TheUnmute.com – Punjabi News: Digest for February 15, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਬਰਨਾਲਾ ਦੇ ਯੁਵਰਾਜ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ

Wednesday 14 February 2024 05:39 AM UTC+00 | Tags: breaking-news canada-student-visa canada-study-visa canada-visa kaur-immigration-moga news pasport-apply student-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 14 ਫਰਵਰੀ 2024: ਪਤੀ-ਪਤਨੀ ਤੇ ਬੱਚਿਆਂ ਨੂੰ ਇਕੱਠਿਆਂ ਬਾਹਰ ਭੇਜਣ ਦੀ ਮਾਹਿਰ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪੰਧੇਰ, ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੇ ਯੁਵਰਾਜ ਸਿੰਘ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ 31 ਦਿਨਾਂ 'ਚ ਮਿਲਿਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਯੁਵਰਾਜ ਸਿੰਘ ਸਟੱਡੀ ਵਿੱਚ ਦੋ ਸਾਲਾਂ ਦਾ ਗੈਪ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਯੁਵਰਾਜ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਫਾਈਲ ਦਾ ਪ੍ਰੋਸੈਸ ਕਰਦਿਆਂ 14 ਦਸੰਬਰ 2023 ਨੂੰ ਅੰਬੈਂਸੀ ਵਿੱਚ ਲਗਾਈ ਤੇ 17 ਜਨਵਰੀ 2024 ਨੂੰ ਵੀਜ਼ਾ ਆ ਗਿਆ।

ਇਸ ਮੌਕੇ ਯੁਵਰਾਜ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ (Kaur Immigration) ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084

The post ਬਰਨਾਲਾ ਦੇ ਯੁਵਰਾਜ ਸਿੰਘ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada-student-visa
  • canada-study-visa
  • canada-visa
  • kaur-immigration-moga
  • news
  • pasport-apply
  • student-visa

ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਦੂਜਾ ਦਿਨ, ਹਰਿਆਣਾ ਸਰਕਾਰ ਨੇ ਇੰਟਰਨੈੱਟ ਦੀ ਪਾਬੰਦੀ ਵਧਾਈ

Wednesday 14 February 2024 05:50 AM UTC+00 | Tags: breaking-news delhi farmers-protest haryana-government internet-ban news sarwan-singh-pandher shambhu-border

ਚੰਡੀਗੜ੍ਹ, 14 ਫਰਵਰੀ 2024: ਪੰਜਾਬ ਦੇ ਕਿਸਾਨਾਂ (Farmers) ਦੇ ਦਿੱਲੀ ਮਾਰਚ ਦਾ ਅੱਜ (ਬੁੱਧਵਾਰ) ਦੂਜਾ ਦਿਨ ਹੈ। ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਹਰਿਆਣਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ । ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ। ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਦੀ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ।

ਇਸ ਤੋਂ ਪਹਿਲਾਂ ਮੰਗਲਵਾਰ (13 ਫਰਵਰੀ) ਨੂੰ ਕਿਸਾਨ (Farmers)  ਸਵੇਰੇ 10 ਵਜੇ ਪੰਜਾਬ ਤੋਂ ਹਰਿਆਣਾ ਲਈ ਰਵਾਨਾ ਹੋਏ। ਦੁਪਹਿਰ ਕਰੀਬ 12 ਵਜੇ ਕਿਸਾਨ ਇਕੱਠੇ ਹੋ ਕੇ ਪੰਜਾਬ-ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰ ‘ਤੇ ਪਹੁੰਚੇ। ਜ਼ਿਆਦਾਤਰ ਕਿਸਾਨ ਸ਼ੰਭੂ ਬਾਰਡਰ ‘ਤੇ ਪਹੁੰਚ ਗਏ। ਜਿਵੇਂ ਹੀ ਕਿਸਾਨ ਇੱਥੇ ਪੁੱਜੇ ਤਾਂ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ।

ਮਸ਼ੀਨ ਦੀ ਰੇਂਜ ਘੱਟ ਹੋਣ ‘ਤੇ ਡਰੋਨ ਰਾਹੀਂ ਅੱਥਰੂ ਗੈਸ ਛੱਡੀ ਗਈ। ਕਿਸਾਨਾਂ ਨੇ ਇੱਥੇ ਸੜਕ ਦੇ ਵਿਚਕਾਰ ਪਈਆਂ ਸੀਮਿੰਟ ਦੀਆਂ ਸਲੈਬਾਂ ਨੂੰ ਟਰੈਕਟਰਾਂ ਨਾਲ ਹਟਾ ਦਿੱਤਾ। ਇਸ ਦੌਰਾਨ ਅੰਬਾਲਾ ਪੁਲਿਸ ਦੇ ਡੀਐਸਪੀ ਸਮੇਤ 5 ਪੁਲਿਸ ਮੁਲਾਜ਼ਮ ਅਤੇ ਕਈ ਕਿਸਾਨ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ । ਕਿਸਾਨਾਂ ਨੇ ਇੱਥੇ ਘੱਗਰ ਪੁਲ ਦੇ ਕੰਢੇ ਲਾਏ ਸੁਰੱਖਿਆ ਬੈਰੀਅਰ ਤੋੜ ਦਿੱਤੇ।

The post ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਦੂਜਾ ਦਿਨ, ਹਰਿਆਣਾ ਸਰਕਾਰ ਨੇ ਇੰਟਰਨੈੱਟ ਦੀ ਪਾਬੰਦੀ ਵਧਾਈ appeared first on TheUnmute.com - Punjabi News.

Tags:
  • breaking-news
  • delhi
  • farmers-protest
  • haryana-government
  • internet-ban
  • news
  • sarwan-singh-pandher
  • shambhu-border

ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਗੁਰਦੁਆਰਾ ਸਾਹਿਬ ਐਕਟ ਸੋਧ ਬਿੱਲ ਵਾਪਸ ਲਿਆ

Wednesday 14 February 2024 06:32 AM UTC+00 | Tags: act-amendment-bill breaking-news maharashtra-government nanded-gurdwara-sahib nanded-gurdwara-sahib-act-amendment-bill news

ਚੰਡੀਗੜ੍ਹ, 14 ਫਰਵਰੀ 2024: ਮਹਾਰਾਸ਼ਟਰ ਸਰਕਾਰ (Maharashtra government) ਨੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਲ ਸਬੰਧਤ ਐਕਟ ਵਿੱਚ ਸੋਧ ਕਰਨ ਵਾਲਾ ਬਿੱਲ ਵਾਪਸ ਲੈ ਲਿਆ ਹੈ। ਇਹ ਦਾਅਵਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ.ਪੀ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਪੇਸ਼ ਕਰਨ ਤੋਂ ਪਹਿਲਾਂ ਬਿੱਲ ਰੋਕ ਲਿਆ ਗਿਆ । ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ ਐਕਟ 1956 ਲਾਗੂ ਰਹੇਗਾ। ਆਰ.ਪੀ ਸਿੰਘ ਨੇ ਕਿਹਾ ਕਿ ਮੇਨੂ ਖੁਦ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਤੋਂ ਮਿਲੀ ਜਾਣਕਾਰੀ ਹੈ ।

ਤਖ਼ਤ ਸੱਚਖੰਡ ਅਬਚਲਨਗਰ ਨਗਰ ਹਜ਼ੂਰ ਸਾਹਿਬ ਦੇ ਬੋਰਡ ਦੇ ਐਕਟ 'ਚ ਤਬਦੀਲੀ ਕਰਕੇ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਮਹਾਰਾਸ਼ਟਰ ਸਰਕਾਰ (Maharashtra government) ਦੇ ਫੈਸਲੇ ਦਾ ਸਖ਼ਤ ਵਿਰੋਧ ਹੋਇਆ | ਪਹਿਲਾਂ 17 ਮੈਂਬਰੀ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ 4, ਸਿੱਖ ਸੰਗਤ 3 , ਚੀਫ਼ ਖ਼ਾਲਸਾ ਦੀਵਾਨ 1, ਹਜ਼ੂਰੀ ਖਾਲਸਾ 1, ਸਿੱਖ ਮੈਂਬਰ ਪਾਰਲੀਮੈਂਟ 1 ਅਤੇ ਸਰਕਾਰੀ 7 ਮੈਂਬਰ ਹੁੰਦੇ ਸਨ |

ਸੋਧ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਬੋਰਡ ਦੇ ਕੁੱਲ 17 ਮੈਂਬਰਾਂ ਵਿੱਚੋਂ 12 ਨੂੰ ਸਿੱਧੇ ਤੌਰ ‘ਤੇ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ, ਚੀਫ਼ ਖ਼ਾਲਸਾ ਦੀਵਾਨ, ਹਜ਼ੂਰੀ ਸੱਚਖੰਡ ਦੀਵਾਨ ਦੀ ਨਾਮਜ਼ਦਗੀ ਖ਼ਤਮ ਕਰ ਦਿੱਤੀ ਗਈ ਸੀ ।

 

The post ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਗੁਰਦੁਆਰਾ ਸਾਹਿਬ ਐਕਟ ਸੋਧ ਬਿੱਲ ਵਾਪਸ ਲਿਆ appeared first on TheUnmute.com - Punjabi News.

Tags:
  • act-amendment-bill
  • breaking-news
  • maharashtra-government
  • nanded-gurdwara-sahib
  • nanded-gurdwara-sahib-act-amendment-bill
  • news

ਸਾਈਬਰ ਠੱਗਾਂ ਦਾ ਸ਼ਿਕਾਰ ਹੋਏ ਜਲੰਧਰ ਪੁਲਿਸ ਕਮਿਸ਼ਨਰ, ਫਰਜ਼ੀ ਫੇਸਬੁੱਕ ID ਬਣਾ ਕੇ ਲੋਕਾਂ ਨੂੰ ਭੇਜੇ ਮੈਸੇਜ

Wednesday 14 February 2024 06:45 AM UTC+00 | Tags: breaking-news cyber-crime cyber-thugs fake-facebook-id ips-swapan-sharma jalandhar-police-commissioner new news

ਚੰਡੀਗੜ੍ਹ, 14 ਫਰਵਰੀ 2024: ਜਲੰਧਰ ਪੁਲਿਸ ਕਮਿਸ਼ਨਰ ਖੁਦ ਠੱਗਾਂ (cyber thugs) ਦਾ ਸ਼ਿਕਾਰ ਹੋ ਗਏ ਹਨ, ਸਾਈਬਰ ਠੱਗਾਂ ਨੇ ਉਸਦੀ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਕਈ ਜਣਿਆਂ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸਾਈਬਰ ਠੱਗਾਂ (cyber thugs) ਵੱਲੋਂ ਪੰਜਾਬ ਦੇ ਜਲੰਧਰ ਦੇ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਦੀ ਫਰਜ਼ੀ ਫੇਸਬੁੱਕ ਆਈਡੀ ਬਣਾਈ ਗਈ ਹੈ। ਠੱਗਾਂ ਨੇ ਲੁਧਿਆਣਾ ਵਿੱਚ ਕਈ ਜਣਿਆਂ ਨੂੰ ਸੰਦੇਸ਼ ਭੇਜੇ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਹ ਫੇਸਬੁੱਕ ਆਈਡੀ ਫਰਜ਼ੀ ਹੈ। ਆਈਡੀ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ।

The post ਸਾਈਬਰ ਠੱਗਾਂ ਦਾ ਸ਼ਿਕਾਰ ਹੋਏ ਜਲੰਧਰ ਪੁਲਿਸ ਕਮਿਸ਼ਨਰ, ਫਰਜ਼ੀ ਫੇਸਬੁੱਕ ID ਬਣਾ ਕੇ ਲੋਕਾਂ ਨੂੰ ਭੇਜੇ ਮੈਸੇਜ appeared first on TheUnmute.com - Punjabi News.

Tags:
  • breaking-news
  • cyber-crime
  • cyber-thugs
  • fake-facebook-id
  • ips-swapan-sharma
  • jalandhar-police-commissioner
  • new
  • news

'ਹੌਗ ਡੀਅਰ' ਨੂੰ ਕਥਲੌਰ-ਕੌਸ਼ਲਿਆ ਵਾਈਲਡਲਾਈਫ ਸੈਂਚੁਰੀ ਦੀ ਪ੍ਰਤੀਕਚਿੰਨ ਪ੍ਰਜਾਤੀ ਐਲਾਨਿਆ ਜਾਵੇਗਾ: ਲਾਲ ਚੰਦ ਕਟਾਰੂਚੱਕ

Wednesday 14 February 2024 06:51 AM UTC+00 | Tags: aam-aadmi-party breaking-news hog-deer kathlour-kaushalya-wildlife-sanctuary kaushalya-wildlife-sanctuary latest-news news patiala punjab-wildlife-sanctuary the-unmute-breaking-news

ਚੰਡੀਗੜ੍ਹ, 14 ਫਰਵਰੀ 2024: ਸੂਬੇ ਭਰ ਵਿੱਚ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੁੱਖ ਰੱਖਦਿਆਂ ਪੰਜਾਬ ਰਾਜ ਜੰਗਲੀ ਜੀਵ ਬੋਰਡ ਨੇ ਅੱਜ ਹੌਗ ਡੀਅਰ (HOG DEER) (ਐਕਸਿਸ ਪੋਰਸੀਨਸ) ਨੂੰ ਕਥਲੌਰ-ਕੌਸ਼ੱਲਿਆ ਵਾਈਲਡ ਲਾਈਫ ਸੈਂਚੁਰੀ ਦੀ ਮਾਸਕੌਟ ਸਪੀਸੀਜ਼ (ਪ੍ਰਤੀਕਚਿੰਨ ਪ੍ਰਜਾਤੀ) ਐਲਾਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਉਪਰੋਕਤ ਫੈਸਲਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਸੈਕਟਰ-68 ਸਥਿਤ ਜੰਗਲਾਤ ਕੰਪਲੈਕਸ ਵਿਖੇ ਹੋਈ ਬੋਰਡ ਦੀ ਸਥਾਈ ਕਮੇਟੀ ਦੀ ਬੈਠਕ ਦੌਰਾਨ ਲਿਆ ਗਿਆ ਕਿਉਂਕਿ ਹੌਗ ਡੀਅਰ (HOG DEER) ਅਸਲ ਵਿੱਚ ਕਥਲੌਰ-ਕੌਸ਼ਲਿਆ ਵਾਈਲਡਲਾਈਫ ਸੈਂਚੁਰੀ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਨੁਮਾਇੰਦਗੀ ਕਰਦਾ ਹੈ ਕਿਉਂਕਿ ਇਹ ਜੀਵ ਇੱਥੇ ਵੱਡੀ ਗਿਣਤੀ ਵਿੱਚ ਪਾਏ ਜਾਂਦੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਹੌਗ ਡੀਅਰ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ (ਆਈ.ਯੂ.ਸੀ.ਐਨ.) ਵੱਲੋਂ ਲੁਪਤ ਹੋ ਰਹੀ ਪ੍ਰਜਾਤੀ ਦੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ ਅਤੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਸੋਧ ਐਕਟ, 2022 ਦੇ ਸ਼ਡਿਊਲ-1 ਵਿੱਚ ਦਰਸਾਇਆ ਗਿਆ ਹੈ।

ਹੋਰ ਮੁੱਦਿਆਂ ਦੇ ਨਾਲ-ਨਾਲ ਕਮੇਟੀ ਵੱਲੋਂ ਅਰਨੌਲੀ ਡਿਸਟ੍ਰੀਬਿਊਟਰੀ ਦੇ ਆਰ.ਡੀ. 71000 ‘ਤੇ ਐਕਵਾ ਡਕਟ ਬਣਾਉਣ ਦਾ ਪ੍ਰਸਤਾਵ ਨੈਸ਼ਨਲ ਬੋਰਡ ਫਾਰ ਵਾਈਲਡ ਲਾਈਫ ਦੀ ਸਥਾਈ ਕਮੇਟੀ ਨੂੰ ਭੇਜਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰਾਜੈਕਟ ਪਟਿਆਲਾ ਦੇ ਬੀੜ ਭੁਨਰਹੇੜੀ ਜੰਗਲੀਜੀਵ ਰੱਖ ਅਤੇ ਇਸ ਦੇ ਨਾਲ ਲੱਗਦੀ ਈਕੋ-ਸੈਂਸਟਿਵ ਜ਼ੋਨ ਵਿੱਚ ਲਾਗੂ ਕੀਤਾ ਜਾਵੇਗਾ। ਇਹ ਮੌਨਸੂਨ ਦੌਰਾਨ ਰੱਖ ਦੇ ਨਾਲ ਲੱਗਦੇ ਪਿੰਡਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਹਾਈ ਹੋਵੇਗਾ।

ਇਸ ਤੋਂ ਇਲਾਵਾ ਕਮੇਟੀ ਨੇ ਜੰਗਲੀ ਸੂਰਾਂ ਅਤੇ ਰੋਝ ਦੇ ਸੀਮਤ ਸ਼ਿਕਾਰ ਲਈ ਨੀਤੀ ਨੂੰ ਸਰਲ ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਨ੍ਹਾਂ ਸੂਰਾਂ ਕਾਰਨ ਫਸਲਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ, ਪੀ.ਸੀ.ਸੀ.ਐਫ. ਆਰ.ਕੇ. ਮਿਸ਼ਰਾ ਅਤੇ ਚੀਫ ਵਾਈਲਡ ਲਾਈਫ ਵਾਰਡਨ ਧਰਮਿੰਦਰ ਸ਼ਰਮਾ ਸ਼ਾਮਲ ਸਨ।

The post ‘ਹੌਗ ਡੀਅਰ’ ਨੂੰ ਕਥਲੌਰ-ਕੌਸ਼ਲਿਆ ਵਾਈਲਡਲਾਈਫ ਸੈਂਚੁਰੀ ਦੀ ਪ੍ਰਤੀਕਚਿੰਨ ਪ੍ਰਜਾਤੀ ਐਲਾਨਿਆ ਜਾਵੇਗਾ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News.

Tags:
  • aam-aadmi-party
  • breaking-news
  • hog-deer
  • kathlour-kaushalya-wildlife-sanctuary
  • kaushalya-wildlife-sanctuary
  • latest-news
  • news
  • patiala
  • punjab-wildlife-sanctuary
  • the-unmute-breaking-news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਫਰਵਰੀ, 2024: ਜ਼ਿਲ੍ਹਾ ਮੈਜਿਸਟ੍ਰੇਟ, ਆਸ਼ਿਕਾ ਜੈਨ, ਆਈ.ਏ.ਐਸ. ਨੇ ਜ਼ਾਬਤਾ ਫੌਜਦਾਰੀ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (China Dor) ਨੂੰ ਵੇਚਣ, ਖਰੀਦਣ, ਸਟੋਰ ਕਰਨ ਅਤੇ ਵਰਤੋਂ ਕਰਨ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (China Dor) ਨਾਲ ਪਤੰਗਬਾਜ਼ੀ ਕਰਦੇ ਸਮੇਂ ਹੱਥ ਅਤੇ ਉੱਗਲਾਂ ਕੱਟ ਜਾਣ/ ਸਾਈਕਲ ਤੇ ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਣ/ ਉਡਦੇ ਪੰਛੀਆਂ ਦੇ ਫਸ ਜਾਣ ਕਰਕੇ ਉਨ੍ਹਾਂ ਨੂੰ ਅਤੇ ਆਮ ਜਨਤਾ ਦੇ ਜਾਨ-ਮਾਲ ਨੂੰ ਨੁਕਸਾਨ ਦਾ ਖਤਰਾ ਹੋ ਸਕਦਾ ਹੈ। ਇਸ ਲਈ ਨੂੰ ਵੇਚਣ, ਖਰੀਦਣ, ਸਟੋਰ ਕਰਨ ਅਤੇ ਵਰਤੋਂ ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਹਾਲਾਤ ਦੀ ਤੱਤਪਰਤਾ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫਾ ਜਾਰੀ ਕੀਤਾ ਜਾਂਦੇ ਹਨ ਜੋ ਕਿ ਮਿਤੀ 14.02.2024 ਤੋਂ 13.04.2024 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਇਸ ਹੁਕਮ ਨੂੰ ਸੀਨੀਅਰ ਕਪਤਾਨ ਪੁਲਿਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਅਤੇ ਸ਼ਹਿਰਾਂ ਵਿੱਚ ਨਗਰ ਨਿਗਮ/ ਨਗਰ ਕੌਂਸਲਾਂ ਅਤੇ ਦਿਹਾਤੀ ਖੇਤਰ ਵਿਚ ਡੀ.ਡੀ.ਪੀ.ਓਜ਼. ਬੀ.ਡੀ.ਪੀ.ਓਜ਼ ਲਾਗੂ ਕਰਵਾਉਣ ਦੀ ਕਾਰਵਾਈ ਅਮਲ ਵਿੱਚ ਲਿਆਉਣਗੇ।

The post ਮੋਹਾਲੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਚਾਈਨਾ ਡੋਰ ਦੀ ਖਰੀਦ, ਵੇਚਣ ਅਤੇ ਵਰਤੋਂ ‘ਤੇ ਲਾਈ ਪਾਬੰਦੀ appeared first on TheUnmute.com - Punjabi News.

Tags:
  • breaking-news
  • china-dor
  • mohali
  • mohali-police
  • news
  • punjab-news

ਅਸੀਂ ਸਰਕਾਰ ਨਾਲ ਟਕਰਾਅ ਕਰਨ ਨਹੀਂ ਆਏ, ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨੇ: ਸਰਵਣ ਸਿੰਘ ਪੰਧੇਰ

Wednesday 14 February 2024 07:18 AM UTC+00 | Tags: breaking-news central-government farmers-protest msp news punjab-government punjab-news sarwan-singh-pandher shambhu-border the-unmute-breaking-news the-unmute-latest-news the-unmute-punjab

ਚੰਡੀਗੜ੍ਹ, 14 ਫਰਵਰੀ, 2024: ਪੰਜਾਬ ਦੇ ਕਿਸਾਨਾਂ (Farmers) ਦੇ ਦਿੱਲੀ ਮਾਰਚ ਦਾ ਅੱਜ (ਬੁੱਧਵਾਰ) ਦੂਜਾ ਦਿਨ ਹੈ। ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਹਰਿਆਣਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ । ਕਿਸਾਨ ਆਗੂ ਸਰਵਣ ਸਿੰਘ ਪੰਧੇਰ (Sarwan Singh Pandher) ਨੇ ਬੁੱਧਵਾਰ ਨੂੰ ਸ਼ੰਭੂ ਸਰਹੱਦ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਬਾਰੇ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਇੱਥੇ ਸਰਕਾਰ ਨਾਲ ਟਕਰਾਅ ਕਰਨ ਨਹੀਂ ਆਏ ਹਾਂ। ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨੇ | ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਆਦਿ ਚਲਾਏ ਗਏ ਹਨ, ਜੋ ਕਿ ਗਲਤ ਹੈ |

ਉਨ੍ਹਾਂ  (Sarwan Singh Pandher) ਕਿਹਾ ਕਿ ਅਸੀਂ ਐਮਐਸਪੀ ਕਾਨੂੰਨ ‘ਤੇ ਕਾਇਮ ਹਾਂ। ਕੇਂਦਰ ਸਰਕਾਰ ਨੂੰ MSP ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ। ਅਸੀਂ ਗੱਲਬਾਤ ਲਈ ਤਿਆਰ ਸੀ ਅਤੇ ਹੁਣ ਵੀ ਤਿਆਰ ਹਾਂ। ਸਰਕਾਰ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ। ਅਸੀਂ ਕਿਸੇ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ। ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਦੂਜੇ ਪਾਸੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ “ਕਿਸਾਨ ਸੰਗਠਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਸ ਕਾਨੂੰਨ ਦੀ ਗੱਲ ਕੀਤੀ ਜਾ ਰਹੀ ਹੈ, ਉਸ ਬਾਰੇ ਕੋਈ ਵੀ ਫੈਸਲਾ ਇਸ ਤਰ੍ਹਾਂ ਨਹੀਂ ਲਿਆ ਜਾ ਸਕਦਾ ਕਿ ਆਉਣ ਵਾਲੇ ਦਿਨਾਂ ‘ਚ ਬਿਨਾਂ ਸੋਚੇ-ਸਮਝੇ ਸਾਰਿਆਂ ਲਈ ਮੁਸ਼ਕਿਲ ਹੋ ਜਾਵੇ। ਸਾਨੂੰ ਇਸ ਦੇ ਸਾਰੇ ਪਹਿਲੂਆਂ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਕਿਸਾਨਾਂ ਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਆਮ ਜਨਜੀਵਨ ਵਿੱਚ ਕੋਈ ਵਿਘਨ ਨਾ ਪਵੇ।

ਜਿਕਰਯੋਗ ਹੈ ਕਿ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਦੇ ਅਧਿਕਾਰ ਖੇਤਰ ਵਿੱਚ ਵੌਇਸ ਕਾਲਾਂ ਨੂੰ ਛੱਡ ਕੇ ਮੋਬਾਈਲ ਨੈੱਟਵਰਕਾਂ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਮੋਬਾਈਲ ਇੰਟਰਨੈਟ ਸੇਵਾਵਾਂ, ਬਲਕ ਐਸਐਮਐਸ ਅਤੇ ਸਾਰੀਆਂ ਡੋਂਗਲ ਸੇਵਾਵਾਂ ਆਦਿ 15 ਫਰਵਰੀ ਤੱਕ ਮੁਅੱਤਲ ਰਹਿਣਗੀਆਂ।

The post ਅਸੀਂ ਸਰਕਾਰ ਨਾਲ ਟਕਰਾਅ ਕਰਨ ਨਹੀਂ ਆਏ, ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨੇ: ਸਰਵਣ ਸਿੰਘ ਪੰਧੇਰ appeared first on TheUnmute.com - Punjabi News.

Tags:
  • breaking-news
  • central-government
  • farmers-protest
  • msp
  • news
  • punjab-government
  • punjab-news
  • sarwan-singh-pandher
  • shambhu-border
  • the-unmute-breaking-news
  • the-unmute-latest-news
  • the-unmute-punjab

ਭਾਜਪਾ ਵੱਲੋਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ

Wednesday 14 February 2024 07:27 AM UTC+00 | Tags: ashwini-vaishnav bjp breaking-news l-murugan lok-sabha-election news rajya-sabha-elections

ਚੰਡੀਗੜ੍ਹ, 14 ਫਰਵਰੀ, 2024: ਭਾਜਪਾ ਨੇ ਰਾਜ ਸਭਾ ਚੋਣਾਂ (Rajya Sabha elections) ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਮੁਤਾਬਕ ਮੱਧ ਪ੍ਰਦੇਸ਼ ਤੋਂ ਕੇਂਦਰੀ ਮੰਤਰੀ ਐਲ ਮੁਰੂਗਨ ਅਤੇ ਉੜੀਸਾ ਤੋਂ ਅਸ਼ਵਨੀ ਵੈਸ਼ਨਵ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਅਸ਼ਵਨੀ ਵੈਸ਼ਨਵ ਦੀ ਨਾਮਜ਼ਦਗੀ ਨੂੰ ਉੜੀਸਾ ਵਿੱਚ ਬੀਜੂ ਜਨਤਾ ਦਲ (ਬੀਜੇਡੀ) ਦਾ ਸਮਰਥਨ ਮਿਲ ਰਿਹਾ ਹੈ।

ਰਾਜ ਸਭਾ ਲਈ (Rajya Sabha elections) ਨਾਮਜ਼ਦ ਕੀਤੇ ਜਾਣ ‘ਤੇ ਅਸ਼ਵਿਨੀ ਵੈਸ਼ਨਵ ਨੇ ਕਿਹਾ, ’ਮੈਂ’ਤੁਸੀਂ ਭਾਜਪਾ ਦੀ ਅਨੁਸ਼ਾਸਿਤ ਵਰਕਰ ਹਾਂ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਇੱਕ ਵਾਰ ਫਿਰ ਆਪਣੀਆਂ ਸੇਵਾਵਾਂ ਦੇਣ ਦੀ ਇਜਾਜ਼ਤ ਦਿੱਤੀ ਜਾਵੇ।

छवि

The post ਭਾਜਪਾ ਵੱਲੋਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ appeared first on TheUnmute.com - Punjabi News.

Tags:
  • ashwini-vaishnav
  • bjp
  • breaking-news
  • l-murugan
  • lok-sabha-election
  • news
  • rajya-sabha-elections

ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਆਪਣੇ ਚਾਰ ਉਮੀਦਵਾਰਾਂ ਦਾ ਕੀਤਾ ਐਲਾਨ

Wednesday 14 February 2024 07:32 AM UTC+00 | Tags: breaking-news congress india-news news rajya-sabha-elections sonia-gandhi

ਚੰਡੀਗੜ੍ਹ, 14 ਫਰਵਰੀ, 2024: ਕਾਂਗਰਸ (Congress) ਨੇ ਵੀ ਬੁੱਧਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਚਾਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਸਭ ਤੋਂ ਪ੍ਰਮੁੱਖ ਨਾਮ ਪਾਰਟੀ ਦੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਦਾ ਹੈ, ਜੋ ਰਾਜਸਥਾਨ ਤੋਂ ਉਮੀਦਵਾਰ ਹਨ। ਜਿਕਰਯੋਗ ਹੈ ਕਿ ਸੋਨੀਆ ਗਾਂਧੀ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ (Congress) ਆਗੂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵੀ ਮੌਜੂਦ ਸਨ।

छवि

The post ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਆਪਣੇ ਚਾਰ ਉਮੀਦਵਾਰਾਂ ਦਾ ਕੀਤਾ ਐਲਾਨ appeared first on TheUnmute.com - Punjabi News.

Tags:
  • breaking-news
  • congress
  • india-news
  • news
  • rajya-sabha-elections
  • sonia-gandhi

ਚੰਡੀਗੜ੍ਹ, 14 ਫਰਵਰੀ, 2024: ਕਿਸਾਨਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਹੋਈ ਮੈਰਾਥਨ ਬੈਠਕ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਗਰੰਟੀ ਦਾ ਮੁੱਦਾ ਅਟਕ ਗਿਆ। ਦਿੱਲੀ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਅੰਦੋਲਨ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ਨਵੀਆਂ ਮੰਗਾਂ ਅੱਗੇ ਰੱਖੀਆਂ ਗਈਆਂ ਹਨ, ਜਿਨ੍ਹਾਂ ‘ਤੇ ਸੂਬਿਆਂ ਨੂੰ ਚਰਚਾ ਕਰਨ ਲਈ ਸਮਾਂ ਚਾਹੀਦਾ ਹੈ। ਇਸ ਲਈ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਉਹ ਆ ਕੇ ਚਰਚਾ ਕਰਨ।

ਅਨੁਰਾਗ ਠਾਕੁਰ ਨੇ ਕਿਹਾ, ’ਮੈਂ’ਤੁਸੀਂ ਕਹਿਣਾ ਚਾਹਾਂਗਾ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਖੇਤੀਬਾੜੀ ਸੈਕਟਰ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ। ਜਦੋਂ ਉਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ ਤਾਂ ਸਰਕਾਰ ਨੇ ਆਪਣੇ ਸੀਨੀਅਰ ਆਗੂਆਂ ਨੂੰ ਭੇਜ ਕੇ ਗੱਲਬਾਤ ਜਾਰੀ ਰੱਖੀ। ਬੀਤੇ ਦਿਨੀਂ ਚੰਡੀਗੜ੍ਹ ਵਿਖੇ ਬੈਠਕ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂ ਉੱਠ ਕੇ ਉੱਥੋਂ ਚਲੇ ਗਏ, ਜਦੋਂਕਿ ਅਸੀਂ ਕਹਿੰਦੇ ਰਹੇ ਕਿ ਚਰਚਾ ਕਰਲੋ ।

ਉਨ੍ਹਾਂ (Anurag Thakur) ਨੇ ਕਿਹਾ, ‘ਆਖ਼ਰ ਅਜਿਹਾ ਕੀ ਹੋ ਗਿਆ ਹੈ ਕਿ ਨਵੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ? ਜੇਕਰ ਨਵੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਹੋਰ ਸਮਾਂ ਵੀ ਚਾਹੀਦਾ ਹੈ। ਸੂਬਿਆਂ ਨੂੰ ਚਰਚਾ ਲਈ ਸਮਾਂ ਚਾਹੀਦਾ ਹੈ, ਅਸੀਂ ਚਰਚਾ ਜਾਰੀ ਰੱਖਣ ਲਈ ਤਿਆਰ ਹਾਂ। ਕੇਂਦਰੀ ਮੰਤਰੀ ਨੇ ਕਿਹਾ, ਮੈਂ ਅੰਦੋਲਨਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਭੰਨ-ਤੋੜ, ਅੱਗਜ਼ਨੀ ਜਾਂ ਹਿੰਸਾ ਵਿੱਚ ਸ਼ਾਮਲ ਨਾ ਹੋਣ। ਮੈਂ ਕਿਸਾਨ ਆਗੂਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆ ਕੇ ਵਿਚਾਰ ਚਰਚਾ ਕਰਨ।

The post ਜੇਕਰ ਨਵੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਹੋਰ ਸਮਾਂ ਵੀ ਚਾਹੀਦਾ ਹੈ: ਅਨੁਰਾਗ ਠਾਕੁਰ appeared first on TheUnmute.com - Punjabi News.

Tags:
  • agriculture
  • anurag-thakur
  • breaking-news
  • farmers
  • modi-government
  • news

ਮੋਹਾਲੀ, 14 ਫਰਵਰੀ, 2024: ਮੋਹਾਲੀ ਦੇ ਸੈਕਟਰ-91 ‘ਚ ਕੇ.ਐੱਸ ਰੀਅਲ ਈਸਟੇਟ ਦੇ ਮਾਲਕ ਕੁਲਵਿੰਦਰ ਸਿੰਘ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਹਜ਼ਾਰਾਂ ਪੌਦੇ (plants) ਵੰਡੇ | ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਜਨਮ ਦਿਨ ਮਨਾਉਣ ਲਈ ਹਜ਼ਾਰਾਂ ਰੁਪਏ ਖਰਚ ਕੇ ਜਨਮ ਦਿਨ ਮਨਾਉਂਦੀ ਹੈ, ਉੱਥੇ ਅਸੀਂ ਵਾਤਾਵਰਣ ਨੂੰ ਬਚਾਉਣ ਲਈ ਕੁਝ ਨਵਾਂ ਕਰਨ ਦੀ ਸੋਚੀ ਹੈ | ਇਸ ਦੌਰਾਨ ਸੜਕਾਂ ਦੇ ਆ ਰਹੇ ਰਾਹਗੀਰਾਂ ਨੂੰ ਫੁੱਲਦਾਰ, ਫਲਦਾਰ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਪੌਦੇ ਵੰਡੇ ਗਏ | ਇਸ ਮੌਕੇ ਕੁਲਵਿੰਦਰ ਸਿੰਘ ਆਪਣੀ ਧੀ ਦੇ ਜਨਮ ਦਿਨ ਦੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਹ ਹਰ ਸਾਲ ਆਪਣੀ ਧੀ ਦੇ ਜਨਮ ‘ਤੇ ਪੌਦੇ ਵੰਡਿਆ ਕਰਨਗੇ।

ਬੱਚਿਆਂ ਨੂੰ ਜਨਮ ਦਿਨ 'ਤੇ ਵੱਧ ਤੋਂ ਵੱਧ ਪੌਦੇ (plants) ਲਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਇਸ ਨਾਲ ਬੱਚਿਆਂ ਵਿੱਚ ਵਾਤਾਵਰਨ ਪ੍ਰਤੀ ਜਿੰਮੇਵਾਰੀ ਦੀ ਭਾਵਨਾ ਪੈਂਦਾ ਹੋਵੇ। ਅੱਜ ਕੁਝ ਲੋਕ ਨਿੱਜੀ ਸਵਾਰਥ ਲਈ ਜੰਗਲਾਂ ਨੂੰ ਤਬਾਹ ਕਰਨ ਲੱਗੇ ਹੋਏ ਹਾਂ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਦੀ ਕਮੀ ਕਾਰਨ ਅਨੇਕਾਂ ਲੋਕ ਬਿਮਾਰੀਆਂ ਦੀ ਲਪੇਟ ‘ਚ ਆਉਂਦੇ ਹਨ। ਪੌਦੇ ਲਗਾਉਣ ਵਾਲੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਕੇ ਆਪਣੇ ਆਲੇ-ਦੁਆਲੇ ਹਰਿਆ ਭਰਿਆ ਕੀਤਾ ਜਾਣਾ ਚਾਹੀਦਾ ਹੈ |

ਉਨ੍ਹਾਂ ਕਿਹਾ ਕਿ ਜੇਕਰ ਸਾਰੇ ਇੱਕ-ਇੱਕ ਰੁੱਖ ਲਗਾਈਏ ਤਾਂ ਅਸੀਂ ਆਪਣੀ ਧਰਤੀ, ਪਾਣੀ ਅਤੇ ਸੁੱਧ ਹਵਾ ਨੂੰ ਬਚਾ ਸਕਦੇ ਹਾਂ | ਇਸ ਉਪਰਾਲੇ ਨਾਲ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾ ਸਕਦੇ ਹਾਂ | ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਵਾਤਾਵਰਨ ਨੂੰ ਜ਼ਹਿਰੀਲੇ ਹੋਣ ਤੋਂ ਬਚਾਉਣ ਅਤੇ ਵਾਤਾਵਰਨ ਸੰਭਾਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ |

The post ਕੇ.ਐੱਸ ਰੀਅਲ ਈਸਟੇਟ ਦੇ ਮਾਲਕ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਹਜ਼ਾਰਾਂ ਪੌਦੇ ਵੰਡੇ appeared first on TheUnmute.com - Punjabi News.

Tags:
  • breaking-news
  • mohali-news
  • news
  • plants
  • save-environment

ਨਵਜੋਤ ਸਿੱਧੂ ਨੇ ਹਰਿਆਣਾ ਪੁਲਿਸ ਦੀ ਕਿਸਾਨਾਂ 'ਤੇ ਕਰਵਾਈ ਖ਼ਿਲਾਫ਼ CM ਭਗਵੰਤ ਮਾਨ ਨੂੰ ਕੀਤੀ ਇਹ ਅਪੀਲ

Wednesday 14 February 2024 08:28 AM UTC+00 | Tags: aam-aadmi-party breaking-news cm-bhagwant-mann farmer-protest-2024 farmers-protest-news haryana-police navjot-sidhu news punjab punjab-news the-unmute-breaking-news

ਚੰਡੀਗੜ੍ਹ, 14 ਫਰਵਰੀ 2024: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਅਤੇ ਰਿਜ਼ਰਵ ਫੋਰਸਾਂ ਵੱਲੋਂ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸੀਐਮ ਮਾਨ ਨੂੰ ਪੰਜਾਬ ਦੀਆਂ ਸਰਹੱਦਾਂ ਦੀ ਰਾਖੀ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ |

ਨਵਜੋਤ ਸਿੰਘ ਸਿੱਧੂ (Navjot Sidhu) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਦਿਆਂ ਕਿਹਾ- ਪੰਜਾਬ ਸਰਕਾਰ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਦੀ ਰੱਖਿਆ ਕਰਨੀ ਚਾਹੀਦੀ ਹੈ। ਸਾਡੀ ਧਰਤੀ ‘ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬੀਆਂ ‘ਤੇ ਹਮਲਾ/ਜ਼ਖਮੀ ਕਰਨ ਦੇ ਹਰਿਆਣਾ ਦੇ ਯਤਨਾਂ ਨੂੰ ਨਾਕਾਮ ਕੀਤਾ ਜਾਣਾ ਚਾਹੀਦਾ ਹੈ।

ਨਵਜੋਤ ਸਿੰਘ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨ ਅੱਜ ਵੀ ਪੰਜਾਬ ਦੀ ਧਰਤੀ ‘ਤੇ ਮੌਜੂਦ ਹਨ। ਪੰਜਾਬ ਦੀ ਧਰਤੀ ‘ਤੇ ਖੜ੍ਹੇ ਕਿਸਾਨਾਂ ‘ਤੇ ਹਰਿਆਣਾ ਇਹ ਕਾਰਵਾਈ ਕਰ ਰਿਹਾ ਹੈ, ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਧਰਤੀ ‘ਤੇ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ, ਜਿਸ ‘ਤੇ ਕਾਰਵਾਈ ਦੀ ਲੋੜ ਹੈ।

The post ਨਵਜੋਤ ਸਿੱਧੂ ਨੇ ਹਰਿਆਣਾ ਪੁਲਿਸ ਦੀ ਕਿਸਾਨਾਂ ‘ਤੇ ਕਰਵਾਈ ਖ਼ਿਲਾਫ਼ CM ਭਗਵੰਤ ਮਾਨ ਨੂੰ ਕੀਤੀ ਇਹ ਅਪੀਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • farmer-protest-2024
  • farmers-protest-news
  • haryana-police
  • navjot-sidhu
  • news
  • punjab
  • punjab-news
  • the-unmute-breaking-news

ਲੋਕਾਂ ਦੇ ਜੀਵਨ 'ਚ ਸਰਕਾਰੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ: PM ਮੋਦੀ

Wednesday 14 February 2024 09:58 AM UTC+00 | Tags: breaking-news dubai government indian-army india-news news pm-modi the-unmute the-unmute-breaking-news

ਚੰਡੀਗੜ੍ਹ, 14 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਬੁੱਧਵਾਰ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਅੱਜ ਦੁਨੀਆ ਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ। ਪ੍ਰਧਾਨ ਮੰਤਰੀ ਦੁਬਈ ਵਿੱਚ ਵਿਸ਼ਵ ਸਰਕਾਰਾਂ ਦੇ ਸੰਮੇਲਨ ਵਿੱਚ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਜਿਸ ਤਰ੍ਹਾਂ ਦੁਬਈ ਗਲੋਬਲ ਅਰਥਵਿਵਸਥਾ, ਵਣਜ ਅਤੇ ਤਕਨਾਲੋਜੀ ਦਾ ਗਲੋਬਲ ਕੇਂਦਰ ਬਣ ਰਿਹਾ ਹੈ, ਇਹ ਵੱਡੀ ਗੱਲ ਹੈ।’

ਪ੍ਰਧਾਨ ਮੰਤਰੀ (PM Modi) ਨੇ ਕਿਹਾ ਕਿ ਅੱਜ ਅਸੀਂ 21ਵੀਂ ਸਦੀ ਵਿੱਚ ਹਾਂ। ਇੱਕ ਪਾਸੇ ਜਿੱਥੇ ਦੁਨੀਆ ਆਧੁਨਿਕਤਾ ਵੱਲ ਵਧ ਰਹੀ ਹੈ, ਉੱਥੇ ਹੀ ਪਿਛਲੀ ਸਦੀ ਤੋਂ ਚੱਲੀਆਂ ਆ ਰਹੀਆਂ ਚੁਣੌਤੀਆਂ ਵੀ ਓਨੀ ਹੀ ਵਿਆਪਕ ਹੁੰਦੀਆਂ ਜਾ ਰਹੀਆਂ ਹਨ। ਭੋਜਨ ਸੁਰੱਖਿਆ, ਸਿਹਤ ਸੁਰੱਖਿਆ, ਜਲ ਸੁਰੱਖਿਆ, ਊਰਜਾ ਸੁਰੱਖਿਆ ਜਾਂ ਸਿੱਖਿਆ ਹੋਵੇ। ਹਰ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਾਲ ਬੱਝੀ ਹੁੰਦੀ ਹੈ। ਅੱਜ ਹਰ ਸਰਕਾਰ ਦੇ ਸਾਹਮਣੇ ਸਵਾਲ ਇਹ ਹੈ ਕਿ ਉਸ ਨੂੰ ਕਿਹੜੀ ਪਹੁੰਚ ਅਪਣਾਉਣੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਅੱਜ ਦੁਨੀਆ ਨੂੰ ਅਜਿਹੀਆਂ ਸਰਕਾਰਾਂ ਦੀ ਲੋੜ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਰਕਾਰ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਸਗੋਂ ਮੇਰਾ ਮੰਨਣਾ ਹੈ ਕਿ ਇਹ ਯਕੀਨੀ ਕਰਨਾ ਸਰਕਾਰ ਦਾ ਕੰਮ ਹੈ ਕਿ ਲੋਕਾਂ ਦੇ ਜੀਵਨ ਵਿੱਚ ਸਰਕਾਰੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਵੇ। ਇਨ੍ਹਾਂ 23 ਸਾਲਾਂ ਦੌਰਾਨ ਸਰਕਾਰ ਵਿੱਚ ਮੇਰਾ ਸਭ ਤੋਂ ਵੱਡਾ ਸਿਧਾਂਤ ਰਿਹਾ ਹੈ – ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’। ਮੈਂ ਹਮੇਸ਼ਾ ਅਜਿਹਾ ਮਾਹੌਲ ਸਿਰਜਣ ਉੱਤੇ ਜ਼ੋਰ ਦਿੱਤਾ ਹੈ ਜਿਸ ਵਿੱਚ ਨਾਗਰਿਕਾਂ ਵਿੱਚ ਉੱਦਮ ਅਤੇ ਊਰਜਾ ਦੀ ਭਾਵਨਾ ਦਾ ਵਿਕਾਸ ਹੋਵੇ।

ਉਨ੍ਹਾਂ ਅੱਗੇ ਕਿਹਾ, ‘ਸਬਕਾ ਸਾਥ-ਸਬਕਾ ਵਿਕਾਸ’ ਦੇ ਮੰਤਰ ਚ ‘ਤੇ ਜ਼ੋਰ ਦੇ ਰਹੇ ਹਾਂ। ਕੋਈ ਵੀ ਲਾਭਪਾਤਰੀ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ, ਸਰਕਾਰ ਖੁਦ ਉਨ੍ਹਾਂ ਤੱਕ ਪਹੁੰਚ ਕਰੇ। ਸ਼ਾਸਨ ਦੇ ਇਸ ਮਾਡਲ ਵਿੱਚ ਵਿਤਕਰੇ ਅਤੇ ਭ੍ਰਿਸ਼ਟਾਚਾਰ ਦੋਵਾਂ ਦੀ ਗੁੰਜਾਇਸ਼ ਖਤਮ ਹੋ ਜਾਂਦੀ ਹੈ।

The post ਲੋਕਾਂ ਦੇ ਜੀਵਨ ‘ਚ ਸਰਕਾਰੀ ਦਖਲਅੰਦਾਜ਼ੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ: PM ਮੋਦੀ appeared first on TheUnmute.com - Punjabi News.

Tags:
  • breaking-news
  • dubai
  • government
  • indian-army
  • india-news
  • news
  • pm-modi
  • the-unmute
  • the-unmute-breaking-news

ਪੰਜਾਬ ਦੇ ਕਿਸਾਨਾਂ ਦੇ ਸਮਰਥਨ 'ਚ ਆਈਆਂ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ, ਪੁਲਿਸ ਕਾਰਵਾਈ ਦੀ ਕੀਤੀ ਨਿੰਦਾ

Wednesday 14 February 2024 10:14 AM UTC+00 | Tags: breaking-news cm-bhagwant-mann farmers farmers-protest hariana khap-panchayats kisan-andolan latest-news msp news police-action punjab-government

ਚੰਡੀਗੜ੍ਹ, 14 ਫਰਵਰੀ 2024: ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਅਤੇ ਕਰਜ਼ਾ ਮੁਆਫ਼ੀ ਸਮੇਤ 12 ਮੰਗਾਂ ਨੂੰ ਲੈ ਕੇ ਦਿੱਲੀ ਤੱਕ ਮਾਰਚ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿੱਚ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ (farmers’ organizations) ਅਤੇ ਖਾਪ ਪੰਚਾਇਤਾਂ ਵੀ ਆਉਣ ਲੱਗੀਆਂ ਹਨ। ਪੰਜਾਬ ਦੇ ਕਿਸਾਨਾਂ ਦਾ ਸਮਰਥਨ ਕਰਨ ਲਈ ਹਿਸਾਰ-ਹਾਂਸੀ, ਫਤਿਹਾਬਾਦ ਤੋਂ ਕਿਸਾਨਾਂ ਦੇ ਸਮੂਹ ਸ਼ੰਭੂ ਅਤੇ ਦਾਤਾਸਿੰਘ ਵਾਲਾ ਬਾਰਡਰ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਜੀਂਦ ਦੇ ਕੰਡੇਲਾ ਖਾਪ ਨੇ ਵੀ ਕਿਸਾਨਾਂ ਦੀ ਮੰਗ ਦਾ ਸਮਰਥਨ ਕੀਤਾ ਹੈ ਅਤੇ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

farmers' organizations

ਫਤਿਹਾਬਾਦ ਦੇ ਰਤੀਆ-ਟੋਹਾਣਾ ਅਤੇ ਜਾਖਲ ‘ਚ ਪੰਜਾਬ ਸਰਹੱਦ ‘ਤੇ ਪੂਰੀ ਸ਼ਾਂਤੀ ਹੈ। ਪਰ ਹਰਿਆਣਾ ਦੇ ਕਿਸਾਨ ਫਤਿਹਾਬਾਦ ਦੇ ਪਿੰਡ ਅਯਾਲਕੀ ਵਿੱਚ ਰੰਗੋਈ ਡਰੇਨ ਕੋਲ ਹੜਤਾਲ 'ਤੇ ਬੈਠੇ ਹਨ। ਇਹ ਕਿਸਾਨ ਦਿੱਲੀ ਵੱਲ ਮਾਰਚ ਕਰਨ ‘ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੇੜਲੇ ਕਿਸਾਨ ਇਕੱਠੇ ਹੋਣ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋਣਗੇ। ਦੂਜੇ ਪਾਸੇ ਇਨ੍ਹਾਂ ਕਿਸਾਨਾਂ (farmers’ organizations) ਨੂੰ ਰੋਕਣ ਲਈ ਪ੍ਰਸ਼ਾਸਨ ਨੇ ਪਿੰਡ ਅਯਾਲਕੀ ਨੇੜੇ ਰਤੀਆ-ਫਤਿਹਾਬਾਦ ਸੜਕ ਨੂੰ ਤੋੜ ਕੇ ਟੋਆ ਪੁੱਟ ਦਿੱਤਾ।

ਇਸ ਦੇ ਨਾਲ ਹੀ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਨੇ ਵੀਰਵਾਰ ਨੂੰ ਸਵੇਰੇ 11 ਵਜੇ ਫਤਿਹਾਬਾਦ ਵਿੱਚ ਸੂਬਾ ਪੱਧਰੀ ਹੰਗਾਮੀ ਬੈਠਕ ਸੱਦੀ ਹੈ। ਬੈਠਕ ਵਿੱਚ ਕਿਸਾਨ ਅੰਦੋਲਨ ਸਬੰਧੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਫੈਸਲੇ ਲਏ ਜਾਣਗੇ। ਜਥੇਬੰਦੀ ਦੇ ਪ੍ਰਧਾਨ ਮਨਦੀਪ ਨੱਥਵਾਨ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ ਪਰ ਹਰਿਆਣਾ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

The post ਪੰਜਾਬ ਦੇ ਕਿਸਾਨਾਂ ਦੇ ਸਮਰਥਨ ‘ਚ ਆਈਆਂ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ, ਪੁਲਿਸ ਕਾਰਵਾਈ ਦੀ ਕੀਤੀ ਨਿੰਦਾ appeared first on TheUnmute.com - Punjabi News.

Tags:
  • breaking-news
  • cm-bhagwant-mann
  • farmers
  • farmers-protest
  • hariana
  • khap-panchayats
  • kisan-andolan
  • latest-news
  • msp
  • news
  • police-action
  • punjab-government

ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਨੇ ਕਿਸਾਨ ਅੰਦਲੋਨ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

Wednesday 14 February 2024 10:57 AM UTC+00 | Tags: breaking-news demands-of-farmers farmers-protest gurnam-singh-chaduni latest-news news nhews

ਚੰਡੀਗੜ੍ਹ, 14 ਫਰਵਰੀ 2024: ਪੰਜਾਬ ਦੇ ਕਿਸਾਨਾਂ (Farmers) ਦੇ ਦਿੱਲੀ ਮਾਰਚ ਦਾ ਅੱਜ (ਬੁੱਧਵਾਰ) ਦੂਜਾ ਦਿਨ ਹੈ। ਹੁਣ ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਨੇ ਕਿਸਾਨ ਅੰਦਲੋਨ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ |

ਗੁਰਨਾਮ ਸਿੰਘ ਚੜੂੰਨੀ ਨੇ ਹਰਿਆਣਾ ਪੁਲਿਸ ਦੀ ਕਿਸਾਨਾਂ (Farmers) ‘ਤੇ ਕੀਤੀ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਇਸ ਕਾਰਵਾਈ ਨੂੰ ਅਣਮਨੁੱਖੀ ਅਤੇ ਗੈਰ-ਸੰਵਿਧਾਨਕ ਦੱਸਿਆ | ਉਨ੍ਹਾਂ ਕਿਹਾ ਸਰਕਾਰ ਬੈਰੀਕੇਡ ਲਗਾ ਕੇ ਕਿਸਾਨਾਂ ਤੋਂ ਅਜ਼ਾਦ ਅੰਦੋਲਨ ਦਾ ਅਧਿਕਾਰ ਖੋਹ ਰਹੀ ਹੈ।

ਭਲਕੇ 15 ਫਰਵਰੀ ਨੂੰ ਸਵੇਰੇ 11 ਵਜੇ ਜਥੇਬੰਦੀ ਦੇ ਅਹੁਦੇਦਾਰਾਂ ਦੀ ਹੰਗਾਮੀ ਬਤਹਿਕ ਬੀ.ਕੇ.ਯੂ (ਪਿੰਡ ਚੜੂੰਨੀ) ਦੇ ਕੇਂਦਰੀ ਦਫ਼ਤਰ ਵਿਖੇ ਕੌਮੀ ਪ੍ਰਧਾਨ ਗੁਰਨਾਮ ਚੜੂੰਨੀ ਵੱਲੋਂ ਸੱਦੀ ਗਈ ਹੈ। ਜਿਸ ਵਿੱਚ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ।

 

The post ਕਿਸਾਨ ਆਗੂ ਗੁਰਨਾਮ ਸਿੰਘ ਚੜੂੰਨੀ ਨੇ ਕਿਸਾਨ ਅੰਦਲੋਨ ‘ਚ ਸ਼ਾਮਲ ਹੋਣ ਦਾ ਕੀਤਾ ਐਲਾਨ appeared first on TheUnmute.com - Punjabi News.

Tags:
  • breaking-news
  • demands-of-farmers
  • farmers-protest
  • gurnam-singh-chaduni
  • latest-news
  • news
  • nhews

ਫਾਜ਼ਿਲਕਾ: ਪੰਜਾਬ ਪੁਲਿਸ ਅਤੇ ਬੀਐਸਐਫ ਨੇ ਚਲਾਇਆ ਸਾਂਝਾ ਤਲਾਸ਼ੀ ਅਭਿਆਨ

Wednesday 14 February 2024 11:03 AM UTC+00 | Tags: aam-aadmi-party breaking-news bsf cm-bhagwant-mann crime dgp-punjab fazilka joint-search-operation joint-search-opretion news punjab punjab-police

ਫਾਜ਼ਿਲਕਾ 14 ਫਰਵਰੀ 2024: ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀ ਹਦਾਇਤਾਂ ਮੁਤਾਬਕ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਨਿਰਦੇਸ਼ਾਂ ਤਹਿਤ ਸੁਬੇਗ ਸਿੰਘ ਉਪ ਕਪਤਾਨ ਪੁਲਿਸ ਸਬ-ਡਿਵੀਜ਼ਨ ਫਾਜ਼ਿਲਕਾ ਵੱਲੋਂ ਬੀਐਸਐਫ ਨਾਲ ਮਿਲ ਕੇ ਸਰਹੱਦੀ ਪਿੰਡ ਗੁਲਾਬਾਂ ਭੈਣੀ ਅਤੇ ਇਸਦੇ ਆਸ ਪਾਸ ਦੇ ਇਲਾਕੇ ਵਿੱਚ ਅੱਜ ਸਵੇਰੇ ਸਾਂਝਾ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ ।

ਇਸ ਤਹਿਤ ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਦੇ ਜਵਾਨਾਂ ਵੱਲੋਂ ਸਾਂਝੇ ਤੌਰ ਤੇ ਟੀਮਾਂ ਬਣਾ ਕੇ ਡੁੰਗਾਈ ਨਾਲ ਇਲਾਕੇ ਦੀ ਜਾਂਚ ਕੀਤੀ ਗਈ ਤਾਂ ਜੋ ਅਪਰਾਧੀ ਬਿਰਤੀ ਰੱਖਣ ਵਾਲੇ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਸਕੇ।

The post ਫਾਜ਼ਿਲਕਾ: ਪੰਜਾਬ ਪੁਲਿਸ ਅਤੇ ਬੀਐਸਐਫ ਨੇ ਚਲਾਇਆ ਸਾਂਝਾ ਤਲਾਸ਼ੀ ਅਭਿਆਨ appeared first on TheUnmute.com - Punjabi News.

Tags:
  • aam-aadmi-party
  • breaking-news
  • bsf
  • cm-bhagwant-mann
  • crime
  • dgp-punjab
  • fazilka
  • joint-search-operation
  • joint-search-opretion
  • news
  • punjab
  • punjab-police

MP ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਨੂੰ ਸ਼ੰਭੂ ਬਾਰਡਰ 'ਤੇ ਜ਼ਖਮੀ ਕਿਸਾਨਾਂ ਲਈ ਡਾਕਟਰੀ ਸਹਾਇਤਾ ਭੇਜਣ ਦੀ ਕੀਤੀ ਅਪੀਲ

Wednesday 14 February 2024 11:15 AM UTC+00 | Tags: breaking-news farmers-protest farmers-protets latest-news ludhiana mp-ravneet-bittu news punjab punjab-police shambhu-border

ਚੰਡੀਗੜ੍ਹ, 14 ਫਰਵਰੀ 2024: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਅੰਦੋਲਨ ‘ਤੇ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਹੈ। ਰਵਨੀਤ ਬਿੱਟੂ (MP Ravneet Bittu) ਨੇ ਕਿਹਾ ਕਿ ਸ਼ੰਭੂ ਬਾਰਡਰ ‘ਤੇ ਕਿਸਾਨਾਂ ‘ਤੇ ਲਗਾਤਾਰ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਹਰਿਆਣਾ ਪੁਲਿਸ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਅਤੇ ਫੌਜੀ ਜ਼ਖਮੀ ਹੋ ਰਹੇ ਹਨ।

ਰਵਨੀਤ ਬਿੱਟੂ (MP Ravneet Bittu) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਵਿੱਚ ਗੰਭੀਰਤਾ ਦਿਖਾਉਂਦੇ ਹੋਏ ਡਾਕਟਰੀ ਸਹੂਲਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ‘ਤੇ ਹਜ਼ਾਰਾਂ ਅੱਥਰੂ ਗੈਸ ਦੇ ਗੋਲੇ ਅਤੇ ਹਜ਼ਾਰਾਂ ਲੀਟਰ ਪਾਣੀ ਵਹਾਇਆ ਜਾ ਰਿਹਾ ਹੈ।

ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਪੰਜਾਬੀਆਂ ਪ੍ਰਤੀ ਅਜਿਹਾ ਵਤੀਰਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ੰਭੂ ਬਾਰਡਰ ਨੇੜੇ ਸਥਿਤ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੀ ਮੱਦਦ ਕਰਨ ਅਤੇ ਜ਼ਖਮੀ ਕਿਸਾਨਾਂ ਨੂੰ ਮੁੱਢਲੀ ਸਹਾਇਤਾ ਦੇਣ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੌਕੇ 'ਤੇ ਡਾਕਟਰਾਂ ਦੀਆਂ ਟੀਮਾਂ ਭੇਜੇ। ਬਿੱਟੂ ਨੇ ਕਿਹਾ ਕਿ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਦਾ ਸਮਰਥਨ ਕਰਨ ਲਈ ਟਰੈਕਟਰ ਕਾਰਾਂ ਵਿੱਚ ਸ਼ੰਭੂ ਬਾਰਡਰ ਜਾਣਾ ਚਾਹੀਦਾ ਹੈ।

The post MP ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਨੂੰ ਸ਼ੰਭੂ ਬਾਰਡਰ ‘ਤੇ ਜ਼ਖਮੀ ਕਿਸਾਨਾਂ ਲਈ ਡਾਕਟਰੀ ਸਹਾਇਤਾ ਭੇਜਣ ਦੀ ਕੀਤੀ ਅਪੀਲ appeared first on TheUnmute.com - Punjabi News.

Tags:
  • breaking-news
  • farmers-protest
  • farmers-protets
  • latest-news
  • ludhiana
  • mp-ravneet-bittu
  • news
  • punjab
  • punjab-police
  • shambhu-border

ਫਾਜ਼ਿਲਕਾ 14 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਤਿੰਨ ਝਾਂਕੀਆਂ (Three tableaus)  15 ਅਤੇ 16 ਫਰਵਰੀ ਨੂੰ ਫਾਜ਼ਿਲਕਾ ਜਿਲੇ ਦੇ ਲੋਕਾਂ ਦੇ ਵੇਖਣ ਲਈ ਪਹੁੰਚ ਰਹੀਆਂ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੰਦਿਆਂ ਦੱਸਿਆ ਕਿ 15 ਫਰਵਰੀ ਨੂੰ ਇਹ ਝਾਂਕੀਆਂ ਪੰਨੀ ਵਾਲਾ ਫੱਤਾ ਤੋਂ ਬੱਲੂਆਣਾ ਪਿੰਡ ਵਿੱਚ ਪਹੁੰਚਣਗੀਆਂ, ਜਿੱਥੋਂ ਇਹ ਅਬੋਹਰ ਪਹੁੰਚਣ ਤੋਂ ਬਾਅਦ ਅਬੋਹਰ ਵਿੱਚ ਨਹਿਰੂ ਪਾਰਕ, ਡੀਏਵੀ ਕਾਲਜ ਤੇ ਹਨੁਮਾਨਗੜ੍ਹ ਰੋਡ ਵਿਖੇ ਲੋਕਾਂ ਦੇ ਵੇਖਣ ਲਈ ਰੁਕਣਗੀਆਂ।

ਇਸ ਤੋਂ ਬਾਅਦ ਇਹ ਪਿੰਡ ਖੂਹੀਆਂ ਸਰਵਰ ਤੱਕ ਜਾਣਗੀਆਂ ਜਿੱਥੋਂ ਵਾਪਸੀ ਤੇ ਇਹ ਡੰਗਰ ਖੇੜਾ, ਨਿਹਾਲ ਖੇੜਾ, ਘੱਲੂ ਰੁਕਦੇ ਹੁੰਦੇ ਹੋਏ ਫਾਜ਼ਿਲਕਾ ਚੌਂਕ ਅਤੇ ਐਮਆਰ ਕਾਲਜ ਤੱਕ ਜਾਣਗੀਆਂ। ਇਸ ਤੋਂ ਬਾਅਦ ਇਹ ਅਰਨੀ ਵਾਲਾ ਸੇਖ ਸੁਭਾਨ ਹੁੰਦੇ ਹੋਏ ਵਾਪਸ ਫਾਜ਼ਿਲਕਾ ਮਲੋਟ ਰੋਡ ਚੌਂਕ ਪਹੁੰਚਣਗੀਆਂ ।

16 ਫਰਵਰੀ ਨੂੰ ਇਹ ਫਾਜ਼ਿਲਕਾ ਤੋਂ ਚੱਲ ਕੇ ਘੁਬਾਇਆ ਅਤੇ ਬੱਗੇ ਕੇ ਉਤਾੜ ਵਿਖੇ ਰੁਕਦੀਆਂ ਹੋਈਆਂ ਸ਼ਹੀਦ ਊਧਮ ਸਿੰਘ ਚੌਂਕ ਜਲਾਲਾਬਾਦ ਵਿਖੇ ਪਹੁੰਚਣਗੀਆਂ ਅਤੇ ਇੱਥੇ ਜਲਾਲਾਬਾਦ ਦੇ ਲੋਕਾਂ ਦੇ ਵੇਖਣ ਲਈ ਰੁਕਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਸ਼ਾਨਦਾਰ ਝਾਕੀਆਂ (Three tableaus) ਵੇਖਣ ਲਈ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਇਹ ਝਾਂਕੀਆਂ ਜਰੂਰ ਵਿਖਾਓ ਤਾਂ ਜੋ ਉਹ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂ ਹੋ ਸਕਣ।

The post 15 ਅਤੇ 16 ਫਰਵਰੀ ਨੂੰ ਪੰਜਾਬ ਦੀਆਂ ਝਾਕੀਆਂ ਫਾਜ਼ਿਲਕਾ ਜ਼ਿਲ੍ਹੇ ਦਾ ਕਰਨਗੀਆਂ ਦੌਰਾ appeared first on TheUnmute.com - Punjabi News.

Tags:
  • breaking-news
  • fazilka
  • news
  • punjab-tableaus

ਕਿਸਾਨਾਂ ਦੀਆਂ ਮੰਗਾਂ ਜਾਇਜ਼, ਅਸੀਂ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ: ਕੁਲਦੀਪ ਸਿੰਘ ਧਾਲੀਵਾਲ

Wednesday 14 February 2024 11:35 AM UTC+00 | Tags: aam-aadmi-party breaking-news cm-bhagwant-mann farmers farmers-demands farmers-protest kuldeep-singh-dhaliwa kuldeep-singh-dhaliwal latest-news msp news punjab punjabi-news the-unmute-breaking-news

ਚੰਡੀਗੜ੍ਹ, 14 ਫਰਵਰੀ 2024: ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਦਿੱਤੇ ਸੱਦੇ ਤੋਂ ਬਾਅਦ ਹੁਣ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਦਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ ਅਤੇ ਖੜ੍ਹੇ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਕਿਸਾਨਾਂ ਅੰਦੋਲਨ ਕਾਰਨ ਦਿੱਲੀ ਬਾਰਡਰ ‘ਤੇ ਜਾਮ ਲੱਗਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਦਿੱਲੀ ਜਾਣਗੇ।

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਕਿਸਾਨਾਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਬਿਲਕੁਲ ਜਾਇਜ਼ ਹੈ। ਉਨ੍ਹਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਦਿੱਲੀ ਵਿੱਚ ਬੈਠਕ ਕਰਕੇ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ।

ਜਿਸ ਕਾਰਨ ਕੇਂਦਰੀ ਮੰਤਰੀਆਂ ਦੀ ਟੀਮ ਨੇ ਚੰਡੀਗੜ੍ਹ ਆ ਕੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਕਿਸਾਨ ਆਗੂਆਂ ਨਾਲ ਬੈਠਕ ਕੀਤੀ। ਫਿਰ ਮੈਂ ਆਪਣੀ ਡਿਊਟੀ ਲਗਾ ਕੇ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਨੂੰ ਕਿਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ ਲਈ ਕਿਹਾ। ਪਰ ਨਾ ਤਾਂ ਕਿਸਾਨਾਂ ਦੀ ਕੋਈ ਮੰਗ ਮੰਨੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਦਾ ਮੌਕਾ ਦਿੱਤਾ ਗਿਆ। ਸਗੋਂ ਭਾਜਪਾ ਨੇ ਸੜਕਾਂ ਜਾਮ ਕਰਕੇ ਦੇਸ਼ ਦੀ ਅੰਨਦਾਤਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਹਰਿਆਣਾ ਦੀ ਸਰਹੱਦ ‘ਤੇ ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਸਲੂਕ ਦੀ ਨਿਖੇਧੀ ਕਰਦੇ ਹਾਂ।

The post ਕਿਸਾਨਾਂ ਦੀਆਂ ਮੰਗਾਂ ਜਾਇਜ਼, ਅਸੀਂ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੇ ਹਾਂ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • farmers
  • farmers-demands
  • farmers-protest
  • kuldeep-singh-dhaliwa
  • kuldeep-singh-dhaliwal
  • latest-news
  • msp
  • news
  • punjab
  • punjabi-news
  • the-unmute-breaking-news

ਫਾਜ਼ਿਲਕਾ 14 ਫਰਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ 16 ਫਰਵਰੀ ਨੂੰ ਲੱਗਣ ਵਾਲੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ 16 ਫਰਵਰੀ ਨੂੰ ਸਵੇਰੇ 10 ਵਜੇ ਫਾਜ਼ਿਲਕਾ (Fazilka) ਉਪਮੰਡਲ ਦੇ ਪਿੰਡ ਮੰਡੀ ਲਾਧੂਕਾ ਵਿਖੇ ਕੈਂਪ ਲੱਗੇਗਾ, ਜਿੱਥੇ ਮੰਡੀ ਲਾਧੂਕਾ ਤੋਂ ਇਲਾਵਾ ਝੁੱਗੇ ਲਾਲ ਸਿੰਘ, ਬਸਤੀ ਚੰਡੀਗੜ੍ਹ ਅਤੇ ਫਤਿਹਗੜ੍ਹ ਦੇ ਲੋਕ ਪਹੁੰਚ ਸਕਦੇ ਹਨ ।

ਇਸੇ ਤਰਾਂ 16 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਰੂਪ ਨਗਰ ਵਿੱਚ ਲੱਗਣ ਵਾਲੇ ਕੈਂਪ ਵਿੱਚ ਰੂਪਨਗਰ, ਰਾਮ ਸੁਖਪੁਰਾ ਅਤੇ ਬਾਰੇਕਾਂ ਦੇ ਲੋਕ ਪਹੁੰਚ ਸਕਦੇ ਹਨ।16 ਫਰਵਰੀ ਨੂੰ ਹੀ ਬਾਅਦ ਦੁਪਹਿਰ 2 ਵਜੇ ਬਕੈਣ ਵਾਲਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਬਕੈਣ ਵਾਲਾ, ਕੋਇਲ ਖੇੜਾ ਅਤੇ ਢਾਣੀ ਹਰਚਰਨ ਸਿੰਘ ਰੰਧਾਵਾ ਦੇ ਲੋਕ ਪਹੁੰਚ ਸਕਦੇ ਹਨ। 16 ਫਰਵਰੀ ਨੂੰ ਹੀ ਬਾਅਦ ਦੁਪਹਿਰ ਜੰਡਵਾਲਾ ਮੀਰਾ ਸਾਂਘਲਾ ਵਿਖੇ ਵੀ ਲੋਕ ਸੁਵਿਧਾ ਕੈਂਪ ਲੱਗੇਗਾ।

ਜਲਾਲਾਬਾਦ ਉਪ ਮੰਡਲ ਵਿੱਚ 16 ਫਰਵਰੀ ਨੂੰ ਸਵੇਰੇ 10 ਵਜੇ ਵੇਅਰ ਹਾਊਸ ਗੋਦਾਮ ਬਾਹਮਣੀ ਵਾਲਾ ਰੋਡ ਜਲਾਲਾਬਾਦ ਵਿਖੇ ਸ਼ਹਿਰ ਦੇ ਵਾਰਡ ਨੰਬਰ 8, 9 ਅਤੇ 10 ਦੇ ਲੋਕਾਂ ਲਈ ਅਤੇ ਬੀਡੀਪੀਓ ਆਫਿਸ ਜਲਾਲਾਵਾਦ ਵਿਖੇ ਵਾਰਡ ਨੰਬਰ 14 ਤੇ 15 ਦੇ ਲੋਕਾਂ ਲਈ ਕੈਂਪ ਲੱਗੇਗਾ ।ਇਸੇ ਦਿਨ ਬਾਅਦ ਦੁਪਹਿਰ 2 ਵਜੇ ਬੀਡੀਪੀਓ ਆਫਿਸ ਜਲਾਲਾਬਾਦ ਵਿਖੇ ਵਾਰਡ ਨੰਬਰ 11, 12 ਅਤੇ 13 ਦੇ ਲੋਕਾਂ ਲਈ ਅਤੇ ਬਿਜਲੀ ਘਰ ਜਲਾਲਾਬਾਦ ਵਿਖੇ ਵਾਰਡ ਨੰਬਰ 16 ਅਤੇ 17 ਦੇ ਲੋਕਾਂ ਲਈ ਕੈਂਪ ਲੱਗੇਗਾ।

ਅਬੋਹਰ ਸਬ ਡਿਵੀਜ਼ਨ ਵਿੱਚ 16 ਤਰੀਕ ਨੂੰ ਸਵੇਰੇ 10 ਵਜੇ ਪਿੰਡ ਢੀਂਗਾ ਵਾਲੀ ਅਤੇ ਕੰਧ ਵਾਲਾ ਅਮਰਕੋਟ ਵਿਖੇ ਅਤੇ ਬਾਅਦ ਦੁਪਹਿਰ 2 ਵਜੇ ਬਹਾਵ ਵਾਲਾ ਅਤੇ ਝੋਰੜਖੇੜਾ ਵਿਖੇ ਲੋਕ ਸੁਵਿਧਾ ਕੈਂਪ ਲੱਗਣਗੇ। ਡਿਪਟੀ ਕਮਿਸ਼ਨਰ (Fazilka) ਨੇ ਜ਼ਿਲ੍ਹਾ ਵਾਸੀਆਂ ਨੂੰ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ ਹੈ।

 

The post ਫਾਜ਼ਿਲਕਾ ‘ਚ 16 ਫਰਵਰੀ ਨੂੰ ਲੱਗਣ ਵਾਲੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ appeared first on TheUnmute.com - Punjabi News.

Tags:
  • breaking-news
  • farmers-protest
  • news
  • punjab

PSPCL ਦਾ ਐਸ.ਡੀ.ਓ. ਅਤੇ ਆਰ.ਏ. 30,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਕਾਬੂ

Wednesday 14 February 2024 11:46 AM UTC+00 | Tags: aam-aadmi-party breaking-news bribe crime latest-news news pspcl punjab-congress punjab-news punjab-police punjab-powercom vigilance-bureau vigilance-bureau-patiala

ਚੰਡੀਗੜ੍ਹ, 14 ਫਰਵਰੀ 2024: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਅੱਜ ਪੀ.ਐਸ.ਪੀ.ਸੀ.ਐਲ. (PSPCL) ਦਫ਼ਤਰ ਭਵਾਨੀਗੜ੍ਹ, ਸੰਗਰੂਰ ਜ਼ਿਲ੍ਹੇ ਵਿੱਚ ਤਾਇਨਾਤ ਸਬ ਡਵੀਜ਼ਨਲ ਅਫ਼ਸਰ (ਐਸ.ਡੀ.ਓ.) ਹਰਬੰਸ ਸਿੰਘ ਅਤੇ ਮਾਲ ਲੇਖਾਕਾਰ (ਆਰ.ਏ.) ਖੁਸ਼ਵੰਤ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਵਾਨੀਗੜ੍ਹ ਵਿਖੇ ਰਾਈਸ ਸ਼ੈਲਰ ਦੇ ਮਾਲਕ ਹੈਪੀ ਸ਼ਰਮਾ ਦੀ ਸ਼ਿਕਾਇਤ ‘ਤੇ ਬਿਜਲੀ ਵਿਭਾਗ ਦੇ ਇਹਨਾਂ ਮੁਲਾਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਰੇਂਜ ਪਟਿਆਲਾ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਮੁਲਾਜ਼ਮ ਉਸ ਦੇ ਰਾਈਸ ਸ਼ੈਲਰ ਦੇ ਪਾਵਰ ਲੋਡ 'ਚ ਫ਼ਰਕ ਕਾਰਨ ਹੋਏ ਕਰੀਬ 3.5 ਲੱਖ ਰੁਪਏ ਦੇ ਜੁਰਮਾਨੇ ਦਾ ਨਿਪਟਾਰਾ ਕਰਨ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਸਨ।

ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਪਟਿਆਲਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਦੋਵੇਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

The post PSPCL ਦਾ ਐਸ.ਡੀ.ਓ. ਅਤੇ ਆਰ.ਏ. 30,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਵੱਲੋਂ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • bribe
  • crime
  • latest-news
  • news
  • pspcl
  • punjab-congress
  • punjab-news
  • punjab-police
  • punjab-powercom
  • vigilance-bureau
  • vigilance-bureau-patiala

ਅਬੋਹਰ 14 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਰਾਹੀਂ ਅਬੋਹਰ ਕਿਨੂੰ ਮੰਡੀ (Abohar Orange mandi) ਤੋਂ ਕਿੰਨੂ ਦੀ ਖਰੀਦ ਬੀਤੀ ਸ਼ਾਮ ਸ਼ੁਰੂ ਕਰ ਦਿੱਤੀ ਗਈ। ਇਸ ਨਾਲ ਜ਼ਿਲ੍ਹੇ ਦੇ ਕਿੰਨੂ ਉਤਪਾਦਕ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ।

ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਨੂੰ ਉਤਪਾਦਕ ਕਿਸਾਨ ਪੰਜਾਬ ਐਗਰੋ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ ਜਿਸ ਨੂੰ ਪ੍ਰਵਾਨ ਕਰਦਿਆਂ ਸਰਕਾਰ ਨੇ ਪੰਜਾਬ ਐਗਰੋ ਜੂਸ ਫੈਕਟਰੀ ਨੂੰ ਹਦਾਇਤ ਕੀਤੀ ਅਤੇ ਉਹਨਾਂ ਵੱਲੋਂ ਬੀਤੀ ਸ਼ਾਮ ਅਬੋਹਰ ਦੀ ਕਿੰਨੂੰ ਮੰਡੀ (Abohar Orange mandi) ਤੋਂ ਕਿਨੂੰ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ।

ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ ਵਿੱਚ ਵੀ ਕਿੰਨੂੰ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਸਰਕਾਰ ਦੇ ਇਹਨਾਂ ਉਪਰਾਲਿਆਂ ਨਾਲ ਕਿਸਾਨਾਂ ਨੂੰ ਕਿੰਨੂ ਦਾ ਉਚਿਤ ਭਾਅ ਮਿਲ ਸਕੇਗਾ । ਇਸ ਲਈ ਕਿਸਾਨ ਪੰਜਾਬ ਐਗਰੋ ਦੇ ਇਸ ਫੈਸਲੇ ਦੀ ਸਲਾਘਾ ਕਰਦੇ ਵੀ ਵਿਖਾਈ ਦਿੱਤੇ ।

ਪਿੰਡ ਤੂਤ ਵਾਲਾ ਦੇ ਕਿਸਾਨ ਦਲੀਪ ਸਿੰਘ ਜਿਸ ਕੋਲ ਡੇਢ ਏਕੜ ਕਿੰਨੂ ਦਾ ਬਾਗ ਹੈ ਦੀ ਫਸਲ ਬੀਤੀ ਰਾਤ ਪੰਜਾਬ ਐਗਰੋ ਨੇ ਖਰੀਦੀ ਤਾਂ ਉਹ ਕਿਸਾਨ ਪੰਜਾਬ ਐਗਰੋ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਿਖਾਈ ਦਿੱਤਾ ਅਤੇ ਉਸਨੇ ਕਿਹਾ ਕਿ ਜੇਕਰ ਪੰਜਾਬ ਐਗਰੋ ਉਸਦਾ ਇਹ ਫਲ ਨਾ ਖਰੀਦਦੀ ਤਾਂ ਉਸਨੂੰ ਪ੍ਰਾਈਵੇਟ ਵਪਾਰੀਆਂ ਨੇ ਇਹ ਭਾਅ ਨਹੀਂ ਦੇਣਾ ਸੀ ਅਤੇ ਉਸਨੂੰ ਮਿੱਟੀ ਦੇ ਭਾਅ ਆਪਣਾ ਕਿਨੂੰ ਵੇਚਣਾ ਪੈਣਾ ਸੀ। ਇਸੇ ਤਰ੍ਹਾਂ ਹੋਰ ਅਨੇਕਾਂ ਕਿਸਾਨ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਦਿਖਾਈ ਦਿੱਤੇ।

ਜਿਕਰ ਯੋਗ ਹੈ ਕਿ ਇਸ ਵਾਰ ਕਿੰਨੂ ਦੀ ਬੰਪਰ ਫਸਲ ਹੈ ਜਿਸ ਕਾਰਨ ਕਿਸਾਨਾਂ ਨੂੰ ਘੱਟ ਪਾ ਮਿਲ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਪੰਜਾਬ ਐਗਰੋ ਰਾਹੀਂ ਖਰੀਦ ਸ਼ੁਰੂ ਕਰਵਾ ਕੇ ਅਤੇ ਮਿਡ ਡੇ ਮੀਲ ਵਿੱਚ ਕਿਨੂੰ ਦੇਣ ਦੀ ਵਿਵਸਥਾ ਸ਼ੁਰੂ ਕਰਵਾ ਕੇ ਕਿਸਾਨਾਂ ਦੀ ਵੱਡੀ ਮਦਦ ਕੀਤੀ ਹੈ।

The post ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ ਰਾਹੀਂ ਅਬੋਹਰ ਕਿਨੂੰ ਮੰਡੀ ਤੋਂ ਫਲਾਂ ਦੀ ਖਰੀਦ ਸ਼ੁਰੂ appeared first on TheUnmute.com - Punjabi News.

Tags:
  • abohar-orange-mandi
  • breaking-news
  • news
  • punjab-agro
  • punjab-government

ਮਿਡ ਡੇ ਮੀਲ ਲਈ ਸਾਰੇ ਪੰਜਾਬ 'ਚ ਕਿੰਨੂ ਭੇਜੇਗੀ ਪੰਜਾਬ ਐਗਰੋ

Wednesday 14 February 2024 01:29 PM UTC+00 | Tags: aam-aadmi-party breaking-news farmers latest-news mid-meal news punjab punjab-agro punjab-government punjab-health-department punjab-news the-unmute-breaking-news

ਫਾਜ਼ਿਲਕਾ 14 ਫਰਵਰੀ 2024: ਪੰਜਾਬ ਐਗਰੋ (Punjab Agro) ਵੱਲੋਂ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਿਡ ਡੇ ਮੀਲ ਤਹਿਤ ਕਿੰਨੂ ਦੇਣ ਲਈ ਕਿੰਨੂ ਦੀ ਕਿਸਾਨਾਂ ਤੋਂ ਖਰੀਦ ਕਰਕੇ ਸਾਰੇ ਪੰਜਾਬ ਵਿੱਚ ਭੇਜਿਆ ਜਾਵੇਗਾ। ਇਸ ਸਬੰਧੀ ਅੱਜ ਇੱਕ ਬੈਠਕ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਐਗਰੋ ਦੇ ਜੀਐਮ ਰਣਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਹੋਏ।

ਪੰਜਾਬ ਐਗਰੋ (Punjab Agro) ਵੱਲੋਂ ਕਿਸਾਨਾਂ ਤੋਂ ਸਿੱਧੇ ਤੌਰ ਤੇ ਕਿੰਨੂ ਦੀ ਖਰੀਦ ਕੀਤੀ ਜਾਵੇਗੀ ਪੰਜਾਬ ਐਗਰੋ ਵੱਲੋਂ ਕਿਸਾਨ ਦੀ ਫਰਦ ਅਤੇ ਜਮੀਨੀ ਰਿਕਾਰਡ ਦੇ ਅਨੁਸਾਰ ਕਿੰਨੂ ਦੀ ਖਰੀਦ ਕੀਤੀ ਜਾਵੇਗੀ ਅਤੇ ਵਪਾਰੀਆਂ ਤੋਂ ਕਿੰਨੂ ਦੀ ਖਰੀਦ ਪੰਜਾਬ ਐਗਰੋ ਨਹੀਂ ਕਰੇਗੀ । ਪੰਜਾਬ ਐਗਰੋ ਵੱਲੋਂ ਕਿਨੂ ਦੀ ਖਰੀਦ ਸ਼ੁਰੂ ਹੋਣ ਨਾਲ ਕਿੰਨੂ ਦਾ ਭਾਅ ਵਧੇਗਾ ਅਤੇ ਕਿਸਾਨਾਂ ਨੂੰ ਚੰਗਾ ਭਾਅ ਮਿਲ ਸਕੇਗਾ । ਜਿਲੇ ਦੇ ਕਿਸਾਨ ਲੰਬੇ ਸਮੇਂ ਤੋਂ ਪੰਜਾਬ ਐਗਰੋ ਵੱਲੋਂ ਖਰੀਦ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਕਿਨੂੰ ਵੇਚਣ ਵਿੱਚ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਉਹਨਾਂ ਦੀ ਫਸਲ ਦੀ ਵਿਕਰੀ ਵਿੱਚ ਸਹਿਯੋਗ ਕਰੇਗੀ ।ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਐਗਰੋ ਵੱਲੋਂ ਖਰੀਦ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

The post ਮਿਡ ਡੇ ਮੀਲ ਲਈ ਸਾਰੇ ਪੰਜਾਬ ‘ਚ ਕਿੰਨੂ ਭੇਜੇਗੀ ਪੰਜਾਬ ਐਗਰੋ appeared first on TheUnmute.com - Punjabi News.

Tags:
  • aam-aadmi-party
  • breaking-news
  • farmers
  • latest-news
  • mid-meal
  • news
  • punjab
  • punjab-agro
  • punjab-government
  • punjab-health-department
  • punjab-news
  • the-unmute-breaking-news

ਚੰਡੀਗੜ੍ਹ, 14 ਫ਼ਰਵਰੀ 2024: ਪੰਜਾਬ (PUNJAB) ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਨਵੀਨਤਮ ਇੰਜੀਨੀਅਰਿੰਗ ਤਕਨੀਕਾਂ ਦੀ ਸਹਾਇਤਾ ਨਾਲ ਸੰਭਾਵੀ ਹਾਦਸਿਆਂ ਵਾਲੇ ਸਾਰੇ 784 ਬਲਾਕ ਸਪਾਟਸ ਦੀ ਸ਼ਨਾਖ਼ਤ ਕਰਨ ਅਤੇ ਇਨ੍ਹਾਂ ਵਿੱਚੋਂ 60 ਫ਼ੀਸਦੀ ਨੂੰ ਦਰੁਸਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ।

ਇੱਥੇ ਮਗਸੀਪਾ ਵਿਖੇ ‘ਸੜਕ ਸੁਰੱਖਿਆ ਮਹੀਨੇ’ ਦੇ ਸਮਾਪਤੀ ਸਮਾਗਮ ਦੌਰਾਨ ਪੀ.ਆਰ.ਟੀ.ਸੀ./ਪੀ.ਬੀ. ਰੋਡਵੇਜ਼, ਟਰੱਕਾਂ ਅਤੇ ਸਕੂਲ ਬੱਸਾਂ ਦੇ ਡਰਾਈਵਰਾਂ, ਪ੍ਰਾਈਵੇਟ ਬੱਸ ਅਪਰੇਟਰਾਂ ਅਤੇ ਟੈਕਸੀ ਆਪਰੇਟਰਾਂ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਮੌਤ ਦਰ ਨੂੰ ਹੋਰ ਘਟਾਉਣ ਲਈ ਐਨ.ਐਚ.ਏ.ਆਈ. ਦੀ ਮੱਦਦ ਨਾਲ ਹੁਣ ਤੱਕ ਇਨ੍ਹਾਂ ਬਲੈਕ ਸਪਾਟਾਂ ਨੂੰ ਦਰੁਸਤ ਕਰਨ ਲਈ ਲਗਭਗ 700 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੜਕੀ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਬਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ, ਜਿਸ ਲਈ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ, ਜੰਕਸ਼ਨਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਸਪੀਡੋ ਅਤੇ ਐਲਕੋ-ਮੀਟਰਾਂ ਦੀ ਵਰਤੋਂ ਵਰਗੇ ਵੱਖ-ਵੱਖ ਕਦਮ ਚੁੱਕੇ ਗਏ ਹਨ। ਡਰਾਈਵਰਾਂ ਨੂੰ ਸੇਫਟੀ ਬੈਲਟ ਨਿਯਮਿਤ ਤੌਰ ‘ਤੇ ਲਾਉਣ ਦੀ ਅਪੀਲ ਕੈਬਨਿਟ ਮੰਤਰੀ ਨੇ ਕਿਹਾ ਕਿ ਟੈਕਸੀਆਂ ਅਤੇ ਕਾਰਾਂ ਵਿੱਚ ਪਿਛਲੀ ਸੀਟ ਦੀ ਬੈਲਟ ਦੀ ਵਰਤੋਂ ਵੀ ਯਕੀਨੀ ਬਣਾਈ ਜਾਵੇ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਜਨਰਲ ਲੀਡ ਏਜੰਸੀ ਆਰ. ਵੈਂਕਟ ਰਤਨਮ ਨੇ ਦੱਸਿਆ ਕਿ ਸੜਕ ਸੁਰੱਖਿਆ ਮਹੀਨੇ ਦੌਰਾਨ ਸੂਬੇ (PUNJAB) ਭਰ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਾਈਕਲ/ਦੋ-ਪਹੀਆ ਵਾਹਨ ਰੈਲੀਆਂ, ਟਰਾਂਸਪੋਰਟ ਵਾਹਨਾਂ ‘ਤੇ ਰੀਟਰੋ-ਰਿਫਲੈਕਟਿਵ ਟੇਪ ਲਗਾਉਣਾ, ਡਰਾਈਵਰਾਂ ਨਾਲ ਨੁੱਕੜ ਟਾਕ, ਸੀਟ ਬੈਲਟ ਤੇ ਹੈਲਮੇਟ ਅਤੇ ਲਾਲ ਬੱਤੀ ਦੀ ਉਲੰਘਣਾ ਬਾਰੇ ਜਾਗਰੂਕਤਾ ਮੁਹਿੰਮਾਂ, ਤੇਜ਼ ਰਫਤਾਰ ਅਤੇ ਸ਼ਰਾਬ ਪੀ ਕੇ ਡਰਾਈਵਿੰਗ ਵਿਰੁੱਧ ਵਿਸ਼ੇਸ਼ ਮੁਹਿੰਮਾਂ, ਸੜਕ ਕਿਨਾਰੇ ਉੱਗੀ ਬਨਸਪਤੀ ਦੀ ਸਫ਼ਾਈ, ਰੋਡ ਸਾਈਨਜ਼ ਲਗਾਉਣਾ, ਡਰਾਈਵਰਾਂ ਲਈ ਮੈਡੀਕਲ/ਅੱਖਾਂ ਦਾ ਚੈਕਅੱਪ ਕੈਂਪ ਅਤੇ ਸੰਭਾਵੀ ਹਾਦਸੇ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨਾ ਸ਼ਾਮਲ ਸੀ।

ਇਸ ਤੋਂ ਇਲਾਵਾ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਗਠਨਾਂ ਅਤੇ ਸੜਕ ਸੁਰੱਖਿਆ ਮਾਹਿਰਾਂ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਬਾਰੇ ਭਾਸ਼ਣ, ਵਾਕਥੌਨ, ਪੋਸਟਰ ਮੇਕਿੰਗ ਤੇ ਕੁਇਜ਼ ਮੁਕਾਬਲੇ, ਪ੍ਰਦਰਸ਼ਨੀਆਂ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ।

ਇਸ ਮੌਕੇ “ਐਕਸੀਡੈਂਟ ਬਲੈਕ ਸਪਾਟਸ ਦੀ ਸ਼ਨਾਖ਼ਤ ਤੇ ਸੁਧਾਰ ਅਤੇ ਇਸ ਦੇ ਪ੍ਰਭਾਵ” ਵਿਸ਼ੇ ‘ਤੇ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਸੜਕੀ ਮਾਮਲਿਆਂ ਨਾਲ ਸਬੰਧਤ ਵਿਭਾਗ ਜਿਵੇਂ ਐਨ.ਐਚ.ਏ.ਆਈ., ਪੀ.ਡਬਲਿਊ.ਡੀ. (ਬੀ ਐਂਡ ਆਰ), ਸਥਾਨਕ ਸਰਕਾਰਾਂ, ਪੰਜਾਬ ਮੰਡੀ ਬੋਰਡ ਵੱਲੋਂ ਇਸ ਮਹੀਨੇ ਦੌਰਾਨ ਕੀਤੀਆਂ ਪਹਿਲਕਦਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ।

ਇਸ ਮੌਕੇ ਏ.ਡੀ.ਜੀ.ਪੀ.(ਟ੍ਰੈਫਿਕ) ਏ.ਐਸ. ਰਾਏ, ਟਰੈਫਿਕ ਸਲਾਹਕਾਰ ਪੰਜਾਬ (PUNJAB) ਨਵਦੀਪ ਅਸੀਜਾ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸਮਾਗਮ ਦੌਰਾਨ ਡਰਾਈਵਰਾਂ ਨੂੰ ਵਾਹਨਾਂ ਵਿੱਚ ਰੱਖਣ ਲਈ ਲਗਭਗ 400 ਫਸਟ-ਏਡ ਕਿੱਟਾਂ ਵੰਡੀਆਂ ਗਈਆਂ। ਇਹ ਕਿੱਟਾਂ ਐਮ.ਡੀ. ਮਿਲਕਫੈੱਡ ਕਮਲ ਗਰਗ, ਆਈ.ਏ.ਐਸ. ਵੱਲੋਂ ਸਪਾਂਸਰ ਕੀਤੀਆਂ ਗਈਆਂ।

The post ਪੰਜਾਬ ਸੰਭਾਵੀ ਹਾਦਸਿਆਂ ਵਾਲੇ ਸਾਰੇ 784 ਬਲੈਕ ਸਪਾਟਸ ਦੀ ਸ਼ਨਾਖ਼ਤ ਕਰਨ ਅਤੇ 60 ਫ਼ੀਸਦੀ ਨੂੰ ਦਰੁਸਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ: ਲਾਲਜੀਤ ਸਿੰਘ ਭੁੱਲਰ appeared first on TheUnmute.com - Punjabi News.

Tags:
  • accidental
  • breaking-news
  • laljit-singh-bhullar
  • news
  • punjab
  • punjab-news
  • road-accident
  • road-safety

ਚੰਡੀਗੜ੍ਹ, 14 ਫਰਵਰੀ 2024: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੇਸ਼ ਭਰ ਦੇ ਕਿਸਾਨੀ (FARMERS) ਭਾਈਚਾਰੇ ਨਾਲ ਸਬੰਧਤ ਗੰਭੀਰ ਮੁੱਦਿਆਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਸਾਨ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਪ੍ਰਤੀ ਭਾਜਪਾ ਸਰਕਾਰਾਂ ਵੱਲੋਂ ਬੇਰੁਖ਼ੀ ਵਰਤਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਨਿਰਾਦਰ ਭਰਿਆ ਅਤੇ ਗ਼ੈਰ-ਜਮਹੂਰੀ ਕਰਾਰ ਦਿੱਤਾ।

ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ (FARMERS) ਨਾਲ ਕੀਤੇ ਅਹਿਮ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ, ਜਿਸ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਸਵਾਮੀਨਾਥਨ ਫਾਰਮੂਲੇ ਅਨੁਸਾਰ ਸਾਰੀਆਂ ਫਸਲਾਂ ਦੀ ਖਰੀਦ ਕਰਨ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਅਤੇ ਕਰਜ਼ਾ ਮੁਆਫ਼ੀ ਸ਼ਾਮਲ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦਿਆਂ ਦਾ ਤੁਰੰਤ ਹੱਲ ਕਰਨ ਅਤੇ ਕੀਤੇ ਵਾਅਦੇ ਮੁਤਾਬਕ ਸੁਧਾਰਾਂ ਨੂੰ ਲਾਗੂ ਕਰਨ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਤੇ ਪੇਂਡੂ ਖੇਤਰਾਂ ਦੀ ਖੁਸ਼ਹਾਲੀ ਲਈ ਕਿਸਾਨਾਂ ਦੀ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਸੰਕਟ ਨੂੰ ਟਾਲਣ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ।

ਆਪਣੀਆਂ ਜਾਇਜ਼ ਮੰਗਾਂ ਲਈ ਕੌਮੀ ਰਾਜਧਾਨੀ ਵੱਲ ਕਿਸਾਨਾਂ ਦੇ ਸ਼ਾਂਤਮਈ ਮਾਰਚ ਨੂੰ ਰੋਕਣ ਲਈ ਪੁਲਿਸ ਨੂੰ ਇੱਕ ਸਾਧਨ ਵਜੋਂ ਵਰਤਣ ਵਾਸਤੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਕੜੀ ਆਲੋਚਨਾ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਨਿਰਾਸ਼ਾ ਖੇਤੀਬਾੜੀ ਤੇ ਪੇਂਡੂ ਵਿਕਾਸ ਲਈ ਕੇਂਦਰ ਸਰਕਾਰ ਦੇ ਮਾੜੇ ਰਵੱਈਏ ਨੂੰ ਦਰਸਾਉਂਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਦੇਸ਼ ਦੇ ਨਾਗਰਿਕ ਹਨ, ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਂਦੀ ਹੈ ਅਤੇ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰਿਆ ਹੈ। ਉਹਨਾਂ ਨੂੰ ਆਪਣੇ ਰਾਸ਼ਟਰਵਾਦੀ ਹੋਣ ਦਾ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਹੈ ਅਤੇ ਉਹਨਾਂ ਨੂੰ ਲੋਕਤੰਤਰੀ ਦੇਸ਼ ਵਿੱਚ ਆਪਣੀਆਂ ਜਾਇਜ਼ ਮੰਗਾਂ ਨੂੰ ਉਠਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਭੁੱਲਾ ਦਿੱਤਾ ਹੈ ਅਤੇ ਉਹਨਾਂ ਨੂੰ ਵੱਡੀਆਂ ਚੁਣੌਤੀਆਂ ਨਾਲ ਜੂਝਣ ਲਈ ਛੱਡ ਦਿੱਤਾ ਹੈ। ਇਹ ਅਸਵੀਕਾਰਯੋਗ ਅਤੇ ਗੈਰ-ਵਾਜਿਬ ਹੈ।ਕਿਸਾਨਾਂ ਦੀ ਦੁਰਦਸ਼ਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਤੋਂ ਲੋੜੀਂਦੀ ਸਹਾਇਤਾ ਨਾ ਮਿਲਣ ਕਾਰਨ ਦੇਸ਼ ਦਾ 'ਅੰਨਦਾਤਾ' ਵਧ ਰਹੀਆਂ ਖੇਤੀਬਾੜੀ ਲਾਗਤਾਂ ਅਤੇ ਅਸਥਿਰ ਬਾਜ਼ਾਰੀ ਕੀਮਤਾਂ ਨਾਲ ਜੂਝ ਰਿਹਾ ਹੈ। ਇਸ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਖੇਤੀਬਾੜੀ ਸੈਕਟਰ ਖ਼ਤਰੇ ਵਿੱਚ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਹਰਿਆਣਾ ਸਰਕਾਰ ਨੂੰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰਨ ਦੀ ਵੀ ਅਪੀਲ ਕੀਤੀ।

The post ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਕੇਂਦਰ ਸਰਕਾਰ ਦੀ ਸਖ਼ਤ ਆਲੋਚਨਾ appeared first on TheUnmute.com - Punjabi News.

Tags:
  • breaking-news
  • farmers
  • farmers-protest
  • gurmeet-singh-khudian
  • news
  • shambhu-border

ਚੰਡੀਗੜ੍ਹ, 14 ਫਰਵਰੀ 2024: ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਰਹੀ ਹੈ | ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਭਲਕੇ ਤੀਜੇ ਦੌਰ ਦੀ ਗੱਲਬਾਤ ਹੋਵੇਗੀ | ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਬੈਠਕ ਭਲਕੇ  ਚੰਡੀਗੜ੍ਹ ਵਿਖੇ ਸ਼ਾਮ ਪੰਜ ਵਜੇ ਹੋਵੇਗੀ | ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦਾ ਮਾਹੌਲ ਖ਼ਰਾਬ ਨਾ ਹੋਵੇ, ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ | ਭਲਕੇ ਚੰਡੀਗੜ੍ਹ ਵਿੱਚ ਹੋਣ ਵਾਲੀ ਬੈਠਕ ਵਿੱਚ ਕੇਂਦਰ ਦੀ ਤਰਫ਼ੋਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਹਾਜ਼ਰ ਰਹਿਣਗੇ।

ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸਾਨੂੰ ਬੀਤੀ ਰਾਤ ਹੀ ਗੱਲਬਾਤ ਦਾ ਸੁਨੇਹਾ ਮਿਲਿਆ ਸੀ। ਜਿਸ ਤੋਂ ਬਾਅਦ ਅਸੀਂ ਦੋਵਾਂ ਮੰਚਾਂ ਨੇ ਗੱਲਬਾਤ ਕੀਤੀ। ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਗੱਲ ਕਰਨੀ ਹੈ ਤਾਂ ਸਾਨੂੰ ਵੀ ਗੱਲ ਕਰਨੀ ਚਾਹੀਦੀ ਹੈ।ਇਸਦੇ ਨਾਲ ਕਿਸਾਨ ਆਗੂਆਂ ਨੇ ਇੱਕ ਨਿਊਜ਼ ਚੈੱਨਲ ਦੇ ਪੱਤਰਕਾਰ ਨਾਲ ਹੋਈ ਕੁੱਟਮਾਰ ਦੇ ਮਾਮਲੇ ‘ਚ ਮੁਆਫ਼ੀ ਮੰਗੀ ਹੈ |

ਪੰਧੇਰ ਨੇ ਕਿਹਾ ਕਿ ਸ਼ਾਂਤੀ ਨਾਲ ਬੈਠੇ ਲੋਕਾਂ ‘ਤੇ ਡਰੋਨ ਤੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਕੇਂਦਰ ਜਾਣਬੁੱਝ ਕੇ ਕਿਸਾਨਾਂ ਨੂੰ ਭੜਕਾ ਰਿਹਾ ਹੈ। ਅਸੀਂ ਦੇਖਾਂਗੇ ਕਿ ਭਲਕੇ ਦੀ ਬੈਠਕ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ, ਉਸ ਤੋਂ ਬਾਅਦ ਅਸੀਂ ਤੁਹਾਨੂੰ ਅੰਦੋਲਨ ਬਾਰੇ ਭਵਿੱਖ ਬਾਰੇ ਦੱਸਾਂਗੇ।

The post ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਭਲਕੇ ਹੋਵੇਗੀ ਅਹਿਮ ਬੈਠਕ appeared first on TheUnmute.com - Punjabi News.

Tags:
  • breaking-news
  • farmers-leaders
  • news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਫਰਵਰੀ 2024: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (Air Force Station) ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹੇ ਦੇ ਏਅਰ ਫੋਰਸ ਸਟੇਸ਼ਨ ਤੋਂ ਇਕ ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਸੁੱਟਣ 'ਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਹਵਾਈ ਜਹਾਜ਼ਾਂ ਨਾਲ ਕੋਈ ਹਾਦਸਾ ਨਾ ਵਾਪਰੇ, ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ।

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਏਅਰ ਫੋਰਸ਼ ਸਟੇਸ਼ਨ ਦੇ ਆਲੇ ਦੁਆਲੇ ਆਮ ਜਨਤਾ ਵਲੋਂ ਕਈ ਖਾਣ-ਪੀਣ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਹਨ, ਉਨ੍ਹਾਂ ਵਲੋਂ ਇਨ੍ਹਾਂ ਵਸਤਾਂ ਦੀ ਰਹਿੰਦ ਖੁੱਲੇ ਵਿਚ ਹੀ ਸੁੱਟ ਦਿੱਤੀ ਜਾਂਦੀ ਹੈ। ਜਿਸ ਕਰਕੇ ਏਅਰ ਫੋਰਸ (Air Force Station) ਦੇ ਏਰੀਏ ਵਿਚ ਮਾਸਾਹਾਰੀ ਪੰਛੀ ਉਡਦੇ ਰਹਿੰਦੇ ਹਨ।

ਇਨ੍ਹਾਂ ਦੇ ਉਡਣ ਨਾਲ ਕਿਸੇ ਵੀ ਸਮੇਂ ਹਵਾਈ ਜਹਾਜ਼ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖਤਰੇ ਦਾ ਕਾਰਨ ਬਣਦਾ ਹੈ ਅਤੇ ਸੈਨਾ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵੀ ਵਿਘਨ ਪੈਦਾ ਕਰਦਾ ਹੈ। ਇਸ ਦੇ ਫਲਸਰੂਪ ਅਮਨ ਅਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।
ਇਹ ਹੁਕਮ 11 ਫਰਵਰੀ 2024 ਤੋਂ 10 ਅਪ੍ਰੈਲ 2024 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਾਗੂ ਰਹਿਣਗੇ।

The post ਮੋਹਾਲੀ: ਏਅਰ ਫੋਰਸ ਸਟੇਸ਼ਨ ਤੋਂ ਇਕ ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਰਹਿੰਦ-ਖੂੰਹਦ ਸੁੱਟਣ 'ਤੇ ਪਾਬੰਦੀ appeared first on TheUnmute.com - Punjabi News.

Tags:
  • air-force-station
  • air-force-station-news
  • breaking-news
  • mohali
  • news
  • punjab

ਮੋਹਾਲੀ ਪੁਲਿਸ ਨੇ 35ਵੇਂ ਕੌਮੀ ਸੜਕ ਸੁਰੱਖਿਆ ਮਹੀਨੇ ਦੀ ਸਮਾਪਤੀ 'ਤੇ 100 ਹੈਲਮੇਟ ਵੰਡੇ

Wednesday 14 February 2024 02:14 PM UTC+00 | Tags: breaking-news latest-news mohali-police national-road-safety-month news ssp-dr-sandeep-garg

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਫ਼ਰਵਰੀ, 2024: ਜ਼ਿਲ੍ਹਾ ਪੁਲਿਸ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ‘ਚ 15 ਜਨਵਰੀ ਤੋਂ ਮਨਾਏ ਜਾ ਰਹੇ 35ਵੇਂ ਕੌਮੀ ਸੜਕ ਸੁਰੱਖਿਆ ਮਾਹ (National Road Safety Month) ਦੀ ਸਮਾਪਤੀ ਮੌਕੇ ਅੱਜ ਐਸ ਐਸ ਪੀ ਡਾ. ਸੰਦੀਪ ਗਰਗ ਵੱਲੋਂ 100 ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਦੀ ਵੰਡ ਕੀਤੀ ਗਈ। ਇਸ ਮੌਕੇ ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਟ੍ਰੈਫਿਕ ਅਤੇ ਇੰਡਸਟ੍ਰਿਅਲ ਸਕਿਓਰਟੀ) ਵੀ ਮੌਜੂਦ ਸਨ।

ਡਾ. ਸੰਦੀਪ ਕੁਮਾਰ ਗਰਗ ਨੇ ਇਸ ਮੌਕੇ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਸੜ੍ਹਕ ਤੇ ਚਲਦੇ ਹੋਏ ਸਾਨੂੰ ਹਮੇਸ਼ਾਂ ਇਸ ਗੱਲ ਨੂੰ ਸੋਚ ਕੇ ਵਾਹਨ ਚਲਾਉਣਾ ਚਾਹੀਦਾ ਹੈ ਕਿ ਸਾਡੇ ਪਰਿਵਾਰ ਨੂੰ ਸਾਡੀ ਅਤੇ ਸੜ੍ਹਕ ਤੇ ਚੱਲ ਰਹੇ ਵਾਹਨ ਚਾਲਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਅਸੀਂ ਕੇਵਲ ਸੜ੍ਹਕ ਸੁਰੱਖਿਆ ਸਪਤਾਹ ਜਾਂ ਮਾਹ ਦੌਰਾਨ ਹੀ ਸੜਕੀ ਨਿਯਮਾਂ ਦੀ ਪਾਲਣਾ ਵੱਲ ਧਿਆਨ ਦੇਣਾ ਹੈ ਬਲਕਿ ਸਾਨੂੰ ਹਰ ਸਮੇਂ ਵਾਹਨ ਚਲਾਉਂਦੇ ਹੋਏ ਸਾਵਧਾਨ ਰਹਿਣ ਦੀ ਲੋੜ ਹੈ।

ਹਰਿੰਦਰ ਸਿੰਘ ਮਾਨ, ਕਪਤਾਨ ਪੁਲਿਸ (ਟ੍ਰੈਫਿਕ ਅਤੇ ਇੰਡ: ਸਕਿਓਰਟੀ), ਜਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ 35ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ (National Road Safety Month) ਦੌਰਾਨ ਟ੍ਰੈਫਿਕ ਐਜੂਕੇਸ਼ਨ ਸੈੱਲ, ਐਸ.ਏ.ਐਸ ਨਗਰ ਵੱਲੋਂ ਵੱਖ-ਵੱਖ ਸਕੂਲਾਂ, ਯੂਨੀਅਨਾਂ, ਕੰਪਨੀਆ, ਫੈਕਟਰੀਆਂ ਆਦਿ ਵਿੱਚ ਜਾ ਕੇ ਸੈਮੀਨਾਰ ਲਗਾ ਕੇ ਆਮ ਪਬਲਿਕ ਅਤੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਮੋਟਰ ਸਾਈਕਲ ਰੈਲੀਆਂ/ਸਾਈਕਲ ਰੈਲੀਆਂ ਦੁਆਰਾ ਲੋਕਾਂ ਨੂੰ ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਬਿਨ੍ਹਾਂ ਹੈਲਮਟ ਵਾਹਨ ਨਾ ਚਲਾਉਣ, ਤਿੰਨ ਸਵਾਰੀਆਂ ਬਿਠਾਉਣ ਤੋਂ ਗ਼ੁਰੇਜ਼ ਕਰਨ, ਓਵਰ ਸਪੀਡ ਨਾ ਕਰਨ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਹਾਈ ਸਕਿਓਰਟੀ ਨੰਬਰਾਂ ਪਲੇਟਾਂ ਲਗਾਉਣ, ਓਵਰ ਲੋਡਿੰਗ ਨਾ ਕਰਨ, ਗਲਤ ਪਾਰਕਿੰਗ ਨਾ ਕਰਨ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਜਾਗਰੂਕ ਮੁਹਿੰਮ ਦੇ ਤਹਿਤ 5672 ਕਮਰਸ਼ੀਅਲ ਵਾਹਨਾਂ ਦੇ ਪਿੱਛੇ ਰਿਫਲੈਕਟਿਵ ਟੇਪਾਂ ਲਗਾਈਆ ਗਈਆਂ।

ਇਸੇ ਤਰ੍ਹਾਂ ਅੱਜ ਸਪੈਸ਼ਲ ਮੁਹਿੰਮ ਦੇ ਤਹਿਤ ਬਿਨ੍ਹਾ ਹੈਲਮਟ ਵਾਹਨ ਚਾਲਕਾਂ ਨੂੰ ਕੁੱਲ 100 ਮੁਫਤ ਹੈਲਮਟ ਵੰਡੇ ਗਏ ਹਨ ਤਾਂ ਜੋ ਆਮ ਜਨਤਾ ਦੀ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਇਸੇ ਦੇ ਨਾਲ ਆਮ ਪਬਲਿਕ ਨੂੰ ਅਪੀਲ ਵੀ ਕੀਤੀ ਗਈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸੜਕੀ ਹਾਦਸਿਆ ਦੌਰਾਨ ਅਜਾਈ ਜਾਂਦੀਆ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਪੁਲਿਸ ਤੋਂ ਮਦਦ ਲੈਣ ਅਤੇ ਕੋਈ ਵੀ ਸੂਚਨਾ ਦੇਣ ਲਈ ਹੈਲਪਲਾਈਨ ਨੰਬਰ 112 ਅਤੇ 181 ਤੇ ਕਾਲ ਕਰਨ ਬਾਰੇ ਅਤੇ ਸਾਈਬਰ ਕ੍ਰਾਈਮ ਲਈ 1930 ਤੇ ਕਾਲ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

The post ਮੋਹਾਲੀ ਪੁਲਿਸ ਨੇ 35ਵੇਂ ਕੌਮੀ ਸੜਕ ਸੁਰੱਖਿਆ ਮਹੀਨੇ ਦੀ ਸਮਾਪਤੀ ‘ਤੇ 100 ਹੈਲਮੇਟ ਵੰਡੇ appeared first on TheUnmute.com - Punjabi News.

Tags:
  • breaking-news
  • latest-news
  • mohali-police
  • national-road-safety-month
  • news
  • ssp-dr-sandeep-garg

ਚੰਡੀਗੜ੍ਹ /ਪਟਿਆਲਾ 14 ਫਰਵਰੀ 2024: ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਦੇ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸ਼ੰਭੂ ਅਤੇ ਖਨੌਰੀ ਬੈਰੀਅਰਾਂ ਤੇ ਲਾਏ ਬੈਰੀਕੇਡਾਂ ਤੇ ਖੱਟਰ ਅਤੇ ਮੋਦੀ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਤੇ ਗੋਲੀ ਚਲਾਉਣ, ਅਥਰੂ ਗੈਸ ਛੱਡਣ, ਕਿਸਾਨਾਂ ਨੂੰ ਕੁੱਟਣ ਅਤੇ ਕਿਸਾਨਾਂ ਨੂੰ ਫੱਟੜ ਕਰਨ ਦੇ ਰੋਸ ਵਜੋਂ ਪੰਜਾਬ ਦੇ 15 ਜ਼ਿਲ੍ਹਿਆਂ ਦੇ 40 ਬਲਾਕਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦਾ ਜਮਹੂਰੀ ਤੇ ਕਾਨੂੰਨੀ ਅਧਿਕਾਰ ਖੋਹ ਰਹੀ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਸੰਘਰਸ਼ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਅਤੇ ਉਹ ਆਪਣੀਆਂ ਮੰਗਾਂ ਮਸਲਿਆਂ ਤੇ ਅੰਦੋਲਨ ਕਰ ਸਕਦੇ ਹਨ। ਅੰਦੋਲਨ ਕਰਨ ਲਈ ਹੀ ਕਿਸਾਨ ਪੰਜਾਬ, ਹਰਿਆਣਾ ਅਤੇ ਯੂਪੀ ਤੋਂ ਦਿੱਲੀ ਜਾ ਰਹੇ ਸਨ ਜੋ ਕਿ ਭਾਰਤ ਦੇ ਕਿਸਾਨ ਦਾ ਸਵਿਧਾਨ ਅਨੁਸਾਰ ਜਮਹੂਰੀ ਅਧਿਕਾਰ ਹੈ ਪਰ ਉਹਨਾਂ ਨੂੰ ਸੰਭੂ ਅਤੇ ਖਨੌਰੀ ਬੈਰੀਕੇਡ ਤੇ ਰੋਕ ਕੇ ਲਾਠੀਆਂ, ਗੋਲੀਆਂ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਛੱਡੇ ਜਾ ਰਹੇ ਹਨ ਅਤੇ 100 ਦੇ ਕਰੀਬ ਕਿਸਾਨ ਫੱਟੜ ਹੋ ਗਏ ਹਨ।

ਇਸ ਜਬਰ ਜ਼ੁਲਮ ਵਿਰੁੱਧ ਰੋਸ ਵਜੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ 15 ਜਿਲਿਆਂ ਦੇ ਵਿੱਚ 40 ਬਲਾਕਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਿਸ ਦੀ ਅਗਵਾਈ ਸੂਬਾ ਜਨ ਸਕੱਤਰ ਗੁਰਮੀਤ ਸਿੰਘ ਮਹਿਮਾ, ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ, ਸੂਬਾ ਖਜਾਨਜੀ ਰਣਜੀਤ ਸਿੰਘ ਚਨਾਰਥਲ, ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਅਤੇ ਮੀਤ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ, ਪਟਿਆਲਾ ਜਿਲੇ ਦੇ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ, ਫਤਿਹਗੜ੍ਹ ਸਾਹਿਬ ਜਿਲੇ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਬਰਨਾਲਾ ਜਿਲੇ ਦੇ ਪ੍ਰਧਾਨ ਪਵਿੱਤਰ ਸਿੰਘ ਲਾਲੀ ਮਾਨਸਾ ਜਿਲੇ ਦੇ ਆਗੂ ਭਜਨ ਸਿੰਘ ਘੁੰਮਣ ਕਲਾਂ,ਫਿਰੋਜਪੁਰ ਜਿਲੇ ਦੇ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ, ਫਾਜਿਲਕਾ ਜਿਲੇ ਦੇ ਪ੍ਰਧਾਨ ਸੁਰਿੰਦਰ ਸਿੰਘ ਲਾਧੂਕਾ, ਮੋਗਾ ਜ਼ਿਲੇ ਦੇ ਆਗੂ ਜਤਿੰਦਰ ਸਲੀਣਾ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਗੁਰਬਖਸ਼ ਸਿੰਘ ਗੁਮਟੀ ਕਲਾਂ,ਫਰੀਦਕੋਟ ਜਿਲ੍ਹੇ ਦੇ ਪ੍ਰਧਾਨ ਦਰਸ਼ਨ ਸਿੰਘ ਰੋੜੀਕਪੂਰਾ ਸਕਤਰ ਭੁਪਿੰਦਰ ਸਿੰਘ ਚਹਿਲ, ਮੁਕਤਸਰ ਜ਼ਿਲ੍ਹੇ ਦੇ ਮਨਦੀਪ ਸਿੰਘ ਕਬਰਵਾਲਾ, ਗੁਰਦਾਸਪੁਰ ਜਿਲੇ ਮਾਝਾ ਦੇ ਕਨਵੀਨਰ ਰਾਜ ਗੁਰਵਿੰਦਰ ਸਿੰਘ ਲਾਡੀ ਘੁਮਾਣ, ਤਰਨਤਾਰਨ ਜਿਲ੍ਹੇ ਦੇ ਪ੍ਰਧਾਨ ਹਰਵਿੰਦਰ ਸਿੰਘ, ਹੁਸ਼ਿਆਰਪੁਰ ਜਿਲ੍ਹੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਮਰਾ ਨੇ ਮੋਦੀ ਸਰਕਾਰ ਦੇ ਪੁਤਲੇ ਸਾੜਨ ਦੇ ਰੋਸ ਮੁਜਾਰਿਆਂ ਦੀ ਅਗਵਾਈ ਕੀਤੀ ।

ਉਹਨਾਂ ਅੱਗੇ ਦੱਸਿਆ ਕਿ 16 ਨੂੰ ਪੂਰੇ ਭਾਰਤ ਵਿੱਚ ਬੰਦ ਕਰਨ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਪੰਜਾਬ ਵਿੱਚ ਵੀ 16 ਫਰਵਰੀ ਨੂੰ ਪੰਜਾਬ ਵਿੱਚ ਵੱਡੀ ਪੱਧਰ ਬੰਦ ਕਰਨ ਅਤੇ ਤੇ 12 ਤੋਂ 4.00 ਵਜੇ ਤੱਕ ਆਵਾਜਾਈ ਠੱਪ ਕਰਨ ਦਾ ਸੱਦਾ ਵੀ ਦਿੱਤਾ ਗਿਆ।

The post ਕੇਂਦਰ ਸਰਕਾਰ ਕਿਸਾਨਾਂ ਤੋ ਅੰਦੋਲਨ ਕਰਨ ਦਾ ਸੰਵਿਧਾਨਿਕ ਅਧਿਕਾਰ ਖੋਹ ਰਹੀ ਹੈ: ਕ੍ਰਾਂਤੀਕਾਰੀ ਕਿਸਾਨ ਯੂਨੀਅਨ appeared first on TheUnmute.com - Punjabi News.

Tags:
  • breaking-news
  • farmers-protest
  • krantikari-kisan-union
  • news
  • punjab

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟ੍ਰੇਨਿੰਗ ਦੀ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ

Wednesday 14 February 2024 02:27 PM UTC+00 | Tags: aam-aadmi-party breaking-news cm-bhagwant-mann free-training jin-indian-army latest-news news punjab-news the-unmute-breaking-news

ਸ੍ਰੀ ਮੁਕਤਸਰ ਸਾਹਿਬ, 14 ਫਰਵਰੀ 2024: ਸੀ-ਪਾਈਟ ਕੈਂਪ, ਹਕੂਮਤ ਸਿੰਘ ( ਫਿਰੋਜ਼ਪੁਰ ) ਦੇ ਕੈਂਪ ਟ੍ਰੇਨਿੰਗ ਅਫ਼ਸਰ ਆਨਰੇਰੀ ਕੈਪਟਨ ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਅਗਨੀਵੀਰ ਫੌਜ ਦੀਆਂ ਭਰਤੀ ਰੈਲੀ ਦਾ ਕੰਪਿਊਟਰ ਬੇਸਿਸ ਲਿਖਤੀ ਪੇਪਰ 22 ਅਪ੍ਰੈਲ 2024 ਨੂੰ ਹੋ ਰਿਹਾ ਹੈ । ਲਿਖਤੀ ਪੇਪਰ ਦੀ ਆਨਲਾਈਨ ਰਿਜ਼ਟਰੇਸ਼ਨ 22 ਮਾਰਚ 2024 ਤੱਕ www.joinindianarmy.nic.in ਤੇ ਕਰਵਾਈ ਜਾ ਸਕਦੀ ਹੈ ।

ਯੁਵਕ ਆਈ.ਟੀ.ਆਈ. ਪਾਸ ਹਨ ਉਨ੍ਹਾਂ ਨੂੰ ਵਿਸ਼ੇਸ ਛੋਟ ਦਿੱਤੀ ਜਾਵੇਗੀ , ਦਿੱਤੀ ਜਾਣ ਵਾਲੀ ਛੋਟ ਦਾ ਵੇਰਵਾ ਵੈਬ ਸਾਈਟ ਤੇ ਚੈਕ ਕੀਤਾ ਜਾ ਸਕਦਾ ਹੈ, ਫਿਰੋਜ਼ਪੁਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਨੌਜਵਾਨ ਜੋ ਅਗਨੀਵੀਰ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਹ ਨੌਜਵਾਨ 15 ਫਰਵਰੀ 2024 ਤੋਂ ਆਪਣੀ ਰਜਿਸਟਰੇਸ਼ਨ ਕਰਵਾਉਣੀ ਸ਼ੁਰੂ ਕਰ ਸਕਦੇ ਹਨ ।

ਕੈਂਪ ਵਿੱਚ ਆਉਣ ਸਮੇਂ ਆਨਲਾਈਨ ਅਪਲਾਈ ਦੀ ਇੱਕ ਕਾਪੀ, ਆਈ.ਟੀ.ਆਈ. ਪਾਸ ਜਾਂ ਦਸਵੀਂ ਦਾ ਅਸਲ ਸਰਟੀਫਿਕੇਟ , ਆਈ.ਟੀ.ਆਈ. ਪਾਸ ਜਾਂ ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤਿ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ , ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ । ਕੈਂਪ ਵਿੱਚ ਆਉਣ ਦਾ ਸਮਾਂ ਸਵੇਰੇ 09H00 ਵਜ੍ਹੇ ।

ਨੌਜਵਾਨ ਦੀ ਉਮਰ 17 ਸਾਲ ਤੋਂ 21 ਸਾਲ ਤੱਕ ਹੋਵੇ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ । ਯੁਵਕ ਘੱਟੋ-ਘੱਟ 10ਵੀਂ 45% ਅੰਕਾਂ ਨਾਲ ਪਾਸ ਹੋਵੇ ਜਾਂ 10+2 ਪਾਸ ਹੋਵੇ । ਆਈ.ਟੀ.ਆਈ. ਪਾਸ ਨੌਜਵਾਨ ਦੀ ਉਮਰ ਅਤੇ ਪਾਸ ਅੰਕਾਂ ਦੀ ਪ੍ਰਤੀਸਤ www.joinindianarmy.nic.in ਚੈਕ ਕੀਤੀ ਜਾ ਸਕਦੀ ਹੈ ।

ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਰਕਾਰ ਵੱਲੋਂ ਵਜ਼ੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400 ਰੁ: ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ । ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਤੇ ਲਿਖਤੀ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ । ਵਧੇਰੇ ਜਾਣਕਾਰੀ ਲਈ ਯੁਵਕ ਮੋਬਾਇਲ ਨੰ. 78891-75575 ਅਤੇ 98777-12697 ਤੇ ਸਪੰਰਕ ਕੀਤਾ ਜਾ ਸਕਦਾ ਹੈ ।

The post ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟ੍ਰੇਨਿੰਗ ਦੀ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • free-training
  • jin-indian-army
  • latest-news
  • news
  • punjab-news
  • the-unmute-breaking-news

ਪੰਜਾਬ ਸਰਕਾਰ ਭਾਰਤੀ ਕੋਸਟ ਗਾਰਡ 'ਚ ਭਰਤੀ ਹੋਣ ਲਈ ਕਰਵਾਏਗੀ ਮੁਫ਼ਤ ਤਿਆਰੀ

Wednesday 14 February 2024 02:33 PM UTC+00 | Tags: aam-aadmi-party breaking-news cm-bhagwant-mann indian-coast-guard latest-news news punjab-government punjab-news the-unmute-breaking-news

ਸ੍ਰੀ ਮੁਕਤਸਰ ਸਾਹਿਬ 14 ਫਰਵਰੀ 2024: ਕੈਂਪ ਟ੍ਰੇਨਿੰਗ ਅਫ਼ਸਰ ਆਨਰੇਰੀ ਕੈਪਟਨ ਗੁਰਦਰਸ਼ਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਵਿੱਚ ਭਾਰਤੀ ਕੋਸਟ ਗਾਰਡ (Indian Coast Guard) ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ । ਭਾਰਤੀ ਕੋਸਟ ਗਾਰਡ ਵਿੱਚ ਅਪਲਾਈ ਕਰਨ ਦੀ ਮਿਤੀ 27 ਫਰਵਰੀ 2024 ਤੱਕ ਹੈ। ਵੈਬਸਾਈਟ joinindiancoastguard.cdac.in ‘ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਤੋਂ ਬਾਅਦ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ ਯੁਵਕ ਜਿਨ੍ਹਾਂ ਨੇ ਆਨ ਲਾਈਨ ਅਪਲਾਈ ਕੀਤਾ ਹੈ, ਉਹ ਆਪਣੀ ਰਜਿਸਟੇ੍ਰਸ਼ਨ ਮੋਬਾ. ਨੰਬਰ 78891-75575, 98777-12967 ਤੇ ਸਪੰਰਕ ਕਰਕੇ ਕਰਵਾ ਸਕਦੇ ਹਨ।

The post ਪੰਜਾਬ ਸਰਕਾਰ ਭਾਰਤੀ ਕੋਸਟ ਗਾਰਡ ‘ਚ ਭਰਤੀ ਹੋਣ ਲਈ ਕਰਵਾਏਗੀ ਮੁਫ਼ਤ ਤਿਆਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • indian-coast-guard
  • latest-news
  • news
  • punjab-government
  • punjab-news
  • the-unmute-breaking-news

ਚੰਡੀਗੜ, 14 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਸਰਕਾਰੀ ਕੰਮ ਦੌਰਾਨ ਬਿਨਾਂ ਕਿਸੇ ਦਬਾਅ ਦੇ ਅਤੇ ਬਿਨਾਂ ਕਿਸੇ ਭੇਦਭਾਵ ਦੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ। ਮੁੱਖ ਮੰਤਰੀ ਅੱਜ ਸਰਕਾਰੀ ਨੌਕਰੀਆਂ ਲਈ ਹਾਲ ਹੀ ਵਿੱਚ ਚੁਣੇ ਗਏ ਨੌਜਵਾਨਾਂ ਨਾਲ ਆਨਲਾਈਨ ਗੱਲਬਾਤ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਵੀ ਮੌਜੂਦ ਸਨ।

ਉਨ੍ਹਾਂ (Manohar Lal) ਸੂਬੇ ਦੇ ਲੋਕਾਂ ਅਤੇ ਖਾਸ ਕਰਕੇ ਚੁਣੇ ਹੋਏ ਨੌਜਵਾਨਾਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਨਵੀਂ ਪੀੜ੍ਹੀ ਦੇ ਪ੍ਰਤੀਨਿਧ ਹੋ, ਜੋ ਸੂਚਨਾ ਤਕਨਾਲੋਜੀ ਨੂੰ ਸਹਿਜੇ ਹੀ ਅਪਣਾਉਂਦੀ ਹੈ। ਇਸ ਲਈ, ਤੁਸੀਂ ਸਾਡੀ ਈ-ਗਵਰਨੈਂਸ ਪ੍ਰਕਿਰਿਆ ਨੂੰ ਆਸਾਨੀ ਨਾਲ ਅਪਣਾਓਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਸਾਲ 2030 ਤੱਕ ਸੂਬੇ ਦਾ ਹਰ ਨੌਜਵਾਨ ਹੁਨਰਮੰਦ ਅਤੇ ਆਰਥਿਕ ਤੌਰ ‘ਤੇ ਖੁਸ਼ਹਾਲ ਹੋਵੇ। ਜਦੋਂ ਅਸੀਂ ਇਸ ਟੀਚੇ ਨੂੰ ਹਾਸਲ ਕਰ ਲੈਂਦੇ ਹਾਂ, ਤਾਂ ਹਰਿਆਣਾ 2030 ਤੱਕ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰ ਲਵੇਗਾ।

ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਜਦੋਂ ਸੂਬੇ ਦੇ ਲੋਕਾਂ ਨੇ ਮੈਨੂੰ ਲੋਕ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਤਾਂ ਮੈਂ ਸਭ ਤੋਂ ਪਹਿਲਾਂ ਸਰਕਾਰੀ ਨੌਕਰੀਆਂ ਦੀ ਭਰਤੀ ਵਿੱਚ ਪਾਰਦਰਸ਼ਤਾ ਲਿਆਉਣ ਦਾ ਮਤਾ ਲਿਆ। ਇਸ ਲਈ, ਜਦੋਂ ਭਰਤੀ ਸੂਚੀ ਬਿਨਾਂ ਖਰਚੇ ਦੀਆਂ ਪਰਚੀਆਂ ਦੇ ਸਾਹਮਣੇ ਆਉਂਦੀ ਹੈ, ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।

ਅਸੀਂ “ਮਿਸ਼ਨ ਮੈਰਿਟ” ਸ਼ੁਰੂ ਕਰਕੇ ਨੌਕਰੀਆਂ ਵਿੱਚ ਪਾਰਦਰਸ਼ਤਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਦੂਜੇ ਰਾਜਾਂ ਵਿੱਚ ਵੀ ਚਰਚਾ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਇਮਾਨਦਾਰ ਭਰਤੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਸਿਰਸਾ ਜ਼ਿਲ੍ਹੇ ਦੇ ਪਿੰਡ ਰਿਸਾਲੀਆ ਖੇੜਾ ਦੇ 35 ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਹੀ ਸਰਕਾਰ ਦੀ ਨੀਅਤ ਅਤੇ ਨੀਤੀ ਬਿਆਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੌਰਾਨ ਅਸੀਂ 1 ਲੱਖ 20 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਬਿਨਾਂ ਕਿਸੇ ਖਰਚੇ ਅਤੇ ਪੂਰੀ ਪਾਰਦਰਸ਼ਤਾ ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ ਸੂਬੇ ਦੇ ਨੌਜਵਾਨਾਂ ਦਾ ਮੈਰਿਟ ਦੇ ਆਧਾਰ ‘ਤੇ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਗਰੀਬ ਦਾ ਬੱਚਾ ਵੀ ਹੁਣ ਐਚਸੀਐਸ ਬਣ ਰਿਹਾ ਹੈ, ਜਿਸ ਦੀ ਉਹ ਪਹਿਲਾਂ ਸੋਚ ਵੀ ਨਹੀਂ ਸਕਦਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਇਸ ਸਾਲ 60 ਹਜ਼ਾਰ ਨੌਕਰੀਆਂ ਪ੍ਰਦਾਨ ਕਰਨ ਦਾ ਹੈ, ਜਿਸ ਵਿੱਚੋਂ 10 ਹਜ਼ਾਰ ਤੋਂ ਵੱਧ ਗਰੁੱਪ-ਸੀ ਦੀਆਂ ਭਰਤੀਆਂ ਹਨ, ਜਿਸ ਵਿੱਚ ਤੁਸੀਂ ਸਫਲ ਰਹੇ ਹੋ। ਇਸ ਤੋਂ ਇਲਾਵਾ ਹਾਲ ਹੀ ‘ਚ 1149 ਨੌਜਵਾਨਾਂ ਨੂੰ ਪੁਲਿਸ ‘ਚ ਨੌਕਰੀਆਂ ਮਿਲੀਆਂ ਹਨ, ਜਿਨ੍ਹਾਂ ‘ਚੋਂ ਕਰੀਬ 12 ਹਜ਼ਾਰ ਹੋਰ ਨੌਜਵਾਨਾਂ ਨੂੰ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਕੀਤਾ ਗਿਆ ਹੈ। 41 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਇੰਨਾ ਹੀ ਨਹੀਂ ਅਸੀਂ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਵੀ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਸ ਕਾਰਨ ਸੂਬੇ ਵਿੱਚ ਕਰੀਬ 32 ਲੱਖ ਲੋਕਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਹੁਨਰ ਰੋਜ਼ਗਾਰ ਨਿਗਮ ਰਾਹੀਂ ਕਰੀਬ 18 ਹਜ਼ਾਰ ਨੌਜਵਾਨਾਂ ਨੂੰ ਠੇਕੇ ‘ਤੇ ਨੌਕਰੀਆਂ ਵੀ ਦਿੱਤੀਆਂ ਹਨ। ਇਸ ਕਾਰਪੋਰੇਸ਼ਨ ਰਾਹੀਂ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਰੁਜ਼ਗਾਰ ਦਿਵਾਉਣ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ, 7 ਦੇਸ਼ਾਂ ਵਿੱਚ 13 ਹਜ਼ਾਰ ਤੋਂ ਵੱਧ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਉਨ੍ਹਾਂ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਰ ਕਈ ਵਾਰ ਇਹ ਨੌਜਵਾਨ ਵਿਦੇਸ਼ ਭੇਜਣ ਦਾ ਵਾਅਦਾ ਕਰਨ ਵਾਲੇ ਧੋਖੇਬਾਜ਼ਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਅਸੀਂ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ 'ਵਿਦੇਸ਼ੀ ਸਹਿਕਾਰਤਾ ਵਿਭਾਗ' ਬਣਾਇਆ ਹੈ। ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਲੱਭ ਰਹੇ ਨੌਜਵਾਨਾਂ ਲਈ ਕਾਲਜ ਵਿੱਚ ਹੀ ਮੁਫ਼ਤ ਪਾਸਪੋਰਟ ਬਣਾਏ ਜਾ ਰਹੇ ਹਨ। ਹੁਣ ਤੱਕ 28 ਹਜ਼ਾਰ ਤੋਂ ਵੱਧ ਨੌਜਵਾਨਾਂ ਦੇ ਪਾਸਪੋਰਟ ਬਣ ਚੁੱਕੇ ਹਨ।

ਉਨ੍ਹਾਂ ਨੌਜਵਾਨਾਂ ਨੂੰ ”ਵਿਕਸਤ ਭਾਰਤ, ਵਿਕਸਿਤ ਹਰਿਆਣਾ” ਦਾ ਸੰਕਲਪ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੁਪਨਾ ਹੈ ਕਿ ਭਾਰਤ ਅਗਲੇ 25 ਸਾਲਾਂ ਵਿੱਚ ਇੱਕ ਵਿਕਸਤ ਰਾਸ਼ਟਰ ਬਣ ਜਾਵੇ।

ਅੰਤ ਵਿੱਚ ਮੁੱਖ ਮੰਤਰੀ ਨੇ ਇਨ੍ਹਾਂ ਨਵੇਂ ਚੁਣੇ ਨੌਜਵਾਨਾਂ ਨੂੰ ਸਰਕਾਰੀ ਕੰਮ ਪੂਰੀ ਸੰਵੇਦਨਸ਼ੀਲਤਾ, ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਈ ਚੁਣੇ ਹੋਏ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ, ਇਨ੍ਹਾਂ ਸਾਰੇ ਨੌਜਵਾਨਾਂ ਨੇ ਸੂਬਾ ਸਰਕਾਰ ਦੀ ਮਿਸ਼ਨ-ਮੈਰਿਟ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

The post ਅਸੀਂ “ਮਿਸ਼ਨ ਮੈਰਿਟ” ਸ਼ੁਰੂ ਕਰਕੇ ਨੌਕਰੀਆਂ ‘ਚ ਪਾਰਦਰਸ਼ਤਾ ਲਿਆਂਦੀ: ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • government-job
  • manohar-lal
  • mission-merit
  • news

ਸੰਯੁਕਤ ਕਿਸਾਨ ਮੋਰਚਾ ਵਲੋਂ ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ

Wednesday 14 February 2024 05:27 PM UTC+00 | Tags: bjp-government breaking-news farmers-protest haryana-governments latest-news news punjab punjabi-news the-unmute-breaking-news the-unmute-news

ਜਲੰਧਰ 14 ਫਰਵਰੀ 2024: ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਹਰਿਆਣਾ ਸਰਹੱਦ ਭਾਜਪਾ ਦੀਆਂ ਕੇਂਦਰ ਅਤੇ ਹਰਿਆਣਾ ਸਰਕਾਰਾਂ ਵੱਲੋਂ ਕਿਸਾਨਾਂ ਉੱਤੇ ਹੰਝੂ ਗੈਸ,ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਵਰਗੇ ਢੰਗ ਤਰੀਕਿਆਂ ਰਾਹੀ ਜ਼ਬਰ ਕਰਨ ਦੀ ਸਖਤ ਨਿਖੇਧੀ ਕਰਦਿਆਂ ਇਸ ਵਿਰੁੱਧ 16 ਫਰਵਰੀ ਨੂੰ ਭਾਰਤ ਬੰਦ ਅਤੇ 15 ਫਰਵਰੀ ਨੂੰ 11 ਵਜੇ ਤੋਂ 2 ਵਜੇ ਦੁਪਹਿਰ ਤੱਕ ਤਿੰਨ ਘੰਟਿਆਂ ਲਈ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਟੋਲ ਮੁਕਤ ਕਰਨ ਦਾ ਸੱਦਾ ਦਿੱਤਾ ਹੈ।

ਬੈਠਕ ਵਿੱਚ ਕਿਸਾਨਾਂ ਉੱਤੇ ਜਬਰ ਨੂੰ ਬੰਦ ਕਰਕੇ ਕਿਸਾਨਾਂ ਨੂੰ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਲਈ ਖੜੀਆਂ ਕੀਤੀਆਂ ਰੋਕਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਮੀਟਿੰਗ ਨੇ ਪੰਜਾਬ ਦੀਆਂ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ਤੇ ਹਾਈਵੇਅ/ਸੜਕਾਂ ਵਿੱਚ ਲੋਹੇ ਦੀਆਂ ਕਿੱਲਾਂ, ਕੰਡਿਆਲੀਆਂ ਤਾਰਾਂ , ਸੜਕਾਂ ਪੱਟਣ ਅਤੇ ਕੰਕਰੀਟ ਦੀਆਂ ਦੀਵਾਰਾਂ ਬਣਾਉਣ ਅਤੇ ਇੰਟਰਨੈੱਟ ਪਾਬੰਦੀਆਂ ਮੜਣ ਵਿਰੁੱਧ ਸਖਤ ਗੁੱਸਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਭਾਜਪਾ ਸਰਕਾਰਾਂ ਵਲੋਂ ਪੰਜਾਬ ਦੇ ਲੋਕਾਂ ਨਾਲ ਦੁਸ਼ਮਣ ਦੇਸ਼ ਦੇ ਨਾਗਰਿਕਾਂ ਵਾਲਾ ਵਿਹਾਰ ਕੀਤਾ ਜਾ ਰਿਹਾ।

ਸੰਯੁਕਤ ਕਿਸਾਨ ਮੋਰਚਾ ਨੇ ਜੋਰ ਦੇ ਕੇ ਆਖਿਆ ਹੈ ਕਿ ਭਾਜਪਾ ਸਰਕਾਰਾਂ ਦਾ ਅਜਿਹਾ ਵਤੀਰਾ ਪੰਜਾਬ ਦੇ ਲੋਕਾਂ ਵਿੱਚ ਬੇਗਾਨਗੀ ਦੀ ਭਾਵਨਾ ਦਾ ਅਹਿਸਾਸ ਮਜ਼ਬੂਤ ਕਰਨ ਦਾ ਸਬੱਬ ਬਣੇਗਾ। ਬੈਠਕ ਨੇ ਸੱਤਾਰੂੜ ਭਾਜਪਾ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਜਪਾ ਸਰਕਾਰਾਂ ਨੇ ਜਬਰ ਨੂੰ ਫੌਰੀ ਬੰਦ ਨਾ ਕੀਤਾ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਆਉਣ ਵਾਲੀ 18 ਫਰਵਰੀ ਨੂੰ ਲੁਧਿਆਣਾ ਬੈਠਕ ਵਿੱਚ ਭਾਜਪਾ ਵਿਰੁੱਧ ਸਖਤ ਐਕਸ਼ਨ ਲੈਣ ਤੋਂ ਪਿੱਛੇ ਨਹੀ ਹਟੇਗਾ।ਮੀਟਿੰਗ ਦੀ ਪ੍ਰਧਾਨਗੀ ਹਰਮੀਤ ਸਿੰਘ ਕਾਦੀਆਂ, ਬਲਜੀਤ ਸਿੰਘ ਗਰੇਵਾਲ ਅਤੇ ਕੁਲਵੰਤ ਸਿੰਘ ਸੰਧੂ ਨੇ ਕੀਤੀ।

ਵਰਨਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵਲੋਂ ਹੋਰ ਵਰਗਾ ਦੀਆਂ ਜੱਥੇਬੰਦੀਆਂ ਨਾਲ ਮਿਲਕੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਕਿਸਾਨਾਂ, ਮਜ਼ਦੂਰਾਂ, ਡਰਾਈਵਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀ-ਨੌਜਵਾਨਾਂ ਦੀਆਂ ਮੰਗਾਂ ਲਈ 16 ਫਰਵਰੀ ਨੂੰ ਪਹਿਲਾਂ ਹੀ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਵਿੱਚ ਹੁਣ ਕਿਸਾਨਾਂ ਉੱਤੇ ਕੀਤੇ ਜਾ ਰਹੇ ਜਬਰ ਦਾ ਵਿਰੋਧ ਵੀ ਦੇਸ਼ ਭਰ ਵਿੱਚ ਕੀਤਾ ਜਾਵੇਗਾ।

ਸੰਯੁਕਤ ਕਿਸਾਨ ਮੋਰਚਾ ਵਲੋਂ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਜਮਹੂਰੀ ਢੰਗ ਨੂੰ ਤਾਨਾਸ਼ਾਹੀ ਢੰਗ ਨਾਲ ਨਜਿੱਠੇ ਜਾਣ ਵਿਰੁੱਧ ਆਪਣੀ ਸਖ਼ਤ ਅਸੰਤੁਸ਼ਟੀ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦਿੱਲੀ ਅਤੇ ਹਰਿਆਣਾ ਦੇ ਆਸ-ਪਾਸ ਧਾਰਾ 144 ਲਾਗੂ ਕਰ ਰਿਹਾ ਹੈ ਅਤੇ ਲੋਕਾਂ ਨੂੰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਆਵਾਜਾਈ ਨੂੰ ਇੱਕ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ।

ਭਾਜਪਾ ਸਰਕਾਰਾਂ ਲੋਕਾਂ ਨੂੰ ਡਰਾਉਣ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਮੋਦੀ ਸਰਕਾਰ ਪ੍ਰਦਰਸ਼ਨਕਾਰੀਆਂ ਨਾਲ ਦੇਸ਼ ਦੇ ਦੁਸ਼ਮਣਾਂ ਵਾਂਗ ਪੇਸ਼ ਆ ਰਹੀ ਹੈ। ਮੀਟਿੰਗ ਨੇ ਹਰਿਆਣਾ ਪੁਲਿਸ ਵਲੋਂ ਪੰਜਾਬ ਦੀ ਹੱਦ ਅੰਦਰ ਹੰਝੂ ਗੈਸ ਸਮੇਤ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਸਰਹੱਦਾਂ ਸੀਲ ਕਰਨ ਵਿਰੁੱਧ ਸੰਵਿਧਾਨਕ ਫੈਡਰਲਇਜਮ ਦੀ ਰਾਖੀ ਕਰਨ ਵਿੱਚ ਅਸਫਲ ਰਹਿਣ ਤੇ ਪੰਜਾਬ ਸਰਕਾਰ ਨੂੰ ਵੀ ਕਟਹਿਰੇ ਵਿੱਚ ਖੜਾ ਕੀਤਾ।

ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਲੋਕਾਂ ਦੀਆਂ ਰੋਜ਼ੀ-ਰੋਟੀ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ ਵਿੱਚ ਉਭਰ ਰਹੇ ਸੰਘਰਸ਼ਾਂ ਦੇ ਚੱਲਦਿਆਂ ਲੋਕਾਂ ਦੇ ਵਿਰੋਧ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਣਗੀਆਂ। ਮੋਰਚੇ ਨੇ ਭਾਜਪਾ ਸਰਕਾਰਾਂ ਨੂੰ ਯਾਦ ਦਿਵਾਇਆ ਹੈ ਕਿ ਹੈ ਕਿ ਭਾਰਤ ਦਾ ਸੰਵਿਧਾਨ ਸਾਰੇ ਨਾਗਰਿਕਾਂ ਨੂੰ ਵਿਰੋਧ ਕਰਨ ਦਾ ਜਮਹੂਰੀ ਅਧਿਕਾਰ ਦਿੰਦਾ ਹੈ। ਜਿਸਨੂੰ ਭਾਜਪਾ ਆਪਣੇ ਫਾਸ਼ੀਵਾਦੀ ਤਾਨਾਸ਼ਾਹ ਤਰੀਕਿਆਂ ਨਾਲ ਕੁਚਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਜਬਰ ਦਾ ਲੋਕ ਮੂੰਹ ਤੋੜ ਜਵਾਬ ਦੇਣਗੇ।

ਬੈਠਕ ਵਿੱਚ ਬਲਬੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ, ਪਰਮਿੰਦਰ ਸਿੰਘ ਪਾਲ ਮਾਜਰਾ, ਬੂਟਾ ਸਿੰਘ ਬੁਰਜਗਿੱਲ, ਜੰਗਵੀਰ ਸਿੰਘ ਚੌਹਾਨ,ਮਨਜੀਤ ਸਿੰਘ ਧਨੇਰ, ਬਿੰਦਰ ਸਿੰਘ ਗੋਲੇਵਾਲਾ, ਬੂਟਾ ਸਿੰਘ ਸ਼ਾਦੀਪੁਰ, ਰੁਲਦੂ ਸਿੰਘ ਮਾਨਸਾ, ਵੀਰ ਸਿੰਘ ਬੜਵਾ, ਅਵਤਾਰ ਸਿੰਘ ਮਹਿਮਾ, ਬਲਵਿੰਦਰ ਸਿੰਘ ਰਾਜੂਔਲਖ, ਸੁਖਦੇਵ ਸਿੰਘ ਅਰਾਈਆਂਵਾਲਾ, ਨਿਰਵੈਰ ਸਿੰਘ ਡਾਲੇਕੇ, ਹਰਬੰਸ ਸਿੰਘ ਸੰਘਾ, ਪ੍ਰੇਮ ਸਿੰਘ ਭੰਗੂ, ਕੁਲਦੀਪ ਸਿੰਘ ਵਜੀਦਪੁਰ, ਰਛਪਾਲ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਕਿਰਨਜੀਤ ਸੇਖੋਂ, ਦਵਿੰਦਰ ਸਿੰਘ , ਸਤਿੰਦਰ ਸਰਤਾਜ, ਸੰਦੀਪ ਅਰੋੜਾ, ਰਾਜਵਿੰਦਰ ਕੌਰ ਰਾਜੂ ਕੁਲਜਿੰਦਰ ਸਿੰਘ, ਮੁਕੇਸ਼ ਚੰਦਰ,ਹਰਵਿੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

The post ਸੰਯੁਕਤ ਕਿਸਾਨ ਮੋਰਚਾ ਵਲੋਂ ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ appeared first on TheUnmute.com - Punjabi News.

Tags:
  • bjp-government
  • breaking-news
  • farmers-protest
  • haryana-governments
  • latest-news
  • news
  • punjab
  • punjabi-news
  • the-unmute-breaking-news
  • the-unmute-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form