TV Punjab | Punjabi News Channel: Digest for November 02, 2024

TV Punjab | Punjabi News Channel

Punjabi News, Punjabi TV

Table of Contents

ਸ੍ਰੀ ਦਰਬਾਰ ਸਾਹਿਬ 'ਚ ਅੱਜ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਜਗਾਏ ਜਾਣਗੇ ਇੱਕ ਲੱਖ ਦੀਪਕ

Friday 01 November 2024 05:20 AM UTC+00 | Tags: bandi-chhod-diwas diwali-festival golden-temple india latest-news-punjab news punjab top-news trending-news tv-punjab

ਡੈਸਕ- ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਹੈ। ਦਿੱਲੀ ਦੰਗਿਆਂ ਦੀ 40ਵੀਂ ਵਰ੍ਹੇਗੰਢ 'ਤੇ ਦੀਵਾਲੀ 'ਤੇ ਪਟਾਕੇ ਨਹੀਂ ਚਲਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਇਤਿਹਾਸਕ ਦਿਹਾੜੇ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਹੈ।

ਇਸ ਵਾਰ ਸ਼ਾਮ ਨੂੰ 1 ਲੱਖ ਤੋਂ ਵੱਧ ਦੀਵੇ ਜਗਾਏ ਜਾਣਗੇ। ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਦੀਵੇ ਜਗਾਉਣ ਦਾ ਕੰਮ 1984 ਦੇ ਸਿੱਖ ਕਤਲੇਆਮ ਵਿੱਚ ਸ਼ਹੀਦ ਹੋਏ ਬੇਕਸੂਰ ਲੋਕਾਂ ਦੀ ਯਾਦ 'ਚ ਕੀਤਾ ਜਾਣਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦਾ ਮਕਸਦ ਦੰਗਿਆਂ ਦੌਰਾਨ ਜਾਨਾਂ ਗਵਾਉਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇਕਮੁੱਠਤਾ ਪ੍ਰਗਟਾਉਣਾ ਹੈ।

ਬੰਦੀ ਛੋੜ ਦਿਵਸ ਦੇ ਮੌਕੇ 'ਤੇ ਅੱਜ ਸਵੇਰ ਤੋਂ ਹੀ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਪੁੱਜਣੇ ਸ਼ੁਰੂ ਹੋ ਗਏ ਹਨ। ਤੜਕੇ ਪਾਲਕੀ ਸਾਹਿਬ ਦੇ ਸਮੇਂ ਤੋਂ ਹੀ ਸ਼ਰਧਾਲੂ ਹਰਿਮੰਦਰ ਸਾਹਿਬ ਦੀ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਰਹੇ ਸਨ। ਅੱਜ ਹਰਿਮੰਦਰ ਸਾਹਿਬ ਅੰਦਰ ਲਾਈਟਾਂ ਜਗਾਈਆਂ ਗਈਆਂ ਹਨ।

ਹਰ ਸਾਲ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁੰਦਰ ਆਤਿਸ਼ਬਾਜੀ ਦਾ ਨਜ਼ਾਰਾ ਦੇਖਣ ਨੂੰ ਵੀ ਮਿਲਦਾ ਹੈ। ਇਸ ਵਾਰ ਬੰਦੀ ਛੋੜ ਦਿਵਸ ਤੇ ਦਿਵਾਲੀ 'ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਸੰਦੇਸ਼ ਦਿੱਤਾ ਗਿਆ ਹੈ ਕਿ 1 ਨਵੰਬਰ ਨੂੰ 1984 ਵਿੱਚ ਦਿੱਲੀ ਵਿਖੇ ਸਿੱਖ ਨਸਲ ਕੁਸ਼ੀ ਹੋਈ ਸੀ। ਇਸ ਦੇ ਰੋਸ ਵਜੋਂ ਇਸ ਵਾਰ ਬੰਦੀ ਛੋੜ ਦਿਵਸ ਮੌਕੇ ਆਤਿਸ਼ਬਾਜ਼ੀ ਨਹੀਂ ਹੋਵੇਗੀ। ਇਸ ਵਾਰ ਸਿਰਫ ਘਿਓ ਦੇ ਦੀਵੇ ਜਗਾ ਕੇ ਹੀ ਬੰਦੀ ਛੋੜ ਦਿਵਸ ਦਾ ਦਿਹਾੜਾ ਮਨਾਇਆ ਜਾਵੇਗਾ।

ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਸਵੇਰ ਤੋਂ ਹੀ ਇੱਥੇ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਲੰਗਰ ਵਿੱਚ ਦਾਲ ਅਤੇ ਰੋਟੀ ਤੋਂ ਇਲਾਵਾ ਖੀਰ ਅਤੇ ਜਲੇਬੀ ਵੀ ਵਰਤਾਈ ਜਾਵੇਗੀ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਦੇ ਅੰਦਰ ਦੀਵੇ ਵੀ ਸਜਾਏ ਜਾਣਗੇ। ਇਹ ਉਹ ਪੁਰਾਤਨ ਇਤਿਹਾਸਕ ਵਿਰਸੇ ਹਨ, ਜਿਨ੍ਹਾਂ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਕੁਝ ਖਾਸ ਦਿਨਾਂ 'ਤੇ ਹੀ ਹਰਿਮੰਦਰ ਸਾਹਿਬ ਦੇ ਅੰਦਰ ਸਜਾਇਆ ਜਾਂਦਾ ਹੈ।

The post ਸ੍ਰੀ ਦਰਬਾਰ ਸਾਹਿਬ 'ਚ ਅੱਜ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਜਗਾਏ ਜਾਣਗੇ ਇੱਕ ਲੱਖ ਦੀਪਕ appeared first on TV Punjab | Punjabi News Channel.

Tags:
  • bandi-chhod-diwas
  • diwali-festival
  • golden-temple
  • india
  • latest-news-punjab
  • news
  • punjab
  • top-news
  • trending-news
  • tv-punjab

AP Dhillon ਦੇ ਘਰ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਕੈਨੇਡਾ 'ਚ ਹੋਈ ਸੀ ਵਾਰਦਾਤ

Friday 01 November 2024 05:25 AM UTC+00 | Tags: a.p-dhillon canada canada-firing-a.p-dhillon canada-news entertainment entertainment-news firing-on-singer india latest-news news punjab rcmp top-news trending-news tv-punjab

ਡੈਸਕ- ਕੈਨੇਡਾ ਦੀ ਆਰਸੀਐਮਪੀ ਦੀ ਟੀਮ ਨੇ ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਦੀ ਪਛਾਣ ਹੋ ਗਈ ਹੈ। ਇਸ ਘਟਨਾ ਨੂੰ ਇਸ ਸਾਲ 2 ਸਤੰਬਰ ਨੂੰ ਅੰਜਾਮ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ 'ਚ ਗਾਇਕ ਏਪੀ ਢਿੱਲੋਂ ਦੇ ਘਰ 'ਤੇ ਗੋਲੀਬਾਰੀ ਹੋਈ।

ਵੈਨਕੂਵਰ ਪ੍ਰਾਂਤ ਦੀ ਆਰਸੀਐਮਪੀ (ਪੁਲਿਸ) ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਸੰਗੀਤਕਾਰ ਏਪੀ ਢਿੱਲੋਂ ਦੇ ਵਿਕਟੋਰੀਆ ਖੇਤਰ ਦੇ ਘਰ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਦੇ ਕੈਨੇਡਾ ਤੋਂ ਭਾਰਤ ਭੱਜਣ ਦਾ ਖਦਸ਼ਾ ਹੈ। ਇਹ ਗ੍ਰਿਫਤਾਰੀ ਬੁੱਧਵਾਰ ਨੂੰ ਓਨਟਾਰੀਓ ਵਿੱਚ ਕੀਤੀ ਗਈ ਸੀ। ਇਨ੍ਹਾਂ ਦੀ ਪਛਾਣ ਵਿਨੀਪੈਗ ਦੇ ਅਬਜੀਤ ਕਿੰਗਰਾ (25) ਅਤੇ ਵਿਕਰਮ ਸ਼ਰਮਾ (25) ਵਜੋਂ ਹੋਈ ਹੈ।

ਇਸ ਸਾਲ ਸਤੰਬਰ ਵਿੱਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਤੇਜ਼ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਸੀ। ਗਾਇਕ ਦਾ ਕੈਨੇਡਾ ਦੇ ਵੈਨਕੂਵਰ ਵਿਕਟੋਰੀਆ ਆਈਲੈਂਡ ਵਿੱਚ ਘਰ ਹੈ। ਇਸ ਘਟਨਾ ਕਾਰਨ ਸਨਸਨੀ ਫੈਲ ਗਈ। ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਦੋਂ ਤੋਂ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਸਨ। ਹਾਲਾਂਕਿ ਲਾਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗੈਂਗ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ।

ਇੱਕ ਪੋਸਟ ਵਾਇਰਲ ਹੋਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਕਿ ਅੰਡਰਵਰਲਡ ਲਾਈਫ ਜਿਸ ਦੀ ਤੁਸੀਂ ਨਕਲ ਕਰਦੇ ਹੋ ਉਸ ਨੂੰ ਅਸਲ 'ਚ ਉਹ ਜਿਉਂਦੇ ਹਨ। ਆਪਣੀ ਹੱਦ ਵਿੱਚ ਰਹੋ, ਨਹੀਂ ਤਾਂ ਮਾਰੇ ਜਾਓਗੇ। ਕੈਨੇਡਾ ਦੀ ਸੁਰੱਖਿਆ ਏਜੰਸੀਆਂ ਨੇ ਇਸ ਪੋਸਟ ਤੇ ਗੋਲੀਬਾਰੀ ਦੇ ਤੱਥਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਗੋਲਡੀ-ਲਾਰੈਂਸ ਗੈਂਗ ਨੇ ਕੁਝ ਮਹੀਨੇ ਪਹਿਲਾਂ ਹੀ ਗਿੱਪੀ ਗਰੇਵਾਲ ਦੇ ਕੈਨੇਡਾ ਵਾਲੇ ਘਰ 'ਤੇ ਗੋਲੀਆਂ ਚਲਾਈਆਂ ਸਨ।

The post AP Dhillon ਦੇ ਘਰ ਫਾਇਰਿੰਗ ਕਰਨ ਵਾਲਾ ਗ੍ਰਿਫ਼ਤਾਰ, ਕੈਨੇਡਾ 'ਚ ਹੋਈ ਸੀ ਵਾਰਦਾਤ appeared first on TV Punjab | Punjabi News Channel.

Tags:
  • a.p-dhillon
  • canada
  • canada-firing-a.p-dhillon
  • canada-news
  • entertainment
  • entertainment-news
  • firing-on-singer
  • india
  • latest-news
  • news
  • punjab
  • rcmp
  • top-news
  • trending-news
  • tv-punjab

ਬਰਨਾਲਾ ਦੇ ਭਦੌੜ ਦੇ ਜੰਮਪਲ ਡਾਕਟਰ ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਦੇ ਸੈਸਕਾਟੂਨ 'ਚ ਬਣੇ ਵਿਧਾਇਕ

Friday 01 November 2024 05:30 AM UTC+00 | Tags: canada canada-news dr-tejinder-singh-grewal latest-news news punjab punjabi-in-canada punjabi-in-canada-politics top-news trending-news tv-punjab

ਡੈਸਕ- ਬਰਨਾਲਾ ਦੇ ਭਦੌੜ ਵਿਖੇ ਉਸ ਸਮੇਂ ਖੁਸ਼ੀ ਦਾ ਮਾਹੌਲ ਹੋ ਗਿਆ ਜਦੋਂ ਭਦੌੜ ਦੇ ਜੰਪਲ ਡਾਕਟਰ ਤੇਜਿੰਦਰ ਸਿੰਘ ਕੈਨੇਡਾ ਦੀ ਸਟੇਟ ਸਸਕੈਚਵਨ ਦੇ ਸ਼ਹਿਰ ਸੈਸਕਾਟੂਨ ਤੋਂ ਵਿਧਾਇਕ ਬਣੇ ਹਨ। ਜ਼ਿਕਰਯੋਗ ਹੈ ਕਿ ਸੈਸਕਾਟੂਨ ਵਿੱਚ ਹੋਈਆਂ ਚੋਣਾਂ ਵਿੱਚ ਡਾਕਟਰ ਤੇਜਿੰਦਰ ਸਿੰਘ ਨਿਊ ਡੈਮੋਕਰੈਟਿਵ ਪਾਰਟੀ ਚੋਣ ਲੜੀ ਸੀ। ਜਿਸ ਵਿੱਚ ਵਿਧਾਇਕ ਡਾਕਟਰ ਤੇਜਿੰਦਰ ਸਿੰਘ ਨੂੰ 3635 ਵੋਟਾਂ ਮਿਲੀਆਂ ਜੋ ਆਪਣੇ ਵਿਰੋਧੀ ਉਮੀਦਵਾਰ ਤੋਂ 1130 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਡਾਕਟਰ ਤੇਜਿੰਦਰ ਸਿੰਘ ਪਹਿਲਾਂ ਵੀ 2 ਵਾਰ ਚੋਣ ਲੜ ਚੁੱਕੇ ਹਨ। ਪਰ ਉਹ ਅਸਫਲ ਰਹੇ। ਪਰ ਹੁਣ ਉਨ੍ਹਾਂ ਦੀ ਜਿੱਤ ਹੋਈ ਹੈ। ਜਿੱਤ ਦੀ ਖੁਸ਼ੀ ਨੂੰ ਲੈ ਕੇ ਜਿੱਥੇ ਕੈਨੇਡਾ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਉਹਨਾਂ ਦੇ ਜੱਦੀ ਪਿੰਡ ਜ਼ਿਲ੍ਹਾ ਬਰਨਾਲਾ ਦੇ ਭਦੌੜ ਵਿੱਚ ਵੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਦੇ ਵੱਡੇ ਭਰਾ ਮਾਸਟਰ ਰਾਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਤੇਜਿੰਦਰ ਸਿੰਘ ਗਰੇਵਾਲ ਪੁੱਤਰ ਸਵ. ਤੀਰਥ ਸਿੰਘ ਗਰੇਵਾਲ ਦੀ ਜ਼ਿੰਦਗੀ ਤੇ ਝਾਤ ਪਾਈ ਜਾਵੇ ਤਾਂ 1947 ਵਿੱਚ ਪਾਕਿਸਤਾਨ ਤੋਂ ਉਨਾਂ ਦਾ ਪਰਿਵਾਰ ਪੰਜਾਬ ਆ ਕੇ ਰਹਿਣ ਲੱਗ ਪਿਆ ਸੀ। ਪਿਤਾ ਤੀਰਥ ਸਿੰਘ ਦੀ 2002 ਵਿੱਚ ਮੌਤ ਹੋ ਗਈ ਅਤੇ ਮਾਤਾ ਦਲਜੀਤ ਕੌਰ ਜਨਵਰੀ 2021 ਵਿੱਚ ਉਹਨਾਂ ਨੂੰ ਵਿਛੋੜਾ ਦੇ ਗਏ।

ਪਰਿਵਾਰ ਵਿੱਚ ਉਹ ਤਿੰਨ ਭੈਣ-ਭਰਾ ਹਨ ਸਭ ਤੋਂ ਵੱਡੀ ਭੈਣ ਪਰਮਜੀਤ ਕੌਰ ਪਤਨੀ ਸਵ. ਹਰਦੀਪ ਸਿੰਘ ਹੰਡਿਆਇਆ ਜੋ ਇੱਕ ਰਿਟਾਇਰਡ ਅਧਿਆਪਕ ਹੋਣ ਤੋਂ ਬਾਅਦ ਜੋ ਕਨੇਡਾ ਦੇ ਬ੍ਰਮਟੈਨ ਸ਼ਹਿਰ ਵਿੱਚ 2016 ਵਿੱਚ ਆਪਣੇ ਪੁੱਤਰ ਕੋਲ ਚਲੇ ਗਏ ਸਨ। ਵੱਡੇ ਮਾਸਟਰ ਰਾਜਿੰਦਰ ਸਿੰਘ ਭਦੌੜ 36 ਸਾਲ ਅਧਿਆਪਕ ਦੇ ਤੌਰ ਤੇ ਬਤੋਰ ਸੇਵਾ ਨਿਭਾ ਚੁੱਕੇ ਹਨ। ਜੋ ਆਪਣੀ ਪਤਨੀ ਅਤੇ ਇੱਕ ਬੇਟੇ ਅਤੇ ਬੇਟੀ ਨਾਲ ਪਿੰਡ ਭਦੌੜ ਵਿੱਚ ਹੀ ਰਹਿ ਰਹੇ ਹਨ। ਜੋ ਤਰਕਸੀਲ ਸੋਸਾਇਟੀ ਪੰਜਾਬ ਦੇ ਸੂਬਾ ਜਥੇਬੰਦੀ ਦੇ ਮੁਖੀ ਹੋਣ ਕਾਰਨ ਆਪਣੀ ਸੇਵਾ ਲੋਕਾਂ ਵਿੱਚ ਨਿਭਾ ਰਹੇ ਹਨ।

ਡਾਕਟਰ ਤੇਜਿੰਦਰ ਸਿੰਘ ਗਰੇਵਾਲ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਯੂਨੀਵਰਸਿਟੀ ਵਿੱਚ ਪੀਐਚਡੀ ਡਿਗਰੀ ਕਰਨ ਤੋਂ ਬਾਅਦ 1993-1999 ਤੱਕ ਉਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ 6 ਸਾਲ ਡਿਊਟੀ ਨਿਭਾਈ। ਜੋ ਬਾਅਦ ਵਿੱਚ 1999 ਵਿੱਚ ਆਪਣੀ ਪਤਨੀ ਡਾਕਟਰ ਰਵਿੰਦਰ ਕੌਰ ਅਤੇ ਆਪਣੇ ਪੁੱਤਰ ਰਵਤੇਜ ਸਿੰਘ ਨਾਲ ਕੈਨੇਡਾ ਚਲੇ ਗਏ ਸਨ। ਅੱਜ ਵੀ ਉਹਨਾਂ ਦਾ ਕੈਨੇਡਾ ਸਮੇਤ ਆਪਣੇ ਪੰਜਾਬ ਦੀ ਮਿੱਟੀ ਨਾਲ ਪਹਿਲਾਂ ਵਰਗਾ ਮੋਹ ਹੀ ਹੈ ਜੋ ਹਮੇਸ਼ਾ ਪੰਜਾਬ ਆਪਣੇ ਪਿੰਡ ਭਦੌੜ ਆਉਂਦੇ ਰਹਿੰਦੇ ਹਨ। ਇਸ ਪੜ੍ਹੇ ਲਿਖੇ ਪਰਿਵਾਰ ਅਤੇ ਸਮਾਜ ਸੇਵੀ ਪਰਿਵਾਰ ਦੇ ਜੀਵਨ ਦੀ ਝਾਤ ਪਾਈ ਜਾਵੇ ਤਾਂ ਵਿਧਾਇਕ ਡਾਕਟਰ ਤੇਜਿੰਦਰ ਸਿੰਘ ਦੇ ਪਿਤਾ ਤੀਰਥ ਸਿੰਘ ਦੀ 2002 ਵਿੱਚ ਮੌਤ ਹੋਣ ਤੋਂ ਬਾਅਦ ਉਹਨਾਂ ਦਾ ਪਾਰਥਿਕ ਸਰੀਰ ਸੁਸਾਇਟੀ ਨੂੰ ਦਾਨ ਵਜੋਂ ਸੀਐਮਸੀ ਹਸਪਤਾਲ ਲੁਧਿਆਣਾ ਵਿੱਚ ਦਾਨ ਕਰ ਦਿੱਤਾ ਗਿਆ ਸੀ।

ਉਹਨਾਂ ਦਾ ਵਿਧਾਇਕ ਬਣਨ ਤੋਂ ਬਾਅਦ ਜਿੱਥੇ ਕੈਨੇਡਾ ਵਿੱਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਉਹਨਾਂ ਦੇ ਜੱਦੀ ਪਿੰਡ ਭਦੌੜ ਵਿੱਚ ਵੀ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਜਾ ਰਹੀ ਹੈ। ਉਹਨਾਂ ਦੇ ਭਰਾ ਮਾਸਟਰ ਰਜਿੰਦਰ ਸਿੰਘ ਭਦੌੜ ਨੇ ਪੰਜਾਬੀਆਂ ਅਤੇ ਸਾਰੇ ਕੈਨੇਡਾ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਹੈ। ਇਸ ਮੌਕੇ ਉਹਨਾਂ ਦੇ ਬਚਪਨ ਦੇ ਦੋਸਤ ਵਿਪਨ ਕੁਮਾਰ ਗੁਪਤਾ ਨੇ ਵੀ ਆਪਣੇ ਦੋਸਤ ਤੇਜਿੰਦਰ ਸਿੰਘ ਨੂੰ ਵਿਧਾਇਕ ਬਣਨ ਤੇ ਮੁਬਾਰਕਬਾਦ ਦਿੱਤੀ ਹੈ।

The post ਬਰਨਾਲਾ ਦੇ ਭਦੌੜ ਦੇ ਜੰਮਪਲ ਡਾਕਟਰ ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਦੇ ਸੈਸਕਾਟੂਨ 'ਚ ਬਣੇ ਵਿਧਾਇਕ appeared first on TV Punjab | Punjabi News Channel.

Tags:
  • canada
  • canada-news
  • dr-tejinder-singh-grewal
  • latest-news
  • news
  • punjab
  • punjabi-in-canada
  • punjabi-in-canada-politics
  • top-news
  • trending-news
  • tv-punjab

ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ, ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

Friday 01 November 2024 05:33 AM UTC+00 | Tags: canada canada-news canada-road-accident gurpreet-singh-canada latest-news news punjab punjabi-died-in-canada top-news trending-news tv-punjab

ਡੈਸਕ- ਫਾਜ਼ਿਲਕਾ ਦੇ ਪਿੰਡ ਮੂਲਿਆਂਵਾਲੀ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋ ਗਈ। 28 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ​​ਬੈਠਾ। ਜਵਾਨ ਪੁੱਤ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਪਰ ਪਰਿਵਾਰ ਵਾਲਿਆਂ ਵੱਲੋਂ ਬੇਟੇ ਦੀ ਲਾਸ਼ ਘਰ ਲਿਆਉਣ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।

ਕੈਨੇਡਾ ਦੇ ਸਰੀ ਸ਼ਹਿਰ 'ਚ ਵਾਪਰੇ ਸੜਕ ਹਾਦਸੇ 'ਚ ਪਿੰਡ ਮੂਲਿਆਂਵਾਲੀ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ, ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਪਿਛਲੇ ਸਾਲ ਹੀ ਕੈਨੇਡਾ ਗਿਆ ਸੀ, ਜਿੱਥੇ ਉਹ ਆਪਣੀ ਪਤਨੀ ਨਾਲ ਰਹਿ ਰਿਹਾ ਸੀ। ਪੰਜਾਬ ਦੇ ਫਾਜ਼ਿਲਕਾ 'ਚ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਉਸਦੇ ਮਾਪਿਆਂ ਨੂੰ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ, ਪਰਿਵਾਰ ਨੇ ਆਪਣੀ ਸਾਰੀ ਬੱਚਤ ਖਰਚ ਕੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜ ਦਿੱਤਾ।

ਗੁਰਪ੍ਰੀਤ ਸਿੰਘ ਦੇ ਚਾਚਾ ਗੁਰਮੀਤ ਸਿੰਘ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਪਿੰਡ ਲਿਆਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 25 ਲੱਖ ਰੁਪਏ ਖਰਚੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਰਿਵਾਰ ਭੁਗਤਾਨ ਕਰਨ ਤੋਂ ਅਸਮਰੱਥ ਹੈ, ਪਰਿਵਾਰ ਨੇ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਦੇਹ ਨੂੰ ਘਰ ਪਹੁੰਚਾਉਣ ਲਈ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ।

The post ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ, ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼ appeared first on TV Punjab | Punjabi News Channel.

Tags:
  • canada
  • canada-news
  • canada-road-accident
  • gurpreet-singh-canada
  • latest-news
  • news
  • punjab
  • punjabi-died-in-canada
  • top-news
  • trending-news
  • tv-punjab

ਸਵੇਰੇ ਖਾਲੀ ਪੇਟ ਕਰੋ ਗੁੜ ਦਾ ਸੇਵਨ, ਸਰੀਰ ਨੂੰ ਇਨ੍ਹਾਂ 6 ਸਮੱਸਿਆਵਾਂ ਤੋਂ ਮਿਲ ਸਕਦਾ ਹੈ ਛੁਟਕਾਰਾ

Friday 01 November 2024 06:18 AM UTC+00 | Tags: ajwain-and-jaggery-benefits benefits-of-eating-jaggery-and-groundnut benefits-of-eating-jaggery-everyday consume-jaggery-on-an-empty-stomach-in-the-morning eating-jaggery-benefits eating-jaggery-empty-stomach eating-jaggery-everyday-is-good-or-bad health health-news-in-punjabi reasons-to-eat-jaggery-in-the-morning tv-punjab-news your-body-will-get-relief-from-these-problems


Eating Jaggery Empty Stomach : ਗੁੜ ਦੀ ਵਰਤੋਂ ਸਦੀਆਂ ਤੋਂ ਕੀਤੀ ਜਾ ਰਹੀ ਹੈ। ਆਯੁਰਵੇਦ ਵਿਚ ਇਸ ਦੀ ਵਰਤੋਂ ਦਵਾਈ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸ ਨੂੰ ਚੀਨੀ ਨਾਲੋਂ ਬਿਹਤਰ ਮੰਨਿਆ ਜਾਂਦਾ ਹੈ।

ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਗੁੜ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਮਾਹਿਰਾਂ ਅਨੁਸਾਰ ਖਾਲੀ ਪੇਟ ਗੁੜ ਦਾ ਸੇਵਨ ਕਰਨਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਨਾਲ ਹੀ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਹੈ। ਅਜਿਹੇ ‘ਚ ਇਸ ਦੇ ਫਾਇਦਿਆਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।

ਖਾਲੀ ਪੇਟ ਗੁੜ ਖਾਣ ਦੇ 6 ਫਾਇਦੇ

1. ਪਾਚਨ ਕਿਰਿਆ ਨੂੰ ਸੁਧਾਰਦਾ ਹੈ

ਗੁੜ ਵਿੱਚ ਪਾਏ ਜਾਣ ਵਾਲੇ ਕੁਦਰਤੀ ਐਨਜ਼ਾਈਮ ਪਾਚਨ ਤੰਤਰ ਨੂੰ ਮਜ਼ਬੂਤ ​​ਕਰਦੇ ਹਨ ਅਤੇ ਭੋਜਨ ਨੂੰ ਬਿਹਤਰ ਤਰੀਕੇ ਨਾਲ ਸੋਖਣ ਵਿੱਚ ਮਦਦ ਕਰਦੇ ਹਨ। ਇਹ ਕਬਜ਼, ਬਦਹਜ਼ਮੀ ਅਤੇ ਪੇਟ ਫੁੱਲਣ ਵਰਗੀਆਂ ਪਾਚਨ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ।

2. ਇਮਿਊਨਿਟੀ ਬਿਹਤਰ ਹੁੰਦੀ ਹੈ

ਗੁੜ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਅਤੇ ਮਿਨਰਲਸ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ‘ਚ ਮਦਦ ਕਰਦੇ ਹਨ। ਇਹ ਸਰੀਰ ਨੂੰ ਲਾਗਾਂ ਅਤੇ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਾਉਂਦਾ ਹੈ।

3. ਊਰਜਾ ਦਾ ਪੱਧਰ ਵਧਾਉਂਦਾ ਹੈ

ਗੁੜ ਕੁਦਰਤੀ ਖੰਡ ਦਾ ਵਧੀਆ ਸਰੋਤ ਹੈ, ਜੋ ਭਰਪੂਰ ਊਰਜਾ ਦਿੰਦਾ ਹੈ। ਸਵੇਰੇ ਖਾਲੀ ਪੇਟ ਗੁੜ ਦਾ ਸੇਵਨ ਕਰਨ ਨਾਲ ਦਿਨ ਭਰ ਊਰਜਾਵਾਨ ਅਤੇ ਤਾਜ਼ੇ ਰਹਿਣ ਵਿਚ ਮਦਦ ਮਿਲਦੀ ਹੈ।

4. ਖੂਨ ਸਾਫ ਰਹਿੰਦਾ ਹੈ

ਗੁੜ ਵਿੱਚ ਮੌਜੂਦ ਐਂਟੀਆਕਸੀਡੈਂਟ ਖੂਨ ਨੂੰ ਸ਼ੁੱਧ ਕਰਨ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਇਹ ਖੂਨ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ ਅਤੇ ਅਨੀਮੀਆ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ।

The post ਸਵੇਰੇ ਖਾਲੀ ਪੇਟ ਕਰੋ ਗੁੜ ਦਾ ਸੇਵਨ, ਸਰੀਰ ਨੂੰ ਇਨ੍ਹਾਂ 6 ਸਮੱਸਿਆਵਾਂ ਤੋਂ ਮਿਲ ਸਕਦਾ ਹੈ ਛੁਟਕਾਰਾ appeared first on TV Punjab | Punjabi News Channel.

Tags:
  • ajwain-and-jaggery-benefits
  • benefits-of-eating-jaggery-and-groundnut
  • benefits-of-eating-jaggery-everyday
  • consume-jaggery-on-an-empty-stomach-in-the-morning
  • eating-jaggery-benefits
  • eating-jaggery-empty-stomach
  • eating-jaggery-everyday-is-good-or-bad
  • health
  • health-news-in-punjabi
  • reasons-to-eat-jaggery-in-the-morning
  • tv-punjab-news
  • your-body-will-get-relief-from-these-problems

IPL Retention: ਰਿਸ਼ਭ ਪੰਤ ਨੂੰ ਦਿੱਲੀ ਕੈਪੀਟਲਸ ਨੇ ਕੀਤਾ ਰਿਲੀਜ਼

Friday 01 November 2024 07:00 AM UTC+00 | Tags: chennai-super-kings-retention-list delhi-capitals delhi-capitals-retention-list gujarat-titans-retention-list ipl ipl-retention rajasthan-royals-retention-list rishabh-pant royal-challengers-bengaluru-retention-list sports sports-news-in-punjabi sunrisers-hyderabad-retention-list tv-punjab-news


IPL Retention: ਕੋਲਕਾਤਾ ਨਾਈਟ ਰਾਈਡਰਜ਼ ਨੇ ਕਪਤਾਨ ਸ਼੍ਰੇਅਸ ਅਈਅਰ ਨੂੰ ਰਿਲੀਜ਼ ਕਰ ਦਿੱਤਾ ਹੈ। ਆਈਪੀਐਲ ਟੀਮਾਂ ਨੇ ਉਨ੍ਹਾਂ ਖਿਡਾਰੀਆਂ ਦੀ ਸੂਚੀ ਸੌਂਪ ਦਿੱਤੀ ਹੈ ਜਿਨ੍ਹਾਂ ਨੂੰ ਉਹ ਟੀਮ ਵਿੱਚ ਬਰਕਰਾਰ ਰੱਖਣਾ ਚਾਹੁੰਦੇ ਹਨ। ਰਿਸ਼ਭ ਪੰਤ ਦਿੱਲੀ ਕੈਪੀਟਲਸ ਤੋਂ ਰਿਲੀਜ਼ ਹੋਣ ਤੋਂ ਬਾਅਦ ਆਈਪੀਐਲ ਦੀ ਮੈਗਾ ਨਿਲਾਮੀ ਵਿੱਚ ਖਿੱਚ ਦਾ ਕੇਂਦਰ ਹੋਣਗੇ।

ਚੇਨਈ ਸੁਪਰ ਕਿੰਗਜ਼ ਨੇ ਇਨ੍ਹਾਂ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ
ਚੇਨਈ ਸੁਪਰ ਕਿੰਗਜ਼ ਨੇ ਡੇਵੋਨ ਕੋਨਵੇ, ਅਜਿੰਕਯ ਰਹਾਣੇ, ਮਿਸ਼ੇਲ ਸੈਂਟਨਰ, ਮੋਇਨ ਅਲੀ, ਰਚਿਨ ਰਵਿੰਦਰਾ, ਸ਼ਾਰਦੁਲ ਠਾਕੁਰ, ਡੇਰਿਲ ਮਿਸ਼ੇਲ, ਦੀਪਕ ਚਾਹਰ, ਮਹੇਸ਼ ਥੀਕਸ਼ਾਨਾ, ਮੁਸਤਫਿਜ਼ੁਰ ਰਹਿਮਾਨ, ਤੁਸ਼ਾਰ ਦੇਸ਼ਪਾਂਡੇ ਨੂੰ ਰਿਲੀਜ਼ ਕੀਤਾ।

ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਵਿਰਾਟ ਕੋਹਲੀ ਨੂੰ 21 ਕਰੋੜ ‘ਚ ਰਿਟੇਨ ਕੀਤਾ
ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਤਿੰਨ ਖਿਡਾਰੀਆਂ ਨੂੰ ਬਰਕਰਾਰ ਰੱਖਣ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ (21 ਕਰੋੜ), ਰਜਤ ਪਾਟੀਦਾਰ (11 ਕਰੋੜ), ਅਤੇ ਯਸ਼ ਦਿਆਲ (5 ਕਰੋੜ)।

ਦਿੱਲੀ ਕੈਪੀਟਲਸ ਨੇ ਅਕਸ਼ਰ ਪਟੇਲ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ
ਦਿੱਲੀ ਕੈਪੀਟਲਸ ਨੇ ਅਕਸ਼ਰ ਪਟੇਲ, ਕੁਲਦੀਪ ਯਾਦਵ, ਟ੍ਰਿਸਟਨ ਸਟੱਬਸ ਅਤੇ ਅਭਿਸ਼ੇਕ ਪੋਰੇਲ ਨੂੰ ਬਰਕਰਾਰ ਰੱਖਿਆ ਹੈ।

ਗੁਜਰਾਤ ਟਾਈਟਨਸ ਨੇ ਇਨ੍ਹਾਂ ਖਿਡਾਰੀਆਂ ਨੂੰ ਰਿਲੀਜ਼ ਕੀਤਾ
ਗੁਜਰਾਤ ਟਾਇਟਨਸ ਨੇ ਡੇਵਿਡ ਮਿਲਰ, ਮੈਥਿਊ ਵੇਡ, ਸਾਹਾ, ਕੇਨ ਵਿਲੀਅਮਸਨ, ਮੁਹੰਮਦ ਸ਼ਮੀ, ਸਾਈ ਕਿਸ਼ੋਰ, ਨੂਰ ਅਹਿਮਦ, ਜੋਸ਼ੂਆ ਲਿਟਲ, ​​ਮੋਹਿਤ ਸ਼ਰਮਾ, ਉਮੇਸ਼ ਯਾਦਵ ਨੂੰ ਰਿਲੀਜ਼ ਕੀਤਾ।

ਸਨਰਾਈਜ਼ਰਸ ਹੈਦਰਾਬਾਦ ਨੇ ਮਯੰਕ ਅਗਰਵਾਲ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਰਿਟੇਨ ਕੀਤਾ
ਸਨਰਾਈਜ਼ਰਜ਼ ਹੈਦਰਾਬਾਦ ਨੇ ਏਡੇਨ ਮਾਰਕਰਮ, ਰਾਹੁਲ ਤ੍ਰਿਪਾਠੀ, ਗਲੇਨ ਫਿਲਿਪਸ, ਭੁਵਨੇਸ਼ਵਰ ਕੁਮਾਰ, ਮਯੰਕ ਅਗਰਵਾਲ, ਮਾਰਕੋ ਜਾਨਸਨ, ਵਾਸ਼ਿੰਗਟਨ ਸੁੰਦਰ, ਹਸਾਰੰਗਾ, ਉਮਰਾਨ ਮਲਿਕ, ਨਟਰਾਜਨ ਨੂੰ ਰਿਲੀਜ਼ ਕੀਤਾ। ਟੀਮ ਨੇ ਪੈਟ ਕਮਿੰਸ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਹੇਨਰਿਕ ਕਲਾਸੇਨ, ਟ੍ਰੈਵਿਸ ਹੈੱਡ ਨੂੰ ਬਰਕਰਾਰ ਰੱਖਿਆ।

ਰਾਜਸਥਾਨ ਰਾਇਲਜ਼ ਨੇ ਸੰਜੂ ਸੈਮਸਨ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਰਿਟੇਨ ਕਰਕੇ ਰਿਹਾਅ ਕਰ ਦਿੱਤਾ ਹੈ
ਰਾਜਸਥਾਨ ਰਾਇਲਸ ਨੇ ਸੰਜੂ ਸੈਮਸਨ, ਯਸ਼ਸਵੀ ਜੈਸਵਾਲ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਸੰਦੀਪ ਸ਼ਰਮਾ ਨੂੰ ਬਰਕਰਾਰ ਰੱਖਿਆ ਹੈ। ਜੋਸ ਬਟਲਰ, ਰੋਵਮੈਨ ਪਾਵੇਲ, ਰਵੀਚੰਦਰਨ ਅਸ਼ਵਿਨ, ਅਵੇਸ਼ ਖਾਨ, ਟ੍ਰੇਂਟ ਬੋਲਟ, ਯੁਜਵੇਂਦਰ ਚਾਹਲ ਨੂੰ ਰਿਲੀਜ਼ ਕੀਤਾ ਗਿਆ।

ਟੀਮ ਕੋਲ ਰਾਈਟ ਟੂ ਮੈਚ ਕਾਰਡ ਨਾਲ ਨਿਲਾਮੀ ਵਿੱਚ ਸ਼ਾਮਲ ਹੋਣ ਦਾ ਵਿਕਲਪ ਵੀ ਹੈ।
ਹਰੇਕ ਫਰੈਂਚਾਈਜ਼ੀ ਕੋਲ ਖਿਡਾਰੀਆਂ ਨੂੰ ਰਿਟੇਨ ਕਰਨ ਅਤੇ ਨਿਲਾਮੀ ਲਈ 120 ਕਰੋੜ ਰੁਪਏ ਦਾ ਪਰਸ ਹੈ। ਟੀਮ ਛੇ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀ ਹੈ। ਟੀਮ ਕੋਲ ਸਾਰੇ ਖਿਡਾਰੀਆਂ ਨੂੰ ਛੱਡਣ ਅਤੇ ‘ਰਾਈਟ ਟੂ ਮੈਚ’ (ਆਰਟੀਐਮ) ਕਾਰਡਾਂ ਨਾਲ ਨਿਲਾਮੀ ਵਿੱਚ ਦਾਖਲ ਹੋਣ ਦਾ ਵਿਕਲਪ ਵੀ ਹੈ।

The post IPL Retention: ਰਿਸ਼ਭ ਪੰਤ ਨੂੰ ਦਿੱਲੀ ਕੈਪੀਟਲਸ ਨੇ ਕੀਤਾ ਰਿਲੀਜ਼ appeared first on TV Punjab | Punjabi News Channel.

Tags:
  • chennai-super-kings-retention-list
  • delhi-capitals
  • delhi-capitals-retention-list
  • gujarat-titans-retention-list
  • ipl
  • ipl-retention
  • rajasthan-royals-retention-list
  • rishabh-pant
  • royal-challengers-bengaluru-retention-list
  • sports
  • sports-news-in-punjabi
  • sunrisers-hyderabad-retention-list
  • tv-punjab-news

ਜਲੰਧਰ 'ਚ ਤੇਜ਼ ਰਫਤਾਰ ਕਾਰ ਦਾ ਕਹਿਰ: ਸੜਕ ਕਿਨਾਰੇ ਪਿਓ-ਪੁੱਤ ਨੂੰ ਦਰੜਿਆ

Friday 01 November 2024 07:22 AM UTC+00 | Tags: car-accident-jld diwali-accident india latest-news-punjab news punjab road-accident top-news trending-news tv-punjab

ਡੈਸਕ- ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਨੇੜੇ ਦੋ ਕਾਰਾਂ ਅਤੇ ਇੱਕ ਐਸਯੂਵੀ ਵਿਚਾਲੇ ਹੋਈ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ ਪਿਤਾ-ਪੁੱਤਰ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਵੇਂ ਪਿਓ-ਪੁੱਤ ਸੜਕ ਦੇ ਕਿਨਾਰੇ ਖੜ੍ਹੇ ਸਨ ਅਤੇ ਪਾਰਟੀ ਤੋਂ ਘਰ ਪਰਤਣ ਦੀ ਤਿਆਰੀ ਕਰ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਚਾਰ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਆਸ-ਪਾਸ ਦੇ ਲੋਕਾਂ ਮੁਤਾਬਕ ਦੋਵੇਂ ਕਾਰਾਂ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀਆਂ ਸਨ। ਕਾਰ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਨੁਕਸਾਨੀ ਗਈ ਕਾਰ ਬਰੇਜ਼ਾ (ਪੀ.ਬੀ.-08-ਈ.ਐਮ.-6066) ਦੇ ਪਰਖੱਚੇ ਉੱਡ ਗਏ। ਦੂਜੀ ਕਾਰ ਵੈਨਿਊ (ਪੀਬੀ-08-ਈਐਚ-3609) ਤੇ ਤੀਜੀ ਐਕਸਯੂਵੀ (ਪੀਬੀ-08-ਈਐਫ-0900) ਕਾਰ ਨੁਕਸਾਨੀ ਗਈ ਹੈ।

ਥਾਣਾ-6 ਦੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਜਲੰਧਰ ਦੇ ਮਾਡਲ ਟਾਊਨ ਦੇ ਮਾਲ ਰੋਡ 'ਤੇ ਥਿੰਦ ਆਈ ਹਸਪਤਾਲ ਦੇ ਬਾਹਰ ਇਹ ਹਾਦਸਾ ਵਾਪਰਿਆ। ਇਸ ਘਟਨਾ 'ਚ ਦੋਵਾਂ ਪਿਓ- ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ (53 ਸਾਲ) ਅਤੇ ਸਨਨ ਸ਼ਰਮਾ (17 ਸਾਲ) ਵਾਸੀ ਮਕਦੂਮਪੁਰਾ, ਧੋਬੀ ਮੁਹੱਲਾ ਵਜੋਂ ਹੋਈ ਹੈ। ਹਾਦਸੇ ਦੇ ਸਮੇਂ ਦੋਵੇਂ ਪਿਓ-ਪੁੱਤ ਪਾਰਟੀ ਤੋਂ ਘਰ ਪਰਤਣ ਲਈ ਸੜਕ ਕਿਨਾਰੇ ਖੜ੍ਹੇ ਸਨ। ਇਸ ਦੌਰਾਨ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਨੂੰ ਕੁਚਲ ਦਿੱਤਾ ਅਤੇ ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ।

ਦੱਸ ਦਈਏ ਕਿ ਇਹ ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ। ਘਟਨਾ ਦੇ ਸਮੇਂ ਵਾਹਨਾਂ ਦੀ ਰਫਤਾਰ ਕਾਫੀ ਤੇਜ਼ ਸੀ। ਸੜਕ 'ਤੇ ਪਏ ਮਕਾਨਾਂ ਦੇ ਮਾਲਕਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵੇਰ ਤੱਕ ਪੁਲਿਸ ਇਲਾਕੇ ਦੇ ਸੀਸੀਟੀਵੀ ਸਕੈਨ ਕਰਨ ਵਿੱਚ ਲੱਗੀ ਹੋਈ ਸੀ।

The post ਜਲੰਧਰ 'ਚ ਤੇਜ਼ ਰਫਤਾਰ ਕਾਰ ਦਾ ਕਹਿਰ: ਸੜਕ ਕਿਨਾਰੇ ਪਿਓ-ਪੁੱਤ ਨੂੰ ਦਰੜਿਆ appeared first on TV Punjab | Punjabi News Channel.

Tags:
  • car-accident-jld
  • diwali-accident
  • india
  • latest-news-punjab
  • news
  • punjab
  • road-accident
  • top-news
  • trending-news
  • tv-punjab

ਬਲੱਡ ਸ਼ੂਗਰ ਵਿੱਚ ਇਨ੍ਹਾਂ ਫਲਾਂ ਨੂੰ ਖਾਣਾ ਜ਼ਹਿਰ ਤੋਂ ਘੱਟ ਨਹੀਂ

Friday 01 November 2024 07:29 AM UTC+00 | Tags: are-there-any-fruits-that-have-beneficial-effects-on-diabetes are-there-fruits-that-are-safe-to-eat-for-people-on-insulin are-there-fruits-with-added-sugars-that-should-be-avoided can-eating-fruits-help-in-managing-diabetes-symptoms can-eating-too-much-fruit-lead-to-blood-sugar-spikes can-fruits-with-a-low-glycemic-index-be-consumed-safely can-i-eat-bananas-if-i-have-diabetes can-smoothies-made-with-fruit-be-problematic-for-diabetics health how-can-i-choose-fruits-wisely-when-managing-diabetes how-do-berries-compare-to-other-fruits-for-diabetics how-do-certain-fruits-affect-blood-sugar-levels how-do-cooking-methods-affect-the-sugar-content-in-fruits how-do-dried-fruits-impact-blood-sugar how-does-fructose-differ-from-glucose-for-diabetics how-does-the-ripeness-of-a-fruit-affect-its-sugar-content how-do-seasonal-fruits-affect-blood-sugar-management is-it-safe-to-consume-fruit-juices-for-diabetics what-are-some-alternatives-to-high-sugar-fruits what-are-some-fruit-combinations-to-avoid what-are-the-best-fruits-for-stable-blood-sugar-levels what-are-the-signs-of-blood-sugar-spikes-after-eating-fruit what-fruits-should-be-limited-in-a-diabetic-diet what-is-the-glycemic-index-of-common-fruits what-is-the-impact-of-tropical-fruits-on-diabetes what-role-do-fruits-play-in-a-balanced-diabetic-diet which-fruits-should-be-avoided-by-diabetics


ਸ਼ੂਗਰ ਵਿਚ ਨਾ ਖਾਣ ਵਾਲੇ ਫਲ: ਜਦੋਂ ਸ਼ੂਗਰ ਦੀ ਗੱਲ ਆਉਂਦੀ ਹੈ, ਤਾਂ ਸਹੀ ਖਾਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਫਲਾਂ ਨੂੰ ਆਮ ਤੌਰ ‘ਤੇ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਕੁਝ ਫਲ ਅਜਿਹੇ ਹਨ ਜੋ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਫਲਾਂ ਬਾਰੇ ਜਿਨ੍ਹਾਂ ਨੂੰ ਤੁਹਾਨੂੰ ਡਾਇਬਟੀਜ਼ ਵਿੱਚ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਕੀ ਹਾਈ ਬਲੱਡ ਸ਼ੂਗਰ ਲਈ ਕੇਲਾ ਖਾਣਾ ਚਾਹੀਦਾ ਹੈ?
ਕੇਲੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਰਬੋਹਾਈਡਰੇਟ ਅਤੇ ਕੁਦਰਤੀ ਸ਼ੂਗਰ ਹੁੰਦੀ ਹੈ। ਨਿਯਮਿਤ ਤੌਰ ‘ਤੇ ਕੇਲਾ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕੇਲਾ ਖਾਂਦੇ ਸਮੇਂ ਸਾਵਧਾਨ ਰਹੋ।

ਕੀ ਹਾਈ ਬਲੱਡ ਸ਼ੂਗਰ ਲਈ ਅੰਗੂਰ ਖਾਣਾ ਚਾਹੀਦਾ ਹੈ?
ਅੰਗੂਰ ਵਿੱਚ ਹਾਈ ਗਲਾਈਸੈਮਿਕ ਇੰਡੈਕਸ (GI) ਹੁੰਦਾ ਹੈ, ਜਿਸ ਕਾਰਨ ਇਹ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ, ਅੰਗੂਰ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ, ਕਿਉਂਕਿ ਇਹ ਤੁਹਾਡੀ ਸਿਹਤ ‘ਤੇ ਮਾੜੇ ਪ੍ਰਭਾਵ ਪਾ ਸਕਦੇ ਹਨ।

ਕੀ ਹਾਈ ਬਲੱਡ ਸ਼ੂਗਰ ਲਈ ਅੰਬ ਖਾਣਾ ਚਾਹੀਦਾ ਹੈ?
ਅੰਬ ਮਿੱਠੇ ਅਤੇ ਸਵਾਦਿਸ਼ਟ ਹੁੰਦੇ ਹਨ, ਪਰ ਇਸ ਵਿਚ ਚੀਨੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਅੰਬ ਨੂੰ ਕੰਟਰੋਲ ਕੀਤੇ ਬਿਨਾਂ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ। ਇਸ ਲਈ, ਸੰਤੁਲਿਤ ਮਾਤਰਾ ਵਿੱਚ ਅੰਬ ਦਾ ਸੇਵਨ ਕਰੋ ਅਤੇ ਇਸ ਨੂੰ ਹੋਰ ਰੇਸ਼ੇਦਾਰ ਭੋਜਨਾਂ ਦੇ ਨਾਲ ਮਿਲਾਓ।

ਕੀ ਹਾਈ ਬਲੱਡ ਸ਼ੂਗਰ ਲਈ ਅਨਾਨਾਸ ਖਾਣਾ ਚਾਹੀਦਾ ਹੈ?
ਅਨਾਨਾਸ ਵਿੱਚ ਕੁਦਰਤੀ ਸ਼ੂਗਰ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਕਾਰਨ ਇਹ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਅਨਾਨਾਸ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ।

ਕੀ ਬਲੱਡ ਸ਼ੂਗਰ ਲਈ ਖਜੂਰ ਖਾਣੀ ਚਾਹੀਦੀ ਹੈ?
ਖਜੂਰ ਬਹੁਤ ਮਿੱਠੇ ਹੁੰਦੇ ਹਨ ਅਤੇ ਇਸ ਵਿੱਚ ਗਾੜ੍ਹੀ ਚੀਨੀ ਹੁੰਦੀ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਵਿੱਚ ਵੀ ਵਾਧਾ ਕਰ ਸਕਦੇ ਹਨ। ਉਹਨਾਂ ਕੋਲ ਇੱਕ ਮੱਧਮ ਗਲਾਈਸੈਮਿਕ ਇੰਡੈਕਸ ਪੱਧਰ ਹੈ, ਇਸਲਈ ਭਾਗ ਨਿਯੰਤਰਣ ਬਹੁਤ ਮਹੱਤਵਪੂਰਨ ਹੈ।

ਬਲੱਡ ਸ਼ੂਗਰ ਕਾਰਨ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਕਿਵੇਂ ਰੱਖੋ?
ਸ਼ੂਗਰ ਦੇ ਮਰੀਜ਼ਾਂ ਨੂੰ ਹਮੇਸ਼ਾ ਆਪਣੇ ਖਾਣ-ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਫਲ ਖਾਣਾ ਸਿਹਤਮੰਦ ਹੈ, ਪਰ ਸਹੀ ਫਲਾਂ ਦੀ ਚੋਣ ਕਰਨਾ ਜ਼ਰੂਰੀ ਹੈ। ਉਪਰੋਕਤ ਫਲਾਂ ਤੋਂ ਪਰਹੇਜ਼ ਕਰਕੇ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਰੱਖ ਸਕਦੇ ਹੋ। ਹਮੇਸ਼ਾ ਮਾਹਿਰਾਂ ਦੀ ਸਲਾਹ ਲਓ ਅਤੇ ਆਪਣੀ ਖੁਰਾਕ ਵਿੱਚ ਸੰਤੁਲਨ ਬਣਾਈ ਰੱਖੋ।

The post ਬਲੱਡ ਸ਼ੂਗਰ ਵਿੱਚ ਇਨ੍ਹਾਂ ਫਲਾਂ ਨੂੰ ਖਾਣਾ ਜ਼ਹਿਰ ਤੋਂ ਘੱਟ ਨਹੀਂ appeared first on TV Punjab | Punjabi News Channel.

Tags:
  • are-there-any-fruits-that-have-beneficial-effects-on-diabetes
  • are-there-fruits-that-are-safe-to-eat-for-people-on-insulin
  • are-there-fruits-with-added-sugars-that-should-be-avoided
  • can-eating-fruits-help-in-managing-diabetes-symptoms
  • can-eating-too-much-fruit-lead-to-blood-sugar-spikes
  • can-fruits-with-a-low-glycemic-index-be-consumed-safely
  • can-i-eat-bananas-if-i-have-diabetes
  • can-smoothies-made-with-fruit-be-problematic-for-diabetics
  • health
  • how-can-i-choose-fruits-wisely-when-managing-diabetes
  • how-do-berries-compare-to-other-fruits-for-diabetics
  • how-do-certain-fruits-affect-blood-sugar-levels
  • how-do-cooking-methods-affect-the-sugar-content-in-fruits
  • how-do-dried-fruits-impact-blood-sugar
  • how-does-fructose-differ-from-glucose-for-diabetics
  • how-does-the-ripeness-of-a-fruit-affect-its-sugar-content
  • how-do-seasonal-fruits-affect-blood-sugar-management
  • is-it-safe-to-consume-fruit-juices-for-diabetics
  • what-are-some-alternatives-to-high-sugar-fruits
  • what-are-some-fruit-combinations-to-avoid
  • what-are-the-best-fruits-for-stable-blood-sugar-levels
  • what-are-the-signs-of-blood-sugar-spikes-after-eating-fruit
  • what-fruits-should-be-limited-in-a-diabetic-diet
  • what-is-the-glycemic-index-of-common-fruits
  • what-is-the-impact-of-tropical-fruits-on-diabetes
  • what-role-do-fruits-play-in-a-balanced-diabetic-diet
  • which-fruits-should-be-avoided-by-diabetics
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form