TheUnmute.com – Punjabi News: Digest for June 05, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਅੱਜ, ਇਨ੍ਹਾਂ ਸੀਟਾਂ 'ਤੇ ਟਿਕੀਆਂ ਨਜ਼ਰਾਂ

Tuesday 04 June 2024 01:51 AM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 news punjab result vote-counting

ਚੰਡੀਗੜ੍ਹ, 04 ਜੂਨ 2024: ਪੰਜਾਬ (Punjab) ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ਪਹਿਲਾ ਰੁਝਾਨ ਸਵੇਰੇ 10 ਵਜੇ ਤੱਕ ਆਉਣ ਦੀ ਉਮੀਦ ਹੈ।

ਵੋਟਾਂ ਦੀ ਗਿਣਤੀ ਲਈ ਹਰੇਕ ਸੀਟ ‘ਤੇ 9 ਕੇਂਦਰ ਬਣਾਏ ਗਏ ਹਨ। ਜਿਸ ਵਿੱਚ 15000 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ 12 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਇੱਥੇ ਸਾਰਿਆਂ ਦੀਆਂ ਨਜ਼ਰਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ, ਲੁਧਿਆਣਾ ਤੋਂ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਰਵਨੀਤ ਬਿੱਟੂ, ਪਟਿਆਲਾ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ‘ਤੇ ਟਿਕੀਆਂ ਰਹਿਣਗੀਆਂ |  ਸੂਬੇ (Punjab) ਵਿਚ ਕਈ ਸਾਲਾਂ ਬਾਅਦ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਕੱਲਿਆਂ ਹੀ ਚੋਣ ਮੈਦਾਨ ਵਿਚ ਹਨ।

The post ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਅੱਜ, ਇਨ੍ਹਾਂ ਸੀਟਾਂ ‘ਤੇ ਟਿਕੀਆਂ ਨਜ਼ਰਾਂ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • news
  • punjab
  • result
  • vote-counting

Election Results: ਅੱਜ ਲੋਕ ਸਭਾ ਚੋਣ ਨਤੀਜੇ ਦੀ ਘੜੀ, ਕਿਸਦੀ ਬਣੇਗੀ ਸਰਕਾਰ ?

Tuesday 04 June 2024 02:03 AM UTC+00 | Tags: breaking-news election-results lok-sabha-election-results news

ਚੰਡੀਗੜ੍ਹ, 04 ਜੂਨ 2024: ਦੇਸ਼ ਦੀਆਂ 543 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਿੰਗ ਪ੍ਰਕਿਰਿਆ ਪੂਰੀ ਹੋ ਗਈ ਸੀ। ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੀ ਚੋਣ ਪ੍ਰਕਿਰਿਆ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਨਤੀਜਿਆਂ (Election Results) ‘ਤੇ ਹਨ। ਅੱਜ ਲੋਕਾਂ ਦੀ ਇਹ ਉਡੀਕ ਵੀ ਖਤਮ ਹੋ ਜਾਵੇਗੀ। ਇਸ ਵਾਰ ਭਾਜਪਾ ਨੂੰ ਪੂਰਨ ਬਹੁਮਤ ਨਾਲ ਤੀਜੀ ਵਾਰ ਸਰਕਾਰ ਬਣਾਉਣ ਦਾ ਭਰੋਸਾ ਹੈ, ਜਦਕਿ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਇੰਡੀਆ ਗਠਜੋੜ ਨੂੰ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਉਲਟ ਨਤੀਜਿਆਂ ਦੀ ਉਮੀਦ ਹੈ।

ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਇਸ ਚੋਣ ਦੀ ਸਭ ਤੋਂ ਚਰਚਿਤ ਸੀਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਇੱਥੋਂ ਭਾਜਪਾ ਦੇ ਉਮੀਦਵਾਰ ਹਨ। ਕਾਂਗਰਸ ਨੇ ਇੱਕ ਵਾਰ ਫਿਰ ਆਪਣੇ ਸੂਬਾ ਪ੍ਰਧਾਨ ਅਜੈ ਰਾਏ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦੋਂਕਿ ਬਸਪਾ ਨੇ ਅਥਰ ਜਮਾਲ ਲਾਰੀ ਨੂੰ ਆਪਣਾ ਚਿਹਰਾ ਬਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਦੀਆਂ ਲੋਕ ਸਭਾ ਚੋਣਾਂ ਭਾਜਪਾ ਤੋਂ ਲੜੀਆਂ ਸਨ।

ਉਨ੍ਹਾਂ ਦੇ ਸਾਹਮਣੇ ਕਾਂਗਰਸ ਨੇ ਅਜੇ ਰਾਏ ਅਤੇ ਸਪਾ ਨੇ ਸ਼ਾਲਿਨੀ ਯਾਦਵ ਨੂੰ ਮੈਦਾਨ ‘ਚ ਉਤਾਰਿਆ ਸੀ। ਨਤੀਜੇ ਭਾਜਪਾ ਦੇ ਹੱਕ ਵਿੱਚ ਆਏ ਅਤੇ ਇੱਥੇ ਪ੍ਰਧਾਨ ਮੰਤਰੀ ਨੇ ਸਪਾ ਦੀ ਸ਼ਾਲਿਨੀ ਯਾਦਵ ਨੂੰ 4,79,505 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਚੋਣ ਵਿੱਚ ਨਰਿੰਦਰ ਮੋਦੀ ਨੂੰ 6,74,664 ਵੋਟਾਂ, ਸਪਾ ਉਮੀਦਵਾਰ ਸ਼ਾਲਿਨੀ ਨੂੰ 1,95,159 ਅਤੇ ਕਾਂਗਰਸ ਦੇ ਅਜੈ ਰਾਏ ਨੂੰ 1,52,548 ਵੋਟਾਂ ਮਿਲੀਆਂ। ਪਿਛਲੀਆਂ ਚੋਣਾਂ ਵਿੱਚ ਵਾਰਾਣਸੀ ਵਿੱਚ ਕੁੱਲ 57.13% ਲੋਕਾਂ ਨੇ ਵੋਟ ਪਾਈ ਸੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਜਿਸ ਤਰ੍ਹਾਂ ਵੋਟਿੰਗ ਦੀ ਯੋਜਨਾ ਬਣਾਈ ਗਈ ਸੀ, ਉਸੇ ਤਰ੍ਹਾਂ ਵੋਟਾਂ ਦੀ ਗਿਣਤੀ (Election Results) ਲਈ ਵੀ ਠੋਸ ਯੋਜਨਾ ਹੈ। 10.50 ਲੱਖ ਬੂਥ ‘ਤੇ ਇੱਕ ਹਾਲ ਵਿੱਚ 14 ਮੇਜ਼। 8,000 ਤੋਂ ਵੱਧ ਉਮੀਦਵਾਰਾਂ ਵੱਲੋਂ ਪ੍ਰਾਪਤ ਹੋਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਦੌਰਾਨ 30 ਤੋਂ 35 ਲੱਖ ਲੋਕ ਗਿਣਤੀ ਕੇਂਦਰਾਂ ਦੇ ਬਾਹਰ ਮੌਜੂਦ ਰਹਿਣਗੇ। ਉਥੇ ਮਾਈਕ੍ਰੋ ਅਬਜ਼ਰਵਰ ਹੋਣਗੇ। ਇਸ ਤਰ੍ਹਾਂ ਇਹ ਕੰਮ 70-80 ਲੱਖ ਲੋਕਾਂ ਵਿਚਾਲੇ ਹੋਵੇਗਾ, ਜਿਸ ਵਿਚ ਕਿਤੇ ਵੀ ਕੋਈ ਗਲਤੀ ਨਹੀਂ ਹੋ ਸਕਦੀ। ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ।

The post Election Results: ਅੱਜ ਲੋਕ ਸਭਾ ਚੋਣ ਨਤੀਜੇ ਦੀ ਘੜੀ, ਕਿਸਦੀ ਬਣੇਗੀ ਸਰਕਾਰ ? appeared first on TheUnmute.com - Punjabi News.

Tags:
  • breaking-news
  • election-results
  • lok-sabha-election-results
  • news

Election Results: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ BJP ਬਿਨਾਂ ਮੁਕਾਬਲੇ ਜਿੱਤ ਚੁੱਕੀ ਹੈ ਇਹ ਸੀਟ

Tuesday 04 June 2024 02:24 AM UTC+00 | Tags: aam-aadmi-party big-breaking bjp breaking-news congress counting eci election-result election-results india-news latest-news lok-sabha lok-sabha-election lok-sabha-election-2024 lok-sabha-election-results mukesh-dalal news pm-modi punjab result surat vote-counting

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਖਾਤੇ ਵਿੱਚ 22 ਅਪ੍ਰੈਲ 2024 ਨੂੰ ਇੱਕ ਸੀਟ ਜਿੱਤ ਚੁੱਕੀ ਹੈ । ਦਰਅਸਲ, ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਮੁਕੇਸ਼ ਦਲਾਲ (Mukesh Dalal) ਬਿਨਾਂ ਮੁਕਾਬਲਾ ਚੁਣੇ ਗਏ ਸਨ ।

ਇੱਕ ਅਧਿਕਾਰੀ ਅਨੁਸਾਰ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਅਤੇ ਬਾਕੀ ਸਾਰੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਅਜਿਹੇ ਸਮੀਕਰਨ ਬਣ ਗਏ ਸਨ । ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਅੱਠ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ । ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪਿਆਰੇ ਲਾਲ ਭਾਰਤੀ ਤੋਂ ਇਲਾਵਾ ਜ਼ਿਆਦਾਤਰ ਆਜ਼ਾਦ ਉਮੀਦਵਾਰ ਸਨ ।

The post Election Results: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ BJP ਬਿਨਾਂ ਮੁਕਾਬਲੇ ਜਿੱਤ ਚੁੱਕੀ ਹੈ ਇਹ ਸੀਟ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • election-results
  • india-news
  • latest-news
  • lok-sabha
  • lok-sabha-election
  • lok-sabha-election-2024
  • lok-sabha-election-results
  • mukesh-dalal
  • news
  • pm-modi
  • punjab
  • result
  • surat
  • vote-counting

UP Election Result: ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਨੇ 33 ਲੋਕ ਸਭਾ ਸੀਟਾਂ 'ਤੇ ਬਣਾਈ ਲੀਡ

Tuesday 04 June 2024 05:58 AM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 news pm-modi punjab result samajwadi-party up-election-result vote-counting

ਚੰਡੀਗੜ੍ਹ, 04 ਜੂਨ 2024: ਉੱਤਰ ਪ੍ਰਦੇਸ਼ (Uttar Pradesh) ਦੀਆਂ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੇ 36 ਸੀਟਾਂ ‘ਤੇ ਲੀਡ ਬਣਾਈ ਹੋਈ ਹੈ, ਇਸਦੇ ਨਾਲ ਹੀ ਸਮਾਜਵਾਦੀ ਪਾਰਟੀ ਨੇ 33 ਸੀਟਾਂ ‘ਤੇ ਲੀਡ ਬਣਾਈ ਹੋਈ ਹੈ | ਇਸਦੇ ਨਾਲ ਹੀ ਕਾਂਗਰਸ 8 ਅਤੇ ਆਰ.ਐੱਲ.ਡੀ 2 ਸੀਟਾਂ ‘ਤੇ ਅੱਗੇ ਹੈ |

The post UP Election Result: ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਨੇ 33 ਲੋਕ ਸਭਾ ਸੀਟਾਂ ‘ਤੇ ਬਣਾਈ ਲੀਡ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • news
  • pm-modi
  • punjab
  • result
  • samajwadi-party
  • up-election-result
  • vote-counting

PM ਨਰਿੰਦਰ ਮੋਦੀ ਵਾਰਾਣਸੀ ਲੋਕਾਂ ਸਭਾ ਸੀਟ ਤੋਂ 57740 ਹਜ਼ਾਰ ਵੋਟਾਂ ਨਾਲ ਅੱਗੇ

Tuesday 04 June 2024 06:04 AM UTC+00 | Tags: breaking-news pm-narendra-modi varanasi varanasi-lok-sabha-seat

ਚੰਡੀਗੜ੍ਹ, 04 ਜੂਨ 2024: ਉੱਤਰ ਪ੍ਰਦੇਸ਼ (Uttar Pradesh) ਦੀਆਂ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੇ 36 ਸੀਟਾਂ ‘ਤੇ ਲੀਡ ਬਣਾਈ ਹੋਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ (Varanasi) ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 57740 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਨਰਿੰਦਰ ਮੋਦੀ ਨੂੰ ਹੁਣ ਤੱਕ 185082 ਵੋਟਾਂ ਮਿਲੀਆਂ ਹਨ | ਜਦਕਿ ਅਜੇ ਰਾਏ ਪਛੜ ਗਏ ਹਨ। 8 ਵਿਧਾਨ ਸਭਾ ਦੇ 7 ਗੇੜਾਂ ਦੀ ਗਿਣਤੀ ਖਤਮ ਹੋ ਚੁੱਕੀ ਹੈ | ਇਸਦੇ ਨਾਲ ਹੀ ਸਮਾਜਵਾਦੀ ਪਾਰਟੀ ਨੇ 33 ਸੀਟਾਂ ‘ਤੇ ਲੀਡ ਬਣਾਈ ਹੋਈ ਹੈ | ਇਸਦੇ ਨਾਲ ਹੀ ਕਾਂਗਰਸ 8 ਅਤੇ ਆਰ.ਐੱਲ.ਡੀ 2 ਸੀਟਾਂ ‘ਤੇ ਅੱਗੇ ਹੈ |

The post PM ਨਰਿੰਦਰ ਮੋਦੀ ਵਾਰਾਣਸੀ ਲੋਕਾਂ ਸਭਾ ਸੀਟ ਤੋਂ 57740 ਹਜ਼ਾਰ ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • breaking-news
  • pm-narendra-modi
  • varanasi
  • varanasi-lok-sabha-seat

ਜਲੰਧਰ ਸੀਟ 'ਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਅੱਗੇ

Tuesday 04 June 2024 06:13 AM UTC+00 | Tags: aam-aadmi-party big-breaking bjp breaking-news charanjit-singh-channi congress counting eci election-result india-news latest-news lok-sabha lok-sabha-election-2024 news pm-modi punjab result vote-counting

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਜਲੰਧਰ ਸੀਟ ‘ਤੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਲਗਾਤਾਰ ਅੱਗੇ ਚੱਲ ਰਹੇ ਹਨ। ਸਾਬਕਾ ਸੀਐਮ ਅਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ 271374 ਵੋਟਾਂ ਮਿਲੀਆਂ ਹਨ ਅਤੇ 107958 ਵੋਟਾਂ ਨਾਲ ਵੱਡੀ ਲੀਡ ਬਣਾ ਲਈ ਹੈ |

ਇਸਦੇ ਨਾਲ ਹੀ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 163416 ਵੋਟਾਂ, ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 144393 ਅਤੇ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਨੂੰ 44985 ਵੋਟਾਂ ਮਿਲੀਆਂ ਹਨ।

The post ਜਲੰਧਰ ਸੀਟ ‘ਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • charanjit-singh-channi
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • news
  • pm-modi
  • punjab
  • result
  • vote-counting

ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ 'ਆਪ' ਦੇ ਮਲਵਿੰਦਰ ਸਿੰਘ ਕੰਗ 2679 ਵੋਟਾਂ ਨਾਲ ਅੱਗੇ

Tuesday 04 June 2024 06:25 AM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 malwinder-singh-kang news pm-modi punjab result vote-counting

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ‘ਆਪ’ ਉਮੀਦਵਾਰ 4 ਰਾਊਂਡਾਂ ਤੋਂ ਬਾਅਦ ਅੱਗੇ ਚੱਲ ਰਹੇ ਹਨ | ਚੋਣ ਕਮਿਸ਼ਨ ਮੁਤਾਬਕ ਸਵੇਰ 11:45 ਵਜੇ ਤੱਕ ਮਲਵਿੰਦਰ ਸਿੰਘ ਕੰਗ (Malwinder Singh Kang) (ਆਪ) ਨੂੰ 131940 ਵੋਟਾਂ ਮਿਲੀਆਂ ਹਨ ਅਤੇ 2679 ਵੋਟਾਂ ਨਾਲ ਅੱਗੇ ਹਨ | ਇਸਦੇ ਨਾਲ ਹੀ ਵਿਜੇ ਇੰਦਰ ਸਿੰਗਲਾ, (ਕਾਂਗਰਸ) ਨੂੰ 129261 ਵੋਟਾਂ, ਡਾ: ਸੁਭਾਸ਼ ਸ਼ਰਮਾ (ਭਾਜਪਾ) ਨੂੰ 87288, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ ਦਲ) ਨੂੰ 48906 ਵੋਟਾਂ ਅਤੇ ਜਸਵੀਰ ਸਿੰਘ ਗੜ੍ਹੀ (ਬਸਪਾ) ਨੂੰ 45538 ਵੋਟਾਂ ਮਿਲੀਆਂ ਹਨ |

The post ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ‘ਤੇ ‘ਆਪ’ ਦੇ ਮਲਵਿੰਦਰ ਸਿੰਘ ਕੰਗ 2679 ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • malwinder-singh-kang
  • news
  • pm-modi
  • punjab
  • result
  • vote-counting

ਸੰਗਰੂਰ ਲੋਕ ਸਭਾ ਸੀਟ 'ਤੇ 'ਆਪ' ਉਮੀਦਵਾਰ ਮੀਤ ਹੇਅਰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਬਣਾਈ ਵੱਡੀ ਲੀਡ

Tuesday 04 June 2024 06:33 AM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 meet-hayer news pm-modi punjab result sangrur vote-counting

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ‘ਤੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੂੰ 233430 ਵੋਟਾਂ ਮਿਲੀਆਂ ਹਨ ਅਤੇ 112805 ਵੋਟਾਂ ਨਾਲ ਅੱਗੇ ਹਨ | ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ 119941 ਵੋਟਾਂ, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 116148 ਵੋਟਾਂ, ਭਾਜਪਾ ਦੇ ਅਰਵਿੰਦ ਖੰਨਾ ਨੂੰ 80039 ਅਤੇ ਅਕਾਲੀ ਦਲ ਬਾਦਲ ਦੇ ਇਕਬਾਲ ਸਿੰਘ ਝੂੰਦਾਂ ਨੂੰ 40025 ਵੋਟਾਂ ਮਿਲੀਆਂ। .

The post ਸੰਗਰੂਰ ਲੋਕ ਸਭਾ ਸੀਟ ‘ਤੇ ‘ਆਪ’ ਉਮੀਦਵਾਰ ਮੀਤ ਹੇਅਰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਬਣਾਈ ਵੱਡੀ ਲੀਡ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • meet-hayer
  • news
  • pm-modi
  • punjab
  • result
  • sangrur
  • vote-counting

Election Result: ਲੁਧਿਆਣਾ ਲੋਕ ਸਭਾ ਸੀਟ ਤੋਂ ਰਾਜਾ ਵੜਿੰਗ 18026 ਵੋਟਾਂ ਨਾਲ ਅੱਗੇ

Tuesday 04 June 2024 06:44 AM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 ludhiana news pm-modi punjab raja-warring result vote-counting

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਪੋਸਟਲ ਬੈਲਟ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਲੁਧਿਆਣਾ ਵਿੱਚ ਰੁਝਾਨਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਦੇ ਰਾਜਾ ਵੜਿੰਗ (Raja Warring) ਅਤੇ ਭਾਜਪਾ ਦੇ ਰਵਨੀਤ ਬਿੱਟੂ ਵਿਚਕਾਰ ਹੁੰਦਾ ਨਜ਼ਰ ਆ ਰਿਹਾ ਹੈ। ਰਾਜਾ ਵੜਿੰਗ ਨੂੰ 12:00 ਤੱਕ 92171 ਵੋਟਾਂ ਮਿਲੀਆਂ ਹਨ ਅਤੇ 18026 ਵੋਟਾਂ ਨਾਲ ਅੱਗੇ ਹਨ | ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੂੰ 74145 ਵੋਟਾਂ, ਅਸ਼ੋਕ ਪਰਾਸ਼ਰ ਪੱਪੀ 66849 ਵੋਟਾਂ ਮਿਲੀਆਂ ਹਨ |

The post Election Result: ਲੁਧਿਆਣਾ ਲੋਕ ਸਭਾ ਸੀਟ ਤੋਂ ਰਾਜਾ ਵੜਿੰਗ 18026 ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • ludhiana
  • news
  • pm-modi
  • punjab
  • raja-warring
  • result
  • vote-counting

ਚੰਡੀਗੜ੍ਹ, 04 ਜੂਨ 2024: ਚੰਡੀਗੜ੍ਹ (Chandigarh) ਲੋਕ ਸਭਾ ਸੀਟ ‘ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ 10 ਹਜ਼ਾਰ ਵੋਟਾਂ ਨਾਲ ਅੱਗੇ ਹਨ | ਸੱਤਵੇਂ ਗੇੜ ਤੋਂ ਬਾਅਦ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 104521 ਅਤੇ ਭਾਜਪਾ ਦੇ ਸੰਜੇ ਟੰਡਨ ਨੂੰ 94036 ਵੋਟਾਂ ਮਿਲੀਆਂ ਹਨ। ਮਨੀਸ਼ ਤਿਵਾੜੀ 10485 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

The post Election Result: ਚੰਡੀਗੜ੍ਹ ਲੋਕ ਸਭਾ ਸੀਟ ਤੋਂ ਮਨੀਸ਼ ਤਿਵਾੜੀ 10 ਹਜ਼ਾਰ ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • breaking-news
  • chandigarh
  • manish-tiwari

ਚੰਡੀਗੜ੍ਹ, 04 ਜੂਨ 2024: ਪਟਿਆਲਾ ਸੀਟ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ (Dr. Dharamvir Gandhi) 7358 ਵੋਟਾਂ ਲੈ ਕੇ ਅੱਗੇ ਚੱਲ ਰਹੇ ਹਨ, ਉਨ੍ਹਾਂ ਨੂੰ ਸਵੇਰ 12:25 ਵਜੇ ਤੱਕ 185831 ਵੋਟਾਂ ਮਿਲੀਆਂ ਹਨ । ਦੂਜੇ ਸਥਾਨ ‘ਤੇ ਆਮ ਆਦਮੀ ਪਾਰਟੀ ਦੇ ਡਾ: ਬਲਬੀਰ ਸਿੰਘ ਨੂੰ 178473 ਵੋਟਾਂ, ਤੀਜੇ ਨੰਬਰ ‘ਤੇ ਭਾਜਪਾ ਦੀ ਪ੍ਰਨੀਤ ਕੌਰ ਨੂੰ 168753 ਨੂੰ 123751 ਵੋਟਾਂ ਮਿਲੀਆਂ ਹਨ |

ਇਸ ਸੀਟ ਅਧੀਨ 8 ਵਿਧਾਨ ਸਭਾ ਸੀਟਾਂ ਹਨ। ਜਿਸ ਵਿੱਚ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਘਨੌਰ, ਸਨੌਰ, ਨਾਭਾ, ਸਮਾਣਾ, ਸ਼ੁਤਰਾਣਾ, ਰਾਜਪੁਰਾ ਵਿਧਾਨ ਸਭਾ ਹਲਕੇ ਸ਼ਾਮਲ ਹਨ।

The post ਪਟਿਆਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ: ਧਰਮਵੀਰ ਗਾਂਧੀ 7358 ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • breaking-news
  • congress
  • dr-dharamvir-gandhi
  • patiala

ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ 42371 ਵੋਟਾਂ ਨਾਲ ਅੱਗੇ

Tuesday 04 June 2024 07:10 AM UTC+00 | Tags: aam-aadmi-party bathinda big-breaking bjp breaking-news congress counting eci election-result harsimrat-kaur-badal india-news latest-news lok-sabha lok-sabha-election-2024 lok-sabha-seat news pm-modi punjab result vote-counting

ਚੰਡੀਗੜ੍ਹ, 04 ਜੂਨ 2024: ਬਠਿੰਡਾ (Bathinda) ਲੋਕ ਸਭਾ ਸੀਟ ‘ਤੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਇੱਥੋਂ ਦੁਪਹਿਰ 12:35 ਵਜੇ ਤੱਕ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ 276267 ਵੋਟਾਂ ਮਿਲੀਆਂ ਹਨ ਅਤੇ 42371 ਵੋਟਾਂ ਨਾਲ ਅੱਗੇ ਹਨ | 'ਆਪ' ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 233896 ਵੋਟਾਂ, ਕਾਂਗਰਸ ਦੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 146003 ਵੋਟਾਂ। ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ 81918 ਵੋਟਾਂ ਮਿਲੀਆਂ ਹਨ |

The post ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ 42371 ਵੋਟਾਂ ਨਾਲ ਅੱਗੇ appeared first on TheUnmute.com - Punjabi News.

Tags:
  • aam-aadmi-party
  • bathinda
  • big-breaking
  • bjp
  • breaking-news
  • congress
  • counting
  • eci
  • election-result
  • harsimrat-kaur-badal
  • india-news
  • latest-news
  • lok-sabha
  • lok-sabha-election-2024
  • lok-sabha-seat
  • news
  • pm-modi
  • punjab
  • result
  • vote-counting

ਉੱਤਰ ਪ੍ਰਦੇਸ਼ 'ਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਗਠਜੋੜ ਨੇ ਬਣਾਈ ਵੱਡੀ ਲੀਡ

Tuesday 04 June 2024 07:29 AM UTC+00 | Tags: breaking-news congress india-alliance news samajwadi-party uttar-pradesh

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਦੀਆਂ 543 ‘ਚੋਂ 542 ਸੀਟਾਂ ‘ਤੇ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਐਨ.ਡੀ.ਏ ਨੂੰ 294 ਅਤੇ ਇੰਡੀਆ ਗਠਜੋੜ ਨੂੰ 224 ਸੀਟਾਂ ‘ਤੇ ਅੱਗੇ ਹੈ। ਰੁਝਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਐਨਡੀਏ ਨੂੰ ਨੁਕਸਾਨ ਦਰਸਾਉਂਦੇ ਹਨ।

ਯੂਪੀ ਵਿੱਚ ਕਾਂਗਰਸ-ਸਪਾ ਦੀ ਚੰਗੀ ਲੀਡ ਹੈ। ਸਮਾਜਵਾਦੀ ਪਾਰਟੀ 36 ਸੀਟਾਂ ‘ਤੇ ਅੱਗੇ ਹੈ ਅਤੇ ਭਾਜਪਾ 33 ਸੀਟਾਂ ਅਤੇ ਕਾਂਗਰਸ ਨੇ 7 ਸੀਟਾਂ ‘ਤੇ ਅੱਗੇ ਹਨ | ਲਖਨਊ ਦੇ ਰਾਮਬਾਈ ਇਲਾਕੇ ‘ਚ ਗਿਣਤੀ ਕੇਂਦਰ ‘ਤੇ ਭਾਜਪਾ ਅਤੇ ਸਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਵਿੱਚ ਟੀਐਮਸੀ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਭਾਜਪਾ ਐਮਪੀ ਵਿੱਚ ਆਖਰੀ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਭਾਜਪਾ ਕੁੱਲ 29 ਸੀਟਾਂ ‘ਤੇ ਅੱਗੇ ਹੈ।

The post ਉੱਤਰ ਪ੍ਰਦੇਸ਼ ‘ਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਗਠਜੋੜ ਨੇ ਬਣਾਈ ਵੱਡੀ ਲੀਡ appeared first on TheUnmute.com - Punjabi News.

Tags:
  • breaking-news
  • congress
  • india-alliance
  • news
  • samajwadi-party
  • uttar-pradesh

ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ

Tuesday 04 June 2024 08:55 AM UTC+00 | Tags: amritsar-seat breaking-news congres gurjit-singh-aujla news

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਖਾਸ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ (Gurjit Singh Aujla) ਲਗਾਤਾਰ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 223875 ਵੋਟਾਂ ਮਿਲੀਆਂ ਹਨ। ਜਦਕਿ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 189264, ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 178266 ਵੋਟਾਂ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 143636 ਵੋਟਾਂ ਮਿਲੀਆਂ।

The post ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ appeared first on TheUnmute.com - Punjabi News.

Tags:
  • amritsar-seat
  • breaking-news
  • congres
  • gurjit-singh-aujla
  • news

ਭਾਰਤੀ ਹਵਾਈ ਫੌਜ ਦਾ ਸੁਖੋਈ ਲੜਾਕੂ ਜਹਾਜ਼ ਨਾਸਿਕ 'ਚ ਹਾਦਸਾਗ੍ਰਸਤ

Tuesday 04 June 2024 09:24 AM UTC+00 | Tags: air-crash breaking-news indian-air-force nashik news sukhoi-fighter-plane

ਚੰਡੀਗੜ੍ਹ, 04 ਜੂਨ 2024: ਭਾਰਤੀ ਹਵਾਈ ਫੌਜ (Indian Air Force) ਦਾ ਸੁਖੋਈ ਲੜਾਕੂ ਜਹਾਜ਼ ਮੰਗਲਵਾਰ ਨੂੰ ਕਰੈਸ਼ ਹੋ ਗਿਆ। ਇਹ ਹਾਦਸਾ ਮਹਾਰਾਸ਼ਟਰ ਦੇ ਨਾਸਿਕ ‘ਚ ਵਾਪਰਿਆ। ਜਹਾਜ਼ ਦੇ ਦੋਵੇਂ ਪਾਇਲਟ ਬਾਹਰ ਨਿਕਲਣ ਵਿਚ ਕਾਮਯਾਬ ਰਹੇ ਅਤੇ ਸੁਰੱਖਿਅਤ ਹਨ | ਮਿਲੀ ਜਾਣਕਾਰੀ ਇਹ ਜਹਾਜ਼ ਓਵਰਹਾਲਿੰਗ ਲਈ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਕੋਲ ਸੀ।

The post ਭਾਰਤੀ ਹਵਾਈ ਫੌਜ ਦਾ ਸੁਖੋਈ ਲੜਾਕੂ ਜਹਾਜ਼ ਨਾਸਿਕ ‘ਚ ਹਾਦਸਾਗ੍ਰਸਤ appeared first on TheUnmute.com - Punjabi News.

Tags:
  • air-crash
  • breaking-news
  • indian-air-force
  • nashik
  • news
  • sukhoi-fighter-plane

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਅੰਮ੍ਰਿਤਸਰ ਸੀਟ ‘ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ (Gurjit Singh Aujla) ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਉਨ੍ਹਾਂ ਨੂੰ 239987 ਵੋਟਾਂ ਮਿਲੀਆਂ ਹਨ। ਜਦਕਿ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ 204308, ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 187878 ਵੋਟਾਂ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 155876 ਵੋਟਾਂ ਮਿਲੀਆਂ।
ਅੰਮ੍ਰਿਤਸਰ ‘ਚ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ। ਜਿਨ੍ਹਾਂ ਵਿੱਚੋਂ 56.06% ਵੋਟਰਾਂ ਨੇ ਲੋਕ ਸਭਾ ਚੋਣਾਂ 2024 ਲਈ ਵੋਟ ਪਾਈ।

The post ਅੰਮ੍ਰਿਤਸਰ ਸੀਟ ‘ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਦੀ ਜਿੱਤ ਲਗਭਗ ਤੈਅ appeared first on TheUnmute.com - Punjabi News.

Tags:
  • amritsar
  • breaking-news
  • congress
  • gurjit-singh-aujla
  • news

ਚੰਡੀਗੜ੍ਹ, 04 ਜੂਨ 2024: ਦਿੱਲੀ (Delhi) ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਵਿਚਕਾਰ ਸੱਤ ਗਿਣਤੀ ਕੇਂਦਰਾਂ ‘ਤੇ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਦਿੱਲੀ ਵਿੱਚ ਸੱਤ ਵਿੱਚੋਂ ਛੇ ਸੀਟਾਂ ਉੱਤੇ ਅੱਗੇ ਹੈ। ਪਿਛਲੀਆਂ ਲਗਾਤਾਰ ਦੋ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ 'ਤੇ ਕਬਜ਼ਾ ਕਰ ਲਿਆ ਹੈ।

ਚਾਂਦਨੀ ਚੌਕ- ਪ੍ਰਵੀਨ ਖੰਡੇਲਵਾਲ (ਭਾਜਪਾ) 33446 ਵੋਟਾਂ ਨਾਲ ਅੱਗੇ।
ਉੱਤਰ-ਪੂਰਬੀ ਦਿੱਲੀ- ਮਨੋਜ ਤਿਵਾੜੀ (ਭਾਜਪਾ) 137474 ਵੋਟਾਂ ਨਾਲ ਅੱਗੇ
ਪੂਰਬੀ ਦਿੱਲੀ- ਹਰਸ਼ ਮਲਹੋਤਰਾ (ਭਾਜਪਾ) 41051 ਵੋਟਾਂ ਨਾਲ ਅੱਗੇ
ਨਵੀਂ ਦਿੱਲੀ— ਬਾਂਸੂਰੀ ਸਵਰਾਜ (ਭਾਜਪਾ) 53414 ਵੋਟਾਂ ਨਾਲ ਅੱਗੇ ਹੈ।
ਉੱਤਰ-ਪੱਛਮੀ ਦਿੱਲੀ- ਯੋਗੇਂਦਰ ਚੰਦੋਲੀਆ (ਭਾਜਪਾ) 173555 ਵੋਟਾਂ ਨਾਲ ਅੱਗੇ।
ਪੱਛਮੀ ਦਿੱਲੀ- ਕਮਲਜੀਤ ਸਹਿਰਾਵਤ (ਭਾਜਪਾ) 128434 ਵੋਟਾਂ ਨਾਲ ਅੱਗੇ।
ਦੱਖਣੀ ਦਿੱਲੀ- ਰਾਮਵੀਰ ਸਿੰਘ ਬਿਧੂੜੀ (ਭਾਜਪਾ) 94013 ਵੋਟਾਂ ਨਾਲ ਅੱਗੇ।

The post ਦਿੱਲੀ ‘ਚ ਭਾਜਪਾ ਸਾਰੀਆਂ 7 ਲੋਕ ਸਭਾ ਸੀਟਾਂ ‘ਤੇ ਅੱਗੇ, ਆਪ-ਕਾਂਗਰਸ ਦਾ ਗੱਠਜੋੜ ਪਿਆ ਕਮਜ਼ੋਰ appeared first on TheUnmute.com - Punjabi News.

Tags:
  • aap-congress-alliance
  • breaking-news
  • delhi
  • delhi-election-result
  • latest-news
  • news

Election Result: ਰਾਜਸਥਾਨ 'ਚ ਭਾਜਪਾ ਦੀ ਪਹਿਲੀ ਜਿੱਤ, 13 ਹੋਰ ਲੋਕ ਸਭਾ ਸੀਟਾਂ 'ਤੇ ਅੱਗੇ

Tuesday 04 June 2024 10:09 AM UTC+00 | Tags: breaking-news election-result jaipur latest-news lok-sabha-seats news punjab rajasthan the-unmute-breaking-news

ਚੰਡੀਗੜ੍ਹ, 04 ਜੂਨ 2024: ਰਾਜਸਥਾਨ (Rajasthan) ਦੀਆਂ 25 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ | ਜੈਪੁਰ ਸੀਟ ਤੋਂ ਭਾਜਪਾ ਦੀ ਮੰਜੂ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਖਾਚਰੀਆਵਾਸ ਨੂੰ 331767 ਵੋਟਾਂ ਨਾਲ ਹਰਾ ਦਿੱਤਾ ਹੈ । ਭਾਜਪਾ ਇਸ ਵੇਲੇ ਇੱਕ ਜਿੱਤ ਨਾਲ 13 ਹੋਰ ਸੀਟਾਂ ‘ਤੇ ਅੱਗੇ ਚੱਲ ਰਹੀ ਹੈ | ਇਸਦੇ ਨਾਲ ਹੀ ਕਾਂਗਰਸ ਅੱਠ ਸੀਟਾਂ ‘ਤੇ ਅੱਗੇ ਹੈ | ਇਸਦਾ ਨਾਲ ਹੀ ਸੀਪੀਆਈ (ਐਮ), ਆਰਐਲਪੀ ਅਤੇ ਬੀਏਪੀ ਪਾਰਟੀ ਦੇ ਉਮੀਦਵਾਰ ਇੱਕ-ਇੱਕ ਸੀਟ 'ਤੇ ਅੱਗੇ ਚੱਲ ਰਹੇ ਹਨ।

The post Election Result: ਰਾਜਸਥਾਨ ‘ਚ ਭਾਜਪਾ ਦੀ ਪਹਿਲੀ ਜਿੱਤ, 13 ਹੋਰ ਲੋਕ ਸਭਾ ਸੀਟਾਂ ‘ਤੇ ਅੱਗੇ appeared first on TheUnmute.com - Punjabi News.

Tags:
  • breaking-news
  • election-result
  • jaipur
  • latest-news
  • lok-sabha-seats
  • news
  • punjab
  • rajasthan
  • the-unmute-breaking-news

ਚੰਡੀਗੜ੍ਹ, 04 ਜੂਨ 2024: ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ (Manish Tiwari) ਨੇ ਜਿੱਤ ਦਰਜ ਕੀਤੀ ਹੈ। ਸਖ਼ਤ ਮੁਕਾਬਲੇ ਵਿੱਚ ਉਨ੍ਹਾਂ ਨੇ ਭਾਜਪਾ ਦੇ ਸੰਜੇ ਟੰਡਨ ਨੂੰ ਹਰਾ ਦਿੱਤਾ ਹੈ | ਮਨੀਸ਼ ਤਿਵਾਰੀ ਨੂੰ ਕੁੱਲ ਦੋ ਲੱਖ ਤੋਂ ਵੱਧ ਵੋਟਾਂ ਮਿਲੀਆਂ ਹਨ |

The post ਚੰਡੀਗੜ੍ਹ ਲੋਕ ਸਭਾ ਸੀਟ ਤੋਂ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਜਿੱਤੇ appeared first on TheUnmute.com - Punjabi News.

Tags:
  • breaking-news
  • india-alliance
  • lok-sabha-seat
  • news

ਸ੍ਰੀ ਫਤਹਿਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ ਜਿੱਤੇ

Tuesday 04 June 2024 10:23 AM UTC+00 | Tags: aam-aadmi-party big-breaking bjp breaking-news congress counting dr-amar-singh eci election-result india-news latest-news lok-sabha lok-sabha-election-2024 news pm-modi punjab result vote-counting

ਚੰਡੀਗੜ੍ਹ, 04 ਜੂਨ 2024: ਸ੍ਰੀ ਫਤਹਿਗੜ੍ਹ ਸਾਹਿਬ ਸੀਟ ‘ਤੇ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ (Dr. Amar Singh) ਨੇ ਜਿੱਤ ਦਰਜ ਕੀਤੀ ਹੈ | ਉਨ੍ਹਾਂ ਨੂੰ 332591 ਵੋਟਾਂ ਮਿਲੀਆਂ ਹਨ | ਡਾ: ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਜੀ.ਪੀ. ਨੂੰ 34202 ਵੋਟਾਂ ਨਾਲ ਹਰਾ ਦਿੱਤਾ | ਇਸਦੇ ਨਾਲ ਹੀ ਭਾਜਪਾ ਤੀਜੇ ਅਤੇ ਅਕਾਲੀ ਦਲ ਚੌਥੇ ਸਥਾਨ ‘ਤੇ ਰਹੇ |

The post ਸ੍ਰੀ ਫਤਹਿਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ ਜਿੱਤੇ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • dr-amar-singh
  • eci
  • election-result
  • india-news
  • latest-news
  • lok-sabha
  • lok-sabha-election-2024
  • news
  • pm-modi
  • punjab
  • result
  • vote-counting

ਚੰਡੀਗੜ੍ਹ, 04 ਜੂਨ 2024: ਕਾਂਗਰਸ ਦੇ ਕਿਸ਼ੋਰੀ ਲਾਲ ਸ਼ਰਮਾ ਨੇ ਅਮੇਠੀ ਸੀਟ ਤੋਂ ਸਮ੍ਰਿਤੀ ਇਰਾਨੀ ਨੂੰ ਹਰਾ ਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਸਮ੍ਰਿਤੀ ਦੀ ਹਾਰ ਰਾਹੁਲ ਦੀ ਪਿਛਲੀ ਹਾਰ ਨਾਲੋਂ ਵੱਡੀ ਹੈ। ਸਮ੍ਰਿਤੀ ਇਰਾਨੀ (Smriti Irani) ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਾਰ ਮਿਲੀ ਹੈ | ਕਾਂਗਰਸ ਦੇ 'ਚਾਣਕਿਆ' ਵਜੋਂ ਜਾਣੇ ਜਾਂਦੇ ਕਿਸ਼ੋਰੀ ਲਾਲ ਸ਼ਰਮਾ ਨੇ ਪਹਿਲੀ ਵਾਰ ਚੋਣ ਲੜੀ ਸੀ।

The post ਅਮੇਠੀ ਲੋਕ ਸਭਾ ਸੀਟ ਤੋਂ ਸਮ੍ਰਿਤੀ ਇਰਾਨੀ ਹਾਰੀ, ਕਾਂਗਰਸ ਦੇ ਕਿਸ਼ੋਰੀ ਲਾਲ ਨੇ ਦਿੱਤੀ ਮਾਤ appeared first on TheUnmute.com - Punjabi News.

Tags:
  • amethi
  • breaking-news
  • congress
  • kishori-lal
  • news
  • smriti-irani

ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਲਗਭਗ ਤੈਅ

Tuesday 04 June 2024 11:33 AM UTC+00 | Tags: breaking-news khadur-sahib latest-nws lok-sabha-seats-of-punjab news punjab punjab-news sarabjit-singh-khalsa

ਚੰਡੀਗੜ੍ਹ, 04 ਜੂਨ 2024: ਪੰਜਾਬ ਦੀਆਂ 13 ‘ਚੋਂ ਦੋ ਲੋਕ ਸਭਾ ਸੀਟਾਂ ‘ਤੇ ਆਜ਼ਾਦ ਉਮੀਦਵਾਰਾਂ ਦੀ ਜਿੱਤ ਲਗਭਗ ਤੈਅ ਹੈ | ਇਸਦੇ ਹੀ ਫਰੀਦਕੋਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ (Sarabjit Singh Khalsa) ਦੀ ਜਿੱਤ ਲਗਭਗ ਤੈਅ ਹੈ, ਰਸ਼ਮੀ ਐਲਾਨ ਹੋਏ ਅਜੇ ਬਾਕੀ ਹੈ | ਫਰੀਦਕੋਟ ਤੋਂ ਆਮ ਆਦਮੀ ਪਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਦੂਜੇ ਸਥਾਨ ‘ਤੇ ਅਤੇ ਕਾਂਗਰਸ ਦੀ ਅਮਰਜੀਤ ਸਾਹੋਕੇ ਤੀਜੇ ਅਤੇ ਭਾਜਪਾ ਦੇ ਹੰਸ ਰਾਜ ਹੰਸ ਪੰਜਵੇਂ ਸਥਾਨ ‘ਤੇ ਹਨ |

The post ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਲਗਭਗ ਤੈਅ appeared first on TheUnmute.com - Punjabi News.

Tags:
  • breaking-news
  • khadur-sahib
  • latest-nws
  • lok-sabha-seats-of-punjab
  • news
  • punjab
  • punjab-news
  • sarabjit-singh-khalsa

ਚੰਡੀਗੜ੍ਹ, 04 ਜੂਨ 2024: ਕਾਂਗਰਸ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ (Dr. Dharamvir Gandhi) ਨੇ ਪਟਿਆਲਾ ਲੋਕ ਸਭਾ ਸੀਟ ‘ਤੇ ਜਿੱਤ ਦਰਜ ਕਰ ਲਈ ਹੈ | ਡਾ: ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਡਾ: ਦਲਬੀਰ ਸਿੰਘ ਨੂੰ 14831 ਨਾਲ ਹਰਾ ਦਿੱਤਾ ਹੈ | ਧਰਮਵੀਰ ਗਾਂਧੀ ਨੂੰ ਕੁੱਲ 305616 ਵੋਟਾਂ ਮਿਲੀਆਂ ਹਨ | ਆਮ ਆਦਮੀ ਪਾਰਟੀ ਦੇ ਡਾ: ਦਲਬੀਰ ਸਿੰਘ ਨੂੰ 290785 ਵੋਟਾਂ ਅਤੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੀਜੇ ਨੰਬਰ ‘ਤੇ ਰਹੀ, ਉਨ੍ਹਾਂ ਨੂੰ 288998 ਵੋਟਾਂ ਮਿਲੀਆਂ।

The post ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ: ਧਰਮਵੀਰ ਗਾਂਧੀ ਜਿੱਤੇ appeared first on TheUnmute.com - Punjabi News.

Tags:
  • breaking-news
  • patiala-lok-sabha-seat

ਚੰਡੀਗੜ੍ਹ, 04 ਜੂਨ 2024: ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਅਮਿਤ ਸ਼ਾਹ (Amit Shah) ਨੇ ਜਿੱਤ ਹਾਸਲ ਕੀਤੀ ਹੈ। ਆਪਣਾ ਹੀ ਪੁਰਾਣਾ ਰਿਕਾਰਡ ਤੋੜਦੇ ਹੋਏ ਅਮਿਤ ਸ਼ਾਹ (Amit Shah) ਨੇ ਇਹ ਸੀਟ 7,447,16 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਮਿਤ ਸ਼ਾਹ 5 ਲੱਖ ਵੋਟਾਂ ਨਾਲ ਜਿੱਤੇ ਸਨ।

ਇਸ ਤੋਂ ਪਹਿਲਾਂ ਅਡਵਾਨੀ ਗਾਂਧੀਨਗਰ ਸੀਟ ਤੋਂ 4.83 ਲੱਖ ਵੋਟਾਂ ਨਾਲ ਜਿੱਤੇ ਸਨ। ਇੱਥੇ ਅਮਿਤ ਸ਼ਾਹ ਦਾ ਮੁਕਾਬਲਾ ਕਾਂਗਰਸ ਆਗੂ ਸੋਨਲ ਪਟੇਲ ਨਾਲ ਹੋਇਆ। ਸੋਨਲ ਅਮਿਤ ਸ਼ਾਹ ਤੋਂ ਕਾਫੀ ਪਿੱਛੇ ਰਹੇ । ਉਨ੍ਹਾਂ ਨੂੰ ਸਿਰਫ਼ 266256 ਵੋਟਾਂ ਮਿਲੀਆਂ |

The post ਅਮਿਤ ਸ਼ਾਹ ਦੀ ਗਾਂਧੀਨਗਰ ਸੀਟ ਤੋਂ ਰਿਕਾਰਡ ਤੋੜ 7,447,16 ਵੋਟਾਂ ਨਾਲ ਜਿੱਤ appeared first on TheUnmute.com - Punjabi News.

Tags:
  • amit-shah
  • breaking-news
  • gandhinagar

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਿੱਤੀ ਕੇਰਲਾ ਅਤੇ ਵਾਇਨਾਡ ਲੋਕ ਸਭਾ ਸੀਟ

Tuesday 04 June 2024 12:50 PM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 news pm-modi punjab rahul-gandhi result vote-counting wayanad-lok-sabha

ਚੰਡੀਗੜ੍ਹ, 04 ਜੂਨ 2024: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ ਤੋਂ 364422 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ | ਰਾਹੁਲ ਗਾਂਧੀ ਨੂੰ ਇੱਥੇ 647445 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ ਰਾਏਬਰੇਲੀ ਸੀਟ ਤੋਂ ਵੀ 6 ਲੱਖ 86 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ |

ਰਾਏਬਰੇਲੀ ਸੀਟ ਇਕ ਵਾਰ ਫਿਰ ਕਾਂਗਰਸੀਆਂ ਲਈ ਖੁਸ਼ੀਆਂ ਲੈ ਕੇ ਆਈ ਹੈ। ਕਾਂਗਰਸ ਦੇ ਦਿੱਗਜ ਆਗੂ ਰਾਹੁਲ ਗਾਂਧੀ ਇੱਥੇ ਵੱਡੇ ਫਰਕ ਨਾਲ ਚੋਣਾਂ ਜਿੱਤਣ ‘ਚ ਸਫਲ ਰਹੇ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨੂੰ ਹਰਾਇਆ ਹੈ ।

The post ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜਿੱਤੀ ਕੇਰਲਾ ਅਤੇ ਵਾਇਨਾਡ ਲੋਕ ਸਭਾ ਸੀਟ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • news
  • pm-modi
  • punjab
  • rahul-gandhi
  • result
  • vote-counting
  • wayanad-lok-sabha

ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਜਿੱਤੇ

Tuesday 04 June 2024 01:01 PM UTC+00 | Tags: aam-aadmi-party big-breaking bjp breaking-news congress counting eci election-result ferozepur india-news latest-news lok-sabha lok-sabha-election-2024 news pm-modi punjab result sher-singh-ghubaya vote-counting

ਚੰਡੀਗੜ੍ਹ, 04 ਜੂਨ 2024: ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ (Sher Singh Ghubaya) ਨੇ 3242 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ, ਉਨ੍ਹਾਂ ਨੂੰ 266626 ਵੋਟਾਂ ਮਿਲੀਆਂ ਹਨ | ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਹਰਾ ਦਿੱਤਾ ਹੈ | ਕਾਕਾ ਬਰਾੜ ਨੂੰ 263384 ਵੋਟਾਂ ਮਿਲੀਆਂ । ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ 253645 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ। ਭਾਜਪਾ ਨੇ ਕਾਂਗਰਸ ਵੱਲੋਂ ਚਾਰ ਵਾਰ ਵਿਧਾਇਕ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ 255097 ਵੋਟਾਂ ਮਿਲੀਆਂ |

The post ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਜਿੱਤੇ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • ferozepur
  • india-news
  • latest-news
  • lok-sabha
  • lok-sabha-election-2024
  • news
  • pm-modi
  • punjab
  • result
  • sher-singh-ghubaya
  • vote-counting

ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ 'ਆਪ' ਉਮੀਦਵਾਰ ਮਲਵਿੰਦਰ ਸਿੰਘ ਕੰਗ ਜਿੱਤੇ

Tuesday 04 June 2024 01:29 PM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 malwinder-singh-kang news pm-modi punjab result vote-counting

ਚੰਡੀਗੜ੍ਹ, 04 ਜੂਨ 2024: ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ (Malwinder Singh Kang) ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ 10846 ਵੋਟਾਂ ਨਾਲ ਹਰਾਇਆ ਹੈ।

ਮਲਵਿੰਦਰ ਸਿੰਘ ਕੰਗ ਨੂੰ 3,13,217 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ 3,02,371 ਵੋਟਾਂ ਮਿਲੀਆਂ। ਤੀਜੇ ਸਥਾਨ ‘ਤੇ ਭਾਰਤੀ ਜਨਤਾ ਪਾਰਟੀ ਦੇ ਡਾ: ਸੁਭਾਸ਼ ਸ਼ਰਮਾ ਰਹੇ, ਉਨ੍ਹਾਂ ਨੂੰ 1,86,578 ਵੋਟਾਂ ਮਿਲੀਆਂ |

The post ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਜਿੱਤੇ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • malwinder-singh-kang
  • news
  • pm-modi
  • punjab
  • result
  • vote-counting

ਲੁਧਿਆਣਾ ਲੋਕ ਸਭਾ ਸੀਟ 'ਤੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ 20942 ਵੋਟਾਂ ਨਾਲ ਹਰਾਇਆ

Tuesday 04 June 2024 01:52 PM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 ludhiana-lok-sabha-seat news pm-modi punjab raja-warring ravneet-bittu result vote-counting

ਚੰਡੀਗੜ੍ਹ, 04 ਜੂਨ 2024: ਪੰਜਾਬ ਦੇ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਇੱਥੇ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੂੰ ਕੁੱਲ 3,22,224 ਵੋਟਾਂ ਮਿਲੀਆਂ ਹਨ | ਰਾਜਾ ਵੜਿੰਗ ਨੇ 20 ਹਜ਼ਾਰ 942 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੂੰ 3,01,282 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ ‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ ਨੂੰ 237077 ਵੋਟਾਂ ਮਿਲੀਆਂ ਅਤੇ ਤੀਜੇ ਨੰਬਰ ‘ਤੇ ਰਹੇ |

The post ਲੁਧਿਆਣਾ ਲੋਕ ਸਭਾ ਸੀਟ ‘ਤੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ 20942 ਵੋਟਾਂ ਨਾਲ ਹਰਾਇਆ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • ludhiana-lok-sabha-seat
  • news
  • pm-modi
  • punjab
  • raja-warring
  • ravneet-bittu
  • result
  • vote-counting

ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਆਪਣੀ ਪ੍ਰਤੀਕਿਰਿਆ

Tuesday 04 June 2024 02:10 PM UTC+00 | Tags: aam-aadmi-party big-breaking bjp breaking-news congress counting eci election-result election-results india-news latest-news lok-sabha lok-sabha-election-2024 lok-sabha-elections lok-sabha-elections-result news pm-modi punjab result vote-counting

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਹਿੱਸੇ ਤਿੰਨ ਸੀਟਾਂ ਆਈਆਂ ਹਨ | ਇਸ ਦੌਰਾਨ ਚੋਣਾਂ ਨਤੀਜਿਆਂ (Election Results) ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬੀਆਂ ਦਾ ਲੋਕ ਸਭਾ ਲਈ ਲੋਕ-ਫਤਵਾ ਸਵੀਕਾਰ ਕਰਦੇ ਹਨ | ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਅਤੇ ਵਿਕਾਸ ਦੇ ਕੰਮ ਜਾਰੀ ਰਹਿਣਗੇ |

The post ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਆਪਣੀ ਪ੍ਰਤੀਕਿਰਿਆ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • election-results
  • india-news
  • latest-news
  • lok-sabha
  • lok-sabha-election-2024
  • lok-sabha-elections
  • lok-sabha-elections-result
  • news
  • pm-modi
  • punjab
  • result
  • vote-counting

ਲੋਕ ਸਭਾ ਚੋਣਾਂ 2024 'ਚ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

Tuesday 04 June 2024 02:35 PM UTC+00 | Tags: breaking-news latest-news news punjab-news shiromani-akali-dal

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (Shiromani Akali Dal)ਦਾ ਪ੍ਰਦਰਸ਼ਨ ਬੇਹੱਦ ਮਾੜਾ ਰਿਹਾ ਹੈ | ਇਨ੍ਹਾਂ ਲੋਕ ਸਭਾ ਚੋਣਾਂ ‘ਚ ਅਕਾਲੀ ਦਲ ਨੂੰ ਸਿਰਫ਼ ਬਠਿੰਡਾ ਤੋਂ ਜਿੱਤ ਮਿਲੀ ਹੈ | ਇਸਦੇ ਨਾਲ ਹੀ 10 ਲੋਕ ਸਭਾ ਸੀਟਾਂ ‘ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ | ਇਨ੍ਹਾਂ ‘ਚ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਪਟਿਆਲਾ ਤੋਂ ਐਨ ਕੇ ਸ਼ਰਮਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ ਧਰਮਕੋਟ, ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ, ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ, ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਅਤੇ ਗੁਰਦਾਸਪੁਰ ਤੋਂ ਡਾ. ਦਲਜੀਤ ਸਿੰਘ ਚੀਮਾ ਸ਼ਾਮਲ ਹਨ

The post ਲੋਕ ਸਭਾ ਚੋਣਾਂ 2024 'ਚ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ appeared first on TheUnmute.com - Punjabi News.

Tags:
  • breaking-news
  • latest-news
  • news
  • punjab-news
  • shiromani-akali-dal

ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਦੀ ਵੱਡੇ ਫਰਕ ਨਾਲ ਜਿੱਤ

Tuesday 04 June 2024 02:41 PM UTC+00 | Tags: aam-aadmi-party big-breaking bjp breaking-news congress counting eci election-result india-news latest-news lok-sabha lok-sabha-election-2024 news pm-modi punjab result sukhjinder-singh-randhawa vote-counting

ਚੰਡੀਗੜ੍ਹ, 04 ਜੂਨ 2024: ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਜੇਤੂ ਰਹੇ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 82,861 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ।ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ 3,64,043 ਵੋਟਾਂ ਮਿਲੀਆਂ ਹਨ। ਜਦੋਂਕਿ ਭਾਰਤੀ ਜਨਤਾ ਪਾਰਟੀ ਦੇ ਦਿਨੇਸ਼ ਸਿੰਘ ਬੱਬੂ ਨੂੰ 2,81,182 ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ 2,77,252 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ।

The post ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਦੀ ਵੱਡੇ ਫਰਕ ਨਾਲ ਜਿੱਤ appeared first on TheUnmute.com - Punjabi News.

Tags:
  • aam-aadmi-party
  • big-breaking
  • bjp
  • breaking-news
  • congress
  • counting
  • eci
  • election-result
  • india-news
  • latest-news
  • lok-sabha
  • lok-sabha-election-2024
  • news
  • pm-modi
  • punjab
  • result
  • sukhjinder-singh-randhawa
  • vote-counting

ਪਟਿਆਲਾ, 4 ਜੂਨ 2024 : ਲੋਕ ਸਭਾ ਹਲਕਾ ਪਟਿਆਲਾ-13 ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਅੱਜ ਲੋਕ ਸਭਾ ਹਲਕੇ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਹੋਈ ਗਿਣਤੀ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ 14 ਹਜ਼ਾਰ 831 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।

ਉਨ੍ਹਾਂ ਨੂੰ 3 ਲੱਖ 5 ਹਜ਼ਾਰ 616 ਵੋਟਾਂ ਹਾਸਲ ਹੋਈਆਂ। ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਨੂੰ 2 ਲੱਖ 90 ਹਜ਼ਾਰ 785 ਵੋਟਾਂ ਮਿਲੀਆਂ ਹਨ। ਜਦੋਂ ਭਾਰਤੀ ਜਨਤਾ ਪਾਰਟੀ ਦੇ ਪਰਨੀਤ ਕੌਰ ਨੂੰ 2 ਲੱਖ 88 ਹਜ਼ਾਰ 998 ਵੋਟਾਂ ਹਾਸਲ ਹੋਈਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 1 ਲੱਖ 53 ਹਜ਼ਾਰ 978 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਸੰਪੰਨ ਹੋਣ ਮਗਰੋਂ ਡਾ. ਧਰਮਵੀਰ ਗਾਂਧੀ ਨੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਤੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ।

ਲੋਕ ਸਭਾ ਹਲਕਾ ਪਟਿਆਲਾ ਦੇ ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਗਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਵੀ.ਵੀ.ਪੈਟ ਮਸ਼ੀਨਾਂ ਦੀਆਂ ਪਰਚੀਆਂ ਦਾ ਵੀ ਮਿਲਾਣ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲੋਕ ਸਭਾ ਹਲਕਾ ਪਟਿਆਲਾ-13 ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ‘ਚ ਕੁੱਲ 18 ਲੱਖ 6 ਹਜ਼ਾਰ 424 ਵੋਟਰਾਂ ਵਿਚੋਂ 63.63 ਫੀਸਦੀ 11 ਲੱਖ 45 ਹਜ਼ਾਰ 62 ਵੈਲਿਡ ਵੋਟਾਂ ਭੁਗਤੀਆਂ ਸਨ। ਪਈਆਂ ਵੋਟਾਂ ਵਿੱਚੋਂ 509 ਵੋਟਾਂ ਰੱਦ ਹੋਈਆਂ ਤੇ ਨੋਟਾ ਨੂੰ ਕੁਲ 6681 ਵੋਟਾਂ ਪਈਆਂ ਸਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਹੋਈ ਗਿਣਤੀ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਬਸਪਾ ਦੇ ਜਗਜੀਤ ਸਿੰਘ ਛੜਬੜ ਨੂੰ ਕੁਲ 22400 ਵੋਟਾਂ ਮਿਲੀਆਂ। ਅਮਰਜੀਤ ਸਿੰਘ ਜਾਗਦੇ ਰਹੋ ਨੂੰ 1992, ਕ੍ਰਿਸ਼ਨ ਕੁਮਾਰ ਗਾਬਾ ਨੂੰ 1008, ਦਵਿੰਦਰ ਰਾਜਪੂਤ 2311, ਪ੍ਰੋ. ਮਹਿੰਦਰਪਾਲ ਸਿੰਘ ਨੂੰ ਕੁਲ 47274 ਵੋਟਾਂ, ਮਨਦੀਪ ਸਿੰਘ ਨੂੰ 973 ਵੋਟਾਂ, ਰਣਜੀਤ ਸਿੰਘ ਨੂੰ 1967 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 3812, ਸੁਖਵਿੰਦਰ ਸਿੰਘ ਨੂੰ 2894, ਗੁਰਬਚਨ ਸਿੰਘ ਨੂੰ 1594, ਚਮਕੀਲਾ ਸਿੰਘ ਨੂੰ 1228, ਜਗਦੀਸ਼ ਕੁਮਾਰ ਨੂੰ 3239, ਜੋਧ ਸਿੰਘ ਪਰਮਾਰ ਕੌਲੀ ਨੂੰ 2795, ਡਿੰਪਲ ਨੂੰ 850, ਨੀਰਜ ਕੁਮਾਰ ਨੰਨ੍ਹਾ ਨੂੰ 2302, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 2267, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 1569, ਬਿੰਦਰ ਕੌਰ ਨੂੰ 711, ਮੱਖਣ ਸਿੰਘ ਨੂੰ 907, ਮਨੋਜ ਕੁਮਾਰ ਨੂੰ 674, ਲਾਭ ਸਿੰਘ ਪਾਲ ਨੂੰ 1443 ਅਤੇ ਵਿਸ਼ਾਲ ਸ਼ਰਮਾ ਨੂੰ ਕੁਲ 1475 ਵੋਟਾਂ ਪਈਆਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕੇ ਲਈ ਪ੍ਰਾਪਤ ਹੋਏ 3187 ਕੁਲ ਪੋਸਟਲ ਬੈਲੇਟ ਪੇਪਰਾਂ ਵਿੱਚੋਂ 509 ਰੱਦ ਹੋਏ ਹਨ। ਇਨ੍ਹਾਂ ਡਾਕ ਰਾਹੀਂ ਮਿਲੀਆਂ ਵੋਟਾਂ ਵਿੱਚੋਂ 40 ਨੋਟਾ ਨੂੰ ਤੇ ਵੈਲਿਡ 2638 ਵਿੱਚੋਂ ਡਾ. ਧਰਮਵੀਰ ਗਾਂਧੀ ਨੂੰ 944, ਡਾ. ਬਲਬੀਰ ਸਿੰਘ ਨੂੰ 700, ਪਰਨੀਤ ਕੌਰ ਨੂੰ 528,ਐਨ.ਕੇ. ਸ਼ਰਮਾ ਨੂੰ 198, ਜਗਜੀਤ ਸਿੰਘ ਛੜਬੜ ਨੂੰ 66, ਪੋ. ਮਹਿੰਦਰਪਾਲ ਸਿੰਘ ਨੂੰ 122, ਅਮਰਜੀਤ ਸਿੰਘ ਜਾਗਦੇ ਰਹੇ ਨੂੰ 11 ਤੇ ਹੋਰਨਾਂ ਉਮੀਦਵਾਰਾਂ ਨੂੰ 10 ਤੋਂ ਘੱਟ ਵੋਟਾਂ ਡਾਕ ਰਾਹੀਂ ਮਿਲੀਆਂ।

ਜਿਕਰਯੋਗ ਹੈ ਕਿ ਅੱਜ ਸਵੇਰੇ ਵੋਟਾਂ ਦੀ ਗਿਣਤੀ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਨਿਗਰਾਨ ਓਮ ਪ੍ਰਕਾਸ਼ ਬਕੋੜੀਆ ਨੇ ਸਟਰੌਂਗ ਰੂਮ ਦੇ ਤਾਲੇ ਤੇ ਸੀਲਾਂ ਆਪਣੀ ਨਿਗਰਾਨੀ ਹੇਠ ਖੁਲ੍ਹਵਾ ਕੇ ਗਿਣਤੀ ਸ਼ੁਰੂ ਕਰਵਾਈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕ੍ਰਿਆ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਕੀਤੀ।

ਸ਼ੌਕਤ ਅਹਿਮਦ ਪਰੇ ਨੇ ਸਮੁੱਚੀ ਚੋਣ ਪ੍ਰਕ੍ਰਿਆ ਪੁਰ-ਅਮਨ ਸਫ਼ਲਤਾ ਪੂਰਵਕ ਨੇਪਰੇ ਚੜ੍ਹਨ ਲਈ ਸਮੂਹ ਚੋਣ ਲੜ ਰਹੇ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਹਲਕੇ ਦੇ ਵੋਟਰਾਂ ਤੇ ਮੀਡੀਆ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਐਸ.ਪੀ. ਸਿਟੀ ਸਰਫ਼ਰਾਜ ਆਲਮ, ਏ.ਡੀ.ਸੀ. (ਜ) ਕੰਚਨ ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਏਡੀਸੀ ਸ਼ਹਿਰੀ‌ ਵਿਕਾਸ ਨਵਰੀਤ ਕੌਰ ਸੇਖੋਂ, ਪੀ.ਡੀ.ਏ. ਦੇ ਈ.ਓ. ਦੀਪਜੋਤ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ। ਗਿਣਤੀ ਮੌਕੇ ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸੰਜੀਵ ਕੁਮਾਰ ਸ਼ਰਮਾ, ਜ਼ਿਲ੍ਹਾ ਮਾਲ ਅਫ਼ਸਰ ਗੁਰਲੀਨ ਕੌਰ, ਡੀ.ਡੀ.ਪੀ.ਓ. ਅਮਨਦੀਪ ਕੌਰ ਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ, ਡੀ.ਐਸ.ਐਮ. ਸੁਖਮੰਦਰ ਸਿੰਘ ਤੇ ਅਮਰਿੰਦਰ ਸਿੰਘ ਵੀ ਮੌਜੂਦ ਸਨ।

ਰਿਟਰਨਿੰਗ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਵਿਧਾਨ ਸਭਾ ਹਲਕਾ ਵਾਰ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 109-ਨਾਭਾ ਵਿੱਚ ਡਾ. ਧਰਮਵੀਰ ਗਾਂਧੀ 36230, ਡਾ. ਬਲਬੀਰ ਸਿੰਘ 32577, ਪਰਨੀਤ ਕੌਰ ਨੂੰ 22198 ਵੋਟਾਂ ਮਿਲੀਆਂ, ਇਥੇ ਐਨ.ਕੇ. ਸ਼ਰਮਾ ਨੂੰ 18345, ਬਹੁਜਨ ਸਮਾਜ ਪਾਰਟੀ ਦੇ ਜਗਜੀਤ ਸਿੰਘ ਛੜਬੜ ਨੂੰ 3096 ਵੋਟਾਂ ਮਿਲੀਆਂ। ਜਨ ਜਨਵਾਦੀ ਪਾਰਟੀ ਦੇ ਅਮਰਜੀਤ ਸਿੰਘ ਜਾਗਦੇ ਰਹੋ ਨੂੰ 176, ਹਿੰਦੁਸਤਾਨ ਸ਼ਕਤੀ ਸੇਨਾ ਦੇ ਕ੍ਰਿਸ਼ਨ ਕੁਮਾਰ ਗਾਬਾ ਨੂੰ 94, ਭਾਰਤੀ ਜਵਾਨ ਕਿਸਾਨ ਪਾਰਟੀ ਦੇ ਦਵਿੰਦਰ ਰਾਜਪੂਤ 241, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਪ੍ਰੋ. ਮਹਿੰਦਰਪਾਲ ਸਿੰਘ ਨੂੰ 4045 ਵੋਟਾਂ, ਰੈਵੋਲਿਊਸ਼ਨਰੀ ਸੋਸ਼ਲਿਸ਼ਟ ਪਾਰਟੀ ਦੇ ਮਨਦੀਪ ਸਿੰਘ ਨੂੰ 89 ਵੋਟਾਂ, ਅਖਿਲ ਭਾਰਤੀਯ ਪਰਿਵਾਰ ਪਾਰਟੀ ਦੇ ਰਣਜੀਤ ਸਿੰਘ ਨੂੰ 234 ਵੋਟਾਂ ਮਿਲੀਆਂ।

ਜਦੋਂਕਿ ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 434, ਸੁਖਵਿੰਦਰ ਸਿੰਘ ਨੂੰ 257, ਗੁਰਬਚਨ ਸਿੰਘ ਨੂੰ 186, ਚਮਕੀਲਾ ਸਿੰਘ ਨੂੰ 122, ਜਗਦੀਸ਼ ਕੁਮਾਰ ਨੂੰ 337, ਜੋਧ ਸਿੰਘ ਪਰਮਾਰ ਕੌਲੀ ਨੂੰ 267, ਡਿੰਪਲ ਨੂੰ 79, ਨੀਰਜ ਕੁਮਾਰ ਨੰਨ੍ਹਾ ਨੂੰ 177, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 203, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 162, ਬਿੰਦਰ ਕੌਰ ਨੂੰ 88, ਮੱਖਣ ਸਿੰਘ ਨੂੰ 177, ਮਨੋਜ ਕੁਮਾਰ ਨੂੰ 67, ਲਾਭ ਸਿੰਘ ਪਾਲ ਨੂੰ 139, ਵਿਸ਼ਾਲ ਸ਼ਰਮਾ ਨੂੰ 189 ਤੇ ਨੋਟਾ ਨੂੰ 866 ਵੋਟਾਂ ਪਈਆਂ।

ਹਲਕਾ 110-ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ ‘ਚ ਵਿੱਚ ਡਾ. ਧਰਮਵੀਰ ਗਾਂਧੀ ਨੂੰ 34985, ਡਾ. ਬਲਬੀਰ ਸਿੰਘ 37446, ਪਰਨੀਤ ਕੌਰ ਨੂੰ 30320 ਵੋਟਾਂ ਮਿਲੀਆਂ, ਇਥੇ ਐਨ.ਕੇ. ਸ਼ਰਮਾ ਨੂੰ 15182, ਬਹੁਜਨ ਸਮਾਜ ਪਾਰਟੀ ਦੇ ਜਗਜੀਤ ਸਿੰਘ ਛੜਬੜ ਨੂੰ 2457 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 162, ਕ੍ਰਿਸ਼ਨ ਕੁਮਾਰ ਗਾਬਾ ਨੂੰ 122, ਦਵਿੰਦਰ ਰਾਜਪੂਤ 169, ਪ੍ਰੋ. ਮਹਿੰਦਰਪਾਲ ਸਿੰਘ ਨੂੰ 5312 ਵੋਟਾਂ, ਮਨਦੀਪ ਸਿੰਘ ਨੂੰ 77 ਵੋਟਾਂ, ਰਣਜੀਤ ਸਿੰਘ ਨੂੰ 158 ਵੋਟਾਂ ਮਿਲੀਆਂ।ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 328, ਸੁਖਵਿੰਦਰ ਸਿੰਘ ਨੂੰ 382, ਗੁਰਬਚਨ ਸਿੰਘ ਨੂੰ 138, ਚਮਕੀਲਾ ਸਿੰਘ ਨੂੰ 75, ਜਗਦੀਸ਼ ਕੁਮਾਰ ਨੂੰ 295, ਜੋਧ ਸਿੰਘ ਪਰਮਾਰ ਕੌਲੀ ਨੂੰ 228, ਡਿੰਪਲ ਨੂੰ 53, ਨੀਰਜ ਕੁਮਾਰ ਨੰਨ੍ਹਾ ਨੂੰ 146, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 170, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 115, ਬਿੰਦਰ ਕੌਰ ਨੂੰ 45, ਮੱਖਣ ਸਿੰਘ ਨੂੰ 75, ਮਨੋਜ ਕੁਮਾਰ ਨੂੰ 52, ਲਾਭ ਸਿੰਘ ਪਾਲ ਨੂੰ 115, ਵਿਸ਼ਾਲ ਸ਼ਰਮਾ ਨੂੰ 109 ਤੇ ਨੋਟਾ ਨੂੰ 968 ਵੋਟਾਂ ਪਈਆਂ।

ਹਲਕਾ 111-ਰਾਜਪੁਰਾ ਦੀਆਂ ਵੋਟਾਂ ਗਿਣਤੀ ਦੌਰਾਨ ਡਾ. ਧਰਮਵੀਰ ਗਾਂਧੀ ਨੂੰ 32032, ਡਾ. ਬਲਬੀਰ ਸਿੰਘ ਨੂੰ 22336, ਪਰਨੀਤ ਕੌਰ ਨੂੰ 37340 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 14057, ਜਗਜੀਤ ਸਿੰਘ ਛੜਬੜ ਨੂੰ 1829 ਵੋਟਾਂ ਮਿਲੀਆਂ।ਇਸ ਹਲਕੇ ਵਿੱਚ ਅਮਰਜੀਤ ਸਿੰਘ ਜਾਗਦੇ ਰਹੋ ਨੂੰ 109, ਕ੍ਰਿਸ਼ਨ ਕੁਮਾਰ ਗਾਬਾ ਨੂੰ 111, ਦਵਿੰਦਰ ਰਾਜਪੂਤ 156, ਪ੍ਰੋ. ਮਹਿੰਦਰਪਾਲ ਸਿੰਘ ਨੂੰ 4982 ਵੋਟਾਂ, ਮਨਦੀਪ ਸਿੰਘ ਨੂੰ 158 ਵੋਟਾਂ, ਰਣਜੀਤ ਸਿੰਘ ਨੂੰ 214 ਵੋਟਾਂ ਮਿਲੀਆਂ।ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 315, ਸੁਖਵਿੰਦਰ ਸਿੰਘ ਨੂੰ 191, ਗੁਰਬਚਨ ਸਿੰਘ ਨੂੰ 134, ਚਮਕੀਲਾ ਸਿੰਘ ਨੂੰ 98, ਜਗਦੀਸ਼ ਕੁਮਾਰ ਨੂੰ 330, ਜੋਧ ਸਿੰਘ ਪਰਮਾਰ ਕੌਲੀ ਨੂੰ 234, ਡਿੰਪਲ ਨੂੰ 91, ਨੀਰਜ ਕੁਮਾਰ ਨੰਨ੍ਹਾ ਨੂੰ 554, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 255, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 124, ਬਿੰਦਰ ਕੌਰ ਨੂੰ 38, ਮੱਖਣ ਸਿੰਘ ਨੂੰ 60, ਮਨੋਜ ਕੁਮਾਰ ਨੂੰ 56, ਲਾਭ ਸਿੰਘ ਪਾਲ ਨੂੰ 101, ਵਿਸ਼ਾਲ ਸ਼ਰਮਾ ਨੂੰ 106 ਤੇ ਨੋਟਾ ਨੂੰ 683 ਵੋਟਾਂ ਪਈਆਂ।

ਇਸੇ ਤਰ੍ਹਾਂ 112 ਡੇਰਾਬਸੀ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਨੂੰ 46621, ਡਾ. ਬਲਬੀਰ ਸਿੰਘ 36390, ਪਰਨੀਤ ਕੌਰ ਨੂੰ 65742 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 33748, ਜਗਜੀਤ ਸਿੰਘ ਛੜਬੜ ਨੂੰ 4197 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 192, ਕ੍ਰਿਸ਼ਨ ਕੁਮਾਰ ਗਾਬਾ ਨੂੰ 100, ਦਵਿੰਦਰ ਰਾਜਪੂਤ 225, ਪ੍ਰੋ. ਮਹਿੰਦਰਪਾਲ ਸਿੰਘ ਨੂੰ 3980 ਵੋਟਾਂ, ਮਨਦੀਪ ਸਿੰਘ ਨੂੰ 123 ਵੋਟਾਂ, ਰਣਜੀਤ ਸਿੰਘ ਨੂੰ 233 ਵੋਟਾਂ ਮਿਲੀਆਂ।ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 346, ਸੁਖਵਿੰਦਰ ਸਿੰਘ ਨੂੰ 244, ਗੁਰਬਚਨ ਸਿੰਘ ਨੂੰ 192, ਚਮਕੀਲਾ ਸਿੰਘ ਨੂੰ 142, ਜਗਦੀਸ਼ ਕੁਮਾਰ ਨੂੰ 411, ਜੋਧ ਸਿੰਘ ਪਰਮਾਰ ਕੌਲੀ ਨੂੰ 615, ਡਿੰਪਲ ਨੂੰ 143, ਨੀਰਜ ਕੁਮਾਰ ਨੰਨ੍ਹਾ ਨੂੰ 274, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 362, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 249, ਬਿੰਦਰ ਕੌਰ ਨੂੰ 104, ਮੱਖਣ ਸਿੰਘ ਨੂੰ 81, ਮਨੋਜ ਕੁਮਾਰ ਨੂੰ 80, ਲਾਭ ਸਿੰਘ ਪਾਲ ਨੂੰ 303, ਵਿਸ਼ਾਲ ਸ਼ਰਮਾ ਨੂੰ 221 ਤੇ ਨੋਟਾ ਨੂੰ 926 ਵੋਟਾਂ ਪਈਆਂ।

113-ਘਨੌਰ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਨੂੰ 37633 , ਡਾ. ਬਲਬੀਰ ਸਿੰਘ 28543, ਪਰਨੀਤ ਕੌਰ ਨੂੰ 14764 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 16328, ਜਗਜੀਤ ਸਿੰਘ ਛੜਬੜ ਨੂੰ 2688 ਵੋਟਾਂ ਮਿਲੀਆਂ। ਅਮਰਜੀਤ ਸਿੰਘ ਜਾਗਦੇ ਰਹੋ ਨੂੰ 191, ਕ੍ਰਿਸ਼ਨ ਕੁਮਾਰ ਗਾਬਾ ਨੂੰ 109, ਦਵਿੰਦਰ ਰਾਜਪੂਤ 225, ਪ੍ਰੋ. ਮਹਿੰਦਰਪਾਲ ਸਿੰਘ ਨੂੰ 6098 ਵੋਟਾਂ, ਮਨਦੀਪ ਸਿੰਘ ਨੂੰ 103 ਵੋਟਾਂ, ਰਣਜੀਤ ਸਿੰਘ ਨੂੰ 241 ਵੋਟਾਂ ਮਿਲੀਆਂ। ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 485, ਸੁਖਵਿੰਦਰ ਸਿੰਘ ਨੂੰ 275, ਗੁਰਬਚਨ ਸਿੰਘ ਨੂੰ 234, ਚਮਕੀਲਾ ਸਿੰਘ ਨੂੰ 132, ਜਗਦੀਸ਼ ਕੁਮਾਰ ਨੂੰ 370, ਜੋਧ ਸਿੰਘ ਪਰਮਾਰ ਕੌਲੀ ਨੂੰ 289, ਡਿੰਪਲ ਨੂੰ 91, ਨੀਰਜ ਕੁਮਾਰ ਨੰਨ੍ਹਾ ਨੂੰ 358, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 210, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 184, ਬਿੰਦਰ ਕੌਰ ਨੂੰ 76, ਮੱਖਣ ਸਿੰਘ ਨੂੰ 86, ਮਨੋਜ ਕੁਮਾਰ ਨੂੰ 64, ਲਾਭ ਸਿੰਘ ਪਾਲ ਨੂੰ 202, ਵਿਸ਼ਾਲ ਸ਼ਰਮਾ ਨੂੰ 168 ਤੇ ਨੋਟਾ ਨੂੰ 532 ਵੋਟਾਂ ਪਈਆਂ।

114-ਸਨੌਰ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਨੂੰ 37846, ਡਾ. ਬਲਬੀਰ ਸਿੰਘ 43048, ਪਰਨੀਤ ਕੌਰ ਨੂੰ 25670 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 19497, ਜਗਜੀਤ ਸਿੰਘ ਛੜਬੜ ਨੂੰ 1723 ਵੋਟਾਂ ਮਿਲੀਆਂ। ਅਮਰਜੀਤ ਸਿੰਘ ਜਾਗਦੇ ਰਹੋ ਨੂੰ 576, ਕ੍ਰਿਸ਼ਨ ਕੁਮਾਰ ਗਾਬਾ ਨੂੰ 150, ਦਵਿੰਦਰ ਰਾਜਪੂਤ 366, ਪ੍ਰੋ. ਮਹਿੰਦਰਪਾਲ ਸਿੰਘ ਨੂੰ 6330 ਵੋਟਾਂ, ਮਨਦੀਪ ਸਿੰਘ ਨੂੰ 131 ਵੋਟਾਂ, ਰਣਜੀਤ ਸਿੰਘ ਨੂੰ 272 ਵੋਟਾਂ ਮਿਲੀਆਂ।ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 603, ਸੁਖਵਿੰਦਰ ਸਿੰਘ ਨੂੰ 542, ਗੁਰਬਚਨ ਸਿੰਘ ਨੂੰ 216, ਚਮਕੀਲਾ ਸਿੰਘ ਨੂੰ 169, ਜਗਦੀਸ਼ ਕੁਮਾਰ ਨੂੰ 523, ਜੋਧ ਸਿੰਘ ਪਰਮਾਰ ਕੌਲੀ ਨੂੰ 427, ਡਿੰਪਲ ਨੂੰ 119, ਨੀਰਜ ਕੁਮਾਰ ਨੰਨ੍ਹਾ ਨੂੰ 291, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 270, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 249, ਬਿੰਦਰ ਕੌਰ ਨੂੰ 119, ਮੱਖਣ ਸਿੰਘ ਨੂੰ 132, ਮਨੋਜ ਕੁਮਾਰ ਨੂੰ 73, ਲਾਭ ਸਿੰਘ ਪਾਲ ਨੂੰ 210, ਵਿਸ਼ਾਲ ਸ਼ਰਮਾ ਨੂੰ 233 ਤੇ ਨੋਟਾ ਨੂੰ 851 ਵੋਟਾਂ ਪਈਆਂ।

115-ਪਟਿਆਲਾ ਸ਼ਹਿਰੀ ਦੀਆਂ ਵੋਟਾਂ ਦੀ ਗਿਣਤੀ ‘ਚ ਡਾ. ਧਰਮਵੀਰ ਗਾਂਧੀ ਨੂੰ 23035, ਡਾ. ਬਲਬੀਰ ਸਿੰਘ 21105, ਪਰਨੀਤ ਕੌਰ ਨੂੰ 41548 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 4634, ਜਗਜੀਤ ਸਿੰਘ ਛੜਬੜ ਨੂੰ 415 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 103, ਕ੍ਰਿਸ਼ਨ ਕੁਮਾਰ ਗਾਬਾ ਨੂੰ 98, ਦਵਿੰਦਰ ਰਾਜਪੂਤ 115 ਪ੍ਰੋ. ਮਹਿੰਦਰਪਾਲ ਸਿੰਘ ਨੂੰ 1248, ਮਨਦੀਪ ਸਿੰਘ ਨੂੰ 33 ਵੋਟਾਂ, ਰਣਜੀਤ ਸਿੰਘ ਨੂੰ 69 ਵੋਟਾਂ ਮਿਲੀਆਂ।ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 165, ਸੁਖਵਿੰਦਰ ਸਿੰਘ ਨੂੰ 192, ਗੁਰਬਚਨ ਸਿੰਘ ਨੂੰ 70, ਚਮਕੀਲਾ ਸਿੰਘ ਨੂੰ 43, ਜਗਦੀਸ਼ ਕੁਮਾਰ ਨੂੰ 180, ਜੋਧ ਸਿੰਘ ਪਰਮਾਰ ਕੌਲੀ ਨੂੰ 67, ਡਿੰਪਲ ਨੂੰ 30, ਨੀਰਜ ਕੁਮਾਰ ਨੰਨ੍ਹਾ ਨੂੰ 85, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 180, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 54, ਬਿੰਦਰ ਕੌਰ ਨੂੰ 28, ਮੱਖਣ ਸਿੰਘ ਨੂੰ 35, ਮਨੋਜ ਕੁਮਾਰ ਨੂੰ 45, ਲਾਭ ਸਿੰਘ ਪਾਲ ਨੂੰ 24, ਵਿਸ਼ਾਲ ਸ਼ਰਮਾ ਨੂੰ 69 ਤੇ ਨੋਟਾ ਨੂੰ 663 ਵੋਟਾਂ ਪਈਆਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 116-ਸਮਾਣਾ ਹਲਕੇ ਵਿੱਚ ਡਾ. ਧਰਮਵੀਰ ਗਾਂਧੀ ਨੂੰ 28937, ਡਾ. ਬਲਬੀਰ ਸਿੰਘ 36141, ਪਰਨੀਤ ਕੌਰ ਨੂੰ 26387 ਵੋਟਾਂ ਮਿਲੀਆਂ, ਐਨ.ਕੇ. ਸ਼ਰਮਾ ਨੂੰ 17871, ਜਗਜੀਤ ਸਿੰਘ ਛੜਬੜ ਨੂੰ 3224 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 228, ਕ੍ਰਿਸ਼ਨ ਕੁਮਾਰ ਗਾਬਾ ਨੂੰ 105, ਦਵਿੰਦਰ ਰਾਜਪੂਤ 344, ਪ੍ਰੋ. ਮਹਿੰਦਰਪਾਲ ਸਿੰਘ ਨੂੰ 7858 ਵੋਟਾਂ, ਮਨਦੀਪ ਸਿੰਘ ਨੂੰ 133 ਵੋਟਾਂ, ਰਣਜੀਤ ਸਿੰਘ ਨੂੰ 280 ਵੋਟਾਂ ਮਿਲੀਆਂ।ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 589, ਸੁਖਵਿੰਦਰ ਸਿੰਘ ਨੂੰ 420, ਗੁਰਬਚਨ ਸਿੰਘ ਨੂੰ 195, ਚਮਕੀਲਾ ਸਿੰਘ ਨੂੰ 240, ਜਗਦੀਸ਼ ਕੁਮਾਰ ਨੂੰ 382, ਜੋਧ ਸਿੰਘ ਪਰਮਾਰ ਕੌਲੀ ਨੂੰ 407, ਡਿੰਪਲ ਨੂੰ 113, ਨੀਰਜ ਕੁਮਾਰ ਨੰਨ੍ਹਾ ਨੂੰ 222, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 335, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 245, ਬਿੰਦਰ ਕੌਰ ਨੂੰ 104, ਮੱਖਣ ਸਿੰਘ ਨੂੰ 125, ਮਨੋਜ ਕੁਮਾਰ ਨੂੰ 136, ਲਾਭ ਸਿੰਘ ਪਾਲ ਨੂੰ 163, ਵਿਸ਼ਾਲ ਸ਼ਰਮਾ ਨੂੰ 184 ਤੇ ਨੋਟਾ ਨੂੰ 628 ਵੋਟਾਂ ਪਈਆਂ

ਸ਼ੌਕਤ ਅਹਿਮਦ ਪਰੇ ਨੇ ਅੱਗੇ ਹੋਰ ਦੱਸਿਆ ਕਿ 117-ਸ਼ੁਤਰਾਣਾ ਹਲਕੇ ਵਿੱਚ ਕਾਂਗਰਸ ਪਾਰਟੀ ਦੇ ਡਾ. ਧਰਮਵੀਰ ਗਾਂਧੀ ਨੂੰ 27353, ਆਪ ਪਾਰਟੀ ਦੇ ਡਾ. ਬਲਬੀਰ ਸਿੰਘ 32499, ਭਾਜਪਾ ਦੇ ਪਰਨੀਤ ਕੌਰ ਨੂੰ 24501 ਵੋਟਾਂ ਮਿਲੀਆਂ, ਅਕਾਲੀ ਦਲ ਦੇ ਐਨ.ਕੇ. ਸ਼ਰਮਾ ਨੂੰ 14118, ਬਸਪਾ ਦੇ ਜਗਜੀਤ ਸਿੰਘ ਛੜਬੜ ਨੂੰ 2805 ਵੋਟਾਂ ਮਿਲੀਆਂ।ਅਮਰਜੀਤ ਸਿੰਘ ਜਾਗਦੇ ਰਹੋ ਨੂੰ 244, ਕ੍ਰਿਸ਼ਨ ਕੁਮਾਰ ਗਾਬਾ ਨੂੰ 111, ਦਵਿੰਦਰ ਰਾਜਪੂਤ 461, ਪ੍ਰੋ. ਮਹਿੰਦਰਪਾਲ ਸਿੰਘ ਨੂੰ 7299 ਵੋਟਾਂ, ਮਨਦੀਪ ਸਿੰਘ ਨੂੰ 123 ਵੋਟਾਂ, ਰਣਜੀਤ ਸਿੰਘ ਨੂੰ 273 ਵੋਟਾਂ ਮਿਲੀਆਂ।ਆਜ਼ਾਦ ਉਮੀਦਵਾਰ ਅਰਵਿੰਦਰ ਕੁਮਾਰ ਨੂੰ 543, ਸੁਖਵਿੰਦਰ ਸਿੰਘ ਨੂੰ 382, ਗੁਰਬਚਨ ਸਿੰਘ ਨੂੰ 224, ਚਮਕੀਲਾ ਸਿੰਘ ਨੂੰ 204, ਜਗਦੀਸ਼ ਕੁਮਾਰ ਨੂੰ 408, ਜੋਧ ਸਿੰਘ ਪਰਮਾਰ ਕੌਲੀ ਨੂੰ 261, ਡਿੰਪਲ ਨੂੰ 127, ਨੀਰਜ ਕੁਮਾਰ ਨੰਨ੍ਹਾ ਨੂੰ 192, ਪਰਮਜੀਤ ਸਿੰਘ ਪੁੱਤਰ ਤਰਲੋਚਨ ਸਿੰਘ ਨੂੰ 279, ਪਰਮਜੀਤ ਸਿੰਘ ਪੁੱਤਰ ਭਗਵਾਨ ਸਿੰਘ ਨੂੰ 183, ਬਿੰਦਰ ਕੌਰ ਨੂੰ 105, ਮੱਖਣ ਸਿੰਘ ਨੂੰ 134, ਮਨੋਜ ਕੁਮਾਰ ਨੂੰ 101, ਲਾਭ ਸਿੰਘ ਪਾਲ ਨੂੰ 186, ਵਿਸ਼ਾਲ ਸ਼ਰਮਾ ਨੂੰ 215 ਤੇ ਨੋਟਾ ਨੂੰ 524 ਵੋਟਾਂ ਪਈਆਂ।

The post ਰਿਟਰਨਿੰਗ ਅਫ਼ਸਰ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਸੌਂਪਿਆ ਜੇਤੂ ਸਰਟੀਫਿਕੇਟ appeared first on TheUnmute.com - Punjabi News.

Tags:
  • breaking-news
  • congresss
  • dr-dharamvir-gandhi
  • news
  • patiala

ਚੰਡੀਗੜ੍ਹ, 4 ਜੂਨ 2024: ਦੋਵੇਂ ਵਿਧਾਨ ਸਭਾਵਾਂ ਕਾਂਗਰਸ ਦੇ ਗੜ੍ਹ ਹੋਣ ਦੇ ਬਾਵਜੂਦ ਭਾਜਪਾ ਉਮੀਦਵਾਰ ਮਨੋਹਰ ਲਾਲ ਨੇ ਕਾਂਗਰਸੀ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ ਹੈ। ਹਾਲਾਂਕਿ ਇਨ੍ਹਾਂ ਵਿਧਾਨ ਸਭਾ ਸੀਟਾਂ ‘ਤੇ ਦਿਵਯਾਂਸ਼ੂ ਦੀ ਲੀਡ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿਉਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਨੂੰ ਇੱਥੋਂ ਕਾਂਗਰਸੀ ਵਿਧਾਇਕਾਂ ਦਾ ਸਮਰਥਨ ਮਿਲੇਗਾ। ਪਰ ਅਜਿਹਾ ਨਹੀਂ ਹੋ ਸਕਿਆ। ਲੋਕਾਂ ਨੇ ਭਾਜਪਾ ਨੂੰ ਫਤਵਾ ਦਿੱਤਾ ਹੈ।

ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕਰਾਰਾ ਝਟਕਾ ਲੱਗਾ ਹੈ। 2019 ਦੀਆਂ ਚੋਣਾਂ ਵਿੱਚ ਸਾਰੀਆਂ 10 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਇਸ ਵਾਰ ਸਿਰਫ਼ 5 ਸੀਟਾਂ ਮਿਲੀਆਂ ਹਨ। ਭਾਜਪਾ ਦਾ ਲਗਾਤਾਰ ਦੂਜੀ ਵਾਰ ਕਲੀਨ ਸਵੀਪ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।

ਭਾਜਪਾ ਨੇ ਕਰਨਾਲ, ਕੁਰੂਕਸ਼ੇਤਰ, ਫਰੀਦਾਬਾਦ, ਗੁਰੂਗ੍ਰਾਮ ਅਤੇ ਭਿਵਾਨੀ-ਮਹੇਂਦਰਗੜ੍ਹ ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਜਦਕਿ ਕਾਂਗਰਸ ਨੇ ਅੰਬਾਲਾ, ਸੋਨੀਪਤ, ਹਿਸਾਰ, ਸਿਰਸਾ ਅਤੇ ਰੋਹਤਕ ਸੀਟਾਂ ਜਿੱਤੀਆਂ ਹਨ।

ਕਾਂਗਰਸ ਉਮੀਦਵਾਰ ਦੀਪੇਂਦਰ ਹੁੱਡਾ ਨੇ ਰੋਹਤਕ ਸੀਟ ਤੋਂ ਸੂਬੇ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਡਾ: ਅਰਵਿੰਦ ਕੁਮਾਰ ਸ਼ਰਮਾ ਨੂੰ 342834 ਵੋਟਾਂ ਨਾਲ ਹਰਾਇਆ।

ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ‘ਚ ਮੁੱਖ ਮੰਤਰੀ ਨਾਇਬ ਸੈਣੀ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਵਿੱਚ ਜਿਸ ਉਤਸ਼ਾਹ ਨਾਲ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਜਿਸ ਸ਼ਿੱਦਤ ਨਾਲ ਹਰਿਆਣਾ ਵਿੱਚ ਚੋਣਾਂ ਕਰਵਾਈਆਂ ਗਈਆਂ ਹਨ, ਉਸ ਲਈ ਅਸੀਂ ਹਰਿਆਣਾ ਦੇ ਲੋਕਾਂ ਦੇ ਧੰਨਵਾਦੀ ਹਾਂ। ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਲਗਨ ਅਤੇ ਉਤਸ਼ਾਹ ਨਾਲ ਜਨਤਾ ਦੀ ਸੇਵਾ ਕਰਾਂਗੇ।

The post ਭਾਜਪਾ ਦਾ ਹਰਿਆਣਾ ‘ਚ ਲਗਾਤਾਰ ਦੂਜੀ ਵਾਰ ਕਲੀਨ ਸਵੀਪ ਦਾ ਸੁਪਨਾ ਟੁੱਟਿਆ, ਕਰਨਾਲ ਤੋਂ ਮਨੋਹਰ ਲਾਲ ਜੇਤੂ appeared first on TheUnmute.com - Punjabi News.

Tags:
  • breaking-news
  • election-result
  • haryana
  • lok-sabha-election
  • manohar-lal
  • news

Himachal Pradesh: ਖ਼ਤਰੇ ਤੋਂ ਬਾਹਰ ਸੁੱਖੂ ਸਰਕਾਰ, ਕਾਂਗਰਸ ਨੇ ਜਿੱਤੀਆਂ 4 ਵਿਧਾਨ ਸਭਾ ਸੀਟਾਂ

Tuesday 04 June 2024 04:32 PM UTC+00 | Tags: breaking-news congress himachal-pradesh lok-sabha-election news sukhu-government

ਚੰਡੀਗੜ੍ਹ, 4 ਜੂਨ 2024: ਕਾਂਗਰਸ ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਹਾਰ ਗਈ ਸੀ, ਪਰ ਪਾਰਟੀ ਨੇ ਜ਼ਿਮਨੀ ਚੋਣਾਂ ਵਿੱਚ 6 ਵਿੱਚੋਂ 4 ਵਿਧਾਨ ਸਭਾ ਸੀਟਾਂ ਜਿੱਤੀਆਂ। ਇਸ ਨਾਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸੂਬਾ ਸਰਕਾਰ ‘ਤੇ ਖੜ੍ਹਾ ਸੰਕਟ ਟਲ ਗਿਆ।

ਹੁਣ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 34 ਤੋਂ ਵਧ ਕੇ 38 ਹੋ ਗਈ ਹੈ। 68 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ ਕੁੱਲ 35 ਵਿਧਾਇਕਾਂ ਦੀ ਲੋੜ ਹੈ। 3 ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰਨ ਤੋਂ ਬਾਅਦ ਵਿਧਾਨ ਸਭਾ ਵਿੱਚ ਇਸ ਸਮੇਂ ਕੁੱਲ 65 ਵਿਧਾਇਕ ਹਨ ਅਤੇ ਇਸ ਲਿਹਾਜ਼ ਨਾਲ ਕਾਂਗਰਸ ਕੋਲ ਬਹੁਮਤ ਤੋਂ 5 ਵਿਧਾਇਕ ਵੱਧ ਹਨ।

6 ਸੀਟਾਂ ‘ਤੇ ਜ਼ਿਮਨੀ ਚੋਣਾਂ ‘ਚੋਂ ਬਾਕੀ 2 ਵਿਧਾਨ ਸਭਾ ਸੀਟਾਂ ‘ਤੇ ਭਾਜਪਾ ਦੇ ਉਮੀਦਵਾਰ ਜੇਤੂ ਰਹੇ। ਬਡਸਰ ਸੀਟ ਤੋਂ ਇੰਦਰਦੱਤ ਲਖਨਪਾਲ ਅਤੇ ਧਰਮਸ਼ਾਲਾ ਸੀਟ ਤੋਂ ਸੁਧੀਰ ਸ਼ਰਮਾ ਜੇਤੂ ਰਹੇ। ਇਹ ਦੋਵੇਂ ਚਾਰ ਵਾਰ ਕਾਂਗਰਸ ਦੇ ਵਿਧਾਇਕ ਵੀ ਰਹਿ ਚੁੱਕੇ ਹਨ। ਇਨ੍ਹਾਂ ਦੋਵਾਂ ਦੀ ਜਿੱਤ ਨਾਲ ਵਿਧਾਨ ਸਭਾ ‘ਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਵੀ 29 ਤੋਂ ਵਧ ਕੇ 31 ਹੋ ਗਈ ਹੈ।

ਸੂਬੇ (Himachal Pradesh) ‘ਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੂੰ ਜ਼ਿਮਨੀ ਚੋਣਾਂ ‘ਚ 6 ‘ਚੋਂ 4 ਵਿਧਾਨ ਸਭਾ ਸੀਟਾਂ ‘ਤੇ ਮਿਲੀ ਹਾਰ ਕਾਰਨ ਵੱਡਾ ਝਟਕਾ ਲੱਗਾ ਹੈ। ਲੋਕ ਸਭਾ ਚੋਣ ਪ੍ਰਚਾਰ ਦੌਰਾਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ 4 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਸੂਬੇ ‘ਚ ਭਾਜਪਾ ਦੀ ਸਰਕਾਰ ਬਣੇਗੀ।

ਕਾਂਗਰਸ ਧਰਮਸ਼ਾਲਾ ਅਤੇ ਬਡਸਰ ਸੀਟਾਂ ‘ਤੇ ਉਪ ਚੋਣਾਂ ਹਾਰ ਗਈ। ਦਲ-ਬਦਲੀ ਦੇ ਬਾਵਜੂਦ, ਇੰਦਰਦੱਤ ਲਖਨਪਾਲ ਬਡਸਰ ਸੀਟ ਤੋਂ ਅਤੇ ਸੁਧੀਰ ਸ਼ਰਮਾ ਧਰਮਸ਼ਾਲਾ ਸੀਟ ਤੋਂ ਜੇਤੂ ਰਹੇ। ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਰਾਜ ਸਭਾ ਸੀਟ ਲਈ ਹੋਈਆਂ ਚੋਣਾਂ ਵਿੱਚ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿੱਚ ਕਰਾਸ ਵੋਟਿੰਗ ਕਰਨ ਅਤੇ ਬਜਟ ਪਾਸ ਹੋਣ ਸਮੇਂ ਸਦਨ ਤੋਂ ਉਨ੍ਹਾਂ ਦੀ ਗੈਰਹਾਜ਼ਰੀ ਲਈ ਕਾਂਗਰਸ ਦੀ ਪਟੀਸ਼ਨ ‘ਤੇ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ।

ਇਸ ਤੋਂ ਬਾਅਦ ਦੋਵੇਂ ਭਾਜਪਾ ‘ਚ ਸ਼ਾਮਲ ਹੋ ਗਏ। ਭਾਜਪਾ ਨੇ ਦੋਵਾਂ ਨੂੰ ਧਰਮਸ਼ਾਲਾ ਅਤੇ ਬਡਸਰ ਤੋਂ ਟਿਕਟ ਦਿੱਤੀ। ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੋਵਾਂ ‘ਤੇ ਬਗਾਵਤ ਲਈ ਤਿੱਖੇ ਹਮਲੇ ਕੀਤੇ। ਇਸ ਦੇ ਬਾਵਜੂਦ ਉਪ ਚੋਣ ਵਿੱਚ ਸੁਧੀਰ ਸ਼ਰਮਾ ਅਤੇ ਇੰਦਰਦੱਤ ਲਖਨਪਾਲ ਜੇਤੂ ਰਹੇ।

The post Himachal Pradesh: ਖ਼ਤਰੇ ਤੋਂ ਬਾਹਰ ਸੁੱਖੂ ਸਰਕਾਰ, ਕਾਂਗਰਸ ਨੇ ਜਿੱਤੀਆਂ 4 ਵਿਧਾਨ ਸਭਾ ਸੀਟਾਂ appeared first on TheUnmute.com - Punjabi News.

Tags:
  • breaking-news
  • congress
  • himachal-pradesh
  • lok-sabha-election
  • news
  • sukhu-government
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form