TheUnmute.com – Punjabi News: Digest for January 18, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਜਲੰਧਰ 'ਚ ਲੈਦਰ ਕੰਪਲੈਕਸ ਨੇੜੇ ਮਿਲੀ ਨੌਜਵਾਨ ਦੀ ਲਾਸ਼, ਗਰਦਨ ਤੇ ਮੂੰਹ 'ਤੇ ਗੰਭੀਰ ਜ਼ਖਮ

Wednesday 17 January 2024 06:36 AM UTC+00 | Tags: breaking-news crime jalandhar latest-news leather-complex news punjab-government punjab-news the-unmute-breaking-news the-unmute-news

ਚੰਡੀਗੜ੍ਹ, 17 ਜਨਵਰੀ 2024: ਜਲੰਧਰ (Jalandhar) ‘ਚ ਬੁੱਧਵਾਰ ਸਵੇਰੇ ਲੈਦਰ ਕੰਪਲੈਕਸ ਨੇੜੇ ਇਕ ਨੌਜਵਾਨ ਦੀ ਲਾਸ਼ ਪਈ ਮਿਲੀ ਹੈ । ਮ੍ਰਿਤਕ ਦੀ ਪਛਾਣ ਅੰਕੁਲ (19) ਵਜੋਂ ਹੋਈ ਹੈ। ਮ੍ਰਿਤਕ ਦੇ ਗਰਦਨ ਅਤੇ ਮੂੰਹ ‘ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮਾਮਲੇ ‘ਚ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਸਵੇਰੇ 9.15 ਵਜੇ ਦੇ ਕਰੀਬ ਇੱਕ ਰਾਹਗੀਰ ਨੇ ਲੈਦਰ ਕੰਪਲੈਕਸ (Jalandhar) ਦੇ ਗੰਦੇ ਨਾਲੇ ਕੋਲ ਇੱਕ ਲਾਸ਼ ਪਈ ਦੇਖੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਿਸ ਨੂੰ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਬਹੁਤ ਸਾਰਾ ਖੂਨ ਪਿਆ ਹੋਇਆ ਮਿਲਿਆ।

ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਰਾਜੇਸ਼ ਕੁਮਾਰ ਠਾਕੁਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਨੌਜਵਾਨ ਦੀ ਲਾਸ਼ ਨੂੰ ਕਤਲ ਕਰਕੇ ਉੱਥੇ ਸੁੱਟ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਨੌਜਵਾਨ ਦੀ ਪਛਾਣ ਅੰਕੁਲ ਵਾਸੀ ਬਸਤੀਆਂ ਵਜੋਂ ਹੋਈ ਹੈ। ਜਿਸ ਦੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ।

The post ਜਲੰਧਰ ‘ਚ ਲੈਦਰ ਕੰਪਲੈਕਸ ਨੇੜੇ ਮਿਲੀ ਨੌਜਵਾਨ ਦੀ ਲਾਸ਼, ਗਰਦਨ ਤੇ ਮੂੰਹ ‘ਤੇ ਗੰਭੀਰ ਜ਼ਖਮ appeared first on TheUnmute.com - Punjabi News.

Tags:
  • breaking-news
  • crime
  • jalandhar
  • latest-news
  • leather-complex
  • news
  • punjab-government
  • punjab-news
  • the-unmute-breaking-news
  • the-unmute-news

ਲੁਧਿਆਣਾ 'ਚ ਇੱਕ ਜੋੜੇ ਦੀ ਸ਼ੱਕੀ ਹਲਾਤਾਂ 'ਚ ਮੌਤ, ਦਰਵਾਜ਼ਾ ਤੋੜ ਕੇ ਬਾਹਰ ਕੱਢੀਆਂ ਲਾਸ਼ਾਂ

Wednesday 17 January 2024 06:46 AM UTC+00 | Tags: breaking-news crime focal-point-phase-5 latest-news ludhiana murder news punjab-news

ਚੰਡੀਗੜ੍ਹ, 17 ਜਨਵਰੀ 2024: ਪੰਜਾਬ ਦੇ ਲੁਧਿਆਣਾ (Ludhiana) ਦੇ ਫੋਕਲ ਪੁਆਇੰਟ ਫੇਜ਼-5 ਵਿੱਚ ਦੇਰ ਰਾਤ ਇੱਕ ਜੋੜੇ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੇ ਕਮਰੇ ਵਿੱਚ ਇੱਕ ਭਾਂਡੇ ਵਿੱਚ ਸੜਿਆ ਕੋਲਾ ਮਿਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਜਦੋਂ ਉਹ ਵਿਅਕਤੀ ਫੈਕਟਰੀ ਨਹੀਂ ਗਿਆ ਤਾਂ ਉਸ ਦੇ ਸਾਥੀਆਂ ਨੇ ਉਸ ਨੂੰ ਫੋਨ ਕੀਤਾ । ਜਦੋਂ ਕਿਸੇ ਨੇ ਫੋਨ ਨਹੀਂ ਚੁੱਕਿਆ ਤਾਂ ਫੈਕਟਰੀ ਕਰਮਚਾਰੀ ਉਸ ਦੇ ਕਮਰੇ ‘ਚ ਪਹੁੰਚ ਗਏ।

ਪਰ ਕਮਰਾ ਅੰਦਰੋਂ ਬੰਦ ਸੀ, ਪੁਲਿਸ ਅਤੇ ਮਕਾਨ ਮਾਲਕ ਦੀ ਹਾਜ਼ਰੀ ਵਿੱਚ ਦਰਵਾਜ਼ਾ ਤੋੜ ਕੇ 20 ਘੰਟਿਆਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਦੋਂ ਲੋਕ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਦੰਗ ਰਹਿ ਗਏ । ਮ੍ਰਿਤਕ ਦੀ ਦੀ ਲਾਸ਼ ਮੰਜੇ ‘ਤੇ ਪਈ ਸੀ ਅਤੇ ਉਸਦੀ ਘਰਵਾਲੀ ਜ਼ਮੀਨ ‘ਤੇ ਪਈ ਸੀ। ਦੋਵਾਂ ਦੇ ਸਰੀਰ ‘ਤੇ ਰਜਾਈ ਨਹੀਂ ਸੀ। ਮ੍ਰਿਤਕਾਂ ਦੀ ਪਛਾਣ ਕਰਨ (40) ਅਤੇ ਕਮਲਾ (38) ਵਜੋਂ ਹੋਈ ਹੈ।

ਇਸ ਮਾਮਲੇ ਸਬੰਧੀ ਥਾਣਾ ਫੋਕਲ ਪੁਆਇੰਟ (Ludhiana) ਦੇ ਐਸਐਚਓ ਨਰਦੇਵ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਕਮਰੇ ਵਿੱਚੋਂ ਸੜੇ ਕੋਲੇ ਮਿਲੇ ਹਨ।

The post ਲੁਧਿਆਣਾ ‘ਚ ਇੱਕ ਜੋੜੇ ਦੀ ਸ਼ੱਕੀ ਹਲਾਤਾਂ ‘ਚ ਮੌਤ, ਦਰਵਾਜ਼ਾ ਤੋੜ ਕੇ ਬਾਹਰ ਕੱਢੀਆਂ ਲਾਸ਼ਾਂ appeared first on TheUnmute.com - Punjabi News.

Tags:
  • breaking-news
  • crime
  • focal-point-phase-5
  • latest-news
  • ludhiana
  • murder
  • news
  • punjab-news

ਚੰਡੀਗੜ੍ਹ ਮੇਅਰ ਚੋਣ 'ਤੇ ਹਾਈਕੋਰਟ 'ਚ ਅੱਜ ਸੁਣਵਾਈ, ਕੌਂਸਲਰ ਜਸਬੀਰ ਬੰਟੀ ਦੇ ਘਰ ਪੁਲਿਸ ਅਤੇ ਕਾਂਗਰਸ ਦੀ ਪਹਿਰੇਦਾਰੀ

Wednesday 17 January 2024 06:59 AM UTC+00 | Tags: aam-aadmi-party breaking-news chandigarh chandigarh-congress chandigarh-mayoral-election congress mayor-election news

ਚੰਡੀਗੜ੍ਹ, 17 ਜਨਵਰੀ 2024: ਚੰਡੀਗੜ੍ਹ (Chandigarh)ਮੇਅਰ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ਕਰ ​​ਲਿਆ ਹੈ। ਆਮ ਆਦਮੀ ਪਾਰਟੀ ਨੂੰ ਮੇਅਰ ਦਾ ਅਹੁਦਾ ਮਿਲਿਆ ਹੈ। ਇਸ ਕਾਰਨ ਕਾਂਗਰਸ ਦੇ ਮੇਅਰ ਉਮੀਦਵਾਰ ਜਸਬੀਰ ਬੰਟੀ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਮੰਗਲਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਸਮੇਂ ਨਗਰ ਨਿਗਮ ਦਫ਼ਤਰ ਵਿੱਚ ਕਾਫੀ ਹੰਗਾਮਾ ਹੋਇਆ।

ਕਾਂਗਰਸ ਦਾ ਦੋਸ਼ ਹੈ ਕਿ ਪੁਲਿਸ ਨੇ ਭਾਜਪਾ ਨਾਲ ਮਿਲ ਕੇ ਕੌਂਸਲਰ ਜਸਵੀਰ ਸਿੰਘ ਬੰਟੀ ਨੂੰ ਨਜ਼ਰਬੰਦ ਕਰ ਦਿੱਤਾ। ਕਾਂਗਰਸ ਪ੍ਰਧਾਨ ਲੱਕੀ ਨੇ ਇਸ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਬੰਟੀ ਨੂੰ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ ਕਰਨ ਦੀ ਮੰਗ ਕੀਤੀ ਗਈ ਹੈ |

ਗੌਰਤਲਬ ਹੈ ਕਿ ਬੀਤੇ ਦਿਨੀ ਚੰਡੀਗੜ੍ਹ (Chandigarh) ਪੁਲਿਸ ਨੇ ਜਸਵੀਰ ਸਿੰਘ ਬੰਟੀ ਨੂੰ ਨਗਰ ਨਿਗਮ ਦਫ਼ਤਰ ਤੋਂ ਸਿੱਧਾ ਉਸ ਦੇ ਘਰ ਭੇਜ ਦਿੱਤਾ ਸੀ। ਦੇਰ ਰਾਤ ਜਦੋਂ ਕਾਂਗਰਸੀ ਆਗੂ ਪਵਨ ਬਾਂਸਲ ਉਨ੍ਹਾਂ ਨੂੰ ਮਿਲਣ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਜਸਵੀਰ ਸਿੰਘ ਬੰਟੀ ਨਾਲ ਮਿਲਣ ਨਹੀਂ ਦਿੱਤਾ। ਇਸ ਤੋਂ ਬਾਅਦ ਕਾਂਗਰਸੀ ਆਗੂ ਉਥੇ ਇਕੱਠੇ ਹੋ ਗਏ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੇਰ ਰਾਤ ਅਦਾਲਤ ਵਿੱਚ ਇਸ ਦੀ ਸੁਣਵਾਈ ਹੋਈ ਅਤੇ ਅੱਜ ਸ਼ਾਮ 5 ਵਜੇ ਤੱਕ ਚੰਡੀਗੜ੍ਹ ਪੁਲਿਸ ਤੋਂ ਜਵਾਬ ਮੰਗਿਆ ਗਿਆ ਹੈ। ਅੱਜ ਕੋਰਟ ਵਿੱਚ ਛੁੱਟੀ ਹੋਣ ਦੇ ਬਾਅਦ ਵੀ ਜਸਟਿਸ ਆਲੋਕ ਜੈਨ ਸ਼ਾਮ 5 ਵਜੇ ਇਸ ਮਾਮਲੇ ਦੀ ਸੁਣਵਾਈ ਕਰਨਗੇ। ਜਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ 18 ਜਨਵਰੀ ਨੂੰ ਮੇਅਰ ਚੋਣਾਂ ਹੋਣੀਆਂ ਹਨ।

The post ਚੰਡੀਗੜ੍ਹ ਮੇਅਰ ਚੋਣ ‘ਤੇ ਹਾਈਕੋਰਟ ‘ਚ ਅੱਜ ਸੁਣਵਾਈ, ਕੌਂਸਲਰ ਜਸਬੀਰ ਬੰਟੀ ਦੇ ਘਰ ਪੁਲਿਸ ਅਤੇ ਕਾਂਗਰਸ ਦੀ ਪਹਿਰੇਦਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • chandigarh
  • chandigarh-congress
  • chandigarh-mayoral-election
  • congress
  • mayor-election
  • news

ਚੰਡੀਗੜ੍ਹ, 17 ਜਨਵਰੀ 2024: ਹੁਸ਼ਿਆਰਪੁਰ ਦੇ ਮੁਕੇਰੀਆ (Mukerian) 'ਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ | ਹੁਸ਼ਿਆਰਪੁਰ 'ਚ ਪਠਾਨਕੋਟ ਹਾਈਵੇਅ 'ਤੇ ਖੜ੍ਹੀ ਟਰਾਲੀ ਨਾਲ ਪੁਲਿਸ ਦੀ ਬੱਸ ਦੀ ਟੱਕਰ ਹੋ ਗਈ। ਹਾਦਸੇ ‘ਚ ਇੱਕ ਬੀਬੀ ਮੁਲਾਜ਼ਮ ਅਤੇ ਏ.ਐੱਸ.ਆਈ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਬੱਸ ਵਿੱਚ ਸਫ਼ਰ ਕਰ ਰਹੇ 15 ਤੋਂ ਵੱਧ ਮੁਲਾਜ਼ਮ ਜ਼ਖ਼ਮੀ ਹੋ ਗਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਮੁਕੇਰੀਆਂ (Mukerian) ਵਿਖੇ ਹੋਏ ਸੜਕੀ ਹਾਦਸੇ ‘ਚ ਸਾਡੇ ਪੰਜਾਬ ਪੁਲਿਸ ਦੇ 4 ਜਵਾਨਾਂ ਦੀ ਜਾਣ ਚੱਲੀ ਗਈ | ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ HDFC ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ |

The post CM ਭਗਵੰਤ ਮਾਨ ਨੇ ਮੁਕੇਰੀਆਂ ਬੱਸ ਹਾਦਸੇ ‘ਤੇ ਦੁੱਖ ਪ੍ਰਗਟਾਇਆ, ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦਾ ਐਲਾਨ appeared first on TheUnmute.com - Punjabi News.

Tags:
  • accident
  • breaking-news
  • bus-accident
  • cm-bhagwant-mann
  • mukerian-bus-accident
  • news

ਆਸਟ੍ਰੇਲੀਆ 'ਚ ਸਿਡਨੀ ਦੇ ਸ਼ੈਲੀ ਬੀਚ 'ਤੇ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ

Wednesday 17 January 2024 07:22 AM UTC+00 | Tags: australia breaking-news news shelly-beach sydney woman-died

ਆਸਟ੍ਰੇਲੀਆ, 17 ਜਨਵਰੀ 2024: ਆਸਟ੍ਰੇਲੀਆ ‘ਚ ਸਿਡਨੀ ਦੇ ਮਸ਼ਹੂਰ ਸ਼ੈਲੀ ਬੀਚ ਤੋਂ ਇੱਕ ਬਹੁਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਸਿਡਨੀ ਦੇ ਸ਼ੈਲੀ ਬੀਚ (Shelly Beach) ਜੋ ਕਿ ਮੇਨਲੀ ਵਿਖੇ ਸਥਿਤ ਹੈ, ਉੱਥੇ ਇੱਕ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ । ਘਟਨਾ ਦੁਪਹਿਰ 1 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪੈਰਾਮੈਡੀਕਸ ਨੇ ਉਕਤ ਬੀਬੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸਨੂੰ ਬਚਾਇਆ ਨਾ ਜਾ ਸਕਿਆ। ਮ੍ਰਿਤਕ ਬੀਬੀ ਦੀ ਅਜੇ ਰਸਮੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਹਨੀਮੂਨ ‘ਤੇ ਵਿਦੇਸ਼ ਤੋਂ ਮੈਨਲੀ ਆਈ ਸੀ |

ਜਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਮੈਲਬੌਰਨ (Melbourne) 'ਚ ਆਪਣੇ ਦੋਸਤਾਂ ਨਾਲ ਬੀਚ 'ਤੇ ਛੁੱਟੀ ਮਨਾਉਣ ਗਏ 27 ਸਾਲਾ ਸਾਹਿਲ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ | ਮ੍ਰਿਤਕ ਨੌਜਵਾਨ ਕ੍ਰੈਨਬੋਰਨ ਈਸਟ (Cranbourne East) ਦਾ ਰਹਿਣ ਵਾਲਾ ਸੀ | ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਵਿਕਟੋਰੀਆ ਦੇ ਕਿਲਕੁੰਡਾ ਸਰਫ ਬੀਚ (Kilcunda Surf Beach) 'ਤੇ ਗਿਆ ਸੀ।

ਇਸਤੋਂ ਬਾਅਦ ਜਦੋਂ ਸਾਰੇ ਦੋਸਤ ਵਾਪਸ ਘਰ ਮੁੜਨ ਹੀ ਲੱਗੇ ਤਾਂ ਸਾਹਿਲ ਦਾ ਚਮਸ਼ਾ ਪਾਣੀ 'ਚ ਡਿੱਗ ਗਿਆ, ਜਿਵੇਂ ਹੀ ਉਸ ਨੇ ਝੁਕ ਕੇ ਚਸ਼ਮਾ ਚੁੱਕਣ ਦੀ ਕੋਸ਼ਿਸ਼ ਤਾਂ ਪਾਣੀ ਦੀ ਤੇਜ਼ ਲਹਿਰ ਆਈ ਅਤੇ ਸਾਹਿਲ ਨੂੰ ਆਪਣੇ ਨਾਲ ਸਮੁੰਦਰ ਦੀ ਡੂੰਘਾਈ 'ਚ ਖਿੱਚ ਕੇ ਲੈ ਗਈ। ਇਸ ਦੌਰਾਨ ਦੋਸਤਾਂ ਨੇ ਸਾਹਿਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

The post ਆਸਟ੍ਰੇਲੀਆ ‘ਚ ਸਿਡਨੀ ਦੇ ਸ਼ੈਲੀ ਬੀਚ ‘ਤੇ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ appeared first on TheUnmute.com - Punjabi News.

Tags:
  • australia
  • breaking-news
  • news
  • shelly-beach
  • sydney
  • woman-died

ਲੁਧਿਆਣਾ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਸਿੱਧਵਾਂ ਬੇਟ ਥਾਣਾ ਇੰਚਾਰਜ ਮੁਅੱਤਲ

Wednesday 17 January 2024 07:36 AM UTC+00 | Tags: aam-aadmi-party breaking-news illegal-mining latest-news ludhiana-rural-police mining news punjab-news shiromani-akali-dal suspended the-unmute-breaking the-unmute-breaking-news

ਚੰਡੀਗੜ੍ਹ, 17 ਜਨਵਰੀ 2024: ਮਾਈਨਿੰਗ ਵਿਭਾਗ ਦੀ ਸ਼ਿਕਾਇਤ 'ਤੇ ਲੁਧਿਆਣਾ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਨੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਦਲਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਮਾਈਨਿੰਗ ਵਿਭਾਗ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਨਾਜਾਇਜ਼ ਮਾਈਨਿੰਗ (illegal mining) ਕਰਦੇ ਫੜੇ ਗਏ ਟਰੱਕ ਨੂੰ ਛੱਡ ਦਿੱਤਾ ਸੀ।

ਮਾਈਨਿੰਗ ਵਿਭਾਗ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਵਿੱਚ ਲਾਏ ਸਾਰੇ ਦੋਸ਼ ਸਹੀ ਪਾਏ ਗਏ। ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਦੇ ਇੰਚਾਰਜ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਸਤਲੁਜ ਦਰਿਆ ਵਿੱਚੋਂ ਗੈਰ-ਕਾਨੂੰਨੀ ਮਾਈਨਿੰਗ (illegal mining) ਕਰਕੇ ਰੇਤ ਲੈ ਕੇ ਜਾ ਰਹੇ ਇੱਕ ਟਰੱਕ ਨੂੰ ਛਾਪਾ ਮਾਰ ਕੇ ਫੜਿਆ ਸੀ। ਟਰੱਕ ਨੂੰ ਥਾਣਾ ਸਿੱਧਵਾਂ ਵੈਟ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪਰ ਸਟੇਸ਼ਨ ਇੰਚਾਰਜ ਨੇ ਮਾਈਨਿੰਗ ਵਿਭਾਗ ਨੂੰ ਸੂਚਿਤ ਕੀਤੇ ਜਾਂ ਮਾਈਨਿੰਗ ਵਿਭਾਗ ਤੋਂ ਇਸ ਨੂੰ ਛੱਡਣ ਦੇ ਹੁਕਮ ਲਏ ਬਿਨਾਂ ਹੀ ਟਰੱਕ ਛੱਡ ਦਿੱਤਾ ਸੀ।

ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਥਾਣਾ ਸਦਰ ਦੇ ਇੰਚਾਰਜ ਦਲਜੀਤ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਾਲ ਹੀ ਵਿੱਚ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸਤਲੁਜ ਦਰਿਆ ਵਿੱਚੋਂ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲੇ ਟਿੱਪਰ ਨੂੰ ਕਾਬੂ ਕਰਕੇ ਥਾਣਾ ਸਿੱਥਵਾ ਬੇਟ ਦੇ ਹਵਾਲੇ ਕਰ ਦਿੱਤਾ ਸੀ। ਪਰ ਸਟੇਸ਼ਨ ਇੰਚਾਰਜ ਨੇ ਟਰੱਕ ਛੱਡ ਦਿੱਤਾ ਸੀ।

ਡੀਐਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਸਨ। ਸਾਰਿਆਂ ਦੀ ਪੜਤਾਲ ਕਰਨ ਤੋਂ ਬਾਅਦ ਹੀ ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

The post ਲੁਧਿਆਣਾ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ ਸਿੱਧਵਾਂ ਬੇਟ ਥਾਣਾ ਇੰਚਾਰਜ ਮੁਅੱਤਲ appeared first on TheUnmute.com - Punjabi News.

Tags:
  • aam-aadmi-party
  • breaking-news
  • illegal-mining
  • latest-news
  • ludhiana-rural-police
  • mining
  • news
  • punjab-news
  • shiromani-akali-dal
  • suspended
  • the-unmute-breaking
  • the-unmute-breaking-news

ਚੰਡੀਗੜ੍ਹ, 17 ਜਨਵਰੀ 2024: ਨਿਊਜ਼ੀਲੈਂਡ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸੰਸਦ ਮੈਂਬਰ ‘ਤੇ ਦੁਕਾਨਾਂ ਤੋਂ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਮੈਂਬਰ ਗੋਲਰਿਜ਼ ਗਹਿਰਮਨ (Golriz Ghahraman) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਗੋਲਰਿਜ਼ ਨਿਊਜ਼ੀਲੈਂਡ ਦੇ ਪਹਿਲੇ ਐਮਪੀ ਹਨ, ਜੋ ਸ਼ਰਨਾਰਥੀ ਰਹੇ ਹਨ। ਉਨ੍ਹਾਂ ਨੇ 2017 ਵਿੱਚ ਦੇਸ਼ ਦੀ ਪਹਿਲੀ ਸ਼ਰਨਾਰਥੀ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ।

ਰਿਪੋਰਟਾਂ ਮੁਤਾਬਕ ਗੋਲਰਿਜ (Golriz Ghahraman) ‘ਤੇ ਕੱਪੜਿਆਂ ਦੇ ਦੋ ਸਟੋਰਾਂ ਤੋਂ ਚੋਰੀ ਕਰਨ ਦਾ ਦੋਸ਼ ਹੈ। ਇਸ ਖੁਲਾਸੇ ਤੋਂ ਬਾਅਦ, ਸੰਸਦ ਮੈਂਬਰ ਨੇ ਸਪੱਸ਼ਟ ਕੀਤਾ ਸੀ ਕਿ ਉਸਨੇ ਤਣਾਅ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਕਾਰਨ ਇਹ ਚੋਰੀਆਂ ਕੀਤੀਆਂ ਹਨ। ਗੋਲਰਿਜ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਦੇ ਵਕੀਲ ਵਜੋਂ ਕੰਮ ਕਰ ਚੁੱਕੀ ਹੈ । ਉਹ ਮੂਲ ਰੂਪ ਤੋਂ ਈਰਾਨ ਦਾ ਰਹਿਣ ਵਾਲੀ ਹੈ।

ਇਸ ਮਾਮਲੇ ‘ਤੇ ਗੋਲਰਿਜ ਨੇ ਕਿਹਾ, “ਮੈਨੂੰ ਅਫਸੋਸ ਹੈ, ਮੇਰੀ ਮਾਨਸਿਕ ਸਿਹਤ ਲਈ ਬਿਹਤਰ ਹੋਵੇਗਾ ਜੇਕਰ ਮੈਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਵਾਂ।” ਉਨ੍ਹਾਂ ਨੇ ਆਪਣੇ ਬਿਆਨ ਵਿੱਚ ਚੋਰੀ ਨਾਲ ਸਬੰਧਤ ਕਿਸੇ ਘਟਨਾ ਦਾ ਜ਼ਿਕਰ ਨਹੀਂ ਕੀਤਾ, ਹਾਲਾਂਕਿ ਉਸਨੇ ਕਿਹਾ ਕਿ ਉਹ ਆਪਣੇ ਵਿਵਹਾਰ ਲਈ ਕੋਈ ਸਪੱਸ਼ਟੀਕਰਨ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਹ ਤਰਕਪੂਰਨ ਨਹੀਂ ਹੋਵੇਗਾ।

ਗ੍ਰੀਨ ਪਾਰਟੀ ਦੇ ਆਗੂ ਜੇਮਸ ਸ਼ਾਅ ਨੇ ਗੋਲਰਿਜ ਦਾ ਬਚਾਅ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਜਿਨਸੀ ਹਿੰਸਾ, ਸਰੀਰਕ ਹਿੰਸਾ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਪੁਲਿਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਹੋਰ ਸੰਸਦ ਮੈਂਬਰਾਂ ਦੇ ਮੁਕਾਬਲੇ ਜ਼ਿਆਦਾ ਤਣਾਅ ‘ਚੋਂ ਲੰਘਣਾ ਪਿਆ। ਗ੍ਰੀਨ ਪਾਰਟੀ ਨੇ ਕਿਹਾ ਕਿ ਗੋਲਰਿਜ਼ ਨੇ ਹਮੇਸ਼ਾ ਸ਼ਰਨਾਰਥੀਆਂ ਦੇ ਅਧਿਕਾਰਾਂ ਲਈ ਲੜਾਈ ਲੜੀ ਹੈ। 2020 ਵਿੱਚ, ਉਸਨੇ ਖੁਦ ਦੱਸਿਆ ਸੀ ਕਿ ਉਹ ਕਈ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੀ ਸੀ।

The post ਨਿਊਜ਼ੀਲੈਂਡ ਦੀ ਪਹਿਲੀ ਸ਼ਰਨਾਰਥੀ ਸੰਸਦ ਮੈਂਬਰ ‘ਤੇ ਦੁਕਾਨਾਂ ਤੋਂ ਚੋਰੀ ਕਰਨ ਦਾ ਦੋਸ਼, ਅਹੁਦੇ ਤੋਂ ਦਿੱਤਾ ਅਸਤੀਫਾ appeared first on TheUnmute.com - Punjabi News.

Tags:
  • breaking-news
  • golriz-ghahraman
  • news
  • new-zealand
  • new-zealand-mp
  • new-zealands-first-refugee-mp
  • robbery-case

ਚੰਡੀਗੜ੍ਹ, 17 ਜਨਵਰੀ 2024: ਈਡੀ ਨੇ ਬੁੱਧਵਾਰ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (Bhupinder Singh Hooda) ਤੋਂ 2004-07 ਦੌਰਾਨ ਮਾਨੇਸਰ ਵਿੱਚ ਜ਼ਮੀਨ ਐਕਵਾਇਰ ਵਿੱਚ ਕਥਿਤ ਬੇਨਿਯਮੀਆਂ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ।

ਸੂਤਰਾਂ ਮੁਤਾਬਕ ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਹੁੱਡਾ ਦਾ ਬਿਆਨ ਦਰਜ ਕੀਤਾ ਹੈ । ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ 2004 ਤੋਂ 2007 ਦਰਮਿਆਨ ਹਰਿਆਣਾ ਦੇ ਮਾਨੇਸਰ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਨੌਕਰਸ਼ਾਹਾਂ ਦੀ ਕਥਿਤ ਮਿਲੀਭੁਗਤ ਨਾਲ ਜ਼ਮੀਨ ਦੇ ਗੈਰ-ਕਾਨੂੰਨੀ ਐਕਵਾਇਰ ਨਾਲ ਸਬੰਧਤ ਹੈ।

ਕਈ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੇ ਦੋਸ਼ ਲਾਇਆ ਸੀ ਕਿ ਇਸ ਜ਼ਮੀਨ ਗ੍ਰਹਿਣ ਮਾਮਲੇ ਵਿੱਚ ਉਨ੍ਹਾਂ ਨਾਲ ਕਰੀਬ 1500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਏਜੰਸੀ ਨੇ ਹਰਿਆਣਾ ਪੁਲਿਸ ਦੀ ਐਫਆਈਆਰ ਦੇ ਆਧਾਰ ‘ਤੇ ਸਤੰਬਰ 2016 ਵਿੱਚ ਕਥਿਤ ਜ਼ਮੀਨ ਘਪਲੇ ਦੇ ਸੌਦੇ ਵਿੱਚ ਪੀਐਮਐਲਏ ਕੇਸ ਦਰਜ ਕੀਤਾ ਸੀ। ਸੀਬੀਆਈ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਮਨੀ ਲਾਂਡਰਿੰਗ ਮਾਮਲੇ ‘ਚ ED ਵੱਲੋਂ ਹਰਿਆਣਾ ਦੇ ਸਾਬਕਾ CM ਭੁਪਿੰਦਰ ਸਿੰਘ ਹੁੱਡਾ ਤੋਂ ਪੁੱਛਗਿੱਛ appeared first on TheUnmute.com - Punjabi News.

Tags:
  • breaking-news
  • cm-bhupinder-singh-hooda
  • ed-raid
  • money-laundering-case
  • news

ਚੰਡੀਗੜ੍ਹ, 17 ਜਨਵਰੀ 2024: 19 ਦਿਨ ਪਹਿਲਾਂ ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਬਲਾਤਕਾਰ (Rape) ਕਰਕੇ ਕਤਲ ਕਰਨ ਦੇ ਮਾਮਲੇ ‘ਚ ਨੌਜਵਾਨ ਨੂੰ ਪੁਲਿਸ ਨੇ ਨੇਪਾਲ ਬਾਰਡਰ ਤੋਂ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਦੋਸ਼ੀ ਦੀ ਪੁਲਿਸ ਨੇ ਫੋਟੋ ਜਾਰੀ ਕੀਤੀ ਸੀ ਅਤੇ ਉਸ ‘ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਥਾਣਾ ਡਾਬਾ ਦੀ ਪੁਲਿਸ ਨੇ ਕਈ ਜਨਤਕ ਥਾਵਾਂ 'ਤੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਫੋਟੋ ਵੀ ਲਗਾਈ ਹੋਈ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਾਬਾ ਵਿੱਚ ਧਾਰਾ 302, 376ਏ, 376ਏਬੀ, ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ 19 ਦਿਨ ਪਹਿਲਾਂ ਮੁਲਜ਼ਮ ਨੇ 4 ਸਾਲ ਦੀ ਬੱਚੀ ਦਾ ਕਤਲ ਕਰਕੇ ਉਸ ਦੀ ਲਾਸ਼ ਬੈੱਡ ਬਾਕਸ ਵਿੱਚ ਪਾ ਦਿੱਤੀ ਸੀ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਬੱਚੀ ਦਾ 30 ਤੋਂ 40 ਸਕਿੰਟਾਂ ਵਿੱਚ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗਾਂ ‘ਚ ਵੀ ਖੂਨ ਵਹਿ ਰਿਹਾ ਸੀ। ਡਾਬਾ ਇਲਾਕੇ ‘ਚ ਰਹਿਣ ਵਾਲਾ ਸੋਨੂੰ ਨਾਂ ਦਾ ਨੌਜਵਾਨ ਕਿਸੇ ਬਹਾਨੇ ਬੱਚੀ ਨੂੰ ਕਮਰੇ ‘ਚ ਲੈ ਗਿਆ ਸੀ। ਜਦੋੰ ਦੁਪਹਿਰ 2 ਵਜੇ ਤੋਂ ਬਾਅਦ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ, ਇਸ ਲਈ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਬਲਾਤਕਾਰ (Rape) ਕਰਕੇ ਕਤਲ ਕੀਤਾ ਗਿਆ ਹੈ।

ਲੜਕੀ ਦੇ ਗਲੇ ‘ਤੇ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਬੱਚੀ ਦੀ ਤੜਫ-ਤੜਫ ਕੇ ਮੌਤ ਹੋ ਗਈ। ਪੁਲਿਸ ਨੇ ਬੱਚੀ ਦੇ ਗੁਪਤ ਅੰਗਾਂ ਦੇ ਸੈਂਪਲ ਵੀ ਜਾਂਚ ਲਈ ਭੇਜ ਦਿੱਤੇ ਹਨ। ਉਕਤ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਆਜ਼ਾਦ ਨਗਰ ਵਿੱਚ ਪੁਲਿਸ ਖ਼ਿਲਾਫ਼ ਧਰਨਾ ਵੀ ਦਿੱਤਾ ਸੀ। ਪੁਲਿਸ ਇਸ ਮਾਮਲੇ ਵਿੱਚ ਭਲਕੇ ਪ੍ਰੈਸ ਕਾਨਫਰੰਸ ਕਰੇਗੀ।

The post ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਮਾਮਲੇ ‘ਚ ਯੂਪੀ ਦਾ ਨੌਜਵਾਨ ਨੇਪਾਲ ਬਾਰਡਰ ਤੋਂ ਕਾਬੂ appeared first on TheUnmute.com - Punjabi News.

Tags:
  • breaking-news
  • killed
  • ludhiana-police
  • ludhiana-rape-case
  • nepal-border
  • news

ਚੰਡੀਗੜ੍ਹ, 17 ਜਨਵਰੀ 2024: ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਫਿਨ ਐਲਨ (Finn Allen) ਨੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਪਛਾੜ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਐਲਨ ਨੇ ਬੁੱਧਵਾਰ ਨੂੰ ਡੁਨੇਡਿਨ ‘ਚ ਪਾਕਿਸਤਾਨ ਖ਼ਿਲਾਫ਼ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਸਿਰਫ 62 ਗੇਂਦਾਂ ‘ਚ 137 ਦੌੜਾਂ ਬਣਾ ਕੇ ਰਿਕਾਰਡ ਬੁੱਕ ‘ਚ ਆਪਣਾ ਨਾਂ ਦਰਜ ਕਰ ਲਿਆ।

ਐਲਨ (Finn Allen) ਹੁਣ ਟੀ-20 ਇੰਟਰਨੈਸ਼ਨਲ ‘ਚ ਨਿਊਜ਼ੀਲੈਂਡ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਪਾਰੀ ਦੇ ਆਧਾਰ ‘ਤੇ ਉਸ ਨੇ ਬ੍ਰੈਂਡਨ ਮੈਕੁਲਮ ਦੀਆਂ 123 ਦੌੜਾਂ ਨੂੰ ਪਿੱਛੇ ਛੱਡ ਦਿੱਤਾ, ਜੋ ਟੀ-20 ‘ਚ ਕਿਸੇ ਵੀ ਕੀਵੀ ਖਿਡਾਰੀ ਦਾ ਪਿਛਲਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਉਸ ਨੇ ਇੱਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕਰ ਲਈ।

ਅਫਗਾਨਿਸਤਾਨ ਦੇ ਹਜ਼ਰਤੁੱਲਾ ਜ਼ਜ਼ਈ 16 ਛੱਕਿਆਂ ਦੇ ਨਾਲ ਸਿਖਰ ‘ਤੇ ਹਨ ਅਤੇ ਹੁਣ ਫਿਨ ਐਲਨ ਵੀ ਆਪਣੇ ਪੱਧਰ ‘ਤੇ ਪਹੁੰਚ ਗਏ ਹਨ। ਹਜ਼ਰਤੁੱਲਾ ਜ਼ਜ਼ਈ ਨੇ ਫਰਵਰੀ 2019 ਵਿੱਚ ਆਇਰਲੈਂਡ ਖ਼ਿਲਾਫ਼ ਮੈਚ ਵਿੱਚ 62 ਗੇਂਦਾਂ ਵਿੱਚ 162 ਦੌੜਾਂ ਬਣਾਈਆਂ ਸਨ। ਇਸ ਪਾਰੀ ‘ਚ ਉਨ੍ਹਾਂ ਨੇ 11 ਚੌਕੇ ਅਤੇ 16 ਛੱਕੇ ਲਗਾਏ। ਹੁਣ ਫਿਨ ਐਲਨ ਨੇ ਇੰਨੀਆਂ ਹੀ ਗੇਂਦਾਂ ‘ਤੇ 137 ਦੌੜਾਂ ਬਣਾਈਆਂ ਹਨ। ਉਸ ਨੇ ਪੰਜ ਚੌਕੇ ਤੇ 16 ਛੱਕੇ ਲਾਏ। ਹਾਲਾਂਕਿ ਆਇਰਲੈਂਡ ਅਤੇ ਪਾਕਿਸਤਾਨ ਦੀ ਗੇਂਦਬਾਜ਼ੀ ‘ਚ ਦੁਨੀਆ ਦਾ ਫਰਕ ਹੈ। ਅਜਿਹੇ ‘ਚ ਐਲਨ ਦੀ ਪਾਰੀ ਨੂੰ ਕਾਫੀ ਖਾਸ ਮੰਨਿਆ ਜਾ ਰਿਹਾ ਹੈ।

ਇਸ ਪਾਰੀ ਦੌਰਾਨ ਐਲਨ ਨੇ ਹੈਰਿਸ ਰਾਊਫ ਨੂੰ ਬੁਰੀ ਤਰ੍ਹਾਂ ਧੋਇਆ । ਇਸ ਬੱਲੇਬਾਜ਼ ਨੇ ਰਾਊਫ ਦੇ ਇੱਕ ਓਵਰ ਵਿੱਚ ਤਿੰਨ ਛੱਕਿਆਂ ਅਤੇ ਦੋ ਚੌਕਿਆਂ ਦੀ ਮੱਦਦ ਨਾਲ 27 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਨੂੰ 225 ਦੌੜਾਂ ਦਾ ਵੱਡਾ ਟੀਚਾ ਦੇਣ ‘ਚ ਸਫਲ ਰਹੀ। ਇਹ ਮੈਚ 45 ਦੌੜਾਂ ਨਾਲ ਜਿੱਤ ਕੇ ਨਿਊਜ਼ੀਲੈਂਡ ਨੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਕੀਵੀ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।

ਡੇਵੋਨ ਕੋਨਵੇ ਦੇ ਸੱਤ ਦੌੜਾਂ ‘ਤੇ ਛੇਤੀ ਆਊਟ ਹੋਣ ਤੋਂ ਬਾਅਦ ਐਲਨ ਨੇ ਟਿਮ ਸੀਫਰਟ ਨਾਲ ਮਿਲ ਕੇ ਦੂਜੀ ਵਿਕਟ ਲਈ 125 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਦੌੜਾਂ ਬਣਾਉਣ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਮਹੱਤਵਪੂਰਨ ਸਹਿਯੋਗੀ ਭੂਮਿਕਾ ਨਿਭਾਈ।ਐਲਨ ਦੀ ਸ਼ਾਨਦਾਰ ਪਾਰੀ 18ਵੇਂ ਓਵਰ ਵਿੱਚ ਸਮਾਪਤ ਹੋ ਗਈ। ਉਸ ਨੂੰ ਜ਼ਮਾਨ ਖਾਨ ਦੀ ਇੱਕ ਆਫ-ਕਟਰ ਗੇਂਦ ਨਾਲ ਬੋਲਡ ਕੀਤਾ , ਜਿਸ ਨੇ ਆਪਣੀ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਅਤੇ ਮੈਦਾਨ ਤੋਂ ਬਾਹਰ ਨਿਕਲਦੇ ਹੀ ਨਿਊਜ਼ੀਲੈਂਡ ਦੇ ਬੱਲੇਬਾਜ਼ ਦੀ ਤਾਰੀਫ਼ ਕੀਤੀ।

The post ਫਿਨ ਐਲਨ ਟੀ-20 ਇੰਟਰਨੈਸ਼ਨਲ ‘ਚ ਨਿਊਜ਼ੀਲੈਂਡ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਬੱਲੇਬਾਜ਼, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ appeared first on TheUnmute.com - Punjabi News.

Tags:
  • breaking-news
  • cricket-news
  • finn-allen
  • news
  • nz-vs-pak
  • t20-internationals

ਆਗਾਮੀ ਗਣਤੰਤਰ ਦਿਵਸ ਤੋਂ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਵੇਗੀ ਸੜਕ ਸੁਰੱਖਿਆ ਫੋਰਸ: CM ਮਾਨ

Wednesday 17 January 2024 09:55 AM UTC+00 | Tags: breaking-news latest-news news punjab-news punjab-police republic-day road-accident sadak-surakhya-force the-unmute-breaking-news

ਚੰਡੀਗੜ੍ਹ, 17 ਜਨਵਰੀ 2024: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 461 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਦਸਮੇਸ਼ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਣ ਦਾ ਸੱਦਾ ਦਿੱਤਾ। ਇੱਥੇ ਮਿਊਂਸਿਪਲ ਭਵਨ ਵਿਖੇ ਨਿਯੁਕਤੀ ਪੱਤਰ ਦੇਣ ਲਈ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਜ਼ੁਲਮ, ਬੇਇਨਸਾਫ਼ੀ ਅਤੇ ਦਮਨ ਵਿਰੁੱਧ ਲੜਨ ਦਾ ਉਪਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ‘ਤੇ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਲੋਕਾਂ ਦੀ ਸੇਵਾ ਉਤਸ਼ਾਹ ਨਾਲ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਮਿਊਂਸਿਪਲ ਭਵਨ ਅਜਿਹੇ ਕਈ ਸਮਾਗਮਾਂ ਦਾ ਗਵਾਹ ਰਿਹਾ ਹੈ, ਜਿਸ ਵਿੱਚ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਹੁਣ ਤੱਕ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿਰੋਲ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਲਈ ਚੁਣਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਨੌਜਵਾਨ ਸਰਕਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਮਿਸ਼ਨਰੀ ਜਜ਼ਬੇ ਨਾਲ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਨਵੇਂ ਭਰਤੀ ਹੋਏ ਨੌਜਵਾਨ ਲੋਕਾਂ ਲਈ ਇਨਸਾਫ਼ ਯਕੀਨੀ ਬਣਾਉਣ ਦੇ ਨਾਲ-ਨਾਲ ਆਪਣੀ ਕਲਮ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਲਈ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ।

ਮੁੱਖ ਮੰਤਰੀ ਨੇ ਦੱਸਿਆ ਕਿ ਆਗਾਮੀ ਗਣਤੰਤਰ ਦਿਵਸ ਮੌਕੇ ਸੜਕ ਸੁਰੱਖਿਆ ਫੋਰਸ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਫੋਰਸ ਕਪੂਰਥਲਾ ਵਿਖੇ ਸਿਖਲਾਈ ਲੈ ਰਹੀ ਹੈ ਅਤੇ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਲਈ ਤੇ ਸੂਬੇ ਦੀਆਂ ਸੜਕਾਂ ‘ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇਸ ਫੋਰਸ ਦੀ ਸ਼ੁਰੂਆਤ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਵਿਸ਼ੇਸ਼ ਫੋਰਸ ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਕੀਮਤੀ ਜਾਨਾਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ ਅਤੇ ਇਸ ਫੋਰਸ ਨੂੰ ਗਲਤ ਡਰਾਈਵਿੰਗ ਨੂੰ ਰੋਕਣ, ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਦੀ ਜਾਂਚ ਦਾ ਕੰਮ ਸੌਂਪਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਅਤਿ-ਆਧੁਨਿਕ ਯੰਤਰਾਂ ਨਾਲ ਲੈਸ ਲਗਪਗ 130 ਵਾਹਨ ਹਰ 30 ਕਿਲੋਮੀਟਰ ਦੇ ਘੇਰੇ ਬਾਅਦ ਸੜਕਾਂ ਉੱਤੇ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਵਿੱਚ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਮੈਡੀਕਲ ਕਿੱਟ ਵੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਲੋੜੀਂਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਫੋਰਸ ਨੂੰ ਟਰੌਮਾ ਸੈਂਟਰਾਂ ਨਾਲ ਜੋੜਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਅਤੇ ਲੀਡਰ ਦੇ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੇ ਦੁਨੀਆ ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਿਹਨਤ ਅਤੇ ਸਮਰਪਣ ਬੇਮਿਸਾਲ ਹੈ, ਜਿਸ ਕਾਰਨ ਉਹ ਹਰ ਖੇਤਰ ਵਿੱਚ ਮੱਲਾਂ ਮਾਰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਦੇ ਇਸ ਜਜ਼ਬੇ ਨੂੰ ਸੂਬੇ ਨੂੰ ਅੱਗੇ ਲੈ ਜਾਣ ਲਈ ਸਹੀ ਢੰਗ ਨਾਲ ਵਰਤਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਤੋਂ ਲੈ ਕੇ ਸਬ-ਇੰਸਪੈਕਟਰ ਤੱਕ ਦੀਆਂ ਵੱਖ-ਵੱਖ ਅਸਾਮੀਆਂ ਲਈ ਨਿਯਮਤ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇਨਵੈਸਟੀਗੇਸ਼ਨ ਕਾਡਰ ਵਿੱਚ ਨਵੇਂ ਭਰਤੀ ਕੀਤੇ ਗਏ 200 ਸਿਵਲੀਅਨ ਸਪੋਰਟ ਸਟਾਫ਼ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਕਾਨੂੰਨੀ ਅਫ਼ਸਰ, ਸਹਾਇਕ ਕਾਨੂੰਨੀ ਅਫ਼ਸਰ, ਵਿੱਤੀ ਅਫ਼ਸਰ, ਸਹਾਇਕ ਵਿੱਤੀ ਅਫ਼ਸਰ ਅਤੇ ਫੋਰੈਂਸਿਕ ਅਫ਼ਸਰ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਤਫ਼ਤੀਸ਼ੀ ਕਾਡਰ ਲਈ ਪਹਿਲੀ ਵਾਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵਿੰਗ ਵਿੱਚ 245 ਨਵੇਂ ਸਬ-ਇੰਸਪੈਕਟਰ ਵੀ ਭਰਤੀ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਨਵੈਸਟੀਗੇਸ਼ਨ ਕੇਡਰ ਵਿੱਚ ਨਵੇਂ ਭਰਤੀ ਹੋਏ ਹੌਲਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਹੌਲਦਾਰਾਂ ਦੀ ਸਿੱਧੀ ਭਰਤੀ ਕੀਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ (ਪੀ.ਬੀ.ਓ.ਆਈ.) ਵਿੰਗ ਵਿੱਚ ਹੌਲਦਾਰਾਂ ਦੀ ਭਰਤੀ ਨਾਲ ਜਾਂਚ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਮਿਲੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਦਰ ਵਿੱਚ ਹੋਰ ਵਾਧਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹੌਲਦਾਰਾਂ ਦੀ ਭਰਤੀ ਨਾਲ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਨਾਲ ਨਜਿੱਠਣ ਲਈ ਪੁਲਿਸ ਬਲ ਨੂੰ ਹੁਲਾਰਾ ਮਿਲੇਗਾ ਅਤੇ ਡੂੰਘਾਈ ਨਾਲ ਜਾਂਚ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕਾਂਸਟੇਬਲ ਦੀਆਂ 1746 ਅਸਾਮੀਆਂ ਅਤੇ ਸਬ-ਇੰਸਪੈਕਟਰ ਦੀਆਂ 288 ਅਸਾਮੀਆਂ ਲਈ ਸਾਲਾਨਾ ਭਰਤੀ ਪ੍ਰਕਿਰਿਆ ਵੀ ਜਾਰੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਸੂਬਾ ਸਰਕਾਰ ਪੰਜਾਬ ਪੁਲਿਸ ਵਿੱਚ ਹਰ ਸਾਲ 1800 ਕਾਂਸਟੇਬਲ ਅਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਜਾਰੀ ਰੱਖੇਗੀ ਤਾਂ ਜੋ ਹਰ ਨੌਜਵਾਨ ਨੂੰ ਇਸ ਵੱਕਾਰੀ ਪੁਲਿਸ ਫੋਰਸ ਦਾ ਹਿੱਸਾ ਬਣਨ ਦਾ ਮੌਕਾ ਮਿਲ ਸਕੇ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਲਈ ਅੱਠ ਹਾਈ-ਟੈਕ ਸੈਂਟਰ ਖੋਲ੍ਹ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੈਂਟਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ਵਿੱਚ ਨਾਮਵਰ ਅਹੁਦਿਆਂ ‘ਤੇ ਬੈਠਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਉੱਚ ਅਹੁਦਿਆਂ ‘ਤੇ ਬਿਠਾ ਕੇ ਦੇਸ਼ ਦੀ ਸੇਵਾ ਵਿੱਚ ਲਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਸੂਬੇ ਦੇ ਤਿੰਨ ਕਰੋੜ ਤੋਂ ਵੱਧ ਲੋਕਾਂ ਦੀ ਚੈਨ ਦੀ ਨੀਂਦ ਯਕੀਨੀ ਬਣਾਉਣ ਲਈ ਦਿਨ-ਰਾਤ ਡਿਊਟੀ ਨਿਭਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਉਨ੍ਹਾਂ ਦੀ ਸਰਕਾਰ ਪੁਲਿਸ ਫੋਰਸ ਦੇ ਨਵੀਨੀਕਰਨ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਫੋਰਸ ਦੇ ਵਿਗਿਆਨਕ ਲੀਹਾਂ ‘ਤੇ ਆਧੁਨਿਕੀਕਰਨ ‘ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਪੁਲਿਸ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵੀ ਲਿਆਂਦਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੇ ਆਪਣੇ ਮੁੱਖ ਫਰਜ਼ ਨੂੰ ਨਿਭਾਉਣ ਤੋਂ ਇਲਾਵਾ ਦੇਸ਼ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਦੀ ਹਮੇਸ਼ਾ ਰਾਖੀ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਦਲਦੇ ਹਾਲਾਤ ਵਿੱਚ ਫੋਰਸ ਲਈ ਚੁਣੌਤੀਆਂ ਕਈ ਗੁਣਾ ਵੱਧ ਗਈਆਂ ਹਨ, ਜਿਸ ਕਾਰਨ ਇਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਆਧੁਨਿਕੀਕਰਨ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਪੁਲਿਸ ਤੋਂ ਸਿਆਸੀ ਦਬਾਅ ਦੂਰ ਕੀਤਾ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਕੁਸ਼ਲਤਾ ਨਾਲ ਨਿਭਾ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਗਏ ਜਦੋਂ ਸਿਆਸੀ ਬਦਲਾਖੋਰੀ ਕਾਰਨ ਬੇਕਸੂਰ ਲੋਕਾਂ ‘ਤੇ ਝੂਠੇ ਪਰਚੇ ਪਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਹੁਣ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਡਿਊਟੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੁਲਿਸ ਨੂੰ ਰਿਮੋਟ ਅਤੇ ਕੰਪਿਊਟਰ ਵਜੋਂ ਵਰਤਣ ਦੀ ਬਜਾਏ ਇਹ ਯੰਤਰ ਕੁਸ਼ਲਤਾ ਵਧਾਉਣ ਲਈ ਪੁਲਿਸ ਦੇ ਹੱਥਾਂ ਵਿੱਚ ਦਿੱਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਵੇਂ ਸਰਹੱਦ ਪਾਰੋਂ ਤਸਕਰੀ, ਨਾਰਕੋ ਅਤਿਵਾਦ, ਗੈਂਗਸਟਰਾਂ ਦੇ ਰੂਪ ਵਿੱਚ ਸੰਗਠਿਤ ਅਪਰਾਧ ਸਮੇਤ ਹੋਰ ਕਈ ਚੁਣੌਤੀਆਂ ਹਨ ਪਰ ਪੰਜਾਬ ਪੁਲਿਸ ਇਨ੍ਹਾਂ ਦਾ ਬਹਾਦਰੀ ਨਾਲ ਸਾਹਮਣਾ ਕਰਨ ਦੇ ਸਮਰੱਥ ਹੈ।

The post ਆਗਾਮੀ ਗਣਤੰਤਰ ਦਿਵਸ ਤੋਂ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਵੇਗੀ ਸੜਕ ਸੁਰੱਖਿਆ ਫੋਰਸ: CM ਮਾਨ appeared first on TheUnmute.com - Punjabi News.

Tags:
  • breaking-news
  • latest-news
  • news
  • punjab-news
  • punjab-police
  • republic-day
  • road-accident
  • sadak-surakhya-force
  • the-unmute-breaking-news

ਚੰਡੀਗੜ੍ਹ, 17 ਜਨਵਰੀ 2024: ਕੁੱਝ ਕੱਟੜਪੰਥੀ ਤਾਕਤਾਂ ਵੱਲੋਂ ਦਿੱਤੀ ਜਾ ਰਹੀ ਜਾਨੋਂ ਮਾਰਨ ਦੀ ਧਮਕੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਰਖਵਾਲੇ ਹਨ ਅਤੇ ਅਜਿਹੀਆਂ ਧਮਕੀਆਂ (THREATS) ਉਨ੍ਹਾਂ ਨੂੰ ਇਸ ਨੇਕ ਕੰਮ ਤੋਂ ਨਹੀਂ ਰੋਕ ਸਕਦੀਆਂ।

ਇੱਥੇ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਨਿਯੁਕਤੀ ਪੱਤਰ ਸੌਂਪਣ ਮੌਕੇ ਕਰਵਾਏ ਸਮਾਗਮ ਤੋਂ ਇਕ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਮਕੀਆਂ (THREATS) ਸੂਬਾ ਸਰਕਾਰ ਵੱਲੋਂ ਪੰਜਾਬ ਵਿਰੋਧੀ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਅਪਣਾਈ ਗਈ ਨੀਤੀ ਦਾ ਕੁਦਰਤੀ ਨਤੀਜਾ ਹਨ।

ਉਨ੍ਹਾਂ ਕਿਹਾ ਕਿ ਇਹ ਲੋਕ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਡੀ ਸਰਕਾਰ ਇਨ੍ਹਾਂ ਫੁੱਟ ਪਾਊ ਤਾਕਤਾਂ ਨੂੰ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਦੇ ਨਾਤੇ ਸੂਬੇ ਦੇ ਅੰਦਰੋਂ ਅਤੇ ਬਾਹਰੋਂ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਬਿਨਾ ਝੁਕੇ ਅਜਿਹੀਆਂ ਧਮਕੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪੰਜਾਬ ਵਿਰੋਧੀ ਮਨਸੂਬਿਆਂ ਦੇ ਮੁੱਖ ਸਾਜਿਸ਼ਘਾੜੇ ਵਿਦੇਸ਼ਾਂ ਵਿੱਚ ਪਨਾਹ ਲੈ ਚੁੱਕੇ ਹਨ ਪਰ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਜਿਹੇ ਖੌਫਨਾਕ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਵੀ ਵਿਸ਼ਵ ਸ਼ਾਂਤੀ ਦੇ ਵਡੇਰੇ ਹਿੱਤ ਵਿੱਚ ਇਨ੍ਹਾਂ ਕੱਟੜ ਅਪਰਾਧੀਆਂ ਨੂੰ ਸੂਬੇ ਵਿੱਚ ਵਾਪਸ ਭੇਜਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਘਿਨਾਉਣੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆ ਕੇ ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਈਆਂ ਜਾਣ।

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ‘ਭਗੌੜਾ’ ਕਰਾਰ ਦਿੱਤਾ, ਜੋ ਬਿਜਲੀ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੇ ਜਾਣ ‘ਤੇ ਡਿਊਟੀ ਨਿਭਾਉਣ ਤੋਂ ਭੱਜ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸੂਬਾ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦ ਕੇ ਉਲਟਾ ਰੁਝਾਨ ਸ਼ੁਰੂ ਕਰ ਦਿੱਤਾ ਹੈ ਤਾਂ ਸਿੱਧੂ ਬੇਬੁਨਿਆਦ ਅਤੇ ਗੁਮਰਾਹਕੁੰਨ ਬਿਆਨਬਾਜ਼ੀ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਾਂਗਰਸੀ ਆਗੂ ਨੂੰ ਯਾਦ ਦਿਵਾਇਆ ਕਿ 'ਥੋੜ੍ਹਾ ਗਿਆਨ ਖ਼ਤਰਨਾਕ ਹੈ' ਅਤੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਆਉਣ ਵਾਲੀਆਂ ਆਮ ਚੋਣਾਂ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ਸਾਡੀ ਝੋਲੀ ਪਾ ਕੇ ਹੋਰਾਂ ਲਈ ਇਕ ਚਾਨਣ ਮੁਨਾਰਾ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਸ਼ਾਨਦਾਰ ਕੰਮ ਕੀਤੇ ਹਨ, ਇਸ ਲਈ ਜਨਤਾ ਇਕ ਵਾਰ ਫਿਰ ਸਾਡੇ ਨਾਲ ਖੜ੍ਹੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 13-0 ਨਾਲ ਹੂੰਝਾ ਫੇਰ ਜਿੱਤ ਹਾਸਲ ਕਰਕੇ ਸੂਬੇ ਵਿਚ ਇਤਿਹਾਸ ਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ 13 ਸੀਟਾਂ ‘ਤੇ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੇ ਹੱਕ ਵਿਚ ਫਤਵਾ ਆਵੇਗਾ ਅਤੇ ਵਿਰੋਧੀ ਧਿਰ ਦੇ ਪੰਜਾਬ ਵਿਰੋਧੀ ਸਟੈਂਡ ਨੂੰ ਲੋਕ ਬੁਰੀ ਤਰ੍ਹਾਂ ਤਿਆਗ ਦੇਣਗੇ।

The post ਪੰਜਾਬ ਸਰਕਾਰ ਵੱਲੋਂ ਪੰਜਾਬ ਵਿਰੋਧੀ ਤਾਕਤਾਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀ ਅਪਣਾਈ ਨੀਤੀ ਦਾ ਕੁਦਰਤੀ ਨਤੀਜਾ ਨੇ ਧਮਕੀਆਂ: ਮੁੱਖ ਮੰਤਰੀ appeared first on TheUnmute.com - Punjabi News.

Tags:
  • bhagwant-mann
  • breaking-news
  • latest-news
  • news
  • punjab-news
  • the-unmute-breaking-news
  • the-unmute-update
  • threats

ਅੰਮ੍ਰਿਤਸਰ, 17 ਜਨਵਰੀ 2024: ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਪਹੁੰਚਦੀਆਂ ਹਨ ਅਤੇ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ, ਉੱਥੇ ਹੀ ਕਈ ਫਿਲਮੀ ਸਿਤਾਰੇ ਆਪਣੀਆਂ ਫਿਲਮਾਂ ਦੀ ਕਾਮਯਾਬੀ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਪਹੁੰਚ ਕੇ ਅਰਦਾਸ ਬੇਨਤੀ ਕਰਦੇ ਹਨ |

ਅੱਜ ਸਾਊਥ ਦੇ ਮਸ਼ਹੂਰ ਫਿਲਮੀ ਅਦਾਕਾਰ ਕਰਨ ਵਰੁਣ ਤੇਜ (Varun Tej)  ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ | ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਵਰੁਣ ਤੇਜ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਇਸ ਦੌਰਾਨ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ ਦੀ ਕਾਮਯਾਬੀ ਦੇ ਲਈ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਕੀਤੀ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਰੁਣ ਤੇਜ (Varun Tej)  ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਉਹਨਾਂ ਦੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਹੈ ਅਤੇ ਉਹਨਾ ਆਪਣੀ ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨਗੇ ਅਤੇ ਦਰਬਾਰ ਸਾਹਿਬ ਵਿੱਚ ਅਰਦਾਸ ਕੀਤੀ ਹੈ ਕਿ ਉਹਨਾਂ ਦੀ ਫਿਲਮ ਕਾਮਯਾਬ ਰਹੇ | ਉਹਨਾਂ ਦੱਸਿਆ ਕਿ ਉਹ ਹੁਣ ਇਸ ਤੋਂ ਬਾਅਦ ਵਾਹਗਾ ਸਰਹੱਦ ‘ਤੇ ਜਾ ਕੇ ਰਿਟਰੀਟ ਸੈਰਾਮਨੀ ਦੇਖਣਗੇ ਤੇ ਉੱਥੇ ਜਾ ਕੇ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨਗੇ |

The post ਸਾਊਥ ਦੇ ਫਿਲਮੀ ਅਦਾਕਾਰ ਵਰੁਣ ਤੇਜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੀ ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ appeared first on TheUnmute.com - Punjabi News.

Tags:
  • actor-varun-tej
  • breaking-news
  • news
  • south-movie
  • souths-famous-film-actor
  • sri-darbar-sahib
  • varun-tej

ਹਰਿਆਣਾ ਦੇ ਬੱਸ ਬੇੜੇ 'ਚ ਸ਼ਾਮਲ ਕੀਤੀਆਂ ਜਾਣਗੀਆਂ ਇਲੈਕਟ੍ਰਿਕ, CNG ਤੇ BS-VI ਡੀਜ਼ਲ ਆਧਾਰਿਤ ਬੱਸਾਂ

Wednesday 17 January 2024 10:29 AM UTC+00 | Tags: air-pollution breaking-news bs-vi-diesel-bus cng-bus delhi-ncr e-bus electric-bus haryana-news haryana-roadways news nwes sanjeev-kaushal

ਚੰਡੀਗੜ੍ਹ, 17 ਜਨਵਰੀ 2024: ਦਿੱਲੀ-ਐਨਸੀਆਰ ਖੇਤਰ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਸਾਲ 2024-25 ਲਈ ਰਾਜ ਦੀ ਕਾਰਜ ਯੋਜਨਾ ਦੀ ਜਾਣਕਾਰੀ ਦਿੱਤੀ। ਇਹ ਸਕੀਮ ਰਾਜ ਦੇ ਬੱਸ ਫਲੀਟ ਨੂੰ ਇਲੈਕਟ੍ਰਿਕ (Electric buss), CNG ਅਤੇ BS-VI ਡੀਜ਼ਲ ਬੱਸਾਂ ਸਮੇਤ ਸਾਫ਼-ਸੁਥਰੇ ਵਿਕਲਪਾਂ ਵਿੱਚ ਤਬਦੀਲ ਕਰਨ ‘ਤੇ ਕੇਂਦਰਿਤ ਹੈ।

ਉਨ੍ਹਾਂ ਇਹ ਜਾਣਕਾਰੀ ਕੇਂਦਰੀ ਕੈਬਨਿਟ ਸਕੱਤਰ ਵੱਲੋਂ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਹਵਾ ਦੀ ਗੁਣਵੱਤਾ ਪ੍ਰਬੰਧਨ ਬਾਰੇ ਸੱਦੀ ਗਈ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਸਾਂਝੀ ਕੀਤੀ। BS-III/IV ਡੀਜ਼ਲ ਬੱਸਾਂ ਨੂੰ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਲ 2023 ਵਿੱਚ ਰਾਜ ਵਿੱਚ 10 ਸਾਲ ਪੁਰਾਣੇ ਡੀਜ਼ਲ ਦੇ 185 ਵਾਹਨ ਅਤੇ 15 ਸਾਲ ਪੁਰਾਣੇ ਡੀਜ਼ਲ ਦੇ 461 ਵਾਹਨ ਜ਼ਬਤ ਕੀਤੇ ਗਏ ਸਨ।

ਉਸਨੇ ਦੱਸਿਆ ਕਿ UNCR ਵਿੱਚ ULBs, PWD, HSVP, NHAI ਅਤੇ HSIIDC ਦੁਆਰਾ ਧੂੜ ਕੰਟਰੋਲ ਅਤੇ ਪ੍ਰਬੰਧਨ ਸੈੱਲ (18 ਨੰਬਰ) ਗਠਿਤ ਕੀਤੇ ਗਏ ਹਨ ਅਤੇ ਐਨਸੀਆਰ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਲਈ ਕਮਿਸ਼ਨ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਵਿੱਚ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। HSPCB ਨੇ NCR ਵਿੱਚ 500 ਵਰਗ ਮੀਟਰ ਜਾਂ ਇਸ ਤੋਂ ਵੱਧ ਦੇ ਪਲਾਟ ਖੇਤਰ ‘ਤੇ ਉਸਾਰੀ ਪ੍ਰੋਜੈਕਟਾਂ ਦੁਆਰਾ ਰਜਿਸਟ੍ਰੇਸ਼ਨ ਲਈ ਧੂੜ ਪ੍ਰਦੂਸ਼ਣ ਕੰਟਰੋਲ ਸਵੈ-ਮੁਲਾਂਕਣ ਲਈ ਵੈੱਬ ਪੋਰਟਲ ਬਣਾਇਆ ਹੈ ਅਤੇ ਕੰਮ ਕਰ ਰਿਹਾ ਹੈ। 16 ਜਨਵਰੀ 2024 ਤੱਕ, 738 ਸਾਈਟਾਂ ਰਜਿਸਟਰ ਕੀਤੀਆਂ ਗਈਆਂ ਹਨ। ਧੂੜ ਨੂੰ ਦਬਾਉਣ ਲਈ ਐਨਸੀਆਰ ਵਿੱਚ ਨਿਰਮਾਣ ਸਥਾਨਾਂ ‘ਤੇ 534 ਸਥਾਨਾਂ ‘ਤੇ ਐਂਟੀ-ਸਮੋਗ ਗਨ ਲਗਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਐਨਸੀਆਰ ਵਿੱਚ ਵੱਡੀ ਗਿਣਤੀ ਵਿੱਚ ਮਕੈਨੀਕਲ ਸਵੀਪਿੰਗ ਮਸ਼ੀਨਾਂ ਚੱਲ ਰਹੀਆਂ ਹਨ। ਹਰਿਆਣਾ ਦੇ ਚੁਣੇ ਹੋਏ ਸ਼ਹਿਰਾਂ ਗੁਰੂਗ੍ਰਾਮ, ਪਾਣੀਪਤ ਅਤੇ ਸੋਨੀਪਤ ਵਿੱਚ ਪ੍ਰਦੂਸ਼ਣ ਪੱਧਰ ਅਤੇ ਕਾਰਬਨ ਨਿਕਾਸੀ ਦੀ ਜਾਂਚ ਦਾ ਕੰਮ ਆਟੋਮੋਟਿਵ ਰਿਸਰਚ ਐਸੋਸੀਏਸ਼ਨ, ਪੁਣੇ ਨੂੰ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਪੰਜ ਹੋਰ ਜ਼ਿਲ੍ਹਿਆਂ ਰੇਵਾੜੀ, ਝੱਜਰ, ਜੀਂਦ, ਰੋਹਤਕ ਅਤੇ ਚਰਖੀ ਦਾਦਰੀ ਲਈ ਯੋਜਨਾ ਬਣਾਈ ਗਈ ਹੈ, ਜਿਸ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਹਰਿਆਣਾ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਪੀ ਰਾਘਵੇਂਦਰ ਰਾਓ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਾਤਾਵਰਣ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਗੁਰੂਗ੍ਰਾਮ ਅਤੇ ਫਰੀਦਾਬਾਦ ‘ਚ ਈ-ਬੱਸਾਂ ਚੱਲਣਗੀਆਂ

ਕੌਸ਼ਲ ਨੇ ਕਿਹਾ ਕਿ ਰਾਜ ਟਰਾਂਸਪੋਰਟ ਹਰਿਆਣਾ ਨੇ ਹਰਿਆਣਾ ਦੇ ਨੌਂ ਨਗਰ ਨਿਗਮ ਸ਼ਹਿਰਾਂ ਵਿੱਚ ਸੰਚਾਲਨ ਲਈ ਕੁੱਲ ਲਾਗਤ ਕੰਟਰੈਕਟ (ਜੀਸੀਸੀ) ਮਾਡਲ ਦੇ ਤਹਿਤ 375,12 ਮੀਟਰ ਈ-ਬੱਸਾਂ (Electric buss) ਦੀ ਖਰੀਦ ਨੂੰ ਅੰਤਿਮ ਰੂਪ ਦਿੱਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੂਨ 2024 ਤੱਕ ਸਾਰੀਆਂ 375 ਈ-ਬੱਸਾਂ ਸ਼ਾਮਲ ਕਰ ਦਿੱਤੀਆਂ ਜਾਣਗੀਆਂ।

ਕੌਸ਼ਲ ਨੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (MoHUA) ਦੁਆਰਾ ਈ-ਬੱਸਾਂ (Electric buss) ਦੀ ਖਰੀਦ ਦਾ ਵੀ ਜ਼ਿਕਰ ਕੀਤਾ, ਜੋ ਗੁਰੂਗ੍ਰਾਮ ਅਤੇ ਫਰੀਦਾਬਾਦ (ਹਰੇਕ 100 ਈ-ਬੱਸਾਂ) ਨੂੰ ਸ਼ਾਮਲ ਕਰਨ ਲਈ ਸ਼ੁਰੂ ਕੀਤੀ ਗਈ ਸੀ। ਸਾਰੀਆਂ 200 ਈ-ਬੱਸਾਂ ਨੂੰ ਸ਼ਾਮਲ ਕਰਨ ਦਾ ਕੰਮ ਦਸੰਬਰ 2024 ਤੱਕ ਪੂਰਾ ਹੋਣ ਦੀ ਉਮੀਦ ਹੈ। ਰਾਜ ਟਰਾਂਸਪੋਰਟ ਹਰਿਆਣਾ ਨੇ ਵਿੱਤੀ ਸਾਲ ਦੌਰਾਨ 500 ਨਵੀਆਂ ਸਟੈਂਡਰਡ BS-VI ਡੀਜ਼ਲ ਬੱਸਾਂ ਅਤੇ 150 HVAC BS-VI ਡੀਜ਼ਲ ਬੱਸਾਂ ਨੂੰ ਜੋੜਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਪ੍ਰਸਤਾਵਿਤ ਨਵੀਆਂ ਬੱਸਾਂ ਨੂੰ ਨਵੰਬਰ 2024 ਤੱਕ ਬੱਸ ਫਲੀਟ ਵਿੱਚ ਸ਼ਾਮਲ ਕਰ ਲਿਆ ਜਾਵੇਗਾ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰਿਆਣਾ ਦੇ ਸਾਰੇ ਡਿਪੂਆਂ ਵੱਲੋਂ ਦਿੱਲੀ ਲਈ ਸਿਰਫ਼ BS-VI ਸਟੈਂਡਰਡ ਦੀਆਂ ਬੱਸਾਂ ਹੀ ਚਲਾਈਆਂ ਜਾਣਗੀਆਂ। ਸਾਰੀਆਂ BS-III ਅਨੁਕੂਲ ਬੱਸਾਂ ਅਕਤੂਬਰ 2024 ਤੋਂ ਪਹਿਲਾਂ NCR ਡਿਪੂਆਂ ਤੋਂ ਪੜਾਅਵਾਰ ਬਾਹਰ ਕੀਤੀਆਂ ਜਾਣਗੀਆਂ। ਦਿੱਲੀ ਦੇ ਆਲੇ-ਦੁਆਲੇ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ ਅਤੇ ਸੋਨੀਪਤ ਦੀਆਂ ਸਾਰੀਆਂ ਸਰਕਾਰੀ ਮਾਲਕੀ ਵਾਲੀਆਂ BS-IV ਅਨੁਕੂਲ ਬੱਸਾਂ ਨੂੰ ਅਕਤੂਬਰ ਤੱਕ ਗੈਰ-ਐੱਨਸੀਆਰ ਡਿਪੂਆਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਉਹਨਾਂ ਦੀ ਥਾਂ ‘ਤੇ, BS-VI ਅਨੁਕੂਲ ਡੀਜ਼ਲ ਬੱਸਾਂ ਦੀ ਵੰਡ ਕੀਤੀ ਜਾਵੇਗੀ, ਜੋ ਫਲੀਟ ਦੀ ਵਾਤਾਵਰਣ ਸਥਿਰਤਾ ਨੂੰ ਵਧਾਏਗੀ। ਵਰਤਮਾਨ ਵਿੱਚ ਹਰਿਆਣਾ ਵਿੱਚ ਲਗਭਗ 1030 BS-III ਅਨੁਕੂਲ ਡੀਜ਼ਲ ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚੋਂ ਲਗਭਗ 500 ਬੱਸਾਂ NCR ਡਿਪੂਆਂ ਵਿੱਚ ਸੇਵਾ ਕਰਦੀਆਂ ਹਨ। ਕੌਸ਼ਲ ਨੇ ਕਿਹਾ ਕਿ ਅਕਤੂਬਰ 2024 ਤੱਕ ਸਾਰੀਆਂ 500 BS-III ਬੱਸਾਂ ਨੂੰ ਰੀਟਰੋਫਿਟ ਕੀਤਾ ਜਾਵੇਗਾ ਅਤੇ ਐਨਸੀਆਰ ਡਿਪੂਆਂ ਤੋਂ ਪੜਾਅਵਾਰ ਬਾਹਰ ਕਰ ਦਿੱਤਾ ਜਾਵੇਗਾ।

ਵਾਹਨਾਂ ਦੇ ਨਿਕਾਸ ਨੂੰ ਹੱਲ ਕਰਨ ਲਈ, NCR ਜ਼ਿਲ੍ਹਿਆਂ ਵਿੱਚ ਅੱਜ ਤੱਕ ਲਗਭਗ 10 ਲੱਖ ਵਾਹਨਾਂ ਨੂੰ ਕਲਰ-ਕੋਡ ਕੀਤਾ ਗਿਆ ਹੈ। ਨਿਯਮਾਂ ਦੀ 100 ਪ੍ਰਤੀਸ਼ਤ ਪਾਲਣਾ ਹੁੰਦੀ ਹੈ, ਰਜਿਸਟਰ ਕਰਨ ਵਾਲੇ ਅਧਿਕਾਰੀ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉੱਚ-ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (HSRP) ਅਤੇ ਰੰਗ-ਕੋਡ ਵਾਲੇ ਸਟਿੱਕਰਾਂ ਨੂੰ ਲਾਜ਼ਮੀ ਤੌਰ ‘ਤੇ ਲਗਾਏ ਬਿਨਾਂ RCs ਜਾਰੀ ਕਰਨ ਤੋਂ ਬਚਦੇ ਹਨ।

The post ਹਰਿਆਣਾ ਦੇ ਬੱਸ ਬੇੜੇ ‘ਚ ਸ਼ਾਮਲ ਕੀਤੀਆਂ ਜਾਣਗੀਆਂ ਇਲੈਕਟ੍ਰਿਕ, CNG ਤੇ BS-VI ਡੀਜ਼ਲ ਆਧਾਰਿਤ ਬੱਸਾਂ appeared first on TheUnmute.com - Punjabi News.

Tags:
  • air-pollution
  • breaking-news
  • bs-vi-diesel-bus
  • cng-bus
  • delhi-ncr
  • e-bus
  • electric-bus
  • haryana-news
  • haryana-roadways
  • news
  • nwes
  • sanjeev-kaushal

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ 'ਤੇ ਕੀਤਾ ਇਤਰਾਜ਼

Wednesday 17 January 2024 10:40 AM UTC+00 | Tags: breaking-news gurudwara-marriege-act harjinder-singh-dhami jammu-and-kashmir jammu-and-kashmir-high-court jammu-and-kashmir-sikh news sgpc sikh-marriage-act

ਅੰਮ੍ਰਿਤਸਰ, 17 ਜਨਵਰੀ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਅਤੇ ਕਸ਼ਮੀਰ (Jammu and Kashmir) ਹਾਈ ਕੋਰਟ ਵੱਲੋਂ ਸਿੱਖ ਦੇ ਨਾਮ ਪਿੱਛੇ 'ਸਿੰਘ' ਜਾਂ 'ਕੌਰ' ਜ਼ਰੂਰੀ ਨਾ ਹੋਣ ਦੇ ਦਿੱਤੇ ਗਏ ਫੈਸਲੇ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸਿੱਖ ਦੀ ਪਰਿਭਾਸ਼ਾ ਦੁਨੀਆਵੀ ਅਦਾਲਤਾਂ ਦੇ ਅਧੀਨ ਨਹੀਂ ਹੈ, ਸਗੋਂ ਇਹ ਗੁਰੂ ਬਖਸ਼ੀ ਰਹਿਣੀ 'ਤੇ ਅਧਾਰਿਤ ਹੈ। ਇਸ ਪਿੱਛੇ ਸਿੱਖਾਂ ਦਾ ਸ਼ਾਨਾਮੱਤਾ ਇਤਿਹਾਸ, ਸਿਧਾਂਤ ਅਤੇ ਪਰੰਪਰਾਵਾਂ ਹਨ।

ਉਨ੍ਹਾਂ ਕਿਹਾ ਕਿ ਸਿੱਖ ਦਾ ਨਾਮ ਸਿੰਘ ਜਾਂ ਕੌਰ ਤੋਂ ਬਿਨਾਂ ਕਿਆਸ ਹੀ ਨਹੀਂ ਕੀਤਾ ਜਾ ਸਕਦਾ, ਇਸ ਲਈ ਜੰਮੂ ਕਸ਼ਮੀਰ ਹਾਈ ਕੋਰਟ ਦੀ ਟਿੱਪਣੀ ਸਿੱਧੇ ਤੌਰ 'ਤੇ ਸਿੱਖ ਕਦਰਾਂ ਕੀਮਤਾਂ ਅਤੇ ਸਿੱਖ ਰਹਿਣੀ ਦੇ ਬਿਲਕੁਲ ਵਿਰੁੱਧ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਭਾਵੇਂ ਜੰਮੂ ਕਸ਼ਮੀਰ (Jammu and Kashmir) ਹਾਈ ਕੋਰਟ ਦਾ ਫੈਸਲਾ ਉੱਥੋਂ ਦੇ ਅਖਨੂਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਹੈ, ਪਰ ਇਸ ਨੇ ਸਿੱਖ ਸਿਧਾਂਤਾਂ ਅਤੇ ਰਵਾਇਤਾਂ ਦੇ ਉਲੰਘਣ ਦੇ ਨਾਲ-ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ।

ਕਿਸੇ ਵੀ ਅਦਾਲਤ ਨੂੰ ਸਿੱਖਾਂ ਦੇ ਧਾਰਮਿਕ ਮਰਯਾਦਾ ਨਾਲ ਜੁੜੇ ਮਾਮਲੇ 'ਤੇ ਅਜਿਹੀ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਸੁਝਾਅ ਅਤੇ ਰਾਏ ਲਾਜ਼ਮੀ ਤੌਰ 'ਤੇ ਲੈਣੀ ਚਾਹੀਦੀ ਹੈ। ਜੇਕਰ ਅਜਿਹੇ ਮਨਮਰਜ਼ੀ ਦੇ ਫੈਸਲੇ ਲਏ ਜਾਣ ਲੱਗੇ ਤਾਂ ਧਰਮਾਂ ਦੀਆਂ ਮੁੱਲਵਾਨ ਕਦਰਾਂ ਕੀਮਤਾਂ ਅਤੇ ਮੌਲਿਕ ਮਰਯਾਦਾ ਕਾਇਮ ਨਹੀਂ ਰਹਿ ਸਕੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ ਬਾਰੇ ਸ਼੍ਰੋਮਣੀ ਕਮੇਟੀ ਕਾਨੂੰਨੀ ਮਾਹਰਾਂ ਪਾਸੋਂ ਘੋਖ ਕਰਵਾ ਕੇ ਯੋਗ ਕਾਰਵਾਈ ਕਰੇਗੀ।

The post ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ ਕਸ਼ਮੀਰ ਹਾਈ ਕੋਰਟ ਦੇ ਫੈਸਲੇ 'ਤੇ ਕੀਤਾ ਇਤਰਾਜ਼ appeared first on TheUnmute.com - Punjabi News.

Tags:
  • breaking-news
  • gurudwara-marriege-act
  • harjinder-singh-dhami
  • jammu-and-kashmir
  • jammu-and-kashmir-high-court
  • jammu-and-kashmir-sikh
  • news
  • sgpc
  • sikh-marriage-act

ਮੁਫ਼ਤ ਵਰਦੀਆਂ, ਪੁਸਤਕਾਂ, ਲਾਇਬ੍ਰੇਰੀਆਂ ਅਤੇ ਖੇਡਾਂ ਲਈ 280.73 ਕਰੋੜ ਰੁਪਏ ਰੱਖੇ: ਮੁੱਖ ਸਕੱਤਰ ਅਨੁਰਾਗ ਵਰਮਾ

Wednesday 17 January 2024 11:01 AM UTC+00 | Tags: breaking-news free-uniforms government-schools harjot-singh-bains latest-news news punjab-school punjab-school-education-board samgra-sikhya-abhiyan-authority

ਚੰਡੀਗੜ੍ਹ, 17 ਜਨਵਰੀ 2024: ਸੂਬੇ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਪਹਿਲਕਦਮੀਆਂ ਕਰਨ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਉਤੇ ਅਗਲੇ ਦੋ ਵਿਦਿਅਕ ਸੈਸ਼ਨਾਂ ਲਈ ਸਮੱਗਰਾ ਸਿਖਿਆ ਅਭਿਆਨ ਅਥਾਰਟੀ ਦੇ ਐਕਸ਼ਨ ਪਲਾਨ ਨੂੰ ਮਨਜ਼ੂਰ ਕੀਤਾ ਗਿਆ।

ਮੁੱਖ ਸਕੱਤਰ ਅਨੁਰਾਗ ਵਰਮਾ ਦੀ ਅਗਵਾਈ ਹੇਠ ਅਥਾਰਟੀ ਦੀ ਕਾਰਜਕਾਰੀ ਕਮੇਟੀ ਦੀ ਹੋਈ ਬੈਠਕ ਵਿੱਚ ਦੋ ਸਾਲਾਂ ਲਈ ਸਿਧਾਂਤਕ ਤੌਰ ਉੱਤੇ ਮਨਜ਼ੂਰ ਕੀਤੇ ਗਏ ਐਕਸ਼ਨ ਪਲਾਨ ਵਿੱਚ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਕਾਮਰਸ ਤੇ ਸਾਇੰਸ ਦੀ ਸਿੱਖਿਆ ਨੂੰ ਹੁਲਾਰਾ ਦੇਣ, ਵਾਤਾਵਰਣ ਪੱਖੀ ਪਹਿਲਕਦਮੀਆਂ, ਮੁਫਤ ਵਰਦੀ (free uniforms) ਤੇ ਪੁਸਤਕਾਂ, ਲਾਇਬ੍ਰੇਰੀਆਂ ਤੇ ਖੇਡਾਂ ਨੂੰ ਤਰਜੀਹ ਦਿੱਤੀ ਗਈ।

ਬੈਠਕ ਦੇ ਵੇਰਵੇ ਜਾਰੀ ਕਰਦਿਆਂ ਮੁੱਖ ਸਕੱਤਰ ਵਰਮਾ ਨੇ ਦੱਸਿਆ ਕਿ ਸਿੱਖਿਆ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਸਰਕਾਰੀ ਸਕੂਲਾਂ ਵਿੱਚ ਇਨਕਲਾਬੀ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦੋ ਵਿਦਿਅਕ ਸੈਸ਼ਨਾਂ ਵਿੱਚ 35 ਸਕੂਲਾਂ ਵਿੱਚ ਕਾਮਰਸ ਤੇ 10 ਸਕੂਲਾਂ ਵਿੱਚ ਸਾਇੰਸ ਦੇ ਵਿਸ਼ੇ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਸੂਚੀ ਨੂੰ ਅੰਤਿਮ ਰੂਪ ਖੁਦ ਮੁੱਖ ਮੰਤਰੀ ਦੇਣਗੇ। ਇਸੇ ਤਰ੍ਹਾਂ ਆਉਂਦੇ ਦੋ ਸਾਲਾਂ ਵਿੱਚ 92.70 ਕਰੋੜ ਰੁਪਏ ਦੀ ਲਾਗਤ ਨਾਲ 1096 ਨਵੇਂ ਕਲਾਸ ਰੂਮ, ਅਤੇ 14.85 ਕਰੋੜ ਰੁਪਏ ਦੀ ਲਾਗਤ ਨਾਲ 360 ਕਲਾਸ ਰੂਮ ਦੀ ਮੁਰੰਮਤ ਕਰਨ ਦੀ ਤਜਵੀਜ਼ ਹੈ।

ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ 18.35 ਕਰੋੜ ਰੁਪਏ ਦੀ ਲਾਗਤ ਨਾਲ 2623 ਲੜਕੀਆਂ ਦੇ ਪਖਾਨਿਆਂ ਦੀ ਮੁਰੰਮਤ ਅਤੇ 2.72 ਕਰੋੜ ਰੁਪਏ ਦੀ ਲਾਗਤ ਨਾਲ ਲੜਕੀਆਂ ਲਈ ਨਵੇਂ 215 ਪਖਾਨੇ ਉਸਾਰਨ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 17.52 ਕਰੋੜ ਰੁਪਏ ਦੀ ਲਾਗਤ ਨਾਲ 876 ਪਖਾਨੇ ਬਣਾਉਣ ਅਤੇ ਸੌਰ ਊਰਜਾ ਨੂੰ ਹੁਲਾਰਾ ਦੇਣ ਲਈ 29.58 ਕਰੋੜ ਰੁਪਏ ਦੀ ਲਾਗਤ ਨਾਲ 2190 ਸੋਲਰ ਪੈਨਲ ਲਗਾਉਣ ਦਾ ਐਕਸ਼ਨ ਪਲਾਨ ਬਣਾਇਆ ਗਿਆ ਹੈ।

ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਂਦੇ ਦੋ ਸਾਲਾਂ ਵਿੱਚ 30 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ (free uniforms) ਦੇਣ ਲਈ 182.06 ਕਰੋੜ ਰੁਪਏ ਅਤੇ ਸਾਢੇ 14 ਲੱਖ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਦੇਣ ਲਈ 44.86 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਇਸੇ ਤਰ੍ਹਾਂ ਆਉਂਦੇ ਦੋ ਸਾਲਾਂ ਲਈ ਲਾਇਬ੍ਰੇਰੀਆਂ ਲਈ 32.91 ਕਰੋੜ ਰੁਪਏ ਅਤੇ ਖੇਡਾਂ ਤੇ ਸਰੀਰਕ ਸਿੱਖਿਆ ਲਈ 20.90 ਕਰੋੜ ਰੁਪਏ, ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਪ੍ਰੀਖਣ ਲਈ 18.66 ਕਰੋੜ ਰੁਪਏ ਅਤੇ ਕਿਸ਼ੋਰ ਅਵਸਥਾ ਦੀਆਂ ਲੜਕੀਆਂ ਦੀ ਸਿੱਖਿਆ ਲਈ 1.47 ਕਰੋੜ ਰੁਪਏ ਦਾ ਐਕਸ਼ਨ ਪਲਾਨ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਪਿਕਟਸ ਦੀ ਬੋਰਡ ਆਫ਼ ਗਵਰਨਰਜ਼ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਜੀਟਲ ਸਿੱਖਿਆ ਨੂੰ ਹੁਲਾਰਾ ਦੇਣ ਅਤੇ ਐਜੂਸੈਟ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਰੇ 19120 ਸਰਕਾਰੀ ਸਕੂਲਾਂ ਨੂੰ ਪੜਾਅਵਾਰ ਇੰਟਰਨੈਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਬੀ.ਐਸ.ਐਨ.ਐਲ. ਨਾਲ ਆਪਸੀ ਸਹਿਮਤੀ ਦਾ ਸਮਝੌਤਾ ਕੀਤਾ ਗਿਆ ਹੈ। ਮੁੱਖ ਸਕੱਤਰ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ 6300 ਸਰਕਾਰੀ ਸਕੂਲਾਂ ਨੂੰ ਇੰਟਰਨੈਟ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਲੜਕਿਆਂ ਦੇ ਪਖਾਨੇ, ਰੇਨ ਵਾਟਰ ਹਾਰਵੈਸਟਿੰਗ, ਸਾਇੰਸ ਲੈਬ, ਆਰਟ ਕਰਾਫਟ ਰੂਮ, ਲਾਇਬ੍ਰੇਰੀ ਰੂਮ, ਟਰਾਂਸਪੋਰਟ, ਇਨ ਸਰਵਿਸ ਟੀਚਰ ਟ੍ਰੇਨਿੰਗ, ਆਈ.ਸੀ.ਟੀ. ਲਈ ਵੀ ਬਜਟ ਮਨਜ਼ੂਰ ਕੀਤਾ ਗਿਆ।

ਬੈਠਕ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਰਾਜੀ ਪੀ ਸ੍ਰੀਵਾਸਤਵਾ, ਪ੍ਰਮੁੱਖ ਸਕੱਤਰ ਰੋਜ਼ਗਾਰ ਉਤਪਤੀ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਵਿੱਤ ਏ.ਕੇ.ਸਿਨਹਾ, ਸਕੱਤਰ ਸਿੱਖਿਆ ਕਮਲ ਕਿਸ਼ੋਰ ਯਾਦਵ, ਸਕੱਤਰ ਯੋਜਨਾ ਅਮਿਤ ਢਾਕਾ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਨੇ ਬੁਬਲਾਨੀ, ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਕੰਵਲਪ੍ਰੀਤ ਕੌਰ ਹਾਜ਼ਰ ਸਨ।

The post ਮੁਫ਼ਤ ਵਰਦੀਆਂ, ਪੁਸਤਕਾਂ, ਲਾਇਬ੍ਰੇਰੀਆਂ ਅਤੇ ਖੇਡਾਂ ਲਈ 280.73 ਕਰੋੜ ਰੁਪਏ ਰੱਖੇ: ਮੁੱਖ ਸਕੱਤਰ ਅਨੁਰਾਗ ਵਰਮਾ appeared first on TheUnmute.com - Punjabi News.

Tags:
  • breaking-news
  • free-uniforms
  • government-schools
  • harjot-singh-bains
  • latest-news
  • news
  • punjab-school
  • punjab-school-education-board
  • samgra-sikhya-abhiyan-authority

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜਨਵਰੀ, 2024: ਪਰਾਲੀ (stubble) ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਮਸ਼ੀਨਰੀ ‘ਤੇ ਉਪਲਬਧ ਵੱਡੀ ਸਬਸਿਡੀ ਸਕੀਮ ਬਾਰੇ ਜਾਣੂ ਕਰਵਾਉਣ ਲਈ ਉਨ੍ਹਾਂ ਨਾਲ ਤਾਲਮੇਲ ਕੀਤਾ।

ਬਨੂੜ ਅਤੇ ਮਨੌਲੀ ਸੂਰਤ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਪਰਾਲੀ (stubble) ਸਾੜਨ ਦੀਆਂ ਘਟਨਾਵਾਂ ਤੋਂ ਚਿੰਤਤ ਹੈ ਜਿਸ ਨਾਲ ਵਾਤਾਵਰਨ ਦੇ ਨਾਲ-ਨਾਲ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਭਾਰਤ ਦੀ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਜਾਂ ਨੂੰ ਨਿਰਦੇਸ਼ ਦਿੱਤੇ ਹਨ, ਇਸ ਲਈ ਸਾਨੂੰ ਉੱਚ ਸਬਸਿਡੀ ਵਾਲੀ ਕੀਮਤ ‘ਤੇ ਉਪਲਬਧ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਮਦਦ ਨਾਲ ਵਾਤਾਵਰਣ ਪੱਖੀ ਹੱਲ ਲਈ ਜਾਣਾ ਚਾਹੀਦਾ ਹੈ।

ਬਨੂੜ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੰਗ ਅਨੁਸਾਰ ਲੋੜੀਂਦੀ ਮਸ਼ੀਨਰੀ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੂੰ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਦੀ ਤਰਫੋਂ ਪੋਰਟਲ ਖੋਲ੍ਹੇ ਜਾਣ ‘ਤੇ ਆਉਣ ਵਾਲੇ ਦਿਨਾਂ ਵਿੱਚ ਅਪਲਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਦਯੋਗਾਂ ਵਿੱਚ ਆਪਣੀ ਪਰਾਲੀ ਬਾਲਣ ਆਧਾਰਿਤ ਬਾਇਲਰ ਤਕਨਾਲੋਜੀ ਨੂੰ ਵਧਾਇਆ ਜਾ ਰਿਹਾ ਹੈ, ਜਿਸ ਨਾਲ ਮੌਜੂਦਾ ਸਮਰੱਥਾ 4 ਲੱਖ ਮੀਟ੍ਰਿਕ ਟਨ ਸਾਲਾਨਾ ਹੋ ਜਾਵੇਗੀ ਤਾਂ ਜੋ ਉਹ ਇਨ੍ਹਾਂ ਉਦਯੋਗਾਂ ਨੂੰ ਪਰਾਲੀ ਦੀ ਸਪਲਾਈ ਕਰ ਸਕਣ।

ਕਿਉਂਕਿ ਪਰਾਲੀ ਦੇ ਨਿਪਟਾਰੇ ਲਈ ਬੇਲਰ ਜ਼ਿਆਦਾ ਫਾਇਦੇਮੰਦ ਹੁੰਦੇ ਹਨ,ਇਸ ਲਈ ਸਾਨੂੰ ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਬੇਲਰ ਮਸ਼ੀਨਰੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਪਿੰਡ ਬਾਸਮਾ ਦਾ ਦੌਰਾ ਕੀਤਾ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਵਿੱਚ ਕਿਸਾਨਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇੱਥੇ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ ਸੱਤ ਤੋਂ ਘਟ ਕੇ ਇਕੱਲੇ ਇੱਕ ਕੇਸ ਤੱਕ ਪਹੁੰਚ ਗਈ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਅਸੀਂ ਸਭ ਤੋਂ ਵੱਧ ਪਰਾਲੀ ਸਾੜਨ ਵਾਲੇ ਅਤੇ ਘੱਟ ਤੋਂ ਘੱਟ ਜਾਂ ਜ਼ੀਰੋ ਕੇਸਾਂ ਵਾਲੇ ਪਿੰਡਾਂ ਦਾ ਵਿਸ਼ਲੇਸ਼ਣ ਕਰ ਰਹੇ ਹਾਂ ਤਾਂ ਜੋ ਉਸ ਅਨੁਸਾਰ ਭਵਿੱਖੀ ਰਣਨੀਤੀ ਬਣਾਈ ਜਾ ਸਕੇ।

The post ਮੋਹਾਲੀ ਪ੍ਰਸ਼ਾਸਨ ਵੱਲੋਂ ਬਿਨਾਂ ਅੱਗ ਲਾਇਆ ਪਰਾਲੀ ਦੇ ਨਿਪਟਾਰਾ ਸਾਧਨਾਂ ਬਾਰੇ ਜਾਗਰੂਕ ਕਰਨ ਲਈ ਕਿਸਾਨਾਂ ਤੱਕ ਪਹੁੰਚ appeared first on TheUnmute.com - Punjabi News.

Tags:
  • breaking-news
  • burn-stubble
  • farmers
  • latest-news
  • mohali
  • news
  • punjab-news
  • stubble
  • the-unmute-breaking-news

ਖੇਡ ਮੰਤਰੀ ਮੀਤ ਹੇਅਰ ਵੱਲੋਂ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Wednesday 17 January 2024 11:21 AM UTC+00 | Tags: breaking-news coach-devi-dayal devi-dayal latest-news meet-hayer news sports the-unmute-breaking-news the-unmute-news

ਚੰਡੀਗੜ੍ਹ, 17 ਜਨਵਰੀ 2024: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਕਬੱਡੀ ਦੇ ਮਹਾਨ ਖਿਡਾਰੀ ਤੇ ਕੋਚ ਦੇਵੀ ਦਿਆਲ (Coach Devi Dayal) ਦੇ ਦਿਹਾਂਤ ਉੱਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੇਵੀ ਦਿਆਲ ਜੋ 76 ਵਰ੍ਹਿਆਂ ਦੇ ਸਨ, ਬੀਤੀ ਸ਼ਾਮ ਅਕਾਲ ਚਲਾਣਾ ਕਰ ਗਏ। ਮੀਤ ਹੇਅਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਕਬੱਡੀ ਖੇਡ ਨੂੰ ਦੇਵੀ ਦਿਆਲ ਦੀ ਦੇਣ ਭੁਲਾਈ ਨਹੀਂ ਜਾ ਸਕਦੀ। ਕਬੱਡੀ ਖੇਡ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਦਾ ਸਿਹਰਾ ਉਨ੍ਹਾਂ ਨੂੰ ਜਾਂਦਾ ਹੈ। ਉਨ੍ਹਾਂ ਦੇ ਤੁਰ ਜਾਣ ਨਾਲ ਕਬੱਡੀ ਖੇਡ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਖੇਡ ਮੰਤਰੀ (Meet Hayer) ਨੇ ਕਿਹਾ ਕਿ ਦੇਵੀ ਦਿਆਲ ਨੇ ਬਤੌਰ ਖਿਡਾਰੀ ਦੇਸ਼ ਤੇ ਵਿਦੇਸ਼ ਵਿੱਚ ਨਾਮ ਚਮਕਾਉਣ ਤੋਂ ਬਾਅਦ ਖੇਡ ਵਿਭਾਗ ਵਿੱਚ ਬਤੌਰ ਕੋਚ (Coach Devi Dayal) ਤੇ ਖੇਡ ਅਫਸਰ ਕਬੱਡੀ ਖੇਡ ਦੀ ਵੀ ਲੰਬੀ ਸੇਵਾ ਕੀਤੀ। ਉਹ ਖੇਡ ਵਿਭਾਗ ਤੋਂ 2005 ਵਿੱਚ ਖੇਡ ਅਫਸਰ ਸੇਵਾ ਮੁਕਤ ਹੋਏ ਸਨ। ਉਨ੍ਹਾਂ ਉਚੇਰੀ ਵਿੱਦਿਆ ਵੀ ਹਾਸਲ ਕੀਤੀ ਅਤੇ ਖਿਡਾਰੀਆਂ ਲਈ ਚਾਨਣ ਮੁਨਾਰਾ ਬਣੇ।

ਮੀਤ ਹੇਅਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਦੇਵੀ ਦਿਆਲ ਦੀ ਆਤਮਿਕ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

The post ਖੇਡ ਮੰਤਰੀ ਮੀਤ ਹੇਅਰ ਵੱਲੋਂ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • breaking-news
  • coach-devi-dayal
  • devi-dayal
  • latest-news
  • meet-hayer
  • news
  • sports
  • the-unmute-breaking-news
  • the-unmute-news

ਮੋਹਾਲੀ ਪੁਲਿਸ ਨੇ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ, ਇੱਕ ਨਾਬਾਲਗ ਸਣੇ ਦੋ ਜਣੇ ਗ੍ਰਿਫਤਾਰ

Wednesday 17 January 2024 11:36 AM UTC+00 | Tags: breaking-news double-murder double-murder-case mohali-double-murder-case mohali-police murder news

ਮੋਹਾਲੀ, 17 ਜਨਵਰੀ 2024: ਮੋਹਾਲੀ ਪੁਲਿਸ (Mohali Police) ਨੇ ਦੋਹਰੇ ਕਤਲ ਮਾਮਲੇ ‘ਚ ਇੱਕ ਨਾਬਾਲਗ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦਾ ਸ਼ਰਾਬ ਪੀਂਦੇ ਹੋਇਆਂ ਝਗੜਾ ਹੋਇਆ ਸੀ | ਇਸ ਦੌਰਾਨ ਉਨ੍ਹਾਂ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ 8 ਜਨਵਰੀ ਨੂੰ ਮੋਹਾਲੀ ਦੇ ਪਿੰਡ ਚਿੱਲਾ ਦੇ ਰੇਲਵੇ ਟ੍ਰੈਕ ਤੇ ਲਾਸ਼ਾਂ ਸੁੱਟਕੇ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ |

ਡੀਐਸਪੀ (Mohali Police) ਹਰਸਿਮਰਨ ਬੱਲ ਨੇ ਦੱਸਿਆ ਕਿ ਰੰਜਿਸ਼ ਦੇ ਚੱਲਦਿਆਂ ਰਾਜਕਮਲ ਅਤੇ ਮਨੀਸ਼ ਦਾ ਕਤਲ ਕਰਕੇ ਉਹਨਾਂ ਦੀ ਲਾਸ਼ਾ ਨੂੰ ਖੁਰਦ ਬੁਰਦ ਕਰਨ ਲਈ ਰੇਲਵੇ ਲਾਈਨ ‘ਤੇ ਰੱਖ ਦਿੱਤਾ ਗਿਆ ਸੀ। ਗ੍ਰਿਫਤਾਰ ਕੀਤੇ ਸ਼ਿਵਾ ਅਤੇ ਆਮਿਰ ਉਰਫ ਕਾਕੂ ਦਾ ਰਿਮਾਂਡ ਲਿਆ ਗਿਆ ਹੈ | ਬਾਕੀਆਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

The post ਮੋਹਾਲੀ ਪੁਲਿਸ ਨੇ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ, ਇੱਕ ਨਾਬਾਲਗ ਸਣੇ ਦੋ ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • double-murder
  • double-murder-case
  • mohali-double-murder-case
  • mohali-police
  • murder
  • news

ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਵੱਖ-ਵੱਖ ਮਾਮਲਿਆਂ ਦੀ ਜਾਂਚ ਲਈ SIT ਗਠਿਤ ਕਰਨ ਦੇ ਨਿਰਦੇਸ਼

Wednesday 17 January 2024 11:48 AM UTC+00 | Tags: anil-vij breaking-news crime crime-news haryana-news home-minister-anil-vij news sit

ਚੰਡੀਗੜ੍ਹ, 17 ਜਨਵਰੀ 2024: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Anil Vij) ਨੇ ਅੱਜ ਅੰਬਾਲਾ ਸਥਿਤ ਆਪਣੇ ਨਿਵਾਸ ‘ਤੇ ਸੂਬੇ ਭਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਕਰਨਾਲ ਤੋਂ ਮਾਂ-ਪੁੱਤਰ ਅਨਿਲ ਵਿੱਜ ਦੇ ਦਰਬਾਰ ਵਿੱਚ ਪੁੱਜੇ ਅਤੇ ਦੱਸਿਆ ਕਿ ਇਹ ਉਨ੍ਹਾਂ ਦੇ ਨਾਨੇ ਦੀ ਜਾਇਦਾਦ ਹੈ। ਉਸ ਜਾਇਦਾਦ ‘ਤੇ ਕੁਝ ਸ਼ਰਾਰਤੀ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਇੰਨਾ ਹੀ ਨਹੀਂ ਉਲਟਾ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਐਸ.ਪੀ, ਕਰਨਾਲ ਨੂੰ ਐਸ.ਆਈ.ਟੀ ਗਠਿਤ ਕਰਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਆਦਮਪੁਰ ਦੇ ਇੱਕ ਵਿਅਕਤੀ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਛੇੜਛਾੜ ਅਤੇ ਕੁੱਟਮਾਰ ਦਾ ਗਲਤ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂਕਿ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਹੈ। ਗੁਆਂਢੀ ਇਸ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਹਿਸਾਰ ਦੇ ਪੁਲਿਸ ਸੁਪਰਡੈਂਟ ਨੂੰ ਐਸਆਈਟੀ ਗਠਿਤ ਕਰਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਬੀਬੀ ਨਾਲ ਛੇੜਛਾੜ ਦੇ ਮਾਮਲੇ ਦੀ ਜਾਂਚ ਲਈ ਆਈਜੀ ਅੰਬਾਲਾ ਨੂੰ ਹਦਾਇਤਾਂ

ਅੰਬਾਲਾ ਦੀ ਇੱਕ ਬੀਬੀ ਗ੍ਰਹਿ ਮੰਤਰੀ ਅਨਿਲ (Anil Vij) ਵਿੱਜ ਦੇ ਦਰਬਾਰ ਪਹੁੰਚੀ। ਬੀਬੀ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਭੇਜਣ ਦਾ ਕੰਮ ਕਰਦਾ ਸੀ ਪਰ ਉਸ ਦਾ ਪਤੀ ਖੁਦ ਵਿਦੇਸ਼ ਚਲਾ ਗਿਆ ਹੈ। ਹੁਣ ਲੋਕਾਂ ਨੇ ਉਨ੍ਹਾਂ ਨੂੰ ਪਿੱਛੇ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੁਹਾਡੇ ਪਤੀ ਨੇ ਸਾਡੇ ਪੈਸੇ ਦੇਣੇ ਹਨ। ਗ੍ਰਹਿ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਅੰਬਾਲਾ ਰੇਂਜ ਦੇ ਆਈਜੀ ਸ਼ਿਵਾਸ ਕਬੀਰਾਜ ਨੂੰ ਸੌਂਪ ਦਿੱਤੀ ਹੈ। ਇਸੇ ਤਰ੍ਹਾਂ ਅੰਬਾਲਾ ਦੇ ਨਰਾਇਣਗੜ੍ਹ ਦੀ ਇੱਕ ਔਰਤ ਗ੍ਰਹਿ ਮੰਤਰੀ ਦੇ ਦਰਬਾਰ ਵਿੱਚ ਪਹੁੰਚੀ। ਔਰਤ ਨੇ ਦੱਸਿਆ ਕਿ ਉਸ ਨੂੰ ਘੱਟ ਕੀਮਤ ‘ਤੇ ਸੋਨੇ ਦੇ ਗਹਿਣੇ ਬਣਾਉਣ ਦਾ ਝਾਂਸਾ ਦੇ ਕੇ 22 ਲੱਖ ਰੁਪਏ ਦੀ ਠੱਗੀ ਮਾਰੀ ਗਈ। ਗ੍ਰਹਿ ਮੰਤਰੀ ਵਿਜ ਨੇ ਅੰਬਾਲਾ ਦੇ ਪੁਲਿਸ ਸੁਪਰਡੈਂਟ ਨੂੰ ਮਾਮਲਾ ਦਰਜ ਕਰਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਰੋਹਤਕ ਦੇ ਐਸਪੀ ਨੂੰ ਬਦਮਾਸ਼ਾਂ ਵੱਲੋਂ ਪਲਾਟ ਹੜੱਪਣ ਦੇ ਮਾਮਲੇ ਦੀ ਜਾਂਚ ਕਰਨ ਨਿਰਦੇਸ਼

ਇਸ ਦੇ ਨਾਲ ਹੀ ਪਾਣੀਪਤ ਤੋਂ ਆਏ ਇਕ ਸਿਪਾਹੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਪੁਲਸ ਨੇ ਉਸ ਦੀ ਮਾਂ ਅਤੇ ਪਤਨੀ ‘ਤੇ ਝੂਠਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਨੇ ਪਾਣੀਪਤ ਦੇ ਪੁਲਿਸ ਸੁਪਰਡੈਂਟ ਨੂੰ ਮਾਮਲੇ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਰੋਹਤਕ ਤੋਂ ਆਏ ਇੱਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਲਾਟ ‘ਤੇ ਬਦਮਾਸ਼ਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਅਨਿਲ ਵਿਜ ਨੇ ਰੋਹਤਕ ਦੇ ਪੁਲਿਸ ਸੁਪਰਡੈਂਟ ਨੂੰ ਮਾਮਲੇ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕੁਰੂਕਸ਼ੇਤਰ ਦੇ ਸ਼ਾਹਬਾਦ ਤੋਂ ਆਈ ਵਿਆਹੁਤਾ ਬੀਬੀ ਨੇ ਦੱਸਿਆ ਕਿ ਉਸ ਨੂੰ ਸਹੁਰੇ ਵਾਲਿਆਂ ਵੱਲੋਂ ਦਾਜ ਲਈ ਤੰਗ ਕੀਤਾ ਜਾਂਦਾ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਗ੍ਰਹਿ ਮੰਤਰੀ ਨੇ ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਰੋਹਤਕ ਤੋਂ ਆਈ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਸਹੁਰੇ ਦੇ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ ਸੀ ਪਰ ਪੁਲਸ ਨੇ ਬਿਨਾਂ ਜਾਂਚ ਕੀਤੇ ਹੀ ਐੱਫ.ਆਈ.ਆਰ. ਇਸ ਮਾਮਲੇ ਵਿੱਚ ਗ੍ਰਹਿ ਮੰਤਰੀ (Anil Vij) ਨੇ ਰੋਹਤਕ ਦੇ ਪੁਲਿਸ ਸੁਪਰਡੈਂਟ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਕਤਲ ਕੇਸ ਵਿੱਚ ਕਾਰਵਾਈ ਨਾ ਹੋਣ 'ਤੇ ਹਿਸਾਰ ਦੇ ਐਸਪੀ ਨੂੰ ਹਦਾਇਤਾਂ

ਮੰਡੀ ਆਦਮਪੁਰ ਤੋਂ ਆਈ ਔਰਤ ਨੇ ਦੱਸਿਆ ਕਿ ਪੁਲੀਸ ਨੇ ਕਤਲ ਕੇਸ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਗ੍ਰਹਿ ਮੰਤਰੀ ਨੇ ਹਿਸਾਰ ਦੇ ਐਸਪੀ ਨੂੰ ਬੁਲਾ ਕੇ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਯਮੁਨਾਨਗਰ ਦੇ ਇੱਕ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਇੱਕ ਨੌਜਵਾਨ ਨਾਲ ਘਰੋਂ ਚਲੀ ਗਈ ਸੀ। ਪਰ ਹੁਣ ਲੜਕੀ ਘਰ ਵਾਪਸ ਆਉਣਾ ਚਾਹੁੰਦੀ ਹੈ ਪਰ ਨੌਜਵਾਨ ਨੇ ਉਸ ਦੀ ਲੜਕੀ ਨੂੰ ਬੰਧਕ ਬਣਾ ਲਿਆ ਹੈ। ਇਸ ਮਾਮਲੇ ਵਿੱਚ ਵਿਜ ਨੇ ਯਮੁਨਾਨਗਰ ਦੇ ਐਸਪੀ ਨੂੰ ਫੋਨ ਕਰਕੇ ਮਾਮਲੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅੰਬਾਲਾ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਮਸ਼ਾਨਘਾਟ ਦੀ ਉਸਾਰੀ ਸਬੰਧੀ ਕਾਰਵਾਈ ਕਰਨ ਦੇ ਨਿਰਦੇਸ਼

ਅੰਬਾਲਾ ਛਾਉਣੀ ਦੇ ਸਾਈਂ ਕਾ ਬਾਗ, ਸ਼ਿਵਾਲਾ ਮੰਡੀ ਅਤੇ ਸ਼ੇਖ ਮਾਜਰਾ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਨਾਗਰਿਕ ਵੀ ਗ੍ਰਹਿ ਮੰਤਰੀ ਦੇ ਦਰਬਾਰ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਸ਼ਮਸ਼ਾਨਘਾਟ ਨਹੀਂ ਹੈ। ਉਸ ਨੂੰ ਅੰਤਿਮ ਸੰਸਕਾਰ ਕਰਨ ਲਈ 11 ਕਿਲੋਮੀਟਰ ਦੂਰ ਰਾਮਬਾਗ ਜਾਣਾ ਪੈਂਦਾ ਹੈ। ਗ੍ਰਹਿ ਮੰਤਰੀ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸੇ ਤਰ੍ਹਾਂ ਯਮੁਨਾਨਗਰ ਦੇ ਪਿੰਡ ਗੜ੍ਹੀ ਸਿਕੰਦਰਾ ਤੋਂ ਆਏ ਇੱਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਪਿੰਡ ਵਿੱਚ ਚੌਕੀਦਾਰ ਨਿਯੁਕਤ ਕੀਤੇ ਜਾਣੇ ਹਨ। ਇਸੇ ਲਈ ਬਕਾਇਦਾ ਵੋਟਿੰਗ ਹੁੰਦੀ ਹੈ, ਜਿਸ ਨੂੰ ਵੱਧ ਵੋਟਾਂ ਮਿਲਦੀਆਂ ਹਨ, ਉਸ ਨੂੰ ਚੌਕੀਦਾਰ ਬਣਾ ਦਿੱਤਾ ਜਾਂਦਾ ਹੈ। ਉਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ, ਪਰ ਉਸ ਦੇ ਪਿੰਡ ਵਿੱਚ ਕਿਸੇ ਹੋਰ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।

 

The post ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਵੱਖ-ਵੱਖ ਮਾਮਲਿਆਂ ਦੀ ਜਾਂਚ ਲਈ SIT ਗਠਿਤ ਕਰਨ ਦੇ ਨਿਰਦੇਸ਼ appeared first on TheUnmute.com - Punjabi News.

Tags:
  • anil-vij
  • breaking-news
  • crime
  • crime-news
  • haryana-news
  • home-minister-anil-vij
  • news
  • sit

ਅਯੁੱਧਿਆ ਵਿਖੇ ਰਾਮ ਮੰਦਰ ਦੇ ਸਮਾਗਮ 'ਚ ਸ਼ਾਮਲ ਹੋਣਗੇ ਅਰਵਿੰਦ ਕੇਜਰੀਵਾਲ

Wednesday 17 January 2024 12:39 PM UTC+00 | Tags: arvind-kejriwal ayodhya breaking-news lord-ram news punjabi-news punjab-news ram-mandir ram-manidr the-unmute-breaking-news the-unmute-latest-update

ਚੰਡੀਗੜ੍ਹ, 17 ਜਨਵਰੀ 2024: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਗਵਾਨ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ (Ayodhya) ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਮੈਂ ਭਗਵਾਨ ਰਾਮ ਦੇ ਦਰਸ਼ਨਾਂ ਲਈ ਆਪਣੇ ਪਰਿਵਾਰ ਨਾਲ ਅਯੁੱਧਿਆ ਜਾਵਾਂਗਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਭਗਵਾਨ ਰਾਮ ਦੇ ਦਰਸ਼ਨਾਂ ਲਈ 22 ਜਨਵਰੀ ਤੋਂ ਬਾਅਦ ਆਪਣੇ ਪਰਿਵਾਰ ਨਾਲ ਅਯੁੱਧਿਆ (Ayodhya) ਜਾਣਗੇ। ਰਾਮ ਲੱਲਾ ਦੇ ਜੀਵਨ ਨਾਲ ਸੰਬੰਧਿਤ ਸਮਾਜ ‘ਚ ਸੱਦਾ ਦੇਣ ਦੇ ਸਵਾਲ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਇਕ ਚਿੱਠੀ ਆਈ ਸੀ। ਉਸ ਤੋਂ ਬਾਅਦ ਅਸੀਂ ਉਸ ਨੂੰ ਫੋਨ ਕੀਤਾ ਦੱਸਿਆ ਕਿ ਉਸ ਦੀ ਟੀਮ ਕੁਝ ਸੱਦਾ ਦੇਣ ਲਈ ਆਵੇਗੀ।

The post ਅਯੁੱਧਿਆ ਵਿਖੇ ਰਾਮ ਮੰਦਰ ਦੇ ਸਮਾਗਮ 'ਚ ਸ਼ਾਮਲ ਹੋਣਗੇ ਅਰਵਿੰਦ ਕੇਜਰੀਵਾਲ appeared first on TheUnmute.com - Punjabi News.

Tags:
  • arvind-kejriwal
  • ayodhya
  • breaking-news
  • lord-ram
  • news
  • punjabi-news
  • punjab-news
  • ram-mandir
  • ram-manidr
  • the-unmute-breaking-news
  • the-unmute-latest-update

ICC ਟੀ-20 ਰੈਂਕਿੰਗ 'ਚ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਚੋਟੀ ਦੇ 10 ਬੱਲੇਬਾਜ਼ਾਂ 'ਚ ਸ਼ਾਮਲ

Wednesday 17 January 2024 12:49 PM UTC+00 | Tags: akshar-patel breaking-news cricket-news icc-t20-ranking latest-news latest-nws news sports t20-top-10-batsmen top-10-batsmen yashshvi-jaiswal

ਚੰਡੀਗੜ੍ਹ, 17 ਜਨਵਰੀ 2024: ਆਈਸੀਸੀ ਨੇ ਬੁੱਧਵਾਰ ਨੂੰ ਖਿਡਾਰੀਆਂ ਦੀ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ ਹੈ। ਭਾਰਤ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ (Yashshvi Jaiswal) ਅਤੇ ਆਲਰਾਊਂਡਰ ਅਕਸ਼ਰ ਪਟੇਲ ਨੂੰ ਵੱਡਾ ਫਾਇਦਾ ਮਿਲਿਆ ਹੈ। ਯਸ਼ਸਵੀ ਟਾਪ-10 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਸ਼ਾਮਲ ਹੋ ਗਿਆ ਹੈ। ਯਸ਼ਸਵੀ ਨੂੰ ਸੱਤ ਸਥਾਨਾਂ ਦਾ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੇ 12 ਸਥਾਨਾਂ ਦੀ ਛਾਲ ਮਾਰੀ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਉਹ ਟਾਪ-10 ‘ਚ ਆ ਗਿਆ ਹੈ। ਦੋਵਾਂ ਖਿਡਾਰੀਆਂ ਨੂੰ ਅਫਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਬਿਹਤਰ ਪ੍ਰਦਰਸ਼ਨ ਦਾ ਫਾਇਦਾ ਮਿਲਿਆ।

ਯਸ਼ਸਵੀ (Yashshvi Jaiswal) ਸੀਰੀਜ਼ ਦੇ ਪਹਿਲੇ ਮੈਚ ‘ਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦੂਜੇ ਟੀ-20 ਤੋਂ ਵਾਪਸੀ ਕੀਤੀ ਅਤੇ ਇੰਦੌਰ ‘ਚ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਯਸ਼ਸਵੀ ਨੇ ਸੱਤ ਸਥਾਨਾਂ ਦੀ ਛਾਲ ਮਾਰ ਕੇ ਸਿੱਧੇ ਟਾਪ-10 ਵਿੱਚ ਪ੍ਰਵੇਸ਼ ਕਰ ਲਿਆ ਹੈ। ਉਹ ਸਿੱਧੇ ਛੇਵੇਂ ਸਥਾਨ ‘ਤੇ ਆ ਗਏ ਹਨ। ਉਸ ਦੇ ਖਾਤੇ ਵਿੱਚ 739 ਰੇਟਿੰਗ ਅੰਕ ਹਨ। ਭਾਰਤ ਦੇ ਤਿੰਨ ਬੱਲੇਬਾਜ਼ ਹੁਣ ਟਾਪ-10 ਵਿੱਚ ਹਨ। ਰੈਂਕਿੰਗ ‘ਚ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ 869 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹੈ। ਸੂਰਿਆ ਅਫਗਾਨਿਸਤਾਨ ਖ਼ਿਲਾਫ਼ ਸੀਰੀਜ਼ ‘ਚ ਨਹੀਂ ਖੇਡ ਰਿਹਾ ਹੈ ਪਰ ਉਹ ਚੋਟੀ ‘ਤੇ ਬਣਿਆ ਹੋਇਆ ਹੈ।

The post ICC ਟੀ-20 ਰੈਂਕਿੰਗ ‘ਚ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਚੋਟੀ ਦੇ 10 ਬੱਲੇਬਾਜ਼ਾਂ ‘ਚ ਸ਼ਾਮਲ appeared first on TheUnmute.com - Punjabi News.

Tags:
  • akshar-patel
  • breaking-news
  • cricket-news
  • icc-t20-ranking
  • latest-news
  • latest-nws
  • news
  • sports
  • t20-top-10-batsmen
  • top-10-batsmen
  • yashshvi-jaiswal

ਭਾਰਤੀ ਕ੍ਰਿਕਟ ਖਿਡਾਰਨ ਦੀਪਤੀ ਸ਼ਰਮਾ ਨੂੰ ਮਿਲਿਆ ICC 'ਪਲੇਅਰ ਆਫ ਦਿ ਮੰਥ' ਦਾ ਖ਼ਿਤਾਬ

Wednesday 17 January 2024 01:00 PM UTC+00 | Tags: breaking-news deepti-sharma icc-player-of-the-month indian-cricket-player international-cricket-council news pet-cummins

ਚੰਡੀਗੜ੍ਹ, 17 ਜਨਵਰੀ 2024: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਦਸੰਬਰ ਮਹੀਨੇ ਲਈ ‘ਪਲੇਅਰ ਆਫ ਦਿ ਮੰਥ’ ਦੇ ਨਾਵਾਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਅਤੇ ਭਾਰਤ ਦੀ ਦੀਪਤੀ ਸ਼ਰਮਾ (Deepti Sharma) ਨੂੰ ‘ਮਹੀਨਾ ਪਲੇਅਰ ਆਫ ਦਿ ਮੰਥ’ ਚੁਣਿਆ ਗਿਆ ਹੈ । ਦੀਪਤੀ ਸ਼ਰਮਾ ਦਾ ‘ਪਲੇਅਰ ਆਫ ਦਿ ਮੰਥ’ ਦਾ ਇਹ ਪਹਿਲਾ ਖ਼ਿਤਾਬ ਹੈ। ਦੋਵਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਫਲ ਦਸੰਬਰ ‘ਚ ਮਿਲਿਆ।

ਦੀਪਤੀ ਆਸਟ੍ਰੇਲੀਆ ਖ਼ਿਲਾਫ਼ ਖੇਡੀ ਗਈ ਵਨਡੇ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਸੀ। ਉਨ੍ਹਾਂ ਨੇ ਸੀਰੀਜ਼ ‘ਚ ਕੁੱਲ 7 ਵਿਕਟਾਂ ਲਈਆਂ। ਇਸ ਤੋਂ ਇਲਾਵਾ ਦੀਪਤੀ ਟੀ-20 ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਵੀ ਸੀ। ਦੀਪਤੀ ਨੇ ਟੀ-20 ‘ਚ 5 ਵਿਕਟਾਂ ਲਈਆਂ ਸਨ। ਇਸ ਤੋਂ ਇਲਾਵਾ ਉਸ ਨੇ ਬੱਲੇ ਨਾਲ ਕਮਾਲ ਵੀ ਕੀਤਾ। ਦੀਪਤੀ ਨੇ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ‘ਚ 2 ਵਿਕਟਾਂ ਲਈਆਂ ਸਨ।

ਜ਼ਿਕਰਯੋਗ ਹੈ ਕਿ ਦੀਪਤੀ (Deepti Sharma) ਭਾਰਤ ਦੀ ਤਜਰਬੇਕਾਰ ਆਲਰਾਊਂਡਰ ਹੈ। ਉਹ ਭਾਰਤ ਲਈ ਤਿੰਨੋਂ ਫਾਰਮੈਟ ਖੇਡਦੀ ਹੈ। ਦੀਪਤੀ ਨੇ ਹੁਣ ਤੱਕ 4 ਟੈਸਟ, 86 ਵਨਡੇ ਅਤੇ 104 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

ਆਈਸੀਸੀ ਨੇ ਕਿਹਾ ਕਿ ਕਮਿੰਸ ਨੂੰ ਪਾਕਿਸਤਾਨ ਦੇ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਾਰਨ ਇਹ ਖ਼ਿਤਾਬ ਦਿੱਤਾ ਗਿਆ ਹੈ। ਉਥੇ ਹੀ ਦੀਪ ਸ਼ਰਮਾ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਖ਼ਿਲਾਫ਼ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਲਈ ਇਹ ਖ਼ਿਤਾਬ ਦਿੱਤਾ ਗਿਆ। ਕਮਿੰਸ ਦੀ ਕਪਤਾਨੀ ‘ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 3-0 ਨਾਲ ਹਰਾਇਆ ਸੀ।

ਗੇਂਦ ਨਾਲ ਕਮਾਲ ਕਰਦੇ ਹੋਏ, ਕਮਿੰਸ ਸੀਰੀਜ਼ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਸਨੇ 3 ਮੈਚਾਂ ਵਿੱਚ 12.00 ਦੀ ਸ਼ਾਨਦਾਰ ਔਸਤ ਨਾਲ 19 ਵਿਕਟਾਂ ਲਈਆਂ। ਇਸ ਦੌਰਾਨ ਆਸਟਰੇਲੀਆਈ ਕਪਤਾਨ ਨੇ ਸਭ ਤੋਂ ਵੱਧ 3 ਪੰਜ ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ, ਯਾਨੀ ਨਵੰਬਰ ਵਿੱਚ, ਕਮਿੰਸ ਨੇ ਆਪਣੀ ਕਪਤਾਨੀ ਵਿੱਚ ਆਸਟਰੇਲੀਆ ਨੇ ਵਿਸ਼ਵ ਕੱਪ 2023 ਦਾ ਖ਼ਿਤਾਬ ਜਿੱਤਿਆ ਸੀ।

 

The post ਭਾਰਤੀ ਕ੍ਰਿਕਟ ਖਿਡਾਰਨ ਦੀਪਤੀ ਸ਼ਰਮਾ ਨੂੰ ਮਿਲਿਆ ICC ‘ਪਲੇਅਰ ਆਫ ਦਿ ਮੰਥ’ ਦਾ ਖ਼ਿਤਾਬ appeared first on TheUnmute.com - Punjabi News.

Tags:
  • breaking-news
  • deepti-sharma
  • icc-player-of-the-month
  • indian-cricket-player
  • international-cricket-council
  • news
  • pet-cummins

ਚੰਡੀਗੜ੍ਹ, 17 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ‘ਤੇ ਬੁੱਧਵਾਰ ਨੁੰ ਅੰਬਾਲਾ ਵਿਚ ਗੁਰੂਦੁਆਰਾ ਲਖਨੌਰ ਸਾਹਿਬ (Gurudwara Lakhnaur Sahib) ਵਿਚ ਮੱਥਾ ਟੇਕ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਦੇਸ਼ ਤੇ ਸੂਬਾਵਾਸੀਆਂ ਦੀ ਖੁਸ਼ਹਾਲੀ, ਭਲਾਈ ਤੇ ਭਾਈਚਾਰੇ ਲਈ ਅਰਦਾਸ ਕੀਤੀ।

ਮੁੱਖ ਮੰਤਰੀ ਨੇ ਮੌਜੂਦ ਸਾਧ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਲੱਖ-ਲੱਖ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਸਾਰੇ ਦੇਸ਼ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰੂਦੁਆਰਾ ਲਖਨੌਰ ਸਾਹਿਬ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਨਕੇ ਹਨ ਅਤੇ ਇੱਥੇ ਉਨ੍ਹਾਂ ਦੀ ਤੇ ਉਨ੍ਹਾਂ ਦੀ ਮਾਤਾ ਦੀ ਵੀ ਯਾਦਾਂ ਇਸ ਗੁਰੂਦੁਆਰਾ ਵਿਚ ਸੰਭਾਲ ਕੇ ਰੱਖੀਆਂ ਹੋਈਆਂ ਹਨ। ਇਸ ਮੌਕੇ ‘ਤੇ ਇੱਥੇ ਆ ਕੇ ਊਹ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਆਪਣੇ ਗੁਰੂਆਂ ਦੀ ਬਹਾਦੁਰੀ , ਪਰਾਕ੍ਰਮ, ਕੁਰਬਾਨੀਆਂ ਤੇ ਬਲਿਦਾਨਾਂ ਨੂੰ ਯਾਦ ਕਰਦੇ ਹਨ ਤਾਂ ਉਹ ਨੌਜੁਆਨ ਪੀੜੀ ਲਈ ਪ੍ਰੇਰਣਾ ਦਾ ਸਰੋਤ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਇਤਿਹਾਸ ਤੇ ਪਰਾਕ੍ਰਮ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦੇ ਰਿਹਾ ਹੈ। ਦੇਸ਼, ਧਰਮ ਤੇ ਕੌਮ ਦੇ ਲਈ ਬਲਿਦਾਨ ਦੇਣਾ ਕਿੰਨ੍ਹਾਂ ਜਰੂਰੀ ਹੈ, ਇਹ ਅਸੀਂ ਆਪਣੇ ਗੁਰੂਆਂ ਦੇ ਇਤਿਹਾਸ ਤੋਂ ਪਤਾ ਚਲਦਾ ਹੈ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੀ ਮਾਤਾ ਦੀਆਂ ਯਾਦਾਂ ਜਿਸ ਕਮਰੇ ਵਿਚ ਸੰਭਾਲ ਕੇ ਰੱਖੀਆਂ ਗਈਆਂ, ਉਸ ਕਮਰੇ ਦਾ ਵੀ ਅਵਲੋਕਨ ਕੀਤਾ। ਉਨ੍ਹਾਂ ਨੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਟਾਇਲਾਂ ਤੇ ਇਤਿਹਾਸਕ ਖੁੰਹ ਦੇ ਸੁੰਦਰੀਕਰਣ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।

ਇਸ ਤੋਂ ਪਹਿਲਾਂ ਵਿਧਾਇਕ ਅਸੀਮ ਗੋਇਲ ਨੇ ਅੰਬਾਲਾ ਸ਼ਹਿਰ ਵਿਧਾਨ ਸਭਾ ਖੇਤਰ ਵੱਲੋਂ ਮੁੱਖ ਮੰਤਰੀ ਦਾ ਇੱਥੇ ਪਹੁੰਚਣ ‘ਤੇ ਸਵਾਗਤ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਸਾਰਿਆਂ ਨੂੰ ਲੱਖ-ਲੱਖ ਵਧਾਈ ਦਿੱਤੀ।

ਇਸ ਮੌਕੇ ‘ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਤੇ ਹਰਿਆਣਾ ਸਿੱਖ ਗੁਰੂਦੁਆਰਾ (Gurudwara Lakhnaur Sahib) ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਮਨੋਹਰ ਲਾਲ , ਵਿਧਾਇਕ ਅਸੀਮ ਗੋਇਲ ਤੇ ਭਾਜਪਾ ਜਿਲ੍ਹਾ ਪ੍ਰਧਾਨ ਮਨਦੀਪ ਰਾਣਾ ਨੂੰ ਸਿਰੋਪਾ, ਤਲਵਾਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਭੇਂਟ ਕਰ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ‘ਤੇ ਡਿਵੀਜਨ ਕਮਿਸ਼ਨਰ ਰੇਣੂ ਐਸ, ਫੁਲਿਆ, ਹਰਿਆਣਾਂ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭੂਪਿੰਦਰ ਸਿੰਘ ਅਸੰਧ, ਵਿਨਰ ਸਿੰਘ, ਟੀਪੀ ਸਿੰਘ, ਕੰਵਲਜੀਤ ਸਿੰਘ, ਗੁਰੂਦੁਆਰਾ ਲਖਨੌਰ ਸਾਿਹਬ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਦੇ ਨਾਲ-ਨਾਲ ਹੋਰ ਮਾਣਯੋਗ ਲੋਕ ਤੇ ਸ਼ਰਧਾਲੂ ਮੌਜੂਦ ਰਹੇ।

The post CM ਮਨੋਹਰ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਗੁਰਪੁਰਬ ‘ਤੇ ਗੁਰੂਦੁਆਰਾ ਲਖਨੌਰ ਸਾਹਿਬ ਵਿਖੇ ਮੱਥਾ ਟੇਕਿਆ appeared first on TheUnmute.com - Punjabi News.

Tags:
  • ambala
  • breaking-news
  • cm-manohar-lal
  • gurudwara-lakhnore-sahib
  • guru-gobind-singh-ji
  • news
  • sikh-history

ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼: ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ

Wednesday 17 January 2024 01:37 PM UTC+00 | Tags: news punjab-history sikh-guru sikh-history sri-guru-gobind-singh

ਲਿਖਾਰੀ
ਗਿਆਨੀ ਸੰਤੋਖ ਸਿੰਘ, ਰਣਧੀਰ ਸਿੰਘ

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੇ ਗ੍ਰਿਹ ਵਿਖੇ, ਪੋਹ ਸੁਦੀ ਸੱਤਵੀਂ, 22 ਦਸੰਬਰ ਸੰਨ 1666 ਨੂੰ, ਸ੍ਰੀ ਪਟਨਾ ਸਾਹਿਬਵਿਚ ਹੋਇਆ। ਬਚਪਨ ਦੀ ਅਵਸਥਾ ਵਿਚ ਹੀ, ਪਿਤਾ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਆਪ ਜੀ ਨੂੰ ਪਟਨੇ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਜਿਥੇ ਕਿ ਯੋਗ ਵਿਦਵਾਨਾਂ ਪਾਸੋਂ ਆਪ ਜੀ ਨੂੰ ਦੁਨਿਆਵੀ ਵਿੱਦਿਆ ਦਿਵਾਉਣ ਦਾ, ਪਿਤਾ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਢੁਕਵਾਂ ਤੇ ਸੁਚੱਜਾ ਪ੍ਰਬੰਧ ਕੀਤਾ ਗਿਆ। ਆਪ ਜੀ ਨੇ, ਉਸ ਸਮੇ ਦੇ ਪ੍ਰਸਿੱਧ ਅਤੇ ਪ੍ਰਬੀਨ ਸਿੱਖ, ਹਿੰਦੂ ਅਤੇ ਮੁਸਲਮਾਨ ਵਿਦਵਾਨਾਂ ਪਾਸੋਂ ਗੁਰਮੁਖੀ, ਗੁਰਬਾਣੀ, ਹਿੰਦੀ, ਸੰਸਕ੍ਰਿਤ, ਅਰਬੀ, ਫ਼ਾਰਸੀ, ਪੁਰਾਤਨ ਧਾਰਮਿਕ ਗ੍ਰੰਥਾਂ ਦੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਸ਼ਸਤਰ ਵਿੱਦਿਆ ਵਿਚ ਵੀ ਪ੍ਰਬੀਨਤਾ ਹਾਸਲ ਕੀਤੀ।
ਸੰਨ 1675 ਵਿਚ, ਜਦੋਂ ਕਿ ਆਪ ਜੀ ਦੀ ਅਜੇ ਨੌਂ ਸਾਲ ਦੀ ਸਰੀਰਕ ਉਮਰ ਹੀ ਸੀ ਕਿ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ, ਗੰਭੀਰ ਵਿਚਾਰ ਵਿਚ ਪ੍ਰਵਿਰਤ ਵੇਖ, ਪਿਤਾ ਗੁਰੂ ਜੀ ਨੂੰ, ਧਰਮ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਵਾਸਤੇ ਬੇਨਤੀ ਕੀਤੀ।
11 ਨਵੰਬਰ ਸੰਨ 1675 ਵਿਚ ਪਿਤਾ ਗੁਰੂ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਤੇ ਆਦਰਸ਼ਕ ਕੁਰਬਾਨੀ, ਜਿਸ ਨੂੰ ਆਪ ਜੀ ਨੇ, "ਤਿਲਕ ਜੰਞੂ ਰਾਖਾ ਪ੍ਰਭ ਤਾ ਕਾ। ਕੀਨੋ ਬਡੋ ਕਲੂ ਮਹਿ ਸਾਕਾ।" ਆਖ ਕੇ ਬਿਆਨਿਆ। ਇਸ 'ਬਡੋ ਸਾਕਾ' ਉਪ੍ਰੰਤ ਸਿੱਖ ਸਮਾਜ ਦੀ ਸਰਬਪੱਖੀ ਅਗਵਾਈ ਦੀ ਜੁੰਮੇਵਾਰੀ ਆਪ ਜੀ ਦੇ ਮੋਢਿਆਂ ਉਪਰ ਆ ਗਈ।
ਸਮੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਆਪ ਜੀ ਨੇ ਲੋੜ ਅਨੁਸਾਰ ਸਿੱਖ ਸੰਗਤਾਂ ਨੂੰ ਸ਼ਸਤਰਧਾਰੀਹੋਣ ਦਾ ਉਪਦੇਸ਼ ਦਿੱਤਾ ਅਤੇ ਇਸ ਪੱਖ ਦੀ ਸਫਲਤਾ ਵਾਸਤੇ ਹਰ ਸੰਭਵ ਯਤਨ ਵੀ ਕੀਤਾ। ਆਪ ਜੀ ਨੇ ਸਿੱਖਾਂ ਨੂੰ ਧਾਰਮਿਕ, ਸਰੀਰਕ, ਆਤਮਿਕ, ਵਿਦਿਅਕ, ਨੀਤਕ ਆਦਿ ਪੱਖਾਂ ਵਿਚ ਪ੍ਰੌੜ੍ਹਤਾ ਪ੍ਰਾਪਤ ਕਰਨ ਲਈ ਉਤਸ਼ਾਹਤ ਕੀਤਾ।
ਆਪ ਨੇ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ, ਸ੍ਰੀ ਦਮਦਮਾ ਸਾਹਿਬ ਆਦਿ ਸਥਾਨਾਂ 'ਤੇ, ਜਦੋਂ ਤੇ ਜਿਥੇ ਜਿਥੇ ਵੀ ਨਿਵਾਸ ਕੀਤਾ, ਆਪਣੇ ਦਰਬਾਰ ਵਿਚ, ਨਿਪੁੰਨ ਤੇ ਚੋਣਵੇਂ ਸਾਹਿਤਕਾਰਾਂ, ਯੋਧਿਆਂ, ਵਿਦਵਾਨਾਂ, ਕਵੀਆਂ, ਪ੍ਰਬੰਧਕਾਂ, ਪ੍ਰੇਮੀਆਂ, ਸੇਵਕਾਂ, ਸਿੱਖਾਂ, ਗੱਲ ਕੀ ਜਿਥੋਂ ਤੱਕ ਵੀ ਸੰਭਵ ਹੋ ਸਕਿਆ, ਹਰ ਪੱਖ ਦੇ ਮਾਹਰ ਵਿਅਕਤੀਆਂ ਨੂੰ, ਪੂਰਾ ਪੂਰਾ ਮਾਣ ਸਤਿਕਾਰ ਦੇ ਕੇ ਰੱਖਿਆ ਤੇ ਉਹਨਾਂ ਪਾਸੋਂ ਆਪਣੇ ਸਿੱਖਾਂ ਨੂੰ ਹਰ ਪ੍ਰਕਾਰ ਦੀ ਵਿੱਦਿਆ ਦਿਵਾਈ। ਅਜਿਹੇ ਮਾਹਰਾਂ ਨੂੰ ਆਪਣੇ ਪਾਸ ਰੱਖਣ ਅਤੇ ਮਾਣ ਦੇਣ ਸਮੇ ਆਪ ਜੀ ਨੇ ਮਜ਼ਹਬੀ ਵਿਖਰੇਵਿਆਂ ਤੋਂ ਉਪਰ ਉਠ ਕੇ ਵਰਤਾਰਾ ਕੀਤਾ।
ਕਈ ਇਤਿਹਾਸਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਨੂੰ ਸੁਚੱਜਤਾ ਸਹਿਤ ਸਮਝ ਸਕਣ ਦੀ ਸਮਰੱਥਾ ਨਾ ਰੱਖ ਸਕਣ ਕਾਰਨ, ਦਸਮ ਗੁਰੂ ਜੀ ਦੁਆਰਾ ਸਮੇ ਦੀ ਲੋੜ ਅਨੁਸਾਰ ਕੀਤੇ ਗਏ ਕਰਤਬਾਂ ਤੋਂ ਭੁਲੇਖਾ ਖਾ ਕੇ, ਇਉਂ ਸਮਝਣ ਦੀ ਗ਼ਲਤੀ ਖਾ ਜਾਂਦੇ ਹਨ ਕਿ ਜਿਵੇਂ ਗੁਰੂ ਜੀ ਦਾ ਮੁਖ ਉਦੇਸ਼ ਜੰਗ ਕਰਨਾ ਹੀ ਸੀ। ਪਰ ਜੋ ਆਪ ਜੀ ਦੀ ਖ਼ੁਦ ਦੀ ਲਿਖੀ ਬਾਣੀ ਅਤੇ ਇਤਿਹਾਸਕ ਘਟਨਾਵਾਂ ਨੂੰ ਗੰਭੀਰਤਾ ਸਹਿਤ ਵਾਚਦੇ ਹਨ, ਉਹ ਜਾਣਦੇ ਹਨ ਕਿ ਗੁਰੂ ਜੀ ਦਾ ਉਦੇਸ਼ ਜੰਗ ਕਰਨਾ ਨਹੀਂ ਸੀ ਬਲਕਿ ਉਹਨਾਂ ਦੇ ਆਪਣੇ ਸ਼ਬਦਾਂ ਵਿਚ, "ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕਉ ਮੂਲ ਉਪਾਰਨ॥" ਸੀ।
ਆਪਣੇ ਮਨੁੱਖੀ ਭਲਾਈ ਦੇ ਉਦੇਸ਼ ਨੂੰ ਸਦਾ ਲਈ ਸੁਚਾਰੂ ਰੂਪ ਵਿਚ ਚਾਲੂ ਰੱਖਣ ਹਿਤ, ਆਪ ਜੀ ਨੇ ਸੰਨ 1699 ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਣਾ ਕਰ ਕੇ, ਇਸ ਸੰਤ ਸਿਪਾਹੀਆਂ ਦੀ ਜਥੇਬੰਦੀ ਨੂੰ ਪੱਕੇ ਜ਼ਬਤ ਵਿਚ ਬੰਨ੍ਹ ਦਿੱਤਾ ਤਾਂ ਕਿ ਕਿਤੇ ਉਹਨਾਂ ਦਾ ਖ਼ਾਲਸਾ ਵੀ, ਯੁੱਧ ਸਮੇ ਦੇ ਜੋਸ਼ ਵਿਚ, ਬਦਲੇ ਦੀ ਭਾਵਨਾ ਅੰਦਰ ਵਹਿ ਕੇ, ਆਪ ਜ਼ਾਲਮ ਹਾਕਮਾਂ ਵਾਲੇ ਨੀਵੇਂ ਪਧਰ 'ਤੇ ਨਾ ਡਿਗ ਪਵੇ।
ਗੁਰੂ ਜੀ ਨੂੰ ਸਮੇ ਦੇ ਜ਼ਾਲਮ ਹਾਕਮਾਂ ਅਤੇ ਉਹਨਾਂ ਦੇ ਅਧੀਨ ਰਜਵਾੜਿਆਂ ਨਾਲ, ਛੋਟੀਆਂ ਵੱਡੀਆਂ ਚੌਦਾਂ ਲੜਾਈਆਂ ਲੜਨ ਲਈ ਮਜਬੂਰ ਹੋਣਾ ਪਿਆ। ਵੈਸੇ ਆਪ ਜੀ ਦਾ ਸਦਾ ਲਈ ਹੀ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਹੈ ਕਿ ਕਦੀ ਵੀ ਕਿਸੇ 'ਤੇ ਵਾਧਾ ਨਹੀਂ ਕਰਨਾ ਬਲਕਿ ਹਰ ਸੰਭਵ ਯਤਨ ਕਰਨਾ ਹੈ ਜ਼ਾਲਮ ਨੂੰ ਜ਼ੁਲਮ ਤੋਂ ਰੋਕਣ ਦਾ। ਜੇਕਰ ਸਾਰੇ ਵਸੀਲੇ ਵਰਤ ਲੈਣ ਉਪ੍ਰੰਤ ਵੀ ਜ਼ਾਲਮ ਜ਼ੁਲਮ ਕਰਨ ਤੋਂ ਬਾਜ਼ ਨਹੀਂ ਆਉਂਦਾ ਤਾਂ ਫੇਰ ਹੀ ਮਜ਼ਲੂਮ ਦੀ ਰੱਖਿਆ ਖ਼ਾਤਰ ਸ਼ਸਤਰ ਵਰਤਣਾ ਹੈ।
ਆਪਣੇ ਆਦਰਸ਼ ਖ਼ਾਤਰ ਆਪ ਜੀ ਨੇ ਸਾਰਾ ਪਰਵਾਰ ਹੀ ਕੁਰਬਾਨ ਕਰ ਦਿੱਤਾ।
ਅੰਤ ਵਿਚ ਅਕਾਲ ਪੁਰਖ ਦੇ ਸੱਦੇ ਅਨੁਸਾਰ, ਪਰਮ ਜੋਤਿ ਵਿਚ ਆਪਣੀ ਜੋਤਿ ਨੂੰ ਅਭੇਦ ਕਰਨ ਤੋਂ ਪਹਿਲਾਂ, ਆਪਣੇ ਸਿੱਖਾਂ ਨੂੰ, "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ" ਦੀ ਆਗਿਆ ਕਰ ਕੇ, "ਜਿਉ ਜਲ ਮਹਿ ਜਲੁ ਆਇ ਖਟਾਨਾ। ਤਿਉ ਜੋਤੀ ਸੰਗਿ ਜੋਤਿ ਸਮਾਨਾ।" ਅਨੁਸਾਰ, ਇਸ ਅਸਾਰ ਸੰਸਾਰ ਤੋਂ ਆਪ ਜੀ ਸਰੀਰ ਕਰਕੇ ਅਲੋਪ ਹੋ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ, ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ:
1. ਕਿਰਤ ਧਰਮ ਦੀ ਕਰਨੀ
2. ਦਸਵੰਧ ਦੇਣਾ
3. ਗੁਰਬਾਣੀ ਕੰਠ ਕਰਨੀ
4. ਅੰਮ੍ਰਿਤ ਵੇਲ਼ੇ ਜਾਗਣਾ
5. ਪਿਆਰ ਨਾਲ਼ ਗੁਰਸਿੱਖਾਂ ਦੀ ਸੇਵਾ ਕਰਨੀ
6. ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ
7. ਪੰਜ ਕਕਾਰਾਂ ਦੀ ਰਹਿਤ ਦ੍ਰਿੜ੍ਹ ਰੱਖਣੀ
8. ਸ਼ਬਦ ਦਾ ਅਭਿਆਸ ਕਰਨਾ
9. ਧਿਆਨ ਸਤਿ-ਸਰੂਪ ਦਾ ਕਰਨਾ
10. ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ
11. ਸਭ ਕਾਰਜਾਂ ਦੇ ਆਰੰਭ ਵੇਲ਼ੇ ਅਰਦਾਸ ਕਰਨੀ
12. ਜੰਮਣ, ਮਰਨ, ਵਿਆਹ ਆਨੰਦ ਸਮੇ, ਜਪੁ ਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸ਼ਾਦ ਤਿਆਰ ਕਰਕੇ, ਆਨੰਦ ਸਾਹਿਬ ਦਾ ਪਾਠ, ਅਰਦਾਸ ਕਰਕੇ, ਪੰਜਾਂ ਪਿਆਰਿਆਂ ਦਾ ਵਰਤਾਰਾ ਵਰਤਾ ਕੇ ਅਤੇ ਹਜੂਰੀ ਗ੍ਰੰਥੀ ਸਿੰਘ ਦਾ ਵਰਤਾਰਾ ਰੱਖਣ ਉਪ੍ਰੰਤ, ਸੰਗਤਾਂ ਨੂੰ ਵਰਤਾ ਦੇਣਾ।
13. ਜਦੋਂ ਤੱਕ ਕੜਾਹ ਪ੍ਰਸ਼ਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ।
14. ਵਿਆਹ ਆਨੰਦ ਬਿਨਾ ਗ੍ਰਿਹਸਤ ਨਹੀਂ ਕਰਨਾ
15. ਪਰ ਇਸਤਰੀ ਮਾਂ-ਭੈਣ ਕਰ ਜਾਨਣੀ
16. ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ
17. ਜਗਤ ਜੂਠ ਤਮਾਕੂ ਬਿਖਿਆ ਦਾ ਤਿਆਗ ਕਰਨਾ
18. ਰਹਿਤਵਾਨ ਤੇ ਨਾਮ ਜਪਣ ਵਾਲ਼ੇ ਗੁਰਸਿੱਖਾਂ ਦੀ ਸੰਗਤ ਕਰਨੀ
19. ਜਿੰਨੇ ਕੰਮ ਆਪਣੇ ਕਰਨ ਵਾਲ਼ੇ ਹੋਣ ਉਹਨਾਂ ਦੇ ਕਰਨ ਵਿਚ ਆਲਸ ਨਹੀਂ ਕਰਨਾ
20. ਗੁਰਬਾਣੀ ਦਾ ਕੀਰਤਨ ਰੋਜ ਸੁਣਨਾ ਤੇ ਕਰਨਾ
21. ਕਿਸੇ ਦੀ ਨਿੰਦਿਆ, ਚੁਗਲੀ ਤੇ ਈਰਖਾ ਨਹੀਂ ਕਰਨੀ
22. ਧਨ, ਜਵਾਨੀ ਤੇ ਕੁਲ, ਜਾਤ ਦਾ ਮਾਣ ਨਹੀਂ ਕਰਨਾ
23. ਮੱਤ ਉਚੀ ਤੇ ਸੁੱਚੀ ਰੱਖਣੀ
24. ਸ਼ੁਭ ਕੰਮ ਕਰਦੇ ਰਹਿਣਾ
25. ਬੁਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
26. ਕਸਮ ਚੁੱਕਣ ਵਾਲ਼ੇ ਤੇ ਇਤਬਾਰ ਨਹੀਂ ਕਰਨਾ
27. ਸੁਤੰਤਰ ਵਿਚਰਨਾ
28. ਰਾਜਨੀਤੀ ਵੀ ਪੜ੍ਹਨੀ
29. ਸ਼ੱਤਰੂ ਨਾਲ਼ ਸਾਮ ਦਾਮ ਦੰਡ ਭੇਦ ਆਦਿ ਉਪਾ ਵਰਤਣੇ, ਯੁਧ ਕਰਨਾ ਧਰਮ ਹੈ
30. ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਦਾ ਅਭਿਆਸ ਕਰਨਾ
31. ਦੂਸਰੇ ਮੱਤਾਂ ਦੀਆਂ ਪੁਸਤਕਾਂ, ਵਿੱਦਿਆ ਪੜ੍ਹਨੀ ਪਰ ਭਰੋਸਾ ਦ੍ਰਿੜ੍ਹ ਗੁਰਬਾਣੀ ਅਤੇ ਅਕਾਲ ਪੁਰਖ ਤੇ ਹੀ ਰੱਖਣਾ
32. ਗੁਰੂ ਉਪਦੇਸ਼ ਧਾਰਨ ਕਰਨੇ
33. ਰਹਰਾਸਿ ਸਾਹਿਬ ਦਾ ਪਾਠ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਨੀ
34. ਸੌਣ ਸਮੇ ਸੋਹਿਲੇ ਦਾ ਪਾਠ ਕਰਨਾ
35. ਕੇਸ ਨੰਗੇ ਨਹੀਂ ਰੱਖਣੇ
36. ਸਿੰਘਾਂ ਦਾ ਪੂਰਾ ਨਾਂ ਲੈ ਕੇ ਬੁਲਾਉਣਾ, ਅੱਧਾ ਨਹੀਂ
37. ਸ਼ਰਾਬ ਨਹੀਂ ਸੇਵਨੀ
38. ਭਾਦਣੀ (ਸਿਰ ਮੁੰਨੇ) ਨੂੰ ਕੰਨਿਆਂ ਨਹੀਂ ਦੇਣੀ; ਉਸ ਘਰ ਦੇਣੀ ਜਿਥੇ ਅਕਾਲ ਪੁਰਖ ਦੀ ਸਿੱਖੀ ਹੋਵੇ
39. ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਗੁਰਬਾਣੀ ਅਨੁਸਾਰ ਕਰਨੇ
40. ਚੁਗਲੀ ਕਰਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ
41. ਕੌੜਾ ਬਚਨ ਕਰਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ
42. ਦਰਸ਼ਨ ਯਾਤਰਾ ਕੇਵਲ ਗੁਰਦੁਆਰਿਆਂ ਦੀ ਹੀ ਕਰਨੀ
43. ਬਚਨ ਕਰਕੇ ਪਾਲਣਾ
44. ਅਤਿਥੀ, ਪਰਦੇਸੀ, ਦੁਖੀ, ਲੋੜਵੰਦ, ਅਪੰਗ ਮਨੁਖ ਦੀ ਯਥਾਸ਼ਕਤ ਸਹਾਇਤਾ ਕਰਨੀ
45. ਧੀ ਦੀ ਕਮਾਈ ਦਾ ਧਨ ਬਿਖ ਕਰਕੇ ਜਾਨਣਾ
46. ਦਿਖਾਵੇ ਦੇ ਸਿੱਖ ਨਹੀਂ ਬਣਨਾ
47. ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ, ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
48. ਚੋਰੀ, ਜਾਰੀ, ਠੱਗੀ, ਧੋਖਾ ਨਹੀਂ ਕਰਨਾ
49. ਗੁਰਸਿੱਖ ਦਾ ਇਤਬਾਰ ਕਰਨਾ
50. ਝੂਠੀ ਗਵਾਹੀ ਨਹੀਂ ਦੇਣੀ
51. ਝੂਠ ਨਹੀਂ ਬੋਲਣਾ
52. ਲੰਗਰ ਪ੍ਰਸ਼ਾਦ ਇਕ ਰਸ ਵਰਤਾਉਣਾ
ਸ਼ਾਹ ਮਹੁੰਮਦ ਸ਼ਾਹ ਲਤੀਫ ਲਿਖਦਾ ਹੈ ,,
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀ ਇੱਕ ਰੂਪ ਨਹੀਂ ਹੈ ,, ਬਹੁਤ ਰੂਪ ਹਨ ,,
ਮੈਂ ਲਿਖਣ ਵਿੱਚ ਅਸਮਰਥ ਹਾਂ ,,
ਉਹ ਕਹਿੰਦਾ ,,
ਜਦ ਮੈਂ ਦੇਖਦਾਂ ਹੱਥ ਵਿੱਚ ਕਲਮ ਹੈ ,,
ਲਿਖਣ ਵਿੱਚ ਉਹ ਲੀਨ ਹੈ ,,
ਜਮੁਨਾ ਦੇ ਤੱਟ ਤੇ ਬੈਠਾ ਹੋਇਆ ਹੈ ,,
ਤਾਂ ਐਸਾ ਪ੍ਰਤੀਤ ਹੁੰਦਾ ਹੈ ,,
ਕੋਈ ਸ਼ਾਇਰ ਹੈ ,,
ਕੋਈ ਕਵੀ ਹੈ ,,
ਫਿਰ ਜਦ ਮੈਂ ਦੇਖਦਾਂ ਹੱਥ ਵਿੱਚ ਤਲਵਾਰ ਹੈ ,,
ਭੰਗਾਣੀ ਦੇ ਯੁਧ ਵਿੱਚ ਤਲਵਾਰ ਚੱਲ ਰਹੀ ਹੈ ,,
ਜਿਸ ਹੱਥ ਵਿੱਚ ਕਲਮ ਸੀ ਉਸੇ ਹੱਥ ਵਿੱਚ ਤਲਵਾਰ ਹੈ ,,
ਫਿਰ ਖਿਆਲ ਆ ਜਾਂਦਾ ,,
ਇਹ ਕੋਈ ਸੂਰਮਾ ਹੈ ,,
ਇਹ ਕੋਈ ਯੋਧਾ ਹੈ ,,
ਫਿਰ ਜਦ ਮੈਂ ਦੇਖਦਾਂ ਇਹ ਉਪਦੇਸ਼ ਵੀ ਕਰਦਾ ਹੈ ਵਾਹਿਦ ਅੱਲਾ ਦਾ ,,
ਫਿਰ ਉਦੋਂ ਇਹ ਇੱਕ ਰਹਿਬਰ ਪ੍ਰਤੀਤ ਹੁੰਦਾ ,,
ਉਦੋਂ ਇੱਕ ਰਹਿਨੁਮਾ ਪ੍ਰਤੀਤ ਹੁੰਦਾ ,,
ਉਦੋਂ ਇੱਕ ਗੁਰੂ ਪ੍ਰਤੀਤ ਹੁੰਦਾ ,,
ਫਿਰ ਮੈਂ ਦੇਖਦਾਂ ਉਹ ਸੋਨੇ ਦੇ ਸਿੰਘਾਸਨ ਉੱਤੇ ਬੈਠਾ ਹੈ ,,
ਗਲੇ ਵਿੱਚ ਮੋਤੀਆਂ ਦੀ ਮਾਲਾ ਪਹਿਨੀ ਹੋਈ ਹੈ ,,
ਸੀਸ ਉੱਤੇ ਕਲਗੀ ਲਾਈ ਹੈ ,,
ਉੱਪਰ ਚੌਰ ਹੋ ਰਹੀ ਹੈ ,,
ਉਦੋਂ ਬਾਦਸ਼ਾਹ ਪ੍ਰਤੀਤ ਹੁੰਦਾਂ ,,
ਕੋਈ ਸ਼ਹਿਨਸ਼ਾਹ ਪ੍ਰਤੀਤ ਹੁੰਦਾ ,,
ਪਰ ਫਿਰ ਜਦ ਮੈਂ ਦੇਖਦਾਂ ,,
ਹੱਥ ਜੋੜ ਕੇ ਪੰਜ ਪਿਆਰਿਆਂ ਦੇ ਅੱਗੇ ਖੜਾ ,,
ਉਦੋਂ ਮੰਗਤਾ ਪ੍ਰਤੀਤ ਹੁੰਦਾ ,,
ਭਿਖਾਰੀ ਪ੍ਰਤੀਤ ਹੁੰਦਾਂ ,,
ਇਸ ਬਾਰੇ ਭਾਈ ਨੰਦ ਲਾਲ ਜੀ ਵੀ ਲਿਖਦੇ ਹਨ ,,
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ।।
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ।।
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ।।
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ।।
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ।।
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ।।
ਭਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ।।
ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ।।
ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਕੋਟਿਨ ਕੋਟਿ ਮੁਬਾਰਕਾਂ

The post ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼: ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ appeared first on TheUnmute.com - Punjabi News.

Tags:
  • news
  • punjab-history
  • sikh-guru
  • sikh-history
  • sri-guru-gobind-singh

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜਨਵਰੀ, 2024: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Sri Guru Gobind Singh Ji) ਦਾ ਗੁਰਪੁਰਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ, ਜੋ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਸਪੁੱਤਰ, ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਮ ‘ਤੇ ਬਣਾਇਆ ਗਿਆ ਸੀ, ਵਿਖੇਨਿਵੇਕਲੇ ਢੰਗ ਨਾਲ ਮਨਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜਿਨ੍ਹਾਂ ਪਿਛਲੇ ਦਿਨੀਂ ਜ਼ਿਲ੍ਹੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦਾ ਦੌਰਾ ਕਰਕੇ ਆਪਣੇ ਇਸ ਵਿਚਾਰ ਨੂੰ ਅਮਲੀ ਰੂਪ ਦੇਣ ਵਿੱਚ ਅਹਿਮ ਯੋਗਦਾਨ ਪਾਇਆ, ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਗੁਰਦੁਆਰਾ ਬੋਰਡ (ਐਸ ਜੀ ਪੀ ਸੀ) ਚੋਣਾਂ ਲਈ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਹਨ।

ਉਨ੍ਹਾਂ ਕਿਹਾ ਕਿ ਗੁਰਪੁਰਬ (Sri Guru Gobind Singh Ji) ਦੇ ਪਵਿੱਤਰ ਦਿਹਾੜੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਹੈਲਪ ਡੈਸਕ ਸਥਾਪਤ ਕਰਨ ਲਈ ਪੇਂਡੂ ਖੇਤਰਾਂ ਵਿੱਚ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਮਿਉਂਸਪਲ ਸਟਾਫ਼ ਦੀ ਡਿਊਟੀ ਲਗਾਈ ਗਈ, ਕਿਉਂਕਿ ਇਸ ਦਿਨ ਸੈਂਕੜੇ ਲੋਕ ਗੁਰਦੁਆਰਿਆਂ ਵਿੱਚ ਨਤਮਸਤਕ ਹੁੰਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਂਪ ਲਗਾਉਣ ਤੋਂ ਪਹਿਲਾਂ ਜ਼ਿਆਦਾਤਰ ਥਾਵਾਂ ‘ਤੇ ਗੁਰਦੁਆਰਾ ਸਾਹਿਬਾਨ ਤੋਂ ਐਲਾਨਾਂ ਰਾਹੀਂ ਲੋਕਾਂ ਨੂੰ ਅਗਾਊਂ ਤੌਰ ਤੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ।

ਉਨ੍ਹਾਂ ਕਿਹਾ ਕਿ ਯੋਗ ਵੋਟਰਾਂ ਨੂੰ ਹਾਸਲ ਕਰਨ ਦੇ ਵਿਚਾਰ ਨੇ ਵਧੀਆ ਕੰਮ ਕੀਤਾ ਹੈ ਅਤੇ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਬੋਰਡ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਦੇ ਅਧਿਕਾਰ ਦਾ ਲਾਭ ਪਹੁੰਚਾਉਣ ਲਈ 29 ਫਰਵਰੀ ਤੱਕ ਇਹ ਉਪਰਾਲਾ ਜਾਰੀ ਰਹੇਗਾ। ਸ਼੍ਰੀਮਤੀ ਜੈਨ ਨੇ ਕਿਹਾ ਕਿ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਨਵੀਆਂ ਵੋਟਰ ਸੂਚੀਆਂ ਬਣਾਉਣੀਆਂ ਲਾਜ਼ਮੀ ਕੀਤਾ ਗਿਆ ਹੈ, ਇਸ ਲਈ ਅਸੀਂ ਨਵੇਂ ਅਤੇ ਹਰ ਸੰਭਵ ਢੰਗ ਨਾਲ ਵੋਟਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਰਜਿਸਟਰ ਕਰ ਰਹੇ ਹਾਂ।

ਡਿਪਟੀ ਕਮਿਸ਼ਨਰ ਨੇ ਯੋਗ ਸਿੱਖ ਵੋਟਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਗੁਰਦੁਆਰਾ ਬੋਰਡ ਦੀਆਂ ਚੋਣਾਂ ਲਈ ਵੋਟਰ ਵਜੋਂ ਰਜਿਸਟਰ ਹੋਣ। ਉਨ੍ਹਾਂ ਅੱਗੇ ਕਿਹਾ ਕਿ ਗੁਰਦੁਆਰਾ ਬੋਰਡ ਚੋਣਾਂ ਲਈ ਵੋਟਰ ਬਣਨ ਲਈ ਯੋਗਤਾ ਮਾਪਦੰਡ, ਸਿੱਖ ਗੁਰਦੁਆਰਾ ਐਕਟ, 1925, ਸੈਕਸ਼ਨ 49 ਵਿੱਚ ਦਰਸਾਏ ਅਨੁਸਾਰ, 21 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੇਸ਼ਾਧਾਰੀ ਸਿੱਖ ਹੋਣੇ ਚਾਹੀਦੇ ਹਨ, ਸ਼ਰਾਬ ਨਾ ਪੀਣ ਵਾਲੇ, ਤੰਬਾਕੂਨੋਸ਼ੀ ਨਾ ਕਰਨ ਵਾਲੇ ਅਤੇ ਦਾੜ੍ਹੀ-ਕੇਸਾਂ ਦੀ ਬੇਅਦਬੀ ਨਾ ਕਰਨ ਵਾਲੇ ਹੋਣ।

The post ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਨੇ ਨਿਵੇਕਲੇ ਢੰਗ ਨਾਲ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ appeared first on TheUnmute.com - Punjabi News.

Tags:
  • birth-anniversary
  • breaking-news
  • guru-purab
  • mohali
  • news
  • sri-guru-gobind-singh-ji

ਚੰਡੀਗੜ੍ਹ, 17 ਜਨਵਰੀ 2024: ਹਰਿਆਣਾ ਵਿਚ ਖੇਤੀਬਾੜੀ (agriculture) ਤੇ ਕਿਸਾਨਾਂ ਦੀ ਪ੍ਰਗਤੀ ਤਹਿਤ ਸੂਬਾ ਸਰਕਾਰ ਹੁਣ ਕਲਸਟਰ ਮੋਡ ‘ਤੇ ਪਾਇਲਟ ਪਰਿਯਨਾਵਾਂ ਦੀ ਰੂਖਰੇਵਾ ਬਣਾ ਰਹੀ ਹੈ, ਜਿਸ ਨਾਲ ਫਸਲ ਵਿਵਿਧੀਕਰਣ, ਸੂਖਮ ਸਿੰਚਾਈ ਯਨਾ, ਪਸ਼ੂ ਨਸਲ ਸੁਧਾਰ ਤੇ ਖੇਤੀਬਾੜੀ ਸਬੰਧੀ ਗਤੀਿਵਿਧੀਆਂ ਨੂੰ ਉਤਸ਼ਾਹ ਮਿਲੇਗਾ। ਇਸ ਤ ਇਲਾਵਾ, ਜੈਵਿਕ ਖੇਤੀ, ਕੁਦਰਤੀ ਖੇਤੀ ਤੇ ਸਹਿਕਾਰੀ ਖੇਤੀ ਦੇ ਵੱਲ ਕਿਸਾਨਾਂ ਦਾ ਰੁਝਾਨ ਵਧਾਉਣ ਲਈ ਵੀ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਨਵੀਂ ਯੋਜਨਾਵਾਂ ਤਿਆਰ ਕਰੇਗੀ।

ਮੁੱਖ ਮੰਤਰੀ ਮਨੋਹਰ ਲਾਲ ਅੱਜ ਇੱਥੇ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਜਨਰਲ ਬਾਡੀ ਦੀ ਤੀਜੀ ਬੈਠਕ ਦੀ ਅਗਵਾਈ ਕਰ ਰਹੇ ਸਨ। ਬੈਠਕ ਵਿਚ ਊਰਜਾ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਅਤੇ ਹਰਿਆਣਾ ਪਬਲਿਕ ਇੰਟਰਪ੍ਰਾਈਸਿਸ ਬਿਊਰੋਤੇ ਹਰਿਆਣਾ ਕਿਸਾਨ ਭਲਾਈ ਅਥਾਰਿਟੀ ਦੀ ਕਾਰਜਕਾਰੀ ਸਕਿਤੀ ਦੇ ਚੇਅਰਮੈਨ ਸੁਭਾਸ਼ ਬਰਾਲਾ ਮੌਜੂਦ ਰਹੇ।

ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਿਉਂਕਿ ਅੱਜ ਦੇ ਸਮੇਂ ਵਿਚ ਜੋਤ ਭੂਮੀ ਛੋਟੀ ਹੁੰਦੀ ਜਾ ਰਹੀ ਹੈ, ਇਸ ਲਈ ਛੋਟੇ ਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਿਚ ਵਾਧੇ ਤੇ ਪ੍ਰਗਤੀ ਲਈ ਰਿਵਾਇਤੀ ਖੇਤੀ (agriculture) ਦੇ ਨਾਲ-ਨਾਲ ਨਵੇਂ ਦੌਰ ਦੀ ਖੇਤੀ ਪ੍ਰਣਾਲੀ ਅਪਨਾਉਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਸ਼ੂਪਾਲਣ ਦੇ ਖੇਤਰ ਵਿਚ ਅੱਜ ਅਪਾਰ ਸੰਭਾਵਨਾਵਾਂ ਹਨ, ਜਿਸ ਨਾਲ ਕਿਸਾਨ ਤੇ ਪਸ਼ੂ ਪਾਲਕ ਬਿਤਹਰ ਆਮਦਨ ਪ੍ਰਾਪਤ ਕਰ ਸਕਦੇ ਹਨ। ਨਾਲ ਹੀ, ਕਿਸਾਲਾਂ ਨੂੰ ਸਹਿਕਾਰਤਾ ਖੇਤੀ ਅਵਧਾਰਣਾ ਦੇ ਵੱਲ ਵੱਧਣ ਦੀ ਜਰੂਰਤ ਹੈ, ਜਿਸ ਨਾਲ ਕਈ ਕਿਸਾਨ ਮਿਲ ਕੇ ਇਕੱਠੇ ਖੇਤੀ ਕਰਨ, ਇਸ ਨਾਲ ਛੋਟੀ ਜੋਤ ਭੂਮੀ ਦੀ ਸਮਸਿਆ ਵੀ ਖਤਮ ਹੋਵੇਗੀ ਅਤੇ ਕਿਸਾਨ ਖਾਦ ਪ੍ਰੋਸੈਂਸਿੰਗ ਉਦਯੋਗ ਦੀ ਦਿਸ਼ਾ ਵਿਚ ਵੀ ਵੱਧ ਸਕਣਗੇ। ਇਸ ਲਈ ਅਥਾਰਿਟੀ ਸਬੰਧਿਤ ਵਿਭਾਗਾਂ ਦੇ ਨਾਲ ਮਿਲ ਕੇ ਪਾਇਲਟ ਯੋਜਨਾਵਾਂ ਤਿਆਰ ਕਰਨ। ਇਜਰਾਇਲ ਦੀ ਤਰਜ ‘ਤੇ ਸਹਿਕਾਰਤਾ ਖੇਤੀ ਦੇ ਲਈ ਵੱਧ ਤੋਂ ਵੱਧ ਕਿਸਾਨਾਂ ਨੁੰ ਪ੍ਰੇਰਿਤ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਫਸਲ ਵਿਵਿਧੀਕਰਣ ਤੇ ਜਲ ਸੁਰੱਖਿਆ ਲਈ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਤੇ ਡੀਐਸਆਰ ਤਕਨੀਕ ਨਾਲ ਝੋਨੇ ਦੀ ਬਿਜਾਈ ਦੇ ਨਾਲ-ਨਾਲ ਵੱਖ-ਵੱਖ ਤਰ੍ਹਾ ਦੇ ਉਤਸਾਹ ਦੇ ਰਹੀ ਹੈ, ਤਾਂ ਜੋ ਕਿਸਾਨ ਰਿਵਾਇਤੀ ਖੇਤੀ ਤੋਂ ਹੱਟ ਕੇ ਹੋਰ ਫਸਲਾਂ ਦੇ ਵੱਲ ਜਾਣ। ਉਨ੍ਹਾਂ ਨੇ ਕਿਹਾ ਕਿ ਵਿਭਾਗ ਸਮੇਕਿਤ ਖੇਤੀ ਦੇ ਲਈ ਵੀ ਡੇਮੋਸਟ੍ਰੇਸ਼ਨ ਫਾਰਮ ਤਿਆਰ ਕਰਨ ਅਤੇ ਕਿਸਾਨਾਂ ਨੁੰ ਅਜਿਹੇ ਫਾਰਮ ਦਾ ਦੌਰਾ ਕਰਵਾ ਕੇ ਇਸ ਵਿਧੀ ਦੀ ਵਿਸਤਾਰ ਜਾਣਕਾਰੀ ਦੇਣ।

ਉਨ੍ਹਾਂ ਨੇ ਕਿਹਾ ਕਿ ਭੂ-ਜਲ ਪੱਧਰ ਲਗਾਤਾਰ ਘੱਟ ਹੋ ਰਿਹਾ ਹੈ। ਕਈ ਥਾਂ ਇਹ ਪੱਧਰ 100 ਮੀਟਰ ਤੋਂ ਵੀ ਡੁੰਘਾ ਚਲਾ ਗਿਆ ਹੈ ਅਤੇ ਹਰ ਸਾਲ ਲਗਭਗ 10 ਮੀਟਰ ਹੇਠਾਂ ਜਾ ਰਿਹਾ ਹੈ। ਇਸ ਲਈ ਅਜਿਹੇ ਖੇਤਰਾਂ ਵਿਚ ਸੂਖਮ ਸਿੰਚਾਈ ਪਰਿਯੋਜਨਾ ਸਥਾਪਿਤ ਕਰਨ ‘ਤੇ ਜੋਰ ਦਿੱਤਾ ਜਾਵੇ। ਜਿੱਥੇ ਭੂ-ਜਲ ਪੱਧਰ 30 ਮੀਟਰ ਹੈ, ਉੱਥੇ ਵੀ ਖੇਤੀਬਾੜੀ ਟਿਯੂਬਵੈਲਾਂ ਨੂੰ ਸੌ-ਫੀਸਦੀ ਸੌਰ ਉਰਜਾ ‘ਤੇ ਲਿਆਇਆ ਜਾਵੇ, ਸੂਬਾ ਸਰਕਾਰ ਇਸ ਦੇ ਲਈ ਨਵੀਂ ਸਬਸਿਡੀ ਦੇਣ ਨੂੰ ਵੀ ਤਿਆਰ ਹੈ। ਪਾਣੀ ਅਤੇ ਬਿਜਲੀ ‘ਤੇ ਜਿਨ੍ਹਾਂ ਵੀ ਖਰਚ ਹੋਵੇਗਾ, ਸਰਕਾਰ ਊਸਨੂੰ ਭੁਗਤਾਨ ਕਰਨ ਲਈ ਤਿਆਰ ਹੈ।

ਮੁੱਖ ਮੰਤਰੀ ਨ ਕਿਹਾ ਕਿ ਸ਼ਿਵਾਲਿਕ ਤੇ ਅਰਾਵਲੀ ਪਹਾੜ ਰੇਂਜ ਵਿਚ ਬਰਸਾਤ ਦੇ ਪਾਣੀ ਦੇ ਸਰੰਖਣ ਲਈ ਰਿਜਰਵਾਇਰ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਪਹਾੜਾਂ ਤੋੋਂ ਆਉਣ ਵਾਲੇ ਪਾਣੀ ਨੁੰ ਇਕੱਠਾ ਕੀਤਾ ਜਾ ਸਕੇ ਅਤੇ ਬਾਅਦ ਵਿਚ ਇਸ ਸਿੰਚਾਈ ਤੇ ਹੋਰ ਜਰੂਰਤਾਂ ਲਈ ਵਰਤੋ ਕੀਤਾ ਜਾ ਸਕੇ। ਉਨ੍ਹਾਂ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਦੇ ਲਈ ਪਾਇਲਟ ਪਰਿਯੋਜਨਾ ਤਿਆਰ ਕਰਨ।

ਮਨੋਹਰ ਲਾਲ ਨੇ ਕਿਹਾ ਕਿ ਮਿੱਟੀ ਸਿਹਤ ਦੇ ਨਾਲ-ਨਾਲ ਅਨਾਜ ਦੀ ਗੁਣਵੱਤਾ ਦੀ ਜਾਂਚ ਵੀ ਜਰੂਰੀ ਹੈ। ਅੱਜ ਫਰਟੀਲਾਈਜਰਾਂ ਤੇ ਕੀਟਨਾਸ਼ਕਾਂ ਦੇ ਅੱਤਆਧੁਨਿਕ ਵਰਤੋ ਨਾਲ ਉਤਪਨ ਹੋਣ ਵਾਲੇ ਅਨਾਜ ਨਾਲ ਕਈ ਗੰਭੀਰ ਬੀਮਾਰੀਆਂ ਵੱਧ ਰਹੀਆਂ ਹਨ। ਇਸ ਲਈ ਸਾਨੂੰ ਕੈਮੀਕਲ ਰਹਿਤ ਅਨਾਜ ਪੈਦਾ ਕਰਨ ਦੇ ਵੱਧ ਵੱਧਣਾ ਹੋਵੇਗਾ। ਇਸ ਦਾ ਉਪਾਅ ਕੁਦਰਤੀ ਖੇਤੀ ਹੀ ਹੈ। ਜੋ ਪੰਚਾਇਤ ਆਪਣੇ ਪਿੰਡ ਨੂੰ ਕੈਮੀਕਲ ਦੀ ਖੇਤੀ ਵਾਲਾ ਪਿੰਡ ਐਲਾਨ ਕਰੇਗੀ, ਉਸ ਦੇ ਹਰ ਤਰ੍ਹਾ ਦੀ ਫਸਲ ਦੀ ਖਰੀਦ ਸਰਕਾਰ ਯਕੀਨੀ ਕਰੇਗੀ, ਇਸ ਦੇ ਲਈ ਐਮਐਸਪੀ ਤੋਂ ਇਲਾਵਾ 10 ਤੋਂ 20 ਫੀਸਦੀ ਵੱਧ ਮੁੱਲ ‘ਤੇ ਖਰੀਦ ਹੋਵੇਗੀ। ਫਸਲ ਦੀ ਬ੍ਰਾਂਡਿੰਗ , ਪੈਕੇਜਿੰਗ ਖੇਤਾਂ ਵਿਚ ਹੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਡੇਅਰੀ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ, ਸਮਾਜਿਕ ਸੰਸਥਾਵਾਂ ਤੇ ਗਾਂ ਸੇਵਾ ਕਮਿਸ਼ਨ ਨਵੀਂ ਗਊਸਾਲਾਵਾਂ ਖੋਲ੍ਹਣ ਲਈ ਇਕ ਤਿੰਨ ਪੱਖੀ ਸਮਝੌਤਾ ਕਰਨ। ਜਿੱਥੇ-ਜਿੱਥੇ ਪੰਚਾਇਤੀ ਵਿਭਾਗ ਦੀ ਮਜੀਨ ਉਪਲਬਧ ਹੈ, ਉੱਥੇ ਨਵੀਂ ਗਊਸਾਲਾ ਖੋਲ੍ਹੀਆਂ ਜਾਣ। ਬੁਨਿਆਦੀ ਢਾਂਚਾ ਉਪਲਬਧ ਕਰਵਾਇਆ ਜਾਵੇਗਾ ਅਤੇ ਸਮਾਜਿਕ ਸੰਸਥਾਵਾਂ ਨੂੰ ਗਊਸਾਲਾ ਸੰਚਾਲਿਤ ਕਰਨ ਦੇ ਲਈ ਅੱਗੇ ਆਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗਾਂ ਵੰਸ਼ ਦੇ ਸਰੰਖਣ ਤੇ ਗਾਂ ਧਨ ਦੀ ਦੇਖਭਾਲ ਤਹਿਤ ਗਾਂ ਸੇਵਾ ਆਯੋਗ ਦਾ ਬਜਟ 40 ਕਰੋੜ ਰੁਪਏ ਤੋਂ ਵਧਾ ਕੇ 400 ਕਰੋੜ ਰੁਪਏ ਕੀਤਾ ਹੈ। ਇਸ ਵਿਚ 300 ਕਰੋੜ ਰੁਪਏ ਨਵੀਂ ਗਾਂਸ਼ਾਲਾਵਾਂ ਸਥਾਪਿਤ ਕਰਨ ਲਈ ਬਿਨੈ ਕੀਤਾ ਅਿਗਾ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝੀ ਡੇਅਰੀ ਅਵਧਾਰਣਾ ਦੇ ਤਹਿਤ ਵੀ ਪਸ਼ੂਲਾਕ ਡੇਅਰੀ ਵਪਾਰ ਕਰਨ ਦੇ ਲਈ ਅੱਗੇ ਆਉਣ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਗ੍ਰੀਨ ਕਵਰ ਨੂੰ ਪ੍ਰੋਤਸਾਹਨ ਦੇਣ ਤਹਿਤ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਸਥਾਨਕ ਯੁਵਾ 3 ਸਾਲ ਤਕ ਵਨ ਵਿਭਾਗ ਵੱਲ ਲਗਾਏ ਗਏ ਪੌਧੇ ਦੀ ਦੇਖਭਾਲ ਕਰੇਗਾ। ਇੰਨ੍ਹਾਂ ਨੁੰ ਵਨ ਮਿੱਤਰ ਕਿਹਾ ਜਾਵੇਗਾ। ਇਸ ਦੇ ਲਈ ਵਿਭਾਗ ਹਰ ਪਿੰਡ ਵਿਚ 500 ਤੋਂ 700 ਪੇੜਾਂ ਨੂੰ ਚੋਣ ਕਰ ਵਨ ਮਿੱਤਰਾਂ ਨੂੰ ਸੌਂਪਣ । ਹਰ ਪੇੜ ਦੀ ਦੇਖਭਾਲ ਦੇ ਲਈ ਵਨ ਮਿੱਤਰ ਨੁੰ 10 ਰੁਪਏ ਪ੍ਰਤੀ ਪੇੜ ਪ੍ਰੋਤਸਾਹਨ ਸਵਰੂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਨ ਵਿਭਾਗ ਦੇ ਅਧਿਕਾਰੀ ਬਣ ਮਿੱਤਰ ਦੇ ਲਈ ਐਸਓਪੀ ਵੀ ਤਿਆਰ ਕਰਨ।

The post ਖੇਤੀਬਾੜੀ ਤੇ ਕਿਸਾਨਾਂ ਦੀ ਪ੍ਰਗਤੀ ਤਹਿਤ ਹਰਿਆਣਾ ਸਰਕਾਰ ਕਲਸਟਰ ਮੋਡ ‘ਤੇ ਬਣਾਏਗੀ ਪਾਇਲਟ ਪਰਿਯੋਜਨਾ appeared first on TheUnmute.com - Punjabi News.

Tags:
  • agriculture
  • breaking-news
  • farmers
  • haryana
  • haryana-government
  • news
  • nws

ਚੰਡੀਗੜ੍ਹ, 17 ਜਨਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਅੱਜ ਦਿੱਲੀ ਵਿਚ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਹਰਿਤ ਮਾਲਾ ਪਰਿਯੋਜਨਾ ਸਮੇਤ ਕੌਮੀ ਰਾਜਮਾਰਗ ਨਾਲ ਜੁੜੀ ਹੋਰ ਮੁੱਦਿਆਂ ‘ਤੇ ਚਰਚਾ ਕੀਤੀ, ਜਿਨ੍ਹਾਂ ਵਿਚ ਐਨਐਚ -152 ਡੀ ‘ਤੇ ਮਹੇਂਦਰਗੜ੍ਹ ਜ਼ਿਲ੍ਹੇ ਦਾ ਬਘੋਤ ਦੇ ਕੋਲ ਪ੍ਰਵੇਸ਼ ਅਤੇ ਨਿਕਾਸੀ ਸਥਾਨ ਖੁੱਲ੍ਹਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ, ਭਾਰਤ ਮਾਲਾ ਪਰਿਯੋਜਨਾ ਦੇ ਤਹਿਤ ਉਚਾਨਾ, ਹਿਸਾਰ ਅਤੇ ਜੀਂਦ ਵਿਚ ਬਾਈਪਾਸ ਦੀ ਮੰਗ ਕੀਤੀ। ਇਸੀ ਤਰ੍ਹਾ ਪੰਚਕੂਲਾ, ਯਮੁਨਾਨਗਰ ਰਾਜਮਾਰਗ ‘ਤੇ 26 ਅਤੇ 27 ਸੈਕਟਰ ਵਿਚ ਡਿਵਾਈਡਿੰਗ ਰੋਡ ‘ਤੇ ਅੰਡਰਪਾਸ ਬਨਾਉਣ ਦੀ ਮੰਗ ਕੀਤੀ।

ਇਸ ਤੋਂ ਇਲਾਵਾ ਡਿਪਟੀ ਮੁੱਖ ਮੰਤਰੀ (Dushyant Chautala) ਨੇ ਗੁਰੂਗ੍ਰਾਮ -ਫਾਰੂਖਨਗਰ -ਝੱਜਰ -ਚਰਖੀ ਦਾਦਰੀ-ਲੋਹਾਰੂ ਸੜਕ ਮਾਰਗ ਨੂੰ ਅਪਗ੍ਰੇਡ ਕਰਨ ਲਈ ਸਰਵੇ ਕਰਵਾਉਣ ਦੀ ਮੰਗ ਕੀਤੀ। ਇਸੀ ਤਰ੍ਹਾ ਨਾਲ ਦੁਸ਼ਯੰਤ ਚੌਟਾਲਾ ਨੇ ਗਡਕਰੀ ਦੇ ਸਾਹਮਣੇ ਨੇਲਸਨ ਮੰਡੇਲਾਮਾਰਗ ਦਿੱਤੀ ਐਮਜੀ ਰੋਡ ਗੁਰੂਗ੍ਰਾਮ ਨੂੰ ਫਰੀਦਾਬਾਦ ਰੋਡ ਨਾਲ ਜੋੜਨ ਦੀ ਸੰਭਾਵਨਾ ਤਲਾਸ਼ਨ ‘ਤੇ ਵੀ ਚਰਚਾ ਕੀਤੀ। ਗਡਕਰੀ ਨੇ ਸਾਰੀ ਮੰਗਾਂ ਨੂੰ ਹਮਦਰਦੀ ਸਵਰੂਪ ਮਨਜ਼ੂਰੀ ਪ੍ਰਦਾਨ ਕੀਤੀ। ਇਸੀ ਤਰ੍ਹਾ ਅੱਜ ਦਾ ਦਿਨ ਸੜਕ ਸਿਸਟਮ ਨੂੰ ਹੋਰ ਵੱਧ ਮਜਬੂਤ ਕਰਨ ਤੇ ਕਨੈਕਟੀਵਿਟੀ ਨੂੰ ਪ੍ਰੋਤਸਾਹਨ ਦੇਣ ਵਾਲਾ ਰਿਹਾ।

The post ਭਾਰਤ ਮਾਲਾ ਯੋਜਨਾ ਸਮੇਤ ਹੋਰ ਮੁੱਦਿਆਂ ਸੰਬੰਧੀ ਡਿਪਟੀ CM ਦੁਸ਼ਯੰਤ ਚੌਟਾਲਾ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ appeared first on TheUnmute.com - Punjabi News.

Tags:
  • bharat-mala-yojana
  • breaking-news
  • cm-dushyant-chautala
  • news
  • nitin-gadkari
  • road-project
  • union-road-transport

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜਨਵਰੀ, 2024: ਪੰਜਾਬ ਨੇ ਰੋਟਰੀ ਕਲੱਬ, ਚੰਡੀਗੜ੍ਹ ਦੇ ਸਹਿਯੋਗ ਨਾਲ ਮੋਹਾਲੀ ਦੇ ਡਾ. ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏ.ਆਈ.ਐੱਮ.ਐੱਸ.) ਵਿਖੇ ਆਪਣਾ ਪਹਿਲਾ ਹਿਊਮਨ ਮਿਲਕ ਬੈਂਕ (Human Milk Bank) (ਕੰਪਰੀਹੈਂਸਿਵ ਲੈਕਟੇਸ਼ਨ ਮੈਨੇਜਮੈਂਟ ਸੈਂਟਰ) ਸ਼ੁਰੂ ਕਰਕੇ ਇਤਿਹਾਸ ਰਚਿਆ ਹੈ।

ਰੋਟਰੀ ਇੰਟਰਨੈਸ਼ਨਲ ਦੇ ਵਿਸ਼ਵ ਪ੍ਰਧਾਨ ਡਾ. ਗਾਰਡਨ ਆਰ. ਮੈਕਨਲੀ ਨੇ ਮੋਹਾਲੀ ਵਿਖੇ ਸੂਬੇ ਦੇ ਪਹਿਲੇ ਹਿਊਮਨ ਮਿਲਕ ਬੈਂਕ ਦਾ ਉਦਘਾਟਨ ਕੀਤਾ। ਡਾ. ਗੋਰਡਨ ਆਰ. ਮੈਕਨਲੀ ਨੇ ਇਸ ਕੇਂਦਰ ਦੀ ਸਥਾਪਨਾ ਵਿੱਚ ਰੋਟਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਰੋਟਰੀ ਦੀ ਮਹਿਲਾ ਸਸ਼ਕਤੀਕਰਨ, ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਵਚਨਬੱਧਤਾ ਦਾ ਸਮਰਥਨ ਵੀ ਕਰਦਾ ਹੈ।

ਡਾ: ਅਵਨੀਸ਼, ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਪੰਜਾਬ ਨੇ ਪਲਾਂਟ ਲਈ ਜ਼ਰੂਰੀ ਉਪਕਰਣ ਖਰੀਦਣ ਲਈ ਲਗਭਗ 38 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਪਲਾਂਟ ਦੀ ਸਥਾਪਨਾ ਵਿੱਚ ਤੇਜ਼ੀ ਲਿਆਉਣ ਲਈ ਰੋਟੇਰੀਅਨਜ਼ ਦੇ ਯਤਨਾਂ ਦਾ ਸਮਰਥਨ ਕੀਤਾ ਅਤੇ ਪ੍ਰਸ਼ੰਸਾ ਕੀਤੀ, ਜਿਸ ਨਾਲ ਔਰਤਾਂ ਨੂੰ ਇਸ ਮਨੁੱਖੀ ਮਿਲਕ ਬੈਂਕ ਰਾਹੀਂ ਨਵੇਂ ਜਨਮੇ ਬੱਚਿਆਂ ਨੂੰ ਵਧੀਆ ਸੰਭਵ ਪੋਸ਼ਣ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਜਨਤਕ – ਨਿੱਜੀ ਉਪਰਾਲੇ ਦੀ ਇੱਕ ਬੇਹਤਰੀਨ ਉਦਾਹਰਣ ਹੈ। ਸ: ਕੁਲਜੀਤ ਸਿੰਘ ਵਿਧਾਇਕ ਡੇਰਾਬਸੀ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ |

ਏ ਆਈ ਐਮ ਐਸ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਰਾਜੇਂਦਰ ਸਾਬੂ ਦੀ ਪਹਿਲਕਦਮੀ ‘ਤੇ ਪ੍ਰਧਾਨ ਰੋਟੇਰੀਅਨ ਅਨਿਲ ਚੱਢਾ ਅਤੇ ਰੋਟੇਰੀਅਨ ਆਭਾ ਸ਼ਰਮਾ, ਡਾਇਰੈਕਟਰ ਸਪੈਸ਼ਲ ਪ੍ਰੋਜੈਕਟਸ ਅਤੇ ਜੋ 2025-26 ਵਿੱਚ ਕਲੱਬ ਦੇ ਪ੍ਰਧਾਨ ਵੀ ਹੋਣਗੇ, ਨੇ ਪਿਛਲੇ ਸਾਲ ਜੁਲਾਈ ਵਿੱਚ ਰੋਟਰੀ ਕਲੱਬ ਆਫ਼ ਚੰਡੀਗੜ੍ਹ ਨਾਲ ਪੰਜਾਬ ਵਿੱਚ ਇਸ ਵਿਲੱਖਣ ਸਹੂਲਤ ਦੀ ਸਥਾਪਨਾ ਲਈ ਇੱਕ ਸਮਝੌਤਾ ਕੀਤਾ ਸੀ।

ਡਾ. ਭਾਰਤੀ ਨੇ ਕਿਹਾ ਕਿ ਇਹ ਮਾਨਵੀ ਮਿਲਕ ਬੈਂਕ (Human Milk Bank) ਜਿਸ ਨੂੰ ਕੰਪਰੀਹੈਂਸਿਵ ਲੈਕਟੇਸ਼ਨ ਮੈਨੇਜਮੈਂਟ ਸੈਂਟਰ ਵੀ ਕਿਹਾ ਜਾਂਦਾ ਹੈ, ਇੱਕ ਮਹੱਤਵਪੂਰਨ ਸਿਹਤ ਸਹੂਲਤ ਹੈ ਜੋ ਹਸਪਤਾਲ ਦੇ ਅੰਦਰ ਸਾਰੀਆਂ ਮਾਵਾਂ ਲਈ ਦੁੱਧ ਚੁੰਘਾਉਣ ਚ ਸਹਾਇਤਾ ਅਤੇ ਪ੍ਰਬੰਧਨ ਦੀ ਪੇਸ਼ਕਸ਼ ਕਰਦੀ ਹੈ। ਉਸਨੇ ਕਿਹਾ ਕਿ ਕੇਂਦਰ ਕੋਲ ਮਾਂ ਦੇ ਦੁੱਧ ਤੋਂ ਵਿਰ੍ਹਵੇ ਬੱਚਿਆਂ ਲਈ ਦਾਨ ਕੀਤੇ ਮਨੁੱਖੀ ਦੁੱਧ ਨੂੰ ਇਕੱਠਾ ਕਰਨ, ਸਕ੍ਰੀਨਿੰਗ, ਪ੍ਰੋਸੈਸਿੰਗ, ਸਟੋਰੇਜ ਅਤੇ ਵੰਡਣ ਅਤੇ ਉਸਦੇ ਆਪਣੇ ਬੱਚੇ ਦੀ ਖਪਤ ਲਈ ਮਾਂ ਦੇ ਆਪਣੇ ਦੁੱਧ ਵਾਸਤੇ ਸਟੋਰੇਜ ਲਈ ਸੁਵਿਧਾਵਾਂ ਹਨ।

ਇਸ ਮੌਕੇ ‘ਤੇ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਵਿਸ਼ਵ ਪ੍ਰਧਾਨ ਰਾਜਿੰਦਰ ਕੇ. ਸਾਬੂ ਵੀ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਰੋਟਰੀ ਦੇ ਡਾ. ਮੈਕਨਲੀ ਦੁਆਰਾ ਦਿੱਤੀ ਗਈ ਥੀਮ, ‘ਕ੍ਰਿਏਟ ਹੋਪ ਇਨ ਦਾ ਵਰਲਡ’ ਦਾ ਪ੍ਰਤੀਕ ਹੈ।ਯਮੁਨਾਨਗਰ ਦੀ ਰੁਚਿਰਾ ਪੇਪਰਜ਼ ਲਿਮਟਿਡ ਦੇ ਮਾਲਕ, ਸੀਨੀਅਰ ਰੋਟੇਰੀਅਨ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਸੁਭਾਸ਼ ਗਰਗ ਦਾ ਇਸ ਪ੍ਰੋਜੈਕਟ ਨੂੰ ਸੰਭਵ ਬਣਾਉਣ ਲਈ ਸੀ ਐਸ ਆਰ ਫੰਡਾਂ ਵਿੱਚੋਂ 31 ਲੱਖ ਰੁਪਏ ਪ੍ਰਦਾਨ ਕਰਨ ਲਈ ਸਨਮਾਨ ਕੀਤਾ ਗਿਆ।

ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਪੰਜਾਬ ਵਿੱਚ ਕਾਰਜਸ਼ੀਲ ਹੋਣ ਵਾਲਾ ਇਹ ਪਹਿਲਾ ਮਿਲਕ ਬੈਂਕ ਹੈ। ਮੈਡੀਕਲ ਕਾਲਜ ਮੋਹਾਲੀ ਨੂੰ ਸਾਡੇ ਸ਼ਹਿਰ ਵਿੱਚ ਪਹਿਲੇ ਮਨੁੱਖੀ ਮਿਲਕ ਬੈਂਕ ਦੀ ਸਥਾਪਨਾ ਦੀ ਮਹੱਤਵਪੂਰਨ ਪਹਿਲਕਦਮੀ ਵਿੱਚ ਸਭ ਤੋਂ ਅੱਗੇ ਰਹਿਣ ‘ਤੇ ਮਾਣ ਹੈ। ਮਨੁੱਖੀ ਦੁੱਧ ਦੀ, ਖਾਸ ਤੌਰ ‘ਤੇ ਸਮੇਂ ਤੋਂ ਪਹਿਲਾਂ ਦੇ ਬੱਚਿਆਂ (37 ਹਫ਼ਤਿਆਂ ਦੇ ਗਰਭ ਤੋਂ ਪਹਿਲਾਂ ਪੈਦਾ ਹੋਏ) ਲਈ ਸਖ਼ਤ ਲੋੜ ਹੁੰਦੀ ਹੈ ਅਤੇ ਉਨ੍ਹਾਂ ਦਾ ਅਨੁਮਾਨਿਤ ਵਿਸ਼ਵਵਿਆਪੀ ਪ੍ਰਚਲਨ 9.9 ਪ੍ਰਤੀਸ਼ਤ ਹੈ ਜੋ ਕਿ ਸੰਸਾਰ ਵਿੱਚ 13·4 ਮਿਲੀਅਨ ਸਮੇਂ ਤੋਂ ਪਹਿਲਾਂ ਜਨਮਾਂ ਦਾ ਸਹਾਰਾ ਬਣਦਾ ਹੈ।

ਡਾ. ਭਾਰਤੀ ਨੇ ਕਿਹਾ ਕਿ ਇਸ ਖੇਤਰ ਵਿੱਚ, ਸਾਡੀਆਂ ਵੀ ਇਹੋ ਜਿਹੀਆਂ ਲੋੜਾਂ ਹਨ ਕਿਉਂਕਿ ਇੱਕ ਅਧਿਐਨ ਦੇ ਅਨੁਸਾਰ, 10 ਤੋਂ 20 ਪ੍ਰਤੀਸ਼ਤ ਬੱਚੇ ਜੋ ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ, ਨੂੰ ਦਾਨੀ ਮਨੁੱਖੀ ਦੁੱਧ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁੱਧ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਤੋਂ ਸਵੈ-ਇੱਛਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਜਿਸ ਨੂੰ ਰੋਗਾਣੂ ਰਹਿਤ ਮਾਹੌਲ ਵਿੱਚ ਸਟੋਰ ਅਤੇ ਸੁਰੱਖਿਅਤ ਕੀਤਾ ਜਾਵੇਗਾ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਇਹ ਅਤਿ-ਆਧੁਨਿਕ ਸੁਵਿਧਾ ਨਾਲ ਪ੍ਰਾਪਤ ਕੀਤਾ ਜਾਵੇਗਾ, ਜਿਸ ਵਿੱਚ ਸੁਰੱਖਿਆ ਅਤੇ ਗੁਣਵੱਤਾ ਦੇ ਉੱਚੇ ਮਿਆਰਾਂ ਦੀ ਗਾਰੰਟੀ ਦੇਣ ਲਈ ਆਧੁਨਿਕ ਤਕਨਾਲੋਜੀ ਅਤੇ ਸਖ਼ਤ ਪ੍ਰੋਟੋਕੋਲ ਦਾ ਪਹਿਲਾ ਗਿਆਨ ਸ਼ਾਮਲ ਹੈ।

ਆਭਾ, ਡਾਇਰੈਕਟਰ, ਸਪੈਸ਼ਲ ਪ੍ਰੋਜੈਕਟਸ ਅਤੇ ਪ੍ਰਧਾਨ ਰੋਟਰੀ ਕਲੱਬ ਚੰਡੀਗੜ੍ਹ 2025-26 ਨੇ ਵੀ ਪਹਿਲੇ ਹਿਊਮਨ ਮਿਲਕ ਬੈਂਕ ਦੀ ਸਥਾਪਨਾ ਨੂੰ ਇੱਕ ਮਹੱਤਵਪੂਰਨ ਮੌਕੇ ਵਜੋਂ ਸਵੀਕਾਰ ਕੀਤਾ ਅਤੇ ਕਿਹਾ ਕਿ ਇਹ ਮਨੁੱਖੀ ਦੁੱਧ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤੇ ਬਾਲ ਸਿਹਤ ਸੰਭਾਲ ‘ਤੇ ਅਸਰਦਾਇਕ ਪ੍ਰਭਾਵ ਪਏਗਾ।

ਆਸ਼ਿਕਾ ਜੈਨ ਡੀ ਸੀ ਮੋਹਾਲੀ ਨੇ ਇਸ ਮਹੱਤਵਪੂਰਨ ਪਹਿਲਕਦਮੀ (Human Milk Bank) ਦੀ ਸ਼ਲਾਘਾ ਕੀਤੀ ਜੋ ਪੰਜਾਬ ਰਾਜ ਵਿੱਚ ਮਾਵਾਂ ਅਤੇ ਬਾਲ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਪ੍ਰੋ. ਓ.ਐਨ. ਭਾਕੂ, ਬਾਲ ਚਿਕਿਤਸਕ ਅਤੇ ਨਿਓਨੈਟੋਲੋਜੀ ਵਿਭਾਗ ਦੇ ਸਾਬਕਾ ਮੁਖੀ, ਜਿਨ੍ਹਾਂ ਨੂੰ ਨਿਓਨੈਟੋਲੋਜੀ ਦੇ ਪਿਤਾਮਾ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਵਿਆਪਕ ਲੈਕਟੇਸ਼ਨ ਮੈਨੇਜਮੈਂਟ ਸੈਂਟਰ ਨੂੰ ਸੱਚੀ ਭਾਵਨਾ ਵਿੱਚ ਸਥਾਪਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਕਈ ਸੀਨੀਅਰ ਅਧਿਕਾਰੀ, ਐਸ.ਐਮ.ਓ ਜ਼ਿਲ੍ਹਾ ਹਸਪਤਾਲ ਮੋਹਾਲੀ, ਡਾ. ਐਚ.ਐਸ. ਚੀਮਾ, ਸੀਨੀਅਰ ਰੋਟੇਰੀਅਨ, ਪ੍ਰਧਾਨ ਹਿਊਮਨ ਮਿਲਕ ਬੈਂਕਿੰਗ ਐਸੋਸੀਏਸ਼ਨ ਰਾਜਿੰਦਰ ਗੁਲਾਟੀ, ਪ੍ਰਧਾਨ ਆਈ.ਏ.ਪੀ ਚੰਡੀਗੜ੍ਹ ਚੈਪਟਰ, ਸਾਹਿਬਜ਼ਾਦਾ ਅਕੈਡਮੀ ਆਫ ਪੀਡੀਆਟ੍ਰਿਕਸ ਮੋਹਾਲੀ, ਸੀਨੀਅਰ ਬਾਲ ਰੋਗ ਵਿਗਿਆਨੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਪ੍ਰਧਾਨ ਅਨਿਲ ਚੱਢਾ ਨੇ ਦੱਸਿਆ ਕਿ ਰੋਟਰੀ ਕਲੱਬ ਚੰਡੀਗੜ੍ਹ ਸ਼ਹਿਰ ਵਿੱਚ 65 ਸਾਲਾਂ ਤੋਂ ਹੋਂਦ ਵਿੱਚ ਹੈ ਅਤੇ ਰੋਟਰੀ ਪੀ ਜੀ ਆਈ ਸਰਾਂ, ਸੈਕਟਰ 37 ਵਿੱਚ ਅਤਿ ਆਧੁਨਿਕ ਬਲੱਡ ਬੈਂਕ, ਸੈਕਟਰ 18 ਵਿੱਚ ਰੋਟਰੀ ਵੋਕੇਸ਼ਨਲ ਸਿਖਲਾਈ ਕੇਂਦਰ, ਅੰਤਰਰਾਸ਼ਟਰੀ ਡੋਲਜ਼ ਮਿਊਜ਼ੀਅਮ ਸੈਕਟਰ 23 ਤੋਂ ਇਲਾਵਾ 700 ਤੋਂ ਵੱਧ ਬੱਚਿਆਂ ਦੀਆਂ ਦਿਲ ਦੀਆਂ ਮੁਫ਼ਤ ਸਰਜਰੀਆਂ ਜਿਹੇ ਮਹੱਤਵਪੂਰਨ ਕਾਰਜ ਕਰਨਾ ਚੁੱਕਾ ਹੈ।

The post ਪੰਜਾਬ ਨੇ ਮੈਡੀਕਲ ਕਾਲਜ ਮੋਹਾਲੀ ਵਿਖੇ ਆਪਣਾ ਪਹਿਲਾ ‘ਮਾਨਵੀ ਮਿਲਕ ਬੈਂਕ’ ਕੀਤਾ ਸ਼ੁਰੂ appeared first on TheUnmute.com - Punjabi News.

Tags:
  • aims-mohali
  • breaking-news
  • first-human-milk-bank
  • human-milk-bank
  • news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜਨਵਰੀ, 2024: ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਭਾਸ਼ਾ ਵਿਭਾਗ ਮੋਹਾਲੀ ਦੇ ਸਹਿਯੋਗ ਨਾਲ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਆਧੀ ਲੇਖਕਾਂ ਦਾ ਸਨਮਾਨ ਸਮਾਰੋਹ ਕਰਵਾਇਆ। ਇਸ ਦੌਰਾਨ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵੱਖ-ਵੱਖ ਸਿਨਫ਼ਾ ਦੇ 8 ਲੇਖਕਾਂ ਤੇ ਕਵੀਆਂ ਨੂੰ ਨਕਦ ਰਾਸ਼ੀ ਤੇ ਸਨਮਾਨ-ਚਿੰਨ੍ਹ ਭੇਟ ਕੀਤੇ।

ਪ੍ਰੋ਼ਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਦਵਿੰਦਰ ਬੋਹਾ, ਨਾਵਲਕਾਰ ਜਸਬੀਰ ਮੰਡ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦਾ ਰਸਮੀ ਆਗਾਜ਼ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਚੰਡੀਗੜ੍ਹ ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਹੋਇਆ।

ਉਪਰੰਤ ਆਪਣੇ ਸੰਬੋਧਨ ਵਿਚ ਡਾ.ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਕੈਨੇਡਾ ਤੇ ਹੋਰ ਬਾਹਰਲੇ ਮੁਲਕਾਂ ਦੀ ਵੱਡੀ ਤਰੱਕੀ ਪਿੱਛੇ ਉਹਨਾਂ ਦੇਸ਼ਾਂ ਦੀ ਭਾਸ਼ਾ ਦਾ ਯੋਗਦਾਨ ਹੈ। ਵਿਕਸਿਤ ਦੇਸ਼ਾਂ ਵਿੱਚ ਜ਼ਿਆਦਾਤਰ ਉਥੋਂ ਦੀਆਂ ਆਪਣੀਆਂ ਭਾਸ਼ਾਵਾਂ ਵਿਚ ਹੀ ਸਾਰਾ ਕੰਮ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਭਾਸ਼ਾ ਤਦ ਹੀ ਜਿਉਂਦੀ ਰਹਿ ਸਕਦੀ ਹੈ ਜੇਕਰ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚੇ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਆਉ ਮਿਲ ਕੇ ਸਾਰੇ ਆਪਣੀ ਮਾਂ ਬੋਲੀ ਪੰਜਾਬੀ ਲਈ ਕੰਮ ਕਰੀਏ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਪੁਆਧੀ ਭਾਸ਼ਾ ਲਈ ਇਹ ਉਪਰਾਲਾ ਕੀਤਾ ਗਿਆ, ਇਸੇ ਤਰ੍ਹਾਂ ਪੰਜਾਬੀ ਦੀਆਂ ਹੋਰ ਉਪ ਭਾਸ਼ਾਵਾਂ ਦੁਆਬੀ, ਮਲਵਈ,ਮਾਝੀ, ਪੋਠੋਹਾਰੀ ਲਈ ਵੀ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੈਨੇਡਾ ਵਿਖੇ ਜੂਨ 2024 ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਂਨਫਰੰਸ ਵਿਸ਼ਾ ਉਪ ਭਾਸ਼ਾ ਪੁਆਧੀ ਦਾ ਪਰਚਾ ਪੇਸ਼ ਕਰਵਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਪੁਆਧੀ ਭਾਸ਼ਾ ਦੇ ਨਾਮਵਰ ਲੇਖਕਾਂ/ਕਵੀਆਂ ਡਾ.ਗੁਰਮੀਤ ਸਿੰਘ ਬੈਦਵਾਨ, ਜਸਵੀਰ ਮੰਡ, ਮਨਮੋਹਨ ਸਿੰਘ ਦਾਊਂ, ਮੋਹਿਨੀ ਤੂਰ, ਸਤੀਸ਼ ਵਿਦਰੋਹੀ, ਚਰਨ ਪੁਆਧੀ, ਲਵਲੀ ਸਲੂਜਾ ਤੇ ਭੁਪਿੰਦਰ ਮਟੌਰੀਆ ਨੂੰ ਪੁਆਧੀ ਭਾਸ਼ਾ ਦੇ ਉਘੇ ਲੇਖਕਾਂ ਨੁੰ ਪ੍ਰਚਾਰ ਤੇ ਪਸਾਰ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ 3100-3100 ਰੁਪਏ ਨਕਦ, ਇੱਕ-ਇੱਕ ਫੁਲਕਾਰੀ, ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਜ਼ਿਲਾ ਭਾਸ਼ਾ ਅਫ਼ਸਰ ਡਾ.ਦਵਿੰਦਰ ਸਿੰਘ ਸਿੰਘ ਬੋਹਾ ਨੇ ਪੁਆਧੀ ਲੋਕਾਂ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਲੋਕ ਬੜੇ ਮਿਲਣਸਾਰ, ਇਮਾਨਦਾਰ ਤੇ ਭੋਲੇ ਭਾਲੇ ਹਨ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬੀ ਭਾਸ਼ਾ ਦੇ ਨਾਲ ਨਾਲ ਅਸੀਂ ਆਪਣੀਆਂ ਉਪ ਭਾਸ਼ਾਵਾਂ ਨੂੰ ਬਚਾ ਕੇ ਰੱਖੀਏ। ਉਨ੍ਹਾ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਜਿਸ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਉਸ ਤੋਂ ਇੰਝ ਜਾਪਦਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਪਸਾਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਹੋਰ ਲੰਮੇਰਾ ਹੋਵੇਗਾ। ਇਸ ਦੌਰਾਨ ਡਾ.ਗੁਰਮੀਤ ਸਿੰਘ ਬੈਦਵਾਣ ਨੇ ਪੁਆਧੀ ਬੋਲੀ ਦੀ ਪੰਜਾਬੀ ਸਾਹਿਤ ਨੂੰ ਦੇਣ ਤੇ ਸੰਭਾਵਨਾਵਾਂ ਵਿਸ਼ੇ ਜਦਕਿ ਪ੍ਰਿੰਸੀਪਲ ਲਵਲੀ ਸਲੂਜਾ ਨੇ 'ਪੁਆਧੀ ਭਾਸ਼ਾ ਦਾ ਲੋਕਯਾਨਿਕ ਪੱਖ' ਦੇ ਸੰਦਰਭ ਵਿੱਚ ਪਰਚੇ ਪੜ੍ਹੇ।

ਗੁਰਮੀਤ ਸਿੰਘ ਬੈਦਵਾਣ ਨੇ ਪੰਜਾਬੀ ਭਾਸ਼ਾ ਤੇ ਉਪ ਭਾਸ਼ਾ ਪੁਆਧੀ ਦੇ ਨਿਕਾਸ ਤੇ ਵਿਕਾਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਸ਼ਵ ਪੰਜਾਬੀ ਸਭਾ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ, ਵਿਰਸੇ ਤੇ ਪੰਜਾਬੀ ਬੋਲੀ ਨਾਲ ਜੋੜਨਾ ਹੈ। ਕੁੰਜੀਵਤ ਭਾਸ਼ਣ ਸਭਾ ਦੇ ਬਰੈਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ (ਫਿਲਮੀ ਐਕਟਰ ਤੇ ਕਮੇਡੀ ਕਲਾਕਾਰ) ਨੇ ਦਿੱਤਾ। ਉਹਨਾਂ ਆਪਣੇ ਵਿਚਾਰਾਂ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

ਉਹਨਾਂ ਪੁਆਧੀ ਬੋਲੀ ਲੇਖਕਾਂ ਨੂੰ ਪਰਚੇ ਭੇਜਣ ਲਈ ਕਿਹਾ। ਸਤਵਿੰਦਰ ਸਿੰਘ ਧੜਾਕ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਚੰਡੀਗੜ੍ਹ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਤੇ ਪਹੁੰਚੇ ਸਾਰੇ ਮਹਿਮਾਨਾਂ ਤੇ ਕਵੀਆਂ ਦਾ ਧੰਨਵਾਦ ਕੀਤਾ। ਪੰਜਾਬੀ ਦੀ ਮਸ਼ਹੂਰ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਤੇ ਜਾਣਕਾਰੀ ਇਕੱਤਰ ਕਰ ਰਹੀ ਹੈ। ਉਹਨਾਂ ਪੰਜਾਬੀ ਨੂੰ ਸਮਰਪਿਤ ਗੀਤ ਵੀ ਪੇਸ਼ ਕੀਤਾ।

ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਟੀਮ ਦੇ ਮੈਂਬਰ ਕੰਵਲਜੀਤ ਸਿੰਘ ਲੱਕੀ ਜਨਰਲ ਸਕੱਤਰ,ਭਾਰਤ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਅਜੀਤ ਕਮਲ ਸਿੰਘ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ , ਭਗਤ ਰਾਮ ਰੰਗੜਾ, ਮਨਜੀਤਪਾਲ ਸਿੰਘ ਪ੍ਰਿੰਸੀ, ਬਹਾਦਰ ਸਿੰਘ ਗੋਸਲ, ਸਾਹਿਬਾ ਜੀਟਨ ਕੌਰ, ਸੋਨੀਆ ਭਾਰਤੀ, ਸੁੰਦਰਪਾਲ ਰਾਜਾਸਾਂਸੀ ਤੇ ਸੁਖਵਿੰਦਰ ਸਿੰਘ ਪਟਿਆਲਾ ਮੌਜੂਦ ਸਨ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਪਹਿਲੀ ਵਰੇਗੰਢ ਮੌਕੇ ਸ਼ਾਮਿਲ ਹੋਏ ਲੇਖਕਾਂ, ਕਵੀਆਂ ਨੂੰ ਲੋਹੜੀ ਵੰਡੀ ਗਈ। ਭਾਸ਼ਾ ਵਿਭਾਗ , ਮੋਹਾਲੀ ਵੱਲੋਂ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

The post ਵਿਸ਼ਵ ਪੰਜਾਬੀ ਸਭਾ ਕੈਨੇਡਾ ਤੇ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਪੁਆਧੀ ਲੇਖਕਾਂ ਦਾ ਸਨਮਾਨ appeared first on TheUnmute.com - Punjabi News.

Tags:
  • breaking-news
  • puadhi-writers
  • vishaw-punjabi-sabha-canada

ਨਵੀਂ ਦਿੱਲੀ/ਚੰਡੀਗੜ੍ਹ, 17 ਜਨਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਬੁੱਧਵਾਰ ਨੂੰ ਵੱਖ-ਵੱਖ ਦੇਸ਼ਾਂ ਦੇ ਸਫ਼ੀਰਾਂ ਨੇ ਸੂਬੇ 'ਚ ਵੱਡੇ ਪੱਧਰ 'ਤੇ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ।

ਸਫ਼ੀਰਾਂ ਨਾਲ ਮੀਟਿੰਗਾਂ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਅਪਾਰ ਸੰਭਾਵਨਾਵਾਂ ਤੇ ਮੌਕਿਆਂ ਦਾ ਕੇਂਦਰ ਦੱਸਦਿਆਂ ਉਨ੍ਹਾਂ ਨੂੰ ਆਪੋ-ਆਪਣੇ ਦੇਸ਼ਾਂ ਦੀਆਂ ਕੰਪਨੀਆਂ ਰਾਹੀਂ ਸੂਬੇ ਵਿੱਚ ਨਿਵੇਸ਼ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਹੇ ਪੰਜਾਬ ਵਿੱਚ ਨਿਵੇਸ਼ ਕਰ ਕੇ ਕੰਪਨੀਆਂ ਨੂੰ ਚੋਖਾ ਲਾਭ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਜਿਹੇ ਮੁੱਖ ਕਾਰਨ ਹੀ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਦਾ ਧੁਰਾ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਕਾਰੋਬਾਰ ਫੈਲਾਉਣ ਲਈ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉੱਤਮ ਉਦਯੋਗਿਕ ਅਤੇ ਕੰਮ-ਕਾਜ ਵਿਧੀਆਂ ਨਾਲ ਲੈਸ ਢੁਕਵੇਂ ਮਾਹੌਲ ਤੋਂ ਭਰਪੂਰ ਲਾਭ ਲੈਣਾ ਚਾਹੀਦਾ ਹੈ। ਕੰਪਨੀਆਂ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਕਾਢਾਂ ਲਈ ਸੂਬਾ ਸਰਕਾਰ ਦੇ ਬੂਹੇ ਹਮੇਸ਼ਾ ਖੁੱਲ੍ਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ।

ਆਸਟਰੇਲੀਆ ਦੇ ਸਫ਼ੀਰ ਫਿਲਿਪ ਗ੍ਰੀਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਆਸਟਰੇਲੀਆ ਅਤੇ ਪੰਜਾਬ ਦੋਵਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ  ਲਈ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ, ਖੇਡ ਉਦਯੋਗ, ਪਸ਼ੂ-ਚਾਰਾ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਭਗਵੰਤ ਸਿੰਘ ਮਾਨ ਨੇ ਆਸਟਰੇਲੀਅਨ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਆਸਟਰੇਲੀਆ ਅਤੇ ਪੰਜਾਬ ਦੋਵਾਂ ਲਈ ਲਾਹੇਵੰਦ ਹੋਵੇਗਾ।

ਯੂ.ਕੇ. ਦੇ ਰਾਜਦੂਤ ਐਲੇਕਸ ਏਲਿਸ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਯੂ.ਕੇ. ਅਤੇ ਪੰਜਾਬ ਵਿੱਚ ਐਗਰੀ-ਫੂਡ ਪ੍ਰੋਸੈਸਿੰਗ ਸੈਕਟਰ ਜਿਵੇਂ ਪੋਲਟਰੀ, ਸੂਰ ਪਾਲਣ, ਵੈਲਯੂ ਐਡਿਡ ਡੇਅਰੀ ਉਤਪਾਦਾਂ, ਫਲਾਂ ਦੇ ਜੂਸ ਕਨਸਨਟਰੇਟ ਮੈਨੂਫੈਕਚਰਿੰਗ, ਆਲੂ ਦੀ ਪ੍ਰੋਸੈਸਿੰਗ, ਫੂਡ ਪੈਕੇਜਿੰਗ ਅਤੇ ਰੈਡੀ ਟੂ ਈਟ /ਕੰਫੈਕਸ਼ਨਰੀ ਆਈਟਮਾਂ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਯੂ.ਕੇ. ਅਤੇ ਪੰਜਾਬ ਦੋਵਾਂ ਨੂੰ ਫਾਰਮਾਸਿਊਟੀਕਲਜ਼, ਇੰਜਨੀਅਰਿੰਗ, ਸੂਚਨਾ ਤਕਨਾਲੋਜੀ ਅਤੇ ਰਸਾਇਣਕ ਖੇਤਰਾਂ ਵਿੱਚ ਵੀ ਰਣਨੀਤਕ ਸਾਂਝਾਂ ਤੋਂ ਲਾਭ ਹੋ ਸਕਦਾ ਹੈ। ਉਨ੍ਹਾਂ ਯੂ.ਕੇ. ਦੀਆਂ ਯੂਨੀਵਰਸਿਟੀਆਂ ਨੂੰ ਪੰਜਾਬ ਵਿੱਚ ਆਪਣੇ ਕੈਂਪਸ ਸਥਾਪਤ ਕਰਨ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਰਾਜਦੂਤ ਨੂੰ ਯੂ.ਕੇ. ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਪੰਜਾਬੀਆਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਬਾਰੇ ਵੀ ਯਾਦ ਦਿਵਾਇਆ ਅਤੇ ਉਨ੍ਹਾਂ ਨੇ ਯਾਤਰੀਆਂ ਦੀ ਸਹੂਲਤ ਲਈ ਯੂ.ਕੇ. ਅਤੇ ਪੰਜਾਬ ਦਰਮਿਆਨ ਸਿੱਧੀ ਫਲਾਈਟ ਕੁਨੈਕਟੀਵਿਟੀ ਮੁਹੱਈਆ ਕਰਵਾਏ ਜਾਣ ਸਬੰਧੀ ਮਸਲੇ ਨੂੰ ਵੀ ਹਰੀ ਝੰਡੀ ਦਿੱਤੀ।

ਬ੍ਰਾਜ਼ੀਲ ਦੇ ਸਫ਼ੀਰ ਕੈਨੇਥ ਐਚ. ਡਾ ਨੋਬਰੇਗਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਬ੍ਰਾਜ਼ੀਲ ਦੀਆਂ ਕੰਪਨੀਆਂ ਵੱਲੋਂ ਐਗਰੋ ਫੂਡ ਪ੍ਰੋਸੈਸਿੰਗ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਲੌਜਿਸਟਿਕਸ, ਸੂਚਨਾ ਅਤੇ ਤਕਨਾਲੋਜੀ ਅਤੇ ਰਸਾਇਣਾਂ ਵਰਗੇ ਖੇਤਰਾਂ ਵਿੱਚ ਨਿਵੇਸ਼ ਦੀ ਵੱਡੀ ਸੰਭਾਵਨਾ ਹੈ।  ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਦੀਆਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਕੇ ਬਹੁਤ ਲਾਭ ਉਠਾ ਸਕਦੀਆਂ ਹਨ ਕਿਉਂਕਿ ਸੂਬੇ ਵਿੱਚ ਉਪਜਾਊ ਜ਼ਮੀਨ ਤੋਂ ਇਲਾਵਾ ਹੁਨਰਮੰਦ ਅਤੇ ਮਿਹਨਤੀ ਮਨੁੱਖਾ ਸ਼ਕਤੀ ਉਪਲਬਧ ਹੈ ਜੋ ਕਿ ਉਨ੍ਹਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਭਗਵੰਤ ਸਿੰਘ ਮਾਨ ਨੇ ਭਰੋਸਾ ਦਿਵਾਇਆ ਕਿ ਰਾਜ ਵਿੱਚ ਨਿਵੇਸ਼ ਕਰਨ ਦੀਆਂ ਚਾਹਵਾਨ ਬ੍ਰਾਜ਼ੀਲੀਅਨ ਕੰਪਨੀਆਂ ਨੂੰ ਸੂਬੇ ਵੱਲੋਂ ਪੂਰਨ ਸਹਿਯੋਗ  ਦਿੱਤਾ ਜਾਵੇਗਾ।

ਸਪੇਨ ਦੇ ਰਾਜਦੂਤ ਜੋਸ ਮਾਰੀਆ ਰਿਦਾਓ ਨਾਲ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਬਾਸਮਤੀ ਚਾਵਲ, ਬਲਕ ਡਰੱਗਜ਼, ਸਟੀਲ ਅਤੇ ਲੋਹੇ ਦੇ ਉਤਪਾਦ, ਆਟੋ ਕੰਪੋਨੈਂਟਸ, ਐਗਰੋ-ਕੈਮੀਕਲਜ਼, ਸੂਤੀ ਕੱਪੜੇ, ਮੇਕਅਪ ਅਤੇ ਹੋਰ ਪ੍ਰਮੁੱਖ ਉਤਪਾਦ ਸਪੇਨ ਨੂੰ ਬਰਾਮਦ (ਨਿਰਯਾਤ) ਕਰਦਾ ਹੈ ਅਤੇ ਇਨ੍ਹਾਂ ਬਰਾਮਦਾਂ ਦਾ ਕੁੱਲ ਮੁੱਲ 510.35 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਐਗਰੋ ਫੂਡ ਪ੍ਰੋਸੈਸਿੰਗ, ਏਰੋਸਪੇਸ ਅਤੇ ਰੱਖਿਆ, ਊਰਜਾ ਦੇ ਨਵੇਂ ਅਤੇ ਨਵਿਆਉਣਯੋਗ ਸਰੋਤ, ਸੂਚਨਾ ਅਤੇ ਤਕਨਾਲੋਜੀ ਅਤੇ ਆਟੋ/ਆਟੋਮੋਬਾਈਲ ਕੰਪੋਨੈਂਟਸ ਦੇ ਖੇਤਰਾਂ ਵਿੱਚ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਪੇਨ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਵਿੱਚ 16ਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਪੰਜਾਬ ਵੀ ਇਸ ਤੋਂ ਬਹੁਤ ਲਾਭ ਉਠਾ ਸਕਦਾ ਹੈ।

ਮਲੇਸ਼ੀਆ ਦੇ ਸਫ਼ੀਰ ਦਾਤੋ ਮੁਜ਼ੱਫਰ ਸ਼ਾਹ ਮੁਸਤਫਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਸਭ ਤੋਂ ਪਸੰਦੀਦਾ ਸੈਰ ਸਪਾਟਾ ਸਥਾਨ ਵਜੋਂ ਉਭਰਿਆ ਹੈ ਅਤੇ ਸੂਬਾ ਸਰਕਾਰ ਪਹਿਲਾਂ ਹੀ ਵੱਡੇ ਪੱਧਰ 'ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਮਲੇਸ਼ੀਆ ਦਰਮਿਆਨ ਰਣਨੀਤਕ ਸਾਂਝ ਖਾਸ ਕਰਕੇ ਸੈਰ ਸਪਾਟਾ ਅਤੇ ਵਿਦੇਸ਼ੀ ਪਰਵਾਸੀ ਭਾਰਤੀ ਭਾਈਚਾਰੇ ਦੋਵਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ। ਇਸੇ ਤਰ੍ਹਾਂ ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਨਿਰਮਾਣ, ਸੂਚਨਾ ਅਤੇ ਤਕਨਾਲੋਜੀ, ਊਰਜਾ ਅਤੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਵਰਗੇ ਖੇਤਰਾਂ ਵਿੱਚ ਵੀ ਨਿਵੇਸ਼ ਦੀ ਵੱਡੀ ਸੰਭਾਵਨਾ ਹੈ।

ਨੀਦਰਲੈਂਡ ਦੀ ਰਾਜਦੂਤ ਸ੍ਰੀਮਤੀ ਮੈਰੀ ਲੁਈਸਾ ਗੇਰਾਡਜ਼ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਨੀਦਰਲੈਂਡ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਵਿੱਚ ਚੌਥਾ ਸਭ ਤੋਂ ਵੱਡਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਨੀਦਰਲੈਂਡ ਦੀਆਂ ਕੰਪਨੀਆਂ ਪਹਿਲਾਂ ਹੀ ਪੰਜਾਬ ਵਿੱਚ ਨਿਵੇਸ਼ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਅਕਤੂਬਰ 2023 ਵਿੱਚ ਵਿਵਿਧਾ ਇੰਡਸਟਰੀਅਲ ਪਾਰਕ, ਰਾਜਪੁਰਾ ਵਿਖੇ ਡੀ ਹਿਊਜ਼ ਫੈਕਟਰੀ ਦਾ ਨੀਂਹ ਪੱਥਰ ਰੱਖਣ ਦੀ ਰਸਮ ਵੀ ਅਦਾ ਕੀਤੀ ਸੀ।  ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੈਂਟਰ ਆਫ ਐਕਸੀਲੈਂਸ  ਫਾਰ ਪੋਟਾਟੋ ਕਰੋਪ, ਜੋ ਕਿ ਭਾਰਤੀ-ਡੱਚ ਪ੍ਰੋਜੈਕਟ ਹੈ, ਬੜੀ ਸਫਲਤਾਪੂਰਵਕ ਢੰਗ ਨਾਲ ਚੱਲ ਰਿਹਾ ਹੈ ਅਤੇ ਡੱਚ ਸਰਕਾਰ, ਡੱਚ ਸੰਸਥਾਵਾਂ ਸੋਲੀਡੇਰੀਡਾਡ, ਪੀ.ਯੂ.ਐਮ. (ਵੀ.ਐਨ.ਓ-ਐਨ.ਸੀ.ਡਬਲਯੂ. ਅਤੇ ਨੀਦਰਲੈਂਡਜ਼ ਦੇ ਵਿਦੇਸ਼ ਮੰਤਰਾਲੇ ਦੁਆਰਾ ਸਥਾਪਿਤ ਕੀਤੀ ਗਈ ਇੱਕ ਸੰਸਥਾ) ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਟੈਕਸਟਾਈਲ ਫਿਨਿਸ਼ਿੰਗ ਕਲੱਸਟਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਅਲੌਇਸ ਅਤੇ ਸਟੀਲਜ਼, ਫਾਰਮਾਸਿਊਟੀਕਲ ਅਤੇ ਸੂਚਨਾ ਤਕਨਾਲੋਜੀ ਵਰਗੇ ਕਈ ਹੋਰ ਖੇਤਰਾਂ ਵਿੱਚ ਨਿਵੇਸ਼ ਦੀ ਵਡੇਰੀ ਸੰਭਾਵਨਾ ਮੌਜੂਦ ਹੈ।

The post ਮੁੱਖ ਮੰਤਰੀ ਨੇ ਸੂਬੇ 'ਚ ਵਿਦੇਸ਼ੀ ਨਿਵੇਸ਼ ਲਈ ਡਿਪਲੋਮੈਟਾਂ ਨਾਲ ਕੀਤੀਆਂ ਮੈਰਾਥਨ ਮੁਲਾਕਾਤਾਂ appeared first on TheUnmute.com - Punjabi News.

Tags:
  • breaking-news
  • foriegn-diplomats
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form