ਪੰਜਾਬ ਦੇ ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ 21 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਿੰਗ ਦੇ ਨਤੀਜੇ ਵੀ ਉਸੇ ਦਿਨ ਸ਼ਾਮ ਨੂੰ ਹੀ ਐਲਾਨੇ ਜਾਣਗੇ। ਇਸ ਵਾਰ ਹੁਣ ਕੁੱਲ 447 ਉਮੀਦਵਾਰ ਨਗਰ ਨਿਗਮ ਚੋਣਾਂ ਲੜ ਰਹੇ ਹਨ। 216 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਸੂਚੀ ਜਾਰੀ ਕਰ ਦਿੱਤੀ ਹੈ।
ਨਗਰ ਨੋਗਮ ਚੋਣਾਂ ਲਈ ਸ਼ਹਿਰ ਵਿੱਚ ਕੁੱਲ 1223 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਕੁੱਲ 11,61,689 ਵੋਟਰ ਵੋਟ ਪਾਉਣਗੇ। ਸ਼ਹਿਰ ਵਿੱਚ ਕੁੱਲ ਮਰਦ ਵੋਟਰਾਂ ਦੀ ਗਿਣਤੀ 6,22,150 ਅਤੇ ਮਹਿਲਾ ਵੋਟਰਾਂ ਦੀ ਗਿਣਤੀ 5,39,436 ਹੈ। ਟਰਾਂਸਜੈਂਡਰ ਵੋਟਰ 103 ਹਨ। ਪੇਪਰਾਂ ਵਿੱਚ ਤਰੁੱਟੀਆਂ ਕਾਰਨ ਕੁੱਲ 19 ਉਮੀਦਵਾਰਾਂ ਦੇ ਪੱਤਰ ਰੱਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : DGP ਗੌਰਵ ਯਾਦਵ ਨੇ ਜਗਜੀਤ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਹਾ- ਸਾਨੂੰ ਉਨ੍ਹਾਂ ਦੀ ਸਿਹਤ ਦੀ ਫਿਕਰ ਹੈ
ਵੀਡੀਓ ਲਈ ਕਲਿੱਕ ਕਰੋ -:
The post ਲੁਧਿਆਣਾ ਨਗਰ ਨਿਗਮ ਚੋਣਾਂ ਲਈ ਚੋਣ ਮੈਦਾਨ ‘ਚ 447 ਉਮੀਦਵਾਰ, 216 ਨੇ ਆਪਣੀ ਨਾਮਜ਼ਦਗੀ ਲਈਂ ਵਾਪਸ appeared first on Daily Post Punjabi.