TheUnmute.com – Punjabi News: Digest for December 10, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਹਾਈਕੋਰਟ ਨੇ ਮਨਪ੍ਰੀਤ ਸਿੰਘ ਬਾਦਲ ਨੂੰ 15 ਫਰਵਰੀ ਤੱਕ ਦਿੱਤੀ ਅੰਤਰਿਮ ਜ਼ਮਾਨਤ, ਜਾਣੋ ਪੂਰੀ ਮਾਮਲਾ ?

Saturday 09 December 2023 06:03 AM UTC+00 | Tags: bathinda-plat-scam breaking-news congress corruption-case crime latest-news manpreet-singh-badal new news punjab vigilance

ਚੰਡੀਗੜ੍ਹ, 09 ਦਸੰਬਰ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 24 ਸਤੰਬਰ ਨੂੰ ਦਰਜ ਹੋਏ ਕੇਸ ਵਿੱਚ 15 ਫਰਵਰੀ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਦੀ ਮੰਗ ‘ਤੇ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਗਏ ਹਨ।

ਜਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਖ਼ਿਲਾਫ਼ 24 ਸਤੰਬਰ ਨੂੰ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਬਠਿੰਡਾ ਵਿਚ ਆਈਪੀਸੀ ਤਹਿਤ ਧੋਖਾਧੜੀ, ਜਾਅਲਸਾਜ਼ੀ ਤੇ ਭ੍ਰਿਸ਼ਟਾਚਾਰ ਨਿਵਾਰਣ ਐਕਟ ਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਈਕੋਰਟ ਦੇ ਜਸਟਿਸ ਵਿਕਾਸ ਬਹਿਲ ਨੇ ਮਨਪ੍ਰੀਤ (Manpreet Singh Badal) ਵੱਲੋਂ ਦਾਇਰ ਅਗਾਊਂ ਜ਼ਮਾਨਤ 'ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਦਿੱਤੇ ਹਨ। ਬਠਿੰਡਾ ਦੀ ਸਥਾਨਕ ਅਦਾਲਤ ਵੱਲੋਂ ਮਨਪ੍ਰੀਤ ਦੀ ਅਗਾਊਂ ਜ਼ਮਾਨਤ ਪਟੀਸ਼ਨ ਖ਼ਾਰਜ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਅਦਾਲਤ ਦਾ ਦਰਵਾਜਾ ਖੜਕਾਇਆ ਸੀ।

ਮਨਪ੍ਰੀਤ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਦਲੀਲ ਦਿੱਤੀ ਹੈ ਕਿ ਐਫਆਈਆਰ ਉਸ ਸਮੇਂ ਦੀ ਹੈ ਜਿਸ ਵਿੱਚ ਮੌਜੂਦਾ ਸਰਕਾਰ ਉਨ੍ਹਾਂ ਵਿਅਕਤੀਆਂ ਨੂੰ ਜੇਲ੍ਹ ਵਿੱਚ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਪਿਛਲੀ ਸਰਕਾਰ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਸਨ।

The post ਹਾਈਕੋਰਟ ਨੇ ਮਨਪ੍ਰੀਤ ਸਿੰਘ ਬਾਦਲ ਨੂੰ 15 ਫਰਵਰੀ ਤੱਕ ਦਿੱਤੀ ਅੰਤਰਿਮ ਜ਼ਮਾਨਤ, ਜਾਣੋ ਪੂਰੀ ਮਾਮਲਾ ? appeared first on TheUnmute.com - Punjabi News.

Tags:
  • bathinda-plat-scam
  • breaking-news
  • congress
  • corruption-case
  • crime
  • latest-news
  • manpreet-singh-badal
  • new
  • news
  • punjab
  • vigilance

ਗੁਰਵਿੰਦਰ ਸਿੰਘ ਪਤਨੀ ਦੇ ਨਾਲ ਹੀ ਜਾਵੇਗਾ ਸਪਾਊਸ ਵੀਜ਼ਾ 'ਤੇ ਕੈਨੇਡਾ

Saturday 09 December 2023 06:12 AM UTC+00 | Tags: breaking-news canada canada-spouse-visa crime kaur-immigration latest-news news punjab-news spouse-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 09 ਦਸੰਬਰ 2023: ਪਤਨੀ ਰੁਪਿੰਦਰ ਕੌਰ ਦੇ ਇੱਥੇ ਹੁੰਦਿਆਂ ਹੀ ਪਤੀ ਗੁਰਵਿੰਦਰ ਸਿੰਘ ਵਾਸੀ ਭਦੌੜ, ਜ਼ਿਲ੍ਹਾ ਬਰਨਾਲਾ ਦਾ ਕੌਰ ਇੰਮੀਗ੍ਰੇਸ਼ਨ ਨੇ ਕੈਨੇਡਾ ਦਾ ਸਪਾਊਸ ਵੀਜ਼ਾ (Spouse Visa) ਲਗਵਾ ਕੇ ਦਿੱਤਾ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਦਾ ਜਨਵਰੀ 2024 ਇਨਟੇਕ ਲਈ ਸਟੱਡੀ ਵੀਜ਼ਾ ਆਇਆ ਹੋਇਆ ਸੀ ਤੇ ਰੁਪਿੰਦਰ ਕੌਰ ਗੁਰਵਿੰਦਰ ਸਿੰਘ ਨੂੰ ਨਾਲ ਲੈ ਕੇ ਕੈਨੇਡਾ ਜਾਣਾ ਚਾਹੁੰਦੇ ਸਨ।

ਕੌਰ ਇੰਮੀਗ੍ਰੇਸ਼ਨ ਉਹ ਸੰਸਥਾ ਜੋ ਜੋੜਿਆਂ(ਇਕੱਠਿਆਂ) ਨੂੰ ਹੀ ਕੈਨੇਡਾ ਭੇਜ ਰਹੀ ਹੈ । ਰੁਪਿੰਦਰ ਕੌਰ ਦਾ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਉਣ ਦਾ ਮਕਸਦ ਵੀ ਇਹੀ ਸੀ ਕਿ ਉਹ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਨਾਲ ਲਿਜਾ ਸਕੇ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਗੁਰਵਿੰਦਰ ਸਿੰਘ ਦੀ ਫਾਈਲ ਰੁਪਿੰਦਰ ਕੌਰ ਦੇ ਇੱਥੇ ਹੁੰਦਿਆਂ ਹੀ ਪੂਰੀ ਰੀਝ ਨਾਲ ਤਿਆਰ ਕਰਦਿਆਂ 10 ਅਗਸਤ 2023 ਨੂੰ ਲਗਾਈ ਤੇ 24 ਅਕਤੂਬਰ 2023 ਨੂੰ ਵੀਜ਼ਾ (Spouse Visa) ਆ ਗਿਆ। ਹੁਣ ਉਹ ਦੋਨੋਂ ਜਨਵਰੀ ਵਿੱਚ ਇਕੱਠੇ ਕੈਨੇਡਾ ਜਾ ਰਹੇ ਹਨ। ਇਸ ਮੌਕੇ ਗੁਰਵਿੰਦਰ ਸਿੰਘ ਤੇ ਉਸਦੀ ਪਤਨੀ ਰੁਪਿੰਦਰ ਕੌਰ ਅਤੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084

The post ਗੁਰਵਿੰਦਰ ਸਿੰਘ ਪਤਨੀ ਦੇ ਨਾਲ ਹੀ ਜਾਵੇਗਾ ਸਪਾਊਸ ਵੀਜ਼ਾ ‘ਤੇ ਕੈਨੇਡਾ appeared first on TheUnmute.com - Punjabi News.

Tags:
  • breaking-news
  • canada
  • canada-spouse-visa
  • crime
  • kaur-immigration
  • latest-news
  • news
  • punjab-news
  • spouse-visa

NIA ਵੱਲੋਂ ਦੇਸ਼ ਭਰ ਦੀਆਂ 40 ਤੋਂ ਜ਼ਿਆਦਾ ਥਾਵਾਂ 'ਤੇ ਛਾਪੇਮਾਰੀ, 13 ਜਣੇ ਗ੍ਰਿਫਤਾਰ

Saturday 09 December 2023 06:36 AM UTC+00 | Tags: breaking-news crime india latest-news national-investigation-agency news nia nia-raid nia-raids pune

ਚੰਡੀਗੜ੍ਹ, 09 ਦਸੰਬਰ 2023: ਰਾਸ਼ਟਰੀ ਜਾਂਚ ਏਜੰਸੀ (NIA) ਨੇ ਸ਼ਨੀਵਾਰ ਸਵੇਰੇ ਦੇਸ਼ ਭਰ ‘ਚ 40 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਏਜੰਸੀ ਨੇ ਮਹਾਰਾਸ਼ਟਰ ਦੇ ਠਾਣੇ, ਪੁਣੇ ਤੋਂ ਮੀਰਾ ਭਾਯੰਦਰ ਤੱਕ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਕਰਨਾਟਕ ‘ਚ ਵੀ ਏਜੰਸੀ ਨੇ ਕਈ ਥਾਵਾਂ ‘ਤੇ ਤੜਕੇ ਛਾਪੇਮਾਰੀ ਕੀਤੀ। ਮਹਾਰਾਸ਼ਟਰ ਦੇ ਪੁਣੇ ਤੋਂ ਇਨ੍ਹਾਂ ਮਾਮਲਿਆਂ ‘ਚ ਹੁਣ ਤੱਕ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐੱਨਆਈਏ (NIA) ਨੇ ਜਿਨ੍ਹਾਂ 44 ਟਿਕਾਣਿਆਂ ‘ਤੇ ਛਾਪੇ ਮਾਰੇ, ਉਨ੍ਹਾਂ ‘ਚ ਕਰਨਾਟਕ ‘ਚ ਇਕ, ਪੁਣੇ ‘ਚ ਦੋ, ਠਾਣੇ ਗ੍ਰਾਮੀਣ ਡਿਵੀਜ਼ਨ ‘ਚ 31, ਠਾਣੇ ਸ਼ਹਿਰ ‘ਚ 9 ਅਤੇ ਭਯੰਦਰ ‘ਚ ਇਕ ਸਥਾਨ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਅੱਤਵਾਦ ਵਿਰੋਧੀ ਏਜੰਸੀ ਨੇ ਦੋਵਾਂ ਸੂਬਿਆਂ ‘ਚ ਪੁਲਸ ਦੇ ਸਹਿਯੋਗ ਨਾਲ ਛਾਪੇਮਾਰੀ ਜਾਰੀ ਰੱਖੀ ਹੋਈ ਹੈ।

ਕੀ ਹੈ ਪੂਰਾ ਮਾਮਲਾ ?

ਐੱਨ.ਆਈ.ਏ ਨੇ ਜਿਸ ਮਾਮਲੇ ‘ਚ ਛਾਪੇਮਾਰੀ ਕੀਤੀ ਹੈ, ਉਹ ਆਈ.ਐੱਸ.ਆਈ.ਐੱਸ ਦੀ ਵਿਚਾਰਧਾਰਾ ਨੂੰ ਫੈਲਾਉਣ ਨਾਲ ਸਬੰਧਤ ਹੈ। ਦਰਅਸਲ, ਕੁਝ ਦਿਨ ਪਹਿਲਾਂ ਹੀ ਏਜੰਸੀ ਨੇ ਇੱਕ ਵਿਅਕਤੀ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ‘ਤੇ ਇਸਲਾਮਿਕ ਸੰਗਠਨ ਦੀ ਕੱਟੜਪੰਥੀ ਵਿਚਾਰਧਾਰਾ ਨੂੰ ਫੈਲਾਉਣ ਅਤੇ ਭਾਰਤ ਵਿੱਚ ਇੱਕ ਅੱਤਵਾਦੀ ਸੰਗਠਨ ਬਣਾਉਣ ਦਾ ਦੋਸ਼ ਸੀ। ਇਸ ਸੰਗਠਨ ਨੇ ਭਾਰਤ ਵਿੱਚ ਇਸਲਾਮਿਕ ਸ਼ਾਸਨ ਦੇ ਉਦੇਸ਼ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਭਰਤੀ ਕੀਤਾ ਸੀ।

The post NIA ਵੱਲੋਂ ਦੇਸ਼ ਭਰ ਦੀਆਂ 40 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ, 13 ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • crime
  • india
  • latest-news
  • national-investigation-agency
  • news
  • nia
  • nia-raid
  • nia-raids
  • pune

ਲੁਧਿਆਣਾ 'ਚ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਘਰ 'ਤੇ ਹਮਲਾ

Saturday 09 December 2023 06:49 AM UTC+00 | Tags: attack attack-news breaking-news crime-news ludhiana ludhiana-news news punjab-news

ਚੰਡੀਗੜ੍ਹ, 09 ਦਸੰਬਰ 2023: ਪੰਜਾਬ ਦੇ ਲੁਧਿਆਣਾ (Ludhiana) ਦੀ ਸਮਰਾਟ ਕਾਲੋਨੀ ‘ਚ ਦੇਰ ਰਾਤ ਕੁਝ ਨੌਜਵਾਨਾਂ ਨੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਘਰ ਦੇ ਬਾਹਰੋਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।

ਪੀੜਤ ਮਨੀਸ਼ ਗੁਪਤਾ ਨੇ ਦੱਸਿਆ ਕਿ ਉਸ ਦੇ ਗੁਆਂਢੀਆਂ ਮਨਦੀਪ ਅਤੇ ਸੁਮਿਤ ਨੇ ਉਸ ਦੇ ਘਰ ਦੇ ਬਾਹਰ ਹਮਲਾ ਕਰ ਦਿੱਤਾ। ਪੂਰਾ ਗੇਟ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਹਮਲਾਵਰਾਂ ਨੇ ਘਰ ਦੇ ਬਾਹਰ ਕਾਫੀ ਦੇਰ ਤੱਕ ਗੁੰਡਾਗਰਦੀ ਕੀਤੀ। ਆਸ-ਪਾਸ ਦੇ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਮਕਾਨ ਦੇ ਕਿਰਾਏ ਦੇ 10 ਰੁਪਏ ਦੇ ਲੈਣ ਦੇਣ ਨਾਲ ਸੰਬੰਧਿਤ ਹੈ |

ਮਨੀਸ਼ ਅਨੁਸਾਰ ਫਿਲਹਾਲ ਉਸ ਨੇ ਪੁਲਸ ਚੌਕੀ ਗਿਆਸਪੁਰਾ ਵਿਖੇ ਦੋਵਾਂ ਨੌਜਵਾਨਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਚੌਕੀ ਇੰਚਾਰਜ ਧਰਮਿੰਦਰ ਨੇ ਕਿਹਾ ਕਿ ਉਹ ਸ਼ਿਕਾਇਤ ਪੜ੍ਹ ਕੇ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਕਰਨਗੇ।

The post ਲੁਧਿਆਣਾ ‘ਚ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਘਰ ‘ਤੇ ਹਮਲਾ appeared first on TheUnmute.com - Punjabi News.

Tags:
  • attack
  • attack-news
  • breaking-news
  • crime-news
  • ludhiana
  • ludhiana-news
  • news
  • punjab-news

ਚੰਡੀਗੜ੍ਹ, 09 ਦਸੰਬਰ 2023: ਗੁਰੂ ਤੇਗ ਬਹਾਦੁਰ ਨਗਰ, ਖਰੜ ‘ਚ ਘਰ ਦੀ ਸਫ਼ਾਈ ਕਰਨ ਆਈ ਔਰਤ ‘ਤੇ ਦੋ ਪਿਟਬੁੱਲ ਕੁੱਤਿਆਂ (bull dogs) ਨੇ ਅਚਾਨਕ ਹਮਲਾ ਕਰ ਦਿੱਤਾ, ਇਸਦੇ ਚੱਲਦੇ ਉਕਤ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ । ਪਿਟਬੁਲ ਕੁੱਤਿਆਂ ਨੇ ਪੀੜਤ ਰਾਖੀ ਦੇ ਮੂੰਹ ਦਾ ਪੂਰਾ ਹਿੱਸਾ ਨੋਚ ਲਿਆ ਇਸ ਤੋਂ ਇਲਾਵਾ ਉਸ ਦੀ ਗਰਦਨ,ਪੇਟ, ਹੱਥਾਂ ਤੇ ਦੋਵੇਂ ਲੱਤਾਂ ‘ਤੇ ਕਾਫ਼ੀ ਜ਼ਖ਼ਮ ਆਏ ਹਨ ।

ਦੱਸਿਆ ਰਿਹਾ ਹੈ ਕਿ ਇੱਕ ਪ੍ਰਕਾਸ਼ ਸਿੰਘ ਘਰ ਸੀ ਅਤੇ ਉਸਦੇ ਮੁੰਡੇ ਦਾ ਵਿਆਹ ਸੀ | ਉਸ ਦੀ ਸੱਸ ਘਰ ਵਿੱਚ ਇਕੱਲੀ ਸੀ। ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੇ ਕੁੱਝ ਰਿਸ਼ਤੇਦਾਰਾਂ ਨੇ ਕੁੱਤਿਆਂ ਨੂੰ ਰੋਟੀ ਆਦਿ ਦਿੱਤੀ ਸੀ। ਦੁਪਹਿਰ 4 ਵਜੇ ਦੇ ਕਰੀਬ ਘਰ ‘ਚ ਕੰਮ ਕਰਨ ਆਈ ਔਰਤ ਰਾਖੀ ਜਿਵੇਂ ਹੀ ਘਰ ‘ਚ ਦਾਖਲ ਹੋਈ ਤਾਂ ਦੋ ਪਿਟਬੁੱਲ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਉਸ ਦੀ ਗਰਦਨ ‘ਤੇ ਵੀ ਕਾਫੀ ਜ਼ਖ਼ਮੀ ਹੋ ਗਈ।

ਉਨ੍ਹਾਂ ਦੱਸਿਆ ਕਿ ਰਾਖੀ ਕਰੀਬ ਇੱਕ ਘੰਟੇ ਤੱਕ ਇਨ੍ਹਾਂ ਕੁੱਤਿਆਂ (bull dogs) ਦੇ ਚੁੰਗਲ ਤੋਂ ਛੁਡਾਉਣ ਲਈ ਜੱਦੋ-ਜਹਿਦ ਕਰਦੀ ਰਹੀ ਅਤੇ ਆਪਣੀ ਰੱਖਿਆ ਲਈ ਆਸ-ਪਾਸ ਦੇ ਲੋਕਾਂ ਨੂੰ ਬਲਾਉਂਦੀ ਰਹੀ, ਪਰ ਆਸ-ਪਾਸ ਰਹਿਣ ਵਾਲੇ ਕਿਸੇ ਨੇ ਵੀ ਵਿਅਕਤੀ ਨੇ ਇਨ੍ਹਾਂ ਕੁੱਤਿਆਂ ਤੋਂ ਔਰਤ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਗਲੀ ਵਿੱਚੋਂ ਲੰਘ ਰਹੇ ਇੱਕ ਵਿਅਕਤੀ ਨੇ ਹਿੰਮਤ ਜਤਾਈ ਅਤੇ ਕਿਸੇ ਤਰ੍ਹਾਂ ਪੱਥਰ ਆਦਿ ਸੁੱਟ ਕੇ ਜ਼ਖ਼ਮੀ ਔਰਤ ਨੂੰ ਇਨ੍ਹਾਂ ਕੁੱਤਿਆਂ ਤੋਂ ਛੁਡਵਾਇਆ ਅਤੇ ਘਰੋਂ ਬਾਹਰ ਕੱਢਿਆ।

ਇਸਦੇ ਨਾਲ ਹੀ ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਜ਼ਖਮੀ ਰਾਖੀ ਨੂੰ ਸਰਕਾਰੀ ਹਸਪਤਾਲ ਖਰੜ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

The post ਘਰ ਦੀ ਸਫ਼ਾਈ ਕਰਨ ਆਈ ਔਰਤ ‘ਤੇ ਦੋ ਪਿਟਬੁੱਲ ਕੁੱਤਿਆਂ ਨੇ ਕੀਤਾ ਹਮਲਾ, ਕੀਤਾ ਗੰਭੀਰ ਜ਼ਖਮੀ appeared first on TheUnmute.com - Punjabi News.

Tags:
  • breaking-news
  • guru-teg-bahadur-nagar
  • kharar
  • news
  • pitbull
  • pitbull-dogs

ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ 'ਚ BSF ਵੱਲੋਂ ਤਸਕਰਾਂ ਦੀ ਸਾਜ਼ਿਸ਼ ਨਾਕਾਮ, ਚੀਨ 'ਚ ਬਣਿਆ ਡਰੋਨ ਬਰਾਮਦ

Saturday 09 December 2023 07:32 AM UTC+00 | Tags: breaking-news bsf china ferozepur india-pakistan-international-border news pakistani-drone

ਚੰਡੀਗੜ੍ਹ, 09 ਦਸੰਬਰ 2023: ਇੱਕ ਪਾਕਿਸਤਾਨੀ ਡਰੋਨ ਜੋ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ, ਉਸ ਨੂੰ ਬੀਐਸਐਫ (BSF) ਨੇ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ । ਇਹ ਡਰੋਨ ਸ਼ਨੀਵਾਰ ਸਵੇਰੇ ਸਰਚ ਆਪਰੇਸ਼ਨ ਦੌਰਾਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਰੋਹੀਲਾ ਹਾਜੀ ਨੇੜੇ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ ।

ਬੀਐਸਐਫ (BSF) ਦੇ ਬੁਲਾਰੇ ਮੁਤਾਬਕ 8 ਦਸੰਬਰ ਦੀ ਰਾਤ ਕਰੀਬ 10:10 ਵਜੇ ਬੀਐਸਐਫ ਨੇ ਪਿੰਡ ਮਾਬੋਕੇ ਨੇੜੇ ਸ਼ੱਕੀ ਡਰੋਨ ਗਤੀਵਿਧੀ ਨੂੰ ਰੋਕਿਆ ਗਿਆ ਹੈ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਲਗਭਗ 7:25 ‘ਤੇ ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਰੋਹੀਲਾ ਹਾਜੀ ਦੇ ਨਾਲ ਲੱਗਦੇ ਇੱਕ ਕਿਸਾਨ ਦੇ ਖੇਤ ਵਿੱਚੋਂ ਇੱਕ ਛੋਟਾ ਡਰੋਨ ਫੜਿਆ ਅਤੇ ਛੱਡਣ ਦੀ ਵਿਧੀ ਬਰਾਮਦ ਕੀਤੀ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ (ਮਾਡਲ – DJI Mavic 3 ਕਲਾਸਿਕ, ਚੀਨ ਵਿੱਚ ਬਣਿਆ ਹੈ )। ਬੀਐਸਐਫ ਨੇ ਤਸਕਰਾਂ ਵੱਲੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

The post ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ‘ਚ BSF ਵੱਲੋਂ ਤਸਕਰਾਂ ਦੀ ਸਾਜ਼ਿਸ਼ ਨਾਕਾਮ, ਚੀਨ ‘ਚ ਬਣਿਆ ਡਰੋਨ ਬਰਾਮਦ appeared first on TheUnmute.com - Punjabi News.

Tags:
  • breaking-news
  • bsf
  • china
  • ferozepur
  • india-pakistan-international-border
  • news
  • pakistani-drone

ਕੇਂਦਰ ਸਰਕਾਰ RDF ਦਾ ਪੈਸਾ ਦੇਣ ਲਈ ਤਿਆਰ, ਪਰ ਪੰਜਾਬ ਸਰਕਾਰ ਹਿਸਾਬ ਦੇਵੇ : ਵਿਜੇ ਸਾਂਪਲਾ

Saturday 09 December 2023 08:01 AM UTC+00 | Tags: aam-aadmi-party bhagwant-singh-mann breaking-news cm-bhagwant-mann latest-news news punjab-bjp sangrur the-unmute-breaking-news the-unmute-punjabi-news vijay-sampla

ਸੰਗਰੂਰ, 09 ਦਸੰਬਰ 2023: ਸੰਗਰੂਰ ਪਹੁੰਚੇ ਵਿਜੇ ਸਾਂਪਲਾ (Vijay Sampla) ਨੇ ਮੀਡੀਆ ਨਾਲ ਕੀਤੀ ਗੱਲਬਾਤ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਹੋਈ ਭਾਜਪਾ ਦੀ ਜਿੱਤ ਭਾਜਪਾ ਦੇ ਕੰਮਾਂ ਨੂੰ ਲੈ ਕੇ ਹੋਈ ਹੈ | ਆਮ ਆਦਮੀ ਪਾਰਟੀ ਨੂੰ ਇੱਕ ਫ਼ੀਸਦੀ ਵੋਟ ਵੀ ਨਹੀਂ ਮਿਲੀ | ਉਨ੍ਹਾਂ ਕਿਹਾ ਕਿ 2024 ਦੇ ਵਿੱਚ ਵੀ ਭਾਜਪਾ ਦੀ ਸਰਕਾਰ ਦਾ ਆਉਣਾ ਤੈਅ ਹੈ ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦਾ ਪੈਸਾ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਖਰਚ ਕੇ ਦੱਸ ਰਹੀ ਸੀ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਵਿਕਾਸ ਕਰਵਾਇਆ ਹੈ | ਫਿਰ ਵੀ ਇਨ੍ਹਾਂ ਸੂਬਿਆਂ ਦੇ ਲੋਕਾਂ ਨੇ ਇਹਨਾਂ ਦੀ ਗੱਲ ਨਾ ਸੁਣਦੇ ਹੋਏ ਭਾਜਪਾ ਨੂੰ ਚੁਣ ਕੇ ਭਾਜਪਾ ਦੀ ਸਰਕਾਰ ਬਣਾਈ ਹੈ |

ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਪੈਸਾ ਗਲਤ ਢੰਗ ਨਾਲ ਖਰਚ ਕੇ ਵੀ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਿਆ | ਉਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹਨਾਂ ਸੂਬਿਆਂ ਵਿੱਚ ਸਿਰਫ ਇੱਕ ਫ਼ੀਸਦੀ ਵੋਟ ਵੀ ਪੂਰੀ ਨਹੀਂ ਮਿਲੀ ਜੋ ਕਿ ਸ਼ਰਮਨਾਕ ਹੈ|

ਉਹਨਾਂ (Vijay Sampla) ਨੇ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਰੋਕ ਕੇ ਗਏ ਫੰਡਾਂ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਲਈ ਪੈਸਾ ਭੇਜਦੀ ਹੈ | ਉਸ ਉੱਪਰ ਪੰਜਾਬ ਸਰਕਾਰ ਯੂਸੀ ਨਹੀਂ ਦੇ ਪਾਉਂਦੀ | ਜਿਸ ਦੇ ਚੱਲਦੇ ਕੇਂਦਰ ਸਰਕਾਰ ਪੈਸਾ ਰੋਕਦੀ ਹੈ ਹੋਰ ਇਸ ਪਿੱਛੇ ਕੋਈ ਦੂਜਾ ਕਾਰਨ ਨਹੀਂ ਹੈ | ਜਦੋਂ ਸਰਕਾਰ ਪੈਸੇ ਦਾ ਹਿਸਾਬ ਨਹੀਂ ਦੇਵੇਗੀ ਤਾਂ ਕੇਂਦਰ ਸਰਕਾਰ ਪੈਸਾ ਕਿਉਂ ਦੇਵੇ |

ਉੱਥੇ ਹੀ ਝਾਰਖੰਡ ਦੇ ਸੰਸਦ ਮੈਂਬਰ ਤੋਂ 300 ਕਰੋੜ ਰੁਪਏ ਮਿਲਣ ‘ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਭ੍ਰਿਸ਼ਟਾਚਾਰ ਹੈ | ਇਸ ਕਰਕੇ ਕੋਈ ਖਾਸ ਗੱਲ ਨਹੀਂ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਤੋਂ ਇਹ ਪੈਸੇ ਮਿਲੇ ਹਨ। ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਤਿਆਰੀ ‘ਤੇ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਹੋਣ ਜਾ ਰਹੀ ਹੈ | ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਨੌ ਸਾਲ ਦੇ ਕੰਮ ‘ਤੇ ਵੋਟ ਮੰਗੇਗੀ ਅਤੇ ਜੋ ਨੌ ਸਾਲਾਂ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਅਧੀਨ ਭਾਰਤ ਦੀ ਤਰੱਕੀ ਹੋਈ ਹੈ ਉਸ ਉੱਪਰ ਭਾਜਪਾ ਪੰਜਾਬ ਦੇ ਵਿੱਚ ਵੋਟ ਮੰਗੇਗੀ।

ਉੱਥੇ ਹੀ ਨਸ਼ੇ ਦੇ ਮੁੱਦੇ ‘ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਵੀ ਨਸ਼ਾ ਵਿਕ ਰਿਹਾ ਹੈ ਅਤੇ ਹੁਣ ਤਾਂ ਆਏ ਦਿਨ ਦੇਖਣ ਨੂੰ ਮਿਲਦਾ ਹੈ ਕਿ ਨਸ਼ਾ ਤੜੱਲੇ ਨਾਲ ਵੇਚਿਆ ਜਾ ਰਿਹਾ ਹੈ | ਜਿਸ ਵਿੱਚ ਮੌਜੂਦਾ ਸਰਕਾਰ ਬਿਲਕੁਲ ਨਾਕਾਮ ਹੈ ਜੋ ਕਿ ਨਸ਼ੇ ਦੇ ਮੁੱਦੇ ‘ਤੇ ਹੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਆਈ ਹੈ ਕਿ ਉਹ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖ਼ਤਮ ਕਰ ਦੇਣਗੇ ਪਰ ਹੁਣ ਵੀ ਨਸ਼ਾ ਸ਼ਰ੍ਹੇਆਮ ਵਿਕ ਰਿਹਾ ਹੈ ਜੋ ਕਿ ਮੰਦਭਾਗਾ ਹੈ।

The post ਕੇਂਦਰ ਸਰਕਾਰ RDF ਦਾ ਪੈਸਾ ਦੇਣ ਲਈ ਤਿਆਰ, ਪਰ ਪੰਜਾਬ ਸਰਕਾਰ ਹਿਸਾਬ ਦੇਵੇ : ਵਿਜੇ ਸਾਂਪਲਾ appeared first on TheUnmute.com - Punjabi News.

Tags:
  • aam-aadmi-party
  • bhagwant-singh-mann
  • breaking-news
  • cm-bhagwant-mann
  • latest-news
  • news
  • punjab-bjp
  • sangrur
  • the-unmute-breaking-news
  • the-unmute-punjabi-news
  • vijay-sampla

ਹਰਿਆਣਾ: ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਨੌਵੇਂ ਦਿਨ 128 ਸਥਾਨਾਂ 'ਤੇ ਹੋਏ ਪ੍ਰੋਗਰਾਮ

Saturday 09 December 2023 08:20 AM UTC+00 | Tags: bharat-sankalp-yatra breaking-news haryana haryana-news jp-nadda news punjab-news vadhav-bharat-sankalp-yatra

ਚੰਡੀਗੜ੍ਹ, 09 ਦਸੰਬਰ 2023: ਹਰਿਆਣਾ (Haryana) ਸਰਕਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਆਪਣਾ ਸਰਗਰਮ ਯੋਗਦਾਨ ਦੇਣ ਦਾ ਸੰਕਲਪ ਕੀਤਾ ਹੈ। ਇਸ ਦੇ ਚੱਲਦੇ ਸੂਬੇ ਵਿਚ ਇਸ ਯਾਤਰਾ ਦੇ ਪ੍ਰੋਗਰਾਮ ਵਿਆਪਕ ਪੱਧਰ ‘ਤੇ ਪ੍ਰਬੰਧਿਤ ਕੀਤੇ ਜਾ ਰਹੇ ਹਨ। ਯਾਤਰਾ ਦਾ ਮੁੱਖ ਉਦੇਸ਼ ਯੋਗ ਲਾਭਕਾਰਾਂ ਨੂੰ ਕੇਂਦਰ ਸਰਕਾਰ ਦੀ ਯੋਜਨਾਵਾਂ ਦੇ ਬਾਰੇ ਵਿਚ ਜਾਗਰੁਕ ਕਰਨਾ ਅਤੇ ਨਵੀਂ ਯੋਜਨਾਵਾਂ ਰਾਹੀਂ ਉਨ੍ਹਾਂ ਨੂੰ ਲਾਭ ਪਹੁੰਚਾਉਣਾ ਹੈ। ਕੋਈ ਵੀ ਯੋਗ ਵਿਅਕਤੀ ਸਰਕਾਰ ਦੀ ਯੋਜਨਾਵਾਂ ਤੋਂ ਨਾ ਵਾਂਝਾ ਰਹੇ ਇਹ ਯਕੀਨੀ ਕਰਨ ਲਈ ਹਰਿਆਣਾ ਵਿਚ ਇਸ ਯਾਤਰਾ ਦੇ ਪ੍ਰੋਗ੍ਰਾਮ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਵੀ ਵੱਡੇ ਪੱਧਰ ‘ਤੇ ਪ੍ਰਬੰਧਿਤ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਦਾ ਹਰੇਕ ਨਾਗਰਿਕ ਤੋਂ ਯਾਤਰਾ ਨਾਲ ਜੁੜਨ ਦੀ ਅਪੀਲ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਰੀਕਲਪਣਾ ਹੈ ਕਿ ਭਾਰਤ 2047 ਤੱਕ ਵਿਕਸਿਤ ਰਾਸ਼ਟਰ ਵਿਚ ਤਬਦੀਲ ਹੋ ਜਾਵੇ। ਇਹ ਇਕ ਵੱਡਾ ਅਤੇ ਵਿਆਪਕ ਮੁੰਹਿਮ ਹੈ। ਦੇਸ਼ ਦੇ ਹਰੇਕ ਨਾਗਰਿਕ ਅਤੇ ਸਾਰੇ ਵਰਗ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ। ਜੇਕਰ ਸਾਰੇ ਲੋਕ ਇਸ ਨਾਲ ਜੁੜਨਗੇ ਤਾਂ ਯਕੀਨੀ ਹੀ ਭਵਿੱਖ ਵਿਚ ਭਾਰਤ ਵਿਸ਼ਵ ਨਕਸ਼ੇ ‘ਤੇ ਬਿਹਤਰੀਨ ਰਾਸ਼ਟਰ ਵਜੋ ਸਥਾਪਿਤ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਯਾਤਰਾ ਰਾਹੀਂ ਇਹ ਯਤਨ ਕਰਨਾ ਚਾਹੁੰਦੇ ਹਨ ਕਿ ਗਰੀਬਾਂ ਦੇ ਜੀਵਨ ਪੱਧਰ ਵਿਚ ਬਦਲਾਅ ਲਿਆਉਣ ਲਈ ਬਣਾਈ ਗਈ ਯੋਜਨਾਵਾਂ ਆਮ ਜਨਤਾ ਤਕ ਪਹੁੰਚਣ ਅਤੇ ਯਾਤਰਾ ਲੋਕਾਂ ਨੂੰ ਊਨ੍ਹਾਂ ਦਾ ਲਾਭ ਮਿਲੇ।

ਨੋਵੇਂ ਦਿਨ 53 ਹਜਾਰ ਤੋਂ ਵੱਧ ਲੋਕਾਂ ਨੇ ਕੀਤੀ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ ਭਾਗੀਦਾਰੀ

ਯਾਤਰਾ ਦੇ ਨੌਵੇਂ ਦਿਨ ਪੂਰੇ ਸੂਬੇ (Haryana) ਵਿਚ 128 ਸਥਾਨਾਂ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਹੋਏ ਜਿਸ ਵਿਚ 53 ਹਜਾਰ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਰਹੀ। ਯਾਤਰਾ ਦੌਰਾਨ 15 ਹਜਾਰ ਤੋਂ ਵੱਧ ਲੋਕ ਹੈਲਥ ਕੈਂਪਾਂ ਵਿਚ ਪਹੁੰਚੇ ਅਤੇ ਆਪਣੀ ਸਿਹਤ ਸਬੰਧੀ ਜਾਂਚ ਕਰਵਾਈ। 10227 ਲੋਕਾਂ ਦੀ ਟੀਬੀ ਦੀ ਸਕ੍ਰੀਨਿੰਗ ਕੀਤੀ ਗਈ। ਯਾਤਰਾ ਦੌਰਾਨ 88 ਲੋਕਾਂ ਨੇ ਆਯੂਸ਼ਮਾਨ ਕਾਰਡ ਕੈਂਪ ਲਾਭ ਚੁਕਿਆ, 136 ਲੋਕ ਆਧਾਰ ਕਾਰਡ ਕੈਂਪ ਵਿਚ ਪਹੁੰਚੇ ਅਤੇ 104 ਕਿਸਾਨਾਂ ਨੇ ਨੈਚੁਰਲ ਫਾਰਮਿੰਗ ਨਾਲ ਸਬੰਧਿਤ ਜਾਣਕਾਰੀ ਲਈ।

44110 ਲੋਕਾਂ ਨੇ ਲਿਆ ਵਿਕਸਿਤ ਭਾਰਤ ਦਾ ਸੰਕਲਪ

ਯਾਤਰਾ ਜਨਭਾਗੀਦਾਰੀ ਵਧਾਉਣ ਤੇ ਸਮਾਜ ਦੇ ਲਈ ਚੰਗਾ ਕੰਮ ਕਰਨ ਤਹਿਤ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਥਾਨਕ ਪੱਧਰ ‘ਤੇ ਵਰਨਣਯੋਗ ਕੰਮ ਕਰਨ ਵਾਲੀ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਨੌਵੇਂ ਦਿਨ 1310 ਮੇਧਾਵੀ ਵਿਦਿਆਰਥੀਆਂ, ਸਮਾਜਿਕ ਕੰਮ ਕਰਨ ਵਾਲੀ 523 ਮਹਿਲਾਵਾਂ, 165 ਸਥਾਨਕ ਖਿਡਾਰੀਆਂ ਅਤੇ 188 ਲੋਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਨੌਵੇਂ ਦਿਨ ਦੀ ਯਾਤਰਾ ਵਿਚ 44110 ਲੋਕਾਂ ਨੇ ਵਿਕਸਿਤ ਭਾਰਤ ਦਾ ਸੰਕਲਪ ਲਿਆ।

ਸਰਕਾਰ ਨੇ ਯਾਤਰਾ ਨੂੰ ਜਨਸੰਵਾਦ ਨਾਲ ਜੋੜ ਕੇ ਲੋਕਾਂ ਨੂੰ ਦਿੱਤੀ ਵੱਡੀ ਸੌਗਾਤ

ਸੂਬਾ (Haryana) ਸਰਕਾਰ ਨੇ ਇਸ ਯਾਤਰਾ ਨੂੰ ਜਨਸੰਵਾਦ ਦੇ ਨਾਲ ਜੋੜ ਕੇ ਲੋਕਾਂ ਨੁੰ ਵੱਡੀ ਸੌਗਾਤ ਦਿੱਤੀ ਹੈ। ਇਸ ਦੇ ਚਲਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਵੀ ਸੁਣਿਆ ਜਾ ਰਿਹਾ ਹੈ ਅਤੇ ਮੌਕੇ ‘ਤੇ ਹੀ ਉਸ ਦੇ ਹੱਲ ਦੇ ਕਦਮ ਵੀ ਚੁੱਕੇ ਜਾ ਰਹੇ ਹਨ। ਸਰਕਾਰ ਦੀ ਇਸ ਪਹਿਲ ਨਾਲ ਸੂਬਾਵਾਸੀਆਂ ਨੁੰ ਖਾਸਾ ਲਾਭ ਮਿਲ ਰਿਹਾ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਸੂਬੇ ਦੇ ਲੋਕਾਂ ਤੋਂ ਜਬਰਦਸਤ ਪ੍ਰਤੀਕ੍ਰਿਆ ਮਿਲ ਰਹੀ ਹੈ। ਵੱਡੀ ਗਿਣਤੀ ਵਿਚ ਲੋਕ ਇਸ ਯਾਤਰਾ ਵਿਚ ਸ਼ਾਮਿਲ ਹੋ ਕੇ ਵਿਕਸਿਤ ਭਾਰਤ ਦਾ ਸੰਕਲਪ ਲੈ ਰਹੇ ਹਨ ਅਤੇ ਨਾਲ ਹੀ ਸਰਕਾਰ ਦੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਵੀ ਇਕੱਠਾ ਕਰ ਰਹੇ ਹਨ।

The post ਹਰਿਆਣਾ: ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਨੌਵੇਂ ਦਿਨ 128 ਸਥਾਨਾਂ ‘ਤੇ ਹੋਏ ਪ੍ਰੋਗਰਾਮ appeared first on TheUnmute.com - Punjabi News.

Tags:
  • bharat-sankalp-yatra
  • breaking-news
  • haryana
  • haryana-news
  • jp-nadda
  • news
  • punjab-news
  • vadhav-bharat-sankalp-yatra

ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਛੇਤੀ ਲੱਗੇਗੀ ਮੋਹਰ, ਭਲਕੇ ਭਾਜਪਾ ਵਿਧਾਇਕ ਦਲ ਦੀ ਬੈਠਕ

Saturday 09 December 2023 08:55 AM UTC+00 | Tags: bjp breaking-news chhattisgarh chhattisgarh-cm chhattisgarh-jp latest-news news nws punjabi-news the-unmute-breaking-news the-unmute-news

ਚੰਡੀਗੜ੍ਹ, 09 ਦਸੰਬਰ 2023: ਤਿੰਨ ਸੂਬਿਆਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਚੱਲ ਰਹੇ ਮੰਥਨ ਦਰਮਿਆਨ ਅਬਜ਼ਰਵਰਾਂ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਕੌਣ ਬੈਠਣ ਵਾਲਾ ਹੈ। ਇਸ ਸਬੰਧੀ ਛੇਤ ਹੀ ਭਾਜਪਾ (BJP) ਵਿਧਾਇਕ ਦਲ ਦੀ ਬੈਠਕ ਹੋਣ ਜਾ ਰਹੀ ਹੈ।

ਛੱਤੀਸਗੜ੍ਹ ਭਾਜਪਾ ਪ੍ਰਧਾਨ ਅਰੁਣ ਸਾਵ ਨੇ ਕਿਹਾ, ’ਮੈਂ’ਤੁਸੀਂ ਭਾਜਪਾ ਵਰਕਰਾਂ ਅਤੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਭਾਜਪਾ ਵਿਧਾਇਕ ਦਲ ਦੀ ਬੈਠਕ ਭਲਕੇ 10 ਦਸੰਬਰ ਨੂੰ ਹੋਵੇਗੀ। ਅਰਜੁਨ ਮੁੰਡਾ, ਸਰਬਾਨੰਦ ਸੋਨੋਵਾਲ ਅਤੇ ਦੁਸ਼ਯੰਤ ਗੌਤਮ ਵਿਧਾਇਕਾਂ ਦੀ ਬੈਠਕ ਕਰਨਗੇ। ਛੱਤੀਸਗੜ੍ਹ ਲਈ ਭਾਜਪਾ (BJP) ਦੇ ਕੇਂਦਰੀ ਅਬਜ਼ਰਵਰਾਂ ਵਿੱਚੋਂ ਇੱਕ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਅਰਜੁਨ ਮੁੰਡਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਛੇਤੀ ਕੀਤਾ ਜਾਵੇਗਾ।

The post ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਛੇਤੀ ਲੱਗੇਗੀ ਮੋਹਰ, ਭਲਕੇ ਭਾਜਪਾ ਵਿਧਾਇਕ ਦਲ ਦੀ ਬੈਠਕ appeared first on TheUnmute.com - Punjabi News.

Tags:
  • bjp
  • breaking-news
  • chhattisgarh
  • chhattisgarh-cm
  • chhattisgarh-jp
  • latest-news
  • news
  • nws
  • punjabi-news
  • the-unmute-breaking-news
  • the-unmute-news

ਚੰਡੀਗੜ੍ਹ, 09 ਦਸੰਬਰ 2023: ਪੰਜਾਬ ਦੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਬੈਠੇ ਠੇਕਾ ਮੁਲਾਜ਼ਮਾਂ ਨੇ ਏਡੀਸੀ ਹਰਦਿਆਲ ਬੈਂਸ ਦੇ ਭਰੋਸੇ ਤੋਂ ਬਾਅਦ ਧਰਨਾ (strike) ਖ਼ਤਮ ਕਰ ਦਿੱਤਾ ਹੈ। ਮੁਲਾਜ਼ਮਾਂ ਨੇ ਲੁਧਿਆਣਾ ਤੋਂ ਜਲੰਧਰ ਜਾਣ ਵਾਲੀ ਲੇਨ 'ਤੇ ਜਾਮ ਲਗਾ ਦਿੱਤਾ ਸੀ, ਜਿਸ ਕਾਰਨ ਹਾਈਵੇਅ 'ਤੇ ਕਰੀਬ 6 ਕਿਲੋਮੀਟਰ ਲੰਬਾ ਜਾਮ ਲੱਗ ਗਿਆ।

ਪ੍ਰਦਰਸ਼ਨ (strike) ਕਰ ਰਹੇ ਮੁਲਾਜ਼ਮਾਂ ਵਿੱਚ ਸਰਕਾਰੀ ਥਰਮਲ ਪਲਾਂਟ ਅਤੇ ਹਾਈਡਲ ਪ੍ਰਾਜੈਕਟ, ਵੇਰਕਾ ਮਿਲਕ ਪਲਾਂਟ, ਕੈਟਲ ਫੀਡ ਪਲਾਂਟ, ਜਲ ਸਪਲਾਈ ਤੇ ਸੀਵਰੇਜ ਬੋਰਡ, ਐਨਲਿਸਟਮੈਂਟ, ਪਾਵਰਕਾਮ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਸਨ।

ਠੇਕਾ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਹਨ ਕਿ ਆਊਟਸੋਰਸਿੰਗ ਤੇ ਠੇਕਾ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਵਿੱਚ ਰਲੇਵਾਂ ਕਰਕੇ ਉਨ੍ਹਾਂ ਨੂੰ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ। ਦੂਜਾ, 15ਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ ਅਨੁਸਾਰ ਸਰਕਾਰੀ ਵਿਭਾਗਾਂ ਦੇ ਆਊਟਸੋਰਸ ਅਤੇ ਭਰਤੀ ਹੋਏ ਠੇਕਾ ਮੁਲਾਜ਼ਮਾਂ ਦੀ ਤਨਖਾਹ ਘੱਟੋ-ਘੱਟ 30 ਹਜ਼ਾਰ ਰੁਪਏ ਯਕੀਨੀ ਬਣਾਈ ਜਾਵੇ। ਇਸਦੇ ਨਾਲ ਹੀ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਸਰਕਾਰੀ ਵਿਭਾਗਾਂ ਵਿੱਚੋਂ ਬਾਹਰ ਕੱਢ ਕੇ ਵਿਭਾਗਾਂ ਅਤੇ ਠੇਕਾ ਮੁਲਾਜ਼ਮਾਂ ਤੋਂ ਹੋ ਰਹੀ ਲੁੱਟ ਬੰਦ ਕੀਤੀ ਜਾਵੇ।

The post ਲੁਧਿਆਣਾ ਦੇ ਲਾਡੋਵਾਲ ਟੋਲ ‘ਤੇ ਠੇਕਾ ਮੁਲਾਜ਼ਮਾਂ ਦਾ ਧਰਨਾ ਸਮਾਪਤ, ਰੱਖੀਆਂ ਇਹ ਮੰਗਾਂ appeared first on TheUnmute.com - Punjabi News.

Tags:
  • breaking-news
  • contract-employees
  • ladowal-toll-plaza
  • ludhiana
  • news
  • strike

ਹਾਈਕੋਰਟ ਵੱਲੋਂ ਪੰਜਾਬ ਦੇ ਸਿੱਖਿਆ ਤੇ ਵਿੱਤ ਵਿਭਾਗ ਦੇ ਸਕੱਤਰਾਂ ਦੀ ਤਨਖ਼ਾਹ ਰੋਕ ਦੇ ਹੁਕਮ

Saturday 09 December 2023 09:46 AM UTC+00 | Tags: breaking-news finance-departments latest-news news punjab-and-haryana-high-court punjab-education-department punjab-government punjab-news the-unmute-breaking-news

ਚੰਡੀਗੜ੍ਹ, 09 ਦਸੰਬਰ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਹਾਇਤਾ ਪ੍ਰਾਪਤ ਸਕੂਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤੇ ਅਧਿਆਪਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਸੇਵਾ ਲਾਭ ਦੇਣ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਪੰਜਾਬ ਸਰਕਾਰ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਿੱਖਿਆ ਅਤੇ ਵਿੱਤ ਵਿਭਾਗ (finance departments) ਦੇ ਪ੍ਰਮੁੱਖ ਸਕੱਤਰ ਦੀ ਤਨਖ਼ਾਹ ਰੋਕਣ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ਼ 21 ਫਰਵਰੀ 2024 ਨੂੰ ਹੋਵੇਗੀ। ਹਾਈਕੋਰਟ ਨੇ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ ਹੈ।

ਇਹ ਮਾਮਲਾ 2012 ਦਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਅਧਿਆਪਕਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਰਕਾਰੀ ਸਕੂਲਾਂ ਵਿੱਚ ਭਰਤੀ ਹੋਣ ਸਮੇਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਉਨ੍ਹਾਂ ਦੇ ਸੇਵਾ ਕਾਲ ਨੂੰ ਧਿਆਨ ਵਿੱਚ ਰੱਖਦਿਆਂ ਤਨਖ਼ਾਹ ਨਿਰਧਾਰਤ ਕਰਨ ਦੀ ਮੰਗ ਕੀਤੀ ਸੀ। 2018 ਵਿੱਚ, ਹਾਈ ਕੋਰਟ ਨੇ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਸਰਕਾਰ ਨੂੰ ਤਨਖਾਹਾਂ ਨਿਰਧਾਰਤ ਕਰਕੇ ਉਨ੍ਹਾਂ ਦੀ ਪਟੀਸ਼ਨ ‘ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।

ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਪਰ ਸਰਕਾਰ ਦੀ ਅਪੀਲ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ। ਪੰਜਾਬ ਵਿੱਚ ਅਧਿਆਪਕਾਂ ਨੂੰ ਸੇਵਾ ਲਾਭ ਦੇਣ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਨਾ ਕੀਤੇ ਜਾਣ ਤੋਂ ਨਾਰਾਜ਼ ਹਾਈ ਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਹ ਹੁਕਮ ਦਿੱਤੇ ਹਨ।

ਹਾਈਕੋਰਟ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਾਈਕੋਰਟ ਦੇ ਹੁਕਮਾਂ ‘ਤੇ ਅਮਲ ਨਾ ਕਰਨ ਤੱਕ ਪੰਜਾਬ ਵਿਭਾਗ ਦੇ ਉੱਚ ਅਧਿਕਾਰੀ ਦੀ ਤਨਖ਼ਾਹ ਜਾਰੀ ਨਹੀਂ ਕੀਤੀ ਜਾਵੇਗੀ।

The post ਹਾਈਕੋਰਟ ਵੱਲੋਂ ਪੰਜਾਬ ਦੇ ਸਿੱਖਿਆ ਤੇ ਵਿੱਤ ਵਿਭਾਗ ਦੇ ਸਕੱਤਰਾਂ ਦੀ ਤਨਖ਼ਾਹ ਰੋਕ ਦੇ ਹੁਕਮ appeared first on TheUnmute.com - Punjabi News.

Tags:
  • breaking-news
  • finance-departments
  • latest-news
  • news
  • punjab-and-haryana-high-court
  • punjab-education-department
  • punjab-government
  • punjab-news
  • the-unmute-breaking-news

ਪੰਜਾਬ ਦੀ ਤਰੱਕੀ ਲਈ ਅਟਾਰੀ ਵਾਹਘਾ ਬਾਰਡਰ ਰਾਹੀਂ ਅੰਤਰਰਾਸ਼ਟਰੀ ਵਪਾਰ ਖੁੱਲ੍ਹਣਾ ਬੇਹੱਦ ਜ਼ਰੂਰੀ: ਪ੍ਰਤਾਪ ਬਾਜਵਾ

Saturday 09 December 2023 10:05 AM UTC+00 | Tags: attari-wagha-border bajwa breaking-news international-trade international-trade-withpak news partap-singh-bajwa punjab-breakig-news

ਚੰਡੀਗੜ੍ਹ, 09 ਦਸੰਬਰ 2023: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap singh Bajwa) ਨੇ ਕੇਂਦਰ ਸਰਕਾਰ ਨੂੰ ਅਟਾਰੀ ਵਾਹਗਾ ਬਾਰਡਰ ਖੋਲ੍ਹਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪੰਜਾਬ ਦੇ ਹੱਕਾਂ ਨੂੰ ਖੋਰਾ ਲਾਉਣ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਪਾਰ ਲਈ ਕੋਈ ਅੰਤਰਰਾਸ਼ਟਰੀ ਸਮੁੰਦਰੀ ਬੰਦਰਗਾਹ ਨਹੀਂ ਹੈ। ਸਾਡੇ ਕੋਲ ਇੱਕ ਡ੍ਰਾਈ ਬੰਦਰਗਾਹ ਸੀ, ਜਿਸ ਉੱਤੇ ਹਜ਼ਾਰਾਂ ਸਾਲਾਂ ਤੋਂ ਇੱਕ ਰੇਸ਼ਮ ਮਾਰਗ ਸੀ ਜੋ ਅੰਮ੍ਰਿਤਸਰ, ਲਾਹੌਰ ਅਤੇ ਰਾਵਲਪਿੰਡੀ ਤੋਂ ਹੁੰਦਾ ਹੋਇਆ ਮੱਧ ਏਸ਼ੀਆ ਤੱਕ ਜਾਂਦਾ ਸੀ।

ਕੇਂਦਰ ਸਰਕਾਰ ਨੇ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਕਈ ਸਾਲਾਂ ਤੋਂ ਜਾਣਬੁੱਝ ਕੇ ਸ਼ਟਡਾਊਨ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਕਈ ਦੇਸ਼ਾਂ ਨਾਲ ਵਪਾਰ ਵੀ ਕਰਦਾ ਹੈ ਜਿਨ੍ਹਾਂ ਨਾਲ ਇਸ ਦੇ ਬਹੁਤੇ ਚੰਗੇ ਸਬੰਧ ਨਹੀਂ ਹਨ। ਅਟਾਰੀ ਬਾਰਡਰ ਖੁੱਲ੍ਹਣ ਨਾਲ ਪੰਜਾਬ ਤਰੱਕੀ ਕਰੇਗਾ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਦੇਰ ਸ਼ਾਮ ਟਵੀਟ ਕਰਕੇ ਇਸ ਸਬੰਧੀ ਇੱਕ ਬਿਆਨ ਸਾਂਝਾ ਕੀਤਾ ਹੈ ।

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ (Partap singh Bajwa) ਨੇ ਕਿਹਾ ਕਿ ਜੇਕਰ ਦੋਵੇਂ ਪੰਜਾਬ ਤਰੱਕੀ ਕਰਦੇ ਹਨ ਤਾਂ ਲੋਕ ਵੀ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਤ ਕਰਨ ਵਿਚ ਦਿਲਚਸਪੀ ਲੈਣਗੇ। ਜੇਕਰ ਅਸੀਂ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਲਿਆਉਣਾ ਚਾਹੁੰਦੇ ਹਾਂ ਤਾਂ ਜੇਕਰ ਵਪਾਰ ਸਥਾਪਿਤ ਹੋ ਜਾਵੇ ਤਾਂ ਸ਼ਾਂਤੀ ਆਪਣੇ ਆਪ ਸਥਾਪਿਤ ਹੋ ਜਾਵੇਗੀ।

ਪੰਜਾਬ ਦੇ ਨੌਜਵਾਨਾਂ ਕੋਲ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਵਿਦੇਸ਼ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਉਨ੍ਹਾਂ ਕਿਹਾ ਕਿ ਇਸ ਲਈ ਅਟਾਰੀ ਬਾਘਾ ਸਰਹੱਦ ਰਾਹੀਂ ਅੰਤਰਰਾਸ਼ਟਰੀ ਵਪਾਰ ਦਾ ਖੁੱਲ੍ਹਣਾ ਪੰਜਾਬ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ।

The post ਪੰਜਾਬ ਦੀ ਤਰੱਕੀ ਲਈ ਅਟਾਰੀ ਵਾਹਘਾ ਬਾਰਡਰ ਰਾਹੀਂ ਅੰਤਰਰਾਸ਼ਟਰੀ ਵਪਾਰ ਖੁੱਲ੍ਹਣਾ ਬੇਹੱਦ ਜ਼ਰੂਰੀ: ਪ੍ਰਤਾਪ ਬਾਜਵਾ appeared first on TheUnmute.com - Punjabi News.

Tags:
  • attari-wagha-border
  • bajwa
  • breaking-news
  • international-trade
  • international-trade-withpak
  • news
  • partap-singh-bajwa
  • punjab-breakig-news

ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮੁਹੰਮਦ ਓਵੈਸ 'ਆਪ' 'ਚ ਹੋਏ ਸ਼ਾਮਲ

Saturday 09 December 2023 10:19 AM UTC+00 | Tags: aam-aadmi-party akali-dal breaking-news latest-news mohammad-owais news punjab punjab-government punjab-politics shiromani-akali-dal the-unmute-breaking-news the-unmute-latest-update

ਚੰਡੀਗੜ੍ਹ, 09 ਦਸੰਬਰ 2023: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੁਹੰਮਦ ਓਵੈਸ (Mohammad Owais ) ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਸ਼ਨੀਵਾਰ ਨੂੰ ਉਹ ਚੰਡੀਗੜ੍ਹ ਪਹੁੰਚੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਜਿਕਰਯੋਗ ਹੈ ਕਿ ਮੁਹੰਮਦ ਮਾਲੇਰਕੋਟਲਾ ਵਿੱਚ ਅਕਾਲੀ ਦਲ ਦਾ ਸਰਗਰਮ ਆਗੂ ਸੀ। ਮੁਹੰਮਦ ਦੀ ਇਸ ਖੇਤਰ ਵਿੱਚ ਮਜ਼ਦੂਰਾਂ ਅਤੇ ਆਮ ਲੋਕਾਂ ਵਿੱਚ ਚੰਗੀ ਪਕੜ ਹੈ। ਉਨ੍ਹਾਂ ਦਾ ਪਾਰਟੀ ਛੱਡਣਾ ਅਕਾਲੀ ਦਲ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਮੁਹੰਮਦ ਓਵੈਸ (Mohammad Owais) ਮਸ਼ਹੂਰ ਉਦਯੋਗਪਤੀ ਅਤੇ ਸਟਾਰ ਇਮਪੈਕਟ ਦੇ ਐਮ.ਡੀ. ਹਨ | ਉਨ੍ਹਾਂ ਨੇ 2017 ਦੀ ਵਿਧਾਨ ਸਭਾ ਚੋਣ ਮਾਲੇਰਕੋਟਲਾ ਤੋਂ ਅਕਾਲੀ ਦਲ ਦੀ ਟਿਕਟ ‘ਤੇ ਲੜੀ ਸੀ। ਉਨ੍ਹਾਂ ਨੂੰ ਕਾਂਗਰਸ ਦੀ ਰਜ਼ੀਆ ਸੁਲਤਾਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

The post ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮੁਹੰਮਦ ਓਵੈਸ ‘ਆਪ’ ‘ਚ ਹੋਏ ਸ਼ਾਮਲ appeared first on TheUnmute.com - Punjabi News.

Tags:
  • aam-aadmi-party
  • akali-dal
  • breaking-news
  • latest-news
  • mohammad-owais
  • news
  • punjab
  • punjab-government
  • punjab-politics
  • shiromani-akali-dal
  • the-unmute-breaking-news
  • the-unmute-latest-update

ਭ੍ਰਿਸ਼ਟਾਚਾਰ ਦਾ ਗਰੀਬਾਂ 'ਤੇ ਸਭ ਤੋਂ ਵੱਧ ਅਸਰ: ਮੁੱਖ ਮੰਤਰੀ ਮਨੋਹਰ ਲਾਲ

Saturday 09 December 2023 11:18 AM UTC+00 | Tags: breaking-news corruption corrupt-people crime haryana-news manohar-lal news the-unmute-breaking-news

ਚੰਡੀਗੜ੍ਹ, 9 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ (Corruption) ਗਰੀਬ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਭ੍ਰਿਸ਼ਟ ਲੋਕ ਗ਼ਰੀਬ ਲੋਕਾਂ ਦੇ ਹੱਕਾਂ ਦਾ ਘਾਣ ਕਰਕੇ ਸਮਾਜ ਵਿੱਚ ਆਪਣੇ ਆਪ ਨੂੰ ਇੱਜ਼ਤਦਾਰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਸਾਨੂੰ ਸਮਾਜ ਨਾਲ ਸਬੰਧ ਬਣਾ ਕੇ ਸਮਾਜ ਸੇਵਾ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਭ੍ਰਿਸ਼ਟਾਚਾਰ ਤੋਂ ਦੂਰ ਰਹਿ ਕੇ ਦੇਸ਼ ਅਤੇ ਸੂਬੇ ਨੂੰ ਅੱਗੇ ਲਿਜਾਣ ਲਈ ਯਤਨ ਕਰਨੇ ਚਾਹੀਦੇ ਹਨ।

ਮੁੱਖ ਮੰਤਰੀ ਅੱਜ ਪੰਚਕੂਲਾ ਦੇ ਪਬਲਿਕ ਵਰਕਸ ਰੈਸਟ ਹਾਊਸ ਵਿਖੇ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ‘ਤੇ ਹਰਿਆਣਾ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸੂਬੇ ਦੇ 9 ਜ਼ਿਲ੍ਹਿਆਂ ਵਿੱਚ 25 ਥਾਵਾਂ ‘ਤੇ ਵੀ ਅਧਿਕਾਰੀ ਅਤੇ ਕਰਮਚਾਰੀ ਆਨਲਾਈਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਜਿੱਥੇ ਮਿਸ਼ਨ ਕਰਮਯੋਗੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਸ਼ਲਾਘਾਯੋਗ ਕੰਮ ਕਰਨ ਵਾਲੇ 16 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ (Corruption) ਦਾ ਮੁੱਦਾ ਅੱਜ ਪੂਰੀ ਦੁਨੀਆ ਵਿੱਚ ਚਰਚਾ ਵਿੱਚ ਹੈ। ਭ੍ਰਿਸ਼ਟਾਚਾਰ ਕਿਸੇ ਇੱਕ ਦੇਸ਼ ਜਾਂ ਰਾਜ ਤੱਕ ਸੀਮਤ ਨਹੀਂ ਹੈ, ਸਗੋਂ ਦੁਨੀਆਂ ਭਰ ਵਿੱਚ ਘੱਟ ਜਾਂ ਵੱਧ ਪਾਇਆ ਜਾਂਦਾ ਹੈ। ਇਸ ਤੋਂ ਆਪਣੇ ਆਪ ਨੂੰ ਮੁਕਤ ਕਰਨ ਲਈ ਸਾਨੂੰ ਲਗਾਤਾਰ ਯਤਨ ਕਰਨੇ ਪੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਦੀ ਕੋਈ ਕਮੀ ਨਹੀਂ ਹੈ। ਜਿਸ ਚੀਜ਼ ਦੀ ਕਮੀ ਹੈ ਉਹ ਸਿਰਫ ਕਦਰਾਂ-ਕੀਮਤਾਂ ਦੀ ਹੈ। ਜੇਕਰ ਅਸੀਂ ਕਦਰਾਂ-ਕੀਮਤਾਂ ਅਤੇ ਸੰਤੁਸ਼ਟੀ ਦੀ ਭਾਵਨਾ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰੀਏ ਤਾਂ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਆਰਥਿਕ, ਨੈਤਿਕ ਅਤੇ ਚਰਿੱਤਰ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀ ਦੇਸ਼ ਅਤੇ ਸਮਾਜ ਨੂੰ ਖੋਖਲਾ ਕਰਨ ਦਾ ਕੰਮ ਕਰ ਰਹੇ ਹਨ। ਭ੍ਰਿਸ਼ਟਾਚਾਰ ਇਕ ਤਰ੍ਹਾਂ ਦਾ ਕੈਂਸਰ ਹੈ, ਜਿਸ ਦੇ ਘਾਤਕ ਨਤੀਜੇ ਨਿਕਲਦੇ ਹਨ। ਇਸ ਤੋਂ ਇਲਾਵਾ ਚਰਿੱਤਰਹੀਣਤਾ ਦੀ ਮਾਨਸਿਕਤਾ ਵਾਲੇ ਲੋਕ ਸਮਾਜ ਵਿੱਚ ਆਪਣਾ ਲੋਕ-ਮਾਣ ਵਧਾਉਣ ਲਈ ਭ੍ਰਿਸ਼ਟਾਚਾਰ ਵਿੱਚ ਲਿਪਤ ਹੁੰਦੇ ਹਨ।

ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ, ਚਾਣਕਿਆ ਅਤੇ ਚੰਡੀਗੜ੍ਹ ਨਿਵਾਸੀ ਸਮਾਜ ਸੇਵਕ ਜਗਦੀਸ਼ ਆਹੂਜਾ ਦੇ ਜੀਵਨ ਦੀਆਂ ਉਦਾਹਰਣਾਂ ਦਿੰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਕੰਮਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ ਇੱਕ ਟੀਚਾ ਰੱਖਿਆ ਸੀ ਕਿ ਸਭ ਤੋਂ ਪਹਿਲਾਂ ਉਹ ਆਪਣੇ ਸਿਆਸੀ ਭਾਈਚਾਰੇ ਦੇ ਅਕਸ ਨੂੰ ਬਰਕਰਾਰ ਰੱਖਣ ਲਈ ਕੰਮ ਕਰਨਗੇ। ਉਸ ਨੇ ਇਸ ਚੁਣੌਤੀਪੂਰਨ ਕੰਮ ਨੂੰ ਸੰਭਵ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰਤੀਆਂ ਵਿੱਚ ਪਾਰਦਰਸ਼ਤਾ ਬਣਾਈ ਰੱਖੀ ਅਤੇ ਕਿਸੇ ਵੀ ਬਿਨੈਕਾਰ ਨਾਲ ਵਿਤਕਰਾ ਨਹੀਂ ਕੀਤਾ। ਯੋਗਤਾ ਦੇ ਆਧਾਰ ‘ਤੇ ਹੀ ਨੌਕਰੀਆਂ ਦਿੱਤੀਆਂ ਗਈਆਂ, ਜਿਸ ਕਾਰਨ ਗਰੀਬ ਬੱਚੇ ਦਾ ਨੌਕਰੀ ਲੈਣ ਦਾ ਸੁਪਨਾ ਪੂਰਾ ਹੋ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮਿਸ਼ਨ ਕਰਮਯੋਗੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਸੂਬੇ ਦੇ ਤਿੰਨ ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਕਰਮਯੋਗੀ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ।

ਭ੍ਰਿਸ਼ਟਾਚਾਰ ਅਸੰਤੁਸ਼ਟੀ, ਈਰਖਾ ਅਤੇ ਹੀਣ ਭਾਵਨਾ ਦਾ ਸੂਚਕ ਹੈ-ਮੁੱਖ ਸਕੱਤਰ

ਇਸ ਮੌਕੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਸੰਤੁਸ਼ਟਤਾ, ਈਰਖਾ ਅਤੇ ਹੀਣ ਭਾਵਨਾ ਦਾ ਸੂਚਕ ਹੈ। ਹੀਣ ਭਾਵਨਾ ਤੋਂ ਪੀੜਤ ਲੋਕ ਭ੍ਰਿਸ਼ਟਾਚਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿਜੀਲੈਂਸ ਨੂੰ ਇਕ ਸ਼ਕਤੀਸ਼ਾਲੀ ਮਾਧਿਅਮ ਬਣਾਇਆ ਹੈ। ਵਰਤਮਾਨ ਵਿੱਚ, ਸਰਲ ਕੇਂਦਰਾਂ ਰਾਹੀਂ 600 ਤੋਂ ਵੱਧ ਨਾਗਰਿਕ ਸਹੂਲਤਾਂ ਅਤੇ ਸੇਵਾਵਾਂ ਸਮਾਂਬੱਧ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੀ ਨਿਗਰਾਨੀ ਲਈ ਵੀ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸਾਰੀਆਂ ਨਾਗਰਿਕ ਸਹੂਲਤਾਂ ਅਤੇ ਸੇਵਾਵਾਂ ਨੂੰ ਆਟੋ ਅਪੀਲ ਸਿਸਟਮ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਮਿਸ਼ਨ ਕਰਮਯੋਗੀ ਤਹਿਤ 900 ਮਾਸਟਰ ਟਰੇਨਰ ਤਿਆਰ ਕੀਤੇ ਗਏ ਹਨ। ਇਸ ਲੜੀ ਤਹਿਤ ਹੁਣ ਤੱਕ 8622 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਰਚ 2024 ਤੱਕ ਮਿਸ਼ਨ ਕਰਮਯੋਗੀ ਤਹਿਤ 3.50 ਲੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਹੈ, ਜੋ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੱਡੇ ਪੱਧਰ ‘ਤੇ ਲਾਹੇਵੰਦ ਸਿੱਧ ਹੋਵੇਗੀ।

ਸਿਸਟਮ ‘ਚ ਬਦਲਾਅ ਨਾਲ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਈ ਗਈ ਹੈ: ਪੁਲਿਸ ਡਾਇਰੈਕਟਰ ਜਨਰਲ

ਇਸ ਪ੍ਰੋਗਰਾਮ ਦੌਰਾਨ ਪੁਲਿਸ ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਲੋਕਤੰਤਰ ਦੀ ਨੀਂਹ ਲਈ ਖਤਰਾ ਹੈ ਅਤੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਇਸ ਲੜਾਈ ਵਿੱਚ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਪ੍ਰਦੇਸ਼ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਿਸਟਮ ਨੂੰ ਬਦਲਣ ਦਾ ਕੰਮ ਕੀਤਾ ਹੈ। ਆਟੋ ਅਪੀਲ ਸਿਸਟਮ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜ ਵਿੱਚ ਤਕਨਾਲੋਜੀ ਦੀ ਵਰਤੋਂ ਕਰਕੇ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ।

ਇੰਨਾ ਹੀ ਨਹੀਂ, ਰੈਂਕ ਦੇ ਫਰਕ ਨੂੰ ਖਤਮ ਕਰਕੇ ਭ੍ਰਿਸ਼ਟਾਚਾਰ (Corruption) ਰੋਕੂ ਬਿਊਰੋ ‘ਚ ਪ੍ਰਕਿਰਿਆਤਮਕ ਬਦਲਾਅ ਵੀ ਕੀਤੇ ਗਏ ਹਨ। ਬਿਊਰੋ ਦਾ ਪੁਨਰਗਠਨ ਕਰਕੇ ਰਿਜਨਲ ਐਂਟੀ ਕੁਰੱਪਸ਼ਨ ਬਿਊਰੋ ਦੀ ਸਥਾਪਨਾ ਕੀਤੀ ਗਈ।ਭ੍ਰਿਸ਼ਟਾਚਾਰ ਦੇ ਖਾਤਮੇ ਦੇ ਕੰਮ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਫ ਵਿਜੀਲੈਂਸ ਅਫਸਰਾਂ ਦੀ ਤਾਇਨਾਤੀ ਕੀਤੀ ਗਈ। ਇਸ ਮੌਕੇ ਨੈਤਿਕ ਵਿਹਾਰ, ਕਦਰਾਂ-ਕੀਮਤਾਂ ਅਤੇ ਕਰਤੱਵਾਂ ਦੇ ਧਾਰਨੀ ਜਜ਼ਬਾਤਾਂ ਨਾਲ ਭਰਪੂਰ ਲਘੂ ਫਿਲਮ ਦਿਖਾਈ ਗਈ।

ਇਸ ਮੌਕੇ ਵਧੀਕ ਮੁੱਖ ਸਕੱਤਰ ਵਿੱਤ ਅਤੇ ਮਾਲ ਟੀਐਸਐਨ ਪ੍ਰਸਾਦ, ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਧੀਕ ਮੁੱਖ ਸਕੱਤਰ ਅਸ਼ੋਕ ਖੇਮਕਾ, ਏਡੀਜੀਪੀ ਸੀਆਈਡੀ ਅਲੋਕ ਮਿੱਤਲ, ਏਡੀਜੀਪੀ ਲਾਅ ਐਂਡ ਆਰਡਰ ਮਮਤਾ ਸਿੰਘ ਅਤੇ ਡੀਆਈਜੀ ਏਸੀਬੀ ਪੰਕਜ ਨੈਨ ਹਾਜ਼ਰ ਸਨ।

The post ਭ੍ਰਿਸ਼ਟਾਚਾਰ ਦਾ ਗਰੀਬਾਂ ‘ਤੇ ਸਭ ਤੋਂ ਵੱਧ ਅਸਰ: ਮੁੱਖ ਮੰਤਰੀ ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • corruption
  • corrupt-people
  • crime
  • haryana-news
  • manohar-lal
  • news
  • the-unmute-breaking-news

PM ਨਰੇਂਦਰ ਮੋਦੀ ਦੀ ਅਗਵਾਈ 'ਚ ਭਾਰਤ ਨੂੰ ਮਿਲੀ ਗਲੋਬਲ ਪੱਧਰ 'ਤੇ ਮਾਨਤਾ: CM ਮਨੋਹਰ ਲਾਲ

Saturday 09 December 2023 11:30 AM UTC+00 | Tags: aam-aadmi-party breaking-news cm-manohar-lal global-leve haryana-news narendra-modi news pm-narendra-modi punjabi-news the-unmute-breaking-news

ਚੰਡੀਗੜ੍ਹ, 9 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਹੈ ਕਿ ਪਿਛਲੇ 9 ਸਾਲਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਰਾਜਨੈਤਿਕ ਰਣਨੀਤੀਕਾਰ ਤੇ ਨਿਰਣਾਇਕ ਅਗਵਾਈ ਦਾ ਪਰਿਚੈ ਦੇ ਕੇ ਗਲੋਬਲ ਪੱਧਰ ‘ਤੇ ਭਾਰਤ ਨੂੰ ਇਕ ਨਵੀਂ ਪਹਿਚਾਣ ਦਿਵਾਈ ਹੈ ਅਤੇ ਅੱਜ ਯੂਏਸਏ ਤੋਂ ਲੈ ਕੇ ਹੋਰ ਵਿਕਸਿਤ ਰਾਸ਼ਟਰ ਮੋਦੀ ਦੀ ਅਗਵਾਈ ਦਾ ਲੋਹਾ ਮੰਨ ਰਹੇ ਹਨ। ਸਾਲ 2047 ਤਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ ਨੂੰ ਵਿਸ਼ਵ ਪੱਧਰ ‘ਤੇ ਮੋਦੀ ਦੀ ਦੂਰਦਰਸ਼ੀ ਰਾਜਨੀਤਿਕ ਸੋਚ ਵਜੋ ਪਹਿਚਾਣ ਮਿਲੀ ਹੈ।

ਮੁੱਖ ਮੰਤਰੀ ਮਨੋਹਰ ਲਾਲ ਅੱਜ ਚੰਡੀਗੜ੍ਹ ਵਿਚ ਇਕ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਮੀਡੀਆ ਜਗਤ ਦਾ ਵੱਡਾ ਯੋਗਦਾਨ ਰਿਹਾ ਹੈ। ਆਜਾਦੀ ਤੋਂ ਪਹਿਲਾਂ ਹੀ ਪ੍ਰੈਸ ਦੀ ਅਹਿਮ ਭੂਮਿਕਾ ਰਹੀ ਹੈ। ਅੱਜ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਇਕ ਲੰਮ੍ਹੇ ਵਿਚ ਸਮਾਚਾਰਾਂ ਦਾ ਆਦਾਨ-ਪ੍ਰਦਾਨ ਹੋ ਜਾਂਦਾ ਹੈ ਫਿਰ ਵੀ ਇਕ ਸੰਵਾਦਦਾਤਾ ਨੂੰ ਤੱਥਾਂ ਦੀ ਪੁਸ਼ਟੀ ਕੀਤੇ ਬਿਨ੍ਹਾ ਆਪਣਾ ਸਮਾਚਾਰ ਜਾਰੀ ਨਹੀਂਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇੰਗਲਿਸ਼ ਅਖਬਾਰ ਸੰਡੇ ਗਾਰਜਿਅਨ ਦੇ ਚੰਡੀਗੜ੍ਹ ਏਡੀਸ਼ਨ ਨੂੰ ਵੀ ਲਾਂਚ ਕੀਤਾ।

ਮੁੱਖ ਮੰਤਰੀ (CM Manohar Lal) ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਮਿਸ਼ਨ ਮੈਰਿਟ ਦੇ ਆਧਾਰ ‘ਤੇ ਅਸੀਂ 1 ਲੱਖ 10 ਹਜਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਿਸ ਦੀ ਚਰਚਾ ਅੱਜ ਹਰਿਆਣਾ ਦੇ ਘਰ-ਘਰ ਵਿਚ ਹੋ ਰਹੀ ਹੈ। ਪਹਿਲਾਂ ਦੀ ਸਰਕਾਰਾਂ ਵਿਚ ਨੌਕਰੀਆਂ ਦੇ ਨਾਂਅ ‘ਤੇ ਰਿਸ਼ਵਤ ਚਲਦੀ ਸੀ। ਅਸੀਂ ਨਾ ਸਿਰਫ ਪਰਚੀ-ਖਰਚੀ ਦਾ ਖੇਡ ਖਤਮ ਕੀਤਾ ਹੈ ਸਗੋ ਸਰਕਾਰੀ ਨਕਰੀਆਂ ਦੀ ਭਰਤੀ ਲਈ ਪੇਪਰ ਲੀਕ ਕਰਨ ਵਾਲੇ ਗੈਂਗ ਨੂੰ ਵੀ ਫੜਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਸੱਤਾ ਸੰਭਾਲਦੇ ਹੀ ਉਨ੍ਹਾਂ ਨੇ ਹਰਿਆਣਾ ਇਕ-ਹਰਿਆਂਣਵੀਂ ਇਕ ਦਾ ਨਾਰਾ ਦਿੱਤਾ ਸੀ ਅਤੇ ਜਾਤੀਵਾਦ, ਭਾਈ-ਭਤੀਜਵਾਦ ਤੇ ਖੇਤਰਵਾਦ ਖਤਮ ਕਰਨ ‘ਤੇ ਜੋਰ ਦਿੱਤਾ ਸੀ ਜੋ ਕਿ ਹੁਣ ਕਾਫੀ ਹੱਦ ਤਕ ਧਰਾਤਲ ‘ਤੇ ਨਜਰ ਆ ਰਿਹਾ ਹੈ। ਮੁੱਖ ਮੰਤਰੀ ਨੇ ਜਨ ਸੰਵਾਦ ਪ੍ਰੋਗ੍ਰਾਮ ਵਿਚ ਨਾ ਸਿਰਫ ਭਾਜਪਾ ਦੇ ਸਮਰਥਕ ਸਗੋ ਦੂਜੀ ਵਿਰੋਧੀ ਪਾਰਟੀਆਂ ਦੇ ਕਾਰਜਕਰਤਾ ਵੀ ਉਨ੍ਹਾਂ ਨੂੰ ਸੁਨਣ ਦੇ ਲਈ ਆ ਰਹੇ ਹਨ ਅਤੇ ਆਪਣੀ ਸ਼ਿਕਾਇਤਾਂ ਵੀ ਉਨ੍ਹਾਂ ਤਕ ਪਹੁੰਚਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਨ ਸੰਵਾਦ ਪ੍ਰੋਗ੍ਰਾਮਾਂ ਵਿਚ ਮਿਲੇ ਬਿਨਿਆਂ ਦੇ ਇਕ-ਇਕ ਸ਼ਬਦ ‘ਤੇ ਉਹ ਖੁਦ ਜਾਣਕਾਰੀ ਲੈਂਦੇ ਹਨ ਅਤੇ ਸੀਏਮਓ ਵਿਚ ਗਠਨ ਵਿਸ਼ੇਸ਼ ਟੀਮ ਫਰਿਆਦੀ ਨੂੰ ਸੂਚਿਤ ਕਰਦੀ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਦਾ ਹੱਲ ਕਿਸ ਪੱਧਰ ‘ਤੇ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨਿਵੇਸ਼ਕਾਂ ਲਈ ਇਕ ਸਫਲ ਡੇਸਟੀਨੇਸ਼ਨ ਬਣ ਗਿਆ ਹੈ। ਅੱਜ ਨਾ ਸਿਰਫ ਦੇਸ਼ ਦੇ ਸਗੋ ਵਿਸ਼ਵਭਰ ਦੇ ਨਿਵੇਸ਼ਕਾਂ ਦਾ ਰੁਝਾਨ ਹਰਿਆਣਾ ਦੇ ਵੱਲ ਹੈ। ਆਨਲਾਇਨ ਪੋਰਟਲ ਦੇ ਜਰਇਏ ਹਰ ਕਿਸੇ ਨੂੰ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਇਕ ਹੀ ਛੱਤ ਦੇ ਹੇਠਾਂ ਸਾਰੀ ਸਹੂਲਤਾਂ ਮਹੁਇਆ ਕਰਵਾਈ ਜਾ ਰਹੀਆਂ ਹਨ। ਵਿਰੋਧੀ ਪੱਖ ਦੇ ਲੋਕ ਸਾਡੀ ਸਰਕਾਰ ਨੂੰ ਪੋਰਟਲ ਦੀ ਸਰਕਾਰ ਕਹਿੰਦੇ ਹਨ। ਪਰ ਮੈਨੁੰ ਮਾਣ ਹੈ ਕਿ ਪੋਰਟਲ ਨਾਲ ਲੋਕਾਂ ਨੂੰ ਘਰ ਬੈਠੇ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮੇਰੀ ਫਸਲ-ਮੇਰਾ ਬਿਊਰਾ ਯੋਜਨਾ ਲਾਗੂ ਕੀਤੀ ਹੈ ਜਿਸ ਦੇ ਤਹਿਤ ਕਿਸਾਨ ਆਪਣੀ ਬਿਜੀ ਹੋਈ ਫਸਲ ਦਾ ਬਿਊਰੋ ਅਪਲੋਡ ਕਰ ਸਕਦਾ ਹੈ ਅਤੇ ਕੁਦਰਤੀ ਆਪਦਾਵਾਂ ਵਿਚ ਫਸਲ ਖਰਾਬ ਹੋਣ ‘ਤੇ ਕਿਸਾਨਾਂ ਨੂੰ ਜਲਦੀ ਮੁਆਵਜਾ ਦਿੱਤਾ ਜਾ ਸੇ।

ਉਨ੍ਹਾਂ ਨੇ ਕਿਹਾ ਕਿ ਭਾਵੀ ਪੀੜੀ ਨੂੰ ਜਮੀਨ ਦੇ ਨਾਲ-ਨਾਲ ਪਾਣੀ ਵੀ ਵਿਰਾਸਤ ਵਿਚ ਦੇ ਕੇ ਜਾਣ ਇਸ ਲਈ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਲਾਗੂ ਕੀਤੀ ਹੈ ਅਤੇ ਝੋਨੇ ਦੀ ਥਾਂ ਹੋਰ ਵੈਕਲਪਿਕ ਫਸਲਾਂ ਅਪਨਾਉਣ ਵਾਲੇ ਕਿਸਾਨਾਂ ਨੂੰ 7 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਡੀਏਸਆਰ ਅਪਨਾਉਣ ਵਾਲੇ ਕਿਸਾਨਾਂ ਨੁੰ ਵੀ ਸਬਸਿਡੀ ਦੇਣ ਦੀ ਯੋਜਨਾ ਲਾਗੂ ਕੀਤੀ ਹੈ।

The post PM ਨਰੇਂਦਰ ਮੋਦੀ ਦੀ ਅਗਵਾਈ ‘ਚ ਭਾਰਤ ਨੂੰ ਮਿਲੀ ਗਲੋਬਲ ਪੱਧਰ ‘ਤੇ ਮਾਨਤਾ: CM ਮਨੋਹਰ ਲਾਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-manohar-lal
  • global-leve
  • haryana-news
  • narendra-modi
  • news
  • pm-narendra-modi
  • punjabi-news
  • the-unmute-breaking-news

ਚੰਡੀਗੜ੍ਹ, 9 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨੈਤਿਕ ਸਿੱਖਿਆ ਦੇਣ ਲਈ ਹਰਿਆਣਾ ਮਿਸ਼ਨ ਕਰਮਯੋਗੀ (Mission Karmayogi) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸੂਬੇ ਦੇ ਸਾਰੇ ਸਾਢੇ ਤਿੰਨ ਲੱਖ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮਾਰਚ 2024 ਤੱਕ ਸਿਖਲਾਈ ਦਿੱਤੀ ਜਾਵੇਗੀ। ਇਹ ਮਿਸ਼ਨ ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਨਾਲ-ਨਾਲ ਚਰਿੱਤਰ ਨਿਰਮਾਣ ਵਿੱਚ ਵੀ ਕਾਰਗਰ ਸਾਬਤ ਹੋਵੇਗਾ।

ਅੱਜ ਭ੍ਰਿਸ਼ਟਾਚਾਰ ਵਿਰੋਧੀ ਦਿਵਸ ‘ਤੇ ਮੁੱਖ ਮੰਤਰੀ ਹਰਿਆਣਾ ਮਿਸ਼ਨ ਕਰਮਯੋਗੀ ਪ੍ਰੋਗਰਾਮ ਤਹਿਤ ਸੂਬੇ ਦੇ 9 ਜ਼ਿਲ੍ਹਿਆਂ ਵਿੱਚ 25 ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਸਿਖਲਾਈ ਪ੍ਰੋਗਰਾਮ ਨਾਲ ਆਨਲਾਈਨ ਗੱਲਬਾਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਰਮਯੋਗੀ ਪ੍ਰੋਗਰਾਮ (Mission Karmayogi) ਰਾਹੀਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਨੈਤਿਕਤਾ ਪ੍ਰਤੀ ਜਾਗਰੂਕ, ਸੁਚੇਤ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸੂਬੇ ਨੂੰ ਭ੍ਰਿਸ਼ਟਾਚਾਰ ਦੇ ਕੈਂਸਰ ਤੋਂ ਛੁਟਕਾਰਾ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਅ ਸਕਣ। HIPAA ਦੁਆਰਾ ਚਲਾਏ ਜਾ ਰਹੇ ਇਸ ਕਰਮਯੋਗੀ ਮਿਸ਼ਨ ਪ੍ਰੋਗਰਾਮ ਤਹਿਤ ਰਾਜ ਪੱਧਰ ‘ਤੇ 967 ਮਾਸਟਰ ਟਰੇਨਰ ਤਿਆਰ ਕੀਤੇ ਗਏ ਹਨ ਜੋ ਕਿ ਨਿਯਮਤ ਤੌਰ ‘ਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੇਵਾ ਦੌਰਾਨ ਨੈਤਿਕਤਾ, ਫਰਜ਼ ਨਿਭਾਉਣ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨਗੇ। ਉਹ ਇਸ ਸਿਖਲਾਈ ਨੂੰ ਨਾ ਸਿਰਫ਼ ਆਪਣੇ ਸਮਾਜਿਕ ਜੀਵਨ ਵਿੱਚ ਸ਼ਾਮਲ ਕਰਨਗੇ ਸਗੋਂ ਭਵਿੱਖ ਵਿੱਚ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਬਣਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਰਮਯੋਗੀ ਮਿਸ਼ਨ ਤਹਿਤ ਖੇਤਰ ਦੇ 8622 ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨੈਤਿਕਤਾ ਅਤੇ ਜ਼ਿੰਮੇਵਾਰੀ ਬਾਰੇ ਸਿਖਲਾਈ ਦਿੱਤੀ ਗਈ ਹੈ। ਅੰਬਾਲਾ, ਭਿਵਾਨੀ, ਫਰੀਦਾਬਾਦ ਵਿੱਚ ਸਿਖਲਾਈ ਲਗਭਗ ਮੁਕੰਮਲ ਹੋ ਚੁੱਕੀ ਹੈ ਅਤੇ 12 ਜ਼ਿਲ੍ਹਿਆਂ ਵਿੱਚ ਸਿਖਲਾਈ ਪ੍ਰੋਗਰਾਮ ਚੱਲ ਰਿਹਾ ਹੈ। ਇਹ ਇੱਕ ਪਾਰਦਰਸ਼ੀ, ਜ਼ਿੰਮੇਵਾਰ ਅਤੇ ਜਵਾਬਦੇਹ ਪ੍ਰਸ਼ਾਸਨ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕੰਮ ਹੈ ਜੋ ਰਾਜ ਨੂੰ ਬਿਹਤਰ ਚੰਗੇ ਸ਼ਾਸਨ ਵੱਲ ਲੈ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਕ ਇਮਾਨਦਾਰ ਸ਼ਖਸੀਅਤ ਦਾ ਆਤਮ-ਵਿਸ਼ਵਾਸ ਮਜ਼ਬੂਤ ​​ਹੁੰਦਾ ਹੈ। ਇਸ ਲਈ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਮਾਜਿਕ ਚੇਤਨਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟਰੇਨਿੰਗ ਉਪਰੰਤ ਸਮੂਹ ਕਰਮਚਾਰੀ ਅਤੇ ਅਧਿਕਾਰੀ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਭ੍ਰਿਸ਼ਟਾਚਾਰ ਦੇ ਕਲੰਕ ਨੂੰ ਮਿਟਾਉਣ ਵਿੱਚ ਯਕੀਨਨ ਕਾਮਯਾਬ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਨ੍ਹਾਂ ਨੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਚੰਗਾ ਪ੍ਰਸ਼ਾਸਨ ਪ੍ਰਦਾਨ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸੁਸ਼ਾਸਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਮੁਹਿੰਮ ਕਰਮਯੋਗੀ ਸ਼ੁਰੂ ਕੀਤੀ ਹੈ। ਇਸ ਰਾਹੀਂ ਸਿਖਲਾਈ ਲੈ ਕੇ ਕਰਮਚਾਰੀ ਅਤੇ ਅਧਿਕਾਰੀ ਨਾ ਸਿਰਫ਼ ਸਰਕਾਰ ਵਿੱਚ ਵਧੀਆ ਕੰਮ ਕਰਨਗੇ ਸਗੋਂ ਸਮਾਜ ਸੇਵਾ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ ਅਤੇ ਚਰਿੱਤਰਵਾਨ ਅਤੇ ਸੰਸਕ੍ਰਿਤ ਬਣ ਕੇ ਦੇਸ਼ ਅਤੇ ਸੂਬੇ ਦੇ ਸਭਿਅਕ ਨਾਗਰਿਕ ਬਣ ਕੇ ਇੱਕ ਅਹਿਮ ਭੂਮਿਕਾ ਨਿਭਾਉਣਗੇ। ਦੇਸ਼ ਨੂੰ ਲੀਡਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।

The post ਸੁਸ਼ਾਸਨ ਵੱਲ ਹਰਿਆਣਾ ਮਿਸ਼ਨ ਕਰਮਯੋਗੀ ਪ੍ਰੋਗਰਾਮ ਇੱਕ ਹੋਰ ਮਹੱਤਵਪੂਰਨ ਕਦਮ :ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • haryana
  • haryana-mission-karmayogi
  • mission-karmayogi-program
  • news

ਭਵਾਨੀਗੜ੍ਹ: ਸਕੂਲ ਦੇ ਅਧਿਆਪਕ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Saturday 09 December 2023 12:09 PM UTC+00 | Tags: bhattiwal-kalan bhawanigarh brutally-beat latest-news news school-teacher the-unmute-breaking-news the-unmute-punjab

ਚੰਡੀਗੜ੍ਹ, 09 ਦਸੰਬਰ 2023: ਭਵਾਨੀਗੜ੍ਹ ਦੇ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ (school teacher) ਵੱਲੋਂ 12ਵੀਂ ਜਮਾਤ ਦੇ 3 ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਨਾਲ ਕੁੱਟਮਾਰ ਦੀ ਇਹ ਸਾਰੀ ਘਟਨਾ ਸਕੂਲ ਦੇ ਕਲਾਸ ਰੂਮ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।

ਇਸ ਮਾਮਲੇ ‘ਚ ਸਕੂਲ ਦੇ ਸਟਾਫ਼ ਦਾ ਕਹਿਣਾ ਹੈ ਕਿ ਸਰਪੰਚ ਦੇ ਇਸ਼ਾਰੇ ‘ਤੇ ਸਕੂਲ ‘ਚ ਪਹੁੰਚੇ ਬੱਚਿਆਂ ਦੇ ਮਾਪਿਆਂ ਤੇ ਹੋਰਨਾਂ ਨੇ ਸਕੂਲ ਸਟਾਫ਼ ਨਾਲ ਹੱਥੋਪਾਈ ਕੀਤੀ ਅਤੇ ਉਕਤ ਅਧਿਆਪਕ ਦੀ ਕੁੱਟਮਾਰ ਕਰ ਦਿੱਤੀ, ਜਿਸਦੇ ਚੱਲਦੇ ਅਧਿਆਪਕ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਪਿਆ। ਇਸ ਮਾਮਲੇ ਨੂੰ ਲੈ ਕੇ ਸਕੂਲ ਪੁੱਜੀ ਪੁਲਿਸ ਨੇ ਇੱਕ ਵਾਰ ਮਾਮਲਾ ਸ਼ਾਂਤ ਕਰਵਾਉਂਦਿਆਂ ਦੋਵਾਂ ਧਿਰਾਂ ਨੂੰ ਥਾਣੇ ਸੱਦਿਆ, ਜਦਕਿ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਘਟਨਾ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਵੀ ਅਧਿਆਪਕ (school teacher) ਦੇ ਸਮਰਥਨ ਵਿੱਚ ਖੜ੍ਹੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਕੋਈ ਸ਼ਰਾਰਤ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝਾਉਣਾ ਤਾਂ ਪਵੇਗਾ ਹੀ। ਇਸ ਦੇ ਬਾਵਜੂਦ ਉਨ੍ਹਾਂ ਨੇ ਮਾਮਲੇ ਦੀ ਰਿਪੋਰਟ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।

ਇਸਦੇ ਨਾਲ ਹੀ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਦੱਸਿਆ ਕਿ ਜਦੋਂ ਸਕੂਲੀ ਬੱਚੇ ਕੁੱਟਮਾਰ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਆਏ ਤਾਂ ਉਹ ਮਾਮਲੇ ਸਬੰਧੀ ਆਪਣੇ ਪਿੰਡ ਦੇ ਇੱਕ ਜ਼ਿੰਮੇਵਾਰ ਵਿਅਕਤੀ ਨੂੰ ਨਾਲ ਲੈ ਕੇ ਪ੍ਰਿੰਸੀਪਲ ਕੋਲ ਗੱਲ ਕਰਨ ਲਈ ਸਕੂਲ ਗਏ ਸਨ ਤਾਂ ਇਸ ਦੌਰਾਨ ਸਕੂਲ ਸਟਾਫ਼ ਵੱਲੋਂ ਉਨ੍ਹਾਂ ਨਾਲ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਗਿਆ ਤੇ ਜਦੋਂ ਉਹ ਪ੍ਰਿੰਸੀਪਲ ਨਾਲ ਗੱਲ ਕਰ ਰਹੇ ਸਨ ਤਾਂ ਉਕਤ ਅਧਿਆਪਕ ਨੇ ਬਾਹਰ ਬੱਚਿਆਂ ਦੇ ਮਾਪਿਆਂ ਨਾਲ ਕਥਿਤ ਗਾਲੀ-ਗਲੋਚ ਕਰਕੇ ਬਹਿਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਅਧਿਆਪਕ ਖੁਦ ਜਾ ਕੇ ਹਸਪਤਾਲ ਦਾਖਲ ਹੋ ਗਿਆ।

ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖਿਆ ਵਿਭਾਗ ਸੰਗਰੂਰ ਦੇ ਡਿਪਟੀ ਡੀਈਓ ਪ੍ਰੀਤਇੰਦਰ ਘਈ ਦੇ ਮੁਤਾਬਕ ਭੱਟੀਵਾਲ ਕਲਾਂ ਸਕੂਲ ਦਾ ਮਾਮਲਾ ਅੱਜ ਸਵੇਰੇ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਇਸ ਸਬੰਧੀ ਸੋਮਵਾਰ ਨੂੰ ਵਿਭਾਗੀ ਜਾਂਚ ਕਰਵਾਈ ਜਾਵੇਗੀ।

 

The post ਭਵਾਨੀਗੜ੍ਹ: ਸਕੂਲ ਦੇ ਅਧਿਆਪਕ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ appeared first on TheUnmute.com - Punjabi News.

Tags:
  • bhattiwal-kalan
  • bhawanigarh
  • brutally-beat
  • latest-news
  • news
  • school-teacher
  • the-unmute-breaking-news
  • the-unmute-punjab

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮਹਾਰਾਜਾ ਅਗਰਸੈਨ ਚੌਂਕ ਪਟਿਆਲਵੀਆਂ ਨੂੰ ਕੀਤਾ ਸਮਰਪਿਤ

Saturday 09 December 2023 12:22 PM UTC+00 | Tags: agarwal-samaj breaking-news maharaja-agarsain-chowk mla-ajit-pal-singh-kohli news patiala

ਪਟਿਆਲਾ, 9 ਦਸੰਬਰ 2023: ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਗਰਵਾਲ ਸਮਾਜ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਇੱਥੇ ਪੋਲੋ ਗਰਾਊਂਡ ਤੇ ਸਾਈਂ ਮਾਰਕੀਟ ਨੇੜੇ ਨਗਰ ਨਿਗਮ ਵੱਲੋਂ ਨਵੇਂ ਬਣਾਏ ਗਏ ਮਹਾਰਾਜਾ ਅਗਰਸੈਨ ਚੌਂਕ (Maharaja Agarsain Chowk) ਦਾ ਉਦਘਾਟਨ ਕਰਕੇ ਪਟਿਆਲਵੀਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਅਗਰਵਾਲ ਸਮਾਜ ਦੇ ਵੱਡੀ ਗਿਣਤੀ ਨੁਮਾਇੰਦੇ ਤੇ ਹੋਰ ਪਤਵੰਤੇ ਮੌਜੂਦ ਸਨ।

ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਖੁਸ਼ਕਿਸਮਤੀ ਹੈ ਕਿ ਇਹ ਚੌਂਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬਣਾ ਕੇ ਅੱਜ ਮਹਾਰਾਜਾ ਅਗਰਸੈਨ ਜੀ ਦੇ ਨਾਮ ‘ਤੇ ਪਟਿਆਲਾ ਵਾਸੀਆਂ ਤੇ ਖਾਸ ਕਰਕੇ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਅਹਿਮ ਯੋਗਦਾਨ ਪਾ ਰਹੇ ਅਗਰਵਾਲ ਸਮਾਜ ਅਤੇ ਪੂਰੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ ਹੈ।

ਵਿਧਾਇਕ ਕੋਹਲੀ ਨੇ ਕਿਹਾ ਕਿ ਇਹ ਚੌਂਕ 15 ਸਾਲ ਪਹਿਲਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਪਰੰਤੂ ਕਿਸੇ ਕਾਰਨ ਮਹਾਰਾਜਾ ਅਗਰਸੈਨ ਜੀ ਦਾ ਬੁੱਤ ਇੱਥੇ ਸਥਾਪਤ ਨਹੀਂ ਸੀ ਹੋ ਸਕਿਆ ਪਰੰਤੂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭੇਜੇ ਫੰਡਾਂ ਨਾਲ ਇਹ ਚੌਂਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਚੌਂਕ ਵੀ ਫੁਹਾਰਾ ਚੌਂਕ ਦੀ ਤਰ੍ਹਾਂ ਹੀ ਪਟਿਆਲਾ ਦੀ ਵਿਲੱਖਣ ਪਛਾਣ ਬਣਕੇ ਉਭਰੇਗਾ। ਉਨ੍ਹਾਂ ਹੋਰ ਕਿਹਾ ਕਿ ਇਹ ਚੌਂਕ ਜਿੱਥੇ ਸ਼ਹਿਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਵੇਗਾ, ਉਥੇ ਹੀ ਆਵਾਜਾਈ ਨੂੰ ਵੀ ਨਿਯਮਤ ਕਰਕੇ ਹਾਦਸਾ ਰਹਿਤ ਕਰਨ ਵਿੱਚ ਮਦਦ ਕਰੇਗਾ।

ਪੱਤਰਕਾਰਾਂ ਵੱਲੋਂ ਹੋਰ ਭਾਈਚਾਰਿਆਂ ਵੱਲੋਂ ਵਿਸ਼ੇਸ਼ ਸ਼ਖ਼ਸੀਅਤਾਂ ਦੇ ਨਾਮ ਉਤੇ ਅਜਿਹੇ ਹੋਰ ਚੌਂਕ (Maharaja Agarsain Chowk) ਬਣਾਉਣ ਦੀ ਮੰਗ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਉਹ ਆਪਣੇ ਲੋਕਾਂ ਦੇ ਨਾਲ ਖੜ੍ਹੇਗੀ, ਇਸ ਲਈ ਜਿੱਥੇ ਵੀ ਕਿਤੇ ਕੋਈ ਅਜਿਹੀ ਹੋਰ ਮੰਗ ਆਵੇਗੀ, ਉਸ ‘ਤੇ ਵੀ ਵਿਚਾਰ ਕਰਕੇ ਪੂਰਾ ਕੀਤਾ ਜਾਵੇਗਾ।

ਇਸ ਦੌਰਾਨ ਅਗਰਵਾਲ ਸਮਾਜ ਦੇ ਵੱਡੀ ਗਿਣਤੀ ਨੁਮਾਇੰਦਿਆਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਜ ਦੀ ਲੰਬੇ ਸਮੇਂ ਤੋਂ ਲਮਕਦੀ ਆ ਰਹੀ ਮੰਗ ਨੂੰ ਪੂਰਾ ਕਰਕੇ ਮਹਾਰਾਜਾ ਅਗਰਸੈਨ ਜੀ ਦੀ ਖੁਸ਼ੀ ਹਾਸਲ ਕੀਤੀ ਹੈ। ਅਗਰਵਾਲ ਸਮਾਜ ਦੇ ਆਗੂਆਂ ਨੇ ਕਿਹਾ ਕਿ ਵਿਧਾਇਕ ਕੋਹਲੀ ਨੇ ਆਪਣੇ ਮੇਅਰ ਦੇ ਕਾਰਜਕਾਲ ਸਮੇਂ ਸ਼ਹਿਰ ਵਿੱਚ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਉਠਾਏ ਸਨ, ਇਸ ਦੌਰਾਨ ਉਨ੍ਹਾਂ ਨੇ ਖੰਡਾ ਚੌਂਕ, ਪਰਸ਼ੂਰਾਮ ਚੌਂਕ ਬਣਵਾਏ ਤੇ ਲੋਅਰ ਮਾਲ ਸੜਕ ਅਤੇ ਲੀਲਾ ਭਵਨ ਚੌਂਕ ਤੋਂ ਰਾਜਿੰਦਰਾ ਹਸਪਤਾਲ ਰੋਡ ਨੂੰ ਵੀ ਚੌੜਾ ਕਰਵਾਇਆ ਸੀ।

ਸਮਾਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਸਮਾਜ ਵੱਲੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਪੁਨੀਤ ਗੁਪਤਾ, ਨਰੇਸ਼ ਕੁਮਾਰ ਕਾਕਾ, ਪੁਸ਼ਪਿੰਦਰ ਬਾਂਸਲ, ਲਾਲ ਚੰਦ ਕਾਂਸਲ, ਅਨਿਲ ਕੁਮਾਰ ਬਿੱਟੂ, ਰਕੇਸ਼ ਜੈਨ, ਸਹਿੰਦਰ ਕਾਂਸਲ, ਅਕਸ਼ੇ ਗੋਪਾਲ, ਵਿਜੇ ਗੋਇਲ, ਪਵਨ ਗੋਇਲ, ਵਰੁਣ ਜਿੰਦਲ, ਰਕੇਸ਼ ਏਰੀਅਨ, ਐਨ.ਕੇ. ਜੈਨ, ਰਾਕੇਸ਼ ਮੰਗਲਾ, ਸੀਤਾ ਰਾਮ ਜੈਨ, ਤਰਸੇਮ ਬਾਂਸਲ, ਨਵੀਨ ਸਾਰੋਵਾਲਾ, ਅਮਿਤ ਮਿੱਤਲ, ਵਰੁਣ ਜਿੰਦਲ, ਗੁਰਜੀਤ ਸਿੰਘ ਸਾਹਨੀ, ਹਰਸ਼ਪਾਲ ਰਾਹੁਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਵੀ ਮੌਜੂਦ ਸਨ।

The post ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮਹਾਰਾਜਾ ਅਗਰਸੈਨ ਚੌਂਕ ਪਟਿਆਲਵੀਆਂ ਨੂੰ ਕੀਤਾ ਸਮਰਪਿਤ appeared first on TheUnmute.com - Punjabi News.

Tags:
  • agarwal-samaj
  • breaking-news
  • maharaja-agarsain-chowk
  • mla-ajit-pal-singh-kohli
  • news
  • patiala

ਚੰਡੀਗੜ੍ਹ, 9 ਦਸੰਬਰ 2023: ਉੱਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਨੇ ਕਿਹਾ ਕਿ ਦਿਵਿਆਂਗ ਲੋਕਾਂ ਨੂੰ ਹਮਦਰਦੀ ਦੀ ਵਸਤੂ ਨਹੀਂ ਮੰਨਿਆ ਜਾਣਾ ਚਾਹੀਦਾ ਹੈ, ਸਗੋ ਉਨ੍ਹਾਂ ਦੇ ਗਿਆਨ, ਯੋਗਤਾ ਅਤੇ ਮਾਹਰਤਾ ਦੇ ਲਈ ਮਨੁੱਖਤਾਯੋਗ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਕ ਅਜਿਹਾ ਇਕੋਸਿਸਟਮ ਬਣਾਉਣ ਦੀ ਜਰੂਰਤ ‘ਤੇ ਜੋਰ ਦਿੱਤਾ ਜਿਸ ਦੇ ਰਾਹੀਂ ਅਸੀਂ ਅਪਾਰ ਪ੍ਰਤਿਭ ਦੇ ਧਨੀ ਸਾਡੇ ਦਿਵਿਆਂਗ ਲੋਕਾਂ ਨੂੰ ਮਜਬੂਤ ਬਣਾ ਸਕਣ।

ਉੱਪ ਰਾਸ਼ਟਰੀਪਤੀ ਅੱਜ ਗੁਰੂਗ੍ਰਾਮ ਦੇ ਸੈਕਟਰ 45 ਸਥਿਤ ਸਾਰਥਕ ਫਾਊਂਡੇਸ਼ਨ ਦੇ ਗਲੋਬਲ ਰਿਸੋਰਸ ਸੈਂਟਰ ਅਤੇ ਦਿਵਿਆਂਗਤਾ ‘ਤੇ 10ਵੇਂ ਕੌਮੀ ਸਮੇਲਨ ਦੇ ਉਦਘਾਟਨ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਉੱਪ ਰਾਸ਼ਟਰਪਤਤੀ ਦਾ ਗੁਰੂਗ੍ਰਾਮ ਆਉਣ ‘ਤੇ ਸਵਾਗਤ ਕੀਤਾ।

ਉੱਪ ਰਾਸ਼ਟਰਪਤੀ (Jagdeep Dhankhar) ਨੇ ਆਪਣੇ ਸੰਬੋਧਨ ਵਿਚ ਡਿਸਲੇਕਸਿਆ ਤੋਂ ਪੀੜਤ ਵਿਗਿਆਨਕ ਅਲਬਰਟ ਆਇਨਸਟੀਨ ਦੇ ਉਦਾਹਰਣ ਦਾ ਵਰਨਣ ਕਰਦੇ ਹੋਏ ਕਿਹਾ ਕਿ ਦਿਵਆਂਗਤਾ ਦੇ ਬਾਰੇ ਵਿਚ ਸਾਡੀ ਧਾਰਣਾ ਅਕਸਰ ਜੋ ਦਿਖਾਈ ਦਿੰਦੀ ਹੈ ਉਸ ‘ਤੇ ਨਿਰਭਰ ਕਰਦੀ ਹੈ। ਹਾਲਾਂਕਿ ਸੱਚੀ ਦਿਵਿਆਂਗਤਾ ਸਿਰਫ ਸਾਹਮਣੇ ਆਉਣ ਵਾਲੀ ਜੀਜਾਂ ਤੋਂ ਕਿਤੇ ਵੱਧ ਹੁੰਦੀ ਹੈ ਜੋ ਕਿ ਮਾਨਸਿਕ, ਅਧਿਆਤਮਿਕ ਅਤੇ ਭਾਵਨਾਤਮਕ ਚਨੌਤੀਆਂ ਦੇ ਦਾਇਰੇ ਤਕ ਫੈਲੀ ਹੋਈ ਹੈ।

ਉੱਪ ਰਾਸ਼ਟਰਪਤੀ ਨੇ ਸਾਰੀ ਤਰ੍ਹਾ ਦੀ ਦਿਵਿਆਂਗਤਾ ਦੇ ਲਈ ਉਪਯੁਕਤ ਹੱਲ ਤਿਆਰ ਕਰਨ ਦੀ ਅਪੀਲ ਕੀਤੀ। ਉੱਪ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿਚ ਉਨ੍ਹਾਂ ਸਮਾਜਿਕ ਧਾਰਣਾਵਾਂ ਵਿਚ ਆਏ ਬਦਲਾਅ ‘ਤੇ ਚਾਨਣ ਪਾਇਆ, ਜੋ ਕਦੀ ਮਹਿਲਾਵਾਂ ਨੂੰ ਮੁਸ਼ਕਲ ਕੰਮਾਂ ਵਿਚ ਅਸਮਰੱਥ ਮੰਨਦੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਮਹਿਲਾਵਾਂ ਵੱਖ -ਵੱਖ ਖੇਤਰਾਂ ਵਿਚ ਮੋਹਰੀ ਭੁਮਿਕਾ ਨਿਭਾ ਰਹੀਆਂ ਹਨ।

ਉੱਪ ਰਾਸ਼ਟਰਪਤੀ ਨੇ ਪ੍ਰੋਗ੍ਰਾਮ ਵਿਚ ਦਿਵਿਆਂਗਜਨਾਂ ਦੇ ਉਥਾਨ ਲਈ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਦਿਵਿਆਂਗਜਨਾਂ ਦੀ ਬਿਹਤਰੀ ਲਈ ਵੱਖ-ਵੱਖ ਖੇਤਰਾਂ ਵਿਚ ਬਿਹਤਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦਿਵਿਆਂਗਾਂ, ਮਹਿਲਾਵਾਂ ਅਤੇ ਘੱਟ ਗਿਣਤੀ ਵਾਲੇ ਕਮਜੋਰ ਵਰਗਾਂ ਦੇ ਮਜਬੂਤੀਕਰਣ ਨੂੰ ਪ੍ਰਾਥਮਿਕਤਾ ਦੇਣ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਾਰਪੋਰੇਟ ਸੰਸਥਾਵਾਂ ਤੋਂ ਆਪਣੇ ਕਾਰਪੋਰੇਟ ਸਮਾਜਿਕ ਜਿਮੇਵਾਰੀ ਫੰਡ ਨੂੰ ਸਮਾਜ ਦੇ ਇੰਨ੍ਹਾਂ ਵਰਗਾਂ ਨੂੰ ਮਜਬੂਤ ਬਣਾਉਣ ਲਈ ਖਰਚ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਸਾਲ 2016 ਵਿਚ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ ਦੀ ਸ਼ਲਾਘਾ ਕਰਦੇ ਹੋਏ ਇਸ ਦੇ ਸੰਪੂਰਨ ਪ੍ਰਾਵਧਾਨਾਂ ‘ਤੇ ਸੰਤੋਸ਼ ਪ੍ਰਗਟਾਇਆ। ਉੱਪ ਰਾਸ਼ਟਰਪਤੀ ਨੇ ਪਿੰਡਾਂ ਅਤੇ ਗ੍ਰਾਮੀਣ ਖੇਤਰਾਂ ਵਿਚ ਵਿਕਲਾਂਗ ਵਿਅਕਤੀਆਂ ਲਈ ਸਹੂਲਤਾਂ ਵਧਾਉਣ ਦੇ ਮੱਦੇਨਜਰ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਦਿਵਿਆਂਗ ਵਿਅਕਤੀਆਂ ਦੇ ਜੀਵਨ ਨੁੰ ਬਿਤਹਰ ਬਣਾਉਣ ਲਈ ਆਊਟ ਆਫ ਬਾਕਸ ਸੋਚਣ ਅਤੇ ਨਵੀਨ ਹੋਣ ਦੇ ਮਹਤੱਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਅਪੀਲ ਕੀਤੀ, ਹਰ ਕਿਸੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਯੋਗਦਾਨ ਦੇਣਾ ਚਾਹੀਦਾ ਹੈ।

ਉੱਪ ਰਾਸ਼ਟਰਪਤੀ ਨੇ ਕਿਹਾ ਕਿ ਇਕ ਸਮੇਂ ਸੀ ਜਦੋਂ ਕਿਸੇ ਵੀ ਤਰ੍ਹਾ ਦੇ ਮਾਰਗਦਰਸ਼ਨ ਦੇ ਲਈ ਅਸੀਂ ਪੱਛਮ ਦੇ ਵੱਲ ਦੇਖਦੇ ਹਨ ਪਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੇ ਸਾਡੀ ਵਿਰਾਸਤ ਜਿਸ ਤੋਂ ਅਸੀਂ ਸਮੂਚੇ ਵਿਸ਼ਵ ਨੂੰ ਇਕ ਪਰਿਵਾਰ ਮੰਨਦੇ ਹਨ ਦੀ ਸੋਚ ਦੇ ਬਦੌਲਤ ਅੱਜ ਭਾਰਤ ਮੋਹਰੀ ਦੇਸ਼ਾਂ ਦੀ ਲਾਇਨ ਵਿਚ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦਾ ਵੱਧਦਾ ਪ੍ਰਭਾਵ ਹੀ ਹੈ ਕਿਅ ਅੱਜ ਵਿਸ਼ਵ ਪੱਧਰ ‘ਤੇ ਭਾਰਤ ਦੀ ਰਾਏ ਨੁੰ ਵੀ ਮਹਤੱਵਪੂਰਨ ਮੰਨਿਆ ਜਾਂਦਾ ਹੈ।

The post ਦਿਵਿਆਂਗ ਲੋਕਾਂ ਨੂੰ ਹਮਦਰਦੀ ਦੀ ਵਸਤੂ ਨਹੀਂ ਸਮਝਿਆ ਜਾਣਾ ਚਾਹੀਦਾ, ਉਹ ਗਿਆਨ, ਯੋਗਤਾ ਦੇ ਭੰਡਾਰ ਹਨ: ਜਗਦੀਪ ਧਨਖੜ appeared first on TheUnmute.com - Punjabi News.

Tags:
  • disabilities-person
  • jagdeep-dhankhar
  • news
  • sympathy
  • vice-president-of-india

ਮੋਹਾਲੀ: ਕੌਮੀ ਲੋਕ ਅਦਾਲਤ ਦੌਰਾਨ 15110 ਕੇਸਾਂ ਦਾ ਕੀਤਾ ਨਿਪਟਾਰਾ

Saturday 09 December 2023 01:03 PM UTC+00 | Tags: breaking-news justicve lok-adalat national-lok-adalat news punjab-news

ਐੱਸ.ਏ.ਐੱਸ ਨਗਰ, 9 ਦਸੰਬਰ 2023: ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਗਏ ਪ੍ਰੋਗਰਾਮ ਅਨੁਸਾਰ ਜਸਟਿਸ ਗੁਰਮੀਤ ਸਿੰਘ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਐਡਮਿਨਿਸਟ੍ਰੇਟਿਵ ਜੱਜ, ਸੈਸ਼ਨਜ਼ ਡਵੀਜ਼ਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੀ ਸਰਪ੍ਰਸਤੀ ਅਤੇ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ. ਨਗਰ ਦੀ ਅਗਵਾਈ ਵਿਚ ਅੱਜ ਕੌਮੀ ਲੋਕ ਅਦਾਲਤ (National Lok Adalat) ਦਾ ਆਯੋਜਨ ਕੀਤਾ ਗਿਆ।

ਇਸ ਲੋਕ ਅਦਾਲਤ (National Lok Adalat)  ਵਿਚ ਰਾਜੀਨਾਮਾ ਯੋਗ ਫੌਜਦਾਰੀ ਕੇਸ, ਚੈਕ ਬਾਊਂਸ ਕੇਸ, ਬੈਂਕ ਰਿਕਵਰੀ ਕੇਸ, ਵਿਵਾਹਿਕ ਝਗੜੇ, ਐਮ.ਏ.ਸੀ.ਟੀ ਕੇਸ, ਕਿਰਤ ਸਬੰਧੀ ਝਗੜੇ, ਲੈਂਡ ਐਕਿਉਜਿ਼ਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ, ਮਾਲ ਵਿਭਾਗ ਨਾਲ ਸਬੰਧਤ ਅਤੇ ਹਰ ਤਰ੍ਹਾਂ ਦੇ ਦੀਵਾਨੀ ਕੇਸ ਨਿਪਟਾਰੇ ਲਈ ਰੱਖੇ ਗਏ।

ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਗਿਆ ਅਤੇ ਵੱਖ ਵੱਖ ਅਦਾਲਤਾਂ ਵਿਚ ਜਾ ਕੇ ਲੋਕਾਂ ਨੂੰ ਰਾਜੀਨਾਮੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕ ਅਦਾਲਤ ਦਾ ਫੈਸਲਾ ਦੋਵਾਂ ਧਿਰਾਂ ਲਈ ਖੁਸ਼ੀ ਲੈ ਕੇ ਆਉਂਦਾ ਹੈ ਕਿਉਂਕਿ ਇਸ ਵਿਚ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਪਸੀ ਭਾਈਚਾਰਾ ਵਧਦਾ ਹੈ ਜੋ ਕਿ ਸਮਾਜ ਦੀ ਤਰੱਕੀ ਲਈ ਬਹੁਤ ਹੀ ਜਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਅਦਾਲਤ ਵਿਚ ਫੈਸਲਾ ਹੋਣ ਤੇ ਕੇਸਾਂ ਵਿੱਚ ਲੱਗੀ ਹੋਈ ਕੋਰਟ ਫੀਸ ਵੀ ਵਾਪਿਸ ਹੋ ਜਾਂਦੀ ਹੈ।

​ ਇਸ ਕੌਮੀ ਲੋਕ ਅਦਾਲਤ ਲਈ ਜਿਲ੍ਹਾ ਅਦਾਲਤ ਮੋਹਾਲੀ ਵਿੱਚ 14 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੀ ਪ੍ਰਧਾਨਗੀ ਕ੍ਰਿਸ਼ਨ ਕੁਮਾਰ ਸਿੰਗਲਾ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਬਰਜਿੰਦਰ ਪਾਲ ਸਿੰਘ, ਪ੍ਰਿੰਸੀਪਲ ਜੱਜ, ਫੈਮਲੀ ਕੋਰਟਸ ਸ੍ਰੀਮਤੀ ਹਰਪ੍ਰੀਤ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਅਨੀਸ਼ ਗੋਇਲ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟਸ ਸ੍ਰੀਮਤੀ ਸੋਨਾਲੀ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਜਗਜੀਤ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ), ਮੁਕੇਸ਼ ਕੁਮਾਰ ਸਿੰਗਲਾ, ਸਿਵਲ ਜੱਜ (ਜੂਨੀਅਰ ਡਵੀਜਨ), ਦੇਵਨੂਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ), ਸ੍ਰੀਮਤੀ ਨੇਹਾ ਜਿੰਦਲ, ਸਿਵਲ ਜੱਜ (ਜੂਨੀਅਰ ਡਵੀਜ਼ਨ), ਕਰਮਜੀਤ ਸਿੰਘ ਸੁੱਲਰ, ਪ੍ਰਜ਼ਾਈਡਿੰਗ ਅਫਸਰ, ਇੰਡਸਟ੍ਰੀਅਲ ਟ੍ਰਿਬਿਊਨਲਸ ਸ੍ਰੀਮਤੀ ਗੁਰਮੀਤ ਕੌਰ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਐਸ.ਕੇ.ਅਗਰਵਾਲ, ਪ੍ਰੈਜ਼ੀਡੈਂਟ, ਜਿਲ੍ਹਾ ਕੰਜਿ਼ਊਮਰ ਫੋਰਮਸ ਕੁਲਦੀਪ ਸਿੰਘ, ਤਹਿਸੀਲਦਾਰ, ਐਸ.ਏ.ਐਸ. ਨਗਰ ਅਤੇ ਮਨਿੰਦਰ ਸਿੰਘ, ਨਾਇਬ ਤਹਿਸੀਲਦਾਰ ਬਨੂੜ ਵਲੋਂ ਕੀਤੀ ਗਈ।

ਇਸ ਤੋਂ ਇਲਾਵਾ ਸਬ-ਡਵੀਜ਼ਨ, ਡੇਰਾਬੱਸੀ ਵਿਖੇ 3 ਬੈਂਚ ਸ਼੍ਰੀਮਤੀ ਪਵਲੀਨ ਸਿੰਘ, ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ)ਸ ਸ੍ਰੀਮਤੀ ਮਨਜੋਤ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਹਰਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਅਤੇ ਸਬ-ਡਵੀਜ਼ਨ, ਖਰੜ ਵਿਖੇ 4 ਬੈਂਚ ਸ੍ਰੀਮਤੀ ਗੀਤਾ ਰਾਣੀ, ਸਿਵਲ ਜੱਜ (ਜੂਨੀਅਰ ਡਵੀਜਨ), ਸ੍ਰੀਮਤੀ ਸ੍ਰੀਮਤੀ ਸੁਦੀਪਾ ਕੌਰ, ਸਿਵਲ ਜੱਜ (ਜੂਨੀਅਰ ਡਵੀਜਨ), ਜਸਵਿੰਦਰ ਸਿੰਘ, ਤਹਿਸੀਲਦਾਰ ਅਤੇ ਸ੍ਰੀਮਤੀ ਜਸਬੀਰ ਕੌਰ, ਨਾਇਬ ਤਹਿਸੀਲਦਾਰ, ਮਾਜਰੀ ਦੀ ਅਗਵਾਈ ਵਿਚ ਗਠਤ ਕੀਤੇ ਗਏ।

​ਇਸ ਰਾਸ਼ਟਰੀ ਲੋਕ ਅਦਾਲਤ ਲਈ ਐਸ.ਏ.ਐਸ. ਨਗਰ, ਡੇਰਾਬੱਸੀ ਅਤੇ ਖਰੜ ਦੀਆਂ ਸਾਰੀਆਂ ਅਦਾਲਤਾਂ ਨੇ ਵੱਧ ਤੋਂ ਵੱਧ ਕੇਸ ਰਾਜ਼ੀਨਾਮੇ ਦੇ ਅਧਾਰ ਤੇ ਨਿਪਟਾਰੇ ਲਈ ਰੱਖੇ। ਜਿਲ੍ਹੇ ਅਤੇ ਸਬ-ਡਵੀਜ਼ਨਾਂ ਦੀਆਂ ਸਾਰੀਆਂ ਅਦਾਲਤਾਂ ਵੱਲੋਂ ਵੱਖ ਵੱਖ ਧਿਰਾਂ ਦੀ ਸਹਿਮਤੀ ਨਾਲ ਕੌਮੀ ਲੋਕ ਅਦਾਲਤ ਵਿਚ ਕੇਸ ਰਾਜ਼ੀਨਾਮੇ ਲਈ ਰੱਖੇ ਗਏ ਅਤੇ ਇਨ੍ਹਾਂ ਦਾ ਨਿਪਟਾਰਾ ਕਰਵਾਇਆ ਗਿਆ।

ਇਸ ਕੌਮੀ ਲੋਕ ਅਦਾਲਤ (National Lok Adalat) ਦੀ ਸਫਲਤਾ ਲਈ ਹਰਪਾਲ ਸਿੰਘ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਜੀਆਂ ਵਲੋਂ ਸਮੇਂ-ਸਮੇਂ ਤੇ ਵੱਖ-ਵੱਖ ਮੀਟਿੰਗਾਂ ਬੁਲਾਈਆਂ ਗਈਆਂ ਸਨ, ਜਿਸ ਵਿੱਚ ਸਾਰੇ ਜੱਜ ਸਹਿਬਾਨਾਂ ਨੂੰ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦੇ ਨਿਪਟਾਰੇ ਲਈ ਉਤਸ਼ਾਹਿਤ ਕੀਤਾ ਗਿਆ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ, ਡੇਰਾਬਸੀ ਅਤੇ ਖਰੜ ਦੇ ਪ੍ਰਧਾਨ ਅਤੇ ਸਕੱਤਰਾਂ ਨੂੰ ਵੀ ਆਪਣੇ ਪੱਧਰ ਤੇ ਇਸ ਕੌਮੀ ਲੋਕ ਅਦਾਲਤ ਦਾ ਪ੍ਰਚਾਰ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਜਿਵੇਂ ਕਿ ਬੈਂਕ, ਬਿਜਲੀ ਵਿਭਾਗ, ਲੇਬਰ ਵਿਭਾਗ ਅਤੇ ਇੰਸ਼ੋਰੈਂਸ ਕੰਪਨੀਆਂ ਆਦਿ ਨੂੰ ਇਸ ਕੌਮੀ ਲੋਕ ਅਦਾਲਤ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨ੍ਹਾਂ ਨੂੰ ਦੱਸਿਆ ਗਿਆ ਕਿ ਜੋ ਵੀ ਕੇਸ ਰਾਜ਼ੀਨਾਮੇ ਦੇ ਅਧਾਰ ਤੇ ਨਿਪਟਾਏ ਜਾ ਸਕਦੇ ਹਨ, ਉਹ ਇਸ ਕੌਮੀ ਲੋਕ ਅਦਾਲਤ ਵਿਚ ਲਗਾਏ ਜਾਣ।

ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 18350 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 15110 ਕੇਸਾਂ ਦਾ ਨਿਪਟਾਰਾ ਕਰਕੇ ਕੁੱਲ 1,03,85,54,961/-ਕੀਮਤ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਪੰਜ ਵਿਆਹਤਾ ਜੋੜਿਆਂ, ਜੋ ਕਿ ਆਪਸੀ ਮਤਭੇਦ ਕਾਰਨ ਅਲੱਗ-ਅਲੱਗ ਰਹਿ ਰਹੇ ਸਨ, ਦੇ ਕੇਸਾਂ ਦੀ ਸੁਣਵਾਈ ਕੀਤੀ ਗਈ। ਲੋਕ ਅਦਾਲਤ ਬੈਂਚ ਦੀਆਂ ਕੋਸ਼ਿਸ਼ਾਂ ਕਰਕੇ ਇਹ ਪੰਜ ਜੋੜੇ ਦੁਬਾਰਾ ਇਕੱਠੇ ਰਹਿਣ ਲਈ ਤਿਆਰ ਹੋ ਗਏ ਅਤੇ ਅਦਾਲਤ ਵਿਚੋਂ ਆਪਣੇ ਘਰ ਇਕੱਠੇ ਗਏ। ਇਨ੍ਹਾਂ ਜੋੜਿਆਂ ਨੂੰ ਇੱਕ-ਇੱਕ ਪੌਦਾ ਯਾਦਗਾਰ ਵਜੋਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਆਪਣੇ ਰਿਸ਼ਤੇ ਅਤੇ ਪੌਦੇ ਦੋਵਾਂ ਨੂੰ ਸੰਭਾਲਣਾ ਅਤੇ ਪਾਲਣਾ ਹੈ।

The post ਮੋਹਾਲੀ: ਕੌਮੀ ਲੋਕ ਅਦਾਲਤ ਦੌਰਾਨ 15110 ਕੇਸਾਂ ਦਾ ਕੀਤਾ ਨਿਪਟਾਰਾ appeared first on TheUnmute.com - Punjabi News.

Tags:
  • breaking-news
  • justicve
  • lok-adalat
  • national-lok-adalat
  • news
  • punjab-news

ਚੰਡੀਗੜ੍ਹ, 9 ਦਸੰਬਰ 2023: ਨਿਊਜ਼ੀਲੈਂਡ (New Zealand) ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ‘ਚ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ । ਇਸ ਜਿੱਤ ਨਾਲ ਸੀਰੀਜ਼ 1-1 ਨਾਲ ਬਰਾਬਰ ਹੋ ਗਈ। ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 150 ਦੌੜਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਦੀ ਇਹ ਟੈਸਟ ਇਤਿਹਾਸ ‘ਚ ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਜਿੱਤ ਸੀ।

ਢਾਕਾ ‘ਚ ਮੈਚ ਦੇ ਚੌਥੇ ਦਿਨ ਸ਼ਨੀਵਾਰ ਨੂੰ ਬੰਗਲਾਦੇਸ਼ ਨੇ 38/2 ਦੇ ਸਕੋਰ ਨਾਲ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ। ਟੀਮ 144 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਨਿਊਜ਼ੀਲੈਂਡ ਨੂੰ 137 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ (New Zealand) ਨੇ ਇਹ ਟੀਚਾ ਛੇ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਪਲੇਅਰ ਆਫ ਦਿ ਮੈਚ ਗਲੇਨ ਫਿਲਿਪਸ ਅਤੇ ਪਲੇਅਰ ਆਫ ਦਿ ਸੀਰੀਜ਼ ਤਾਇਜੁਲ ਇਸਲਾਮ ਚੁਣੇ ਗਏ।

The post NZ vs BAN: ਨਿਊਜ਼ੀਲੈਂਡ ਨੇ ਆਖ਼ਰੀ ਟੈਸਟ ਮੈਚ ‘ਚ ਬੰਗਲਾਦੇਸ਼ ਨੂੰ ਹਰਾਇਆ, ਸੀਰੀਜ਼ 1-1 ਨਾਲ ਬਰਾਬਰ appeared first on TheUnmute.com - Punjabi News.

Tags:
  • bangladesh
  • breaking-news
  • news
  • new-zealand
  • nz-vs-ban
  • test-series-news

ਚੰਡੀਗੜ੍ਹ, 9 ਦਸੰਬਰ 2023: ਲੁਧਿਆਣਾ ‘ਚ ਸ਼ੁੱਕਰਵਾਰ ਰਾਤ ਕਰੀਬ 11.50 ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਮੈਡੀਕਲ ਸਟੋਰ (medical store) ਦੇ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਸਟੋਰ ਦੇ ਮਾਲਕ ਦੀ ਲੱਤ ਵਿੱਚ ਲੱਗੀ ਹੈ । ਇਸ ਤੋਂ ਬਾਅਦ ਉਹ ਕੂਲਰ ਦੇ ਪਿੱਛੇ ਲੁਕ ਗਏ । ਹਮਲਾਵਰ ਉਸ ਦਾ ਕਾਊਂਟਰ ‘ਤੇ ਰੱਖਿਆ 1 ਲੱਖ ਰੁਪਏ ਦਾ ਬੈਗ ਲੈ ਗਏ। ਜ਼ਖਮੀ ਦੁਕਾਨਦਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਚੰਡੀਗੜ੍ਹ ਰੋਡ 'ਤੇ ਸਥਿਤ ਮੈਡੀਕਲ ਦੀ ਦੁਕਾਨ (medical store) ਚਲਾਉਣ ਵਾਲੇ ਸੂਰਜ ਰਾਜਪੂਤ ਨੇ ਦੱਸਿਆ ਕਿ ਉਹ ਸਰਪੰਚ ਕਲੋਨੀ ਦਾ ਵਸਨੀਕ ਹੈ। ਉਹ 5 ਸਾਲਾਂ ਤੋਂ ਕਿਰਾਏ ਦੀ ਦੁਕਾਨ ‘ਤੇ ਮੈਡੀਕਲ ਦੀ ਦੁਕਾਨ ਚਲਾ ਰਿਹਾ ਹੈ। ਸ਼ੁੱਕਰਵਾਰ ਦੇਰ ਰਾਤ ਉਹ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਅਚਾਨਕ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਸ਼ਰਾਬ ਪੀ ਕੇ ਉਸ ਦੀ ਦੁਕਾਨ ‘ਤੇ ਆ ਕੇ ਰੁਕ ਗਏ। ਉਸ ਨੇ ਪਿਸਤੌਲ ਤਾਣ ਕੇ ਉਸ ਦੀ ਜੇਬ ਵਿੱਚੋਂ ਮੋਬਾਈਲ, ਨਕਦੀ ਅਤੇ ਲੈਪਟਾਪ ਕੱਢ ਲਿਆ।

ਥਾਣਾ ਜਮਾਲਪੁਰ ਦੇ ਐਸਐਚਓ ਜਸਪਾਲ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਜਾ ਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ। ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

The post ਲੁਧਿਆਣਾ ‘ਚ ਨੌਜਵਾਨਾਂ ਨੇ ਮੈਡੀਕਲ ਸਟੋਰ ਦੇ ਮਾਲਕ ਦੇ ਪੈਰ ‘ਚ ਮਾਰੀ ਗੋਲੀ, ਲੈਪਟਾਪ ਤੇ ਨਕਦੀ ਲੈ ਕੇ ਹੋਏ ਫ਼ਰਾਰ appeared first on TheUnmute.com - Punjabi News.

Tags:
  • breaking-news
  • crime
  • latest-news
  • ludhiana
  • ludhiana-police
  • news
  • punjab-police
  • robbery

ਪੰਜਾਬ ਭਰ 'ਚ ਲਗਾਈ ਕੌਮੀ ਲੋਕ ਅਦਾਲਤ, 384 ਬੈਂਚਾਂ ਵੱਲੋਂ 2.97 ਲੱਖ ਕੇਸਾਂ ਦੀ ਸੁਣਵਾਈ

Saturday 09 December 2023 01:31 PM UTC+00 | Tags: breaking-news national-lok-adalat news punjab punjab-government the-unmute-breaking-news

ਚੰਡੀਗੜ੍ਹ, 09 ਦਸੰਬਰ 2023: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੀ ਅਗਵਾਈ ਹੇਠ ਅੱਜ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ (National Lok Adalat) ਲਗਾਈ ਗਈ।

ਇਸ ਲੋਕ ਅਦਾਲਤ ਵਿੱਚ ਕੁੱਲ 384 ਬੈਂਚਾਂ ਵਿੱਚ ਲਗਭਗ 2.97 ਲੱਖ ਕੇਸ ਸੁਣਵਾਈ ਲਈ ਪੇਸ਼ ਹੋਏ। ਇਸ ਲੋਕ ਅਦਾਲਤ ਵਿਚ ਦੀਵਾਨੀ ਕੇਸ, ਘਰੇਲੂ ਝਗੜੇ, ਜਾਇਦਾਦ ਦੇ ਝਗੜਿਆਂ, ਚੈੱਕ ਬਾਊਂਸ ਦੇ ਕੇਸ, ਮਜ਼ਦੂਰੀ ਸਬੰਧੀ ਮਾਮਲੇ, ਕ੍ਰਿਮੀਨਲ ਕੰਪਾਊਂਡੇਬਲ ਕੇਸ, ਵੱਖ-ਵੱਖ ਐਫ.ਆਈ.ਆਰਜ਼ ਦੀਆਂ ਕੈਂਸਲੇਸ਼ਨ/ਅਣਟ੍ਰੇਸਡ ਰਿਪੋਰਟਾਂ ਆਦਿ ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ 'ਤੇ ਸੁਣਵਾਈ ਕੀਤੀ ਗਈ।

ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਅਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਿਸ ਸਮ੍ਰਿਤੀ ਧੀਰ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ (National Lok Adalat) ਦਾ ਮੁੱਖ ਮੰਤਵ ਆਪਸੀ ਸਮਝੌਤੇ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਹੈ। ਲੋਕਾਂ ਨੂੰ ਵਿਕਲਪੀ ਝਗੜਾ ਨਿਵਾਰਣ ਕੇਂਦਰਾਂ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਵਾਉਣਾ ਚਾਹੀਦਾ ਹੈ ਕਿਉਂ ਜੋ ਇਸ ਨਾਲ ਲੋਕਾਂ ਦੇ ਕੀਮਤੀ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ।

ਮੈਂਬਰ ਸਕੱਤਰ ਨੇ ਅੱਗੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਲੋਕਾਂ ਦੇ ਫੈਸਲੇ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਅਦਾਲਤਾਂ ਵਿਚ ਆਪਣੇ ਕੇਸਾਂ ਦਾ ਫੈਸਲਾ ਕਰਵਾ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

The post ਪੰਜਾਬ ਭਰ ‘ਚ ਲਗਾਈ ਕੌਮੀ ਲੋਕ ਅਦਾਲਤ, 384 ਬੈਂਚਾਂ ਵੱਲੋਂ 2.97 ਲੱਖ ਕੇਸਾਂ ਦੀ ਸੁਣਵਾਈ appeared first on TheUnmute.com - Punjabi News.

Tags:
  • breaking-news
  • national-lok-adalat
  • news
  • punjab
  • punjab-government
  • the-unmute-breaking-news

ਕੌਮੀ ਲੋਕ ਅਦਾਲਤ ਦੌਰਾਨ 15110 ਕੇਸਾਂ ਦਾ ਕੀਤਾ ਨਿਪਟਾਰਾ

Saturday 09 December 2023 01:42 PM UTC+00 | Tags: breaking-news news punjab-and-haryana-high-court the-unmute-breaking the-unmute-breaking-news

ਐਸ ਏ ਐਸ ਨਗਰ, 9 ਦਸੰਬਰ 2023: ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵਲੋਂ ਭੇਜੇ ਗਏ ਪ੍ਰੋਗਰਾਮ ਅਨੁਸਾਰ ਜਸਟਿਸ ਗੁਰਮੀਤ ਸਿੰਘ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜਸਟਿਸ ਅਨੂਪਇੰਦਰ ਸਿੰਘ ਗਰੇਵਾਲ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਐਡਮਿਨਿਸਟ੍ਰੇਟਿਵ ਜੱਜ, ਸੈਸ਼ਨਜ਼ ਡਵੀਜ਼ਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੀ ਸਰਪ੍ਰਸਤੀ ਅਤੇ ਹਰਪਾਲ ਸਿੰਘ, ਜਿਲ੍ਹਾ ਅਤੇ ਸੈਸ਼ਨਜ਼ ਜੱਜ, ਐਸ.ਏ.ਐਸ. ਨਗਰ ਦੀ ਅਗਵਾਈ ਵਿਚ ਅੱਜ ਕੌਮੀ ਲੋਕ ਅਦਾਲਤ (National Lok Adalat) ਦਾ ਆਯੋਜਨ ਕੀਤਾ ਗਿਆ।

ਇਸ ਲੋਕ ਅਦਾਲਤ ਵਿਚ ਰਾਜੀਨਾਮਾ ਯੋਗ ਫੌਜਦਾਰੀ ਕੇਸ, ਚੈਕ ਬਾਊਂਸ ਕੇਸ, ਬੈਂਕ ਰਿਕਵਰੀ ਕੇਸ, ਵਿਵਾਹਿਕ ਝਗੜੇ, ਐਮ.ਏ.ਸੀ.ਟੀ ਕੇਸ, ਕਿਰਤ ਸਬੰਧੀ ਝਗੜੇ, ਲੈਂਡ ਐਕਿਉਜਿ਼ਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ, ਮਾਲ ਵਿਭਾਗ ਨਾਲ ਸਬੰਧਤ ਅਤੇ ਹਰ ਤਰ੍ਹਾਂ ਦੇ ਦੀਵਾਨੀ ਕੇਸ ਨਿਪਟਾਰੇ ਲਈ ਰੱਖੇ ਗਏ।

ਮਨਜਿੰਦਰ ਸਿੰਘ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲੋਕ ਅਦਾਲਤ ਦੇ ਬੈਂਚਾਂ ਦਾ ਦੌਰਾ ਕੀਤਾ ਗਿਆ ਅਤੇ ਵੱਖ ਵੱਖ ਅਦਾਲਤਾਂ ਵਿਚ ਜਾ ਕੇ ਲੋਕਾਂ ਨੂੰ ਰਾਜੀਨਾਮੇ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕ ਅਦਾਲਤ ਦਾ ਫੈਸਲਾ ਦੋਵਾਂ ਧਿਰਾਂ ਲਈ ਖੁਸ਼ੀ ਲੈ ਕੇ ਆਉਂਦਾ ਹੈ ਕਿਉਂਕਿ ਇਸ ਵਿਚ ਦੋਵਾਂ ਧਿਰਾਂ ਦੀ ਜਿੱਤ ਹੁੰਦੀ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਪਸੀ ਭਾਈਚਾਰਾ ਵਧਦਾ ਹੈ ਜੋ ਕਿ ਸਮਾਜ ਦੀ ਤਰੱਕੀ ਲਈ ਬਹੁਤ ਹੀ ਜਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਅਦਾਲਤ ਵਿਚ ਫੈਸਲਾ ਹੋਣ ਤੇ ਕੇਸਾਂ ਵਿੱਚ ਲੱਗੀ ਹੋਈ ਕੋਰਟ ਫੀਸ ਵੀ ਵਾਪਿਸ ਹੋ ਜਾਂਦੀ ਹੈ।

ਇਸ ਕੌਮੀ ਲੋਕ ਅਦਾਲਤ ਲਈ ਜਿਲ੍ਹਾ ਅਦਾਲਤ ਮੋਹਾਲੀ ਵਿੱਚ 14 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੀ ਪ੍ਰਧਾਨਗੀ  ਕ੍ਰਿਸ਼ਨ ਕੁਮਾਰ ਸਿੰਗਲਾ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਬਰਜਿੰਦਰ ਪਾਲ ਸਿੰਘ, ਪ੍ਰਿੰਸੀਪਲ ਜੱਜ, ਫੈਮਲੀ ਕੋਰਟਸ ਸ੍ਰੀਮਤੀ ਹਰਪ੍ਰੀਤ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ), ਅਨੀਸ਼ ਗੋਇਲ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟਸ ਸ੍ਰੀਮਤੀ ਸੋਨਾਲੀ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਜਗਜੀਤ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ), ਮੁਕੇਸ਼ ਕੁਮਾਰ ਸਿੰਗਲਾ, ਸਿਵਲ ਜੱਜ (ਜੂਨੀਅਰ ਡਵੀਜਨ), ਦੇਵਨੂਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ), ਸ੍ਰੀਮਤੀ ਨੇਹਾ ਜਿੰਦਲ, ਸਿਵਲ ਜੱਜ (ਜੂਨੀਅਰ ਡਵੀਜ਼ਨ), ਕਰਮਜੀਤ ਸਿੰਘ ਸੁੱਲਰ, ਪ੍ਰਜ਼ਾਈਡਿੰਗ ਅਫਸਰ, ਇੰਡਸਟ੍ਰੀਅਲ ਟ੍ਰਿਬਿਊਨਲਸ ਸ੍ਰੀਮਤੀ ਗੁਰਮੀਤ ਕੌਰ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਐਸ.ਕੇ.ਅਗਰਵਾਲ, ਪ੍ਰੈਜ਼ੀਡੈਂਟ, ਜਿਲ੍ਹਾ ਕੰਜਿ਼ਊਮਰ ਫੋਰਮਸ ਕੁਲਦੀਪ ਸਿੰਘ, ਤਹਿਸੀਲਦਾਰ, ਐਸ.ਏ.ਐਸ. ਨਗਰ ਅਤੇ ਮਨਿੰਦਰ ਸਿੰਘ, ਨਾਇਬ ਤਹਿਸੀਲਦਾਰ ਬਨੂੜ ਵਲੋਂ ਕੀਤੀ ਗਈ।

ਇਸ ਤੋਂ ਇਲਾਵਾ ਸਬ-ਡਵੀਜ਼ਨ, ਡੇਰਾਬੱਸੀ ਵਿਖੇ 3 ਬੈਂਚ ਸ਼੍ਰੀਮਤੀ ਪਵਲੀਨ ਸਿੰਘ, ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ)ਸ ਸ੍ਰੀਮਤੀ ਮਨਜੋਤ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਹਰਿੰਦਰਜੀਤ ਸਿੰਘ, ਨਾਇਬ ਤਹਿਸੀਲਦਾਰ ਅਤੇ ਸਬ-ਡਵੀਜ਼ਨ, ਖਰੜ ਵਿਖੇ 4 ਬੈਂਚ ਸ੍ਰੀਮਤੀ ਗੀਤਾ ਰਾਣੀ, ਸਿਵਲ ਜੱਜ (ਜੂਨੀਅਰ ਡਵੀਜਨ), ਸ੍ਰੀਮਤੀ ਸ੍ਰੀਮਤੀ ਸੁਦੀਪਾ ਕੌਰ, ਸਿਵਲ ਜੱਜ (ਜੂਨੀਅਰ ਡਵੀਜਨ), ਜਸਵਿੰਦਰ ਸਿੰਘ, ਤਹਿਸੀਲਦਾਰ ਅਤੇ ਸ੍ਰੀਮਤੀ ਜਸਬੀਰ ਕੌਰ, ਨਾਇਬ ਤਹਿਸੀਲਦਾਰ, ਮਾਜਰੀ ਦੀ ਅਗਵਾਈ ਵਿਚ ਗਠਤ ਕੀਤੇ ਗਏ।

ਇਸ ਰਾਸ਼ਟਰੀ ਲੋਕ ਅਦਾਲਤ (National Lok Adalat) ਲਈ ਐਸ.ਏ.ਐਸ. ਨਗਰ, ਡੇਰਾਬੱਸੀ ਅਤੇ ਖਰੜ ਦੀਆਂ ਸਾਰੀਆਂ ਅਦਾਲਤਾਂ ਨੇ ਵੱਧ ਤੋਂ ਵੱਧ ਕੇਸ ਰਾਜ਼ੀਨਾਮੇ ਦੇ ਅਧਾਰ ਤੇ ਨਿਪਟਾਰੇ ਲਈ ਰੱਖੇ। ਜਿਲ੍ਹੇ ਅਤੇ ਸਬ-ਡਵੀਜ਼ਨਾਂ ਦੀਆਂ ਸਾਰੀਆਂ ਅਦਾਲਤਾਂ ਵੱਲੋਂ ਵੱਖ ਵੱਖ ਧਿਰਾਂ ਦੀ ਸਹਿਮਤੀ ਨਾਲ ਕੌਮੀ ਲੋਕ ਅਦਾਲਤ ਵਿਚ ਕੇਸ ਰਾਜ਼ੀਨਾਮੇ ਲਈ ਰੱਖੇ ਗਏ ਅਤੇ ਇਨ੍ਹਾਂ ਦਾ ਨਿਪਟਾਰਾ ਕਰਵਾਇਆ ਗਿਆ। ਇਸ ਕੌਮੀ ਲੋਕ ਅਦਾਲਤ ਦੀ ਸਫਲਤਾ ਲਈ ਹਰਪਾਲ ਸਿੰਘ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਜੀਆਂ ਵਲੋਂ ਸਮੇਂ-ਸਮੇਂ ਤੇ ਵੱਖ-ਵੱਖ ਮੀਟਿੰਗਾਂ ਬੁਲਾਈਆਂ ਗਈਆਂ ਸਨ, ਜਿਸ ਵਿੱਚ ਸਾਰੇ ਜੱਜ ਸਹਿਬਾਨਾਂ ਨੂੰ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦੇ ਨਿਪਟਾਰੇ ਲਈ ਉਤਸ਼ਾਹਿਤ ਕੀਤਾ ਗਿਆ।

ਜਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਬਾਰ ਐਸੋਸੀਏਸ਼ਨ ਐਸ.ਏ.ਐਸ. ਨਗਰ, ਡੇਰਾਬਸੀ ਅਤੇ ਖਰੜ ਦੇ ਪ੍ਰਧਾਨ ਅਤੇ ਸਕੱਤਰਾਂ ਨੂੰ ਵੀ ਆਪਣੇ ਪੱਧਰ ਤੇ ਇਸ ਕੌਮੀ ਲੋਕ ਅਦਾਲਤ ਦਾ ਪ੍ਰਚਾਰ ਕਰਨ ਲਈ ਉਤਸ਼ਾਹਿਤ ਕਰਨ ਦੇ ਨਾਲ ਨਾਲ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਜਿਵੇਂ ਕਿ ਬੈਂਕ, ਬਿਜਲੀ ਵਿਭਾਗ, ਲੇਬਰ ਵਿਭਾਗ ਅਤੇ ਇੰਸ਼ੋਰੈਂਸ ਕੰਪਨੀਆਂ ਆਦਿ ਨੂੰ ਇਸ ਕੌਮੀ ਲੋਕ ਅਦਾਲਤ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨ੍ਹਾਂ ਨੂੰ ਦੱਸਿਆ ਗਿਆ ਕਿ ਜੋ ਵੀ ਕੇਸ ਰਾਜ਼ੀਨਾਮੇ ਦੇ ਅਧਾਰ ਤੇ ਨਿਪਟਾਏ ਜਾ ਸਕਦੇ ਹਨ, ਉਹ ਇਸ ਕੌਮੀ ਲੋਕ ਅਦਾਲਤ ਵਿਚ ਲਗਾਏ ਜਾਣ।

ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 18350 ਕੇਸ ਨਿਪਟਾਰੇ ਲਈ ਰੱਖੇ ਗਏ ਜਿਨ੍ਹਾਂ ਵਿੱਚੋਂ 15110 ਕੇਸਾਂ ਦਾ ਨਿਪਟਾਰਾ ਕਰਕੇ ਕੁੱਲ 1,03,85,54,961/-ਕੀਮਤ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਪੰਜ ਵਿਆਹਤਾ ਜੋੜਿਆਂ, ਜੋ ਕਿ ਆਪਸੀ ਮਤਭੇਦ ਕਾਰਨ ਅਲੱਗ-ਅਲੱਗ ਰਹਿ ਰਹੇ ਸਨ, ਦੇ ਕੇਸਾਂ ਦੀ ਸੁਣਵਾਈ ਕੀਤੀ ਗਈ। ਲੋਕ ਅਦਾਲਤ ਬੈਂਚ ਦੀਆਂ ਕੋਸ਼ਿਸ਼ਾਂ ਕਰਕੇ ਇਹ ਪੰਜ ਜੋੜੇ ਦੁਬਾਰਾ ਇਕੱਠੇ ਰਹਿਣ ਲਈ ਤਿਆਰ ਹੋ ਗਏ ਅਤੇ ਅਦਾਲਤ ਵਿਚੋਂ ਆਪਣੇ ਘਰ ਇਕੱਠੇ ਗਏ। ਇਨ੍ਹਾਂ ਜੋੜਿਆਂ ਨੂੰ ਇੱਕ-ਇੱਕ ਪੌਦਾ ਯਾਦਗਾਰ ਵਜੋਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਆਪਣੇ ਰਿਸ਼ਤੇ ਅਤੇ ਪੌਦੇ ਦੋਵਾਂ ਨੂੰ ਸੰਭਾਲਣਾ ਅਤੇ ਪਾਲਣਾ ਹੈ।

The post ਕੌਮੀ ਲੋਕ ਅਦਾਲਤ ਦੌਰਾਨ 15110 ਕੇਸਾਂ ਦਾ ਕੀਤਾ ਨਿਪਟਾਰਾ appeared first on TheUnmute.com - Punjabi News.

Tags:
  • breaking-news
  • news
  • punjab-and-haryana-high-court
  • the-unmute-breaking
  • the-unmute-breaking-news

ਚੰਡੀਗੜ੍ਹ, 9 ਦਸੰਬਰ 2023: ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਆਪਣੀ ਮੁਹਿੰਮ ਦੌਰਾਨ ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਵਿੱਚ ਵੱਡੇ ਘਪਲੇ ਦਾ ਪਰਦਾਫਾਸ਼ ਕਰਦਿਆਂ ਦੋ ਸਾਬਕਾ ਰਜਿਸਟਰਾਰਾਂ ਅਤੇ ਇੱਕ ਸੁਪਰਡੈਂਟ ਨੂੰ ਕਥਿਤ ਤੌਰ ‘ਤੇ ਨਿੱਜੀ ਫਾਰਮੇਸੀ ਸੰਸਥਾਵਾਂ ਦੇ ਸਹਿਯੋਗ ਨਾਲ ਉਮੀਦਵਾਰਾਂ ਦੀ ਰਜਿਸਟਰੇਸ਼ਨ ਕਰਨ ਅਤੇ ਫਾਰਮਾਸਿਸਟਾਂ ਨੂੰ ਸਰਟੀਫਿਕੇਟ ਜਾਰੀ ਕਰਨ ਨਾਲ ਸਬੰਧਤ ਗੰਭੀਰ ਬੇਨਿਯਮੀਆਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਇੰਕੁਆਰੀ ਨੰ. 04/2019 ਦੌਰਾਨ ਹੋਈ ਪੁਛਗਿੱਛ ਉਪਰੰਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪਰਵੀਨ ਕੁਮਾਰ ਭਾਰਦਵਾਜ ਤੇ ਡਾ. ਤੇਜਬੀਰ ਸਿੰਘ (ਦੋਵੇਂ ਸਾਬਕਾ ਰਜਿਸਟਰਾਰ), ਅਤੇ ਅਸ਼ੋਕ ਕੁਮਾਰ ਲੇਖਾਕਾਰ (ਮੌਜੂਦਾ ਸੁਪਰਡੈਂਟ) ਸ਼ਾਮਲ ਹਨ।  ਉਨ੍ਹਾਂ ਅੱਗੇ ਦੱਸਿਆ ਕਿ ਪਰਵੀਨ ਕੁਮਾਰ ਭਾਰਦਵਾਜ ਨੇ 2001 ਤੋਂ 2009 ਅਤੇ 24.12.2013 ਤੋਂ 25.3.2015 ਤੱਕ ਪੀ.ਐਸ.ਪੀ.ਸੀ. ਦੇ ਰਜਿਸਟਰਾਰ ਵਜੋਂ ਸੇਵਾਵਾਂ ਨਿਭਾਈਆਂ, ਜਦੋਂ ਕਿ ਡਾ. ਤੇਜਬੀਰ ਸਿੰਘ 23.8.2013 ਤੋਂ 24.12.2013 ਤੱਕ ਇਸ ਅਹੁਦੇ ‘ਤੇ ਰਹੇ। ਵਿਜੀਲੈਂਸ ਜਾਂਚ ਅਨੁਸਾਰ ਲੇਖਾਕਾਰ ਅਸ਼ੋਕ ਕੁਮਾਰ ਵੀ ਇਸ ਘਪਲੇ ਵਿੱਚ ਸ਼ਾਮਲ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਦੌਰਾਨ ਤਸਦੀਕ ਪ੍ਰਕਿਰਿਆ ਵਿੱਚ ਕੀਤੀ ਅਣਗਿਹਲੀ ਦਾ ਪਤਾ ਲੱਗਾ ਹੈ। ਇਸ ਤੋਂ ਇਲਾਵਾ ਆਮ ਨਿਰੀਖਣ ਦੌਰਾਨ ਕਈ ਜਾਅਲੀ ਡੀ-ਫਾਰਮੇਸੀ ਸਰਟੀਫਿਕੇਟਾਂ ਦਾ ਵੀ ਪਤਾ ਲੱਗਾ ਹੈ। ਇਸ ਜਾਂਚ ਦੌਰਾਨ ਇਹ ਸਪੱਸ਼ਟ ਹੋਇਆ ਕਿ ਪੰਜਾਬ ਦੇ 105 ਫਾਰਮੇਸੀ ਕਾਲਜਾਂ ਵਿੱਚ ਚੱਲਦੇ ਡੀ-ਫਾਰਮੇਸੀ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਦੌਰਾਨ ਉਕਤ ਦੋਸ਼ੀ ਰਜਿਸਟਰਾਰਾਂ ਅਤੇ ਕਰਮਚਾਰੀਆਂ ਵੱਲੋਂ ਸਖ਼ਤ ਪ੍ਰੋਟੋਕੋਲ ਅਤੇ ਲਾਜ਼ਮੀ ਵਿਦਿਅਕ ਯੋਗਤਾਵਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ।
ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਜੋ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਡੀ-ਫਾਰਮੇਸੀ ਕੋਰਸਾਂ ਦੇ ਦਾਖਲਿਆਂ ਦੀ ਆਨਲਾਈਨ ਕਾਊਂਸਲਿੰਗ ਕਰਵਾਉਂਦਾ ਹੈ ਉਸ ਕਾਊਂਸਲਿੰਗ ਦੌਰਾਨ ਪ੍ਰਾਈਵੇਟ ਸੰਸਥਾਵਾਂ ਵਿੱਚ ਖਾਲੀ ਅਸਾਮੀਆਂ ਰਹਿ ਜਾਂਦੀਆਂ ਹਨ। ਇਨ੍ਹਾਂ ਸੀਟਾਂ ਨੂੰ ਭਰਨ ਲਈ ਪ੍ਰਾਈਵੇਟ ਕਾਲਜਾਂ ਨੇ ਕਥਿਤ ਤੌਰ ‘ਤੇ ਉਕਤ ਰਜਿਸਟਰਾਰਾਂ ਅਤੇ ਪੀ.ਐਸ.ਪੀ.ਸੀ. ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਮਾਈਗ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ ਬਿਨਾਂ, ਇਨ੍ਹਾਂ ਉਮੀਦਵਾਰਾਂ ਤੋਂ ਵੱਡੀ ਰਿਸ਼ਵਤ ਲੈ ਕੇ ਕਥਿਤ ਤੌਰ ‘ਤੇ ਦਾਖਲਾ ਦਿੱਤਾ। ਇਸ ਤੋਂ ਇਲਾਵਾ, ਪ੍ਰਾਈਵੇਟ ਤੌਰ ‘ਤੇ ਮੈਡੀਕਲ ਜਾਂ ਗੈਰ-ਮੈਡੀਕਲ ਸਟ੍ਰੀਮਾਂ ਵਿੱਚ 10+2 ਕਰਨ ਵਾਲੇ ਕਈ ਵਿਦਿਆਰਥੀਆਂ ਨੂੰ ਵੀ ਲੋੜੀਂਦੀ 10+2 ਵਿਦਿਅਕ ਯੋਗਤਾਵਾਂ ਨਾਲ ਡੀ-ਫਾਰਮੇਸੀ ਕੋਰਸ ਵਿਚ ਦਾਖਲਾ ਦਿੱਤਾ ਗਿਆ, ਜਦੋਂ ਕਿ ਯੋਗਤਾ ਅਨੁਸਾਰ 10+2 ਰੈਗੂਲਰ ਤੌਰ ‘ਤੇ ਅਤੇ ਵਿਗਿਆਨ ਦੇ ਪ੍ਰੈਕਟੀਕਲ ਵਿਚ ਭਾਗ ਲੈ ਕੇ ਪਾਸ ਕੀਤੀ ਹੋਣੀ ਚਾਹੀਦੀ ਹੈ।
ਬੁਲਾਰੇ (Vigilance) ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰਿਸ਼ਵਤਾਂ ਬਦਲੇ ਨਿੱਜੀ ਫਾਰਮੇਸੀ ਕਾਲਜਾਂ ਨਾਲ ਮਿਲੀਭੁਗਤ ਕਰਕੇ ਬਿਨਾਂ ਲਾਜ਼ਮੀ ਮਾਈਗ੍ਰੇਸ਼ਨ ਸਰਟੀਫਿਕੇਟ ਅਤੇ 10+2 ਸਰਟੀਫਿਕੇਟਾਂ ਦੀ ਤਸਦੀਕ ਕੀਤੇ ਬਿਨਾਂ ਦਾਖਲਿਆਂ ਦੀ ਇਜਾਜ਼ਤ ਦਿੱਤੀ। ਇਸ ਤੋਂ ਇਲਾਵਾ, ਭਾਰਤ ਵਿੱਚ ਕਾਉਂਸਿਲ ਆਫ਼ ਬੋਰਡ ਆਫ਼ ਸਕੂਲ ਐਜੂਕੇਸ਼ਨ (ਸੀ.ਓ.ਬੀ.ਐਸ.ਈ.) ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਦੁਆਰਾ ਜਾਰੀ ਸਰਟੀਫਿਕੇਟਾਂ ਦੀ ਪ੍ਰਵਾਨਗੀ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਸਬੰਧ ਵਿੱਚ ਬੇਨਿਯਮੀਆਂ ਸਾਹਮਣੇ ਆਈਆਂ ਹਨ। ਪੀ.ਐਸ.ਪੀ.ਸੀ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪ੍ਰਾਈਵੇਟ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਇਨ੍ਹਾਂ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕਰਵਾਕੇ ਸਰਟੀਫਿਕੇਟ ਜਾਰੀ ਕੀਤੇ ਅਤੇ ਅਜਿਹੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ 'ਤੇ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਮਿਲੀ ਜਾਂ ਮੈਡੀਕਲ ਦੁਕਾਨਾਂ ਸਥਾਪਤ ਕਰਨ ਵਿੱਚ ਮੱਦਦ ਕੀਤੀ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਪਰਵੀਨ ਕੁਮਾਰ ਭਾਰਦਵਾਜ ਨੂੰ 31.3.2011 ਨੂੰ ਫ਼ਰਜੀ ਦਾਖਲਿਆਂ, ਜਾਅਲੀ ਸਰਟੀਫਿਕੇਟਾਂ, ਰਿਕਾਰਡ ਵਿੱਚ ਹੇਰਾਫੇਰੀ ਅਤੇ ਡਿਸਪੈਚ ਰਜਿਸਟਰ ਵਿੱਚ ਗਲਤੀਆਂ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ 24.12.2013 ਨੂੰ ਰਜਿਸਟਰਾਰ ਵਜੋਂ ਦੁਬਾਰਾ ਨਿਯੁਕਤ ਕਰ ਦਿੱਤਾ ਸੀ ਪਰ 25.3.2015 ਨੂੰ ਹਾਈ ਕੋਰਟ ਦੀ ਰਿੱਟ ਪਟੀਸ਼ਨ ਕਾਰਨ ਉਸ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਡਾਇਰੈਕਟਰ, ਮੈਡੀਕਲ ਸਿੱਖਿਆ ਅਤੇ ਖੋਜ (ਡੀ.ਆਰ.ਐਮ.ਈ.), ਅਤੇ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵੱਲੋਂ ਕੀਤੀ ਗਈ ਤਸਦੀਕ ਦੌਰਾਨ ਦਾਖਲਿਆਂ ਅਤੇ ਪੀ.ਐਸ.ਪੀ.ਸੀ. ਦੀ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਕਾਫੀ ਬੇਨਿਯਮੀਆਂ ਦਾ ਪਤਾ ਲੱਗਾ। ਅੰਮ੍ਰਿਤਸਰ ਅਤੇ ਫਰੀਦਕੋਟ ਕਾਲਜਾਂ ਦੀਆਂ ਰਿਪੋਰਟਾਂ ਨੇ ਪੀ.ਐਸ.ਪੀ.ਸੀ. ਵਿਖੇ ਦਾਖਲਿਆਂ ਅਤੇ ਰਜਿਸਟ੍ਰੇਸ਼ਨ ਵਿੱਚ ਹੇਰਾਫੇਰੀ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ 2005 ਤੋਂ 2022 ਦਰਮਿਆਨ 143 ਵਿਦਿਆਰਥੀਆਂ ਦੇ ਜਾਅਲੀ ਸਰਟੀਫਿਕੇਟਾਂ ਦਾ ਪਰਦਾਫਾਸ਼ ਹੋਇਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਆਪਣੇ ਸਬੰਧਾਂ ਦਾ ਫਾਇਦਾ ਉਠਾਉਂਦਿਆਂ ਪ੍ਰਾਈਵੇਟ ਕਾਲਜਾਂ ਵਿੱਚ ਡੀ-ਫਾਰਮੇਸੀ ਦੇ ਡਿਪਲੋਮੇ ਮੁਕੰਮਲ ਕੀਤੇ।
ਪੀ.ਐਸ.ਪੀ.ਸੀ. ਨੂੰ 2016 ਤੋਂ 2023 ਤੱਕ ਤਸਦੀਕ ਰਿਪੋਰਟਾਂ ‘ਤੇ ਟਿੱਪਣੀਆਂ ਦੀ ਬੇਨਤੀ ਕਰਨ ਸਬੰਧੀ ਕਈ ਪੱਤਰ ਭੇਜੇ ਗਏ ਪਰ ਇਸ ਦੇ ਬਾਵਜੂਦ ਪੀ.ਐਸ.ਪੀ.ਸੀ. ਲੰਬਿਤ ਜਾਂਚ ਦਾ ਹਵਾਲਾ ਦਿੰਦਿਆਂ ਜ਼ਰੂਰੀ ਟਿੱਪਣੀਆਂ ਦੇਣ ਵਿੱਚ ਅਸਫਲ ਰਿਹਾ। ਇਸ ਤੋਂ ਇਲਾਵਾ, ਪ੍ਰਦਾਨ ਕੀਤੀਆਂ ਸੂਚੀਆਂ ਦੀ ਅਣਹੋਂਦ ਕਾਰਨ ਕੁਝ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰਨ ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਭੂਮਿਕਾ ਵੀ ਅਸਪਸ਼ਟ ਰਹੀ ਹੈ। ਕੁੱਲ 3078 ਤਸਦੀਕਾਂ ਵਿੱਚੋਂ, ਪੀ.ਐਸ.ਪੀ.ਸੀ. ਨੇ ਪਛਾਣੇ ਗਏ ਫਰਜ਼ੀ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਦਿੱਤੇ ਬਿਨਾਂ ਸਿਰਫ਼ 453 ਫਾਰਮਾਸਿਸਟਾਂ ਬਾਰੇ ਟਿੱਪਣੀਆਂ ਦਿੱਤੀਆਂ ਹਨ।
ਇਸ ਤੋਂ ਇਲਾਵਾ, ਬਾਹਰਲੇ ਸੂਬਿਆਂ ਦੇ ਸਿੱਖਿਆ ਬੋਰਡਾਂ ਤੋਂ 10+2 ਕਰਨ ਦੇ ਬਾਵਜੂਦ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਅਤੇ ਪ੍ਰਾਈਵੇਟ ਕਾਲਜਾਂ ਤੋਂ ਡਿਪਲੋਮਾ ਪੂਰਾ ਕਰਨ ਉਪਰੰਤ ਡੀ-ਫਾਰਮੇਸੀ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਵੀ ਬੇਨਿਯਮੀਆਂ ਦਾ ਪਤਾ ਲੱਗਾ ਜੋ ਪੀ.ਐਸ.ਪੀ.ਸੀ. ਦੁਆਰਾ ਤਸਦੀਕ ਅਤੇ ਰਜਿਸਟ੍ਰੇਸ਼ਨ ਮੌਕੇ ਕੀਤੀਆਂ ਗਲਤੀਆਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਰਜਿਸਟਰਾਰ ਵਜੋਂ ਡਾ. ਅਭਿੰਦਰ ਸਿੰਘ ਥਿੰਦ, ਡਾ. ਤੇਜਬੀਰ ਸਿੰਘ ਅਤੇ ਪਰਵੀਨ ਕੁਮਾਰ ਭਾਰਦਵਾਜ ਦੀ ਮਿਲੀਭੁਗਤ ਕਾਰਨ ਬਹੁਤ ਸਾਰੇ ਜਾਅਲੀ ਫਾਰਮੇਸੀ ਸਰਟੀਫਿਕੇਟ ਜਾਰੀ ਕੀਤੇ ਗਏ, ਜਿਸ ਨਾਲ ਜਨਤਕ ਸਿਹਤ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਗਿਆ।
ਰਾਜ ਦੇ ਪੰਜ ਜ਼ੋਨਾਂ ਨੇ ਬੇਨਿਯਮੀਆਂ ਨੂੰ ਉਜਾਗਰ ਕਰਦਿਆਂ ਡੀ.ਆਰ.ਐਮ.ਈ. ਨੂੰ ਤਸਦੀਕ ਰਿਪੋਰਟਾਂ ਸੌਂਪੀਆਂ। ਹਾਲਾਂਕਿ, ਫਰੀਦਕੋਟ ਤੋਂ ਇਲਾਵਾ ਪੀ.ਐਸ.ਪੀ.ਸੀ. ਦੀ ਰਿਪੋਰਟ ਅਜੇ ਵੀ ਲੰਬਿਤ ਹੈ ਜਿਸ ਕਾਰਨ ਰਿਪੋਰਟਾਂ ਵਿੱਚ ਇਹਨਾਂ ਬੇਨਿਯਮੀਆਂ ਬਾਰੇ ਸਪੱਸ਼ਟ ਫੈਸਲਾ ਸਾਹਮਣੇ ਨਹੀਂ ਆਇਆ। ਫਾਰਮੇਸੀ ਕੌਂਸਲ ਆਫ਼ ਇੰਡੀਆ (ਪੀ.ਸੀ.ਆਈ.), ਨਵੀਂ ਦਿੱਲੀ ਦੇ ਇੱਕ ਪੱਤਰ ਵਿੱਚ, ਫਾਰਮਾਸਿਸਟ ਰਜਿਸਟ੍ਰੇਸ਼ਨ ਲਈ ਹਰੇਕ ਅਰਜ਼ੀ ਦੀ ਪੜਤਾਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੋਇਆ ਹੈ, ਜਿਸ ਵਿੱਚ ਵਿਦਿਅਕ ਪ੍ਰਮਾਣ ਪੱਤਰਾਂ ਦੀ ਤਸਦੀਕ ਅਤੇ ਫਾਰਮੇਸੀ ਐਕਟ 1948 ਤਹਿਤ ਕਾਨੂੰਨੀ ਸ਼ਰਤਾਂ ਦੀ ਪਾਲਣਾ ਕਰਨਾ ਸ਼ਾਮਲ ਹੈ ਪਰ ਪੀ.ਐਸ.ਪੀ.ਸੀ. ਰਜਿਸਟਰਾਰ ਅਤੇ ਮੁਲਾਜ਼ਮਾਂ ਨੇ ਇਨ੍ਹਾਂ ਲਾਜ਼ਮੀ ਸ਼ਰਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ। ਇਸ ਤੋਂ ਇਲਾਵਾ, ਇਹ ਪਤਾ ਲੱਗਾ ਕਿ ਪਰਵੀਨ ਕੁਮਾਰ ਭਾਰਦਵਾਜ ਨੇ ਤਤਕਾਲੀ ਸਮੇਂ ਰਜਿਸਟਰਾਰ ਦਾ ਅਹੁਦਾ ਨਾ ਹੋਣ ਦੇ ਬਾਵਜੂਦ ਕਥਿਤ ਤੌਰ ‘ਤੇ ਹਿਮਾਚਲ ਸਟੇਟ ਫਾਰਮੇਸੀ ਕੌਂਸਲ ਦੇ ਵਿਦਿਆਰਥੀਆਂ ਲਈ ਦੋ ਫਾਰਮੇਸੀ ਸਰਟੀਫਿਕੇਟਾਂ ‘ਤੇ ਦਸਤਖਤ ਕੀਤੇ ਸਨ।
ਉਪਰੋਕਤ ਬੇਨਿਯਮੀਆਂ ਨੂੰ ਧਿਆਨ ਵਿੱਚ ਰੱਖਦਿਆਂ, ਉਕਤ ਖਿਲਾਫ ਐਫ.ਆਈ.ਆਰ. 17 ਮਿਤੀ 8.12.23 ਨੂੰ ਆਈ.ਪੀ.ਸੀ. ਦੀ ਧਾਰਾ 420, 465, 466, 468, 471, 120-ਬੀ ਤਹਿਤ ਵਿਜੀਲੈਂਸ (Vigilance) ਬਿਊਰੋ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਹੋਰ ਤਫ਼ਤੀਸ਼ ਦੌਰਾਨ ਪੀ.ਐਸ.ਪੀ.ਸੀ. ਦੇ ਹੋਰ ਅਧਿਕਾਰੀਆਂ, ਮੁਲਾਜ਼ਮਾਂ ਅਤੇ ਕਲਰਕਾਂ ਦੇ ਨਾਲ-ਨਾਲ ਪ੍ਰਾਈਵੇਟ ਕਾਲਜਾਂ ਨਾਲ ਜੁੜੇ ਵਿਅਕਤੀਆਂ ਦੀਆਂ ਭੂਮਿਕਾਵਾਂ ਦੀ ਵੀ ਜਾਂਚ ਕੀਤੀ ਜਾਵੇਗੀ।

The post ਵਿਜੀਲੈਂਸ ਵੱਲੋਂ ਡੀ-ਫਾਰਮੇਸੀ ਸਰਟੀਫਿਕੇਟ ਜਾਰੀ ਕਰਨ ‘ਚ ਬੇਨਿਯਮੀਆਂ ਦੇ ਦੋਸ਼ ਹੇਠ ਪੰਜਾਬ ਫਾਰਮੇਸੀ ਕੌਂਸਲ ਦੇ ਦੋ ਸਾਬਕਾ ਰਜਿਸਟਰਾਰ ਤੇ ਸੁਪਰਡੈਂਟ ਗ੍ਰਿਫ਼ਤਾਰ appeared first on TheUnmute.com - Punjabi News.

Tags:
  • breaking-news
  • d-pharmacy
  • d-pharmacy-certificates
  • news
  • punjab-state-pharmacy-council
  • vigilance

ਮਿਸ਼ਨ ਕਰਮਯੋਗੀ ਹਰਿਆਣਾ ਰਾਹੀਂ ਕਰਮਚਾਰੀਆਂ ਦੇ ਨੈਤਿਕ ਸਿਖਲਾਈ ਦਾ ਰੱਖਿਆ ਟੀਚਾ: ਮਨੋਹਰ ਲਾਲ

Saturday 09 December 2023 02:02 PM UTC+00 | Tags: breaking-news haryana-news manohar-lal mission-karmayogi mission-karmayogi-haryana news

ਚੰਡੀਗੜ੍ਹ, 9 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਣ ਅਤੇ ਸਰਵਿਸ ਡਿਲੀਵਰੀ ਨੂੰ ਸਰਲ ਤੇ ਸੁਗਮ ਕਰਨ ਲਈ ਅਜਿਹਾ ਸਿਸਟਮ ਬਣਾਇਆ ਹੈ, ਜਿਸ ਵਿਚ ਪਾਰਦਰਸ਼ਿਤਾ, ਸਰਲਤਾ ਤੇ ਇਮਾਨਦਾਰੀ ਹੈ, ਜਿਸ ਤਕ ਹਰ ਵਿਅਕਤੀ ਦੀ ਸਿੱਧੀ ਪਹੁੰਚ ਹੈ। ਪਿਛਲੇ 9 ਸਾਲਾਂ ਤੋਂ ਚਲਾਏ ਜਾ ਰਹੇ ਇਸ ਮੁਹਿੰਮ ਦੇ ਹੁਣ ਸੁਖਦ ਨਤੀਜੇ ਸਾਹਮਣੇ ਆ ਰਹੇ ਹਨ। ਹੁਣ ਸਰਕਾਰ ਅਤੇ ਨਾਗਰਿਕ ਦੇ ਵਿਚ ਕੋਈ ਵਿਚੌਲੀਆ ਨਹੀਂ ਹੈ। ਅੱਜ ਵਿਵਸਥਾ ਬਦਲਾਅ ਦੇ ਫਲਸਰੂਪ ਨਾਗਰਿਕ ਘਰ ਬੈਠੇ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਚੁੱਕ ਰਹੇ ਹਨ।

ਮੁੱਖ ਮੰਤਰੀ ਅੱਜ ਇੱਥੇ ਸੀਏਮ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਤਹਿਤ ਓਡੀਓ ਕਾਨਫ੍ਰੈਸਿੰਗ ਰਾਹੀਂ ਵੱਖ-ਵੱਖ ਸੇਵਾਵਾਂ ਦੇ ਲਾਭਕਾਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਮਨੋਹਰ ਲਾਲ ਨੇ ਕਿਹਾ ਕਿ ਅੱਜ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਹੈ, ਭ੍ਰਿਸ਼ਟਾਚਾਰ ਇਕ ਸਮਾਜਿਕ ਬੁਰਾਈ ਹੈ, ਇਸ ਨੂੰ ਰੋਕਨ ਲਈ ਅਨੇਕ ਉਪਾਅ ਪ੍ਰਸਾਸ਼ਨ ਦੇ ਪੱਧਰ ‘ਤੇ ਕੀਤੇ ਜਾਂਦੇ ਰਹੇ ਹਨ। ਭ੍ਰਿਸ਼ਟਾਚਾਰ ਨੂੰ ਤਾਂਹੀ ਰੋਕਿਆ ਜਾ ਸਕਦਾ ਹੈ, ਜਦੋਂ ਪੂਰਾ ਸਮਾਜ ਇਸ ਦੇ ਖਿਲਾਫ ਉੱਠ ਖੜਾ ਹੋਵੇ।

ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸੰਵਾਦ ਵਿਚ ਵੱਖ-ਵੱਖ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਕਾਰਾਂ ਨੂੰ ਸੇਵਾ ਪਾਉਣ ਵਿਚ ਕੋਈ ਮੁਸ਼ਕਲ ਹੋਈ ਹੋਵੇ ਤਾਂ ਮੈਨੂੰ ਦੱਸਣ। ਇਸ ਤੋਂ ਪਤਾ ਚੱਲੇਗਾ ਕਿ ਸਿਸਟਮ ਵਿਚ ਸੁਧਾਰ ਹੋਇਆ ਹੈ ਅਤੇ ਹੁਣ ਵੀ ਕੋਈ ਕਮੀ ਬਚੀ ਹੈ। ਇਸ ਦੌਰਾਨ ਗ੍ਰਹਿ ਵਿਪਾਗ ਦੇ ਵਧੀਕ ਮੁੱਖ ਸਕੱਤਰ ਟੀਵੀਏਸਏਨ ਪ੍ਰਸਾਦ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਡਾ. ਸਾਕੇਤ ਕੁਮਾਰ ਮੌਜੂਦ ਰਹੇ।

ਮਿਸ਼ਨ ਕਰਮਯੋਗੀ ਹਰਿਆਣਾ ਰਾਹੀਂ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਹੈ ਨੈਤਿਕ ਸਿਖਲਾਈ

ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਰੋਕ ਲਈ ਨਿਯਮ ਤੇ ਕਾਨੂੰਨ ਬਣੇ ਹਨ, ਉਨ੍ਹਾਂ ਦੇ ਤਹਿਤ ਸਜਾ ਵੀ ਤੈਅ ਕੀਤੀ ਗਈ ਹੈ, ਪਰ ਸਜਾ ਤੇ ਡਰ ਨਾਲ ਕੋਈ ਵਿਅਕਤੀ ਤਾਂ ਠੀਕ ਹੋ ਸਕਦਾ ਹੈ, ਪਰ ਸਿਸਟਮ ਠੀਕ ਨਹੀਂ ਹੋ ਸਕਦਾ। ਇਹ ਤਾਂਹੀ ਠੀਕ ਹੋਵੇਗਾ, ਜਦੋਂ ਅਸੀਂ ਆਪਣੇ ਨੈਤਿਕ ਵਿਹਾਰ, ਮੁੱਲਾਂ ਅਤੇ ਸਿਦਾਂਤਾਂ ਨੂੰ ਹੋਰ ਵੀ ਮਜਬੂਤ ਕਰ ਅਤੇ ਜਿਮੇਵਾਰੀ ਪਾਲਣ ਅਤੇ ਸੇਵਾਪਾਵ ‘ਤੇ ਜੋਰ ਦੇਣ। ਇਸੀ ਟੀਚੇ ਦੀ ਪ੍ਰਾਪਤੀ ਲਈ ਸੂਬਾ ਸਰਕਾਰ ਨੇ ਮਿਸ਼ਨ ਕਰਮਯੋਗੀ ਹਰਿਆਣਾ ਚਲਾਇਆ ਹੈ। ਇਸ ਦੇ ਤਹਿਤ ਸੂਬੇ ਦੇ 3 ਲੱਖ ਕਰਮਚਾਰੀਆਂ ਦੇ ਨੈਤਿਕ ਸਿਖਲਾਈ ਦਾ ਟੀਚਾ ਰੱਖਿਆ ਗਿਆ ਹੈ। ਜੇਕਰ ਅਸੀਂ ਨੈਤਿਕ ਰੂਪ ਨਾਲ ਮਜਬੂਤ ਹੋਣਗੇ ਤਾਂ ਆਪਣੇ ਜਿਮੇਵਾਰੀ ਪਾਲਣ ਵਿਚ ਕੋਤਾਹੀ ਨਹੀਂ ਵਰਤੇਗੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਨਹੀਂ ਸੀ ਅਤੇ ਸਮਾਜ ਸੇਵਾ ਦੇ ਕੰਮ ਵਿਚ ਲਗਿਆ ਸੀ, ਤਾਂਹੀ ਮੈਨੂੰ ਮਹਿਸੂਸ ਕੀਤਾ ਸੀ ਕਿ ਸਰਕਾਰੀ ਸਿਸਟਮ ਵਿਚ ਅਜਿਹੀ ਕਮੀਆਂ ਹਨ, ਜਿਨ੍ਹਾਂ ਦੇ ਕਾਰਨ ਆਮ ਆਦਮੀ ਨੂੰ ਕਿਸੇ ਯੋਜਨਾ ਅਤੇ ਸੇਵਾ ਦਾ ਯੋਗ ਹੁੰਦੇ ਹੋਏ ਵੀ ਸਰਕਾਰੀ ਦਫਤਰਾਂ ਦੇ ਵਾਰ-ਵਾਰ ਚੱਕਰ ਕੱਟਣੇ ਪੈਂਦੇ ਸਨ। ਇਸ ਗੱਲ ਨੂੰ ਲੈ ਕੇ ਮਨ ਵਿਚ ਵੱਡੀ ਟੀਸ ਸੀ। ਇਸ ਲਈ ਸਾਲ 2014 ਵਿਚ ਜਨਸੇਵਾ ਦਾ ਜਿਮੇਵਾਰੀ ਸੰਭਾਲਦੇ ਹੀ ਅਸੀਂ ਸੱਭ ਤੋਂ ਪਹਿਲਾਂ ਸਿਸਟਮ ਨੂੰ ਠੀਕ ਰ ਲੋਕਾਂ ਨੁੰ ਸੇਵਾਵਾਂ ਤੇ ਯੋਜਨਾਵਾਂ ਦਾ ਲਾਭ ਸਰਲਤਾ ਨਾਲ ਪਹੁੰਚਾਉਣ ਦਾ ਬੀੜਾ ਚੁਕਿਆ ਸੀ।

ਪਰਿਵਾਰ ਪਹਿਚਾਣ ਪੱਤਰ ਸਰਕਾਰ ਅਤੇ ਨਾਗਰਿਕਾਂ ਦੇ ਵਿਚ ਸੇਤੂ ਦਾ ਕਰ ਰਿਹਾ ਕੰਮ

ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਪਰਿਵਾਰ ਪਹਿਚਾਣ ਪੱਤਰ ਬਣਾ ਕੇ ਨਾਗਰਿਕ ਅਤੇ ਸਰਕਾਰ ਦੋਵਾਂ ਦੇ ਵਿਚ ਸੇਤੂ ਦਾ ਕੰਮ ਕੀਤਾ ਹੈ। ਇਸ ਇਕ ਦਸਤਾਵੇਜ ਦੇ ਨਾਲ ਅਸੀਂ ਸਾਰੀ ਯੋਜਨਾਵਾਂ ਅਤੇ ਸੇਵਾਵਾਂ ਨੂੰ ਜੋੜਦੇ ਜਾ ਰਹੇ ਹਨ। ਪਰਿਵਾਰ ਪਹਿਚਾਣ ਪੱਤਰ ਨਾਲ ਹੀ ਹੁਣ ਜਨਮ-ਮੌਤ ਦਾ ਡੇਟਾ ਆਟੋ ਅੱਪਡੇਟ ਹੋ ਜਾਂਦਾ ਹੈ। ਨੌਜੁਆਨਾਂ ਦੀ ਸਿਖਿਆ, ਕੌਸ਼ਲ ਤੇ ਬੇਰੁਜਗਾਰੀ ਦਾ ਡੇਟਾ ਵੀ ਇਸ ਦੇ ਪੋਰਟਲ ‘ਤੇ ਪਾਇਆ ਗਿਆ ਹੈ।

ਇਸ ਨਾਲ ਸੂਬੇ ਦੇ ਸਾਰੇ ਪਰਿਵਾਰਾਂ ਦੀ ਆਰਥਕ ਅਤੇ ਵਿਦਿਅਕ ਸਥਿਤੀ ਦਾ ਪਤਾ ਵੀ ਚਲਦਾ ਹੈ। ਇਹ ਸਾਰੇ ਅਜਿਹੇ ਹੱਥ ਹੈ, ਜੋ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦੀ ਯੋਗਤਾ ਤੈਅ ਕਰਨ ਲਈ ਜਰੂਰੀ ਹੈ। ਇਸ ਦਾ ਨਤੀਜਾ ਇਹ ਹੈ ਕਿ ਹੁਣ ਲੋਕਾਂ ਨੂੰ ਵੱਖ-ਵੱਖ ਯੋਜਨਾਵਾਂ ਦੇ ਲਈ ਬਿਨੈ ਤਕ ਨਹੀਂ ਕਰਨੇ ਪੈਂਦੇ । ਸਰਕਾਰ ਖੁਦ ਉਨ੍ਹਾਂ ਦੀ ਯੋਗਤਾ ਨੂੰ ਜਾਣ ਕੇ ਊਨ੍ਹਾਂ ਨੂੰ ਘਰ ਬੈਠੇ ਲਾਭ ਪ੍ਰਦਾਨ ਕਰ ਰਹੀ ਹੈ। ਬੁਢਾਪਾ ਸਨਮਾਨ ਭੱਤਾ, ਦਿਵਆਂਗ ਪੈਂਸ਼ਨ, ਚਿਰਾਯੂ ਕਾਰਡ, ਬੀਪੀਏਲ ਕਾਰਡ ਆਦਿ ਇਸ ਦੇ ਉਦਾਹਰਣ ਹਨ।

ਰਜਿਸਟਰੀਆਂ ਦੇ ਲਈ ਈ-ਰਜਿਸਟ੍ਰੇਸ਼ਣ ਪ੍ਰਣਾਲੀ ਹੈ ਕਾਰਗਰ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਲਾਭਕਾਰਾਂ ਦੇ ਨਾਲ ਵੀ ਸੰਵਾਦ ਹੋਇਆ ਹੈ, ਜਿਨ੍ਹਾਂ ਨੇ ਪਿਛਲੇ ਦਿਨਾਂ ਆਪਣੀ ਜਮੀਨ , ਮਕਾਨ ਤੇ ਹੋਰ ਸੰਪਤੀ ਦੀ ਰਜਿਸਟਰੀ ਕਰਵਾਈ ਹੈ। ਮੈਨੁੰ ਭਰੋਸਾ ਹੈ ਕਿ ਤੁਹਾਨੂੰ ਰਜਿਸਟਰੀ ਕਰਵਾਉਣ ਵਿਚ ਕੋਈ ਪਰੇਸ਼ਾਨੀ ਨਹੀਂ ਆਈ ਹੋਵੇਗੀ। ਅਸੀਂ ਨਾਗਰਿਕਾਂ ਦੇ ਸਮੇਂ ਦੀ ਬਚੱਤ ਦੇ ਲਈ ਈ-ਰਜਿਸਟ੍ਰੇਸ਼ਣ ਪ੍ਰਣਾਲੀ ਸ਼ੁਰੂ ਕੀਤੀ। ਹੁਣ ਰਜਿਸਟਰੀ ਲਈ ਕੋਈ ਵੀ ਵਿਅਕਤੀ ਪਹਿਲਾਂ ਹੀ ਅਪੁਆਇੰਟਮੈਂਟ ਲੈ ਸਕਦਾ ਹੈ ਅਤੇ ਉਸ ਜਿਲ੍ਹੇ ਦੀ ਕਿਸੇ ਵੀ ਤਹਿਸੀਲ ਵਿਚ ਰਜਿਸਟਰੀ ਕਰਵਾ ਸਕਦਾ ਹੈ।

ਪ੍ਰੋਪਰਟੀ ਆਈ ਡੀ ਨਾਲ ਲੋਕਾਂ ਦੀ ਸੰਪਤੀ ਹੋਈ ਸੁਰੱਖਿਅਤ

ਮਨੋਹਰ ਲਾਲ ਨੇ ਕਿਹਾ ਕਿ ਜਦੋਂ ਅਸੀਂ ਪ੍ਰੋਪਰਟੀ ਆਈਡੀ ਬਨਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਨੁੰ ਕੁੱਝ ਪਰੇਸ਼ਾਨੀ ਹੋਈ ਸੀ। ਵਿਰੋਧੀ ਪਾਰਟੀਆਂ ਨੇ ਤਾਂ ਇਸ ਨੂੰ ਮੁੱਦਾ ਬਣਾ ਦਿੱਤਾ ਸੀ। ਹਾਲਾਂਕਿ ਦਜੋਂ ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਨ ਤਾਂ ਸ਼ੁਰੂਆਤ ਵਿਚ ਅਜਿਹੀ ਮੁਸ਼ਕਲ ਆਉਂਦੀ ਹੈ। ਅਸੀਂ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀ ਪ੍ਰੋਪਰਟੀ ਆਈਡੀ ਠੀਕ ਕਰਨ ਦਾ ਕੰਮ ਕੀਤਾ। ਹੁਣ ਵਿਸ਼ੇਸ਼ ਆਈ ਡੀ ਬਣ ਜਾਣ ਨਾਲ ਤੁਹਾਡੀ ਸੰਪਤੀ ਪੂਰੀ ਤਰ੍ਹਾ ਸੁਰੱਖਿਅਤ ਹੋ ਗਈ ਹੈ। ਹੁਣ ਕੋਈ ਵੀ ਕਿਸੇ ਵੀ ਤਰ੍ਹਾ ਦੀ ਧੋਖਾਧੜੀ ਕਰ ਕੇ ਤੁਹਾਡੀ ਸੰਪਤੀ ਨੂੰ ਆਪਣੇ ਨਾਂਅ ਨਹੀਂ ਕਰਵਾ ਸਕੇਗਾ।

ਆਵਾਸ ਯੋਜਨਾ ਤਹਿਤ ਲੋਕਾਂ ਦਾ ਮਕਾਨ ਬਨਾਉਣ ਦਾ ਸਪਨਾ ਹੋਇਆ ਪੂਰਾ

          ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆਪਣਾ ਮਕਾਨ ਬਨਾਉਣ ਵਾਲੇ ਉਨ੍ਹਾਂ ਸਾਰੇ ਲਾਭਕਾਰਾਂ ਨੂੰ ਵਧਾਈ ਦਿੱਤੀ। ਨਾਗਰਿਕਾਂ ਨੂੰ ਮਿਲੇ ਪੱਕੇ ਮਕਾਨ ਇਸ ਭਰੋਸੇ ਨੂੰ ਮਜਬੂਤ ਕਰਦੇ ਹਨ ਕਿ ਸਹੀ ਨੀਅਤ ਨਾਲ ਬਣਾਈ ਗਈ ਸਰਕਾਰੀ ਯੋਜਨਾਵਾਂ ਸਾਕਾਰ ਹੁੰਦੀ ਹੈ ਅਤੇ ਉਨ੍ਹਾਂ ਦੇ ਅਸਲੀ ਹੱਕਦਾਰ ਲਾਭਕਾਰਾਂ ਤਕ ਪਹੁੰਚਦੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪ੍ਰਧਾਨ ਮੰਤਰੀ ਆਵਾਸ ਯੌਜਨਾ ਤਹਿਤ ਪਿੰਡਾਂ ਤੇ ਸ਼ਹਿਰਾਂ ਵਿਚ 61 ਹਜਾਰ ਮਕਾਨ ਦਿੱਤੇ ਗਏ ਹਨ। ਇਸ ਯੋਜਨਾ ਵਿਚ ਅਸੀਂ ਕਰੀਬ 97 ਹਜਾਰ ਮਕਾਨ ਬਨਵਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਵਿਚ 1.80 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰ ਮਕਾਨ ਦੇ ਲਈ ਬਿਨੈ ਕਰ ਸਕਦੇ ਹਨ।

ਬਿਜਲੀ ਦੇ ਆਨਲਾਇਨ ਕਮਰਸ਼ਿਅਲ ਕਨੈਕਸ਼ਨ ਨਾਲ ਲੋਕਾਂ ਨੂੰ ਮਿਲੀ ਰਾਹਤ

          ਮੁੱਖ ਮੰਤਰੀ ਨੇ ਦਸਿਆ ਕਿ ਲੋਕਾਂ ਨੂੰ ਬਿਜਲੀ ਦੇ ਕਮਰਸ਼ਿਅਲ ਕਨੈਕਸ਼ਨ ਲਈ ਪਰੇਸ਼ਾਨ ਹੋਣਾ ਪੈਂਦਾ ਸੀ। ਹੁਣ ਕਨੈਕਸ਼ਨ ਆਨਲਾਇਨ ਕਰ ਦਿੱਤੇ ਹਨ। ਇਸ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਇਸੀ ਤਰ੍ਹਾ ਨਾਲ ਵਿਆਹ ਰਜਿਸਟ੍ਰੇਸ਼ਣ ਵੀ ਆਨਲਾਇਨ ਕੀਤੇ ਜਾਣ ਨਾਲ ਲੋਕਾਂ ਦੀ ਮੁਸ਼ਕਲ ਦੂਰ ਹੋਈ ਹੈ। ਰਾਇਟ ਟੂ ਸਰਵਿਸ ਕਮੀਸ਼ਨ ਸੇਵਾ ਨਾਲ ਵੀ ਲੋਕਾਂ ਨੂੰ ਸਹੂਲਤ ਮਿਲੀ ਹੈ।

 

The post ਮਿਸ਼ਨ ਕਰਮਯੋਗੀ ਹਰਿਆਣਾ ਰਾਹੀਂ ਕਰਮਚਾਰੀਆਂ ਦੇ ਨੈਤਿਕ ਸਿਖਲਾਈ ਦਾ ਰੱਖਿਆ ਟੀਚਾ: ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • haryana-news
  • manohar-lal
  • mission-karmayogi
  • mission-karmayogi-haryana
  • news

ਜਲੰਧਰ ਦੇ ਹੋਟਲ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਇੱਕ NRI ਨੌਜਵਾਨ ਦੀ ਮੌਤ

Saturday 09 December 2023 02:19 PM UTC+00 | Tags: birthday-party breaking-news firing jalandhar-hotel latest-news news nri-youth punjab-news

ਚੰਡੀਗੜ੍ਹ, 9 ਦਸੰਬਰ 2023: ਜਲੰਧਰ ਦੇ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਆਂ (Firing) ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਵਿੱਚ ਇੱਕ ਐਨਆਰਆਈ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਇਹ ਘਟਨਾ ਰਾਮਾਮੰਡੀ ਦੇ ਨਾਲ ਲੱਗਦੇ ਤੱਲ੍ਹਣ ਰੋਡ ‘ਤੇ ਸਥਿਤ ਢਿੱਲੋਂ ਰਿਜ਼ੋਰਟ ‘ਚ ਵਾਪਰੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਢਿੱਲੋਂ ਰਿਜ਼ੋਰਟ ‘ਚ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਆਪਸ ਵਿਚ ਝਗੜਾ ਹੋ ਗਿਆ। ਇੱਕ ਵਿਅਕਤੀ ਨੇ ‘ਤੇ ਹਥਿਆਰ ਕੱਢ ਕੇ ਐਨਆਰਆਈ ‘ਤੇ ਫਾਇਰਿੰਗ ਕੀਤੀ। ਮ੍ਰਿਤਕ ਨੂੰ ਦੋ ਗੋਲੀਆਂ ਲੱਗੀਆਂ, ਇੱਕ ਸਿਰ ਦੇ ਕੋਲ ਅਤੇ ਦੂਜੀ ਛਾਤੀ ਵਿੱਚ।

ਉਸੇ ਸਮੇਂ ਜਦੋਂ ਇੱਕ ਹੋਰ ਨੌਜਵਾਨ ਬਚਾਅ ਕਰਨ ਲਈ ਆਇਆ ਤਾਂ ਵਿਅਕਤੀ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਫਾਇਰਿੰਗ (Firing) ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ । ਦੋਵਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜ਼ਖ਼ਮੀ ਨੌਜਵਾਨ ਦਾ ਜੌਹਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸੂਚਨਾ ਮਿਲਣ ਤੋਂ ਬਾਅਦ ਰਾਮਾਮੰਡੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਤੋਂ ਖੋਲ੍ਹ ਬਰਾਮਦ ਕੀਤੇ ਹਨ। ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਤਲ ਅਤੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਜਲੰਧਰ ਦੇ ਹੋਟਲ ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਇੱਕ NRI ਨੌਜਵਾਨ ਦੀ ਮੌਤ appeared first on TheUnmute.com - Punjabi News.

Tags:
  • birthday-party
  • breaking-news
  • firing
  • jalandhar-hotel
  • latest-news
  • news
  • nri-youth
  • punjab-news

ਚੰਡੀਗੜ੍ਹ, 9 ਦਸੰਬਰ 2023: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Nawaz Sharif) ਨੇ ਕਿਹਾ ਹੈ ਕਿ ਉਨ੍ਹਾਂ ਨੂੰ 1999 ‘ਚ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਫੌਜ ਦੀ ਕਾਰਗਿਲ ਯੋਜਨਾ ਦਾ ਵਿਰੋਧ ਕੀਤਾ ਸੀ। ਨਾਲ ਹੀ ਨਵਾਜ਼ ‘ਤੇ ਭਾਰਤ ਨਾਲ ਸਬੰਧ ਸੁਧਾਰਨ ‘ਤੇ ਜ਼ੋਰ ਦਿੱਤਾ। ਨਵਾਜ਼ ਨੇ ਕਿਹਾ ਕਿ ਮੈਨੂੰ 1993 ਅਤੇ 1999 ‘ਚ ਸੱਤਾ ਤੋਂ ਹਟਾਏ ਜਾਣ ਦਾ ਕਾਰਨ ਜਾਣਨ ਦਾ ਹੱਕ ਹੈ।

ਸਾਬਕਾ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮੈਂ ਕਾਰਗਿਲ ਯੋਜਨਾ ਬਾਰੇ ਕਿਹਾ ਸੀ ਕਿ ਇਹ ਸਹੀ ਨਹੀਂ ਹੈ। ਇਸ ‘ਤੇ ਤਤਕਾਲੀ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਮੈਨੂੰ ਕੱਢਵਾ ਦਿੱਤਾ। ਬਾਅਦ ਵਿੱਚ ਮੇਰੀ ਗੱਲ ਸਹੀ ਸਾਬਤ ਹੋਈ। ਸਾਡੀ ਸਰਕਾਰ ਨੇ ਹਰ ਖੇਤਰ ਵਿੱਚ ਕੰਮ ਕੀਤਾ ਹੈ। ਮੇਰੇ ਕਾਰਜਕਾਲ ਦੌਰਾਨ ਭਾਰਤ ਦੇ ਦੋ ਪ੍ਰਧਾਨ ਮੰਤਰੀ ਵਾਜਪਾਈ ਅਤੇ ਮੋਦੀ ਪਾਕਿਸਤਾਨ ਆਏ ਸਨ।

ਸ਼ਰੀਫ (Nawaz Sharif) ਨੇ ਕਿਹਾ ਕਿ ਸਾਨੂੰ ਭਾਰਤ, ਅਫਗਾਨਿਸਤਾਨ ਅਤੇ ਈਰਾਨ ਵਰਗੇ ਦੇਸ਼ਾਂ ਨਾਲ ਸਬੰਧ ਸੁਧਾਰਨ ਦੀ ਲੋੜ ਹੈ। ਸਾਨੂੰ ਚੀਨ ਨਾਲ ਮਜ਼ਬੂਤ ​​ਸਬੰਧ ਬਣਾਉਣੇ ਹੋਣਗੇ। ਇਮਰਾਨ ਖਾਨ ਦੀ ਸਰਕਾਰ ਦੌਰਾਨ ਪਾਕਿਸਤਾਨ ਦੀ ਆਰਥਿਕਤਾ ਨੂੰ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਫਿਰ ਸ਼ਾਹਬਾਜ਼ ਸ਼ਰੀਫ ਨੇ ਅਪ੍ਰੈਲ 2022 ਵਿਚ ਸੱਤਾ ਸੰਭਾਲੀ ਅਤੇ ਦੇਸ਼ ਨੂੰ ਗਰੀਬੀ ਤੋਂ ਬਚਾਇਆ।

The post ਪਾਕਿਸਤਾਨ ਨੂੰ ਭਾਰਤ ਨਾਲ ਸਬੰਧ ਸੁਧਾਰਨ ਦੀ ਲੋੜ: ਸਾਬਕਾ PM ਨਵਾਜ਼ ਸ਼ਰੀਫ appeared first on TheUnmute.com - Punjabi News.

Tags:
  • breaking-news
  • kargil
  • nawaz-sharif
  • news
  • pakistan

ਲੌਂਗੋਵਾਲ, 09 ਦਸੰਬਰ, 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੀ ਨੁਹਾਰ ਬਦਲਣ ਦਾ ਟੀਚਾ ਸਾਕਾਰ ਕਰਨ ਲਈ ਸਰਗਰਮ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਵੱਲੋਂ ਅੱਜ ਇਥੇ ਦੋ ਹੋਰ ਪੁਲਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਦਿਆਂ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਮੁਹੱਈਆ ਕਰਵਾਉਣ ਪੱਖੋਂ ਕੋਈ ਕਸਰ ਬਾਕੀ ਨਾ ਛੱਡਣ ਦਾ ਵਿਸ਼ਵਾਸ ਦਿਵਾਇਆ।

ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਲੌਂਗੋਵਾਲ ਅਤੇ ਨੇੜਲੇ ਕਈ ਪਿੰਡਾਂ ਦੇ ਲੋਕਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਦਾ ਆਗਾਜ਼ ਕਰਨ ਲਈ ਪੁੱਜੇ ਸਨ। ਉਨ੍ਹਾਂ ਨੇ ਲੌਂਗੋਵਾਲ-ਸ਼ੇਰੋਂ ਸੜਕ ਤੋਂ ਗੁਰਦੁਆਰਾ ਸਾਹਿਬ ਅਲੀਕੇ ਸੜਕ ‘ਤੇ ਬਹਾਦੁਰ ਸਿੰਘ ਵਾਲਾ ਡਰੇਨ ਉੱਪਰ ਹਾਈ ਲੈਵਲ ਬ੍ਰਿਜ ਦੀ ਉਸਾਰੀ ਅਤੇ ਲੌਂਗੋਵਾਲ ਤੋਂ ਸ਼ਾਹਪੁਰ ਸੜਕ ‘ਤੇ ਬਹਾਦੁਰ ਸਿੰਘ ਵਾਲਾ ਡਰੇਨ ਉੱਪਰ ਹਾਈ ਲੈਵਲ ਬ੍ਰਿਜ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਪੁਲਾਂ ਦੀ ਉਸਾਰੀ ਉਤੇ 3.76 ਕਰੋੜ ਦੀ ਲਾਗਤ ਆਵੇਗੀ ਅਤੇ ਬਰਸਾਤ ਦੇ ਦਿਨਾਂ ਦੌਰਾਨ ਇਨ੍ਹਾਂ ਪੁਲਾਂ ਦੀ ਘਾਟ ਕਾਰਨ ਵੱਡੇ ਪੱਧਰ ਉਤੇ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਪਿੰਡਾਂ ਦੇ ਲੋਕਾਂ ਨੂੰ ਅਗਲੇ ਤਿੰਨ ਮਹੀਨਿਆਂ ਅੰਦਰ ਇਹ ਪੁਲ ਮੁਕੰਮਲ ਕਰਵਾ ਕੇ ਸਮਰਪਿਤ ਕੀਤੇ ਜਾਣਗੇ।

ਕੈਬਨਿਟ ਮੰਤਰੀ (Aman Arora) ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਲੋਕਾਂ ਨੇ ਵਿਕਾਸ ਪੱਖੋਂ ਵੱਡਾ ਖਮਿਆਜ਼ਾ ਭੁਗਤਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਨ੍ਹਾਂ ਪੰਜ ਸਾਲਾਂ ਦੌਰਾਨ ਲਗਾਤਾਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਤਾਂ ਜੋ ਹਲਕੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ। ਅਮਨ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਦੀ ਲੰਬਾਈ ਕ੍ਰਮਵਾਰ 80 ਫੁੱਟ ਅਤੇ 90 ਫੁੱਟ ਹੋਵੇਗੀ ਜਦਕਿ ਚੌੜਾਈ 25-25 ਫੁੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਸਮਿਆਂ ਦੌਰਾਨ ਆਏ ਹੜ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੌਂਗੋਵਾਲ-ਸ਼ੇਰੋਂ ਸੜਕ ਤੋਂ ਗੁਰਦੁਆਰਾ ਸਾਹਿਬ ਅਲੀਕੇ ਸੜਕ ‘ਤੇ ਬਹਾਦੁਰ ਸਿੰਘ ਵਾਲਾ ਡਰੇਨ ਉੱਪਰ ਬਣਨ ਵਾਲੇ ਹਾਈ ਲੈਵਲ ਬ੍ਰਿਜ ਦੀ ਉਚਾਈ ਨਿਰਧਾਰਿਤ ਉਚਾਈ ਨਾਲੋਂ ਚਾਰ ਫੁੱਟ ਵੱਧ ਰੱਖੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਮੁਸ਼ਕਲ ਨਾ ਆਵੇ।

ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ,ਬਲਵਿੰਦਰ ਸਿੰਘ ਢਿੱਲੋਂ. ਰਾਜ ਸਿੰਘ ਰਾਜੂ, ਪ੍ਰੀਤਮ ਸਿੰਘ, ਹੌਲਦਾਰ ਦਰਸ਼ਨ ਸਿੰਘ, ਜੱਸੇ ਕਾ ਦਾਰਾ ਸਿੰਘ, ਸੁਖਪਾਲ ਸਿੰਘ ਬਾਜਵਾ, ਨਿਹਾਲ ਸਿੰਘ, ਜੱਗਾ ਸਿੰਘ ਭੁੱਲਰ, ਜਗਰਾਜ ਸਿੰਘ ਬਟੂਹਾ, ਗੁਰਮੀਤ ਸਿੰਘ ਫੌਜੀ, ਰੋਹੀ ਸਿੰਘ ਪ੍ਰਧਾਨ ਜਗਦੇਵ ਸਿੰਘ ਸਾਬਕਾ ਪ੍ਰਧਾਨ ਮੇਲਾ ਸਿੰਘ, ਪਰਮਿੰਦਰ ਕੌਰ ਪ੍ਰਧਾਨ ਬਲਕਾਰ ਸਿੰਘ ਸਿੱਧੂ, ਲਾਭ ਸਿੰਘ, ਅਮਰ ਸਿੰਘ, ਜਗਪਾਲ ਸਿੰਘ, ਸਿਸ਼ਨ ਪਾਲ ਐਮ ਸੀ ਵੀ ਹਾਜ਼ਰ ਸਨ।

The post ਅਮਨ ਅਰੋੜਾ ਨੇ 3.76 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੋ ਪੁਲਾਂ ਦਾ ਨੀਂਹ ਪੱਥਰ ਰੱਖਿਆ appeared first on TheUnmute.com - Punjabi News.

Tags:
  • aman-arora
  • breaking-news
  • foundation-stone
  • news
  • sunam

ਗੁਰਦਾਸਪੁਰ 9 ਦਸੰਬਰ 2023: ਗੁਰਦਾਸਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਕਾਲਾ ਅਫਗਾਨਾ ਦੇ ਵਸਨੀਕ ਸੁਖਪਾਲ ਸਿੰਘ ਦੇ ਕਥਿਤ ਝੂਠੇ ਮੁਕਾਬਲੇ ਦੇ ਮਾਮਲੇ ‘ਚ ਪੰਜਾਬ ਪੁਲਿਸ ਨੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਹਾਈਕੋਰਟ ‘ਚ ਦਾਇਰ ਕੀਤੇ ਹਲਫ਼ਨਾਮੇ ਮੁਤਾਬਕ ਮਾਮਲੇ ਦੀ ਜਾਂਚ ਦੌਰਾਨ ਪਾਇਆ ਕਿ ਉਕਤ ਪੁਲਿਸ ਮੁਕਾਬਲਾ ਫਰਜ਼ੀ ਸੀ ਤੇ ਗਲ਼ਤ ਤੱਥਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ |

ਇਸਦੇ ਨਾਲ ਹੀ ਕਾਨੂੰਨੀ ਰਾਇ ਲੈਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ 2 ਅਕਤੂਬਰ ਨੂੰ ਸਿੰਘ ਭਗਵੰਤਪੁਰਾ ਜ਼ਿਲ੍ਹਾ ਰੋਪੜ ਵਿਖੇ ਧਾਰਾ 166A, 167, 193, 195, 196, 200, 201, 203, 211, 218, 221, 420, 120 B ਆਈਪੀਸੀ ਤਹਿਤ ਨਵਾਂ ਕੇਸ ਦਰਜ ਕੀਤਾ ਸੀ। ਨਵੇਂ ਮਾਮਲੇ (ਐਫ ਆਈਆਰ ਨੰਬਰ 76)ਵਿਚ ਪਰਮਰਾਜ ਸਿੰਘ ਉਮਰਾਨੰਗਲ, ਤਤਕਾਲੀ ਐਸਪੀ (ਡੀ) ਰੋਪੜ ਸਮੇਤ ਦੋ ਹੋਰ ਪੁਲਿਸ ਮੁਲਾਜ਼ਮਾਂ ਜਸਪਾਲ ਸਿੰਘ, ਤਤਕਾਲੀ ਡੀਐਸਪੀ ਮੋਰਿੰਡਾ ਤੇ ਏਐਸਆਈ ਗੁਰਦੇਵ ਸਿੰਘ, ਤਤਕਾਲੀ ਪੁਲੀਸ ਚੌਕੀ ਲੁਥੇਰੀ (ਹੁਣ ਮ੍ਰਿਤਕ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਫਿਲਹਾਲ ਮਾਮਲੇ ਦੀ ਜਾਂਚ ਐੱਸਪੀ ਹੈੱਡਕੁਆਰਟਰ ਰੋਪੜ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਿਸ ਖ਼ਿਲਾਫ਼ ਮੁੱਖ ਇਲਜ਼ਾਮ ਜਾਅਲੀ ਸਬੂਤਾਂ ਦੇ ਆਧਾਰ ਤੇ ਮਾਮਲਾ ਦਰਜ ਕਰਨ ਦੇ ਹਨ। ਇਸ ਮਾਮਲੇ ਦੀ ਇਕ ਰਸਮੀ ਗੈਰ-ਰਸਮੀ ਰਿਪੋਰਟ ਸ਼ੁੱਕਰਵਾਰ ਨੂੰ ਹਾਈਕੋਰਟ ‘ਚ ਵਿਸ਼ੇਸ਼ ਡੀਜੀਪੀ ਤੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਗੁਰਪ੍ਰੀਤ ਦੇਵ ਨੇ ਦਾਇਰ ਕੀਤੀ ਸੀ। ਐਸਆਈਟੀ ਨੇ ਸੀਲਬੰਦ ਲਿਫ਼ਾਫ਼ੇ ‘ਚ ਕੇਸ ਦੀ ਅੰਤਿਮ ਸਥਿਤੀ ਰਿਪੋਰਟ ਵੀ ਸੌਂਪ ਦਿੱਤੀ ਹੈ।

ਇਸ ਮਾਮਲੇ ‘ਚ ਫਤਿਹਗੜ੍ਹ ਚੂੜੀਆਂ ਥਾਣਾ ਬਟਾਲਾ ਵਿੱਚ ਦਰਜ 15 ਮਾਰਚ 2016 ਦੀ ਐਫਆਈਆਰ ਤੇ ਮੋਰਿੰਡਾ ਪੁਲਿਸ ਸਟੇਸ਼ਨ ‘ਚ 29 ਜੁਲਾਈ 1994 ਨੂੰ ਕਤਲ ਦੀ ਕੋਸ਼ਿਸ਼ ਤੇ ਟਾਡਾ ਐਕਟ ਦੀ ਐਫਆਈਆਰ ਦੀ ਜਾਂਚ ਲਈ ਹਾਈ ਕੋਰਟ ਵੱਲੋਂ 10 ਮਾਰਚ ਨੂੰ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਮੁਖੀ ਨੇ ਆਪਣੇ ਵਿਸਤ੍ਰਿਤ ਹਲਫ਼ਨਾਮੇ ‘ਚ ਇਹ ਵੀ ਕਿਹਾ ਕਿ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਤੇ ਟਾਡਾ ਐਕਟ ਤਹਿਤ 29 ਜੁਲਾਈ 1994 ਨੂੰ ਦਰਜ ਕੇਸ ਦੀ ਐਫਆਈਆਰ ਨੰਬਰ 63 ਦੀ ਜਾਂਚ ਦੌਰਾਨ ਐਸਆਈਟੀ ਦੇ ਸਾਹਮਣੇ ਕੁਝ ਤੱਥ ਸ ਆਏ ਸਨ। ਐਨਕਾਊਂਟਰ ‘ਚ ਸ਼ਾਮਲ ਅਧਿਕਾਰੀਆਂ ਵੱਲੋਂ ਝੂਠ ਦੇ ਆਧਾਰ 'ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਲਈ ਉਕਤ ਐਫਆਈਆਰ ਨੂੰ ਰੱਦ ਕਰਨ ਦੀ ਅਰਜ਼ੀ 2 ਦਸੰਬਰ ਨੂੰ ਇਲਾਕਾ ਮੈਜਿਸਟਰੇਟ ਰੋਪੜ ਨੂੰ ਦਿੱਤੀ ਗਈ ਹੈ।

The post ਪੰਜਾਬ ਪੁਲਿਸ ਵੱਲੋਂ ਸਾਬਕਾ IG ਉਮਰਾਨੰਗਲ ਤੇ ਹੋਰ ਅਧਿਕਾਰੀਆਂ ਖ਼ਿਲਾਫ਼ ਫਰਜੀ ਮੁਕਾਬਲੇ ਦਾ ਕੇਸ਼ ਦਰਜ appeared first on TheUnmute.com - Punjabi News.

Tags:
  • ig-parmraj-singh-umranangal
  • news
  • punjab-police

MLA ਦਿਨੇਸ਼ ਚੱਢਾ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਦੀ ਪਹਿਲੀ ਬੱਸ ਨੂੰ ਹਰੀ ਝੰਡੀ ਦਿੱਤੀ

Saturday 09 December 2023 04:06 PM UTC+00 | Tags: breaking-news chief-minister-pilgrimage-scheme dinesh-chadha mla-dinesh-chadha mukh-tirath-yatra news punjab-news rupnagar

ਰੂਪਨਗਰ, 9 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਅੱਜ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ (Dinesh Chadha) ਨੇ ਯਾਤਰੀਆਂ ਦੀ ਬੱਸ ਨੂੰ ਹਰੀ ਝੰਡੀ ਦਿੱਤੀ।

ਪਿੰਡ ਬਜਰੂੜ ਤੋਂ ਤਖਤ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਯਾਤਰਾ ਲਈ 46 ਸ਼ਰਧਾਲੂਆਂ ਸਮੇਤ ਬੱਚਿਆਂ ਦੀ ਬੱਸ ਨੂੰ ਰਵਾਨਾ ਕਰਨ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪੰਜਾਬ ਵਾਸੀਆਂ ਨੂੰ ਦੇਸ਼ ਭਰ ਵਿੱਚ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਸਤੇ ਸਫ਼ਰ ਦੀ ਸਹੂਲਤ ਮੁਫ਼ਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦਾ ਖਰਚਾ ਪੰਜਾਬ ਸਰਕਾਰ ਕਰੇਗੀ।

ਐਡਵੋਕੇਟ ਦਿਨੇਸ਼ ਚੱਢਾ (Dinesh Chadha) ਨੇ ਦੱਸਿਆ ਕਿ ਇਸ ਸਕੀਮ ਤਹਿਤ ਪਾਵਨ ਅਸਥਾਨ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਅਯੁੱਧਿਆ ਅਤੇ ਵਰਿੰਦਾਵਨ ਧਾਮ (ਉੱਤਰ ਪ੍ਰਦੇਸ਼), ਸ੍ਰੀ ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ, ਮਾਤਾ ਚਿੰਤਪੁਰਨੀ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਤੀਰਥ ਸਥਾਨਾਂ ਦੀ ਯਾਤਰਾਂ ਲਈ ਰੋਜ਼ਾਨਾ ਬੱਸਾਂ ਤੇ ਰੇਲ ਗੱਡੀਆਂ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਉਨ੍ਹਾਂ ਕਿਹਾ ਕਿ ਇਸ ਤਰੀਥ ਯਾਤਰਾ ਉਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਲਈ ਯਾਤਰਾ ਦਾ ਸਾਧਨ ਰੇਲ ਗੱਡੀ ਅਤੇ ਘੱਟ ਦੂਰੀ ਲਈ ਯਾਤਰਾ ਦਾ ਸਾਧਨ ਸੜਕ ਰਸਤੇ ਬੱਸਾਂ ਰਾਹੀਂ ਹੋਵੇਗਾ।

The post MLA ਦਿਨੇਸ਼ ਚੱਢਾ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਦੀ ਪਹਿਲੀ ਬੱਸ ਨੂੰ ਹਰੀ ਝੰਡੀ ਦਿੱਤੀ appeared first on TheUnmute.com - Punjabi News.

Tags:
  • breaking-news
  • chief-minister-pilgrimage-scheme
  • dinesh-chadha
  • mla-dinesh-chadha
  • mukh-tirath-yatra
  • news
  • punjab-news
  • rupnagar
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form