ਉੱਤਰਾਖੰਡ ਦੇ ਰਿਸ਼ਿਕੇਸ਼ ਵਿੱਚ ਐਤਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਉੱਤਰਾਖੰਡ ਕ੍ਰਾਂਤੀ ਦਲ (UKD) ਦੇ ਪੂਰਵ ਕੇਂਦਰੀ ਪ੍ਰਧਾਨ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਹਾਦਸਾ ਰਿਸ਼ਿਕੇਸ਼ ਦੇ ਨਟਰਾਜ ਚੌਕ ਦੇ ਨਜ਼ਦੀਕ ਵਾਪਰਿਆ।
ਪੁਲਿਸ ਮੁਤਾਬਕ, ਇੱਕ ਤੇਜ਼ ਰਫ਼ਤਾਰ ਸੀਮੈਂਟ ਨਾਲ ਭਰੇ ਟਰੱਕ ਨੇ ਬੇਕਾਬੂ ਹੋ ਕੇ ਪੰਜ ਖੜ੍ਹੀਆਂ ਗੱਡੀਆਂ ਨੂੰ ਟੱਕਰ ਮਾਰੀ। ਟੱਕਰ ਦੇ ਕਾਰਨ ਕਈ ਲੋਕ ਟਰੱਕ ਦੀ ਚਪੇਟ ਵਿੱਚ ਆ ਗਏ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਇਹਨਾਂ ਭਿਆਨਕ ਸੀ ਕਿ ਵਾਹਨਾਂ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਜ਼ਖਮੀ ਤ੍ਰਿਵੇਂਦਰ ਪੰਵਾਰ ਨੂੰ ਐਮਸ ਰਿਸ਼ਿਕੇਸ਼ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਹਾਦਸੇ ‘ਚ ਮੌਜੂਦ ਦੂਜੇ ਸ਼ਖਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਗੰਨੇ ਦੇ ਭਾਅ ‘ਚ ਕੀਤਾ ਗਿਆ ਵਾਧਾ
ਦੱਸਿਆ ਜਾ ਰਿਹਾ ਹੈ ਕਿ ਤ੍ਰਿਵੇਂਦਰ ਪੰਵਾਰ ਇੱਕ ਪੂਰਵ ਰਾਜ ਮੰਤਰੀ ਦੇ ਪੁੱਤਰ ਦੀ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਰਿਸ਼ਿਕੇਸ਼ ਆਏ ਸਨ, ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ‘ਤੇ ਗਹਿਰਾ ਦੁੱਖ ਜਤਾਇਆ ਹੈ। ਉਨ੍ਹਾਂ ਨੇ ਕਿਹਾ, “ਤ੍ਰਿਵੇਂਦਰ ਸਿੰਘ ਪੰਵਾਰ ਜੀ ਦੀ ਅਚਾਨਕ ਮੌਤ ਦੀ ਖ਼ਬਰ ਦਿਲ ਦਹਿਲਾਉਣ ਵਾਲੀ ਹੈ। ਰੱਬ ਤੋਂ ਅਰਦਾਸ ਹੈ ਕਿ ਉਹ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ, ਪਰਿਵਾਰ ਅਤੇ ਸਮਰਥਕਾਂ ਨੂੰ ਇਹ ਦੁਖ ਸਹਿਣ ਦਾ ਬਲ ਪ੍ਰਦਾਨ ਕਰੇ।” ਇਸ ਹਾਦਸੇ ਨੇ ਸੂਬੇ ਵਿੱਚ ਸਦਮੇ ਦੀ ਲਹਿਰ ਦੌੜਾ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਟਰੱਕ ਡਰਾਈਵਰ ਦੀ ਤਲਾਸ਼ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਰਿਸ਼ਿਕੇਸ਼ ‘ਚ ਬੇਕਾਬੂ ਟਰੱਕ ਨੇ ਗੱਡੀਆਂ ਨੂੰ ਮਾਰੀ ਟੱਕਰ, UKD ਨੇਤਾ ਤ੍ਰਿਵੇਂਦਰ ਪੰਵਾਰ ਸਣੇ 2 ਦੀ ਹੋਈ ਮੌਤ appeared first on Daily Post Punjabi.
source https://dailypost.in/breaking/uncontrolled-truck-hits-vehicles/