TheUnmute.com – Punjabi News: Digest for December 23, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ 'ਚ ਦੋ ਕੈਦੀਆਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Friday 22 December 2023 06:00 AM UTC+00 | Tags: breaking-news central-jail hoshiarpur latest-news news prisoners punjab-nwes suicide

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਦੇ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਵੱਲੋਂ ਖੁਦਕੁਸ਼ੀ (suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਕ ਦੋਵਾਂ ਕੈਦੀਆਂ ਨੇ ਤੜਕੇ 3 ਵਜੇ ਬਾਥਰੂਮ ਵਿੱਚ ਫਾਹਾ ਲੈ ਲਿਆ। ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਖੁਦਕੁਸ਼ੀ (suicide) ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਮ੍ਰਿਤਕਾਂ ਦੀ ਪਛਾਣ ਟੀਟੂ ਵਾਸੀ ਬਦਾਉਂ (ਯੂ.ਪੀ.) ਹਾਲ ਬੱਸੀ ਪਿੰਡ ਮਾਨਾ ਅਤੇ ਓਮਕਾਰ ਚੰਦ ਉਰਫ ਕਾਲਾ ਵਾਸੀ ਵਾਰਡ ਨੰਬਰ 16 (ਹੁਸ਼ਿਆਰਪੁਰ) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਟੀਟੂ ਖ਼ਿਲਾਫ਼ ਥਾਣਾ ਸਦਰ ‘ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਕੇ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਓਮਕਾਰ ਖ਼ਿਲਾਫ਼ ਥਾਣਾ ਮਟਿਆਣਾ ਵਿੱਚ ਐਨਡੀਪੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

The post ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਦੋ ਕੈਦੀਆਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ appeared first on TheUnmute.com - Punjabi News.

Tags:
  • breaking-news
  • central-jail
  • hoshiarpur
  • latest-news
  • news
  • prisoners
  • punjab-nwes
  • suicide

ਦੋ ਸਕੇ ਭਰਾਵਾਂ ਦਾ ਕੌਰ ਇੰਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ

Friday 22 December 2023 06:09 AM UTC+00 | Tags: breaking-news canada cm-bhagwant-mann kaur-immigration latest-news news student-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 22 ਦਸੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਨੇ ਆਪਣੇ ਨਾਮ ਮੁਤਾਬਿਕ ਕੰਮ ਕਰਦਿਆਂ ਡਰੋਲੀ ਭਾਈ , ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਇੱਕੋ ਘਰ ਦੇ ਦੋ ਸਕੇ ਭਰਾਵਾਂ ਇੰਦਰਪਾਲ ਸਿੰਘ ਤੇ ਹਰਜਤਿੰਦਰਪਾਲ ਸਿੰਘ ਦੇ ਸਟੂਡੈਂਟ ਵੀਜ਼ੇ ਲਗਵਾ ਕੇ ਕੈਨੇਡਾ ਜਾਣ ਦੇ ਸੁਪਨਿਆਂ ਨੂੰ ਪਾਇਆ ਬੂਰ ।

ਇਸ ਮੌਕੇ ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਇੰਦਰਪਾਲ ਸਿੰਘ ਦੀਆਂ ਸਟੱਡੀ ਵੀਜ਼ਾ ਦੀਆਂ ਦੋ ਰਿਫਿਊਜ਼ਲਾਂ ਸਨ ਜੋ ਕਿ ਕਿਸੇ ਹੋਰ ਏਜੰਸੀ ਤੋਂ ਆਈਆਂ ਸਨ ਹਰਜਤਿੰਦਰਪਾਲ ਸਿੰਘ ਦਾ ਫਰੈਸ਼ ਕੇਸ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਦੋਵਾਂ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ ਅੰਬੈਂਸੀ 'ਚ ਲਗਾਈ ਤੇ ਥੋੜ੍ਹੇ ਹੀ ਦਿਨਾਂ 'ਚ ਵੀਜ਼ੇ ਆ ਗਏ ।

ਇਸ ਮੌਕੇ ਇੰਦਰਪਾਲ ਸਿੰਘ ਤੇ ਹਰਜਤਿੰਦਰਪਾਲ ਸਿੰਘ ਤੇ ਉਹਨਾਂ ਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084.

The post ਦੋ ਸਕੇ ਭਰਾਵਾਂ ਦਾ ਕੌਰ ਇੰਮੀਗ੍ਰੇਸ਼ਨ ਨੇ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • cm-bhagwant-mann
  • kaur-immigration
  • latest-news
  • news
  • student-visa

ਲੁਧਿਆਣਾ 'ਚ ਐਕਟਿਵਾ ਸਵਾਰ ਲੁਟੇਰੇ ਨੇ ਬਜ਼ੁਰਗ ਬੀਬੀ ਨੂੰ ਸੜਕ 'ਤੇ ਘੜੀਸਿਆ, ਲੋਕਾਂ ਨੇ ਮੌਕੇ 'ਤੇ ਕੀਤਾ ਕਾਬੂ

Friday 22 December 2023 06:24 AM UTC+00 | Tags: breaking-news crime latest-news ludhiana ludhiana-robbery news punjab-news robber snatcher snatchiner snatchinf snatching

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਦੇ ਲੁਧਿਆਣਾ ਵਿੱਚ ਐਕਟਿਵਾ ਸਵਾਰ ਇੱਕ ਲੁਟੇਰਾ (Robber) ਇੱਕ ਬਜ਼ੁਰਗ ਬੀਬੀ ਨੂੰ ਡੇਢ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ । ਲੁਟੇਰੇ ਨੇ ਬਜ਼ੁਰਗ ਬੀਬੀ ਦਾ ਫੋਨ ਖੋਹ ਲਿਆ ਪਰ ਬਜ਼ੁਰਗ ਬੀਬੀ ਨੇ ਫੋਨ ਨਹੀਂ ਛੱਡਿਆ। ਇਸ ਤੋਂ ਬਾਅਦ ਉਹ ਉਸ ਨੂੰ ਖਿੱਚ ਕੇ ਲੈ ਗਿਆ। ਰਸਤੇ ਵਿੱਚ ਸਨੈਚਰ ਦੀ ਇੱਕ ਕਾਰ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਪਿੱਛਾ ਕਰ ਰਹੇ ਲੋਕਾਂ ਨੇ ਉਸ ਨੂੰ ਫੜ ਲਿਆ। ਲੁਟੇਰੇ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਉਸਦੀ ਐਕਟਿਵਾ ਜ਼ਬਤ ਕਰ ਲਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਇਸ ਘਟਨਾ ‘ਚ ਬਜ਼ੁਰਗ ਬੀਬੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਉਸ ਦੇ ਸਿਰ, ਹੱਥ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ। ਮੋਬਾਈਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਾਣਕਾਰੀ ਅਨੁਸਾਰ ਲੋਕਾਂ ਦੇ ਘਰਾਂ ‘ਚ ਕੰਮ ਕਰਨ ਵਾਲੀ ਔਰਤ ਪ੍ਰਮਿਲਾ (56) ਰਾਤ ਕਰੀਬ 9 ਵਜੇ ਕਵਾਲਟੀ ਚੌਕ ਤੋਂ ਮਠਾਰੂ ਚੌਕ ਵੱਲ ਆਪਣੇ ਘਰ ਪਰਤ ਰਹੀ ਸੀ। ਘਰੋਂ ਫੋਨ ਆਉਣ ਕਾਰਨ ਉਹ ਆਪਣੇ ਮੋਬਾਈਲ ‘ਤੇ ਗੱਲ ਕਰਦੀ ਸੜਕ ‘ਤੇ ਜਾ ਰਹੀ ਸੀ।

ਇਸ ਦੌਰਾਨ ਬੀਬੀ ਦਾ ਪਿੱਛਾ ਕਰ ਰਹੇ ਐਕਟਿਵਾ ਸਵਾਰ ਲੁਟੇਰੇ (Robber) ਨੇ ਉਸ ਦਾ ਮੋਬਾਈਲ ਖੋਹ ਲਿਆ। ਕਾਫੀ ਜੱਦੋਜਹਿਦ ਤੋਂ ਬਾਅਦ ਵੀ ਬਜ਼ੁਰਗ ਬੀਬੀ ਨੇ ਮੋਬਾਈਲ ਨਹੀਂ ਛੱਡਿਆ। ਇਸ ਤੋਂ ਬਾਅਦ ਉਹ ਉਸ ਨੂੰ ਖਿੱਚ ਕੇ ਲੈ ਗਿਆ।

The post ਲੁਧਿਆਣਾ ‘ਚ ਐਕਟਿਵਾ ਸਵਾਰ ਲੁਟੇਰੇ ਨੇ ਬਜ਼ੁਰਗ ਬੀਬੀ ਨੂੰ ਸੜਕ ‘ਤੇ ਘੜੀਸਿਆ, ਲੋਕਾਂ ਨੇ ਮੌਕੇ ‘ਤੇ ਕੀਤਾ ਕਾਬੂ appeared first on TheUnmute.com - Punjabi News.

Tags:
  • breaking-news
  • crime
  • latest-news
  • ludhiana
  • ludhiana-robbery
  • news
  • punjab-news
  • robber
  • snatcher
  • snatchiner
  • snatchinf
  • snatching

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਵਿੱਚ ਠੰਢ ਅਤੇ ਧੂੰਦ ਕਾਰਨ ਸਰਕਾਰ ਨੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ (schools) ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਹੋਣਗੀਆਂ। ਇਸ ਸਬੰਧੀ ਸਕੂਲਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਵਿੱਚ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨ। ਜਦੋਂ ਕਿ ਕਰੀਬ ਛੇ ਹਜ਼ਾਰ ਪ੍ਰਾਈਵੇਟ ਸਕੂਲ ਹਨ। ਇਨ੍ਹਾਂ ਵਿੱਚ 40 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ।

ਇਸ ਤੋਂ ਪਹਿਲਾਂ 3 ਦਸੰਬਰ ਨੂੰ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ (schools) ਦਾ ਸਮਾਂ ਬਦਲ ਦਿੱਤਾ ਸੀ। ਵਿਭਾਗ ਨੇ ਸਕੂਲਾਂ ਦਾ ਸਮਾਂ ਸਵੇਰੇ ਸਾਢੇ ਨੌਂ ਵਜੇ ਤੋਂ ਬਦਲ ਕੇ ਦੁਪਹਿਰ ਸਾਢੇ ਤਿੰਨ ਵਜੇ ਕਰ ਦਿੱਤਾ ਹੈ। ਇਹ ਹੁਕਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਰੀ ਕੀਤੇ ਹਨ। ਉਨ੍ਹਾਂ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਤੋਂ ਬਾਅਦ ਲਿਆ।

The post ਪੰਜਾਬ ਦੇ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ‘ਚ 24 ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ appeared first on TheUnmute.com - Punjabi News.

Tags:
  • breaking-news
  • government-school
  • holiday
  • latest-news
  • news
  • schools-of-punjab

ਮੋਗਾ 'ਚ ਬਰਾਤ ਵਾਲੀ ਕਾਰ ਦੇ ਡਰਾਈਵਰ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ, ਹਾਲਤ ਨਾਜ਼ੁਕ

Friday 22 December 2023 07:15 AM UTC+00 | Tags: breaking-news bresking-news latest-news moga-police news punjab punjab-news the-unmute-breaking-news the-unmute-latest-news wedding-car

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਦੇ ਮੋਗਾ (Moga) ਵਿੱਚ ਸ਼ੁੱਕਰਵਾਰ ਸਵੇਰੇ ਇੱਕ ਕਾਰ ਚਾਲਕ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਜ਼ਖਮੀ ਹਾਲਤ ‘ਚ ਕਰ ਚਾਲਕ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਦੀ ਪਛਾਣ ਨਵਦੀਪ ਸਿੰਘ ਵਾਸੀ ਪੁਰਾਣਾ ਮੋਗਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਨਵਦੀਪ ਨੇ ਵਾਹਗਾ ਪੁਰਾਣਾ ਨੇੜੇ ਤੋਂ ਵਿਆਹ ਦੀ ਬਰਾਤ ਲੈ ਕੇ ਜਾਣੀ ਸੀ। ਇਸ ਦੇ ਲਈ ਉਸਨੇ ਮੋਗਾ ਦੀ ਇੱਕ ਦੁਕਾਨ ਵਿੱਚ ਕਾਰ ਸਜਾਈ। ਇਸ ਦੌਰਾਨ ਜਿਵੇਂ ਹੀ ਉਹ ਆਪਣੀ ਕਾਰ ਲੈ ਕੇ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਅਣਪਛਾਤੇ ਵਿਅਕਤੀ ਚਲਾ ਦਿੱਤੀਆਂ |

ਨਵਦੀਪ ਅਨੁਸਾਰ ਜਦੋਂ ਉਹ ਕਾਰ ਲੈ ਕੇ ਜਾ ਰਿਹਾ ਸੀ ਤਾਂ ਬਾਈਕ ਸਵਾਰ ਨੌਜਵਾਨ ਵੀ ਉਸ ਦੇ ਨਾਲ ਚਲਾ ਗਿਆ। ਉਸ ਨੇ ਉਸ ਨੌਜਵਾਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਸੇ ਦੌਰਾਨ ਪਿੰਡ ਸਿੰਘਾ ਵਾਲਾ ਨੇੜੇ ਕਾਰ ਵਿੱਚ ਜਾ ਰਹੇ ਦੋ ਵਿਅਕਤੀਆਂ ਵੱਲੋਂ ਉਸ ਨੂੰ ਦੋ ਗੋਲੀਆਂ ਮਾਰੀਆਂ ਗਈਆਂ। ਇਸ ਤੋਂ ਬਾਅਦ ਉਕਤ ਦੋਵੇਂ ਵਿਅਕਤੀ ਕਾਰ ਸਮੇਤ ਬਾਈਕ ‘ਤੇ ਭੱਜ ਗਏ।

ਇਸ ਤੋਂ ਬਾਅਦ ਜ਼ਖਮੀ ਵਿਅਕਤੀ ਨੇ ਆਪਣੇ ਦੋਸਤ ਨੂੰ ਫੋਨ ਕੀਤਾ। ਦੋਸਤ ਨੇ ਦੱਸਿਆ ਕਿ ਉਸ ਨੂੰ ਨਵਦੀਪ ਦਾ ਫੋਨ ਆਇਆ ਕਿ ਸਿੰਘਾ ਵਾਲਾ (Moga) ਨੇੜੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਨਵਦੀਪ ਨੂੰ ਕਾਰ ‘ਚ ਬਿਠਾ ਕੇ ਸਰਕਾਰੀ ਹਸਪਤਾਲ ਲੈ ਗਏ। ਜਾਂਚ ਅਧਿਕਾਰੀ ਇਕਬਾਲ ਹੁਸੈਨ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਦੀ ਜਾਂਚ ਕੀਤੀ ਜਾ ਰਹੀ ਹੈ।

The post ਮੋਗਾ ‘ਚ ਬਰਾਤ ਵਾਲੀ ਕਾਰ ਦੇ ਡਰਾਈਵਰ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਗੋਲੀਆਂ, ਹਾਲਤ ਨਾਜ਼ੁਕ appeared first on TheUnmute.com - Punjabi News.

Tags:
  • breaking-news
  • bresking-news
  • latest-news
  • moga-police
  • news
  • punjab
  • punjab-news
  • the-unmute-breaking-news
  • the-unmute-latest-news
  • wedding-car

ਸ਼ਹੀਦੀਆਂ: ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ ! (ਭਾਗ-3)

Friday 22 December 2023 10:00 AM UTC+00 | Tags: chaar-sahibzade chamkuar-battle guru-gobind-singh harpreet-singh-kahlon news shaheediyan

ਹਰਪ੍ਰੀਤ ਸਿੰਘ ਕਾਹਲੋਂ
Sr Executive Editor 

The Unmute

ਸ਼ਹੀਦੀਆਂ- ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ !
ਭਾਗ-3
ਕੱਲ੍ਹ ਕਹਿਤੇ ਹੈਂ ਚਮਕੌਰ ਮੇਂ ਫਿਰ ਖੇਤ ਪੜੇਗਾ
ਗੋਬਿੰਦ ਸਹਰ ਹੋਤੇ ਹੀ ਲਾਖੋਂ ਸੇ ਲੜੇਗਾ
~ ਅੱਲਾ ਯਾਰ ਖਾਂ ਯੋਗੀ
ਗੰਜ-ਇ-ਸ਼ਹੀਦਾਂ
ਰਾਤ ਦਾ ਪਿਛਲਾ ਪਹਿਰ ਅਤਿ ਦੇ ਸਿਆਲਾਂ ਵਿੱਚ ਗੁਜ਼ਰ ਰਿਹਾ ਸੀ।ਮਾਤਾ ਗੁਜਰੀ ਤੇ ਗੁਰਾਂ ਦੇ ਲਾਲ, ਸਤਿਲੁਜਦੇ ਪੱਤਣਾਂ 'ਤੇ ਤੁਰੇ ਜਾ ਰਹੇ ਨੇ, ਗੁਰੂ ਦੇ ਮਹਿਲ ਮਾਤਾਵਾਂ ਵੱਖਰੇ ਪੈਂਡਿਆਂ 'ਤੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ 50 ਸਿੰਘਾਂ ਨਾਲ ਚਮਕੌਰ ਪਹੁੰਚ ਗਏ ਨੇ, ਇੱਥੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ,ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨਾਲ ਨੇ ਪਾਲਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਪੰਜ ਪਿਆਰੇ,ਭਾਈ ਮਨੀ ਸਿੰਘ ਦਾ ਇਕ ਭਰਾ ਤੇ ਤਿੰਨ ਪੁੱਤਰ,ਉਹ ਫਰਿਆਦੀ ਕਸ਼ਮੀਰੀ ਪੰਡਿਤ ਕਿਰਪਾ ਰਾਮ ਵੀ ਜੋ ਗੁਰੂ ਦਾ ਸਿੰਘ ਸੱਜ ਕਿਰਪਾ ਸਿੰਘ ਹੋ ਗਿਆ ਸੀ।ਮੱਖਣ ਸ਼ਾਹ ਲੁਬਾਣਾ ਦਾ ਪੁੱਤਰ ਭਾਈ ਜਵੰਦ ਸਿੰਘ ਨਾਲ ਭਾਈ ਸੰਤ ਸਿੰਘ,ਭਾਈ ਸੰਗਤ ਸਿੰਘ ਵੀ ਨੇ।

ਚਮਕੌਰ ਸਾਹਿਬ

ਰੇਤ ਦੇ ਟਿੱਬਿਆ ਤੇ ਸਰਕੰਡਿਆਂ ਨਾਲ ਘਿਰਿਆ ਚਮਕੌਰ, ਨਿੱਕਾ ਜਿਹਾ ਪਿੰਡ ਉਸ ਵੇਲੇ ਸਤਿਲੁਜ ਦਰਿਆ ਦੇ ਕੰਢੇ ਸੀ। ਪਾਤਸ਼ਾਹ ਦਾ ਇਹ ਇਲਾਕਾ ਵੇਖਿਆ ਹੋਇਆ ਸੀ।ਉਹ ਪਹਿਲਾਂ ਵੀ ਕੁਰੂਕਸ਼ੇਤਰ ਤੋਂ ਵਾਪਸੀ ਵੇਲੇ ਇੱਥੇ ਆ ਚੁੱਕੇ ਸਨ।ਇੱਥੇ ਪਹੁੰਚ ਉਹਨਾਂ ਯੁੱਧ ਦੀ ਫੌਰੀ ਤਿਆਰੀ ਲਈ ਗੜ੍ਹੀ ਸੀ ਮੰਗ ਕੀਤੀ।ਗੜ੍ਹੀ ਪਿੰਡ ਦੇ ਚੌਧਰੀ ਰਾਏ ਜਗਤ ਸਿੰਘ ਤੇ ਰੂਪ ਚੰਦ ਦੋ ਰਾਜਪੂਤ ਭਰਾਵਾਂ ਦੀ ਸੀ। ਕੁਝ ਇਤਿਹਾਸਕਾਰ ਇਹਨੂੰ ਬੁੱਧੀ ਚੰਦ ਦੀ ਗੜ੍ਹੀ ਵੀ ਕਹਿੰਦੇ ਨੇ।
ਸ਼ਹੀਦੀਆਂ ਸ਼ਹਾਦਤ ਇਹ ਸਿਰਨਾਵੇਂ ਸਿੱਖੀ ਨਾਲ ਅਗੰਮੀ ਮਹਿਕ ਦੀ ਤਰ੍ਹਾਂ ਆਣ ਜੁੜੇ ਨੇ।ਸ਼ਹੀਦੀਆਂ ਦੀ ਦਾਸਤਾਨ ਵੱਡਾ ਜਜ਼ਬਿਆਂ ਦੇ ਸੋਹਿਲੇ ਨੇ। ਪਾਤਸ਼ਾਹ ਨੇ ਜੋ ਸਿੰਘਾਂ ਨੂੰ ਪਾਹੁਲ ਦਿੱਤੀ ਉਹ ਦੁਨੀਆਂ ਦੀ ਕਿਸੇ ਵੀ ਹਕੂਮਤ ਨੂੰ ਰਾਸ ਆ ਹੀ ਨਹੀਂ ਸਕਦੀ ਸੀ।
ਦੁਨੀਆਂ 'ਚ ਲੋਭ ਲਾਲਚ ਵੱਸਦੇ ਸਨ,ਧੱਕੇਸ਼ਾਹੀਆਂ ਅਤੇ ਜੀ ਹਜ਼ੂਰੀਆਂ ਸਨ।ਪਾਤਸ਼ਾਹ ਨੇ ਖ਼ਾਲਸਾ ਹੋਵੇ ਖੁਦ ਖੁਦਾ ਦੀ ਤਸ਼ਬੀਹਾਂ ਵੰਡ ਦਿੱਤੀਆਂ
ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਜ਼ਿਕਰ ਹੈ :-
ਖਾਲਸੋ ਹੋਵੇ ਖੁਦ ਖੁਦਾ,
ਜਿਮ ਖੂਬੀ ਖੁਬ ਖੁਦਾਇ
ਆਨ ਨਾ ਮਾਨੈ ਆਨ ਕੀ
ਇਕ ਸੱਚੇ ਬਿਨ ਪਾਤਿਸਾਹਿ
ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਖਾਲਸਾ ਅਕਾਲੀ ਹੈ,ਕਾਲ ਤੋਂ ਮੁਕਤ ਹੈ।ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,ਉਸਦੀ ਚੇਤਨਾ ਵਿਚੋਂ ਮੌਤ ਪਾਪ ਅਤੇ ਮੈਂ ਗਾਇਬ ਹੋ ਚੁੱਕੇ ਨੇ। ਪ੍ਰੋ ਪੂਰਨ ਸਿੰਘ ਦਸ਼ਮੇਸ਼ ਪਾਤਸ਼ਾਹ ਬਾਰੇ ਜੋ ਬਿਆਨ ਪਟਨਾ ਸਾਹਿਬ ਵਿਖੇ ਕਰਦੇ ਨੇ ਉਹ ਚਮਕੌਰ ਦੀ ਜੰਗ 'ਚ ਵਾਪਰੇ ਖਾਲਸੇ ਦੇ ਜਲੌਅ ਵਿੱਚ ਮਹਿਸੂਸ ਹੁੰਦਾ ਹੈ।
"ਸਵੇਰ ਦੇ ਸੂਰਜ ਦੀ ਸੁਨਿਹਰੀ ਰੌਸ਼ਨੀ ਦਾ ਆਨੰਦ ਮਾਣਦਿਆਂ ਉਹ ਮੈਨੂੰ ਗੰਗਾ ਦੇ ਕੰਢੇ ਬੈਠੇ ਨਜ਼ਰ ਆਉਂਦੇ ਹਨ।ਮਨ ਦੀਆਂ ਧਿਆਨਲੀਨ ਅੱਖਾਂ ਗੋਬਿੰਦ ਨੂੰ ਮਹਿਸੂਸ ਕਰਦੀਆਂ ਹਨ।ਉਹਨਾਂ ਲਈ ਮੁਹੱਬਤ ਮੈਨੂੰ ਉਹਨਾਂ ਦੇ ਹੋਰ ਰੂਪ ਵਿਖਾਉਂਦੀ ਹੈ।ਉਹ ਨਜ਼ਰ ਆਉਂਦੇ ਹਨ ਸੁਨਿਹਰੀ ਤੀਰਾਂ ਨੂੰ ਆਪਣੀ ਕਮਾਨ 'ਤੇ ਖਿੱਚਦੇ ਹੋਏ।
ਮਹਿਸੂਸ ਹੁੰਦਾ ਹੈ ਕਿ ਪੂਰੇ ਦਾ ਪੂਰਾ ਪਟਨਾ 'ਗੋਬਿੰਦ' ਹੋ ਗਿਆ ਹੈ।ਉਹ ਰੌਸ਼ਨੀ ਦਾ ਮੁੱਜਸਮਾ ਹਨ ਜਿੱਥੇ ਲੋਕਾਂ ਨੂੰ ਖ਼ੁਦਾ ਨਜ਼ਰ ਆਉਂਦਾ ਹੈ।ਆਨੰਦ ਅਤੇ ਖੇੜਾ ਆ ਜਾਂਦਾ ਹੈ ਜਦੋਂ ਉਹ ਮਿਹਰ ਦੀ ਨਜ਼ਰ ਨਾਲ ਵੇਖਦੇ ਹਨ,ਛੂੰਹਦੇ ਹਨ।ਪਟਨਾ ਸਾਹਿਬ 'ਚ ਗੁਰੁ ਗੋਬਿੰਦ ਸਿੰਘ ਜੀ ਨੂੰ ਮਹਿਸੂਸ ਕਰਨ ਦਾ ਸਫ਼ਰ ਅਜਿਹਾ ਹੈ।"
ਗੜ੍ਹੀ ਦੀਆਂ ਚਹੁੰਆਂ ਬਾਹੀਆਂ ਨਾਲ ਅੱਠ ਅੱਠ ਸਿੰਘ ਤੈਨਾਤ ਨੇ।ਗੜ੍ਹੀ ਦੇ ਦਰਵਾਜ਼ੇ ਦੀ ਪਹਿਰੇਦਾਰੀ ਭਾਈ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਦਿੱਤੀ ਐ। ਰਾਤ ਦਾ ਪਿਛਲਾ ਪਹਿਰ ਜਾ ਰਿਹਾ। 8 ਪੋਹ ਦਾ ਸੂਰਜ ਤਵਾਰੀਖ ਦਾ ਸੁਨਿਹਰਾ ਸਫਾ ਲਿਖਣ ਨੂੰ ਉਤਾਰੂ ਹੈ ਕਿ ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ

ਚਮਕੌਰ ਦੀ ਜੰਗ

ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਮੁਤਾਬਕ ਪਹਿਲਾ ਜਥਾ ਭਾਈ ਹਿੰਮਤ ਸਿੰਘ ਦਾ 20 ਸਿੰਘਾਂ ਨਾਲ ਗੜ੍ਹੀ ਵਿੱਚੋਂ ਬਾਹਰ ਨਿਕਲਿਆ। ਜਦ ਹਿੰਮਤ ਸਿੰਘ ਜੀ ਵੀਹਾਂ ਕੁ ਸਿੰਘਾਂ ਸਮੇਤ ਸਾਹਮਣੇ ਮੱਥੇ ਲੜਕੇ ਬੇਅੰਤ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਗਏ ਅਰ ਸਾਹਿਬ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਪਾਸੋਂ ਆਗਿਆ ਮੰਗੀ ਤਾਂ ਮਹਾਰਾਜ ਜੀ ਨੇ ਬੜੀ ਖੁਸ਼ੀ ਨਾਲ ਪਿਠ ਠੋਕ ਕੇ ਆਖਿਆ ਕਿ ਅਕਾਲ ਪੁਰਖ ਤੋਂ ਇਹੋ ਮੰਗਦੇ ਹਨ:-
ਜਬ ਆਵਕੀ ਅਉਧ ਨਿਦਾਨ ਬਨੈ ਅਤਹੀ ਰਨਮੈਂ ਤਬ ਜੂਝ ਮਰੌਂ
ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ 19 ਸਾਲ ਸੀ।ਵੱਡੇ ਵੀਰ ਨੂੰ ਸ਼ਹੀਦੀ ਜਾਮ ਚਖਦਿਆਂ ਵੇਖ ਕੇ ਜੁਝਾਰ ਸਿੰਘ ਨੂੰ ਵੀ ਚਾਅ ਚੜ੍ਹ ਗਿਆ।ਸਾਹਿਬਜ਼ਾਦਾ ਜੁਝਾਰ ਸਿੰਘ 15 ਸਾਲ ਦੇ ਸਨ। ਜ਼ਿਕਰ ਹੈ ਕਿ ਭਾਈ ਸਾਹਿਬ ਸਿੰਘ ਸਮੇਤ ਸੱਤ ਅੱਠ ਸਿੰਘਾਂ ਨਾਲ, ਸਾਹਿਬਜ਼ਾਦਾ ਜੁਝਾਰ ਸਿੰਘ ਮੈਦਾਨ ਵਿੱਚ ਸਨ ਤੇ ਸਾਹਮਣੇ ਵੱਡ ਅਕਾਰੀ ਮੁਗਲੀਆ ਫੌਜ।
ਉਸ ਰਾਤ ਜਿਵੇਂ ਮੁਗਲਾਂ ਤੇ ਪਠਾਨਾਂ ਨਾਲ ਜੁਝਾਰ ਸਿੰਘ ਜੂਝੇ, ਮੁਗਲਾਂ ਨੂੰ ਵੀ ਭੁਲੇਖੇ ਪੈਂਦੇ ਸੀ ਕਿ ਜੂਝਾਰ ਸਿੰਘ ਲੜ ਰਿਹਾ ਹੈ ਜਾਂ ਅਜੀਤ ਸਿੰਘ ਹੀ ਅਜੇ ਜਿਊਂਦੇ ਨੇ। ਆਪਣੇ ਭਰਾ ਵਾਂਗੂ ਹੀ ਜੂਝਾਰ ਸਿੰਘ ਲੜ ਰਹੇ ਸਨ। ਸਾਹਮਣੇ ਮੁਗਲ ਮੁਕਾਬਲਾ ਕਰ ਰਹੇ ਸਨ, ਦਿਲ ਅੰਦਰ ਖੌਫ ਪਸਰਿਆ ਸੀ ਕਿਉਂ ਕਿ ਸਾਹਮਣੇ ਪੁੱਤ ਗੁਰੂ ਗੋਬਿੰਦ ਸਿੰਘ ਦਾ ਸੀ।
ਸ਼ਹੀਦੀਆਂ ਦਾ ਗੀਤ ਲਿਖਿਆ ਜਾ ਰਿਹਾ ਸੀ। ਅਸਮਾਨ ਨੂੰ ਚੀਰਦੀ ਕਿਰਪਾਨ ਨੇ ਲਹੂ ਦੀ ਫੁਹਾਰਾਂ ਚਲਾਉਂਦਿਆਂ ਪੋਹ ਦੀ ਅਤਿ ਸਰਦੀ ਨੂੰ ਸਾਉਣ ਦਾ ਮਹੀਨਾ ਚਾੜ੍ਹ ਦਿੱਤਾ ਸੀ, ਸ਼ਹੀਦੀਆਂ ਕੋਈ ਆਮ ਵਰਤਾਰਾ ਨਹੀਂ।ਪੋਹ ਦਾ ਮਹੀਨਾ ਇਸ ਧਰਤੀ 'ਤੇ ਤਪੱਸਵੀ ਬਣ ਜਾਂਦੈ। ਅਣਗਿਣਤ ਸੋਹਿਲੇ ਅੱਜ ਵੀ ਅਤੇ ਕੱਲ੍ਹ ਵੀ ਲਿਖੇ ਜਾਣਗੇ।ਇਤਿਹਾਸ ਦੀ ਖੁਸ਼ਬੋ ਨਾਲ ਸਿੰਘਾਂ ਦਾ ਚਾਅ ਉਘੜ ਪੈਂਦਾ। 1704 ਤੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ,ਚਮਕੌਰ ਦੀ ਜੰਗ,ਪਰਿਵਾਰ ਵਿਛੋੜੇ ਨੂੰ 1711 ਤੋਂ ਹੁਣ ਤੱਕ ਕਵਿ ਸੈਨਾਪਤਿ,ਭਾਈ ਦੁਨਾ ਸਿੰਘ ਹਡੂਰੀਆ,ਅੱਲ੍ਹਾ ਯਾਰ ਖ਼ਾਂ ਯੋਗੀ ਜਿਹੀਆਂ ਸ਼ਖਸੀਅਤਾਂ ਨੇ ਕਲਮਬੱਧ ਕੀਤਾ ਹੈ।
ਚਮਕੌਰ ਦੀ ਜੰਗ ਨੂੰ ਜਦੋਂ ਅੱਲ੍ਹਾ ਯਾਰ ਖ਼ਾਂ ਯੋਗੀ ਗੰਜ ਏ ਸ਼ਹੀਦਾਂ ਕਹਿ ਸੰਬੋਧਿਤ ਹੁੰਦੇ ਹਨ ਤਾਂ ਸਮਝ ਆਉਂਦਾ ਹੈ ਕਿ ਚਮਕੌਰ ਦੀ ਧਰਤੀ ਸ਼ਹੀਦਾਂ ਦੀ ਸੱਥ ਹੈ। ਪੋਹ ਦੀਆਂ ਸ਼ਹੀਦੀਆਂ ਨੂੰ ਜਿੰਨਾ ਕਲਮਬੱਧ ਕੀਤਾ ਉਸ ਅੱਲ੍ਹਾ ਯਾਰ ਖ਼ਾਂ ਯੋਗੀ ਦਾ ਜ਼ਿਕਰ ਵੀ ਸਦਾ ਰਹੇਗਾ।
ਚਮਕੌਰ ਦੀ ਜੰਗ ਵਿੱਚ ਪਾਲਿਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ।ਇਸ ਜੰਗ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।ਜ਼ੋਰਾਵਰ ਸਿੰਘ ਬੱਸੀ ਪਠਾਨਾਂ ਦੇ ਸਨ।
ਉਹਨਾਂ ਨੂੰ ਚਮਕੌਰ ਤੋਂ ਕੋਟਲਾ ਨਿਹੰਗ ਖਾਂ ਤੇ ਉੱਥੋਂ ਬੈਲ ਗੱਡੀ 'ਤੇ ਮੰਡੀ ਗੋਬਿੰਦਗੜ੍ਹ ਦੇ ਨੇੜੇ ਪਿੰਡ ਡਡਹੇੜੀ ਵਿਖੇ ਮਾਈ ਪੂਪਾਂ ਦੇ ਪਹੁੰਚਾਇਆ ਗਿਆ।ਜਿੱਥੋਂ ਉਹ ਰਾਜ਼ੀ ਹੋਕੇ ਪਾਤਸ਼ਾਹ ਦਸਵੀਂ ਨੂੰ ਦਮਦਮਾ ਸਾਹਿਬ ਮਿਲੇ ਸਨ।ਇੱਥੋਂ ਜ਼ੋਰਾਵਰ ਸਿੰਘ ਵਾਪਸ ਬੱਸੀ ਆ ਗਏ ਅਤੇ ਫਿਰ ਖਿਜ਼ਰਾਬਾਦ ਰਹੇ। ਖਿਜ਼ਰਾਬਾਦ ਤੋਂ ਜ਼ੋਰਾਵਰ ਸਿੰਘ ਗੁਰੂ ਸਾਹਿਬ ਦੀ ਦੱਖਣ ਫੇਰੀ ਦਾ ਸੁਣ ਆਗਰੇ ਮੁੜ ਮਿਲੇ। ਆਗਰੇ ਤੋਂ ਬਾਅਦ ਚਿਤੌੜਗੜ੍ਹ ਰਾਜਸਥਾਨ ਗਏ ਜਿੱਥੇ ਉਹ ਕਿਲ੍ਹੇ ਨੂੰ ਵੇਖਣ ਵੇਲੇ ਮੁਗਲਾਂ ਨਾਲ ਖਹਿ ਗਏ।ਪਾਲਿਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਆਪਣੇ ਜੁਝਾਰੂ ਸੁਭਾਅ ਨਾਲ ਇੱਥੇ ਸ਼ਹੀਦੀਆਂ ਪਾ ਗਏ।ਖਿਜ਼ਰਾਬਾਦ ਪਾਲਿਤ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਬਸਤਰ ਤੇ ਨਿਸ਼ਾਨੀਆਂ ਵੀ ਪਈਆਂ ਹਨ।
ਆਜ ਖਾਸ ਭਏ ਖਾਲਸਾ
ਸਤਿਗੁਰ ਕੇ ਦਰਬਾਰ
8 ਪੋਹ 1762 ਬਿਕਰਮੀ
ਸਾਰਾ ਦਿਨ ਚਮਕੌਰ ਦੀ ਰਣਭੂਮੀ ਵਿੱਚ ਖੰਡਾ ਖੜਕਦਾ ਰਿਹਾ ਅਤੇ ਲਹੂ ਦੇ ਫੁਹਾਰੇ ਛੁੱਟਦੇ ਰਹੇ।ਗੁਰੂ ਜੀ ਅਟਾਰੀ ਵਿੱਚ ਬੈਠੇ ਜੰਗ ਦੀ ਕਮਾਨ ਕਰਦੇ ਰਹੇ ਅਤੇ ਵੈਰੀਆਂ ਨੂੰ ਤੀਰਾਂ ਨਾਲ ਵਿਨ੍ਹਦੇ ਰਹੇ। ਚਮਕੌਰ ਦੀ ਜੰਗ 'ਚ ਮੁਹੱਬਤੀ ਵਰਤਾਰੇ ਦੀ ਮਿਸਾਲ ਸਮਝਣੀ ਹੋਵੇ ਤਾਂ ਨਰਿੰਜਨ ਸਿੰਘ ਸਾਥੀ ਇਸ ਮਿਸਾਲ ਦਾ ਜ਼ਿਕਰ ਕਰਦੇ ਨੇ ਕਿ ਖਾਲਸੇ ਦੀ ਸਿਰਜਨਾ ਤੋਂ ਬਾਅਦ ਪੰਥ ਦਾ ਪਹਿਲਾ ਗੁਰਮਤਾ ਚਮਕੌਰ ਦੀ ਜੰਗ 'ਚ ਪੇਸ਼ ਹੋਇਆ।
ਭਾਈ ਦਇਆ ਸਿੰਘ ਕਹਿੰਦੇ ਕਿ ਪਾਤਸ਼ਾਹ ਬੇਨਤੀ ਹੈ ਕਿ ਤੁਸੀਂ ਗੜ੍ਹੀ ਛੱਡ ਜਾਵੋ।ਪਾਤਸ਼ਾਹ ਕਹਿੰਦੇ ਇਹ ਕਿਵੇਂ ਹੋ ਸਕਦੈ ਕਿ ਮੈਂ ਤੁਹਾਨੂੰ ਰਣ ਵਿੱਚ ਛੱਡ ਜਾਵਾ, ਭਾਈ ਦਇਆ ਸਿੰਘ ਕਹਿੰਦਾ ਪਾਤਸ਼ਾਹੋ ਆਪ ਦਾ ਫਰਮਾਨ ਹੈ ਕਿ ਪੰਜ ਸਿੰਘ ਕੋਈ ਗੁਰਮਤਾ ਸੋਧਣਗੇ ਤਾਂ ਉਹ ਗੁਰੂ ਨੂੰ ਵੀ ਮੰਨਣਾ ਪਵੇਗਾ।ਸੋ ਖਾਲਸਾ ਆਪ ਨੂੰ ਹੁਕਮ ਕਰਦਾ ਹੈ ਕਿ ਤੁਸੀਂ ਇਸ ਵੇਲੇ ਗੜ੍ਹੀ ਵਿੱਚੋਂ ਨਿਕਲਕੇ ਸੁਰੱਖਿਅਤ ਥਾਂ ਵੱਲ ਜਾਵੋ।
ਗੁਰੂ ਜੀ ਨਾਲ ਭਾਈ ਦਇਆ ਸਿੰਘ,ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਵੀ ਜਾਣਗੇ ਇਹ ਫੈਸਲਾ ਹੋਇਆ। ਖਾਲਸੇ ਦੀ ਸਾਜਨਾ ਵੇਲੇ ਦਸ਼ਮੇਸ਼ ਪਿਤਾ ਨੇ ਆਪੇ ਗੁਰ ਚੇਲਾ ਦਾ ਕੌਤਕ ਰਚਿਆ ਸੀ।ਪਾਤਸ਼ਾਹ ਨੇ ਚਮਕੌਰ ਦੀ ਗੜ੍ਹੀ 'ਚ ਇਹ ਕੌਤਕ ਫਿਰ ਦੁਹਾਰਾਇਆ।
ਭਾਈ ਸੰਗਤ ਸਿੰਘ ਨੂੰ ਥਾਪੜਾ ਦੇ ਗੱਲ ਨਾਲ ਲਾ ਫੁਰਮਾਇਆ ਕਿ ਸਿੰਘਾਂ ਗੜ੍ਹੀ ਵਿੱਚ ਮੇਰੇ ਤੋਂ ਬਾਅਦ ਤੂੰ ਜਥੇਦਾਰ ਹੋਵੇਂਗਾ।ਤੂੰ ਉੱਥੇ ਮੇਰੇ ਆਸਣ 'ਤੇ ਬੈਠੇਗਾਂ ਤੇ ਕਮਾਨ ਸਾਂਭਗੇ।ਭਾਈ ਸੰਗਤ ਸਿੰਘ ਨੂਰਪੁਰ ਬੇਦੀ ਨੇੜੇ ਪਿੰਡ ਕੱਟਾ ਸਬੌਰ ਦੇ ਵਾਸੀ ਸਨ।ਗੁਰੂ ਜੀ ਉਹਨਾਂ ਦੇ ਪਿੰਡ ਗਏ ਤਾਂ ਭਾਈ ਸੰਗਤ ਸਿੰਘ ਉਹਨਾਂ ਦੇ ਹੀ ਹੋ ਗਏ।
ਜੋਤ ਦਈ ਤਿਹ ਕੋ ਅਪਨੀ ਪੁਨਿ
ਦੀ ਕਲਗੀ ਔ ਜਿਗਾ ਸੁਖਦਾਨੀ
ਸੰਗਤ ਸਿੰਘ ਹੈ ਨਾਮ ਜਿਸੈ ਕਛੁ
ਤਾ ਬਪੁ ਹੈ ਕਰਿ ਸ੍ਰੀ ਗੁਰੂ ਸਾਨੀ
~ ਗੁਰ ਬਿਲਾਸ ਪਾਤਸ਼ਾਹੀ 10 ਕੋਇਰ ਸਿੰਘ
ਭਾਈ ਸੰਗਤ ਸਿੰਘ ਚਮਕੌਰ ਦੀ ਜੰਗ ਦੇ ਆਖਰੀ ਸ਼ਹੀਦ ਸਨ।ਮੁਗਲੀਆ ਫੌਜ ਨੂੰ ਚਾਅ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਲੈ ਆਂਦਾ ਹੈ।ਭਾਈ ਸੰਗਤ ਸਿੰਘ ਗੁਰੂ ਦੇ ਪਾਤਸ਼ਾਹੀ ਪੈਂਡਿਆਂ ਦੇ ਰਾਹੀ ਸਨ।ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੜ੍ਹੀ ਚਮਕੌਰ ਦੀ 'ਚੋਂ ਤਾੜੀ ਮਾਰ ਐਲਾਨ ਕਰਕੇ ਗਏ
9 ਪੋਹ ਦੀ ਰਾਤ ਨੂੰ ਸੁੰਨਸਾਨ ਮੈਦਾਨ ਵਿਚ ਲਾਸ਼ਾਂ ਦੇ ਢੇਰ ਵਿਚੋਂ ਕੁਝ ਪਛਾਣਦੀ ਇਕ ਬੀਬੀ ਫਿਰ ਰਹੀ ਸੀ।ਲਾਸ਼ਾਂ ਦੇ ਇਸ ਮੈਦਾਨ ਨੂੰ ਅੱਲ੍ਹਾ ਯਾਰ ਖਾਂ ਯੋਗੀ ਗੰਜ ਏ ਸ਼ਹੀਦਾਂ ਕਹਿੰਦੇ ਨੇ।ਇਹ ਬੀਬੀ ਸ਼ਰਨ ਕੌਰ ਸੀ।ਪਿੰਡ ਰਾਏਪੁਰ ਦੀ ਬੀਬੀ ਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਦਾ ਅਤੇ ਸਿੰਘਾਂ ਦਾ ਸਸਕਾਰ ਕੀਤਾ।
ਅੱਧੀ ਰਾਤ ਦੇ ਬਾਅਦ ਇਕ ਨਾਰਿ ਆਈ,
ਦੀਵਾ ਹੱਥ ਤੇ ਭੇਸ ਤੁਰਕਾਨ ਵਾਲਾ
ਫਿਰਦੀ ਮਲਕੜੇ ਗੜ੍ਹੀ ਦੇ ਬਾਹਰ ਅੰਦਰ,
ਲੋਥਾਂ ਵਿਚ ਝੁਕਦੀ ਕਰਦੀ ਢੂੰਡ ਭਾਲਾ
ਮੂੰਹ ਦੇਖਦੀ ਸਿਰੇ ਤੇ ਕੇਸ ਤੱਕੇ,
ਸਿੱਖ ਸਯਾਣਦੀ ਚੁੱਕਦੀ ਆਪ ਬਾਲਾ
ਲੈਕੇ ਮਲਕੜੇ ਜਾਂਵਦੀ ਇਕ ਪਾਸੇ,
ਰਖਦੀ ਹੇਠ ਉਪਰ ਅਤੇ ਨਾਲ ਨਾਲਾ
~ ਸ੍ਰੀ ਕਲਗੀਧਰ ਚਮਤਕਾਰ, ਭਾਈ ਵੀਰ ਸਿੰਘ
ਪਿਤਾ ਦਸ਼ਮੇਸ਼ ਦੀ ਧੀ ਬੀਬੀ ਸ਼ਰਨ ਕੌਰ ਸਿੰਘਾਂ ਦੇ ਸਸਕਾਰ ਕਰਦੀ 9 ਪੋਹ 1761 ਬਿਕਰਮੀ ਨੂੰ ਕੱਚੀ ਗੜ੍ਹੀ ਦੇ ਸ਼ਹੀਦ ਸਿੰਘਾਂ ਦੀ ਸੇਵਾ ਨਿਭਾਉਂਦਿਆਂ ਦੁਸ਼ਮਨ ਦੀ ਗ੍ਰਿਫਤ ਵਿੱਚ ਆ ਗਈ ਅਤੇ ਮੁਕਾਬਲਾ ਕਰਦਿਆਂ ਸ਼ਹੀਦੀ ਪਾ ਗਈ।
ਜ਼ਿਕਰ ਹੈ ਕਿ ਭਾਈ ਰਾਮਾ ਤੇ ਤਿਲੋਕਾ ਨੂੰ ਪਤਾ ਲੱਗਾ ਸਿੰਘ ਤੇ ਗੁਰੂ ਪੁੱਤਰ ਸ਼ਹੀਦੀਆਂ ਪਾ ਗਏ ਨੇ।
ਉਹਨਾਂ ਦਸਮ ਪਿਤਾ ਦੇ ਗੜ੍ਹੀ ਵਿਚੋਂ ਨਿਕਲਣ ਦੀ ਖ਼ਬਰ ਵੀ ਸੁਣੀ। ਸਰਹਿੰਦ ਮਾਮਲਾ ਦੇਣ ਆਏ ਸਨ।ਦੋਵੇਂ ਭਰਾਵਾਂ ਨੇ ਸਲਾਹ ਕੀਤੀ ਤੇ ਚਮਕੌਰ ਪਹੁੰਚ ਗਏ।ਉਹਨਾਂ ਅੱਧ ਜਲੀ ਲੋਥ ਬੀਬੀ ਸ਼ਰਨ ਕੌਰ ਦੀ ਵੀ ਲੱਭੀ।ਬੀਬੀ ਸ਼ਰਨ ਕੌਰ ਦੀ ਸਸਕਾਰ ਦੀ ਸੇਵਾ ਕਰਦਿਆਂ ਸ਼ਹੀਦੀ ਪਾਉਣ ਨੇ ਉਹਨਾਂ ਨੂੰ ਹੋਰ ਜਜ਼ਬਾ ਦਿੱਤਾ।ਉਹਨਾਂ ਸਿੰਘਾਂ ਦੇ ਬੀਬੀ ਸ਼ਰਨ ਕੌਰ ਦਾ ਸਸਕਾਰ ਕੀਤਾ।ਉਹਨਾਂ ਸਾਹਿਬਜ਼ਾਦਿਆਂ ਦੇ ਸਰੀਰ ਵੀ ਲੱਭੇ।ਇੰਝ ਭਾਈ ਰਾਮਾ ਤੇ ਤਿਲੋਕੇ ਨੇ 10 ਪੋਹ 1761 ਬਿਕਰਮੀ ਨੂੰ ਸ਼ਹੀਦਾਂ ਦੇ ਸਸਕਾਰ ਕੀਤੇ ਤੇ ਤੀਜੇ ਦਿਨ ਸ਼ਹੀਦੀਆਂ ਦੀਆਂ ਅਸਥੀਆਂ ਮਿੱਟੀ ਦੇ ਮਟਕੇ 'ਚ ਪਾਕੇ ਧਰਤੀ 'ਚ ਦੱਬ ਨਗਰ ਫੂਲ ਨੂੰ ਆ ਗਏ।
ਬਾਅਦ 'ਚ ਭਾਈ ਰਾਮ ਤੇ ਤਿਲੋਕਾ ਅੰਮ੍ਰਿਤ ਛੱਕ ਸਿੰਘ ਸਜੇ ਅਤੇ ਗੁਰੂ ਨੂੰ ਮਿਲੇ ਅਤੇ ਪਾਤਸ਼ਾਹ ਨੇ ਉਹਨਾਂ ਨੂੰ ਵਰ ਦਿੱਤੇ।ਭਾਈ ਰਾਮ ਸਿੰਘ ਤਿਲੋਕ ਸਿੰਘ ਦੇ ਵਾਰਸ ਅੱਗੇ ਚੱਲਕੇ ਨਾਭੇ,ਪਟਿਆਲੇ ਤੇ ਜੀਂਦ ਦੇ ਰਾਜੇ ਬਣੇ।
ਪਾਤਸ਼ਾਹ ਗੜ੍ਹੀ ਚੋਂ ਨਿਕਲ ਮਾਛੀਵਾੜੇ ਦੇ ਜੰਗਲਾਂ ਨੂੰ ਆਣ ਪਹੁੰਚੇ ਨੇ
ਵਾਹੀ ਆਉਂਦਾ ਵੱਖਰੀ ਲਕੀਰ ਪਾਤਸ਼ਾਹ
ਕੰਡਿਆਂ 'ਤੇ ਸੁੱਤਾ ਹੈ ਫ਼ਕੀਰ ਪਾਤਸ਼ਾਹ

ਹਵਾਲੇ :-

ਚਰਣੁ ਚਲਹੁ ਮਾਰਗਿ ਗੋਬਿੰਦ – ਨਿਰੰਜਨ ਸਿੰਘ ਸਾਥੀ
ਪੋਹ ਦੀਆਂ ਰਾਤਾਂ – ਭਾਈ ਸੁਰਿੰਦਰ ਸਿੰਘ ਖਾਲਸਾ ਖਜੂਰਲਾ
ਇਲਾਹੀ ਨਦਰਿ ਦੇ ਪੈਂਡੇ – ਹਰਿੰਦਰ ਸਿੰਘ ਮਹਿਬੂਬ
ਸਹਿਜੇ ਰਚਿਓ ਖਾਲਸਾ – ਹਰਿੰਦਰ ਸਿੰਘ ਮਹਿਬੂਬ
ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ – ਚੇਤਨ ਸਿੰਘ
ਮਹਾਨ ਕੋਸ਼ – ਭਾਈ ਕਾਨ੍ਹ ਸਿੰਘ ਨਾਭਾ
ਸਿੱਖ ਪੰਥ ਦਾ ਸੂਰਮਾ ਹਲਵਾਈ – ਭੱਕਰ ਸਿੰਘ
ਕਲਗੀਧਰ ਚਮਤਕਾਰ – ਭਾਈ ਵੀਰ ਸਿੰਘ

 

The post ਸ਼ਹੀਦੀਆਂ: ਕਿੰਝ ਲੜੇ ਸੀ ਸੂਰਮੇ ਚਮਕੌਰ ਵਿੱਚ ! (ਭਾਗ-3) appeared first on TheUnmute.com - Punjabi News.

Tags:
  • chaar-sahibzade
  • chamkuar-battle
  • guru-gobind-singh
  • harpreet-singh-kahlon
  • news
  • shaheediyan

ਚੰਡੀਗੜ੍ਹ, 21 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿਥੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ, ਉਥੇ ਹੀ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵੀ ਲਗਾਤਾਰ ਕਾਰਜਸ਼ੀਲ ਹੈ। ਇਸ ਗੱਲ ਦਾ ਖੁਲਾਸਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਅਸ਼ੀਰਵਾਦ ਸਕੀਮ (Ashirwad Scheme) ਤਹਿਤ ਚਾਲੂ ਵਰ੍ਹੇ ਦੌਰਾਨ 15.17 ਕਰੋੜ ਰੁਪਏ ਦੀ ਰਾਸ਼ੀ ਰਲੀਜ਼ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਰਾਸ਼ੀ ਦੇ ਰਲੀਜ਼ ਹੋਣ ਨਾਲ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਮਾਰਚ 2023 ਦੇ 2975 ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਸ਼ੀਰਵਾਦ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਵਿੱਚ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸਬੰਧਤ ਲੜਕੀਆਂ ਦੇ ਵਿਆਹ ਲਈ 51,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ, ਉਸ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਦਾ ਹੋਵੇ, ਬਿਨੈਕਾਰ ਅਨੁਸੂਚਿਤ ਜਾਤੀ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹੋਵੇ ਅਤੇ ਪਰਿਵਾਰ ਦੀ ਸਾਰੇ ਸਾਧਨਾ ਤੋ ਸਲਾਨਾ ਆਮਦਨ 32,790 ਰੁਪਏ ਤੋ ਘੱਟ ਹੋਵੇ, ਅਜਿਹੇ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ (Ashirwad Scheme) ਦਾ ਲਾਭ ਦੇਣ ਦੇ ਯੋਗ ਹਨ।

ਮੰਤਰੀ ਨੇ ਅੱਗੇ ਦੱਸਿਆ ਕਿ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ।

 

The post ਅਸ਼ੀਰਵਾਦ ਸਕੀਮ ਤਹਿਤ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 15.17 ਕਰੋੜ ਰੁਪਏ ਦੀ ਰਾਸ਼ੀ ਜਾਰੀ appeared first on TheUnmute.com - Punjabi News.

Tags:
  • ashirwad-scheme
  • breaking-news
  • dr-baljit-kaur
  • economically-weaker-sections
  • ews
  • news
  • punjab-news

ਦਿੱਲੀ, 22 ਦਸੰਬਰ 2023(ਦਵਿੰਦਰ ਸਿੰਘ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਜੋ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ, ਨੇ ਅੱਜ ਚੰਡੀਗੜ੍ਹ ਵਿਖੇ 40 ਬੈਂਕਾਂ ਦੇ ਸੂਬਾ ਮੁਖੀਆਂ ਨਾਲ ਸਵੈ-ਰੁਜ਼ਗਾਰ ਲਈ ਵੱਖ-ਵੱਖ ਸਕੀਮਾਂ ਤਹਿਤ ਕਰਜ਼ਿਆਂ ਦੀ ਮਨਜ਼ੂਰੀ ਅਤੇ ਵੰਡ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਮੁਦਰਾ ਯੋਜਨਾ ਜਿਸ ਹੇਠ ਬੈਂਕਾਂ ਨੂੰ ਛੋਟੇ ਉਦਯੋਗਾਂ ਲਈ 10 ਲੱਖ ਤੱਕ ਦੇ ਬੈਂਕ ਕਰਜ਼ੇ ਦੇਣ ਦਾ ਪ੍ਰਬੰਧ ਹੈ, ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਜਿਸ ਅਧੀਨ ਨਿਰਮਾਣ, ਵਪਾਰ ਅਤੇ ਸੇਵਾ ਖੇਤਰ ਵਾਸਤੇ 50 ਲੱਖ ਤੱਕ ਦੇ ਕਰਜੇ ਦੇਣ ਦਾ ਪ੍ਰਬੰਧ ਹੈ। ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ, ਮਾਈਕਰੋ ਫੂਡ ਪ੍ਰੋਸੈਸਿੰਗ ਸਕੀਮ, ਐਸਸੀ/ਐਸਟੀ ਅਤੇ ਮਹਿਲਾ ਉੱਦਮੀਆਂ ਅਤੇ ਪ੍ਰਧਾਨ ਮੰਤਰੀ ਸਟਰੀਟ ਵਿਕਰੇਤਾ ਮਾਈਕਰੋ ਕ੍ਰੈਡਿਟ ਸਕੀਮ ਲਈ ਵਿੱਤੀ ਸਹਾਇਤਾ ਲਈ ਸਟੈਂਡ ਅੱਪ ਇੰਡੀਆ ਸਕੀਮ ਆਦਿ ਬਾਰੇ ਸਾਰੇ ਬੈਂਕਾਂ ਨੇ ਆਪਣੀ ਕਾਰਗੁਜ਼ਾਰੀ ਦੀ ਜਾਣਕਾਰੀ ਦਿੱਤੀ ।

ਸਾਹਨੀ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸਕੀਮਾਂ ਲਈ ਕਰਜ਼ੇ ਦੀ ਰਕਮ ਦੀ ਬਹੁਤ ਘੱਟ ਵਰਤੋਂ ਹੋ ਰਹੀ ਹੈ ਅਤੇ ਬੈਂਕਾਂ ਨੂੰ ਆਪਣੀਆਂ ਹੁਨਰਮੰਦ ਕਰਮਚਾਰੀਆਂ, ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਸੀਮਾਂਤ ਕਿਸਾਨਾਂ ਨੂੰ ਕਰਜ਼ੇ ਦੀ ਤੁਰਤ ਪ੍ਰਵਾਨਗੀ ਅਤੇ ਵੰਡ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਪ੍ਰੇਰਤ ਕਰਨਾ ਚਾਹੀਦਾ ਹੈ।

ਸਾਹਨੀ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਆਈਟੀਆਈ ਗ੍ਰੈਜੂਏਟਾਂ ਵੱਲੋਂ ਸਵੈ-ਰੁਜ਼ਗਾਰ ਲਈ 632 ਅਰਜ਼ੀਆਂ ਦਿੱਤੀਆਂ ਗਈਆਂ ਸਨ ਪਰ ਸਿਰਫ਼ 52 ਕਰਜ਼ੇ ਹੀ ਮਨਜ਼ੂਰ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ 6300 ਬੈਂਕ ਸ਼ਾਖਾਵਾਂ ਹਨ ਅਤੇ ਜੇਕਰ ਹਰੇਕ ਬੈਂਕ ਪੰਜ-ਪੰਜ ਕਰਜ਼ੇ ਵੀ ਮਨਜ਼ੂਰ ਕਰਦਾ ਹੈ ਤਾਂ ਵੀ ਘੱਟੋ-ਘੱਟ 30 ਹਜ਼ਾਰ ਲੋਕਾਂਥ ਨੂੰ ਫਾਇਦਾ ਹੋ ਸਕਦਾ ਹੈ।

ਹਰਪਾਲ ਸਿੰਘ ਚੀਮਾ (Harpal Singh Cheema) ਨੇ ਫੇਰ ਕਿਹਾ ਕਿ ਸਵੈ-ਰੁਜ਼ਗਾਰ ਅਤੇ ਸਟਾਰਟ-ਅੱਪ ਲਈ ਕਰਜ਼ੇ ਵੰਡਣ ਵਿੱਚ ਬੈਂਕਾਂ ਆਪਣੇ ਟੀਚੇ ਪੂਰੇ ਨਹੀਂ ਕਰ ਰਹੇ ਅਤੇ ਜੇਕਰ ਬੈਂਕ ਆਰਥਿਕ ਤੌਰ ‘ਤੇ ਕਮਜ਼ੋਰ ਬਿਨੈਕਾਰਾਂ ਨੂੰ ਕਰਜ਼ੇ ਦੀ ਮਨਜ਼ੂਰੀ ਨਹੀਂ ਦਿੰਦੇ ਤਾਂ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਏਗੀ। ਉਨ੍ਹਾਂ ਇਹ ਵੀ ਕਿਹਾ ਕਿ ਸਮੇਂ-ਸਮੇਂ ‘ਤੇ ਇਸ ਸਬੰਧ ਵਿੱਚ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿੱਤ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ।

The post ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ MP ਵਿਕਰਮਜੀਤ ਸਿੰਘ ਸਾਹਨੀ ਨੇ ਸਵੈ-ਰੁਜ਼ਗਾਰ ਦੀਆਂ ਸਕੀਮਾਂ ਦਾ ਜਾਇਜ਼ਾ ਲਿਆ appeared first on TheUnmute.com - Punjabi News.

Tags:
  • breaking-news
  • harpal-singh-cheema
  • mp-vikramjit-singh-sahniey
  • news
  • self-employment-schemes

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 22 ਦਸੰਬਰ 2023: ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪਿੰਡ ਛਾਉਂਣੀ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੀ ਮਨਜਿੰਦਰ ਕੌਰ ਸੁਪਤਨੀ ਜਸਪਾਲ ਸਿੰਘ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ (student visa) ਥੋੜ੍ਹੇ ਹੀ ਦਿਨ੍ਹਾਂ ‘ਚ ਮਿਲ ਗਿਆ ਹੈ। ਮਨਜਿੰਦਰ ਕੌਰ ਦਾ ਚਾਰ ਸਾਲ ਦਾ ਗੈਪ ਅਤੇ ਦੋ ਰਿਫਿਊਜ਼ਲਾਂ ਹੋਣ ਦੇ ਬਾਵਜੂਦ ਵੀ ਥੋੜ੍ਹੇ ਦਿਨ੍ਹਾਂ 'ਚ ਵੀਜ਼ਾ ਆਇਆ ਹੈ |
ਮਨਜਿੰਦਰ ਕੌਰ ਨੇ ਅੱਠ ਮਈ 2023 ਨੂੰ ਫਾਈਲ ਲਗਾਈ ਅਤੇ ਇੱਕ ਸਤੰਬਰ 2023 ਨੂੰ ਵੀਜ਼ਾ (student visa) ਆਇਆ | ਮਨਜਿੰਦਰ ਕੌਰ ਸ਼ਹਿਰ ਫੋਰਟ ਮੈਕਮਰੀ, ਅਲਬਰਟਾ ਜਾ ਰਹੀ ਹੈ | ਮਨਜਿੰਦਰ ਕੌਰ ਦੇ  ਆਈਲੈਟਸ ਸਕੋਰ ਓਵਰਆਲ 6.5(L-6.5, R-6.5, W-6.0, S-6.0 ਹੈ | ਮਨਜਿੰਦਰ ਕੌਰ ਨੇ 2019 'ਚ ਬੈਚਲਰ ਆਫ ਆਰਟਸ ਪਾਸ ਕੀਤੀ  ਹੈ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਮਨਜਿੰਦਰ ਕੌਰ ਨੂੰ ਟਰੱਕ ਭਰ ਕੇ ਵਧਾਈਆਂ ਦਿੱਤੀਆਂ । ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ ।
ਜੇਕਰ ਤੁਸੀ ਵੀ…
1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ  ਜਾਂ  ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ । ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |
ਮੋਗਾ ਬਰਾਂਚ:- 96926-00084
            96927-00084

The post ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਮਨਜਿੰਦਰ ਕੌਰ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • canada-study
  • canada-visa
  • kaur-immigration
  • news

ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ 'ਚ ਵਾਟਰਸ਼ੈੱਡ ਪ੍ਰੋਗਰਾਮਾਂ ਲਈ 4.00 ਕਰੋੜ ਦੀ ਗ੍ਰਾਂਟ ਸੌਂਪੀ

Friday 22 December 2023 11:54 AM UTC+00 | Tags: breaking-news chetan-singh-jauramajra news punjab punjab-news the-unmute-breaking-news watershed watershed-programmes

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੂਬੇ ਦੇ ਨੀਮ-ਪਹਾੜੀ ਕੰਢੀ ਖੇਤਰ ਨਾਲ ਸਬੰਧਤ ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਪਠਾਨਕੋਟ, ਐਸ.ਬੀ.ਐਸ ਨਗਰ, ਐਸ.ਏ.ਐਸ ਨਗਰ ਅਤੇ ਰੂਪਨਗਰ ਵਿੱਚ ਲਾਗੂ ਕੀਤੇ ਜਾ ਰਹੇ 7 ਵਾਟਰਸ਼ੈੱਡ (Watershed) -ਆਧਾਰਤ ਪ੍ਰਾਜੈਕਟਾਂ (Watershed) ਦੇ ਵਿਕਾਸ ਲਈ ਅਤੇ ਖੇਤੀ ਉਤਪਾਦਨ ਸੁਧਾਰ ਕਾਰਜਾਂ ਲਈ 4.00 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਸੌਂਪੀਆਂ। ਇਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਪ੍ਰਾਜੈਕਟ ਕੁੱਲ 80 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਸ. ਜੌੜਾਮਾਜਰਾ ਨੇ ਨਿਵੇਕਲੀ ਪਹਿਲਕਦਮੀ ਤਹਿਤ ਭੂਮੀ ਰੱੱਖਿਆ ਕੰਪਲੈਕਸ ਮੋਹਾਲੀ ਵਿਖੇ ਸੂਬੇ ਦੇ ਪੰਜ ਜ਼ਿਲ੍ਹਿਆਂ ਹਸ਼ਿਆਰਪੁਰ, ਪਠਾਨਕੋਟ, ਐਸ.ਬੀ.ਐਸ ਨਗਰ, ਐਸ.ਏ.ਐਸ ਨਗਰ ਅਤੇ ਰੂਪਨਗਰ ਦੀਆਂ ਵਾਟਰਸ਼ੈੱਡ ਕਮੇਟੀਆਂ, ਕਿਸਾਨ ਉਤਪਾਦਕ ਸੰਸਥਾਵਾਂ ਅਤੇ ਸਵੈ-ਸਹਾਇਤਾ ਸਮੂਹਾਂ ਦੇ 100 ਤੋਂ ਵੱਧ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸੂਬੇ ਦੇ ਨੌਜਵਾਨਾਂ ਦਾ ਬਰੇਨ-ਡਰੇਨ ਰੋਕਣ ਅਤੇ ਸਾਰਥਕ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਅਜਿਹੇ ਪ੍ਰਾਜੈਕਟ ਰਾਹੀਂ ਬੇਰੋਜ਼ਗਾਰ ਨੌਜਵਾਨਾਂ, ਬੇਜ਼ਮੀਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਆਰਥਿਕ ਮਦਦ ਜਾਂ ਹੁਨਰ ਵਿਕਾਸ ‘ਤੇ ਜ਼ੋਰ ਦਿੱਤਾ ਤਾਂ ਜੋ ਉਹ ਇੱਥੇ ਰਹਿ ਕੇ ਹੀ ਆਪਣੀ ਰੋਜ਼ੀ-ਰੋਟੀ ਵਧੀਆ ਢੰਗ ਨਾਲ ਕਮਾ ਸਕਣ।

ਕੈਬਨਿਟ ਮੰਤਰੀ ਨੇ ਖੇਤੀਬਾੜੀ ਨਾਲ ਸਬੰਧਤ ਕਿੱਤਿਆਂ ਜਿਵੇਂ ਡੇਅਰੀ, ਸੂਰ ਪਾਲਣ, ਬੱਕਰੀ ਪਾਲਣ, ਮੁਰਗੀ ਪਾਲਣ, ਸ਼ਹਿਦ-ਮੱਖੀ ਪਾਲਣ ਆਦਿ ਨੂੰ ਵਿਕਸਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਕਿੱਤੇ ਅਪਨਾਉਣ ਨਾਲ ਕਿਸਾਨ ਨੂੰ ਸਾਰਾ ਸਾਲ ਆਮਦਨ ਦੇ ਨਿਯਮਤ ਸਰੋਤ ਮਿਲਦੇ ਹਨ। ਉਨ੍ਹਾਂ ਖੇਤੀਬਾੜੀ ਲਈ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਪ੍ਰਤੀ ਵੱਧ ਰਹੀ ਜਾਗਰੂਕਤਾ ਦਰਮਿਆਨ ਅਨੁਕੂਲ ਬੀਜਾਂ, ਸਥਾਨਕ ਖਾਦਾਂ, ਵਰਮੀ-ਕੰਪੋਸਟ ਆਦਿ ਨੂੰ ਉਤਸ਼ਾਹਿਤ ਕਰਕੇ ਜੈਵਿਕ ਖੇਤੀ ਅਧੀਨ ਰਕਬਾ ਵਧਾਉਣ ਦਾ ਸੱਦਾ ਵੀ ਦਿੱਤਾ।

ਕੈਬਨਿਟ ਮੰਤਰੀ ਨਾਲ ਗੱਲਬਾਤ ਦੌਰਾਨ ਕਰਦਿਆਂ ਕਮੇਟੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿੰਡਾਂ ਦੇ ਸਮੂਹ ਲੋਕਾਂ ਨੂੰ ਭਰੋਸੇ ਵਿੱਚ ਲੈ ਕੇ ਕੰਮਾਂ ਦੀ ਚੋਣ ਕੀਤੀ ਗਈ ਹੈ ਜਿਸ ਵਿੱੱਚ ਜਲ-ਤਲਾਬ ਬਣਾਉਣਾ/ਨਵੀਨੀਕਰਨ ਕਰਨਾ, ਜ਼ਮੀਨਦੋਜ਼ ਸਿੰਜਾਈ ਪਾਈਪਲਾਈਨ, ਮੀਂਹ ਦੇ ਪਾਣੀ ਦੀ ਰੀਚਾਰਜਿੰਗ, ਭੂਮੀ ਸੁਰੱਖਿਆ ਅਤੇ ਡਰੇਨੇਜ ਲਾਈਨ ਟ੍ਰੀਟਮੈਂਟ ਦੇ ਕੰਮ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪ੍ਰਾਜੈਕਟ ਵਿੱਚ ਖੇਤੀਬਾੜੀ ਦੇ ਸਹਾਇਕ ਧੰਦਿਆਂ ਨੂੰ ਉਤਸ਼ਾਹਤ ਕਰਨਾ ਅਤੇ ਸਵੈ-ਸਹਾਇਤਾ ਸਮੂਹਾਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਸ਼ਾਮਿਲ ਹੈ।

ਇਸੇ ਤਰ੍ਹਾਂ ਕਿਸਾਨ ਉਤਪਾਦਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਜੁਲਾਈ 2023 ਵਿੱਚ ਇੱਕ ਪਿੰਡ ਦੇ ਸਿਰਫ਼ 30 ਮੈਂਬਰਾਂ ਤੋਂ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ, ਜੋ ਹੁਣ ਵਧ ਕੇ 270 ਮੈਂਬਰਾਂ ਦੀ ਹੋ ਗਈ ਹੈ, ਜਿਸ ਵਿੱਚ 15 ਪਿੰਡਾਂ ਦਾ ਲਗਭਗ 1000 ਏਕੜ ਰਕਬਾ ਸ਼ਾਮਿਲ ਹੈ। ਉਹ ਲੈਮਨ ਗ੍ਰਾਸ ਦੀ ਕਾਸ਼ਤ ਅਤੇ ਮੰਡੀਕਰਨ, ਸਰ੍ਹੋਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ, ਬੱਕਰੀ ਪਾਲਣ, ਸੂਰ ਪਾਲਣ ਵਰਗੀਆਂ ਗਤੀਵਿਧੀਆਂ ਕਰ ਰਹੇ ਹਨ ਅਤੇ ਨਾਲ ਹੀ ਕਸਟਮ ਹਾਇਰਿੰਗ ਦੇ ਆਧਾਰ ‘ਤੇ ਉਪਕਰਣ ਪ੍ਰਦਾਨ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਵਾਟਰਸ਼ੈੱਡ(Watershed) -ਆਧਾਰਤ ਪ੍ਰਾਜੈਕਟਾਂ ਦਾ ਉਦੇਸ਼ ਬਹੁ-ਸਰੋਤ ਪ੍ਰਬੰਧਨ ਦੀ ਸਾਂਝੀ ਰਣਨੀਤੀ ਅਪਣਾ ਕੇ ਸਮੁੱਚੇ ਖੇਤਰ ਦਾ ਸਰਬਪੱਖੀ ਵਿਕਾਸ ਕਰਨਾ ਹੈ ਜਿਸ ਵਿੱਚ ਖੇਤੀ ਉਤਪਾਦਨ ਦੇ ਸੁਧਾਰ ਕਰਨ ਦੇ ਨਾਲ-ਨਾਲ ਕੁਦਰਤੀ ਸਰੋਤ ਪ੍ਰਬੰਧਨ ਤੋਂ ਲੈ ਕੇ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕਰਨ ਤੱਕ ਦੇ ਕਾਰਜ ਸ਼ਾਮਲ ਹਨ।

ਆਪਣੇ ਸੰਬੋਧਨ ਦੌਰਾਨ ਐਮ.ਐਸ. ਸੈਣੀ, ਮੁੱਖ ਭੂਮੀ ਪਾਲ, ਪੰਜਾਬ ਨੇ ਦੱਸਿਆ ਕਿ ਵਾਟਰਸ਼ੈੱਡ ਆਧਾਰਤ ਪ੍ਰੋਗਰਾਮ ਅਧੀਨ 80.80 ਕਰੋੜ ਰੁਪਏ ਦੀ ਕੁਲ ਲਾਗਤ ਨਾਲ 28,800 ਹੈਕਟੇਅਰ ਦੇ ਖੇਤਰ ਵਿੱਚ 7 ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਸੂਬੇ ਦੇ 5 ਜ਼ਿਲ੍ਹਿਆਂ ਦੇ 157 ਪਿੰਡਾਂ ਨੂੰ ਲਾਭ ਮਿਲੇਗਾ।

The post ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ‘ਚ ਵਾਟਰਸ਼ੈੱਡ ਪ੍ਰੋਗਰਾਮਾਂ ਲਈ 4.00 ਕਰੋੜ ਦੀ ਗ੍ਰਾਂਟ ਸੌਂਪੀ appeared first on TheUnmute.com - Punjabi News.

Tags:
  • breaking-news
  • chetan-singh-jauramajra
  • news
  • punjab
  • punjab-news
  • the-unmute-breaking-news
  • watershed
  • watershed-programmes

11,500 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Friday 22 December 2023 11:59 AM UTC+00 | Tags: breaking breaking-news bribe bribe-case crime crime-news new news punjab-news vigilance-bureau

ਚੰਡੀਗੜ, 22 ਦਸੰਬਰ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਪੁਲਿਸ ਚੌਕੀ ਗੋਲੇ ਵਾਲਾ, ਥਾਣਾ ਸਦਰ ਫ਼ਰੀਦਕੋਟ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਹਰਵਿੰਦਰ ਸਿੰਘ ਨੂੰ 11,500 ਰੁਪਏ ਦੀ ਰਿਸ਼ਵਤ (Bribe) ਹਾਸਲ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਦਿਲਪ੍ਰੀਤ ਸਿੰਘ ਵਾਸੀ ਪਿੰਡ ਗੋਲੇ ਵਾਲਾ, ਜ਼ਿਲ੍ਹਾ ਫਰੀਦਕੋਟ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਉਸਦੇ ਅਤੇ ਉਸਦੇ ਭਰਾ ਖਿਲਾਫ ਥਾਣਾ ਸਦਰ ਫਰੀਦਕੋਟ ਵਿੱਚ ਦਰਜ ਹੋਏ ਇੱਕ ਪੁਲਿਸ ਕੇਸ ਸਬੰਧੀ ਜ਼ਮਾਨਤੀ ਬਾਂਡ ਕਬੂਲਣ ਬਦਲੇ 15,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੋਸ਼ੀ ਪਹਿਲਾਂ ਵੀ ਉਸ ਕੋਲ਼ੋਂ ਇਸੇ ਬਾਬਤ ਪਹਿਲੀ ਕਿਸ਼ਤ ਵਜੋਂ 2,000 ਰੁਪਏ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਰਿਸ਼ਵਤ (Bribe) ਦੇ ਬਾਕੀ ਰਹਿੰਦੇ 13,000 ਰੁਪਏ ਦੇਣ ਕਈ ਜ਼ੋਰ ਪਾ ਰਿਹਾ ਹੈ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦੇ ਹੋਏ ਉਕਤ ਪੁਲਿਸ ਮੁਲਾਜ਼ਮ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡ ਵੀ ਕਰ ਲਈ ਜੋ ਕਿ ਸਬੂਤ ਵਜੋਂ ਉਸਨੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਨੇ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਜਾਲ ਵਿਛਾਇਆ ਅਤੇ ਉਕਤ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 11,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਰਿਸ਼ਵਤ ਦੇ ਪੈਸੇ ਵੀ ਬਰਾਮਦ ਕਰ ਲਏ। ਇਸ ਸਬੰਧੀ ਉਕਤ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਕੇਸ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।

The post 11,500 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ appeared first on TheUnmute.com - Punjabi News.

Tags:
  • breaking
  • breaking-news
  • bribe
  • bribe-case
  • crime
  • crime-news
  • new
  • news
  • punjab-news
  • vigilance-bureau

ਚੰਡੀਗੜ, 22 ਦਸੰਬਰ 2023: ਲੁਧਿਆਣਾ ਪੁਲਿਸ ਨੇ ਅਗਵਾ ਕਰਕੇ ਬਲਾਤਕਾਰ (Rape) ਦੇ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ | ਦੱਸਿਆ ਜਾ ਰਿਹਾ ਹੈ ਕਿ 20 ਸਾਲਾ ਲੜਕੀ ਨੇ ਸਵੇਰ ਦੇ ਸਮੇਂ ਆਪਣੇ ਕੰਮ ਉੱਤੇ ਜਾਣਾ ਸੀ ਤਾਂ ਉਸ ਨੇ ਇਸ ਲਈ ਆਟੋ ਲਿਆ ਤਾਂ ਇਸ ਵਿੱਚ ਪਹਿਲਾਂ ਹੀ ਮੁਲਜ਼ਮ ਬੈਠੇ ਸਨ, ਜਿਨ੍ਹਾਂ ‘ਤੇ ਲੜਕੀ ਨੂੰ ਅਗਵਾ ਅਤੇ ਸਮੂਹਿਕ ਜ਼ਬਰ-ਜਨਾਹ ਦਾ ਦੋਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਇਹ ਮੁਲਜ਼ਮ ਲੜਕੀ ਨੂੰ ਸੁੱਟ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿੰਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ 19 ਤਾਰੀਖ਼ ਨੂੰ ਥਾਣਾ ਡੇਹਲੋਂ ਅਧੀਨ ਪੈਂਦੇ ਇਲਾਕੇ ਵਿੱਚ ਆਟੋ ਸਵਾਰ ਤਿੰਨ ਗੈਂਗ ਦੇ ਮੈਂਬਰਾਂ ਵੱਲੋਂ 20 ਸਾਲਾਂ ਲੜਕੀ ਦੇ ਨਾਲ ਸੁਨਸਾਨ ਜਗ੍ਹਾ ਤੇ ਲਿਜਾ ਕੇ ਉਸ ਨਾਲ ਗੈਂਗਰੇਪ (Rape) ਕੀਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਸੁੱਟ ਕੇ ਫ਼ਰਾਰ ਹੋ ਗਏ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਤਿੰਨਾਂ ਜਣਿਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ।

ਉਨ੍ਹਾਂ ਕਿਹਾ ਕਿ ਲੜਕੀ ਪ੍ਰਾਈਵੇਟ ਜਗ੍ਹਾ ਤੇ ਨੌਕਰੀ ਕਰਦੀ ਹੈ ਅਤੇ ਸਵੇਰ ਦੇ ਸਮੇਂ ਉਹ ਆਪਣੇ ਘਰ ਤੋਂ ਨੌਕਰੀ ਲਈ ਨਿਕਲੀ ਸੀ ਅਤੇ ਸੱਤ ਤੋਂ ਅੱਠ ਕਿਲੋਮੀਟਰ ਦਾ ਉਸਨੇ ਸਫਰ ਤੈਅ ਕਰਨਾ ਸੀ ਅਤੇ ਇਸ ਦੌਰਾਨ ਮੁਲਜ਼ਮ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।

The post ਲੁਧਿਆਣਾ: ਆਟੋ ‘ਚ ਲੜਕੀ ਨੂੰ ਅਗਵਾ ਕਰਨ ਤੇ ਸਮੂਹਿਕ ਜ਼ਬਰ-ਜਨਾਹ ਮਾਮਲੇ ‘ਚ ਨਾਬਾਲਗ ਸਮੇਤ ਤਿੰਨ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • gang-rape
  • ludhiana
  • ludhiana-police
  • news
  • rape-case

ਐਸ.ਏ.ਐਸ.ਨਗਰ, 22 ਦਸੰਬਰ 2023: ਸ੍ਰੀਮਤੀ ਆਸ਼ਿਕਾ ਜੈਨ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਪੈਂਦੀਆਂ ਸਮੂਹ ਪਾਣੀ ਵਾਲੀਆਂ ਟੈਂਕੀਆਂ, ਟਿਊਬਵੈਲਾਂ, ਟੈਲੀਫੋਨ ਟਾਵਰਾਂ, ਸਰਕਾਰੀ/ਨਿੱਜੀ ਇਮਾਰਤਾਂ ਤੇ ਚੜ੍ਹਨ ਅਤੇ ਇਨ੍ਹਾਂ ਦੇ ਆਲੇ-ਦੁਆਲੇ ਧਰਨੇ/ਰੈਲੀਆਂ ਕਰਨ, ਸੜਕਾਂ ਆਦਿ ਜਾਮ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 11 ਦਸੰਬਰ 2023 ਤੋਂ 10 ਫਰਵਰੀ 2024 ਤੱਕ ਲਾਗੂ ਰਹਿਣਗੇ।

ਇਥੇ ਇਹ ਵਰਨਣਯੋਗ ਹੈ ਸੀਨੀਅਰ ਕਪਤਾਨ ਪੁਲਿਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ (Mohali) ਵੱਲੋਂ ਜ਼ਿਲ੍ਹਾ ਮੈਜਿਸਟ੍ਰੇਟ ਐਸ.ਏ.ਐਸ ਨਗਰ ਦੇ ਇਹ ਧਿਆਨ ਵਿਚ ਲਿਆਂਦਾ ਗਿਆ ਕਿ ਵੱਖ-ਵੱਖ ਕਰਮਚਾਰੀ ਯੂਨੀਅਨਾਂ, ਬੇਰੁਜ਼ਗਾਰ ਆਦਿ ਯੂਨੀਅਨ/ਫੈਡਰੇਸ਼ਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਜ਼ਿਲ੍ਹੇ ਦੀਆਂ ਵੱਖ-ਵੱਖ ਪਾਣੀ ਵਾਲੀਆਂ ਟੈਂਕੀਆਂ, ਟੈਲੀਫ਼ੋਨ ਟਾਵਰਾਂ ਅਤੇ ਹੋਰ ਸਰਕਾਰੀ/ਨਿੱਜੀ ਇਮਾਰਤਾਂ ਉੱਤੇ ਚੜ੍ਹਕੇ ਅਤੇ ਸੜਕਾਂ ਆਦਿ ਤੇ ਜਾਮ ਲਗਾਕੇ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸਬੰਧਤ ਪ੍ਰਦਰਸ਼ਨਕਾਰੀ ਆਪਣੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾਉਂਦੇ ਹਨ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਵੀ ਹੋ ਸਕਦੀ ਹੈ। ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।

The post ਮੋਹਾਲੀ: ਜ਼ਿਲ੍ਹਾ ਮੈਜਿਸਟ੍ਰੇਟ ਨੇ ਸਰਕਾਰੀ/ਨਿੱਜੀ ਇਮਾਰਤਾਂ ਤੇ ਚੜ੍ਹਕੇ ਤੇ ਇਨ੍ਹਾਂ ਦੇ ਆਲੇ-ਦੁਆਲੇ ਧਰਨੇ/ਰੈਲੀਆਂ ਕਰਨ 'ਤੇ ਲਗਾਈ ਪਾਬੰਦੀ appeared first on TheUnmute.com - Punjabi News.

Tags:
  • arms-act
  • breaking-news
  • government
  • latest-news
  • mohali
  • mohali-police
  • news
  • private-building
  • punjab
  • the-unmute-breaking-news

ਚੰਡੀਗੜ੍ਹ, 22 ਦਸੰਬਰ 2023: ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਅਕਤੀ ਸਮਾਜ, ਰਾਸ਼ਟਰ ਤੇ ਵਿਸ਼ਵ ਦੀ ਸਮਸਿਆਵਾਂ ਦਾ ਹੱਲ ਸ੍ਰੀਮਦਭਗਵਦ ਗੀਤਾ ਵਿਚ ਸਮਾਹਿਤ ਹਨ। ਕੁਰੂਕਸ਼ੇਤਰ ਨੇ ਮਨਾਏ ਜਾ ਰਹੇ ਕੌਮਾਂਤਰੀ ਗੀਤਾ ਮਹੋਤਸਵ (Gita Mahotsav) ਨਾਲ ਅੱਜ ਦੇਸ਼ ਵਿਦੇਸ਼ ਵਿਚ ਗੀਤਾ ਦਾ ਸੰਦੇਸ਼ ਪਹੁੰਚ ਰਿਹਾ ਹੈ।

ਅਮਿਤ ਸ਼ਾਹ ਅੱਜ ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ (Gita Mahotsav) ਦੌਰਾਨ ਪ੍ਰਬੰਧਿਤ ਸੰਤ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਲਗਭਗ 5000 ਸਾਲ ਤੋਂ ਵੱਧ ਸਮੇਂ ਪਹਿਲਾਂ ਕੁਰੂਕਸ਼ੇਤਰ ਦੀ ਧਰਤੀ ‘ਤੇ ਭਗਵਾਨ ਸ੍ਰੀਕ੍ਰਿਸ਼- ਨੇ ਆਪਣੇ ਸ੍ਰੀਮੁੱਖ ਤੋਂ ਗੀਤਾ ਦਾ ਸੰਦੇਸ਼ ਦਿੱਤਾ ਸੀ। ਉਸ ਸੰਦੇਸ਼ ਨੂੰ ਕੌਮਾਂਤਰੀ ਗੀਤਾ ਮਹੋਤਸਵ ਰਾਹੀਂ ਪੂਰੇ ਵਿਸ਼ਵ ਵਿਚ ਸਥਾਪਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਇਕ ਵਿਦਵਾਨ ਨੇ ਕਿਹਾ ਸੀ ਕਿ ਗੀਤਾ ਦਾ ਗਿਆਨ ਹਰ ਥਾਂ ਫੈਲਾਉਣ ਵਿਚ ਸਫਲ ਹੋਵੇ ਅਤੇ ਇਸ ਦੀ ਮਨਜ਼ੂਰੀ ਹੋਵੇਗੀ, ਤਾਂ ਵਿਸ਼ਵ ਵਿਚ ਕਦੀ ਯੁੱਧ ਨਹੀਂ ਹੋ ਸਕਦਾ। ਪਰ ਅਸਲ ਮਾਇਨੇ ਵਿਚ ਸ੍ਰੀਕ੍ਰਿਸ਼ਣ ਨੇ ਅਰਜੁਨ ਦਾ ਯੁੱਧ ਦੇ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਸ਼ੱਕਾਂ ਦਾ ਹੱਲ ਕਰਨ ਲਈ ਇਹ ਗਿਆਨ ਦਿੱਤਾ ਸੀ। ਮਗਰ ਉਹ ਯੁੱਧ ਆਪਣੇ ਲਈ ਨਹੀ ਸਗੋ ਪ੍ਰਿਥਵੀ ‘ਤੇ ਧਰਮ ਦੀ ਸਥਾਪਨਾ ਅਤੇ ਸਰਵਸਮਾਜ ਦੀ ਭਲਾਈ ਲਈ ਸੀ।

ਅਮਿਤ ਸ਼ਾਹ ਨੇ ਗੀਤਾ (Gita Mahotsav) ਦੇ ਸੰਦੇਸ਼ ਦਾ ਜੀਵਨ ਵਿਚ ਮਹਤੱਵ ਸਮਝਾਉਂਦੇ ਹੋਏ ਦਸਿਆ ਕਿ ਮੇਰੇ ਜੀਵਨ ਵਿਚ ਬਹੁਤ ਉਤਾਰ ਚੜਾਂਅ ਆਏ ਹਨ, ਪਰ ਬਚਪਨ ਤੋਂ ਹੀ ਮਾਂ ਨੇ ਗੀਤਾ ਸਿਖਾਈ, ਇਸ ਲਈ ਜੀਵਨ ਵਿਚ ਕਦੀ ਨਿਰਾਸ਼ਾ ਤੇ ਦੁੱਖ ਦਾ ਕਦੀ ਤਜਰਬਾ ਨਹੀਂ ਹੋਇਆ।

ਮੁੱਖ ਮੰਤਰੀ ਮਨੋਹਰ ਲਾਲ ਸਾਧੂਵਾਦ ਦੇ ਯੋਗ, ਜਿਨ੍ਹਾਂ ਨੇ ਗੀਤਾ ਮਹੋਤਸਵ ਨੂੰ ਕੌਮਾਂਤਰੀ ਸਵਰੂਪ ਦਿੱਤਾ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਲ 2014 ਵਿਚ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੁਰੂਕਸ਼ੇਤਰ ਵਿਚ ਗੀਤਾ ਜੈਯੰਤੀ ਮਹੋਤਸਵ ਵਿਚ ਆਏ ਸਨ, ਉਸ ਸਮੇਂ ਉਨ੍ਹਾਂ ਨੇ ਸੰਕਲਪਨਾ ਕੀਤੀ ਸੀ ਕਿ ਗੀਤਾ ਦੇ ਸੰਦੇਸ਼ ਨੂੰ ਵਿਸ਼ਵ ਵਿਚ ਪ੍ਰਸਾਰਿਤ ਕਰਨ ਲਈ ਇਸ ਦਾ ਸਵਰੂਪ ਵਧਾਇਆ ਜਾਣਾ ਚਾਹੀਦਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਾਧੂਵਾਦ ਯੋਗ ਹਨ, ਜਿਨ੍ਹਾਂ ਨੇ ਪ੍ਰਧਾਨ ਮ੍ਰੰਤਰੀ ਦੀ ਸੰਕਲਪਨਾ ਨੁੰ ਮੂਰਤ ਰੂਪ ਦਿੱਤੇ ਅਤੇ ਸਾਲ 2016 ਤੋਂ ਗੀਤਾ ਮਹੋਤਸਵ (Gita Mahotsav) ਨੂੰ ਕੌਮਾਂਤਰੀ ਸਵਰੂਪ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਸਾਲ 2024 ਆਉਣ ਵਾਲਾ ਹੈ ਅਤੇ ਸਾਲ 2014 ਤੋਂ 2024 ਤਕ ਦੇ ਇੰਨ੍ਹਾਂ 10 ਸਾਲਾਂ ਵਿਚ ਭਾਰਤ ਨੂੰ ਜਗਾਉਣ ਦਾ ਕੰਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਤਾ ਹੈ ਕਿ ਇਸ ਦੇਸ਼ ਦੀ ਮਹਾਨ ਸਭਿਆਚਾਰ ਨੂੰ ਹਮੇਸ਼ਾ ਅੱਗੇ ਵਧਾਉਣਾ ਚਾਹੀਦਾ ਹੈ। ਮਹਾਨ ਸਭਿਆਚਾਰ ਤੋਂ ਮਾਰਗਦਰਸ਼ਨ ਲੈ ਕੇ ਹੀ ਦੇਸ਼ ਦੀ ਨੀਤੀਆਂ ਦਾ ਨਿਰਧਾਰਣ ਤੇ ਕਾਨੁੰਨ ਬਨਣੇ ਚਾਹੀਦੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇੰਨ੍ਹਾਂ 10 ਸਾਲਾਂ ਵਿਚ ਇਤਿਹਾਸਕ ਫੈਸਲੇ ਕੀਤੇ ਹਨ। ਸ੍ਰੀਰਾਮ ਜਨਮਭੂਮੀ ‘ਤੇ ਸ਼ਾਨਦਾਰ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਅਤੇ 22 ਜਨਵਰੀ ਨੁੰ ਸ੍ਰੀਰਾਮਲੱਲਾ ਆਪਣੇ ਘਰ ਵਿਚ ਸਥਾਪਿਤ ਹੋ ਜਾਣਗੇ। ਇਸ ਤੋਂ ਇਲਾਵਾ, ਧਾਰਾ 370 ਖਤਮ ਹੋ ਚੁੱਕੀ ਹੈ। ਨਾਲ ਹੀ ਹੀ ਕਾਸ਼ੀ ਵਿਸ਼ਵਨਾਥ ਕੋਰੀਡੋਰ, ਕੇਦਾਨ ਧਾਮ ਅਤੇ ਬਦਰੀਧਾਮ ਨੂੰ ਵਿਕਸਿਤ ਕਰਨਾ, ਕਸ਼ਮੀਰਵਿਚ ਸ਼ਾਰਦਾ ਪੀਠ ਦਾ ਮੁੜ ਸਥਾਪਨ ਅਤੇ ਸੰਸਦ ਦੇ ਅੰਦਰ ਸਨਾਤਮ ਰਿਵਾਇਤ ਦਾ ਪ੍ਰਤੀਕ ਸੇਂਗੋਲ ਨੂੰ ਸਥਾਪਿਤ ਕਰਨਾ, ਇਹ ਸਾਰੇ ਕੰਮ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਚ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਸੰਤ-ਮਹਾਤਮਾਵਾਂ ਨੇ ਸਦਾ ਸਮਾਜ ਨੂੰ ਰਾਹੀ ਦਿਖਾਉਣ ਦਾ ਕੰਮ ਕੀਤਾ ਹੈ। ਮੇਰਾ ਭਰੋਸਾ ਹੈ ਕਿ ਇਸ ਤਰ੍ਹਾ ਦੇ ਪ੍ਰੋਗ੍ਰਾਮ ਨਾਲ ਗੀਤਾ ਦੇ ਉਪੇਦਸ਼ ਤੇ ਉਸ ਦੇ ਗਿਆਨ ਨੂੰ ਜਨ-ਜਨ ਤਕ ਪਹੁੰਚਾਉਣ ਦੇ ਨਾਲ-ਨਾਲ ਵਿਸ਼ਵ ਵਿਚ ਗੀਤਾ ਨੁੰ ਮੁੜਸਥਾਪਿਤ ਕਰਨ ਦਾ ਕੰਮ ਹੋਵੇਗਾ।

ਲੌਹ ਪੁਰਸ਼ ਦੇ ਤਰ੍ਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੈ ਰਹੇ ਹਨ ਦੇਸ਼ ਦੀ ਏਕਤਾ ਲਈ ਫੇਸਲਾ – ਮੁੱਖ ਮੰਤਰੀ ਮਨੋਹਰ ਲਾਲ

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦਾ ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਆਵਾਜਾਈ ਕਰਨ ਲਈ ਸੂਬੇ ਦੀ 2.80 ਕਰੋੜ ਲੋਕਾਂ ਵੱਲੋਂ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2014 ਤੋਂ ਭਾਰਤ ਸਰਕਾਰ ਦਾ ਸੰਚਾਲਨ ਭਾਰਤੀ ਸਭਿਆਚਾਰ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਸਾਨ ਢੰਗ ਨਾਲ ਜਟਿਲ ਮੁੱਦਿਆਂ ਨੂੰ ਸੁਲਝਾ ਲੈਂਦੇ ਹਨ। ਜੰਮੂਸ਼-ਕਮਸ਼ਮੀਰ ਨਾਲ 370 ਹਟਾਉਣ, ਅਯੋਧਿਆ ਵਿਚ ਭਗਵਾਨ ਸ੍ਰੀਰਾਮ ਦੇ ਮੰਦਿਰ ਦਾ ਨਿਰਮਾਣ, ਟ੍ਰਿਪਲ ਤਲਾਕ ਵਰਗੇ ਇਤਿਹਾਸਕ ਫੈਸਲੇ ਕੀਤੇ ਹਨ।

ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਹੀ ਲੋਕਸਭਾ ਤੇ ਰਾਜਸਭਾ ਵਿਚ ਸੀਆਰਪੀਸੀ ਅਤੇ ਆਈਪੀਸੀ ਨਾਲ ਸਬੰਧਿਤ ਤਿੰਨ ਨਵੇਂ ਕਾਨੂੰਨ ਪਾਸ ਹੋਏ ਹਨ, ਜੋ ਕਿ ਅੱਜ ਓਰਡੀਨੈਂਸ ਬਣ ਗਹੇ ਹਨ। ਆਜਾਦੀ ਦੇ ਬਾਅਦ 75 ਸਾਲਾਂ ਤੋਂ ਪ੍ਰਚਲਤ ਗੁਲਾਮੀ ਦੇ ਚਿੰਨ੍ਹਾਂ ਨੂੰ ਇਕ-ਇਕ ਕਰ ਕੇ ਹਟਾ ਕੇ ਦੇਸ਼ ਨੂੰ ਇਕ ਸੂਤਰ ਵਿਚ ਬੰਨਣ ਦਾ ਕੰਮ ਕੀਤਾ ਗਿਆ ਹੈ। ਇਸ ਦੇ ਲਈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਲੋਹ ਪੁਰਸ਼ ਦੀ ਸੰਗਿਆ ਦਿੰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਹਜਾਰਾਂ ਸਾਲ ਪਹਿਲਾਂ ਮਹਾਭਾਰਤ ਦੇ ਯੁੱਧ ਵਿਚ ਭਗਵਾਨ ਕ੍ਰਿਸ਼ਣ ਵੱਲੋਂ ਅਰਜੁਨ ਨੂੰ ਦਿੱਤਾ ਗਿਆ ਗੀਤਾ ਦਾ ਸੰਦੇਸ਼ ਸਿਰਫ ਕਿਤਾਬ ਨਹੀਂ ਹੈ ਸਗੋ ਇਹ ਸ਼ਾਸਵਤ, ਸਾਰਵਭੋਮਿਕ, ਸਾਰਵਕਾਲਿਕ ਹੈ।

ਉਨ੍ਹਾਂ ਨੇ ਯਾਦ ਕਰਾਇਆ ਕਿ ਸਾਲ 2014 ਵਿਚ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਕੁਰੂਕਸ਼ੇਤਰ ਆਏ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਗੀਤਾ ਦੀ ਧਰਤੀ ਹੋਣ ਦੇ ਨਾਤੇ ਕੁਰੂਕਸ਼ੇਤਰ ਦਾ ਵਿਸ਼ੇਸ਼ ਮਹਤੱਵ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਪ੍ਰੇਰਣਾ ਲੈਂਦੇ ਹੋਏ ਸਾਲ 2016 ਤੋਂ ਗੀਤਾ ਮਹੋਤਸਵ ਨੁੰ ਕੌਮਾਂਤਰੀ ਪੱਧਰ ‘ਤੇ ਮਨਾਉਣ ਦੀ ਸ਼ੁਰੂਆਤ ਕੀਤੀ ਹੈ। ਅੱਜ ਵਿਸ਼ਵ ਦਾ ਹਰ ਦੇਸ਼ ਚਾਹੁੰੰਦਾ ਹੈ ਕਿ ਉਨ੍ਹਾਂ ਦੇ ਇੱਥੇ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਹੋਵੇ।

ਮਾਰੀਸ਼ਸ, ਕੈਨੇਡਾ, ਯੂਕੇ, ਆਸਟ੍ਰੇਲਿਆ ਵਿਚ ਗੀਤਾ ਮਹੋਤਸਵ ਦਾ ਪ੍ਰਬੰਧ ਹੋ ਚੁੱਕਾ ਹੈ। ਕੱਲ ਹੀ ਸ੍ਰੀਲੰਕਾ ਦੇ ਸਭਿਆਚਾਰ ਮੰਤਰੀ ਨੇ ਸ੍ਰੀਲੰਕਾ ਵਿਚ ਵੀ ਗੀਤਾ ਮਹੋਤਸਵ ਦਾ ਪ੍ਰਬੰਧ ਕਰਵਾਉਣ ਲਈ ਉਨ੍ਹਾਂ ਨਾਲ ਗਲਬਾਤ ਕੀਤੀ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸੰਤਾਂ ਦਾ ਸਵਾਗਤ ਵੀ ਕੀਤਾ ਅਤੇ ਉਨ੍ਹਾਂ ਨੂੰ ਗੀਤਾ ਦੇ ਪ੍ਰਚਾਰ ਪ੍ਰਸਾਰ ਨੂੰ ਗਤੀ ਦੇਣ ਦੀ ਅਪੀਲ ਕੀਤੀ। ਸੰਤ-ਸਮੇਲਨ ਨੂੰ ਯੋਗ ਰਿਸ਼ੀ ਬਾਬਾ ਰਾਮਦੇਵ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਵੀ ਸੰਬੋਧਿਤ ਕੀਤਾ |

The post ਕੁਰੂਕਸ਼ੇਤਰ ‘ਚ ਮਨਾਏ ਜਾ ਰਹੇ ਕੌਮਾਂਤਰੀ ਗੀਤਾ ਮਹੋਤਸਵ ਨਾਲ ਅੱਜ ਦੇਸ਼-ਵਿਦੇਸ਼ ‘ਚ ਪਹੁੰਚ ਰਿਹੈ ਗੀਤਾ ਦਾ ਸੰਦੇਸ਼: ਅਮਿਤ ਸ਼ਾਹ appeared first on TheUnmute.com - Punjabi News.

Tags:
  • amit-shah
  • breaking-news
  • gita-mahotsav
  • international-gita-mahotsav
  • kurukshetra
  • news

ਪੰਜਾਬ-ਹਰਿਆਣਾ ਹਾਈਕੋਰਟ ਲਈ 18 ਏਕੜ ਜ਼ਮੀਨ ਦੇਵੇਗਾ ਚੰਡੀਗੜ੍ਹ ਪ੍ਰਸ਼ਾਸਨ

Friday 22 December 2023 12:53 PM UTC+00 | Tags: breaking-news chandigarh chandigarh-administration chandigarh-news news punjab-and-haryana-high-court punjab-news sarangpur

ਚੰਡੀਗੜ੍ਹ, 22 ਦਸੰਬਰ 2023: ਚੰਡੀਗੜ੍ਹ (Chandigarh) ਪ੍ਰਸ਼ਾਸਨ ਨੇ ਪਿੰਡ ਸਾਰੰਗਪੁਰ ਦੀ 18 ਏਕੜ ਜ਼ਮੀਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦੇਣ ਲਈ ਸਹਿਮਤੀ ਪ੍ਰਗਟਾਈ ਹੈ। ਇੱਕ ਦਿਨ ਪਹਿਲਾਂ ਹੀ ਅਦਾਲਤ ਨੇ ਇਸ ਮਾਮਲੇ ਵਿੱਚ ਸਖ਼ਤ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਇਸ ਵਿੱਚ 6 ਏਕੜ ਦੇ 3 ਪਲਾਟ ਦਿੱਤੇ ਜਾਣਗੇ। ਜਿੱਥੇ ਪ੍ਰਸ਼ਾਸਨਿਕ ਅਮਲੇ ਅਤੇ ਦਸਤਾਵੇਜ਼ਾਂ ਦਾ ਪ੍ਰਬੰਧ ਕੀਤਾ ਜਾਵੇਗਾ। ਜਲਦੀ ਹੀ ਇਸ ਦੀ ਉਸਾਰੀ ਦਾ ਕੰਮ ਵੀ ਇੱਥੇ ਸ਼ੁਰੂ ਹੋ ਜਾਵੇਗਾ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇਮਾਰਤ ਹੁਣ ਲੋੜ ਤੋਂ ਘੱਟ ਹੋ ਰਹੀ ਸੀ। ਇੱਥੇ ਇੰਨੇ ਰਿਕਾਰਡ ਬਣੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਇਮਾਰਤ ਵਿਚ ਰੱਖਣ ਵਿਚ ਦਿੱਕਤ ਆ ਰਹੀ ਸੀ। ਹੁਣ ਪਿੰਡ ਸਾਰੰਗਪੁਰ ਵਿੱਚ ਇਮਾਰਤ ਬਣਾਈ ਜਾਵੇਗੀ ਅਤੇ ਰਿਕਾਰਡ ਉੱਥੇ ਤਬਦੀਲ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਅਦਾਲਤ ਨੇ ਚੰਡੀਗੜ੍ਹ (Chandigarh) ਦੇ ਗ੍ਰਹਿ ਸਕੱਤਰ ਨੂੰ ਤਲਬ ਕੀਤਾ ਸੀ। ਇਸ ਤੋਂ ਪਹਿਲਾਂ ਅਦਾਲਤ ਨੇ ਚੰਡੀਗੜ੍ਹ ਸਕੱਤਰੇਤ ਦੀ ਪੁਰਾਣੀ ਇਮਾਰਤ ਜਾਂ ਸੈਕਟਰ 17 ਸਥਿਤ ਪੁਰਾਣੀ ਅਦਾਲਤ ਦੀ ਇਮਾਰਤ ਵਿੱਚ ਥਾਂ ਮੰਗੀ ਸੀ। ਜਿਸ ‘ਤੇ ਪ੍ਰਸ਼ਾਸਨ ਵੱਲੋਂ ਇਨਕਾਰ ਕਰ ਦਿੱਤਾ ਗਿਆ ਸੀ ।

ਦਰਅਸਲ, ਪੰਜਾਬ ਹਰਿਆਣਾ ਹਾਈਕੋਰਟ ਇੰਪਲਾਈਜ਼ ਯੂਨੀਅਨ ਦੇ ਸਕੱਤਰ ਵਿਨੋਦ ਅਤੇ ਹੋਰਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਕਿਹਾ ਕਿ ਹਾਈਕੋਰਟ ਕੰਪਲੈਕਸ 10 ਹਜ਼ਾਰ ਵਕੀਲਾਂ, 3300 ਮੁਲਾਜ਼ਮਾਂ, ਵਕੀਲਾਂ ਦੇ ਕਲਰਕਾਂ, ਹਰਿਆਣਾ ਅਤੇ ਪੰਜਾਬ ਦੇ ਏਜੀ ਦਫ਼ਤਰ ਦੇ ਮੁਲਾਜ਼ਮਾਂ ਅਤੇ ਦੋਵਾਂ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਬੋਝ ਹੈ। ਇੱਥੇ ਹਰ ਰੋਜ਼ 10 ਹਜ਼ਾਰ ਤੋਂ ਵੱਧ ਕਾਰਾਂ ਅਤੇ ਦੋਪਹੀਆ ਵਾਹਨ ਆਉਂਦੇ ਹਨ। ਹਾਈ ਕੋਰਟ ਵਿੱਚ 5 ਲੱਖ ਤੋਂ ਵੱਧ ਪਟੀਸ਼ਨਾਂ ਪੈਂਡਿੰਗ ਹਨ। ਇਸ ਕਾਰਨ ਇੱਥੇ ਥਾਂ ਦੀ ਘਾਟ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੋਈ ਹੋਰ ਥਾਂ ਮੁਹੱਈਆ ਕਰਵਾਉਣੀ ਚਾਹੀਦੀ ਹੈ।

The post ਪੰਜਾਬ-ਹਰਿਆਣਾ ਹਾਈਕੋਰਟ ਲਈ 18 ਏਕੜ ਜ਼ਮੀਨ ਦੇਵੇਗਾ ਚੰਡੀਗੜ੍ਹ ਪ੍ਰਸ਼ਾਸਨ appeared first on TheUnmute.com - Punjabi News.

Tags:
  • breaking-news
  • chandigarh
  • chandigarh-administration
  • chandigarh-news
  • news
  • punjab-and-haryana-high-court
  • punjab-news
  • sarangpur

ਚੰਡੀਗੜ੍ਹ, 22 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਠੇਕੇਦਾਰਾਂ ‘ਤੇ ਲਗਾਈ ਗਈ ਪੈਨਲਟੀਜ ਦਾ ਬਕਾਇਆ ਏਰਿਅਰ ਦੀ ਜਲਦੀ ਤੋਂ ਜਲਦੀ ਵਸੂਲੀ ਕਰਨ ਤਾਂ ਜੋ ਸੂਬੇ ਦੇ ਮਾਲ ਵਿਚ ਵਾਧਾ ਹੋ ਸਕੇ। ਡਿਪਟੀ ਮੁੱਖ ਮੰਤਰੀ ਜਿਨ੍ਹਾਂ ਦੇ ਕੋਲ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਕਾਰਜਭਾਰ ਵੀ ਹੈ, ਉਨ੍ਹਾਂ ਨੇ ਅੱਜ ਸ਼ਰਾਬ ਨੂੰ ਡਿਸਟਰਲਰੀਜ ਤੋਂ ਲੈ ਕੇ ਗੋਦਾਮ ਤੱਕ ਪਹੁੰਚਾਉਣ ਦੇ ਟ੍ਰੈਕ ਏਂਡ ਟ੍ਰੈਸ ਸਿਸਟਮ, ਫਲੋ-ਮੀਟਰ ਲਗਾਉਣ ਅਤੇ ਏਰਿਅਰ ਦੀ ਵਸੂਲੀ ਨਾਲ ਸਬੰਧਿਤ ਮਾਮਲਿਆਂ ਦੀ ਸਮੀਖਿਆ ਕੀਤੀ।

ਦੁਸ਼ਯੰਤ ਚੌਟਾਲਾ  (Dushyant Chautala) ਨੇ ਕਿਹਾ ਕਿ ਡਿਸਟਰਲਰੀਜ ਵਿਚ ਸ਼ਰਾਬ ਬਨਣ ਤੋਂ ਲੈ ਕੇ, ਗੱਡੀ ਵਿਚ ਲੋਡ ਹੋਣ ਅਤੇ ਗੋਦਾਮ ਤਕ ਪਹੁੰਚਣ ਵਿਚ ਹਰੇਕ ਪੁਆਇੰਟ ‘ਤੇ ਬਾਰ-ਕੋਡ ਦੀ ਸਕ੍ਰੀਨਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦੂਜੇ ਸੂਬਿਆਂ ਦੀ ਜੋ ਸ਼ਰਾਬ ਹਰਿਆਣਾ ਵਿਚ ਨਿਯਮਅਨੁਸਾਰ ਵਿਕਰੀ ਦੇ ਲਈ ਵੈਧ ਹਨ, ਉਨ੍ਹਾਂ ‘ਤੇ ਵੀ ਬਾਰ ਕੋਡ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਰੇ ਵਿਚ ਸਬੰਧਿਤ ਡਿਸਟਲਰੀਜ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਮੁੱਖ ਮੰਤਰੀ ਨੇ ਡਿਸਟਲਰੀਜ ਵਿਚ ਫਲੋ ਮੀਟਰ ਲਗਾਉਣ ਦੇ ਬਾਰੇ ਵਿਚ ਵੀ ਸਮੀਖਿਆ ਕੀਤੀ।

ਉਨ੍ਹਾਂ ਨੇ ਕੁੱਝ ਠੇਕੇਦਾਰਾਂ ‘ਤੇ ਲਗਾਈ ਗਈ ਪੈਨਲਟੀਜ ਦੇ ਮਾਮਲੇ ਵਿਚ ਨਿਯਮਅਨੁਸਾਰ ਉਨ੍ਹਾਂ ਦੀ ਪ੍ਰੋਪਰਟੀ ਨੂੰ ਅਟੈਚ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਬਕਾਇਆ ਏਰਿਅਰ ਨੂੰ ਜਲਦੀ ਤੋਂ ਜਲਦੀ ਰਿਕਵਰ ਕੀਤਾ ਜਾਵੇ। ਉਨ੍ਹਾਂ ਨੇ ਬਕਾਇਆ ਏਰਿਅਰ ਦੀ ਵਿਸਤਾਰ ਤੋਂ ਜਾਣਕਾਰੀ ਲੈਂਦੇ ਹੋਏ ਇਸ ਨੁੰ ਵਸੂਲਣ ਦੇ ਸਖਤ ਨਿਰਦੇਸ਼ ਦਿੱਤੇ।

ਇਸ ਮੌਕੇ ‘ਤੇ ਵਿਭਾਗ ਦੇ ਪ੍ਰਧਾਨ ਸਕੱਤਰ ਦੇਵੇਂਦਰ ਸਿੰਘ ਕਲਿਆਣ, ਕਮਿਸ਼ਨਰ ਅਸ਼ੋਕ ਕੁਮਾਰ ਮੀਣਾ, ਡਿਪਟੀ ਮੁੱਖ ਮੰਤਰੀ ਦੇ ਓਏਸਡੀ ਕਮਲੇਸ਼ ਭਾਂਦੂ, ਆਬਾਕਾਰੀ ਵਿਭਾਗ ਦੇ ਕਲੈਕਟਰ ਆਸ਼ੂਤੋਸ਼ ਰਾਜਨ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।

The post ਹਰਿਆਣਾ: ਡਿਪਟੀ CM ਦੁਸ਼ਯੰਤ ਚੌਟਾਲਾ ਵੱਲੋਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਪੈਨਲਟੀਜ ਦਾ ਬਕਾਇਆ ਛੇਤੀ ਵਸੂਲਣ ਦੇ ਹੁਕਮ appeared first on TheUnmute.com - Punjabi News.

Tags:
  • breaking-news
  • deputy-cm-dushyant-chautala
  • dushyant-chautala
  • excise-department
  • excise-department-haryana
  • haryana
  • news
  • penalty

ਚੰਡੀਗੜ੍ਹ, 22 ਦਸੰਬਰ 2023: ਪਟਿਆਲਾ ਦੇ ਨਾਭਾ ਵਿਖੇ ਵਾਪਰੇ ਸੜਕ ਹਾਦਸੇ (Road accident) ਵਿੱਚ ਮੋਟਰਸਾਈਕਲ ਸਵਾਰ ਦੋ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਵਿੱਚ ਸੰਜੇ ਕੁਮਾਰ (24) ਵਾਸੀ ਪਿੰਡ ਰੋਹਟੀ ਛੰਨਾ ਅਤੇ ਨਰਿੰਦਰ ਸਿੰਘ ਵਾਸੀ ਪਿੰਡ ਚੰਨੀ ਦੀ ਮੌਤ ਹੋ ਗਈ। ਇਹ ਦੋਵੇਂ ਦੋਸਤ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ।

ਇਹ ਹਾਦਸਾ ਡਿਊਟੀ ਖਤਮ ਕਰਕੇ ਮੋਟਰਸਾਈਕਲ ‘ਤੇ ਵਾਪਸ ਆਉਂਦੇ ਸਮੇਂ ਵਾਪਰਿਆ।ਰਾਧਾ ਸਵਾਮੀ ਸਤਿਸੰਗ ਘਰ ਨੇੜੇ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਇਹ ਹਾਦਸਾ (Road accident) ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦਾ ਵਿਆਹ 20 ਦਿਨ ਪਹਿਲਾਂ ਹੀ ਹੋਇਆ ਸੀ। ਜਦੋਂ ਸੰਜੇ ਦੇ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਇਸ ਹਾਦਸੇ ਕਾਰਨ ਸੋਗ ਦੀ ਲਹਿਰ ਦੌੜ ਗਈ।

ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਵਾਂ ਪਰਿਵਾਰਾਂ ਦੀ ਆਰਥਿਕ ਮੱਦਦ ਕੀਤੀ ਜਾਵੇ।ਰੋਹੜੀਪੁਲ ਚੌਕੀ ਦੇ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨਰਿੰਦਰ ਸਿੰਘ ਦੀ ਸ਼ਿਕਾਇਤ ‘ਤੇ ਲਖਵੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਥਾਣਾ ਸਦਰ ਨਾਭਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਨਾਭਾ ਵਿਖੇ ਦਰਦਨਾਕ ਸੜਕ ਹਾਦਸੇ ‘ਚ ਦੋ ਦੋਸਤਾਂ ਦੀ ਮੌਤ, ਇੱਕ ਦਾ 20 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ appeared first on TheUnmute.com - Punjabi News.

Tags:
  • accident
  • breaking-news
  • latest-news
  • nabha
  • nabha-accident
  • news
  • road-accident

ਚੰਡੀਗੜ੍ਹ, 22 ਦਸੰਬਰ 2023: ਭਾਰਤੀ ਪਹਿਲਵਾਨ ਬਜਰੰਗ ਪੂਨੀਆ (Bajrang Punia) ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਨਵੇਂ ਮੁਖੀ ਸੰਜੇ ਸਿੰਘ ਦੇ ਵਿਰੋਧ ‘ਚ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਬਜਰੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਦਮ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਸ ਚਿੱਠੀ ਦੀ ਫੋਟੋ ਸ਼ੇਅਰ ਕਰਦੇ ਹੋਏ ਬਜਰੰਗ ਨੇ ਲਿਖਿਆ, “ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਇਹ ਕਹਿਣਾ ਮੇਰਾ ਇਕਲੌਤਾ ਪੱਤਰ ਹੈ। ਇਹ ਮੇਰਾ ਬਿਆਨ ਹੈ।”

ਸੋਸ਼ਲ ਮੀਡੀਆ ‘ਤੇ ਬਜਰੰਗ ਦਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਬਾਹਰ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ‘ਚ ਬਜਰੰਗ ਪੂਨੀਆ ਪ੍ਰਧਾਨ ਮੰਤਰੀ ਨਿਵਾਸ ਦੇ ਸਾਹਮਣੇ ਫੁੱਟਪਾਥ ‘ਤੇ ਆਪਣਾ ਪਦਮ ਸ਼੍ਰੀ ਪੁਰਸਕਾਰ ਰੱਖ ਕੇ ਵਾਪਸ ਪਰਤਦੇ ਦਿਖਾਈ ਦੇ ਰਹੇ ਹਨ। ਉੱਥੇ ਮੌਜੂਦ ਪੁਲਿਸ ਅਧਿਕਾਰੀ ਉਸ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਰਹੇ ਹਨ ਪਰ ਬਜਰੰਗ ਪਦਮ ਸ਼੍ਰੀ ਰੱਖ ਕੇ ਵਾਪਸ ਪਰਤ ਗਏ। ਇਸ ਦੌਰਾਨ ਖੇਡ ਮੰਤਰਾਲੇ ਨੇ ਕਿਹਾ ਹੈ ਕਿ ਉਹ ਬਜਰੰਗ ਨੂੰ ਇਸ ਫੈਸਲੇ ਨੂੰ ਵਾਪਸ ਲੈਣ ‘ਤੇ ਵਿਚਾਰ ਕਰਨ ਲਈ ਕਹੇਗਾ।

ਬਜਰੰਗ ਪੂਨੀਆ (Bajrang Punia) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਲਿਖਿਆ, “ਮਾਨਯੋਗ ਪ੍ਰਧਾਨ ਮੰਤਰੀ ਜੀ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ। ਤੁਸੀਂ ਦੇਸ਼ ਦੀ ਸੇਵਾ ਵਿੱਚ ਰੁੱਝੇ ਹੋਏ ਹੋ। ਤੁਹਾਡੀ ਭਾਰੀ ਰੁਝੇਵਿਆਂ ਦੇ ਵਿਚਕਾਰ, ਮੈਂ ਤੁਹਾਡਾ ਧਿਆਨ ਸਾਡੀ ਕੁਸ਼ਤੀ ਵੱਲ ਖਿੱਚਣਾ ਚਾਹੁੰਦਾ ਹਾਂ। ਇਸੇ ਸਾਲ ਜਨਵਰੀ ਮਹੀਨੇ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਇੰਚਾਰਜ ਬ੍ਰਿਜ ਭੂਸ਼ਣ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਸਨ, ਜਦੋਂ ਉਨ੍ਹਾਂ ਮਹਿਲਾ ਪਹਿਲਵਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਤਾਂ ਮੈਂ ਵੀ ਇਸ ‘ਚ ਸ਼ਾਮਲ ਹੋ ਗਿਆ।

ਅੰਦੋਲਨਕਾਰੀ ਪਹਿਲਵਾਨ ਜਨਵਰੀ ਵਿੱਚ ਆਪਣੇ ਘਰਾਂ ਨੂੰ ਪਰਤ ਗਏ ਜਦੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਠੋਸ ਕਾਰਵਾਈ ਕਰਨ ਲਈ ਕਿਹਾ ਗਿਆ। ਪਰ ਤਿੰਨ ਮਹੀਨੇ ਬੀਤ ਜਾਣ ‘ਤੇ ਵੀ ਜਦੋਂ ਬ੍ਰਿਜਭੂਸ਼ਣ ਖਿਲਾਫ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ ਤਾਂ ਅਪ੍ਰੈਲ ਦੇ ਮਹੀਨੇ ਅਸੀਂ ਪਹਿਲਵਾਨਾਂ ਨੇ ਫਿਰ ਸੜਕਾਂ ‘ਤੇ ਆ ਕੇ ਪ੍ਰਦਰਸ਼ਨ ਕੀਤਾ ਤਾਂ ਕਿ ਦਿੱਲੀ ਪੁਲਿਸ ਘੱਟੋ-ਘੱਟ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰੇ ਪਰ ਫਿਰ ਵੀ ਗੱਲ ਨਹੀਂ ਬਣੀ। ਬਾਅਦ ‘ਚ ਇਸ ਲਈ ਸਾਨੂੰ ਅਦਾਲਤ ਜਾਣਾ ਪਿਆ, ਜਾ ਕੇ ਐਫਆਈਆਰ ਦਰਜ ਕਰਵਾਉਣੀ ਪਈ। ਜਨਵਰੀ ‘ਚ ਸ਼ਿਕਾਇਤਕਰਤਾ ਮਹਿਲਾ ਪਹਿਲਵਾਨਾਂ ਦੀ ਗਿਣਤੀ 19 ਸੀ, ਜੋ ਅਪ੍ਰੈਲ ਤੱਕ ਘੱਟ ਕੇ 7 ‘ਤੇ ਆ ਗਈ, ਯਾਨੀ ਇਨ੍ਹਾਂ ਤਿੰਨ ਮਹੀਨਿਆਂ ‘ਚ ਬ੍ਰਿਜ ਭੂਸ਼ਣ ਸਿੰਘ ਨੇ ਆਪਣੀ ਤਾਕਤ ਦੇ ਦਮ ‘ਤੇ ਇਨਸਾਫ ਦੀ ਲੜਾਈ ‘ਚ 12 ਮਹਿਲਾ ਪਹਿਲਵਾਨਾਂ ਨੂੰ ਪਿੱਛੇ ਹਟਾ ਦਿੱਤਾ।

ਇਹ ਅੰਦੋਲਨ 40 ਦਿਨਾਂ ਤੱਕ ਚੱਲਿਆ। ਇਨ੍ਹਾਂ 40 ਦਿਨਾਂ ਵਿੱਚ ਇੱਕ ਮਹਿਲਾ ਪਹਿਲਵਾਨ ਹੋਰ ਪਿੱਛੇ ਹਟ ਗਈ। ਸਾਡੇ ਸਾਰਿਆਂ ‘ਤੇ ਬਹੁਤ ਦਬਾਅ ਸੀ। ਸਾਡੇ ਵਿਰੋਧ ਸਥਾਨ ਦੀ ਭੰਨਤੋੜ ਕੀਤੀ ਗਈ ਅਤੇ ਸਾਨੂੰ ਦਿੱਲੀ ਤੋਂ ਬਾਹਰ ਭਜਾ ਦਿੱਤਾ ਗਿਆ ਅਤੇ ਸਾਡੇ ਪ੍ਰਦਰਸ਼ਨ ‘ਤੇ ਪਾਬੰਦੀ ਲਗਾ ਦਿੱਤੀ ਗਈ। ਜਦੋਂ ਇਹ ਵਾਪਰਿਆ ਤਾਂ ਸਾਨੂੰ ਕੁਝ ਨਹੀਂ ਪਤਾ ਸੀ ਕਿ ਕੀ ਕਰਨਾ ਹੈ। ਇਸ ਲਈ ਅਸੀਂ ਆਪਣੇ ਮੈਡਲ ਗੰਗਾ ਵਿੱਚ ਵਹਾਉਣ ਬਾਰੇ ਸੋਚਿਆ। ਜਦੋਂ ਅਸੀਂ ਉੱਥੇ ਗਏ ਤਾਂ ਸਾਡੇ ਕੋਚ ਸਾਹਿਬਾਨ ਅਤੇ ਕਿਸਾਨਾਂ ਨੇ ਸਾਨੂੰ ਅਜਿਹਾ ਨਹੀਂ ਕਰਨ ਦਿੱਤਾ। ਉਸੇ ਸਮੇਂ ਤੁਹਾਡੇ ਇਕ ਜ਼ਿੰਮੇਵਾਰ ਮੰਤਰੀ ਦਾ ਫੋਨ ਆਇਆ ਅਤੇ ਸਾਨੂੰ ਕਿਹਾ ਗਿਆ ਕਿ ਵਾਪਸ ਆ ਜਾਓ, ਸਾਡੇ ਨਾਲ ਇਨਸਾਫ ਕੀਤਾ ਜਾਵੇਗਾ। ਇਸ ਦੌਰਾਨ ਅਸੀਂ ਆਪਣੇ ਗ੍ਰਹਿ ਮੰਤਰੀ ਨੂੰ ਵੀ ਮਿਲੇ, ਜਿਸ ਵਿੱਚ ਉਨ੍ਹਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਵਿੱਚ ਸਹਿਯੋਗ ਦੇਣਗੇ ਅਤੇ ਬ੍ਰਿਜ ਭੂਸ਼ਣ, ਉਸਦੇ ਪਰਿਵਾਰ ਅਤੇ ਉਸਦੇ ਸਾਥੀਆਂ ਨੂੰ ਕੁਸ਼ਤੀ ਫੈਡਰੇਸ਼ਨ ਵਿੱਚੋਂ ਕੱਢ ਦੇਣਗੇ। ਅਸੀਂ ਉਨ੍ਹਾਂ ਦੀ ਸਲਾਹ ਮੰਨ ਲਈ ਅਤੇ ਸੜਕਾਂ ‘ਤੇ ਆ ਕੇ ਆਪਣਾ ਅੰਦੋਲਨ ਖਤਮ ਕਰ ਦਿੱਤਾ, ਕਿਉਂਕਿ ਸਰਕਾਰ ਕੁਸ਼ਤੀ ਸੰਘ ਦਾ ਹੱਲ ਕਰੇਗੀ ਅਤੇ ਅਦਾਲਤ ‘ਚ ਇਨਸਾਫ਼ ਦੀ ਲੜਾਈ ਲੜੇਗੀ, ਇਹ ਦੋਵੇਂ ਗੱਲਾਂ ਸਾਨੂੰ ਤਰਕਸੰਗਤ ਲੱਗੀਆਂ।

ਪਰ 21 ਦਸੰਬਰ ਨੂੰ ਹੋਈਆਂ ਕੁਸ਼ਤੀ ਸੰਘ ਦੀਆਂ ਚੋਣਾਂ ਵਿੱਚ ਬ੍ਰਿਜਭੂਸ਼ਣ ਨੇ ਇੱਕ ਵਾਰ ਫਿਰ ਜਿੱਤ ਦਰਜ ਕੀਤੀ ਹੈ। ਉਸ ਨੇ ਬਿਆਨ ਦਿੱਤਾ ਕਿ “ਇੱਥੇ ਦਬਦਬਾ ਹੈ ਅਤੇ ਦਬਦਬਾ ਰਹੇਗਾ.” ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਵਿਅਕਤੀ ਫਿਰ ਖੁੱਲ੍ਹੇਆਮ ਕੁਸ਼ਤੀ ਦਾ ਪ੍ਰਬੰਧਨ ਕਰਨ ਵਾਲੇ ਸਰੀਰ ‘ਤੇ ਆਪਣੇ ਦਬਦਬੇ ਦਾ ਦਾਅਵਾ ਕਰ ਰਿਹਾ ਸੀ। ਇਸੇ ਮਾਨਸਿਕ ਦਬਾਅ ਹੇਠ ਓਲੰਪਿਕ ਤਮਗਾ ਜਿੱਤਣ ਵਾਲੀ ਇਕਲੌਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ। ਅਸੀਂ ਸਾਰਿਆਂ ਨੇ ਰੋਂਦੇ ਹੋਏ ਰਾਤ ਕੱਟੀ। ਸਮਝ ਨਹੀਂ ਆ ਰਹੀ ਸੀ ਕਿ ਕਿੱਥੇ ਜਾਵਾਂ, ਕੀ ਕਰੀਏ ਅਤੇ ਕਿਵੇਂ ਰਹਿਣਾ ਹੈ। ਸਰਕਾਰ ਅਤੇ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ। ਕੀ ਮੈਂ ਇਸ ਇੱਜ਼ਤ ਦੇ ਬੋਝ ਹੇਠ ਦਮ ਘੁੱਟਦਾ ਰਹਾਂ?

ਸਾਲ 2019 ਵਿੱਚ, ਮੈਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਖੇਲ ਰਤਨ ਅਤੇ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਜਦੋਂ ਮੈਨੂੰ ਇਹ ਸਨਮਾਨ ਮਿਲਿਆ ਤਾਂ ਮੈਂ ਬਹੁਤ ਖੁਸ਼ ਸੀ। ਲੱਗਦਾ ਸੀ ਕਿ ਜ਼ਿੰਦਗੀ ਸਫ਼ਲ ਹੋ ਗਈ ਸੀ। ਪਰ ਅੱਜ ਮੈਂ ਉਸ ਤੋਂ ਵੀ ਵੱਧ ਦੁਖੀ ਹਾਂ ਅਤੇ ਇਹ ਸਨਮਾਨ ਮੈਨੂੰ ਦੁਖੀ ਕਰ ਰਹੇ ਹਨ। ਸਿਰਫ਼ ਇੱਕ ਕਾਰਨ ਹੈ, ਜਿਸ ਕੁਸ਼ਤੀ ਵਿੱਚ ਸਾਨੂੰ ਇਹ ਸਨਮਾਨ ਮਿਲਦਾ ਹੈ, ਸਾਡੀਆਂ ਸਾਥੀ ਮਹਿਲਾ ਪਹਿਲਵਾਨਾਂ ਨੂੰ ਆਪਣੀ ਸੁਰੱਖਿਆ ਲਈ ਕੁਸ਼ਤੀ ਛੱਡਣੀ ਪੈਂਦੀ ਹੈ। ਖੇਡਾਂ ਨੇ ਸਾਡੀਆਂ ਮਹਿਲਾ ਖਿਡਾਰਨਾਂ ਦੇ ਜੀਵਨ ਵਿੱਚ ਬਹੁਤ ਬਦਲਾਅ ਲਿਆਂਦਾ ਹੈ। ਪਹਿਲਾਂ ਪਿੰਡਾਂ ਵਿੱਚ ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਕਿ ਪੇਂਡੂ ਖੇਤਾਂ ਵਿੱਚ ਮੁੰਡੇ-ਕੁੜੀਆਂ ਇਕੱਠੇ ਖੇਡਦੇ ਨਜ਼ਰ ਆਉਣਗੇ। ਪਰ ਪਹਿਲੀ ਪੀੜ੍ਹੀ ਦੀਆਂ ਮਹਿਲਾ ਖਿਡਾਰਨਾਂ ਦੀ ਹਿੰਮਤ ਕਾਰਨ ਅਜਿਹਾ ਹੋ ਸਕਿਆ। ਤੁਸੀਂ ਹਰ ਪਿੰਡ ਵਿਚ ਕੁੜੀਆਂ ਨੂੰ ਖੇਡਦੇ ਦੇਖੋਂਗੇ ਅਤੇ ਉਹ ਖੇਡਣ ਲਈ ਦੇਸ਼-ਵਿਦੇਸ਼ ਵਿਚ ਵੀ ਜਾ ਰਹੀਆਂ ਹਨ।

ਪਰ ਜਿਨ੍ਹਾਂ ਨੇ ਦਬਦਬਾ ਕਾਇਮ ਕੀਤਾ ਹੈ ਜਾਂ ਕਾਇਮ ਰਹੇਗਾ, ਉਨ੍ਹਾਂ ਦਾ ਪਰਛਾਵਾਂ ਵੀ ਮਹਿਲਾ ਖਿਡਾਰਨਾਂ ਨੂੰ ਡਰਾਉਂਦਾ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਮੁੜ ਕਾਬਜ਼ ਹੋ ਗਏ ਹਨ, ਉਨ੍ਹਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰਾਂ ਵਾਲੀ ਫੋਟੋ ਤੁਹਾਡੇ ਤੱਕ ਜ਼ਰੂਰ ਪਹੁੰਚੀ ਹੋਵੇਗੀ। ਬੇਟੀ ਬਚਾਓ ਬੇਟੀ ਪੜ੍ਹਾਓ ਦੀ ਬ੍ਰਾਂਡ ਅੰਬੈਸਡਰ ਬਣਨ ਵਾਲੀਆਂ ਬੇਟੀਆਂ ਨੂੰ ਅਜਿਹੀ ਸਥਿਤੀ ‘ਚ ਪਾ ਦਿੱਤਾ ਗਿਆ ਕਿ ਉਨ੍ਹਾਂ ਨੂੰ ਆਪਣੀ ਖੇਡ ਤੋਂ ਪਿੱਛੇ ਹਟਣਾ ਪਿਆ। ਅਸੀਂ “ਸਤਿਕਾਰਯੋਗ” ਪਹਿਲਵਾਨ ਕੁਝ ਨਹੀਂ ਕਰ ਸਕੇ। ਮਹਿਲਾ ਪਹਿਲਵਾਨਾਂ ਦੇ ਅਪਮਾਨ ਤੋਂ ਬਾਅਦ ਮੈਂ “ਸਤਿਕਾਰ” ਵਾਲੀ ਜ਼ਿੰਦਗੀ ਜੀਅ ਨਹੀਂ ਸਕਾਂਗਾ । ਇਹੋ ਜਿਹੀ ਜ਼ਿੰਦਗੀ ਮੈਨੂੰ (Bajrang Punia) ਸਾਰੀ ਉਮਰ ਤੜਫ਼ਾਉਂਦੀ ਰਹੇਗੀ। ਇਸ ਲਈ ਮੈਂ ਤੁਹਾਨੂੰ ਇਹ “ਸਨਮਾਨ” ਵਾਪਸ ਕਰ ਰਿਹਾ ਹਾਂ।

The post ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੇ ਵਿਰੋਧ ‘ਚ ਬਜਰੰਗ ਪੂਨੀਆ ਨੇ ਪਦਮਸ਼੍ਰੀ ਪੁਰਸਕਾਰ ਕੀਤਾ ਵਾਪਸ, ਫੁੱਟਪਾਥ ‘ਤੇ ਰੱਖ ਕੇ ਵਾਪਸ ਪਰਤੇ appeared first on TheUnmute.com - Punjabi News.

Tags:
  • bajrang-punia
  • breaking-news
  • indian-wrestling-federation
  • latest-news
  • news
  • padma-shri-award
  • punjab-news
  • sports
  • wrestling-association

ਜਲੰਧਰ ਦੇ ਜੰਡਿਆਲਾ ਨੇੜੇ ਪੁਲਿਸ ਤੇ ਬਦਮਾਸ਼ ਵਿਚਾਲੇ ਕਥਿਤ ਮੁਕਾਬਲਾ

Friday 22 December 2023 01:49 PM UTC+00 | Tags: breaking-news encounter gangster jalandhar jalandhar-police jandiala-police news police-encounter

ਚੰਡੀਗੜ੍ਹ, 22 ਦਸੰਬਰ 2023: ਪੰਜਾਬ ‘ਚ ਇੱਕ ਹੋਰ ਕਥਿਤ ਪੁਲਿਸ ਮੁਕਾਬਲੇ (Encounter) ਦੀ ਖ਼ਬਰ ਸਾਹਮਣੇ ਹੈ | ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਪਿੰਡ ਜੰਡਿਆਲਾ ਨੇੜੇ ਪੁਲਿਸ ਦੀ ਕਥਿਤ ਬਦਮਾਸ਼ ਨਾਲ 'ਚ ਕਥਿਤ ਮੁੱਠਭੇੜ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇਕ ਬਦਮਾਸ਼ ਦੇ ਗੋਲੀਆਂ ਲੱਗੀਆਂ ਹਨ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਥਿਤ ਬਦਮਾਸ਼ ਨੇ ਕੁਝ ਦਿਨ ਪਹਿਲਾਂ ਇੱਕ ਟਰੈਵਲ ਏਜੰਟ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਨੌਜਵਾਨ ਦੀ ਪਛਾਣ ਦਵਿੰਦਰ ਵਜੋਂ ਹੋਈ ਹੈ।

The post ਜਲੰਧਰ ਦੇ ਜੰਡਿਆਲਾ ਨੇੜੇ ਪੁਲਿਸ ਤੇ ਬਦਮਾਸ਼ ਵਿਚਾਲੇ ਕਥਿਤ ਮੁਕਾਬਲਾ appeared first on TheUnmute.com - Punjabi News.

Tags:
  • breaking-news
  • encounter
  • gangster
  • jalandhar
  • jalandhar-police
  • jandiala-police
  • news
  • police-encounter

ਚੰਡੀਗੜ੍ਹ, 22 ਦਸੰਬਰ 2023: ਸੂਬੇ ਵਿੱਚ ਰੁਜ਼ਗਾਰ ਪੈਦਾ ਕਰਨ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਸਕੀਮਾਂ ਤਹਿਤ ਕਰਜ਼ਿਆਂ (loans) ਦੀ ਵੰਡ ‘ਤੇ ਬੈਂਕਾਂ ਨੂੰ ਪੂਰਾ ਜ਼ੋਰ ਲਾਉਣ ਦੀ ਹਦਾਇਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਅਤੇ ਸਟੇਟ ਲੈਵਲ ਬੈਂਕਰਜ਼ ਕਮੇਟੀ (ਐਸ.ਐਲ.ਬੀ.ਸੀ) ਵਿੱਚ ਸ਼ਾਮਿਲ ਹੋਰ ਬੈਂਕਾਂ ਨੂੰ ਮਾਰਚ 2024 ਤੱਕ ਸੂਬੇ ਵਿੱਚ ਸਟਾਰਟਅੱਪਸ ਲਈ ਮੁਦਰਾ ਅਤੇ ਹੋਰ ਕਰਜ਼ਿਆਂ ਦੀ ਵੰਡ ਦੇ ਮਿਥੇ ਗਏ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਇੰਨ੍ਹਾਂ ਕਰਜਿਆਂ ਦੀ ਵੰਡ ਮੌਕੇ ਸੂਬੇ ਵਿੱਚ ਐਸ.ਸੀ/ਐਸ.ਟੀ ਭਾਈਚਾਰਿਆਂ ਅਤੇ ਔਰਤਾਂ ਦੇ ਸਸ਼ਕਤੀਕਰਨ, ਨੌਜਵਾਨਾਂ ਦੁਆਰਾ ਸ਼ੁਰੂ ਕੀਤੇ ਗਏ ਸਟਾਰਟਅੱਪ, ਅਤੇ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗਾਂ ਦੀ ਮਜ਼ਬੂਤੀ ਤੇ ਕੇਂਦਰਿਤ ਯੋਜਨਾਵਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।

ਪੰਜਾਬ ਦੇ ਵਿੱਤ ਮੰਤਰੀ, ਜੋ ਅੱਜ ਇੱਥੇ ਪੰਜਾਬ ਭਵਨ ਵਿਖੇ ਰਾਜ ਸਭਾ ਦੇ ਮੈਂਬਰ ਅਤੇ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਲੀਡ ਬੈਂਕ ਪੀ.ਐਨ.ਬੀ ਅਤੇ ਹੋਰ ਬੈਂਕਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਹ ਮੀਟਿੰਗ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ.ਐਮ.ਐਮ.ਵਾਈ), ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀ.ਐਮ.ਈ.ਜੀ.ਪੀ), ਅਤੇ ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ ਆਦਿ ਦੇ ਤਹਿਤ ਸਵੈ-ਰੁਜ਼ਗਾਰ ਅਤੇ ਸਟਾਰਟਅੱਪ ਲਈ ਇਹਨਾਂ ਬੈਂਕਾਂ ਦੁਆਰਾ ਦਿੱਤੇ ਗਏ ਕਰਜ਼ਿਆਂ ਦੀ ਮਾਤਰਾ ਦਾ ਪਤਾ ਲਗਾਉਣ ਲਈ ਬੁਲਾਈ ਗਈ ਸੀ। ਇੰਨ੍ਹਾਂ ਯੋਜਨਾਵਾਂ ਤਹਿਤ ਰਾਸ਼ਟਰੀਕ੍ਰਿਤ ਬੈਂਕਾਂ ਵੱਲੋਂ ਨੌਜਵਾਨ ਉੱਦਮੀਆਂ ਨੂੰ 50,000 ਤੋਂ 2 ਕਰੋੜ ਰੁਪਏ ਤੱਕ ਦੇ ਕਰਜੇ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਦਯੋਗ ਅਤੇ ਵਣਜ ਵਿਭਾਗ ਨੇ ਆਈ.ਟੀ.ਆਈ ਪਾਸ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦੇ ਛੋਟੇ ਪ੍ਰੋਜੈਕਟਾਂ ਲਈ ਕਰਜ਼ੇ (loans) ਦੀ ਵੰਡ ਨੂੰ ਉਤਸ਼ਾਹਿਤ ਕਰਨ ਲਈ ਬੈਂਕਾਂ ਨੂੰ ਇੱਕ ਅਰਧ-ਸਰਕਾਰੀ (ਡੀ.ਓ) ਪੱਤਰ ਲਿਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬੈਂਕਾਂ ਨੂੰ ਭੇਜੇ ਗਏ ਆਈ.ਟੀ.ਆਈ. ਦੇ ਵਿਦਿਆਰਥੀਆਂ ਦੇ 623 ਕੇਸਾਂ ਵਿਰੁੱਧ ਸਿਰਫ਼ 52 ਕੇਸਾਂ ਨੂੰ ਹੀ ਮਨਜ਼ੂਰੀ ਦਿੱਤੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਬੈਂਕ ਜਲਦੀ ਹੀ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਲਈ ਜਲਦੀ ਹੀ ਉਨ੍ਹਾਂ ਨਾਲ ਇੱਕ ਹੋਰ ਮੀਟਿੰਗ ਕਰਨਗੇ।

ਇਸ ਦੌਰਾਨ ਵਿਕਰਮਜੀਤ ਸਿੰਘ ਸਾਹਨੀ ਨੇ ਬੈਂਕਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀ.ਐੱਮ.ਐੱਮ.ਵਾਈ.) ਦੀਆਂ ਤਿੰਨੋਂ ਤਿੰਨੋਂ ਸ਼ਿਸ਼ੂ, ਕਿਸ਼ੋਰ ਅਤੇ ਤਰੁਣ ਸਕੀਮਾਂ ਤਹਿਤ ਕਰਜ਼ੇ ਵੰਡਣ ਲਈ ਜੋਰ ਦਿੰਦਿਆਂ ਕਿਹਾ ਕਿ ਉਹ ਸਿਰਫ ਛੋਟੇ ਕਰਜ਼ਿਆਂ ਤੱਕ ਹੀ ਸੀਮਤ ਨਾ ਰਹਿਣ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਨੌਜਵਾਨਾਂ ਨੂੰ ਇਹ ਕਰਜ਼ੇ ਦੇਣ ਵਿੱਚ ਕੋਈ ਕਮੀਆਂ ਹਨ ਤਾਂ ਲੋੜ ਪੈਣ 'ਤੇ ਉਹ ਦਖਲ ਦੇਣਗੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਪੂਰੀ ਵਾਹ ਲਾ ਰਹੀ ਹੈ ਅਤੇ ਨੌਜਵਾਨਾਂ ਨੂੰ ਹੁਨਰਮੰਦ ਕਰਨ, ਕਿਸਾਨਾਂ ਨੂੰ ਮਜ਼ਬੂਤ ਕਰਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਵੱਖ-ਵੱਖ ਬੈਂਕਾਂ ਦੀਆਂ ਲਗਭਗ 6300 ਬ੍ਰਾਂਚਾਂ ਹਨ ਅਤੇ ਜੇਕਰ ਹਰੇਕ ਸ਼ਾਖਾ ਵੱਖ-ਵੱਖ ਸਕੀਮਾਂ ਅਧੀਨ ਘੱਟੋ-ਘੱਟ 5 ਕਰਜੇ ਦੇ ਕੇਸ ਪਾਸ ਕਰਦੀ ਹੈ ਤਾਂ ਇਸ ਨਾਲ ਰਾਜ ਦੇ 30,000 ਤੋਂ ਵੱਧ ਨੌਜਵਾਨਾਂ ਦੇ ਭਵਿੱਖ ਨੂੰ ਉਜਵਲ ਕਰਨ ਵਿੱਚ ਮਦਦ ਮਿਲੇਗੀ।

ਇਸ ਤੋਂ ਪਹਿਲਾਂ, ਪੀ.ਐੱਮ.ਐੱਮ.ਵਾਈ., ਪੀ.ਐੱਮ.ਈ.ਜੀ.ਪੀ., ਐੱਸ.ਸੀ./ਐੱਸ.ਟੀ. ਅਤੇ/ਜਾਂ ਮਹਿਲਾ ਉੱਦਮੀਆਂ ਦੀ ਵਿੱਤੀ ਸਹਾਇਤਾ ਲਈ ਸਟੈਂਡ-ਅੱਪ ਇੰਡੀਆ ਸਕੀਮ, ‘ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੇ ਤਹਿਤ ਵਿੱਤੀ ਸਹੂਲਤ' ਲਈ ਕੇਂਦਰੀ ਸੈਕਟਰ ਯੋਜਨਾ’, ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਸਕੀਮ, ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ, ਅਤੇ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮਾ ਨਿਰਭਰ ਨਿਧੀ ਆਦਿ ਦੇ ਤਹਿਤ ਬੈਂਕਾਂ ਦੁਆਰਾ ਦਿੱਤੇ ਗਏ ਕਰਜ਼ਿਆਂ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕਰਨ ਲਈ ਇੱਕ ਪਾਵਰਪੁਆਇੰਟ ਪੇਸ਼ਕਾਰੀ ਕੀਤੀ ਗਈ।

ਮੀਟਿੰਗ ਵਿੱਚ ਵਿੱਤ, ਖੇਤੀਬਾੜੀ ਅਤੇ ਕਿਸਾਨ ਭਲਾਈ, ਬਾਗਬਾਨੀ, ਉਦਯੋਗ ਅਤੇ ਵਣਜ, ਪਸ਼ੂ ਪਾਲਣ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਲੈਵਲ ਬੈਂਕਰਜ਼ ਕਮੇਟੀ ਵਿੱਚ ਸ਼ਾਮਿਲ ਹੋਰ ਬੈਂਕਾਂ ਦੇ ਸੀਨੀਅਰ ਨੁਮਾਇੰਦੇ ਹਾਜ਼ਰ ਸਨ।

The post ਹਰਪਾਲ ਚੀਮਾਂ ਵੱਲੋਂ ਬੈਂਕਾਂ ਨੂੰ ਰੁਜ਼ਗਾਰ ਤੇ ਉੱਦਮਤਾ ਨੂੰ ਹੁਲਾਰਾ ਦੇਣ ਵਾਲੀਆਂ ਸਕੀਮਾਂ ਤਹਿਤ ਕਰਜ਼ਿਆਂ ਦੀ ਵੰਡ ‘ਤੇ ਪੂਰਾ ਜ਼ੋਰ ਲਾਉਣ ਦੇ ਨਿਰਦੇਸ਼ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • entrepreneurship
  • harpal-cheema
  • harpal-singh-cheema
  • latest-news
  • loans
  • news
  • punjab
  • punjabi-news
  • the-unmute-breaking-news

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸਿੱਧਵਾਂ ਬ੍ਰਾਂਚ ਨੂੰ 21 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰਖਦਿਆਂ ਹੋਇਆਂ ਸਿੱਧਵਾਂ ਬ੍ਰਾਂਚ, ਜੋ ਸਰਹਿੰਦ ਨਹਿਰ (Sirhind canal) ਵਿੱਚੋਂ ਨਿਕਲਦੀ ਹੈ, ਉਤੇ ਪੁਲਾਂ ਦੀ ਉਸਾਰੀ ਦੇ ਕੰਮਾਂ ਨੂੰ ਕਰਵਾਉਣ ਲਈ 21 ਦਸੰਬਰ, 2023 ਤੋਂ 10 ਜਨਵਰੀ 2024 ਤੱਕ (ਦੋਵੇਂ ਦਿਨਾਂ ਸਮੇਤ) 21 ਦਿਨਾਂ ਦੀ ਬੰਦੀ ਹੋਵੇਗੀ।

ਇਹ ਹੁਕਮ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ (ਐਕਟ 8 ਆਫ਼ 1873) ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਜਾਰੀ ਕੀਤੇ ਹਨ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

The post ਸਰਹਿੰਦ ਨਹਿਰ ‘ਚੋਂ ਨਿਕਲਦੀ ਸਿੱਧਵਾਂ ਬ੍ਰਾਂਚ 21 ਦਿਨਾਂ ਲਈ ਬੰਦ ਰਹੇਗੀ appeared first on TheUnmute.com - Punjabi News.

Tags:
  • breaking-news
  • news
  • sidhwan
  • sirhind-canal

ਚੰਡੀਗੜ੍ਹ, 22 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਲਈ ਇੱਕ ਕਾਇਆਕਲਪੀ ਅਧਿਆਏ ਦੀ ਨਿਸ਼ਾਨਦੇਹੀ ਕਰਦਿਆਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਏਡਜ਼ (AIDS)  ਕੰਟਰੋਲ ਸੋਸਾਇਟੀ (ਪੀ.ਐਸ.ਏ.ਸੀ.ਐਸ.) ਦੀਆਂ ਦੋ ਮਹੱਤਵਪੂਰਨ ਰਿਪੋਰਟਾਂ ਜਾਰੀ ਕੀਤੀਆਂ, ਜਿਸ ਵਿੱਚ '' ਸਾਲਾਨਾ ਰਿਪੋਰਟ 2022-23'' ਅਤੇ '' ਪ੍ਰੀਖਿਆ ਦੀ ਸੁਰੱਖਿਆ ਨੂੰ ਵਧਾਉਣ ਅਤੇ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਲਈ ਬਲਾਕਚੈਨ ਟੈਕਨਾਲੋਜੀ ਦੀ ਵਰਤੋਂ'' , ਸ਼ਾਮਲ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਪਣੀ ਸਾਲਾਨਾ ਰਿਪੋਰਟ 2022-23 ਵਿੱਚ, ਪੀਐਸਏਸੀਐਸ ਨੇ ਐੱਚਆਈਵੀ/ਏਡਜ਼ (AIDS) ਨੂੰ ਕੰਟਰੋਲ ਕਰਨ ਵਿੱਚ ਆਪਣੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਵਿੱਚ ਡਵੀਜਨਾ: ਬੁਨਿਆਦੀ ਸੇਵਾਵਾਂ, ਖੂਨ ਚੜ੍ਹਾਉਣ ਸਬੰਧੀ ਸੇਵਾਵਾਂ, ਦੇਖਭਾਲ, ਸਹਾਇਤਾ ਅਤੇ ਇਲਾਜ, ਜਾਣਕਾਰੀ, ਸਿੱਖਿਆ ਅਤੇ ਸੰਚਾਰ, ਲੈਬ ਸੇਵਾਵਾਂ, ਰਣਨੀਤਕ ਜਾਣਕਾਰੀ, ਅਤੇ ਟਾਰਗੈਟਡ ਇੰਟਰਵੈਂਸ਼ਨਜ਼ ਸ਼ਾਮਲ ਹਨ, ਵੱਲੋਂ ਸ਼ਲਾਘਾਯੋਗ ਯੋਗਦਾਨ ਪਾਇਆ ਗਿਆ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੇ ਇਮਤਿਹਾਨਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਨੂੰ ਰੋਕਣ ਸਬੰਧੀ ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਐਜੂਬਲਾਕ ਪ੍ਰੋ ਵੀ ਪੇਸ਼ ਕੀਤਾ ।

"ਇਸ ਮਹੱਤਵਪੂਰਨ ਹੱਲ ਦਾ ਉਦੇਸ਼ ਸਰਕਾਰੀ ਪ੍ਰੀਖਿਆ ਪ੍ਰਸ਼ਾਸਨ ਵਿੱਚ ਕ੍ਰਾਂਤੀ ਲਿਆਉਣਾ, ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਅਖੰਡਤਾ ਅਤੇ ਜਨਤਕ ਨਿਵੇਸ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਇਸ ਤਕਨੀਕ ਨੂੰ ਪਾਰਦਰਸ਼ੀ ਭਰਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਹੋਰ ਵਿਭਾਗਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਸਮਾਜ ਦੀ ਬਿਹਤਰੀ ਲਈ ਨਵੀਨਤਮ ਹੱਲ ਅਤੇ ਪ੍ਰੋਗਰਾਮ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਸ ਮੌਕੇ ਵਿਸ਼ੇਸ਼ ਸਕੱਤਰ ਹੈਲਥ ਕਮ ਪ੍ਰੋਜੈਕਟ ਡਾਇਰੈਕਟਰ ਪੀ.ਐਸ.ਏ.ਸੀ.ਐਸ ਡਾ.ਅਡੱਪਾ ਕਾਰਤਿਕ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਸ਼ਰਮਾ, ਡਾਇਰੈਕਟਰ (ਸਿਹਤ ਸੇਵਾਵਾਂ ਪੰਜਾਬ) ਡਾ: ਆਦਰਸ਼ਪਾਲ ਕੌਰ, ਪਰਿਵਾਰ ਭਲਾਈ ਵਿਭਾਗ ਦੇ ਡਾ: ਹਿਤਿੰਦਰ ਕੌਰ ਅਤੇ ਵਧੀਕ ਪ੍ਰੋਜੈਕਟ ਡਾਇਰੈਕਟਰ ਪੀ.ਐਸ.ਏ.ਸੀ.ਐਸ ਡਾ: ਬੌਬੀ ਗੁਲਾਟੀ ਆਦਿ ਹਾਜ਼ਰ ਸਨ।

The post ਸਿਹਤ ਮੰਤਰੀ ਨੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੀਆਂ ਦੋ ਅਹਿਮ ਰਿਪੋਰਟਾਂ ਕੀਤੀਆਂ ਜਾਰੀ appeared first on TheUnmute.com - Punjabi News.

Tags:
  • aids
  • breaking-news
  • health-minister
  • news
  • punjab
  • punjab-state-aids-control-society

CM ਭਗਵੰਤ ਮਾਨ ਦੀ ਸੰਗਤ ਨੂੰ ਅਪੀਲ, ਜਿੱਥੇ ਵੀ ਹੋਵੋਗੇ ਖੜ੍ਹੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ

Friday 22 December 2023 02:12 PM UTC+00 | Tags: breaking-news fatehgarh-sahib guru-gobind-singh news punjab sahibzadas shaheedi-sabha sikh

ਚੰਡੀਗੜ੍ਹ, 22 ਦਸੰਬਰ 2023: ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ਭੇਟ ਕਰਨ ਦੇ ਨਿਮਾਣੇ ਜਿਹੇ ਉਪਰਾਲੇ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸ਼ਹੀਦੀ ਸਭਾ ਦੌਰਾਨ 27 ਦਸੰਬਰ ਨੂੰ ਮਾਤਮੀ ਬਿਗਲ ਵਜਾਇਆ ਜਾਵੇਗਾ ਜਿਸ ਦੌਰਾਨ ਸੰਗਤ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰੇਗੀ।

ਅੱਜ ਇੱਥੇ ਸ਼ਹੀਦੀ ਸ਼ਭਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਸ਼ਾਸਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਸ਼ਰਧਾ ਤੇ ਸਤਿਕਾਰ ਪ੍ਰਗਟਾਉਂਦਿਆਂ ਸ਼ਹੀਦੀ ਸਭਾ ਦੌਰਾਨ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 10:10 ਵਜੇ ਤੱਕ ਮਾਤਮੀ ਬਿਗਲ ਵਜਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਦੌਰਾਨ 10 ਮਿੰਟ ਲਈ ਮਾਤਮੀ ਬਿਗਲ ਵਜਾਇਆ ਜਾਵੇਗਾ ਅਤੇ ਉਸ ਵੇਲੇ ਤੁਸੀਂ ਜਿੱਥੇ ਵੀ ਹੋਵੋਗੇ, ਖੜ੍ਹੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕੀਤਾ ਜਾਵੇ।"

ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਵਿਰਾਸਤ ਬਾਰੇ ਜਾਣੂੰ ਕਰਵਾਉਣ ਵਿਚ ਸਹਾਈ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ ਤਾਂ ਕਿ ਮਨੁੱਖੀ ਹੱਕਾਂ ਦੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ ਦਾ ਮਹੀਨਾ, ਜਿਸ ਦੌਰਾਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੂੰ ਸ਼ਹੀਦ ਕੀਤਾ ਗਿਆ ਸੀ, ਸਮੁੱਚੀ ਮਨੁੱਖਤਾ ਲਈ ਸੋਗ ਦਾ ਮਹੀਨਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ 20 ਤੋਂ 30 ਦਸੰਬਰ ਤੱਕ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਕਰਵਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸੂਬਾ ਸਰਕਾਰ ਵੱਲੋਂ ਦਸਮੇਸ਼ ਪਿਤਾ ਦੇ ਪਰਿਵਾਰ ਦੀ ਮਹਾਨ ਕੁਰਬਾਨੀ ਨੂੰ ਨਿਮਾਣੀ ਜਿਹੀ ਸ਼ਰਧਾਜਲੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨਾ ਸਿਰਫ਼ ਸਿੱਖਾਂ ਲਈ ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ ਕਿਉਂਕਿ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ 'ਤੇ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਸਿਜਦਾ ਕਰਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਵੱਲੋਂ ਛੋਟੀ ਉਮਰ ਵਿੱਚ ਮਹਾਨ ਕੁਰਬਾਨੀ ਦੇਣ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ।

ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸ਼ਭਾ ਦੀਆਂ ਤਿਆਰੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਗਤਾਂ ਲਈ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ ਤਾਂ ਕਿ ਇਸ ਪਵਿੱਤਰ ਅਸਥਾਨ ਉਤੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਸ ਸਮੁੱਚੇ ਕਾਰਜ ਦੀ ਨਿਗਰਾਨੀ ਕਰਨਗੇ ਤਾਂ ਜੋ ਸੰਗਤ ਦੀ ਸੇਵਾ ਵਿੱਚ ਕੋਈ ਕਸਰ ਬਾਕੀ ਨਾ ਰਹੇ।

ਸੰਗਤ ਦੀ ਆਮਦ ਲਈ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਕੀਤੇ ਪ੍ਰਬੰਧਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਦੂਰ-ਨੇੜੇ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਹਾਇਤਾ ਕੇਂਦਰ ਸਥਾਪਤ ਕੀਤੇ ਗਏ ਹਨ ਤਾਂ ਕਿ ਲੋੜ ਪੈਣ ਉਤੇ ਫੌਰੀ ਮਦਦ ਪਹੁੰਚਾਈ ਜਾ ਸਕੇ। ਇਸੇ ਤਰ੍ਹਾਂ ਸੰਗਤਾਂ ਦੀ ਸਹੂਲਤ ਲਈ ਸਥਾਨਕ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ 75 ਬੱਸਾਂ ਚਲਾਈਆਂ ਜਾਣਗੀਆਂ ਅਤੇ 50 ਈ-ਰਿਕਸ਼ੇ ਚਲਾਏ ਜਾਣਗੇ।

ਪਾਰਕਿੰਗ ਵਿਵਸਥਾ ਬਾਰੇ ਦੱਸਿਆ ਗਿਆ ਕਿ ਸ਼ਹੀਦੀ ਸਭਾ ਦੌਰਾਨ ਵਾਹਨਾਂ ਦੀ ਪਾਰਕਿੰਗ ਲਈ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡ ਕੇ 21 ਥਾਵਾਂ ਕਾਇਮ ਕੀਤੀਆਂ ਗਈਆਂ ਹਨ ਅਤੇ ਆਵਾਜਾਈ ਲਈ ਪੁਖਤੇ ਪ੍ਰਬੰਧਾਂ ਕੀਤੇ ਗਏ ਹਨ। ਇਸੇ ਤਰ੍ਹਾਂ ਸ਼ਰਧਾਲੂਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੈਡੀਕਲ ਕੇਂਦਰ ਵੀ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੂਚਨਾ ਕੇਂਦਰ ਵੀ ਬਣਾਏ ਗਏ ਹਨ ਤਾਂ ਕਿ ਸੰਗਤ ਲੋੜੀਂਦੀ ਜਾਣਕਾਰੀ ਹਾਸਲ ਕਰ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਸ਼ਹੀਦੀ ਸਭਾ ਦੌਰਾਨ ਲੱਖਾਂ ਸ਼ਰਧਾਲੂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਆਉਂਦੇ ਹਨ ਅਤੇ ਸ਼ਰਧਾਲੂਆਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨਾ ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਬਾਰੇ ਸੂਬਾ ਸਰਕਾਰ ਢੁਕਵੀਂ ਵਿਵਸਥਾ ਕਰ ਰਹੀ ਹੈ ਤਾਂ ਕਿ ਇਸ ਅਸਥਾਨ ਉਤੇ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

The post CM ਭਗਵੰਤ ਮਾਨ ਦੀ ਸੰਗਤ ਨੂੰ ਅਪੀਲ, ਜਿੱਥੇ ਵੀ ਹੋਵੋਗੇ ਖੜ੍ਹੇ ਹੋ ਕੇ ਅਦੁੱਤੀ ਸ਼ਹਾਦਤ ਨੂੰ ਨਮਨ ਕਰੋ appeared first on TheUnmute.com - Punjabi News.

Tags:
  • breaking-news
  • fatehgarh-sahib
  • guru-gobind-singh
  • news
  • punjab
  • sahibzadas
  • shaheedi-sabha
  • sikh

ਪਟਵਾਰੀ ਅਤੇ ਉਸ ਦਾ ਪੁੱਤ 11,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

Friday 22 December 2023 02:15 PM UTC+00 | Tags: breaking-news bribe latest-news news patwari the-unmute-breaking-news the-unmute-latest-news the-unmute-punjabi-news vigilance-bureau

ਚੰਡੀਗੜ੍ਹ, 22 ਦਸੰਬਰ 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਤਹਿਸੀਲ ਪੱਟੀ ਦੇ ਮਾਲ ਹਲਕਾ ਕੀੜੀਆਂ ਦੇ ਸੇਵਾਮੁਕਤ ਪਟਵਾਰੀ ਰਮੇਸ਼ ਚੰਦਰ ਅਤੇ ਉਸ ਦੇ ਪੁੱਤਰ ਵਿਸ਼ਾਲ ਸ਼ਰਮਾ ਨੂੰ ਦੋ ਕਿਸ਼ਤਾਂ ਵਿੱਚ 11,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ (Vigilance Bureau) ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਇਹ ਮੁਕੱਦਮਾ ਪਿੰਡ ਕੀੜੀਆਂ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਸਕੱਤਰ ਸਿੰਘ ਵੱਲੋਂ ਬਿਓਰੋ ਦੇ ਟੋਲ ਫਰੀ ਨੰਬਰ ਉੱਪਰ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਮੁਲਜ਼ਮ ਪਟਵਾਰੀ ਅਤੇ ਉਸ ਦੇ ਲੜਕੇ ਵਿਸ਼ਾਲ ਨੇ ਸ਼ਿਕਾਇਤਕਰਤਾ ਤੋਂ ਵਾਹੀਯੋਗ ਜ਼ਮੀਨ ਦੀ ਮਾਲਕੀ ਸਬੰਧੀ ਮਾਲ ਰਿਕਾਰਡ ਵਿੱਚ ਦਰੁਸਤੀ ਕਰਨ ਬਦਲੇ ਦੋ ਕਿਸ਼ਤਾਂ ਵਿੱਚ 11,000 ਰੁਪਏ ਦੀ ਰਿਸ਼ਵਤ ਲਈ ਹੈ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਨੇ ਉਸ ਦੇ ਪਿਤਾ ਦੀ ਕਰੀਬ 10 ਏਕੜ (81 ਕਨਾਲ) ਜ਼ਮੀਨ ਦੇ ਮਾਲਕੀ ਰਿਕਾਰਡ ਵਿੱਚ ਛੇੜਛਾੜ ਕਰਕੇ ਉਸਦੇ ਚਾਚੇ ਦੇ ਪੁੱਤਰਾਂ ਨੂੰ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਦੇ ਸਹਿ-ਮਾਲਕ ਬਣਾ ਦਿੱਤਾ ਸੀ। ਜਦੋਂ ਉਸ ਨੇ ਇਸ ਸਬੰਧੀ ਪਟਵਾਰੀ ਨੂੰ ਸ਼ਿਕਾਇਤ ਕੀਤੀ ਤਾਂ ਮੁਲਜ਼ਮ ਪਟਵਾਰੀ ਨੇ ਮਾਲ ਰਿਕਾਰਡ ਠੀਕ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਉਸ ਨੇ ਅੱਗੇ ਦੋਸ਼ ਲਾਇਆ ਕਿ ਦੋਸ਼ੀ ਪਟਵਾਰੀ ਨੇ ਮੌਕੇ ‘ਤੇ ਹੀ 1000 ਰੁਪਏ ਲੈ ਲਏ ਅਤੇ 10,000 ਰੁਪਏ ਹੋਰ ਰਿਸ਼ਵਤ ਵਜੋਂ ਦੇਣ ਲਈ ਕਿਹਾ।

ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਦੋਸ਼ੀ ਪਟਵਾਰੀ ਨੇ 29.09.2017 ਨੂੰ ਕਸਬਾ ਹਰੀਕੇ ਵਿਖੇ ਹਰਦੇਵ ਸਿੰਘ ਸੁਨਿਆਰੇ ਦੀ ਦੁਕਾਨ ‘ਤੇ ਆਪਣੇ ਲੜਕੇ ਵਿਸ਼ਾਲ ਸ਼ਰਮਾ ਰਾਹੀਂ 10,000 ਰੁਪਏ ਲਏ ਸਨ। ਇਹ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਉਨਾ ਦੱਸਿਆ ਕਿ ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ਪਟਵਾਰੀ ਅਤੇ ਉਸ ਦਾ ਪੁੱਤ 11,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ appeared first on TheUnmute.com - Punjabi News.

Tags:
  • breaking-news
  • bribe
  • latest-news
  • news
  • patwari
  • the-unmute-breaking-news
  • the-unmute-latest-news
  • the-unmute-punjabi-news
  • vigilance-bureau

ਐੱਸ.ਏ.ਐੱਸ. ਨਗਰ, 22 ਦਸੰਬਰ, 2023: ਜ਼ਿਲ੍ਹਾ (Mohali) ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਸਥਿਤ ਮਿਊਂਸਪਲ ਕੌਂਸਲਾਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਜਦੋਂ ਕਿਰਾਏਦਾਰ/ਨੌਕਰ/ਪੇਇੰਗ ਗੈਸਟ ਰੱਖੇਗਾ ਤਾਂ ਉਹ ਉਸ ਦਾ ਪੂਰਾ ਵੇਰਵਾ ਇੱਕ ਹਫ਼ਤੇ ਦੇ ਵਿੱਚ-ਵਿੱਚ ਨੇੜਲੇ ਪੁਲਿਸ ਥਾਣੇ ਨੂੰ ਦੇਣਾ ਯਕੀਨੀ ਬਣਾਏਗਾ। ਇਹ ਹੁਕਮ ਉਨ੍ਹਾਂ 'ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਰੱਖੇ ਹੋਏ ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਵੇਰਵਾ ਹਾਲਾਂ ਤੱਕ ਪੁਲਿਸ ਨੂੰ ਨਹੀਂ ਦਿੱਤਾ ਹੈ।

ਮਨਾਹੀ ਦੇ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ (Mohali) ਵਿੱਚ ਦੂਜੇ ਰਾਜਾਂ ਅਤੇ ਬਾਹਰਲੇ ਜ਼ਿਲ੍ਹਿਆਂ ਤੋਂ ਬਹੁਤ ਸਾਰੇ ਲੋਕ ਨੌਕਰੀ/ਕੰਮ ਕਾਰ ਵਗੈਰਾ ਕਰਨ ਲਈ ਆਉਂਦੇ ਹਨ। ਇਸ ਤੋਂ ਇਲਾਵਾ ਹੋਰ ਵਿਦਿਅਕ ਅਦਾਰਿਆਂ/ਸੰਸਥਾਵਾਂ ਵਿੱਚ ਪੜ੍ਹਾਈ ਲਈ ਦੂਜੇ ਰਾਜਾਂ ਤੋਂ ਵਿਦਿਆਰਥੀ/ਸਿਖਿਆਰਥੀ, ਵੱਖ-ਵੱਖ ਕਿੱਤਿਆਂ/ਕਾਰੋਬਾਰਾਂ ਨਾਲ ਸਬੰਧਤ ਵਿਅਕਤੀ ਬਤੌਰ ਪੇਇੰਗ ਗੈਸਟ ਅਤੇ ਕਾਲ ਸੈਂਟਰਾਂ ਵਿੱਚ ਸਰਵਿਸ ਕਰ ਰਹੇ ਕਰਮਚਾਰੀ ਵੀ ਕਿਰਾਏ 'ਤੇ ਰਹਿ ਰਹੇ ਹਨ।

ਇਨ੍ਹਾਂ ਵਿੱਚੋਂ ਕਈ ਵਿਅਕਤੀ ਨਸ਼ੇ, ਅਸਮਾਜਿਕ ਅਤੇ ਅਪਰਾਧਿਕ ਪਿਛੋਕੜ ਦੇ ਹੁੰਦੇ ਹਨ ਅਤੇ ਕਿਰਾਏ ਵਾਲੀਆਂ ਥਾਂਵਾਂ ਅਤੇ ਜਨਤਕ ਸਥਾਨਾਂ 'ਤੇ ਹੁੜਦੰਗ ਮਚਾਉਂਦੇ ਹਨ। ਮਕਾਨ ਮਾਲਕਾਂ ਵੱਲੋਂ ਇਨ੍ਹਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਕੋਲ ਦਰਜ ਨਹੀਂ ਕਰਵਾਈ ਜਾਂਦੀ ਜਿਸ ਕਰਕੇ ਅਮਨ ਤੇ ਕਾਨੂੰਨ ਦੀ ਸਥਿਤੀ ਦੇ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਹ ਹੁਕਮ 11 ਦਸੰਬਰ 2023 ਤੋਂ 10 ਫਰਵਰੀ 2024 ਤੱਕ ਲਾਗੂ ਰਹਿਣਗੇ।

The post ਮੋਹਾਲੀ: ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਨਜ਼ਦੀਕੀ ਥਾਣੇ ਨੂੰ ਦੇਣਾ ਲਾਜ਼ਮੀ appeared first on TheUnmute.com - Punjabi News.

Tags:
  • breaking-news
  • news
  • paying-guest

ਏ.ਡੀ.ਸੀ ਮੋਹਾਲੀ ਵੱਲੋਂ ਯੂਨੀਕੋਰਨ ਓਵਰਸੀਜ਼ ਸਲਿਊਸ਼ਨਜ਼, ਫਰਮ ਦਾ ਲਾਇਸੈਂਸ ਰੱਦ

Friday 22 December 2023 02:26 PM UTC+00 | Tags: adc-mohali firms-license license news unicorn-overseas-solutions

ਐਸ.ਏ.ਐਸ ਨਗਰ, 22 ਦਸੰਬਰ, 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਯੂਨੀਕੋਰਨ ਓਵਰਸੀਜ਼ ਸਲਿਊਸ਼ਨਜ਼ ਫਰਮ ਦਾ ਲਾਇਸੈਂਸ (license) ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਕੋਰਨ ਓਵਰਸੀਜ਼ ਸਲਿਊਸ਼ਨਜ਼ ਐਸ.ਸੀ.ਐਫ. ਨੰਬਰ 24, ਟਾਪ ਫਲੌਰ, ਫੇਜ਼ 10 ਮੋਹਾਲੀ ਦੇ ਮਾਲਕ ਲਲਿਤ ਸ਼ਰਮਾ ਪੁੱਤਰ ਪ੍ਰਾਨ ਨਾਥ ਸ਼ਰਮਾ ਵਾਸੀ ਮਕਾਨ ਨੰਬਰ 169 ਸੈਕਟਰ-78, ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮਾਂ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 28 ਫਰਵਰੀ 2021 ਨੂੰ ਖਤਮ ਹੋ ਚੁੱਕੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦਸਿਆ ਕਿ ਉਕਤ ਫਰਮ ਨੂੰ ਲਾਇਸੈਂਸ (license) ਰੀਨਿਊ ਕਰਵਾਉਣ ਲਈ ਐਕਟ/ਰੂਲਜ਼ ਅਨੁਸਾਰ ਦੋ ਮਹੀਨੇ ਪਹਿਲਾਂ ਦਰਖਾਸਤ ਸਮੇਤ ਸਹਿ/ਦਸਤਾਵੇਜ ਪੇਸ਼ ਨਾ ਕਰਨ ਕਰਕੇ ਲਾਇਸੈਂਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ ਸਮੇਤ ਹਾਜਰ ਹੋਣ ਲਈ ਹਦਾਇਤ ਕੀਤੀ ਗਈ ਸੀ। ਉਨ੍ਹਾ ਦਸਿਆ ਕਿ ਦਫਤਰੀ ਪਤੇ ਅਤੇ ਰਿਹਾਇਸ਼ੀ ਪਤੇ ਉਤੇ ਰਜਿਸਟਰਡ ਡਾਕ ਰਾਹੀਂ ਭੇਜਿਆ ਗਿਆ ਪੱਤਰ ਅਨਕਲੇਮਡ ਟਿੱਪਣੀ ਸਹਿਤ ਵਾਪਿਸ ਪ੍ਰਾਪਤ ਹੋਇਆ ਹੈ। ਪ੍ਰੰਤੂ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਉਕਤ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੈਂਸ ਨੰਬਰ 39/ਐਮ.ਸੀ.-2 ਮਿਤੀ 29 ਫਰਵਰੀ 2016 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ /ਫਰਮ/ਪਾਰਟਨਰਸ਼ਿਪ ਜਾਂ ਇਸਦੇ ਲਾਇਸੈਂਸੀ /ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।

The post ਏ.ਡੀ.ਸੀ ਮੋਹਾਲੀ ਵੱਲੋਂ ਯੂਨੀਕੋਰਨ ਓਵਰਸੀਜ਼ ਸਲਿਊਸ਼ਨਜ਼, ਫਰਮ ਦਾ ਲਾਇਸੈਂਸ ਰੱਦ appeared first on TheUnmute.com - Punjabi News.

Tags:
  • adc-mohali
  • firms-license
  • license
  • news
  • unicorn-overseas-solutions

ਐਸ.ਏ.ਐਸ ਨਗਰ, 21 ਦਸੰਬਰ, 2023 : ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐੱਸ ਤਿੜਕੇ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਅਧੀਨ ਵੱਖ ਵੱਖ ਨਵੀਆਂ ਫਰਮਾਂ ਜਿਵੇਂ ਕਿ ਅਡਾਇਆ ਗਲੋਬਲ ਪ੍ਰਾਇਵੇਟ ਲਿਮਿ: ਐਸ.ਸੀ.ਐਫ ਨੰਬਰ 30, ਦੂਜੀ ਮੰਜ਼ਿਲ ਫੇਜ਼ 7 ਮੋਹਾਲੀ, ਮੋਡ ਐਜੁਕੇਸ਼ਨ ਪ੍ਰਾਇਵੇਟ ਲਿਮਿ: ਕੁਆਰਕ ਸਿਟੀ ਔਰੀਟਮ ਗਰਾਊਂਡ ਫਲੋਰ ਪਲਾਟ ਨੰ. ਏ 45, ਇੰਡਸਟਰੀਅਲ ਏਰੀਆ ਫੇਜ਼ 8ਬੀ ਮੋਹਾਲੀ, ਸਿੰਡੀਕੇਟ ਕੰਸਲਟੈਂਟਸ ਪ੍ਰਾਇਵੇਟ ਲਿਮਿ: (ਓਪੀਸੀ) ਐਸ.ਸੀ.ਐਫ.63 ਦੂਜੀ ਮੰਜ਼ਿਲ ਫੇਜ਼ 5 ਮੋਹਾਲੀ, ਸਟੈਪਿੰਗ ਸਟੋਨਜ਼ ਵੀਜ਼ਾ ਸ਼ਿਲਿਊਸ਼ਨਜ਼ ਐਸ.ਸੀ.ਐਫ ਨੰ.36 ਟਾਪ ਫਲੋਰ, ਫੇਜ਼ 2 ਮੋਹਾਲੀ, ਦ ਇੰਗਲਿੰਸ਼ ਸਟਰੀਟ ਐਸ.ਸੀ.ਐਫ ਨੰ. 36, ਫੇਜ਼ 10 ਮੋਹਾਲੀ, ਮੈਸ ਫਲਾਈ ਹਾਈ ਕੰਸਲਟੇਸ਼ਨ ਐਸ.ਸੀ.ਓ ਨੰ:547 ਦੂਜੀ ਮੰਜ਼ਿਲ ਸੈਕਟਰ 70 ਮੋਹਾਲੀ, ਫੋਕਸਵੀਜ਼ਾ ਪੁਆਇੰਟ (ਓਪੀਸੀ) ਪ੍ਰਾਇਵੇਟ ਲਿਮਿ: ਐਸ.ਸੀ.ਐਫ ਨੰ.36 ਟਾਪ ਫਲੋਰ, ਫੇਜ਼ 10 ਮੋਹਾਲੀ, 7 ਕਲਰਜ਼ ਟਰੈਵਲ ਪਲੈਨਰਜ਼ ਪ੍ਰਾਇਵੇਟ ਲਿਮਿ: ਐਸ.ਸੀ.ਓ ਨੰ: 4 ਪਹਿਲੀ ਮੰਜ਼ਿਲ, ਸੈਕਟਰ 82 ਮੋਹਾਲੀ, ਸ੍ਰੀ ਕੰਸਲਟੈਂਟਸ ਐਸ.ਸੀ.ਓ ਨੰ: 56 ਕੈਬਿੰਨ ਨੰ: 1 ਪਹਿਲੀ ਮੰਜ਼ਿਲ ਨਿਊ ਸੰਨੀ ਇੰਨਕਲੇਵ ਸ਼ੋਪਿੰਗ ਕੰਪਲੈਕਸ, ਸੈਕਟਰ 125 ਨੇੜੇ ਕੇਐਫਸੀ ਖਰੜ, ਮੋਹਾਲੀ, ਪਰਫੈਕਟ ਇੰਮੀਗ੍ਰੇਸ਼ਨ ਸਲਿਊਸ਼ਨਜ਼ ਸ਼ੋਅ ਰੂਮ ਨੰ 2 ਪਹਿਲੀ ਮੰਜ਼ਿਲ, ਮੈਟਰੋ ਪਲਾਜ਼ਾ ਸਿਟੀ ਮਾਰਕਿਟ ਲੋਹਗੜ੍ਹ ਰੋਡ ਜ਼ੀਰਕਪੁਰ ਤਹਿਸੀਲੀ ਡੇਰਾਬਸੀ ਜ਼ਿਲ੍ਹਾ ਮੋਹਾਲੀ, ਸਟਾਰਵੇਜ਼ ਇੰਮੀਗ੍ਰੇਸ਼ਨ ਐਸ.ਸੀ.ਐਫ ਨੰ.53 ਸ਼ਿਵਾਲਿਕ ਪਲਾਜ਼ਾ, ਸੈਕਟਰ 127 ਲਾਂਡਰਾ ਰੋਡ ਤਹਿਸੀਲ ਖਰੜ, ਮੋਹਾਲੀ, 7 ਕਲਰਜ਼ ਐਡੁਟੈਕ ਪ੍ਰਾਇਵੇਟ ਲਿਮਿ: ਐਸ.ਸੀ.ਓ ਨੰ: 18 ਪਹਿਲੀ ਮੰਜ਼ਿਲ ਸੈਕਟਰ 82, ਜੇਐਲਪੀਐਲ, ਏਅਰਪੋਰਟ ਰੋਡ ਮੋਹਾਲੀ, ਐਰਾਗੌਨ ਐਜੁਕੇਸ਼ਨ ਕੰਸਲਟੈਂਸੀ, ਐਸ.ਸੀ.ਓ. ਨੰ: 39, ਦੂਜੀ ਮੰਜ਼ਿਲ ਸੈਕਟਰ 65 ਫੇਜ਼ 11 ਮੋਹਾਲੀ, ਸਾਂਈ ਟੂਰ ਐਂਡ ਟਰੈਵਲਜ਼, ਐਸ.ਸੀ.ਐਫ ਨੰ: 98 ਪਹਿਲੀ ਮੰਜ਼ਿਲ ਫੇਜ਼ 11 ਮੋਹਾਲੀ, ਗੇਟਵੇਅ ਸਲਿਊਸ਼ਨਜ਼ ਐਸ.ਸੀ.ਐਫ ਨੰ: 55 ਟਾਪ ਫਲੋਰ ਫੇਜ਼ 10 ਮੋਹਾਲੀ, ਫੌਰਨ ਵੀਜ਼ਾ ਕੰਸਲਟੈਂਟਸ ਬੂਥ ਨੰ: 13ਸੀ ਫੇਜ਼ 9 ਮੋਹਾਲੀ, ਵੀਐਮਐਸ ਟਰੈਵਲ ਟੈਕ ਇੰਡੀਆ ਪ੍ਰਾਇਵੇਟ ਲਿਮਿ:, ਯੂਨਿਟ ਨੰ: 2, 4 ਦੂਜੀ ਮੰਜ਼ਿਲ ਟਾਵਰ 20, ਬੈਸਟੈਕ ਬਿਜਨੈਸ ਟਾਵਰਜ਼ ਸੈਕਟਰ 66 ਮੋਹਾਲੀ, ਵੀਜ਼ਾ ਵੈਲੀ, ਬੇਸਮੈਂਟ ਹੋਟਲ 13 ਆਪੋਜਿਟ ਐਚਡੀਐਫਸੀ ਬੈਂਕ ਪਟਿਆਲਾ ਰੋਡ ਜ਼ੀਰਕਪੁਰ, ਮੋਹਾਲੀ, ਮੈਸਰਜ਼ ਸਕਾਈਐਮ ਐਜੁਕੇਸ਼ਨ, ਐਸ.ਸੀ.ਓ ਨੰ. 112, ਪਹਿਲੀ ਮੰਜ਼ਿਲ ਗਲੋਬਲ ਬਿਜਨੈਸ ਪਾਰਕ, ਜ਼ੀਰਕਪੁਰ ਮੋਹਾਲੀ ਪੰਜਾਬ 140603, ਕਰਮੈਂਟੋ ਐਸ.ਸੀ.ਐਫ ਨੰ: 97, ਦੂਜੀ ਮੰਜ਼ਿਲ ਫੇਜ਼ 11 ਮੋਹਾਲੀ, ਟਰੈਵਲ ਟ੍ਰੈਡਜ਼ ਐਸ.ਸੀ.ਐਫ ਨੰ: 56 ਪਹਿਲੀ ਮੰਜ਼ਿਲ, ਫੇਜ਼ 7 ਮੋਹਾਲੀ, ਜੇ.ਐਸ. ਇੰਟਰਨੈਸ਼ਨਲ ਟ੍ਰੇਡ ਟੈਸਟ ਐਂਡ ਟੈਕਨੀਕਲ ਟ੍ਰੇਨਿੰਗ ਸੈਂਟਰ, ਸੀ 75-76, ਇੰਡਸਟਰੀਅਲ ਫੋਕਲ ਪੁਆਇੰਟ ਚਨਾਲੋਂ ਕੁਰਾਲੀ 140109, ਮੋਹਾਲੀ, ਢਿੱਲੋਂ ਮਨੀ ਚੇਂਜਰ ਐਂਡ ਟਰੈਵਲਜ਼, ਸ਼ਾਪ ਨੰ: 4, ਨੇੜੇ ਪੂਜਾ ਗੈਸ ਸਰਵਿਸ, ਸਿਸਵਾਂ ਰੋਡ, ਕੁਰਾਲੀ, ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ, ਆਰੀਅਨ ਇੰਮੀਗ੍ਰੇਸ਼ਨ ਐਂਡ ਐਜੁਕੇਸ਼ਨ ਕੰਸਲਟੈਂਟਸ, ਸੋਅਰੂਮ ਨੰ: 43, ਪੰਜਾਬ ਮੌਡਰਨ ਕੰਪਲੈਕਸ ਫਰਨੀਚਰ ਮਾਰਕਿਟ ਬਲਟਾਣਾ ਸਬ ਤਹਿਸੀਲ ਜ਼ੀਰਕਪੁਰ ਜ਼ਿਲ੍ਹਾ ਮੋਹਾਲੀ, ਨੁਮੈਰੀਅਸ ਇੰਟਰਪਰਾਈਸਿਸ ਪ੍ਰਾਇਵੇਟ ਲਿਮਿ: ਐਸ.ਸੀ.ਓ ਨੰ: 1, ਕੈਬਿਨ ਨੰ:1 ਐਂਡ 2, ਨਿਊ ਡਿਫੈਂਸ ਕਲੋਨੀ, ਬੈਕਸਾਈਡ ਲੱਕੀ ਢਾਬਾ, ਪਟਿਆਲਾ ਰੋਡ ਜ਼ੀਰਕਪੁਰ ਤਹਿਸੀਲ ਡੇਰਾਬਸੀ ਜ਼ਿਲ੍ਹਾ ਮੋਹਾਲੀ, ਮੈਸਰਜ਼ ਵਰਲਡ ਸੈਟਲਮੈਂਟ ਕੰਸਲਟੈਂਸੀ, ਐਸ.ਸੀ.ਐਫ ਨੰ: 51 ਦੂਜੀ ਮੰਜ਼ਿਲ ਫੇਜ਼ 5 ਮੋਹਾਲੀ, ਪ੍ਰੋਪ ਮੈਸਰਜ਼ ਜੇ.ਐਸ. ਇੰਟਰਨੈਸ਼ਲ, ਵਾਰਡ ਨੰ: 6 ਪਿਛਲੇ ਪਾਸੇ ਗੋਪਾਲ ਢਾਬਾ ਸਿਸਵਾਂ ਰੋਡ ਕੁਰਾਲੀ ਜ਼ਿਲ੍ਹਾ ਮੋਹਾਲੀ, ਵੀਜ਼ਾ ਇੰਪਾਅਰ ਐਸ.ਸੀ.ਐਫ ਨੰ: 36 ਦੂਜੀ ਮੰਜ਼ਿਲ ਫੇਜ਼ 10, ਮੋਹਾਲੀ ਦੀਆਂ ਅਰਜ਼ੀਆਂ ਉਕਤ ਪ੍ਰਾਰਥੀਆਂ ਵਲੋਂ ਲਾਇਸੰਸ ਲੈਣ ਸਬੰਧੀ ਅਪਲਾਈ ਕਰਨ ਬਾਅਦ ਅਗਲੇਰੀ ਪ੍ਰਕਿਰਿਆ ਪੂਰੀ ਕਰਨ ਸਬੰਧੀ ਕੋਈ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਦਾਖਲ ਦਫ਼ਤਰ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦਰਖਾਸਤਾਂ ਤੇ ਕਾਰਵਾਈ ਕਰਦੇ ਹੋਏ ਸਮੇਤ ਸਹਿ ਪੱਤਰਾਂ, ਪੜਤਾਲ ਅਤੇ ਰਿਪੋਰਟ ਹਿੱਤ ਪੁਲਿਸ ਵਿਭਾਗ ਨੂੰ ਭੇਜਦੇ ਹੋਏ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ। ਸੀਨੀਅਰ ਕਪਤਾਨ ਪੁਲਿਸ ਵਲੋਂ ਰਿਪੋਰਟ ਦਫਤਰ ਨੂੰ ਭੇਜਦੇ ਹੋਏ ਲਿਖਿਆ ਗਿਆ ਸੀ ਕਿ ਸਾਲ 2019 ਅਤੇ ਇਸ ਤੋਂ ਪਹਿਲਾਂ ਜਿਹੜੀਆਂ ਟਰੈਵਲ ਏਜੰਸੀਆਂ ਸਬੰਧੀ ਵੈਰੀਫਿਕੇਸ਼ਨਾਂ ਦਫਤਰ ਵਿਖੇ ਭੇਜੀਆਂ ਸਨ, ਉਹ ਕਾਫੀ ਦੇਰ ਤੋਂ ਲੰਬਿਤ ਚਲੀਆਂ ਆ ਰਹੀਆਂ ਹਨ। ਪ੍ਰਾਰਥੀਆਂ ਵਲੋਂ ਇਸ ਸਬੰਧੀ ਕੋਈ ਪੈਰਵਾਈ ਨਹੀਂ ਕੀਤੀ ਗਈ ਅਤੇ ਕਈ ਪ੍ਰਾਰਥੀਆਂ ਵਲੋਂ ਆਪਣੇ ਲਾਇਸੰਸ ਦੀ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ। ਇਸ ਲਈ ਇਨ੍ਹਾਂ ਵੈਰੀਫਿਕੇਸ਼ਨਾਂ ਨੂੰ ਦਾਖਲ ਦਫਤਰ ਕੀਤਾ ਜਾਂਦਾ ਹੈ।

ਇਸ ਉਪਰੰਤ ਇਸ ਦਫਤਰ ਵਲੋਂ ਪ੍ਰਾਰਥੀਆਂ ਨੂੰ ਨੋਟਿਸ ਜਾਰੀ ਕਰਦੇ ਹੋਏ ਐਕਟ/ਰੂਲਾਂ ਅਨੁਸਾਰ ਲੰਬਿਤ ਦਸਤਾਵੇਜ਼ ਸਮੇਤ ਹਾਜ਼ਰ ਪੇਸ਼ ਹੋਣ ਲਈ ਹਦਾਇਤ ਕੀਤੀ ਗਈ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਹੈ।

ਉਕਤ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਦੀ ਰਿਪੋਰਟ ਦੇ ਆਧਾਰ ਤੇ, ਪ੍ਰਾਰਥੀਆਂ ਵੱਲੋਂ ਐਕਟ/ਰੂਲਾਂ ਅਨੁਸਾਰ ਲੰਬਿਤ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣ ਕਰਕੇ ਅਤੇ ਨਾ ਹੀ ਇਸ ਦਫਤਰ ਵਿਖੇ ਹਾਜ਼ਰ ਹੋਣ ਕਾਰਣ ਕੰਸਲਟੈਂਸੀ, ਟਰੈਵਲ ਏਜੰਸੀ, ਕੋਚਿੰਗ ਇੰਸਟੀਚਿਊਟ ਆਫ ਆਇਲਟਸ ਅਤੇ ਟਿਕਟਿੰਗ ਏਜੰਟ ਦਾ ਲਾਇਸੰਸ ਲੈਣ ਲਈ ਉਕਤ ਫਰਮ/ਕੰਪਨੀ ਵਲੋਂ ਦਿਤੀਆਂ ਦਰਖਾਸਤਾਂ ਦਾਖਲ ਦਫਤਰ ਕਰ ਦਿੱਤੀਆਂ ਗਈਆਂ ਹਨ।

The post ਮੋਹਾਲੀ: ਬਿਨੈ ਕਰਨ ਬਾਅਦ ਦਿਲਚਸਪੀ ਨਾ ਲੈਣ ਕਾਰਨ ਕੀਤੀਆਂ ਅਰਜ਼ੀਆਂ ਖ਼ਾਰਜ appeared first on TheUnmute.com - Punjabi News.

Tags:
  • breaking-news
  • latest-news
  • mohali
  • news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form