ਪਾਣੀ ਦੇ ‘ਚ ਵਸਿਆ ਅਨੋਖਾ ਆਈਲੈਂਡ, 2 ਪੁਲ ਦੇ ਸਹਾਰੇ ਜੁੜਿਆ ਹੈ ਦੁਨੀਆ ਨਾਲ, ਆਬਾਦੀ ਹੈ ਸਿਰਫ 1200

ਦੀਪ ਹੋਣ ਦੇ ਨਾਲ ਹੀ ਆਈਟੋਲਿਕੋ ਇਕ ਸ਼ਾਨਦਾਰ ਸ਼ਹਿਰ ਹੈ।ਇਹ ਦੀਪ ਪੱਛਣੀ ਗ੍ਰੀਨ ਦੇ ਦੋ ਲੈਗੂਨ ਦੇ ਵਿਚ ਮੌਜੂਦ ਹੈ। ਇਸ ਦੀ ਖਾਸ ਗੱਲ ਇਹੀ ਹੈ ਕਿ ਵੇਨਿਸ ਵਰਗਾ ਹੋਣ ਦੇ ਬਾਅਦ ਵੀ ਇਥੇ ਭੀੜ-ਭੜੱਕਾ ਨਹੀਂ ਹੈ ਸਗੋਂ ਇਥੋਂ ਦੀ ਆਬਾਦੀ ਸਿਰਫ 1200 ਹੀ ਹੈ।

ਇਥੋਂ ਦਾ ਖੇਤਰਫਲ 129 ਵਰਗ ਕਿਲੋਮੀਟਰ ਹੈ।ਇਥੇ ਸਥਾਨਕ ਸ਼ਾਨਸ ਹੈ ਤੇ ਇਹ ਮੇਸੋਲੋਂਗੀ ਨਗਰਪਾਲਿਕਾ ਖੇਤਰ ਦਾ ਹਿੱਸਾ ਮੰਨਿਆ ਜਾਂਦਾ ਹੈ। ਇਥੇ ਪੂਰਬ ਵਿਚ ਪਥਰੀਲੇ ਇਲਾਕਿਆਂ ਦੇ ਨਾਲ ਖੇਤ ਤੇ ਘਾਹ ਦੇ ਮੈਦਾਨ ਹਨ ਤੇ ਦੂਜੇ ਪਾਸੇ ਪੱਛਮ ਵਿਚ ਇਥੇ ਦਲਦਲੀ ਇਲਾਕੇ ਹਨ ਜਿਥੇ ਬਹੁਤ ਸਾਰੇ ਪੰਛੀ ਪਾਏ ਜਾਂਦੇ ਹਨ।

ਸ਼ਹਿਰ ਕਹੋ ਜਾਂ ਦੀਪ ਇਸ ਛੋਟੇ ਜਿਹੇ ਇਲਾਕੇ ਦਾ ਤਾਣਾ-ਬਾਣਾ ਬਹੁਤ ਆਕਰਸ਼ਕ ਹੈ।ਇਥੇ ਨਹਿਰਾਂ ਦਾ ਅਜਿਹਾ ਸ਼ਾਨਦਾਰ ਜਾਲ ਹੈ ਕਿ ਇਥੇ ਹੜ੍ਹ ਨਹੀਂ ਆ ਸਕਦੇ ਹਨ। ਇਸੇ ਵਜ੍ਹਾ ਨਾਲ ਇਥੇ ਮੱਛੀਆਂ ਤੇ ਪੰਛੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਇਥੋਂ ਦੀ ਆਰਥਿਕ ਗਤੀਵਿਧੀ ਖੇਤੀ, ਮੱਛੀਪਾਲਣ ਤੇ ਸੈਲਾਨੀਆਂ ‘ਤੇ ਹੀ ਨਿਰਭਰ ਹੈ। ਪੂਰਾ ਸ਼ਹਿਰ ਪੁਲਾਂ ਤੇ ਪਤਲੇ ਰਸਤਿਆਂ ਨਾਲ ਭਰਿਆ ਪਿਆ ਹੈ।Wikimedia Commons

ਦੱਖਣ ਦਾ ਲੈਗੂਨ ਆਯੋਨੀਅਨ ਸਾਗਰ ਵਿਚ ਖਾਲੀ ਹੁੰਦਾ ਹੈ। ਇਥੋਂ ਦੇ ਮੇਸੋਲੋਂਗੀ ਆਈਟੋਲਿਕੋ ਲੈਗੂਨ ਨੈਸ਼ਨਲ ਪਾਰਕ ਵਿਚ ਬਹੁਤ ਸਾਰੇ ਪੌਦੇ ਤੇ ਜਾਨਵਰ ਦੇਖਣ ਨੂੰ ਮਿਲਦੇ ਹਨ। ਇਥੇ ਲਗਭਗ 290 ਪੰਛੀ ਤੇ 100 ਮੱਛੀਆਂ ਮਿਲਦੀਆਂ ਹਨ। ਦੋ ਲੈਗੂਨ ਦੇ ਵਿਚ ਸਥਿਤ ਇਹ ਦੀਪ ਸਿਰਫ ਦੋ ਪੁਲਾਂ ਨਾਲ ਦੁਨੀਆ ਨਾਲ ਜੁੜਿਆ ਹੈ।

ਇਥੋਂ ਦੀ ਖਾਸ ਗੱਲ ਇਹ ਹੈ ਕਿ ਇਥੇ ਟ੍ਰੈਫਿਕ ਨਹੀਂ ਹੈ। ਇਥੇ ਛੋਟੇ-ਛੋਟੇ ਪੁਲ ਤੇ ਬਹੁਤ ਸਾਰੀਆਂ ਨਹਿਰਾਂ ਦੀਪ ਨੂੰ ਵੱਖਰੀ ਹੀ ਖੂਬਸੂਰਤੀ ਦਿੰਦੀਆਂ ਹਨ।ਇਥੇ ਆਉਣ ਵਾਲੇ ਸੈਲਾਨੀ ਵੀ ਪੈਦਲ ਚੱਲਣਾ ਜ਼ਿਆਦਾ ਪਸੰਦ ਕਰਦੇ ਹਨ।

ਆਈਟੋਲਿਕੋ ਆਈਲੈਂਡ ਵਿਚ ਸਿਰਫ ਨਹਿਰਾਂ ਤੇ ਰਸਤੇ ਹੀ ਨਹੀਂ ਹਨ। ਇਥੇ ਬਹੁਤ ਸਾਰੀਆਂ ਇਤਿਹਾਸਕ ਚੀਜ਼ਾਂ ਤੇ ਸਥਾਨ ਹਨ।ਇਥੋਂ ਦਾ ਵਰਨ ਮੇਰੀ ਦਾ ਚਰਚ 17ਵੀਂ ਸਦੀ ਦੇ ਵਾਸਤੂਸ਼ਿਲਪ ਦਾ ਅਦਭੁੱਤ ਨਮੂਨਾ ਹੈ। ਇਹ ਮੇਨ ਪਲਾਜਾ ਵਿਚ ਸਥਿਤ ਇਸ ਚਰਚ ਦੀਆਂ ਦੀਵਾਰਾਂ ‘ਤੇ ਉਕੇਰੇ ਗਏ ਚਿੱਤਰ ਬਹੁਤ ਹੀ ਆਕਰਸ਼ਕ ਮੰਨੇ ਜਾਂਦੇ ਹਨ।Wikimedia Commons)

ਇਥੋਂ ਦੇ ਲੋਕਾਂ ਦਾ ਲਿਵਿੰਗ ਸਟੈਂਡਰਡ ਵੀ ਕਾਫੀ ਚੰਗਾ ਮੰਨਿਆ ਜਾਂਦਾ ਹੈ ਤੇ ਸੈਲਾਨੀਆਂ ਲਈ ਇਥੋਂ ਦੇ ਲੋਕ ਵੀ ਸਹਿਯੋਗ ਕਰਨ ਵਾਲੇ ਮੰਨੇ ਜਾਂਦੇ ਹਨ। ਇਥੋਂ ਦੀ ਸੁਰੱਖਿਅਤ ਤੇ ਪ੍ਰਭਾਵੀ ਆਵਾਜਾਈ, ਆਸਾਨ ਰਸਤੇ, ਪੁਲ, ਪੁਰਾਣੀਆਂ ਇਮਾਰਤਾਂ ਇਸ ਨੂੰ ਖੂਬਸੂਰਤ ਤੇ ਸੰਸਕ੍ਰਿਤਕ ਸ਼ਹਿਰ ਬਣਾਉਂਦੀਆਂ ਹਨ।

ਆਈਟਿਲਿਕੋ ਦਾ ਆਪਣਾ ਇਤਿਹਾਸ ਵੀ ਹੈ। ਇਸ ਦੀ ਇਤਿਹਾਸਕ ਗ੍ਰੀਕ ਦੀ ਆਜ਼ਾਦੀ ਦੇ ਯੁੱਧ ਵਿਚ ਵੀ ਆਪਣੀ ਭੂਮਿਕਾ ਰਹੀ ਹੈ।ਇਹ ਯੁੱਧ 19ਵੀਂ ਸਦੀ ਵਿਚ ਓਟੋਮਨ ਸਾਮਰਾਜ ਖਿਲਾਫ ਲੜਿਆ ਗਿਆ ਸੀ।ਇਸ ਤੋਂ ਪਹਿਲਾਂ 15ਵੀਂ ਸਦੀ ਵਿਚ ਇਥੇ ਇਕ ਕਿਲਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਇਸ ਛੋਟੇ ਜਿਹੇ ਟਾਪੂ ਨੂੰ ਰਣਨੀਤਕ ਦ੍ਰਿਸ਼ਟੀਕੋਣ ਤੋਂ ਮਹੱਤਵ ਪ੍ਰਾਪਤ ਹੋਇਆ।

The post ਪਾਣੀ ਦੇ ‘ਚ ਵਸਿਆ ਅਨੋਖਾ ਆਈਲੈਂਡ, 2 ਪੁਲ ਦੇ ਸਹਾਰੇ ਜੁੜਿਆ ਹੈ ਦੁਨੀਆ ਨਾਲ, ਆਬਾਦੀ ਹੈ ਸਿਰਫ 1200 appeared first on Daily Post Punjabi.



source https://dailypost.in/news/international/unique-island-in-water/
Previous Post Next Post

Contact Form