TheUnmute.com – Punjabi News: Digest for January 19, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਦੋ ਮੈਡਿਊਲ 'ਚੋਂ 5.5 ਬੈਂਡ ਨਾਲ ਹਰਪ੍ਰੀਤ ਕੌਰ ਸੇਖੋਂ ਸਟੱਡੀ ਵੀਜ਼ਾ 'ਤੇ ਪਹੁੰਚੀ ਕੈਨੇਡਾ

Thursday 18 January 2024 05:39 AM UTC+00 | Tags: canada-immigration canada-study-visa canada-visa kaur-immigration news passport-apply study-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 18 ਜਨਵਰੀ 2024: ਕੌਰ ਇੰਮੀਗ੍ਰੇਸ਼ਨ ਨੇ ਇੱਕ ਹੋਰ ਮੀਲ ਪੱਥਰ ਫਿੱਟ ਕਰਦਿਆਂ ਸੋਸਣ , ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਸੇਖੋਂ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ (study visa) 09 ਦਿਨਾਂ 'ਚ ਲਗਵਾ ਕੇ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ।

ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਹਰਪ੍ਰੀਤ ਕੌਰ ਸੇਖੋਂ ਦੇ ਆਈਲਟਸ ਦੇ ਦੋ ਮੋਡਿਊਲਾਂ ਵਿਚੋਂ 5.5 ਬੈਂਡ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਹਰਪ੍ਰੀਤ ਕੌਰ ਸੇਖੋਂ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ ਅੰਬੈਂਸੀ ਵਿੱਚ ਲਗਾਈ ਤੇ ਬਾਇਮੈਟ੍ਰਿਕ ਤੋਂ ਬਾਅਦ ਨੌਂ ਦਿਨਾਂ 'ਚ ਵੀਜ਼ਾ ਆ ਗਿਆ।

ਇਸ ਮੌਕੇ ਹਰਪ੍ਰੀਤ ਕੌਰ ਸੇਖੋਂ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ (study visa) ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084,
ਅੰਮ੍ਰਿਤਸਰ ਬਰਾਂਚ: 96923-00084

The post ਦੋ ਮੈਡਿਊਲ ‘ਚੋਂ 5.5 ਬੈਂਡ ਨਾਲ ਹਰਪ੍ਰੀਤ ਕੌਰ ਸੇਖੋਂ ਸਟੱਡੀ ਵੀਜ਼ਾ ‘ਤੇ ਪਹੁੰਚੀ ਕੈਨੇਡਾ appeared first on TheUnmute.com - Punjabi News.

Tags:
  • canada-immigration
  • canada-study-visa
  • canada-visa
  • kaur-immigration
  • news
  • passport-apply
  • study-visa

ਅੱਜ ਨਹੀਂ ਹੋਵੇਗੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ, ਕਾਂਗਰਸੀ-ਆਪ ਆਗੂਆਂ ਨੇ ਦਿੱਤਾ ਧਰਨਾ

Thursday 18 January 2024 05:55 AM UTC+00 | Tags: bjp breaking-news chandigarh chandigarh-election chandigarh-news chandigarh-police election latest-news municipal-corporation news punjab-news

ਚੰਡੀਗ੍ਹੜ, 18 ਜਨਵਰੀ 2024: ਚੰਡੀਗੜ੍ਹ (Chandigarh) ਨਗਰ ਨਿਗਮ ਦੇ ਮੇਅਰ ਦੀ ਚੋਣ ਅੱਜ ਨਹੀ ਹੋਵੇਗੀ | ਮੇਅਰ ਦੀ ਚੋਣ ਅੱਜ ਸਵੇਰੇ 11 ਵਜੇ ਸ਼ੁਰੂ ਹੋਣੀ ਸੀ | ਹੁਣ ਚੰਡੀਗੜ੍ਹ ਵਿਚ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਟਲ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਚੋਣ ਕਰਵਾਉਣ ਵਾਲੇ ਪ੍ਰੀਜ਼ਾਇਡਿੰਗ ਅਫਸਰ ਬਿਮਾਰ ਹੋ ਗਏ ਹਨ ਤੇ ਇਸ ਕਾਰਨ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਦੇ ਕੌਂਸਲਰਾਂ ਨੂੰ ਨਿਗਮ ਨਿਗਮ ਦੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ |

ਇਸਦੇ ਨਾਲ ਹੀ ਬੈਰੀਕੇਡਿੰਗ ਕਰਕੇ ਸੁਰੱਖਿਆ ਵਧਾ ਗਈ ਹੈ। ਇਸ ਦੌਰਾਨ ਮੌਕੇ 'ਤੇ ਸਾਬਕਾ ਮੰਤਰੀ ਪਵਨ ਬਾਂਸਲ ਤੇ ਰਾਘਵ ਚੱਢਾ ਪਹੁੰਚੇ ਹੋਏ ਹਨ।ਪਵਨ ਬਾਂਸਲ ਨੇ ਕਿਹਾ ਅਸੀਂ ਅਦਾਲਤ ਦਾ ਰੁਖ ਕਰਾਂਗੇ | ਇਸਦੇ ਨਾਲ ਹੀ ਇੰਡੀਆ ਗਠਜੋੜ ਨੇ ਭਾਜਪਾ ‘ਤੇ ਤਾਨਾਸ਼ਾਹੀ ਰਵੱਈਏ ਦਾ ਦੋਸ਼ ਲਗਾਇਆ ਹੈ | ਕਾਂਗਰਸੀ ਤੇ ਆਪ ਆਗੂਆਂ ਨੇ ਨਗਰ ਨਿਗਮ (Chandigarh) ਦੇ ਬਾਹਰ ਧਰਨਾ ਦੇ ਦਿੱਤਾ ਹੈ |

The post ਅੱਜ ਨਹੀਂ ਹੋਵੇਗੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ, ਕਾਂਗਰਸੀ-ਆਪ ਆਗੂਆਂ ਨੇ ਦਿੱਤਾ ਧਰਨਾ appeared first on TheUnmute.com - Punjabi News.

Tags:
  • bjp
  • breaking-news
  • chandigarh
  • chandigarh-election
  • chandigarh-news
  • chandigarh-police
  • election
  • latest-news
  • municipal-corporation
  • news
  • punjab-news

ਪਾਕਿਸਤਾਨੀ ਹਵਾਈ ਫੌਜ ਨੇ ਈਰਾਨ ਦੀ ਸਰਹੱਦ 'ਚ ਦਾਖਲ ਹੋ ਕੇ ਕੀਤੀ ਏਅਰਸਟ੍ਰਾਈਕ

Thursday 18 January 2024 06:14 AM UTC+00 | Tags: airstrike border breaking-news iran news pakistan pakistan-air-force terrorist

ਚੰਡੀਗ੍ਹੜ, 18 ਜਨਵਰੀ 2024: ਪਾਕਿਸਤਾਨ (Pakistan) ਨੇ ਵੀਰਵਾਰ ਨੂੰ ਈਰਾਨ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਹੈ । ਪਾਕਿਸਤਾਨੀ ਹਵਾਈ ਫੌਜ ਨੇ ਵੀਰਵਾਰ ਨੂੰ ਈਰਾਨ ਦੀ ਸਰਹੱਦ ‘ਚ ਦਾਖਲ ਹੋ ਕੇ ਕਥਿਤ ਅੱਤਵਾਦੀ ਟਿਕਾਣਿਆਂ ‘ਤੇ ਹਮਲਾ (airstrike) ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਟਿਕਾਣੇ ਬਲੋਚ ਬਾਗੀਆਂ ਦੇ ਸਨ, ਜੋ ਪਾਕਿਸਤਾਨ ਨੂੰ ਲੋੜੀਂਦੇ ਸਨ।

ਪਾਕਿਸਤਾਨ ਦਾ ਇਹ ਕਦਮ ਬਲੋਚਿਸਤਾਨ ‘ਚ ਈਰਾਨ ਵੱਲੋਂ ਕੀਤੇ ਗਏ ਹਵਾਈ ਹਮਲੇ (airstrike) ਤੋਂ ਬਾਅਦ ਆਇਆ ਹੈ, ਜਿਸ ‘ਚ ਈਰਾਨੀ ਹਵਾਈ ਫੌਜ ਨੇ ਪਾਕਿਸਤਾਨ ਦੀ ਸਰਹੱਦ ‘ਤੇ ਅੱਤਵਾਦੀ ਸੰਗਠਨ ਜੈਸ਼ ਅਲ-ਅਦਲ ਦੇ ਦੋ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਪਾਕਿਸਤਾਨ ਨੇ ਇਸ ‘ਤੇ ਸਖ਼ਤ ਨਾਰਾਜ਼ਗੀ ਜਤਾਈ ਸੀ ਅਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਸੀ। ਪਾਕਿਸਤਾਨ ਦੇ ਇਕ ਪੱਤਰਕਾਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਈਰਾਨ ‘ਚ ਪਾਕਿਸਤਾਨੀ ਹਵਾਈ ਹਮਲੇ ਦੀ ਜਾਣਕਾਰੀ ਦਿੱਤੀ ਹੈ।

ਪਾਕਿਸਤਾਨੀ (Pakistan) ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ‘ਅੱਜ ਸਵੇਰੇ ਪਾਕਿਸਤਾਨ ਨੇ ਈਰਾਨ ਦੇ ਸਿਸਤਾਨ-ਓ-ਬਲੋਚਿਸਤਾਨ ਸੂਬੇ ‘ਚ ਅੱਤਵਾਦੀ ਟਿਕਾਣਿਆਂ ‘ਤੇ ਫੌਜੀ ਹਮਲਾ ਕੀਤਾ। ਇਸ ਕਾਰਵਾਈ ‘ਚ ਕਈ ਅੱਤਵਾਦੀ ਮਾਰੇ ਗਏ ਹਨ। ਇਹ ਕਾਰਵਾਈ ਖੁਫੀਆ ਸੂਚਨਾ ਦੇ ਆਧਾਰ ‘ਤੇ ਕੀਤੀ ਗਈ। ਇਸ ਕਾਰਵਾਈ ਨੂੰ 'ਮਾਰਗ ਬਾਰ ਸਰਮਚਾਰ' ਦਾ ਨਾਂ ਦਿੱਤਾ ਗਿਆ।

ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ, ‘ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਬਾਰੇ ਈਰਾਨ ਨਾਲ ਗੱਲ ਕਰ ਰਹੇ ਸੀ। ਈਰਾਨ ਨੂੰ ਲਗਾਤਾਰ ਆਪਣੀਆਂ ਚਿੰਤਾਵਾਂ ਜ਼ਾਹਰ ਕਰਦੇ ਹਨ ਕਿ ਕਿਵੇਂ ਈਰਾਨ ਦਾ ਗੈਰ-ਪ੍ਰਬੰਧਿਤ ਖੇਤਰ ਅੱਤਵਾਦੀਆਂ ਲਈ ਪਨਾਹਗਾਹ ਬਣ ਗਿਆ ਹੈ। ਪਾਕਿਸਤਾਨ ਨੇ ਕਈ ਵਾਰ ਇਰਾਨ ਨੂੰ ਇਸ ਸਬੰਧੀ ਡੋਜ਼ੀਅਰ ਵੀ ਸੌਂਪੇ ਸਨ। ਇਸਦੇ ਨਾਲ ਹੀ ਅੱਤਵਾਦੀ ਗਤੀਵਿਧੀਆਂ ਦੇ ਕਈ ਸਬੂਤ ਵੀ ਦਿੱਤੇ ਗਏ ਹਨ

The post ਪਾਕਿਸਤਾਨੀ ਹਵਾਈ ਫੌਜ ਨੇ ਈਰਾਨ ਦੀ ਸਰਹੱਦ ‘ਚ ਦਾਖਲ ਹੋ ਕੇ ਕੀਤੀ ਏਅਰਸਟ੍ਰਾਈਕ appeared first on TheUnmute.com - Punjabi News.

Tags:
  • airstrike
  • border
  • breaking-news
  • iran
  • news
  • pakistan
  • pakistan-air-force
  • terrorist

ਦੂਜਾ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕਰਕੇ ਅੱਜ ਹੀ ਚੰਡੀਗੜ੍ਹ ਮੇਅਰ ਚੋਣਾਂ ਕਰਵਾਈਆਂ ਜਾਣ: ਰਾਘਵ ਚੱਢਾ

Thursday 18 January 2024 06:39 AM UTC+00 | Tags: aap breaking-news chandigarh chandigarh-mayoral-elections congress news nwes raghav-chadha rajya-sabha

ਚੰਡੀਗ੍ਹੜ, 18 ਜਨਵਰੀ 2024: ਚੰਡੀਗੜ੍ਹ ਮੇਅਰ ਦੀ ਚੋਣ ਲਈ ਅੱਜ ਸਵੇਰੇ 11 ਵਜੇ ਵੋਟਿੰਗ ਸ਼ੁਰੂ ਹੋਣੀ ਸੀ। ਪਰ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਦੀ ਸਿਹਤ ਖ਼ਰਾਬ ਹੋਣ ਕਾਰਨ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (Raghav Chadha) ਨੇ ਚੰਡੀਗੜ੍ਹ ਮੇਅਰ ਚੋਣਾਂ ‘ਤੇ ਕਿਹਾ ਕਿ ਅੱਜ ਵੀ ਅਸੀਂ ਚੋਣ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਜੇਕਰ ਕੋਈ ਪ੍ਰੀਜ਼ਾਈਡਿੰਗ ਅਫ਼ਸਰ ਬਿਮਾਰ ਹੁੰਦਾ ਹੈ ਤਾਂ ਦੂਜਾ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਚੋਣਾਂ ਹੋਣੀਆਂ ਸਨ, ਭਾਜਪਾ ਪਹਿਲਾਂ ਚੋਣ ਸਕੱਤਰ ਨੂੰ ਬਿਮਾਰ ਕਰਦੀ ਹੈ, ਫਿਰ ਪ੍ਰੀਜ਼ਾਈਡਿੰਗ ਅਫਸਰ ਨੂੰ ਬਿਮਾਰ ਕਰਦੀ ਹੈ ਅਤੇ ਫਿਰ ਚੋਣਾਂ ਰੱਦ ਕਰਦੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਡਰਪੋਕ ਭਾਜਪਾ ਇੰਡੀਆ ਗਠਜੋੜ ਤੋਂ ਡਰੀ ਹੋਈ ਹੈ।

ਉਨ੍ਹਾਂ (Raghav Chadha) ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮੁੜ ਅਪੀਲ ਕੀਤੀ ਹੈ ਕਿ ਨਿਰਪੱਖ ਚੋਣਾਂ ਕਰਵਾਈਆਂ ਜਾਣ ਅਤੇ ਅੱਜ ਹੀ ਦੂਜਾ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕੀਤਾ ਜਾਵੇ, ਜੋ ਚੋਣ ਦੀ ਕਾਰਵਾਈ ਪੂਰੀ ਕਰੇ।

ਚੰਡੀਗੜ੍ਹ ਮੇਅਰ ਚੋਣਾਂ ‘ਤੇ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਭਾਜਪਾ ਨੇ ਮੇਅਰ ਚੋਣਾਂ ਨੂੰ ਟਾਲਣ ਦੇ ਇਰਾਦੇ ਨਾਲ ਪ੍ਰੀਜ਼ਾਈਡਿੰਗ ਅਫਸਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਭਾਜਪਾ ਨੇ ਪੂਰੀ ਤਰ੍ਹਾਂ ਲੋਕਤੰਤਰ ਨੂੰ ਢਾਹ ਲਾਈ ਹੈ |

The post ਦੂਜਾ ਪ੍ਰੀਜ਼ਾਈਡਿੰਗ ਅਫ਼ਸਰ ਨਿਯੁਕਤ ਕਰਕੇ ਅੱਜ ਹੀ ਚੰਡੀਗੜ੍ਹ ਮੇਅਰ ਚੋਣਾਂ ਕਰਵਾਈਆਂ ਜਾਣ: ਰਾਘਵ ਚੱਢਾ appeared first on TheUnmute.com - Punjabi News.

Tags:
  • aap
  • breaking-news
  • chandigarh
  • chandigarh-mayoral-elections
  • congress
  • news
  • nwes
  • raghav-chadha
  • rajya-sabha

CM ਭਗਵੰਤ ਮਾਨ ਨੇ MP ਹਰਸਿਮਰਤ ਕੌਰ ਬਾਦਲ ਦੇ ਬਿਆਨ 'ਤੇ ਚੁੱਕੇ ਸਵਾਲ

Thursday 18 January 2024 06:55 AM UTC+00 | Tags: akali-dal breaking-news harjinder-singh-dhami maghi-mela magi-mela mp-harsimrat-kaur-badal muktsar news punjab-news sgpc

ਚੰਡੀਗ੍ਹੜ, 18 ਜਨਵਰੀ 2024: ਮੁਕਤਸਰ ਦੇ ਮਾਘੀ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਅਤੇ ਸੁਖਬੀਰ ਬਾਦਲ ਦੀ ਘਰਵਾਲੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann)  ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਘੇਰਿਆ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ‘ਤੇ ਅਕਾਲੀ ਦਲ ਬਾਦਲ ਦੇ ਸੰਸਦ ਮੈਂਬਰ ਨੂੰ ਬਚਾਉਣ ਦੇ ਦੋਸ਼ ਲਾਏ ਹਨ।

ਦਰਅਸਲ ਹਰਸਿਮਰਤ ਕੌਰ ਬਾਦਲ ਨੇ ਮਾਘੀ ਮੇਲੇ ਦੌਰਾਨ ਮਹਿਲਾ ਵਲੰਟੀਅਰਾਂ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਹਨ।

ਮੁੱਖ ਮੰਤਰੀ (Bhagwant Mann)  ਨੇ ਸ਼ੋਸਲ ਮੀਡੀਆ ‘ਤੇ ਲਿਖਿਆ ਹੈ ਕਿ ਮਾਘੀ ਮੇਲਾ ਤੇ ਬੀਬਾ ਹਰਸਿਮਰਤ ਵੱਲੋਂ ਅਕਾਲੀ ਦਲ ਬਾਦਲ ਦੀ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਹਰਜਿੰਦਰ ਸਿੰਘ ਧਾਮੀ ਕੁੱਝ ਬੋਲਣਗੇ ਜਾਂ ਫਿਰ ਹਾਂ ਹੀ ਸਮਝੀਏ | ਅੱਜ ਮੀਡੀਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ ‘ਚ ਦਖਲ ਨਾ ਦੇਵੇ |

The post CM ਭਗਵੰਤ ਮਾਨ ਨੇ MP ਹਰਸਿਮਰਤ ਕੌਰ ਬਾਦਲ ਦੇ ਬਿਆਨ ‘ਤੇ ਚੁੱਕੇ ਸਵਾਲ appeared first on TheUnmute.com - Punjabi News.

Tags:
  • akali-dal
  • breaking-news
  • harjinder-singh-dhami
  • maghi-mela
  • magi-mela
  • mp-harsimrat-kaur-badal
  • muktsar
  • news
  • punjab-news
  • sgpc

ਬਿਲਕਿਸ ਬਾਨੋ ਕੇਸ ਦੇ ਤਿੰਨ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ, ਜਾਣੋ ਪੂਰਾ ਮਾਮਲਾ

Thursday 18 January 2024 07:05 AM UTC+00 | Tags: bilkis-bano bilkis-bano-case breaking-news godhra-riots gujarat-riots news supreme-court

ਚੰਡੀਗ੍ਹੜ, 18 ਜਨਵਰੀ 2024: ਬਿਲਕਿਸ ਬਾਨੋ ਕੇਸ (Bilkis Bano case) ਦੇ 11 ਦੋਸ਼ੀਆਂ ਵਿੱਚੋਂ ਤਿੰਨ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਲਈ ਹੋਰ ਸਮਾਂ ਮੰਗਿਆ ਹੈ। ਉਨ੍ਹਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਆਤਮ ਸਮਰਪਣ ਲਈ ਦਿੱਤਾ ਗਿਆ ਦੋ ਹਫਤਿਆਂ ਦਾ ਸਮਾਂ 22 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ, ਇਸ ਲਈ ਉਨ੍ਹਾਂ ਦੀਆਂ ਪਟੀਸ਼ਨਾਂ ‘ਤੇ ਤੁਰੰਤ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਇਸ ਦਲੀਲ ਨੂੰ ਸਵੀਕਾਰ ਕਰ ਲਿਆ ਹੈ।

ਸੁਪਰੀਮ ਕੋਰਟ ਨੇ 8 ਜਨਵਰੀ ਨੂੰ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ (Bilkis Bano case) ਨਾਲ ਸਮੂਹਿਕ ਬਲਾਤਕਾਰ ਦੇ 11 ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਈ ਦੇਣ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ- ਗੁਜਰਾਤ ਸਰਕਾਰ ਦੋਸ਼ੀਆਂ ਨੂੰ ਕਿਵੇਂ ਮਾਫ਼ ਕਰ ਸਕਦੀ ਹੈ? ਜੇਕਰ ਸੁਣਵਾਈ ਮਹਾਰਾਸ਼ਟਰ ‘ਚ ਹੋਈ ਤਾਂ ਰਿਹਾਈ ਦਾ ਫੈਸਲਾ ਉਥੋਂ ਦੀ ਸਰਕਾਰ ਹੀ ਕਰੇਗੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬਿਲਕੀਸ ਦੇ ਘਰ ‘ਤੇ ਖੁਸ਼ੀ ਜ਼ਾਹਰ ਮਨਾਈ |

8 ਜਨਵਰੀ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬਿਲਕਿਸ ਨੇ ਇਕ ਬਿਆਨ ਜਾਰੀ ਕਰਕੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਸੀ ਕਿ ਅਸਲ ਵਿੱਚ ਅੱਜ ਮੇਰੇ ਲਈ ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਮੇਰੀਆਂ ਅੱਖਾਂ ਰਾਹਤ ਦੇ ਹੰਝੂਆਂ ਨਾਲ ਭਿੱਜੀਆਂ ਹਨ। ਅੱਜ ਪਿਛਲੇ ਡੇਢ ਸਾਲ ਵਿੱਚ ਪਹਿਲੀ ਵਾਰ ਮੇਰੇ ਚਿਹਰੇ ‘ਤੇ ਮੁਸਕਰਾਹਟ ਆਈ ਹੈ।

The post ਬਿਲਕਿਸ ਬਾਨੋ ਕੇਸ ਦੇ ਤਿੰਨ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ, ਜਾਣੋ ਪੂਰਾ ਮਾਮਲਾ appeared first on TheUnmute.com - Punjabi News.

Tags:
  • bilkis-bano
  • bilkis-bano-case
  • breaking-news
  • godhra-riots
  • gujarat-riots
  • news
  • supreme-court

ਚੰਡੀਗ੍ਹੜ, 18 ਜਨਵਰੀ 2024: ਮੋਹਾਲੀ ‘ਚ ਕੈਨੇਡਾ ਦਾ ਵੀਜ਼ਾ ਰੀਫਿਉਜ ਹੋਣ ਤੋਂ ਦੁਖੀ ਨੌਜਵਾਨ ਨੇ ਖ਼ੁਦਕੁਸੀ (Suicide) ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਿਮਰਨਜੀਤ ਸਿੰਘ ਦੇ ਆਪਣੇ ਦੋਸਤ ਦੇ ਘਰ ਆ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ |

ਪਰਮਜੀਤ ਦੇ ਮੁਤਾਬਕ ਉਸਦਾ ਦੋਸਤ ਸਿਮਰਨਜੀਤ ਸਿੰਘ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅੱਜ ਸਵੇਰੇ ਹੀ ਉਸਨੇ ਫੋਨ ਕਰਕੇ ਦੱਸਿਆ ਕਿ ਮੈਂ ਮੋਹਾਲੀ ਆ ਰਿਹਾ ਹਾਂ | ਲਗਭਗ 10 ਵਜੇ 11 ਫੇਸ ਰੇਲਵੇ ਸਟੇਸ਼ਨ ਤੋਂ ਦੋਸਤ ਨੂੰ ਲੈ ਕੇ ਮੋਹਾਲੀ ਘੁੰਮਦੇ ਰਹੇ | ਉਨ੍ਹਾਂ ਨੇ 3b2 ਵਿੱਚ ਵੀ ਕਈ ਘੰਟੇ ਬਤੀਤ ਕਰਨ ਤੋਂ ਬਾਅਦ ਦੋਸਤ ਨੂੰ ਨਾਲ ਲੈ ਕੇ ਮੋਹਾਲੀ 115 ਸੈਕਟਰ ਦੀ ਸਕਾਈ ਲਾਰਕ ਇਨਕਲੇਵ ਸੋਸਾਇਟੀ ਪਹੁੰਚੇ |

ਜਿੱਥੇ ਪਰਮਜੀਤ ਕਿਰਾਏ ਦੇ ਮਕਾਨ ‘ਤੇ ਚੌਥੀ ਮੰਜ਼ਿਲ ਤੇ ਰਹਿੰਦਾ ਸੀ | ਉਸ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਕਾਫ਼ੀ ਡਿਪਰੈਸ਼ਨ ਵਿੱਚ ਸੀ, ਕਿਉਂਕਿ ਕੈਨੇਡਾ ਦੀ ਰਿਫਿਊਜਲ ਲੱਗੀ ਹੋਈ ਸੀ ਜਿਸ ਨੂੰ ਲੈ ਕੇ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ | ਦੋਵਾਂ ਨੇ ਪੂਰੀ ਰਾਤ ਗੱਲਾਂ ਕੀਤੀਆਂ ਅਤੇ ਕਰੀਬ ਸਾਢੇ ਚਾਰ ਵਜੇ ਸਵੇਰੇ ਸਿਮਰਨਜੀਤ ਸਿੰਘ ਨੇ ਪਰਮਜੀਤ ਸਿੰਘ ਨੂੰ ਦੋ ਤਿੰਨ ਆਵਾਜ਼ਾਂ ਮਾਰੀਆਂ ਕਿ ਦੋਸਤ ਮੈਂ ਚੱਲਿਆ ਅਤੇ ਇਹ ਕਹਿ ਕੇ ਚੌਥੀ ਮੰਜ਼ਿਲ ਤੋਂ ਛਾਲ ਮਾਰ (Suicide) ਦਿੱਤੀ | ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ |

The post ਕੈਨੇਡਾ ਦਾ ਵੀਜ਼ਾ ਨਾ ਲੱਗਣ ‘ਤੇ ਨੌਜਵਾਨ ਨੇ ਚੌਥੀ ਮੰਜ਼ਿਲ ਤੋਂ ਕੁੱਦ ਕੇ ਕੀਤੀ ਖ਼ੁਦਕੁਸੀ appeared first on TheUnmute.com - Punjabi News.

Tags:
  • breaking-news
  • canada
  • canada-visa
  • committed-suicide
  • mohali
  • news
  • suicide

ਸੁਪਰੀਮ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਰੱਦ ਕਰਨ ਤੋਂ ਕੀਤਾ ਇਨਕਾਰ

Thursday 18 January 2024 07:55 AM UTC+00 | Tags: aam-aadmi-party bhulath breaking-news cm-bhagwant-mann latest-news ndps-act news punjab-government sukhpal-singh-khaira supreme-court the-unmute-breaking the-unmute-breaking-news

ਚੰਡੀਗ੍ਹੜ, 18 ਜਨਵਰੀ 2024: ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਦੀ ਐਨ.ਡੀ.ਪੀ.ਐਸ. ਮਾਮਲੇ ‘ਚ ਜ਼ਮਾਨਤ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ ਨੂੰ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਗਭਗ 11 ਵਜੇ ਸ਼ੁਰੂ ਕੀਤੀ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੋਸ਼ ਬਹੁਤ ਗੰਭੀਰ ਹਨ। ਪਰ, ਤੱਥਾਂ ਅਤੇ ਹਾਲਾਤਾਂ ਵਿੱਚ ਅਸੀਂ ਸਹਿਮਤ ਨਹੀਂ ਹਾਂ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਰਜ਼ੀ ਰੱਦ ਕਰ ਦਿੱਤੀ।

ਇਸਦਾ ਨਾਲ ਹੀ ਸੁਪਰੀਮ ਕੋਰਟ ਵਿੱਚ ਸ਼ੁਰੂ ਹੋਈ ਬਹਿਸ ਦੌਰਾਨ ਪੰਜਾਬ ਸਰਕਾਰ ਦਾ ਪੱਖ ਪੇਸ਼ ਕਰਨ ਲਈ ਸੀਨੀਅਰ ਵਕੀਲ ਸਿਧਾਰਥ ਲੂਥਰਾ ਅਤੇ ਵਿਕਰਮ ਚੌਧਰੀ ਪੁੱਜੇ। ਇਸ ਦੇ ਨਾਲ ਹੀ ਵਿਧਾਇਕ ਖਹਿਰਾ (Sukhpal Singh Khaira) ਦਾ ਪੱਖ ਪੇਸ਼ ਕਰਨ ਲਈ ਸੀਨੀਅਰ ਵਕੀਲ ਪੀ.ਐਸ.ਪਟਵਾਲੀਆ ਪਹੁੰਚੇ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਵਾਲ ਉਠਾਇਆ ਕਿ ਸੁਖਪਾਲ ਖਹਿਰਾ ਖ਼ਿਲਾਫ਼ ਪਹਿਲੀ ਵਾਰ ਚਾਰਜਸ਼ੀਟ ਦਾਇਰ ਕਿਉਂ ਨਹੀਂ ਕੀਤੀ ਗਈ?

ਸੁਪਰੀਮ ਕੋਰਟ ਦੀ ਜਸਟਿਸ ਬੇਲਾ ਐਮ ਤ੍ਰਿਵੇਦੀ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀ ਸੁਣਵਾਈ ਕੀਤੀ। ਜਿਸ ਤੋਂ ਬਾਅਦ ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਾਈਕੋਰਟ ਦੇ ਹੁਕਮਾਂ ਵਿੱਚ ਦਖ਼ਲ ਦੇਣ ਦੇ ਇੱਛੁਕ ਨਹੀਂ ਹਨ। ਐੱਸ.ਐੱਲ.ਪੀ ਖਾਰਜ ਕੀਤੀ ਜਾਂਦੀ ਹੈ |

The post ਸੁਪਰੀਮ ਕੋਰਟ ਨੇ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਰੱਦ ਕਰਨ ਤੋਂ ਕੀਤਾ ਇਨਕਾਰ appeared first on TheUnmute.com - Punjabi News.

Tags:
  • aam-aadmi-party
  • bhulath
  • breaking-news
  • cm-bhagwant-mann
  • latest-news
  • ndps-act
  • news
  • punjab-government
  • sukhpal-singh-khaira
  • supreme-court
  • the-unmute-breaking
  • the-unmute-breaking-news

IND vs AFG: ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਖੇਡੇ ਦੋ ਸੁਪਰ ਓਵਰ

Thursday 18 January 2024 08:09 AM UTC+00 | Tags: breaking-news cricket ind-vs-afg international-t20-cricket news sports super-over t20-cricket

ਚੰਡੀਗ੍ਹੜ, 18 ਜਨਵਰੀ 2024: ਭਾਰਤੀ ਟੀਮ ਨੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਦੂਜੇ ਸੁਪਰ ਓਵਰ (Super overs) ‘ਚ ਜਿੱਤ ਲਿਆ । ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 3-0 ਨਾਲ ਜਿੱਤ ਲਈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤੀਜੇ ਟੀ-20 ‘ਚ ਉਤਸ਼ਾਹ ਦੀ ਸਿਖਰ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋ ਸੁਪਰ ਓਵਰ ਖੇਡੇ ਗਏ।

ਪਹਿਲਾ ਅਤੇ ਦੂਜਾ ਟੀ-20 ਛੇ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਤੀਜੇ ਟੀ-20 ਵਿੱਚ ਅਫਗਾਨਿਸਤਾਨ ਨੂੰ ਡਬਲ ਸੁਪਰ ਓਵਰ ਵਿੱਚ ਹਰਾਇਆ। ਰੋਹਿਤ ਸ਼ਰਮਾ ਦੀਆਂ ਨਾਬਾਦ 121 ਦੌੜਾਂ ਅਤੇ ਰਿੰਕੂ ਸਿੰਘ ਦੀਆਂ ਅਜੇਤੂ 69 ਦੌੜਾਂ ਦੀ ਬਦੌਲਤ ਭਾਰਤ ਨੇ ਨਿਰਧਾਰਤ 20 ਓਵਰਾਂ ਵਿਚ ਚਾਰ ਵਿਕਟਾਂ ‘ਤੇ 212 ਦੌੜਾਂ ਬਣਾਈਆਂ ਸਨ।

ਜਵਾਬ ‘ਚ ਅਫਗਾਨਿਸਤਾਨ ਦੀ ਟੀਮ ਵੀ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 212 ਦੌੜਾਂ ਹੀ ਬਣਾ ਸਕੀ। ਮੈਚ ਟਾਈ ਹੋ ਗਿਆ ਅਤੇ ਸੁਪਰ ਓਵਰ ਤੱਕ ਪਹੁੰਚ ਗਿਆ। ਪਹਿਲੇ ਸੁਪਰ ਓਵਰ ਵਿੱਚ ਦੋਵੇਂ ਟੀਮਾਂ ਨੇ 16-16 ਦੌੜਾਂ ਬਣਾਈਆਂ। ਦੂਜੇ ਸੁਪਰ ਓਵਰ (Super overs) ਵਿੱਚ ਭਾਰਤ ਦੀਆਂ 11 ਦੌੜਾਂ ਦੇ ਜਵਾਬ ਵਿੱਚ ਅਫਗਾਨਿਸਤਾਨ ਇੱਕ ਦੌੜਾਂ ਹੀ ਬਣਾ ਸਕਿਆ ਅਤੇ ਭਾਰਤ ਨੇ ਮੈਚ ਜਿੱਤ ਲਿਆ।

The post IND vs AFG: ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਖੇਡੇ ਦੋ ਸੁਪਰ ਓਵਰ appeared first on TheUnmute.com - Punjabi News.

Tags:
  • breaking-news
  • cricket
  • ind-vs-afg
  • international-t20-cricket
  • news
  • sports
  • super-over
  • t20-cricket

ਚੰਡੀਗ੍ਹੜ, 18 ਜਨਵਰੀ 2024: ਆਸਟ੍ਰੇਲੀਆ ਦੇ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮੈਲਬੋਰਨ (Melbourne) ਦੇ ਪੇਕਨਹੇਮ ਵਿੱਚ ਰਹਿੰਦੇ ਪੰਜਾਬੀ ਪਰਿਵਾਰ ‘ਤੇ ਉਸ ਵੇਲੇ ਦੁੱਖ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦਾ 11 ਮਹੀਨੇ ਦੇ ਜੁਗਾਦ ਦੀ ਘਰ ਦੇ ਪਿਛਲੇ ਹਿੱਸੇ ਵਿੱਚ ਬਣੇ ਫਿਸ਼ ਟੈਂਕ ਵਿੱਚ ਡਿੱਗਣ ਕਾਰਨ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਬੱਚਾ ਉੱਥੇ ਖੇਡ ਰਿਹਾ ਸੀ |

ਮਾਪਿਆਂ ਨੇ ਬੱਚੇ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਕਈ ਦਿਨਾਂ ਬਾਅਦ ਉਸਦਾ ਬਰੈਨ ਡੈੱਡ ਹੋ ਗਿਆ ਤੇ ਆਖਿਰਕਾਰ ਪਰਿਵਾਰ ਵਲੋਂ ਜੁਗਾਦ ਨੂੰ ਬਚਾਉਣ ਦੀ ਅਖੀਰਲੀ ਕੋਸ਼ਿਸ਼ ਵੀ ਨਾਕਾਮਯਾਬ ਹੋ ਗਈ | ਇਨ੍ਹਾਂ ਵੱਲੋਂ ਮੱਦਦ ਲਈ ਪੁਕਾਰ ਕੀਤੀ ਗਈ ਹੈ , ਤਾਂ ਜੋ ਪਰਿਵਾਰ ਹਸਪਤਾਲ ਦੇ ਬਿੱਲਾਂ ਦੀ ਅਦਾਇਗੀ ਕਰ ਸਕੇ। ਦਰਅਸਲ ਜੁਗਾਦ ਦੇ ਮਾਪੇ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਏ ਸਨ ਤੇ ਇਸ ਵੇਲੇ ਸਟੂਡੈਂਟ ਵੀਜਾ ‘ਤੇ ਹਨ।

The post ਮੈਲਬੋਰਨ ਦੇ ਪੰਜਾਬੀ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 11 ਮਹੀਨੇ ਦੇ ਬੱਚੇ ਦੀ ਪਾਣੀ ‘ਚ ਡੁੱਬਣ ਕਾਰਨ ਮੌਤ appeared first on TheUnmute.com - Punjabi News.

Tags:
  • breaking-news
  • melbourne
  • news
  • punjabi-family

ਚੰਡੀਗ੍ਹੜ, 18 ਜਨਵਰੀ 2024: ਪਾਕਿਸਤਾਨੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ ‘ਚ ਹੈ। ਉੱਥੇ ਉਨ੍ਹਾਂ ਨੇ ਟੀ-20 ਸੀਰੀਜ਼ ‘ਚ 3-0 ਨਾਲ ਹਾਰ ਕੇ ਖੁਦ ਨੂੰ ਸ਼ਰਮਿੰਦਾ ਕੀਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਮੱਧ ਮੈਦਾਨ ‘ਤੇ ਪਾਕਿਸਤਾਨ ਦੇ ਖਿਡਾਰੀ ਦਾ ਮਜ਼ਾਕ ਉਡਾਇਆ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪਾਕਿਸਤਾਨੀ ਕ੍ਰਿਕਟਰ ਆਜ਼ਮ ਖਾਨ (Azam Khan) ਮੈਚ ਖੇਡਣ ਲਈ ਪਿੱਚ ‘ਤੇ ਆ ਰਹੇ ਹਨ। ਇਸ ਦੌਰਾਨ ਬਿੱਗ ਸ਼ੋਅ ਦਾ ਥੀਮ ਗੀਤ ਉਸ ਦੇ ਮੋਟਾਪੇ ਦਾ ਮਜ਼ਾਕ ਉਡਾਉਂਦੇ ਹੋਏ ਪਿੱਛਿਓਂ ਵੱਜਦਾ ਹੈ।

ਇਹ ਘਟਨਾ 17 ਜਨਵਰੀ 2024 ਨੂੰ ਡੁਨੇਡਿਨ ਵਿੱਚ ਖੇਡੇ ਗਏ ਤੀਜੇ ਟੀ-20 ਮੈਚ ਦੀ ਹੈ। ਪਾਕਿਸਤਾਨੀ ਕ੍ਰਿਕਟਰ ਨੂੰ ਮੈਦਾਨ ‘ਚ ਐਂਟਰੀ ਕਰਦੇ ਦੇਖਿਆ ਜਾ ਸਕਦਾ ਹੈ ਅਤੇ ਬੈਕਗ੍ਰਾਊਂਡ ‘ਚ ਵੱਜ ਰਿਹਾ ਗੀਤ ਬਿਗ ਸ਼ੋਅ ਦਾ ਐਂਟਰੀ ਗੀਤ ਹੈ। ਇਸ ਥੀਮ ਗੀਤ ਨੂੰ ਸੁਣ ਕੇ ਪਾਕਿਸਤਾਨੀ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਇਸ ਵਿਵਹਾਰ ਨੂੰ ਮਾੜਾ ਦੱਸਿਆ। ਅਤੇ ਨਿਊਜ਼ੀਲੈਂਡ ਨੂੰ ਟੈਗ ਕਰਕੇ ਪੁੱਛਿਆ ਕਿ ਉਨ੍ਹਾਂ ਦੇ ਖਿਡਾਰੀ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕੀਤਾ ਗਿਆ।

ਪਾਕਿਸਤਾਨੀ ਪ੍ਰਸ਼ੰਸਕ ਮੈਚ ‘ਚ ਇਸ ਹਰਕਤ ਤੋਂ ਕਾਫੀ ਨਾਰਾਜ਼ ਹਨ, ਜਿੱਥੇ ਆਜ਼ਮ ਖਾਨ (Azam Khan) ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੇ। ਉਹ 10 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਪਾਕਿਸਤਾਨ ਦੀ ਪੂਰੀ ਟੀਮ 20 ਓਵਰਾਂ ‘ਚ 179 ਦੌੜਾਂ ਹੀ ਬਣਾ ਸਕੀ ਜਦਕਿ ਟੀਚਾ 224 ਦੌੜਾਂ ਸੀ।

ਜ਼ਿਕਰਯੋਗ ਹੈ ਕਿ ਆਜ਼ਮ ਖਾਨ ਆਪਣੀ ਹੈਵੀ ਬਾਡੀ ਕਾਰਨ ਲਗਾਤਾਰ ਟ੍ਰੋਲ ਹੋ ਰਹੇ ਹਨ। ਕੋਈ ਇਸਨੂੰ ਆਲੂ ਕਹਿੰਦੇ ਹਨ, ਕੋਈ ਇਸਨੂੰ ਲੱਡੂ ਕਹਿੰਦੇ ਹਨ, ਕੋਈ ਇਸਨੂੰ ਹਾਥੀ ਕਹਿੰਦੇ ਹਨ। ਇਸ ਵਾਰ ਉਸ ਦੀ ਤੁਲਨਾ ਬਿਗ ਸ਼ੋਅ ਨਾਲ ਕੀਤੀ ਗਈ, ਜਿਸ ਦਾ ਅਸਲੀ ਨਾਂ ਪਾਲ ਡੌਨਲਡ ਵ੍ਹਾਈਟ-2 ਹੈ। ਉਹ ਆਪਣੇ ਵੱਡੇ ਆਕਾਰ ਲਈ ਜਾਣੇ ਜਾਂਦੇ ਹਨ |

Big Show | WWE

ਆਜ਼ਮ ਦੇ ਟਰੇਨਰ ਸ਼ਾਹਜ਼ਾਰ ਮੁਹੰਮਦ ਦਾ ਕਹਿਣਾ ਹੈ ਕਿ ਜੇਕਰ ਆਜ਼ਮ ਖਾਨ ਦਾ ਭਾਰ ਅਚਾਨਕ ਘੱਟ ਜਾਂਦਾ ਹੈ ਤਾਂ ਉਹ ਗੇਂਦ ਨੂੰ ਹਿੱਟ ਕਰਨ ਦੀ ਸ਼ਕਤੀ ਗੁਆ ਦੇਣਗੇ। ਇਸ ਨਾਲ ਉਨ੍ਹਾਂ ਨੂੰ ਤਾਕਤ ਮਿਲਦੀ ਹੈ।

The post ਨਿਊਜ਼ੀਲੈਂਡ ‘ਚ ਮੈਚ ਦੌਰਾਨ ਪਾਕਿਸਤਾਨੀ ਕ੍ਰਿਕਟਰ ਆਜ਼ਮ ਖਾਨ ਦੇ ਮੋਟਾਪੇ ਦਾ ਉਡਾਇਆ ਮਜ਼ਾਕ, ਪ੍ਰਸ਼ੰਸਕ ਨਾਰਾਜ਼ appeared first on TheUnmute.com - Punjabi News.

Tags:
  • azam
  • azam-khan
  • big-show
  • breaking-news
  • news
  • nz-vs-pak
  • pakistan-player
  • t20-series

ਅਰਬ ਸਾਗਰ 'ਚ ਫਿਰ ਸਮੁੰਦਰੀ ਜਹਾਜ਼ 'ਤੇ ਡਰੋਨ ਹਮਲਾ, ਜਹਾਜ਼ 'ਚ 9 ਭਾਰਤੀ ਵੀ ਸ਼ਾਮਲ

Thursday 18 January 2024 09:31 AM UTC+00 | Tags: arabian-sea breaking-news drone-attack drone-attack-on-ship ians-visakhapatnam indian-navy news ship

ਚੰਡੀਗ੍ਹੜ, 18 ਜਨਵਰੀ 2024: ਯਮਨ ਨੇੜੇ ਅਰਬ ਸਾਗਰ ‘ਚ ਇਕ ਜਹਾਜ਼ ‘ਤੇ ਫਿਰ ਤੋਂ ਡਰੋਨ ਹਮਲਾ (drone attack) ਹੋਇਆ ਹੈ। ਭਾਰਤੀ ਜਲ ਸੈਨਾ ਦਾ ਆਈਏਐਨਐਸ ਵਿਸ਼ਾਖਾਪਟਨਮ ਅਦਨ ਦੀ ਖਾੜੀ ਵਿੱਚ ਮਿਸ਼ਨ ‘ਤੇ ਤਾਇਨਾਤ ਹੈ। ਬੁੱਧਵਾਰ ਰਾਤ ਕਰੀਬ 11.11 ਵਜੇ ਸਮੁੰਦਰੀ ਡਾਕੂਆਂ ਵੱਲੋਂ ਹਮਲਾ ਕਰਨ ਅਤੇ ਡਰੋਨ ਰਾਹੀਂ ਨਿਸ਼ਾਨਾ ਬਣਾਉਣ ਦੀ ਖ਼ਬਰ ਮਿਲੀ ਹੈ। ਜਦੋਂ ਮਾਰਸ਼ਲ ਆਈਲੈਂਡਸ ਦੇ ਝੰਡੇ ਵਾਲੇ ਵਪਾਰੀ ਜਹਾਜ਼ ਐਮਵੀ ਜੇਨਕੋ ਪਿਕਾਰਡੀ (MV Genco Picardy) ਨੇ ਮੱਦਦ ਮੰਗੀ ਤਾਂ ਜਲ ਸੈਨਾ ਨੇ ਢੁਕਵਾਂ ਜਵਾਬ ਦਿੱਤਾ।

ਜਲ ਸੈਨਾ ਨੇ ਕਿਹਾ ਕਿ ਅਦਨ ਦੀ ਖਾੜੀ ਵਿਚ ਸਮੁੰਦਰੀ ਡਾਕੂਆਂ ‘ਤੇ ਨਜ਼ਰ ਰੱਖਣ ਦੀ ਡਿਊਟੀ ‘ਤੇ ਤਾਇਨਾਤ ਆਈਐਨਐਸ ਵਿਸ਼ਾਖਾਪਟਨਮ ਮਿਸ਼ਨ ਮੋਡ ਵਿਚ ਕੰਮ ਕਰਦਾ ਹੈ। ਅਦਨ ਦੀ ਖਾੜੀ ਵਿੱਚ ਹਮਲੇ (drone attack) ਦੇ ਸਬੰਧ ਵਿੱਚ ਇੱਕ ਕਾਲ ਦਾ ਤੁਰੰਤ ਜਵਾਬ ਦਿੰਦੇ ਹੋਏ, ਜਲ ਸੈਨਾ ਨੇ ਲਗਭਗ ਇੱਕ ਘੰਟੇ ਬਾਅਦ ਵਪਾਰੀ ਜਹਾਜ਼ ਨੂੰ ਲੱਭ ਲਿਆ । ਰਾਤ ਕਰੀਬ 12.30 ਵਜੇ, ਵਪਾਰੀ ਜਹਾਜ਼- ਐਮਵੀ ਜੇਨਕੋ ਪਿਕਾਰਡੀ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ। ਜਲ ਸੈਨਾ ਨੇ ਦੱਸਿਆ ਕਿ ਜਹਾਜ਼ ‘ਤੇ ਕੁੱਲ 22 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ‘ਚ ਨੌਂ ਭਾਰਤੀ ਵੀ ਸਨ। ਹਮਲੇ ਦਾ ਢੁਕਵਾਂ ਜਵਾਬ ਦਿੱਤਾ ਗਿਆ ਅਤੇ ਸਮੁੰਦਰੀ ਡਾਕੂਆਂ/ਹਮਲਾਵਰਾਂ ਤੋਂ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਬਚਾ ਲਿਆ ਗਿਆ।

The post ਅਰਬ ਸਾਗਰ ‘ਚ ਫਿਰ ਸਮੁੰਦਰੀ ਜਹਾਜ਼ ‘ਤੇ ਡਰੋਨ ਹਮਲਾ, ਜਹਾਜ਼ ‘ਚ 9 ਭਾਰਤੀ ਵੀ ਸ਼ਾਮਲ appeared first on TheUnmute.com - Punjabi News.

Tags:
  • arabian-sea
  • breaking-news
  • drone-attack
  • drone-attack-on-ship
  • ians-visakhapatnam
  • indian-navy
  • news
  • ship

ਪ੍ਰਧਾਨ ਮੰਤਰੀ ਮੋਦੀ ਵੱਲੋਂ ਅਯੁੱਧਿਆ 'ਚ ਰਾਮ ਮੰਦਰ ਵਿਖੇ ਯਾਦਗਾਰੀ ਡਾਕ ਟਿਕਟ ਜਾਰੀ

Thursday 18 January 2024 09:45 AM UTC+00 | Tags: ayodhya breaking-news commemorative-stamp news pm-modi prime-minister-modi ram-temple

ਚੰਡੀਗ੍ਹੜ, 18 ਜਨਵਰੀ 2024: 22 ਜਨਵਰੀ ਨੂੰ ਅਯੁੱਧਿਆ (Ayodhya) ‘ਚ ਰਾਮ ਮੰਦਿਰ ਨੂੰ ਲੈ ਕੇ ਸਮਾਗਮ ਹੋਣ ਜਾ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ‘ਚ ਰਾਮ ਮੰਦਰ ‘ਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵ ਭਰ ਵਿੱਚ ਸ੍ਰੀ ਰਾਮ ਨੂੰ ਸਮਰਪਿਤ ਡਾਕ ਟਿਕਟਾਂ ਦੀ ਇੱਕ ਕਿਤਾਬ ਵੀ ਜਾਰੀ ਕੀਤੀ ਹੈ। ਇਸ ਡਾਕ ਟਿਕਟ ਵਿੱਚ ਰਾਮ ਮੰਦਰ, ਚੌਪਈ ‘ਮੰਗਲ ਭਵਨ ਅਮੰਗਲ ਹਰੀ’, ਸੂਰਿਆ, ਸਰਯੂ ਨਦੀ ਅਤੇ ਮੰਦਰ ਦੇ ਅੰਦਰ ਅਤੇ ਆਲੇ-ਦੁਆਲੇ ਦੀਆਂ ਮੂਰਤੀਆਂ ਸ਼ਾਮਲ ਹਨ।

Image

ਪ੍ਰਧਾਨ ਮੰਤਰੀ ਮੋਦੀ ਨੇ ਕੁੱਲ 6 ਟਿਕਟਾਂ ਜਾਰੀ ਕੀਤੀਆਂ ਹਨ, ਇਨ੍ਹਾਂ ਛੇ ਯਾਦਗਾਰੀ ਡਾਕ ਟਿਕਟਾਂ ਵਿੱਚ ਅਯੁੱਧਿਆ (Ayodhya) ਵਿੱਚ ਰਾਮ ਮੰਦਰ, ਭਗਵਾਨ ਗਣੇਸ਼, ਭਗਵਾਨ ਹਨੂੰਮਾਨ, ਜਟਾਯੂ, ਕੇਵਲਰਾਜ ਅਤੇ ਮਾਂ ਸ਼ਬਰੀ ਦੀਆਂ ਤਸਵੀਰਾਂ ਸ਼ਾਮਲ ਹਨ ਜੋ ਭਗਵਾਨ ਰਾਮ ਦੀ ਕਥਾ ਨਾਲ ਜੁੜੇ ਦੇਵਤੇ ਅਤੇ ਪ੍ਰਤੀਕ ਹਨ। ਇਹਨਾਂ ਸਟੈਂਪਾਂ ਵਿੱਚ ਸ਼ਾਮਲ ਚਿੱਤਰ ਪੰਜ ਭੌਤਿਕ ਤੱਤਾਂ ਜਿਵੇਂ ਅਸਮਾਨ, ਹਵਾ, ਅੱਗ, ਧਰਤੀ ਅਤੇ ਪਾਣੀ ਨੂੰ ਦਰਸਾਉਂਦੇ ਹਨ। ਇਨ੍ਹਾਂ ਨੂੰ 'ਪੰਚਭੂਤ' ਕਿਹਾ ਜਾਂਦਾ ਹੈ। ਇਹ ਵੱਖ-ਵੱਖ ਡਿਜ਼ਾਈਨਾਂ ਰਾਹੀਂ ਪ੍ਰਤੀਬਿੰਬਤ ਹੁੰਦੇ ਹਨ ਅਤੇ ਸਾਰੇ ਪ੍ਰਗਟਾਵੇ ਲਈ ਲੋੜੀਂਦੇ ਪੰਚਮਹਾਭੂਤਾਂ ਦੀ ਪੂਰੀ ਇਕਸੁਰਤਾ ਸਥਾਪਤ ਕਰਦੇ ਹਨ।

ਇਸ ਵਿਚ ਸੂਰਜ ਦੀਆਂ ਕਿਰਨਾਂ ਵਾਲੀ ਚੌਪਾਈ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤੀ ਗਈ ਕਿਤਾਬਚੇ ਦੇ 48 ਪੰਨੇ ਹਨ। ਇਸ ਵਿੱਚ 20 ਦੇਸ਼ਾਂ ਦੀਆਂ ਡਾਕ ਟਿਕਟਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹਨਾਂ ਦੇਸ਼ਾਂ ਵਿੱਚ ਮੁੱਖ ਤੌਰ ‘ਤੇ ਐਂਟੀਗੁਆ, ਬਾਰਬੁਡਾ, ਆਸਟ੍ਰੇਲੀਆ, ਕੰਬੋਡੀਆ, ਕੈਨੇਡਾ, ਚੈੱਕ ਗਣਰਾਜ, ਫਿਜੀ, ਜਿਬਰਾਲਟਰ, ਗੁਆਨਾ, ਗ੍ਰੇਨਾਡਾ, ਇੰਡੋਨੇਸ਼ੀਆ, ਨੇਪਾਲ, ਨਿਊਜ਼ੀਲੈਂਡ, ਸਿੰਗਾਪੁਰ, ਸ਼੍ਰੀਲੰਕਾ, ਥਾਈਲੈਂਡ ਅਤੇ ਅਮਰੀਕਾ ਸ਼ਾਮਲ ਹਨ।

The post ਪ੍ਰਧਾਨ ਮੰਤਰੀ ਮੋਦੀ ਵੱਲੋਂ ਅਯੁੱਧਿਆ ‘ਚ ਰਾਮ ਮੰਦਰ ਵਿਖੇ ਯਾਦਗਾਰੀ ਡਾਕ ਟਿਕਟ ਜਾਰੀ appeared first on TheUnmute.com - Punjabi News.

Tags:
  • ayodhya
  • breaking-news
  • commemorative-stamp
  • news
  • pm-modi
  • prime-minister-modi
  • ram-temple

ਈਡੀ ਨੇ CM ਅਰਵਿੰਦ ਕੇਜਰੀਵਾਲ ਨੂੰ ਭੇਜਿਆ ਚੌਥਾ ਸੰਮਨ, ਕੇਜਰੀਵਾਲ ਨੇ ਸਿਆਸੀ ਸਾਜ਼ਿਸ਼ ਦਾ ਲਾਇਆ ਦੋਸ਼

Thursday 18 January 2024 10:04 AM UTC+00 | Tags: aam-aadmi-party breaking-news delhi-excise-policy ed kejriwal news political-conspiracy summoned the-unmute-breaking-news the-unmute-punjabi-news

ਚੰਡੀਗ੍ਹੜ, 18 ਜਨਵਰੀ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਈਡੀ ਨੇ ਆਬਕਾਰੀ ਨੀਤੀ ਮਾਮਲੇ ‘ਚ ਚੌਥਾ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਹੈ ਪਰ ਇਸ ਵਾਰ ਵੀ ਉਹ ਈਡੀ ਦਫ਼ਤਰ ਨਹੀਂ ਜਾਣਗੇ। ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਤਿੰਨ ਦਿਨਾਂ ਲਈ ਗੋਆ ਜਾ ਰਹੇ ਹਨ। ਇਸ ਸੰਮਨ ਬਾਰੇ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਮੈਨੂੰ ਗ੍ਰਿਫਤਾਰ ਕਰਵਾਉਣਾ ਚਾਹੁੰਦੀ ਹੈ, ਤਾਂ ਜੋ ਮੈਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਾਂ।

ਇਸ ਤੋਂ ਪਹਿਲਾਂ ਉਸ ਨੂੰ 3 ਜਨਵਰੀ ਅਤੇ 2 ਨਵੰਬਰ ਅਤੇ ਪਿਛਲੇ ਸਾਲ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਅਰਵਿੰਦ ਕੇਜਰੀਵਾਲ ਤਿੰਨੋਂ ਵਾਰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ। 3 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨੇ ਈਡੀ ਨੂੰ ਦੱਸਿਆ ਸੀ ਕਿ ਉਹ ਰਾਜ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਤੁਸੀਂ ਉਨ੍ਹਾਂ ਤੋਂ ਜੋ ਵੀ ਮੰਗਣਾ ਚਾਹੁੰਦੇ ਹੋ, ਕਿਰਪਾ ਕਰਕੇ ਲਿਖ ਕੇ ਭੇਜੋ।

ਇਸ ਤੋਂ ਪਹਿਲਾਂ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੇ ਈਡੀ ਦੇ ਸੰਮਨਾਂ ਨੂੰ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। 21 ਦਸੰਬਰ ਨੂੰ ਸੰਮਨ ਮਿਲਣ ਤੋਂ ਬਾਅਦ ਕੇਜਰੀਵਾਲ 10 ਦਿਨਾਂ ਦੀ ਵਿਪਾਸਨਾ ਲਈ ਪੰਜਾਬ ਦੇ ਹੁਸ਼ਿਆਰਪੁਰ ਗਏ ਸਨ।

ਸਾਜ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਸੀਐਮ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ, “ਈਡੀ ਇੱਕ ਸਿਆਸੀ ਸਾਜ਼ਿਸ਼ ਦੇ ਤਹਿਤ ਨੋਟਿਸ ਭੇਜ ਰਿਹਾ ਹੈ।” ਇਹ ਜਾਂਚ ਦੋ ਸਾਲਾਂ ਤੋਂ ਚੱਲ ਰਹੀ ਹੈ। ਦੋ ਸਾਲਾਂ ਵਿੱਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ, ਕਈ ਅਦਾਲਤਾਂ ਨੇ ਉਨ੍ਹਾਂ ਨੂੰ ਪੁੱਛਿਆ ਹੈ। ਕਿੰਨੇ ਪੈਸੇ ਮਿਲੇ, ਕੋਈ ਸੋਨਾ ਮਿਲਿਆ, ਕਿਤੇ ਜ਼ਮੀਨ ਮਿਲੀ, ਕਿੰਨੀ ਰਕਮ ਬਰਾਮਦ ਹੋਈ, ਕੋਈ ਨਕਦੀ ਮਿਲੀ? ਲੋਕਾਂ ਨੂੰ ਕੁੱਟ-ਕੁੱਟ ਜਾ ਰਿਹਾ ਹੈ ਅਤੇ ਝੂਠੇ ਬਿਆਨ ਲਏ ਜਾ ਰਹੇ ਹਨ। ਦੋ ਸਾਲਾਂ ਤੋਂ ਜਾਂਚ ਚੱਲ ਰਹੀ ਹੈ। ਲੋਕ ਸਭਾ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਨੋਟਿਸ ਦੇ ਕੇ ਮੈਨੂੰ ਅਚਾਨਕ ਕਿਉਂ ਬੁਲਾਇਆ ਗਿਆ?

The post ਈਡੀ ਨੇ CM ਅਰਵਿੰਦ ਕੇਜਰੀਵਾਲ ਨੂੰ ਭੇਜਿਆ ਚੌਥਾ ਸੰਮਨ, ਕੇਜਰੀਵਾਲ ਨੇ ਸਿਆਸੀ ਸਾਜ਼ਿਸ਼ ਦਾ ਲਾਇਆ ਦੋਸ਼ appeared first on TheUnmute.com - Punjabi News.

Tags:
  • aam-aadmi-party
  • breaking-news
  • delhi-excise-policy
  • ed
  • kejriwal
  • news
  • political-conspiracy
  • summoned
  • the-unmute-breaking-news
  • the-unmute-punjabi-news

ਚੰਡੀਗ੍ਹੜ, 18 ਜਨਵਰੀ 2024: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇੱਕ ਮੁਲਜ਼ਮ ਦਾ ਮੈਡੀਕਲ ਕਰਵਾਉਣ ਆਏ ਇੱਕ ਏ.ਐੱਸ.ਆਈ (ASI) ਪਰਮਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਿਹਾ ਜਾ ਰਿਹਾ ਏ ਕਿ ਭੱਜੇ ਮੁਲਜ਼ਮ ਦਾ ਪਿੱਛਾ ਕਰਦਿਆਂ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਅਪਰਾਧੀ ਭੱਜਿਆ ਨਹੀਂ ਹੈ। ਹਸਪਤਾਲ ਵਿੱਚ ਮੁਲਜ਼ਮ ਦਾ ਮੈਡੀਕਲ ਕਰਵਾਉਂਦੇ ਹੋਏ ਏ.ਐਸ.ਆਈ. (ASI) ਦੀ ਮੌਤ ਹੋ ਗਈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਾਕਟਰੀ ਇਲਾਜ ਦੌਰਾਨ ਪਰਮਜੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ। ਜਾਂਚ ਲਈ ਲਿਆਂਦਾ ਗਿਆ ਮੁਲਜ਼ਮ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।

The post ਅੰਮ੍ਰਿਤਸਰ ਦੇ ਹਸਪਤਾਲ ‘ਚ ਮੁਲਜ਼ਮ ਦਾ ਮੈਡੀਕਲ ਕਰਵਾਉਣ ਆਏ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ appeared first on TheUnmute.com - Punjabi News.

Tags:
  • amritsar
  • asi
  • asi-paramjit-singh
  • heart-attack
  • medical-treatment
  • news

ਆਕਲੈਂਡ, 18 ਜਨਵਰੀ 2024: ਰਾਇਲ ਪੰਜਾਬ ਸਪੋਰਟਸ ਫੈਡਰੇਸ਼ਨ ਵਲੋਂ ਇੱਕ ਵਾਰ ਫਿਰ ਕ੍ਰਿਕਟ (Cricket) ਖੇਡ ਦਾ ਸੀ.ਐੱਮ.ਪੀ.ਐੱਲ ਸੀਜ਼ਨ-4 ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ‘ਚ ਚਾਰ 4 ਪੂਲਾਂ ਤਹਿਤ 24 ਟੀਮਾਂ ਹਿੱਸਾ ਲੈਣਗੀਆਂ। ਇਸ ਕ੍ਰਿਕਟ ਟੂਰਨਾਮੈਂਟ ‘ਚ ਪਹਿਲੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ $10,000 ਦਾ ਇਨਾਮ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ |

ਇਸਦੇ ਨਾਲ ਹੀ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ $5000 ਦਾ ਇਨਾਮ ਤੇ ਟਰਾਫੀ ਦਿੱਤੀ ਜਾਵੇਗੀ । ਟੂਰਨਾਮੈਂਟ ਦੇ ਮੈਚ 21 ਜਨਵਰੀ ਤੋਂ ਹਰ ਐਤਵਾਰ ਕਰਵਾਏ ਜਾਣਗੇ, ਸੈਮੀਫਾਈਨਲ ਤੇ ਫਾਈਨਲ ਮੈਚ 3 ਮਾਰਚ ਨੂੰ ਹੋਵੇਗਾ । ਮੈਚ ਬਰੂਸ ਪੁਲਮੈਨ ਪਾਰਕ, 90 ਵਾਟਰਜ਼ ਰੋਡ, ਟਾਕਾਨਿਨੀ ਵਿਖੇ ਹੋਣਗੇ।

The post ਰਾਇਲ ਪੰਜਾਬ ਸਪੋਰਟਸ ਫੈਡਰੇਸ਼ਨ ਵੱਲੋਂ ਟਾਕਾਨਿਨੀ ਵਿਖੇ ਕਰਵਾਇਆ ਜਾਵੇਗਾ ਕ੍ਰਿਕਟ CMPL ਸੀਜ਼ਨ-4 appeared first on TheUnmute.com - Punjabi News.

Tags:
  • breaking-news
  • cricket
  • cricket-cmpl-season-4
  • news
  • royal-punjab-sports-federation

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੋਹਾਲੀ ਵਿਖੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ

Thursday 18 January 2024 12:26 PM UTC+00 | Tags: breaking-news harjot-singh-bains latest-news mohali news punjab-news republic-day the-unmute-breaking-news the-unmute-news tricolor

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜਨਵਰੀ, 2024: ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਸ਼ਿਆਮਕਰਨ ਤਿੜਕੇ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਗਣਤੰਤਰ ਦਿਵਸ (Republic Day) ਮੌਕੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿਖੇ ਤਿਰੰਗਾ ਲਹਿਰਾਉਣਗੇ।

ਉਨ੍ਹਾਂ ਸਰਕਾਰੀ ਕਾਲਜ ਮੋਹਾਲੀ ਵਿਖੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੌਮੀ ਮਹੱਤਵ ਵਾਲੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ।

ਉਨ੍ਹਾਂ ਕਿਹਾ ਕਿ ਕਾਲਜ ਗਰਾਊਂਡ ਵਿਖੇ 22 ਜਨਵਰੀ ਤੋਂ ਸ਼ੁਰੂ ਹੋਣ ਵਾਲੀਆਂ ਅਗਾਊਂ ਰਿਹਰਸਲਾਂ ਦੇ ਨਾਲ ਪ੍ਰੋਗਰਾਮ ਦੀ ਚੰਗੀ ਤਰ੍ਹਾਂ ਤਿਆਰੀ ਕੀਤੀ ਜਾਵੇ। ਫੁੱਲ ਡਰੈਸ ਰਿਹਰਸਲ 24 ਜਨਵਰੀ ਨੂੰ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸ ਐਸ ਪੀ ਡਾ. ਸੰਦੀਪ ਗਰਗ ਦੀ ਮੌਜੂਦਗੀ ਵਿੱਚ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਪੁਲਿਸ, ਹੋਮ ਗਾਰਡਜ਼ ਅਤੇ ਐਨ ਸੀ ਸੀ ਕੈਡਿਟਾਂ ਦੀਆਂ ਪਲਟਨਾਂ ਗਣਤੰਤਰ ਦਿਹਾੜਾ (Republic Day) ਪਰੇਡ ਦਾ ਹਿੱਸਾ ਬਣਨਗੀਆਂ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪੀਟੀ ਸ਼ੋਅ ਦੇ ਨਾਲ-ਨਾਲ ਸੱਭਿਆਚਾਰਕ ਗੁਲਦਸਤੇ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਇਸ ਮੌਕੇ ‘ਤੇ ਵੱਖ-ਵੱਖ ਵਿਭਾਗਾਂ/ਸੈਲਫ ਹੈਲਪ ਗਰੁੱਪਾਂ ਵੱਲੋਂ ਭਲਾਈ ਅਤੇ ਵਿਕਾਸ ਸਕੀਮਾਂ ਬਾਰੇ ਝਾਕੀਆਂ ਕੱਢੇ ਜਾਣ ਤੋਂ ਇਲਾਵਾ ਪ੍ਰਦਰਸ਼ਨੀ ਸਟਾਲ ਵੀ ਲਾਏ ਜਾਣਗੇ।

ਏ.ਡੀ.ਸੀ.(ਜ) ਵਿਰਾਜ ਐਸ ਤਿੜਕੇ ਨੇ ਹਾਜ਼ਰ ਸਮੂਹ ਵਿਭਾਗਾਂ ਨੂੰ ਕਿਹਾ ਕਿ ਉਹ ਇਸ ਕੌਮੀ ਮਹੱਤਤਾ ਦਿਹਾੜੇ ਮੌਕੇ, ਆਜ਼ਾਦੀ ਸੰਗਰਾਮ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਮਹਾਨ ਸੁਤੰਤਰਤਾ ਸੈਨਾਨੀਆਂ ਅਤੇ ਸਾਨੂੰ ਬਰਾਬਰ ਦੇ ਅਧਿਕਾਰ ਦੇਣ ਲਈ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੇ ਮਹਾਨ ਨੇਤਾਵਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਦਾ ਪ੍ਰਗਟਾਵਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕਰਦੇ ਹੋਏ ਸਮਾਗਮ ਦੀ ਤਿਆਰੀ ਕਰਨ।

ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਕਮਿਸ਼ਨਰ ਮੋਹਾਲੀ ਐਮ ਸੀ ਸ੍ਰੀਮਤੀ ਨਵਜੋਤ ਕੌਰ, ਡਵੀਜ਼ਨਲ ਜੰਗਲਾਤ ਅਫ਼ਸਰ ਕੰਵਰਦੀਪ ਸਿੰਘ, ਏ.ਡੀ.ਸੀ. (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ, ਏ.ਸੀ.ਏ. ਗਮਾਡਾ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ, ਸੰਯੁਕਤ ਕਮਿਸ਼ਨਰ ਐਮ ਸੀ ਮੋਹਾਲੀ ਕਿਰਨ ਸ਼ਰਮਾ, ਮੁੱਖ ਇੰਜੀਨੀਅਰ ਸਥਾਨਕ ਸਰਕਾਰ ਪੰਜਾਬ ਨਰੇਸ਼ ਬੱਤਾ, ਸਹਾਇਕ ਕਮਿਸ਼ਨਰ (ਜ) ਮੇਜਰ (ਸੇਵਾਮੁਕਤ) ਹਰਜੋਤ ਕੌਰ ਮਾਵੀ, ਫੀਲਡ ਅਫ਼ਸਰ ਮੁੱਖ ਮੰਤਰੀ ਇੰਦਰ ਪਾਲ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਡੇਵੀ ਗੋਇਲ, ਡੀ.ਡੀ.ਪੀ.ਓ ਅਮਨਿੰਦਰ ਪਾਲ ਸਿੰਘ ਚੌਹਾਨ, ਡੀ.ਈ.ਓ ਗਿੰਨੀ ਦੁੱਗਲ, ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਅਤੇ ਤਹਿਸੀਲਦਾਰ ਮੋਹਾਲੀ ਕੁਲਦੀਪ ਸਿੰਘ ਢਿੱਲੋਂ ਦੇ ਨਾਮ ਜ਼ਿਕਰਯੋਗ ਹਨ।

The post ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੋਹਾਲੀ ਵਿਖੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ appeared first on TheUnmute.com - Punjabi News.

Tags:
  • breaking-news
  • harjot-singh-bains
  • latest-news
  • mohali
  • news
  • punjab-news
  • republic-day
  • the-unmute-breaking-news
  • the-unmute-news
  • tricolor

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਜਨਵਰੀ 2024: ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ  ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਟੀਮ ਰੂਹ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਮਿਤੀ 18.01.2024 ਨੂੰ ਜਰਨੈਲ ਹੁਸ਼ਿਆਰਪੁਰੀ ਦੇ ਗੀਤ ਸੰਗ੍ਰਹਿ 'ਮੇਰਾ ਵੇਲਾ ਮੇਰੇ ਗੀਤ' ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ।

ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਿਹਾ ਗਿਆ। ਉਨ੍ਹਾਂ ਨੇ ਜਰਨੈਲ ਹੁਸ਼ਿਆਰਪੁਰੀ ਨੂੰ ਗੀਤ ਸੰਗ੍ਰਹਿ 'ਮੇਰਾ ਵੇਲਾ ਮੇਰੇ ਗੀਤ' ਲਈ ਮੁਬਾਰਕਬਾਦ ਦਿੰਦਿਆਂ ਗੀਤਾਂ ਦੇ ਸਾਹਿਤਕ ਅਤੇ ਇਤਿਹਾਸਕ ਮਹੱਤਵ ਬਾਰੇ ਵਿਸਥਾਰਤ ਰੌਸ਼ਨੀ ਪਾਈ। ਉਨ੍ਹਾਂ ਆਖਿਆ ਕਿ ਹਥਲੀ ਪੁਸਤਕ ਸਮੁੱਚੇ ਰੂਪ ਵਿਚ ਉਸਾਰੂ ਅਤੇ ਲੋਕ ਹਿੱਤਾਂ ਦੀ ਬਾਤ ਪਾਉਂਦੀ ਹੈ। ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਗੀਤ ਸੰਗ੍ਰਹਿ 'ਮੇਰਾ ਵੇਲਾ ਮੇਰੇ ਗੀਤ' ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਜੇ.ਬੀ.ਗੋਇਲ ਵੱਲੋਂ ਆਖਿਆ ਗਿਆ ਕਿ ਇਹ ਪੁਸਤਕ ਜ਼ਿੰਦਗੀ ਦੀ ਊਰਜਾ ਨਾਲ ਭਰਪੂਰ ਹੈ। ਲੇਖਕ ਨੂੰ ਲੋਕ ਮਨਾਂ ਨੂੰ ਪੜ੍ਹਨ ਦੀ ਜਾਂਚ ਹੈ ਇਸੇ ਲਈ ਇਹ ਗੀਤ ਰੂਹ 'ਚੋਂ ਫੁੱਟਦੇ ਹਨ। ਮੁੱਖ ਮਹਿਮਾਨ ਜੇ.ਆਰ.ਕੁੰਡਲ ਵੱਲੋਂ ਆਖਿਆ ਗਿਆ ਕਿ ਸਾਹਿਤ ਉਹੀ ਜਿਊਂਦਾ ਹੈ ਜੋ ਸਮੇਂ ਦੇ ਸੱਚ ਨਾਲ ਜੁੜਿਆ ਹੋਵੇ ਅਤੇ ਸਰਬਕਾਲੀ ਹੋਵੇ।'ਮੇਰਾ ਵੇਲਾ ਮੇਰੇ ਗੀਤ' ਇਸੇ ਭਾਂਤ ਦੀ ਰਚਨਾ ਹੈ। ਵਿਸ਼ੇਸ਼ ਮਹਿਮਾਨ ਡਾ.ਦਵਿੰਦਰ ਦਮਨ ਅਨੁਸਾਰ ਹਥਲੀ ਪੁਸਤਕ ਵਿਚਲੇ ਸਰਲ ਦਿੱਖ ਵਾਲੇ ਗੀਤਾਂ ਦੇ ਪਿੱਛੇ ਬੜਾ ਵੱਡਾ ਸੱਭਿਆਚਾਰਕ ਕੈਨਵਸ ਫੈਲਿਆ ਹੋਇਆ ਹੈ।

ਪਰਚਾ ਲੇਖਕ ਮਨਮੋਹਨ ਸਿੰਘ ਦਾਊਂ ਵੱਲੋਂ 'ਮੇਰਾ ਵੇਲਾ ਮੇਰੇ ਗੀਤ' ਲੋਕ-ਕਾਵਿ ਪਰੰਪਰਾ ਦਾ ਸੰਦਲੀ ਸ਼ਰਬਤੀ ਗਲਾਸ' ਵਿਸ਼ੇ 'ਤੇ ਪ੍ਰਭਾਵ ਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿਜਰਨੈਲ ਹੁਸ਼ਿਆਰਪੁਰੀ ਕੋਲ ਪੰਜਾਬੀ ਸੱਭਿਆਚਾਰ ਦੇ ਸੰਦੂਕ ਦੀਆਂ ਚਾਬੀਆਂ ਹਨ, ਜਿਸ ਨੂੰ ਜਦੋਂ ਉਹ ਖੋਲ੍ਹਦਾ ਹੈ ਤਾਂ ‘ਮੇਰਾ ਪਿੰਡ’ ਪੁਸਤਕ ਚੇਤੇ ਕਰਵਾ ਦਿੰਦਾ ਹੈ। ਜਰਨੈਲ ਹੁਸ਼ਿਆਰਪੁਰੀ ਵੱਲੋਂ ਹਥਲੀ ਪੁਸਤਕ ਦੀ ਸਿਰਜਣਾ ਬਾਬਤ ਆਖਿਆ ਗਿਆ ਕਿ ਪੰਜਾਬ ਅਤੇ ਪੰਜਾਬੀਅਤ ਮੈਨੂੰ ਧੂਹ ਪਾਉਂਦੀ ਹੈ। ਇਸੇ ਭਾਵ 'ਚੋਂ ਉਪਜੇ ਵਲਵਲਿਆਂ ਨੂੰ ਮੈਂ ਗੀਤਾਂ ਦੇ ਰੂਪ ਵਿਚ ਕਲਮਬੱਧ ਕੀਤਾ ਹੈ।

ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਬਲਕਾਰ ਸਿੰਘ ਸਿੱਧੂ ਨੇ ਆਖਿਆ ਕਿ ਇਨ੍ਹਾਂ ਰਚਨਾਵਾਂ ਵਿਚ ਪ੍ਰਗੀਤਾਮਕਤਾ ਮੌਜੂਦ ਹੈ। ਨਾਲ ਹੀ ਇਸ ਪੁਸਤਕ ਵਿਚ ਥਾਂ-ਥਾਂ ਸਾਡੇ ਚੇਤਿਆਂ ਵਿੱਚੋਂ ਕਿਰ ਗਈ ਵਿਰਾਸਤੀ ਸ਼ਬਦਾਵਲੀ ਦੇ ਝਲਕਾਰੇ ਮਿਲਦੇ ਹਨ। ਡਾ. ਸਵੈਰਾਜ ਸਿੰਘ ਸੰਧੂ ਨੇ ਆਖਿਆ ਕਿ ਇਸ ਕਿਤਾਬ ਵਿਚ ਵਾਰਿਸ ਦੀ ਹੀਰ ਵਾਂਗ ਪੰਜਾਬੀ ਲੋਕ ਵਿਰਸਾ ਸਮਾਇਆ ਹੋਇਆ ਹੈ। ਇਨ੍ਹਾਂ ਗੀਤਾਂ ਵਿਚ ਲੋਕਗੀਤ ਬਣਨ ਦੀ ਸਮਰੱਥਾ ਹੈ। ਡਾ. ਦਿਲਬਾਗ ਸਿੰਘ ਨੇ ਆਖਿਆ ਕਿ 'ਮੇਰਾ ਵੇਲਾ ਮੇਰੇ ਗੀਤ' ਸਿਰਲੇਖ ਹੀ ਇਸ ਵਿਚਲੀਆਂ ਰਚਨਾਵਾਂ ਦੀ ਸਾਰਥਕਤਾ ਦਾ ਜਾਮਣ ਹੈ। ਨਵ ਵਰਿੰਦਰ ਸਿੰਘ ਵੱਲੋਂ ਲੇਖਕ ਨੂੰ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਸ੍ਰੋਤਿਆਂ ਨੂੰ ਅਜੋਕੀ ਤਕਨਾਲੋਜੀ ਦੇ ਸਮੇਂ ਵਿਚ ਪੁਸਤਕ ਨਾਲ ਜੁੜਨ ਦੀ ਅਪੀਲ ਕੀਤੀ ਗਈ।

ਇਸ ਮੌਕੇ ਅਮਰ ਵਿਰਦੀ, ਕੁਲਬੀਰ ਸੈਣੀ, ਸ਼੍ਰੀਮਤੀ ਦੀਪਕ ਰਿਖੀ, ਐੱਸ.ਪੀ.ਦੁੱਗਲ, ਸੰਦੀਪ ਕੰਬੋਜ ਅਤੇ ਦੀਪਕ ਰਿਖੀ ਵੱਲੋਂ 'ਮੇਰਾ ਵੇਲਾ ਮੇਰੇ ਗੀਤ'ਪੁਸਤਕ ਵਿਚਲੇ ਗੀਤਾਂ ਨੂੰ ਆਪਣੀ ਖ਼ੂਬਸੂਰਤ ਅਤੇ ਬੁਲੰਦ ਅਵਾਜ਼ ਤੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਇੰਜ. ਐੱਸ.ਐੱਸ.ਕਾਲੜਾ, ਮਨਜੀਤ ਕੌਰ ਮੀਤ, ਅਮਰਾਓ ਸਿੰਘ ਯੂ.ਕੇ., ਅਮਰਜੀਤ ਸਿੰਘ, ਸਰਪੰਚ ਬੀ.ਕੇ.ਗੋਇਲ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਮਾਨ, ਡਾ. ਮੇਘਾ ਸਿੰਘ, ਨਿਰਮਲ ਸਿੰਘ ਬਾਸੀ, ਨਰਿੰਦਰ ਪਾਲ ਸਿੰਘ, ਅਜਮੇਰ ਸਾਗਰ, ਗੁਰਮੀਤ ਸਿੰਗਲ, ਤੇਜਪਾਲ ਰਾਣਾ, ਸੁਖਪ੍ਰੀਤ ਕੌਰ, ਮਨਜੀਤ ਸਿੰਘ, ਜਪਨੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

The post 'ਮੇਰਾ ਵੇਲਾ ਮੇਰੇ ਗੀਤ' ਗੀਤ ਸੰਗ੍ਰਹਿ ਲੋਕ ਅਰਪਣ ਅਤੇ ਵਿਚਾਰ ਚਰਚਾ ਕਰਵਾਈ appeared first on TheUnmute.com - Punjabi News.

Tags:
  • breaking-news
  • mera-vela-mere-geet
  • mohali-news
  • news

DC ਆਸ਼ਿਕਾ ਜੈਨ ਵੱਲੋਂ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰਨ ਲਈ ਪੋਸਟਰ ਜਾਰੀ

Thursday 18 January 2024 12:38 PM UTC+00 | Tags: aashika-jain awareness-activities breaking-news dc-aashika-jain news punjab-news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜਨਵਰੀ, 2024: ਜ਼ਿਲ੍ਹੇ ਦੇ ਪਹਿਲੇ ਸਰਸ ਮੇਲੇ ਦੇ ਰੋਮਾਂਚਕ ਤਜ਼ਰਬੇ ਨਾਲ ਸ਼ਹਿਰ ਵਾਸੀਆਂ ਨੂੰ ਲੁਭਾਉਣ ਅਤੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Aashika Jain) ਨੇ ਏ.ਡੀ.ਸੀਜ਼ ਦਮਨਜੀਤ ਸਿੰਘ ਮਾਨ ਅਤੇ ਸੋਨਮ ਚੌਧਰੀ ਦੀ ਹਾਜ਼ਰੀ ਵਿੱਚ ਮੋਹਾਲੀ ਦੇ ਸੈਕਟਰ 88 ਵਿਖੇ 16 ਤੋਂ 25 ਫਰਵਰੀ ਤੱਕ ਹੋਣ ਵਾਲੇ ਸਰਸ ਮੇਲੇ ਦਾ ਪੋਸਟਰ ਜਾਰੀ ਕੀਤਾ।

ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਇਸ ਸਮਾਗਮ ਨੂੰ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਨਾਲ ਸਫ਼ਲ ਬਣਾਉਣ ਲਈ ਆਊਟਡੋਰ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।

ਉਨ੍ਹਾਂ (DC Aashika Jain) ਕਿਹਾ ਕਿ ਸਮਾਗਮ ਵਿੱਚ ਦਾਖਲਾ ਲੈਣ ਲਈ ਮਾਮੂਲੀ ਫੀਸ ਵਸੂਲੀ ਜਾਵੇਗੀ ਜਦਕਿ ਪ੍ਰਵੇਸ਼ ਕਰਨ ਵਾਲਿਆਂ ਨੂੰ ਸਟਾਲਾਂ ‘ਤੇ ਖਾਣ-ਪੀਣ ਦੀਆਂ ਵਸਤਾਂ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਹੋਰ ਖਰੀਦਦਾਰੀ ਲਈ ਵੱਖਰੇ ਤੌਰ ‘ਤੇ ਭੁਗਤਾਨ ਕਰਨਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਮਾਗਮ ਵਿੱਚ 300 ਤੋਂ ਵੱਧ ਸਟਾਲ ਲਗਾਉਣ ਦੀ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸਟਾਲਾਂ ‘ਤੇ ਦੇਸ਼ ਭਰ ਦੇ ਰਵਾਇਤੀ ਭੋਜਨ ਤੇ ਮਿਸ਼ਠਾਨ ਦੇ ਨਾਲ-ਨਾਲ ਦਸਤਕਾਰੀ ਕਾਰੀਗਰਾਂ ਦੁਆਰਾ ਤਿਆਰ ਕੀਤੇ ਗਏ ਕਲਾਤਮਕ ਅਤੇ ਹੋਰ ਸਮਾਨ ਦੀ ਵਿੱਕਰੀ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਬਾਲੀਵੁੱਡ ਅਤੇ ਪੰਜਾਬੀ ਦੇ ਨਾਮਵਰ ਗਾਇਕ ਰੋਜ਼ਾਨਾ ਸ਼ਾਮ ਨੂੰ ਆਪਣੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਣਗੇ। ਇਸੇ ਤਰ੍ਹਾਂ ਪ੍ਰਸ਼ਾਸਨ ਮਨੋਰੰਜਨ ਦੇ ਮਕਸਦ ਨਾਲ ਸਮਾਗਮ ਵਿੱਚ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਟੈਂਡਅੱਪ ਕਾਮੇਡੀ ਵਰਗੇ ਸ਼ੋਅ ਨੂੰ ਵੀ ਸਥਾਨਕ ਨੌਜਵਾਨਾਂ ਦੀ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਸਮਾਗਮ ਦਾ ਹਿੱਸਾ ਬਣਾਉਣ ਲਈ ਵਿਚਾਰਿਆ ਜਾਵੇਗਾ। ਇਸ ਮੌਕੇ ਨਿਰਮਾਤਾ ਤੇ ਨਿਰਦੇਸ਼ਕ ਬੰਟੀ ਬੈਂਸ ਵੀ ਮੌਜੂਦ ਸਨ।

The post DC ਆਸ਼ਿਕਾ ਜੈਨ ਵੱਲੋਂ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰਨ ਲਈ ਪੋਸਟਰ ਜਾਰੀ appeared first on TheUnmute.com - Punjabi News.

Tags:
  • aashika-jain
  • awareness-activities
  • breaking-news
  • dc-aashika-jain
  • news
  • punjab-news

ਮੋਹਾਲੀ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਲੀਗਲ ਅਵੇਅਰਨੈਸ ਪ੍ਰੋਗਰਾਮ ਦੀ ਸੁ਼ਰੂਆਤ

Thursday 18 January 2024 12:45 PM UTC+00 | Tags: breaking-news latest-news legal-awareness legal-awareness-program mohali news punjab-news the-unmute-punjabi-news

ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਜਨਵਰੀ 2024: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਵਲੋਂ ਜਾਰੀ ਹਦਾਇਤਾਂ ਅਤੇ ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ ਨਗਰ ਨਗਰ ਦੀ ਯੋਗ ਅਗਵਾਈ ਅਧੀਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਵਲੋਂ 18 ਜਨਵਰੀ ਤੋਂ 31 ਜਨਵਰੀ ਤੱਕ ਲੀਗਲ ਅਵੇਅਰਨੈਸ ਪ੍ਰੋਗਰਾਮ (Legal Awareness Program) ਦੀ ਸੁ਼ਰੂਆਤ ਕੀਤੀ ਗਈ।

ਇਸ ਮੌਕੇ ਤੇ ਸੁਰਭੀ ਪ੍ਰਾਸ਼ਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੀਗਲ ਅਵੇਅਰਨੈਸ ਪ੍ਰੋਗਰਾਮ (Legal Awareness Program) ਲਈ ਪੈਨਲ ਦੇ ਵਕੀਲ, ਪੈਰਾ-ਲੀਗਲ ਵਲੰਟੀਅਰ ਅਤੇ ਐਨ.ਜੀ.ਓਜ਼ ਦੀ ਟੀਮ ਬਣਾਈ ਗਈ ਜੋ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਗੇ।

ਲੀਗਲ ਅਵੇਅਰਨੈਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਉਨ੍ਹਾਂ ਲੋਕਾਂ ਤੱਕ ਪਹੁੰਚ ਕਰਨੀ ਹੈ ਜਿਹੜੇ ਕਿਸੇ ਕਾਰਨ ਕਰਕੇ ਲੀਗਲ ਸਰਵਿਸਿਜ਼ ਸੰਸਥਾਵਾਂ ਤੱਕ ਨਹੀਂ ਪਹੁੰਚ ਸਕਦੇ। ਇਸ ਪ੍ਰੋਗਰਾਮ ਅਧੀਨ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਪਹੁੰਚਾਉਣ ਲਈ ਘਰ-ਘਰ ਪੈਂਫ਼ਲੈਟ ਵੀ ਵੰਡੇ ਜਾਣਗੇ। ਇਸ ਮੌਕੇ ਤੇ ਉਨ੍ਹਾਂ ਵਲੋਂ ਅਵੇਰਨੈਸ ਪ੍ਰੋਗਰਾਮ ਲਈ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ ਤੇ ਉਨ੍ਹਾਂ ਵਲੋਂ ਇਹ ਵੀ ਦੱਸਿਆ ਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਰੋਗੀ, ਬੇਗਾਰ ਦੇ ਮਾਰੇ, ਉਦਯੋਗਿਕ ਕਾਮੇ, ਹਿਰਾਸਤ ਵਿਚ ਵਿਅਕਤੀ, ਜੇਲ੍ਹਾਂ ਵਿਚ ਬੰਦ ਹਵਾਲਾਤੀ ਅਤੇ ਕੈਦੀ ਅਤੇ ਹਰ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੈ, ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦਾ ਹੱਕਦਾਰ ਹੈ। ਉਨ੍ਹਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਮੁਫਤ ਕਾਨੂੰਨੀ ਸਹਾਇਤਾ ਵਿਚ ਅਦਾਲਤਾਂ ਵਿਚ ਵਕੀਲਾਂ ਦੀਆਂ ਮੁਫਤ ਸੇਵਾਵਾਂ, ਮੁਫਤ ਕਾਨੂੰਨੀ ਸਲਾਹ ਮਸ਼ਵਰਾ, ਕੋਰਟ ਫੀਸ, ਤਲਬਾਨਾਂ ਫੀਸ ਅਤੇ ਗਵਾਹਾਂ ਆਦਿ ਤੇ ਹੋਣ ਵਾਲੇ ਖਰਚਿਆਂ ਦੀ ਅਦਾਇਗੀ ਜ਼ਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਵਲੋਂ ਕੀਤੀ ਜਾਂਦੀ ਹੈ।

The post ਮੋਹਾਲੀ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਲੀਗਲ ਅਵੇਅਰਨੈਸ ਪ੍ਰੋਗਰਾਮ ਦੀ ਸੁ਼ਰੂਆਤ appeared first on TheUnmute.com - Punjabi News.

Tags:
  • breaking-news
  • latest-news
  • legal-awareness
  • legal-awareness-program
  • mohali
  • news
  • punjab-news
  • the-unmute-punjabi-news

ਚੰਡੀਗੜ੍ਹ, 18 ਜਨਵਰੀ 2024: ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਤੁਲਨਾ ਪਹਿਲੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਕਰਨ ਬਾਰੇ ਹਰਸਿਮਰਤ ਕੌਰ ਬਾਦਲ ਦੇ ਬਿਆਨ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਾਰੀ ਚੁੱਪ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਚੁੱਕਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਅਚੰਭੇ ਵਾਲੀ ਗੱਲ ਹੈ ਕਿ ਹਰਸਿਮਰਤ ਬਾਦਲ ਦੇ ਅਜਿਹੇ ਗੈਰ-ਜ਼ਿੰਮੇਵਾਰਾਨਾ ਤੇ ਨਿਰਾਧਾਰ ਬਿਆਨਾਂ ਰਾਹੀਂ ਹਰੇਕ ਸਿੱਖ ਦੇ ਹਿਰਦੇ ਨੂੰ ਠੇਸ ਪੁੱਜੀ ਹੈ ਪਰ ਸ਼੍ਰੋਮਣੀ ਕਮੇਟੀ (SGPC) ਇਸ ਮਸਲੇ ਉਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਦਿਸਦਾ ਹੈ ਕਿ ਧਾਮੀ ਅਕਾਲੀ ਦਲ ਖ਼ਾਸ ਤੌਰ ਉਤੇ ਬਾਦਲ ਪਰਿਵਾਰ ਦੇ ਇਕ ਵਫ਼ਾਦਾਰ ਵਲੰਟੀਅਰ ਤੋਂ ਵੱਧ ਕੁੱਝ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗੀਂ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੇ ਆਕਾਵਾਂ ਦੀਆਂ ਸਾਰੀਆਂ ਗਲਤੀਆਂ ਵੱਲੋਂ ਅੱਖਾਂ ਮੀਟ ਲਈਆਂ ਹਨ, ਜਿਸ ਕਾਰਨ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਵੱਜ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਦਾ ਇਹ ਬਿਆਨ ਮਾਘੀ ਮੌਕੇ ਆਇਆ ਪਰ ਇਸ ਸਮੁੱਚੇ ਮਸਲੇ ਉਤੇ ਧਾਮੀ ਦੀ ਗੁੱਝੀ ਚੁੱਪ ਨਾਲ ਇਹ ਗੱਲ ਪੁਖ਼ਤਾ ਹੋਈ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲਾਂ ਦੇ ਹੱਥਾਂ ਦੀ ਕਠਪੁਤਲੀ ਤੋਂ ਵੱਧ ਕੁੱਝ ਨਹੀਂ ਹਨ। ਉਨ੍ਹਾਂ ਕਿਹਾ ਕਿ ਇੰਨੀ ਕਿੰਨੀ ਮਾੜੀ ਗੱਲ ਹੈ ਕਿ ਬਾਦਲ ਪਰਿਵਾਰ ਦੀਆਂ ਕਾਰਵਾਈਆਂ ਪੂਰੀ ਤਰ੍ਹਾਂ ਸਿੱਖੀ ਰਹਿਤ ਮਰਿਆਦਾ ਦੇ ਉਲਟ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਨ੍ਹਾਂ ਵਿੱਚ ਕੁੱਝ ਵੀ ਗ਼ਲਤ ਨਜ਼ਰ ਨਹੀਂ ਆਉਂਦਾ। ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੇਤਾਵਨੀ ਦਿੱਤੀ ਕਿ ਸਿੱਖ ਸੰਗਤ ਉਨ੍ਹਾਂ ਨੂੰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਦੀ ਨੀਤੀ ਲਈ ਮੁਆਫ਼ ਨਹੀਂ ਕਰੇਗੀ ਅਤੇ ਢੁਕਵਾਂ ਸਬਕ ਸਿਖਾਏਗੀ।

ਮੁੱਖ ਮੰਤਰੀ ਨੇ ਧਾਮੀ ਨੂੰ ਚੁਣੌਤੀ ਦਿੱਤੀ ਕਿ ਉਹ ਮੀਡੀਆ ਸਾਹਮਣੇ ਆਉਣ ਅਤੇ ਆਪਣੇ ਆਕਾਵਾਂ ਤੇ ਅਕਾਲੀ ਦਲ ਦਾ ਇਨ੍ਹਾਂ ਘਟੀਆ ਹਰਕਤਾਂ ਲਈ ਬਚਾਅ ਕਰਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਉਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਦੋਸ਼ ਲਾਉਂਦੀ ਰਹੀ ਹੈ ਪਰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ੋਮਣੀ ਕਮੇਟੀ ਅਤੇ ਇਸ ਦੇ ਪ੍ਰਧਾਨ ਅਕਾਲੀ ਦਲ ਵਿੱਚ ਹਾਵੀ ਇਸ ਪਰਿਵਾਰ ਦੇ ਹੱਥ-ਠੋਕੇ ਵਜੋਂ ਕੰਮ ਕਰ ਰਹੇ ਹਨ।

The post ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਗੁਰੂ ਨਾਨਕ ਦੇਵ ਜੀ ਦੀ ਤੱਕੜੀ ਨਾਲ ਤੁਲਨਾ ਕਰਨ ਵਾਲੀ ਹਰਸਿਮਰਤ ਬਾਦਲ ਬਾਰੇ SGPC ਪ੍ਰਧਾਨ ਚੁੱਪ ਕਿਉਂ: CM ਮਾਨ appeared first on TheUnmute.com - Punjabi News.

Tags:
  • breaking-news
  • cm-bhagwant-mann
  • harsimrat-badal
  • news
  • punjab-politics
  • sad-poll-symbol
  • sgpc
  • sri-guru-nanak-dev-ji
  • sukhbir-singh-badal

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਹੁਕਮ

Thursday 18 January 2024 12:58 PM UTC+00 | Tags: breaking-news farmers gurmeet-singh-khudian latest-news news punjab sugarcane sugarcane-farmers the-unmute-breaking-news the-unmute-latest-update the-unmute-punjabi-news

ਚੰਡੀਗੜ੍ਹ, 18 ਜਨਵਰੀ 2024: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੰਗਰੂਰ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਸੋਮਵਾਰ ਤੱਕ ਗੰਨੇ (Sugarcane) ਦੀ ਬਕਾਇਆ ਰਾਸ਼ੀ 1.05 ਕਰੋੜ ਰੁਪਏ ਪਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਮਹੀਨੇ ਦੇ ਅੰਤ ਤੱਕ ਭਗਵਾਨਪੁਰਾ ਸ਼ੂਗਰ ਮਿੱਲ ਤੋਂ ਕਿਸਾਨਾਂ ਨੂੰ ਬਕਾਇਆ ਰਾਸ਼ੀ (ਲਗਭਗ 6.95 ਕਰੋੜ ਰੁਪਏ) ਜਾਰੀ ਕਰਵਾਉਣ ਲਈ ਵੀ ਕਿਹਾ।

ਖੇਤੀਬਾੜੀ ਮੰਤਰੀ ਨੇ ਇਹ ਨਿਰਦੇਸ਼ ਵੀਰਵਾਰ ਨੂੰ ਆਪਣੇ ਦਫ਼ਤਰ ਵਿਖੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ, ਮੈਸਰਜ਼ ਭਗਵਾਨਪੁਰਾ ਸ਼ੂਗਰ ਮਿੱਲ, ਧੂਰੀ ਦੇ ਪ੍ਰਬੰਧਕਾਂ ਅਤੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ, ਧੂਰੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਜਾਰੀ ਕੀਤੇ।

ਗੰਨਾ (Sugarcane) ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਨੂੰ ਹਮਦਰਦੀ ਨਾਲ ਸੁਣਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਡਿਪਟੀ ਕਮਿਸ਼ਨਰ, ਸੰਗਰੂਰ ਜਤਿੰਦਰ ਜੋਰਵਾਲ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਖ਼ਰੀਦ ਅਤੇ ਲਿਫਟਿੰਗ (ਚੁਕਾਈ) ਵਿੱਚ ਢਿੱਲ-ਮੱਠ ਜਿਹੀ ਕਿਸੇ ਵੀ ਬੇਨਿਯਮੀ ਕਾਰਨ ਆਪਣੀ ਫ਼ਸਲ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ।

ਸੰਗਰੂਰ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਖੇਤੀਬਾੜੀ ਮੰਤਰੀ ਨੂੰ ਦੱਸਿਆ ਕਿ ਭਗਵਾਨਪੁਰਾ ਸ਼ੂਗਰ ਮਿੱਲ ਵੱਲੋਂ ਅਮਲੋਹ, ਬੁੱਢੇਵਾਲ, ਮੁਕੇਰੀਆਂ ਅਤੇ ਨਕੋਦਰ ਵਿਖੇ ਸਥਿਤ ਖੰਡ ਮਿੱਲਾਂ ਰਾਹੀਂ ਲਗਭਗ 2 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਵਾਈ ਗਈ ਹੈ ਕਿਉਂਕਿ ਧੂਰੀ ਯੂਨਿਟ ਨੂੰ ਚਾਲੂ ਨਹੀਂ ਕੀਤਾ ਗਿਆ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਅੰਨਦਾਤਾ ਦਾ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚੋਂ ਪੰਜਾਬ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਦੇਣ ਵਾਲਾ ਸੂਬਾ ਹੈ। ਐਸ.ਏ.ਪੀ. ਦੇ ਵਾਧੇ ਨਾਲ ਹੁਣ ਕਿਸਾਨਾਂ ਨੂੰ ਆਪਣੀ ਪੈਦਾਵਾਰ ਦਾ 391 ਰੁਪਏ ਪ੍ਰਤੀ ਕੁਇੰਟਲ ਭਾਅ ਮਿਲ ਰਿਹਾ ਹੈ।

ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸੰਯਮ ਅਗਰਵਾਲ, ਏ.ਡੀ.ਜੀ.ਪੀ. ਜਸਕਰਨ ਸਿੰਘ, ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ, ਕੇਨ ਕਮਿਸ਼ਨਰ ਪੰਜਾਬ ਰਾਜੇਸ਼ ਕੁਮਾਰ ਰਹੇਜਾ ਅਤੇ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

The post ਗੁਰਮੀਤ ਸਿੰਘ ਖੁੱਡੀਆਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕਰਨ ਦੇ ਹੁਕਮ appeared first on TheUnmute.com - Punjabi News.

Tags:
  • breaking-news
  • farmers
  • gurmeet-singh-khudian
  • latest-news
  • news
  • punjab
  • sugarcane
  • sugarcane-farmers
  • the-unmute-breaking-news
  • the-unmute-latest-update
  • the-unmute-punjabi-news

ਗੁਰਦੁਆਰਾ ਬੋਰਡ ਦੀਆਂ ਚੋਣਾਂ ਵਿੱਚ ਵੋਟਰ ਨਾਮਾਂਕਣ ਮੁਹਿੰਮ ਨੇ ਤੇਜ਼ੀ ਫੜੀ

Thursday 18 January 2024 01:05 PM UTC+00 | Tags: breaking-news elections gurdwara-board-elections gurdwara-board-elections-voter mohali news voter voter-enrolment

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜਨਵਰੀ, 2024: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਗੁਰਦੁਆਰਾ ਬੋਰਡ ਚੋਣਾਂ (Elections) ਲਈ ਵੱਧ ਤੋਂ ਵੱਧ ਵਿਅਕਤੀਆਂ ਨੂੰ ਵੋਟਰ (Voter) ਵਜੋਂ ਨਾਮਜ਼ਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਫਲ ਮਿਲਿਆ ਹੈ ਕਿਉਂਕਿ ਹੁਣ ਤੱਕ 40,000 ਦੇ ਕਰੀਬ ਵਿਅਕਤੀਆਂ ਦੇ ਫ਼ਾਰਮ ਪ੍ਰਾਪਤ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਗਿਣਤੀ 10,000 ਦੇ ਕਰੀਬ ਸੀ ਅਤੇ ਗੁਰਦੁਆਰਾ ਕਮੇਟੀਆਂ ਤੱਕ ਪਹੁੰਚ ਕਰਕੇ ਅਤੇ ਯੋਗ ਵੋਟਰਾਂ ਨੂੰ ਜਾਗਰੂਕ ਕਰਨ ਦੀ ਅਪੀਲ ਕਰਨ ਤੋਂ ਬਾਅਦ ਵੋਟਰ ਫਾਰਮਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਗੁਰਦੁਆਰਿਆਂ ਵਿੱਚ ਸ਼ੁਰੂ ਕੀਤੇ ਗਏ ਵਿਸ਼ੇਸ਼ ਕੈਂਪਾਂ ਦਾ ਭਰਪੂਰ ਲਾਭ ਮਿਲਿਆ ਹੈ ਅਤੇ ਅਸੀਂ ਵੋਟਰਾਂ ਦੇ ਫਾਰਮਾਂ ਦੀ ਗਿਣਤੀ ਵਿੱਚ ਲਗਾਤਾਰ ਅਤੇ ਨਿਰੰਤਰ ਵਾਧਾ ਦਰਜ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਪਟਵਾਰੀ ਅਤੇ ਸ਼ਹਿਰੀ ਖੇਤਰਾਂ ਵਿੱਚ ਮਿਉਂਸਪਲ ਸਟਾਫ਼ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਯੋਗ ਸਿੱਖ ਵੋਟਰਾਂ ਨੂੰ ਪੰਜੀਕਰਣ ਲਈ ਲਾਮਬੰਦ ਕਰ ਰਿਹਾ ਹੈ।

ਮਾਘੀ ਅਤੇ ਗੁਰਪੁਰਬ ਦੇ ਅਵਸਰਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਕ੍ਰਮਵਾਰ 4517 ਅਤੇ 3657 ਫਾਰਮ ਪ੍ਰਾਪਤ ਹੋਏ ਹਨ। ਸਬ ਡਵੀਜ਼ਨ ਵਾਰ ਫਾਰਮਾਂ ਦੀ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਹਾਲੀ ਨੇ ਹੁਣ ਤੱਕ 14303, ਡੇਰਾਬੱਸੀ ਨੇ 13209 ਜਦਕਿ ਖਰੜ ਨੇ 12733 ਦਾ ਯੋਗਦਾਨ ਪਾਇਆ ਹੈ। ਦਿਲਚਸਪ ਤੱਥ ਇਹ ਹੈ ਕਿ ਔਰਤਾਂ ਵੱਲੋਂ ਜਮ੍ਹਾਂ ਕਰਵਾਏ ਗਏ ਫਾਰਮ ਮਰਦਾਂ ਨਾਲੋਂ ਵਧੇਰੇ ਹਨ। ਔਰਤਾਂ ਵੱਲੋਂ 22490 ਅਤੇ ਪੁਰਸ਼ਾਂ ਵੱਲੋਂ 17399 ਫਾਰਮ ਜਮ੍ਹਾਂ ਕਰਵਾਏ ਗਏ ਹਨ।

ਉਨ੍ਹਾਂ ਨੇ ਯੋਗ ਸਿੱਖ ਵੋਟਰਾਂ (Voter) ਨੂੰ ਫਾਰਮ ਭਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਕਿਉਂਕਿ ਰਜਿਸਟ੍ਰੇਸ਼ਨ ਮੁਹਿੰਮ ਦੀ ਆਖਰੀ ਮਿਤੀ ਨੇੜੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 29 ਫਰਵਰੀ ਹੈ। ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਵਾਈਜ਼ਿੰਗ ਅਫ਼ਸਰ ਅਥਾਰਟੀਆਂ ਨੂੰ ਵੀ ਕਿਹਾ ਹੈ ਕਿ ਉਹ ਗੁਰਦੁਆਰਾ ਬੋਰਡ ਚੋਣਾਂ ਲਈ ਵੱਧ ਤੋਂ ਵੱਧ ਯੋਗ ਵੋਟਰਾਂ ਦੇ ਨਾਮ ਦਰਜ ਕਰਵਾਉਣ ਲਈ ਮੁਹਿੰਮ ਨੂੰ ਹੋਰ ਤੇਜ਼ ਕਰਨ।

The post ਗੁਰਦੁਆਰਾ ਬੋਰਡ ਦੀਆਂ ਚੋਣਾਂ ਵਿੱਚ ਵੋਟਰ ਨਾਮਾਂਕਣ ਮੁਹਿੰਮ ਨੇ ਤੇਜ਼ੀ ਫੜੀ appeared first on TheUnmute.com - Punjabi News.

Tags:
  • breaking-news
  • elections
  • gurdwara-board-elections
  • gurdwara-board-elections-voter
  • mohali
  • news
  • voter
  • voter-enrolment

ਜਨ ਸੰਵਾਦ ਪੋਰਟਲ 'ਤੇ ਅਪਲੋਡ ਹੋਏ ਕੰਮਾਂ ਨੂੰ ਰੋਜ਼ਾਨਾ ਦੇਖਣ ਅਧਿਕਾਰੀ: ਮਨੋਹਰ ਲਾਲ

Thursday 18 January 2024 01:16 PM UTC+00 | Tags: breaking-news haryana-news jan-samwad-portal latest-news manohar-lal news the-unmute the-unmute-news

ਚੰਡੀਗੜ੍ਹ, 18 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਅਧਿਕਾਰੀ ਜਨ ਸੰਵਾਦ ਪੋਰਟਲ ‘ਤੇ ਅਪਲੋਡ ਹੋਏ ਸਾਰੀ ਤਰ੍ਹਾ ਦੇ ਵਿਕਾਸ ਕੰਮਾਂ ਨੂੰ ਰੋਜ਼ਾਨਾ ਦੇਖਣ ਅਤੇ ਇਕ ਟੀਚਾ ਨਿਰਧਾਰਿਤ ਕਰਦੇ ਹੋਏ ਉਨ੍ਹਾਂ ਨੁੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਲਈ ਜਰੂਰੀ ਕਾਰਵਾਈ ਕਰਨ। ਅਧਿਕਾਰੀ ਵਿਕਾਸ ਕੰਮਾਂ ਦੀ ਪਲਾਨਿੰਗ ਜਿਨ੍ਹੀ ਵੱਧ ਕਰਣਗੇ ਉਨ੍ਹਾਂ ਹੀ ਸੂਬੇ ਦੀ ਜਨਤਾ ਨੁੰ ਫਾਇਦਾ ਹੋਵੇਗਾ। ਸੂਬਾ ਸਰਕਾਰ ਦੀ ਮੰਸ਼ਾ ਹੈ ਕਿ ਜਨ ਸੰਵਾਦ ਪ੍ਰੋਗ੍ਰਾਮ ਦੌਰਾਨ ਨਾਗਰਿਕਾਂ ਵੱਲੋਂ ਚੁੱਕੇ ਜਾ ਰਹੀ ਸਾਰੀ ਮੰਗਾਂ ਤੇ ਸ਼ਿਕਾਇਤਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਇੰਨ੍ਹਾਂ ਨੁੰ ਪੂਰਾ ਕੀਤਾ ਜਾਵੇ।

ਮਨੋਹਰ ਲਾਲ ਅੱਜ ਇੱਥੇ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਵਿਕਾਸ ਕੰਮਾਂ ਦੀ ਪ੍ਰਗਤੀ ਨੂੰ ਲੈ ਕੇ ਪ੍ਰਬੰਧਿਤ ਇਕ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਵੀ ਮੌਜੂਦ ਸਨ।

ਬੈਠਕ ਵਿਚ ਵਿਭਾਗ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲਾਂ ਪੂਰੇ ਸੂਬੇ ਤੋਂ ਵਿਕਾਸ ਕੰਮਾਂ ਨੁੰ ਲੈ ਕੇ ਜੋ ਵੀ ਮੰਗਾਂ ਆਉਂਦੀਆਂ ਸਨ ਉਹ ਸਬੰਧਿਤ ਵਿਭਾਗਾਂ ਵੱਲੋਂ ਮਨਮਰਜੀ ਦੇ ਆਧਾਰ ‘ਤੇ ਪੂਰੀ ਹੁੰਦੀਆਂ ਸਨ। ਇਸੀ ਨੂੰ ਦੇਖਦੇ ਹੋਏ ਮੌਜੂਦਾ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਅਪ੍ਰੈਲ ਮਹੀਨੇ ਵਿਚ ਜਨ ਸੰਵਾਦ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਤਾਂ ਜੋ ਲੋਕਾਂ ਤੋਂ ਮਿਲਣ ਵਾਲੀਆਂ ਸਾਰੀ ਮੰਗਾਂ ਦਾ ਰਜਿਸਟ੍ਰੇਸ਼ਣ ਹੋਵੇ ਅਤੇ ਉਸੀ ਆਧਾਰ ‘ਤੇ ਪ੍ਰਾਥਮਿਕਤਾ ਨਾਲ ਅਜਿਹੇ ਕੰਮਾਂ ਨੁੰ ਅਮਲੀਜਾਮਾ ਪਹਿਣਾਇਆ ਜਾ ਸਕੇ।

ਉਨ੍ਹਾਂ (Manohar Lal) ਨੇ ਕਿਹਾ ਕਿ ਮੌਜੂਦਾ ਵਿਚ ਵਿਕਾਸ ਕੰਮਾਂ ਨਾਲ ਸਬੰਧਿਤ ਲਗਭਗ 70000 ਡਿਮਾਂਡ/ਸ਼ਿਕਾਇਤ ਜਨ ਸੰਵਾਦ ਪੋਰਟਲ ‘ਤੇ ਅਪਲੋਡ ਹੋ ਚੁੱਕੀਆਂ ਹਨ। ਸੂਬੇ ਵਿਚ ਚੱਲ ਰਹੇ ਵਿਕਸਿਤ ਭਾਰਤ ਸੰਕਲਪ ਯਾਤਰਾ ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਆਉਣ ਵਾਲੀ ਸਾਰੀ ਮੰਗਾਂ ਨੂੰ ਵੀ ਇਸ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ। ਉਸ ਦੇ ਬਾਅਦ ਪ੍ਰਾਥਮਿਕਤਾ ਆਧਾਰ ‘ਤੇ ਸਾਰੇ ਕੰਮਾਂ ਨੁੰ ਧਰਾਤਲ ‘ਤੇ ਲਿਆਉਣ ਦੀ ਦਿਸ਼ਾ ਵਿਚ ਸਬੰਧਿਤ ਵਿਭਾਗ ਕੰਮ ਕਰਣਗੇ। ਇਸ ਲੜੀ ਵਿਚ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵੀ ਅਹਿਮ ਜਿਮੇਵਾਰੀ ਬਣਦੀ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਲ ਸੰਵਾਦ ਪੋਟਰਲ ਨਾਲ ਹੁਣ ਅਸੀਂ ਚੰਡੀਗੜ੍ਹ ਬੈਠੇ ਹੀ ਪਤਾ ਚਲਦਾ ਹੈ ਕਿ ਕਿਸੇ ਇਲਾਕੇ ਦੀ ਕੀ ਮੰਗ ਹੈ ਅਤੇ ਕਿਹੜੇ-ਕਿਹੜੇ ਕੰਮ ਪੈਂਡਿੰਗ ਹਨ ਤਾਂ ਜੋ ਇੰਨ੍ਹਾਂ ਨੁੰ ਪ੍ਰਾਥਮਿਕਤਾ ਦਿੰਦੇ ਹੋਏ ਤੇਜੀ ਨਾਲ ਪੁਰਾ ਕਰਵਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਆਂਚਲ ਵਿਚ ਵਿਕਾਸ ਕੰਮਾਂ ਦੇ ਲਈ ਧਨ ਦੀ ਕੋਈ ਕਮੀ ਨਹੀਂ ਹੈ ਜੇਕਰ ਬਜਟ ਨੂੰ ਹੋਰ ਵਧਾਉਣਾ ਪਵੇਗਾ ਤਾਂ ਵੀ ਅਸੀਂ ਵਧਾਵਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਗ੍ਰਾਮੀਣ ਆਂਚਲ ਵਿਚ ਛੋਟੇ ਪੱਧਰ ਦੇ ਵਿਕਾਸਾਤਮਕ ਕੰਮਾਂ ਨੂੰ ਸ਼ਾਂਤੀ ਦੇਣ ਲਈ ਯੂਨੀਵਰਸਿਟੀਆਂ ਦੇ ਵਿਸ਼ੇਸ਼ ਤੌਰ ‘ਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੁੰ ਅਜਿਹੇ ਕੰਮਾਂ ਨਾਲ ਜੋੜਿਆ ਜਾਵੇਗਾ। ਪਿੰਡ ਵਿਚ ਛੋਟੇ ਪੱਧਰ ਦੇ ਵਿਕਾਸ ਕੰਮਾਂ ਜਿਵੇਂ ਕਿ ਗਲੀਆਂ ਦਾ ਨਿਰਮਾਣ ਤੇ ਇੰਨ੍ਹਾਂ ਦੀ ਮੁਰੰਮਤ, ਸ਼ਿਵਧਾਮ ਦੀ ਮੁਰੰਮਤ ਆਦਿ ਦੇ ਰਫ ਐਸਟੀਮੇਟ ਬਣਵਾਉਣ ਲਈ ਇੰਨ੍ਹਾਂ ਵਿਦਿਆਰਥੀਆਂ ਦੀ ਸੇਵਾਵਾਂ ਲਈ ਜਾਣਗੀਆਂ, ਤਾਂ ਜੋ ਜਨ ਸੰਵਾਦ ‘ਤੇ ਅਜਿਹੇ ਸਾਰੇ ਕੰਮਾਂ ਨੁੰ ਲੈ ਕੇ ਆਈ ਮੰਗਾਂ ਦੀ ਵਿਕਾਸ ਪਰਿਯੋਜਨਾਵਾਂ ਨੂੰ ਤੇਜੀ ਦਿੱਤੀ ਜਾ ਸਕੇ। ਹਾਲਾਂਕਿ ਅਜਿਹੇ ਸਾਰੇ ਕੰਮਾਂ ਨੁੰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹੀ ਆਖੀਰੀ ਰੂਪ ਦੇਣਗੇ।

ਬੈਠਕ ਵਿਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ, ਕਿ ਇਸ ਵਿਸ਼ਾ ਵਿਚ ਤਿੰਨ ਯੂਨੀਵਰਸਿਟੀਆਂ ਦੇ ਕਾਇਸ ਚਾਂਸਲਰ ਤੇ ਹਰਿਆਣਾ ਸਟੇਟ ਏਜੂਕੇਸ਼ਨ ਕਾਊਂਸਿਲ ਦੇ ਨਾਲ ਉਨ੍ਹਾਂ ਦੀ ਗਲਬਾਤ ਹੋ ਚੁੱਕੀ ਹੈ। ਯੂਨੀਵਰਸਿਟੀਆਂ ਦੇ ਨਾਮਜਦ ਅਧਿਕਾਰੀ ਦੇ ਨਾਲ ਵਿਕਾਸ ਅਤੇ ਪੰਚਾਇਤ ਵਿਭਾਗ ਦਾ ਤਾਲਮੇਲ ਹੋ ਚੁੱਕਾ ਹੈ ਅਤੇ ਅਜਿਹੇ ਸਾਰੇ ਵਿਦਿਆਰਥੀਆਂ ਦਾ ਦੋ ਦਿਨਾਂ ਸਿਖਲਾਈ ਪ੍ਰੋਗ੍ਰਾਮ ਵੀ ਕਰਵਾਇਆ ਜਾਵੇਗਾ। ਇਹ ਕਦਮ ਯੁਨੀਵਰਸਿਟੀਆਂ ਦੇ ਵਿਦਿਆਰਥੀਆਂ ਲਈ ਇਕ ਬਿਹਤਰ ਇੰਟਰਨਸ਼ਿਪ ਪ੍ਰੋਗ੍ਰਾਮ ਵੀ ਹੋਵੇਗਾ।

ਮੀਟਿੰਗ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਵਿੱਤ ਆਯੋਗ ਤੇ ਕੇਂਦਰੀ ਵਿੱਤ ਆਯੋਜਗ ਦੇ ਗ੍ਰਾਂਟ ਦੇ ਖਰਚ ਤੇ ਵਰਤੋ , ਜਿਲ੍ਹਾ ਪਰਿਸ਼ਦ, ਗ੍ਰਾਮ ਪੰਚਾਇਤ ਤੇ ਪੰਚਾਇਤ ਸਮਿਤੀ ਵਿਚ ਵਿਕਾਸ ਕੰਮਾਂ, ਅਮ੍ਰਿਤ ਸਰੋਵਰ ਤੇ ਅਮ੍ਰਿਤ ਪਲੱਸ ਸਰੋਵਰ ਆਦਿ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ। ਨਾਲ ਹੀ ਵਿਕਾਸ ਪਰਿਯੋਜਨਾਵਾਂ ਦੀ ਮੈਪਿੰਗ ਨੁੰ ਲੈ ਕੇ ਵੀ ਚਰਚਾ ਕੀਤੀ।

The post ਜਨ ਸੰਵਾਦ ਪੋਰਟਲ ‘ਤੇ ਅਪਲੋਡ ਹੋਏ ਕੰਮਾਂ ਨੂੰ ਰੋਜ਼ਾਨਾ ਦੇਖਣ ਅਧਿਕਾਰੀ: ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • haryana-news
  • jan-samwad-portal
  • latest-news
  • manohar-lal
  • news
  • the-unmute
  • the-unmute-news

ਸੜਕ ਦੁਰਘਟਨਾਵਾਂ 'ਚ ਕਮੀ ਲਿਆਉਣ ਤਹਿਤ ਵੱਡੇ ਪੱਧਰ 'ਤੇ ਕੀਤਾ ਜਾਵੇਗਾ ਕੰਮ: ਸੰਜੀਵ ਕੌਸ਼ਲ

Thursday 18 January 2024 01:20 PM UTC+00 | Tags: accidents breaking-news haryana punjab-road-accidents road-accidents road-accidents-in-india

ਚੰਡੀਗੜ੍ਹ, 18 ਜਨਵਰੀ 2024: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਰਾਜ ਵਿਚ ਸੜਕ ਦੁਰਘਟਨਾਵਾਂ (Road accidents) ਵਿਚ ਕਮੀ ਲਿਆਉਣ ਲਈ ਵੱਡੇ ਪੱਧਰ ‘ਤੇ ਕਾਰਜ ਕੀਤਾ ਜਾਵੇਗਾ। ਇਸ ਦੇ ਲਈ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਹਰ ਮਹੀਨੇ ਸੜਕ ਸੁਰੱਖਿਆ ਸੰਗਠਨ ਦੇ ਨਾਲ ਮਹੀਨਾਵਾਰ ਮੀਟਿੰਗ ਪ੍ਰਬੰਧਿਤ ਕਰਣਗੇ। ਇਸ ਤੋਂ ਇਲਾਵਾ, ਲੋਕਾਂ ਨੁੰ ਜਾਗਰੁਕ ਅਤੇ ਸੁਚੇਤ ਕਰਨ ਲਈ ਜਾਗਰੁਕਤਾ ਮੁਹਿੰਮ ਵੀ ਚਲਾਈ ਜਾਵੇਗੀ।

ਮੁੱਖ ਸਕੱਤਰ ਅੱਜ ਇੱਥੇ ਭਾਰਤੀ ਤਕਨਾਲੋਜੀ ਸੰਸਥਾਨ, ਮਦਰਾਸ ਦੇ ਸੜਕ ਸੁਰੱਖਿਆ ਐਕਸੀਲੈਂਸ ਕੇਂਦਰ ਵੱਲੋਂ ਵਿਕਸਿਤ ਸੰਜੈ ਦੇ ਨਾਮ ਦੀ ਲੋਕੇਸ਼ਨ ਇੰਟੈਲੀਜੈਂਸ ਪਲੇਟਫਾਰਮ ਲਾਂਚ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮਹਾਭਾਂਰਤ ਦੇ ਧ੍ਰਿਤਰਾਸ਼ਟਰ ਦੇ ਸੰਜੈ ਦੇ ਵ੍ਰਤਾਂਤ ਦੀ ਤਰ੍ਹਾ ਲੋਕ ਆਪਣੇ ਦਿਮਾਗ ਵਿਚ ਇਸ ਐਪ ਨੁੰ ਸਦਾ ਯਾਦ ਰੱਖਣਗੇ ਅਤੇ ਇਸ ਨਾਲ ਸੜਕ ਦੁਰਘਟਨਾਵਾਂ ਵਿਚ ਜਰੂਰ ਹੀ ਕਮੀ ਆਵੇਗੀ। ਇਸ ਤੋਂ ਇਨਾਵਾ, ਡਾਟਾ ਇਕੱਠਾ ਕਰਨ ਵਿਚ ਵੀ ਸੰਜੈ ਐਪ ਦੀ ਮਦਦ ਲਈ ਜਾਵੇਗੀ।

ਮੁੱਖ ਸਕੱਤਰ ਨੇ ਕਿਹਾ ਕਿ ਇਹ ਐਪ ਟੂਲ ਸੜਕ-ਸਵਾਮਿਤਵ ਵਾਲੀ ਏਜੰਸੀਆਂ, ਕਾਨੂੰਨ ਬਦਲਾਅ, ਐਮਰਜੈਂਸੀ ਸੇਵਾ ਪ੍ਰਦਾਤਾਵਾਂ ਅਤੇ ਹੋਰ ਸੜਕ ਸੁਰੱਖਿਆ ਹਿਤਧਾਰਕਾਂ ਦੇ ਲਈ ਕਾਫੀ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਵੀ ਇਸ ਟੂਲ ਦੀ ਮਦਦ ਨਾਲ ਹਾਈ ਫਰੀਕਵੇਂਸੀ ਐਮਸੀਡੇਂਟ ਜੋਨ ਨਾਲ ਸਬੰਧਿਤ ਡੇਟਾ ਜੁਟਾ ਕੇ ਯੋਜਨਾ ਅਮਲ ਵਿਚ ਲਿਆਈ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਇਸ ਸਮੇਂ ਸੜਕ ਦੁਰਘਟਨਾਵਾਂ (Road accidents) ਅਤੇ ਇੰਨ੍ਹਾਂ ਦੇ ਕਾਰਨ ਹੋਣ ਵਾਲੀ ਮੌਤਾਂ ਦੀ ਗਿਣਤੀ ਦੁਨੀਆ ਵਿਚ ਸੱਭ ਤੋਂ ਵੱਧ ਹੈ। ਕੇਂਦਰੀ ਸੜਕ ਟ੍ਰਾਂਸਪੋਰਟ ਤਅੇ ਰਾਜਮਾਰਗ ਮੰਤਰਾਲੇ ਵੱਲੋਂ ਪ੍ਰਕਾਸ਼ਿਤ 2022 ਦੇ ਦੁਰਘਟਨਾ ਆਂਕਨਿਆਂ ਤੋਂ ਪਤਾ ਚਲਦਾ ਹੈ ਕਿ ਭਾਂਰਤ ਵਿਚ ਲਗਭਗ 60 ਫੀਸਦੀ ਮੌਤਾਂ ਵਿੱਚੋਂ 5 ਫੀਸਦੀ ਮੌਤ ਸੜਕਾਂ (ਕੌਮੀ ਅਤੇ ਸੂਬਾ ਰਾਜਮਾਰਗ) ‘ਤੇ ਹੋਈਆਂ। ਦੇਸ਼ ਵਿਚ ਸੜਕ ਦੁਰਘਟਨਾਵਾਂ ਵਿਚ ਹੋਈ ਕੁੱਲ ਮੌਤਾਂ ਵਿਚ 83.4 ਫੀਸਦੀ ਹਿੱਸਾ 18 ਤੋਂ 60 ਸਾਲ ਦੇ ਉਮਰ ਵਰਗ ਦੇ ਕੰਮਕਾਜੀ ਲੋਕਾਂ ਦਾ ਹੈ, ਜਿਸ ਤੋਂ ਪਰਿਵਾਰ ਤੇ ਸਮਾਜ ‘ਤੇ ਵੱਡੇ ਪੈਮਾਨੇ ‘ਤੇ ਭਾਵਨਾਤਮਕ ਅਤੇ ਮਨੋਵਿਗਿਆਨਕਪ੍ਰਭਾਵ ਪੈਂਦਾ ਹੈ।

ਇਸ ਦੇ ਨਾਲ ਹੀ, ਇੰਨ੍ਹਾਂ ਤੋਂ ਰਾਸ਼ਟਰ ਨੁੰ ਵੀ ਇਕ ਵੱਡੀ ਸਮਾਜਿਕ ਆਰਥਕ ਕੀਮਤ ਚੁਕਾਉਣੀ ਪੈਂਦੀ ਹੈ। ਹਰਿਆਣਾ ਦੇ ਸੱਤ ਜਿਲ੍ਹਿਆਂ ਵਿਚ ਸਾਲ 2022 ਦੌਰਾਨ ਦੁਰਘਟਨਾਵਾਂ ਵੱਧ ਹੋਈਆਂ ਜਿਨ੍ਹਾਂ ‘ਤੇ ਵਿਸ਼ੇਸ਼ ਰੂਪ ਨਾਲ ਫੋਕਸ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਹਾਈ ਸਪੀਡ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨਾ, ਖਤਰਨਾਕ ਓਵਰਟੇਕਿੰਗ, ਲੇਨ ਜੇਜਿੰਗ, ਡਰੰਕ ਐਂਡ ਡਰਾਇਵ ਦੇ ਪ੍ਰਤੀ ਵੀ ਵਿਸ਼ੇਸ਼ ਰੂਪ ਨਾਲ ਜਾਗਰੁਕ ਅਤੇ ਸੁਚੇਤ ਕੀਤਾ ਜਾਵੇਗਾ।

ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਸੰਜੈ ਹਿੱਤਧਾਰਕਾਂ ਲਈ ਦੁਰਘਟਨਾ ਵਾਲੇ ਬਲੈਕ ਸਪਾਟ ਅਤੇ ਉਭਰਦੇ ਬਲੈਕ ਸਪਾਟ ਦਾ ਪਤਾ ਲਗਾਉਣ ਦਾ ਇਕ ਸਿੰਗਲ ਪਲੇਟਫਾਰਮ ਹੋਵੇਗਾ। ਇਸ ਤੋਂ ਇਹ ਨਿਰਧਾਰਿਤ ਕੀਤਾ ਜਾ ਸਕੇਗਾ ਕਿ ਕਿਸ ਤਰ੍ਹਾ ਦੀ ਦਖਲਅੰਦਾਜੀ ਦੀ ਜਰੂਰਤਾਂ ਨਾਲ ਦੁਰਘਟਨਾਵਾਂ ਵਿਚ ਕਮੀ ਲਿਆ ਕੇ ਜਾਣ ਤੇ ਮਾਲ ਦੇ ਹੋਣ ਵਾਲੇ ਨੁਕਸਾਨ ਨੁੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਲੇਟਫਾਰਮ ਵਿਚ ਹੀਟਮੈਪ ਟ੍ਰੈਂਡ ਪੈਟਰਨ ਵਜੋ ਵਿਜੂਲਾਈਜਰ ਦੇ ਨਾਲ ਕਿਲੋਮੀਟਰ ਵਿਸ਼ਲੇਸ਼ਣ, ਕੋਰੀਡੋਰ ਵਿਸ਼ਲੇਸ਼ਣ , ਕਲਸਟਰ ਵਿਸ਼ਲੇਸ਼ਣ ਕਰਨ ਦੀ ਸਮੱਗਰੀ ਵੀ ਸ਼ਾਮਿਲ ਹੈ।

The post ਸੜਕ ਦੁਰਘਟਨਾਵਾਂ ‘ਚ ਕਮੀ ਲਿਆਉਣ ਤਹਿਤ ਵੱਡੇ ਪੱਧਰ ‘ਤੇ ਕੀਤਾ ਜਾਵੇਗਾ ਕੰਮ: ਸੰਜੀਵ ਕੌਸ਼ਲ appeared first on TheUnmute.com - Punjabi News.

Tags:
  • accidents
  • breaking-news
  • haryana
  • punjab-road-accidents
  • road-accidents
  • road-accidents-in-india

ਹਰਿਆਣਾ ਦੀ ਜਲ ਸੰਸਾਧਨ ਕਾਰਜ ਯੋਜਨਾ ਦੇ ਧਰਾਤਲ 'ਤੇ ਆਉਣ ਲੱਗੇ ਸਕਾਰਾਤਮਕ ਨਤੀਜੇ: CM ਮਨੋਹਰ ਲਾਲ

Thursday 18 January 2024 01:25 PM UTC+00 | Tags: breaking-news cm-manohar-lal haryana news water-resources-action water-resources-action-plan

ਚੰਡੀਗੜ੍ਹ, 18 ਜਨਵਰੀ 2024: ਹਰਿਆਣਾ ਵਿਚ ਪਾਣੀ ਦੀ ਉਪਲਬਧਤਾ ਤੇ ਮੰਗ ਦੇ ਅੰਤਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਜਲ ਸਰੰਖਣ (Water Resources) ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਦੇ ਹੋਏ ਸ਼ੁਰੂ ਕੀਤੀ ਗਈ ਦੋਸਾਲਾਂ ਜਲ ਸੰਸਾਧਨ ਕਾਰਜ ਯੋਜਨਾ (2023-2025) ਦੇ ਹੁਣ ਧਰਾਤਲ ‘ਤੇ ਸਕਾਰਾਤਮਕ ਨਤੀਜੇ ਦਿਖਣ ਲੱਗੇ ਹਨ। ਕਾਰਜ ਯੋਜਨਾ ਦੇ ਤਹਿਤ ਦਸੰਬਰ 2023 ਤਕ 260498 ਕਰੋੜ ਲੀਟਰ ਪਾਣੀ ਦੀ ਬਚੱਤ ਦਾ ਟੀਚਾ ਸੀ, ਜਿਸ ਦਾ 95 ਫੀਸਦੀ ਯਾਨੀ 248702 ਕਰੋੜ ਲੀਟਰ ਪਾਣੀ ਦੀ ਬਚੱਤ ਦੇ ਟੀਚੇ ਨੂੰ ਪੂਰਾ ਕਰ ਲਿਆ ਗਿਆ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਭੂ-ਜਲ ਪੱਧਰ ਸੱਭ ਤੋਂ ਵੱਧ ਹੇਠਾਂ ਚਲਾ ਗਿਆ ਹੈ, ਉਨ੍ਹਾਂ ਪਿੰਡਾਂ ਵਿਚ ਭੂ-ਜਲ ਰਿਚਾਰਜਿੰਗ ਦੀ ਯੋਜਨਾਵਾਂ (Water Resources) ਸਭ ਤੋਂ ਪਹਿਲਾਂ ਲਾਗੂ ਕਰਨ। ਇਸੀ ਤਰ੍ਹਾ, ਜਿਨ੍ਹਾਂ ਖੇਤਰਾਂ ਵਿਚ ਜਲਭਰਾਵ ਦੀ ਸਮਸਿਆ ਹਾਲ ਹੀ ਵਿਚ ਸ਼ੁਰੂ ਹੋਈ ਹੈ, ਉਨ੍ਹਾਂ ਖੇਤਰਾਂ ਵਿਚ ਇਸ ਸਮਸਿਆ ਨੂੰ ਸੱਭ ਤੋਂ ਪਹਿਲਾਂ ਦੂਰ ਕਰਨ ਤਾਂ ਜੋ ਅਜਿਹੇ ਖੇਤਰਾਂ ਨੂੰ ਤੁਰੰਤ ਠੀਕ ਕੀਤਾ ਜਾ ਸਕੇ। ਉਨ੍ਹਾਂ ਨੇ ਮਾਰਚ 2024 ਤਕ ਪਾਣੀ ਦੀ ਬਚੱਤ ਕਰਨ ਦੇ ਨਿਰਧਾਰਿਤ ਟੀਚੇ ਨੂੰ ਪੁਰਾ ਕਰਨ ਲਈ ਤੇਜੀ ਨਾਲ ਕਾਰਜ ਕਰਨ ਦੇ ਨਿਰਦੇਸ਼ ਦਿੱਤੇ।

ਮਨੋਹਰ ਲਾਲ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਵਿਚ ਕਈ ਖੇਤਰ ਅਜਿਹੇ ਹਨ, ਜਿੱਥੇ ਜਲਭਰਾਵ ਦੀ ਸਮਸਿਆ ਹੈ, ਪਰ ਉੱਥੇ ਭੂਜਲ ਪੱਧਰ ਕਾਫੀ ਹੇਠਾਂ ਚਲਾ ਗਿਆਹੈ। ਇਸ ਦਾ ਪ੍ਰਮੁੱਖ ਕਾਰਨ ਕੇਮੀਕਲਯੁਕਤ ਫਰਟੀਲਾਈਜਰ ਦਾ ਬਹੁਤ ਵੱਧ ਇਸਤੇਮਾਲ ਹਨੇ, ਜਿਸ ਦੇ ਕਾਰਨ ਮਿੱਟੀ ਦੀ ਪਰਤ ਮੋਟੀ ਹੋਣ ਦੇ ਨਾਲ-ਨਾਲ ਕਲੇ ਦਾ ਰੂਪ ਲੈ ਚੁੱਕੀ ਹੈ। ਇਸ ਕਾਰਨ ਪਾਣੀ ਭੂਮੀ ਵਿਚ ਨਹੀਂ ਜਾ ਪਾ ਰਿਹਾ ਹੈ, ਜਿਸ ਨਾਲ ਭੂਜਲ ਪੱਧਰ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਇਸ ਲਈ ਇੰਨ੍ਹਾਂ ਇਲਾਕਿਆਂ ਵਿਚ ਭੂਜਲ ਨੂੰ ਕਿਵੇਂ ਰਿਚਾਰਜ ਕੀਤਾ ਜਾ ਸਕੇ, ਇਸ ਦੇ ਲਈ ਵਿਗਿਆਨਕ ਅਧਿਐਨ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਜਲ ਸਰੰਖਣ ਦੀ ਮੁਹਿੰਮ ਵਿਚ ਲੱਗੇ ਸਾਰੇ ਸਬੰਧਿਤ ਵਿਭਾਗਾਂ ਨੂੰ ਇਕੱਠੇ ਤਾਲਮੇਲ ਬਿਠਾ ਕੇ ਯੋਜਨਾਵਾਂ ਦਾ ਲਾਗੂ ਕਰਨਾ ਯਕੀਨੀ ਕਰਨਾ ਚਾਹੀਦਾ ਹੈ। ਇਸ ਦੇ ਲਈ ਹਰ ਜਿਲ੍ਹਾਂ ਦੀ ਮੈਪਿੰਗ ਕਰ ਘੱਟ ਸਮੇਂ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਡਾਟਾ ਦੇ ਤਸਦੀਕ ਲਈ ਇਕ ਮੈਕੇਨੀਜਮ ਤਿਆਰ ਕੀਤਾ ਜਾਵੇ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਕੰਮ ਵਿਚ ਲਗਾਇਆ ਜਾਵੇ, ਤਾਂ ਜੋ ਸਹੀ ਡਾਟਾ ਦੀ ਰਿਪੋਰਟਿੰਗ ਯਕੀਨੀ ਹੋ ਸਕੇ।

ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਜਿਲ੍ਹਾ ਇਲਾਕਿਆਂ ਵਿਚ ਭੂਜਲ ਪੱਧਰ 100 ਮੀਟਰ ਤੋਂ ਹੇਠਾ ਚਲਾ ਗਿਆ ਹੈ ਅਜਿਹੇ ਲਗਭਗ 200 ਪਿੰਡਾਂ ਨੁੰ ਚੋਣ ਕਰ ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾਵੇ। ਖੇਤੀਬਾੜੀ ਵਿਭਾਗ ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਨੁੰ ਸੂਖਮ ਸਿੰਚਾਈ ਲਈ ਪ੍ਰੇਰਿਤ ਕਰਨ। ਇਸ ਤੋਂ ਇਲਾਵਾ, ਜਿੱਥੇ ਭੂਜਲ ਪੱਧਰ 30 ਮੀਟਰ ਤਕ ਪਹੁੰਚ ਚੁੱਕਾ ਹੈ, ਉਨ੍ਹਾਂ ਇਲਾਕਿਆਂ ਵਿਚ ਵੀ ਸਿੰਚਾਈ ਕਰਨ ਲਈ ਫੀਡਰ ਚੋਣ ਕਰ ਕੇ ਉੱਥੇ ਸੌ-ਫੀਸਦੀ ਟਿਯੂਬਵੈਲਾਂ ਨੂੰ ਸੌਰ ਉਰਜਾ ‘ਤੇ ਲਿਆਇਆ ਜਾਵੇ।

ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਜਿਸ ਸਰਕਾਰੀ ਭਵਨਾਂ ਵਿਚ ਰੇਨ ਵਾਟਰ ਹਾਰਵੇਸਟਿੰਗ ਸਿਸਟਮ ਲੱਗੇ ਹੋਏ ਹਨ, ਉਨ੍ਹਾਂ ਦੀ ਵੀ ਲਗਾਤਾਰ ਮਾਨੀਟਰਿੰਗ ਕੀਤੀ ਜਾਵੇ, ਤਾਂ ਜੋ ਬਰਸਾਤ ਦੇ ਪਾਣੀ ਨੂੰ ਇੱਕਠਾ ਲਗਾਤਾਰ ਯਕੀਨੀ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਲਗਾਤਾਰ ਪਾਣੀ ਬਚਾਉਣ ਲਈ ਜਾਗਰੁਕ ਕਰਦੇ ਰਹਿਣਾ ਚਾਹੀਦਾ ਹੈ। ਜਲ ਸਰੰਖਣ ਇਕ ਲਗਾਤਾਰ ਚਲਣ ਵਾਲੀ ਮੁਹਿੰਮ ਹੈ, ਇਸ ਲਈ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਵਿਸ਼ੇਸ਼ ਜਾਗਰੁਕਤਾ ਮੁਹਿੰਮ ਚਲਾਉਣ।

ਮੀਟਿੰਗ ਵਿਚ ਹਰਿਆਣਾ ਜਲ ਸੰਸਾਧਨ ਅਥਾਰਿਟੀ ਦੀ ਅਗਵਾਈ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਦਸਿਆ ਕਿ ਅਥਾਰਿਟੀ ਨੇ ਹੁਣ ਤਕ ਲਗਭਗ 3022 ਬਿਨਿਆਂ ਨੂੰ ਬਰਸਾਤੀ ਜਲ ਇੱਕਠਾ ਅਤੇ ਗੈਰ-ਪੀਣ ਯੋਗ ਵਰਤੋ ਲਈ ਉਪਚਾਰਿਤ ਵੇਸ਼ਟ ਜਲ ਦੀ ਵਰਤੋ ਯਕੀਨੀ ਕਰ ਕੇ ਜਲ ਸਰੰਖਣ ਅਤੇ ਭੂਜਲ ਰਿਚਾਰਜਿੰਗ ਦੀ ਮੰਜੂਰੀ ਦਿੱਤੀ ਹੈ। ਇਸ ਨਾਲ ਅਥਾਰਿਟੀ ਨੇ 142.80 ਕਰੋੜ ਰੁਪਏ ਟੈਰਿਫ ਤੇ ਬਿਨੈ ਫੀਸ ਵਜੋ ਪ੍ਰਾਪਤ ਕੀਤੇ ਹਨ। ਮੁੱਖ ਮੰਤਰੀ ਮਨੋਹਰ ਲਾਲ ਨੇ ਜਲ ਸਰੰਖਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਸਮਰਪਿਤ ਯਤਨਾਂ ਲਈ ਅਥਾਰਿਟੀ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ।

ਕੇਸ਼ਨੀ ਆਨੰਦ ਅਰੋੜਾ ਨੇ ਦਸਿਆ ਕਿ ਸਾਲ 2022-23 ਦੌਰਾਨ ਅਥਾਰਿਟੀ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਨੁੰ ਜਲ ਸਰੰਖਣ ਪਰਿਯੋਜਨਾਵਾਂ ਲਈ 65.01 ਕਰੋੜ ਰੁਭਏ ਦੀ ਰਕਮ ਪ੍ਰਦਾਨ ਕੀਤੀ ਹੈ। ਨਾਲ ਹੀ, ਰਾਜ ਦੇ ਸਕੂਲਾਂ ਵਿਚ 237 ਰੂਫ ਟਾਪ ਬਰਸਾਤੀ ਜਲ ਇਕੱਠਾ ਢਾਂਚਿਆਂ ਲਈ ਵੀ 4.30 ਕਰੋੜ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ। ਸਾਲ 2023-24 ਦੌਰਾਨ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੀ ਜਲ ਸਰੰਖਣ ਪਰਿਯੋਜਨਾਵਾਂ ਲਈ ਅਥਾਰਿਟੀ 21.70 ਕਰੋੜ ਰੁਪਏ ਦੀ ਰਕਮ ਪ੍ਰਦਾਨ ਕਰੇਗਾ।

ਮੀਟਿੰਗ ਵਿਚ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਦੋਸਾਲਾਂ ਜਲ ਸੰਸਾਧਨ ਕਾਰਜ ਯੋਜਨਾ (2023-2025) ਤਹਿਤ ਹੁਣੀ ਤਕ ਪ੍ਰਾਪਤ ਸਫਲਤਾਵਾਂ ਵਿਚ 245493 ਏਕੜ ਖੇਤਰ ਵਿਚ ਡੀਐਸਆਰ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ, 244464 ਏਕੜ ਵਿਚ ਕਿਸਮ ਸੁਧਾਰ, ਸੂਖਮ ਸਿੰਚਾਈ ਨੂੰ ਅਪਨਾਉਣਾ ਅਤੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਵੱਲੋਂ ਹੜ੍ਹ ਦੇ ਪਾਣੀ ਦੇ ਸਰੰਖਣ ਲਈ 26 ਜਲ ਵੇਅਰਹਾਊਸਿਸ ਦਾ ਨਿਰਮਾਣ ਕਰਨਾ ਸ਼ਾਮਿਲ ਹੈ।

ਉਨ੍ਹਾਂ ਨੇ ਦਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਵੱਖ-ਵੱਖ ਸੁਧਾਰਾਤਮਕ ਉਪਾਆਂ ਨੂੰ ਅਪਣਾ ਕੇ ਕੁੱਲ 173369 ਕਰੋੜ ਲੀਟਰ ਪਾਣੀ ਦੀ ਬਚੱਤ ਕੀਤੀ ਹੈ। ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਨੇ ਚੈਨਲਾਂ ਦਾ ਆਧੁਨੀਕੀਕਰਣ/ਪੁਨਰਵਾਸ, ਹੜ੍ਹ ਦੇ ਪੀਣ ਦੀ ਵਰਤੋ ਕਰਨ ਤਹਿਤ ਨਵੇ

The post ਹਰਿਆਣਾ ਦੀ ਜਲ ਸੰਸਾਧਨ ਕਾਰਜ ਯੋਜਨਾ ਦੇ ਧਰਾਤਲ ‘ਤੇ ਆਉਣ ਲੱਗੇ ਸਕਾਰਾਤਮਕ ਨਤੀਜੇ: CM ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • cm-manohar-lal
  • haryana
  • news
  • water-resources-action
  • water-resources-action-plan

ਚੰਡੀਗੜ੍ਹ, 18 ਜਨਵਰੀ 2024: ਲੁਧਿਆਣਾ ‘ਚ 4 ਸਾਲ ਦੀ ਬੱਚੀ ਨਾਲ ਬਲਾਤਕਾਰ (Rape) ਅਤੇ ਕਤਲ ਦੇ ਮਾਮਲੇ ‘ਚ ਨੇਪਾਲ ਬਾਰਡਰ ਤੋਂ ਫੜੇ ਜਾਣ ਤੋਂ ਬਾਅਦ ਸੋਨੂੰ ਨੇ ਪੁਲਿਸ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ। ਉਹ ਸ਼ਰਾਬ ਪੀ ਕੇ ਬੱਚੀ ਨੂੰ ਨਾਲ ਲੈ ਗਿਆ। ਜਦੋਂ ਉਸ ਨੇ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੀਕਣ ਲੱਗੀ। ਇਸ ਲਈ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤਾ ਗਿਆ।

ਵਾਰਦਾਤ (Rape) ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸ ਨੇ ਬੱਚੀ ਦੀ ਲਾਸ਼ ਨੂੰ ਬੈੱਡ ਬਾਕਸ ‘ਚ ਲੁਕਾ ਦਿੱਤਾ ਅਤੇ ਫਰਾਰ ਹੋ ਗਿਆ। ਲੁਧਿਆਣਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈ।

ਸੰਯੁਕਤ ਪੁਲਿਸ ਕਮਿਸ਼ਨਰ ਅਨੁਸਾਰ ਸੋਨੂੰ ਦਸੰਬਰ 2023 ਵਿੱਚ ਆਪਣੇ ਭਰਾ ਅਸ਼ੋਕ ਨਾਲ ਰਹਿਣ ਆਇਆ ਸੀ। ਪੁਲਿਸ ਮੁਤਾਬਕ ਸੋਨੂੰ ਦਾ ਭਰਾ ਇਲਾਕੇ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਹੈ। 28 ਦਸੰਬਰ ਨੂੰ ਸੋਨੂੰ ਬੱਚੀ ਨੂੰ ਉਸ ਦੀ ਦਾਦੀ ਦੀ ਚਾਹ ਦੀ ਦੁਕਾਨ ਤੋਂ ਕੁਝ ਲੈਣ ਦੇ ਬਹਾਨੇ ਲੈ ਗਿਆ। ਇਸ ਤੋਂ ਬਾਅਦ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਸ ਤੋਂ ਬਾਅਦ ਜਦੋਂ ਦੁਪਹਿਰ ਤੱਕ ਬੱਚੀ ਘਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਆਸ-ਪਾਸ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਜਦੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਥੇ ਰਹਿਣ ਵਾਲਾ ਸੋਨੂੰ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਜਾਂਦਾ ਨਜ਼ਰ ਆਇਆ। ਜਦੋਂ ਪੁਲਿਸ ਅਤੇ ਪਰਿਵਾਰ ਵਾਲੇ ਸੋਨੂੰ ਦੇ ਕਮਰੇ ‘ਚ ਪਹੁੰਚੇ ਤਾਂ ਬੱਚੀ ਦੀ ਲਾਸ਼ ਬੈੱਡ ਬਾਕਸ ‘ਚ ਪਈ ਮਿਲੀ।

ਇਸ ਤੋਂ ਬਾਅਦ ਜਦੋਂ ਪੁਲਿਸ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਸਾਹਮਣੇ ਆਇਆ ਕਿ ਲੜਕੀ ਦਾ 30 ਤੋਂ 40 ਸੈਕਿੰਡ ਤੱਕ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੀ ਗਰਦਨ ‘ਤੇ ਉਂਗਲਾਂ ਦੇ ਨਿਸ਼ਾਨ ਸਨ। ਬੱਚੀ ਦੇ ਗੁਪਤ ਅੰਗਾਂ ‘ਚ ਵੀ ਖੂਨ ਵਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਡਾਬਾ ਥਾਣਾ ਪੁਲਿਸ ਨੇ ਸੋਨੂੰ ਦੇ ਖਿਲਾਫ ਆਈਪੀਸੀ ਦੀ ਧਾਰਾ 302, 376ਏ, 376-ਏਬੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਪੁਲਿਸ ਸੋਨੂੰ ਦੀ ਭਾਲ ਕਰ ਰਹੀ ਸੀ।

ਸੰਯੁਕਤ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਬੈੱਡ ਬਾਕਸ ਵਿੱਚ ਲੁਕੋ ਕੇ ਸੋਨੂੰ ਸਿੱਧਾ ਲੁਧਿਆਣਾ ਰੇਲਵੇ ਸਟੇਸ਼ਨ ਚਲਾ ਗਿਆ। ਉਸ ਕੋਲ ਕਿਰਾਏ ਲਈ ਪੈਸੇ ਨਹੀਂ ਸਨ, ਇਸ ਲਈ ਉਸ ਨੇ ਆਪਣਾ ਮੋਬਾਈਲ 250 ਰੁਪਏ ਵਿੱਚ ਵੇਚ ਦਿੱਤਾ। ਉਥੋਂ ਉਸ ਨੇ ਅੰਬਾਲਾ ਜਾਣ ਵਾਲੀ ਟਰੇਨ ਫੜੀ। ਉਹ ਕਈ ਦਿਨ ਅੰਬਾਲਾ ਵਿਚ ਰਿਹਾ। ਇਸ ਤੋਂ ਬਾਅਦ ਉਹ ਹਰਿਦੁਆਰ ਅਤੇ ਉਥੋਂ ਦਿੱਲੀ ਚਲਾ ਗਿਆ । ਉਸ ਨੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੀ ਯੋਜਨਾ ਬਣਾਈ ਸੀ। ਹਾਲਾਂਕਿ ਪੁਲਿਸ ਟੀਮ ਨੇ ਉਸਦਾ ਪਿੱਛਾ ਕੀਤਾ ਅਤੇ ਨੇਪਾਲ ਬਾਰਡਰ ਤੋਂ ਉਸਨੂੰ ਫੜ ਲਿਆ।

ਪੁਲਿਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਹ ਪੰਜਾਬ ਦੇ ਕਈ ਬੈਂਕਾਂ ਵਿੱਚ ਵੀ ਕੰਮ ਕਰ ਚੁੱਕਾ ਹੈ। ਮੁਲਜ਼ਮ ਨੂੰ ਬਾਇਓਮੈਟ੍ਰਿਕ ਹਾਜ਼ਰੀ ਅਤੇ ਆਧਾਰ ਕਾਰਡ ਆਦਿ ਬਣਾਉਣ ਦੀ ਵੀ ਪੂਰੀ ਜਾਣਕਾਰੀ ਹੈ। ਇਸ ਕਾਰਨ ਉਸ ਨੇ ਮੋਬਾਈਲ ਦੀ ਵਰਤੋਂ ਨਹੀਂ ਕੀਤੀ। ਉਹ 2 ਦਿਨ ਹਰਿਦੁਆਰ ‘ਚ ਰਿਹਾ ਅਤੇ ਫਿਰ 3 ਦਿਨ ਰਿਸ਼ੀਕੇਸ਼ ‘ਚ ਕਿਸੇ ਬਾਬੇ ਦੇ ਡੇਰੇ ‘ਚ ਲੁਕ ਗਿਆ।

ਸੰਯੁਕਤ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਗਿਆ ਹੈ। ਸਮਾਜਿਕ ਸੰਸਥਾ ਅਤੇ ਪੁਲਿਸ ਮਿਲ ਕੇ ਉਸ ਵਿਅਕਤੀ ਨੂੰ ਇਨਾਮ ਦੇਣਗੇ। ਇਸ ਮਾਮਲੇ ਨੂੰ ਫਾਸਟ ਟਰੈਕ ‘ਤੇ ਲਿਆਂਦਾ ਗਿਆ ਹੈ। ਪੁਲਿਸ ਮੁਤਾਬਕ ਦੋਸ਼ੀ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਈ ਜਾਵੇਗੀ।

The post ਲੁਧਿਆਣਾ: 4 ਸਾਲ ਦੀ ਬੱਚੀ ਨਾਲ ਬਲਾਤਕਾਰ ਤੇ ਕਤਲ ਮਾਮਲੇ ‘ਚ ਫੜੇ ਮੁਲਜ਼ਮ ਬਾਰੇ ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ appeared first on TheUnmute.com - Punjabi News.

Tags:
  • breaking-news
  • ludhiana-police
  • ludhiana-rape-case
  • news
  • rape
  • rape-and-murder
  • rape-case

ਕਤਰ 'ਚ ਕੈਦ 8 ਸਾਬਕਾ ਜਲ ਸੈਨਿਕਾਂ ਦੇ ਮਾਮਲੇ 'ਚ ਕਾਨੂੰਨੀ ਟੀਮ ਕਰੇਗੀ ਫੈਸਲਾ: MEA

Thursday 18 January 2024 02:04 PM UTC+00 | Tags: airstrike breaking-news india india-maldives-relations indian-navy mea ministry-of-external-affairs news qatar the-unmute-breaking-news the-unmute-punjab

ਚੰਡੀਗੜ੍ਹ, 18 ਜਨਵਰੀ 2024: ਵਿਦੇਸ਼ ਮੰਤਰਾਲੇ (MEA) ਨੇ ਵੀਰਵਾਰ ਨੂੰ ਹਫਤਾਵਾਰੀ ਮੀਡੀਆ ਬ੍ਰੀਫਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਮਾਲਦੀਵ ਸਬੰਧਾਂ, ਕਤਰ ‘ਚ ਸਾਬਕਾ ਭਾਰਤੀ ਜਲ ਸੈਨਾ ਦੇ ਜਵਾਨ, ਇਜ਼ਰਾਈਲ-ਹਮਾਸ ਯੁੱਧ, ਈਰਾਨ-ਪਾਕਿਸਤਾਨ ਵਿਵਾਦ ਸਮੇਤ ਕਈ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅੱਤਵਾਦ ‘ਤੇ ਆਪਣਾ ਸਟੈਂਡ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਅਤੇ ਇਸਲਾਮਾਬਾਦ ਅਤੇ ਤਹਿਰਾਨ ਦੇ ਮੁੱਦੇ ‘ਤੇ ਕੋਈ ਟਿੱਪਣੀ ਨਹੀਂ ਕਰੇਗਾ।

ਭਾਰਤ-ਮਾਲਦੀਵ ਮੁੱਦੇ ‘ਤੇ ਕੋਰ ਗਰੁੱਪ ਦੀ ਅਗਲੀ ਬੈਠਕ ‘ਚ ਹੋਵੇਗੀ ਚਰਚਾ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮਾਲਦੀਵ ਦੇ ਮੁੱਦੇ ‘ਤੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਜੋ ਵੀ ਗੱਲਬਾਤ ਹੋਈ ਹੈ, ਉਸ ਨੂੰ ਪ੍ਰੈੱਸ ਬਿਆਨ ਰਾਹੀਂ ਅੱਗੇ ਰੱਖਿਆ ਗਿਆ ਹੈ। ਮਾਲਦੀਵ ਵਿੱਚ ਭਾਰਤੀ ਹਵਾਈ ਜਹਾਜ਼ਾਂ, ਹੈਲੀਕਾਪਟਰਾਂ ਅਤੇ ਫ਼ੌਜਾਂ ਦੀ ਤਾਇਨਾਤੀ ਬਾਰੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਵਿਵਹਾਰਕ ਹੱਲ ਲੱਭਣ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਇਸ ਲਈ, ਚੀਜ਼ਾਂ ਅੱਗੇ ਵਧਣਗੀਆਂ ਅਤੇ ਛੇਤੀ ਹੀ ਕੋਰ ਗਰੁੱਪ ਦੀ ਅਗਲੀ ਬੈਠਕ ਵਿੱਚ ਮੁੱਦੇ ਵਿਚਾਰੇ ਜਾਣਗੇ।

ਕਤਰ ‘ਚ ਸਾਬਕਾ ਜਲ ਸੈਨਿਕਾਂ ਦੇ ਮਾਮਲੇ ‘ਤੇ ਕਾਨੂੰਨੀ ਟੀਮ ਕਰੇਗੀ ਫੈਸਲਾ

ਬੁਲਾਰੇ (MEA) ਨੇ ਕਤਰ ਦੀ ਅਦਾਲਤ ਵੱਲੋਂ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਜਲ ਸੈਨਿਕਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, ਸਾਡੇ ਰਾਜਦੂਤ ਨੇ ਦੂਤਘਰ ਦੇ ਅਧਿਕਾਰੀਆਂ ਦੇ ਨਾਲ ਗ੍ਰਿਫਤਾਰ ਕੀਤੇ ਗਏ 8 ਜਲ ਸੈਨਿਕਾਂ ਨਾਲ ਮੁਲਾਕਾਤ ਕੀਤੀ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਕਾਨੂੰਨੀ ਟੀਮ ਅਪੀਲ ਕਰਨ ਦੇ ਪਹਿਲੂ ਨੂੰ ਦੇਖ ਰਹੀ ਹੈ। ਉਨ੍ਹਾਂ ਨੂੰ ਇਹ ਅਪੀਲ ਸੱਠ ਦਿਨਾਂ ਦੇ ਅੰਦਰ ਦਾਇਰ ਕਰਨੀ ਹੋਵੇਗੀ। ਮਾਮਲਾ ਹੁਣ ਕਿਸੇ ਹੋਰ ਅਦਾਲਤ ਵਿੱਚ ਹੈ। ਜਿਸ ‘ਤੇ ਕਾਨੂੰਨੀ ਟੀਮ ਫੈਸਲਾ ਕਰੇਗੀ। ਸਾਡੇ ਕੋਲ ਅਜੇ ਵੀ ਕੁਝ ਸਮਾਂ ਹੈ। ਸਾਡੇ ਰਾਜਦੂਤ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਹਾਲ-ਚਾਲ ਪੁੱਛਿਆ।

ਲਾਲ ਸਾਗਰ ਵਿੱਚ ਹਿੰਸਾ

ਲਾਲ ਸਾਗਰ ਵਿੱਚ ਤਣਾਅ ਦੇ ਸਬੰਧ ਵਿੱਚ, ਵਿਦੇਸ਼ ਮੰਤਰਾਲੇ ਨੇ ਕਿਹਾ, ਵਿਦੇਸ਼ ਮੰਤਰੀ (ਐਸ. ਜੈਸ਼ੰਕਰ) ਨੇ ਇਸ ਮੁੱਦੇ ‘ਤੇ ਚਰਚਾ ਕਰਨ ਲਈ ਹਾਲ ਹੀ ਵਿੱਚ ਈਰਾਨ ਦਾ ਦੌਰਾ ਕੀਤਾ ਸੀ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਉਹ ਉੱਥੇ ਸੀ ਤਾਂ ਉਸ ਨੇ ਪ੍ਰੈਸ ਨੂੰ ਬਿਆਨ ਦਿੱਤਾ ਸੀ। ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਹਿੰਸਾ ਅਤੇ ਅਸਥਿਰਤਾ ਬਾਰੇ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਅਸੀਂ ਪੂਰੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ। ਇਹ ਨਾ ਸਿਰਫ਼ ਭਾਰਤ ਲਈ ਸਗੋਂ ਵਿਸ਼ਵ ਲਈ ਮਹੱਤਵਪੂਰਨ ਵਪਾਰਕ ਮਾਰਗ ਹੈ। ਇਸ ਲਈ, ਉੱਥੇ ਸਾਡੇ ਹਿੱਤ ਹਨ, ਜੋ ਪ੍ਰਭਾਵਿਤ ਹੋ ਰਹੇ ਹਨ। ਹਾਲਾਂਕਿ, ਸਾਡੀ ਜਲ ਸੈਨਾ ਖੇਤਰ ਵਿੱਚ ਗਸ਼ਤ ਕਰ ਰਹੀ ਹੈ। ਉਹ ਸਮੁੰਦਰੀ ਰਸਤਿਆਂ ਨੂੰ ਸੁਰੱਖਿਅਤ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਸਾਡੇ ਆਰਥਿਕ ਹਿੱਤ ਪ੍ਰਭਾਵਿਤ ਨਾ ਹੋਣ।

ਭਾਰਤ ਦਾ ਇਜ਼ਰਾਈਲ-ਹਮਾਸ ਯੁੱਧ ‘ਤੇ ਸਾਡਾ ਰੁਖ ਸਪੱਸ਼ਟ

ਐਮਈਏ ਦੇ ਬੁਲਾਰੇ ਨੇ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਵਿੱਚ ਇਜ਼ਰਾਈਲ ਵਿਰੁੱਧ ਦੱਖਣੀ ਅਫਰੀਕਾ ਦੇ ਦੋਸ਼ਾਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ, ਇਜ਼ਰਾਈਲ-ਹਮਾਸ ਮੁੱਦੇ ‘ਤੇ ਸਾਡਾ ਸਟੈਂਡ ਕਈ ਮੌਕਿਆਂ ‘ਤੇ ਸਪੱਸ਼ਟ ਰਿਹਾ ਹੈ। ਅਸੀਂ ਅੱਤਵਾਦ ਦੀ ਆਲੋਚਨਾ ਕੀਤੀ ਹੈ। ਨੂੰ ਬੰਧਕਾਂ ਦੀ ਰਿਹਾਈ ਲਈ ਕਿਹਾ। ਨਾਗਰਿਕਾਂ ਦੀ ਸੁਰੱਖਿਆ ਅਤੇ ਮਾਨਵਤਾਵਾਦੀ ਸਹਾਇਤਾ ਲਈ ਬੁਲਾਇਆ ਗਿਆ। ਦੋ-ਰਾਜੀ ਹੱਲ ‘ਤੇ ਸਾਡਾ ਸਟੈਂਡ ਸਪੱਸ਼ਟ ਹੈ।

ਚੀਨ ਨਾਲ ਸਬੰਧਾਂ ‘ਤੇ ਮੰਤਰਾਲੇ ਨੇ ਕਿਹਾ, ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਹੈ ਕਿ ਚੀਨ ਨਾਲ ਸਾਡੇ ਸਬੰਧ ਆਮ ਨਹੀਂ ਹਨ। ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਅਤੇ ਫੌਜੀ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ।

The post ਕਤਰ ‘ਚ ਕੈਦ 8 ਸਾਬਕਾ ਜਲ ਸੈਨਿਕਾਂ ਦੇ ਮਾਮਲੇ ‘ਚ ਕਾਨੂੰਨੀ ਟੀਮ ਕਰੇਗੀ ਫੈਸਲਾ: MEA appeared first on TheUnmute.com - Punjabi News.

Tags:
  • airstrike
  • breaking-news
  • india
  • india-maldives-relations
  • indian-navy
  • mea
  • ministry-of-external-affairs
  • news
  • qatar
  • the-unmute-breaking-news
  • the-unmute-punjab

PM ਮੋਦੀ ਵੱਲੋਂ ਮਨੋਹਰ ਸਰਕਾਰ ਦੀ ਪਾਰਦਰਸ਼ਿਤਾ, ਨਿਰਪੱਖਤਾ ਅਤੇ ਈ-ਗਵਰਨੈਂਸ ਦੀ ਸ਼ਲਾਘਾ

Thursday 18 January 2024 02:12 PM UTC+00 | Tags: breaking-news india-news latest-news manohar-government news pm-modi the-unmute-breaking-news

ਚੰਡੀਗੜ੍ਹ, 18 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸੂਬਾ ਵਾਸੀਆਂ ਨੁੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਪਾਰਦਰਸ਼ੀ, ਨਿਰਪੱਖਤਾ ਅਤੇ ਈ-ਗਵਰਨੈਂਸ ਪਹਿਲਾਂ ਨੂੰ ਅੱਜ ਇਕ ਵਾਰ ਫਿਰ ਕੌਮੀ ਪੱਧਰ ‘ਤੇ ਪਹਿਚਾਣ ਮਿਲੀ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਜ ਦੀ ਜਨਤਾ ਨੂੰ ਆਈਟੀ ਰਾਹੀਂ ਦਿੱਤੀ ਜਾ ਰਹੀ ਸੇਵਾਵਾਂ ਦੇ ਲਈ ਪ੍ਰੋ-ਐਕਟਿਵ ਸਰਵਿਸ ਡਿਲੀਵਰੀ ਵਿਵਸਥਾ ਦੀ ਸ਼ਲਾਘਾ ਕੀਤੀ।

ਸੰਵਾਦ ਦੌਰਾਨ ਜਦੋਂ ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਰੋਹਤਕ ਜਿਲ੍ਹੇ ਦੇ ਅਜਾਇਬ ਪਿੰਡ ਦੇ ਲਾਭਕਾਰ ਸੰਦੀਪ ਨਾਲ ਗਲਬਾਤ ਕੀਤੀ ਅਤੇ ਪੁੱਛਿਆ ਕਿ ਕੀ ਉਨ੍ਹਾਂ ਨੁੰ ਪ੍ਰਧਾਨ ਮੰਤਰੀ ਸਨਮਾਨ ਨਿਧੀ ਦਾ ਲਾਭ ਮਿਲ ਰਿਹਾ ਹੈ ਜਾਂ ਨਹੀਂ। ਇਸ ‘ਤੇ ਸੰਦੀਪ ਨੇ ਦਸਿਆ ਕਿ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿੰਡਾਂ ਦੇ ਹੋਰ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ। ਇਸੀ ਤਰ੍ਹਾਂ ਪ੍ਰਧਾਨ ਮੰਤਰੀ ਨੇ ਜਦੋਂ ਰਾਸ਼ਨ ਕਾਰਡ ਦੇ ਬਾਰੇ ਵਿਚ ਪੁਛਿਆ ਤਾਂ ਸੰਦੀਪ ਨੇ ਦਸਿਆ ਕਿ ਉਨ੍ਹਾਂ ਦਾ ਰਾਸ਼ਨ ਕਾਰਡ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੁੰ ਨਿਯਮਤ ਰੂਪ ਨਾਲ ਸਮੇਂ ‘ਤੇ ਰਾਸ਼ਨ ਮਿਲਦਾ ਹੈ। ਰਾਸ਼ਨ ਮਿਲਣ ਵਿਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਈਂ ਆ ਰਹੀ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਈਟੀ ਪਲੇਟਫਾਰਮ ਰਾਹੀਂ ਕੇਂਦਰ ਅਤੇ ਸੂਬਾ ਸਰਕਾਰ ਦੀ ਯੋਜਨਾਵਾਂ ਤੇ ਸੇਵਾਵਾਂ ਨੂੰ ਜਮੀਨੀ ਪੱਧਰ ਤਕ ਯਕੀਨੀ ਕਰਨ ਦੇ ਲਈ ਕੀਤੇ ਜਾ ਰਹੇ ਸਮਰਪਿਤ ਯਤਲਾਂ ਦੇ ਲਈ ਮੁੱਖ ਮੰਤਰੀ ਮਨੋਹਰ ਲਾਲ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਦੇ ਸਾਰੇ ਲਾਭਕਾਰਾਂ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਰੋਸਾ ਅਤੇ ਮਾਰਗਦਰਸ਼ਨ ਹੀ ਸਾਨੂੰ ਆਖੀਰੀ ਵਿਅਕਤੀ ਤਕ ਪਹੁੰਚਣ ਅਤੇ ਅੰਤੋਂਦੇਯ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਮਹਤੱਵਪੂਰਨ ਭੁਮਿਕਾ ਨਿਭਾਉਂਦਾ ਹੈ।

The post PM ਮੋਦੀ ਵੱਲੋਂ ਮਨੋਹਰ ਸਰਕਾਰ ਦੀ ਪਾਰਦਰਸ਼ਿਤਾ, ਨਿਰਪੱਖਤਾ ਅਤੇ ਈ-ਗਵਰਨੈਂਸ ਦੀ ਸ਼ਲਾਘਾ appeared first on TheUnmute.com - Punjabi News.

Tags:
  • breaking-news
  • india-news
  • latest-news
  • manohar-government
  • news
  • pm-modi
  • the-unmute-breaking-news

'ਆਪ' ਬਦਲਾਖੋਰੀ ਦੀ ਰਾਜਨੀਤੀ ਕਰਨ ਲਈ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰ ਰਹੀ ਹੈ: ਪ੍ਰਤਾਪ ਬਾਜਵਾ

Thursday 18 January 2024 02:16 PM UTC+00 | Tags: aap breaking-news latest-news mla-sukhpal-khaira ndpc-case news partap-bajwa partap-singh-bajwa punjab-congress the-unmute-breaking the-unmute-breaking-news

ਚੰਡੀਗੜ, 18 ਜਨਵਰੀ 2024: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Partap Bajwa) ਦੀ ਜ਼ਮਾਨਤ ਵਿਰੁੱਧ ਦਾਇਰ ਪਟੀਸ਼ਨ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਦੀ ਸ਼ਲਾਘਾ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬਦਲਾਖੋਰੀ ਦੀ ਰਾਜਨੀਤੀ ‘ਤੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰਨ ਲਈ ‘ਆਪ’ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ (Partap Bajwa) ਨੇ ਕਿਹਾ ਕਿ ‘ਆਪ’ ਸਰਕਾਰ ਨੇ ਐਨਡੀਪੀਐਸ ਕੇਸ ਵਿੱਚ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਦਿੱਤੀ ਜ਼ਮਾਨਤ ਵਿਰੁੱਧ ਸੁਪਰੀਮ ਕੋਰਟ ਵਿੱਚ ਪੇਸ਼ ਹੋਣ ਲਈ ਇੱਕ ਸੀਨੀਅਰ ਸੁਪਰੀਮ ਕੋਰਟ ਵਕੀਲ ਸਿਧਾਰਥ ਲੂਥਰਾ ਦੀ ਨਿਯੁਕਤੀ ਕੀਤੀ ਸੀ।

ਸਿਧਾਰਥ ਲੂਥਰਾ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਨ। ਉਹ ਹਰ ਸੁਣਵਾਈ ਲਈ ਕਈ ਲੱਖ ਰੁਪਏ ਲੈਂਦੇ ਹਨ। ਇਸ ਦੌਰਾਨ ‘ਆਪ’ ਸਰਕਾਰ ਸੱਤਾ ਦੇ ਨਸ਼ੇ ‘ਚ ਧੁੱਤ ਹੈ ਅਤੇ ਵਿਰੋਧੀ ਪਾਰਟੀਆਂ ਨਾਲ ਸਬੰਧਤ ਆਗੂਆਂ ਵਿਰੁੱਧ ਬਦਲਾਖੋਰੀ ਦੀ ਰਾਜਨੀਤੀ ਕਰਨ ‘ਤੇ ਤੁਲੀ ਹੋਈ ਹੈ।

ਬਾਜਵਾ ਨੇ ਕਿਹਾ ਕਿ ਉਹ ਆਪਣੇ ਮਾੜੇ ਏਜੰਡੇ ‘ਤੇ ਪੰਜਾਬ ਦੇ ਟੈਕਸਦਾਤਾਵਾਂ ਦਾ ਪੈਸਾ ਬਰਬਾਦ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਪੰਜਾਬ ਦੇ ਅਟਾਰਨੀ ਜਨਰਲ ਨਾਲ ਵਕੀਲਾਂ ਦੀ ਆਪਣੀ ਟੀਮ ਹੈ। ਐਡਵੋਕੇਟ ਜਨਰਲ ਟੀਮ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਦੀ ਬਜਾਏ ‘ਆਪ’ ਸਰਕਾਰ ਆਪਣੇ ਮਾੜੇ ਏਜੰਡੇ ਨੂੰ ਅੰਜਾਮ ਦੇਣ ਲਈ ਮਹਿੰਗੇ ਵਕੀਲਾਂ ਦੀ ਨਿਯੁਕਤੀ ‘ਤੇ ਤੁਲੀ ਹੋਈ ਹੈ।

ਉਨ੍ਹਾਂ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਦੀ ਬਜਾਏ ਸਰਕਾਰ ਨੂੰ ਸੂਬੇ ਦੇ ਵਿਕਾਸ ਲਈ ਆਪਣੇ ਸਰੋਤਾਂ ਅਤੇ ਊਰਜਾ ਦੀ ਵਰਤੋਂ ਕਰਨੀ ਚਾਹੀਦੀ ਹੈ। ਸੂਬੇ ਦੀ ਆਰਥਿਕਤਾ ਪਹਿਲਾਂ ਹੀ ਅਸਥਿਰ ਹੈ ਅਤੇ ਸਰਕਾਰ ਦੀਆਂ ਰੁਟੀਨ ਅਤੇ ਜ਼ਰੂਰੀ ਗਤੀਵਿਧੀਆਂ ਉਧਾਰ ਦੇ ਪੈਸੇ ‘ਤੇ ਚੱਲ ਰਹੀਆਂ ਹਨ। ਬਾਜਵਾ ਨੇ ਕਿਹਾ ਕਿ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਦਿਨੋ-ਦਿਨ ਹੇਠਲੇ ਪੱਧਰ ‘ਤੇ ਪਹੁੰਚ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।

The post ‘ਆਪ’ ਬਦਲਾਖੋਰੀ ਦੀ ਰਾਜਨੀਤੀ ਕਰਨ ਲਈ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰ ਰਹੀ ਹੈ: ਪ੍ਰਤਾਪ ਬਾਜਵਾ appeared first on TheUnmute.com - Punjabi News.

Tags:
  • aap
  • breaking-news
  • latest-news
  • mla-sukhpal-khaira
  • ndpc-case
  • news
  • partap-bajwa
  • partap-singh-bajwa
  • punjab-congress
  • the-unmute-breaking
  • the-unmute-breaking-news

ਕੌਮੀ ਯੁਵਕ ਮੇਲੇ 'ਚ ਪੰਜਾਬ ਨੇ ਲੋਕ ਗੀਤ 'ਚ ਦੂਜਾ ਅਤੇ ਲੋਕ ਨਾਚ 'ਚ ਤੀਜਾ ਸਥਾਨ ਹਾਸਲ ਕੀਤਾ

Thursday 18 January 2024 02:20 PM UTC+00 | Tags: breaking-news national-youth-festival news punjab punjab-folk-dance punjab-folk-song

ਚੰਡੀਗੜ੍ਹ, 18 ਜਨਵਰੀ 2024: ਭਾਰਤ ਸਰਕਾਰ ਵੱਲੋਂ ਕਰਵਾਏ ਕੌਮੀ ਯੁਵਕ ਮੇਲੇ ਵਿੱਚ ਪੰਜਾਬ (Punjab) ਨੇ ਲੋਕ ਗੀਤ ਮੁਕਾਬਲੇ ਵਿੱਚ ਦੂਜਾ ਅਤੇ ਲੋਕ ਨਾਚ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਨੌਜਵਾਨਾਂ ਨੂੰ ਮੁਬਾਰਕਬਾਦ ਦਿੱਤੀ ਹੈ।

ਕੇਂਦਰੀ ਯੁਵਾ ਤੇ ਖੇਡ ਮੰਤਰਾਲੇ ਵੱਲੋਂ ਮਹਾਂਰਾਸ਼ਟਰ ਦੇ ਸ਼ਹਿਰ ਨਾਸਿਕ ਵਿਖੇ 27ਵਾਂ ਕੌਮੀ ਯੁਵਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਨੌਜਵਾਨਾਂ ਨੇ ਹਿੱਸਾ ਲਿਆ। ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਰਘਬੀਰ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ 100 ਨੌਜਵਾਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ।

ਲੋਕ ਗੀਤ ਮੁਕਾਬਲੇ ਵਿੱਚ ਪੰਜਾਬ (Punjab) ਦੇ ਤਰਨਪ੍ਰੀਤ ਸਿੰਘ ਨੇ ਦੂਜਾ ਅਤੇ ਗਰੁੱਪ ਲੋਕ ਨਾਚ ਵਿੱਚ ਪੰਜਾਬ ਦੀ ਭੰਗੜਾ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ਉਤੇ ਰਹਿਣ ਵਾਲੀ ਟੀਮ ਨੂੰ ਇੱਕ ਲੱਖ ਰੁਪਏ ਨਗਦ ਇਨਾਮ ਅਤੇ ਤੀਜੇ ਸਥਾਨ ਉਤੇ ਆਈ ਟੀਮ ਨੂੰ 75 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਮਿਲੀ।

ਯੁਵਕ ਸੇਵਾਵਾਂ ਮੰਤਰੀ ਮੀਤ ਹੇਅਰ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕੌਮੀ ਮੰਚ ਉਤੇ ਪੰਜਾਬ ਦਾ ਨਾਮ ਚਮਕਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਅਤੇ ਇਸ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।ਕੌਮੀ ਮੁਕਾਬਲਿਆਂ ਵਿੱਚ ਪੰਜਾਬ ਦੀ ਇਹ ਪੁਜੀਸ਼ਨ ਸੂਬੇ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਹੈ।

The post ਕੌਮੀ ਯੁਵਕ ਮੇਲੇ ‘ਚ ਪੰਜਾਬ ਨੇ ਲੋਕ ਗੀਤ ‘ਚ ਦੂਜਾ ਅਤੇ ਲੋਕ ਨਾਚ ‘ਚ ਤੀਜਾ ਸਥਾਨ ਹਾਸਲ ਕੀਤਾ appeared first on TheUnmute.com - Punjabi News.

Tags:
  • breaking-news
  • national-youth-festival
  • news
  • punjab
  • punjab-folk-dance
  • punjab-folk-song

ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੈਟਰਨਰੀ ਅਫ਼ਸਰ ਮੁਅੱਤਲ

Thursday 18 January 2024 02:26 PM UTC+00 | Tags: bathinda breaking-news gurmeet-singh-khudian news suspended veterinary-officer

ਚੰਡੀਗੜ੍ਹ, 18 ਜਨਵਰੀ 2024 : ਅੱਜ ਪੰਜਾਬ ਦੇ ਖੇਤੀਬਾੜੀ,ਪਸੂ ਪਾਲਨ,ਮੱਛੀ ਪਾਲਨ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਕੈਬਿਨਟ ਮੰਤਰੀ ਨੇ ਸਖ਼ਤੀ ਕਰਦਿਆਂ ਡਾਕਟਰ ਮੁਨੀਸ਼ ਕੁਮਾਰ ਵੈਟਰਨਰੀ ਅਫ਼ਸਰ ਰਾਏ ਕੇ ਕਲਾਂ ਜ਼ਿਲ੍ਹਾ ਬਠਿੰਡਾ ਨੂੰ ਪਸੂਆਂ ਵਿਚ ਮੂੰਹ ਖੁਰ ਬਿਮਾਰੀ ਦੀ ਵੈਕਸੀਨੇਸ਼ਨ ਨਾ ਕਰਨ ਅਤੇ ਉੱਚ ਅਧਿਕਾਰੀਆਂ ਨੂੰ ਪਸੂਆਂ ਵਿਚ ਮੂੰਹ ਖੁਰ ਵੈਕਸੀਨੇਸ਼ਨ ਦੀ ਗ਼ਲਤ ਰਿਪੋਟਿੰਗ ਕਰਨ ਕਰ ਕੇ ਤੁਰਤ ਪ੍ਰਭਾਵ ਨਾਲ ਮੁਅੱਤਲ (suspend) ਕਰਨ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ।

ਉੱਚ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਦੇ ਹੁਕਮਾਂ ਦੀ ਤਮੀਜ਼ ਕਰਦਿਆਂ ਡਾਕਟਰ ਮੁਨੀਸ਼ ਕੁਮਾਰ ਨੂੰ ਤੁਰਤ ਮੁਅੱਤਲ (suspend) ਕਰ ਦਿੱਤਾ ਹੈ। ਇੱਥੇ ਇਹ ਗੱਲ ਵਿਸੇਸ ਤੌਰ ਤੇ ਦੱਸਣਯੋਗ ਹੈ ਕਿ ਪਿਛਲੀ ਦਿਨੀਂ ਕਾਫ਼ੀ ਗਿਣਤੀ ਵਿਚ ਪਸੂ ਮੂੰਹ ਖੁਰ ਬਿਮਾਰੀ ਦਾ ਟੀਕਾ ਨਾ ਲੱਗਣ ਕਰ ਕੇ ਮਰ ਚੁੱਕੇ ਹਨ ਜਦ ਕਿ ਪੰਜਾਬ ਸਰਕਾਰ ਪਸੂ ਪਾਲਕਾਂ ਨੂੰ ਇਹ ਟੀਕਾ ਮੁਫ਼ਤ ਵਿਚ ਪਸੂਆਂ ਦੇ ਲਵਾਉਣ ਲ‌ਈ ਸੂਬੇ ਭਰ ਦੇ ਪਸੂ ਹਸਪਤਾਲਾਂ/ ਪਸੂ ਡਿਸਪੈਂਨਸਰੀਆ ਨੂੰ ਸਪਲਾਈ ਕਰਦੀ ਹੈ।

ਕੈਬਿਨਟ ਮੰਤਰੀ ਪਸੂ ਪਾਲਨ ਵਿਭਾਗ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜੋ ਵੀ ਅਧਿਕਾਰੀ / ਕਰਮਚਾਰੀ ਵਿਭਾਗ ਦੇ ਕੰਮ ਵਿਚ ਢਿੱਲ ਮੱਠ ਵਰਤੇਗਾ ਉਸ ‘ਤੇ ਤੁਰਤ ਪ੍ਰਭਾਵ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ।

The post ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਵੈਟਰਨਰੀ ਅਫ਼ਸਰ ਮੁਅੱਤਲ appeared first on TheUnmute.com - Punjabi News.

Tags:
  • bathinda
  • breaking-news
  • gurmeet-singh-khudian
  • news
  • suspended
  • veterinary-officer
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form