TV Punjab | Punjabi News ChannelPunjabi News, Punjabi TV |
Table of Contents
|
ਗਾਇਕ ਨਵਜੋਤ ਸਿੰਘ ਵਿਰਕ ਦਾ ਕਾਤ.ਲ ਗ੍ਰਿਫਤਾਰ, DGP ਨੇ ਕੀਤਾ ਟਵੀਟ Friday 15 December 2023 06:08 AM UTC+00 | Tags: dgp-punjab india murder-trace news punjab punjab-police punjab-politics singer-navjot-virk top-news trending-news ਡੈਸਕ- ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮੋਹਾਲੀ ਵਿਚ 6 ਸਾਲ ਪਹਿਲਾਂ ਹੋਏ ਗਾਇਕ ਨਵਜੋਤ ਸਿੰਘ ਦੀ ਹੱਤਿਆ ਦੇ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੰਜਾਬ ਪੁਲਿਸ ਨੇ ਗਾਇਕ ਨਵਜੋਤ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਖੁਦ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਟਵੀਟ ਕਰਦਿਆਂ ਡੀਜੀਪੀ ਨੇ ਲਿਖਿਆ ਕਿ 6 ਸਾਲਾਂ ਬਾਅਦ ਗਾਇਕ ਨਵਜੋਤ ਸਿੰਘ ਉਰਫ ਈਸਾਪੁਰੀਆ ਵਿਰਕ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਆਖਿਰ ਇਨਸਾਫ ਮਿਲ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਸ ਨੂੰ ਸਾਇੰਟਿਫਿਕ ਤਰੀਕੇ ਨਾਲ ਹੱਲ ਕੀਤਾ ਗਿਆ ਹੈ। ਸੰਗੂਰਰ ਪੁਲਿਸ ਦੀ ਸੀਆਈਏ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਵਿਰਕ ਡੇਰਾਬੱਸੀ ਦੇ ਪਿੰਡ ਬੇਹੜਾ ਤੋਂ 28 ਮਈ 2018 ਨੂੰ ਮਿਊਜ਼ਿਕ ਕਲਾਸ ਜਾਣ ਲਈ ਨਿਲਿਆ ਸੀ। ਉਸ ਨੇ 11 ਵਜੇ ਫੋਨ ਕਰਕੇ ਮਾਂ ਨੂੰ ਦੱਸਿਆ ਕਿ ਉਹ ਮਿਊਜ਼ਿਕ ਕਲਾਸ ਤੋਂ ਵਾਪਸ ਡੇਰਾ ਬੱਸੀ ਆ ਗਿਆ ਹੈ। ਥੋੜ੍ਹੀ ਦੇਰ ਵਿਚ ਉਹ ਘਰ ਵਾਪਸ ਪਹੁੰਚ ਜਾਵੇਗਾ ਪਰ 12 ਵਜੇ ਜਦੋਂ ਉਸ ਦੇ ਘਰ ਵਾਲੇ ਉਸ ਨੂੰ ਫੋਨ ਕਰਨ ਲੱਗੇ ਤਾਂ ਉਸ ਨੇ ਫੋਨ ਨਹੀਂ ਚੁੱਕਿਆ ਤੇ ਇਸ ਤੋਂ ਬਾਅਦ ਘਰ ਵਾਲੇ ਉਸ ਦੀ ਭਾਲ ਕਰਨ ਲੱਗੇ। ਨਵਜੋਤ ਦੇ ਪਿਤਾ ਸੁਖਬੀਰ ਸਿੰਘ ਜਦੋਂ ਉਸਦੀ ਭਾਲ ਕਰਨ ਲਈ ਘਰ ਤੋਂ ਨਿਕਲੇ ਤਾਂ 2 ਕਿਲੋਮੀਟਰ ਦੂਰ ਬਰਵਾਲਾ ਰੋਡ 'ਤੇ ਉਸ ਦੀ ਗੱਡੀ ਖੜ੍ਹੀ ਹੋਈ ਸੀ ਉਥੇ ਹੀ ਅਰਿਜੀਤ ਦੀ ਲਾਸ਼ ਪਈ ਸੀ। ਉਨ੍ਹਾਂ ਦੀ ਸੂਚਨਾ 'ਤੇ ਮੌਕੇ 'ਤੇ ਪੁਲਿਸ ਪਹੁੰਚੀ। ਪੁਲਿਸ ਨੇ ਮੌਕੇ ਤੋਂ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਕੀਤੇ ਸਨ। The post ਗਾਇਕ ਨਵਜੋਤ ਸਿੰਘ ਵਿਰਕ ਦਾ ਕਾਤ.ਲ ਗ੍ਰਿਫਤਾਰ, DGP ਨੇ ਕੀਤਾ ਟਵੀਟ appeared first on TV Punjab | Punjabi News Channel. Tags:
|
ਧੁੰਦ ਤੇ ਠੰਢ ਦਾ ਅਲਰਟ ਜਾਰੀ, ਪੰਜਾਬ 'ਚ 4 ਡਿਗਰੀ ਤੱਕ ਪਹੁੰਚਿਆ ਪਾਰਾ Friday 15 December 2023 06:18 AM UTC+00 | Tags: india news punjab punjab-news top-news trending-news weather-update-punjab winter-punjab ਡੈਸਕ- ਪੰਜਾਬ ਵਿਚ ਠੰਡ ਦਾ ਪ੍ਰਕੋਪ ਵਧਣ ਲੱਗਾ ਹੈ। ਪੰਜਾਬ ਦਾ ਤਾਪਮਾਨ 4.4 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਤੱਕ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭਾਵੇਂ ਦਿਨ ਵੇਲੇ ਸੂਰਜ ਨਿਕਣ ਨਾਲ ਤਾਪਮਾਨ ਵੱਧ ਜਾਂਦਾ ਹੈ ਪਰ ਰਾਤ ਦੇ ਸਮੇਂ ਠੰਡ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਸੰਘਣੀ ਧੁੰਦ ਦਾ ਦੌਰ ਜਾਰੀ ਰਹੇਗਾ। ਇਸ ਤਹਿਤ ਮਾਝਾ, ਦੋਆਬਾ ਅਤੇ ਮਾਲਵਾ ਖੇਤਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਧੁੰਦ ਦੀ ਚਾਦਰ ਛਾਈ ਰਹੇਗੀ। ਨਵੀਂ ਪੱਛਮੀ ਗੜਬੜ 16 ਦਸੰਬਰ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰਨ ਜਾ ਰਹੀ ਹੈ। ਇਸ ਦਾ ਪੰਜਾਬ ਦੇ ਮੌਸਮ 'ਤੇ ਕਿੰਨਾ ਅਸਰ ਪਵੇਗਾ, ਇਸ ਦਾ ਅੰਦਾਜ਼ਾ ਫਿਲਹਾਲ ਲਗਾਇਆ ਜਾ ਰਿਹਾ ਹੈ। IMD ਮੁਤਾਬਕ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ ਜ਼ਿਲ੍ਹੇ ਧੁੰਦ ਨਾਲ ਪ੍ਰਭਾਵਿਤ ਹੋਣਗੇ। ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਹੇਠਾਂ ਡਿਗਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਫਰੀਦਕੋਟ ਵਿੱਚ ਸਭ ਤੋਂ ਘੱਟ ਵਿਜ਼ੀਬਿਲਟੀ 50 ਤੋਂ 100 ਮੀਟਰ ਸੀ। ਅੰਮ੍ਰਿਤਸਰ 'ਚ ਵਿਜ਼ੀਬਿਲਟੀ 500 ਤੋਂ 1000 ਮੀਟਰ, ਲੁਧਿਆਣਾ 'ਚ 200 ਤੋਂ 500 ਮੀਟਰ, ਪਟਿਆਲਾ 'ਚ 500 ਤੋਂ 1000 ਮੀਟਰ, ਬਠਿੰਡਾ ਵਿੱਚ ਦੋ ਤੋਂ ਚਾਰ ਕਿਲੋਮੀਟਰ ਤੱਕ ਸੀ। The post ਧੁੰਦ ਤੇ ਠੰਢ ਦਾ ਅਲਰਟ ਜਾਰੀ, ਪੰਜਾਬ 'ਚ 4 ਡਿਗਰੀ ਤੱਕ ਪਹੁੰਚਿਆ ਪਾਰਾ appeared first on TV Punjab | Punjabi News Channel. Tags:
|
ਪੰਜਾਬ ਪੁਲਿਸ ਦਾ ਦਾਅਵਾ, ਪੰਜਾਬ 'ਚ ਨਹੀਂ ਹੋਈ ਸੀ ਲਾਰੈਂਸ ਦੀ ਇਂਟਰਵਿਊ Friday 15 December 2023 06:27 AM UTC+00 | Tags: dgp-punjab india lawrence-bishnoi lawrence-interview-in-jail news punjab punjab-news punjab-police top-news trending-news ਡੈਸਕ- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਿਵਾਦਤ ਇੰਟਰਵਿਊ ਮਾਮਲੇ 'ਚ ਪੰਜਾਬ ਦੇ ਏਡੀਜੀਪੀ ਜੇਲ੍ਹ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਰਿਪੋਰਟ ਦਾਇਰ ਕਰਦੇ ਹੋਏ ਕਿਹਾ ਕਿ ਵਿਵਾਦਤ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਈ। ਦੋ ਮੈਂਬਰੀ ਐਸਆਈਟੀ ਦੀ ਰਿਪੋਰਟ ਸੌਂਪਦਿਆਂ ਹੋਇਆ ਹਾਈ ਕੋਰਟ 'ਚ ਦੱਸਿਆ ਗਿਆ ਕਿ ਇੰਟਰਵਿਊ ਦੌਰਾਨ ਲਾਰੈਂਸ ਬਿਸ਼ਨੋਈ ਨਾ ਤਾਂ ਪੰਜਾਬ ਦੇ ਕਿਸੇ ਹਿੱਸੇ 'ਚ ਸੀ ਨਾ ਹੀ ਕਿਸੇ ਵੀ ਪੰਜਾਬ ਦੀ ਜੇਲ੍ਹ ਵਿੱਚ ਸੀ। ਉੱਥੇ ਹੀ ਅੱਠ ਮਹੀਨਿਆਂ ਬਾਅਦ ਪੇਸ਼ ਕੀਤੀ ਗਈ ਰਿਪੋਰਟ 'ਤੇ ਹਾਈ ਕੋਰਟ ਨੇ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਸਮੇਂ ਦੌਰਾਨ ਸਰਕਾਰ ਇੰਟਰਵਿਊ ਦੇ ਸਥਾਨ ਅਤੇ ਸਮੇਂ ਦਾ ਪਤਾ ਤੱਕ ਨਹੀਂ ਲਗਾ ਸਕੀ। ਸੁਣਵਾਈ ਦੌਰਾਨ ਏਡੀਜੀਪੀ ਜੇਲ੍ਹ ਅਰੁਣ ਪਾਲ ਸਿੰਘ ਨੇ ਹਾਈਕੋਰਟ 'ਚ ਜਾਣਕਾਰੀ ਦਿੱਤੀ ਕਿ ਐਸਆਈਟੀ ਨੂੰ ਪੰਜਾਬ ਦੀ ਜੇਲ੍ਹ ਜਾਂ ਜੇਲ੍ਹ ਤੋਂ ਬਾਹਰ ਕਿਸੇ ਵੀ ਥਾਂ ਤੋਂ ਇੰਟਰਵਿਊ ਨਾਲ ਸਬੰਧਤ ਕੋਈ ਸਬੂਤ ਨਹੀਂ ਮਿਲੇ। ਇਸ 'ਤੇ ਹਾਈਕੋਰਟ ਨੇ ਸਵਾਲ ਕੀਤਾ ਕਿ ਕੀ ਇਹ ਇੰਟਰਵਿਊ ਹਰਿਆਣਾ 'ਚ ਹੋਣ ਦੀ ਸੰਭਾਵਨਾ ਹੈ? ਇਸ 'ਤੇ ਏਡੀਜੀਪੀ ਨੇ ਜਵਾਬ ਦਿੰਦਿਆ ਹੋਇਆ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਇੰਟਰਵਿਊ ਦੇ ਸਮੇਂ ਲਾਰੈਂਸ ਰਾਜਸਥਾਨ ਅਤੇ ਦਿੱਲੀ ਪੁਲਿਸ ਦੀ ਹਿਰਾਸਤ 'ਚ ਸੀ। ਹਾਈਕੋਰਟ ਨੇ ਕਿਹਾ ਕਿ ਅੱਠ ਮਹੀਨਿਆਂ ਬਾਅਦ ਜਾਂਚ ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਇੰਟਰਵਿਊ (Interview) ਪੰਜਾਬ ਦੀ ਜੇਲ੍ਹ ਵਿੱਚ ਨਹੀਂ ਹੋਈ ਸੀ। ਆਖ਼ਰ ਐਸਆਈਟੀ ਨੇ ਹੁਣ ਤੱਕ ਕੀਤਾ ਕੀ ਹੈ ਅਤੇ ਕਿਹਾ ਕਿ ਐਸਆਈਟੀ ਨੂੰ ਕੀ ਹੁਕਮ ਦਿੱਤਾ ਗਿਆ ਸੀ? ਹਾਈਕੋਰਟ ਨੇ ਕਿਹਾ ਕਿ ਅਗਲੀ ਪੇਸ਼ੀ 'ਤੇ ਦੱਸਿਆ ਜਾਵੇ ਕਿ ਜੇਕਰ ਵਿਵਾਦਤ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਈ ਤਾਂ ਕਿਹੜੀ ਜੇਲ੍ਹ 'ਚ ਹੋਈ ਅਤੇ ਕਦੋਂ ਹੋਈ। ਹਾਈ ਕੋਰਟ ਨੇ ਕਿਹਾ ਕਿ ਇਹ ਕਾਨੂੰਨ ਵਿਵਸਥਾ ਲਈ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ਦੀ ਸੁਣਵਾਈ ਜ਼ਰੂਰੀ ਹੈ ਤਾਂ ਜੋ ਅੱਗੇ ਕਦੇ ਵੀ ਅਜਿਹੀ ਘਟਨਾ ਨਾ ਵਾਪਰੇ। The post ਪੰਜਾਬ ਪੁਲਿਸ ਦਾ ਦਾਅਵਾ, ਪੰਜਾਬ ‘ਚ ਨਹੀਂ ਹੋਈ ਸੀ ਲਾਰੈਂਸ ਦੀ ਇਂਟਰਵਿਊ appeared first on TV Punjab | Punjabi News Channel. Tags:
|
ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ, ਪਤੀ ਪਤਨੀ ਦੀ ਮੌ.ਤ Friday 15 December 2023 06:32 AM UTC+00 | Tags: car-accident-punjab india news punjab punjab-news raod-accident top-news trending-news ਡੈਸਕ- ਗੁਰਦਾਸਪੁਰ ਤੋਂ ਸ਼੍ਰੀ ਹਰਗੋਬਿੰਦਪੁਰ ਮੁੱਖ ਮਾਰਗ ਤੇ ਪਿੰਡ ਬੱਬੇਹਾਲੀ ਨੇੜੇ ਸ਼ੁਕਰਵਾਰ ਦੇਰ ਰਾਤ ਦੋ ਕਾਰਾਂ ਦਰਮਿਆਨ ਦਰਦਨਾਕ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ ਇੱਕ ਕਾਰ ਵਿੱਚ ਸਵਾਰ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਹਨੂੰਵਾਨ ਵਾਸੀ ਪਤੀ ਪਤਨੀ ਆਪਣੀ ਬਰੇਜਾ ਕਾਰ ਤੇ ਵਿਆਹ ਸਮਾਗਮ ਦੇਖ ਕੇ ਪਠਾਨਕੋਟ (Pathankot) ਤੋਂ ਵਾਪਸ ਕਾਹਨੂੰਵਾਨ ਆ ਰਹੇ ਸਨ ਕਿ ਅੱਗੇ ਤੋਂ ਆ ਰਹੇ ਇੱਕ ਤੇਜ਼ ਰਫਤਾਰ ਬੇਕਾਬੂ ਮੋਟਰਸਾਈਕਲ ਸਵਾਰ ਆ ਗਿਆ, ਜਿਸਨੂੰ ਬਚਾਉਂਦਿਆਂ ਕਾਰ ਦਰਖਤਾਂ ਨਾਲ ਟਕਰਾ ਕੇ ਸਾਹਮਣੇ ਤੋਂ ਆਉਂਦੀ ਇਨੋਵਾ ਕਾਰ ਵੀ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ, ਜਿਸ ਨਾਲ ਦੋਹਾਂ ਪਤੀ ਪਤਨੀ ਦੀ ਮੌਤ ਹੋ ਗਈ। ਹਾਦਸਾ ਏਨਾ ਭਿਆਨਕ ਸੀ ਕੇ ਦੋਨੋਂ ਕਾਰਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ। ਬ੍ਰੇਜਾ ਕਾਰ ਵਿੱਚ ਸਵਾਰ ਦੋਨੋਂ ਪਤੀ ਪਤਨੀ ਦੀਆਂ ਲਾਸ਼ਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਕਾਰ ਵਿੱਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਕੈਪਟਨ ਜਰਨੈਲ ਸਿੰਘ ਅਤੇ ਰਣਜੀਤ ਕੌਰ ਪਤਨੀ ਵਜੋਂ ਹੋਈ ਹੈ। ਜਦਕਿ ਇਨੋਵਾ ਕਾਰ ਵਿੱਚ ਸਵਾਰ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ (Police) ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। The post ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ, ਪਤੀ ਪਤਨੀ ਦੀ ਮੌ.ਤ appeared first on TV Punjab | Punjabi News Channel. Tags:
|
ਹਰ ਕਿਸੇ ਦੇ ਫੋਨ ਵਿੱਚ ਹੋਣੇ ਚਾਹੀਦੇ ਹਨ ਇਹ ਤਿੰਨ ਐਪਸ, ਐਮਰਜੈਂਸੀ ਵਿੱਚ ਆਉਣਗੇ ਕੰਮ Friday 15 December 2023 06:50 AM UTC+00 | Tags: best-sos-app-for-android sos-app-download sos-app-for-android sos-app-full-form sos-app-india sos-app-inventor sos-apps-that-should-be-in-phone-free sos-apps-that-should-be-in-phone-in-india tech-autos tech-news-in-punjabi tv-punjab-news
SOS ਐਪਸ ਔਰਤਾਂ ਲਈ ਹੋਰ ਵੀ ਲਾਭਦਾਇਕ ਹੋ ਸਕਦੀਆਂ ਹਨ। ਕਿਉਂਕਿ, ਔਰਤਾਂ ਨੂੰ ਅਕਸਰ ਰਾਤ ਨੂੰ ਜਾਂ ਇਕੱਲੇ ਸਫ਼ਰ ਕਰਦੇ ਸਮੇਂ ਅਣਸੁਖਾਵੇਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਐਪਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਫੋਨ ਵਿੱਚ ਹੋਣੀਆਂ ਚਾਹੀਦੀਆਂ ਹਨ। bsafe ਸੁਰੱਖਿਅਤ ਚੱਲੋ ਲਾਲ ਪੈਨਿਕ ਬਟਨ The post ਹਰ ਕਿਸੇ ਦੇ ਫੋਨ ਵਿੱਚ ਹੋਣੇ ਚਾਹੀਦੇ ਹਨ ਇਹ ਤਿੰਨ ਐਪਸ, ਐਮਰਜੈਂਸੀ ਵਿੱਚ ਆਉਣਗੇ ਕੰਮ appeared first on TV Punjab | Punjabi News Channel. Tags:
|
IND vs SA: ਚਾਈਨਾਮੈਨ ਕੁਲਦੀਪ ਯਾਦਵ ਨੇ ਆਪਣਾ ਜਨਮਦਿਨ ਬਣਾਇਆ ਯਾਦਗਾਰ, 'ਸਪੈਸ਼ਲ ਕਲੱਬ' 'ਚ ਸ਼ਾਮਲ Friday 15 December 2023 07:00 AM UTC+00 | Tags: india-vs-south-africa ind-vs-sa kuldeep-yadav sports sports-news-in-punjabi tv-punjab-news
ਚਾਇਨਾਮੈਨ ਕੁਲਦੀਪ ਦੀ ਤਿੱਖੀ ਗੇਂਦਬਾਜ਼ੀ ਦੀ ਬਦੌਲਤ ਹੀ ਭਾਰਤ ਦੇ 201 ਦੌੜਾਂ ਦੇ ਸਕੋਰ ਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 13.5 ਓਵਰਾਂ ‘ਚ ਸਿਰਫ 95 ਦੌੜਾਂ ‘ਤੇ ਹੀ ਢੇਰ ਹੋ ਗਈ।ਖਾਸ ਗੱਲ ਇਹ ਹੈ ਕਿ 14 ਦਸੰਬਰ ਵੀਰਵਾਰ ਨੂੰ ਹੀ ਕੁਲਦੀਪ ਅੱਜ ਉਨ੍ਹਾਂ ਦਾ ਜਨਮ ਦਿਨ ਸੀ ਅਤੇ ਇਸ ਮੌਕੇ ਉਨ੍ਹਾਂ ਨੇ ਖੁਦ ਨੂੰ ‘ਪੰਜ ਵਿਕਟਾਂ’ ਦਾ ਤੋਹਫਾ ਦਿੱਤਾ। ਭੁਵੀ ਤੋਂ ਬਾਅਦ ਟੀ-20 ‘ਚ 5 ਵਿਕਟਾਂ ਲੈਣ ਵਾਲਾ ਭਾਰਤ ਦਾ ਦੂਜਾ ਗੇਂਦਬਾਜ਼ T20I ਵਿੱਚ ਇੱਕ ਪਾਰੀ ਵਿੱਚ ਦੋ ਵਾਰ 5 ਜਾਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼: ਜ਼ਾਕਿਰ ਤਕਵੀ (ਸਵੀਡਨ), ਆਮਿਰ ਕਲੀਮ (ਓਮਾਨ), ਧਰੁਵ ਕੁਮਾਰ ਮਾਈਸੂਰੀਆ (ਬੋਤਸਵਾਨਾ), ਇਮਰਾਨ ਤਾਹਿਰ (ਦੱਖਣੀ ਅਫਰੀਕਾ), ਅਜੰਤਾ ਮੈਂਡਿਸ (ਸ਼੍ਰੀਲੰਕਾ), ਐਸ਼ਟਨ ਅਗਰ (ਆਸਟ੍ਰੇਲੀਆ), ਦਿਨੇਸ਼ ਨਾਡਕਰਨੀ (ਯੂਗਾਂਡਾ), ਉਮਰ ਗੁਲ (ਪਾਕਿਸਤਾਨ), ਰਾਸ਼ਿਦ ਖਾਨ (ਅਫਗਾਨਿਸਤਾਨ), ਲਸਿਥ ਮਲਿੰਗਾ (ਸ਼੍ਰੀਲੰਕਾ), ਭੁਵਨੇਸ਼ਵਰ ਕੁਮਾਰ (ਭਾਰਤ), ਟਿਮ ਸਾਊਦੀ (ਨਿਊਜ਼ੀਲੈਂਡ), ਸ਼ਾਕਿਬ ਅਲ ਹਸਨ (ਬੰਗਲਾਦੇਸ਼) ਅਤੇ ਕੁਲਦੀਪ। ਯਾਦਵ (ਭਾਰਤ)। The post IND vs SA: ਚਾਈਨਾਮੈਨ ਕੁਲਦੀਪ ਯਾਦਵ ਨੇ ਆਪਣਾ ਜਨਮਦਿਨ ਬਣਾਇਆ ਯਾਦਗਾਰ, ‘ਸਪੈਸ਼ਲ ਕਲੱਬ’ ‘ਚ ਸ਼ਾਮਲ appeared first on TV Punjab | Punjabi News Channel. Tags:
|
ਵਧੇ ਹੋਏ ਕੋਲੈਸਟ੍ਰੋਲ ਨੂੰ ਘੱਟ ਕਰਨਗੀਆਂ ਇਹ 5 ਚੀਜ਼ਾਂ, ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ Friday 15 December 2023 07:39 AM UTC+00 | Tags: benefits-of-fenugreek cholesterol green-tea health health-tips-punjabi-news how-to-keep-your-cholesterol-down onion tv-punjab-news
ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਵਾਂਗੇ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣਾ ਕੋਲੈਸਟ੍ਰੋਲ ਲੈਵਲ ਘੱਟ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਪ੍ਰੋਸੈਸਡ ਫੂਡ ਅਤੇ ਜ਼ਿਆਦਾ ਨਮਕ ਅਤੇ ਚੀਨੀ ਦਾ ਸੇਵਨ ਬੰਦ ਕਰਨਾ ਹੋਵੇਗਾ। ਇੱਥੇ ਅਸੀਂ ਤੁਹਾਨੂੰ 5 ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਕੋਲੈਸਟ੍ਰੋਲ ਦੇ ਪੱਧਰ ਨੂੰ ਸੰਤੁਲਿਤ ਰੱਖ ਸਕਦੇ ਹੋ। 1. ਓਟਸ ਭੋਜਨ- 2. ਆਂਵਲਾ- 3. ਮੇਥੀ ਦੇ ਬੀਜ- 4. ਪਿਆਜ਼- 5. ਗ੍ਰੀਨ ਟੀ- The post ਵਧੇ ਹੋਏ ਕੋਲੈਸਟ੍ਰੋਲ ਨੂੰ ਘੱਟ ਕਰਨਗੀਆਂ ਇਹ 5 ਚੀਜ਼ਾਂ, ਅੱਜ ਹੀ ਆਪਣੀ ਡਾਈਟ ‘ਚ ਕਰੋ ਸ਼ਾਮਲ appeared first on TV Punjab | Punjabi News Channel. Tags:
|
ਮਹਿੰਦਰ ਸਿੰਘ ਧੋਨੀ ਦੀ ਜਰਸੀ ਨੰਬਰ 7 ਹੋਵੇਗੀ ਰਿਟਾਇਰ, BCCI ਨੇ ਲਿਆ ਵੱਡਾ ਫੈਸਲਾ: ਰਿਪੋਰਟਾਂ Friday 15 December 2023 07:46 AM UTC+00 | Tags: ms-dhoni sports sports-news-in-punjabi tv-punjab-news
‘ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਹਿੰਦਰ ਸਿੰਘ ਧੋਨੀ ਦੇ ਖੇਡ ‘ਚ ਯੋਗਦਾਨ ਨੂੰ ਦੇਖਦੇ ਹੋਏ ਉਸ ਦੀ 7 ਨੰਬਰ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ।’
The post ਮਹਿੰਦਰ ਸਿੰਘ ਧੋਨੀ ਦੀ ਜਰਸੀ ਨੰਬਰ 7 ਹੋਵੇਗੀ ਰਿਟਾਇਰ, BCCI ਨੇ ਲਿਆ ਵੱਡਾ ਫੈਸਲਾ: ਰਿਪੋਰਟਾਂ appeared first on TV Punjab | Punjabi News Channel. Tags:
|
ਇਹ ਹਨ ਜੋਧਪੁਰ ਦੇ ਸਭ ਤੋਂ ਵਧੀਆ ਅਤੇ ਆਲੀਸ਼ਾਨ ਹੋਟਲ, ਜੇਕਰ ਤੁਸੀਂ ਘੁੰਮਣ ਜਾਂਦੇ ਹੋ ਤਾਂ ਇੱਥੇ ਜ਼ਰੂਰ ਰੁਕੋ Friday 15 December 2023 08:30 AM UTC+00 | Tags: best-hotels-of-jodhpur best-places-to-visit-in-jodhpur hawa-mahal-of-jodhpur jodhpur jodhpur-tourist-destination luxurious-hotels-of-jodhpur rajasthan-tourism tourist-destinations-of-rajasthan travel
ਉਮੈਦ ਭਵਨ ਪੈਲੇਸ ਤਾਜ ਹਰੀ ਮਹਿਲ ਰਾਸ ਜੋਧਪੁਰ ਰੈਡੀਸਨ ਜੋਧਪੁਰ The post ਇਹ ਹਨ ਜੋਧਪੁਰ ਦੇ ਸਭ ਤੋਂ ਵਧੀਆ ਅਤੇ ਆਲੀਸ਼ਾਨ ਹੋਟਲ, ਜੇਕਰ ਤੁਸੀਂ ਘੁੰਮਣ ਜਾਂਦੇ ਹੋ ਤਾਂ ਇੱਥੇ ਜ਼ਰੂਰ ਰੁਕੋ appeared first on TV Punjab | Punjabi News Channel. Tags:
|
ਜੇਕਰ ਤੁਹਾਡੇ ਕੋਲ ਸੈਮਸੰਗ ਸਮਾਰਟਫੋਨ ਹੈ ਤਾਂ ਹੋ ਜਾਓ ਸਾਵਧਾਨ Friday 15 December 2023 09:00 AM UTC+00 | Tags: hackers mobile samsung smartphone tech-autos tv-punjab-news
The post ਜੇਕਰ ਤੁਹਾਡੇ ਕੋਲ ਸੈਮਸੰਗ ਸਮਾਰਟਫੋਨ ਹੈ ਤਾਂ ਹੋ ਜਾਓ ਸਾਵਧਾਨ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest