨੇ ਅਗਲੇ 10 ਸਾਲਾਂ ਵਿਚ 50,000 ਵਜ਼ੀਫੇ ਦਾ ਐਲਾਨ ਕੀਤਾ ਸੀ ਜਿਸ ਨੂੰ ਕਿ ਭਾਰਤ ਦੀ ਸਭ ਤੋਂ ਵੱਡੀ ਨਿੱਜੀ ਸਕਾਲਰਸ਼ਿਪ ਬਣਾਉਂਦਾ ਹੈ। ਉਦੋਂ ਤੋਂ ਹਰ ਸਾਲ 5100 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿਚ 5000 ਅੰਡਰਗ੍ਰੈਜੂਏਟ ਤੇ 100 ਪੋਸਟ ਗ੍ਰੈਜੂਏਟ ਵਿਦਿਆਰਥੀ ਹਨ।
ਵੀਡੀਓ ਲਈ ਕਲਿੱਕ ਕਰੋ -:
The post ਰਿਲਾਇੰਸ ਫਾਊਂਡੇਸ਼ਨ ਵੱਲੋਂ 5000 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਾ ਤੋਹਫਾ, ਹਰੇਕ ਸਟੂਡੈਂਟ ਨੂੰ ਮਿਲੇਗੀ 2 ਲੱਖ ਦੀ ਗ੍ਰਾਂਟ appeared first on Daily Post Punjabi.
source https://dailypost.in/news/business-news/scholarship-gift-to-5000-students/