‘ਦੁਨੀਆ ਦਾ ਸਭ ਤੋਂ ਇਕੱਲਾ ਸ਼ਖਸ’, ਅਜਿਹੇ ਸ਼ਹਿਰ ‘ਚ ਹੈ ਘਰ ਜਿਥੇ ਹੈ ਭੂਤਾਂ ਦਾ ਬਸੇਰਾ, 25 ਸਾਲਾਂ ਤੱਕ ਪਾਣੀ ‘ਚ ਸੀ ਡੁੱਬਿਆ

ਇਕੱਲਾਪਣ ਇਨਸਾਨ ਨੂੰ ਖਾ ਜਾਂਦਾ ਹੈ ਪਰ ਸ਼ਾਇਦ ਅਰਜਨਟੀਨਾ ਦੇ ਇਕ ਵਿਅਕਤੀ ਨੂੰ ਇਕੱਲਾ ਰਹਿਣਾ ਇੰਨਾ ਪਸੰਦ ਹੈ ਕਿ ਉਹ ਹਰ ਕਿਸੇ ਤੋਂ ਦੂਰ, ਆਪਣਏ ਪਰਿਵਾਰ ਤੋਂ ਵੀ ਦੂਰ ਅਜਿਹੇ ਸ਼ਹਿਰ ਵਿਚ ਰਹਿੰਦਾ ਹੈ ਜੋ 25 ਸਾਲਾਂ ਤੱਕ ਹੜ੍ਹ ਵਿਚ ਡੁੱਬਿਆ ਸੀਤੇ ਅੱਜ ਖੰਡਰ ਵਿਚ ਤਬਦੀਲ ਹੋ ਚੁੱਕਾ ਹੈ। ਇਸ ਸ਼ਹਿਰ ਨੂੰ ਲੋਕ ਭੂਤਾਂ ਦਾ ਬਸੇਰਾ ਵੀ ਮੰਨਣ ਲੱਗੇ ਹਨ। ਇਸੇ ਕਾਰਨ ਇਸ ਸ਼ਖਸ ਨੂੰ ‘ਦੁਨੀਆ ਦਾ ਸਭ ਤੋਂ ਇਕੱਲਾ ਆਦਮੀ’ ਮੰਨਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਪਾਬਲੋ ਨੋਵਾਕ ਦੀ ਜੋ 93 ਸਾਲ ਦੇ ਹਨ ਤੇ ਇਕੱਲ਼ੇਪਣ ਨਾਲ ਜ਼ਿੰਦਗੀ ਬਿਤਾ ਰਹੇ ਹਨ।

ਪਾਬਲੋ ਅਪੇਕਿਊਏਨ ਨਾਂ ਦੇ ਸ਼ਹਿਰ ਵਿਚ ਰਹਿੰਦੇ ਹਨ, ਜੋ ਅਰਜਨਟੀਮਾ ਦੇ ਬਿਊਨੋਸ ਏੀਜ਼ ਤੋਂ 400 ਕਿਲੋਮੀਟਰ ਦੂਰ ਹੈ। ਸਾਲ 1985 ਵਿਚ ਇਥੇ ਤੂਫਾਨ ਆਇਆ ਸੀ ਜਿਸ ਦੇ ਬਾਅਦ ਲਹਿਰਾਂ ਨੇ ਇਕ ਬੰਨ੍ਹ ਤੋੜ ਦਿੱਤਾ ਸੀ ਤੇ ਇਹ ਸ਼ਹਿਰ ਪਾਣੀ ਤੇ ਦਲਦਲ ਵਿਚ ਲੰਬੇ ਸਮੇਂ ਤੱਕ ਘਿਰਿਆ ਰਿਹਾ। ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਜਗ੍ਹਾ ਇਕ ਸਮੇਂ ਮਹੱਤਵਪੂਰਨ ਟੂਰਿਸਟ ਸਪੌਟ ਹੁੰਦਾ ਸੀ। ਇਥੇ ਲਗਭਗ 5000 ਲੋਕ ਰਹਿੰਦੇ ਸਨ ਪਰ ਪਾਣੀ ਦੀ ਵਜ੍ਹਾ ਨਾਲ ਸਾਰੇ ਇਸ ਸ਼ਹਿਰ ਨੂੰ ਛੱਡ ਕੇ ਚਲੇ ਗਏ।

ਸਾਲ 2009 ਵਿਚ ਜਦੋਂ ਪਾਣੀ ਦਾ ਪੱਧਰ ਹੇਠਾਂ ਆ ਗਿਆ ਤੇ ਮੌਸਮ ਵਿਚ ਸੁਧਾਰ ਹੋਇਆ ਤਾਂ ਨਜ਼ਰ ਆਇਆ ਕਿ ਇਹ ਜਗ੍ਹਾ ਦੀ ਕੀ ਹਾਲਤ ਹੋ ਚੁੱਕੀ ਹੈ। ਚਾਰੋਂ ਪਾਸੇ ਖੰਡਰ ਵਰਗੇ ਘਰ ਬਚੇ ਸਨ ਤੇ ਟੁੱਟੇ ਦਰੱਖਤ ਤੇ ਮਲਬਾ ਪਿਆ ਸੀ। ਉਦੋਂ ਪਾਬਲੋ ਆਪਣੇ ਪਸ਼ੂਆਂ ਨਾਲ ਰਹਿਣ ਲਈ ਇਥੇ ਵਾਪਸ ਆ ਗਏ। ਉਸ ਨੇ ਇੱਕ ਖੰਡਰ ਘਰ ਨੂੰ ਆਪਣਾ ਘਰ ਬਣਾ ਲਿਆ, ਜਿਸ ਦੇ ਬਾਹਰ ਇੱਕ ਬਾਗ ਵੀ ਸੀ। ਉਨ੍ਹਾਂ ਦਾ ਨਵਾਂ ਘਰ ਛੋਟਾ ਅਤੇ ਮਿੱਟੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕੋਲ ਕੁਰਸੀ, ਅਖਬਾਰ ਦੇ ਬੰਡਨ ਹਨ ਤੇ ਉਹ ਬਿਨਾਂ ਬਿਜਲੀ ਦੇ ਰਹਿੰਦੇ ਹਨ। ਉਹ ਇਕੱਲੇ ਹੀ ਸਨ ਜੋ ਇਥੇ ਪਰਤੇ ਸਨ। ਉਨ੍ਹਾਂ ਦੇ ਪਰਿਵਾਰ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਤੇ ਉਹ ਨਾਲ ਦੇ ਦੂਜੇ ਕਸਬੇ ਵਿਚ ਰਹਿਣ ਚਲੇ ਗਏ। ਹੁਣ ਉਹ ਇਥੇ ਆਪਣੇ ਪਸ਼ੂਆਂ ਤੇ ਪਾਲਤੂ ਕੁੱਤੇ ਦੇ ਨਾਲ ਰਹਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਡੇਟਸ਼ੀਟ, 15 ਜਨਵਰੀ ਤੋਂ ਹੋਣਗੀਆਂ ਪ੍ਰੀ-ਬੋਰਡ ਤੇ ਟਰਮ-1 ਦੀਆਂ ਪ੍ਰੀਖਿਆਵਾਂ

ਪਾਬਲੋ ਨੇ ਕਿਹਾ ਕਿ ਉਹ ਇਥੇ ਜਾਨਵਰਾਂ ਨਾਲ ਰਹਿਣ ਆਏਸਨ ਫਿਰ ਕਦੇ ਪਰਤ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਉਮਰ ਦੇ ਇਸ ਪੜਾਅ ‘ਤੇ ਉਹ ਸਿਰਫ ਜੀਵਨ ਦਾ ਆਨੰਦ ਚੁੱਕਣਾ ਚਾਹੁੰਦੇ ਹਨ।ਇਸ ਵਜ੍ਹਾ ਤੋਂ ਉਹ ਇਥੇ ਖੁਸ਼ ਰਹਿੰਦੇ ਹਨ। ਪਹਿਲਾਂ ਇਹ ਜਗ੍ਹਾ ਕਾਫੀ ਮਸ਼ਹੂਰ ਸੀ ਤੇ ਸਾਲ ਵਿਚ 20,000 ਤੋਂ ਜ਼ਿਆਦਾ ਟੂਰਿਸਟ ਇਥੇ ਆਉਂਦੇ ਸਨ। ਮੰਨਿਆ ਜਾਂਦਾ ਹੈ ਕਿ ਇਥੇ ਇਕ ਤਲਾਬ ਸੀ ਜਿਸ ਵਿਚ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਸ਼ਕਤੀਆਂ ਸਨ।

The post ‘ਦੁਨੀਆ ਦਾ ਸਭ ਤੋਂ ਇਕੱਲਾ ਸ਼ਖਸ’, ਅਜਿਹੇ ਸ਼ਹਿਰ ‘ਚ ਹੈ ਘਰ ਜਿਥੇ ਹੈ ਭੂਤਾਂ ਦਾ ਬਸੇਰਾ, 25 ਸਾਲਾਂ ਤੱਕ ਪਾਣੀ ‘ਚ ਸੀ ਡੁੱਬਿਆ appeared first on Daily Post Punjabi.



Previous Post Next Post

Contact Form