TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਕੋਰੋਨਾ ਦੇ ਨਵੇਂ ਵੈਰੀਐਂਟ ਦੇ ਚੱਲਦੇ ਪੰਜਾਬ 'ਚ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣਾ ਲਾਜ਼ਮੀ Saturday 23 December 2023 06:00 AM UTC+00 | Tags: breaking-news corona corona-jn.1 corona-vaccination corona-virus covid-19 covid-19-situation covid-vigilance healtjh-minister india-news mansukh-l-mandaviya news punjab-health-department state-health-ministers union-health-minister-dr-mansukh-mandaviya union-health-ministry union-health-ministry-data ਚੰਡੀਗੜ੍ਹ, 23 ਦਸੰਬਰ 2023: ਪੰਜਾਬ ਵਿੱਚ ਕੋਰੋਨਾ (Corona) ਦੇ ਨਵੇਂ ਰੂਪ JN.1 ਨੂੰ ਲੈ ਕੇ ਸਿਹਤ ਵਿਭਾਗ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਾਵਧਾਨੀ ਦੇ ਤੌਰ ‘ਤੇ ਸਿਹਤ ਵਿਭਾਗ ਨੇ ਹਸਪਤਾਲਾਂ ਅਤੇ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਸਬੰਧੀ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਐਡਵਾਈਜ਼ਰੀ ਮੁਤਾਬਕ ਹੁਣ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਹਸਪਤਾਲਾਂ ਵਿੱਚ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਿਹਤ ਕਰਮਚਾਰੀਆਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣੇ ਹੋਣਗੇ। ਮਰੀਜ਼ਾਂ ਅਤੇ ਉਨ੍ਹਾਂ ਦੇ ਸੇਵਾਦਾਰਾਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣੇ ਹੋਣਗੇ ਅਤੇ ਹੋਰ ਸਾਵਧਾਨੀਆਂ ਦੀ ਪਾਲਣਾ ਕਰਨੀ ਪਵੇਗੀ। ਜੇਕਰ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਅਤੇ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਮੁਸ਼ਕਲ ਹੈ, ਤਾਂ ਡਾਕਟਰ ਦੀ ਸਲਾਹ ਲਓ। ਡਾਕਟਰ ਕੋਲ ਜਾਣ ਵੇਲੇ ਆਪਣੇ ਮੂੰਹ ਅਤੇ ਨੱਕ ਨੂੰ ਢੱਕਣ ਲਈ ਮਾਸਕ ਪਾਓ। ਡਾਕਟਰ ਦੀ ਸਲਾਹ ‘ਤੇ ਟੈਸਟ (Corona) ਕਰਵਾਓ ਅਤੇ ਆਪਣੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ। ਜਨਤਕ ਥਾਵਾਂ ‘ਤੇ ਨਾ ਥੁੱਕੋ। ਕਿਸੇ ਵੀ ਕਿਸਮ ਦੀ ਡਾਕਟਰੀ ਸਲਾਹ ਲਈ, ਮੈਡੀਕਲ ਹੈਲਪਲਾਈਨ 104 ‘ਤੇ ਸੰਪਰਕ ਕਰੋ। The post ਕੋਰੋਨਾ ਦੇ ਨਵੇਂ ਵੈਰੀਐਂਟ ਦੇ ਚੱਲਦੇ ਪੰਜਾਬ ‘ਚ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ appeared first on TheUnmute.com - Punjabi News. Tags:
|
ਸ਼ਹੀਦੀ ਸਭਾ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਲਈ ਸੁਰੱਖਿਆ ਅਤੇ ਸੁਵਿਧਾ ਦੇ ਪੁਖ਼ਤਾ ਪ੍ਰਬੰਧ Saturday 23 December 2023 06:58 AM UTC+00 | Tags: breaking-news news pilgrims sgpc shaheedi-sabha sikh ਸ੍ਰੀ ਫ਼ਤਹਿਗੜ੍ਹ ਸਾਹਿਬ, 23 ਦਸੰਬਰ 2023: ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ ਸਭਾ (shaheedi sabha) ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਮੱਥਾ ਟੇਕਣ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੰਗਤ ਦੀ ਸੁਰੱਖਿਆ ਅਤੇ ਸੁਵਿਧਾ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਪਰੋਕਤ ਦਾਅਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਏ.ਡੀ.ਜੀ.ਪੀ. ਜਸਕਰਨ ਸਿੰਘ ਨੇ ਕੀਤਾ ਹੈ । ਜ਼ਿਲਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਸ਼ਹੀਦੀ ਸਭਾ (shaheedi sabha) ਦੌਰਾਨ ਸੜਕਾਂ ‘ਤੇ ਜਾਮ ਵਰਗੀ ਸਥਿਤੀ ਤੋਂ ਬਚਣ ਲਈ ਕੁਝ ਸੜਕਾਂ ਨੂੰ ਵਨ ਵੇ ਕੀਤਾ ਗਿਆ ਹੈ ਤੇ ਵੱਖ-ਵੱਖ ਥਾਵਾਂ ‘ਤੇ 10 ਸਮਾਧਾਨ ਕੇਂਦਰ ਬਣਾਏ ਗਏ ਹਨ, ਜਿੱਥੋਂ ਲੋੜ ਪੈਣ ‘ਤੇ ਸ਼ਰਧਾਲੂਆਂ ਨੂੰ ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ ਅਤੇ ਲੋੜੀਂਦੀ ਜਾਣਕਾਰੀ 24 ਘੰਟੇ ਮੁੱਹਈਆ ਕਰਵਾਈ ਜਾਵੇਗੀ। The post ਸ਼ਹੀਦੀ ਸਭਾ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤਾਂ ਲਈ ਸੁਰੱਖਿਆ ਅਤੇ ਸੁਵਿਧਾ ਦੇ ਪੁਖ਼ਤਾ ਪ੍ਰਬੰਧ appeared first on TheUnmute.com - Punjabi News. Tags:
|
Covid19: ਕੋਰੋਨਾ ਮਹਾਂਮਾਰੀ ਨੂੰ ਲੈ ਕੇ WHO ਦਾ ਦਾਅਵਾ- ਦੁਨੀਆ ਭਰ 'ਚ ਇਕ ਮਹੀਨੇ 'ਚ 52 ਫੀਸਦੀ ਮਾਮਲੇ ਵਧੇ Saturday 23 December 2023 07:10 AM UTC+00 | Tags: breaking-news corona corona-epidemic corona-new-veriant corona-virus covid19 health-news news who world-health-organization ਚੰਡੀਗੜ੍ਹ, 23 ਦਸੰਬਰ 2023: ਕੋਰੋਨਾ (corona) ਇਨਫੈਕਸ਼ਨ ਇਕ ਵਾਰ ਫਿਰ ਦੁਨੀਆ ਨੂੰ ਡਰਾ ਰਿਹਾ ਹੈ। ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਇਕ ਮਹੀਨੇ ‘ਚ ਦੁਨੀਆ ਭਰ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ 52 ਫੀਸਦੀ ਦਾ ਵਾਧਾ ਹੋਇਆ ਹੈ। WHO ਨੇ ਕਿਹਾ ਕਿ ਪਿਛਲੇ ਮਹੀਨੇ ਦੁਨੀਆ ਭਰ ਵਿੱਚ ਕੋਰੋਨਾ ਦੇ ਕੁੱਲ 8,50,000 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ, ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣ ਕਾਰਨ 3000 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਪਿਛਲੇ ਇਕ ਮਹੀਨੇ ‘ਚ ਮਰਨ ਵਾਲਿਆਂ ਦੀ ਗਿਣਤੀ ‘ਚ 8 ਫੀਸਦੀ ਦੀ ਕਮੀ ਆਈ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ 17 ਦਸੰਬਰ ਤੱਕ ਦੁਨੀਆ ਭਰ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁੱਲ ਸੰਖਿਆ 77 ਕਰੋੜ ਨੂੰ ਪਾਰ ਕਰ ਗਈ ਹੈ, ਜਦੋਂ ਕਿ ਹੁਣ ਤੱਕ 70 ਲੱਖ ਮਰੀਜ਼ਾਂ ਦੀ ਕੋਰੋਨਾ (corona) ਸੰਕਰਮਣ ਕਾਰਨ ਮੌਤ ਹੋ ਚੁੱਕੀ ਹੈ। ਵਿਸ਼ਵ ਪੱਧਰ ‘ਤੇ, ਕੋਰੋਨਾ ਦੇ 1,18,000 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਵਿੱਚੋਂ 1600 ਤੋਂ ਵੱਧ ਮਰੀਜ਼ ਗੰਭੀਰ ਹਾਲਤ ਵਿੱਚ ਹਨ ਅਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਉਣਾ ਪਿਆ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਦੇ ਮਾਮਲੇ 23 ਫੀਸਦੀ ਵਧੇ ਹਨ, ਜਦਕਿ ਆਈਸੀਯੂ ‘ਚ ਮਰੀਜ਼ਾਂ ਦੇ ਦਾਖਲੇ ‘ਚ 51 ਫੀਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਸਮੇਤ ਦੁਨੀਆ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਆਪਣੇ ਆਪ ਨੂੰ ਜ਼ਿੰਦਾ ਰੱਖਣ ਲਈ ਲਗਾਤਾਰ ਪਰਿਵਰਤਨ ਕਰ ਰਿਹਾ ਹੈ। JN.1 ਉਸੇ ਦਾ ਇੱਕ ਰੂਪ ਹੈ, ਇਨਫੈਕਸ਼ਨ (corona) ਦੀ ਮੌਜੂਦਾ ਸਰਦੀਆਂ ਦੀ ਲਹਿਰ ਨੇ ਅਚਾਨਕ ਚਿੰਤਾ ਵਧਾ ਦਿੱਤੀ ਹੈ, ਪਰ ਇਸ ਰੂਪ ਦੇ ਕਾਰਨ ਜ਼ਿਆਦਾਤਰ ਮਰੀਜ਼ਾਂ ਵਿੱਚ ਸਿਰਫ ਹਲਕੇ ਲੱਛਣ ਹੀ ਦੇਖੇ ਜਾ ਰਹੇ ਹਨ, ਵੱਡੀ ਗਿਣਤੀ ਵਿੱਚ ਮਰੀਜ਼ ਘਰਾਂ ਵਿੱਚ ਰਹਿ ਕੇ ਠੀਕ ਹੋ ਰਹੇ ਹਨ। ਹਾਲਾਂਕਿ, JN.1 ਵਿੱਚ ਵਾਧੂ ਪਰਿਵਰਤਨ ਦੇ ਕਾਰਨ, ਲਾਗ ਵਿੱਚ ਤੇਜ਼ੀ ਨਾਲ ਵਾਧਾ ਹੋਣ ਦਾ ਖਤਰਾ ਹੈ | The post Covid19: ਕੋਰੋਨਾ ਮਹਾਂਮਾਰੀ ਨੂੰ ਲੈ ਕੇ WHO ਦਾ ਦਾਅਵਾ- ਦੁਨੀਆ ਭਰ ‘ਚ ਇਕ ਮਹੀਨੇ ‘ਚ 52 ਫੀਸਦੀ ਮਾਮਲੇ ਵਧੇ appeared first on TheUnmute.com - Punjabi News. Tags:
|
ਮੋਹਾਲੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ 100 ਮੀਟਰ ਦੇ ਘੇਰੇ 'ਚ ਧਰਨੇ, ਰੈਲੀਆਂ ਕਰਨ 'ਤੇ ਪਾਬੰਦੀ Saturday 23 December 2023 07:16 AM UTC+00 | Tags: breakjng-news latest-news mohali mohali-police news protest-news rallying the-unmute-breaking the-unmute-breaking-news ਮੋਹਾਲੀ, 23 ਦਸੰਬਰ: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਚਾਰਦੀਵਾਰੀ ਦੇ ਅੰਦਰ ਅਤੇ ਚਾਰਦੀਵਾਰੀ ਦੇ ਬਾਹਰ 100 ਮੀਟਰ ਤੱਕ ਦੇ ਘੇਰੇ ਵਿੱਚ ਧਰਨੇ ਅਤੇ ਰੈਲੀਆਂ ਕਰਨ ਉਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ । ਇਨ੍ਹਾਂ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੈਮੋਰੰਡਮ ਵਗੈਰਾ ਦੇਣ ਲਈ ਪੰਜ ਵਿਅਕਤੀਆਂ ਤੋਂ ਘੱਟ ਗਿਣਤੀ ਵਿੱਚ ਵਿਅਕਤੀ ਇਸ ਚਾਰਦੀਵਾਰੀ ਦੇ ਮੁੱਖ ਗੇਟ ਵਿੱਚੋਂ ਲੰਘ ਕੇ ਇਸ ਦਫਤਰ ਵਿੱਚ ਆਉਣ ਉਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਹ ਹੁਕਮ 11 ਦਸੰਬਰ 2023 ਤੋਂ 10 ਫਰਵਰੀ 2024 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਵਿਖੇ ਲਾਗੂ ਰਹਿਣਗੇ। ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਬਿਲਡਿੰਗ ਦੇ ਆਲੇ ਦੁਆਲੇ ਆਮ ਜਨਤਾ, ਰਾਜਸੀ ਪਾਰਟੀਆਂ ਅਤੇ ਕਰਮਚਾਰੀ ਸੰਗਠਨਾ ਆਦਿ ਵੱਲੋਂ ਰੈਲੀਆਂ ਧਰਨੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਦਫ਼ਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਦਫ਼ਤਰ ਵਿੱਚ ਆਉਂਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਬਿਲਡਿੰਗ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ, ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋ ਸਕਦੀ ਹੈ। ਇਸ ਸਥਿਤੀ ਦੇ ਮੱਦੇ ਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ । The post ਮੋਹਾਲੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ 100 ਮੀਟਰ ਦੇ ਘੇਰੇ ‘ਚ ਧਰਨੇ, ਰੈਲੀਆਂ ਕਰਨ ‘ਤੇ ਪਾਬੰਦੀ appeared first on TheUnmute.com - Punjabi News. Tags:
|
ਏਅਰ ਫੋਰਸ ਸਟੇਸ਼ਨ ਤੋਂ 1 ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਰਹਿੰਦ-ਖੂੰਹਦ ਸੁੱਟਣ 'ਤੇ ਹੋਵੇਗੀ ਪਾਬੰਦੀ Saturday 23 December 2023 07:31 AM UTC+00 | Tags: air-force-station breaking-news dumping-waste latest-news mohali-news news non-vegetarian punjab-news ਐਸ.ਏ.ਐਸ. ਨਗਰ, 23 ਦਸੰਬਰ: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹੇ ਦੇ ਏਅਰ ਫੋਰਸ ਸਟੇਸ਼ਨ (Air Force Station) ਤੋਂ ਇਕ ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਇਸ ਦੀ ਰਹਿੰਦ-ਖੂੰਹਦ ਨੂੰ ਸੁੱਟਣ 'ਤੇ ਪੂਰਨ ਤੌਰ ਉਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਹਵਾਈ ਜਹਾਜ਼ਾਂ ਨਾਲ ਕੋਈ ਹਾਦਸਾ ਨਾ ਵਾਪਰੇ, ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਏਅਰ ਫੋਰਸ਼ ਸਟੇਸ਼ਨ ਦੇ ਆਲੇ ਦੁਆਲੇ ਆਮ ਜਨਤਾ ਵਲੋਂ ਕਈ ਖਾਣ-ਪੀਣ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਹਨ, ਉਨ੍ਹਾਂ ਵਲੋਂ ਇਨ੍ਹਾਂ ਵਸਤਾਂ ਦੀ ਰਹਿੰਦ ਖੁੱਲੇ ਵਿਚ ਹੀ ਸੁੱਟ ਦਿੱਤੀ ਜਾਂਦੀ ਹੈ। ਜਿਸ ਕਰਕੇ ਏਅਰ ਫੋਰਸ ਦੇ ਏਰੀਏ ਵਿਚ ਮਾਸਾਹਾਰੀ ਪੰਛੀ ਉਡਦੇ ਰਹਿੰਦੇ ਹਨ। ਇਨ੍ਹਾਂ ਦੇ ਉਡਣ ਨਾਲ ਕਿਸੇ ਵੀ ਸਮੇਂ ਹਵਾਈ ਜਹਾਜ਼ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖਤਰੇ ਦਾ ਕਾਰਨ ਬਣਦਾ ਹੈ ਅਤੇ ਫੌਜ਼ (Air Force Station) ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵੀ ਵਿਘਨ ਪੈਦਾ ਕਰਦਾ ਹੈ। ਇਸ ਦੇ ਫਲਸਰੂਪ ਅਮਨ ਅਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਇਹ ਹੁਕਮ ਮਿਤੀ 11-12-2023 ਤੋਂ 10-02-2024 ਤੱਕ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਾਗੂ ਰਹਿਣਗੇ। The post ਏਅਰ ਫੋਰਸ ਸਟੇਸ਼ਨ ਤੋਂ 1 ਹਜ਼ਾਰ ਮੀਟਰ ਏਰੀਏ ਦੇ ਆਲੇ-ਦੁਆਲੇ ਮਾਸਾਹਾਰੀ ਦੁਕਾਨਾਂ ਚਲਾਉਣ ਅਤੇ ਰਹਿੰਦ-ਖੂੰਹਦ ਸੁੱਟਣ 'ਤੇ ਹੋਵੇਗੀ ਪਾਬੰਦੀ appeared first on TheUnmute.com - Punjabi News. Tags:
|
ਏ.ਡੀ.ਸੀ ਮੋਹਾਲੀ ਵੱਲੋਂ ਮੈਸ: ਅਪੈਕਸ ਗਾਇਡੈਂਸ ਫਰਮ ਦਾ ਲਾਇਸੈਂਸ ਮੁੜ ਬਹਾਲ Saturday 23 December 2023 07:38 AM UTC+00 | Tags: apex-guidance-firm breaking-news mohali-adc news ਐਸ.ਏ.ਐਸ ਨਗਰ, 23 ਦਸੰਬਰ 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ -4 (6) (ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ ਵੱਲੋਂ ਮੈਸ: ਅਪੈਕਸ ਗਾਇਡੈਂਸ ਫਰਮ (apex guidance firm) ਦਾ ਲਾਇਸੈਂਸ ਬਹਾਲ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ. ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਸ: ਅਪੈਕਸ ਗਾਇਡੈਂਸ ਫਰਮ (apex guidance firm) ਦੇ ਪਤੇ ਐਸ.ਸੀ.ਐਫ ਨੰਬਰ 45, ਕੈਬਿਨ ਨੰ: 1, 2 ਅਤੇ ਤੀਜੀ ਮੰਜ਼ਿਲ ਫੇਜ਼ 11 ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮਾਲਕ ਹਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਕਾਨ ਨੰ: 56-ਏ, ਵਾਰਡ ਨੰ:1, ਧਰਮਪੁਰਾ, ਜ਼ਿਲ੍ਹਾ ਸਿਰਸਾ, ਹਰਿਆਣਾ ਹਾਲ ਵਾਸੀ ਮਕਾਨ ਨੰ: 1309 ਪਹਿਲੀ ਮੰਜ਼ਿਲ ਫੇਜ਼ 3ਬੀ2 ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਉਕਤ ਲਾਇਸੈਂਸੀ ਵੱਲੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਲਗਾਤਾਰ ਟਰੈਵਲ ਏਜੰਟ ਦਾ ਕੰਮ ਕਰਨ ਵਿੱਚ ਅਸਫਲ ਰਹਿਣ ਕਾਰਨ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ- 6 (1) (ਜੀ) ਦੇ ਉਪਬੰਧਾ ਅਧੀਨ ਉਲੰਘਣਾ ਕਰਨ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੈਂਸ ਨੰਬਰ 315/ਆਈ.ਸੀ. ਮਿਤੀ 25-06-2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਸੀ। ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਮਿਤੀ 29-8-2023 ਰਾਹੀਂ ਪੱਤਰ ਜਾਰੀ ਕਰਦੇ ਹੋਏ ਐਕਟ/ਰੂਲਜ਼ ਤਹਿਤ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ, ਜਿੰਨ੍ਹਾਂ ਨੂੰ ਫਰਮ ਵੱਲੋਂ ਸਰਵਿਸ ਦਿੱਤੀ ਹੈ,ਬਾਰੇ ਰਿਪੋਰਟ ਭੇਜਣ ਅਤੇ ਫਰਮ ਵੱਲੋਂ ਕੀਤੇ ਜਾਣ ਵਾਲੇ ਇਸ਼ਤਿਹਾਰ/ਸੈਮੀਨਾਰ ਆਦਿ ਸਬੰਧੀ ਜਾਣਕਾਰੀ ਦੀ ਮੰਗ ਕੀਤੀ ਗਈ। ਲਾਇਸੈਂਸੀ ਵੱਲੋਂ ਕਾਫੀ ਸਮਾਂ ਰਿਪੋਰਟਾਂ ਨਾ ਭੇਜਣ ਦੀ ਸੂਰਤ ਵਿੱਚ ਮਿਤੀ 2-11-2023 ਰਾਹੀਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਨੋਟਿਸ ਜਾਰੀ ਕਰਦੇ ਹੋਏ ਪੇਸ਼ ਹੋਣ ਲਈ ਹਦਾਇਤ ਕੀਤੀ ਗਈ। ਹਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਵੱਲੋਂ ਪੇਸ਼ ਹੋ ਕੇ ਜਾਰੀ ਨੋਟਿਸ ਦਾ ਜਵਾਬ ਪੇਸ਼ ਕੀਤਾ ਗਿਆ। ਜਵਾਬ ਨੂੰ ਵਾਚਣ ਉਪਰੰਤ ਲਾਇਸੈਂਸ ਨੰਬਰ 315/ਆਈ.ਸੀ. ਮਿਤੀ 25-06-2019 ਨੂੰ ਇਸ ਸ਼ਰਤ ਤੇ ਬਹਾਲ ਕੀਤਾ ਗਿਆ ਕਿ ਲਾਇਸੰਸੀ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ਼ ਬਣੇ ਰੂਲਜ਼ ਦੇ ਸੈਕਸ਼ਨ -4(6), ਨੋਟੀਫਿਕੇਸ਼ਨ ਦੇ ਸੈਕਸ਼ਨ 5 (iii)(ਬੀ) ਅਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਜਾਰੀ ਐਡਵਾਈਜਰੀ ਦੀ ਮੱਦ ਨੰ: 13 ਵਿੱਚ ਦਰਸਾਏ ਅਨੁਸਾਰ ਮਹੀਨਾਵਾਰ ਰਿਪੋਰਟ, ਐਕਟ ਦੀ ਧਾਰਾ 7 ਤਹਿਤ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਸੈਮੀਨਾਰਾਂ ਸਬੰਧੀ ਜਾਣਕਾਰੀ ਅਤੇ ਇਹ ਸੂਚਨਾ ਛਿਮਾਹੀ ਆਧਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਭੇਜੀ ਜਾਣੀ ਯਕੀਨੀ ਬਣਾਏ। The post ਏ.ਡੀ.ਸੀ ਮੋਹਾਲੀ ਵੱਲੋਂ ਮੈਸ: ਅਪੈਕਸ ਗਾਇਡੈਂਸ ਫਰਮ ਦਾ ਲਾਇਸੈਂਸ ਮੁੜ ਬਹਾਲ appeared first on TheUnmute.com - Punjabi News. Tags:
|
ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ 'ਤੇ ਆਪਣੀ ਘਰਵਾਲੀ ਦੀ ਕੁੱਟਮਾਰ ਕਰਨ ਦਾ ਦੋਸ਼, FIR ਦਰਜ Saturday 23 December 2023 07:50 AM UTC+00 | Tags: breaking-news fir latest-news motivational motivational-speaker news noida vivek-bindra ਚੰਡੀਗ੍ਹੜ, 23 ਦਸੰਬਰ 2023: ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ (Vivek Bindra) ‘ਤੇ ਆਪਣੀ ਦੂਜੀ ਘਰਵਾਲੀ ਨਾਲ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਬਿੰਦਰਾ ਖਿਲਾਫ ਨੋਇਡਾ ‘ਚ ਐੱਫ.ਆਈ.ਆਰ. ਇਸ ਦੇ ਮੁਤਾਬਕ ਵਿਵੇਕ ਨੇ ਕਮਰੇ ਨੂੰ ਤਾਲਾ ਲਗਾ ਕੇ ਘਰਵਾਲੀ ਦੀ ਕਥਿਤ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਕਾਰਨ ਉਸ ਦੇ ਕੰਨ ਦਾ ਪਰਦਾ ਫਟ ਗਿਆ। ਬਿੰਦਰਾ ਨੇ ਕਥਿਤ ਤੋੜ ‘ਤੇ ਆਪਣੀ ਘਰਵਾਲੀ ਨੂੰ ਗਾਲ੍ਹਾਂ ਵੀ ਕੱਢੀਆਂ ਅਤੇ ਪਤਨੀ ਦਾ ਮੋਬਾਈਲ ਵੀ ਤੋੜ ਦਿੱਤਾ। ਐਫਆਈਆਰ ਮੁਤਾਬਕ ਵਿਵੇਕ ਬਿੰਦਰਾ (Vivek Bindra) ਦਾ ਵਿਆਹ 6 ਦਸੰਬਰ ਨੂੰ ਯਾਨਿਕਾ ਨਾਲ ਹੋਇਆ ਸੀ। ਕੁੱਟਮਾਰ ਦੀ ਘਟਨਾ 8 ਦਸੰਬਰ ਨੂੰ ਵਾਪਰੀ ਸੀ। ਇਸ ਤੋਂ ਬਾਅਦ ਯਾਨਿਕਾ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਯਾਨਿਕਾ ਦੇ ਭਰਾ ਵੈਭਵ ਕਵਾਤਰਾ ਨੇ 14 ਦਸੰਬਰ ਨੂੰ ਸੈਕਟਰ-126 ਥਾਣੇ ਵਿੱਚ ਵਿਵੇਕ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਇਹ ਮਾਮਲਾ ਸ਼ੁੱਕਰਵਾਰ ਸ਼ਾਮ ਨੂੰ ਸਾਹਮਣੇ ਆਇਆ। ਵਿਵੇਕ ਬਿੰਦਰਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ‘ਚ ਉਹ ਸੁਸਾਇਟੀ ਦੇ ਗੇਟ ‘ਤੇ ਆਪਣੀ ਪਤਨੀ ਨਾਲ ਬਹਿਸ ਕਰਦਾ ਨਜ਼ਰ ਆ ਰਿਹਾ ਹੈ। ਵਿਵੇਕ ਬਿੰਦਰਾ ਬਾਡਾ ਬਿਜ਼ਨਸ ਦੇ ਸੀ.ਈ.ਓ. ਵਿਵੇਕ ਦੇ ਯੂਟਿਊਬ ‘ਤੇ 2 ਕਰੋੜ ਤੋਂ ਵੱਧ ਸਬਸਕ੍ਰਾਈਬਰ ਹਨ। ਗਾਜ਼ੀਆਬਾਦ ਦੇ ਚੰਦਰ ਨਗਰ ਦੇ ਰਹਿਣ ਵਾਲੇ ਵੈਭਵ ਕਵਾਤਰਾ ਨੇ ਐਫਆਈਆਰ ਦਰਜ ਕਰਵਾਈ ਹੈ। ਵੈਭਵ ਨੇ ਦੱਸਿਆ, "ਮੇਰੀ ਭੈਣ ਯਾਨਿਕਾ ਦਾ ਵਿਆਹ ਵਿਵੇਕ ਬਿੰਦਰਾ ਨਾਲ 6 ਦਸੰਬਰ ਨੂੰ ਲਲਿਤ ਮਾਨਗਰ ਹੋਟਲ ਵਿੱਚ ਹੋਇਆ ਸੀ। ਵਿਵੇਕ ਫਿਲਹਾਲ ਸੁਪਰਨੋਵਾ ਵੈਸਟ ਰੈਜ਼ੀਡੈਂਸੀ, ਸੈਕਟਰ-94 ਵਿੱਚ ਰਹਿੰਦਾ ਹੈ। 8 ਦਸੰਬਰ ਨੂੰ ਸਵੇਰੇ 3 ਵਜੇ ਵਿਵੇਕ ਆਪਣੀ ਮਾਂ ਪ੍ਰਭਾ ਨਾਲ ਝਗੜਾ ਕਰ ਰਿਹਾ ਸੀ। ਜਦੋਂ ਯਾਨਿਕਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਨੂੰ ਆਪਣੀ ਪਤਨੀ ‘ਤੇ ਗੁੱਸਾ ਆ ਗਿਆ ਅਤੇ ਕੁੱਟਮਾਰ ਕੀਤੀ | The post ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ‘ਤੇ ਆਪਣੀ ਘਰਵਾਲੀ ਦੀ ਕੁੱਟਮਾਰ ਕਰਨ ਦਾ ਦੋਸ਼, FIR ਦਰਜ appeared first on TheUnmute.com - Punjabi News. Tags:
|
ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ: ਹਰਜਿੰਦਰ ਸਿੰਘ ਧਾਮੀ Saturday 23 December 2023 07:56 AM UTC+00 | Tags: bhagwant-mann breaking-news char-sahibzadas news punjab-news sahibzadas ਚੰਡੀਗ੍ਹੜ, 23 ਦਸੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ‘ਮਾਤਮੀ ਬਿਗਲ’ ਵਜਾਉਣ ਦੇ ਕੀਤੇ ਫ਼ੈਸਲੇ ਨੂੰ ਗੁਰਮਤਿ ਮਰਯਾਦਾ ਦੇ ਵਿਰੁੱਧ ਕਰਾਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ, ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਹਿਬਜ਼ਾਦਿਆਂ ਨੇ ਹੱਕ, ਸੱਚ ਅਤੇ ਧਰਮ ਦੀ ਖ਼ਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਫ਼ੈਸਲਾ ਲੈ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਲਾਸਾਨੀ ਅਤੇ ਵਿਲੱਖਣ ਪੈੜ ਪਾਈ। ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ, ਪਰ ਉਨ੍ਹਾਂ ਦੀ ਸਿੱਖੀ ਪ੍ਰਤੀ ਦ੍ਰਿੜ੍ਹਤਾ ਪ੍ਰੋੜ੍ਹ ਉਮਰ ਤੋਂ ਘੱਟ ਨਹੀਂ ਸੀ। The post ਸਾਹਿਬਜ਼ਾਦਿਆਂ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ: ਹਰਜਿੰਦਰ ਸਿੰਘ ਧਾਮੀ appeared first on TheUnmute.com - Punjabi News. Tags:
|
ਏ.ਡੀ.ਸੀ ਮੋਹਾਲੀ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ, ਫਰਮ ਦਾ ਲਾਇਸੈਂਸ ਰੱਦ Saturday 23 December 2023 08:02 AM UTC+00 | Tags: adc-mohali breaking-news latest-news license news punjab-police punjab-travel-professional-regulation smart-alpine-education the-unmute-breaking-news ਐਸ.ਏ.ਐਸ ਨਗਰ, 23 ਦਸੰਬਰ, 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰਟ ਐਲਪਾਈਨ ਐਜੁਕੇਸ਼ਨ ਐਸ.ਸੀ.ਓ. ਨੰਬਰ 21, ਦੂਜੀ ਮੰਜ਼ਿਲ, ਫੇਜ਼ 3ਬੀ2, ਮੋਹਾਲੀ ਦੇ ਮਾਲਕਣ ਸ੍ਰੀਮਤੀ ਸੰਦੀਪ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਮਕਾਨ ਨੰਬਰ 1130 ਪਹਿਲੀ ਮੰਜ਼ਿਲ,ਫੇਜ਼ 3ਬੀ2 ਮੋਹਾਲੀ ਨੂੰ ਕੋਚਿੰਗ ਇੰਸੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10 ਮਾਰਚ 2024 ਤੱਕ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦਸਿਆ ਕਿ ਉਕਤ ਫਰਮ ਨੂੰ ਲਾਇਸੈਂਸ ਰੀਨਿਊ ਕਰਵਾਉਣ ਲਈ ਐਕਟ/ਰੂਲਜ਼ ਅਨੁਸਾਰ ਦੋ ਮਹੀਨੇ ਪਹਿਲਾਂ ਦਰਖਾਸਤ ਸਮੇਤ ਸਹਿ/ਦਸਤਾਵੇਜ ਪੇਸ਼ ਨਾ ਕਰਨ ਕਰਕੇ ਲਾਇਸੈਂਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ ਸਮੇਤ ਹਾਜਰ ਹੋਣ ਲਈ ਹਦਾਇਤ ਕੀਤੀ ਗਈ ਸੀ। ਉਨ੍ਹਾ ਦਸਿਆ ਕਿ ਦਫਤਰੀ ਪਤੇ ਅਤੇ ਰਿਹਾਇਸ਼ੀ ਪਤੇ ਉਤੇ ਰਜਿਸਟਰਡ ਡਾਕ ਰਾਹੀਂ ਭੇਜਿਆ ਗਿਆ ਪੱਤਰ ਅਨਕਲੇਮਡ ਟਿੱਪਣੀ ਸਹਿਤ ਵਾਪਿਸ ਪ੍ਰਾਪਤ ਹੋਇਆ ਹੈ। ਪ੍ਰੰਤੂ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਉਕਤ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੈਂਸ ਨੰਬਰ 279/ਆਈ.ਸੀ. ਮਿਤੀ 11 ਮਾਰਚ 2019 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ /ਫਰਮ/ਪਾਰਟਨਰਸ਼ਿਪ ਜਾਂ ਇਸਦੇ ਲਾਇਸੈਂਸੀ /ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ । The post ਏ.ਡੀ.ਸੀ ਮੋਹਾਲੀ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ, ਫਰਮ ਦਾ ਲਾਇਸੈਂਸ ਰੱਦ appeared first on TheUnmute.com - Punjabi News. Tags:
|
ਪੰਜਾਬ ਦੇ ਸਕੂਲਾਂ 'ਚ ਅੱਜ ਹੋਣਗੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ Saturday 23 December 2023 08:08 AM UTC+00 | Tags: breaking-news breakng-news news punjab-history punjab-news punjab-school ਚੰਡੀਗੜ੍ਹ, 23 ਦਸੰਬਰ 2023: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਦੇ ਸਰਕਾਰੀ /ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਅਤੇ ਸ਼ਹਾਦਤਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਮਾਗਮ ਮਿਤੀ 23 ਦਸੰਬਰ 2023 ਦਿਨ ਸ਼ਨੀਵਾਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਮਾਗਮ ਸਵੇਰ ਦੇ ਸਮੇਂ ਦੌਰਾਨ (ਪਹਿਲੇ 2 ਘੰਟੇ) ਪੰਜਾਬ ਦੇ ਸਾਰੇ ਸਕੂਲਾਂ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਵਿੱਚ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਵਿਦਿਆਰਥੀਆਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਕਵਿਤਾ/ਗੀਤ/ਸ਼ਬਦ/ਵਾਰ ਗਾਇਨ ਮੁਕਾਬਲੇ, ਸ਼ਹੀਦੀ ਸਾਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਭਾਸ਼ਨ/ਵਿੱਦਿਅਕ ਮੁਕਾਬਲਿਆਂ ਤੋਂ ਇਲਾਵਾ ਸਕੂਲ ਮੁਖੀ/ਸਟਾਫ/ਅਧਿਆਪਕਾਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਵਿਸ਼ੇਸ਼ ਸਿੱਖਿਆਦਾਇਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਸ. ਬੈਂਸ ਨੇ ਕਿਹਾ ਕਿ ਸਾਰੇ ਸਕੂਲਾਂ ਵਿੱਚ ਇਹ ਸਮਾਗਮ ਪੂਰੀ ਸਾਦਗੀ ਨਾਲ ਕਰਵਾਏ ਜਾਣਗੇ ਜਿਨ੍ਹਾਂ ਵਿਚ ਕਿਸੇ ਕਿਸਮ ਦਾ ਸੰਗੀਤਕ ਪ੍ਰੋਗਰਾਮ ਨਹੀਂ ਕਰਵਾਇਆ ਜਾਵੇਗਾ। The post ਪੰਜਾਬ ਦੇ ਸਕੂਲਾਂ ‘ਚ ਅੱਜ ਹੋਣਗੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ appeared first on TheUnmute.com - Punjabi News. Tags:
|
ਪੱਟ 'ਤੇ ਟੇਪ ਨਾਲ ਬੰਨ੍ਹ ਕੇ 2 ਕਿੱਲੋ ਅਫੀਮ ਲਿਆ ਰਿਹਾ ਝਾਰਖੰਡ ਦਾ ਵਿਅਕਤੀ ਖੰਨਾ ਪੁਲਿਸ ਵੱਲੋਂ ਕਾਬੂ Saturday 23 December 2023 08:19 AM UTC+00 | Tags: breaking-news drugs khanna-police latest-news news nws opium ਚੰਡੀਗੜ੍ਹ, 23ਦਸੰਬਰ 2023: ਨਸ਼ਾ ਤਸਕਰ ਨਿੱਤ ਦਿਨ ਆਪਣੇ ਤਰੀਕੇ ਬਦਲ ਕੇ ਨਸ਼ਾ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ ਪਰ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਨਹੀਂ ਰਹੇ ਹਨ। ਅਜਿਹਾ ਹੀ ਮਾਮਲਾ ਖੰਨਾ ‘ਚ ਸਾਹਮਣੇ ਆਇਆ ਹੈ। ਇੱਥੇ ਝਾਰਖੰਡ ਦਾ ਇੱਕ ਤਸਕਰ ਆਪਣੇ ਪੱਟ ‘ਤੇ ਬੰਨ੍ਹ ਕੇ ਅਫੀਮ (opium) ਲਿਆ ਰਿਹਾ ਸੀ। ਜਿਸ ਨੂੰ ਚੌਕੀ ‘ਤੇ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਪਿੰਡ ਬਾਂਦੁ ਵਾਸੀ ਰਣਜੀਤ ਕੁਮਾਰ ਸ਼ਾਹੂ ਵਜੋਂ ਹੋਈ ਹੈ। ਉਸ ਦੇ ਕਬਜ਼ੇ ‘ਚੋਂ 2 ਕਿੱਲੋ ਅਫੀਮ ਬਰਾਮਦ ਹੋਈ। ਪੁਲਿਸ ਮੁਤਾਬਕ ਸਬ-ਇੰਸਪੈਕਟਰ ਸੁਖਬੀਰ ਸਿੰਘ ਦੀ ਟੀਮ ਨੇ ਦੋਰਾਹਾ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸਵਾਰੀ ਰਣਜੀਤ ਕੁਮਾਰ ਬੱਸ ਤੋਂ ਹੇਠਾਂ ਉਤਰ ਗਿਆ ਅਤੇ ਪੁਲਿਸ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ। ਉਸ ਨੂੰ ਘਬਰਾਹਟ ਵਿੱਚ ਦੇਖ ਕੇ ਪੁਲਿਸ ਨੇ ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਲਿਆ। ਠੰਡ ਕਾਰਨ ਰਣਜੀਤ ਕੁਮਾਰ ਨੇ ਮੋਟੇ ਕੱਪੜੇ ਪਾਏ ਹੋਏ ਸਨ। ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਪੱਟ ‘ਤੇ ਕੋਈ ਚੀਜ਼ ਹੋਵੇ। ਜਦੋਂ ਪੁਲਿਸ ਨੇ ਕੱਪੜੇ ਉਤਾਰੇ ਤਾਂ ਦੇਖਿਆ ਕਿ ਦੋਵੇਂ ਪੱਟਾਂ ‘ਤੇ ਬੰਨ੍ਹੇ ਲਿਫਾਫੇ ‘ਚ ਅਫੀਮ (opium) ਲਪੇਟੀ ਹੋਈ ਸੀ। ਸਿਖਰ ‘ਤੇ ਟੇਪ ਲਗਾਈ ਹੋਈ ਸੀ | ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਚੈਕਿੰਗ ਟੀਮ ਦੀ ਸ਼ਲਾਘਾ ਕੀਤੀ। ਕੌਂਡਲ ਨੇ ਦੱਸਿਆ ਕਿ ਜਿਸ ਤਰ੍ਹਾਂ ਚੌਕੀ ‘ਤੇ ਪੂਰੀ ਚੌਕਸੀ ਨਾਲ ਡਿਊਟੀ ਨਿਭਾਈ ਗਈ ਅਤੇ ਬਾਰੀਕੀ ਨਾਲ ਤਲਾਸ਼ੀ ਲਈ ਗਈ | ਜਿਸ ਕਾਰਨ ਪੁਲਿਸ ਨੂੰ ਸਫਲਤਾ ਮਿਲੀ ਹੈ। ਇਸ ਟੀਮ ਨੂੰ ਸਨਮਾਨਿਤ ਕੀਤਾ ਜਾਵੇਗਾ। ਹੋਰ ਮੁਲਾਜ਼ਮਾਂ ਨੂੰ ਵੀ ਉਨ੍ਹਾਂ ਵਾਂਗ ਸੁਚੇਤ ਰਹਿਣਾ ਚਾਹੀਦਾ ਹੈ। The post ਪੱਟ ‘ਤੇ ਟੇਪ ਨਾਲ ਬੰਨ੍ਹ ਕੇ 2 ਕਿੱਲੋ ਅਫੀਮ ਲਿਆ ਰਿਹਾ ਝਾਰਖੰਡ ਦਾ ਵਿਅਕਤੀ ਖੰਨਾ ਪੁਲਿਸ ਵੱਲੋਂ ਕਾਬੂ appeared first on TheUnmute.com - Punjabi News. Tags:
|
ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਤੋਂ ਸੂਰਿਆਕੁਮਾਰ ਯਾਦਵ ਬਾਹਰ, ਜਾਣੋ ਕੌਣ ਹੋਵੇਗਾ ਅਗਲਾ ਕਪਤਾਨ ? Saturday 23 December 2023 09:48 AM UTC+00 | Tags: afghanistan breaking breaking-news cricket-news latest-news news sports-news suryakumar-yadav t20-series ਚੰਡੀਗੜ੍ਹ, 23 ਦਸੰਬਰ 2023: ਭਾਰਤ ਦੇ ਧਾਕੜ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਗਿੱਟੇ ਦੀ ਸੱਟ ਕਾਰਨ ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ‘ਚ ਨਹੀਂ ਖੇਡ ਸਕਣਗੇ। ਯਾਦਵ ਨੂੰ ਇਹ ਸੱਟ ਦੱਖਣੀ ਅਫਰੀਕਾ ਖ਼ਿਲਾਫ਼ ਹਾਲ ਹੀ ‘ਚ ਖ਼ਤਮ ਹੋਈ ਸੀਰੀਜ਼ ‘ਚ ਲੱਗੀ ਸੀ। ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ 11 ਜਨਵਰੀ ਤੋਂ ਸ਼ੁਰੂ ਹੋਵੇਗੀ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਸੂਰਿਆ ਹੁਣ ਫਰਵਰੀ ਵਿੱਚ ਕ੍ਰਿਕਟ ਵਿੱਚ ਵਾਪਸੀ ਕਰ ਸਕਦੇ ਹਨ। ਯਾਦਵ (Suryakumar Yadav) ਆਈਪੀਐਲ ਤੋਂ ਪਹਿਲਾਂ ਆਪਣੀ ਫਿਟਨੈਸ ਪਰਖਣ ਲਈ ਫਰਵਰੀ ਵਿੱਚ ਰਣਜੀ ਟਰਾਫੀ ਵਿੱਚ ਮੁੰਬਈ ਲਈ ਖੇਡ ਸਕਦੇ ਹਨ। ਹਾਰਦਿਕ ਪੰਡਯਾ ਦੇ ਗਿੱਟੇ ਦੀ ਸੱਟ ਤੋਂ ਉਭਰਨ ਦੀ ਸੰਭਾਵਨਾ ਘੱਟ ਜਾਪਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੂਰਿਆਕੁਮਾਰ ਅਤੇ ਹਾਰਦਿਕ ਦੋਵਾਂ ਦੀ ਗੈਰ-ਮੌਜੂਦਗੀ ਵਿੱਚ ਟੀਮ ਦੀ ਕਮਾਨ ਕਿਸ ਨੂੰ ਸੌਂਪੀ ਜਾਂਦੀ ਹੈ। ਬੀਸੀਸੀਆਈ ਦੇ ਸੂਤਰ ਨੇ ਕਿਹਾ ਕਿ ਰੋਹਿਤ ਸ਼ਰਮਾ ਨੂੰ ਟੀਮ ਦੀ ਅਗਵਾਈ ਕਰਨ ਲਈ ਕਿਹਾ ਜਾ ਸਕਦਾ ਹੈ। ਜੇਕਰ ਉਹ ਨਹੀਂ ਮੰਨਦੇ ਤਾਂ ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਲਈ ਰਵਿੰਦਰ ਜਡੇਜਾ ਨੂੰ ਕਮਾਨ ਸੌਂਪੀ ਜਾ ਸਕਦੀ ਹੈ। ਐਨਸੀਏ ਦੀ ਮੈਡੀਕਲ ਸਾਇੰਸ ਟੀਮ ਨੇ ਕਿਹਾ ਹੈ ਕਿ ਉਸ ਨੂੰ ਠੀਕ ਹੋਣ ਵਿੱਚ ਛੇ ਹਫ਼ਤੇ ਲੱਗ ਸਕਦੇ ਹਨ। ਅਜਿਹੇ ‘ਚ ਅਫਗਾਨਿਸਤਾਨ ਖਿਲਾਫ ਹੋਣ ਵਾਲੀ ਸੀਰੀਜ਼ ਲਈ ਉਸ ਦੇ ਫਿੱਟ ਹੋਣ ਦੀ ਸੰਭਾਵਨਾ ਘੱਟ ਹੈ। ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ਤਿੰਨ ਹਫਤਿਆਂ ‘ਚ ਸ਼ੁਰੂ ਹੋਣ ਜਾ ਰਹੀ ਹੈ। ਆਈਪੀਐਲ ਵਿੱਚ ਖੇਡਣ ਤੋਂ ਪਹਿਲਾਂ ਉਹ ਫਰਵਰੀ ਵਿੱਚ ਰਣਜੀ ਟਰਾਫੀ ਖੇਡ ਸਕਦਾ ਹੈ। The post ਅਫਗਾਨਿਸਤਾਨ ਖ਼ਿਲਾਫ਼ ਟੀ-20 ਸੀਰੀਜ਼ ਤੋਂ ਸੂਰਿਆਕੁਮਾਰ ਯਾਦਵ ਬਾਹਰ, ਜਾਣੋ ਕੌਣ ਹੋਵੇਗਾ ਅਗਲਾ ਕਪਤਾਨ ? appeared first on TheUnmute.com - Punjabi News. Tags:
|
ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਬਾਥਰੂਮ 'ਚ ਮਿਲਿਆ 7 ਦਿਨ ਦਾ ਨਵਜਾਤ ਬੱਚਾ Saturday 23 December 2023 09:59 AM UTC+00 | Tags: breaking-news chandigarh-bus-stand chandigarh-police chandigarhs-sector-43 latest-news news ਚੰਡੀਗੜ੍ਹ, 23 ਦਸੰਬਰ 2023: ਚੰਡੀਗੜ੍ਹ (Chandigarh) ਦੇ ਸੈਕਟਰ 43 ਬੱਸ ਸਟੈਂਡ ਦੇ ਮਹਿਲਾ ਬਾਥਰੂਮ ਵਿੱਚੋਂ ਇੱਕ ਨਵਜਾਤ ਬੱਚਾ ਮਿਲਿਆ ਹੈ। ਸੂਚਨਾ ਮਿਲਣ 'ਤੇ ਪੁਲਿਸ ਨੇ ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਕ ਇਸ ਦੀ ਉਮਰ 7 ਦਿਨ ਦੱਸੀ ਜਾ ਰਹੀ ਹੈ। ਬੱਚੇ ਦੀ ਹਾਲਤ ਅਜੇ ਸਥਿਰ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ‘ਚ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਬੱਚੇ ਨੂੰ ਸਫਾਈ ਕਰਮਚਾਰੀ ਨੇ ਬਾਥਰੂਮ ਵਿੱਚ ਸਫਾਈ ਕਰਦੇ ਹੋਏ ਦੇਖਿਆ। ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਸਟੈਂਡ (Chandigarh) ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਮੁੰਡਾ ਅਤੇ ਇੱਕ ਕੁੜੀ ਉੱਥੇ ਖੜ੍ਹੇ ਦਿਖਾਈ ਦਿੱਤੇ। ਉਹ ਬਾਥਰੂਮ ਦੇ ਬਾਹਰ ਕਾਫ਼ੀ ਦੇਰ ਤੱਕ ਖੜ੍ਹਾ ਰਿਹਾ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਆਸ-ਪਾਸ ਦੇ ਹਸਪਤਾਲਾਂ ‘ਚ ਪੈਦਾ ਹੋਏ ਸਾਰੇ ਬੱਚਿਆਂ ਦਾ ਰਿਕਾਰਡ ਵੀ ਚੈੱਕ ਕਰ ਰਹੀ ਹੈ ਪਰ ਅਜੇ ਤੱਕ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ | The post ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਬਾਥਰੂਮ ‘ਚ ਮਿਲਿਆ 7 ਦਿਨ ਦਾ ਨਵਜਾਤ ਬੱਚਾ appeared first on TheUnmute.com - Punjabi News. Tags:
|
ਫਿਰੋਜ਼ਪੁਰ 'ਚ ਜ਼ਮੀਨ ਨੂੰ ਲੈ ਕੇ ਪਿਆ ਰੱਫੜ, ਮਹਿਲਾ ਪਟਵਾਰੀ 'ਤੇ ਲੱਗੇ ਗੰਭੀਰ ਦੋਸ਼ Saturday 23 December 2023 10:13 AM UTC+00 | Tags: breaking-news female-patwari ferozepur ferozepur-new latest-news news punjab-news ਫਿਰੋਜ਼ਪੁਰ, 23 ਦਸੰਬਰ 2023: ਫਿਰੋਜ਼ਪੁਰ ਵਿੱਚ ਇੱਕ ਮਹਿਲਾ ਪਟਵਾਰੀ (Patwari) ‘ਤੇ ਮਾਲਕੀ ਜ਼ਮੀਨ ਨੂੰ ਸੈਂਟਰ ਦੀ ਜ਼ਮੀਨ ਬਣਾਉਣ ਦੇ ਦੋਸ਼ ਲੱਗੇ ਹਨ | ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਪੀੜਤ ਜਸਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਅੱਛੇ ਵਾਲਾ ਨੇ ਦੱਸਿਆ ਕਿ ਉਸਦੀ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਸੀ। ਪਟਵਾਰੀ ਨੇ ਹੋਰ ਕਿਸੇ ਨਾਲ ਮਿਲ ਕੇ ਉਸਨੂੰ ਗਲਤ ਕਰ ਦਿੱਤਾ ਹੈ ਅਤੇ ਜਾਣਬੁੱਝ ਕੇ ਹੋਰ ਕਿਸੇ ਨੂੰ ਕਬਜਾ ਕਰਵਾਉਣਾ ਚਾਹੁੰਦੇ ਹਨ । ਜਿਸਦਾ ਪਟਵਾਰੀ ਨੂੰ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ । ਪੀੜਤ ਨੇ ਦੱਸਿਆ ਕਿ ਉਨ੍ਹਾਂ ਆਪਣੀ ਮਾਲਕੀ ਜ਼ਮੀਨ ਨੂੰ ਸਹੀ ਕਰਵਾਉਣ ਲਈ ਜਦੋਂ ਪਟਵਾਰੀ (Patwari) ਰਜਨੀ ਬਾਲਾ ਅਤੇ ਉਨ੍ਹਾਂ ਦੇ ਪਤੀ ਪਟਵਾਰੀ ਰਮਨ ਧਵਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੰਪਿਊਟਰ ਦੀ ਗਲਤੀ ਨਾਲ ਹੋਇਆ ਹੈ। ਜਿਸਨੂੰ ਸਹੀ ਕਰਵਾਉਣ ਲਈ ਉਹ ਵਾਰ ਵਾਰ ਦਫ਼ਤਰ ਦੇ ਚੱਕਰ ਕੱਢ ਰਹੇ ਹਨ। ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਪੀੜਤ ਨੇ ਦੱਸਿਆ ਕਿ ਉਸਦੀ ਮਾਲਕੀ ਜ਼ਮੀਨ ਨੂੰ ਸੈਂਟਰ ਗੌਰਮਿੰਟ ਬਣਾ ਦਿੱਤਾ ਗਿਆ ਹੈ। ਹੁਣ ਪਟਵਾਰੀ ਰਮਨ ਧਵਨ ਉਸਦੀ ਕੋਈ ਗੱਲ ਨਹੀਂ ਸੁਣ ਰਿਹਾ ਬਲਕਿ ਦੂਜੀ ਧਿਰ ਨੂੰ ਗਲਤ ਸਲਾਹ ਦੇ ਕਬਜਾ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਇਸ ਜੇਕਰ ਉਨ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸਦਾ ਜ਼ਿੰਮੇਵਾਰ ਪਟਵਾਰੀ ਰਮਨ ਧਵਨ ਹੋਵੇਗਾ, ਉਨ੍ਹਾਂ ਮੰਗ ਕੀਤੀ ਹੈ ਕਿ ਉਸਦੀ ਜ਼ਮੀਨ ਨੂੰ ਸੈਂਟਰ ਗੌਰਮਿੰਟ ਵਿਚੋਂ ਕੱਢ ਕੇ ਸਹੀ ਕੀਤਾ ਜਾਵੇ। ਦੂਜੇ ਪਾਸੇ ਜਦੋਂ ਇਸ ਸਬੰਧੀ ਪਟਵਾਰੀ ਰਜਨੀ ਬਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਪਹਿਲਾਂ ਤੋਂ ਹੀ ਸੈਂਟਰ ਗੌਰਮਿੰਟ ਦੇ ਅਧੀਨ ਹੈ। ਜਿਸਨੂੰ ਗਲਤ ਤਰੀਕੇ ਨਾਲ ਇਹ ਵਿਅਕਤੀ ਆਪਣੇ ਨਾਮ ਕਰਵਾਉਣਾ ਚਾਹੁੰਦਾ ਹੈ, ਜੋ ਉਹ ਨਹੀਂ ਕਰ ਰਹੇ | ਇਸ ਲਈ ਉਨ੍ਹਾਂ ‘ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਮਾਮਲਾ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ। The post ਫਿਰੋਜ਼ਪੁਰ ‘ਚ ਜ਼ਮੀਨ ਨੂੰ ਲੈ ਕੇ ਪਿਆ ਰੱਫੜ, ਮਹਿਲਾ ਪਟਵਾਰੀ ‘ਤੇ ਲੱਗੇ ਗੰਭੀਰ ਦੋਸ਼ appeared first on TheUnmute.com - Punjabi News. Tags:
|
ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਬਿਲਡਿੰਗ ਠੇਕੇਦਾਰ 'ਤੇ ਚਲਾਈਆਂ ਗੋਲੀਆਂ Saturday 23 December 2023 10:37 AM UTC+00 | Tags: breaking breaking-news crime latest-news news punjab-breaking-news shooting-ase shooting-case ਨੂਰਮਹਿਲ, 23 ਦਸੰਬਰ 2023: ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਬਿਲਡਿੰਗ ਠੇਕੇਦਾਰ ਬਲਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪੱਤੀ ਭੱਟੀ, ਬਿਲਗਾ ਤੇ ਗੋਲੀਆਂ ਚਲਾ ਦਿੱਤੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਪਿੰਡ ਸੁੰਨੜ ਕਲਾਂ ਤੋਂ ਆਪਣਾ ਚੱਲਦਾ ਕੰਮ ਵੇਖ ਕੇ ਵਾਪਸ ਆ ਰਿਹਾ ਸੀ ਤਾਂ ਗੁਰਦੁਆਰਾ ਸਿੰਘਾ ਸ਼ਹੀਦਾਂ ਨੇੜੇ ਪਿੰਡ ਤੱਗੜ ਵਾਲੀ ਸੜਕ ਤੇ ਮੂੰਹ ਬੰਨ੍ਹ ਕੇ ਖੜ੍ਹੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਵੱਲ ਗੋਲੀ ਚਲਾਈ ਤਾਂ ਉਸ ਨੇ ਮੋਟਰਸਾਈਕਲ ਨੂੰ ਉਲਟ ਦਿਸ਼ਾ ਵੱਲ ਮੋੜ ਦਿੱਤਾ । ਉਕਤ ਵਿਅਕਤੀਆਂ ਨੇ ਉਸਦਾ ਪਿੱਛਾ ਕੀਤਾ ਅਤੇ ਇੱਕ ਹੋਰ ਗੋਲੀ ਚਲਾਈ ਪਰ ਉਕਤ ਵਿਅਕਤੀ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ, ਜਿਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸਤੋਂ ਬਾਅਦ ਨੂਰਮਹਿਲ ਤੋਂ ਐਸ.ਐੱਚ.ਓ ਪੰਕਜ ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਆਏ ਨਾਲ ਹੀ ਸੀਆਈਏ ਸਟਾਫ ਜਲੰਧਰ ਦਿਹਾਤੀ ਦੀ ਟੀਮ ਵੀ ਮੌਕੇ ਤੇ ਤਫ਼ਤੀਸ਼ ਕਰ ਰਹੀ ਹੈ। ਐਸ.ਐਚ.ਓ ਪੰਕਜ ਕੁਮਾਰ ਨੇ ਕਿਹਾ ਪੁਲਿਸ ਵੱਲੋਂ ਤਫ਼ਤੀਸ਼ ਚੱਲ ਰਹੀ ਹੈ, ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਮੌਕੇ ਤੋਂ ਪੁਲਿਸ ਨੂੰ ਨਾ ਤਾਂ ਕੋਈ ਖੋਲ੍ਹ ਬਰਾਮਦ ਹੋਏ ਨਾ ਹੀ ਅਜਿਹੇ ਗੋਲੀ ਚੱਲਣ ਦੀ ਗੱਲ ਸਾਹਮਣੇ ਆ ਰਹੀ ਹੈ ਬਾਕੀ ਜਾਂਚ ਕੀਤੀ ਜਾ ਰਹੀ ਹੈ। The post ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਬਿਲਡਿੰਗ ਠੇਕੇਦਾਰ ‘ਤੇ ਚਲਾਈਆਂ ਗੋਲੀਆਂ appeared first on TheUnmute.com - Punjabi News. Tags:
|
ਸ਼ਹੀਦੀ ਦਿਹਾੜਿਆਂ ਦੌਰਾਨ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਦੇ ਫੈਸਲੇ 'ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ਼ Saturday 23 December 2023 10:47 AM UTC+00 | Tags: breaking-news harjinder-singh-dhami latest-news matami-bigal news punjab-news sgpc ਅੰਮ੍ਰਿਤਸਰ, 23 ਦਸੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ 'ਮਾਤਮੀ ਬਿਗਲ' ਵਜਾਉਣ ਦੇ ਕੀਤੇ ਫੈਸਲੇ ਨੂੰ ਗੁਰਮਤਿ ਮਰਯਾਦਾ ਦੇ ਵਿਰੁੱਧ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ, ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਹਿਬਜ਼ਾਦਿਆਂ ਨੇ ਹੱਕ, ਸੱਚ ਅਤੇ ਧਰਮ ਦੀ ਖ਼ਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਫੈਸਲਾ ਲੈ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਲਾਸਾਨੀ ਅਤੇ ਵਿਲੱਖਣ ਪੈੜ ਪਾਈ। ਸਾਹਿਬਜ਼ਾਦਿਆਂ ਦੀ ਉਮਰ ਭਾਵੇਂ ਛੋਟੀ ਸੀ, ਪਰ ਉਨ੍ਹਾਂ ਦੀ ਸਿੱਖੀ ਪ੍ਰਤੀ ਦ੍ਰਿੜ੍ਹਤਾ ਪ੍ਰੋੜ੍ਹ ਉਮਰ ਤੋਂ ਘੱਟ ਨਹੀਂ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਭਾਵਨਾ ਨੂੰ ਦਰਕਿਨਾਰ ਨਾ ਕਰੇ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਪੈੜਾਂ 'ਤੇ ਚੱਲਦਿਆਂ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੌਕੇ ਖ਼ੁਦ ਜੈਕਾਰੇ ਗਜਾ ਕੇ ਕੌਮ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਲਾਲਚ ਅਤੇ ਡਰਾਵੇ ਦੀ ਪ੍ਰਵਾਹ ਨਾ ਕਰਦਿਆਂ ਮੁਗਲ ਹਾਕਮ ਨੂੰ ਵੱਡੀ ਚੁਣੌਤੀ ਦਿੱਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਸ਼ਹੀਦ ਕੌਮ ਲਈ ਪ੍ਰੇਰਣਾ ਸਰੋਤ ਹਨ, ਜਿਨ੍ਹਾਂ ਨੂੰ ਕੌਮ ਰੋਜ਼ਾਨਾ ਅਰਦਾਸ ਵਿਚ ਯਾਦ ਕਰਕੇ ਸ਼ਕਤੀ ਅਤੇ ਅਗਵਾਈ ਪ੍ਰਾਪਤ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਨ੍ਹਾਂ ਸ਼ਹਾਦਤਾਂ ਨੂੰ ਮਾਤਮ ਅਤੇ ਸੋਗ ਦੀ ਘਟਨਾ ਵਜੋਂ ਉਭਾਰਨਾ ਸਿੱਖ ਇਤਿਹਾਸ ਅਤੇ ਗੁਰਮਤਿ ਪ੍ਰੰਪਰਾ ਦੇ ਬਿਲਕੁਲ ਅਨੁਕੂਲ ਨਹੀਂ ਹੈ। ਭਗਵੰਤ ਮਾਨ ਦਾ ਫੈਸਲਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਛੁਟਆਉਂਣ ਵਾਲਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਇਤਿਹਾਸ ਦੀ ਰੋਸ਼ਨੀ ਵਿਚ ਹੀ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ, ਨਾ ਕਿ ਗੁਰਮਤਿ ਦੀ ਭਾਵਨਾ ਵਿਰੁੱਧ ਕੋਈ ਨਵੀਂ ਪਿਰਤ ਸ਼ੁਰੂ ਕਰਨ ਦੀ ਭੁੱਲ ਕਰਨ। The post ਸ਼ਹੀਦੀ ਦਿਹਾੜਿਆਂ ਦੌਰਾਨ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਦੇ ਫੈਸਲੇ 'ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ਼ appeared first on TheUnmute.com - Punjabi News. Tags:
|
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ Saturday 23 December 2023 10:58 AM UTC+00 | Tags: breaking-news gurudwara-sri-manji-sahib-diwan-hall harjinder-singh-dhami latest-news news punjab-news sgpc shiromani-gurdwara-parbandhak-committee sikh sri-akhand-path-sahib ਅੰਮ੍ਰਿਤਸਰ, 23 ਦਸੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸਰਵਣ ਕਰਵਾਇਆ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤ ਨਾਲ ਇਤਿਹਾਸ ਦੀ ਸਾਂਝ ਕਰਦਿਆਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਪਿਆਰੇ ਸਿੱਖਾਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਅੰਦਰ ਹੱਕ, ਸੱਚ ਤੇ ਧਰਮ ਦੀ ਰਖਵਾਲੀ ਲਈ ਇਕ ਵਿਲੱਖਣ ਮਿਸਾਲ ਹੈ। ਉਨ੍ਹਾਂ ਕਿਹਾ ਕਿ ਚਮਕੌਰ ਦੀ ਜੰਗ ਵਿਚ ਗੁਰੂ ਦੇ 40 ਸਿੰਘਾਂ ਨੇ ਮੁਗਲਾਂ ਦੀ 10 ਲੱਖ ਫ਼ੌਜ ਦਾ ਮੁਕਾਬਲਾ ਕਰਕੇ ਲਾਸਾਨੀ ਇਤਿਹਾਸ ਸਿਰਜਿਆ। ਉਨ੍ਹਾਂ ਸੰਗਤਾਂ ਨੂੰ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਬਾਣੀ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਢਾਡੀ ਤੇ ਕਵੀਸ਼ਰ ਜਥਿਆਂ ਵੱਲੋਂ ਵੀ ਸੰਗਤਾਂ ਨਾਲ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਸਾਂਝ ਪਾਈ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਬਿਜੈ ਸਿੰਘ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਤੇਜਿੰਦਰ ਸਿੰਘ ਪੱਡਾ, ਮੀਤ ਸਕੱਤਰ ਸ. ਗੁਰਦਿਆਲ ਸਿੰਘ, ਸ. ਗੁਰਚਰਨ ਸਿੰਘ ਕੁਹਾਲਾ, ਪ੍ਰੋ. ਸੁਖਦੇਵ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਗੁਰਨਾਮ ਸਿੰਘ, ਸ. ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਮੈਨੇਜਰ ਸ. ਬਘੇਲ ਸਿੰਘ, ਸ. ਨਰਿੰਦਰ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਨਿਸ਼ਾਨ ਸਿੰਘ ਜੱਫਰਵਾਲ, ਸ. ਬਿਕਰਮਜੀਤ ਸਿੰਘ ਝੰਗੀ ਆਦਿ ਹਾਜ਼ਰ ਸਨ। The post ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ appeared first on TheUnmute.com - Punjabi News. Tags:
|
ਮੋਹਾਲੀ ਦੀ ਸਵੀਪ ਟੀਮ ਵੱਲੋਂ ਸਮੂਚੇ ਪੰਜਾਬ ਦੇ ਸਕੂਲਾਂ 'ਚ ਵੋਟਰ ਸਾਖਰਤਾ ਦਾ ਸੁਨੇਹਾ Saturday 23 December 2023 11:06 AM UTC+00 | Tags: breaking-news latest-news mohali mohali-news mohali-sweeper news punjab-elecion punjab-election voter-list voter-literacy ਐਸ.ਏ.ਐਸ.ਨਗਰ, 23 ਦਸੰਬਰ 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ (Mohali) ਦੇ ਚੋਣ ਵਿਭਾਗ ਦੀ ਸਵੀਪ ਟੀਮ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਸਿੱਖਿਆ ਵਿਭਾਗ ਪੰਜਾਬ ਦੇ ਐਜੂਸੇਟ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਬਣਾਏ ਗਏ ਵੋਟਰ ਸਾਖਰਤਾ ਕਲੱਬਾਂ (ਇਲੈਕਟੋਰਲ ਲਿਟਰੇਸੀ ਕਲੱਬਾਂ) ਬਾਰੇ ਵਿਸਥਾਰ ਪੂਰਵਕ ਆਨਲਾਈਨ ਚਰਚਾ ਕੀਤੀ ਗਈ। ਜਿਸ ਵਿੱਚ ਮੁੱਖ ਬੁਲਾਰੇ ਵਜੋਂ ਜ਼ਿਲ੍ਹਾ ਨੋਡਲ ਅਫਸਰ ਸਵੀਪ ਅਤੇ ਅਫ਼ਸਰ ਇੰਚਾਰਜ, ਸਿਵਲ ਇੰਜੀਨੀਅਰਿੰਗ, ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ (ਖਰੜ) ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਦੇ ਕੰਪਿਊਟਰ ਅਧਿਅਪਕਾ ਨੀਤੂ ਗੁਪਤਾ ਨੇ ਵਿਚਾਰ ਚਰਚਾ ਕੀਤੀ। ਐਸ ਡੀ ਐਮ ਮੋਹਾਲੀ (Mohali) ਚੰਦਰਜੋਤੀ ਸਿੰਘ ਦੀ ਪਹਿਲਕਦਮੀ ਸਦਕਾ ਉਲੀਕੇ ਗਏ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰੋ. ਅਨਟਾਲ ਵੱਲੋਂ ਸਕੂਲਾਂ ਵਿਚ ਵੋਟਰ ਸਾਖਰਤਾ ਕਲੱਬਾਂ ਦੀ ਬਣਤਰ, ਮਹੱਤਤਾ ਅਤੇ ਟੀਚਿਆਂ ਉਪਰ ਵਿਸ਼ੇਸ਼ ਚਰਚਾ ਕੀਤੀ ਗਈ। ਉਹਨਾਂ ਇਹਨਾਂ ਕਲੱਬਾਂ ਦੀ ਹੌਂਦ ਲਈ ਇਤਿਹਾਸਕ ਤੱਥ ਸਾਂਝੇ ਕਰਦਿਆਂ ਦੱਸਿਆ ਕਿ ਭਾਰਤ ਵਿਚ 2011 ਦੀ ਜਨਗਨਣਾ ਮੁਤਾਬਿਕ 14-19 ਸਾਲ ਦੇ ਕਿਸ਼ੋਰਾਂ ਅਤੇ ਨੌਜਵਾਨਾਂ ਦੀ ਗਿਣਤੀ 14.2 ਕਰੋੜ ਸੀ। ਜਿਸਨੂੰ ਅਧਾਰ ਬਣਾ ਕੇ ਭਾਰਤੀ ਚੋਣ ਕਮਿਸ਼ਨ ਵੱਲੋਂ ਇਹਨਾਂ ਕਲੱਬਾਂ ਦੀ ਸਥਾਪਨਾ ਕੀਤੀ, ਤਾਂ ਜੋ ਨੌਂਵੀ ਜਮਾਤ ਤੋਂ ਬਾਰਵ੍ਹੀਂ ਜਮਾਤ ਦੇ ਵਿਦਿਆਰਥੀ (ਭਵਿੱਖ ਦੇ ਵੋਟਰ) ਲੋਕਤੰਤਰਿਕ ਪ੍ਰਕਿਰਿਆ, ਵੋਟ ਪਾਉਣ ਅਤੇ ਵੋਟ ਬਨਵਾਉਣ ਦੀ ਵਿਧੀ ਤੋਂ ਜਾਗਰੂਕ ਹੋ ਸਕਣ। ਇਸ ਮੌਕੇ ਐਜੂਸੇਟ ਪ੍ਰੋਗਰਾਮ ਦੇ ਸਟੂਡੀਓ ਇੰਚਾਰਜ ਵਰੁਣ ਦੀਪ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ 600000 (ਛੇ ਲੱਖ) ਤੋਂ ਵਧੇਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਹੱਤਵਪੂਰਨ ਜਾਣਕਾਰੀ ਹਾਸਿਲ ਕੀਤੀ। ਇਸ ਪ੍ਰੋਗਰਾਮ ਦੌਰਾਨ ਈ ਵੀ ਐਮ, ਵੀਵੀਪੈਟ ਮਸ਼ੀਨ ਅਤੇ ਵੋਟਰ ਹੈਲਪਲਾਈਨ ਬਾਰੇ ਜਾਗਰੂਕਤਾ ਕਰਨ ਵਾਲੇ ਵੀਡੀਓ ਵੀ ਦਿਖਾਏ ਗਏ। The post ਮੋਹਾਲੀ ਦੀ ਸਵੀਪ ਟੀਮ ਵੱਲੋਂ ਸਮੂਚੇ ਪੰਜਾਬ ਦੇ ਸਕੂਲਾਂ ‘ਚ ਵੋਟਰ ਸਾਖਰਤਾ ਦਾ ਸੁਨੇਹਾ appeared first on TheUnmute.com - Punjabi News. Tags:
|
ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਫੈਸਲਾ, ਪਾਰਟੀ ਦੇ ਅਗਲੇ ਫੈਸਲੇ ਲਈ ਲਏ ਜਾਣਗੇ ਸੁਝਾਅ Saturday 23 December 2023 11:13 AM UTC+00 | Tags: breaking-news latest-news lok-sabha-eletion news punjab-lok-sabha shiromani-akali-dal-news sukhbir-singh-badal sukhdev-singh-dhindsa ਮੋਹਾਲੀ, 23 ਦਸੰਬਰ, 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2015 ਵਿੱਚ ਬੇਅਦਬੀ ਮਾਮਲੇ ਲਈ ਮੁਆਫ਼ੀ ਮੰਗਣ ਤੋਂ ਕੁਝ ਦਿਨ ਬਾਅਦ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਇੱਕ ਅਹਿਮ ਬੈਠਕ ਸ਼ਨੀਵਾਰ ਨੂੰ ਮੋਹਾਲੀ ਵਿਖੇ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਦੀ ਅਗਵਾਈ ਵਿੱਚ ਹੋਈ। ਬੈਠਕ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ (Sukhdev Singh Dhindsa) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਪਾਰਟੀ ਦੇ ਅਗਲੇ ਫੈਸਲੇ ਸਬੰਧੀ ਜ਼ਿਲ੍ਹਾ ਲੀਡਰਸ਼ਿਪ ਤੋਂ ਸੁਝਾਅ ਲਏ ਜਾਣਗੇ। ਅਕਾਲੀ ਦਲ ਨਾਲ ਮੁੜ ਗਠਜੋੜ ਦੀ ਸੰਭਾਵਨਾ ਬਾਰੇ ਢੀਂਡਸਾ ਨੇ ਕਿਹਾ ਕਿ ਉਹ ਇਸ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ। ਓਹਨਾਂ ਕਿਹਾ ਸਮੁੱਚੀ ਲੀਡਰਸ਼ਿਪ ਦੀ ਰਾਇ ਤੋਂ ਬਾਅਦ ਹੀ ਤੈਅ ਹੋਵੇਗਾ ਅੱਗੇ ਕੀ ਕਰਨਾ ਹੈ, ਕਿਸੇ ਦਾ ਨਿੱਜੀ ਫ਼ੈਸਲਾ ਨਹੀਂ ਮਾਇਨੇ ਨਹੀਂ ਰੱਖੂਗਾ। The post ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਫੈਸਲਾ, ਪਾਰਟੀ ਦੇ ਅਗਲੇ ਫੈਸਲੇ ਲਈ ਲਏ ਜਾਣਗੇ ਸੁਝਾਅ appeared first on TheUnmute.com - Punjabi News. Tags:
|
ਹਿੰਦ ਮਹਾਂਸਾਗਰ 'ਚ ਇਜ਼ਰਾਈਲ ਨਾਲ ਸਬੰਧਤ ਵਪਾਰਕ ਜਹਾਜ਼ 'ਤੇ ਡਰੋਨ ਹਮਲਾ Saturday 23 December 2023 11:26 AM UTC+00 | Tags: breaking-news drone-attack indian-ocean merchant-ship news ਚੰਡੀਗ੍ਹੜ, 23 ਦਸੰਬਰ, 2023: ਹਿੰਦ ਮਹਾਂਸਾਗਰ ‘ਚ ਇਕ ਵਪਾਰੀ ਜਹਾਜ਼ (Merchant ship) ‘ਤੇ ਡਰੋਨ ਹਮਲੇ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਇਸ ਦਾ ਸਬੰਧ ਇਜ਼ਰਾਈਲ ਨਾਲ ਦੱਸਿਆ ਜਾ ਰਿਹਾ ਹੈ। ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਸਮੁੰਦਰੀ ਵਪਾਰ ਸੰਚਾਲਨ ਅਤੇ ਸਮੁੰਦਰੀ ਸੁਰੱਖਿਆ ਫਰਮ ਐਂਬਰੇ ਨੇ ਕਿਹਾ ਕਿ ਭਾਰਤ ਦੇ ਵੇਰਾਵਲ ਨੇੜੇ ਇੱਕ ਵਪਾਰੀ ਜਹਾਜ਼ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਇਸ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਿਪੋਰਟਾਂ ਦੇ ਅਨੁਸਾਰ, ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ ਨੇ ਕਿਹਾ ਕਿ ਇਹ ਹਮਲਾ ਇੱਕ ਅਣਪਛਾਤੇ ਹਵਾਈ ਪ੍ਰਣਾਲੀ ਦੁਆਰਾ ਕੀਤਾ ਗਿਆ ਸੀ। ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਜਿਹਾ ਕਿਸ ਨੇ ਕੀਤਾ। ਜਹਾਜ਼ ਲਾਈਬੇਰੀਆ ਦਾ ਝੰਡਾ ਲੈ ਕੇ ਜਾ ਰਿਹਾ ਸੀ। ਇਹ ਰਸਾਇਣਕ ਉਤਪਾਦਾਂ ਦੇ ਟੈਂਕਰ ਲੈ ਕੇ ਜਾ ਰਿਹਾ ਸੀ ਅਤੇ ਇਜ਼ਰਾਈਲ ਨਾਲ ਸਬੰਧਤ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲੇ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਸ ਦਾ ਇਕ ਹਿੱਸਾ ਨੁਕਸਾਨਿਆ ਗਿਆ। ਜਹਾਜ਼ ਦੀ ਆਖ਼ਰੀ ਕਾਲ ਸਾਊਦੀ ਅਰਬ ਲਈ ਸੀ। ਜਦੋਂ ਇਹ ਹਮਲਾ ਹੋਇਆ ਤਾਂ ਜਹਾਜ਼ (Merchant ship) ਭਾਰਤ ਦੇ ਨੇੜੇ ਸੀ। The post ਹਿੰਦ ਮਹਾਂਸਾਗਰ ‘ਚ ਇਜ਼ਰਾਈਲ ਨਾਲ ਸਬੰਧਤ ਵਪਾਰਕ ਜਹਾਜ਼ ‘ਤੇ ਡਰੋਨ ਹਮਲਾ appeared first on TheUnmute.com - Punjabi News. Tags:
|
ਕੁਰੂਕਸ਼ੇਤਰ 'ਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਗੀਤਾ ਦਾ ਗਲੋਬਲ ਪਾਠ ਕਰਵਾਇਆ Saturday 23 December 2023 11:44 AM UTC+00 | Tags: breaking-news gita hindu international-gita-mahotsav kurukshetra news ਚੰਡੀਗੜ੍ਹ, 23 ਦਸੰਬਰ 2023: ਧਰਮਨਗਰੀ ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ (Gita Mahotsav) ਦੇ ਮੌਕੇ ‘ਤੇ ਥੀਮ ਪਾਰਕ ਵਿਚ ਇਕ ਮਿੰਨ-ਇਕ ਸਾਥ ਗੀਤਾ ਦੇ ਵੈਸ਼ਵਿਕ ਪਾਠ ਪ੍ਰੋਗਰਾਮ ਵਿਚ ਸੰਬੋਧਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਵਿਸ਼ਵ ਕਰੋਨਾ ਵਰਗੀ ਮਹਾਮਾਰੀ ਅਤੇ ਜੰਗ ਵਰਗੇ ਹਾਲਤਾਂ ਕਾਰਨ ਆਪਣੇ ਆਪ ਨੂੰ ਹਨੇਰੇ ਕਮਰੇ ਵਿਚ ਮਜ਼ਬੂਰ ਜਿਹਾ ਸਮਝ ਰਿਹਾ ਹੈ| ਅਜਿਹੇ ਹਾਲਾਤ ਵਿਚ ਹਰੇਕ ਕਿਸੇ ਨੂੰ ਭਾਰਤ ਤੋਂ ਆਸ ਹੈ ਕਿ ਉਸ ਦਾ ਸੱਭਿਆਚਾਰ ਤੇ ਗੀਤਾ ਦੁਨੀਆ ਨੂੰ ਬਚਾ ਸਕਦੀ ਹੈ| ਭਾਰਤ ਦੇ ਪ੍ਰਤੀ ਵਿਸ਼ਵ ਦਾ ਜੋ ਭਰੋਸਾ ਬਣਿਆ ਹੈ, ਅਸੀਂ ਉਸ ਨੂੰ ਬਣਾਏ ਰੱਖਾਂਗੇ | ਉਨ੍ਹਾਂ ਕਿਹਾ ਕਿ ਗੀਤਾ ਦਾ ਸਾਰਾ ਹੈ ਕਿ ਸਾਨੂੰ ਕਰਮ ਕਰਦੇ ਰਹਿਣਾ ਚਾਹੀਦਾ ਹੈ, ਫਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹੈ | ਇਸ ਨੂੰ ਅਪਨਾਉਂਦੇ ਹੋਏ ਉਹ ਖੁਦ ਹਰਿਆਣਾ ਦੀ 2.80 ਕਰੋੜ ਜਨਤਾ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਸੇਵਾ ਕਰ ਰਹੇ ਹਨ| ਅੱਜ ਇਕ ਮਿੰਨ-ਇਕ ਸਾਥ ਗੀਤਾ ਦੇ ਪਾਠ ਨਾਲ ਇਕਸਾਰਤਾ ਦਾ ਸੰਦੇਸ਼ ਮਿਲਿਆ ਹੈ| ਉਨ੍ਹਾਂ ਕਿਹਾ ਕਿ ਕੌਮੀ ਸਿਖਿਆ ਨੀਤੀ ਦੇ ਤਹਿਤ ਗੀਤਾ ਅਤੇ ਸਾਡੇ ਗ੍ਰੰਥ ਸਕੂਲ ਸਿਲੇਬਸ ਵਿਚ ਜੋੜਣ ਦਾ ਕੰਮ ਜਾਰੀ ਹੈ| ਇਸ ਸਾਲ ਗੀਤਾ ਦੇ 54 ਸ਼ਲੋਕ ਕੋਰਸ ਵਿਚ ਸ਼ਾਮਿਲ ਹੋਣਗੇ| ਭਵਿੱਖ ਵਿਚ ਹੋਰ ਵੀ ਸ਼ਲੋਕਾਂ ਨੂੰ ਸਿਲੇਬਸ ਵਿਚ ਸ਼ਾਮਿਲ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀ ਜੀਵਨ ਵਿਚ ਗੀਤਾ ਦੇ ਸਾਰੇ 700 ਸ਼ਲੋਕਾਂ ਦੀ ਜਾਣਕਾਰੀ ਮਿਲ ਸਕੇ|! ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਜੇਬ ਵਿਚ ਗੀਤਾ ਦੀ ਇਕ ਕਾਪੀ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਬਚਪਨ ਤੋਂ ਹੀ ਗੀਤਾ ਦੇ ਸ਼ਲੋਕਾਂ ਦਾ ਉਚਾਰਣ ਕਰਨ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਵੀ ਅਪਨਾਉਣ| ਮੁੱਖ ਮੰਤਰੀ ਮਨੋਹਰ ਲਾਲ ਨੇ ਆਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾਸ ਸਰਮਾ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਮਾਂ ਕਾਮਾਖਯਾ ਦੇਵੀ ਦੀ ਪਵਿੱਤਰ ਧਰਤੀ ਆਸਾਮ ਇਸ ਸਾਲ ਕੌਮਾਂਤਰੀ ਗੀਤਾ ਮਹੋਤਸਵ ਦਾ ਹਿੱਸੇਦਾਰ ਸੂਬਾ ਹੈ| ਉਨ੍ਹਾਂ ਦਸਿਆ ਕਿ ਮਹਾਭਾਰਤ ਦੇ ਯੁੱਧ ਵਿਚ ਆਸਾਮ ਦੇ ਮਹਾਰਾ ਭਗਦੱਤ ਦੇ ਅਗਵਾਈ ਹੇਠ ਹਿੱਸਾ ਲਿਆ ਸੀ| ਉਸ ਖੇਤਰ ਦੇ ਮਹਾਬਲੀ ਘਟੋਤਕਚ ਅਤੇ ਮਹਾਬਲੀ ਬਾਲਬਰੀਕ ਦੀ ਕਥਾਵਾਂ ਤਾਂ ਪੂਰੇ ਦੇਸ਼ ਵਿਚ ਅੱਜ ਵੀ ਪ੍ਰਚਲਿਤ ਹੈ| ਮੁੱਖ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ ਹਰਿਆਣਾ-ਆਸਾਮ ਦੇ ਸਬੰਧ ਹੋਰ ਵੀ ਗੁੜੇ ਹੋਣਗੇ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2014 ਵਿਚ ਕੁਰੂਕਸ਼ੇਤਰ ਵਿਚ ਆਏ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਗੀਤਾ ਦੀ ਧਰਮੀ ਹੋਣ ਦੇ ਨਾਤੇ ਕੁਰੂਕਸ਼ੇਤਰ ਦਾ ਖਾਸ ਮਹੱਤਵ ਹੈ| ਉਨ੍ਹਾਂ ਤੋਂ ਪ੍ਰੇਰਣਾ ਲੈਂਦੇ ਹੋਏ ਸਾਲ 2016 ਤੋਂ ਗੀਤਾ ਮਹੋਸਤਵ ਨੂੰ ਕੌਮਾਂਤਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ| ਅੱਜ ਵਿਸ਼ਵ ਦਾ ਹਰੇਕ ਦੇਸ਼ ਚਾਹੁੰਦਾ ਹੈ ਕਿ ਉਨ੍ਹਾਂ ਦੇ ਇੱਥੇ ਗੀਤਾ ਮਹੋਤਸਵ ਦਾ ਆਯੋਜਨ ਹੋਵੇ| ਮਾਰਿਸ਼ਿਸ, ਕਨੈਡਾ ਤੇ ਆਸਟ੍ਰੇਲਿਆ ਵਿਚ ਗੀਤਾ ਮਹੋਤਸਵ ਦਾ ਆਯੋਜਨ ਹੋ ਚੁੱਕਿਆ ਹੈ| ਸ੍ਰੀਲੰਕਾ ਦੇ ਸਭਿਆਚਰ ਮੰਤਰੀ ਨੇ ਆਪਣੇ ਦੇਸ਼ ਵਿਚ ਵੀ ਸਾਲ 2024 ਵਿਚ ਗੀਤਾ ਮਹੋਤਸਵ ਦਾ ਆਯੋਜਨ ਕਰਵਾਏ ਜਾਣ ਦੀ ਉਨ੍ਹਾਂ ਨਾਲ ਗਲ ਕੀਤੀ ਹੈ| ਉਨ੍ਹਾਂ ਦਸਿਆ ਕਿ ਇਸ ਵਾਰ ਕੌਮਾਂਤਰੀ ਗੀਤਾ ਮਹੋਤਸਵ ਵਿਚ 30 ਲੱਖ ਤੋਂ ਵੱਧ ਸ਼ਰਧਾਲੂ ਪੁੱਜੇ ਹਨ| ਕੌਮਾਂਤਰੀ ਗੀਤਾ ਮਹੋਸਤਵ (Gita Mahotsav) ਨੂੰ ਸੰਬੋਧਤ ਕਰਦੇ ਹੋਏ ਆਸਾਮ ਦੇ ਮੁੱਖ ਮੰਤਰੀ ਡਾ.ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਮਹਾਭਾਰਤ ਦੇ ਸਮੇਂ ਵਿਚ ਪੂਰੇ ਭਾਰਤ ਦਾ ਸੰਗਮ ਹੋਇਆ ਸੀ| ਭਗਵਾਨ ਸ੍ਰੀਕ੍ਰਿਸ਼ਣ ਦਾ ਆਸਾਮ ਨਾਲ ਡੂੰਘਾ ਸਬੰਧ ਹੈ| ਸ੍ਰੀਕ੍ਰਿਸ਼ਣ ਦੀ ਪਤਨੀ ਰੁਕਮਣੀ ਆਸਾਮ ਤੋਂ ਸੀ| ਇਸ ਲਈ ਆਸਾਮ ਵਿਚ ਸ੍ਰੀ ਕ੍ਰਿਸ਼ਣ ਨੂੰ ਦਾਮਾਤ ਮੰਨਿਆ ਜਾਂਦਾ ਹੈ| ਮਹਾਬਲੀ ਭੀਮ ਨੇ ਵੀ ਆਸਾਮ ਵਿਚ ਵਿਆਹ ਕੀਤਾ ਸੀ| ਅਜਰੁਨ ਨੇ ਉਨ੍ਹਾਂ ਦੇ ਗੁਆਂਢੀ ਰਾਜ ਮਣੀਪੁਰ ਵਿਚ ਵੀ ਵਿਆਹ ਕੀਤਾ ਸੀ| ਉਨ੍ਹਾਂ ਨੇ ਗੀਤਾ ਮਹੋਤਸਵ ਵਿਚ ਸੱਦਾ ਦੇਣ ਲਈ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ| ਇਸ ਮੌਕੇ ‘ਤੇ 18,000 ਵਿਦਿਆਰਥੀਆਂ ਵੱਲੋਂ ਗੀਤਾ ਦੇ 18 ਸ਼ਲੋਕਾਂ ਦਾ ਉਚਾਰਣ ਕੀਤਾ, ਜਿਸ ਨਾਲ ਆਸਾਮਨ ਗੂੰਜ ਉੱਠਿਆ| The post ਕੁਰੂਕਸ਼ੇਤਰ ‘ਚ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਗੀਤਾ ਦਾ ਗਲੋਬਲ ਪਾਠ ਕਰਵਾਇਆ appeared first on TheUnmute.com - Punjabi News. Tags:
|
MLA ਕੁਲਵੰਤ ਸਿੰਘ ਨੇ ਪਿੰਡ ਝਿਊਰਹੇੜੀ ਵਿਖੇ ਸਿਲਾਈ ਦੀ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ Saturday 23 December 2023 12:38 PM UTC+00 | Tags: breaking-news jheurheri latest-news mla-kulwant-singh news ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਦਸੰਬਰ 2023: ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਵੱਲੋਂ ਵਿਸ਼ੇਸ਼ ਕੇਂਦਰੀ ਸਹਾਇਤਾ (ਐਸ.ਸੀ.ਏ) ਸ਼ਡਿਊਲਡ ਕਾਸਟ ਸਬ ਪਲਾਨ ਅਧੀਨ ਪੰਜਾਬ ਰਾਜ ਨਾਲ ਸਬੰਧਤ ਅਨੁਸੂਚਿਤ ਜਾਤੀ ਦੇ 22 ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਵੈ-ਰੋਜ਼ਗਾਰ ਸਕੀਮ ਤਹਿਤ ਸਿਲਾਈ ਮਸ਼ੀਨਾਂ ਦੀ ਵੰਡ ਪਿੰਡ ਝਿਊਰਹੇੜੀ ਮੋਹਾਲੀ ਵਿਖੇ ਸ. ਕੁਲਵੰਤ ਸਿੰਘ (MLA Kulwant Singh) ਹਲਕਾ ਵਿਧਾਇਕ ਐਸ.ਏ.ਐਸ. ਨਗਰ ਵੱਲੋਂ ਕੀਤੀ ਗਈ। ਇਸ ਮੌਕੇ ਤੇ ਪਿੰਡ ਵਿੱਚ ਰੱਖੇ ਗਏ ਇੱਕ ਸਮਾਗਮ ਦੇ ਦੌਰਾਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਿੰਡ ਬੜਮਾਜਰਾ, ਜੁਝਾਰ ਨਗਰ ਅਤੇ ਬਲੌਂਗੀ ਵਿਖੇ ਸਿਲਾਈ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ, ਅਤੇ ਇਸੇ ਤਰ੍ਹਾਂ ਪਿੰਡ ਝਿਊਰਹੇੜੀ ਵਿਖੇ ਵੀ ਸਿਲਾਈ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਵਾਲੀਆਂ 22 ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੰਡੇ ਜਾਣ ਦਾ ਸਿਲਸਿਲਾ ਅਗਾਂਹ ਵੀ ਜਾਰੀ ਰਹੇਗਾ ਤਾਂ ਕਿ ਉਹ ਇਹਨਾਂ ਸਿਖਲਾਈ ਕੇਂਦਰਾਂ ਤੋਂ ਸਿਲਾਈ ਸਿਖਲਾਈ ਪ੍ਰਾਪਤ ਕਰਨ ਉਪਰੰਤ ਆਪਣੇ ਵੱਲੋਂ ਪੁਸ਼ਾਕਾਂ ਤਿਆਰ ਕਰਨ ਅਤੇ ਆਤਮ ਨਿਰਭਰ ਹੋ ਸਕਣ। ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਭਰੋਸਾ ਦਵਾਇਆ ਕਿ ਇਹਨਾਂ ਮਹਿਲਾਵਾਂ ਦੀ ਤਰਫੋਂ ਤਿਆਰ ਕੀਤੀਆਂ ਜਾ ਰਹੀਆਂ ਪੋਸ਼ਾਕਾਂ ਦੀ ਮਾਰਕੀਟਿੰਗ ਦੇ ਲਈ ਵੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਪਿੰਡ ਵਾਸੀਆਂ ਨੂੰ ਇਹ ਭਰੋਸਾ ਦਿਵਾਇਆ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਰਹਿ ਚੁੱਕੇ ਪ੍ਰਤੀਨਿਧਾਂ ਨੇ ਇਸ ਹਲਕੇ ਦੇ ਵਿੱਚ ਵਿਕਾਸ ਮੁਖੀ ਕਾਰਜਾਂ ਨੂੰ ਕੀਤੇ ਜਾਣ ਦੇ ਲਈ ਪ੍ਰਾਥਮਿਕਤਾ ਨਹੀਂ ਦਿੱਤੀ, ਤੇ ਜਿੰਨਾ ਵਿਕਾਸ ਇਸ ਹਲਕੇ ਦਾ ਹੋਣਾ ਚਾਹੀਦਾ ਸੀ, ਉਨਾ ਹਾਲੇ ਤੱਕ ਨਹੀਂ ਹੋਇਆ ਅਤੇ ਲੋਕ ਆਪਣੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਨ। ਉਹਨਾਂ ਪਿੰਡ ਵਾਸੀਆਂ ਨੂੰ ਪਾਣੀ ਦੇ ਟਿਊਬਵੈਲ ਲਗਾਏ ਜਾਣ ਸਬੰਧੀ ਭਰੋਸਾ ਦਵਾਇਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਪਿੰਡ ਵਿੱਚ ਪਾਣੀ ਦਾ ਟਿਊਬਵੈਲ ਲਗਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੀਆਂ ਸੜਕਾਂ ਦੀ ਹਾਲਤ ਮਾੜੀ ਹੈ,ਉਹਨਾਂ ਦੀ ਰਿਪੇਅਰ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਅਤੇ ਇਸੇ ਤਰ੍ਹਾਂ ਨਵੀਆਂ ਸੜਕਾਂ ਬਣਾਏ ਜਾਣ ਨੂੰ ਲੈ ਕੇ ਵੀ ਰਿਪੋਰਟ ਤਿਆਰ ਕੀਤੀ ਜਾਵੇਗੀ। ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਜਿਹੜੀਆਂ ਮਹਿਲਾਵਾਂ ਨੂੰ ਹਾਲੇ ਤੱਕ ਸਿਲਾਈ ਮਸ਼ੀਨਾਂ ਨਹੀਂ ਮਿਲੀਆਂ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਲਾਈ ਮਸ਼ੀਨਾਂ ਵਿਭਾਗ ਦੀ ਤਰਫੋਂ ਮੰਗਵਾ ਕੇ ਦੇ ਦਿੱਤੀ ਜਾਣਗੀਆਂ। ਵਿਧਾਇਕ ਕੁਲਵੰਤ ਸਿੰਘ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਲੋਕਾਂ ਨਾਲ ਵਾਅਦੇ ਕਰਦੀ ਹੈ, ਉਸ ਨੂੰ ਸਮਾਂ ਰਹਿੰਦਿਆਂ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ- ਕੁਲਦੀਪ ਸਿੰਘ ਸਮਾਣਾ, ਕਰਮਜੀਤ ਕੁਮਾਰ ਬਿੱਟੂ, ਹਰਨੇਕ ਸਿੰਘ ਬਾਜਵਾ, ਸਤੀਸ਼ ਕੁਮਾਰ, ਨੰਬਰਦਾਰ ਕੁਲਜੀਤ ਸਿੰਘ, ਗੁਰਿੰਦਰ ਸਿੰਘ, ਜਗਦੇਵ ਸ਼ਰਮਾ, ਭਾਗ ਸਿੰਘ ਅਲੀਪੁਰ, ਅਮਨਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਛੱਜਾ ਸਿੰਘ ਕੁਰੜੀ, ਹਰਮੇਸ਼ ਸਿੰਘ ਕੁੰਭੜਾ, ਰਮਨਪ੍ਰੀਤ ਕੌਰ ਕੁੰਬੜਾ, ਹਰਬਿੰਦਰ ਸਿੰਘ ਸੈਣੀ, ਅਕਵਿੰਦਰ ਸਿੰਘ ਗੋਸਲ , ਰਹਿਮਤ ਜੁਨੇਜਾ, ਵੀ ਹਾਜ਼ਰ ਸਨ। ਫੋਟੋ ਕੈਪਸ਼ਨ : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਪਿੰਡ ਝਿਊਰਹੇੜੀ ਵਿਖੇ ਇੱਕ ਸਮਾਗਮ ਦੌਰਾਨ ਔਰਤਾਂ ਨੂੰ ਸਿਲਾਈ ਮਸ਼ੀਨਾਂ ਤਕਸੀਮ ਕਰਦੇ ਹੋਏ। The post MLA ਕੁਲਵੰਤ ਸਿੰਘ ਨੇ ਪਿੰਡ ਝਿਊਰਹੇੜੀ ਵਿਖੇ ਸਿਲਾਈ ਦੀ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ appeared first on TheUnmute.com - Punjabi News. Tags:
|
ਮੋਹਾਲੀ ਪ੍ਰਸ਼ਾਸਨ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਐਡਵਾਈਜ਼ਰੀ ਕੀਤੀ ਜਾਰੀ Saturday 23 December 2023 12:44 PM UTC+00 | Tags: breaking-news corona-advisory corona-virus covid-19 health-minister health-news latest-news mohali-administration news punjab-health-department ਐਸ.ਏ.ਐਸ.ਨਗਰ, 23 ਦਸੰਬਰ, 2023: ਭਾਰਤ ਦੇ ਕਈ ਸੂਬਿਆਂ ਅਤੇ ਯੂਟੀਜ਼ ‘ਚ ਨਵੇਂ ਰੂਪ ਜੇ ਐਨ.1 ਦੇ ਨਾਲ ਕੋਵਿਡ-19 (Covid-19) ਦੇ ਮਾਮਲਿਆਂ ਵਿੱਚ ਵਾਧੇ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਕੋਵਿਡ ਦੇ ਢੁੱਕਵੇਂ ਵਿਵਹਾਰ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਅਤੇ ਬੰਦ ਥਾਵਾਂ ਤੇ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਡਾਕਟਰਾਂ, ਪੈਰਾਮੈਡਿਕਸ ਅਤੇ ਹੋਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਮਰੀਜ਼ਾਂ ਦੀ ਦੇਖਭਾਲ ਕਰਦੇ ਸਮੇਂ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣ ਅਤੇ ਕੋਵਿਡ-19 (Covid-19) ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ। ਇਸੇ ਤਰ੍ਹਾਂ, ਮਰੀਜ਼ਾਂ ਅਤੇ ਉਨ੍ਹਾਂ ਦੇ ਤਿਮਾਰਦਾਰਾਂ ਨੂੰ ਲਾਜ਼ਮੀ ਤੌਰ ‘ਤੇ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਸਿਹਤ ਸੰਭਾਲ ਸੰਸਥਾਵਾਂ (ਹਸਪਤਾਲਾਂ) ਵਿੱਚ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜ਼ਿਲ੍ਹੇ ਦੇ ਵਸਨੀਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਛਿੱਕ ਮਾਰਨ ਸਮੇਂ ਅਤੇ ਖੰਘਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ/ਟਿਸ਼ੂ ਜਾਂ ਕੂਹਣੀ ਦੇ ਜੋੜ ਨਾਲ ਢੱਕਣ ਅਤੇ ਵਰਤੋਂ ਕੀਤੇ ਟਿਸ਼ੂਆਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਬੰਦ ਡੱਬਿਆਂ ਵਿੱਚ ਸੁੱਟ ਦੇਣ। ਉਨ੍ਹਾਂ ਅੱਗੇ ਕਿਹਾ ਕਿ ਤਰਜੀਹੀ ਤੌਰ ‘ਤੇ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਤੇ ਜਾਣ ਜਾਂ ਅਲਕੋਹਲ ਅਧਾਰਤ ਹੈਂਡ ਰਬ (ਸੈਨੇਟਾਇਜ਼ਰ) ਦੀ ਵਰਤੋਂ ਕੀਤੀ ਜਾਵੇ। ਜੇਕਰ ਹੱਥ ਸਾਫ਼ ਵੀ ਦਿਖਾਈ ਦੇਣ, ਉਨ੍ਹਾਂ ਨੂੰ ਤਾਂ ਵੀ ਧੋਇਆ ਜਾਵੇ। ਲੋਕਾਂ ਨੂੰ ਸਾਹ ਦੇ ਨਾਲ ਸਬੰਧਤ ਲੱਛਣਾਂ ਤੋਂ ਪੀੜਤ ਹੋਣ ‘ਤੇ ਨਿੱਜੀ ਸੰਪਰਕ ਨੂੰ ਸੀਮਤ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ (ਬੁਖਾਰ, ਖੰਘ, ਸਾਹ ਲੈਣ ਵਿੱਚ ਮੁਸ਼ਕਲ ਆਦਿ) ਤਾਂ ਆਪਣੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਡਾਕਟਰ ਕੋਲ ਜਾਣ ਸਮੇਂ, ਆਪਣੇ ਮੂੰਹ ਅਤੇ ਨੱਕ ਨੂੰ ਢੱਕਣ ਲਈ ਮਾਸਕ ਪਹਿਨੋ। ਕੋਵਿਡ ਵਰਗੇ ਲੱਛਣਾਂ ਦੀ ਜਲਦੀ ਰਿਪੋਰਟ ਕਰਨ ਅਤੇ ਕੋਵਿਡ ਅਤੇ ਫਲੂ ਲਈ ਟੈਸਟ ਕਰਵਾਉਣ ਦੀ ਵੀ ਤਾਕੀਦ ਕੀਤੀ ਗਈ ਹੈ। ਜ਼ਿਲ੍ਹਾ ਨਿਵਾਸੀਆਂ ਖਾਸ ਤੌਰ ‘ਤੇ ਇੱਕ ਤੋਂ ਵਧੇਰੇ ਬਿਮਾਰੀਆਂ ਨਾਲ ਜੂਝਦੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਨੂੰ ਇਹ ਵੀ ਤਾਕੀਦ ਕੀਤੀ ਗਈ ਹੈ ਕਿ ਉਹ ਭੀੜ-ਭੜੱਕੇ ਵਾਲੇ ਅਤੇ ਗੈਰ ਹਵਾਦਾਰ ਥਾਵਾਂ ਤੋਂ ਬਚਣ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਆਪਣੇ ਹੱਥਾਂ ਨਾਲ ਛੂਹਣ ਤੋਂ ਗ਼ੁਰੇਜ਼ ਕੀਤਾ ਜਾਵੇ। ਉਨ੍ਹਾਂ ਨੂੰ ਜਨਤਕ ਥਾਵਾਂ ‘ਤੇ ਨਾ ਥੁੱਕਣ ਲਈ ਵੀ ਕਿਹਾ ਗਿਆ ਹੈ। ਸਾਹ ਸੰਬੰਧੀ ਕਿਸੇ ਵੀ ਮੁਸ਼ਕਿਲ/ਬਿਮਾਰੀ ਦੇ ਮਾਮਲੇ ਵਿੱਚ, ਘਰੇਲੂ ਉਪਚਾਰ ਨਾ ਕਰਦੇ ਹੋਏ ਤੁਰੰਤ ਕਿਸੇ ਯੋਗ ਡਾਕਟਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। The post ਮੋਹਾਲੀ ਪ੍ਰਸ਼ਾਸਨ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਐਡਵਾਈਜ਼ਰੀ ਕੀਤੀ ਜਾਰੀ appeared first on TheUnmute.com - Punjabi News. Tags:
|
ਏ.ਡੀ.ਸੀ ਮੋਹਾਲੀ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ, ਫਰਮ ਦਾ ਲਾਇਸੈਂਸ ਰੱਦ Saturday 23 December 2023 12:50 PM UTC+00 | Tags: adc-mohali breaking-news education education-firm latest-news license news punjab-news smart-alpine-education ਐਸ.ਏ.ਐਸ ਨਗਰ, 23 ਦਸੰਬਰ, 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ ਫਰਮ ਦਾ ਲਾਇਸੈਂਸ (license) ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰਟ ਐਲਪਾਈਨ ਐਜੁਕੇਸ਼ਨ ਐਸ.ਸੀ.ਓ. ਨੰਬਰ 21, ਦੂਜੀ ਮੰਜ਼ਿਲ, ਫੇਜ਼ 3ਬੀ2, ਮੋਹਾਲੀ ਦੇ ਮਾਲਕਣ ਸ੍ਰੀਮਤੀ ਸੰਦੀਪ ਕੌਰ ਪਤਨੀ ਵਰਿੰਦਰ ਸਿੰਘ ਵਾਸੀ ਮਕਾਨ ਨੰਬਰ 1130 ਪਹਿਲੀ ਮੰਜ਼ਿਲ,ਫੇਜ਼ 3ਬੀ2 ਮੋਹਾਲੀ ਨੂੰ ਕੋਚਿੰਗ ਇੰਸੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10 ਮਾਰਚ 2024 ਤੱਕ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਡੀ ਇਮ ਮੋਹਾਲੀ ਵੱਲੋਂ ਉਕਤ ਫਰਮ ਦੇ ਦਫ਼ਤਰ ਦੀ ਚੈਕਿੰਗ ਦੌਰਾਨ ਦਫ਼ਤਰ ਬੰਦ ਪਾਇਆ ਗਿਆ। ਉਕਤ ਫ਼ਰਮ ਪਾਸੋਂ ਮਹੀਨਾਵਾਰ ਰਿਪੋਰਟ ਪ੍ਰਾਪਤ ਨਾ ਹੋਣ ਤੇ ਨੋਟਿਸ ਵੀ ਜਾਰੀ ਕੀਤਾ ਗਿਆ ਜੋ ਅਨਕਲੇਮਡ ਅਨਕਲੇਮਡ ਟਿੱਪਣੀ ਸਹਿਤ ਵਾਪਿਸ ਪ੍ਰਾਪਤ ਹੋਇਆ ਹੈ। ਬਾਅਦ ਵਿੱਚ ਉਕਤ ਫ਼ਰਮ ਦੇ ਪ੍ਰਤੀਨਿਧ ਵਲੋਂ ਦਫ਼ਤਰ ਹਾਜ਼ਰ ਹੋ ਕੇ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਵਲੋਂ ਕਰੋਨਾ ਦੇ ਕਾਰਨ ਅਕਤੂਬਰ 2022 ਚ ਦਫ਼ਤਰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਪਾਸੋਂ ਲਾਇਸੈਂਸ (license) ਨੂੰ ਹੋਲਡ ਕਰਨ ਜਾਂ ਰੱਦ ਕਰਨ ਦੀ ਬੇਨਤੀ ਦੇ ਆਧਾਰ ਤੇ ਅਤੇ ਉਕਤ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੈਂਸ ਨੰਬਰ 279/ਆਈ.ਸੀ. ਮਿਤੀ 11 ਮਾਰਚ 2019, ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸਦੇ ਲਾਇਸੈਂਸੀ /ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ । The post ਏ.ਡੀ.ਸੀ ਮੋਹਾਲੀ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ, ਫਰਮ ਦਾ ਲਾਇਸੈਂਸ ਰੱਦ appeared first on TheUnmute.com - Punjabi News. Tags:
|
ਗੀਤਾ ਸਥਲ ਜਯੋਤੀਸਰ ਤੋਂ ਗੀਤਾ ਦੀਆਂ ਸਿੱਖਿਆਵਾਂ ਰਾਹੀਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਮਿਲ ਰਿਹੈ: CM ਮਨੋਹਰ ਲਾਲ Saturday 23 December 2023 01:06 PM UTC+00 | Tags: breaking-news cm-manohar-lal gita-mahotsav harana-news jayotishar news nws teachings-of-gita ਚੰਡੀਗੜ੍ਹ, 23 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੀਤਾ (Gita) ਸਥਲੀ ਜੋਤੀਸਰ ਵਿਚ ਹਜ਼ਾਰਾਂ ਸਾਲ ਪਹਿਲਾਂ ਭਗਵਾਨ ਸ੍ਰੀਕ੍ਰਿਸ਼ਣ ਨੇ ਕਰਮ ਦੇ ਰਸਤੇ ‘ਤੇ ਚੱਲਣ ਲਈ ਗੀਤਾ ਦਾ ਉਦੇਸ਼ ਦਿੱਤਾ ਸੀ| ਇਸ ਗੀਤਾ ਥਾਂ ਜਯੋਤੀਸਰ ਨਾਲ ਅੱਜ ਵੀ ਉਪਦੇਸ਼ਾਂ ਰਾਹੀਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਮਿਲ ਰਿਹਾ ਹੈ| ਜੋ ਵਿਅਕਤੀ ਜੋ ਦੇਸ਼ ਉਪਦੇਸ਼ਾਂ ਅਨੁਸਾਰ ਚੱਲਦਾ ਹੈ ਉਹ ਯਕੀਨੀ ਤੌਰ ‘ਤੇ ਤਰੱਕੀ ਕਰਦਾ ਹੈ | ਮੁੱਖ ਮੰਤਰੀ ਮਨੋਹਰ ਲਾਲ ਅੱਜ ਕੌਮਾਂਤਰੀ ਗੀਤਾ (Gita) ਮਹੋਤਸਵ 2023 ਵਿਚ ਗੀਤਾ ਥਾਂ ਜਯੋਤੀਸਰ ਵਿਚ ਪਵਿੱਤਰ ਗ੍ਰੰਥ ਗੀਤਾ ਦੀ ਪੂਜਾ ਕਰਨ ਲਈ ਪੁੱਜੇ| ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ, ਆਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਾਰਮਾ, ਵਿਧਾਇਕ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਤੋਂ ਇਲਾਵਾ ਪ੍ਰਮੁੱਖ ਵਿਅਕਤੀਆਂ ਨੇ ਸਰਕਾਰ ਵੱਲੋਂ ਕਰੀਬ 206 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਜੋਤੀਸਰ ਅਨੁਭਵ ਕੇਂਦਰ ਦਾ ਦੌਰਾ ਕੀਤਾ ਅਤੇ ਇੱਕੇ ਆਸਾਮ ਦੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਦੇ ਇਸ ਪ੍ਰੋਜੈਕਟ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ| ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਤੇ ਆਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਾਰਮਾ ਨੇ ਗੀਤਾ ਜੈਯੰਤੀ ‘ਤੇ ਚਲ ਰਹੇ ਯੱਗ ਵਿਚ ਆਹੁਤੀ ਪਾਈ ਅਤੇ ਵਿਸ਼ਵ ਸ਼ਾਂਤੀ ਲਈ ਪੂਜਾ ਕੀਤੀ| ਇਸ ਤੋਂ ਬਾਅਦ ਪਵਿੱਤਰ ਗ੍ਰੰਥ ਗੀਤਾ ਦੀ ਪੂਜਾ ਕੀਤੀ ਅਤੇ ਜਿਸ ਵਟ ਰੁੱਖ ਦੇ ਹੇਠਾਂ ਹਜਾਰਾਂ ਸਾਲ ਪਹਿਲਾਂ ਭਗਵਾਨ ਸ੍ਰੀਕ੍ਰਿਸ਼ਣ ਨੇ ਅਰਜੁਨ ਨੂੰ ਗੀਤਾ ਦਾ ਸੰਦੇਸ਼ ਦਿੱਤਾ ਸੀ ਉਸ ਰੁੱਖ ਨੂੰ ਵੀ ਵੇਖਿਆ| ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਥਾਂ ਨੂੰ ਸੁੰਦਰ ਅਤੇ ਅਧਿਆਤਮਕ ਨਜ਼ਰ ਨਾਲ ਕੁਝ ਸੁਧਾਰ ਕਰਨ ਲਈ ਅਧਿਕਾਰੀਆ ਨੂੰ ਕੁਝ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇ| ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਆਉਣ ਵਾਲੇ ਵਿਅਕਤੀ ਦੇ ਸਾਰੇ ਪਾਪ ਦੂਰ ਹੋ ਜਾਂਦਾ ਹਨ ਅਤੇ ਉਸ ਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ| ਇਸ ਲਈ ਇਸ ਪਵਿੱਤਰ ਧਰਤੀ ਅਤੇ ਤੀਰਥ ਨੂੰ ਵਿਕਸਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਮਹਾਭਾਰਤ ਥੀਮ ‘ਤੇ ਆਧਾਰਿਤ ਇਕ ਵੱਡਾ ਪ੍ਰੋਜੈਕਟ ਤਿਆਰ ਕੀਤਾ ਹੈ| ਇਹ ਪ੍ਰੋਜੈਕਟ ਸੈਰ-ਸਪਾਟਾ ਮੰਤਰਾਲੇ ਵੱਲੋਂ ਪ੍ਰਵਾਨ ਕੀਤਾ ਗਿਆ ਅਤੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਸ੍ਰੀਕ੍ਰਿਸ਼ਣ ਸਰਕਿਟ ਦੇ ਤਹਿਤ 8054.70 ਲੱਖ ਰੁਪਏ ਦਾ ਬਜਟ ਪਾਸ ਹੋਇਆ ਹੈ| ਇਸ ਬਜਟ ਵਿਚ ਬ੍ਰਹਮ ਸਰੋਵਰ, ਜੋਤੀਸਰ, ਨਕਰਾਤਾਰੀ, ਸੰਨਹਿਤ ਸਰੋਵਰ ਤੇ ਸ਼ਹਿਰ ਨੂੰ ਸੁੰਦਰ ਬਣਾਉਣ ‘ਤੇ ਖਰਚ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜੋਤੀਸਰ ਵਿਚ ਮਹਾਭਾਰਤ ਥੀਮ ‘ਤੇ ਆਧਾਰਿਤ ਭਵਨ, ਆਟਿਸਟਿਕ ਪ੍ਰਦਰਸ਼ਨੀ, ਥੀਮੇਟਿਕ, ਮਲਟੀਮੀਡਿਆ ਪ੍ਰੋਜੈਕਟ ਲਈ 205.58 ਕਰੋੜ ਰੁਪਏ ਦਾ ਬਜਟ ਪਾਸ ਕੀਤਾ| ਇਸ ਬਜਟ ਵਿਚੋਂ ਦੋ ਗੈਲਰੀਆਂ ਦੇ ਨਿਰਮਾਣ ਕੰਮ ‘ਤੇ ਕਰੀਬ 65 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਿਆ ਹੈ| The post ਗੀਤਾ ਸਥਲ ਜਯੋਤੀਸਰ ਤੋਂ ਗੀਤਾ ਦੀਆਂ ਸਿੱਖਿਆਵਾਂ ਰਾਹੀਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਮਿਲ ਰਿਹੈ: CM ਮਨੋਹਰ ਲਾਲ appeared first on TheUnmute.com - Punjabi News. Tags:
|
ਵਿੰਗਸ ਸਾਫਟਵੇਅਰ ਨੂੰ ਲੈ ਕੇ ਹਰਿਆਣੇ ਦੀ ਸਾਰੀਆਂ ਰਾਇਸ ਮਿਲਾਂ ਤੇ ਡੀਲਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ Saturday 23 December 2023 01:14 PM UTC+00 | Tags: breaking-news news rice-mills wings-software ਚੰਡੀਗੜ੍ਹ, 23 ਦਸੰਬਰ 2023: ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਵਿੰਗਸ ਸਾਫਟਵੇਅਰ ਨੂੰ ਲੈ ਕੇ ਜ਼ਿਲ੍ਹਾ ਪੱਧਰ ‘ਤੇ ਸਾਰੀਆਂ ਰਾਇਸ ਮਿਲਾਂ (Rice mills) ਤੇ ਡੀਲਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਇਸ ਨੂੰ ਚਲਾਉਣ ਵਿਚ ਆਸਾਨੀ ਹੋਵੇ ਅਤੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ| ਡਾ. ਸੁਮਿਤਾ ਮਿਸ਼ਰਾ ਨੇ ਇਹ ਗੱਲ ਦੇਰ ਸ਼ਾਮ ਇੱਥੇ ਰਾਇਸ ਮਿਲਾਂ ਤੇ ਡੀਲਰਾਂ ਐਸੋਸਿਏਸ਼ਨ ਹਰਿਆਣਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਵਿਚ ਕਹੀ| ਇਸ ਦੌਰਾਨ ਜ਼ਿਲ੍ਹਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟ੍ਰੋਲ ਵੀ ਹਾਜ਼ਰ ਰਹੇ | ਇਸ ਮੌਕੇ ਹੈਫੇਡ ਦੇ ਪ੍ਰਬੰਧ ਨਿਦੇਸ਼ਕ ਜੇ.ਗਣੇਸ਼ਨ, ਭਾਰਤੀ ਖੁਰਾਕ ਨਿਗਮ ਖੇਤਰੀ ਦਫਤਰ ਹਰਿਆਣਾ ਦੀ ਮਹਾਪ੍ਰਬੰਧਕ (ਖੇਤਰ) ਸ੍ਰੀਮਤੀ ਸ਼ਰਣਦੀਪ ਕੌਰ ਬਰਾੜ, ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਮੁਕੁਲ ਕੁਮਾਰ ਸਮੇਤ ਰਾਇਸ ਮਿਲ ਐਸੋਸਿਏਸ਼ਨ ਦੇ ਅਹੁੱਦੇਦਾਰ ਵੀ ਹਾਜਿਰ ਰਹੇ| ਉਨ੍ਹਾਂ ਕਿਹਾ ਕਿ ਵਿੰਗਸ ਸਾਫਟਵੇਅਰ ਵਿਚ ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਤਕਨੀਕੀ ਮੁੱਦਿਆਂ ਦੀ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਛੇਤੀ ਹੀ ਇਸ ਦਾ ਹਲ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਰਾਇਸ ਮਿਲਰਾਂ (Rice mills) ਤੇ ਡੀਲਰ ਐਸੋਸਿਏਸ਼ਨ ਨੂੰ ਭਾਰਤ ਸਰਕਾਰ ਦੇ ਵੱਖ-ਵੱਖ ਪ੍ਰਵਧਾਨਾਂ ਬਾਰੇ ਦਸਿਆ ਗਿਆ ਹੈ| ਇਸ ਦੌਰਾਨ ਐਸੋਸਿਏਸ਼ਨ ਨੇ ਜਲਦ ਹੀ ਫੂਡ ਡਿਲੀਵਰੀ ਸੀਆਰਐਮ ਸ਼ੁਰੂ ਕਰਨ ਦੀ ਗੱਲ ਕਹੀ| ਡਾ. ਸੁਮਿਤਾ ਮਿਸ਼ਰਾ ਨੇ ਆਟੋਮੈਟਿਕ ਅਨਾਜ ਵਿਸ਼ਲੇਸ਼ਕ ਬਾਰੇ ਰਾਇਸ ਮਿਲਰਾਂ (Rice mills) ਅਤੇ ਡੀਲਰਾਂ ਐਸੋਸਿਏਸ਼ਨ ਦੀ ਅਪੀਲ ‘ਤੇ ਮਹਾਪ੍ਰਬੰਧਕ ਭਾਰਤੀ ਖੁਰਾਕ ਨਿਗਮ ਨੂੰ ਇਸ ਮੁੱਦੇ ਦੀ ਫਿਰ ਤੋਂ ਜਾਂਚ ਕਰਨ ਦੇ ਆਦੇਸ਼ ਦਿੱਤੇ| ਉਨ੍ਹਾਂ ਕਿਹਾ ਕਿ ਸੀਆਰਐਮ ਡਿਲੀਵਿਰੀ ਵਿਚ ਦੇਰੀ ਨੂੰ ਵੇਖਦੇ ਹੋਏ ਸੀਆਰਐਮ ਵੰਡ ਪ੍ਰੋਗਰਾਮ ਵਿਚ ਸੋਧ ਕੀਤਾ ਜਾ ਸਕਦਾ ਹੈ ਅਤੇ ਇਸ ਸਬੰਧ ਵਿਚ ਛੇਤੀ ਹੀ ਲੋਂੜੀਦੀ ਕਾਰਵਾਈ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਜਿਲਾ ਖੁਰਾਕ ਸਪਲਾਈ ਕੰਟ੍ਰੋਲਰਾਂ ਨੂੰ ਪਹਿਲ ਦੇ ਆਧਾਰ ‘ਤੇ ਪੋਟਰਲ ਵਿਚ ਵਾਹਨਾਂ ਦੀ ਵੰਡ ਜੋੜਣ ਦੇ ਆਦੇਸ਼ ਦਿੱਤੇ| ਇਸ ਤੋਂ ਇਲਾਵਾ, ਅਨਲੋਡਿੰਗ ਅਤੇ ਸਟੈਕਿੰਗ ਫੀਸ ਅਤੇ ਝੌਨਾ ਸੁਕਨ ਦੀ ਫੀਸ ਦੇ ਸਬੰਧ ਵਿਚ ਜਾਂਚ ਕਰਨ ਦੇ ਆਦੇਸ਼ ਦਿੱਤੇ, ਉਸ ਅਨੁਸਾਰ ਲੋਂੜੀਦੀ ਕਾਰਵਾਈ ਕੀਤੀ ਜਾਵੇ| ਇਸ ਤੋਂ ਇਲਾਵਾ, ਜਰਨਲ ਮੈਨੇਜਰ ਭਾਰਤੀ ਖੁਰਾਕ ਨਿਗਮ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਮਿਲਰਾਂ ਦੀ ਮਿਲਿੰਗ ਸਮੱਰਥਾ ਅਨੁਸਾਰ ਸਟੈਕ ਦੀ ਗਿਣਤੀ ਤੈਅ ਕਰਨ ਦੇ ਸਬੰਧ ਵਿਚ ਚੋਲ ਮਿਲਰਾਂ ਦੀ ਬੇਨਤੀ ਵਿਚਾਰਾਧੀਨ ਹੈ ਅਤੇ ਛੇਤੀ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ| The post ਵਿੰਗਸ ਸਾਫਟਵੇਅਰ ਨੂੰ ਲੈ ਕੇ ਹਰਿਆਣੇ ਦੀ ਸਾਰੀਆਂ ਰਾਇਸ ਮਿਲਾਂ ਤੇ ਡੀਲਰਾਂ ਨੂੰ ਦਿੱਤੀ ਜਾਵੇਗੀ ਸਿਖਲਾਈ appeared first on TheUnmute.com - Punjabi News. Tags:
|
ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ 'ਚ ਯੁਵਕ ਸਿਖਲਾਈ ਵਰਕਸ਼ਾਪਾਂ ਦਾ ਅਹਿਮ ਯੋਗਦਾਨ: ਪਰਮਿੰਦਰ ਸਿੰਘ ਗੋਲਡੀ Saturday 23 December 2023 01:22 PM UTC+00 | Tags: aam-aadmi-party breaking-news cm-bhagwant-mann latest-news news parminder-singh-goldy punjab-government the-unmute-breaking-news yout-club youth-training ਚੰਡੀਗੜ੍ਹ, 23 ਦਸੰਬਰ 2023: ਯੁਵਕ ਸੇਵਾਵਾਂ ਵਿਭਾਗ ਵੱਲੋਂ ਕੁੜੀਆਂ ਲਈ ਲਗਾਈ ਗਈ ਪੰਜ ਰੋਜ਼ਾ ਰਾਜ ਪੱਧਰੀ ਯੁਵਕ ਸਿਖਲਾਈ (YOUTH TRAINING) ਵਰਕਸ਼ਾਪ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਮਾਪਤ ਹੋ ਗਈ। ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੀਆਂ 115 ਲੜਕੀਆਂ ਨੂੰ ਸਰਟੀਫਿਕੇਟ ਵੰਡੇ। ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਉੱਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਵਿਭਾਗ ਨਵੀਂ ਯੁਵਾ ਨੀਤੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨੌਜਵਾਨ ਮੁੰਡੇ-ਕੁੜੀਆਂ ਦੀ ਸਖਸ਼ੀਅਤ ਉਸਾਰੀ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ। ਇਸ ਮੌਕੇ ਨੈਸ਼ਨਲ ਐਵਾਰਡ ਜੇਤੂ ਸ਼੍ਰੈਯਾ ਮੈਨੀ ਵੱਲੋਂ ਵਿਸ਼ੇਸ ਲੈਕਚਰ ਦਿੱਤਾ ਗਿਆ ਅਤੇ ਵਰਕਸ਼ਾਪ ਵਿੱਚ ਸ਼ਾਮਿਲ ਲੜਕੀਆਂ ਨੂੰ ਨੈਸ਼ਨਲ ਐਵਾਰਡ ਪ੍ਰਾਪਤ ਕਰਨ ਲਈ ਮਾਪਦੰਡਾਂ ਬਾਰੇ ਜਾਣੂ ਕਰਵਾਇਆ। ਨੈਸ਼ਨਲ ਐਵਾਰਡ ਲਈ ਲੋੜੀਂਦੀਆਂ ਗਤੀਵਿਧੀਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਹੋਰ ਉੱਘੇ ਮਾਹਿਰਾਂ ਵੱਲੋਂ 5 ਰੋਜ਼ਾ ਵਰਕਸ਼ਾਪ ਦੌਰਾਨ ਲੜਕੀਆਂ ਨੂੰ ਮੋਟੀਵੇਸ਼ਨਲ ਲੈਕਚਰ, ਸ਼ੋਸਲ ਮੀਡਿਆ ਦੇ ਲਾਭ ਅਤੇ ਹਾਨੀਆਂ, ਕਿੱਤਾ ਮੁੱਖੀ ਕੋਰਸਾਂ, ਸਾਹਿਤਕ ਗਤੀਵਿਧੀਆ ਨੈਤਿਕ ਜ਼ਿੰਮੇਵਾਰੀਆਂ ਅਤੇ ਕਦਰਾਂ ਕੀਮਤਾਂ ਸਬੰਧੀ ਲੈਕਚਰ ਦਿੱਤੇ ਗਏ। ਇਸ ਮੌਕੇ ਵਿਭਾਗ ਦੁਆਰਾ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਸਬੰਧੀ ਵੱਡਮੁੱਲੀ ਜਾਣਕਾਰੀ ਨੌਜਵਾਨਾਂ ਨਾਲ ਸਾਂਝੀ ਕੀਤੀ ਗਈ। ਵਰਕਸ਼ਾਪ (YOUTH TRAINING) ਦੇ ਆਖਰੀ ਦਿਨ ਵਿਭਾਗ ਵੱਲੋਂ ਚੰਡੀਗੜ੍ਹ ਸੈਰ ਸਪਾਟਾ ਵਿਭਾਗ ਦੀ ਹੌਪ ਆਨ-ਹੌਪ ਬੱਸ ਰਾਹੀਂ ਚੰਡੀਗੜ੍ਹ ਦੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਅਤੇ ਹੋਰ ਪ੍ਰਸਿੱਧ ਸਥਾਨਾਂ ਦੀ ਸੈਰ ਵੀ ਕਰਵਾਈ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਅਤੇ ਰੁਪਿੰਦਰ ਕੌਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਭਲਾਈ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਹੋਏ। The post ਨੌਜਵਾਨਾਂ ਦੀ ਸਖ਼ਸ਼ੀਅਤ ਉਸਾਰੀ ‘ਚ ਯੁਵਕ ਸਿਖਲਾਈ ਵਰਕਸ਼ਾਪਾਂ ਦਾ ਅਹਿਮ ਯੋਗਦਾਨ: ਪਰਮਿੰਦਰ ਸਿੰਘ ਗੋਲਡੀ appeared first on TheUnmute.com - Punjabi News. Tags:
|
IND vs SA: ਰੁਤੁਰਾਜ ਗਾਇਕਵਾੜ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ Saturday 23 December 2023 01:43 PM UTC+00 | Tags: breaking-news ind-vs-sa news south-africa ਚੰਡੀਗੜ੍ਹ, 23 ਦਸੰਬਰ 2023: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ 26 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਟੈਸਟ ਸੈਂਚੁਰੀਅਨ ਵਿੱਚ ਖੇਡਿਆ ਜਾਵੇਗਾ। ਜਦਕਿ ਦੂਜਾ ਟੈਸਟ 3 ਜਨਵਰੀ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਦੱਖਣੀ ਅਫਰੀਕਾ ‘ਚ ਕਦੇ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕੀ ਹੈ। ਇਸ ਵਾਰ ਰੋਹਿਤ ਸ਼ਰਮਾ ਦੀ ਅਗਵਾਈ ‘ਚ ਭਾਰਤੀ ਟੀਮ ਇਤਿਹਾਸ ਰਚਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ। ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਰੁਤੁਰਾਜ ਗਾਇਕਵਾੜ (Ruturaj Gaikwad) ਉਂਗਲ ‘ਚ ਫਰੈਕਚਰ ਹੋਣ ਕਾਰਨ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਬੀ.ਸੀ.ਸੀ.ਆਈ. ਨੇ ਸ਼ਨੀਵਾਰ ਨੂੰ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ ਅਤੇ ਬਦਲਣ ਦਾ ਐਲਾਨ ਵੀ ਕੀਤਾ ਹੈ। ਰੁਤੂਰਾਜ ਦੇ ਬਦਲ ਵਜੋਂ ਟੀਮ ਵਿੱਚ ਸ਼ਾਮਲ ਕੀਤੇ ਗਏ ਇਸ ਖਿਡਾਰੀ ਨੇ ਇੰਡੀਆ-ਏ ਟੀਮ ਦੀ ਕਪਤਾਨੀ ਵੀ ਕੀਤੀ ਹੈ ਅਤੇ ਘਰੇਲੂ ਕ੍ਰਿਕਟ ਵਿੱਚ ਉਸ ਦੇ ਨਾਂ ਕਾਫੀ ਦੌੜਾਂ ਹਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ‘ਚ ਮੌਜੂਦ ਸਰਫਰਾਜ਼ ਖਾਨ ਨੂੰ ਇਕ ਵਾਰ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। The post IND vs SA: ਰੁਤੁਰਾਜ ਗਾਇਕਵਾੜ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਬਾਹਰ appeared first on TheUnmute.com - Punjabi News. Tags:
|
ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚੋਂ ਹੋਈਆਂ 43000 ਤੋਂ ਵੱਧ ਫੋਨ ਕਾਲਾਂ, 7 ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਜਾਂਚ ਦੇ ਹੁਕਮ Saturday 23 December 2023 02:01 PM UTC+00 | Tags: breaking-news central-jail-ferozepur ferozepur-police jail-officials latest-news news police punjab-prisons-department ਚੰਡੀਗੜ੍ਹ, 23 ਦਸੰਬਰ 2023: ਪੰਜਾਬ ਜੇਲ੍ਹ ਵਿਭਾਗ ਵੱਲੋਂ ਫਿਰੋਜ਼ਪੁਰ (Ferozepur) ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਤਸਕਰਾਂ ਵੱਲੋਂ 43000 ਤੋਂ ਵੱਧ ਫੋਨ ਕਾਲਾਂ ਕੀਤੇ ਜਾਣ ਦੇ ਮਾਮਲੇ 'ਚ ਗੰਭੀਰ ਲਾਪਰਵਾਹੀ ਲਈ ਮੌਜੂਦਾ ਜੇਲ੍ਹ ਸੁਪਰਡੈਂਟ ਸਮੇਤ 7 ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਦੋ ਤਸਕਰਾਂ ਵੱਲੋਂ ਆਪਣੀਆਂ ਘਰਵਾਲੀਆਂ ਦੇ ਖਾਤੇ ਵਿਚ 1.35 ਕਰੋੜ ਵੀ ਟਰਾਂਸਫਰ ਕੀਤੇ ਹਨ। ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਮੁਲਜ਼ਮਾਂ ਵੱਲੋਂ ਜੇਲ੍ਹ 'ਚੋਂ ਆਪਣੇ ਫੋਨਾਂ ਰਾਹੀਂ ਪੈਸਾ ਭੇਜਿਆ ਜਾਂ ਪ੍ਰਾਪਤ ਵੀ ਕੀਤਾ ਗਿਆ ਹੈ ਜਾਂ ਨਹੀਂ। ਜਾਂਚ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਵਿਚ ਦੋ ਮੌਜੂਦਾ ਅਤੇ ਤਿੰਨ ਸੇਵਾਮੁਕਤ ਜੇਲ੍ਹ ਸੁਪਰਡੈਂਟ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚ ਸਤਨਾਮ ਸਿੰਘ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ (Ferozepur) , ਸਾਬਕਾ ਸੁਪਰਡੈਂਟ (ਹੁਣ ਮੁਅੱਤਲੀ ਅਧੀਨ) ਅਰਵਿੰਦਰ ਸਿੰਘ, ਪਰਵਿੰਦਰ ਸਿੰਘ ਪ੍ਰਿੰਸੀਪਲ ਪੰਜਾਬ ਜੇਲ੍ਹ ਟਰੇਨਿੰਗ ਸਕੂਲ ਪਟਿਆਲਾ ਅਤੇ ਗੁਰਨਾਮ ਲਾਲ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਗੁਰਦਾਸਪੁਰ ਸ਼ਾਮਲ ਹਨ। ਇਸਦੇ ਨਾਲ ਹੀ ਪਰਵਿੰਦਰ ਸਿੰਘ ਅਤੇ ਗੁਰਨਾਮ ਲਾਲ ਪਹਿਲਾਂ ਫਿਰੋਜ਼ਪੁਰ ਜੇਲ੍ਹ 'ਚ ਸੁਪਰਡੈਂਟ ਵਜੋਂ ਤਾਇਨਾਤ ਸਨ। ਜਾਂਚ ਦਾ ਸਾਹਮਣਾ ਕਰ ਰਹੇ ਤਿੰਨ ਸੇਵਾਮੁਕਤ ਅਧਿਕਾਰੀਆਂ 'ਚ ਬਲਜੀਤ ਸਿੰਘ ਵੈਦ, ਕਰਨਜੀਤ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਸ਼ਾਮਲ ਹਨ। ਜਾਣਕਾਰੀ ਮੁਤਾਬਕ ਤਿੰਨ ਤਸਕਰਾਂ ਰਾਜਕੁਮਾਰ (ਰਾਜਾ), ਸੋਨੂ ਟਿੱਡੀ ਅਤੇ ਅਮਰੀਕ ਸਿੰਘ ਵੱਲੋਂ ਜੇਲ੍ਹ ਵਿਚੋਂ ਮੋਬਾਇਲ ਫੋਨਾਂ ਦੀ ਵਰਤੋਂ ਕੀਤੀ ਗਈ ਹੈ ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਜੇਲ੍ਹਾਂ ਵਿਚ ਫੋਨ ਜੈਮਰ ਲਾਏ ਗਏ ਹਨ। ਮੋਬਾਇਲਾਂ ਦੀ ਧੜੱਲੇ ਨਾਲ ਵਰਤੋਂ ਕਰਦਿਆਂ ਤਸਕਰਾਂ ਵੱਲੋਂ ਜੇਲ੍ਹ ਵਿਚੋਂ ਕੁੱਲ 43,432 ਫੋਨ ਕਾਲਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 38,850 ਕਾਲਾਂ ਸਿਰਫ ਇਕ ਮਹੀਨੇ ਵਿਚ (1 ਤੋਂ 31 ਮਾਰਚ 2019 ਤੱਕ) ਰਾਜ ਕੁਮਾਰ ਦੇ ਫੋਨ ਤੋਂ ਹੋਈਆਂ। ਇਸ ਦਾ ਮਤਲਬ ਹੈ ਕਿ ਰੋਜ਼ਾਨਾ ਔਸਤਨ 1,295 ਕਾਲਾਂ ਕੀਤੀਆਂ ਗਈਆਂ। ਅਜਿਹੇ 'ਚ ਪ੍ਰਤੀ ਘੰਟਾ 53 ਕਾਲਾਂ ਹੋਣੀਆਂ ਹੈਰਾਨ ਕਰਨ ਵਾਲੀ ਗੱਲ ਹੈ। ਬਾਕੀ ਦੀਆਂ 4,582 ਫੋਨ ਕਾਲਾਂ 28 ਮਹੀਨਿਆਂ ਦੌਰਾਨ 9 ਅਕਤੂਬਰ 2021 ਤੋਂ 14 ਫਰਵਰੀ 2023 ਵਿਚਾਲੇ ਹੋਈਆਂ ਹਨ। ਇਸ ਵੱਡੀ ਕੋਤਾਹੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿੱਥੇ ਜੇਲ੍ਹ ਵਿਭਾਗ ਦੀ ਖਿਚਾਈ ਕੀਤੀ ਗਈ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਸਪੈਸ਼ਲ ਸਰਵਿਸ ਆਪਰੇਸ਼ਨ ਸੈੱਲ (ਐੱਸ. ਐੱਸ. ਓ. ਸੀ) ਦੀ ਝਾੜ-ਝੰਬ ਕੀਤੀ ਗਈ ਹੈ, ਜਿਸ ਵੱਲੋਂ ਉਕਤ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੋਂ ਤੱਕ ਕਿ ਐੱਸ. ਐੱਸ. ਓ. ਸੀ. ਵੱਲੋਂ ਤਸਕਰਾਂ ਵੱਲੋਂ ਆਨਲਾਈਨ ਲਗਪਗ 1.35 ਕਰੋੜ ਰੁਪਏ ਟਰਾਂਸਫਰ ਕਰਨ ਸਬੰਧੀ ਵੱਖਰੇ ਤੌਰ 'ਤੇ ਵੀ ਇਕ ਕੇਸ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪੈਸੇ ਰਾਜ ਕੁਮਾਰ ਦੀ ਪਤਨੀ ਰੇਨੂ ਬਾਲਾ ਅਤੇ ਸੋਨੂ ਟਿੱਡੀ ਦੀ ਪਤਨੀ ਗੀਤਾਂਜਲੀ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਗਏ ਸਨ। ਦਿਲਚਸਪ ਗੱਲ ਇਹ ਹੈ ਕਿ ਸੋਨੂ ਟਿੱਡੀ ਲੰਘੀ 13 ਦਸੰਬਰ ਨੂੰ ਹੀ ਜ਼ਮਾਨਤ 'ਤੇ ਰਿਹਾਅ ਹੋਇਆ ਹੈ ਜਦਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। The post ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚੋਂ ਹੋਈਆਂ 43000 ਤੋਂ ਵੱਧ ਫੋਨ ਕਾਲਾਂ, 7 ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਜਾਂਚ ਦੇ ਹੁਕਮ appeared first on TheUnmute.com - Punjabi News. Tags:
|
ਮਹਾਨ ਗਾਇਕ ਮੁਹੰਮਦ ਰਫ਼ੀ ਦੀ ਯਾਦ 'ਚ ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹੈ 100 ਫੁੱਟ ਉੱਚਾ 'ਰਫ਼ੀ ਮੀਨਾਰ' Saturday 23 December 2023 02:19 PM UTC+00 | Tags: breaking-news mohammad-rafi news rafi-minar ਚੰਡੀਗੜ੍ਹ, 23 ਦਸੰਬਰ 2023: ਮਹਾਨ ਗਾਇਕ ਮੁਹੰਮਦ ਰਫ਼ੀ (Mohammad Rafi) ਦੀ ਜਨਮ ਦਿਨ ਲਈ ਦੇਸ਼ ਭਰ ਦੇ ਨਾਲ-ਨਾਲ ਮੁੰਬਈ ‘ਚ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਦੇ ਜਨਮ ਸਥਾਨ ‘ਤੇ 100 ਫੁੱਟ ਉੱਚਾ ‘ਰਫ਼ੀ ਮੀਨਾਰ’ ਬਣਾਇਆ ਜਾ ਰਿਹਾ ਹੈ। ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ ਤੇ 31 ਜੁਲਾਈ 1980 ਨੂੰ ਰਫ਼ੀ ਦੁਨੀਆ ਨੂੰ ਅਲਵਿਦਾ ਕਹਿ ਗਏ | ਇਸ ਸੰਬੰਧੀ ਸਮਾਗਮ ਐਤਵਾਰ ਨੂੰ ਵਰਲਡ ਆਫ ਮੁਹੰਮਦ ਰਫ਼ੀ (Mohammad Rafi) ਵੈਲਫੇਅਰ ਫਾਊਂਡੇਸ਼ਨ (WMRWF) ਤੇ ਸ਼੍ਰੀ ਸ਼ਨਮੁਖਾਨੰਦ ਫਾਈਨ ਆਰਟਸ ਅਤੇ ਸੰਗੀਤ ਸਭਾ (SSFASS) ਦੇ ਸਹਿਯੋਗ ਨਾਲ ਸ਼ਨਮੁਖਾਨੰਦ ਹਾਲ ‘ਚ ਕਰਵਾਇਆ ਜਾਵੇਗਾ, ਜਿਸ ਵਿਚ 2024 ਦੇ ਅਗਲੇ 12 ਮਹੀਨਿਆਂ ਲਈ ਨਿਰਧਾਰਤ ਈਵੈਂਟਸ ਦੀ ਇਕ ਸੀਰੀਜ਼ ਦੇ ਨਾਲ, 24 ਦਸੰਬਰ, 2024 (24 ਦਸੰਬਰ, 1924- 31 ਜੁਲਾਈ, 1980) ਨੂੰ ਰਫੀ ਦੇ 100ਵੇਂ ਜਨਮਦਿਨ ‘ਤੇ ਇਕ ਮੈਗਾ ਸੰਗੀਤਮਈ ਕ੍ਰੈਸੇਂਡੋ ‘ਚ ਸਮਾਪਨ ਹੋਵੇਗਾ। The post ਮਹਾਨ ਗਾਇਕ ਮੁਹੰਮਦ ਰਫ਼ੀ ਦੀ ਯਾਦ 'ਚ ਅੰਮ੍ਰਿਤਸਰ ਵਿਖੇ ਬਣਾਇਆ ਜਾ ਰਿਹੈ 100 ਫੁੱਟ ਉੱਚਾ ‘ਰਫ਼ੀ ਮੀਨਾਰ’ appeared first on TheUnmute.com - Punjabi News. Tags:
|
ਪੰਜਾਬ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ Saturday 23 December 2023 02:28 PM UTC+00 | Tags: breaking-news congress news punjab-congress punjab-mahila-congress ਚੰਡੀਗੜ੍ਹ, 23 ਦਸੰਬਰ 2023: ਆਲ ਇੰਡੀਆ ਮਹਿਲਾ ਕਾਂਗਰਸ (Congress) ਦੇ ਪ੍ਰਧਾਨ ਨੇਟਾ ਡਿਸੂਜ਼ਾ ਵੱਲੋਂ ਪੰਜਾਬ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ।
The post ਪੰਜਾਬ ਮਹਿਲਾ ਕਾਂਗਰਸ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ appeared first on TheUnmute.com - Punjabi News. Tags:
|
ਕਾਂਗਰਸ ਨੇ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਇਆ Saturday 23 December 2023 04:33 PM UTC+00 | Tags: breaking-news congress punjab-congress ਚੰਡੀਗੜ੍ਹ 23 ਦਸੰਬਰ 2023: ਕਾਂਗਰਸ ਨੇ ਵੱਖ-ਵੱਖ ਸੂਬਿਆਂ ਦੇ 12 ਜਨਰਲ ਸੈਕਟਰੀਆਂ ਅਤੇ 12 ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ | ਪੰਜਾਬ ਵਿੱਚ ਕਾਂਗਰਸ ਨੇ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੇਵੇਂਦਰ ਦਿੱਲੀ ਤੋਂ ਕਾਂਗਰਸ ਆਗੂ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਦੇਵੇਂਦਰ ਯਾਦਵ ਹੁਣ ਤੱਕ ਉੱਤਰਾਖੰਡ ਕਾਂਗਰਸ ਦੇ ਇੰਚਾਰਜ ਸਨ।
The post ਕਾਂਗਰਸ ਨੇ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਇਆ appeared first on TheUnmute.com - Punjabi News. Tags:
|
ਪੰਜਾਬ ਯੂਨੀਵਰਸਿਟੀ 'ਚ ਹਰਿਆਣਾ ਦੀ ਵੀ ਹਿੱਸੇਦਾਰੀ: ਉੱਪ ਰਾਸ਼ਟਰਪਤੀ ਜਗਦੀਪ ਧਨਖੜ Saturday 23 December 2023 04:40 PM UTC+00 | Tags: jagdeep-dhankhar panjab-university ਚੰਡੀਗੜ੍ਹ 23 ਦਸੰਬਰ 2023: ਦੇਸ਼ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ‘ਚ ਦਿੱਤੇ ਗਏ ਉਸ ਬਿਆਨ ਨੂੰ ਲੈ ਕੇ ਸਿਆਸਤ ਭਖ ਗਈ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ (Panjab University) ‘ਚ ਹਰਿਆਣਾ ਦੀ ਵੀ ਹਿੱਸੇਦਾਰੀ ਹੈ। ਅਜਿਹੇ ‘ਚ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ | ਜਗਦੀਪ ਧਨਖੜ ਦੇ ਬਿਆਨ ਤੋਂ ਬਾਅਦ 'ਆਪ' ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਅਸੀਂ ਧਨਖੜ ਵੱਲੋਂ ਦਿੱਤੇ ਬਿਆਨ ਦਾ ਵਿਰੋਧ ਕਰਦੇ ਹਾਂ। ਉਹ ਦੇਸ਼ ਦੇ ਉਪ ਰਾਸ਼ਟਰਪਤੀ ਹਨ। ਅਜਿਹੇ ‘ਚ ਭਾਜਪਾ ਆਗੂ ਦੀ ਤਰ੍ਹਾਂ ਨਾ ਬੋਲੋ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪ੍ਰਮੁੱਖ ਸੰਸਥਾ ਹੈ। The post ਪੰਜਾਬ ਯੂਨੀਵਰਸਿਟੀ ‘ਚ ਹਰਿਆਣਾ ਦੀ ਵੀ ਹਿੱਸੇਦਾਰੀ: ਉੱਪ ਰਾਸ਼ਟਰਪਤੀ ਜਗਦੀਪ ਧਨਖੜ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest