TheUnmute.com – Punjabi News: Digest for June 04, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ, 2 ਜੂਨ, 2024: ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ (India) ਨੇ ਇਕਲੌਤੇ ਅਭਿਆਸ ਮੈਚ ‘ਚ ਬੰਗਲਾਦੇਸ਼ ‘ਤੇ 62 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਨਾਸਾਓ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 183 ਦੌੜਾਂ ਬਣਾਈਆਂ। ਜਵਾਬ ‘ਚ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 120 ਦੌੜਾਂ ਹੀ ਬਣਾ ਸਕੀ।

ਇਸ ਮੈਚ ‘ਚ ਭਾਰਤੀ ਗੇਂਦਬਾਜਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇਖਣ ਨੂੰ ਮਿਲੀ | ਜੋ ਕਿ ਭਾਰਤ ਦੀ ਟੀਮ ਲਈ ਇੱਕ ਚੰਗਾ ਸੰਕੇਤ ਹੈ | ਭਾਰਤ ਦੇ ਅਰਸ਼ਦੀਪ ਸਿੰਘ ਨੇ ਸ਼ੁਰੂਆਤੀ ਓਵਰ ‘ਚ ਬੰਗਲਾਦੇਸ਼ ਨੂੰ ਝਟਕਾ ਦੇ ਕੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ | ਇਸਦੇ ਨਾਲ ਹੀ ਜਸਪ੍ਰੀਤ ਬੁਮਰਾਹ ਨੇ ਇੱਕ, ਸ਼ਿਰਾਜ ਨੇ ਇੱਕ, ਅਕਸ਼ਰ ਪਟੇਲ ਨੇ ਇੱਕ, ਹਾਰਦਿਕ ਪੰਡਯਾ ਇੱਕ ਅਤੇ ਸ਼ਿਵਮ ਦੁਬੇ ਨੇ ਦੋ ਵਿਕਟਾਂ ਝਟਕੀਆਂ | ਜਿਕਰਯੋਗ ਹੈ ਕਿ ਵਨਡੇ ਵਿਸ਼ਵ ਕੱਪ 2023 ‘ਚ ਭਾਰਤ (India) ਦੀ ਸ਼ਾਨਦਾਰ ਗੇਂਦਬਾਜ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ | ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ‘ਚ 8 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਪਾਵਰਪਲੇ ‘ਚ 4 ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਕੀਤੀ।

ਬੰਗਲਾਦੇਸ਼ ਨਾਲ ਅਭਿਆਸ ਮੈਚ ਦੌਰਾਨ ਭਾਰਤੀ ਕਪਤਾਨ ਨੇ ਬੱਲੇਬਾਜ਼ੀ ਵਿੱਚ ਕਈ ਤਜਰਬੇ ਕੀਤੇ। ਪਹਿਲਾਂ ਸੈਮਸਨ ਨੂੰ ਓਪਨ ਲਈ ਭੇਜਿਆ ਗਿਆ, ਉਹ ਸਿਰਫ 1 ਦੌੜਾਂ ਹੀ ਬਣਾ ਸਕਿਆ। ਫਿਰ ਰਿਸ਼ਭ ਪੰਤ ਨੂੰ ਤੀਜੇ ਨੰਬਰ ‘ਤੇ ਭੇਜਿਆ ਗਿਆ ਅਤੇ ਉਸ ਨੇ ਅਰਧ ਸੈਂਕੜਾ ਲਗਾਇਆ। ਇੱਥੇ ਹਾਰਦਿਕ ਪੰਡਯਾ ਨੇ 200 ਦੇ ਕਰੀਬ ਸਟ੍ਰਾਈਕ ਰੇਟ ਨਾਲ 40 ਦੌੜਾਂ ਬਣਾਈਆਂ। ਸੂਰਿਆ ਕੁਮਾਰ ਨੇ 31 ਦੌੜਾਂ ਦੀ ਪਾਰੀ ਖੇਡੀ, ਸਟ੍ਰਾਈਕ ਰੇਟ 172 ਤੋਂ ਉੱਪਰ ਸੀ। ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ‘ਚ 8 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਪਾਵਰਪਲੇ ‘ਚ 4 ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਕੀਤੀ।

The post ਟੀ-20 ਵਿਸ਼ਵ ਕੱਪ ਅਭਿਆਸ ਮੈਚ ‘ਚ ਭਾਰਤ ਦੀ ਜ਼ਬਰਦਸਤ ਗੇਂਦਬਾਜ਼ੀ, ਕਪਤਾਨ ਨੇ 8 ਗੇਂਦਬਾਜ਼ਾਂ ਦਾ ਕੀਤਾ ਇਸਤੇਮਾਲ appeared first on TheUnmute.com - Punjabi News.

Tags:
  • breaking-news
  • captain-rohit-sharma
  • india
  • indian-team
  • latest-news
  • news
  • t20-world-cup

CM ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ 'ਚ ਕੀਤਾ ਆਤਮ ਸਮਰਪਣ, ਅੰਤਰਿਮ ਜ਼ਮਾਨਤ 'ਤੇ ਸੀ ਬਾਹਰ

Sunday 02 June 2024 11:50 AM UTC+00 | Tags: aam-aadmi-party arvind-kejriwal breaking-news latest-news news punjab-news tihar-jail tihar-jail-news

ਚੰਡੀਗੜ੍ਹ, 2 ਜੂਨ, 2024: ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ । ਹੇਠਲੀ ਅਦਾਲਤ ਵਿਚ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸ਼ਨੀਵਾਰ ਨੂੰ ਉਨ੍ਹਾਂ ਦੀ ਅੰਤਰਿਮ ਜ਼ਮਾਨਤ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਅਤੇ ਸੁਣਵਾਈ ਲਈ 5 ਜੂਨ ਦੀ ਤਾਰੀਖ਼ ਤੈਅ ਕੀਤੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਐਤਵਾਰ ਨੂੰ ਤਿਹਾੜ ਜੇਲ੍ਹ ਜਾਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨਾਲ ਮੁਲਾਕਾਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ‘2024 ਲੋਕ ਸਭਾ ਚੋਣਾਂ ਲਈ ਐਗਜ਼ਿਟ ਪੋਲ ਕੱਲ੍ਹ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਲਿਖਤੀ ਰੂਪ ਵਿੱਚ ਦੇ ਸਕਦਾ ਹਾਂ ਕਿ ਇਹ ਸਾਰੇ ਐਗਜ਼ਿਟ ਪੋਲ ਫਰਜ਼ੀ ਹਨ।

ਦਿੱਲੀ ਦੇ ਮੁੱਖ ਮੰਤਰੀ ਸਭ ਤੋਂ ਪਹਿਲਾਂ 3:30 ਵਜੇ ਰਾਜਘਾਟ ਪਹੁੰਚੇ। ਇੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਕੇਜਰੀਵਾਲ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵੀ ਗਏ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ ਪੁੱਜੇ।

The post CM ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ 'ਚ ਕੀਤਾ ਆਤਮ ਸਮਰਪਣ, ਅੰਤਰਿਮ ਜ਼ਮਾਨਤ ‘ਤੇ ਸੀ ਬਾਹਰ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • latest-news
  • news
  • punjab-news
  • tihar-jail
  • tihar-jail-news

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਭਾਰਤੀ ਟੀਮ ਨੂੰ ਦਿੱਤੀ ਸਲਾਹ, ਵਿਰੋਧੀਆਂ 'ਤੇ ਨਾ ਦਿਓ ਧਿਆਨ

Sunday 02 June 2024 12:04 PM UTC+00 | Tags: breaking-news cricket-news former-cricketer-yuvraj-singh indian-team news rohit-sharma t20-world-cup-2024 yuvraj-singh

ਚੰਡੀਗੜ੍ਹ, 2 ਜੂਨ, 2024: ਟੀ-20 ਵਿਸ਼ਵ ਕੱਪ 2024 ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਦੀ ਨਜ਼ਰਾ ਦੂਜੀ ਵਾਰ ਟੀ-20 ਚੈਂਪੀਅਨ ਬਣਨ ਉੱਤੇ ਹੈ। ਭਾਰਤ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗਾ। ਇਸ ਤੋਂ ਬਾਅਦ ਟੀਮ ਨੇ 9 ਜੂਨ ਨੂੰ ਪਾਕਿਸਤਾਨ, 12 ਜੂਨ ਨੂੰ ਅਮਰੀਕਾ ਅਤੇ 15 ਜੂਨ ਨੂੰ ਕੈਨੇਡਾ ਦਾ ਸਾਹਮਣਾ ਕਰਨਾ ਹੈ। ਹਾਲਾਂਕਿ ਭਾਰਤ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਟੀਮ ਨੂੰ 2007 ‘ਚ ਟੀ-20 ਚੈਂਪੀਅਨ ਅਤੇ 2011 ‘ਚ ਵਨਡੇ ਚੈਂਪੀਅਨ ਬਣਾਉਣ ਵਾਲੇ ਯੁਵਰਾਜ ਸਿੰਘ  (Yuvraj Singh) ਨੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਸਫਲਤਾ ਦਾ ਮੰਤਰ ਦਿੱਤਾ ਹੈ।

ਯੁਵਰਾਜ ਦਾ ਮੰਨਣਾ ਹੈ ਕਿ ਭਾਰਤੀ ਟੀਮ ‘ਚ ਹੁਨਰ ਅਤੇ ਆਤਮਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ ਅਤੇ ਜੇਕਰ ਉਹ ਟੀ-20 ਵਿਸ਼ਵ ਕੱਪ ‘ਚ ਵਿਰੋਧੀ ਟੀਮ ‘ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਆਪਣੀ ਸਮਰੱਥਾ ਮੁਤਾਬਕ ਖੇਡੇ ਤਾਂ ਉਹ ਆਈਸੀਸੀ ਟਰਾਫੀ ਜਿੱਤਣ ਦੀ ਆਪਣੀ ਲੰਮੀ ਉਡੀਕ ਨੂੰ ਖਤਮ ਕਰ ਸਕਦੀ ਹੈ।

ਭਾਰਤ ਨੇ ਆਖਰੀ ਵਾਰ 2013 ਵਿੱਚ ਚੈਂਪੀਅਨਜ਼ ਟਰਾਫੀ ਦੇ ਰੂਪ ਵਿੱਚ ਆਪਣਾ ਆਈਸੀਸੀ ਟੂਰਨਾਮੈਂਟ ਜਿੱਤਿਆ ਸੀ। ਇਸ ਤੋਂ ਦੋ ਸਾਲ ਪਹਿਲਾਂ ਭਾਰਤ ਨੇ ਯੁਵਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਨੇ 2007 ਵਿੱਚ ਪਹਿਲਾ ਟੀ-20 ਵਿਸ਼ਵ ਕੱਪ ਵੀ ਜਿੱਤਿਆ ਸੀ ਜਿਸ ਵਿੱਚ ਯੁਵਰਾਜ ਨੇ ਇੰਗਲੈਂਡ ਖ਼ਿਲਾਫ਼ ਲੀਗ ਮੈਚ ਵਿੱਚ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਓਵਰ ਵਿੱਚ ਛੇ ਛੱਕੇ ਜੜੇ ਸਨ।

ਯੁਵਰਾਜ (Yuvraj Singh) ਨੂੰ ਟੀ-20 ਵਿਸ਼ਵ ਕੱਪ ਲਈ ਆਈਸੀਸੀ ਅੰਬੈਸਡਰ ਵੀ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਉਸੈਨ ਬੋਲਟ, ਸ਼ਾਹਿਦ ਅਫਰੀਦੀ ਵਰਗੇ ਦਿੱਗਜ ਅਥਲੀਟਾਂ ਨੂੰ ਵੀ ਬਰੈਂਡ ਅੰਬੈਸਡਰ ਬਣਾਇਆ ਗਿਆ ਹੈ। ਯੁਵੀ ਨੇ ਕਿਹਾ- ਇਸ ਤੋਂ ਪਹਿਲਾਂ ਦੇ ਟੂਰਨਾਮੈਂਟ ‘ਚ ਵੀ ਅਸੀਂ ਇਨ੍ਹਾਂ ਗੱਲਾਂ ‘ਤੇ ਧਿਆਨ ਦੇ ਕੇ ਜਿੱਤੇ ਸੀ। ਅਸੀਂ ਫਿਰ ਆਪਣੇ ਮਜ਼ਬੂਤ ​​ਬਿੰਦੂਆਂ ‘ਤੇ ਧਿਆਨ ਕੇਂਦਰਿਤ ਕੀਤਾ। ਸਾਨੂੰ ਇਸ ਗੱਲ ‘ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਵਿਰੋਧੀ ਟੀਮ ਸਾਨੂੰ ਕਿੱਥੇ ਨੁਕਸਾਨ ਪਹੁੰਚਾ ਸਕਦੀ ਹੈ। ਸਾਨੂੰ ਆਪਣੇ ਮਜ਼ਬੂਤ ​​ਨੁਕਤਿਆਂ ‘ਤੇ ਧਿਆਨ ਦੇਣਾ ਹੋਵੇਗਾ। ਸਾਡੇ ਕੋਲ ਕਈ ਮੈਚ ਜੇਤੂ ਖਿਡਾਰੀ ਹਨ।

The post ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਭਾਰਤੀ ਟੀਮ ਨੂੰ ਦਿੱਤੀ ਸਲਾਹ, ਵਿਰੋਧੀਆਂ ‘ਤੇ ਨਾ ਦਿਓ ਧਿਆਨ appeared first on TheUnmute.com - Punjabi News.

Tags:
  • breaking-news
  • cricket-news
  • former-cricketer-yuvraj-singh
  • indian-team
  • news
  • rohit-sharma
  • t20-world-cup-2024
  • yuvraj-singh

ਹਰਿਆਣਾ 'ਚ ਗਿਣਤੀ ਏਜੰਟਾਂ ਦੀ ਹੋਵੇਗੀ ਪੁਲਿਸ ਵੈਰੀਫਿਕੇਸ਼ਨ: ਅਨੁਰਾਗ ਅਗਰਵਾਲ

Sunday 02 June 2024 12:13 PM UTC+00 | Tags: anurag-agarwal breaking-news haryana latest-news lok-sabha-election-2024 news police-verification.

ਚੰਡੀਗੜ੍ਹ, 2 ਜੂਨ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ  (Anurag Agarwal) ਨੇ ਕਿਹਾ ਕਿ 4 ਜੂਨ ਨੁੰ ਲੋਕ ਸਭਾ ਆਮ ਚੋਣ-2024 ਦੇ ਵੋਟਾਂ ਦੀ ਹੋਣ ਵਾਲੀ ਗਿਣਤੀ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਚੋਣ ਲੜ੍ਹ ਰਹੇ ਉਮੀਦਵਾਰਾਂ ਵੱਲੋਂ ਨਾਮਜ਼ਦ ਗਿਣਤੀ ਏਜੰਟ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇਗੀ।

ਅਗਰਵਾਲ ਨੇ ਇਹ ਨਿਰਦੇਸ਼ ਪਿਛਲੇ ਦਿਨਾਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਹੋਈ ਗਿਣਤੀ ਪ੍ਰਬੰਧਾਂ ਨੁੰ ਲੈ ਕੇ ਹੋਈ ਵੀਡੀਓ ਕਾਨਫ੍ਰੈਸਿੰਗ ਦੌਰਾਨ ਦਿੱਤੇ।

ਉਨ੍ਹਾਂ (Anurag Agarwal) ਨੇ ਸਪੱਸ਼ਟ ਕੀਤਾ ਕਿ ਰਾਜ ਵਿਚ ਲੋਕ ਸਭਾ ਦੇ ਚੋਣ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਰਿਕਾਰਡ ਦੀ ਗੱਲ ਹੈ ਕਿ ਇਸ ਵਾਰ ਰਾਜ ਵਿਚ ਕਿਤੇ ਵੀ ਮੁੜ ਚੋਣ ਨਹੀਂ ਕਰਵਾਈ ਗਈ । ਉਨ੍ਹਾਂ ਨੇ ਕਿਹਾ ਕਿ 2004 ਦੇ ਬਾਅਦ ਇਹ ਪਹਿਲਾ ਮੌਕਾ ਸੀ ਕਿ ਕਿਸੇ ਵੀ ਪੋਲਿੰਗ ਬੂਥ ‘ਤੇ ਮੁੜ ਚੋਣ ਕਰਨ ਦੀ ਜ਼ਰੂਰਤ ਨਹੀਂ ਪਈ। ਇਹ ਸਭ ਚੋਣ ਡਿਊਟੀ ‘ਤੇ ਲੱਗੇ ਕਰਮਚਾਰੀਆਂ ਦੇ ਨਿਸ਼ਠਾ ਨਾਲ ਜ਼ਿੰਮੇਵਾਰੀ ਨਿਭਾਉਣ ਤੇ ਵੋਟਰਾਂ ਦੇ ਸਕਾਰਾਤਮਕ ਸਹਿਯੋਗ ਦੇ ਫਲਸਰੂਪ ਹੋਇਆ ਹੈ।

ਉਨ੍ਹਾਂ ਨੇ ਆਸ ਪ੍ਰਗਟਾਈ ਕਿ ਗਿਣਤੀ ਦੇ ਦਿਨ ਵੀ ਸਾਰੇ ਨਾਗਰਿਕਾਂ ਤੇ ਡਿਊਟੀ ‘ਤੇ ਲੱਗੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦਾ ਇਸੀ ਤਰ੍ਹਾ ਦਾ ਸਹਿਯੋਗ ਮਿਲੇਗਾ ਅਤੇ ਇਹ ਚੋਣ ਕਮਿਸ਼ਨ ਦੀ ਨਿਰਪੱਖ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਦੇ ਟੀਚੇ ਨੁੰ ਸਫਲ ਬਣਾਏਗਾ।

ਮੁੱਖ ਚੋਣ ਅਧਿਕਾਰੀ ਨੇ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆਂ ਨੂੰ ਵੀ ਅਪੀਲ ਕੀਤੀ ਹੈ ਕਿ 4 ਜੂਨ ਨੁੰ ਵੋਟਾਂ ਦੀ ਗਿਣਤੀ ਦੌਰਾਨ ਹਰ ਪਾਸੇ ਦੀ ਜਾਣਕਾਰੀ ਲੋਕਾਂ ਤਕ ਪਹੁੰਚਾਉਣ। ਹਾਲਾਂਕਿ ਚੋਣ ਕਮਿਸ਼ਨ ਨੇ ਵੱਖ ਤੋਂ ਇਕ ਚੋਣ ਨਤੀਜੇ ਹੈਲਪਲਾਈਨ ਐਪ ਵੀ ਜਾਰੀ ਕੀਤਾ ਹੈ ਜਿਸ ‘ਤੇ ਕੋਈ ਵੀ ਨਾਗਰਿਕ ਆਪਣੇ ਮੋਬਾਇਲ ‘ਤੇ ਇਸ ਨੂੰ ਅਪਲੋਡ ਕਰ ਪੂਰੇ ਦੇਸ਼ ਦੇ ਚੋਣ ਨਤੀਜਿਆਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ।

The post ਹਰਿਆਣਾ ‘ਚ ਗਿਣਤੀ ਏਜੰਟਾਂ ਦੀ ਹੋਵੇਗੀ ਪੁਲਿਸ ਵੈਰੀਫਿਕੇਸ਼ਨ: ਅਨੁਰਾਗ ਅਗਰਵਾਲ appeared first on TheUnmute.com - Punjabi News.

Tags:
  • anurag-agarwal
  • breaking-news
  • haryana
  • latest-news
  • lok-sabha-election-2024
  • news
  • police-verification.

ਚੰਡੀਗੜ੍ਹ, 2 ਜੂਨ 2024: ਹਰਿਆਣਾ ਦਾ ਸੱਭ ਤੋਂ ਮੰਨੀ-ਪ੍ਰਮੰਨੇ ਯੂਨੀਵਰਸਿਟੀ ਕੁਰੂਕਸ਼ੇਤਰ (Kurukshetra University) ਜੋ ਨੈਕ ਤੋਂ ਏ-ਪਲੱਸ-ਪਲੱਸ ਗ੍ਰੇਡ ਮਾਨਤਾ ਪ੍ਰਾਪਤ ਹੈ ਇਸ ਦੇ ਅੰਗਰੇਜ਼ੀ ਵਿਭਾਗ ਦੀ ਸਥਾਪਨਾ ਸਾਲ 1961 ਵਿਚ ਹੋਈ ਸੀ ਅਤੇ ਹਰਿਆਣਾ ਹੀ ਨਹੀਂ ਦੂਜੇ ਸੂਬਿਆਂ ਦੇ ਵਿਦਿਆਰਥੀ ਵੀ ਇਸ ਯੂਨੀਵਰਸਿਟੀ ਵਿਚ ਦਾਖਲਾ ਲੈ ਕੇ ਮਾਨ ਮਹਿਸੂਸ ਕਰਦੇ ਹਨ। ਯੂਨੀਵਰਸਿਟੀ ਦੇ ਇਸ ਵਿਭਾਗ ਦਾ ਅੰਗਰੇਜ਼ੀ ਸਾਹਿਤ ਅਤੇ ਭਾਸ਼ਾਵਾਂ ਦੇ ਅਧਿਐਨ ਨੂੰ ਸ਼ੁਰੂ ਕਰਨ ਅਤੇ ਵਿਕਸਿਤ ਕਰਨ ਦਾ ਗੌਰਵਸ਼ਾਲੀ ਇਤਿਹਾਸ ਹੈ।

ਅੰਗਰੇਜ਼ੀ ਵਿਭਾਗ ਦੇ ਵਿਭਾਗ ਚੇਅਰਮੈਨ ਪ੍ਰੋਫੈਸਰ ਬ੍ਰਜੇਸ਼ ਸਾਹਨੀ ਨੇ ਦੱਸਿਆ ਕਿ ਵਿਭਾਗ ਵਿਚ ਸਮੁੱਚੀ ਸਿਖਿਆ ਪ੍ਰਾਪਤ ਕਰਨ ਦੇ ਬਾਅਦ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਨਿੱਜੀ ਖੇਤਰ ਵਿਚ ਅਧਿਆਪਕ, ਮੀਡੀਆ ਹਾਊਸ, ਸੈਰ-ਸਪਾਟਾ ਉਦਯੋਗ, ਸਮੱਗਰੀ ਲੇਖਨ, ਛਪਾਈ ਉਦਯੋਗ, ਅਨੁਦਾਨ ਖੇਤਰ, ਰੇਡਿਓ ਜਾਕੀ, ਆਈਈਐਲਟੀਐਸ ਵਿਦਿਅਕ ਵਜੋਂ ਰੁਜ਼ਗਾਰ ਮਿਲਦਾ ਹੈ। ਇੱਥੇ ਸਿਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀਆਂ ਨੁੰ ਲੋਕਸਭਾ, ਰਾਜਸਭਾ, ਵਿਧਾਨਸਭਾ ਅਤੇ ਵੱਖ-ਵੱਖ ਸੂਬਿਆਂ ਦੇ ਸੂਚਨਾ, ਜਨ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਵਿਚ ਟ੍ਰਾਂਸਲੇਟਰ ਵਜੋ ਬਾਲੀਵੁੱਡ ਉਦਯੋਗ ਆਦਿ ਵਿਚ ਵੀ ਰੁਜਗਾਰ ਮਿਲਦੇ ਦੀ ਅਪਾਰ ਸੰਭਾਵਨਾਵਾਂ ਹੁੰਦੀਆਂ ਹਨ।

ਪ੍ਰੋਫੈਸਰ ਬ੍ਰਜੇਸ਼ ਸਾਹਨੀ ਨੇ ਦੱਸਿਆ ਕਿ ਵਿਭਾਗ ਵਿਚ ਐਮਏ ਅੰਗਰੇਜ਼ੀ ਅਤੇ ਪੀਐਚਡੀ ਕੋਰਸ ਪੜਾਏ ਜਾਂਦੇ ਹਨ। ਇੱਥੇ ਪੜਾਇਆ ਜਾਣ ਵਾਲਾ ਦੋ ਸਾਲਾਂ ਐਮਏ ਕੋਰਸ ਐਨਈਪੀ-2020 ਅਨੁਸਾਰ ਨਵੀਨਤਮ ਕੌਮਾਂਤਰੀ ਮਾਨਕਾਂ ਦੇ ਅਨੁਰੂਪ ਹੈ। ਵਿਭਾਗ ਵਿਚ ਹਰ ਸਾਲ ਵਿਦੇਸ਼ੀ ਵਿਦਿਆਰਥੀ ਵੀ ਦਾਖਲਾ ਲੈ ਕੇ ਸਿਖਿਆ ਪ੍ਰਾਪਤ ਕਰਦੇ ਹਨ। ਯੂਨੀਵਰਸਿਟੀ ਦੇ ਕੇਂਦਰੀ ਲਾਇਬ੍ਰੇਰੀ ਰਾਹੀਂ ਨਵੀਨਤਮ ਈ-ਸੰਸਾਧਨ ਵੀ ਉਪਲਬੱਧ ਹਨ।

ਅੰਗਰੇਜ਼ੀ ਵਿਭਾਗ ਦੇ ਭਾਰਤ ਅਤੇ ਵਿਦੇਸ਼ਾਂ ਵਿਚ ਕਾਫੀ ਗਿਣਤੀ ਵਿਚ ਸਾਬਕਾ ਵਿਦਿਆਰਥੀ ਜੋ ਅੰਗ੍ਰੇਜੀ ਵਿਭਾਗ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਨਾਂਅ ਚਮਕਾ ਚੁੱਕੇ ਹਨ। ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀ ਅਹਿਮ ਅਹੁਦਿਆਂ ‘ਤੇ ਤੈਨਾਤ ਹਨ। ਉਨ੍ਹਾਂ ਨੇ ਦਸਿਆ ਕਿ ਵਿਭਾਗ ਦੇ ਵਿਦਿਆਰਥੀ ਵਾਇਸ ਚਾਂਸਲਰ, ਇਕ ਵਿਦਿਆਰਥੀ ਰਜਿਸਟਰਾਰ ਦੇ ਅਹੁਦੇ ਤਕ ਪਹੁੰਚ ਚੁੱਕੇ ਹਨ ਅਤੇ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਕਾਫੀ ਗਿਣਤੀ ਵਿਚ ਵਿਭਾਗ ਦੇ ਵਿਦਿਆਰਥੀ ਅਧਿਆਪਕ ਦਾ ਕੰਮ ਕਰ ਰਹੇ ਹਨ। ਯੂਨੀਵਰਸਿਟੀ ਵਿਭਾਗ ਦਾ ਹਰਿਆਣਾ ਵਿਚ ਅੰਗ੍ਰੇਜੀ ਸਾਹਿਤ ਅਤੇ ਭਾਸ਼ਾ ਦੀ ਨਵੀਨ ਅਤੇ ਵਿਸਤਾਰ ਵਿਚ ਵੱਡਾ ਯੋਗਦਾਨ ਰਿਹਾ ਹੈ। ਵਿਭਾਗ ਦੇ ਕਾਫੀ ਗਿਣਤੀ ਵਿਚ ਵਿਦਿਆਰਥੀ ਇਸ ਸਾਲ ਨੈਟ, ਜੇਆਰਐਫ ਨੇਟ ਪ੍ਰੀਖਿਆ ਵਿਚ ਪਾਸ ਹੁੰਦੇ ਹਨ।

ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University) ਦੇ ਲੋਕ ਸੰਪਰਕ ਵਿਭਾਗ ਦੇ ਉੱਪ ਨਿਦੇਸ਼ਕ ਡਾ. ਦੀਪਕ ਰਾਏ ਬੱਬਰ ਨੇ ਦਸਿਆ ਕਿ ਅੰਗ੍ਰੇਜੀ ਵਿਭਾਗ ਦੇ ਕੋਰਸਾਂ ਵਿਚ ਆਨਲਾਇਨ ਦਾਖਲੇ ਦੀ ਪ੍ਰਕ੍ਰਿਆ 23 ਮਈ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਵਿਦਿਆਰਥੀ 15 ਜੂਨ ਤੱਕ ਆਨਲਾਈਨ ਬਿਨੈ ਕਰ ਸਕਦੇ ਹਨ। ਦਾਖਲੇ ਦੇ ਲਈ ਦਾਖਲਾ ਪ੍ਰੀਖਿਆ ਦਾ ਪ੍ਰਬੰਧ 29 ਜੂਨ ਨੂੰ ਕੀਤਾ ਜਾਵੇਗਾ। ਐਮਏ ਅੰਗਰੇਜ਼ੀ ਵਿਚ 120 ਸੀਟਾਂ ਦਾ ਪ੍ਰਾਵਧਾਨ ਹੈ ਜਿਨ੍ਹਾਂ ‘ਤੇ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਦਾਖਲੇ ਦੀ ਪਹਿਲੀ ਲਿਸਟ 12 ਜੁਲਾਈ ਨੂੰ ਸਵੇਰੇ 10 ਵਜੇ ਲੱਗੇਗੀ। ਆਨਲਾਈਨ ਏਡਮਿਸ਼ਨ ਨਾਲ ਸਬੰਧਿਤ ਜਾਣਕਾਰੀ ਲਈ ਵਿਦਿਆਰਥੀ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

The post ਕੁਰੂਕਸ਼ੇਤਰ ਯੂਨੀਵਰਸਿਟੀ ‘ਚ ਅੰਗਰੇਜ਼ੀ ਪੋਸਟ ਗਰੈਜੂਏਟ ਦਾਖਲੇ ਲਈ ਆਖ਼ਰੀ ਤਾਰੀਖ਼ 15 ਜੂਨ appeared first on TheUnmute.com - Punjabi News.

Tags:
  • breaking-news
  • haryana
  • kurukshetra-university

ਚੰਡੀਗੜ੍ਹ, 2 ਜੂਨ 2024: ਹੈਲਨ ਮੈਰੀ ਰੌਬਰਟਸ (Helen Mary Roberts) ਪਾਕਿਸਤਾਨੀ ਫੌਜ ਵਿੱਚ ਘੱਟ ਗਿਣਤੀ ਭਾਈਚਾਰੇ ਦੀ ਬ੍ਰਿਗੇਡੀਅਰ ਬਣਨ ਵਾਲੀ ਪਹਿਲੀ ਬੀਬੀ ਹੈ । ਬ੍ਰਿਗੇਡੀਅਰ ਰੌਬਰਟਸ ਪਾਕਿਸਤਾਨੀ ਈਸਾਈ ਭਾਈਚਾਰੇ ਦਾ ਮੈਂਬਰ ਹੈ। ਉਨ੍ਹਾਂ ਨੇ ਘੱਟ ਗਿਣਤੀ ਭਾਈਚਾਰੇ ਤੋਂ ਦੇਸ਼ ਦੀ ਪਹਿਲੀ ਬੀਬੀ ਬ੍ਰਿਗੇਡੀਅਰ ਬਣ ਕੇ ਇਤਿਹਾਸ ਰਚਿਆ।

ਪਿਛਲੇ ਸਾਲ ਰਾਵਲਪਿੰਡੀ ‘ਚ ਕ੍ਰਿਸਮਿਸ ਦੇ ਮੌਕੇ ‘ਤੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਪਾਕਿਸਤਾਨ ਦੇ ਵਿਕਾਸ ‘ਚ ਈਸਾਈ ਭਾਈਚਾਰੇ ਦੀ ਭੂਮਿਕਾ ਦੀ ਤਾਰੀਫ਼ ਕੀਤੀ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪੂਰੇ ਦੇਸ਼ ਨੇ ਬ੍ਰਿਗੇਡੀਅਰ ਰੌਬਰਟਸ (Helen Mary Roberts) ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਬ੍ਰਿਗੇਡੀਅਰ ਰੌਬਰਟਸ ਦੀ ਸਖ਼ਤ ਮਿਹਨਤ ਦੀ ਤਾਰੀਫ਼ ਕੀਤੀ।

ਆਜ਼ਮ ਨਜ਼ੀਰ ਤਰਾਰ ਨੇ ਕਿਹਾ ਕਿ ਪਾਕਿਸਤਾਨ ਦਾ ਸੰਵਿਧਾਨ ਪੂਰਨ ਧਾਰਮਿਕ ਆਜ਼ਾਦੀ ਦੀ ਗਰੰਟੀ ਦਿੰਦਾ ਹੈ। ਉਨ੍ਹਾਂ ਨੇ ਘੱਟ ਗਿਣਤੀ ਅਧਿਕਾਰ ਕਮਿਸ਼ਨ ਦੀ ਸਥਾਪਨਾ ਕਰਨ ਅਤੇ ਘੱਟ ਗਿਣਤੀ ਕਾਨੂੰਨ ਅਧਿਕਾਰੀਆਂ ਅਤੇ ਕਾਨੂੰਨੀ ਸਲਾਹਕਾਰਾਂ ਲਈ ਰਾਖਵਾਂਕਰਨ ਪ੍ਰਦਾਨ ਕਰਨ ‘ਤੇ ਜ਼ੋਰ ਦਿੱਤਾ। ਸੁਪਰੀਮ ਕੋਰਟ ਦੇ ਜੱਜ ਜਸਟਿਸ ਮਨਸੂਰ ਅਲੀ ਸ਼ਾਹ ਨੇ ਤਰਾਰ ਦੀ ਅਪੀਲ ਦਾ ਸਮਰਥਨ ਕੀਤਾ ਅਤੇ ਘੱਟ ਗਿਣਤੀ ਜੱਜਾਂ ਦੀ ਨਿਯੁਕਤੀ ਦੀ ਵੀ ਵਕਾਲਤ ਕੀਤੀ।

The post ਪਾਕਿਸਤਾਨੀ ਫੌਜ ‘ਚ ਪਹਿਲੀ ਘੱਟ ਗਿਣਤੀ ਭਾਈਚਾਰੇ ਦੀ ਬ੍ਰਿਗੇਡੀਅਰ ਬਣਨ ਵਾਲੀ ਪਹਿਲੀ ਬੀਬੀ ਬਣੀ ਹੈਲਨ ਮੈਰੀ ਰੌਬਰਟਸ appeared first on TheUnmute.com - Punjabi News.

Tags:
  • breaking-news
  • brigadier
  • helen-mary-roberts
  • news
  • pakistan-army

ਚੰਡੀਗੜ੍ਹ, 2 ਜੂਨ 2024: ਸਿੰਗਾਪੁਰ ਦੇ ਸ਼ਾਂਗਰੀ ਲਾ ਵਿੱਚ ਏਸ਼ੀਆਈ ਸੁਰੱਖਿਆ ਸੰਮੇਲਨ ਵਿੱਚ ਦੁਨੀਆ ਭਰ ਦੇ ਆਗੂਆਂ ਨੇ ਸ਼ਿਰਕਤ ਕੀਤੀ। ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਐਤਵਾਰ ਨੂੰ ਸ਼ਾਂਗਰੀ ਲਾ ਡਾਇਲਾਗ ਵਿੱਚ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀ ਦਿੱਤੀ।

ਜ਼ੇਲੇਨਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਵਿਚ ਕਿਹਾ, “ਮੈਂ ਆਈਆਈਐਸਐਸ ਸ਼ਾਂਗਰੀ ਲਾ ਡਾਇਲਾਗ ਵਿਚ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅੱਗੇ ਕਿਹਾ, “ਅਸੀਂ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ। ਇਨ੍ਹਾਂ ਮੁੱਦਿਆਂ ਵਿੱਚ ਯੂਕਰੇਨ ਦੀ ਹਵਾਈ ਪ੍ਰਣਾਲੀ ਨੂੰ ਮਜ਼ਬੂਤ ​​ਕਰਨਾ, ਐਫ-16 ਗਠਜੋੜ, ਦੁਵੱਲੇ ਸੁਰੱਖਿਆ ਸਮਝੌਤੇ ਦਾ ਖਰੜਾ ਤਿਆਰ ਕਰਨਾ ਸ਼ਾਮਲ ਹੈ।”

ਜ਼ੇਲੇਨਸਕੀ ਨੇ ਰੂਸ ਦੇ ਨਾਲ ਚੱਲ ਰਹੇ ਯੁੱਧ ਦੌਰਾਨ ਯੂਕਰੇਨ (Ukraine) ਨੂੰ ਅਮਰੀਕਾ ਦੇ ਸਮਰਥਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ”ਰੱਖਿਆ ਅਤੇ ਸਿਆਸੀ ਖੇਤਰ ‘ਚ ਅਹਿਮ ਭੂਮਿਕਾ ਨਿਭਾਉਣ ਲਈ ਅਮਰੀਕਾ ਦਾ ਧੰਨਵਾਦ। ਜਿਕਰਯੋਗ ਹੈ ਕਿ ਕਿ ਸ਼ਾਂਗਰੀ ਲਾ ਡਾਇਲਾਗ ਦਾ ਪ੍ਰੋਗਰਾਮ 31 ਮਈ ਤੋਂ 2 ਜੂਨ ਤੱਕ ਕੀਤਾ ਗਿਆ ਸੀ।

The post ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕੀ ਰੱਖਿਆ ਸਕੱਤਰ ਨਾਲ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਕੀਤੀ ਚਰਚਾ appeared first on TheUnmute.com - Punjabi News.

Tags:
  • breaking-news
  • news
  • ukraine
  • ukraine-russia-war
  • usa.

ਚੰਡੀਗੜ੍ਹ, 2 ਜੂਨ 2024: ਲੋਕ ਸਭਾ ਚੋਣਾਂ 2024 (Lok Sabha Elections 2024) ਦੀ ਵੋਟਿੰਗ ਸਮਾਪਤ ਹੋ ਗਈ ਹੈ | ਹੁਣ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਹੁਣ ਸਭ ਦੀਆਂ ਨਜ਼ਰਾਂ 4 ਜੂਨ ‘ਤੇ ਹੋਣਗੀਆਂ, ਜਦੋਂ ਵੋਟਾਂ ਦੀ ਗਿਣਤੀ ਹੋਵੇਗੀ। ਭਲਕੇ ਸ਼ਾਮ ਤੋਂ ਹੀ ਨਿਊਜ਼ ਚੈਨਲ ਵੀ ਸੰਭਾਵਿਤ ਜੇਤੂਆਂ ਅਤੇ ਉਨ੍ਹਾਂ ਦੇ ਜਿੱਤਣ ਦੇ ਹਾਸ਼ੀਏ ਬਾਰੇ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕਰ ਦੇਣਗੇ।

4 ਜੂਨ ਨੂੰ ਪੂਰੀ ਕਵਰੇਜ ਵੱਖ-ਵੱਖ ਮੀਡੀਆ ਚੈਨਲਾਂ ‘ਤੇ ਲੋਕਾਂ ਲਈ ਉਪਲਬਧ ਹੋਵੇਗੀ, ਪਰ ਹੁਣ ਤੁਸੀਂ ਆਪਣੇ ਨੇੜੇ ਦੇ ਇੱਕ ਥੀਏਟਰ ਵਿੱਚ ਵੱਡੀ ਸਕ੍ਰੀਨ ‘ਤੇ ਵੀ ਕਵਰੇਜ ਦੇਖ ਸਕਦੇ ਹੋ। PayTm ਦੇ ਮੁਤਾਬਕ, ਮਹਾਰਾਸ਼ਟਰ ਦੇ ਕਈ ਸਿਨੇਮਾਘਰਾਂ ਵਿੱਚ ਚੋਣ ਨਤੀਜਿਆਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਮੁੰਬਈ ਵਿੱਚ, SM5 ਕਲਿਆਣ, ਅਤੇ ਸਿਓਨ, ਕੰਜੂਰਮਾਰਗ, ਈਟਰਨਿਟੀ ਮਾਲ ਠਾਣੇ, ਵੰਡਰ ਮਾਲ ਠਾਣੇ ਅਤੇ ਮੀਰਾ ਰੋਡ ਖੇਤਰ ਵਿੱਚ ਮੂਵੀਮੈਕਸ ਚੇਨ ਥੀਏਟਰ ਆਮ ਚੋਣਾਂ ਦੇ ਨਤੀਜੇ ਦਿਖਾਉਣਗੇ। ਛੇ ਘੰਟੇ ਦੀ ਸਕ੍ਰੀਨਿੰਗ ਸਵੇਰੇ 9 ਵਜੇ ਸ਼ੁਰੂ ਹੋਵੇਗੀ, ਜਿਸ ਦੀ ਕੀਮਤ ₹99 ਤੋਂ ₹300 ਤੱਕ ਹੈ। ਮਹਾਰਾਸ਼ਟਰ ਦੇ ਹੋਰ ਸ਼ਹਿਰਾਂ ਵਿੱਚ, ਅਮਨੋਰਾ (ਪੁਣੇ), ਦ ਜ਼ੋਨ, ਕਾਲਜ ਰੋਡ (ਨਾਸਿਕ) ਅਤੇ ਮੂਵੀਮੈਕਸ ਈਟਰਨਿਟੀ ਨਗਰ (ਨਾਗਪੁਰ) ਵਿੱਚ ਮੂਵੀਮੈਕਸ ਵਿੱਚ ਸਕ੍ਰੀਨਿੰਗ ਹੋਵੇਗੀ।

The post ਹੁਣ ਆਪਣੇ ਨਜ਼ਦੀਕੀ ਸਿਨੇਮਾ ਹਾਲ ‘ਚ ਦੇਖ ਸਕਣਗੇ ਲੋਕ ਸਭਾ ਚੋਣਾਂ 2024 ਦੇ ਨਤੀਜੇ appeared first on TheUnmute.com - Punjabi News.

Tags:
  • breaking-news
  • nearest-cinema-hall

ਚੰਡੀਗੜ੍ਹ, 2 ਜੂਨ 2024: ਪੰਜਾਬ (Punjab) ਦੀਆਂ 13 ਲੋਕ ਸਭਾ ਸੀਟਾਂ ਲਈ ਪਈਆਂ ਵੋਟਾਂ ਵਿੱਚ 62.80 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 1 ਜੂਨ ਨੂੰ ਦੇਰ ਰਾਤ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ 69.36 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਸਿਬਿਨ ਸੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ 56.06 ਫ਼ੀਸਦੀ, ਆਨੰਦਪੁਰ ਸਾਹਿਬ ਵਿੱਚ 61.98 ਫ਼ੀਸਦੀ, ਫਰੀਦਕੋਟ ਵਿੱਚ 63.34 ਫ਼ੀਸਦੀ, ਫਤਿਹਗੜ੍ਹ ਸਾਹਿਬ ਵਿੱਚ 62.53 ਫ਼ੀਸਦੀ, ਫਿਰੋਜ਼ਪੁਰ ਵਿੱਚ 67.02 ਫ਼ੀਸਦੀ, ਗੁਰਦਾਸਪੁਰ ਵਿੱਚ 66.67 ਫ਼ੀਸਦੀ ਅਤੇ ਹੁਸ਼ਿਆਰਪੁਰ ਵਿੱਚ 58.86 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਵਿੱਚ 59.70 ਫ਼ੀਸਦੀ, ਖਡੂਰ ਸਾਹਿਬ ਵਿੱਚ 62.55 ਫ਼ੀਸਦੀ, ਲੁਧਿਆਣਾ ਵਿੱਚ 60.12 ਫ਼ੀਸਦੀ, ਪਟਿਆਲਾ ਵਿੱਚ 63.63 ਫ਼ੀਸਦੀ ਅਤੇ ਸੰਗਰੂਰ ਵਿੱਚ 64.63 ਫ਼ੀਸਦੀ ਵੋਟਿੰਗ ਹੋਈ ਹੈ।

The post ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 62.80 ਫ਼ੀਸਦੀ ਵੋਟਿੰਗ ਹੋਈ: ਸਿਬਿਨ ਸੀ appeared first on TheUnmute.com - Punjabi News.

Tags:
  • breaking-news
  • news
  • punjab
  • sibin-c

ਖਰੜ (ਐਸ.ਏ.ਐਸ. ਨਗਰ), 02 ਜੂਨ, 2024: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2024 ਲਈ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ 52-ਖਰੜ ਅਤੇ 53-ਐਸ.ਏ.ਐਸ.ਨਗਰ ਵਿਧਾਨ ਸਭਾ ਹਲਕੇ ਲਈ ਪਈਆਂ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਸਰਕਾਰੀ ਪੋਲੀਟੈਕਨਿਕ, ਖੂਨੀ ਮਾਜਰਾ ਖੂਨੀਮਾਜਰਾ (ਖਰੜ) ਵਿਖੇ ਹੋਵੇਗੀ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐੱਸ. ਤਿੜਕੇ, ਏ.ਡੀ.ਸੀ. (ਯੂ ਡੀ) ਦਮਨਜੀਤ ਸਿੰਘ ਮਾਨ, ਐੱਸ.ਪੀ (ਐੱਚ.) ਤੁਸ਼ਾਰ ਗੁਪਤਾ, ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੋਹਾਲੀ ਅਤੇ ਖਰੜ, ਦੀਪਾਂਕਰ ਗਰਗ ਅਤੇ ਗੁਰਮੰਦਰ ਸਿੰਘ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਹੋਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨ ਉਪਰੰਤ ਵੇਰਵਿਆਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਗਿਣਤੀ ਕੇਂਦਰ ਵਿੱਚ ਕੁੱਲ ਦੋ ਗਿਣਤੀ ਹਾਲ ਬਣਾਏ ਜਾਣਗੇ ਅਤੇ ਹਰੇਕ ਗਿਣਤੀ ਹਾਲ ਵਿੱਚ 14 ਗਿਣਤੀ ਮੇਜ਼ ਹੋਣਗੇ। ਹਰੇਕ ਟੇਬਲ ਤੇ ਕਾਉਂਟਿੰਗ ਸੁਪਰਵਾਈਜ਼ਰ, ਇੱਕ ਕਾਉਂਟਿੰਗ ਅਸਿਸਟੈਂਟ, ਕਾਉਂਟਿੰਗ ਸਟਾਫ਼/ਗਰੁੱਪ ਡੀ ਕਰਮਚਾਰੀ ਅਤੇ ਇੱਕ ਮਾਈਕਰੋ ਆਬਜ਼ਰਵਰ ਡਿਊਟੀ ਤੇ ਹੋਣਗੇ।

ਗਿਣਤੀ ਸਟਾਫ਼ ਲਈ ਡਿਊਟੀ ਵਾਲੇ ਟੇਬਲ ਦਾ ਨੰਬਰ, ਗਿਣਤੀ ਵਾਲੇ ਦਿਨ ਅੰਤਿਮ ਰੈਂਡਮਾਈਜ਼ੇਸ਼ਨ ਦੌਰਾਨ ਨਿਰਧਾਰਤ ਕੀਤਾ ਜਾਵੇਗਾ ਜੋ ਸਵੇਰੇ 5:00 ਵਜੇ ਹੋਵੇਗੀ। ਗਿਣਤੀ ਸਵੇਰੇ 8 ਵਜੇ ਸ਼ੁਰੂ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੇਬਲ ਲਗਾਉਣ ਤੋਂ ਸ਼ੁਰੂ ਹੋ ਕੇ ਗਿਣਤੀ ਦੀ ਸਾਰੀ ਪ੍ਰਕਿਰਿਆ, ਸਟਾਫ ਦੀ ਤਾਇਨਾਤੀ, ਹਰੇਕ ਰਾਊਂਡ ਲਈ ਨਤੀਜਾ ਦਿਖਾਉਣ ਤੱਕ ਦੀ ਪ੍ਰਕਿਰਿਆ ਦੀ ਚੋਣ ਕਮਿਸ਼ਨ ਦੁਆਰਾ ਨਿਯੁਕਤ ਗਿਣਤੀ ਨਿਗਰਾਨ ਮੁਹੰਮਦ ਆਵੇਸ਼ ਦੁਆਰਾ ਨਿਗਰਾਨੀ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਖ਼ਤ ਪ੍ਰੋਟੋਕੋਲ ਅਤੇ ਸੁਰੱਖਿਆ/ਨਿਗਰਾਨੀ ਤਹਿਤ ਕੀਤੀ ਜਾਵੇਗੀ ਅਤੇ ਅਧਿਕਾਰਤ ਵਿਅਕਤੀਆਂ ਤੋਂ ਇਲਾਵਾ ਕਿਸੇ ਨੂੰ ਵੀ ਕਾਊਂਟਿੰਗ ਹਾਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕਾਉਂਟਿੰਗ ਹਾਲ ਦੇ ਅੰਦਰ ਅਧਿਕਾਰਤ ਰਿਕਾਰਡਿੰਗ ਲਈ ਸਰਕਾਰੀ ਵੀਡੀਓ ਕੈਮਰਿਆਂ ਤੋਂ ਇਲਾਵਾ ਕੋਈ ਵੀ ਸਟਿਲ ਜਾਂ ਵੀਡੀਓ ਕੈਮਰਿਆਂ ਦੀ ਇਜਾਜ਼ਤ ਨਹੀਂ ਹੈ। ਚੋਣ ਦੁਆਰਾ ਜਾਰੀ ਕੀਤੇ ਮੀਡੀਆ ਪਾਸ ਲੈ ਕੇ ਪੱਤਰਕਾਰਾਂ ਨੂੰ ਕਾਉਂਟਿੰਗ ਹਾਲ ਦੇ ਅੰਦਰ ਬਿਨਾਂ ਸਟੈਂਡ ਦੇ, ਹੱਥਾਂ ਨਾਲ ਫੜੇ ਜਾਣ ਵਾਲੇ ਕੈਮਰੇ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਮੀਡੀਆ ਕਰਮੀਆਂ/ਪੱਤਰਕਾਰਾਂ ਦੁਆਰਾ ਹੱਥ ਵਿੱਚ ਫੜੇ ਕੈਮਰਿਆਂ ਨਾਲ ਗਿਣਤੀ ਪ੍ਰਕਿਰਿਆ ਦੀ ਆਡੀਓ-ਵਿਜ਼ੂਅਲ ਕਵਰੇਜ ਲੈਂਦੇ ਸਮੇਂ, ਵਿਅਕਤੀਗਤ ਤੌਰ ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਜਾਂ ਵੀ ਵੀ ਪੀ ਏ ਟੀ ਤੇ ਦਿਖਾਏ ਜਾ ਰਹੇ ਨਤੀਜੇ ਦੀ ਵੀਡੀਓ/ਫੋਟੋਗ੍ਰਾਫ਼ੀ ਕਰਨ ਦੀ ਮਨਾਹੀ ਹੋਵੇਗੀ। ਮੀਡੀਆ ਸੈਂਟਰ ‘ਚ ਡਿਊਟੀ ‘ਤੇ ਤਾਇਨਾਤ ਅਧਿਕਾਰੀ ਮੀਡੀਆ ਨੂੰ ਛੋਟੇ ਛੋਟੇ ਸਮੂਹਾਂ ਵਿੱਚ ਥੋੜ੍ਹੇ ਸਮੇਂ ਲਈ ਨਿਯਮਤ ਅੰਤਰਾਲਾਂ ‘ਤੇ ਗਿਣਤੀ ਹਾਲਾਂ ਦਾ ਦੌਰਾ ਕਰਵਾਉਣਗੇ।

ਗਿਣਤੀ ਹਾਲ ਵਿੱਚ ਉਹ ਸੀਮਾ, ਜਿਸ ਤੱਕ ਮੀਡੀਆ ਵਿਅਕਤੀ/ਪੱਤਰਕਾਰਾਂ ਦੇ ਸਟਿਲ/ਵੀਡੀਓ ਕੈਮਰੇ ਜਾ ਸਕਦੇ ਹਨ, ਪਹਿਲਾਂ ਹੀ ਦਰਸਾਏ ਜਾਣਗੇ। ਕਾਊਂਟਿੰਗ ਹਾਲ ਦੇ ਅੰਦਰ ਮੋਬਾਈਲ/ਆਈ-ਪੈਡ, ਲੈਪਟਾਪ ਅਤੇ ਹੋਰ ਸਮਾਨ ਜਿਵੇਂ ਇਲੈਕਟ੍ਰਾਨਿਕ ਯੰਤਰ ਜਾਂ ਕੋਈ ਰਿਕਾਰਡਿੰਗ ਯੰਤਰ ਨਹੀਂ ਲਿਜਾਇਆ ਜਾਵੇਗਾ। ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਮੀਡੀਆ ਰੂਮ/ਪਬਲਿਕ ਕਮਿਊਨੀਕੇਸ਼ਨ ਰੂਮ ਵਿੱਚ ਜਮਾਂ ਕਰਵਾਉਣਾ ਪਵੇਗਾ।

The post ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਰਕਾਰੀ ਪੋਲੀਟੈਕਨਿਕ ਖੂਨੀਮਾਜਰਾ ਵਿਖੇ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ appeared first on TheUnmute.com - Punjabi News.

Tags:
  • breaking-news
  • latest-news
  • lok-sabha-election-2024
  • news
  • the-unmute-breaking-news

ਚੰਡੀਗੜ੍ਹ, 03 ਜੂਨ 2024: ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਦੀ ਨਿਆਂਇਕ ਹਿਰਾਸਤ ਮਾਮਲੇ ‘ਤੇ ਸੁਣਵਾਈ ਹੋਈ। ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ (judicial custody) 3 ਜੁਲਾਈ ਤੱਕ ਵਧਾ ਦਿੱਤੀ ਹੈ।

ਬੀਆਰਐਸ ਐਮਐਲਸੀ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ ਕਵਿਤਾ ਨੂੰ ਈਡੀ ਨੇ ਉਨ੍ਹਾਂ ਦੇ ਹੈਦਰਾਬਾਦ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਕਵਿਤਾ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈਡੀ ਨੇ ਦਾਅਵਾ ਕੀਤਾ ਸੀ ਕਿ ਕੇ ਕਵਿਤਾ ਦਿੱਲੀ ਆਬਕਾਰੀ ਘਪਲੇ ਵਿੱਚ ਕਾਰੋਬਾਰੀਆਂ ਦੀ ਦੱਖਣੀ ਲਾਬੀ ਨਾਲ ਜੁੜੀ ਹੋਈ ਸੀ।

The post ਦਿੱਲੀ ਸ਼ਰਾਬ ਨੀਤੀ ਮਾਮਲਾ: ਅਦਾਲਤ ਨੇ ਕੇ. ਕਵਿਤਾ ਦੀ ਨਿਆਂਇਕ ਹਿਰਾਸਤ 'ਚ ਮੁੜ ਕੀਤਾ ਕੀਤਾ ਵਾਧਾ appeared first on TheUnmute.com - Punjabi News.

Tags:
  • breaking-news
  • delhi-liquor-policy-case
  • ed
  • judicial-custody
  • k-kavita
  • k-kavitha
  • news

ਜੇਕਰ ਮੇਰੇ ਨਾਲ ਸਰਕਾਰ ਨੇ ਧੱਕੇਸ਼ਾਹੀ ਕੀਤੀ ਤਾਂ ਹਾਈਕੋਰਟ ਜਾਵਾਂਗਾ: MLA ਸ਼ੀਤਲ ਅੰਗੁਰਾਲ

Monday 03 June 2024 07:50 AM UTC+00 | Tags: breaking-news government kultar-singh-sandhawan latest-news mla-sheetal-angural news punjab-breaking-news punjab-government sheetal-angural

ਚੰਡੀਗੜ੍ਹ, 03 ਜੂਨ 2024: ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ (MLA Sheetal Angural) ਅੱਜ ਸਵੇਰੇ ਕਰੀਬ 11.30 ਵਜੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣੇ ਅਸਤੀਫੇ ਨੂੰ ਲੈ ਕੇ ਮੁਲਾਕਾਤ ਕਰਨ ਪਹੁੰਚੇ। ਹਾਲਾਂਕਿ ਸਪੀਕਰ ਵਿਧਾਨ ਸਭਾ ‘ਚ ਮੌਜੂਦ ਨਹੀਂ ਸਨ । ਉਨ੍ਹਾਂ ਕਿਹਾ ਕਿ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਸੀ |

ਇਸ ਦੌਰਾਨ ਅੰਗੁਰਾਲ (MLA Sheetal Angural) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ’ਮੈਂ’ਤੁਸੀਂ ਸਿਰਫ ਇਸ ਲਈ ਅਸਤੀਫਾ ਦਿੱਤਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਚੋਣਾਂ ਕਰਵਾਈਆਂ ਜਾਣੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਹੈ ਨਾ ਕਿ ਕਿਸੇ ਪਾਰਟੀ ਨੇ । ਇਸ ਲਈ ਮੈਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਅੱਜ ਮੈਂ ਆਪਣਾ ਪੱਖ ਪੇਸ਼ ਕਰਨ ਆਇਆ ਹਾਂ। ਉਨ੍ਹਾਂ ਕਿਹਾ ਕਿ ਜੇਕਰ ਲੋਕਤੰਤਰ ‘ਚ ਮੇਰੇ ਨਾਲ ਧੱਕੇਸ਼ਾਹੀ ਹੋਈ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜਾਣਗੇ |

 

The post ਜੇਕਰ ਮੇਰੇ ਨਾਲ ਸਰਕਾਰ ਨੇ ਧੱਕੇਸ਼ਾਹੀ ਕੀਤੀ ਤਾਂ ਹਾਈਕੋਰਟ ਜਾਵਾਂਗਾ: MLA ਸ਼ੀਤਲ ਅੰਗੁਰਾਲ appeared first on TheUnmute.com - Punjabi News.

Tags:
  • breaking-news
  • government
  • kultar-singh-sandhawan
  • latest-news
  • mla-sheetal-angural
  • news
  • punjab-breaking-news
  • punjab-government
  • sheetal-angural

ਲੋਕ ਸਭਾ ਚੋਣਾਂ 'ਚ 64 ਕਰੋੜ ਵੋਟਰਾਂ ਦੀ ਸ਼ਮੂਲੀਅਤ ਨਾਲ ਬਣਿਆ ਵਿਸ਼ਵ ਰਿਕਾਰਡ

Monday 03 June 2024 08:02 AM UTC+00 | Tags: a-world-record breaking-news cec-rajiv-kumar election-commission election-commissioner lok-sabha-elections lok-sabha-elections-2024 news voters

ਚੰਡੀਗੜ੍ਹ, 03 ਜੂਨ 2024: ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਅੱਜ ਚੋਣ ਕਮਿਸ਼ਨ (Election Commission)  ਨੇ ਪ੍ਰੈਸ ਕਾਨਫਰੰਸ ਕੀਤੀ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਵੋਟਰਾਂ ਨੇ ਕਈ ਰਿਕਾਰਡ ਕਾਇਮ ਕੀਤੇ ਹਨ। ਸੀਈਸੀ ਨੇ ਦੱਸਿਆ ਕਿ ਇਸ ਵਾਰ ਬੀਬੀਆਂ ਨੇ ਵੋਟਿੰਗ ‘ਚ ਵੱਧ-ਚੜ ਕੇ ਹਿੱਸਾ ਲਿਆ ਹੈ |

ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਵਾਰ 31 ਕਰੋੜ ਬੀਬੀਆਂ ਨੇ ਵੋਟ ਪਾਈ ਹੈ, ਜੋ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਵੋਟ ਪਾਉਣ ਦਾ ਵੀ ਰਿਕਾਰਡ ਬਣਾਇਆ ਗਿਆ ਹੈ।

ਸੀਈਸੀ (Election Commission) ਨੇ ਕਿਹਾ ਕਿ ਭਾਰਤ ਨੇ ਲੋਕ ਸਭਾ ਚੋਣਾਂ ਵਿੱਚ 31 ਕਰੋੜ 20 ਲੱਖ ਬੀਬੀਆਂ ਸਮੇਤ 64 ਕਰੋੜ 20 ਵੋਟਰਾਂ ਦੀ ਸ਼ਮੂਲੀਅਤ ਨਾਲ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਹ ਅੰਕੜਾ ਜੀ-7 ਦੇਸ਼ਾਂ ਦੇ ਵੋਟਰਾਂ ਨਾਲੋਂ 1.5 ਗੁਣਾ ਅਤੇ ਯੂਰਪੀ ਸੰਘ ਦੇ 27 ਦੇਸ਼ਾਂ ਦੇ ਵੋਟਰਾਂ ਨਾਲੋਂ 2.5 ਗੁਣਾ ਹੈ।

 

The post ਲੋਕ ਸਭਾ ਚੋਣਾਂ ‘ਚ 64 ਕਰੋੜ ਵੋਟਰਾਂ ਦੀ ਸ਼ਮੂਲੀਅਤ ਨਾਲ ਬਣਿਆ ਵਿਸ਼ਵ ਰਿਕਾਰਡ appeared first on TheUnmute.com - Punjabi News.

Tags:
  • a-world-record
  • breaking-news
  • cec-rajiv-kumar
  • election-commission
  • election-commissioner
  • lok-sabha-elections
  • lok-sabha-elections-2024
  • news
  • voters

ਸੀਈਸੀ ਰਾਜੀਵ ਕੁਮਾਰ ਨੇ ਲੋਕ ਸਭਾ ਚੋਣਾਂ ਦੀ ਗਿਣਤੀ ਸਬੰਧੀ ਆਖੀ ਇਹ ਅਹਿਮ ਗੱਲ

Monday 03 June 2024 08:09 AM UTC+00 | Tags: breaking-news cec-rajiv-kumar election-2024 lok-sabha-elections lok-sabha-elections-counting news voting-counting

ਚੰਡੀਗੜ੍ਹ, 03 ਜੂਨ 2024: ਲੋਕ ਸਭਾ ਚੋਣਾਂ (Lok Sabha elections) ‘ਤੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਉਨ੍ਹਾਂ ਆਮ ਚੋਣਾਂ ‘ਚੋਂ ਇਕ ਹੈ, ਜਿਸ ‘ਚ ਅਸੀਂ ਹਿੰਸਾ ਨਹੀਂ ਦੇਖੀ ਹੈ। ਇਸ ਲਈ ਦੋ ਸਾਲ ਦੀ ਤਿਆਰੀ ਦੀ ਲੋੜ ਸੀ। ਰਾਜੀਵ ਕੁਮਾਰ ਨੇ ਨੇ ਇਹ ਵੀ ਕਿਹਾ ਕਿ ਅਸੀਂ ਗਿਣਤੀ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਕਰਵਾਉਣ ਵਾਲੇ ਵੱਖ-ਵੱਖ ਵਿਭਾਗਾਂ ਤੋਂ ਆਉਂਦੇ ਹਨ। ਇੱਕ ਦਿਨ ਪਹਿਲਾਂ ਮਿਲਦੇ ਹਾਂ। ਅਸੀਂ ਉਨ੍ਹਾਂ ਦਾ ਵੀ ਸਨਮਾਨ ਕਰਨਾ ਚਾਹੁੰਦੇ ਹਾਂ।

The post ਸੀਈਸੀ ਰਾਜੀਵ ਕੁਮਾਰ ਨੇ ਲੋਕ ਸਭਾ ਚੋਣਾਂ ਦੀ ਗਿਣਤੀ ਸਬੰਧੀ ਆਖੀ ਇਹ ਅਹਿਮ ਗੱਲ appeared first on TheUnmute.com - Punjabi News.

Tags:
  • breaking-news
  • cec-rajiv-kumar
  • election-2024
  • lok-sabha-elections
  • lok-sabha-elections-counting
  • news
  • voting-counting

ਇਸ ਵਾਰ ਚੋਣਾਂ ਦੌਰਾਨ 10 ਹਜ਼ਾਰ ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ: CEC ਰਾਜੀਵ ਕੁਮਾਰ

Monday 03 June 2024 08:17 AM UTC+00 | Tags: breaking-news cec cec-rajiv-kumar election-commission elections elections-rsult news

ਚੰਡੀਗੜ੍ਹ, 03 ਜੂਨ 2024: ਲੋਕ ਸਭਾ ਚੋਣਾਂ (Lok Sabha elections) ‘ਤੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ (Rajiv Kumar) ਨੇ ਕਿਹਾ ਅਜਿਹਾ ਕੋਈ ਨਹੀਂ ਬਚਿਆ ਜਿਸ ਦੇ ਹੈਲੀਕਾਪਟਰ ਦੀ ਜਾਂਚ ਨਾ ਕੀਤੀ ਗਈ ਹੋਵੇ। ਸੰਦੇਸ਼ ਸੀ ਕਿ ਜੋ ਟੀਮ ਕੰਮ ਕਰ ਰਹੀ ਹੈ, ਉਹ ਡਰੇਗੀ ਨਹੀਂ। ਨਤੀਜਾ ਇਹ ਹੋਇਆ ਕਿ 10 ਹਜ਼ਾਰ ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ ਗਈ। ਜੋ ਕਿ 2019 ਵਿੱਚ ਜ਼ਬਤ ਕੀਤੇ ਗਏ ਮੁੱਲ ਤੋਂ ਲਗਭਗ 3 ਗੁਣਾ ਹੈ।

ਉਨ੍ਹਾਂ (Rajiv Kumar)  ਕਿਹਾ ਕਿ ਇੰਨੀ ਤਿਆਰੀ 2 ਸਾਲ ਦੀ ਮਿਹਨਤ ਤੋਂ ਬਾਅਦ ਕੀਤੀ ਗਈ ਹੈ। ਤੁਹਾਨੂੰ ਇਹ ਦਿਖਾਉਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਇਹ ਮਿਹਨਤ ਵਿਅਰਥ ਨਾ ਜਾਵੇ। ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਪੈਸੇ ਅਤੇ ਹੋਰ ਸਮਾਨ ਵੰਡੇ ਗਏ ਸਨ। ਸ਼ਰਾਬ, ਸਾੜੀਆਂ ਅਤੇ ਕੀ ਨਹੀਂ ਵੰਡਿਆ ਗਿਆ। ਜੇ ਇਸ ਵਾਰ ਕੋਈ ਘਟਨਾ ਵਾਪਰੀ ਤਾਂ ਦੱਸੋ। ਇਸ ਤੋਂ ਪਹਿਲਾਂ ਹੋਈਆਂ 11 ਜਾਂ 12 ਚੋਣਾਂ ਨੂੰ ਮਿਲਾ ਲਓ, ਅਸੀਂ ਇਹ ਸਭ ਉੱਥੇ ਹੀ ਰੋਕ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਅਸੀਂ 26 ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਅਤੇ ਉਨ੍ਹਾਂ ਨੂੰ ਵੋਟ ਪਾਉਣ ਦਾ ਤਰੀਕਾ ਸਿਖਾਇਆ। ਸਿਰਫ 39 ਦੁਬਾਰਾ ਵੋਟਿੰਗ ਹੋਈ, ਜਦੋਂ ਕਿ 2019 ਵਿੱਚ 540 ਦੁਬਾਰਾ ਵੋਟਿੰਗ ਹੋਈ। 39 ਵਿੱਚੋਂ 25 ਦੁਬਾਰਾ ਵੋਟਿੰਗ ਸਿਰਫ਼ 2 ਸੂਬਿਆਂ ਵਿੱਚ ਹੀ ਹੋਈ।

 

The post ਇਸ ਵਾਰ ਚੋਣਾਂ ਦੌਰਾਨ 10 ਹਜ਼ਾਰ ਕਰੋੜ ਰੁਪਏ ਦੀ ਰਕਮ ਜ਼ਬਤ ਕੀਤੀ: CEC ਰਾਜੀਵ ਕੁਮਾਰ appeared first on TheUnmute.com - Punjabi News.

Tags:
  • breaking-news
  • cec
  • cec-rajiv-kumar
  • election-commission
  • elections
  • elections-rsult
  • news

ਕਲੀਵਲੈਂਡ ਵਿਖੇ ਰੀਜਨਲ 'ਸਿੱਖ ਯੂਥ ਸਿਮਪੋਜ਼ੀਅਮ 2024' ਕਰਵਾਇਆ

Monday 03 June 2024 08:28 AM UTC+00 | Tags: breaking-news news queensland sikh-youth-symposium-2024

ਕਲੀਵਲੈਂਡ, ਓਹਾਇਓ 03 ਮਈ 2024: ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਸੰਬੰਧੀ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਕਲੀਵਲੈਂਡ (Queensland) ਸਥਿਤ ਗੁਰੁ ਨਾਨਕ ਫਾਉਂਡੇਸ਼ਨ ਰਿਚਫੀਲਡ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ।

ਓਹਾਇਓ ਅਤੇ ਪੈਨਸਿਲਵੇਨੀਆ ਸੂਬੇ ਦੇ ਇਸ ਰੀਜਨਲ ਸਿਮਪੋਜ਼ੀਅਮ ਵਿੱਚ ਸਿਨਸਿਨਾਟੀ, ਡੇਟਨ, ਕੋਲੰਬਸ, ਕਲੀਵਲੈਂਡ ਅਤੇ ਪਿਟਸਬਰਗ ਸ਼ਹਿਰਾਂ ਦੇ 6 ਤੋਂ 22 ਸਾਲ ਤੱਕ ਦੇ 32 ਬੱਚਿਆਂ ਤੇ ਨੋਜਵਾਨਾਂ ਨੇ ਭਾਗ ਲਿਆ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ-ਮਈ ਮਹੀਨੇ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਦੇ ਸਥਾਨਕ ਪੱਧਰ 'ਤੇ ਹੋਏ ਸਿਮਪੋਜ਼ੀਅਮ ਮੁਕਾਬਲਿਆਂ ਦੇ ਜੇਤੂ ਬੱਚੇ ਰੀਜਨਲ ਸਿਮਪੋਜ਼ੀਅਮ ਵਿੱਚ ਭਾਗ ਲੈਂਦੇ ਹਨ। ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ 4 ਮਹੀਨੇ ਪਹਿਲਾਂ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ।

ਇਸ ਸਾਲ ਪਹਿਲੇ ਗਰੁੱਪ ਨੂੰ "ਮਾਈ ਗੁਰੂਜ਼ ਬਲੈਸਿੰਗਜ਼", ਦੂਜੇ ਨੂੰ "ਟੀਚਿੰਗ ਸਿੱਖ ਹੈਰੀਟੇਜ ਟੂ ਯੂਥ", ਤੀਜੇ ਨੂੰ "20 ਮਿੰਟ ਗਾਈਡ ਟੂ ਦ ਸਿੱਖ ਫੇਥ" ਅਤੇ ਚੌਥੇ ਨੂੰ "ਕਲੈਸ਼ ਆਫ ਕਲਚਰ" ਪੁਸਤਕ ਦਿੱਤੀ ਗਈ। 1984 ਦੇ ਘੱਲੂਘਾਰੇ ਅਤੇ ਕਤਲੇਆਮ ਦੀ 40ਵੀ ਵਰ੍ਹੇਗੰਡ ਨੂੰ ਸਮਰਪਿਤ ਪੰਜਵੇਂ ਗਰੁੱਪ ਦਾ ਵਿਸ਼ਾ "1984 ਦਾ ਘੱਲੂਘਾਰਾ ਅਤੇ ਉਸ ਤੋਂ ਬਾਅਦ ਦਾ ਸਿੱਖ ਸੰਘਰਸ਼" ਰੱਖਿਆ ਗਿਆ ਹੈ।

ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ। ਭਾਗ ਲੈਣ ਵਾਲੇ ਬੱਚਿਆਂ ਨੇ ਸਿੱਖ ਧਰਮ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣੇ ਵਿੱਚਾਰ ਪੇਸ਼ ਕੀਤੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤ ਵਲੋਂ ਸਥਾਨਕ ਅਤੇ ਦੂਰੋਂ ਆਈਆਂ ਸੰਗਤਾਂ ਲਈ ਸਾਰਾ ਦਿਨ ਲੰਗਰ ਦੀ ਸੇਵਾ ਕੀਤੀ ਗਈ।

ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪੁਰਸਕਾਰ ਅਤੇ ਪੰਜਾਬੀ ਵਿੱਚ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਵੱਖਰਾ ਵਿਸ਼ੇਸ਼ ਅਵਾਰਡ ਵੀ ਦਿੱਤਾ ਗਿਆ। ਗਰੁੱਪ 1 ਵਿੱਚ ਅਵਨੂਰ ਕੌਰ, ਗਰੁੱਪ 2 ਵਿੱਚ ਤ੍ਰਿਸ਼ਾ ਕੌਰ, ਗਰੁੱਪ 3 ਵਿੱਚ ਪ੍ਰਭਨੂਰ ਸਿੰਘ, ਗਰੁੱਪ 4 ਵਿੱਚ ਮਿਹਰ ਕੌਰ ਅਤੇ ਗਰੁੱਪ 5 ਵਿੱਚ ਸਮਾਰਾ ਕੌਰ ਪਹਿਲੇ ਸਥਾਨ 'ਤੇ ਆਏ। ਇਹ ਜੇਤੂ ਬੱਚੇ 1 ਤੋਂ 4 ਅਗਸਤ, 2024 ਵਿੱਚ ਡੈਲਸ, ਟੈਕਸਾਸ ਦੇ ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਸਿਮਪੋਜ਼ੀਅਮ ਵਿੱਚ ਭਾਗ ਲੈਣਗੇ।

ਸਿਆਨਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਜਾਂਦੇ ਹਨ। ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਇਸਦੇ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਅਤੇ ਬੋਲਣ ਦਾ ਵੀ ਪਤਾ ਲੱਗਦਾ ਹੈ।

The post ਕਲੀਵਲੈਂਡ ਵਿਖੇ ਰੀਜਨਲ 'ਸਿੱਖ ਯੂਥ ਸਿਮਪੋਜ਼ੀਅਮ 2024' ਕਰਵਾਇਆ appeared first on TheUnmute.com - Punjabi News.

Tags:
  • breaking-news
  • news
  • queensland
  • sikh-youth-symposium-2024

ਲੋਕ ਸਭਾ ਚੋਣ 2024: ਪੰਜਾਬ 'ਚ 117 ਕੇਂਦਰਾਂ 'ਤੇ ਹੋਵੇਗੀ ਵੋਟਾਂ ਦੀ ਗਿਣਤੀ: ਸਿਬਿਨ ਸੀ

Monday 03 June 2024 09:22 AM UTC+00 | Tags: breaking-news counting latest-news lok-sabha-election-2024 news observers punjab-election-result sibin-c vote-counting

ਚੰਡੀਗੜ੍ਹ, 3 ਜੂਨ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ (Sibin C) ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਸਵੇਰੇ 8:00 ਵਜੇ ਸ਼ੁਰੂ ਹੋਵੇਗੀ ਅਤੇ ਵੱਖ-ਵੱਖ ਰਾਜਾਂ ਦੇ ਆਲ ਇੰਡੀਆ ਸਰਵਿਸਿਜ਼ ਤੇ ਸਿਵਲ ਸਰਵਿਸਿਜ਼ ਕਾਡਰ ਦੇ ਕੁੱਲ 64 ਕਾਊਂਟਿੰਗ ਅਬਜ਼ਰਵਰਾਂ ਵੱਲੋਂ ਵੋਟਾਂ ਦੀ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਇਨ੍ਹਾਂ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਨਿਰਪੱਖ, ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਇਆ ਜਾਵੇ।

ਗਿਣਤੀ ਕੇਂਦਰਾਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ 27 ਵੱਖ-ਵੱਖ ਥਾਵਾਂ ‘ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ, ਜਦਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂ ਸ਼ਹਿਰ ਅਤੇ ਖੂਨੀ ਮਾਜਰਾ (ਖਰੜ) ਵਿੱਚ ਸਥਿਤ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਅਤੇ ਨਵਾਂ ਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾਵੇਗੀ।

ਮੁੱਖ ਚੋਣ (Sibin C) ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਗਿਣਤੀ ਕੇਂਦਰਾਂ ਵਿਖੇ ਸਟਰਾਂਗ ਰੂਮ ਵਿੱਚ ਰੱਖੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਇਨ੍ਹਾਂ ਸਟਰਾਂਗ ​​ਰੂਮਾਂ ਵਿਖੇ ਦੋਹਰੇ ਲਾਕ ਸਿਸਟਮ ਅਤੇ ਸੀ.ਸੀ.ਟੀ.ਵੀ. ਨਿਗਰਾਨੀ ਜ਼ਰੀਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਅਧਿਕਾਰਤ ਕਰਮਚਾਰੀ ਹਰੇਕ ਸਟਰਾਂਗ ਰੂਮ ਦੇ ਬਾਹਰ ਲਗਾਈਆਂ ਗਈਆਂ ਐਲ.ਈ.ਡੀ. ਸਕਰੀਨਾਂ, ਜਿਨ੍ਹਾਂ ਵਿੱਚ ਸਟਰਾਂਗ ਰੂਮ ਦੇ ਆਲੇ-ਦੁਆਲੇ ਦੀ ਲਾਈਵ ਫਟੇਜ਼ ਦੇਖੀ ਜਾ ਸਕਦੀ ਹੈ, ਰਾਹੀਂ ਸੁਰੱਖਿਆ ਦੀ ਨਿਗਰਾਨੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਥੇ ਆਉਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਆਨ-ਡਿਊਟੀ ਕਰਮਚਾਰੀਆਂ ਵੱਲੋਂ ਇੱਕ ਵਿਜ਼ਟਰ ਰਜਿਸਟਰ ਲਗਾਇਆ ਗਿਆ ਹੈ। ਇਸਦੇ ਨਾਲ ਹੀ ਸਾਰੇ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਆਧਾਰ 'ਤੇ ਅਧਿਕਾਰੀਆਂ ਵੱਲੋਂ ਸਥਿਤੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

ਗਿਣਤੀ ਕੇਂਦਰਾਂ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰਾਂ ਤੱਕ ਪਹੁੰਚ 'ਤੇ ਸਖ਼ਤ ਪਾਬੰਦੀ ਨਾਲ ਢੁਕਵੇਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਸਿਰਫ਼ ਮਾਨਤਾ ਪ੍ਰਾਪਤ ਜਾਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਆਗਿਆ ਹੈ। ਗਿਣਤੀ ਕੇਂਦਰਾਂ ਦੀ ਵਿਆਪਕ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਚੋਣ ਪ੍ਰਕਿਰਿਆ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਕਿਸੇ ਵੀ ਐਮਰਜੈਂਸੀ ਜਾਂ ਘਟਨਾ ਨਾਲ ਤੁਰੰਤ ਨਜਿੱਠਣ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਹਨ।

The post ਲੋਕ ਸਭਾ ਚੋਣ 2024: ਪੰਜਾਬ 'ਚ 117 ਕੇਂਦਰਾਂ ‘ਤੇ ਹੋਵੇਗੀ ਵੋਟਾਂ ਦੀ ਗਿਣਤੀ: ਸਿਬਿਨ ਸੀ appeared first on TheUnmute.com - Punjabi News.

Tags:
  • breaking-news
  • counting
  • latest-news
  • lok-sabha-election-2024
  • news
  • observers
  • punjab-election-result
  • sibin-c
  • vote-counting

ਚੋਣ ਕਮਿਸ਼ਨ ਨੇ ਮੰਨਿਆ, ਗਰਮੀਆਂ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਹਨ ਚੋਣਾਂ

Monday 03 June 2024 09:35 AM UTC+00 | Tags: breaking-news election-commission elections elections-result elections-result-2024 elelction-2024 latest-news news punjabi-news the-unmute-breaking-news the-unmute-punjabi-news

ਚੰਡੀਗੜ੍ਹ, 3 ਜੂਨ 2024: ਲੋਕ ਸਭਾ ਚੋਣਾਂ ਦੇ ਸੱਤ ਪੜਾਅ ਦੀ ਵੋਟਿੰਗ ਤੋਂ ਬਾਅਦ ਵੋਟਾਂ ਦੀ ਗਿਣਤੀ ਭਲਕੇ 4 ਜੂਨ ਨੂੰ ਹੋਵੇਗੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ (election commission) ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਚੋਣ ਕਮਿਸ਼ਨ ਨੇ ਖੜ੍ਹੇ ਹੋ ਕੇ ਲੋਕ ਸਭਾ ਚੋਣਾਂ 2024 ਵਿੱਚ ਭਾਗ ਲੈਣ ਵਾਲੇ ਸਾਰੇ ਵੋਟਰਾਂ ਨੂੰ ਵਧਾਈ ਦਿੱਤੀ। ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਮੰਨਿਆ ਕਿ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਵੋਟਿੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਇਨ੍ਹਾਂ ਦਿਨਾਂ ‘ਚ ਲੰਬਾ ਅੰਤਰ ਹੈ।

ਜਦੋਂ ਚੋਣ ਕਮਿਸ਼ਨ (election commission) ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਅਤੇ ਸੋਮਵਾਰ ਬਾਰੇ ਬਿਆਨ ਬਿਲਕੁਲ ਸਹੀ ਹੈ। ਇਹ ਸਾਡੇ ਲਈ ਵੀ ਸਿੱਖਣ ਦਾ ਵਿਸ਼ਾ ਹੈ। ਗਰਮੀਆਂ ਤੋਂ ਪਹਿਲਾਂ ਚੋਣਾਂ ਹੋਣੀਆਂ ਚਾਹੀਦੀਆਂ ਹਨ। ਸੋਮਵਾਰ ਅਤੇ ਸ਼ੁੱਕਰਵਾਰ ਨੂੰ ਵੋਟਿੰਗ ਨਹੀਂ ਹੋਣੀ ਚਾਹੀਦੀ। ਅਸੀਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਜਿਹਾ ਹੀ ਕੀਤਾ ਸੀ, ਪਰ ਇਹ ਇੰਨੀ ਵੱਡੀ ਪ੍ਰਕਿਰਿਆ ਹੈ ਕਿ ਅਸੀਂ ਇਸ ਵਾਰ ਅਜਿਹਾ ਨਹੀਂ ਕਰ ਸਕੇ। ਚੋਣ ਕਮਿਸ਼ਨਰ ਨੇ ਇਸ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਉਹਾਰਾਂ, ਪ੍ਰੀਖਿਆਵਾਂ ਅਤੇ ਸੁਰੱਖਿਆ ਬਲਾਂ ਦੀ ਆਵਾਜਾਈ ਨੂੰ ਜ਼ਿੰਮੇਵਾਰ ਠਹਿਰਾਇਆ।

The post ਚੋਣ ਕਮਿਸ਼ਨ ਨੇ ਮੰਨਿਆ, ਗਰਮੀਆਂ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਹਨ ਚੋਣਾਂ appeared first on TheUnmute.com - Punjabi News.

Tags:
  • breaking-news
  • election-commission
  • elections
  • elections-result
  • elections-result-2024
  • elelction-2024
  • latest-news
  • news
  • punjabi-news
  • the-unmute-breaking-news
  • the-unmute-punjabi-news

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ

Monday 03 June 2024 09:55 AM UTC+00 | Tags: breaking-news latest-news news political-rallies punjab-and-haryana-high-court punjab-government

ਚੰਡੀਗੜ੍ਹ, 3 ਜੂਨ 2024: ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਵਿੱਚ ਸਿਆਸੀ ਰੈਲੀਆਂ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਦੇ ਮਾਮਲੇ ਦੀ ਸੁਣਵਾਈ ਹੋਈ। ਇਸ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ (Punjab government)  ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹਾਈਕੋਰਟ ਨੇ ਸਰਕਾਰ ਨੂੰ 21 ਅਗਸਤ ਤੱਕ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਮਾਨਿਕ ਗੋਇਲ ਦੀ ਤਰਫੋਂ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਵੀ ਸਰਕਾਰ ਵੱਲੋਂ ਰੈਲੀਆਂ ਆਦਿ ਕੀਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਸ ਕਾਰਨ ਆਮ ਲੋਕ ਮੁਸੀਬਤ ਵਿੱਚ ਆ ਜਾਂਦੇ ਹਨ।

The post ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ appeared first on TheUnmute.com - Punjabi News.

Tags:
  • breaking-news
  • latest-news
  • news
  • political-rallies
  • punjab-and-haryana-high-court
  • punjab-government

ਚੰਡੀਗੜ੍ਹ, 3 ਜੂਨ 2024: ਭਾਰਤੀ ਟੀਮ ਦੇ ਬੱਲੇਬਾਜ਼ੀ ਆਲਰਾਊਂਡਰ ਕੇਦਾਰ ਜਾਧਵ (Kedar Jadhav) ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਕੇਦਾਰ ਜਾਧਵ ਨੇ 2014 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਪਹਿਲਾ ਵਨਡੇ 16 ਨਵੰਬਰ 2014 ਨੂੰ ਰਾਂਚੀ ਵਿੱਚ ਸ਼੍ਰੀਲੰਕਾ ਦੇ ਖ਼ਿਲਾਫ਼ ਖੇਡਿਆ। 73 ਵਨਡੇ ਮੈਚਾਂ ‘ਚ ਜਾਧਵ ਨੇ 42.09 ਦੀ ਔਸਤ ਨਾਲ 1389 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਦੋ ਸੈਂਕੜੇ ਅਤੇ ਛੇ ਅਰਧ ਸੈਂਕੜੇ ਲਗਾਏ। ਜਾਧਵ ਨੇ ਵੀ 27 ਵਿਕਟਾਂ ਆਪਣੇ ਨਾਂ ਕੀਤੀਆਂ।

ਅੰਤਰਰਾਸ਼ਟਰੀ ਟੀ-20 ਦੀ ਗੱਲ ਕਰੀਏ ਤਾਂ ਕੇਦਾਰ ਜਾਧਵ (Kedar Jadhav) ਨੇ ਨੌਂ ਮੈਚਾਂ ਵਿੱਚ 20.33 ਦੀ ਔਸਤ ਨਾਲ 58 ਦੌੜਾਂ ਬਣਾਈਆਂ। ਆਈਪੀਐਲ ਵਿੱਚ 93 ਮੈਚਾਂ ਵਿੱਚ 22.15 ਦੀ ਔਸਤ ਨਾਲ 1196 ਦੌੜਾਂ ਬਣਾਈਆਂ। ਉਸ ਨੇ ਚਾਰ ਅਰਧ ਸੈਂਕੜਿਆਂ ਦੀ ਪਾਰੀ ਖੇਡੀ।

ਭਾਰਤੀ ਟੀਮ ਤੋਂ ਇਲਾਵਾ ਕੇਦਾਰ ਜਾਧਵ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੱਕ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡ ਚੁੱਕੇ ਹਨ। ਕੇਦਾਰ ਨੇ ਸਨਰਾਈਜ਼ਰਸ ਹੈਦਰਾਬਾਦ ਦੀ ਨੁਮਾਇੰਦਗੀ ਵੀ ਕੀਤੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਕੇਦਾਰ ਜਾਧਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

The post ਭਾਰਤੀ ਟੀਮ ਦੇ ਆਲਰਾਊਂਡਰ ਕੇਦਾਰ ਜਾਧਵ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ appeared first on TheUnmute.com - Punjabi News.

Tags:
  • bcci
  • breaking-news
  • cricket
  • indian-team
  • kedar-jadhav
  • latest-news
  • news

ਚੰਡੀਗੜ੍ਹ, 3 ਜੂਨ 2024: ਦੱਖਣੀ ਕਸ਼ਮੀਰ ਦੇ ਪੁਲਵਾਮਾ (Pulwama) ਜ਼ਿਲ੍ਹੇ ਦੇ ਨਿਹਾਮਾ ਇਲਾਕੇ ‘ਚ ਸੋਮਵਾਰ ਸਵੇਰੇ ਅਤਿ+ਵਾ+ਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਸੀ। ਦੱਸਿਆ ਜਾ ਰਿਹਾ ਹੈ ਕਿ ਲਸ਼ਕਰ ਕਮਾਂਡਰ ਮੁਕਾਬਲੇ ਵਾਲੀ ਥਾਂ ‘ਤੇ ਘਿਰਿਆ ਹੋਇਆ ਹੈ।

ਕਸ਼ਮੀਰ ਜ਼ੋਨ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਕਿ ਸੋਮਵਾਰ ਸਵੇਰੇ ਪੁਲਵਾਮਾ (Pulwama) ਜ਼ਿਲ੍ਹੇ ਦੇ ਨਿਹਾਮਾ ਇਲਾਕੇ ‘ਚ ਮੁਕਾਬਲਾ ਸ਼ੁਰੂ ਹੋਇਆ। ਪੁਲਿਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਘੇਰਾ ਕੱਸਦੇ ਹੀ ਅਤਿ+ਵਾ+ਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬ ਵਿੱਚ, ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ, ਜਿਸ ਨਾਲ ਮੁਕਾਬਲਾ ਹੋਇਆ ਅਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਦੌਰਾਨ ਉਸ ਘਰ ‘ਚ ਅੱਗ ਲੱਗ ਗਈ ਜਿੱਥੇ ਉਹ ਲੁਕੇ ਹੋਏ ਸਨ। ਇਸ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਜਣੇ ਮਾਰੇ ਗਏ ਹਨ।

The post ਪੁਲਵਾਮਾ ਜ਼ਿਲ੍ਹੇ ‘ਚ ਮੁੱਠਭੇੜ ਜਾਰੀ, ਪੁਲਿਸ ਨੇ ਨਿਹਾਮਾ ਇਲਾਕੇ ‘ਚ ਕੀਤੀ ਘੇਰਾਬੰਦੀ appeared first on TheUnmute.com - Punjabi News.

Tags:
  • breaking-news
  • news
  • nihama-area
  • pulwama
  • pulwama-encounter
  • pulwama-news

ਚੰਡੀਗੜ੍ਹ, 3 ਜੂਨ 2024: ਮੁੰਬਈ ‘ਚ ਕ੍ਰਿਕਟ ਮੈਚ (cricket match) ਦੌਰਾਨ ਇਕ ਖਿਡਾਰੀ ਦੀ ਮੌਤ ਹੋ ਗਈ। ਸ਼ੌਟ ਮਾਰਨ ਤੋਂ ਬਾਅਦ ਖਿਡਾਰੀ ਅਚਾਨਕ ਜ਼ਮੀਨ ‘ਤੇ ਡਿੱਗ ਗਿਆ, ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ‘ਚ ਬੱਲੇਬਾਜ਼ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਹੁਣ ਇਸ ਘਟਨਾ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਖਬਰਾਂ ਮੁਤਾਬਕ ਇਹ ਘਟਨਾ ਮੁੰਬਈ ਦੇ ਕਾਸ਼ੀਗਾਓਂ ‘ਚ ਵਾਪਰੀ ਹੈ, ਜਿਸ ਦੀ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕੰਪਨੀ ਵਲੋਂ ਕ੍ਰਿਕਟ ਮੈਚ (cricket match) ਕਰਵਾਇਆ ਕੀਤਾ ਗਿਆ ਸੀ। ਇਸ ਦੌਰਾਨ ਇਕ ਨੌਜਵਾਨ ਨੇ ਜ਼ੋਰਦਾਰ ਸ਼ੌਟ ਮਾਰਿਆ ਅਤੇ ਜ਼ਮੀਨ ‘ਤੇ ਡਿੱਗ ਗਿਆ। ਜਿਵੇਂ ਹੀ ਬੱਲੇਬਾਜ਼ ਹੇਠਾਂ ਡਿੱਗਦਾ ਹੈ, ਉੱਥੇ ਮੌਜੂਦ ਹੋਰ ਖਿਡਾਰੀ ਤੁਰੰਤ ਉਸ ਕੋਲ ਪਹੁੰਚ ਜਾਂਦੇ ਹਨ। ਹਾਲਾਂਕਿ ਨੌਜਵਾਨ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।

The post ਮੁੰਬਈ ‘ਚ ਕ੍ਰਿਕਟ ਮੈਚ ਦੌਰਾਨ ਸ਼ੌਟ ਮਾਰਨ ਤੋਂ ਬਾਅਦ ਖਿਡਾਰੀ ਦੀ ਮੌਤ appeared first on TheUnmute.com - Punjabi News.

Tags:
  • breaking-news
  • cricket
  • cricket-match
  • mumbai

SL vs SA: ਟੀ-20 ਵਿਸ਼ਵ ਕੱਪ 'ਚ ਤਿੰਨ ਸਾਲ ਬਾਅਦ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ

Monday 03 June 2024 11:39 AM UTC+00 | Tags: breaking-news cricket-news latest-nws news punjab-news sl-vs-sa sports-news t20-world-cup-2024 the-unmute-breaking-news

ਚੰਡੀਗੜ੍ਹ, 3 ਜੂਨ 2024: (SL vs SA) ਟੀ-20 ਵਿਸ਼ਵ ਕੱਪ 2024 ਦਾ ਚੌਥਾ ਮੈਚ ਸੋਮਵਾਰ ਨੂੰ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਗਰੁੱਪ ਡੀ ਦਾ ਹਿੱਸਾ ਹਨ। ਪਿਛਲੇ ਮਹੀਨੇ ਦੱਖਣੀ ਅਫਰੀਕਾ ਨੇ ਮੇਜ਼ਬਾਨ ਟੀਮ ਨੂੰ 3-0 ਨਾਲ ਹਰਾਇਆ ਸੀ। ਹੁਣ ਦੋਵੇਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਨੇ ਆਪੋ-ਆਪਣੇ ਅਭਿਆਸ ਮੈਚ ਜਿੱਤੇ ਹਨ। ਹਾਲ ਹੀ ਵਿੱਚ ਵੈਸਟਇੰਡੀਜ਼ ਨੇ ਆਸਟਰੇਲੀਆ ਨੂੰ 35 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਨੇ ਆਇਰਲੈਂਡ ਨੂੰ 41 ਦੌੜਾਂ ਨਾਲ ਹਰਾਇਆ।

ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਮਜ਼ਬੂਤ ​​ਹੈ ਜਦਕਿ ਸ਼੍ਰੀਲੰਕਾ ਕੋਲ ਵੱਖ-ਵੱਖ ਗੇਂਦਬਾਜ਼ੀ ਹਮਲਾ ਹੈ। ਦੋਵੇਂ ਟੀਮਾਂ ਸ਼ੁਰੂ ਤੋਂ ਹੀ ਆਪਣੇ ਮਜ਼ਬੂਤ ​​ਅੰਕਾਂ ‘ਤੇ ਧਿਆਨ ਦੇ ਕੇ ਅੰਕ ਸੂਚੀ ‘ਚ ਆਪਣਾ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕਰਨਗੀਆਂ। ਇਨ੍ਹਾਂ ਦੋਵਾਂ ਟੀਮਾਂ ਤੋਂ ਇਲਾਵਾ ਗਰੁੱਪ ਡੀ ‘ਚ ਨੀਦਰਲੈਂਡ, ਬੰਗਲਾਦੇਸ਼ ਅਤੇ ਨੇਪਾਲ ਦੀਆਂ ਟੀਮਾਂ ਹਨ।

ਦੋਵੇਂ ਟੀਮਾਂ (SL vs SA)  ਟੀ-20 ਵਿਸ਼ਵ ਕੱਪ ‘ਚ ਚਾਰ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ‘ਚ ਦੱਖਣੀ ਅਫਰੀਕਾ ਨੇ ਤਿੰਨ ਵਾਰ ਜਿੱਤ ਦਾ ਸਵਾਦ ਚੱਖਿਆ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਸਿਰਫ ਇਕ ਵਾਰ ਜਿੱਤ ਦਰਜ ਕੀਤੀ ਹੈ। 2014 ਵਿੱਚ ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਚਾਰ ਦੌੜਾਂ ਨਾਲ ਹਰਾਇਆ ਸੀ। ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਹੁਣ ਦੋਵੇਂ ਟੀਮਾਂ ਪਹਿਲੀ ਵਾਰ ਇਕ-ਦੂਜੇ ਨਾਲ ਭਿੜਨਗੀਆਂ। ਦੋਵਾਂ ਟੀਮਾਂ ਵਿਚਾਲੇ ਟੀ-20 ਫਾਰਮੈਟ ‘ਚ 17 ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਦੱਖਣੀ ਅਫਰੀਕਾ ਨੇ 12 ਅਤੇ ਸ੍ਰੀਲੰਕਾ ਨੇ ਪੰਜ ਮੈਚ ਜਿੱਤੇ ਹਨ।

The post SL vs SA: ਟੀ-20 ਵਿਸ਼ਵ ਕੱਪ ‘ਚ ਤਿੰਨ ਸਾਲ ਬਾਅਦ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਆਹਮੋ-ਸਾਹਮਣੇ appeared first on TheUnmute.com - Punjabi News.

Tags:
  • breaking-news
  • cricket-news
  • latest-nws
  • news
  • punjab-news
  • sl-vs-sa
  • sports-news
  • t20-world-cup-2024
  • the-unmute-breaking-news

ਚੰਡੀਗੜ੍ਹ, 3 ਜੂਨ 2024: ਦਿੱਲੀ ‘ਚ ਤੁਗਲਕਾਬਾਦ ਅਤੇ ਔਖਲਾ ਦੇ ਵਿਚਾਲੇ ਚੱਲਦੀ ਟਰੇਨ ‘ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਮੁਤਾਬਕ ਤਾਜ ਐਕਸਪ੍ਰੈਸ ਟਰੇਨ (Taj Express train) ਨੰਬਰ 12280 ਦੀਆਂ ਦੋ ਬੋਗੀਆਂ ‘ਚ ਭਿਆਨਕ ਅੱਗ ਲੱਗ ਗਈ।

ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ। ਫਿਲਹਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

The post Taj Express Train: ਦਿੱਲੀ ‘ਚ ਚੱਲਦੀ ਤਾਜ ਐਕਸਪ੍ਰੈਸ ਰੇਲ ਗੱਡੀ ‘ਚ ਲੱਗੀ ਅੱਗ appeared first on TheUnmute.com - Punjabi News.

Tags:
  • breaking-news
  • delhi
  • news
  • taj-express-train

ਲੋਕ ਸਭਾ ਚੋਣਾਂ: 5 ਰਾਖਵੀਆਂ ਟੀਮਾਂ ਸਮੇਤ ਹਰੇਕ ਹਲਕੇ ਲਈ 19 ਕਾਊਂਟਿੰਗ ਟੀਮਾਂ ਤਾਇਨਾਤ

Monday 03 June 2024 11:59 AM UTC+00 | Tags: breaking-news counting-team counting-teams dc-aashika-jain election-result latest-news lok-sabha-elections lok-sabha-elections-result mohali-polling news

ਐਸ.ਏ.ਐਸ.ਨਗਰ, 3 ਜੂਨ, 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ ਲੋਕ ਸਭਾ ਚੋਣਾਂ-2024 ਦੀ ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਅੱਜ ਕਾਊਂਟਿੰਗ ਸਟਾਫ਼ ਨੂੰ ਹਲਕਿਆਂ ਦੀ ਵੰਡ ਕਰਨ ਲਈ ਕਾਊਂਟਿੰਗ ਟੀਮਾਂ (counting teams) ਦੀ ਦੂਜੀ ਰੈਂਡਮਾਈਜ਼ੇਸ਼ਨ ਈਸੀਆਈ ਦੁਆਰਾ ਤਾਇਨਾਤ ਕਾਉਂਟਿੰਗ ਅਬਜ਼ਰਵਰ ਮੁਹੰਮਦ ਅਵੇਸ਼ ਦੀ ਮੌਜੂਦਗੀ ਵਿੱਚ ਕੀਤੀ ਗਈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਹਰੇਕ ਹਲਕੇ ਨੂੰ 14 ਕਾਊਂਟਿੰਗ ਟੇਬਲਾਂ ਦੇ ਮੁਕਾਬਲੇ 5 ਰਾਖਵੀਆਂ ਟੀਮਾਂ ਸਮੇਤ 19- 19 ਟੀਮਾਂ ਦੀ ਵੰਡ ਕੀਤੀ ਗਈ ਹੈ। ਖਰੜ ਅਤੇ ਐਸ.ਏ.ਐਸ.ਨਗਰ ਵਿਧਾਨ ਸਭਾ ਹਲਕੇ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ, ਖੂਨੀ ਮਾਜਰਾ ਖਰੜ ਵਿਖੇ ਜਦਕਿ ਡੇਰਾਬੱਸੀ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕੀਤੀ ਜਾ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਗਿਣਤੀ ਟੀਮਾਂ (counting teams) ਨੂੰ ਸਵੇਰੇ 5 ਵਜੇ ਗਿਣਤੀ ਕੇਂਦਰਾਂ ‘ਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਜਿੱਥੇ ਟੀਮਾਂ ਨੂੰ ਗਿਣਤੀ ਟੇਬਲ ਅਲਾਟ ਕਰਨ ਲਈ ਰੈਂਡਮਾਈਜ਼ੇਸ਼ਨ ਦਾ ਇੱਕ ਹੋਰ ਅੰਤਮ ਸੈਸ਼ਨ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਅਮਲੇ ਨੂੰ ਗਿਣਤੀ ਪ੍ਰਕਿਰਿਆ ਸਬੰਧੀ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਤਾਂ ਜੋ ਈ.ਵੀ.ਐਮਜ਼ ਰਾਹੀਂ ਵੋਟਾਂ ਦੀ ਨਿਰਵਿਘਨ ਗਿਣਤੀ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਗਿਣਤੀ ਭਲਕੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਗਿਣਤੀ ਟੀਮਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ, ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਅਤੇ ਜ਼ਿਲ੍ਹਾ ਸੂਚਨਾ ਅਫ਼ਸਰ ਅਨੂ ਗੁਪਤਾ ਵੀ ਹਾਜ਼ਰ ਸਨ।

The post ਲੋਕ ਸਭਾ ਚੋਣਾਂ: 5 ਰਾਖਵੀਆਂ ਟੀਮਾਂ ਸਮੇਤ ਹਰੇਕ ਹਲਕੇ ਲਈ 19 ਕਾਊਂਟਿੰਗ ਟੀਮਾਂ ਤਾਇਨਾਤ appeared first on TheUnmute.com - Punjabi News.

Tags:
  • breaking-news
  • counting-team
  • counting-teams
  • dc-aashika-jain
  • election-result
  • latest-news
  • lok-sabha-elections
  • lok-sabha-elections-result
  • mohali-polling
  • news

ਚੰਡੀਗੜ੍ਹ, 3 ਜੂਨ 2024: ਹਰਿਆਣਾ ਦੇ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਨੇ ਕਿਹਾ ਕਿ ਰਾਜ ਸਰਕਾਰ ਰਾਜ ਵਿੱਚ ਟਿਕਾਊ ਵਿਕਾਸ ਲਈ 10,000 ਕਰੋੜ ਰੁਪਏ ਦਾ ਹਰਿਆਣਾ ਕਲੀਨ ਏਅਰ ਪ੍ਰੋਜੈਕਟ (clean air project) ਤਿਆਰ ਕਰ ਰਹੀ ਹੈ, ਜਿਸ ਨੂੰ ਰਾਜ ਵਿੱਚ ਪੜਾਅਵਾਰ ਲਾਗੂ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ, ਇਹ ਪ੍ਰੋਜੈਕਟ ਰਾਜ ਦੇ ਐਨਸੀਆਰ ਖੇਤਰ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸਨੂੰ ਪੂਰੇ ਰਾਜ ਵਿੱਚ ਲਾਗੂ ਕੀਤਾ ਜਾਵੇਗਾ।

ਟੀ.ਵੀ.ਐਸ.ਐਨ. ਪ੍ਰਸਾਦ ਨੇ ਅੱਜ ਇੱਥੇ ਹਰਿਆਣਾ ਸਵੱਛ ਹਵਾ ਪ੍ਰਾਜੈਕਟ ਦੀ ਗਵਰਨਿੰਗ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਦਸ ਸਾਲਾਂ ਦੇ ਵਿਆਪਕ ਪ੍ਰਾਜੈਕਟ ਲਈ ਵਿਸ਼ਵ ਬੈਂਕ ਵੱਲੋਂ ਫੰਡ ਦਿੱਤੇ ਜਾਣਗੇ। ਹਾਲਾਂਕਿ, ਪ੍ਰੋਜੈਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਾਬਾਰਡ ਅਤੇ ਹੁਡਕੋ ਤੋਂ ਵੀ ਸਹਾਇਤਾ ਲਈ ਜਾਵੇਗੀ।

ਟਿਕਾਊ ਵਿਕਾਸ ਲਈ ਹਰਿਆਣਾ ਸਵੱਛ ਹਵਾ ਪ੍ਰੋਜੈਕਟ (clean air project) ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਟੀ.ਵੀ.ਐਸ.ਐਨ. ਪ੍ਰਸਾਦ ਨੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਸਾਰੇ ਹਿੱਸੇਦਾਰਾਂ ਦੁਆਰਾ ਸਮੂਹਿਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਸੂਬੇ ਨੇ ਹਵਾ ਦੀ ਗੁਣਵੱਤਾ ਦੇ ਮਾਪ ਅਤੇ ਨਿਗਰਾਨੀ ਲਈ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ​​ਕਰਨ ਵੱਲ ਅਹਿਮ ਕਦਮ ਚੁੱਕੇ ਹਨ। ਰਾਜ ਵਿੱਚ ਚਾਰ ਸੈਂਪਲ ਟੈਸਟਿੰਗ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਵੱਖ-ਵੱਖ ਜ਼ਿਲ੍ਹਿਆਂ ਵਿੱਚ 29 ਨਿਰੰਤਰ ਅੰਬੀਨਟ ਏਅਰ ਕੁਆਲਿਟੀ ਮਾਨੀਟਰਿੰਗ (CAAQM) ਕੇਂਦਰ ਅਤੇ 39 ਮੈਨੂਅਲ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ (MAAQM) ਕੇਂਦਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸੂਬਾ ਹਵਾ ਗੁਣਵੱਤਾ ਨਿਗਰਾਨੀ ਨੈੱਟਵਰਕ ਦਾ ਵਿਸਤਾਰ, ਕਮਾਂਡ ਕੰਟਰੋਲ ਸੈਂਟਰ ਸਥਾਪਤ ਕਰਕੇ, ਸਰੋਤ ਸਮਰੱਥਾ ਵਧਾ ਕੇ ਅਤੇ ਨਾਗਰਿਕਾਂ ਦੀ ਭਾਗੀਦਾਰੀ ਕਰਕੇ ਆਪਣੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰੇਗਾ।

ਮੀਟਿੰਗ ਵਿੱਚ ਦੱਸਿਆ ਗਿਆ ਕਿ ਪ੍ਰੋਜੈਕਟ ਵਿੱਚ ਤਿੰਨ ਫੋਕਸ ਖੇਤਰ ਹਨ ਜਿਨ੍ਹਾਂ ਦਾ ਉਦੇਸ਼ ਹਵਾ ਪ੍ਰਦੂਸ਼ਣ ਨੂੰ ਵਿਆਪਕ ਰੂਪ ਵਿੱਚ ਘਟਾਉਣਾ ਹੈ। ਸ਼ੁਰੂਆਤੀ ਪੜਾਅ ‘ਚ ਹਰਿਆਣਾ ਦੀ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਵਾਲੇ ਢਾਂਚੇ ਨੂੰ ਕਾਫੀ ਵਧਾਇਆ ਜਾਵੇਗਾ। ਇਸ ਵਿੱਚ ਇੱਕ ਅਤਿ-ਆਧੁਨਿਕ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ ਚਾਰ ਮੌਜੂਦਾ ਪ੍ਰਯੋਗਸ਼ਾਲਾਵਾਂ ਦਾ ਆਧੁਨਿਕੀਕਰਨ ਸ਼ਾਮਲ ਹੈ। ਇਸ ਤੋਂ ਇਲਾਵਾ, ਪ੍ਰੋਜੈਕਟ ਲਾਗੂ ਕਰਨ ਦੀ ਨਿਗਰਾਨੀ ਕਰਨ ਲਈ ਇੱਕ ਸਮਰਪਿਤ ਪ੍ਰੋਗਰਾਮ ਪ੍ਰਬੰਧਨ ਯੂਨਿਟ ਵੀ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਨਿਰੰਤਰ ਸਫਲਤਾ ਨੂੰ ਯਕੀਨੀ ਬਣਾਉਣ ਲਈ, ਪਹਿਲਕਦਮੀ ਵਿੱਚ ਹਵਾ ਦੀ ਗੁਣਵੱਤਾ ਪ੍ਰਬੰਧਨ ਵਿੱਚ ਲੱਗੇ ਹਿੱਸੇਦਾਰਾਂ ਲਈ ਵਿਆਪਕ ਸਿਖਲਾਈ ਪ੍ਰੋਗਰਾਮ ਵੀ ਸ਼ਾਮਲ ਹਨ।

ਹਵਾ ਪ੍ਰਦੂਸ਼ਣ ਦੇ ਬਹੁ-ਆਯਾਮੀ ਸਰੋਤਾਂ ਦੀ ਪਛਾਣ ਕਰਕੇ, ਪ੍ਰੋਜੈਕਟ ਦੇ ਤਹਿਤ ਸੈਕਟਰ-ਵਾਰ ਦਖਲਅੰਦਾਜ਼ੀ ਰਾਹੀਂ ਆਵਾਜਾਈ, ਉਦਯੋਗ, ਨਿਰਮਾਣ ਅਤੇ ਸੜਕ ਦੀ ਧੂੜ, ਬਾਇਓਮਾਸ ਬਰਨਿੰਗ ਅਤੇ ਘਰੇਲੂ ਪ੍ਰਦੂਸ਼ਣ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਇਸਦੇ ਸਰੋਤਾਂ ਦਾ ਵੱਡਾ ਹਿੱਸਾ ਅਲਾਟ ਕੀਤਾ ਜਾਵੇਗਾ।

ਬੈਠਕ ਵਿੱਚ ਵਾਤਾਵਰਨ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਵਿੱਤ ਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਕਮਿਸ਼ਨਰ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਵਿਕਾਸ ਗੁਪਤਾ, ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨਵਦੀਪ ਸਿੰਘ ਵਿਰਕ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਰਾਜਨਰਾਇਣ ਕੌਸ਼ਿਕ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪੀ.ਰਾਘਵੇਂਦਰ ਰਾਓ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਿਰਕਤ ਕੀਤੀ।

The post ਹਰਿਆਣਾ ‘ਚ ਵਿਕਾਸ ਲਈ 10,000 ਕਰੋੜ ਰੁਪਏ ਦੀ ਸਵੱਛ ਹਵਾ ਪ੍ਰੋਜੈਕਟ ਬਣਾਉਣ ਦੀ ਯੋਜਨਾ: ਮੁੱਖ ਸਕੱਤਰ appeared first on TheUnmute.com - Punjabi News.

Tags:
  • air-project
  • breaking-news
  • clean-air-project
  • environment
  • haryana
  • news
  • t.v.s.n-prasad

ਮੋਹਾਲੀ 03 ਜੂਨ 2024: ਉੱਤਰ ਪ੍ਰਦੇਸ਼ ਦੇ ਪੀਲੀਭੀਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਧੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ (ਰਜਿ) ਪੰਜਾਬ ਨੇ ਉੱਤਰ ਪ੍ਰਦੇਸ਼ ਦੀ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਦੀ ਕੌਮੀ ਪ੍ਰਧਾਨ ਅਤੇ ਮਹਿਲਾ ਕਾਰਕੁਨ ਹਰਦੀਪ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ ਮੀਡੀਆ ਨੂੰ ਜਾਰੀ ਕਰਦਿਆਂ ਕਿਹਾ ਕਿ ਪੀਲੀਭੀਤ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਨਾਬਾਲਗ ਧੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਜਿੱਥੇ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਉੱਤਰ ਪ੍ਰਦੇਸ਼ ‘ਚ ਵੱਸਦੇ ਘੱਟ ਗਿਣਤੀਆਂ ‘ਚ ਅਸੁਰੱਖਿਆ ਦੀ ਭਾਵਨਾ ਵੀ ਪੈਦਾ ਕੀਤੀ ਹੈ।

ਹਰਦੀਪ ਕੌਰ ਨੇ ਆਪਣੇ ਪੱਤਰ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਦਿੱਤੇ ਭੈਅ-ਮੁਕਤ ਪ੍ਰਸ਼ਾਸਨ ਦੇ ਬਿਆਨਾਂ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨਬਾਲਗ ਦੇ ਦਿਲ ਤੇ ਦਿਮਾਗ 'ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਜਿਸ ਤੋਂ ਉਹ ਸਾਰੀ ਉਮਰ ਉੱਭਰ ਨਹੀਂ ਪਾਉਂਦੀਆਂ।

ਹਰਦੀਪ ਕੌਰ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਪੀੜਤ ਨੂੰ ਛੇਤੀ ਤੋਂ ਛੇਤੀ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਨੂੰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਅਦਾਲਤ ਵਿੱਚ ਇਸ ਕੇਸ ਨੂੰ ਜ਼ੋਰਦਾਰ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ ਹੈ। ਹਰਦੀਪ ਕੌਰ ਨੇ ਕਿਹਾ ਕਿ ਜੇਕਰ ਪੀੜਤਾ ਨੂੰ ਇਨਸਾਫ਼ ਨਾ ਮਿਲਿਆ ਤਾਂ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਦਾ ਇੱਕ ਵਫ਼ਦ ਛੇਤੀ ਹੀ ਪੀਲੀਭੀਤ ਦਾ ਦੌਰਾ ਕਰਕੇ ਪੀੜਤਾ ਨੂੰ ਮਿਲੇਗਾ ਅਤੇ ਉਸ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਨਗੇ।

The post ਪੀਲੀਭੀਤ ਬਲਾਤਕਾਰ ਪੀੜਤਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ: ਹਰਦੀਪ ਕੌਰ appeared first on TheUnmute.com - Punjabi News.

Tags:
  • breaking-news
  • hardeep-kaur
  • news
  • pilibhit-rape
  • pilibhit-rape-case
  • rape
  • rape-case

ਚੰਡੀਗੜ੍ਹ, 03 ਜੂਨ 2024: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਅੱਜ ਕੁਝ ਰਾਹਤ ਮਿਲੀ ਹੈ। ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸਿਫਰ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਇਸੇ ਦੌਰਾਨ ਅੱਜ ਸਵੇਰੇ ਇਸਲਾਮਾਬਾਦ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ 'ਹਕੀਕੀ ਆਜ਼ਾਦੀ' ਮਾਰਚ ਦੌਰਾਨ ਤੋੜ-ਫੋੜ ਦੇ ਦੋ ਮਾਮਲਿਆਂ ਵਿੱਚ ਇਮਰਾਨ ਖਾਨ ਤੇ ਕੁਰੈਸ਼ੀ ਤੇ ਹੋਰ ਆਗੂਆਂ ਨੂੰ ਬਰੀ ਕਰ ਦਿੱਤਾ। ਇਸ ਮਹੀਨੇ ਦੇ ਸ਼ੁਰੂ ਵਿੱਚ, ਇਸਲਾਮਾਬਾਦ ਦੇ ਇੱਕ ਨਿਆਂਇਕ ਮੈਜਿਸਟਰੇਟ ਨੇ ਵੀ ਖਾਨ ਨੂੰ 2022 ਵਿੱਚ ਆਪਣੀ ਪਾਰਟੀ ਦੇ ਦੋ ਲੰਬੇ ਮਾਰਚਾਂ ਦੌਰਾਨ ਤੋੜ-ਫੋੜ ਦੇ ਦੋ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਸੀ।

ਸਾਬਕਾ ਪ੍ਰਧਾਨ ਮੰਤਰੀ (Imran Khan) ‘ਤੇ ਅਗਸਤ 2018 ਤੋਂ ਅਪ੍ਰੈਲ 2022 ਤੱਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਦੇ ਹੋਏ ਸਿਫਰ ਦੀ ਸਮੱਗਰੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲੱਗਾ ਸੀ । ਰਿਪੋਰਟਾਂ ਵਿੱਚ ਪਿਛਲੇ ਸਾਲ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ, ਡੋਨਾਲਡ ਲੂ, ਦੱਖਣੀ ਅਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਦੇ ਸਹਾਇਕ ਸਕੱਤਰ ਅਤੇ ਪਾਕਿਸਤਾਨੀ ਰਾਜਦੂਤ ਅਸਦ ਮਜੀਦ ਖਾਨ ਦੇ ਵਿਚਕਾਰ ਇੱਕ ਬੈਠਕ ਦਾ ਵੇਰਵਾ ਦਿੱਤਾ ਗਿਆ ਹੈ।

The post ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਤੇ ਸ਼ਾਹ ਮਹਿਮੂਦ ਕੁਰੈਸ਼ੀ ਸਿਫਰ ਮਾਮਲੇ ‘ਚ ਬਰੀ appeared first on TheUnmute.com - Punjabi News.

Tags:
  • breaking-news
  • imran-khan
  • news
  • pakistan-news
  • shah-mahmood-qureshi

ਮਾਲਦੀਵ ਨੇ ਆਪਣੇ ਦੇਸ਼ 'ਚ ਇਜ਼ਰਾਈਲੀ ਨਾਗਰਿਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ

Monday 03 June 2024 12:52 PM UTC+00 | Tags: breaking-news israeli-citizens israeli-citizens-ban-in-maldives maldives maldives-government news

ਚੰਡੀਗੜ੍ਹ, 03 ਜੂਨ 2024: ਮਾਲਦੀਵ (Maldives) ਨੇ ਇਜ਼ਰਾਈਲੀ ਨਾਗਰਿਕਾਂ ਦੇ ਦੇਸ਼ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਜ਼ਰਾਈਲ ਨੇ ਆਪਣੇ ਨਾਗਰਿਕਾਂ ਨੂੰ ਮਾਲਦੀਵ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਇਜ਼ਰਾਈਲੀ ਦੂਤਘਰ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਮਾਲਦੀਵ ਦੀ ਬਜਾਏ ਭਾਰਤ ਆਉਣ ਦੀ ਅਪੀਲ ਕੀਤੀ ਹੈ। ਇਜ਼ਰਾਇਲੀ ਦੂਤਘਰ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਲਿਖ ਕੇ ਨਾਗਰਿਕਾਂ ਲਈ ਭਾਰਤ ਦੇ ਸੁੰਦਰ ਬੀਚ ਸੈਰ-ਸਪਾਟਾ ਸਥਾਨਾਂ ਦੀ ਸੂਚੀ ਵੀ ਜਾਰੀ ਕੀਤੀ ਹੈ।

ਦੂਤਾਵਾਸ ਨੇ ਕਿਹਾ ਕਿ ਇਜ਼ਰਾਈਲੀ ਸੈਲਾਨੀਆਂ ਦਾ ਭਾਰਤ ਵਿੱਚ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਭਾਰਤ ਵਿੱਚ ਇਜ਼ਰਾਈਲੀ ਦੂਤਘਰ ਨੇ ਗੋਆ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ ਅਤੇ ਕੇਰਲ ਸਮੇਤ ਕੁਝ ਭਾਰਤੀ ਸਥਾਨਾਂ ਦੀ ਵੀ ਸਿਫ਼ਾਰਸ਼ ਕੀਤੀ ਹੈ। ਪੋਸਟ ਵਿੱਚ ਲਕਸ਼ਦੀਪ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਗੋਆ ਅਤੇ ਕੇਰਲ ਦੇ ਬੀਚਾਂ ਦੀਆਂ ਫੋਟੋਆਂ ਸ਼ਾਮਲ ਕੀਤੀਆਂ ਗਈਆਂ ਸਨ। ਭਾਰਤ ਵਿੱਚ ਇਜ਼ਰਾਈਲੀ ਦੂਤਘਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮਾਲਦੀਵ (Maldives) ਨੇ ਐਤਵਾਰ ਨੂੰ ਇਜ਼ਰਾਈਲੀ ਪਾਸਪੋਰਟ ਰੱਖਣ ਵਾਲੇ ਵਿਅਕਤੀਆਂ ਦੇ ਦੇਸ਼ ਵਿੱਚ ਦਾਖਲੇ ‘ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਸੀ।

ਮਾਲਦੀਵ ਦੇ ਰਾਸ਼ਟਰਪਤੀ ਦਫ਼ਤਰ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ, “ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ ਨੇ ਕੈਬਨਿਟ ਦੀ ਸਿਫ਼ਾਰਸ਼ ਤੋਂ ਬਾਅਦ ਇਜ਼ਰਾਈਲੀ ਪਾਸਪੋਰਟਾਂ ‘ਤੇ ਪਾਬੰਦੀ ਲਗਾਉਣ ਦਾ ਸੰਕਲਪ ਲਿਆ ਹੈ।”

The post ਮਾਲਦੀਵ ਨੇ ਆਪਣੇ ਦੇਸ਼ ‘ਚ ਇਜ਼ਰਾਈਲੀ ਨਾਗਰਿਕਾਂ ਦੇ ਦਾਖਲੇ ‘ਤੇ ਲਾਈ ਪਾਬੰਦੀ appeared first on TheUnmute.com - Punjabi News.

Tags:
  • breaking-news
  • israeli-citizens
  • israeli-citizens-ban-in-maldives
  • maldives
  • maldives-government
  • news

ਦੇਸ਼ ਇਸ ਸੂਬੇ 'ਚ ਪਿਆ ਭਾਰੀ ਮੀਂਹ, 133 ਸਾਲ ਪੁਰਾਣਾ ਟੁੱਟਿਆ ਰਿਕਾਰਡ

Monday 03 June 2024 01:06 PM UTC+00 | Tags: bengalore bengalore-rain bengaluru breaking-news heavy-rain latest-news news

ਚੰਡੀਗੜ੍ਹ, 03 ਜੂਨ 2024: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਐਤਵਾਰ ਯਾਨੀ 2 ਜੂਨ ਨੂੰ 111 ਮਿਲੀਮੀਟਰ ਬਾਰਿਸ਼ (Heavy Rain) ਹੋਈ। ਇਸ ਨਾਲ ਜੂਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ 133 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਗਲੁਰੂ ਦੇ ਵਿਗਿਆਨੀ ਐੱਨ. ਪੁਵਿਯਾਰਸਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਐਨ. ਪੁਵਿਯਾਰਸਨ ਨੇ ਕਿਹਾ ਕਿ 1 ਜੂਨ ਅਤੇ 2 ਜੂਨ ਨੂੰ 140.7 ਮਿਲੀਮੀਟਰ ਬਾਰਿਸ਼ ਜੂਨ ਦੀ ਮਾਸਿਕ ਔਸਤ ਤੋਂ ਵੱਧ ਸੀ। ਭਾਰੀ ਮੀਂਹ ਕਾਰਨ ਐਤਵਾਰ ਰਾਤ ਨੂੰ ਟ੍ਰਿਨਿਟੀ ਮੈਟਰੋ ਸਟੇਸ਼ਨ ਨੇੜੇ ਇਕ ਦਰੱਖਤ ਡਿੱਗ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਬੈਂਗਲੁਰੂ ‘ਚ ਕਈ ਥਾਵਾਂ ‘ਤੇ ਜਨਜੀਵਨ ਪ੍ਰਭਾਵਿਤ ਹੋਇਆ। ਜੈਨਗਰ ਦੇ ਵਸਨੀਕਾਂ ਨੇ ਡਿੱਗੇ ਦਰੱਖਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

ਆਈਐਮਡੀ ਬੇਂਗਲੁਰੂ ਦੇ ਮੁਖੀ ਸੀ.ਐਸ. ਪਾਟਿਲ ਨੇ ਕਿਹਾ, ਦੱਖਣ-ਪੱਛਮੀ ਮਾਨਸੂਨ ਕਰਨਾਟਕ ਵਿੱਚ ਅੱਗੇ ਵਧਿਆ ਹੈ ਅਤੇ ਕੁਝ ਜ਼ਿਲ੍ਹਿਆਂ ਲਈ 5 ਜੂਨ ਤੱਕ ‘ਯੈਲੋ’ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਉਹ ਜਲਦੀ ਹੀ ਮੀਂਹ (Heavy Rain) ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ।

The post ਦੇਸ਼ ਇਸ ਸੂਬੇ ‘ਚ ਪਿਆ ਭਾਰੀ ਮੀਂਹ, 133 ਸਾਲ ਪੁਰਾਣਾ ਟੁੱਟਿਆ ਰਿਕਾਰਡ appeared first on TheUnmute.com - Punjabi News.

Tags:
  • bengalore
  • bengalore-rain
  • bengaluru
  • breaking-news
  • heavy-rain
  • latest-news
  • news

ਐਸ.ਏ.ਐਸ.ਨਗਰ, 3 ਜੂਨ, 2024: ਜ਼ਿਲ੍ਹਾ ਚੋਣ ਅਫ਼ਸਰ ਐਸ.ਏ.ਐਸ.ਨਗਰ ਆਸ਼ਿਕਾ ਜੈਨ (DC Aashika Jain) ਨੇ ਇੱਥੇ ਅੱਜ ਦੱਸਿਆ ਕਿ ਲੋਕ ਸਭਾ ਚੋਣਾਂ-2024 ਦੀ ਗਿਣਤੀ ਦੀ ਅੰਤਿਮ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਭਲਕੇ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਵੋਟਾਂ ਦੀ ਗਿਣਤੀ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਗਿਣਤੀ ਦੀਆਂ ਤਿਆਰੀਆਂ ਲਈ ਤਾਇਨਾਤ ਅਧਿਕਾਰੀਆਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਾਊਂਟਿੰਗ ਟੀਮਾਂ, ਉਮੀਦਵਾਰਾਂ ਦੇ ਕਾਊਂਟਿੰਗ ਏਜੰਟਾਂ, ਉਮੀਦਵਾਰਾਂ/ਕਾਊਂਟਿੰਗ ਏਜੰਟਾਂ, ਕਾਊਂਟਿੰਗ ਆਬਜ਼ਰਵਰ ਲਈ ਕਮਰਾ, ਮੀਡੀਆ ਸੈਂਟਰ, ਪਬਲਿਕ ਲਈ ਬੈਠਣ ਦੇ ਯੋਗ ਪ੍ਰਬੰਧ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਦੇ 278 ਪੋਲਿੰਗ ਬੂਥਾਂ ਅਤੇ ਐਸ.ਏ.ਐਸ.ਨਗਰ ਦੇ 251 ਪੋਲਿੰਗ ਬੂਥਾਂ ਦੀ ਗਿਣਤੀ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਹੋਵੇਗੀ।

ਹਰੇਕ ਹਲਕੇ ਲਈ ਕੁੱਲ 14 ਕਾਊਂਟਿੰਗ ਟੇਬਲ ਬਣਾਏ ਗਏ ਹਨ, ਜਿੱਥੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਦਿਖਾਉਣ ਲਈ 14 ਈ.ਵੀ.ਐਮ. ਮਸ਼ੀਨਾਂ ਇੱਕ ਵਾਰ ਚ ਲਿਆਂਦੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੇ ਕੋਲ 5 ਰਾਖਵੀਆਂ ਟੀਮਾਂ ਸਮੇਤ ਹਰੇਕ ਕਾਊਂਟਿੰਗ ਹਾਲ ਦੇ 14 ਗਿਣਤੀ ਟੇਬਲਜ਼ ਦੇ ਮੁਕਾਬਲੇ ਕੁੱਲ 19 ਕਾਊਂਟਿੰਗ ਟੀਮਾਂ ਹਨ। ਟੀਮਾਂ ਨੂੰ ਸਵੇਰੇ 5:00 ਵਜੇ ਆਪਣੇ ਏ.ਆਰ.ਓਜ਼ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸਵੇਰੇ 6:00 ਵਜੇ ਤੱਕ ਕਾਉਂਟਿੰਗ ਟੇਬਲਾਂ ਦੀ ਅਲਾਟਮੈਂਟ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਅਤੇ ਕੁਸ਼ਲਤਾ ਬਣਾਈ ਰੱਖਣ ਲਈ ਚੋਣ ਕਮਿਸ਼ਨ ਦੇ ਪ੍ਰਤੀਨਿਧੀ ਵਜੋਂ ਕਾਉਂਟਿੰਗ ਸੁਪਰਵਾਈਜ਼ਰ ਮੁਹੰਮਦ ਆਵੇਸ਼ ਦੁਆਰਾ ਗਿਣਤੀ ਦੀ ਨਿਗਰਾਨੀ ਕੀਤੀ ਜਾਵੇਗੀ। ਉਹ ਗਿਣਤੀ ਦੇ ਹਰੇਕ ਗੇੜ ਤੋਂ ਬਾਅਦ ਕਿਸੇ ਵੀ ਦੋ ਈ ਵੀ ਐਮ ਦੇ ਨਤੀਜੇ ਦੀ ਰੈਂਡਮਲੀ ਮੁੜ ਜਾਂਚ ਕਰਨਗੇ। ਇਸ ਤੋਂ ਇਲਾਵਾ ਪੰਜ ਵੀਵੀਪੀਏਟੀ ਦੀਆਂ ਵੋਟਿੰਗ ਸਲਿੱਪਾਂ ਦੀ ਗਿਣਤੀ ਦਾ ਮਿਲਾਣ ਜੋ ਅੰਤ ਵਿੱਚ ਡਰਾਅ ਦੁਆਰਾ ਚੁਣੀਆਂ ਜਾਣਗੀਆਂ, ਉਸ ਨਾਲ ਸਬੰਧਤ ਈਵੀਐਮ ਦੇ ਨਤੀਜੇ ਨਾਲ ਵੀ ਕੀਤਾ ਜਾਵੇਗਾ।

ਉਨ੍ਹਾਂ (DC Aashika Jain) ਦੱਸਿਆ ਕਿ ਏ.ਆਰ.ਓਜ਼ ਦੀਪੰਕਰ ਗਰਗ ਅਤੇ ਗੁਰਮੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਏ.ਡੀ.ਸੀਜ਼ ਵਿਰਾਜ ਐਸ ਤਿੜਕੇ ਅਤੇ ਦਮਨਜੀਤ ਸਿੰਘ ਮਾਨ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਨੂੰ ਜ਼ਿਲ੍ਹੇ ਭਰ ਵਿੱਚ ਡਰਾਈ ਡੇਅ ਰਹੇਗਾ। ਐਸ ਐਸ ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਗਿਣਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਖ਼ਤ ਸੁਰੱਖਿਆ ਪ੍ਰੋਟੋਕੋਲ ਤਹਿਤ ਕੀਤੀ ਜਾਵੇਗੀ।

ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜਾਰੀ ਅਥਾਰਟੀ ਤੋਂ ਬਿਨਾਂ ਕਿਸੇ ਵੀ ਵਿਅਕਤੀ ਨੂੰ ਕਾਊਂਟਿੰਗ ਕੇਂਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਊਂਟਿੰਗ ਹਾਲ ਵਿੱਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਹੀ ਜਾਣ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਕਾਊਂਟਿੰਗ ਹਾਲ ਵਿੱਚ ਦਾਖ਼ਲ ਹੋਣ ਲਈ ਅਥਾਰਟੀ ਪੱਤਰ ਜਾਰੀ ਕੀਤੇ ਗਏ ਹਨ।

ਐਸ ਐਸ ਪੀ ਡਾ. ਗਰਗ ਨੇ ਸਪੱਸ਼ਟ ਕੀਤਾ ਕਿ ਕਾਊਂਟਿੰਗ ਹਾਲ ਵਿੱਚ ਮੋਬਾਈਲ ਜਾਂ ਹੋਰ ਇਲੈਕਟ੍ਰਾਨਿਕ ਯੰਤਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਮੀਡੀਆ ਕਰਮੀ ਵੀ ਆਪਣੇ ਮੋਬਾਈਲ ਮੀਡੀਆ ਸੈਂਟਰ ਵਿੱਚ ਜਮ੍ਹਾ ਕਰਵਾ ਸਕਦੇ ਹਨ ਤਾਂ ਜੋ ਹੈਂਡ ਹੈਲਡ ਕੈਮਰਿਆਂ ਨਾਲ ਕਾਊਂਟਿੰਗ ਹਾਲ ਵਿੱਚ ਦਾਖ਼ਲ ਹੋ ਸਕਣ। ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਕਿਸੇ ਵੀ ਵਿਅਕਤੀ ਨੂੰ ਸਟਿਲ ਕੈਮਰੇ ਜਾਂ ਕਿਸੇ ਵੀ ਰਿਕਾਰਡਿੰਗ ਯੰਤਰ ਰਾਹੀਂ ਈ.ਵੀ.ਐਮ ‘ਤੇ ਨਤੀਜਿਆਂ ਦੀ ਡਿਸਪਲੇ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

The post ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਗਿਣਤੀ ਟੀਮਾਂ ਸਵੇਰੇ 5 ਵਜੇ ਅੰਤਿਮ ਰੈਂਡਮਜੇਸ਼ਨ ਲਈ ਰਿਪੋਰਟ ਕਰਨਗੀਆਂ: DC ਆਸ਼ਿਕਾ ਜੈਨ appeared first on TheUnmute.com - Punjabi News.

Tags:
  • breaking-news
  • counting-teams
  • dc-aashika-jain
  • election-result
  • election-result-2024
  • latest-news
  • news

2,000 ਰੁਪਏ ਦੇ 97.82 ਫੀਸਦੀ ਨੋਟ ਬੈਂਕਾਂ 'ਚ ਵਾਪਸ ਆਏ: ਭਾਰਤੀ ਰਿਜ਼ਰਵ ਬੈਂਕ

Monday 03 June 2024 01:43 PM UTC+00 | Tags: 2000-notes breaking-news latest-news news rbi reserve-bank-of-india

ਚੰਡੀਗੜ੍ਹ, 3 ਜੂਨ, 2024: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸੋਮਵਾਰ ਨੂੰ ਕਿਹਾ ਕਿ 2,000 ਰੁਪਏ (2000 notes) ਦੇ 97.82 ਫੀਸਦੀ ਨੋਟ ਬੈਂਕਾਂ ਨੂੰ ਵਾਪਸ ਆ ਗਏ ਹਨ। ਸਿਰਫ 7,755 ਕਰੋੜ ਰੁਪਏ ਦੇ ਨੋਟ ਹੀ ਲੋਕਾਂ ਕੋਲ ਹਨ, ਜਿਨ੍ਹਾਂ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਸੀ। ਆਰਬੀਆਈ ਨੇ 19 ਮਈ, 2023 ਨੂੰ 2000 ਰੁਪਏ ਦੇ ਬੈਂਕ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।

7 ਅਕਤੂਬਰ, 2023 ਤੱਕ ਦੇਸ਼ ਦੀਆਂ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ 2000 ਰੁਪਏ ਦੇ ਬੈਂਕ ਨੋਟ ਜਮ੍ਹਾ ਕਰਨ ਅਤੇ/ਜਾਂ ਬਦਲਣ ਦੀ ਸਹੂਲਤ ਉਪਲਬਧ ਸੀ। 19 ਮਈ 2023 ਤੋਂ ਰਿਜ਼ਰਵ ਬੈਂਕ ਦੇ 19 ਸੰਬੰਧਿਤ ਦਫਤਰਾਂ ਵਿੱਚ 2000 ਰੁਪਏ ਦੇ ਬੈਂਕ ਨੋਟ ਬਦਲਣ ਦੀ ਸਹੂਲਤ ਉਪਲਬਧ ਹੈ।

ਆਰਬੀਆਈ ਦੇ ਜਾਰੀ ਦਫ਼ਤਰ ਵੀ 9 ਅਕਤੂਬਰ, 2023 ਤੋਂ ਵਿਅਕਤੀਆਂ ਅਤੇ ਸੰਸਥਾਵਾਂ ਤੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਲਈ 2000 ਰੁਪਏ ਦੇ ਨੋਟ (2000 notes) ਸਵੀਕਾਰ ਕਰ ਰਹੇ ਹਨ। ਇਸ ਤੋਂ ਇਲਾਵਾ, ਲੋਕ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਣ ਲਈ ਦੇਸ਼ ਦੇ ਕਿਸੇ ਵੀ ਡਾਕਘਰ ਤੋਂ ਭਾਰਤੀ ਡਾਕ ਰਾਹੀਂ 2000 ਰੁਪਏ ਦੇ ਬੈਂਕ ਨੋਟ ਆਰਬੀਆਈ ਦੇ ਕਿਸੇ ਵੀ ਜਾਰੀ ਦਫ਼ਤਰ ਨੂੰ ਭੇਜ ਰਹੇ ਹਨ।

The post 2,000 ਰੁਪਏ ਦੇ 97.82 ਫੀਸਦੀ ਨੋਟ ਬੈਂਕਾਂ ‘ਚ ਵਾਪਸ ਆਏ: ਭਾਰਤੀ ਰਿਜ਼ਰਵ ਬੈਂਕ appeared first on TheUnmute.com - Punjabi News.

Tags:
  • 2000-notes
  • breaking-news
  • latest-news
  • news
  • rbi
  • reserve-bank-of-india

ਚੰਡੀਗੜ੍ਹ, 3 ਜੂਨ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਥਾਣਾ ਫਾਜ਼ਿਲਕਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਮੰਡੀ ਲਾਧੂਕਾ ਵਿਖੇ ਤਾਇਨਾਤ ਰਹੇ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਪਿਆਰਾ ਸਿੰਘ ਵਿਰੁੱਧ 4500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।

ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ (ਹੁਣ ਸੇਵਾਮੁਕਤ) ਖਿਲਾਫ ਇਹ ਮੁਕੱਦਮਾ ਫਾਜ਼ਿਲਕਾ ਜ਼ਿਲ੍ਹੇ ਦੇ ਕਸਬਾ ਮੰਡੀ ਲਾਧੂਕਾ ਦੇ ਵਸਨੀਕ ਵੀਰੂ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ਉਪਰ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ।

ਉਨ੍ਹਾਂ (Vigilance Bureau) ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਨੇ ਫਾਜ਼ਿਲਕਾ ਸਦਰ ਥਾਣੇ ਵਿੱਚ ਇੱਕ ਹੋਰ ਵਿਅਕਤੀ ਖਿਲਾਫ ਪੁਲਿਸ ਕੇਸ ਦਰਜ ਕਰਵਾਇਆ ਸੀ ਅਤੇ ਉਕਤ ਪੁਲਿਸ ਮੁਲਾਜ਼ਮ ਇਸ ਮਾਮਲੇ ਵਿੱਚ ਤਫਤੀਸ਼ੀ ਅਫਸਰ ਸੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਇਸ ਕੇਸ ਸਬੰਧੀ ਅਦਾਲਤ ਵਿੱਚ ਸਪਲੀਮੈਂਟਰੀ ਚਲਾਣ ਪੇਸ਼ ਕਰਨ ਬਦਲੇ ਫਰਵਰੀ ਮਹੀਨੇ ਦੌਰਾਨ ਵੱਖ-ਵੱਖ ਦਿਨਾਂ ਵਿੱਚ 2500 ਅਤੇ 2000 ਰੁਪਏ ਲੈ ਚੁੱਕਾ ਹੈ। ਸ਼ਿਕਾਇਤਕਰਤਾ ਨੇ ਇਸ ਸਬੰਧ ਵਿੱਚ ਰਿਸ਼ਵਤ ਦੀ ਮੰਗ ਕਰਦੇ ਸਮੇਂ ਉਕਤ ਏ.ਐਸ.ਆਈ. ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਸੀ ਜੋ ਉਸਨੇ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤੀ ਸੀ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਉਕਤ ਏ.ਐਸ.ਆਈ. ਨੇ ਉਕਤ ਮੰਤਵ ਲਈ ਸ਼ਿਕਾਇਤਕਰਤਾ ਤੋਂ ਦੋ ਵਾਰ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਉਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਵਿਜੀਲੈਂਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

The post 4,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਪਰਚਾ ਦਰਜ appeared first on TheUnmute.com - Punjabi News.

Tags:
  • breaking-news
  • bribe
  • latest-news
  • news
  • the-unmute-breaking-news
  • the-unmute-latest-news
  • vigilance-bureau

ਸੰਜੇ ਰਾਉਤ ਦਾ ਦਾਅਵਾ, ਲੋਕ ਸਭਾ ਚੋਣ ਨਤੀਜਿਆਂ ਦੇ 24 ਘੰਟਿਆਂ ਦੇ ਅੰਦਰ ਹੋਵੇਗਾ ਇੰਡੀਆ ਗਠਜੋੜ ਵੱਲੋਂ PM ਚਿਹਰੇ ਦਾ ਐਲਾਨ

Monday 03 June 2024 02:07 PM UTC+00 | Tags: breaking-news election-result-2024 india-alliance lok-sabha-election lok-sabha-election-2024 lok-sabha-election-results news sanjay-raut

ਚੰਡੀਗੜ੍ਹ, 3 ਜੂਨ, 2024: ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ (UBT) ਆਗੂ ਸੰਜੇ ਰਾਉਤ (Sanjay Raut) ਨੇ ਦਾਅਵਾ ਕੀਤਾ ਹੈ ਕਿ ਇੰਡੀਆ ਗਠਜੋੜ ਲੋਕ ਸਭਾ ਚੋਣ ਨਤੀਜਿਆਂ ਦੇ 24 ਘੰਟਿਆਂ ਦੇ ਅੰਦਰ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ।

ਰਾਉਤ (Sanjay Raut) ਨੂੰ ਪੁੱਛੇ ਗਏ ਇੱਕ ਸਵਾਲ ‘ਚ ਕਿ ਇੰਡੀਆ ਗਠਜੋੜ ਤੋਂ ਪ੍ਰਧਾਨ ਮੰਤਰੀ ਉਮੀਦਵਾਰ ਕੌਣ ਹੋਵੇਗਾ, ਜਿਸ ਦਾ ਸ਼ਿਵ ਸੈਨਾ-ਯੂਬੀਟੀ ਵੀ ਹਿੱਸਾ ਹੈ? ਇਸ ‘ਤੇ ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਦੇ ਸਾਰੇ ਆਗੂ ਪਹਿਲਾਂ ਦਿੱਲੀ ‘ਚ ਮਿਲਣਗੇ ਅਤੇ ਫਿਰ ਉਥੋਂ ਹੀ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਵੱਲੋਂ ਵਿਰੋਧੀ ਪਾਰਟੀਆਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ਾਂ ਬਾਰੇ ਰਾਉਤ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ 17 ਸ਼ਿਕਾਇਤ ਪੱਤਰ ਲਿਖੇ ਹਨ। ਪਰ ਸਾਨੂੰ ਉਨ੍ਹਾਂ ਦਾ ਕੋਈ ਜਵਾਬ ਨਹੀਂ ਮਿਲਿਆ।

The post ਸੰਜੇ ਰਾਉਤ ਦਾ ਦਾਅਵਾ, ਲੋਕ ਸਭਾ ਚੋਣ ਨਤੀਜਿਆਂ ਦੇ 24 ਘੰਟਿਆਂ ਦੇ ਅੰਦਰ ਹੋਵੇਗਾ ਇੰਡੀਆ ਗਠਜੋੜ ਵੱਲੋਂ PM ਚਿਹਰੇ ਦਾ ਐਲਾਨ appeared first on TheUnmute.com - Punjabi News.

Tags:
  • breaking-news
  • election-result-2024
  • india-alliance
  • lok-sabha-election
  • lok-sabha-election-2024
  • lok-sabha-election-results
  • news
  • sanjay-raut

ਚੰਡੀਗੜ੍ਹ, 3 ਜੂਨ, 2024: ਅਮਰੀਕੀ ਯੂਟਿਊਬਰ ਜੇਮਸ ਸਟੀਫਨ ‘ਜਿੰਮੀ’ ਡੋਨਾਲਡਸਨ, ਜੋ ਕਿ ਮਿਸਟਰ ਬੀਟਸ (MrBeast) ਦੇ ਨਾਂ ਨਾਲ ਮਸ਼ਹੂਰ ਹੈ, ਭਾਰਤੀ ਸੰਗੀਤ ਅਤੇ ਉਤਪਾਦਨ ਕੰਪਨੀ ਟੀ-ਸੀਰੀਜ਼ (T-Series) ਨੂੰ ਪਛਾੜਦੇ ਹੋਏ ਦੁਨੀਆ ਦਾ ਸਭ ਤੋਂ ਵੱਧ ਸਬਸਕ੍ਰਾਈਬ ਕੀਤਾ ਗਿਆ ਯੂਟਿਊਬ ਚੈਨਲ ਬਣ ਗਿਆ ਹੈ। ਮਿਸਟਰਬੀਸਟ ਦੇ ਹੁਣ ਯੂਟਿਊਬ ‘ਤੇ 270 ਮਿਲੀਅਨ ਤੋਂ ਵੱਧ ਗਾਹਕ ਹਨ, ਜਦੋਂ ਕਿ ਟੀ-ਸੀਰੀਜ਼ ਦੇ 266 ਮਿਲੀਅਨ ਤੋਂ ਵੱਧ ਸਬਸਕ੍ਰਾਈਬ ਹਨ।

ਮਿਸਟਰਬੀਸਟ ਨੇ 2023 ਦੇ ਸ਼ੁਰੂ ਤੱਕ ਨੰਬਰ 1 ਯੂਟਿਊਬ ਚੈਨਲ ਬਣਨ ਦੀ ਸਹੁੰ ਖਾਧੀ ਸੀ। ਉਸ ਸਮੇਂ ਇਹ ਇੱਕ ਵੱਡੀ ਗੱਲ ਜਾਪਦੀ ਸੀ, ਕਿਉਂਕਿ ਇਸਦੇ ਸਿਰਫ 123 ਮਿਲੀਅਨ ਸਬਸਕ੍ਰਾਈਬ ਸਨ, ਪਰ ਡੇਢ ਸਾਲ ਬਾਅਦ, ਮਿਸਟਰ ਬੀਸਟ ਯੂਟਿਊਬ ਚੈਨਲਾਂ ਦਾ ਨਵਾਂ ਰਾਜਾ ਬਣ ਗਿਆ ਹੈ। PewDiePie ਵਰਤਮਾਨ ਵਿੱਚ 111 ਮਿਲੀਅਨ ਗਾਹਕਾਂ ਦੇ ਨਾਲ ਅੱਠਵਾਂ ਸਭ ਤੋਂ ਵੱਧ ਸਬਸਕ੍ਰਾਈਬ ਵਾਲਾ ਚੈਨਲ ਹੈ।

The post ਟੀ-ਸੀਰੀਜ਼ ਤੋਂ ਖੁੱਸਿਆ ਨੰਬਰ-1 ਯੂਟਿਊਬ ਚੈਨਲ ਦਾ ਤਾਜ, ਇਸ ਅਮਰੀਕੀ ਯੂਟਿਊਬਰ ਦੇ ਨੇ ਸਭ ਤੋਂ ਵੱਧ ਸਬਸਕ੍ਰਾਈਬ appeared first on TheUnmute.com - Punjabi News.

Tags:
  • 1-youtube-channe
  • american-youtuber
  • breaking-news
  • mrbeast
  • news
  • no.1-1-youtube-channe

ਚੰਡੀਗੜ੍ਹ, 3 ਜੂਨ, 2024: (SA vs SL) ਅੱਜ T-20 ਵਿਸ਼ਵ ਕੱਪ 2024 ਦਾ ਚੌਥਾ ਮੈਚ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਨਿਊਯਾਰਕ ‘ਚ ਇਸ ਟੂਰਨਾਮੈਂਟ ਦਾ ਇਹ ਪਹਿਲਾ ਮੈਚ ਹੈ। ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਦੋਵੇਂ ਹੀ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੁਣਗੇ।

ਸ਼੍ਰੀਲੰਕਾ ਦੇ ਕਪਤਾਨ ਵਨਿੰਦੂ ਹਸਰੰਗਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਸਰੰਗਾ ਨੇ ਕਿਹਾ ਕਿ ਕਈ ਖਿਡਾਰੀਆਂ ਨੇ ਆਈ.ਪੀ.ਐੱਲ. ਵਿੱਚ ਮੈਚ ਅਭਿਆਸ ਕੀਤਾ ਹੈ। ਇਸ ਤੋਂ ਇਲਾਵਾ ਉਹ ਇੱਥੇ ਦੋ ਅਭਿਆਸ ਮੈਚ ਖੇਡ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ।

ਸ਼੍ਰੀਲੰਕਾਈ ਟੀਮ ਨੇ ਸੱਤ ਬੱਲੇਬਾਜ਼ਾਂ ਅਤੇ ਚਾਰ ਗੇਂਦਬਾਜ਼ਾਂ ਦੇ ਸੁਮੇਲ ਨਾਲ ਮੈਦਾਨ ਵਿੱਚ ਉਤਰਿਆ ਹੈ। ਇਨ੍ਹਾਂ ‘ਚ ਦੋ ਆਲਰਾਊਂਡਰ ਹਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੇ ਕਪਤਾਨ ਮਾਰਕਰਮ ਨੇ ਕਿਹਾ ਕਿ ਜੇਕਰ ਉਹ ਟਾਸ ਜਿੱਤਦਾ ਤਾਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਦੇ । ਅਜਿਹੇ ‘ਚ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਦੋਵੇਂ ਟੀਮਾਂ (SL vs SA)  ਟੀ-20 ਵਿਸ਼ਵ ਕੱਪ 'ਚ ਚਾਰ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ 'ਚ ਦੱਖਣੀ ਅਫਰੀਕਾ ਨੇ ਤਿੰਨ ਵਾਰ ਜਿੱਤ ਦਾ ਸਵਾਦ ਚੱਖਿਆ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਸਿਰਫ ਇਕ ਵਾਰ ਜਿੱਤ ਦਰਜ ਕੀਤੀ ਹੈ। 2014 ਵਿੱਚ ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਚਾਰ ਦੌੜਾਂ ਨਾਲ ਹਰਾਇਆ ਸੀ। ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਹੁਣ ਦੋਵੇਂ ਟੀਮਾਂ ਪਹਿਲੀ ਵਾਰ ਇਕ-ਦੂਜੇ ਨਾਲ ਭਿੜਨਗੀਆਂ। ਦੋਵਾਂ ਟੀਮਾਂ ਵਿਚਾਲੇ ਟੀ-20 ਫਾਰਮੈਟ 'ਚ 17 ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚੋਂ ਦੱਖਣੀ ਅਫਰੀਕਾ ਨੇ 12 ਅਤੇ ਸ੍ਰੀਲੰਕਾ ਨੇ ਪੰਜ ਮੈਚ ਜਿੱਤੇ ਹਨ।

The post SA vs SL: ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਜਾਣੋ ਟੀਮਾਂ ਦੇ ਰਿਕਾਰਡ appeared first on TheUnmute.com - Punjabi News.

Tags:
  • breaking-news
  • nassau-county
  • news
  • sl-vs-sa
  • south-africa
  • sri-lanka
  • sri-lanka-vs-south-africa
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form