ਜਾਪਾਨ ‘ਚ ਭੂਚਾਲ ਨਾਲ 24 ਮੌ.ਤਾਂ, ਥਾਂ-ਥਾਂ ਅੱ.ਗ ਨਾਲ ਸੜੀਆਂ 200 ਇਮਾਰਤਾਂ, ਕਈ ਮਲਬੇ ਹੇਠਾਂ ਦਬੇ

ਜਾਪਾਨ ਦੇ ਇਸ਼ੀਕਾਵਾ ਵਿੱਚ ਨਵੇਂ ਸਾਲ ਦੇ ਦਿਨ 7.6 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਟੂਡੇ ਮੁਤਾਬਕ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ 50 ਝਟਕੇ ਵੀ ਦਰਜ ਕੀਤੇ ਗਏ ਹਨ। ਇਨ੍ਹਾਂ ਦੀ ਤੀਬਰਤਾ 3.4 ਤੋਂ 4.6 ਦੇ ਵਿਚਕਾਰ ਰਹੀ ਹੈ।

जापान के इशिकावा में भूकंप के चलते एक घर नीचे खड़ी कार पर गिर गया।

ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਹੈ ਕਿ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਿਸ਼ਿਦਾ ਨੇ ਕਿਹਾ ਕਿ ਥਾਂ-ਥਾਂ ‘ਤੇ ਅੱਗ ਲੱਗੀ ਹੋਈ ਹੈ ਅਤੇ ਲੋਕ ਇਮਾਰਤਾਂ ਦੇ ਹੇਠਾਂ ਦੱਬੇ ਹੋਏ ਹਨ। ਇਸ਼ੀਕਾਵਾ ‘ਚ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਸਮਾਂ ਘੱਟ ਹੈ ਅਤੇ ਹੋਰ ਜਾਨਾਂ ਬਚਾਉਣੀਆਂ ਪੈਣਗੀਆਂ।

ਜਾਪਾਨ ਦੇ ਰੱਖਿਆ ਮੰਤਰੀ ਮੁਤਾਬਕ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਫੌਜ ਦੇ ਇਕ ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। 8 ਹਜ਼ਾਰ ਤੋਂ ਵੱਧ ਸੈਨਿਕਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ। ਇਸ਼ਿਕਾਵਾ ‘ਚ 32,500 ਘਰਾਂ ‘ਚ ਬਿਜਲੀ ਨਹੀਂ ਹੈ। ਰਿਪੋਰਟ ਮੁਤਾਬਕ 19 ਹਸਪਤਾਲਾਂ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਵਿੱਚ ਦਿੱਕਤ ਆ ਰਹੀ ਹੈ। ਇਸ ਦੇ ਨਾਲ ਹੀ ਜਾਪਾਨ ਦੇ ਇਸ਼ਿਕਾਵਾ ਇਲਾਕੇ ‘ਚ ਇਕ ਹੋਰ ਭੂਚਾਲ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

इशिकावा में आए भूकंप से सड़क में दरारें पड़ गई।

ਨਵੇਂ ਸਾਲ ‘ਤੇ ਜਾਪਾਨ ਦੇ ਰਾਜਾ ਨਰੂਹਿਤੋ ਨੇ ਆਪਣੇ ਪਰਿਵਾਰ ਨਾਲ ਟੋਕੀਓ ‘ਚ ਨਵੇਂ ਸਾਲ ਦੇ ਪ੍ਰੋਗਰਾਮ ‘ਚ ਸ਼ਿਰਕਤ ਕਰਨੀ ਸੀ। ਹਾਲਾਂਕਿ, ਇਸ਼ੀਕਾਵਾ ਭੂਚਾਲ ਪੀੜਤਾਂ ਲਈ ਹਮਦਰਦੀ ਦੇ ਕਾਰਨ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਸੀ। ਦਰਅਸਲ ਹਰ ਸਾਲ ਜਾਪਾਨ ਦਾ ਸ਼ਾਹੀ ਪਰਿਵਾਰ ਮਹਿਲ ਦੀ ਬਾਲਕੋਨੀ ਵਿੱਚ ਆਉਂਦਾ ਹੈ ਅਤੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਹੈ। ਇਹ ਰਿਵਾਜ ਸਾਲਾਂ ਤੋਂ ਚੱਲਿਆ ਆ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 45 ਫੀਸਦੀ ਪੈਟਰੋਲ ਪੰਪ ਅੱਜ ਹੋ ਜਾਣਗੇ Dry! ਹੜਤਾਲ ਨਾ ਖਤਮ ਹੋਈ ਤਾਂ ਵਧਣਗੀਆਂ ਮੁਸ਼ਕਲਾਂ

ਭਾਰਤੀ ਦੂਤਾਵਾਸ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਕੋਈ ਵੀ ਵਿਅਕਤੀ ਇੱਥੇ ਆ ਕੇ ਮਦਦ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਦੂਤਾਵਾਸ ਨੇ ਈ-ਮੇਲ ਆਈਡੀ ਅਤੇ ਨੰਬਰ ਵੀ ਜਾਰੀ ਕੀਤੇ ਸਨ। ਇਹ ਹਨ: +81-80-3930-1715, +81-70-1492-0049, +81-80-3214-4734, +81-80-6229-5382, +81-80-3214-4722।

ਵੀਡੀਓ ਲਈ ਕਲਿੱਕ ਕਰੋ –

 

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

 

The post ਜਾਪਾਨ ‘ਚ ਭੂਚਾਲ ਨਾਲ 24 ਮੌ.ਤਾਂ, ਥਾਂ-ਥਾਂ ਅੱ.ਗ ਨਾਲ ਸੜੀਆਂ 200 ਇਮਾਰਤਾਂ, ਕਈ ਮਲਬੇ ਹੇਠਾਂ ਦਬੇ appeared first on Daily Post Punjabi.



source https://dailypost.in/news/24-dead-in-earthquake/
Previous Post Next Post

Contact Form