TheUnmute.com – Punjabi News: Digest for February 18, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਆਬਕਾਰੀ ਨੀਤੀ ਮਾਮਲਾ: CM ਅਰਵਿੰਦ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਹੋਏ ਪੇਸ਼

Saturday 17 February 2024 05:57 AM UTC+00 | Tags: breaking-news cm-arvind-kejriwal delhi-excise-policy-case delhis-rouse-avenue-court ed-summons excise-policy-case news video-conferencing

ਚੰਡੀਗੜ੍ਹ, 17 ਫਰਵਰੀ 2024: ਆਬਕਾਰੀ ਨੀਤੀ ਮਾਮਲੇ ‘ਚ ਈਡੀ ਦੇ ਸੰਮਨ ‘ਤੇ ਪੇਸ਼ ਨਾ ਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ‘ਚ ਪੇਸ਼ ਹੋਏ। ਮੁੱਖ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਨੇ ਕਿਹਾ ਹੈ ਕਿ ਅਗਲੀ ਪੇਸ਼ੀ ‘ਚ ਮੈਂ ਖੁਦ ਆਵਾਂਗਾ। ਵਿਸ਼ਵਾਸ ਪ੍ਰਸਤਾਵ ਅਤੇ ਬਜਟ ਸੈਸ਼ਨ ‘ਤੇ ਚਰਚਾ ਕਾਰਨ ਇਸ ਵਾਰ ਨਹੀਂ ਆ ਸਕੇ। ਅਦਾਲਤ ਨੇ ਮਾਮਲੇ ਦੀ ਅਗਲੀ ਤਾਰੀਖ਼ 16 ਮਾਰਚ ਤੈਅ ਕੀਤੀ ਹੈ।

ਜਿਕਰਯੋਗ ਹੈ ਕਿ ਈਡੀ ਨੇ ਅਦਾਲਤ ਵਿੱਚ ਪੇਸ਼ ਨਾ ਹੋਣ ਲਈ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ 7 ਫਰਵਰੀ ਨੂੰ ਅਦਾਲਤ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਸੰਮਨ ਭੇਜ ਕੇ 17 ਫਰਵਰੀ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਸ਼ਰਾਬ ਘਪਲੇ ਦੇ ਮਾਮਲੇ ‘ਚ ਕੇਂਦਰੀ ਏਜੰਸੀ ਦੇ ਸੰਮਨ ਦੀ ਪਾਲਣਾ ਨਾ ਕਰਨ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਖ਼ਿਲਾਫ਼ ਰਾਉਸ ਐਵੇਨਿਊ ਕੋਰਟ ਪਹੁੰਚ ਕੀਤੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਪੰਜ ਸੰਮਨ ਭੇਜੇ ਹਨ। ਪਰ ਕੇਜਰੀਵਾਲ (Arvind Kejriwal) ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਜਾਂਚ ਏਜੰਸੀ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਚੱਲ ਰਹੀ ਜਾਂਚ ‘ਚ ਸ਼ਾਮਲ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤਾ ਹੈ।ਈਡੀ ਨੇ ਉਨ੍ਹਾਂ ਨੂੰ 19 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਈਡੀ ਨੇ ਪੰਜ ਸੰਮਨ ਭੇਜੇ ਸਨ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ।

The post ਆਬਕਾਰੀ ਨੀਤੀ ਮਾਮਲਾ: CM ਅਰਵਿੰਦ ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਹੋਏ ਪੇਸ਼ appeared first on TheUnmute.com - Punjabi News.

Tags:
  • breaking-news
  • cm-arvind-kejriwal
  • delhi-excise-policy-case
  • delhis-rouse-avenue-court
  • ed-summons
  • excise-policy-case
  • news
  • video-conferencing

ਪੰਜਾਬ ਸਰਕਾਰ ਵੱਲੋਂ PSPCL ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ 'ਚ ਵਾਧਾ: ਹਰਭਜਨ ਸਿੰਘ ਈ.ਟੀ.ਓ

Saturday 17 February 2024 06:01 AM UTC+00 | Tags: breaking-news harbhajan-singh-eto junior-engineers news pspcl punjab punjab-government punjab-powercom salary

ਚੰਡੀਗੜ੍ਹ, 17 ਫਰਵਰੀ 2024: ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ ਦੇ ਸਕੇਲ ਵਿੱਚ ਅਹਿਮ ਵਾਧੇ ਕਰਨ ਦਾ ਐਲਾਨ ਕੀਤਾ ਹੈ। ਇਸ ਲੜੀ ਹੇਠ, ਜੂਨੀਅਰ ਇੰਜੀਨੀਅਰਾਂ ਦੀ ਸ਼ੁਰੂਆਤੀ ਤਨਖਾਹ 17,450 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ।

ਇਹ ਐਲਾਨ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਪੀ.ਐੱਸ.ਪੀ.ਸੀ.ਐੱਲ. (PSPCL) ਦੇ ਮੁਲਾਜ਼ਮਾਂ ਵੱਲੋਂ ਆਪਣੇ ਤਨਖਾਹ ਦੇ ਸਕੇਲ ਨੂੰ ਪੰਜਾਬ ਸਰਕਾਰ ਦੇ ਹੋਰਨਾਂ ਕਰਮਚਾਰੀਆ ਦੇ ਬਰਾਬਰ ਕਰਨ ਸਬੰਧੀ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਜਵਾਬ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਸੋਧੇ ਹੋਏ ਤਨਖਾਹ ਦੇ ਸਕੇਲ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਡਿਵੀਜ਼ਨਲ ਸੁਪਰਡੈਂਟ ਅਕਾਊਂਟਸ, ਰੈਵੇਨਿਊ ਅਕਾਊਂਟੈਂਟ ਆਦਿ ਸ਼੍ਰੇਣੀ ਗਰੁੱਪ 14 ਤੋਂ 16 ਵਿੱਚ ਰੱਖੇ ਗਏ ਹਨ ਅਤੇ ਉਨ੍ਹਾਂ ਦੀ ਸ਼ੁਰੂਆਤੀ ਤਨਖਾਹ 17,960 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸੁਪਰਡੈਂਟ ਗ੍ਰੇਡ-2, ਪੀ.ਏ., ਐਸ.ਏ.ਐਸ. ਅਕਾਉਂਟਸ ਆਦਿ ਨੂੰ ਗਰੁੱਪ 15 ਤੋਂ 17 ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਦੀ ਸ਼ੁਰੂਆਤੀ ਤਨਖਾਹ 18,690 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ।

ਇਸ ਮੌਕੇ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧਤਾ ਦੀ ਦੁਹਰਾਇਆ। ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਕਰਮਚਾਰੀਆਂ ਦੀਆਂ ਉੱਚਿਤ ਪਰੇਸ਼ਾਨੀਆਂ ਅਤੇ ਮੰਗਾਂ ਨੂੰ ਹੱਲ ਕਰਨ, ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਉਚਿਤ ਮੁਆਵਜ਼ਾ ਅਤੇ ਮਾਨਤਾ ਦੇਣ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ।

ਇਸ ਦੌਰਾਨ ਕਰਮਚਾਰੀਆਂ ਦੀਆਂ ਲੋੜਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਦਾ ਜ਼ਿਕਰ ਕਰਦਿਆਂ, ਮੰਤਰੀ ਈ.ਟੀ.ਓ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤਨਖਾਹ ਦੇ ਸਕੇਲ ਉਦਯੋਗ ਦੇ ਮਾਪਦੰਡਾਂ ਦੇ ਅਨੁਸਾਰ ਹੋਣ ਅਤੇ ਸਾਡੇ ਕਰਮਚਾਰੀਆਂ ਨੂੰ ਉੱਚਿਤ ਮੁਆਵਜ਼ਾ ਮਿਲੇ। ਪੀ.ਐੱਸ.ਪੀ.ਸੀ.ਐੱਲ. ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ ਦੇ ਸਕੇਲ ਵਧਾਉਣ ਦਾ ਫੈਸਲਾ ਉਨ੍ਹਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

ਇਸ ਨੂੰ ਲੈ ਕੇ ਪੀ.ਐਸ.ਪੀ.ਸੀ.ਐਲ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਵੱਲੋਂ ਉਹਨਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਹਿੱਤ ਤੁਰੰਤ ਅਮਲ ਵਿੱਚ ਲਿਆਂਦੀ ਗਈ ਕਾਰਵਾਈ ਲਈ ਦਿਲੋਂ ਧੰਨਵਾਦ ਕਰਦੇ ਹਨ। ਸ਼ੁਰੂਆਤੀ ਤਨਖਾਹ ਦੇ ਸਕੇਲ ਵਿੱਚ ਇਹ ਵਾਧਾ ਉਨ੍ਹਾਂ ਦੀ ਭਲਾਈ ਲਈ ਸਰਕਾਰ ਦੀ ਸੱਚੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

The post ਪੰਜਾਬ ਸਰਕਾਰ ਵੱਲੋਂ PSPCL ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ ‘ਚ ਵਾਧਾ: ਹਰਭਜਨ ਸਿੰਘ ਈ.ਟੀ.ਓ appeared first on TheUnmute.com - Punjabi News.

Tags:
  • breaking-news
  • harbhajan-singh-eto
  • junior-engineers
  • news
  • pspcl
  • punjab
  • punjab-government
  • punjab-powercom
  • salary

ਜਨਮ ਦਿਨ 'ਤੇ ਵਿਸ਼ੇਸ਼: ਪ੍ਰੋਫੈਸਰ ਪੂਰਨ ਸਿੰਘ ਨੂੰ ਯਾਦ ਕਰਦਿਆਂ…

Saturday 17 February 2024 06:29 AM UTC+00 | Tags: breaking-news news poet-puran-singh professor-puran-singh pro-pooran-singh puran-singh

ਪ੍ਰੋਫੈਸਰ ਪੂਰਨ ਸਿੰਘ

ਮੈਂ ਢਾਡੀ ਉੱਚੇ, ਆਲੀਸ਼ਾਨ , ਗੁਰੂ ਨਾਨਕ ਕਰਤਾਰ ਦਾ।

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਖਿਦਮਤਦਾਰ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਰਲੇ ਹੀ ਵੇਖਣ ਨੂੰ ਮਿਲਦੇ ਹਨ। ਅਲਬੇਲਾ ਕਵੀ, ਉਚ ਕੋਟੀ ਦਾ ਵਾਰਤਾਕਾਰ, ਸਫਲ ਵਿਗਿਆਨੀ, ਧਰਮ ਵੇਤਾ, ਉਤਮ ਅਨੁਵਾਦਕ, ਚਿੰਤਕ, ਸੁਹਜ ਕਲਾਵਾਂ ਦਾ ਪ੍ਰੇਮੀ, ਪ੍ਰੋ.ਪੂਰਨ ਸਿੰਘ ਦਾ ਜਨਮ 17 ਫਰਵਰੀ 1881 ਨੂੰ ਸਰਦਾਰ ਕਰਤਾਰ ਸਿੰਘ ਕਾਨੂੰਗੋ ਦੇ ਘਰ ਮਾਤਾ ਪਰਮਾਦੇਵੀ ਦੀ ਕੁੱਖੋਂ, ਐਬਟਾਬਾਦ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸਲਹੱਡ ਵਿੱਚ ਹੋਇਆ । ਮਾਤਾ ਜੀ ਦੀ ਧਾਰਮਿਕ ਸਖਸ਼ੀਅਤ, ਉੱਚ ਆਚਰਣ, ਸੁਹਜ ਸਿਆਣਪ ਦਾ ਅਸਰ ਪ੍ਰੋ.ਪੂਰਨ ਸਿੰਘ ਤੇ ਬੜਾ ਡੂੰਘਾ ਪਿਆ। ਪਿਤਾ ਦੀ ਸਰਕਾਰੀ ਮੁਲਾਜਮਤ ਕਾਰਨ ਹੁੰਦੀਆਂ ਬਦਲੀਆਂ ਨਾਲ ਬਚਪਨ ਵਿੱਚ ਹੀ ਸਾਰਾ ਗੰਧਾਰ ਦੇਸ਼ ਵੇਖ ਲਿਆ।

1886 ਵਿੱਚ ਹਵੇਲੀਆਂ ਪਿੰਡ ਵਿਚ ਆ ਵੱਸੇ।ਇਥੇ ਹੀ ਗੁਰਦੁਆਰੇ ਦੇ ਭਾਈ ਬੇਲਾ ਸਿੰਘ ਕੋਲੋਂ ਗੁਰਮੁਖੀ ਤੇ ਮਸੀਤ ਦੀ ਮੌਲਵੀ ਜੀ ਪਾਸੋਂ ਫਾਰਸੀ ਪੜ੍ਹਨੀ ਸ਼ੁਰੂ ਕੀਤੀ। ਫਿਰ ਇਹ 1890 ਵਿੱਚ ਹਰੀਪੁਰ ਆ ਗਏ। ਇਥੇ ਐਂਗਲੋ ਮਿਡਲ ਸਕੂਲ ਵਿਚੋਂ ਮਿਡਲ ਪਾਸ ਕੀਤੀ। ਇਥੇ ਸਕੂਲ ਦਾ ਮੁਖੀ ਇਸਾਈ ਸੀ। ਜੇ ਇਹ ਕਹਿ ਲਈਏ ਤਾਂ ਅਤਿ ਕਥਨੀ ਨਹੀਂ ਹੋਵੇਗੀ ਕਿ ਉਹਨਾਂ ਨੇ ਉਮਰ ਦੇ ਇਸ ਪੜਾਅ ਤੱਕ ਤਿਨ ਤਹਿਜੀਬਾਂ ਨੂੰ ਬਹੁਤ ਨੇੜੇ ਤੋਂ ਸਮਝਿਆ।

ਪ੍ਰੋਫੈਸਰ ਪੂਰਨ ਸਿੰਘ

1895 ਵਿੱਚ ਰਾਵਲਪਿੰਡੀ ਮਿਸ਼ਨ ਸਕੂਲ ਤੋਂ ਦਸਵੀਂ ਪਾਸ ਕੀਤੀ। ਇਥੇ ਹੀ ਉਹਨਾਂ ਦੇ ਪਰਿਵਾਰ ਵਿੱਚ ਵਾਪਰੀ ਇਕ ਘਟਨਾ ਨੇ ਇਹਨਾਂ ਦੇ ਕੋਮਲ ਮਨ ਵਿਚ ਇਸਤਰੀ ਜਾਤੀ ਲਈ ਅਥਾਹ ਹਮਦਰਦੀ ਭਰ ਦਿੱਤੀ, ਇਹਨਾਂ ਨੂੰ ਹਰੇਕ ਇਸਤਰੀ ਦਾ ਚਿਹਰਾ ਬੜਾ ਹੀ ਮਾਸੂਮ, ਨਾਜ਼ੁਕ ਤੇ ਮਜ਼ਲੂਮ ਨਜ਼ਰ ਆਇਆ, ਜੋ ਉਹਨਾਂ ਦੀ ਲਿਖਤ ਵਿੱਚ ਝਲਕਦਾ ਹੈ। ਅਗਲੀ ਪੜ੍ਹਾਈ ਲਈ ਡੀ.ਏ.ਵੀ ਕਾਲਜ ਲਾਹੌਰ ਦਾਖਲਾ ਲਿਆ। ਇਹ ਬਹੁਤ ਅਸਾਧਾਰਨ ਬੁੱਧੀ ਦੇ ਮਾਲਕ ਸਨ । ਇਕ ਪਾਸੇ ਵਿਗਿਆਨ ਪੜ੍ਹਦੇ ਤੇ ਦੂਜੇ ਪਾਸੇ ਸੰਸਕ੍ਰਿਤ। 1900 ਵਿੱਚ ਜਪਾਨ ਦੇ ਸ਼ਹਰ ਟੋਕੀਓ ਦੀ ਇੰਪੀਰੀਅਲ ਯੂਨੀਵਰਸਿਟੀ ਵਿੱਚ ਫ਼ਾਰਮਾਸਿਊਟੀਕਲ ਕੈਮਿਸਟਰੀ ਦੀ ਪੜਾਈ ਲਈ ਦਾਖਲਾ ਲਿਆ।ਇਥੇ ਜਾਪਾਨੀ ਤੇ ਜਰਮਨ ਭਾਸ਼ਾ ਤੇ ਆਬੂਰ ਹਾਸਲ ਕੀਤਾ।

ਪ੍ਰੋ.ਪੂਰਨ ਸਿੰਘ ਇੱਕਲਾ ਵਿਗਿਆਨੀ ਥੋੜਾ ਸੀ ,ਉਸਦਾ ਕੋਮਲ ਹਿਰਦਾ ਧਰਮ, ਚਿੰਤਨ , ਵਿਸ਼ਵ ਫਲਸਫ਼ੇ ਪ੍ਰਤੀ ਬੜਾ ਸੁਹਜ ਸੀ। ਜਾਪਾਨ ਵਿੱਚ ਬੁਧ ਧਰਮ ਦੀ ਛੁਹ ਤੋਂ ਪ੍ਰਭਾਵਿਤ ਹੋ ਕੇ , ਘੋਨ ਮੋਨ ਹੋ ਵੈਰਾਗ ਅਵਸਥਾ ਵਿੱਚ ‘ਬੁਧ ਸ਼ਰਣੰ ਗੱਛਾਮਿ’ ਦਾ ਜਾਪ ਕਰਨ ਲੱਗੇ। ਆਪ ਦੀ ਉੱਚ ਅਵਸਥਾ ਤੋਂ ਪ੍ਰਭਾਵਿਤ ਹੋ ਕੇ ਇਕ ਬੁਧ ਮੰਦਰ ਦੇ ਪੁਜਾਰੀ ਨੇ ਆਪ ਨੂੰ ਮੰਦਰ , ਜਾਗੀਰ ਆਦਿ ਗ੍ਰਹਿਣ ਕਰਨ ਲਈ ਆਖਿਆ ਤਾਂ ਆਪ ਨੇ ਬਹੁਤ ਪ੍ਰੇਮ ਪੂਰਵਕ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਆਪ ਦੀ ਮਹੱਤਤਾ ਇਥੋਂ ਹੀ ਜਾਣੀ ਜਾ ਸਕਦੀ ਹੈ , ਕਿ ਇਹਨਾਂ ਦਿਨਾਂ ਵਿੱਚ ਹੀ ਓਰੀਐਂਟਲ ਕਲੱਬ ਵਿਚ ਭਾਰਤੀ ਸੰਸਕ੍ਰਿਤੀ ਅਤੇ ਆਜ਼ਾਦੀ ਬਾਰੇ ਆਪ ਦੇ ਉਚੇਚੇ ਭਾਸ਼ਣ ਕਰਵਾਏ ਜਾਂਦੇ।

 

ਜਾਪਾਨ ਦੇ ਮਹਾਨ ਫਿਲਾਸਫਰ ਉਕਾਕੂਰਾ ਨੇ ਆਪ ਨੂੰ ਉਚੇਚ ਨਾਲ ਆਪਣੇ ਘਰ ਬੁਲਾਇਆ । ਆਪ ਦਾ ਦੋਸਤ ਬਣ ਗਿਆ।ਜਾਪਾਨ ਦੇ ਵਿਦਵਾਨ ਤੇ ਸਾਇੰਸਵੇਤਾ ਨੋਹਾਚੀ, ਹੀਰਾਏ ਉਚੀਗਾਰਾ ਆਪ ਦੇ ਦੋਸਤਾਂ ਵਿੱਚ ਸਨ। ਇਥੇ ਹੀ ਇਕ ਦਿਨ ਹਿੰਦੁਸਤਾਨੀ ਜਾਪਾਨੀ ਕਲੱਬ ਵਿੱਚ ‘ਸੁਆਮੀ ਰਾਮ ਤੀਰਥ’ ਨਾਲ ਬੋਧੀ ਭਿਕਸੂ ਬਣੇ ਪੂਰਨ ਸਿੰਘ ਦਾ ਮਿਲਾਪ ਹੋ ਗਿਆ। ਇਹਨਾਂ ਦੀ ਸੰਗਤ ਨੇ ਬੋਧੀ ਤੋਂ ਵੇਦਾਂਤੀ ਸਾਧੂ ਬਣਾ ਦਿੱਤਾ । ਗੇਰੂ ਰੰਗ ਦੇ ਬਸਤਰ ਧਾਰਨ ਕਰ ਲਏ। ਇਕ ਬੰਨੇ ਲੈਬਾਰਟਰੀ ਵਿੱਚ ਕੈਮਿਸਟਰੀ ਦੇ ਪ੍ਰਯੋਗ ਕਰਦੇ ਤਾਂ ਦੂਜੇ ਬੰਨੇ ਜਾਪਾਨੀ ਤੇ ਭਾਰਤੀ ਲੋਕਾਂ ਨੂੰ ਆਜ਼ਾਦੀ ਤੇ ਪੂਰਬੀ ਫਲਸਫੇ ਤੋਂ ਜਾਣੂ ਕਰਵਾਉਣ ਲਈ ‘ਥੰਡਰਿੰਗ ਡਾਅਨ’ ਨਾਮ ਦਾ ਰਸਾਲਾ ਵੀ ਕੱਢ ਰਹੇ ਸਨ।

 

1903 ਈਸਵੀ ਵਿੱਚ ਪੂਰਨ ਸਿੰਘ ਵੇਦਾਂਤੀ ਸੰਨਿਆਸੀ ਸਾਧੂ ਦੇ ਰੂਪ ਵਿੱਚ ਵਾਪਸ ਕਲਕੱਤੇ ਆ ਗਏ। ਜਦ ਪਿਓ ਨੇ ਆਪਣੇ ਪੁਤ ਨੂੰ ਇਸ ਰੂਪ ਵਿੱਚ ਵੇਖਿਆ ਤਾਂ ਡਾਅਢੇ ਦੁਖੀ ਹੋਏ। ਹੋਈ ਮਾਂ ਵੀ ਬਹੁਤ ਦੁਖੀ, ਪਰ ਪੁਤ ਨੂੰ ਵੇਖ ਧਰਵਾਸ ਵੀ ਸੀ । ਇਸ ਸਮੇਂ ਪ੍ਰੋ.ਪੂਰਨ ਸਿੰਘ ਨੇ ਇਸ ਮਿਲਣੀ ਨੂੰ ਕੋਈ ਉਚੇਚਾ ਮਹੱਤਵ ਨ ਦਿੱਤਾ , ਕਿਉਂਕਿ ਸੰਨਿਆਸੀ ਬ੍ਰਿਤੀ ਭਾਰੂ ਸੀ , ਜਿਸਦਾ ਉਹਨਾਂ ਨੂੰ ਸਾਰੀ ਉਮਰ ਬਾਅਦ ਵਿਚ ਅਫ਼ਸੋਸ ਰਿਹਾ। ਮਾਂ ਆਪਣੇ ਪੁਤ ਨੂੰ ਨਾਲ ਲੈ ਕੇ ਆਈ ਘਰ, ਉਧਰ ਇਹਨਾਂ ਦੀ ਭੈਣ ਗੰਗਾ ਆਖ਼ਰੀ ਸਾਹਾਂ ਤੇ ਪਈ ਹੋਈ ਸੀ । ਆਪ ਨੇ ਉਸਦਾ ਸਿਰ ਆਪਣੀ ਗੋਦ ਵਿੱਚ ਲੈ ਕੇ ਪੁਛਿਆ , ” ਗੰਗਾ! ਕੀ ਮੈਂ ਤੇਰੀ ਕੋਈ ਚਾਹ ਪੂਰੀ ਕਰ ਸਕਦਾ ਹਾਂ?” ਉਸਨੇ ਆਖਿਆ , ” ਭਾਪਾ! ਜਿਸ ਕੁੜੀ ਨਾਲ ਤੂੰ ਮੰਗਿਆ ਹੋਇਆ ਹੈਂ ਉਸ ਨਾਲ ਵਿਆਹ ਕਰਵਾ ਲਈਂ।” ਪੂਰਨ ਸਿੰਘ ਹੁਣਾ ਦੇ ਹਾਂ ਕਹਿਣ ਦੀ ਦੇਰ ਸੀ ਕਿ ਗੰਗਾ ਸਦਾ ਲਈ ਅੱਖਾਂ ਮੀਟ ਗਈ।1904 ਵਿੱਚ ਆਪ ਦਾ ਵਿਆਹ ਮਾਯਾ ਦੇਵੀ ਨਾਲ ਹੋਇਆ।

ਭੈਣਾਂ ਦੇ ਪਿਆਰ , ਮਾਤਾ ਦੀ ਤੜਫ ਤੇ ਪਤਨੀ ਦੇ ਮੋਹ ਨੇ ਸੰਨਿਆਸੀ ਰੰਗ ਨੂੰ ਫਿਕਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਜ਼ਬਾਤੀ ਬਹੁਤ ਸਨ , ਸੰਨਿਆਸੀ ਦਾ ਤ੍ਰਿਸਕਾਰ ਬਰਦਾਸ਼ਤ ਨਹੀਂ ਕਰ ਸਕਦੇ ਸਨ, ਕੋਮਲਚਿਤ ਇੰਨੇ ਸਨ ਕਿ ਇਕ ਵਾਰ ਸ਼ਿਕਾਰੀ ਟੋਕਰੀ ਤੇ ਜਾਲੀ ਵਿੱਚ ਫਾਹੀਆਂ ਚਿੜੀਆਂ ਨੂੰ ਛੱਡਣ ਲਈ 30 ਰੁਪਏ ਤੱਕ ਦਿੰਦੇ ਹਨ ਤੇ ਚਿੜੀਆਂ ਦੇ ਆਸਮਾਨ ਵਿੱਚ ਉਡਾਰੀ ਭਰਨ ਤੇ ਬਹੁਤ ਖੁਸ਼ ਹੁੰਦੇ ਹਨ।1906 ਤੱਕ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਕਾਲਜ ਦੇ ਪ੍ਰਿੰਸੀਪਲ ਰਹੇ।ਫਿਰ ਦੇਹਰਾਦੂਨ ਵਿੱਚ ਸਰਕਾਰ ਦੇ ਫ਼ੋਰੈਸਟ ਰੀਸਰਚ ਇਨਸਟੀਚਿਊਟ ਵਿਖੇ ਰਸਾਇਣੀ ਸਲਾਹਕਾਰ ਲੱਗ ਗਏ। ਇਸ ਸਮੇਂ ਵਿਚ ਉਹਨਾਂ ਦਾ ਮੇਲ ਪ੍ਰਸਿੱਧ ਗਾਇਕ ਵਿਸ਼ਨੂੰ ਦਿਗੰਬਰ, ਸ਼ਾਇਰ ਸਰ ਇਕਬਾਲ , ਡਾ.ਖੁਦਾਦਾਦ , ਪੰਡਿਤ ਹਰਦਿਆਲ ਆਦਿ ਨਾਲ ਹੋਇਆ ।ਇਹ ਸਾਂਝ ਉਮਰਾਂ ਤੋੜੀ ਨਿਭੀ।

 

1912 ਵਿੱਚ ਸਿਆਲਕੋਟ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਸੰਨਿਆਸੀ ਪੂਰਨ ਸਿੰਘ ਹੁਣੀ ਵੀ ਪੁੱਜੇ।ਇਥੇ ਹੀ ਆਪ ਦਾ ਪਹਿਲੀ ਵਾਰ ਮਿਲਾਪ ਸਿੱਖੀ ਵਹਿੜੇ ਦੇ ਸ਼ਾਨ ਭਾਈ ਵੀਰ ਸਿੰਘ ਨਾਲ ਹੋਇਆ । ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਦੀ ਸਖ਼ਸ਼ੀਅਤ ਨੇ ਟੁੰਬਿਆ । ਤਕਰੀਬਨ ਛੇ ਘੰਟੇ ਇਕੋ ਕਮਰੇ ਵਿੱਚ ਵੇਦਾਂਤ ਤੇ ਗੁਰਮਤਿ ਉਪਰ ਦੋ ਰੂਹਾਂ ਵਿਚ ਹੋਈ ਵਾਰਤਾ ਤੋਂ ਬਾਅਦ ਜਦ ਬੂਹਾ ਖੁਲਿਆ ਤਾਂ ਗੇਰੂ ਬਸਤਰ ਉਤਾਰ ਪੂਰਨ ਸਿੰਘ ਦੁਬਾਰਾ ਪੂਰਾ ਹੋ , ਭਾਈ ਵੀਰ ਸਿੰਘ ਹੁਣਾ ਦੀ ਛੋਹ ਸਦਕਾ ਸਿੱਖੀ ਆਭਾ ਮੰਡਲ ਵਿੱਚ ਪ੍ਰਵੇਸ਼ ਕੀਤਾ ।

ਸਹੀ ਅਰਥਾਂ ਵਿਚ ਹੁਣ ਉਹ ‘ਪੂਰਨ’ ਵੀ ਸਨ ਤੇ ‘ਸਿੰਘ’ ਵੀ।ਇਸ ਥਾਂ ਤੋਂ ਗੁਰੂ ਨਾਲ ਇਕ ਮਿਕ ਹੋਣ ਦੇ ਸ਼ੁਰੂ ਹੋਏ ਸਫ਼ਰ ਨੇ ਉਹਨਾਂ ਨੂੰ ਉਸ ਸਿਖਰ ਤੇ ਲੈ ਆਂਦਾ ਜਿੱਥੇ, ਖਾਲਸਾ ਮੇਰੋ ਰੂਪ ਹੈ ਖਾਸ ਹੋ ਜਾਈਦਾ ਹੈ। ਇਹਨਾਂ ਦਿਨਾਂ ਵਿੱਚ ਹੀ ਸਿੱਖ ਧਰਮ, ਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਰਬਿੰਦਰ ਨਾਥ ਟੈਗੋਰ ਦੀਆਂ ਮਾਡਰਨ ਰਵੀਊ ਵਿਚਲੀਆਂ ਘਟੀਆ ਟਿੱਪਣੀਆਂ ਦਾ ਠੋਕ ਵਜਾ ਕੇ ਜਵਾਬ ਦਿੱਤਾ।

ਜੇ ਇਹ ਕਹਿ ਲਿਆ ਜਾਵੇ ਤਾਂ ਦਰੁਸਤ ਹੈ ਕਿ ਆਪ ਨੂੰ ਗੁਰੂ ਬਾਬੇ ਦੀ ਉਹ ਆਸੀਸ ਹਾਸਲ ਸੀ , ਜਿਸਦਾ ਜ਼ਿਕਰ ਜਨਮ ਸਾਖੀ ਵਿਚ ‘ਉਜੜ ਜਾਉ’ ਦੇ ਰੂਪ ਵਿਚ ਆਉਦਾ ਹੈ ਤਾਂ ਕਿ ਚੰਗਿਆਈਆ ਫੈਲਦੀ ਰਹੇ। ਆਪ ਕਦੀ ਵੀ ਇਕ ਥਾਂ ਟਿਕ ਨਹੀਂ ਬੈਠੇ। 1918 ਵਿੱਚ ਪਟਿਆਲੇ ,1919 ਤੋਂ 1923 ਤੱਕ ਗਵਾਲੀਅਰ ਰਿਆਸਤ ਅਤੇ 1926 ਈਸਵੀ ਵਿਚ ਕਸ਼ਮੀਰ ਦੇ ਮਹਾਰਾਜਾ ਪਾਸ ਨੌਕਰੀ ਕੀਤੀ।

ਪਰ ਮਾਹੌਲ ਰਾਸ ਨਾ ਆਉਣ ਕਾਰਨ ਆਪ ਅਗਲੇ ਸਫਰ ‘ਤੇ ਤੁਰ ਪੈਂਦੇ। ਉਹ ਦੁਨਿਆਵੀ ਚੁਸਤੀਆਂ, ਚਲਾਕੀਆਂ, ਗਰਜਾ ਤੋ ਅਭਿੱਜ ਸਨ, ਨਿਰਵਾਣ ਤੱਕ ਪੁੱਜੀ ਹੋਈ ਰੂਹ। 1926 ਈਸਵੀ ਵਿੱਚ ਚੱਕ ਨੰਬਰ 73/19 ਜੜ੍ਹਾਂ ਵਾਲੇ, 15 ਮੁਰੱਬੇ ਲੈ ਕੇ ਰੋਸ਼ਾ ਘਾਹ ਬੀਜ ਕੇ ਤੇਲ ਕੱਢਣ ਦੀ ਸਕੀਮ ਬਣਾਈ । ਇਸ ਸਾਰੇ ਉਪਰ ਬਹੁਤ ਮਿਹਨਤ ਕੀਤੀ । ਪਰ ਰੱਬ ਦੀ ਕਰਨੀ, ਹੜ ਆਇਆ ਤੇ ਸਾਰੇ ਘਰ ਨੂੰ ਰੋੜ ਕੇ ਲੈ ਗਿਆ। ਕੇਵਲ ਆਪਣੀਆਂ ਲਿਖਤਾਂ ਤੇ ਪੁਸਤਕਾਂ ਦੇ ਭਰੇ ਟਰੰਕ ਨੂੰ ਉਚੀ ਥਾਂ ਤੇ ਸੰਭਾਲ ਕੇ ,ਇਸ ਸਾਰੇ ਉਜਾੜੇ ਨੂੰ ਵੇਖ ਕੇ ਮੁਰਝਾਉਣ ਦੀ ਬਜਾਇ, ਮੁਸਕਰਾ ਕੇ ਕਹਿਣ ਲੱਗੇ:-

ਭਲਾ ਹੋਇਆ ਮੇਰਾ ਚਰਖ਼ਾ ਟੁੱਟਾ ਜਿੰਦ ਅਜ਼ਾਬੋ ਛੁਟੀਂ !

ਬਾਰ ਦੇ ਜੰਗਲਾਂ ਵਿਚ ਪ੍ਰੋਫੈਸਰ ਪੂਰਨ ਸਿੰਘ ਨੂੰ ਤਪਦਿਕ ਦੀ ਬਿਮਾਰੀ ਨੇ ਆਣ ਘੇਰਿਆ । ਇਲਾਜ ਵਾਸਤੇ ਇਹਨਾਂ ਨੂੰ ਦੇਹਰਾਦੂਨ ਲਿਆਂਦਾ ਗਿਆ। ਇਥੇ ਹੀ ਪੂਰਬ ਪੱਛਮ ਦਾ ਸੁਮੇਲ ਕਰਨ ਵਾਲਾ ਇਹ ਮਹਾਨ ਪੁਰਖ 31 ਮਾਰਚ 1931ਨੂੰ ਇਸ ਦੁਨੀ ਸੁਆਵੇ ਬਾਗ ਵਿਚੋਂ ਰੁਖਸਤ ਹੋ ਗਿਆ। ਇਹ ਖ਼ਬਰ ਜਦੋਂ ਭਾਈ ਵੀਰ ਸਿੰਘ ਹੁਣਾ ਨੂੰ ਮਿਲੀ ਤਾਂ ਉਹਨਾਂ ਦੇ ਬੋਲ ਸਨ ;

ਤੇਰੇ ਸੁਰਤ ਉਛਾਲੇ ਤੈਨੂੰ ਖਿਦੂ ਜਿਉਂ ਥੁੜਕਾਵਨ,
ਫ਼ਰਸ਼ੋਂ ਚੁਕ ਅਰਸ਼ ਵੱਲ ਤੇਰੇ ਹੰਭਲੇ ਪਏ ਮਰਾਵਨ।
ਕਿਸੇ ਉਛਾਲੇ ਸਮੇਂ ਅਰਸ਼ ਦੇ ਆ ਗਈ ਹਥ ਕਲਾਈ,
ਖਿਚ ਉਤਾਂਹ ਲਿਆ ਤੁਧੇ ਨੂੰ ਬਾਗ਼ ਆਪਣੇ ਲਾਵਨ।

ਕਹਿੰਦੇ ਨੇ ਜਦੋਂ ਪ੍ਰੋਫੈਸਰ ਪੂਰਨ ਸਿੰਘ ਹੁਣਾ ਨੇ ਸਵਾਸ ਛੱਡੇ ਤਾਂ ਪੰਥ ਦੇ ਮਹਾਨ ਸੇਵਕ ਭਾਈ ਰਣਧੀਰ ਸਿੰਘ ਦਿੱਲੀ ਰਕਾਬਗੰਜ ਗੁਰਦੁਆਰੇ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ। ਅਚਾਨਕ ਆਪ ਨੇ ਵਾਜਾ ਛੱਡਿਆ ਤੇ ਖੜੋ ਕੇ ਅਰਦਾਸ ਕਰੀ ਗਏ। ਕੀਰਤਨ ਚੱਲਦਾ ਰਿਹਾ । ਜਦੋਂ ਸਮਾਪਤੀ ਤੇ ਸੰਗਤ ਨੇ ਕੀਰਤਨ ਵਿੱਚ ਖੜੇ ਹੋਣ ਦਾ ਕਾਰਨ ਪੁਛਿਆ ਤਾਂ ਆਪ ਕਹਿਣ ਲੱਗੇ ਕਿ ਪ੍ਰੋਫੈਸਰ ਪੂਰਨ ਸਿੰਘ ਹੁਣੀ ਪੂਰੇ ਹੋ ਗਏ ਹਨ, ਅਸੀਂ ਸਰੀਰਿਕ ਰੂਪ ਵਿਚ ਭਾਂਵੇ ਕਦੇ ਨਹੀਂ ਮਿਲੇ , ਪਰ ਰੂਹਾਂ ਦਾ ਮਿਲਾਪ ਹਮੇਸ਼ਾ ਰਿਹਾ।

ਪ੍ਰੋਫੈਸਰ ਪੂਰਨ ਸਿੰਘ ਰਹਿੰਦੀ ਦੁਨੀਆਂ ਤੱਕ ਆਪਣੀਆਂ ਲਿਖਤਾਂ ਦੇ ਜ਼ਰੀਏ ਅਮਰ ਰਹਿਣਗੇ ਤੇ ਆਤਮ ਜਗਿਆਸੂਆਂ ਦੀ ਅਗਵਾਈ ਕਰਦੇ ਰਹਿਣਗੇ । ਉਹਨਾਂ ਦੀਆਂ ਲਿਖਤਾਂ ਅੰਗਰੇਜ਼ੀ , ਪੰਜਾਬੀ ਜ਼ੁਬਾਨ ਵਿੱਚ ਛਪੀਆਂ ਤੇ ਖਰੜਿਆਂ ਦੇ ਰੂਪ ਵਿੱਚ ਪਈਆਂ ਹਨ।

 

The post ਜਨਮ ਦਿਨ ‘ਤੇ ਵਿਸ਼ੇਸ਼: ਪ੍ਰੋਫੈਸਰ ਪੂਰਨ ਸਿੰਘ ਨੂੰ ਯਾਦ ਕਰਦਿਆਂ… appeared first on TheUnmute.com - Punjabi News.

Tags:
  • breaking-news
  • news
  • poet-puran-singh
  • professor-puran-singh
  • pro-pooran-singh
  • puran-singh

ਚੰਡੀਗ੍ਹੜ, 17 ਫਰਵਰੀ 2024: ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ (Jawaharlal Nehru Stadium) ਦੇ ਗੇਟ ਨੰਬਰ ਦੋ ਨੇੜੇ ਇੱਕ ਪੰਡਾਲ ਡਿੱਗ ਗਿਆ ਹੈ, ਜਿਸ ਵਿੱਚ ਕਈ ਜਣਿਆ ਦੇ ਦਬੇ ਹੋਣ ਦਾ ਖਦਸ਼ਾ ਹੈ। ਬਚਾਅ ਲਈ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਜਾਣਕਾਰੀ ਮੁਤਾਬਕ ਜਵਾਹਰ ਲਾਲ ਨਹਿਰੂ ਸਟੇਡੀਅਮ (Jawaharlal Nehru Stadium) ਦੇ ਐਂਟਰੀ ਗੇਟ ਨੰਬਰ-2 ‘ਤੇ ਇਕ ਪੰਡਾਲ ਢਹਿ ਗਿਆ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਗੇਟ ਨੰਬਰ 2 ਨੇੜੇ ਲਾਅਨ ਵਿੱਚ ਕੰਮ ਚੱਲ ਰਿਹਾ ਹੈ, ਜਿੱਥੇ ਉਸਾਰੀ ਦੌਰਾਨ ਇੱਕ ਹਿੱਸਾ ਡਿੱਗ ਗਿਆ ਹੈ। ਫਿਲਹਾਲ ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਹਾਦਸੇ ਦੀ ਸੂਚਨਾ ਪੁਲਿਸ ਅਤੇ ਹੋਰ ਟੀਮਾਂ ਨੂੰ ਕਰੀਬ 11.35 ਵਜੇ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਤੁਰੰਤ ਬਚਾਅ ਲਈ ਮੌਕੇ ‘ਤੇ ਪਹੁੰਚ ਗਏ।

The post ਦਿੱਲੀ: ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੰਡਾਲ ਡਿੱਗਿਆ, ਕਈਂ ਜਣਿਆ ਦੇ ਦਬੇ ਹੋਣ ਦਾ ਖਦਸ਼ਾ appeared first on TheUnmute.com - Punjabi News.

Tags:
  • breaking-news
  • delhi
  • jawaharlal-nehru-stadium
  • news
  • pandal-collapses

ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ

Saturday 17 February 2024 07:04 AM UTC+00 | Tags: breaking-news heavy-rain indian-meteorological-department news punjab punjab-weather

ਚੰਡੀਗ੍ਹੜ, 17 ਫਰਵਰੀ 2024: ਪੰਜਾਬ ਦੇ ਮੌਸਮ ਸਬੰਧੀ ਅਹਿਮ ਖ਼ਬਰ ਹੈ। ਦਰਅਸਲ, ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ‘ਚ ਮੌਸਮ ਬਦਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ 19 ਤੋਂ 22 ਫਰਵਰੀ ਦਰਮਿਆਨ ਤੇਜ਼ ਹਵਾਵਾਂ ਨਾਲ ਭਾਰੀ ਮੀਂਹ (Heavy Rain) ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਇਨ੍ਹਾਂ ਦੋ ਦਿਨਾਂ ਦੌਰਾਨ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ, ਜਿਨ੍ਹਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ।

ਤੂਫਾਨ ਦੇ ਨਾਲ-ਨਾਲ ਗੜੇਮਾਰੀ ਅਤੇ ਮੀਂਹ (Heavy Rain) ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਤਾਪਮਾਨ ‘ਚ ਕਮੀ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵੀ ਹੇਠਾਂ ਜਾਵੇਗਾ। ਇਸ ਸਮੇਂ ਸੂਬੇ ‘ਚ ਜ਼ਿਆਦਾਤਰ ਥਾਵਾਂ ‘ਤੇ ਦਿਨ ਦਾ ਤਾਪਮਾਨ 20 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਪਿਛਲੇ ਦਿਨਾਂ ਵਿੱਚ ਇਸ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 23.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ।

The post ਪੰਜਾਬ ‘ਚ ਆਉਣ ਵਾਲੇ ਦਿਨਾਂ ਦੌਰਾਨ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ appeared first on TheUnmute.com - Punjabi News.

Tags:
  • breaking-news
  • heavy-rain
  • indian-meteorological-department
  • news
  • punjab
  • punjab-weather

ਅੰਮ੍ਰਿਤਸਰ, 17 ਫਰਵਰੀ 2024: ਅੰਮ੍ਰਿਤਸਰ (Amritsar) ਵਿੱਚ ਅੱਜ ਇੱਕ ਟਰੱਕ ਦੀ ਲਪੇਟ ‘ਚ ਆਉਣ ਕਰਕੇ ਇੱਕ 47 ਸਾਲ ਦੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮ੍ਰਿਤਕ ਦੇ ਪਰਿਵਾਰ ਨੇ ਮੌਕੇ ‘ਤੇ ਪਹੁੰਚ ਕੇ ਪ੍ਰਸ਼ਾਸਨ ਖ਼ਿਲਾਫ਼ ਅਤੇ ਟਰੱਕ ਡਰਾਈਵਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਇਨਸਾਫ਼ ਦੀ ਪੁਕਾਰ ਕੀਤੀ | ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਨੂੰ ਤੱਕ ਕਬਜ਼ੇ ‘ਚ ਲੈ ਲਿਆ ਹੈ, ਪਰ ਡਰਾਈਵਰ ਉਥੋਂ ਭੱਜਣ ਵਿੱਚ ਕਾਮਯਾਬ ਰਿਹਾ | ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਟਰੱਕ ਡਰਾਈਵਰ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ।

ਪਰਿਵਾਰਕ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਓ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਸਮਾਨ ਲੈਣ ਵਾਸਤੇ ਘਰੋਂ ਨਿਕਲੇ ਸਨ ਲੇਕਿਨ ਇੱਕ ਟਰੱਕ ਵਾਲੇ ਨੇ ਆਪਣੀ ਬਾਰੀ ਖੋਲ੍ਹੀ ਤਾਂ ਉਹਨਾਂ ਦੇ ਮੂੰਹ ‘ਤੇ ਵੱਜਣ ਕਰਕੇ ਉਹ ਹੇਠਾਂ ਡਿੱਗ ਪਏ ਅਤੇ ਦੂਜੇ ਟਰੱਕ ਨੇ ਉਹਨਾਂ ਨੂੰ ਲਪੇਟ ‘ਚ ਲੈ ਲਿਆ | ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਦੋਸ਼ੀ ਪਾਏ ਜਾਣ ਵਾਲੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਹੀ ਮੌਕੇ ‘ਤੇ ਪਹੁੰਚੇ ਪੁਲਿਸ (Amritsar) ਵੱਲੋਂ ਵੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਟਰੱਕ ਨੂੰ ਕਬਜੇ ਵਿੱਚ ਲਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਿਹਾ ਅਤੇ ਉਸਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

 

The post ਅੰਮ੍ਰਿਤਸਰ: ਟਰੱਕ ਦੀ ਲਪੇਟ ‘ਚ ਆਉਣ ਨਾਲ ਵਿਅਕਤੀ ਦੀ ਮੌਤ, ਪੀੜਤ ਪਰਿਵਾਰ ਨੇ ਇਨਸਾਫ਼ ਦੀ ਕੀਤੀ ਪੁਕਾਰ appeared first on TheUnmute.com - Punjabi News.

Tags:
  • amritsar
  • breaking-news
  • hit-and-run-case
  • justice
  • news
  • punjab-news
  • road-accident

ਪਟਿਆਲਾ 'ਚ ਲੁਟੇਰਿਆਂ ਨੇ ਸ਼ਰਾਬ ਦਾ ਠੇਕਾ ਲੁੱਟਿਆ, ਬੀਅਰ ਦੀਆਂ ਬੋਤਲਾਂ ਤੇ ਨਕਦੀ ਲੈ ਕੇ ਫ਼ਰਾਰ

Saturday 17 February 2024 07:32 AM UTC+00 | Tags: breaking-news cctv-camera liquor-store news patiala punjab-news robbers sirhind-road

ਚੰਡੀਗੜ੍ਹ, 17 ਫਰਵਰੀ 2024: ਪਟਿਆਲਾ (Patiala) ਦੇ ਸਰਹਿੰਦ ਰੋਡ ‘ਤੇ ਪੈਂਦੇ ਪਿੰਡ ਬਾਰਨ ‘ਚ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦੇ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਨੇ ਬੰਧਕ ਬਣਾ ਕੇ ਬੀਅਰ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ । ਇਹ ਸਾਰੀ ਘਟਨਾ ਠੇਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹੁਣ ਠੇਕੇਦਾਰ ਅਨੁਸਾਰ 24 ਬੋਤਲਾਂ ਬੀਅਰ ਅਤੇ 25000 ਰੁਪਏ ਲੁੱਟੇ ਗਏ ਹਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਠੇਕੇਦਾਰ ਸੌਰਵ ਸੂਦ ਨੇ ਦੱਸਿਆ ਕਿ ਰਾਤ 10 ਵਜੇ ਤਿੰਨ ਵਿਅਕਤੀ ਸ਼ਰਾਬ ਦੇ ਠੇਕੇ ਵਿੱਚ ਦਾਖਲ ਹੋਏ ਸਨ। ਦੋ ਵਿਅਕਤੀਆਂ ਨੇ ਉਨ੍ਹਾਂ ਦੇ ਠੇਕਾ ਕਰਮਚਾਰੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬੰਧਕ ਬਣਾ ਲਿਆ। ਇਨ੍ਹਾਂ ਵਿਅਕਤੀਆਂ ਦੇ ਤੀਜੇ ਸਾਥੀ ਨੇ ਠੇਕੇ 'ਤੇ ਰੱਖੀ ਨਕਦੀ ਕੱਢ ਲਈ, ਜਿਸ ਤੋਂ ਬਾਅਦ ਬਾਕੀ ਦੋ ਮੁਲਜ਼ਮ ਠੇਕੇ 'ਚੋਂ ਬੀਅਰ ਦੀਆਂ ਬੋਤਲਾਂ ਲੁੱਟ ਕੇ ਲੈ ਗਏ। ਘਟਨਾ ਤੋਂ ਬਾਅਦ ਇਹ ਤਿੰਨੇ ਮੁਲਜ਼ਮ ਫਰਾਰ ਹੋ ਗਏ ਅਤੇ ਠੇਕਾ ਮੁਲਾਜ਼ਮ ਨੇ ਫੋਨ ਕਰਕੇ ਸੂਚਨਾ ਦਿੱਤੀ।

ਮਾਮਲੇ ਦੀ ਜਾਂਚ ਕਰ ਰਹੇ ਅਨਾਜ ਮੰਡੀ ਥਾਣੇ (Patiala) ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਲਿਖਤੀ ਸ਼ਿਕਾਇਤ ਮਿਲੀ ਹੈ। ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

The post ਪਟਿਆਲਾ ‘ਚ ਲੁਟੇਰਿਆਂ ਨੇ ਸ਼ਰਾਬ ਦਾ ਠੇਕਾ ਲੁੱਟਿਆ, ਬੀਅਰ ਦੀਆਂ ਬੋਤਲਾਂ ਤੇ ਨਕਦੀ ਲੈ ਕੇ ਫ਼ਰਾਰ appeared first on TheUnmute.com - Punjabi News.

Tags:
  • breaking-news
  • cctv-camera
  • liquor-store
  • news
  • patiala
  • punjab-news
  • robbers
  • sirhind-road

ਚੰਡੀਗੜ੍ਹ, 17 ਫਰਵਰੀ 2024: ਭਾਰਤ ਅਤੇ ਇੰਗਲੈਂਡ (England) ਵਿਚਾਲੇ ਤੀਜੇ ਟੈਸਟ ਦਾ ਅੱਜ ਤੀਜਾ ਦਿਨ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਜਵਾਬ ‘ਚ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਸਿਮਟ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ ਸਨ। ਇਸ ਸੰਦਰਭ ‘ਚ ਭਾਰਤੀ ਟੀਮ ਦੂਜੀ ਪਾਰੀ ‘ਚ 126 ਦੌੜਾਂ ਦੀ ਬੜ੍ਹਤ ਨਾਲ ਬੱਲੇਬਾਜ਼ੀ ਕਰਨ ਉਤਰੇਗੀ।

ਅੱਜ ਇੰਗਲੈਂਡ (England) ਨੇ ਦੋ ਵਿਕਟਾਂ ‘ਤੇ 207 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 112 ਦੌੜਾਂ ਬਣਾਉਣ ‘ਚ ਬਾਕੀ ਅੱਠ ਵਿਕਟਾਂ ਗੁਆ ਦਿੱਤੀਆਂ। ਅਸ਼ਵਿਨ ਤੋਂ ਬਿਨਾਂ ਆਈ ਭਾਰਤੀ ਟੀਮ ਦੇ ਬਾਕੀ ਗੇਂਦਬਾਜ਼ਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਗੈਰ-ਹਾਜ਼ਰੀ ਨਹੀਂ ਲੱਗਣ ਦਿੱਤੀ। ਇੰਗਲੈਂਡ ਦੀ ਪੂਰੀ ਟੀਮ ਸਿਰਫ਼ ਦੋ ਸੈਸ਼ਨਾਂ ਵਿੱਚ ਹੀ ਬਾਹਰ ਹੋ ਗਈ। ਸ਼ੁੱਕਰਵਾਰ ਨੂੰ ਜਦੋਂ ਬੇਨ ਡਕੇਟ ਅਤੇ ਜੋ ਰੂਟ ਬੱਲੇਬਾਜ਼ੀ ਕਰ ਰਹੇ ਸਨ ਤਾਂ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੰਗਲਿਸ਼ ਟੀਮ ਇੰਨੇ ਘੱਟ ਸਕੋਰ ‘ਤੇ ਆਲ ਆਊਟ ਹੋ ਜਾਵੇਗੀ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

The post IND vs ENG: ਭਾਰਤੀ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਸਮਾਪਤ appeared first on TheUnmute.com - Punjabi News.

Tags:
  • breaking-news
  • cricket-news
  • england
  • ind-vs-eng
  • news
  • sports
  • test-series

ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਦੋ ਦਿਨਾਂ ਲਈ ਬੰਦ, ਕਿਸਾਨਾਂ ਨੇ ਦਿੱਤਾ ਧਰਨਾ

Saturday 17 February 2024 07:54 AM UTC+00 | Tags: breaking-news farmers farmers-protest ladowal-toll-plaza latest-nws ludhiana news punjab toll-plaza

ਚੰਡੀਗੜ੍ਹ, 17 ਫਰਵਰੀ 2024: ਪੰਜਾਬ ਵਿੱਚ ਕਿਸਾਨ ਅੰਦੋਲਨ ਚੱਲਦੇ ਅੱਜ ਕਿਸਾਨਾਂ ਨੇ ਅੱਜ ਅਤੇ ਕੱਲ੍ਹ ਦੋ ਦਿਨਾਂ ਲਈ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ (Ladowal toll plaza) ਬੰਦ ਕਰ ਦਿੱਤਾ ਹੈ। ਕਿਸਾਨ ਪੂਰੀ ਤਰ੍ਹਾਂ ਟੋਲ ਫ੍ਰੀ ਕਰ ਰਹੇ ਹਨ। ਅੱਜ ਦੁਪਹਿਰ 12 ਵਜੇ ਤੋਂ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ 'ਤੇ ਡੇਰਾ ਲਾ ਲਿਆ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਸਾਨਾਂ ਨੇ ਲਗਾਤਾਰ 2 ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਕੁਝ ਘੰਟਿਆਂ ਲਈ ਬੰਦ ਰੱਖਿਆ ਸੀ।

ਮਿਲੀ ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਦਿਹਾਤੀ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਿਆਣਾ ਅਤੇ ਕੇਂਦਰ ਸਰਕਾਰ ਸ਼ੰਭੂ ਬਾਰਡਰਾਂ ‘ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੱਲ੍ਹ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਦੀ ਅਹਿਮ ਬੈਠਕ ਹੈ। ਭਲਕੇ ਹੋਣ ਵਾਲੀ ਬੈਠਕ ਵਿੱਚ ਵੱਡਾ ਐਲਾਨ ਹੋ ਸਕਦਾ ਹੈ।

The post ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਦੋ ਦਿਨਾਂ ਲਈ ਬੰਦ, ਕਿਸਾਨਾਂ ਨੇ ਦਿੱਤਾ ਧਰਨਾ appeared first on TheUnmute.com - Punjabi News.

Tags:
  • breaking-news
  • farmers
  • farmers-protest
  • ladowal-toll-plaza
  • latest-nws
  • ludhiana
  • news
  • punjab
  • toll-plaza

'ਆਪ' MLA ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾਦਸਾਗ੍ਰਸਤ, ਵਿਧਾਇਕ ਤੇ ਨਿੱਜੀ ਸਕੱਤਰ ਦੋਵੇਂ ਜ਼ਖਮੀ

Saturday 17 February 2024 08:17 AM UTC+00 | Tags: aam-aadmi-party accident breaking-news dasuha karmbir-singh-ghuman latest-news news road-accident

ਚੰਡੀਗੜ੍ਹ, 17 ਫਰਵਰੀ 2024: ਦਸੂਹਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ (Karmbir Singh Ghuman) ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਤਲਵਾੜਾ ਰੋਡ ‘ਤੇ ਵਿਧਾਇਕ ਦੀ ਕਾਰ ਦੇ ਦੂਜੀ ਗੱਡੀ ਦੀ ਸਾਈਡ ਲੱਗਣ ਕਾਰਨ ਬੇਕਾਬੂ ਹੋ ਗਈ ਅਤੇ ਸੜਕ ਤੋਂ ਹੇਠਾਂ ਉਤਰ ਗਈ । ਇਸ ਹਾਦਸੇ ਵਿੱਚ ਵਿਧਾਇਕ ਘੁੰਮਣ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ (ਪੀ.ਏ.) ਸ਼ੁਭਮ ਸ਼ਰਮਾ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਦਸੂਹਾ ਸਿਵਲ ਹਸਪਤਾਲ ਲਿਜਾਇਆ ਗਿਆ।

ਵਿਧਾਇਕ ਕਰਮਵੀਰ ਸਿੰਘ ਘੁੰਮਣ (Karmbir Singh Ghuman)  ਸ਼ਨੀਵਾਰ ਨੂੰ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਤਲਵਾੜਾ ਜਾ ਰਹੇ ਸਨ। ਉਸ ਦੇ ਨਾਲ ਕਾਰ ਵਿੱਚ ਪੀਏ ਸਮੇਤ 5 ਜਣੇ ਮੌਜੂਦ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਪਿੰਡ ਚੋਹਾਲਾ ਨੇੜੇ ਪੁੱਜੀ ਤਾਂ ਇਸ ਦੌਰਾਨ ਹਾਦਸਾਗ੍ਰਸਤ ਹੋ ਗਈ |

ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਕਾਰ ਵਿਚ ਸਵਾਰ ਵਿਅਕਤੀਆਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਾ ਕਿ ਇਹ ਕਾਰ ਵਿਧਾਇਕ ਘੁੰਮਣ ਦੀ ਹੈ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਵਿਧਾਇਕ ਤੇ ਨਿੱਜੀ ਸਕੱਤਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਲਾਜ ਤੋਂ ਬਾਅਦ ਡਾਕਟਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਛੁੱਟੀ ਦੇ ਦਿੱਤੀ।

The post ‘ਆਪ’ MLA ਕਰਮਵੀਰ ਸਿੰਘ ਘੁੰਮਣ ਦੀ ਕਾਰ ਹਾਦਸਾਗ੍ਰਸਤ, ਵਿਧਾਇਕ ਤੇ ਨਿੱਜੀ ਸਕੱਤਰ ਦੋਵੇਂ ਜ਼ਖਮੀ appeared first on TheUnmute.com - Punjabi News.

Tags:
  • aam-aadmi-party
  • accident
  • breaking-news
  • dasuha
  • karmbir-singh-ghuman
  • latest-news
  • news
  • road-accident

ਚੰਡੀਗੜ੍ਹ, 17 ਫਰਵਰੀ 2024: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ (Kamal Nath) ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣਾ ਛਿੰਦਵਾੜਾ ਦੌਰਾ ਰੱਦ ਕਰ ਦਿੱਤਾ ਅਤੇ ਭੋਪਾਲ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸੰਸਦ ਮੈਂਬਰ ਪੁੱਤਰ ਨਕੁਲ ਨਾਥ ਵੀ ਦਿੱਲੀ ਜਾ ਰਿਹਾ ਹੈ।

ਇਸ ਦੌਰੇ ਨੂੰ ਲੈ ਕੇ ਸੂਬੇ ਦੀ ਸਿਆਸਤ ਵਿੱਚ ਹੜਕੰਪ ਮਚ ਗਿਆ ਹੈ। ਭਾਜਪਾ ਦਾ ਰਾਸ਼ਟਰੀ ਸੰਮੇਲਨ ਸ਼ਨੀਵਾਰ ਤੋਂ ਦਿੱਲੀ ‘ਚ ਸ਼ੁਰੂ ਹੋ ਰਿਹਾ ਹੈ। ਅਜਿਹੇ ‘ਚ ਮੁੱਖ ਮੰਤਰੀ ਡਾ: ਮੋਹਨ ਯਾਦਵ, ਭਾਜਪਾ ਦੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਸਮੇਤ ਸੂਬਾ ਭਾਜਪਾ ਦੇ ਕਈ ਵੱਡੇ ਆਗੂ ਦਿੱਲੀ ‘ਚ ਹਨ।

ਸਿਆਸੀ ਸੂਤਰਾਂ ਦਾ ਦਾਅਵਾ ਹੈ ਕਿ ਕਮਲਨਾਥ (Kamal Nath) ਅਤੇ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਨਕੁਲ ਨਾਥ ਨੇ ਸ਼ੁੱਕਰਵਾਰ ਨੂੰ ਛਿੰਦਵਾੜਾ ‘ਚ ਆਪਣੇ ਸਮਰਥਕਾਂ ਨਾਲ ਬੈਠਕ ਕੀਤੀ। ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਮਜ਼ਬੂਤ ​​ਹੋ ਗਈਆਂ ਹਨ।

The post ਕਮਲਨਾਥ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼, ਭੋਪਾਲ ਰਾਹੀਂ ਦਿੱਲੀ ਲਈ ਹੋਏ ਰਵਾਨਾ appeared first on TheUnmute.com - Punjabi News.

Tags:
  • bhopal
  • bjp
  • breaking-news
  • delhi-bjp
  • india-news
  • kamal-nath
  • madhya-pradesh
  • news

ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚੋਂ ਮਿਲੀ ਮ੍ਰਿਤਕ ਦੇਹ

Saturday 17 February 2024 08:48 AM UTC+00 | Tags: abohar breaking-news canal farmers financial-hardship news suicide suicide-case

ਚੰਡੀਗੜ੍ਹ, 17 ਫਰਵਰੀ 2024: ਅਬੋਹਰ ਦੇ ਪਿੰਡ ਚੂਹੜੀਵਾਲਾ ਧੰਨਾ ਦੇ ਵਸਨੀਕ ਨੇ ਆਰਥਿਕ ਤੰਗੀ ਅਤੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ (suicide) ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਮ੍ਰਿਤਕ ਦੇਹ ਇਕ ਹਫਤੇ ਬਾਅਦ ਨਹਿਰ ‘ਚੋਂ ਤੈਰਦੀ ਮਿਲੀ, ਜਿਸ ਨੂੰ ਪੁਲਿਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਖੂਈਖੇੜਾ ਦੇ ਮੁਰਦਾਘਰ ‘ਚ ਪਹੁੰਚਾਇਆ ਗਿਆ।

ਜਾਣਕਾਰੀ ਮੁਤਾਬਕ ਕਰੀਬ 40 ਸਾਲਾ ਕ੍ਰਿਸ਼ਨ ਕੁਮਾਰ ਦੋ ਬੱਚਿਆਂ ਦਾ ਪਿਓ ਸੀ ਅਤੇ ਦੋਵੇਂ ਬੱਚੀਆਂ ਕੁੜੀਆਂ ਸਨ । ਉਹ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਉਸ ਨੇ 2 ਕਰਜ਼ੇ ਲਏ ਸਨ, ਜਿਸ ਨੂੰ ਲੰਬੇ ਸਮੇਂ ਤੋਂ ਨਾ ਮੋੜ ਸਕਣ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।

ਬੀਤੇ ਸ਼ਨੀਵਾਰ ਉਹ ਅਚਾਨਕ ਘਰੋਂ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਨਹਿਰ ਵਿੱਚੋਂ ਮਿਲੀ। ਸੂਚਨਾ ਮਿਲਣ ‘ਤੇ ਥਾਣਾ ਖੂਈਖੇੜਾ ਦੇ ਏ.ਐੱਸ.ਆਈ ਲੇਖਰਾਜ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਬਾਹਰ ਕੱਢ ਕੇ ਫਾਜ਼ਿਲਕਾ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਪੁਲਿਸ ਵੱਲੋਂ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।

The post ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ, ਨਹਿਰ ‘ਚੋਂ ਮਿਲੀ ਮ੍ਰਿਤਕ ਦੇਹ appeared first on TheUnmute.com - Punjabi News.

Tags:
  • abohar
  • breaking-news
  • canal
  • farmers
  • financial-hardship
  • news
  • suicide
  • suicide-case

ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ 'ਚ ਭਰੋਸੇ ਦਾ ਮਤਾ ਜਿੱਤਿਆ, ਭਾਜਪਾ 'ਤੇ ਲਾਏ ਗੰਭੀਰ ਦੋਸ਼

Saturday 17 February 2024 09:06 AM UTC+00 | Tags: aam-aadmi-party arvind-kejriwal bjp breaking-news cm-bhagwant-mann delhi-bjp delhi-government delhi-vidhan-sabha kejriwal-government latest-news news nwes punjab-government the-unmute-breaking-news

ਚੰਡੀਗੜ੍ਹ, 17 ਫਰਵਰੀ 2024: ਕੇਜਰੀਵਾਲ ਸਰਕਾਰ ਨੇ ਦਿੱਲੀ ਵਿਧਾਨ ਸਭਾ ‘ਚ ਭਰੋਸੇ ਦਾ ਮਤਾ ਜਿੱਤ ਲਿਆ ਹੈ। ਕੇਜਰੀਵਾਲ ਸਰਕਾਰ ਨੇ 54 ਵੋਟਾਂ ਹਾਸਲ ਕਰਕੇ ਬਹੁਮਤ ਹਾਸਲ ਕੀਤਾ ਹੈ। ਸਦਨ ਦੀ ਕਾਰਵਾਈ ਸੋਮਵਾਰ 19 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਸ਼ਵਾਸ ਮਤੇ ‘ਤੇ ਚਰਚਾ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਥਿਤ ਸ਼ਰਾਬ ਘਪਲੇ ਮਾਮਲੇ ‘ਤੇ ਕਿਹਾ ਕਿ ਸਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਸਾਡੀ ਸੋਚ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਅੱਗੇ ਕਿਹਾ ਕਿ ਮੈਂ ਦਿੱਲੀ ਵਿਚ ਪ੍ਰਸਤਾਵ ਦਾ ਸਮਰਥਨ ਕਰਦਾ ਹਾਂ। 54 ਇੱਥੇ ਮੌਜੂਦ ਹਨ। ਤਿੰਨ ਬਿਮਾਰ ਹਨ, ਦੋ ਜੇਲ੍ਹ ਵਿੱਚ ਹਨ, ਦੋ ਵਿਆਹ ਵਿੱਚ ਹਨ ਅਤੇ ਇੱਕ ਬਾਹਰ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿਰਫ ਆਮ ਆਦਮੀ ਪਾਰਟੀ ਚੁਣੌਤੀ ਦੇ ਸਕਦੀ ਹੈ | ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ 2029 ਤੱਕ ਦੇਸ਼ ‘ਚ ਆਮ ਆਦਮੀ ਪਾਰਟੀ ਭਾਜਪਾ ਤੋਂ ਮੁਕਤੀ ਦਿਵਾਏਗੀ | ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੱਲਬਾਤ ਦੌਰਾਨ ਦੋਸ਼ ਲਾਇਆ ਹੈ ਕਿ ਦਿੱਲੀ ਦੇ ਹਸਪਤਾਲ ‘ਚ ਦਵਾਈ ਬੰਦ ਕਰਨ ਦਾ ਕੰਮ ਭਾਜਪਾ ਨੇ ਕੀਤਾ। ਦਿੱਲੀ ਦੇ ਹਸਪਤਾਲਾਂ ਵਿੱਚ ਪਰਚੀ ਬਣਾਉਣ ਵਾਲਿਆਂ ਨੂੰ ਹਟਾ ਦਿੱਤਾ ਗਿਆ। ਦਿੱਲੀ ਵਿੱਚ ਫਰਿਸ਼ਤੇ ਸਕੀਮ ਬੰਦ ਕਰ ਦਿੱਤੀ ਗਈ ਹੈ। 23 ਹਜ਼ਾਰ ਜਣਿਆਂ ਦਾ ਮੁਫ਼ਤ ਇਲਾਜ ਕੀਤਾ।

ਉਨ੍ਹਾਂ (Arvind Kejriwal) ਨੇ ਅੱਗੇ ਕਿਹਾ ਕਿ ਸਾਡੀ ਦਿੱਲੀ ਸਰਕਾਰ ਹੈ, ਪਰ ਸਾਡੇ ਕੋਲ ਸੇਵਾ ਵਿਭਾਗ ਨਹੀਂ ਹੈ। ਮੈਂ ਆਪਣੇ ਚਪੜਾਸੀ ਦਾ ਵੀ ਤਬਾਦਲਾ ਨਹੀਂ ਕਰ ਸਕਦਾ। ਅਧਿਕਾਰੀ ਨੂੰ ਧਮਕੀਆਂ ਦੇ ਰਹੇ ਹਨ ਕਿ ਕੰਮ ਨਾ ਕਰੋ। ਜੇਕਰ ਇਹ ਕੰਮ ਕਰਦਾ ਹੈ, ਤਾਂ ਅਸੀਂ ED ਭੇਜਣ ਦੀ ਧਮਕੀ ਦਿੰਦੇ ਹਨ। ਅਫਸਰ ਅਤੇ ਆਈਏਐਸ ਅਫਸਰ ਮੇਰੇ ਕੋਲ ਆ ਕੇ ਰੋ ਰਹੇ ਹਨ। ਉਹ ਸਾਨੂੰ ਕੁਚਲਣ ਦੀ ਦਿਨ ਰਾਤ ਕੋਸ਼ਿਸ਼ ਕਰ ਰਹੇ ਹਨ।

ਸੀਐਮ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਪੂਰੀ ਦਿੱਲੀ ਵਿੱਚ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਹੈ। ਦਿੱਲੀ ਸਰਕਾਰ ਨੇ 5000 ਹਜ਼ਾਰ ਰੁਪਏ ਦਾ ਬਜਟ ਦਿੱਤਾ ਹੈ। ਪਰ ਵਿੱਤ ਵਿਭਾਗ ਬਜਟ ਨਹੀਂ ਦੇ ਰਿਹਾ। ਆਤਿਸ਼ੀ ਹਾਈ ਕੋਰਟ ਗਈ ਹੈ। ਅਦਾਲਤ ਨੇ ਬਜਟ ਦੇਣ ਲਈ ਕਿਹਾ ਗਿਆ ਹੈ।

The post ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ‘ਚ ਭਰੋਸੇ ਦਾ ਮਤਾ ਜਿੱਤਿਆ, ਭਾਜਪਾ ‘ਤੇ ਲਾਏ ਗੰਭੀਰ ਦੋਸ਼ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bjp
  • breaking-news
  • cm-bhagwant-mann
  • delhi-bjp
  • delhi-government
  • delhi-vidhan-sabha
  • kejriwal-government
  • latest-news
  • news
  • nwes
  • punjab-government
  • the-unmute-breaking-news

ਚੰਡੀਗੜ੍ਹ, 17 ਫਰਵਰੀ 2024: ਨਿਊਯਾਰਕ ਕੋਰਟ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਸਾਬਕਾ ਡੋਨਾਲਡ ਟਰੰਪ (Donald Trump) ‘ਤੇ 2,946 ਕਰੋੜ ਰੁਪਏ (364 Millionen US-Dollar) ਦਾ ਜ਼ੁਰਮਾਨਾ ਲਗਾਇਆ ਹੈ। ਇਸਦੇ ਨਾਲ ਹੀ ਟਰੰਪ ਦੇ ਸਾਰੇ ਕਾਰੋਬਾਰਾਂ ‘ਤੇ 3 ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਟਰੰਪ ਖ਼ਿਲਾਫ਼ ਸਿਵਲ ਧੋਖਾਧੜੀ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ।

ਡੋਨਾਲਡ ਟਰੰਪ (Donald Trump) ‘ਤੇ 10 ਕਰੋੜ ਡਾਲਰ ਯਾਨੀ 832 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਪਲਾ ਕਰਨ ਦਾ ਦੋਸ਼ ਸੀ। ਦੋਸ਼ ਹੈ ਕਿ ਟਰੰਪ ਨੇ ਆਪਣੀ ਜ਼ਮੀਨ ਅਤੇ ਜਾਇਦਾਦ ਬਾਰੇ ਝੂਠੀ ਜਾਣਕਾਰੀ ਦੇ ਕੇ ਆਪਣੀ ਜਾਇਦਾਦ ਵਿੱਚ ਵਾਧਾ ਕੀਤਾ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਟਰੰਪ ਖ਼ਿਲਾਫ਼ ਇਹ ਕੇਸ ਦਾਇਰ ਕੀਤਾ ਹੈ। ਇਸ ਦੀ ਸੁਣਵਾਈ ਜਸਟਿਸ ਆਰਥਰ ਐੱਫ. ਐਂਗੋਰੋਨ ਨੇ ਕੀਤੀ।

ਡੋਨਾਲਡ ਟਰੰਪ ‘ਤੇ ਬੈਂਕ ਲੋਨ ਅਤੇ ਘੱਟ ਬੀਮਾ ਪ੍ਰੀਮੀਅਮ ਲੈਣ ਲਈ 2011 ਤੋਂ 2021 ਦਰਮਿਆਨ ਆਪਣੀ ਜਾਇਦਾਦ ਨੂੰ ਵਧਾਉਣ ਦਾ ਦੋਸ਼ ਲਗਾਇਆ ਗਿਆ ਸੀ। ਟਰੰਪ ਨੇ ਆਪਣੀ ਰੀਅਲ ਅਸਟੇਟ ਜਾਇਦਾਦ ਜਿਵੇਂ ਕਿ ਟਰੰਪ ਟਾਵਰ, ਮਾਰ-ਏ-ਲਾਗੋ, ਆਪਣੇ ਦਫਤਰਾਂ ਅਤੇ ਗੋਲਫ ਕਲੱਬਾਂ ਦੀ ਕੀਮਤ ਨੂੰ ਵਧਾ ਦਿੱਤਾ ਅਤੇ ਆਪਣੀ ਕੁੱਲ ਸੰਪਤੀ ਨੂੰ ਲਗਭਗ 18.3 ਹਜ਼ਾਰ ਕਰੋੜ ਰੁਪਏ ਤੱਕ ਵਧਾ ਦਿੱਤਾ।

ਜਨਵਰੀ 2023 ਵਿੱਚ, ਨਿਊਯਾਰਕ ਦੇ ਇੱਕ ਜੱਜ ਨੇ ਟਰੰਪ ਦੇ ਖ਼ਿਲਾਫ਼ ਅਟਾਰਨੀ ਜਨਰਲ ਦੇ ਮੁਕੱਦਮੇ ਨੂੰ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ। ਕੇਸ ਦੀ ਸੁਣਵਾਈ ਲਈ ਅਕਤੂਬਰ 2023 ਦਾ ਮਹੀਨਾ ਚੁਣਿਆ ਗਿਆ ਸੀ। ਅਟਾਰਨੀ ਜਨਰਲ ਜੇਮਸ ਦਾ ਕੇਸ ਸਿਵਲ ਹੈ, ਇਸ ਲਈ ਟਰੰਪ ‘ਤੇ ਅਪਰਾਧਿਕ ਦੋਸ਼ ਨਹੀਂ ਲਗਾਏ ਜਾ ਸਕਦੇ ਹਨ।

ਮਾਮਲੇ ਦੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਟਰੰਪ ਨੇ ਮੀਡੀਆ ਨਾਲ ਗੱਲਬਾਤ ਕੀਤੀ। ਟਰੰਪ ਨੇ ਕਿਹਾ ਸੀ- ਇਹ ਮਾਮਲਾ ਇੱਕ ਘਪਲਾ, ਧੋਖਾਧੜੀ ਅਤੇ ਸਿਆਸੀ ਹਮਲਾ ਹੈ। ਡੈਮੋਕਰੇਟਸ ਆਪਣੇ ਆਪ ਵਿੱਚ ਇੱਕ ਭ੍ਰਿਸ਼ਟ ਅਤੇ ਭਿਆਨਕ ਸੰਗਠਨ ਹਨ। ਜਸਟਿਸ ਆਰਥਰ ਵੀ ਡੈਮੋਕਰੇਟਸ ਪ੍ਰਤੀ ਪੱਖਪਾਤੀ ਹੈ। ਉਨ੍ਹਾਂ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।

The post ਅਮਰੀਕੀ: ਡੋਨਾਲਡ ਟਰੰਪ ‘ਤੇ 2946 ਕਰੋੜ ਰੁਪਏ ਦਾ ਲਾਇਆ ਜ਼ੁਰਮਾਨਾ, ਕਾਰੋਬਾਰਾਂ ‘ਤੇ 3 ਸਾਲ ਲਈ ਲੱਗੀ ਪਾਬੰਦੀ appeared first on TheUnmute.com - Punjabi News.

Tags:
  • breaking-news
  • donald-trump
  • news
  • new-york-court
  • trump
  • usa-news
  • us-president

ਬਰਨਾਲਾ/ ਮਾਨਸਾ, 17 ਫਰਵਰੀ 2024: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪੱਧਰੀ ਸੱਦੇ ਤੇ ਬਰਨਾਲਾ ਤੇ ਮਾਨਸਾ ਬਲਾਕ ਨਿਹਾਲ ਸਿੰਘ ਵਾਲਾ ਮੋਗਾ ਜ਼ਿਲ੍ਹੇ ਵੱਲੋਂ ਧਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ (Farmers) ਮੰਗਾਂ ਲਈ ਦਿੱਲੀ ਵੱਲ ਤੁਰੇ ਕਿਸਾਨਾਂ ਉੱਤੇ ਹਰਿਆਣਾ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ਬਰ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬੀਜੇਪੀ ਦੇ ਆਗੂਆਂ ਦੇ ਘਰਾਂ ਅੱਗੇ ਦੋ ਰੋਜ਼ਾ ਧਰਨੇ ਦੇਣ ਦੇ ਦਿੱਤੇ ਸੱਦੇ ਤਹਿਤ ਅੱਜ ਬਰਨਾਲਾ ਵਿਖੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਟੋਲ ਪਲਾਜ਼ਾ ਮਹਿਲ ਕਲਾਂ ਤੇ ਬਰਨਾਲਾ ਅੱਗੇ ਧਰਨਾ ਸ਼ੂਰੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਸੈਂਕੜੇ ਕਿਸਾਨ ਔਰਤ ਹਾਜਰ ਹੋਏ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਭਾਜਪਾ ਹਕੂਮਤ ਸ਼ਿਰੇ ਜ਼ਬਰ ਢਾਹ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ। ਜਦੋਂ ਕਿ ਕਿਸਾਨਾ ਦੀਆਂ ਮੰਗਾਂ ਜਾਇਜ ਹਨ। ਜਿਸ ਹਾਮੀ ਦਿੱਲੀ ਕਿਸਾਨੀ ਮੋਰਚੇ ਵਿੱਚ ਭਰੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਾੜਾ ਵਤੀਰਾ ਨਾਂ ਬਦਲਿਆ ਤਾਂ ਕਿਸਾਨਾ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਕਿਸਾਨਾਂ Farmers)  ਦੀਆਂ ਮੰਗਾਂ ਸਬੰਧੀ ਕਿਸਾਨ ਆਗੂ ਨੇ ਕਿਹਾ ਕਿ ਸਾਰੀਆਂ ਫਸਲਾਂ ਦੇ ਭਾਅ ਸਵਾਮੀਨਥਨ ਦੀਆਂ ਸਿਫਾਰਸ਼ਾਂ ਅਨੁਸਾਰ ਤਹਿ ਕੀਤੇ ਜਾਣ।ਐਮ ਐਸ ਪੀ ਗਰੰਟੀ ਕਾਨੂੰਨ ਦੀ ਗਰੰਟੀ ਕੀਤੀ ਜਾਵੇ। ਭਾਰਤ ਸਰਕਾਰ WTO, ਦੀਆਂ ਨੀਤੀਆਂ ਚੌ ਬਾਹਰ ਆਵੇ, ਕਿਸਾਨਾ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਤੇ ਪੱਤਰਕਾਰ ਕਤਲ ਮਾਮਲੇ ‘ਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋਏ।

ਸੂਬਾ ਆਗੂ ਹਰਦੀਪ ਸਿੰਘ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਟੱਲੇਵਾਲ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਜਰਨਾਲ ਸਕੱਤਰ, ਜਰਨੈਲ ਸਿੰਘ ਬਦਰਾ ਜ਼ਿਲ੍ਹਾ ਖਜ਼ਾਨਚੀ ਭਗਤ ਸਿੰਘ ਛੰਨਾ ਬੁੱਕਣ ਸਿੰਘ ਸੈਦੋਵਾਲ ਦਰਸ਼ਨ ਸਿੰਘ ਭੈਣੀ, ਇੰਦਰਜੀਤ ਸਿੰਘ ਝੱਬਰ ਪ੍ਰਧਾਨ ਗੁਰਚਰਨ ਸਿੰਘ ਰਾਮਾ ਜ਼ਰ ਸਕੱ, ਬੂਟਾ ਸਿੰਘ ਭਾਗੀਕੇ, ਬੀਬੀ ਆਗੂ ਕੁਲਦੀਪ ਕੌਰ ਕੁੱਸਾ ਜੋਤੀ ਕੌਰ ਬੁੱਢਲਾਡਾ ਕਮਲਜੀਤ ਕੌਰ ਬਰਨਾਲਾ ਬਿੰਦਰ ਪਾਲ ਕੌਰ ਭਦੌੜ, ਨੈਬ ਸਿੰਘ ਕਾਲਾ ਗੁਪਾਲ ਸਿੰਗਲਾ ਆਦਿ ਹਾਜ਼ਰ ਰਹੇ |

 

The post ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨਾਂ ਨੇ ਬਰਨਾਲਾ ਵਿਖੇ ਦਿੱਤਾ ਧਰਨਾ appeared first on TheUnmute.com - Punjabi News.

Tags:
  • barnala
  • bharatiya-kisan-union-ekta-ugrahan
  • breaking-news
  • farmers
  • news

ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 9 ਜਣਿਆਂ ਦੀ ਮੌਤ

Saturday 17 February 2024 09:47 AM UTC+00 | Tags: blast-news breaking-news explosion firecracker-factory firecracker-factory-blast news tamil-nadu

ਚੰਡੀਗੜ੍ਹ, 17 ਫਰਵਰੀ 2024: ਤਾਮਿਲਨਾਡੂ (Tamil Nadu) ਦੇ ਵਿਰੁਧੁਨਗਰ ਵਿੱਚ ਸ਼ਨੀਵਾਰ ਨੂੰ ਇੱਕ ਪਟਾਕਾ ਫੈਕਟਰੀ (firecracker factory) ਵਿੱਚ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 9 ਜਣਿਆਂ ਦੀ ਮੌਤ ਹੋ ਗਈ ਹੈ । ਇਸ ਧਮਾਕੇ ਵਿਚ ਛੇ ਹੋਰ ਜਣੇ ਵੀ ਜ਼ਖਮੀ ਹੋ ਗਏ। ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ। ਮੁੱਢਲੀ ਜਾਂਚ ਮੁਤਾਬਕ ਮ੍ਰਿਤਕਾਂ ਵਿੱਚ ਬੀਬੀਆਂ ਵੀ ਸ਼ਾਮਲ ਹਨ।

ਹਾਦਸੇ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਧਮਾਕਾ ਫੈਕਟਰੀ ਦੇ ਕੈਮੀਕਲ ਮਿਕਸਿੰਗ ਰੂਮ ‘ਚ ਹੋਇਆ ਹੈ। ਇਸ ਧਮਾਕੇ ਵਿੱਚ ਫੈਕਟਰੀ ਦੇ ਨੇੜੇ ਸਥਿਤ ਚਾਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਘਰ ‘ਚ ਪਟਾਕਿਆਂ ਦੀ ਫੈਕਟਰੀ (firecracker factory) ਚੱਲ ਰਹੀ ਸੀ ਜੋ ਢਹਿ ਢੇਰੀ ਹੋ ਗਈ। ਪੁਲਿਸ ਨੇ ਦੱਸਿਆ ਕਿ ਮਲਬੇ ਹੇਠਾਂ ਕੁਝ ਹੋਰ ਜਣਿਆਂ ਦੇ ਦਬੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

The post ਤਾਮਿਲਨਾਡੂ ਦੀ ਪਟਾਕਾ ਫੈਕਟਰੀ ‘ਚ ਜ਼ਬਰਦਸਤ ਧਮਾਕਾ, 9 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • blast-news
  • breaking-news
  • explosion
  • firecracker-factory
  • firecracker-factory-blast
  • news
  • tamil-nadu

ਚੰਡੀਗੜ੍ਹ, 17 ਫਰਵਰੀ 2024: ਹਰਿਆਣਾ-ਪੰਜਾਬ ਦੇ ਸ਼ੰਭੂ ਬਾਰਡਰ ‘ਤੇ ਗੁਰਦਾਸਪੁਰ ਦੇ ਕਿਸਾਨ ਗਿਆਨ ਸਿੰਘ (farmer Gyan Singh) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ । ਉਨ੍ਹਾਂ ਦਾ ਅੱਜ ਜੱਦੀ ਪਿੰਡ ਚਾਚੋਕੀ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੱਸਿਆ ਰਿਹਾ ਹੈ ਕਿ ਮ੍ਰਿਤਕ ਕਿਸਾਨ ‘ਤੇ ਬੈਂਕ ਦਾ 3 ਲੱਖ ਰੁਪਏ ਦਾ ਕਰਜ਼ਾ ਸੀ। ਉਕਤ ਕਿਸਾਨ ਇਸ ਕਰਜ਼ੇ ਦੀ ਮੁਆਫ਼ੀ ਲਈ ਅੰਦੋਲਨ ਵਿੱਚ ਸ਼ਾਮਲ ਹੋਇਆ ਸੀ।

ਦਰਅਸਲ, 4 ਫਰਵਰੀ ਨੂੰ ਸ਼ੰਭੂ ਬਾਰਡਰ ‘ਤੇ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਗਿਆਨ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਗਿਆਨ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕ ਗਿਆਨ ਸਿੰਘ (farmer Gyan Singh) ਦੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ 11 ਫਰਵਰੀ ਨੂੰ ਉਨ੍ਹਾਂ ਦਾ ਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਨਾਮਦੇਵ ਜੀ ਦੇ ਜਥੇ ਨਾਲ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਸ਼ੰਭੂ ਬਾਰਡਰ ਗਿਆ ਸੀ। ਉਨ੍ਹਾਂ ਨੂੰ 14 ਫਰਵਰੀ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਆਪਣੇ ਭਰਾ ਦੀ ਸ਼ਹਾਦਤ ‘ਤੇ ਮਾਣ ਹੈ, ਕਿਉਂਕਿ ਗਿਆਨ ਸਿੰਘ ਨੇ ਕਿਸਾਨ ਸੰਘਰਸ਼ ਵਿੱਚ ਕਿਸਾਨਾਂ ਲਈ ਆਪਣੀ ਜਾਨ ਗਵਾਈ ਹੈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨੋਂ ਭਰਾਵਾਂ ਕੋਲ ਥੋੜ੍ਹੀ ਜਿਹੀ ਜ਼ਮੀਨ ਹੈ ਜਿਸ ‘ਤੇ ਉਹ ਖੇਤੀ ਕਰਦੇ ਹਨ। ਉਨ੍ਹਾਂ ਦੇ ਸਿਰ ‘ਤੇ ਵੀ ਕਰਜ਼ਾ ਹੈ, ਇਸ ਲਈ ਉਸ ਨੇ ਮੰਗ ਕੀਤੀ ਹੈ ਕਿ ਉਸ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ।

The post ਪਿੰਡ ਚਾਚੋਕੀ ਵਿਖੇ ਕਿਸਾਨ ਗਿਆਨ ਸਿੰਘ ਦਾ ਕੀਤਾ ਅੰਤਿਮ ਸਸਕਾਰ, ਕਰਜ਼ੇ ਮੁਆਫ਼ੀ ਲਈ ਅੰਦੋਲਨ ‘ਚ ਹੋਇਆ ਸੀ ਸ਼ਾਮਲ appeared first on TheUnmute.com - Punjabi News.

Tags:
  • breaking-news
  • chachoki-village
  • gurdaspur
  • gyan-singh
  • india-news
  • news
  • shambhu-border

ਪੰਜਾਬ ਦੇ ਗੌਰਵਸਾਲੀ ਇਤਿਹਾਸ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਝਾਕੀਆਂ ਅਗਲੇ ਪੜਾਅ ਲਈ ਰਵਾਨਾ

Saturday 17 February 2024 10:58 AM UTC+00 | Tags: breaking-news cm-bhagwant-mann fazilka latest-news news punjab punjabi-news punjab-tableaus tableaus the-unmute-latest-news

ਫਾਜ਼ਿਲਕਾ 17 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਗੌਰਵਸਾਲੀ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ (Tableaus) ਫਾਜ਼ਿਲਕਾ ਤੋਂ ਅੱਜ ਅਗਲੇ ਪੜਾਅ ਲਈ ਰਵਾਨਾ ਹੋਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 26 ਜਨਵਰੀ ਮੌਕੇ ਦਿੱਲੀ ਵਿਖੇ ਭੇਜੀ ਗਈ ਝਾਂਕੀ ਨੂੰ ਕੇਂਦਰ ਸਰਕਾਰ ਨੇ ਜਾਣਬੁਝ ਕੇ ਰੱਦ ਕਰ ਦਿੱਤਾ ਸੀ ਪਰ ਹੁਣ ਇਹ ਝਾਂਕੀਆਂ ਪੰਜਾਬ ਭਰ ਵਿੱਚ ਵਿਖਾਈਆਂ ਜਾ ਰਹੀਆਂ ਹਨ।

ਉਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਜਾਣਬੁਝ ਕੇ ਪੰਜਾਬ ਦੀ ਝਾਕੀ ਨੂੰ ਰੱਦ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਆਪਣੀਆਂ ਝਾਕੀਆਂ (Tableaus) ਸਾਰੇ ਪੰਜਾਬ ਦੇ ਲੋਕਾਂ ਨੂੰ ਵਿਖਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਾਡੀ ਨਵੀਂ ਪੀੜੀ ਪੰਜਾਬ ਦੇ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਹੋ ਸਕੇ।

ਇਹਨਾਂ ਵਿੱਚੋਂ ਇੱਕ ਝਾਕੀ ਪੰਜਾਬੀਆਂ ਦੇ ਆਜ਼ਾਦੀ ਸੰਗਰਾਮ ਵਿੱਚ ਪਾਏ ਗਏ ਯੋਗਦਾਨ ਬਾਰੇ ਹੈ ਜਦਕਿ ਦੂਜੀ ਝਾਕੀ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸ਼ਾਉਂਦੀ ਹੈ। ਇਸੇ ਤਰ੍ਹਾਂ ਇੱਕ ਝਾਂਕੀ ਨਾਰੀ ਸਸ਼ਕਤੀਕਰਨ ਤੇ ਅਧਾਰਿਤ ਹੈ। ਇਸ ਮੌਕੇ ਫਾਜ਼ਿਲਕਾ ਵਾਸੀਆਂ ਨੇ ਪੂਰੇ ਉਤਸਾਹ ਨਾਲ ਇਹ ਝਾਂਕੀਆਂ ਵੇਖੀਆਂ।

The post ਪੰਜਾਬ ਦੇ ਗੌਰਵਸਾਲੀ ਇਤਿਹਾਸ ਅਤੇ ਵਿਰਾਸਤ ਨੂੰ ਦਰਸਾਉਂਦੀਆਂ ਝਾਕੀਆਂ ਅਗਲੇ ਪੜਾਅ ਲਈ ਰਵਾਨਾ appeared first on TheUnmute.com - Punjabi News.

Tags:
  • breaking-news
  • cm-bhagwant-mann
  • fazilka
  • latest-news
  • news
  • punjab
  • punjabi-news
  • punjab-tableaus
  • tableaus
  • the-unmute-latest-news

ਸਵੀਪ ਵੋਟਰ ਜਾਗਰੂਕਤਾ ਵੈਨ ਨੇ ਪਿੰਡ ਬੱਲੂਆਣਾ ਵਿਖੇ ਪਹੁੰਚ ਕੇ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਕੀਤਾ ਜਾਗਰੂਕ

Saturday 17 February 2024 11:07 AM UTC+00 | Tags: breaking-news election-commission-punjab news punjab sweep-voter-awareness-van voter-awareness voter-awareness-van

ਫਾਜ਼ਿਲਕਾ 17 ਜਨਵਰੀ 2024: ਭਾਰਤ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨ ਪੰਜਾਬ ਵੱਲੋਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਈ.ਵੀ.ਐਮਜ਼, ਵੀਵੀਪੈਟ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਭੇਜੀ ਸਵੀਪ ਵੋਟਰ ਜਾਗਰੂਕਤਾ ਵੈਨ (sweep voter awareness van) ਵੱਖ-ਵੱਖ ਹਲਕਿਆਂ ਵਿਖੇ ਜਾ ਕੇ ਜਾਗਰੂਕਤਾ ਫੈਲਾਅ ਰਹੀ ਹੈ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਲਾਈ ਗਈ ਇਸ ਵੈਨ ਰਾਹੀਂ ਅੱਜ ਜ਼ਿਲਾ ਫਾਜ਼ਿਲਕਾ ਦੇ ਹਲਕਾ ਬੱਲੂਆਣਾ ਦੇ ਪਿੰਡ ਬੱਲੂਆਣਾ ਵਿਚ ਪਹੁੰਚ ਕੇ ਆਡੀਓ-ਵੀਡੀਓ ਰਾਹੀਂ ਵੋਟ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਗਈ।

ਉਨ੍ਹਾਂ ਦੱਸਿਆ ਕਿ ਇਹ ਵੈਨ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਨੂੰ ਜਾਗਰੂਕ ਕਰਕੇ ਕਵਰ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ (sweep voter awareness van) ਵਿਧਾਨ ਸਭਾ ਚੋਣ ਹਲਕਿਆਂ ਵਿਚ ਜਾ ਕੇ ਵੋਟਰਾਂ ਨੂੰ ਵੋਟਰ ਹੈਲਪਲਾਈਨ1950 ਅਤੇ ਵੋਟਿੰਗ ਮਸ਼ੀਨਾਂ ਦੇ ਕੰਮਕਾਜ਼ ਬਾਰੇ ਜਾਗਰੂਕ ਕਰ ਰਹੀ ਹੈ ਅਤੇ ਇਸ ਦੀ ਵਰਤੋਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦੇ ਰਹੀ ਹੈ।

ਇਸ ਮੌਕੇ ਸਹਾਇਕ ਸਵੀਪ ਨੋਡਲ ਅਫਸਰ-ਕਮ-ਜ਼ਿਲ੍ਹਾ ਸਵੀਪ ਆਈਕੋਨ ਪ੍ਰਿੰਸੀਪਲ ਰਾਜਿੰਦਰ ਵਿਖੋਨਾ ਨੇ ਦੱਸਿਆ ਕਿ ਇਸ ਜਾਗਰੂਕਤਾ ਵੈਨ ਦਾ ਉਦੇਸ਼ ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ। ਇਸ ਜਾਗਰੂਕਤਾ ਵੈਨ ਵਿੱਚ ਈ.ਵੀ.ਐਮ ਤੇ ਵੀਵੀਪੈਟ ਮਸ਼ੀਨ ਰੱਖ ਕੇ ਮਾਸਟਰ ਟ੍ਰੇਨਰ ਵੱਲੋਂ ਈ.ਵੀ.ਐਮ ਤੇ ਵੀਵੀਪੈਟ ਮਸ਼ੀਨ ਦੀ ਵਰਤੋਂ ਕਰਨ ਸਬੰਧੀ ਵੋਟਰਾਂ ਨੂੰ ਜਾਗਰੂਕ ਵੀ ਕੀਤਾ ਗਿਆ।

The post ਸਵੀਪ ਵੋਟਰ ਜਾਗਰੂਕਤਾ ਵੈਨ ਨੇ ਪਿੰਡ ਬੱਲੂਆਣਾ ਵਿਖੇ ਪਹੁੰਚ ਕੇ ਲੋਕਾਂ ਨੂੰ ਵੋਟ ਦੇ ਹੱਕ ਪ੍ਰਤੀ ਕੀਤਾ ਜਾਗਰੂਕ appeared first on TheUnmute.com - Punjabi News.

Tags:
  • breaking-news
  • election-commission-punjab
  • news
  • punjab
  • sweep-voter-awareness-van
  • voter-awareness
  • voter-awareness-van

IND vs ENG: ਯਸ਼ਸਵੀ ਜੈਸਵਾਲ ਨੇ ਜੜਿਆ ਤੀਜਾ ਟੈਸਟ ਸੈਂਕੜਾ, ਸ਼ੁਭਮਨ ਗਿੱਲ ਦਾ ਅਰਧ ਸੈਂਕੜਾ ਪੂਰਾ

Saturday 17 February 2024 11:15 AM UTC+00 | Tags: breaking-news cricket-news ind-vs-eng news shubman-gill test-century yashaswi-jaiswal

ਚੰਡੀਗੜ੍ਹ, 17 ਜਨਵਰੀ 2024: ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਇੱਕ ਵਿਕਟ ਗੁਆ ਕੇ 184 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜੈਸਵਾਲ (Yashaswi Jaiswal) 104 ਅਤੇ ਸ਼ੁਭਮਨ 56 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਸ਼ੁਭਮਨ ਨੇ ਆਪਣੇ ਟੈਸਟ ਕਰੀਅਰ ਦਾ ਪੰਜਵਾਂ ਅਰਧ ਸੈਂਕੜਾ ਲਗਾਇਆ। ਦੋਵਾਂ ਵਿਚਾਲੇ ਦੂਜੇ ਵਿਕਟ ਲਈ 150 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਭਾਰਤ ਦੀ ਬੜ੍ਹਤ 310 ਦੌੜਾਂ ਤੱਕ ਪਹੁੰਚ ਗਈ ਹੈ। ਭਾਰਤ ਨੂੰ ਇਕੋ-ਇਕ ਝਟਕਾ ਰੋਹਿਤ ਸ਼ਰਮਾ ਦੇ ਰੂਪ ਵਿਚ ਲੱਗਾ। ਯਸ਼ਸਵੀ (Yashaswi Jaiswal) ਕਾਫੀ ਦਰਦ ‘ਚ ਨਜ਼ਰ ਆ ਰਾਹ ਹੈ। ਯਸ਼ਸਵੀ ਦੀ ਪਿੱਠ ਵਿੱਚ ਦਰਦ ਹੈ। ਫਿਜ਼ੀਓ ਮੈਦਾਨ ‘ਤੇ ਆਏ, ਪਰ ਯਸ਼ਸਵੀ ਪੈਵੇਲੀਅਨ ਨਹੀਂ ਪਰਤੇ |

ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜੇ ਟੈਸਟ ਦਾ ਅੱਜ ਤੀਜਾ ਦਿਨ ਹੈ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ‘ਤੇ ਹੀ ਸਮਾਪਤ ਗਈ। ਫਿਲਹਾਲ ਭਾਰਤ ਦੀ ਦੂਜੀ ਪਾਰੀ ਚੱਲ ਰਹੀ ਹੈ। ਇਹ ਮੈਚ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।

The post IND vs ENG: ਯਸ਼ਸਵੀ ਜੈਸਵਾਲ ਨੇ ਜੜਿਆ ਤੀਜਾ ਟੈਸਟ ਸੈਂਕੜਾ, ਸ਼ੁਭਮਨ ਗਿੱਲ ਦਾ ਅਰਧ ਸੈਂਕੜਾ ਪੂਰਾ appeared first on TheUnmute.com - Punjabi News.

Tags:
  • breaking-news
  • cricket-news
  • ind-vs-eng
  • news
  • shubman-gill
  • test-century
  • yashaswi-jaiswal

ਚੰਡੀਗੜ੍ਹ- 17 ਫਰਵਰੀ 2024: ਪੰਜਾਬੀ ਸਾਹਿਤ ਅਕਾਦਮੀ , ਲੁਧਿਆਣਾ ਦੀ 3 ਮਾਰਚ ਨੂੰ ਹੋ ਰਹੀ ਚੋਣ ਲਈ ਲਖਵਿੰਦਰ ਸਿੰਘ ਜੌਹਲ (ਡਾ.) ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ। ਮਨੋਰਥ ਪੱਤਰ ਅੱਜ ਇਸ ਵਾਰ ਜਨਰਲ ਸਕੱਤਰੀ ਦੇ ਉਮੀਦਵਾਰ ਡਾ. ਗੁਰਇਕਬਾਲ ਸਿੰਘ ਨੇ ਜਾਰੀ ਕੀਤਾ।

ਚੋਣ ਮਨੋਰਥ ਪੱਤਰ ਤਿਆਰੀ ਕਮੇਟੀ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨਗੀ ਦੇ ਉਮੀਦਵਾਰ ਡਾਃ ਸ਼ਿੰਦਰਪਾਲ ਸਿੰਘ ਸਾਬਕਾ ਰਜਿਸਟਰਾਰ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਜਨਰਲ ਸਕੱਤਰ ਦੇ ਉਮੀਦਵਾਰ ਡਾਃ ਗੁਰਇਕਬਾਲ ਸਿੰਘ ਮੀਤ ਪ੍ਰਧਾਨਗੀ ਲਈ ਉਮੀਦਵਾਰ ਡਾਃ ਭਗਵੰਤ ਸਿੰਘ ਸੰਪਾਦਕ ਜਾਗੋ, ਡਾਃ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਡਾਃ ਇਕਬਾਲ ਸਿੰਘ ਗੋਦਾਰਾ ਸ਼ਾਮਿਲ ਸਨ।

ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ 3 ਮਾਰਚ, 2024 ਨੂੰ ਸਾਲ 2024-26 ਲਈ ਹੋ ਰਹੀ ਚੋਣ ਲਈ ਇਸ ਮਨੋਰਥ ਪੱਤਰ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦਾ ਸੰਵਿਧਾਨ ਸੋਧਣ ਲਈ ਵਿਸ਼ੇਸ਼ ਸੁਝਾਅ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ।

ਵਿਦੇਸ਼ਾਂ ਵਿਚ ਰਹਿੰਦੇ ਸਰਪ੍ਰਸਤਾਂ ਤੇ ਮੈਂਬਰਜ਼ ਨੂੰ ਅਕਾਡਮੀ ਦੇ ਪ੍ਰਬੰਧ ਵਿਚ ਸੁਚਾਰੂ ਹਿੱਸਾ ਲੈਣ ਲਈ ਭਵਿੱਖ ਮੁਖੀ ਨੇਮ ਬਣਾਏ ਜਾਣਗੇ। ਬਲਰਾਜ ਸਾਹਨੀ ਓਪਨ ਏਅਰ ਥੀਏਟਰ ਦੀ ਮੁਰੰਮਤ ਲਈ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਇਲਾਵਾ ਨਿੱਜੀ ਦਾਨਵੀਰਾਂ ਦੀ ਮਦਦ ਨਾਲ, ਇਹ ਕਾਰਜ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੱਖ ਵੱਖ ਨਾਟਕ ਟੋਲੀਆਂ ਨੂੰ ਇਥੇ ਪੇਸ਼ਕਾਰੀ ਕਰਨ ਲਈ ਸੰਪਰਕ ਕੀਤਾ ਜਾਵੇਗਾ ਤਾਂ ਜੋ ਪੇਸ਼ਾਵਰ ਰੰਗ ਮੰਚ ਨੂੰ ਵਿਕਸਤ ਕਰਨ ਦਾ ਮਾਹੌਲ ਬਣ ਸਕੇ।

ਪੰਜਾਬੀ ਭਵਨ ਦੀ ਇਮਾਰਤ ਦੀ ਦਿੱਖ ਨੂੰ ਰੰਗ-ਰੋਗਨ ਕਰਾ ਕੇ ਨਵਿਆਇਆ ਜਾਵੇਗਾ। ਪੰਜਾਬੀ ਭਵਨ ਰੈਫਰੈਂਸ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਵੈੱਬਸਾਈਟ ਉੱਤੇ ਪਾਉਣ ਦੇ ਯਤਨ ਆਰੰਭੇ ਜਾਣਗੇ ਅਤੇ ਗੂਗਲ ਵਲੋਂ ਡਿਜੀਟਲ ਡਾਟਾ ਦਾ ਬਹਾਨਾ ਬਣਾ ਕੇ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਨ ਲਈ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਨਾਲ ਮਿਲ ਕੇ ਯੂਨੀਕੋਡ ਫੌਂਟ ਵਿਚ ਡਾਟਾ ਉਪਲੱਬਧ ਕਰਵਾਉਣ ਲਈ ਯਤਨ ਕੀਤੇ ਜਾਣਗੇ।

ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਅਕਾਡਮੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਈ ਸਾਲ ਪਹਿਲਾਂ ਮਿਲੀ ਪ੍ਰਵਾਨਗੀ ਦੇ ਆਧਾਰ ‘ਤੇ ਪੀ ਐੱਚ ਡੀ ਪ੍ਰਾਪਤ ਮੈਂਬਰਜ਼ ਦੀ ਮਦਦ ਨਾਲ ਖੋਜ ਕੇਂਦਰ ਵਿਕਸਿਤ ਕੀਤਾ ਜਾਵੇਗਾ। ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਲਈ ਕਿਸੇ ਵੀ ਸਥਾਨਕ ਪੋਸਟਗਰੈਜੂਏਟ ਕਾਲਿਜ ਨਾਲ ਸਹਿਮਤੀ ਸਮਝੌਤਾ ਲਿਖਤੀ ਰੂਪ ਵਿੱਚ ਕੀਤਾ ਜਾਵੇਗਾ। ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਉੱਤੇ ਗੋਸ਼ਟੀਆਂ ਕਰਾਉਣ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਜਾਂ ਹੋਰ ਸੰਸਥਾਵਾਂ ਦੀ ਮੰਗ ‘ਤੇ ਅਕਾਡਮੀ ਵੱਲੋਂ ਇੱਕ ਵਿਦਵਾਨ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ।

ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਸਾਹਿੱਤ ਰੂਪਾਂ ਦੀ ਸਿਖਲਾਈ ਕਾਰਜਸ਼ਾਲਾਵਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ। ਅਕਾਡਮੀ ਦੇ ਹੁਣ ਤੱਕ ਰਹੇ ਫੈਲੋਜ਼ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕਾਂ ਦੀ ਜ਼ਿੰਦਗੀ ਅਤੇ ਸਾਹਿਤ ਨੂੰ ਦੇਣ ਬਾਰੇ ਲੜੀਵਾਰ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਦੀਆਂ ਜੀਵਨੀਆਂ ਲਿਖਵਾਈਆਂ ਜਾਣਗੀਆਂ।

ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਫੌਰੀ ਤੌਰ ‘ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰੇ ਤੇ ਸਰਕਾਰ ਨਾਲ ਵਾਰਤਾਲਾਪ ਦਾ ਸਿਲਸਿਲਾ ਤੋਰਿਆ ਜਾਵੇਗਾ। ਕਾਨੂੰਨੀ ਵਿਵਸਥਾਵਾਂ ਹੋਣ ਦੇ ਬਾਵਜੂਦ ਪੰਜਾਬੀ ਨੂੰ ਪੰਜਾਬ ਵਿੱਚ ਇਨਸਾਫ਼ ਦੀ ਭਾਸ਼ਾ ਨਹੀਂ ਬਣਾਇਆ ਜਾ ਰਿਹਾ, ਘੱਟੋ ਘੱਟ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਫੌਰੀ ਤੌਰ ‘ਤੇ ਪੰਜਾਬੀ ਲਾਗੂ ਕਰਵਾਈ ਜਾਣ ਲਈ ਹੋਰ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ।

ਕਾਨੂੰਨ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਪੰਜਾਬੀ ਭਾਸ਼ਾ (ਵਿਧਾਨਕ) ਕਮਿਸ਼ਨ ਹਕੀਕਤ ਵਿੱਚ ਖ਼ਤਮ ਹੋ ਚੁੱਕਾ ਹੈ। ਇਸ ਦੀ ਪੁਨਰ ਸੁਰਜੀਤੀ ਲਈ ਨਿਰੰਤਰ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਉਪਰ ਉਪਲਬਧ ਬਹੁਤੀ ਸਮੱਗਰੀ ਕੇਵਲ ਅੰਗਰੇਜ਼ੀ ਭਾਸ਼ਾ ਵਿਚ ਹੈ। ਸਰਕਾਰੀ ਹੁਕਮਾਂ ਅਨੁਸਾਰ, ਇਸ ਸੂਚਨਾ ਨੂੰ ਪੰਜਾਬੀ ਵਿਚ ਵੀ ਉਪਲਬਧ ਕਰਵਾਇਆ ਜਾਵੇਗਾ।ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ ਵਿਭਾਗ ਅਤੇ ਹੋਰ ਸਰਕਾਰੀ/ਨੀਮ ਸਰਕਾਰੀ ਅਦਾਰਿਆਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਜੋ ਧਨ ਰਾਸ਼ੀ ਮਿਲਦੀ ਹੈ ਉਸਦੀ ਵਰਤੋਂ ਉਚਿਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਆਵਾਜ਼ ਉਠਾਈ ਜਾਵੇਗੀ।

ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਕਲਾ ਪਰਿਸ਼ਦ ਵਿੱਚ ਨਾਮਜ਼ਦਗੀ ਤੇ ਹੋਰ ਸਬੰਧਿਤ ਕਾਰਜਾਂ ਲਈ ਲੋਕਤੰਤਰੀ ਢੰਗ ਨਾਲ ਚੁਣੀਆਂ ਸੰਸਥਾਵਾਂ ਨੂੰ ਹੀ ਯੋਗ ਸਮਝਣ ਲਈ ਸਰਕਾਰ ਨਾਲ ਲਿਖਾ ਪੜ੍ਹੀ ਕੀਤੀ ਜਾਵੇਗੀ। ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਹੁੰਦਾ ਸਾਰਾ ਕੰਮ ਕਾਜ ਪੰਜਾਬੀ ਵਿਚ ਕਰਵਾਉਣ ਲਈ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਪੁਰਸਕਾਰਾਂ ਦੀ ਚੋਣ ਲਈ ਤਰਕ-ਸੰਗਤ ਨਿਯਮ ਬਣਾਉਣ ਲਈ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। ਪੰਜਾਬ ਲਾਇਬਰੇਰੀ ਐਕਟ ਬਣਾਉਣ ਲਈ ਅਕਾਡਮੀ ਵੱਲੋਂ 2010 ਵਿੱਚ ਆਰੰਭੇ ਕਾਰਜ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ।

ਪੰਜਾਬੀ ਸਾਹਿੱਤ ਅਕਾਡਮੀ ਦੇ ਕੈਂਪਸ ਅੰਦਰ ਬਣੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਪੁਸਤਕ ਵਿਕਰੇਤਾ ਅਦਾਰਿਆਂ ਨੂੰ ਇਹ ਯਕੀਨੀ ਬਣਾਉਣ ਲਈ ਆਦੇਸ਼ ਕੀਤੇ ਜਾਣਗੇ ਕਿ ਉਹ ਅਕਾਡਮੀ ਦੇ ਸਮੂਹ ਮੈਂਬਰਾਂ ਦੀਆਂ ਕਿਤਾਬਾਂ ਵੀ ਪਾਠਕਾਂ ਤੀਕ ਪਹੁੰਚਾਉਣ ਲਈ ਸਮਰੱਥ ਢਾਂਚਾ ਉਸਾਰਨ। ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਚਲਾਏ ਜਾ ਰਹੇ “ਪੁਸਤਕ ਵਿਕਰੀ ਕੇਂਦਰ” ਵਿਚ ਅਕਾਡਮੀ ਦੇ ਮੈਂਬਰ, ਅਕਾਡਮੀ ਦਫ਼ਤਰ ਰਾਹੀਂ, ਜੋ ਪੁਸਤਕਾਂ ਵਿਕਰੀ ਲਈ ਰੱਖਦੇ ਹਨ, ਉਨ੍ਹਾਂ ਦਾ ਵਿਕਰੀ ਉਪਰੰਤ ਭੁਗਤਾਨ ਹਰ ਛਿਮਾਹੀ ਕਰਨਾ ਯਕੀਨੀ ਬਣਾਇਆ ਜਾਵੇਗਾ।

ਪੰਜਾਬੀ ਸਾਹਿੱਤ ਅਕਾਡਮੀ ਦੀ ਲਾਇਬਰੇਰੀ ,ਦਫ਼ਤਰ ਤੇ ਪੁਸਤਕ ਬਾਜ਼ਾਰ ਨੂੰ ਐਤਵਾਰ ਵਾਲੇ ਦਿਨ ਖੁੱਲ੍ਹਾ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਛੁੱਟੀ ਵਾਲੇ ਦਿਨ ਖੋਜੀ ਵਿਦਵਾਨ, ਪੁਸਤਕ ਪ੍ਰੇਮੀ ਜਾਂ ਸਾਹਿੱਤਕ ਸਮਾਗਮਾਂ ‘ਚ ਭਾਗ ਲੈਣ ਵਾਲੇ ਸੱਜਣ, ਇਸ ਸੰਸਥਾ ਦਾ ਵੱਧ ਲਾਭ ਲੈ ਸਕਣ। ਪੰਜਾਬੀ ਸਾਹਿਤ ਅਕਾਡਮੀ ਨਿਰੋਲ ਸਾਹਿਤਕ ਅਤੇ ਅਕਾਦਮਿਕ ਸੰਸਥਾ ਹੈ, ਇਸ ਕਰਕੇ ਇਸਦੀ ਮੂਲ ਭਾਵਨਾ ਅਤੇ ਸਰੂਪ ਨੂੰ ਬਚਾ ਕੇ ਰੱਖਣ ਲਈ ਵਚਨਬੱਧਤਾ ਕਾਇਮ ਰੱਖੀ ਜਾਵੇਗੀ।

ਪੰਜਾਬੀ ਸਾਹਿਤ ਅਕਾਡਮੀ ਦੇ ਸਾਹਿਤਕ ਸਮਾਗਮਾਂ ਵਿੱਚ ਸਮੂਹ ਮੈਂਬਰ ਸਾਹਿਬਾਨ ਨੂੰ ਬੁਲਾਵਾ ਅਤੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸਭ ਮੈਂਬਰਜ਼ ਨੂੰ ਆਪਣੇ ਈ ਮੇਲ ਪਤੇ ਦਫ਼ਤਰ ਨੂੰ ਈ ਕਾਰਡ ਪ੍ਰਾਪਤੀ ਲਈ ਤੁਰੰਤ ਭੇਜੇ ਜਾਣ ਲਈ ਕਿਹਾ ਗਿਆ ਹੈ। ਇਹ ਮਨੋਰਥ ਪੱਤਰ ਵੱਖ ਵੱਖ ਸੰਸਥਾਵਾਂ, ਉੱਘੇ ਲੇਖਕਾਂ ਤੇ ਪੰਜਾਬੀ ਲੇਖਕ ਸਭਾਵਾਂ ਤੋਂ ਲਏ ਮਸ਼ਵਰਿਆਂ ਉਪਰੰਤ ਪਰਵਾਨ ਕਰ ਕੇ ਜਾਰੀ ਕੀਤਾ ਗਿਆ ਹੈ।

The post ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲਈ ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਮਨੋਰਥ ਪੱਤਰ ਜਾਰੀ appeared first on TheUnmute.com - Punjabi News.

Tags:
  • breaking-news
  • lakhwinder-singh-johal
  • news
  • punjabi-sahitya-academy-ludhiana
  • punjab-news

ਚੰਡੀਗੜ, 17 ਫਰਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦਫਤਰ, ਉਮਰਪੁਰਾ, ਬਲਾਕ ਬਟਾਲਾ, ਜ਼ਿਲਾ ਗੁਰਦਾਸਪੁਰ ਵਿਖੇ ਤਾਇਨਾਤ ਲਾਈਨਮੈਨ ਰਾਜੇਸ਼ ਕੁਮਾਰ ਨੂੰ 40,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ (Vigilance Bureau) ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਸੰਗਤਪੁਰਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਮਨਜਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਹ ਪਿੰਡ ਸੰਗਤਪੁਰਾ ਵਿੱਚ ਵਾਹੀਯੋਗ ਜ਼ਮੀਨ ਦਾ ਮਾਲਕ ਹੈ, ਜਿੱਥੇ ਉਸ ਨੇ ਆਪਣੇ ਟਿਊਬਵੈੱਲ ਦੇ ਨਵੇਂ ਕੁਨੈਕਸ਼ਨ ਲਈ ਨਵਾਂ ਟਰਾਂਸਫਾਰਮਰ ਲਗਾਉਣਾ ਸੀ। ਇਸ ਸਬੰਧੀ ਉਪਰੋਕਤ ਰਾਜੇਸ਼ ਕੁਮਾਰ ਲਾਈਨਮੈਨ ਨੇ 40,000 ਰੁਪਏ ਦੀ ਰਿਸ਼ਵਤ ਲੈ ਲਈ ਪਰ ਉਸ ਨੇ ਟਰਾਂਸਫਾਰਮਰ ਨਹੀਂ ਲਗਾਇਆ। ਜਦੋਂ ਬਿਜਲੀ ਅਧਿਕਾਰੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਤਾਂ ਸ਼ਿਕਾਇਤਕਰਤਾ ਨੇ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਨੇ ਇਸ ਸ਼ਿਕਾਇਤ ਦੀ ਜਾਂਚ ਕੀਤੀ ਜਿਸ ਦੌਰਾਨ ਦੋਸ਼ ਸਹੀ ਅਤੇ ਸੱਚ ਪਾਏ ਗਏ। ਇਸ ਸਬੰਧੀ ਕਥਿਤ ਦੋਸ਼ੀ ਰਾਜੇਸ਼ ਕੁਮਾਰ ਲਾਈਨਮੈਨ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

The post ਟਰਾਂਸਫਾਰਮਰ ਲਗਾਉਣ ਬਦਲੇ 40,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਲਾਈਨਮੈਨ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • bribe
  • latest-news
  • news
  • pspcl
  • vigilance-bureau

ਚੰਡੀਗੜ, 17 ਫਰਵਰੀ 2024: ਭਲਕੇ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਹੋਵਗੀ | ਇਸ ਬੈਠਕ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ | ਇਸਤੋਂ ਪਹਿਲਾਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਨੇ ਕਿਹਾ ਕਿ ‘ਇਹ ਸਾਡੀਆਂ ਮੰਗਾਂ ਨਹੀਂ ਹਨ, ਇਹ ਕੇਂਦਰ ਸਰਕਾਰ ਦੇ ਵਾਅਦੇ ਹਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਕਹਿ ਰਹੇ ਹਾਂ। ਜੇਕਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਸਾਨੂੰ ਦਿੱਲੀ ਜਾਣ ਦੀ ਕੀ ਲੋੜ ਸੀ?

ਡੱਲੇਵਾਲ (Jagjit Singh Dallewal) ਨੇ ਇਕ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ “ਸਰਕਾਰ ਨੇ ਕਿਸਾਨਾਂ ਨੂੰ ਮਜ਼ਬੂਰ ਕੀਤਾ, ਪਤਾ ਨਹੀਂ ਸਰਕਾਰ ਦੀ ਮਨਸ਼ਾ ਕੀ ਹੈ।” ਅਸੀਂ ਕਿਸਾਨਾਂ ਦੀ ਕਰਜ਼ਾ ਮੁਕਤੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਅਤੇ ਭੂਮੀ ਗ੍ਰਹਿਣ ਕਾਨੂੰਨ 2013 ਨੂੰ ਲਾਗੂ ਕਰਨ ਅਤੇ ਹੋਰ ਮੰਗਾਂ ਲਈ ਲੜ ਰਹੇ ਹਾਂ।

ਡੱਲੇਵਾਲ ਦਾ ਕਹਿਣਾ ਹੈ ਕਿ ਅਸੀਂ ਗੈਰ-ਸਿਆਸੀ ਹਾਂ, ਸਾਡਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਨਾ ਕਿਸੇ ਨੂੰ ਹਰਾਉਣ ਲਈ ਵਿਰੋਧ ਕਰਦੇ ਹਾਂ ਅਤੇ ਨਾ ਹੀ ਕਿਸੇ ਨੂੰ ਜਿਤਾਉਣ ਲਈ। ਸਾਡਾ ਮੁੱਦਿਆਂ ਨੂੰ ਲੈ ਕੇ ਅੰਦੋਲਨ ਹੁੰਦਾ ਹੈ | ਅਸੀਂ ਇੱਕ ਸਾਲ ਪਹਿਲਾਂ ਤੋਂ ਸਰਕਾਰ ਨੂੰ ਮੰਗ ਪੱਤਰ ਸੌਂਪ ਰਹੇ ਹਾਂ, ਜੇਕਰ ਸਰਕਾਰ ਨੇ ਨੋਟਿਸ ਲਿਆ ਹੁੰਦਾ ਤਾਂ ਅਸੀਂ ਅੰਦੋਲਨ ਕਿਉਂ ਕਰਦੇ ?

ਡੱਲੇਵਾਲ ਨੇ ਕਿਹਾ ਕਿ ”18 ਫਰਵਰੀ ਨੂੰ ਕੇਂਦਰੀ ਮੰਤਰੀਆਂ ਨਾਲ ਬੈਠਕ ਹੈ। ਅਸੀਂ ਕਦੇ ਵੀ ਨਾਉਮੀਦ ਨਹੀਂ ਹੋਏ, ਹਮੇਸ਼ਾ ਉਮੀਦ ਰਹੇਗੀ | ਜੇਕਰ ਅਸੀਂ ਲੜਾਈ ਲੜ ਰਹੇ ਹਾਂ ਤਾਂ ਅਸੀਂ ਸਰਕਾਰ ਨਾਲ ਗੱਲ ਕਰਨ ਆਏ ਹਾਂ। ਜੇਕਰ ਸਰਕਾਰ ਸਾਡੇ ਨਾਲ ਗੱਲ ਕਰਦੀ ਹੈ ਤਾਂ ਅਸੀਂ ਇਹ ਕਿਉਂ ਕਹੀਏ ਕਿ ਸਾਨੂੰ ਕੋਈ ਹੱਲ ਕੱਢਣ ਦੀ ਉਮੀਦ ਨਹੀਂ ਹੈ। ਇਹ ਚੀਜ਼ਾਂ ਕਦੋਂ ਦੇਣੀਆਂ ਹਨ ਇਹ ਸਰਕਾਰ ਦੀ ਚੋਣ ਹੈ |

The post ਅਸੀਂ ਗੈਰ-ਸਿਆਸੀ ਹਾਂ, ਸਾਡਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ: ਜਗਜੀਤ ਸਿੰਘ ਡੱਲੇਵਾਲ appeared first on TheUnmute.com - Punjabi News.

Tags:
  • breaking-news
  • farmers-protest
  • jagjit-singh-dallewal
  • news
  • punjab
  • punjab-news

ਲੁਧਿਆਣਾ, 17 ਫਰਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਬਗਲਾਮੁਖੀ ਧਾਮ (Baglamukhi Dham) ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀ ਸੇਵਾ ਹੋਰ ਜੋਸ਼ ਅਤੇ ਲਗਨ ਨਾਲ ਕਰਨ ਲਈ ਮਾਤਾ ਰਾਣੀ ਤੋਂ ਅਸ਼ੀਰਵਾਦ ਮੰਗਿਆ। ਉਨ੍ਹਾਂ ਸਰਬ ਸ਼ਕਤੀਮਾਨ ਅੱਗੇ ਪ੍ਰਾਰਥਨਾ ਕੀਤੀ ਕਿ ਪੂਰੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਤਾਕਤ ਤੇ ਸਮਰੱਥਾ ਬਖਸ਼ਣ। ਭਗਵੰਤ ਸਿੰਘ ਮਾਨ ਨੇ ਜਾਤ, ਰੰਗ, ਨਸਲ ਅਤੇ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਲਈ ਅਰਦਾਸ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿੱਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀਆਂ ਤੰਦਾਂ ਨੂੰ ਹਰ ਹੀਲੇ ਕਾਇਮ ਰੱਖਣਾ ਹਮੇਸ਼ਾ ਉਨ੍ਹਾਂ ਦੀ ਤਰਜੀਹ ਰਹੇਗੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਮਾਤਾ ਰਾਣੀ ਦਾ ਧੰਨਵਾਦ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਾ ਉਨ੍ਹਾਂ ਲਈ ਸੁਭਾਗਾ ਹੈ ਅਤੇ ਇਹ ਅਸਥਾਨ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਤੇ ਸਕਾਰਾਤਮਕਤਾ ਦਾ ਸੋਮਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਦੀ ਅਮਨ-ਸ਼ਾਂਤੀ ਅਤੇ ਵਿਕਾਸ ਦੀ ਅਰਦਾਸ ਕਰਨ ਲਈ ਇਸ ਅਸਥਾਨ (Baglamukhi Dham) ‘ਤੇ ਆਏ ਹਨ, ਜਿਸ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ ਅਤੇ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਅਮਨ-ਸ਼ਾਂਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।

The post ਮੁੱਖ ਮੰਤਰੀ ਭਗਵੰਤ ਮਾਨ ਨੇ ਬਗਲਾਮੁਖੀ ਧਾਮ ਲੁਧਿਆਣਾ ਵਿਖੇ ਮੱਥਾ ਟੇਕਿਆ appeared first on TheUnmute.com - Punjabi News.

Tags:
  • baglamukhi-dham
  • breaking-news
  • ludhiana
  • news

ਨਯਾ ਗਾਓਂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 17 ਫਰਵਰੀ 2024: ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਮਹਿਮਾਨ ਨਿਵਾਜ਼ੀ ਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ (Anmol Gagan Mann) ਨੇ ਅੱਜ ਇੱਥੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕ ਹਿੱਤਾਂ ਨੂੰ ਸਮਰਪਿਤ ਹੋ ਕੇ ਨਿਰੰਤਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।

ਅੱਜ ਨਯਾ ਗਾਓਂ ਦੇ ਵਾਰਡ ਨੰਬਰ 2 ਤੇ 3, ਨਾਡਾ ਵਿਖੇ ਮਾਤਾ ਸਿੰਘਾ ਦੇਵੀ ਦੇ ਸਥਾਨ ਤੇ ਛਿੰਝ ਮੇਲੇ ਵਿੱਚ ਸ਼ਮੂਲੀਅਤ ਮੌਕੇ ਮਾਤਾ ਸਿੰਘਾ ਦੇਵੀ ਦੇ ਪਵਿੱਤਰ ਸਥਾਨ ਤੇ ਨਤਮਸਤਕ ਹੋ ਕੇ ਆਸ਼ੀਰਵਾਦ ਲੈਣ ਬਾਅਦ ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਵੱਲੋਂ ਜਿਨ੍ਹਾਂ ਆਸਾਂ ਅਤੇ ਉਮੀਦਾਂ ਨੂੰ ਲੈ ਕੇ ਸਰਕਾਰ ਬਣਾਈ ਗਈ ਸੀ, ਸਰਕਾਰ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਵੇਲੇ ਯਤਨਸ਼ੀਲ ਹੈ।

Anmol Gagan Mann

ਉਨ੍ਹਾਂ (Anmol Gagan Mann)  ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਘਰੇਲੂ ਬਿਜਲੀ ਦੇਣ ਦੇ ਵਾਅਦੇ ਨੂੰ ਅਮਲੀ ਰੂਪ ਦੇਣ ਨਾਲ ਕਰੀਬ 90 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਉਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਖੇਤਰ ਚ ਸੁਧਾਰਾਂ ਨੂੰ ਲੈ ਕੇ ਆਮ ਆਦਮੀ ਕਲੀਨਿਕਾਂ ਤੇ ਸਕੂਲ ਆਫ਼ ਐਮੀਨੇਂਸ ਬਣਾਉਣ ਤੋਂ ਬਾਅਦ ਹੁਣ ਪੰਜਾਬ ਭਰ ਦੇ ਉਨ੍ਹਾਂ ਲੋਕਾਂ, ਜਿਨ੍ਹਾਂ ਤੇ ਨਜਾਇਜ਼ ਕਲੋਨੀਆਂ ਵਿਚ ਪਲਾਟ ਲੈਣ ਕਾਰਨ ਉਜਾੜੇ/ਕਾਰਵਾਈ ਦੀ ਤਲਵਾਰ ਲਮਕਦੀ ਸੀ, ਮੁੱਖ ਮੰਤਰੀ ਪੰਜਾਬ ਵੱਲੋਂ ਐਨ ਓ ਸੀ ਦੀ ਸ਼ਰਤ ਖਤਮ ਕਰਨ ਤੋਂ ਬਾਅਦ ਪੰਜਾਬ ਦੇ ਲੱਖਾਂ ਲੋਕਾਂ ਲਈ ਵੱਡੀ ਰਾਹਤ ਬਣ ਕੇ ਆਈ ਹੈ। ਉਹਨਾਂ ਇਲਾਕੇ ਦੇ ਉਹਨਾਂ ਲੋਕਾਂ ਜਿਨ੍ਹਾਂ ਦੇ ਮਕਾਨ ਜੰਗਲਾਤ ਦੀ ਜਮੀਨ ਤੇ ਨਾਜਾਇਜ਼ ਕਾਬਜ਼ ਵਜੋਂ ਹੋਣ ਕਰਨ ਢਾਹੇ ਜਾਣ ਦੇ ਖਤਰੇ ਨਾਲ ਜੂਝ ਰਹੇ ਹਨ, ਨੂੰ ਵੀ ਇਸ ਮਾਮਲੇ ਦੇ ਢੁਕਵੇਂ ਹੱਲ ਦਾ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਇੱਕ ਲੋੜਵੰਦ ਤੱਕ ਮੁਫਤ ਰਾਸ਼ਨ ਦੀ ਸੁਵਿਧਾ ਨੂੰ ਪਹੁੰਚਾਉਣ ਲਈ, ਘਰ-ਘਰ ਮੁਫਤ ਰਾਸ਼ਨ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹਰ ਇਕ ਲੋੜਵੰਦ ਵਿਅਕਤੀ ਜੋ ਕਿ ਸਮਾਰਟ ਰਾਸ਼ਨ ਕਾਰਡ ਧਾਰਕ ਹੈ, ਦੇ ਘਰ ਜਾ ਕੇ ਮੁਫ਼ਤ ਰਾਸ਼ਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿਨਾਂ ਲੋਕਾਂ ਦੇ ਸਮਾਰਟ ਰਾਸ਼ਨ ਕਾਰਡ ਕਿਸੇ ਕਾਰਨ ਕੱਟੇ ਗਏ ਸਨ, ਸਰਕਾਰ ਵੱਲੋਂ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾ ਰਿਹਾ ਹੈ।

ਸੈਰ-ਸਪਾਟਾ ਮੰਤਰੀ ਨੇ ਜਿੱਥੇ ਇਲਾਕੇ ਦੇ ਲੋਕਾਂ ਦਾ, ਉਨਾਂ ਨੂੰ ਵੋਟਾਂ ਪਾ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ ‘ਤੇ ਧੰਨਵਾਦ ਪ੍ਰਗਟਾਇਆ, ਉਥੇ ਨਾਲ ਹੀ ਦੱਸਿਆ ਕਿ ਮਾਤਾ ਸਿੰਘਾ ਦੇਵੀ ਦੇ ਪਵਿੱਤਰ ਸਥਾਨ ਦੇ ਆਲੇ ਦੁਆਲੇ ਦੇ ਵਿਕਾਸ ਲਈ ਇਕ ਕਰੋੜ ਰੁਪਏ ਦੇ ਵਿਕਾਸ ਕਾਰਜ ਉਲੀਕੇ ਗਏ ਹਨ, ਜਿਨ੍ਹਾਂ ਵਿੱਚੋ 75 ਲੱਖ ਰੁਪਏ ਦੇ ਵਿਕਾਸ ਕਾਰਜ ਮਨਜੂਰ ਹੋ ਚੁੱਕੇ ਹਨ। ਉਹਨਾਂ ਇਸ ਮੌਕੇ ਛਿੰਝ ਕਮੇਟੀ ਨੂੰ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

The post ਪੰਜਾਬ ਸਰਕਾਰ ਵੱਲੋਂ ਮਾਤਾ ਸਿੰਘਾ ਦੇਵੀ ਦੇ ਪਵਿੱਤਰ ਸਥਾਨ ਦੇ ਆਲੇ-ਦੁਆਲੇ ਦੇ ਵਿਕਾਸ ਕਾਰਜਾਂ ਤੇ ਇੱਕ ਕਰੋੜ ਰੁਪਏ ਖਰਚੇ ਜਾਣਗੇ: ਅਨਮੋਲ ਗਗਨ ਮਾਨ appeared first on TheUnmute.com - Punjabi News.

Tags:
  • anmol-gagan-mann
  • breaking-news
  • cm-bhagwant-mann
  • latest-news
  • mata-singha-devi
  • news
  • punjab-news
  • the-unmute-breaking-news
  • the-unmute-punjab

ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕਾਨੂੰਗੋ ਗ੍ਰਿਫਤਾਰ

Saturday 17 February 2024 02:10 PM UTC+00 | Tags: aam-aadmi-party breaking-news bribe cm-bhagwant-mann corruption latest-news news punjab the-unmute-breaking-news vigilance-bureau

ਚੰਡੀਗੜ੍ਹ, 17 ਫਰਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਐਸ.ਬੀ.ਐਸ.ਨਗਰ ਜ਼ਿਲ੍ਹੇ ਦੇ ਕਸਬਾ ਰਾਹੋਂ ਦੇ ਇੱਕ ਸੇਵਾਮੁਕਤ ਕਾਨੂੰਗੋ ਸੁਤੰਤਰ ਸਿੰਘ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿਫਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਕੇਸ ਤਹਿਸੀਲ ਨਵਾਂਸ਼ਹਿਰ ਦੇ ਪਿੰਡ ਛੋਕਰਾ ਦੇ ਵਸਨੀਕ ਹਰਮੇਲ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਉਸਦੇ ਪਰਿਵਾਰ ਦੀ ਜੱਦੀ ਜ਼ਮੀਨ ਦੀ ਵੰਡ ਸਬੰਧੀ ਚੱਲਦੇ ਇੱਕ ਕੇਸ ਵਿੱਚ ਮੱਦਦ ਕਰਨ ਬਦਲੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਚੁੱਕਾ ਹੈ ਅਤੇ ਤਹਿਸੀਲਦਾਰ ਅਤੇ ਪਟਵਾਰੀ ਦੇ ਨਾਮ ਉੱਪਰ ਹੁਣ ਇੱਕ ਲੱਖ ਰੁਪਏ ਹੋਰ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਉਕਤ ਕਾਨੂੰਗੋ ਵੱਲੋਂ ਰਿਸ਼ਵਤ ਦੀ ਮੰਗ ਕਰਦਿਆਂ ਕੀਤੀ ਗਈ ਮੰਗ ਦੀ ਰਿਕਾਰਡਿੰਗ ਵੀ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਇਸ ਸਬੰਧੀ ਵਿਜੀਲੈਂਸ (Vigilance Bureau) ਰੇਂਜ ਜਲੰਧਰ ਨੇ ਸ਼ਿਕਾਇਤ ਦੀ ਪੜਤਾਲ ਕਰਕੇ ਦੋਸ਼ਾਂ ਨੂੰ ਸਹੀ ਤੇ ਦਰੁੱਸਤ ਪਾਇਆ ਤੇ ਇਸ ਪੜਤਾਲੀਆ ਰਿਪੋਰਟ ਦੇ ਆਧਾਰ ‘ਤੇ ਉਕਤ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਕਾਨੂੰਗੋ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • breaking-news
  • bribe
  • cm-bhagwant-mann
  • corruption
  • latest-news
  • news
  • punjab
  • the-unmute-breaking-news
  • vigilance-bureau

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਫਰਵਰੀ 2024: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਨੀਵਾਰ ਨੂੰ ‘ਘਰ ਘਰ ਮੁਫਤ ਰਾਸ਼ਨ’ (Ghar Ghar Muft Ration) ਪਹਿਲਕਦਮੀ (ਸਕੀਮ) ਅਧੀਨ ਰਜਿਸਟਰਡ ਹਰੇਕ ਲਾਭਪਾਤਰੀ ਤੱਕ ਰਾਸ਼ਨ ਪਹੁੰਚਾਉਣ ਲਈ ਸਾਰੇ ਸਬੰਧਤ ਵਿਭਾਗਾਂ ਦੀ ਬੈਠਕ ਕੀਤੀ। ਹਰੇਕ ਯੋਗ ਘਰ ਤੱਕ ਰਾਸ਼ਨ ਦੀ ਨਿਰਵਿਘਨ ਪਹੁੰਚ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਨਾਲ ਵੀਡੀਓ ਕਾਨਫਰੰਸਿੰਗ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਬੈਠਕ ਵਿੱਚ ਹਾਜ਼ਰ ਅਧਿਕਾਰੀਆਂ ਨੂੰ 'ਘਰ ਘਰ ਮੁਫਤ ਰਾਸ਼ਨ’ ਤਹਿਤ ਰਾਸ਼ਨ ਦੀ ਵੰਡ ਲਈ ਪੁਖਤਾ ਪ੍ਰਬੰਧ ਕਰਨ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ 46175 ਰਾਸ਼ਨ ਕਾਰਡ ਹਨ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਕੀਮ ਅਧੀਨ ਰਜਿਸਟਰਡ ਸਾਰੇ ਲਾਭਪਾਤਰੀਆਂ ਨੂੰ ਰਾਸ਼ਨ ਮਿਲੇ। ਇਸ ਕਾਰਜ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜਨਰਲ, ਪੇਂਡੂ ਵਿਕਾਸ, ਦਿਹਾਤੀ ਵਿਕਾਸ) ਵਿਰਾਜ ਐਸ ਤਿੜਕੇ ਨੂੰ ਸੌਂਪਦਿਆਂ ਉਨ੍ਹਾਂ ਇਸ ਸਕੀਮ ਨਾਲ ਜੁੜੇ ਸਾਰੇ ਵਿਭਾਗਾਂ ਨੂੰ ਰੋਜ਼ਾਨਾ ਪ੍ਰਗਤੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਹੋਮ ਡਲਿਵਰੀ (Ghar Ghar Muft Ration) ਦੇ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਲਾਭਪਾਤਰੀਆਂ ਨੂੰ ਡਿਪੂਆਂ ‘ਤੇ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਡੀ ਐਫ ਐਸ ਸੀ ਵਿਜੇ ਕੁਮਾਰ ਸਿੰਗਲਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਸਕੀਮ ਨੂੰ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਪਹਿਲਾਂ ਵਾਂਗ ਰਾਸ਼ਨ ਲੈਣ ਲਈ ਡਿਪੂਆਂ ਤੱਕ ਨਾ ਜਾਣਾ ਪਵੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਮਾਰਟ ਰਾਸ਼ਨ ਕਾਰਡਾਂ ਅਤੇ ਘਰ-ਘਰ ਪਹੁੰਚਾਏ ਜਾਣ ਵਾਲੇ ਰਾਸ਼ਨ ਦੀ ਮਾਤਰਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 46175 ਸਮਾਰਟ ਰਾਸ਼ਨ ਕਾਰਡ ਹਨ, ਜਿਨ੍ਹਾਂ ਨੂੰ 908 ਮੀਟਰਿਕ ਟਨ ਰਾਸ਼ਨ ਦੀ ਵੰਡ ਕੀਤੀ ਜਾਣੀ ਹੈ। ਇਹ ਕੋਟਾ ਜਨਵਰੀ ਦੇ ਮਹੀਨੇ ਲਈ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੁਰਾਕ ਸਪਲਾਈ ਅਤੇ ਕੰਟਰੋਲਰ ਅਤੇ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਨੂੰ ਵੰਡ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮਿਲ ਸਕੇ। ਖੇਤਰੀ ਟਰਾਂਸਪੋਰਟ ਅਫ਼ਸਰ ਨੂੰ ਵਾਧੂ ਵਾਹਨ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਟੀਮਾਂ ਵੰਡ ਦੀ ਸਮਾਂ-ਸੀਮਾ ਨੂੰ ਖੁੰਝੇ ਬਿਨਾਂ ਪੂਰੇ ਜ਼ਿਲ੍ਹੇ ਨੂੰ ਕਵਰ ਕਰ ਸਕਣ।

The post ‘ਘਰ-ਘਰ ਮੁਫ਼ਤ ਰਾਸ਼ਨ’ ਪਹਿਲਕਦਮੀ ਤਹਿਤ ਅਧਿਕਾਰੀ ਰਾਸ਼ਨ ਦੀ ਨਿਰਵਿਘਨ ਵੰਡ ਯਕੀਨੀ ਬਣਾਉਣ: ਡੀਸੀ ਆਸ਼ਿਕਾ ਜੈਨ appeared first on TheUnmute.com - Punjabi News.

Tags:
  • breaking-news
  • dc-aashika-jain
  • free-delivery-of-ration
  • ghar-ghar-muft-ration
  • news
  • punjab-news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਫਰਵਰੀ 2024: "ਆਪ ਦੀ ਸਰਕਾਰ, ਆਪ ਦੇ ਦੁਆਰ" ਕੈਂਪਾਂ (camps) ਦਾ ਮੰਤਵ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋਂ ਛੱਤ ਥੱਲੇ ਸਰਕਾਰੀ ਸੇਵਾਵਾਂ ਦਾ ਲਾਭ ਮੁਹੱਈਆ ਕਰਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕਰਨਾ ਹੈ। ਇਹ ਕੈਂਪ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਐਸ.ਡੀ.ਐਮ. ਦੀਪਾਂਕਰ ਗਰਗ ਨੇ "ਆਪ ਦੀ ਸਰਕਾਰ, ਆਪ ਦੇ ਦੁਆਰ" ਸਕੀਮ ਤਹਿਤ ਪਿੰਡ ਕੈਲੋਂ, ਲਖਨੌਰ, ਲਾਂਡਰਾਂ ਤੇ ਛੜਬੜ ਵਿਖੇ ਲਗਾਏ ਗਏ ਕੈਂਪਾਂ ਦਾ ਜਾਇਜ਼ਾ ਲੈਂਦਿਆਂ ਕਿਹਾ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਆਉਣ ਦੀ ਬਜਾਏ ਸਰਕਾਰ ਖੁਦ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾ ਦਾ ਮੌਕੇ ਤੇ ਹੀ ਹੱਲ ਕਰੇ।

ਐਸ.ਡੀ.ਐਮ. ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਜਿੱਥੇ ਕੈਂਪ (camps) ਦਾ ਜਾਇਜ਼ਾ ਲਿਆ ਉੱਥੇ ਹੀ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਭਰੋਸਾ ਵੀ ਦਿੱਤਾ। ਉਨ੍ਹਾਂ ਕੈਂਪ ਵਿਚ ਹਾਜਰ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਰਕਾਰੀ ਕੰਮਾਂ ਸਬੰਧੀ ਪ੍ਰਾਪਤ ਦਰਖਾਸਤਾਂ ਨੂੰ ਸਮਾਂਬੱਧ ਢੰਗ ਨਾਲ ਨਿਪਟਾਉਣ ਦੇ ਆਦੇਸ਼ ਦਿੱਤੇ ਅਤੇ ਅਧਿਕਾਰੀਆਂ ਨੂੰ ਲੋਕ ਭਲਾਈ ਸਕੀਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਹਦਾਇਤ ਵੀ ਕੀਤੀ।

ਇਸ ਮੌਕੇ ਐਸ.ਡੀ.ਐਮ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿਚ ਜਰੂਰ ਸ਼ਾਮਲ ਹੋਣ ਅਤੇ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਅਤੇ ਆਪਣੀਆ ਸਮੱਸਿਆਵਾ ਤੇ ਮੁਸ਼ਕਿਲਾ ਮੌਕੇ ਤੇ ਹੀ ਹਾਜਰ ਅਧਿਕਾਰੀਆ ਤੋਂ ਹੱਲ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

The post "ਆਪ ਦੀ ਸਰਕਾਰ, ਆਪ ਦੇ ਦੁਆਰ" ਤਹਿਤ ਪਿੰਡ ਕੈਲੋਂ, ਲਖਨੌਰ, ਲਾਂਡਰਾਂ ਤੇ ਛੜਬੜ ਵਿਖੇ ਲਗਾਏ ਸੁਵਿਧਾ ਕੈਂਪ appeared first on TheUnmute.com - Punjabi News.

Tags:
  • breaking-news
  • camps
  • convenience-camps
  • lakhnore
  • landran
  • mohali-news
  • news
  • walfare-camps

ਫਾਜ਼ਿਲਕਾ, 17 ਫਰਵਰੀ 2024: ਬਲਾਕ ਖੂਈਖੇੜਾ ਵਿਖੇ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਫਾਜ਼ਿਲਕਾ ਡਾ: ਕਵਿਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀਆਂ ਹਦਾਇਤਾਂ ਅਨੁਸਾਰ ਮੈਡੀਕਲ ਅਫ਼ਸਰ ਡਾ: ਜਤਿੰਦਰ ਰਾਜ ਸਿੰਘ ਸੈਣੀ ਨੇ ਸੀ.ਐਚ.ਸੀ ਖੂਈਖੇੜਾ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਸ਼ਨੀਵਾਰ ਨੂੰ ਚੱਲ ਰਹੇ ਮਮਤਾ ਦਿਵਸ ਦਾ ਜਾਇਜ਼ਾ ਵੀ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਲਾਕ ਖੂਈਖੇੜਾ ਦੇ ਵੱਖ-ਵੱਖ ਪਿੰਡਾਂ ਵਿੱਚ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ। ਇਨ੍ਹਾਂ ਮਮਤਾ ਦਿਵਸ ਦਾ ਜਾਇਜ਼ਾ ਲੈਣ ਲਈ ਅੱਜ ਮੈਡੀਕਲ ਅਫ਼ਸਰ ਡਾ: ਜਤਿੰਦਰ ਸੈਣੀ (ਜਨਰਲ ਸਰਜਨ) ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ |

ਇਸ ਦੌਰਾਨ ਉਨ੍ਹਾਂ ਖੂਈਖੇੜਾ ਅਧੀਨ ਪੈਂਦੇ ਸਤੀਰਵਾਲਾ ਸਬ ਸੈਂਟਰ ਵਿਖੇ ਚੱਲ ਰਹੇ ਮਮਤਾ ਦਿਵਸ ਦਾ ਜਾਇਜ਼ਾ ਲਿਆ ਅਤੇ ਹਾਜ਼ਰ ਕਰਮਚਾਰੀਆਂ ਅਤੇ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਕਿਹਾ ਕਿ ਉਹ ਮਮਤਾ ਦਿਵਸ ਵਾਲੇ ਦਿਨ ਸਿਹਤ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਲਾਭਪਾਤਰੀਆਂ ਨੂੰ ਸਮੇਂ-ਸਮੇਂ ‘ਤੇ ਜਾਣੂ ਕਰਵਾਉਣ। ਮਮਤਾ ਦਿਵਸ ਦੌਰਾਨ ਆਉਣ ਵਾਲੇ ਸਾਰੇ ਮਾਪਿਆਂ ਅਤੇ ਬੱਚਿਆਂ ਨੂੰ ਪਹਿਲਾਂ ਟੀਕਾਕਰਨ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਅਗਲੀ ਵਾਰ ਟੀਕਾਕਰਨ ਕਦੋਂ, ਕਿੱਥੇ ਅਤੇ ਕਿਸ ਨੂੰ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਮੌਜੂਦ ਮਾਵਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ, ਉੱਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਦਾ ਰਿਕਾਰਡ ਪਹਿਲਾਂ ਤੋਂ ਤਿਆਰ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਜਦੋਂ ਔਰਤ ਦੀ ਡਲਿਵਰੀ ਹੋਣ ਵਾਲੀ ਹੋਵੇ ਤਾਂ ਸਬੰਧਤ ਡਾਕਟਰ ਕੋਲ ਉਸ ਦੀ ਪੂਰੀ ਹਿਸਟਰੀ ਹੋਵੇ, ਜਿਸ ਨਾਲ ਉਸ ਨੂੰ ਡਿਲੀਵਰੀ ਦੌਰਾਨ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਜਣੇਪਾ ਅਤੇ ਬਾਲ ਮੌਤ ਦਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸੀਐਚਓ ਰਾਜੇਸ਼ ਕੁਮਾਰ, ਏਐਨਐਮ ਰਜਨੀ, ਸਿਹਤ ਕਰਮਚਾਰੀ ਅਮਿਤ ਕੁਮਾਰ ਅਤੇ ਆਸ਼ਾ ਵਰਕਰ ਹਾਜ਼ਰ ਸਨ।

The post ਫਾਜ਼ਿਲਕਾ: ਮੈਡੀਕਲ ਅਫ਼ਸਰ ਵੱਲੋਂ ਸੀ.ਐਚ.ਸੀ ਖੂਈਖੇੜਾ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ appeared first on TheUnmute.com - Punjabi News.

Tags:
  • breaking-news
  • fazilka
  • health-centers
  • medical-officer
  • news

ਪੰਜਾਬ ਸਰਕਾਰ ਆਮ ਲੋਕਾਂ ਦੀਆਂ ਇੱਛਾਵਾਂ ਦਾ ਸਨਮਾਨ ਕਰਨ ਲਈ ਵਚਨਬੱਧ: MLA ਕੁਲਜੀਤ ਸਿੰਘ ਰੰਧਾਵਾ

Saturday 17 February 2024 02:28 PM UTC+00 | Tags: aam-aadmi-party breaking-news cm-bhagwant-mann latest-news mla-kuljit-singh-randhawa news punjab punjab-government punjab-news the-unmute-latest-news

ਡੇਰਾਬੱਸੀ, 17 ਫਰਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਇਛਾਵਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਭਰ ਵਿੱਚ ‘ਆਪ ਦੀ ਸਰਕਾਰ ਆਪ ਦੇ ਦਵਾਰ’ ਮੁਹਿੰਮ ਤਹਿਤ ਰੋਜ਼ਾਨਾ ਲੱਗ ਰਹੇ ਕੈਂਪ ਸਰਕਾਰ ਦੀ ਲੋਕਾਂ ਪ੍ਰਤੀ ਉਸੇ ਵਚਨਬੱਧਤਾ ਅਤੇ ਸੁਹਿਰਦਤਾ ਦਾ ਪ੍ਰਤੀਕ ਹੈ।

ਅੱਜ ਡੇਰਾਬੱਸੀ ਸਬ ਡਿਵੀਜ਼ਨ ਦੇ ਵਾਰਡ ਨੰ: 15 ਜ਼ੀਰਕਪੁਰ, ਅਮਲਾਲਾ, ਰਾਮਗੜ੍ਹ ਰੁੜਕੀ ਅਤੇ ਬੇਹੜਾ ਵਿੱਚ ਲਾਏ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਆਏ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਹਿੱਤ ਸ਼ਮੂਲੀਅਤ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਲੋਕਾਂ ਵਾਸਤੇ ਰੋਜ਼ਾਨਾ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਦੀ ਲੜੀ ਵਿੱਚ “ਆਪ ਦੀ ਸਰਕਾਰ ਆਪ ਦੇ ਦਵਾਰ” ਤਹਿਤ ਲਗਾਏ ਗਏ ਕੈਂਪਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਲੋਕਾਂ ਵੱਲੋਂ ਇੱਕੋ ਛੱਤ ਥੱਲੇ ਮਿਲ ਰਹੀਆਂ ਇਨ੍ਹਾਂ ਸਰਕਾਰੀ ਸੇਵਾਵਾਂ ਦਾ ਵੱਡੇ ਪੱਧਰ ਤੇ ਲਾਭ ਲਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਵਾਰਡ ਨੰ: 15 ਜ਼ੀਰਕਪੁਰ, ਅਮਲਾਲਾ, ਰਾਮਗੜ੍ਹ ਰੁੜਕੀ ਅਤੇ ਬੇਹੜਾ ਵਿਖੇ ਲਗੇ ਕੈਂਪਾਂ ਮੌਕੇ ਤੇ ਪਹੁੰਚ ਕੇ ਖੁਦ ਲੋਕਾ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੌਕੇ ਹੀ ਹੱਲ ਕਰਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਹੁਣ ਵੱਖ-ਵੱਖ ਤਰ੍ਹਾਂ ਦੀਆਂ 43 ਸੇਵਾਵਾਂ ਆਪਣੇ ਘਰਾਂ ਨੇੜੇ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਹ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ।

ਐਮ ਐੱਲ ਏ ਰੰਧਾਵਾ ਨੇ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਸਰਕਾਰ ਦੇ ਲੋਕ ਹਿੱਤੂ ਫੈਸਲਿਆਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣ ਵਾਸਤੇ, ਪੰਜਾਬ ਸਰਕਾਰ ਵੱਲੋਂ ਪ੍ਰਚਾਰ ਵੈਨਾਂ ਵੀ ਭੇਜੀਆਂ ਗਈਆਂ ਹਨ ਜੋ ਕਿ ਪਿੰਡਾਂ ਦੇ ਲੋਕਾਂ ਵਿੱਚ ਕੈਂਪਾਂ ਦੌਰਾਨ ਵੱਧ ਤੋਂ ਵੱਧ ਪ੍ਰਚਾਰ ਕਰਨਗੀਆਂ ਤਾਂ ਜੋ ਕੋਈ ਵੀ ਨਾਗਰਿਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ।

ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਐਮ ਐਲ ਏ ਰੰਧਾਵਾ ਨੇ ਅੱਜ ਅਮਲਾਲਾ ਪਿੰਡ ਵਿੱਚ ਪੰਜਾਬ ਸਰਕਾਰ ਦੀ ਘਰ ਘਰ ਰਾਸ਼ਨ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਅਤੇ ਕਿਹਾ ਕਿ ਇਸ ਮੁਹਿੰਮ ਤਹਿਤ ਸਮੁੱਚੇ ਹਲਕੇ ਵਿੱਚ ਘਰ ਘਰ ਜਾ ਕੇ ਰਾਸ਼ਨ ਦੀ ਨਿਯਮਿਤ ਵੰਡ ਯਕੀਨੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਮਿਲਦੇ ਰਾਸ਼ਨ ਦੀ ਪ੍ਰਾਪਤੀ ਲਈ ਡਿਪੂਆਂ ਦੇ ਵਾਰ ਵਾਰ ਗੇੜੇ ਨਾ ਲਾਉਣੇ ਪੈਣ ਅਤੇ ਘਰ ਬੈਠੇ ਹੀ ਪੂਰਾ ਰਾਸ਼ਨ ਮਿਲ ਸਕੇ।

The post ਪੰਜਾਬ ਸਰਕਾਰ ਆਮ ਲੋਕਾਂ ਦੀਆਂ ਇੱਛਾਵਾਂ ਦਾ ਸਨਮਾਨ ਕਰਨ ਲਈ ਵਚਨਬੱਧ: MLA ਕੁਲਜੀਤ ਸਿੰਘ ਰੰਧਾਵਾ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • mla-kuljit-singh-randhawa
  • news
  • punjab
  • punjab-government
  • punjab-news
  • the-unmute-latest-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form