TheUnmute.com – Punjabi News: Digest for December 21, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਮੁਅੱਤਲ ਕੀਤੇ ਸੰਸਦ ਮੈਂਬਰਾਂ ਦੇ ਚੈਂਬਰ, ਲਾਬੀ ਤੇ ਗੈਲਰੀ 'ਚ ਆਉਣ 'ਤੇ ਪਾਬੰਦੀ, ਲੋਕ ਸਭਾ ਸਕੱਤਰੇਤ ਵੱਲੋਂ ਸਰਕੂਲਰ ਜਾਰੀ

Wednesday 20 December 2023 06:24 AM UTC+00 | Tags: bjp breaking-news congress jagdeep-dhankhad latest-news lok-sabha lok-sabha-secretariat news parliament. sonia-gandhi suspended-mp

ਚੰਡੀਗੜ੍ਹ, 20 ਦਸੰਬਰ 2023: ਸੰਸਦ ‘ਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੇ ਸੰਸਦ ‘ਚ ਦਾਖਲ ਹੋਣ ‘ਤੇ ਪਾਬੰਦੀ ਹੈ। ਮੰਗਲਵਾਰ (19 ਦਸੰਬਰ) ਦੇਰ ਰਾਤ ਲੋਕ ਸਭਾ (Lok Sabha) ਸਕੱਤਰੇਤ ਨੇ ਇੱਕ ਸਰਕੂਲਰ ਜਾਰੀ ਕਰਕੇ ਇਨ੍ਹਾਂ ਸੰਸਦ ਮੈਂਬਰਾਂ ਦੇ ਸੰਸਦ ਚੈਂਬਰ, ਲਾਬੀ ਅਤੇ ਗੈਲਰੀ ਵਿੱਚ ਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਵਾਲੇ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਦੇ ਖ਼ਿਲਾਫ਼ ਦਿੱਲੀ ਦੇ ਇੱਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਡਿਫੈਂਸ ਕਾਲੋਨੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਭਿਸ਼ੇਕ ਗੌਤਮ ਨਾਂ ਦੇ ਵਿਅਕਤੀ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸੰਸਦ ਮੈਂਬਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡੀਸੀਪੀ ਸਾਊਥ ਨੇ ਦੱਸਿਆ ਕਿ ਇੱਕ ਵਕੀਲ ਨੇ ਭਾਰਤ ਦੇ ਉਪ ਰਾਸ਼ਟਰਪਤੀ ਦੀ ਮਾਣਹਾਨੀ ਦੇ ਦੋਸ਼ ਵਿੱਚ ਸੰਸਦ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਬੁੱਧਵਾਰ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦਾ 13ਵਾਂ ਦਿਨ ਹੈ। ਸੰਸਦ ਦੀ ਸੁਰੱਖਿਆ ਲੈਪਸ ਮਾਮਲੇ ਅਤੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਧਿਰ ਦਾ ਹੰਗਾਮਾ ਅੱਜ ਵੀ ਜਾਰੀ ਰਹਿ ਸਕਦਾ ਹੈ। ਵਿਰੋਧੀ ਧਿਰ 13 ਦਸੰਬਰ ਨੂੰ ਸੰਸਦ ‘ਚ ਘੁਸਪੈਠ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਤੋਂ ਬਿਆਨ ਦੀ ਮੰਗ ਕਰ ਰਹੀ ਹੈ। ਹੰਗਾਮੇ ਕਾਰਨ 19 ਦਸੰਬਰ ਤੱਕ ਵਿਰੋਧੀ ਧਿਰ ਦੇ 141 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ 97 ਲੋਕ ਸਭਾ (Lok Sabha) ਅਤੇ 44 ਰਾਜ ਸਭਾ ਤੋਂ ਹਨ।

The post ਮੁਅੱਤਲ ਕੀਤੇ ਸੰਸਦ ਮੈਂਬਰਾਂ ਦੇ ਚੈਂਬਰ, ਲਾਬੀ ਤੇ ਗੈਲਰੀ ‘ਚ ਆਉਣ ‘ਤੇ ਪਾਬੰਦੀ, ਲੋਕ ਸਭਾ ਸਕੱਤਰੇਤ ਵੱਲੋਂ ਸਰਕੂਲਰ ਜਾਰੀ appeared first on TheUnmute.com - Punjabi News.

Tags:
  • bjp
  • breaking-news
  • congress
  • jagdeep-dhankhad
  • latest-news
  • lok-sabha
  • lok-sabha-secretariat
  • news
  • parliament.
  • sonia-gandhi
  • suspended-mp

ਕੇਂਦਰ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ: ਸੋਨੀਆ ਗਾਂਧੀ

Wednesday 20 December 2023 06:37 AM UTC+00 | Tags: bjp-government breaking-news central-government congress democracy india-news latest-news lok-sabha news sonia-gandhi

ਚੰਡੀਗੜ੍ਹ, 20 ਦਸੰਬਰ 2023: ਸੰਸਦ ‘ਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਭਖਦਾ ਨਜ਼ਰ ਆ ਰਿਹਾ ਹੈ | ਇਸ ਮੁੱਦੇ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Sonia Gandhi) ਨੇ ਕਿਹਾ ਕਿ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਸੰਸਦ ਮੈਂਬਰਾਂ ਨੂੰ ਮੁਅੱਤਲ ਨਹੀਂ ਕੀਤਾ ਗਿਆ ਸੀ, ਉਹ ਵੀ ਇੱਕ ਜਾਇਜ਼ ਮੰਗ ਉਠਾਉਣ ਲਈ। ਸੋਨੀਆ ਗਾਂਧੀ ਨੇ ਇਹ ਗੱਲ ਕਾਂਗਰਸ ਸੰਸਦੀ ਦਲ ਦੀ ਬੈਠਕ ‘ਚ ਕਹੀ। ਇਹ ਬੈਠਕ 20 ਦਸੰਬਰ ਯਾਨੀ ਅੱਜ ਸੰਸਦ ਦੇ ਸੰਵਿਧਾਨ ਸਭਾ ਦੇ ਸੈਂਟਰਲ ਹਾਲ ਵਿੱਚ ਹੋਈ।

ਸੋਨੀਆ ਗਾਂਧੀ (Sonia Gandhi) ਨੇ ਕਿਹਾ ਕਿ 13 ਦਸੰਬਰ ਨੂੰ ਜੋ ਹੋਇਆ ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਤੇ ਦੇਸ਼ ਨੂੰ ਸੰਬੋਧਿਤ ਕਰਨ ‘ਚ ਚਾਰ ਦਿਨ ਲੱਗ ਗਏ ਅਤੇ ਉਹ ਵੀ ਸੰਸਦ ਦੇ ਬਾਹਰ। ਅਜਿਹਾ ਕਰਕੇ ਉਨ੍ਹਾਂ ਨੇ ਸੰਸਦ ਦੀ ਮਾਣ-ਮਰਿਆਦਾ ਅਤੇ ਦੇਸ਼ ਦੇ ਲੋਕਾਂ ਪ੍ਰਤੀ ਆਪਣੀ ਆਲੋਚਨਾ ਨੂੰ ਦਰਸਾਇਆ ਹੈ।

ਦਰਅਸਲ, 14, 18 ਅਤੇ 19 ਦਸੰਬਰ ਨੂੰ 141 ਸੰਸਦ ਮੈਂਬਰਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਵਿੱਚ ਕਾਂਗਰਸ ਦੇ ਸਭ ਤੋਂ ਵੱਧ 57 ਸੰਸਦ ਮੈਂਬਰ (40 ਲੋਕ ਸਭਾ, 17 ਰਾਜ ਸਭਾ) ਸਨ। ਇਸ ਤੋਂ ਇੱਕ ਦਿਨ ਪਹਿਲਾਂ ਦਿੱਲੀ ਵਿੱਚ ਹੋਈ ਇੰਡੀਆ ਗਠਜੋੜ ਦੀ ਬੈਠਕ ਵਿੱਚ ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਉਠਾਇਆ ਗਿਆ ਸੀ। ਵਿਰੋਧੀ ਪਾਰਟੀਆਂ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਦੀ ਨਿੰਦਾ ਕੀਤੀ ਹੈ।

The post ਕੇਂਦਰ ਸਰਕਾਰ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ: ਸੋਨੀਆ ਗਾਂਧੀ appeared first on TheUnmute.com - Punjabi News.

Tags:
  • bjp-government
  • breaking-news
  • central-government
  • congress
  • democracy
  • india-news
  • latest-news
  • lok-sabha
  • news
  • sonia-gandhi

ਚੰਡੀਗੜ੍ਹ, 20 ਦਸੰਬਰ 2023: ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਇੱਕ ਸੰਸਦ ਮੈਂਬਰ ਵੱਲੋਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ | ਜਗਦੀਪ ਧਨਖੜ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬੁੱਧਵਾਰ ਨੂੰ ਐਕਸ ‘ਤੇ ਪੋਸਟ ਕੀਤਾ ਕਿ ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਫੋਨ ਕੀਤਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ (PM Modi) ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ 20 ਸਾਲਾਂ ਤੋਂ ਵੱਧ ਸਮੇਂ ਤੋਂ ਅਜਿਹੇ ਅਪਮਾਨ ਦਾ ਸਾਹਮਣਾ ਕਰ ਰਹੇ ਹਨ।

ਜਗਦੀਪ ਧਨਖੜ ਨੇ ਟਵੀਟ ‘ਚ ਕੀ ਲਿਖਿਆ?

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਟਵੀਟ ਕੀਤਾ ਕਿ ”ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦਾ ਟੈਲੀਫੋਨ ਆਇਆ। ਉਨ੍ਹਾਂ ਕੱਲ੍ਹ ਸੰਸਦ ਕੰਪਲੈਕਸ ਵਿੱਚ ਕੁਝ ਸੰਸਦ ਮੈਂਬਰਾਂ ਦੀਆਂ ਇਤਰਾਜ਼ਯੋਗ ਹਰਕਤਾਂ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਅਜਿਹੇ ਅਪਮਾਨ ਸਹਿ ਰਹੇ ਹਨ, ਪਰ ਭਾਰਤ ਦੇ ਉਪ-ਰਾਸ਼ਟਰਪਤੀ ਵਰਗੇ ਸੰਵਿਧਾਨਕ ਅਹੁਦੇ ਨਾਲ ਅਤੇ ਉਹ ਵੀ ਸੰਸਦ ਵਿੱਚ, ਅਜਿਹਾ ਹੋਣਾ ਮੰਦਭਾਗਾ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਕੁਝ ਲੋਕਾਂ ਦੀਆਂ ਹਰਕਤਾਂ ਮੈਨੂੰ ਨਹੀਂ ਰੋਕ ਸਕਣਗੀਆਂ। ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਅਤੇ ਸਾਡੇ ਸੰਵਿਧਾਨ ਵਿੱਚ ਦਰਜ ਸਿਧਾਂਤਾਂ ਨੂੰ ਕਾਇਮ ਰੱਖ ਰਿਹਾ ਹਾਂ। ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਉਨ੍ਹਾਂ ਕਦਰਾਂ-ਕੀਮਤਾਂ ਲਈ ਵਚਨਬੱਧ ਹਾਂ। ਕੋਈ ਅਪਮਾਨ ਮੇਰਾ ਰਾਹ ਨਹੀਂ ਬਦਲ ਸਕਦਾ।”

ਰਾਸ਼ਟਰਪਤੀ ਵੱਲੋਂ ਘਟਨਾ ਦੀ ਨਿੰਦਾ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕੀਤਾ, “ਮੈਂ ਇਹ ਦੇਖ ਕੇ ਨਿਰਾਸ਼ ਹਾਂ ਕਿ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਉਪ ਰਾਸ਼ਟਰਪਤੀ ਦਾ ਸੰਸਦ ਕੰਪਲੈਕਸ ਵਿੱਚ ਅਪਮਾਨ ਕੀਤਾ ਗਿਆ। ਚੁਣੇ ਹੋਏ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਪ੍ਰਗਟਾਵੇ ਦੀ ਮਰਿਆਦਾ ਦੇ ਮਾਪਦੰਡਾਂ ਦੇ ਅੰਦਰ ਹੋਣਾ ਚਾਹੀਦਾ ਹੈ।” ਇਹ ਇਕ ਸੰਸਦੀ ਪਰੰਪਰਾ ਰਹੀ ਹੈ ਜਿਸ ‘ਤੇ ਸਾਨੂੰ ਮਾਣ ਹੈ ਅਤੇ ਭਾਰਤ ਦੇ ਲੋਕ ਉਮੀਦ ਕਰਦੇ ਹਨ ਕਿ ਉਹ ਇਸ ਨੂੰ ਕਾਇਮ ਰੱਖਣਗੇ।”

ਲੋਕ ਸਭਾ ਸਪੀਕਰ ਓਮ ਬਿਰਲਾ ਦੀ ਧਨਖੜ ਨਾਲ ਮੁਲਾਕਾਤ

ਦੂਜੇ ਪਾਸੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। ਬਿਰਲਾ ਨੇ ਸੰਸਦ ਕੰਪਲੈਕਸ ਵਿੱਚ ਸੰਸਦ ਮੈਂਬਰਾਂ ਦੁਆਰਾ ਉਪ ਰਾਸ਼ਟਰਪਤੀ ਦੇ ਸੰਵਿਧਾਨਕ ਦਫ਼ਤਰ ਦਾ ਅਪਮਾਨ ਅਤੇ ਇਤਰਾਜ਼ ਹਰਕਤ ਕਰਨ ‘ਤੇ ਆਪਣੀ ਡੂੰਘੀ ਚਿੰਤਾ ਅਤੇ ਗੁੱਸਾ ਜ਼ਾਹਰ ਕੀਤਾ ਹੈ । ਲੋਕ ਸਭਾ ਸਪੀਕਰ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ

 

The post TMC ਸੰਸਦ ਮੈਂਬਰ ਵੱਲੋਂ ਰਾਜ ਸਭਾ ਚੇਅਰਮੈਨ ਦੀ ਨਕਲ ਕਰਨ ‘ਤੇ PM ਮੋਦੀ ਅਤੇ ਰਾਸ਼ਟਰਪਤੀ ਨੇ ਕੀਤੀ ਨਿੰਦਾ appeared first on TheUnmute.com - Punjabi News.

Tags:
  • bjp
  • breaking-news
  • india-news
  • jagdeep-dhankhar
  • mp-kalyan-banerjee
  • news
  • pm-modi
  • tmc-mla

ਰੋਟੀ ਬਣਾਉਂਦੇ ਸਮੇਂ ਅਚਾਨਕ ਫਟਿਆ ਗੈਸ ਸਿਲੰਡਰ, ਨੌਜਵਾਨ ਗੰਭੀਰ ਜ਼ਖਮੀ

Wednesday 20 December 2023 07:12 AM UTC+00 | Tags: 2 breaking-news chandigarh cylinder-blast gas-cylinder latest-news news punjab-news

ਚੰਡੀਗੜ੍ਹ, 20 ਦਸੰਬਰ 2023: ਚੰਡੀਗੜ੍ਹ ਰਾਮਦਰਬਾਰ ਫੇਜ਼-2 ਵਿੱਚ ਦੇਰ ਰਾਤ ਇੱਕ ਘਰ ਵਿੱਚ ਹੋਏ ਧਮਾਕੇ ਦੀ ਆਵਾਜ਼ ਨਾਲ ਆਸਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਪਤਾ ਲੱਗਾ ਕਿ ਰਾਮਦਰਬਾਰ ਦੇ ਫੇਜ਼-2 ਦੇ ਮਕਾਨ ਨੰਬਰ 1422 ਵਿੱਚ ਖਾਣਾ ਬਣਾਉਂਦੇ ਸਮੇਂ ਅਚਾਨਕ ਗੈਸ ਸਿਲੰਡਰ (Cylinder) ਫਟਣ ਕਾਰਨ 35 ਸਾਲਾ ਅਮਰਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਲੋਕਾਂ ਨੇ ਪੁਲਿਸ ਅਤੇ ਫਾਇਰ ਬਿ੍ਗੇਡ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਹਾਲਤ ‘ਚ 35 ਸਾਲਾ ਅਮਰਜੀਤ ਸਿੰਘ ਨੂੰ ਚੰਡੀਗੜ੍ਹ ਦੇ ਹਸਪਤਾਲ ‘ਚ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਸਿਲੰਡਰ (Cylinder) ਫਟਣ ਕਾਰਨ ਅਮਰਜੀਤ ਦੀ ਛਾਤੀ ‘ਤੇ ਸੱਟ ਲੱਗੀ ਹੈ। ਫਿਲਹਾਲ ਅਮਰਜੀਤ ਚੱਲ ਰਿਹਾ ਹੈ।

The post ਰੋਟੀ ਬਣਾਉਂਦੇ ਸਮੇਂ ਅਚਾਨਕ ਫਟਿਆ ਗੈਸ ਸਿਲੰਡਰ, ਨੌਜਵਾਨ ਗੰਭੀਰ ਜ਼ਖਮੀ appeared first on TheUnmute.com - Punjabi News.

Tags:
  • 2
  • breaking-news
  • chandigarh
  • cylinder-blast
  • gas-cylinder
  • latest-news
  • news
  • punjab-news

ਰਾਜਪੁਰਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਜਣਿਆ ਦੀ ਮੌਤ 1 ਜ਼ਖਮੀ

Wednesday 20 December 2023 07:20 AM UTC+00 | Tags: accident accident-news breaking-news death latest-news news punjab-news rajpura rajpura-accident road-safety

ਰਾਜਪੁਰਾ , 20 ਦਸੰਬਰ 2023: ਪਟਿਆਲਾ ਜ਼ਿਲ੍ਹੇ ਦੇ ਹਲਕਾ ਰਾਜਪੁਰਾ ‘ਚ ਪਿੰਡ ਨਲਾਸ ਮੋੜ ਨੇੜੇ ਇੱਕ ਦਰਦਨਾਕ ਸੜਕ ਹਾਦਸਾ (Accident) ਵਾਪਰਿਆ ਹੈ | ਹਾਦਸੇ ‘ਚ ਵਨਵੇਅ ਰੋਡ ‘ਤੇ ਨਾਜਾਇਜ਼ ਤੌਰ ‘ਤੇ ਖੜ੍ਹੇ ਟਰੱਕ ਨਾਲ ਕਾਰ ਟਕਰਾ ਗਈ, ਜਿਸ ਵਿੱਚ 2 ਜਣਿਆਂ ਦੀ ਮੌਤ ਹੋ ਗਈ ਤੇ 1 ਵਿਆਕਤੀ ਜ਼ਖਮੀ ਹੋਇਆ ਹੈ | ਹਾਦਸੇ (Accident) ਦਾ ਸ਼ਿਕਾਰ ਹੋਈ ਕਾਰ ਦਾ ਨੰਬਰ PB10EX1616 ਹੈ | ਹਾਦਸਾ ਇਨਾ ਜ਼ਿਆਦਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਹੈ | ਫਿਲਹਾਲ ਮ੍ਰਿਤਕਾਂ ਦੀ ਸਨਾਖਤ ਕੀਤੀ ਜਾ ਰਹੀ ਹੈ |

The post ਰਾਜਪੁਰਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਜਣਿਆ ਦੀ ਮੌਤ 1 ਜ਼ਖਮੀ appeared first on TheUnmute.com - Punjabi News.

Tags:
  • accident
  • accident-news
  • breaking-news
  • death
  • latest-news
  • news
  • punjab-news
  • rajpura
  • rajpura-accident
  • road-safety

ਪੰਜਾਬ ਸਰਕਾਰ ਵੱਲੋਂ ਜਲੰਧਰ ਪੁਲਿਸ ਦੇ 6 ਅਧਿਕਾਰੀ ਬਰਖ਼ਾਸਤ, ਜਾਣੋ ਪੂਰਾ ਮਾਮਲਾ

Wednesday 20 December 2023 07:38 AM UTC+00 | Tags: breaking-news dismissed jalandhar-police latest-news news punjab-government punjab-news the-unmute-breaking-news

ਚੰਡੀਗੜ੍ਹ, 20 ਦਸੰਬਰ 2023: ਪੰਜਾਬ ਸਰਕਾਰ ਨੇ ਜਲੰਧਰ ਪੁਲਿਸ (Jalandhar police) ਦੇ 6 ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਨੁਸ਼ਾਸਨਹੀਣਤਾ ਕਾਰਨ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ 6 ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਖ-ਵੱਖ ਰੈਂਕਾਂ ਦੇ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ।

ਜਿਨ੍ਹਾਂ 6 ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਇੱਕ ਆਪਣੀ ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਸੀ, ਜਦੋਂ ਕਿ 5 ਮੁਲਾਜ਼ਮ ਛੁੱਟੀ ਲੈ ਕੇ ਕੈਨੇਡਾ ਅਤੇ ਆਸਟ੍ਰੇਲੀਆ ਚਲੇ ਗਏ ਸਨ ਅਤੇ ਛੁੱਟੀ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਸਮੇਂ ਸਿਰ ਵਾਪਸ ਆਉਣ ਵਿੱਚ ਅਸਫ਼ਲ ਰਹੇ ਸਨ। ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਵਿਭਾਗ (Jalandhar police) ਵੱਲੋਂ ਪੂਰੀ ਜਾਂਚ ਤੋਂ ਬਾਅਦ ਲਿਆ ਗਿਆ ਹੈ। ਉਕਤ 6 ਅਧਿਕਾਰੀਆਂ ‘ਤੇ ਪ੍ਰੋਟੋਕੋਲ ਦੀ ਉਲੰਘਣਾ ਕਰਨ ਅਤੇ ਪੁਲਿਸ ਵਿਭਾਗ ਵੱਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਕਤ ਕਾਰਵਾਈ ਕੀਤੀ ਗਈ ਹੈ |

ਦੱਸ ਦਈਏ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਦੇ ਮਕਸਦ ਨਾਲ ਪੁਲਿਸ ਪ੍ਰਸ਼ਾਸਨ  ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ, ਜਿਸ ਵਿੱਚ ਅਧਿਕਾਰੀਆਂ ਨੂੰ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਮਿਸ਼ਨਰ ਵੱਲੋਂ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਕਿ ਜੇਕਰ ਕਿਸੇ ਵੀ ਮਾਮਲੇ ਵਿੱਚ ਕਿਸੇ ਪੁਲਿਸ ਅਧਿਕਾਰੀ ਦੀ ਲਾਪ੍ਰਵਾਹੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

The post ਪੰਜਾਬ ਸਰਕਾਰ ਵੱਲੋਂ ਜਲੰਧਰ ਪੁਲਿਸ ਦੇ 6 ਅਧਿਕਾਰੀ ਬਰਖ਼ਾਸਤ, ਜਾਣੋ ਪੂਰਾ ਮਾਮਲਾ appeared first on TheUnmute.com - Punjabi News.

Tags:
  • breaking-news
  • dismissed
  • jalandhar-police
  • latest-news
  • news
  • punjab-government
  • punjab-news
  • the-unmute-breaking-news

ਫਗਵਾੜਾ ਨੇੜੇ ਬੇਕਾਬੂ ਹੋਈ ਕਾਰ ਨਹਿਰ 'ਚ ਡਿੱਗੀ, ਪਰਿਵਾਰ ਦੇ ਦੋ ਜੀਆਂ ਦੀ ਮੌਤ

Wednesday 20 December 2023 07:46 AM UTC+00 | Tags: accident breaking-news kapurthala news phagwara phagwara-national-highway punjab-news

ਚੰਡੀਗੜ੍ਹ, 20 ਦਸੰਬਰ 2023: ਕਪੂਰਥਲਾ ਦੇ ਫਗਵਾੜਾ (Phagwara) ਨੇੜੇ ਬੁੱਧਵਾਰ ਸਵੇਰੇ ਕਾਰ ਬੇਕਾਬੂ ਹੋ ਕੇ ਨਹਿਰ ‘ਚ ਜਾ ਡਿੱਗਣ ਕਾਰਨ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਦੋ ਪਰਿਵਾਰ ਦੇ ਜੀਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਨਜ਼ਦੀਕੀ ਚੌਕੀ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਨਹਿਰ ‘ਚ ਛਾਲ ਮਾਰ ਕੇ ਕਾਰ ‘ਚ ਸਵਾਰ ਬਾਕੀ ਜਣਿਆ ਨੂੰ ਬਚਾਇਆ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਅਤੇ ਔਰਤ ਪੁਰਸ਼ੋਤਮ ਕੌਰ ਵਜੋਂ ਹੋਈ ਹੈ।

ਇਹ ਹਾਦਸਾ ਫਗਵਾੜਾ (Phagwara) ਨੈਸ਼ਨਲ ਹਾਈਵੇ ‘ਤੇ ਵਾਪਰਿਆ ਹੈ । ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਆਪਣੀ ਘਰਵਾਲੀ ਹਰਪ੍ਰੀਤ ਕੌਰ, ਪੁੱਤਰ ਗੁਰਬਾਜ਼ ਸਿੰਘ ਅਤੇ ਮਾਸੀ ਪੁਰਸ਼ੋਤਮ ਕੌਰ ਨਾਲ ਗੜ੍ਹਸ਼ੰਕਰ ਤੋਂ ਜਲੰਧਰ ਆ ਰਿਹਾ ਸੀ। ਫਗਵਾੜਾ ਦੇ ਪਿੰਡ ਬੋਹਾ ਨੇੜੇ ਇੰਦਰਜੀਤ ਸਿੰਘ ਅਚਾਨਕ ਘਬਰਾਹਟ ਮਹਿਸੂਸ ਕਰਨ ਲੱਗਾ। ਜਿਸ ਕਾਰਨ ਉਸ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।

ਪੁਲਿਸ ਨੇ ਹਰਪ੍ਰੀਤ ਕੌਰ (35) ਅਤੇ ਉਸ ਦੇ ਪੁੱਤਰ ਗੁਰਬਾਜ਼ ਸਿੰਘ (5) ਨੂੰ ਬਚਾ ਲਿਆ। ਪਰ ਇੰਦਰਜੀਤ ਸਿੰਘ ਅਤੇ ਪੁਰਸ਼ੋਤਮ ਕੌਰ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ।

The post ਫਗਵਾੜਾ ਨੇੜੇ ਬੇਕਾਬੂ ਹੋਈ ਕਾਰ ਨਹਿਰ ‘ਚ ਡਿੱਗੀ, ਪਰਿਵਾਰ ਦੇ ਦੋ ਜੀਆਂ ਦੀ ਮੌਤ appeared first on TheUnmute.com - Punjabi News.

Tags:
  • accident
  • breaking-news
  • kapurthala
  • news
  • phagwara
  • phagwara-national-highway
  • punjab-news

ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਹੋਰ ਵਧੇਗੀ ਠੰਢ

Wednesday 20 December 2023 08:02 AM UTC+00 | Tags: breaking-news cold heavy-rain india latest-news news punjab punjabi-news punjab-weather rain the-unmute-breaking-news

ਚੰਡੀਗੜ੍ਹ, 20 ਦਸੰਬਰ 2023: ਪੰਜਾਬ ‘ਚ ਠੰਡ ਵਧਦੀ ਜਾ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ 3 ਡਿਗਰੀ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ। 23 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ (Rain) ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧੇਗੀ।

ਇਸ ਦੇ ਨਾਲ ਹੀ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਤਾਪਮਾਨ ਸ਼ਿਮਲਾ ਤੋਂ ਵੀ ਹੇਠਾਂ ਡਿੱਗ ਗਿਆ ਹੈ, ਜਿਸ ਵਿੱਚ ਫਰੀਦਕੋਟ ਜ਼ਿਲ੍ਹਾ ਸਭ ਤੋਂ ਠੰਢਾ ਮੰਨਿਆ ਜਾਂਦਾ ਹੈ, ਜਿੱਥੇ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਰੋਪੜ ਵਿੱਚ ਘੱਟੋ-ਘੱਟ 5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ, ਜਿਸ ਮੁਤਾਬਕ ਅਗਲੇ 3-4 ਦਿਨਾਂ ‘ਚ ਧੂੰਦ ਦਾ ਖਾਸਾ ਅਸਰ ਪਵੇਗਾ। ਖਾਸ ਤੌਰ ‘ਤੇ ਖੁੱਲ੍ਹੇ ਮੈਦਾਨਾਂ ਅਤੇ ਹਾਈਵੇਅ ‘ਤੇ ਇਸ ਦਾ ਅਸਰ ਜ਼ਿਆਦਾ ਹੋਵੇਗਾ, ਜਦਕਿ ਸ਼ਹਿਰੀ ਖੇਤਰਾਂ ‘ਚ ਵੀ ਧੂੰਆਂ ਆਪਣਾ ਅਸਰ ਦਿਖਾਉਂਦੀ ਨਜ਼ਰ ਆਵੇਗੀ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਦੇ ਆਸਾਰ ਹਨ ਜਦਕਿ ਇਸ ਦਾ ਸਿੱਧਾ ਅਸਰ ਟਰਾਂਸਪੋਰਟ ਸੇਵਾਵਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ-ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

The post ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ, ਹੋਰ ਵਧੇਗੀ ਠੰਢ appeared first on TheUnmute.com - Punjabi News.

Tags:
  • breaking-news
  • cold
  • heavy-rain
  • india
  • latest-news
  • news
  • punjab
  • punjabi-news
  • punjab-weather
  • rain
  • the-unmute-breaking-news

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਹੋਰ ਬਿੱਲ ਨੂੰ ਦਿੱਤੀ ਮਨਜ਼ੂਰੀ

Wednesday 20 December 2023 08:07 AM UTC+00 | Tags: banwari-lal-purohit breaking-news cm-bhagwant-mann latest-news news punjab punjab-bill punjab-government punjab-governor

ਚੰਡੀਗੜ੍ਹ, 20 ਦਸੰਬਰ 2023: ਪੰਜਾਬ ਦੇ ਰਾਜਪਾਲ (Punjab Governor) ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਕੋਲ ਬਾਕੀ ਰਹਿੰਦੇ ਇੱਕ ਹੋਰ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ (ਰਿਪੀਲ) ਬਿੱਲ, 2022 (Punjab Vigilance Commission (Repeal) Bill 2022) ਪਾਸ ਕੀਤਾ ਗਿਆ ਹੈ। ਇਹ ਸਿਰਫ ਪੰਜਾਬ ਦੇ ਰਾਜਪਾਲ ਕੋਲ ਬਿੱਲ ਲੰਬਿਤ ਸੀ। ਪੰਜਾਬ ਰਾਜਪਾਲ ਨੇ ਬਾਕੀ ਸਾਰੇ ਬਿੱਲਾਂ ਬਾਰੇ ਫੈਸਲਾ ਲਿਆ ਹੈ। ਜਿਕਰਯੋਗ ਹੈ ਕਿ ਹਾਲ ਹੀ ਵਿੱਚ ਗਵਰਨਰ ਪੰਜਾਬ (Punjab Governor) ਨੇ ਰਾਸ਼ਟਰਪਤੀ ਦੀ ਸਲਾਹ ਲਈ ਤਿੰਨ ਬਿੱਲ ਭੇਜੇ ਸਨ।

The post ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਹੋਰ ਬਿੱਲ ਨੂੰ ਦਿੱਤੀ ਮਨਜ਼ੂਰੀ appeared first on TheUnmute.com - Punjabi News.

Tags:
  • banwari-lal-purohit
  • breaking-news
  • cm-bhagwant-mann
  • latest-news
  • news
  • punjab
  • punjab-bill
  • punjab-government
  • punjab-governor

ਨਕਲ ਕਰਨਾ ਇੱਕ ਕਲਾ ਹੈ, ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ: MP ਕਲਿਆਣ ਬੈਨਰਜੀ

Wednesday 20 December 2023 08:53 AM UTC+00 | Tags: breaking-news congress jagdeep-dhankhar latest-news mimicry mimicry-of-vice-president news rahul-gandhi rajya-sabha tmc trinamool-congress-mp

ਚੰਡੀਗੜ੍ਹ, 20 ਦਸੰਬਰ 2023: ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਨਕਲ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ (MP Kalyan Banerjee)  ਨੇ ਇਸ ਘਟਨਾ ‘ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਕਲ ਕਰਨਾ ਇੱਕ ਕਲਾ ਹੈ। ਮੈਂ ਚੇਅਰਮੈਨ ਜਗਦੀਪ ਧਨਖੜ ਦਾ ਪੂਰਾ ਸਤਿਕਾਰ ਕਰਦਾ ਹਾਂ। ਸਾਡਾ ਕਿਸੇ ਨੂੰ ਚੋਟ ਪਹੁੰਚਾਉਣ ਜਾਂ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਇਸ ਘਟਨਾ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਹ ਸੰਸਦ ਭਵਨ ਦੇ ਬਾਹਰ ਦਾ ਮਾਮਲਾ ਹੈ। ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਨੇ ਰਾਹੁਲ ਗਾਂਧੀ ਤੋਂ ਇਸ ਮੁੱਦੇ ‘ਤੇ ਸਵਾਲ ਪੁੱਛੇ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ‘ਤੇ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ।

ਦੂਜੇ ਪਾਸੇ ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਦੀ ਨਕਲ ਕਰਨ ਲਈ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ (MP Kalyan Banerjee) ਖ਼ਿਲਾਫ਼ ਰਾਜ ਸਭਾ ਅਤੇ ਲੋਕ ਸਭਾ ਦੀ ਨੈਤਿਕਤਾ ਕਮੇਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਲਿਆਣ ਬੈਨਰਜੀ, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਸ਼ਾਮਲ ਹੋਰ ਸੰਸਦ ਮੈਂਬਰਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ ਹੈ।

The post ਨਕਲ ਕਰਨਾ ਇੱਕ ਕਲਾ ਹੈ, ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ: MP ਕਲਿਆਣ ਬੈਨਰਜੀ appeared first on TheUnmute.com - Punjabi News.

Tags:
  • breaking-news
  • congress
  • jagdeep-dhankhar
  • latest-news
  • mimicry
  • mimicry-of-vice-president
  • news
  • rahul-gandhi
  • rajya-sabha
  • tmc
  • trinamool-congress-mp

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ, SSP ਦੇ ਹੁਕਮਾਂ 'ਤੇ UAPA ਤੇ PMLA ਤਹਿਤ ਕਾਰਵਾਈ ਨਹੀਂ ਕੀਤੀ ਜਾ ਸਕਦੀ

Wednesday 20 December 2023 09:33 AM UTC+00 | Tags: aam-aadmi-party breaking-news cm-bhagwant-mann high-court latest-news news pmla punjab-government punjab-haryana-high-court punjab-police ssp the-unmute-breaking-news uapa unlawful-activities-prevention-act

ਚੰਡੀਗੜ੍ਹ, 20 ਦਸੰਬਰ 2023: ਪੰਜਾਬ-ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਪੰਜਾਬ ‘ਚ ਬਰਖਾਸਤ ਪੁਲਿਸ ਮੁਲਾਜ਼ਮਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਲਾਗੂ ਕਰਨ ਸਬੰਧੀ ਅਹਿਮ ਫੈਸਲਾ ਸੁਣਾਇਆ। ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਐਸਐਸਪੀ ਦੀ ਸ਼ਿਕਾਇਤ ‘ਤੇ ਯੂਏਪੀਏ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਤਹਿਤ ਕਿਸੇ ਵੀ ਕਰਮਚਾਰੀ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਸਕਦੀ। ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਇੱਕ ਮਹੀਨੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

ਇਸ ਦੌਰਾਨ ਸਖ਼ਤ ਟਿੱਪਣੀ ਕਰਦਿਆਂ ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਦੋ ਵਿਸ਼ੇਸ਼ ਐਕਟਾਂ ਨੂੰ ਲਾਗੂ ਕਰਨ ਦੀ ਗੁੰਜਾਇਸ਼ ਦਾ ਪਤਾ ਲਾਏ ਬਿਨਾਂ ਹੀ ਇਨ੍ਹਾਂ ਲਈ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ, ਜੋ ਕਿ ਪੂਰੀ ਤਰ੍ਹਾਂ ਗ਼ਲਤ ਹਨ । ਇਹ ਟਿੱਪਣੀ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀ ਪਟੀਸ਼ਨ 'ਤੇ ਵਿਚਾਰ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁਲਿਸ ਮੁਲਾਜ਼ਮਾਂ ਦੀ ਬਹਾਲੀ ‘ਤੇ ਵਿਚਾਰ ਕਰਨ ਲਈ ਕਿਹਾ ਹੈ |

ਇਹ ਕਾਰਵਾਈ ਜਲੰਧਰ ਅਤੇ ਮਾਨਸਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਹਿੰਦੇ ਮੁਲਾਜ਼ਮਾਂ ਖ਼ਿਲਾਫ਼ ਕੀਤੀ ਗਈ। ਮਾਨਸਾ ਦੇ ਇੱਕ ਮੁਲਾਜ਼ਮ ਹਰਮੀਤ ਲਾਲ ਨੇ ਉਕਤ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਸੀ। ਜਿਸ ਵਿੱਚ ਉਸਨੇ ਅਦਾਲਤ ਨੂੰ ਦੱਸਿਆ ਕਿ 2011 ਵਿੱਚ ਉਸਦੇ ਖ਼ਿਲਾਫ਼ ਆਈਪੀਸੀ ਦੀਆਂ ਕੁਝ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

The post ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਹੁਕਮ, SSP ਦੇ ਹੁਕਮਾਂ ‘ਤੇ UAPA ਤੇ PMLA ਤਹਿਤ ਕਾਰਵਾਈ ਨਹੀਂ ਕੀਤੀ ਜਾ ਸਕਦੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • high-court
  • latest-news
  • news
  • pmla
  • punjab-government
  • punjab-haryana-high-court
  • punjab-police
  • ssp
  • the-unmute-breaking-news
  • uapa
  • unlawful-activities-prevention-act

ਅਮਿਤ ਸ਼ਾਹ ਦੇ ਪੰਜਾਬ ਦੌਰੇ ਸੰਬੰਧੀ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ

Wednesday 20 December 2023 09:52 AM UTC+00 | Tags: amit-shah-visit-punjab bjp breaking-news chandigarh-police latest-news news punjab punjab-bjp

ਚੰਡੀਗੜ੍ਹ, 20 ਦਸੰਬਰ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) 22 ਦਸੰਬਰ ਨੂੰ ਪੰਜਾਬ ਦੌਰੇ ‘ਤੇ ਆਉਣਗੇ। ਉਨ੍ਹਾਂ ਦਾ ਪ੍ਰੋਗਰਾਮ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸੈਕਟਰ 26 ਵਿਖੇ ਹੋ ਰਿਹਾ ਹੈ। ਇੱਥੋਂ ਉਹ ਚੰਡੀਗੜ੍ਹ ਵਿੱਚ ਤਿਆਰ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਅਤੇ 44 ਏ.ਐਸ.ਆਈ ਅਤੇ 700 ਨਵ-ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਉਨ੍ਹਾਂ ਦੇ ਦੌਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

Amit Shah

The post ਅਮਿਤ ਸ਼ਾਹ ਦੇ ਪੰਜਾਬ ਦੌਰੇ ਸੰਬੰਧੀ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ appeared first on TheUnmute.com - Punjabi News.

Tags:
  • amit-shah-visit-punjab
  • bjp
  • breaking-news
  • chandigarh-police
  • latest-news
  • news
  • punjab
  • punjab-bjp

ਲੋਕ ਸਭਾ ਤੋਂ ਦੋ ਹੋਰ ਸੰਸਦ ਮੈਂਬਰ ਮੁਅੱਤਲ, ਹੁਣ ਤੱਕ 143 ਸੰਸਦ ਮੈਂਬਰਾਂ ਵਿਰੁੱਧ ਹੋਈ ਕਾਰਵਾਈ

Wednesday 20 December 2023 10:11 AM UTC+00 | Tags: breaking-news congress lok-sabha mps-suspended news om-birla parliament. winter-session

ਚੰਡੀਗੜ੍ਹ, 20 ਦਸੰਬਰ 2023: ਸੰਸਦ ਦੇ ਸਰਦ ਰੁੱਤ ਇਜਲਾਸ ਦੇ 13ਵੇਂ ਦਿਨ ਦੋ ਹੋਰ ਲੋਕ ਸਭਾ (Lok Sabha) ਸੰਸਦ ਮੈਂਬਰਾਂ, ਕੇਰਲ ਕਾਂਗਰਸ (ਐਮ) ਸੀ ਥਾਮਸ ਸੀਪੀਆਈ (ਐਮ) ਦੇ ਏਐਮ ਆਰਿਫ਼ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਸਮੇਤ ਹੁਣ ਤੱਕ 143 ਸੰਸਦ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ।

ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਖ਼ਿਲਾਫ਼ ਬੁੱਧਵਾਰ ਨੂੰ ਵੀ ਵਿਰੋਧੀਆਂ ਦਾ ਪ੍ਰਦਰਸ਼ਨ ਜਾਰੀ ਰਿਹਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪਹਿਲਾਂ ਗਾਂਧੀ ਦੇ ਬੁੱਤ ਦੇ ਸਾਹਮਣੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਫਿਰ ਸੰਸਦ ਦੇ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਨਹੀਂ ਲਈ ਜਾਂਦੀ।

The post ਲੋਕ ਸਭਾ ਤੋਂ ਦੋ ਹੋਰ ਸੰਸਦ ਮੈਂਬਰ ਮੁਅੱਤਲ, ਹੁਣ ਤੱਕ 143 ਸੰਸਦ ਮੈਂਬਰਾਂ ਵਿਰੁੱਧ ਹੋਈ ਕਾਰਵਾਈ appeared first on TheUnmute.com - Punjabi News.

Tags:
  • breaking-news
  • congress
  • lok-sabha
  • mps-suspended
  • news
  • om-birla
  • parliament.
  • winter-session

ਚੰਡੀਗੜ੍ਹ, 20 ਦਸੰਬਰ 2023: ਪੂਰੇ ਦੇਸ਼ ਵਿਚ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ (Bharat Sankalp Yatra) ਹਰਿਆਣਾ ਵਿਚ ਵੀ ਧੂਮ ਮਚਾ ਰਹੀ ਹੈ। ਯਾਤਰਾ ਨੂੰ ਰਾਜ ਵਿਚ 20 ਦਿਨ ਪੂਰੇ ਹੋ ਚੁੱਕੇ ਹਨ ਅਤੇ ਇਸ ਦੌਰਾਨ 2413 ਪਿੰਡ ਪੰਚਾਇਤਾਂ ਅਤੇ ਸ਼ਹਿਰੀ ਸਥਾਨਕਾਂ ‘ਤੇ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ। ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਹੁਣ ਤਕ 15 ਲੱਖ 12 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਯਕੀਨੀ ਕੀਤੀ ਹੈ। ਯਾਤਰਾ ਦੇ ਪ੍ਰਤੀ ਸੂਬੇ ਵਿਚ ਜਨ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਭਾਂਰੀ ਗਿਣਤੀ ਵਿਚ ਲੋਕ ਵੱਖ-ਵੱਖ ਸਟਾਲਾਂ ‘ਤੇ ਜਾਣਕਾਰੀ ਹਾਸਲ ਕਰਨ ਪਹੁੰਚ ਰਹੇ ਹਨ।

ਮੁੱਖ ਮੰਤਰੀ ਮਨੋਹਰ ਲਾਲ ਕਹਿੰਦੇ ਹਨ ਕਿ ਮੋਦੀ ਦੀ ਗਾਰੰਟੀ ਦੀ ਗੱਡੀ ਸਮਾਜ ਦੇ ਆਖੀਰੀ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਇਹ ਯਾਤਰਾ ਨਾ ਸਿਰਫ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਮਜਬੂਤ ਸਰੋਤ ਬਣ ਰਹੀ ਹੈ, ਸਗੋਂ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿਚ ਪ੍ਰਮੁੱਖ ਭਾਗੀਦਾਰ ਵੀ ਬਣਾ ਰਹੀ ਹੈ। ਹਰੇਕ ਨਾਗਰਿਕ ਦੀ ਭਲਾਈ ਅਤੇ ਉਥਾਨ ਹੋਣ ਨਾਲ ਯਕੀਨੀ ਤੌਰ ‘ਤੇ ਸਾਡਾ ਦੇਸ਼ ਵਿਕਸਿਤ ਰਾਸ਼ਟਰ ਬਣੇਗਾ।

20ਵੇਂ ਦਿਨ 1 ਲੱਖ 20 ਹਜਾਰ ਤੋਂ ਵੱਧ ਲੋਕਾਂ ਨੇ ਯਾਤਰਾ ਦਾ ਕੀਤਾ ਸਵਾਗਤ

ਵਿਕਸਿਤ ਭਾਰਤ ਸੰਕਲਪ ਯਾਤਰਾ (Bharat Sankalp Yatra) -ਜਨਸੰਵਾਦ ਦੌਰਾਨ 20ਵੇਂ ਦਿਲ ਵੀ ਲੋਕਾਂ ਦੀ ਭਾਗੀਦਾਰੀ ਉਤਸਾਹਵਰਧਕ ਸੀ। ਲਗਭਗ 1 ਲੱਖ 20 ਹਜਾਰ ਤੋਂ ਵੱਧ ਲੋਕਾਂ ਨੇ ਯਾਤਰਾ ਦਾ ਸਵਾਗਤ ਕੀਤਾ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਸਹੁੰ ਲਈ। ਇੰਨ੍ਹਾਂ ਹੀ ਨਹੀਂ, ਸਮਾਜ ਦੇ ਲਈ ਸੇਵਾ ਭਾਵ ਨਾਲ ਕੰਮ ਕਰਨ ਦੀ ਇੱਛਾ ਰੱਖਣ ਵਾਲੇ 4700 ਤੋਂ ਵੱਧ ਨਾਗਰਿਕਾਂ ਨੁੰ ਮਾਈ-ਭਾਰਤ ਵਾਲੰਟਿਅਰਸ ਵਜੋ ਵੀ ਆਪਣੀ ਨਾਮਜਦਗੀ ਕਰਵਾਈ। ਨਾਂਲ ਹੀ, ਪ੍ਰੋਗ੍ਰਾਮਾਂ ਵਿਚ 1500 ਤੋਂ ਵੱਧ ਪ੍ਰਤੀਭਾਵਾਨ ਵਿਦਿਆਰਥੀਆਂ, 170 ਤੋਂ ਵੱਧ ਸਥਾਨਕ ਖਿਡਾਰੀਆਂ ਅਤੇ ਲਗਭਗ 200 ਕਲਾਕਾਰਾਂ ਨੂੰ ਪੁਰਸਕਾਰ ਦਿੱਤਾ ਗਿਆ।

ਸਿਹਤ ਦੇ ਪ੍ਰਤੀ ਲੋਕ ਹੋ ਰਹੇ ਹਨ ਜਾਗਰੂਕ

ਯਾਤਰਾ ਦੌਰਾਨ ਲੋਕਾਂ ਵਿਚ ਸਿਹਤ ਦੇ ਪ੍ਰਤੀ ਜਾਗਰੂਕਤਾ ਖੂਬ ਦੇਖਣ ਨੂੰ ਮਿਲ ਰਹੀ ਹੈ। ਵਿਭਾਗ ਵੱਲੋਂ ਲਗਾਏ ਜਾ ਰਹੇ ਹੈਲਥ ਕੈਂਪਾਂ ਵਿਚ ਲੋਕ ਚੈਕਅੱਪ ਲਈ ਪਹੁੰਚ ਰਹੇ ਹਨ। 20ਵੇਂ ਦਿਨ ਵੀ 22131 ਲੋਕਾਂ ਨੇ ਆਪਣਾ ਹੈਲਥ ਚੈਕਅੱਪ ਕਰਵਾਇਆ। ਨਾਲ ਲਗਭਗ 20 ਹਜਾਰ ਲੋਕਾਂ ਦੀ ਟੀਬੀ ਦੀ ਜਾਂਚ ਕੀਤੀ ਗਈ। ਹੁਣ ਤਕ ਕੁੱਲ 3 ਲੱਖ 14 ਹਜਾਰ ਤੋਂ ਵੱਧ ਲੋਕਾਂ ਦਾ ਹੈਲਥ ਚੈਕਅੱਪ ਕੀਤਾ ਜਾ ਚੁੱਕਾ ਹੈ। ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ਵਿਚ 20ਵੇਂ ਦਿਨ ਆਯੂਸ਼ਮਾਨ ਯੋਜਨਾ ਦੇ ਤਹਿਤ ਲਗਭਗ 2900 ਨਵੇਂ ਬਿਨੇ ਪ੍ਰਾਪਤ ਹੋਏ।

The post ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰਿਆਣਾ ‘ਚ 20 ਦਿਨ ਪੂਰੇ, 15 ਲੱਖ ਤੋਂ ਵੱਧ ਲੋਕਾਂ ਨੇ ਲਿਆ ਹਿੱਸਾ appeared first on TheUnmute.com - Punjabi News.

Tags:
  • bharat-sankalp-yatra
  • breaking-news
  • haryana
  • haryana-government
  • news
  • nws

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ ਸਰਕਾਰ (Haryana government) ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਗਰੁੱਪ-ਏ ਅਤੇ ਗਰੁੱਪ-ਬੀ ਅਸਾਮੀਆਂ ਦੇ ਸਾਰੇ ਕਾਡਰ ਵਿਚ ਪਦਉਨਤੀ ਵਿਚ ਰਾਖਵਾਂ ਤਹਿਤ 7 ਅਕਤੂਬਰ, 2023 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਸਕੱਤਰ ਵੱਲੋਂ ਪ੍ਰਸਾਸ਼ਨਿਕ ਸਕੱਤਰਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਾਰੇ ਵਿਭਾਗ 7 ਅਕਤੂਬਰ, 2023 ਦੇ ਨਿਰਦੇਸ਼ਾਂ ਦੇ ਪਾਲਣ ਵਿਚ ਪਦੋਓਨਤੀਆਦੇਸ਼ ਜਾਰੀ ਕਰਨ ਤੋਂ ਪਹਿਲਾਂ ਮਨੁੱਖ ਸੰਸਾਧਨ ਵਿਭਾਗ ਰਾਹੀਂ ਮੁੱਖ ਮੰਤਰੀ ਦੀ ਪਹਿਲਾਂ ਮੰਜੂਰੀ ਲੈਣਗੇ।

The post ਹਰਿਆਣਾ ਸਰਕਾਰ ਵੱਲੋਂ ਗਰੁੱਪ-ਏ ਅਤੇ ਗਰੁੱਪ-ਬੀ ਅਸਾਮੀਆਂ ‘ਚ ਰਾਖਵੇਂਕਰਨ ਲਈ ਜਾਰੀ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ appeared first on TheUnmute.com - Punjabi News.

Tags:
  • breaking-news
  • government-job
  • group-a
  • group-a-vacancy
  • group-b-posts
  • haryana-government
  • latest-news
  • news
  • punjab-news

ਸੇਲਵਾਲਾ,(ਪਾਤੜਾਂ), 20 ਦਸੰਬਰ 2023: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ ਸਹਾਇਤਾ ਸਮੂਹਾਂ ਵਲੋਂ ਸਕੂਲ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਦਾ ਸ਼ੁਤਰਾਣਾ ਦੇ ਪਿੰਡ ਸੇਲਵਾਲਾ ਤੋਂ ਆਗਾਜ਼ ਕੀਤਾ ਗਿਆ ਹੈ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ ਨੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਦੇ ਨਾਲ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਦੇਵ ਸਿੰਘ ਦੇਵ ਮਾਨ ਸਮੇਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਏ.ਡੀ.ਸੀ ਅਨੁਪ੍ਰਿਤਾ ਜੌਹਲ ਮੌਜੂਦ ਸਨ।ਇਸ ਮੌਕੇ ਪਿੰਡ ਵਿੱਚ ਨਵਾਂ ਕਮਿਉਨਿਟੀ ਸੈਂਟਰ-ਕਮ-ਮੈਰਿਜ ਪੈਲੇਸ ਬਨਾਉਣ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਡਾ. ਗੁਰਪ੍ਰੀਤ ਕੌਰ ਨੇ ਪਿੰਡ ਸੇਲਵਾਲਾ ਵਿਖੇ ਔਰਤਾਂ ਦੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਕੂਲੀ ਬੱਚਿਆਂ ਨੂੰ ਵਰਦੀਆ ਮੁਹੱਈਆ ਕਰਵਾਉਣ ਦੇ ਮੰਤਵ ਲਈ ਇਹ ਪ੍ਰਾਜੈਕਟ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਵੈ ਸਹਾਇਤਾ ਸਮੂਹਾਂ ਨੂੰ ਸੌੰਪਣ ਲਈ ਵਧਾਈ ਦਿੱਤੀ।

ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਔਰਤਾਂ ਤੇ ਖਾਸ ਕਰਕੇ ਗਰੀਬ ਪੇਂਡੂ ਔਰਤਾਂ ਦੇ ਸਸ਼ਕਤੀਕਰਨ ਵੱਲ ਕਦੇ ਧਿਆਨ ਨਹੀਂ ਦਿੱਤਾ ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਜਿਸਨੇ ਸਕੂਲ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਨੂੰ ਵੱਡੇ ਘਰਾਣਿਆਂ ਨੂੰ ਦੇਣ ਦੀ ਬਜਾਇ ਇਨ੍ਹਾਂ ਲੋੜਵੰਦ ਤੇ ਪੇਂਡੂ ਔਰਤਾਂ ਦੇ ਸਵੈ ਸਹਾਇਤਾ ਸਮੂਹਾਂ ਨੂੰ ਸੌਂਪਿਆ ਹੈ।

ਇਸ ਤੋਂ ਪਹਿਲਾਂ ਡਾ. ਗੁਰਪ੍ਰੀਤ ਕੌਰ ਨਾਲ ਰੁਬਰੂ ਹੋਣ ਸਮੇਂ ਹੌਜ਼ਰੀ ਸੈਂਟਰ 'ਚ ਕੰਮ ਕਰਨ ਵਾਲੀਆਂ ਔਰਤਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬ, ਅਨਪੜ੍ਹ ਪੇਂਡੂ ਔਰਤਾਂ ਲਈ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਮਦਦ ਕਰਨ ਕਰਕੇ ਉਨ੍ਹਾਂ ਦੀ ਹੁਣ ਆਪਣੇ ਘਰਾਂ ਚ ਵੀ ਇੱਜ਼ਤ ਬਣ ਗਈ ਹੈ।

ਸ਼ੁਤਰਾਣਾ

ਇਸ ਦੌਰਾਨ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਵਾਗਤ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਸ ਪੱਛੜੇ ਇਲਾਕੇ ਦੇ ਪਿੰਡ ਸੇਲਵਾਲਾ ਵਿਖੇ ਇਹ ਪ੍ਰਾਜੈਕਟ ਦੇ ਕੇ ਵੱਡੇ ਘਰਾਣਿਆਂ ਤੋਂ ਵਰਦੀਆਂ ਦਾ ਸਪਲਾਈ ਆਰਡਰ ਖੋਹ ਕੇ ਗਰੀਬ, ਅਨਪੜ੍ਹ ਔਰਤਾਂ ਲਈ ਵੀ ਰੋਜਗਾਰ ਦੇ ਮੌਕੇ ਦਿੱਤੇ ਹਨ। ਵਿਧਾਇਕ ਬਾਜੀਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾਂ ਦੇ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੇ ਸ਼ੁਤਰਾਣਾ ਹਲਕੇ ਦੇ ਵਿਕਾਸ ਕਾਰਜਾਂ ਲਈ ਫੰਡਾਂ ਨੂੰ ਕਦੇ ਵੀ ਨਾਹ ਨਹੀਂ ਆਖੀ।

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਹਲਕਿਆਂ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹਕੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ 5200 ਸਵੈ ਸਹਾਇਤਾ ਸਮੂਹਾਂ ਦਾ ਨਿਰਮਾਣ ਕਰਕੇ ਪੰਜਾਬ ਵਿੱਚ ਪਹਿਲੇ ਸਥਾਨ 'ਤੇ ਹੈ। ਜ਼ਿਲ੍ਹਾ ਪਟਿਆਲਾ ਵਿੱਚ ਇਹ ਪ੍ਰੋਜੈਕਟ ਬਲਾਕ ਪਾਤੜਾਂ ਅਤੇ ਘਨੌਰ ਵਿੱਚ ਸ਼ੁਰੂ ਕੀਤਾ ਗਿਆ ਹੈ।

ਡੀ.ਸੀ. ਨੇ ਅੱਗੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਕੰਮ ਕਰਨ ਵਾਲੀਆਂ ਔਰਤਾਂ ਨੂੰ ਆਰ ਸੇਟੀ ਤੋਂ ਮੁਫਤ ਟਰੇਨਿੰਗ ਕਰਵਾਈ ਗਈ ਹੈ ਤੇ ਪੰਜ ਲੱਖ ਦੀ ਮਸ਼ੀਨਰੀ ਪ੍ਰਦਾਨ ਕੀਤੀ ਗਈ ਹੈ।ਇਸ ਪ੍ਰੋਜੈਕਟ ਅਧੀਨ ਜ਼ਿਲ੍ਹੇ ਨੂੰ 14,000 ਸਕੂਲ ਦੀ ਵਰਦੀਆਂ ਦਾ ਆਰਡਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਰੇ 950 ਐਲੀਮੈਂਟਰੀ ਸਕੂਲਾਂ ਤੇ ਬਾਅਦ 'ਚ ਪੁਲਿਸ ਤੇ ਡਾਕਟਰਾਂ ਤੇ ਨਰਸਾਂ ਦੇ ਕੋਟ ਬਣਾਉਣ ਦਾ ਕੰਮ ਵੀ ਦਿੱਤਾ ਜਾਵੇਗਾ। ਇਸ ਨਾਲ ਜਿਥੇ ਸਮੂਹ ਦੀਆ ਔਰਤਾਂ ਨੂੰ ਆਮਦਨੀ ਪੱਖੋਂ ਹੁੰਗਾਰਾ ਮਿਲਿਆ ਹੈ ਉਥੇ ਹੀ ਸਕੂਲ ਦੇ ਬੱਚਿਆਂ ਨੂੰ ਵਧੀਆ ਕੁਆਲਟੀ ਦੀਆਂ ਵਰਦੀਆਂ ਮਿਲਣਗੀਆਂ।

ਸਮਾਰੋਹ ਦੌਰਾਨ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਡਾਇਰੈਕਟਰ ਤੇਜਿੰਦਰ ਮਹਿਤਾ, ਦਲਬੀਰ ਸਿੰਘ ਗਿੱਲ ਯੂਕੇ, ਮੁੱਖ ਮੰਤਰੀ ਦੇ ਓਐਸਡੀ ਪ੍ਰੋ. ਉਕਾਂਰ ਸਿੰਘ, ਐਸ ਡੀ ਐਮ ਨਵਦੀਪ ਕੁਮਾਰ, ਡੀਡੀਪੀਓ ਅਮਨਦੀਪ ਕੌਰ ਸਮੇਤ ਵੱਡੀ ਗਿਣਤੀ ਹੋਰ ਪਤਵੰਤੇ ਵੀ ਮੌਜੂਦ ਸਨ। ਪਿੰਡ ਦੀ ਸਰਪੰਚ ਚਰਨਜੀਤ ਕੌਰ ਤੇ ਗ੍ਰਾਮ ਪੰਚਾਇਤ ਵਲੋਂ ਡਾ. ਗੁਰਪ੍ਰੀਤ ਕੌਰ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ।

The post ਸਵੈ-ਸਹਾਇਤਾ ਸਮੂਹਾਂ ਵੱਲੋਂ ਸਕੂਲ ਵਰਦੀਆਂ ਬਣਾਉਣ ਦੇ ਪ੍ਰਾਜੈਕਟ ਦਾ ਸ਼ੁਤਰਾਣਾ ਦੇ ਪਿੰਡ ਸੇਲਵਾਲਾ ਤੋਂ ਆਗਾਜ਼ appeared first on TheUnmute.com - Punjabi News.

Tags:
  • breaking-news
  • job
  • news
  • patiala-news
  • punjab-news
  • selwala
  • shutrana

ਚੰਡੀਗੜ੍ਹ, 20 ਦਸੰਬਰ 2023: ਤਿੰਨ ਨਵੇਂ ਅਪਰਾਧਿਕ ਬਿੱਲਾਂ ‘ਤੇ ਅਮਿਤ ਸ਼ਾਹ (Amit Shah) ਨੇ ਲੋਕ ਸਭਾ ‘ਚ ਕਿਹਾ ਕਿ ਮੈਂ ਇਹ ਤਿੰਨ ਬਿੱਲ ਲੈ ਕੇ ਆਇਆ ਹਾਂ। ਇਨ੍ਹਾਂ ਬਿੱਲਾਂ ਨੂੰ ਸਥਾਈ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਆਈ ਹੈ । ਕਮੇਟੀ ਨੇ ਇਸ ਵਿੱਚ ਕਈ ਸੋਧਾਂ ਕਰਨ ਦੀ ਅਪੀਲ ਕੀਤੀ ਸੀ, ਜਿਸ ਕਾਰਨ ਮੈਂ ਉਹ ਤਿੰਨ ਬਿੱਲ ਵਾਪਸ ਲੈ ਕੇ ਨਵੇਂ ਬਿੱਲ ਲਿਆਏ ਹਨ। ਭਾਰਤੀ ਸਿਵਲ ਡਿਫੈਂਸ ਕੋਡ ਵਿਚ ਪਹਿਲਾਂ 485 ਧਾਰਾਵਾਂ ਸਨ, ਹੁਣ 531 ਧਾਰਾਵਾਂ ਹੋ ਜਾਣਗੀਆਂ। ਇਸਦੇ ਨਾਲ ਹੀ ਆਈ.ਪੀ.ਸੀ ‘ਚ ਪਹਿਲਾਂ 511 ਧਾਰਵਾਂ ਸਨ ਹੁਣ 358 ਰਹਿ ਗਈਆਂ ਹਨ |

ਰਾਜਧ੍ਰੋਹ ਕਾਨੂੰਨ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ ਜਿਸ ਕਾਰਨ ਤਿਲਕ, ਗਾਂਧੀ, ਪਟੇਲ ਸਮੇਤ ਦੇਸ਼ ਦੇ ਬਹੁਤ ਸਾਰੇ ਆਜ਼ਾਦੀ ਘੁਲਾਟੀਏ 6-6 ਸਾਲ ਜੇਲ੍ਹ ਵਿੱਚ ਰਹੇ। ਇਹ ਕਾਨੂੰਨ ਹੁਣ ਤੱਕ ਜਾਰੀ ਹੈ। ਪਹਿਲੀ ਵਾਰ ਮੋਦੀ ਸਰਕਾਰ ਨੇ ਆਉਂਦੇ ਹੀ ਰਾਜਧ੍ਰੋਹ ਦੀ ਧਾਰਾ 124 ਨੂੰ ਖਤਮ ਕਰਕੇ ਇੱਕ ਇਤਿਹਾਸਕ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਰਾਜਧ੍ਰੋਹ ਦੀ ਬਜਾਏ ਇਸਨੂੰ ਦੇਸ਼ਧ੍ਰੋਹ ਵਿੱਚ ਬਦਲ ਦਿੱਤਾ ਹੈ। ਕਿਉਂਕਿ ਹੁਣ ਦੇਸ਼ ਆਜ਼ਾਦ ਹੋ ਗਿਆ ਹੈ, ਲੋਕਤੰਤਰੀ ਦੇਸ਼ ਵਿੱਚ ਕੋਈ ਵੀ ਸਰਕਾਰ ਦੀ ਆਲੋਚਨਾ ਕਰ ਸਕਦਾ ਹੈ। ਇਹ ਉਨ੍ਹਾਂ ਦਾ ਅਧਿਕਾਰ ਹੈ। ਜੇਕਰ ਕੋਈ ਦੇਸ਼ ਦੀ ਸੁਰੱਖਿਆ ਜਾਂ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਜੇਕਰ ਕੋਈ ਹਥਿਆਰਬੰਦ ਪ੍ਰਦਰਸ਼ਨ ਜਾਂ ਬੰਬ ਧਮਾਕੇ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਉਸ ਨੂੰ ਆਜ਼ਾਦ ਹੋਣ ਦਾ ਕੋਈ ਅਧਿਕਾਰ ਨਹੀਂ ਹੈ, ਉਸ ਨੂੰ ਜੇਲ੍ਹ ਜਾਣਾ ਪਵੇਗਾ। ਕੁਝ ਲੋਕ ਇਸ ਨੂੰ ਆਪਣੇ ਸ਼ਬਦਾਂ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਕਿਰਪਾ ਕਰਕੇ ਮੇਰੀ ਗੱਲ ਨੂੰ ਸਮਝੋ। ਦੇਸ਼ ਦਾ ਵਿਰੋਧ ਕਰਨ ਵਾਲੇ ਨੂੰ ਜੇਲ੍ਹ ਜਾਣਾ ਪਵੇਗਾ।

ਸਾਡਾ ਵਾਅਦਾ ਸੀ ਕਿ ਅਸੀਂ ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਰਹਾਂਗੇ। ਅੱਤਵਾਦ ਨੂੰ ਰੋਕਣ ਲਈ ਦੇਸ਼ ਦੇ ਕਾਨੂੰਨ ਵਿਚ ਕੋਈ ਵਿਵਸਥਾ ਨਹੀਂ ਸੀ, ਸੰਸਦ ਵਿਚ ਬੈਠੇ ਲੋਕ ਇਸ ਨੂੰ ਮਨੁੱਖੀ ਅਧਿਕਾਰ ਕਹਿ ਕੇ ਵਿਰੋਧ ਕਰਦੇ ਸਨ। ਜਦੋਂ ਕਿ ਅੱਤਵਾਦ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਹੈ।

ਉਨ੍ਹਾਂ (Amit Shah)  ਕਿਹਾ ਕਿ ਇਹ ਬ੍ਰਿਟਿਸ਼ ਰਾਜ ਨਹੀਂ ਹੈ ਜਿਸ ਨੂੰ ਤੁਸੀਂ ਅੱਤਵਾਦ ਤੋਂ ਬਚਾ ਰਹੇ ਹੋ। ਮੋਦੀ ਸਰਕਾਰ ਵਿੱਚ ਅਜਿਹੀਆਂ ਦਲੀਲਾਂ ਸੁਣਨ ਨੂੰ ਨਹੀਂ ਮਿਲਣਗੀਆਂ। ਹੁਣ ਇਹ ਸਮਝਾਇਆ ਗਿਆ ਹੈ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਕੇ ਡਰ ਫੈਲਾਉਣ ਵਾਲੇ ਨੂੰ ਅੱਤਵਾਦੀ ਮੰਨਿਆ ਜਾਵੇਗਾ। ਹੁਣ ਇਸ ਵਿਚ ਵਿਰੋਧ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ, ਅੱਤਵਾਦੀ ਕਾਰਵਾਈਆਂ ਕਰਨ ਵਾਲਿਆਂ ‘ਤੇ ਕੋਈ ਤਰਸ ਨਹੀਂ ਆਉਣਾ ਚਾਹੀਦਾ।

ਗੈਰ-ਇਰਾਦਾ ਕਤਲ ਨੂੰ ਸ਼੍ਰੇਣੀਆਂ ਵਿੱਚ ਵੰਡਿਆ

ਸੰਗਠਿਤ ਅਪਰਾਧ ਦੀ ਵੀ ਪਹਿਲੀ ਵਾਰ ਵਿਆਖਿਆ ਕੀਤੀ ਗਈ ਹੈ, ਇਸ ਵਿੱਚ ਸਾਈਬਰ ਅਪਰਾਧ, ਲੋਕ ਤਸਕਰੀ ਅਤੇ ਆਰਥਿਕ ਅਪਰਾਧਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਨਾਲ ਨਿਆਂਪਾਲਿਕਾ ਦਾ ਕੰਮ ਬਹੁਤ ਸਰਲ ਹੋ ਜਾਵੇਗਾ। ਗੈਰ-ਇਰਾਦਾ ਕਤਲ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਗੱਡੀ ਚਲਾਉਂਦੇ ਸਮੇਂ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਦੋਸ਼ੀ ਜੇਕਰ ਜ਼ਖਮੀ ਨੂੰ ਥਾਣੇ ਜਾਂ ਹਸਪਤਾਲ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਘੱਟ ਸਜ਼ਾ ਦਿੱਤੀ ਜਾਵੇਗੀ। ਹਿੱਟ ਐਂਡ ਰਨ ਕੇਸ ਵਿੱਚ 10 ਸਾਲ ਦੀ ਸਜ਼ਾ ਹੋਵੇਗੀ।

ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈਆਂ ਮੌਤਾਂ ਨੂੰ ਗੈਰ-ਇਰਾਦਾ ਕਤਲ ਸ਼੍ਰੇਣੀ ‘ਚ ਰੱਖਿਆ ਹੈ | । ਇਸ ਦੀ ਸਜ਼ਾ ਵੀ ਵਧਾ ਦਿੱਤੀ ਗਈ ਹੈ, ਇਸ ਦੇ ਲਈ ਮੈਂ ਸੋਧ ਲਿਆਵਾਂਗਾ, ਡਾਕਟਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਮੌਬ ਲਿੰਚਿੰਗ ਅਤੇ ਸਨੈਚਿੰਗ ਲਈ ਫਾਂਸੀ ਦੀ ਸਜ਼ਾ ਦਾ ਕੋਈ ਕਾਨੂੰਨ ਨਹੀਂ ਸੀ, ਹੁਣ ਇਹ ਕਾਨੂੰਨ ਬਣ ਗਿਆ ਹੈ।

ਜਦੋਂ ਕਿ ਕਿਸੇ ਦੇ ਸਿਰ ‘ਤੇ ਡੰਡੇ ਨਾਲ ਵਾਰ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਵੇਗੀ, ਜੇਕਰ ਦੋਸ਼ੀ ਦਾ ਦਿਮਾਗ ਡੇਡ ਹੋਣ ਜਾਂਦਾ ਹੈ ਤਾਂ ਦੋਸ਼ੀ ਨੂੰ 10 ਸਾਲ ਦੀ ਸਜ਼ਾ ਹੋਵੇਗੀ। ਇਸ ਤੋਂ ਇਲਾਵਾ ਵੀ ਕਈ ਬਦਲਾਅ ਹਨ।

ਨਵੇਂ ਕਾਨੂੰਨ ਵਿੱਚ ਪੁਲਿਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ

ਅਮਿਤ ਸ਼ਾਹ (Amit Shah) ਨੇ ਕਿਹਾ ਕਿ ਹੁਣ ਨਵੇਂ ਕਾਨੂੰਨ ‘ਚ ਪੁਲਿਸ ਦੀ ਜਵਾਬਦੇਹੀ ਵੀ ਤੈਅ ਹੋਵੇਗੀ। ਇਸ ਤੋਂ ਪਹਿਲਾਂ ਜਦੋਂ ਵੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਸੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਨਹੀਂ ਸੀ ਹੁੰਦਾ। ਹੁਣ ਜੇਕਰ ਕੋਈ ਗ੍ਰਿਫਤਾਰ ਹੁੰਦਾ ਹੈ ਤਾਂ ਪੁਲਿਸ ਉਸ ਦੇ ਪਰਿਵਾਰ ਨੂੰ ਸੂਚਿਤ ਕਰੇਗੀ। ਕਿਸੇ ਵੀ ਕੇਸ ‘ਚ ਕੀ ਹੋਇਆ ਇਸਦੀ ਜਾਣਕਾਰੀ ਪੁਲਿਸ ਪੀੜਤ ਨੂੰ 90 ਦਿਨਾਂ ਦੇ ਅੰਦਰ-ਅੰਦਰ ਸੂਚਿਤ ਕਰੇਗੀ।

ਪੀੜਤ ਅਤੇ ਪਰਿਵਾਰ ਨੂੰ ਜਾਂਚ ਅਤੇ ਕੇਸ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕਈ ਨੁਕਤੇ ਜੋੜੇ ਗਏ ਹਨ। ਤਿੰਨ ਕਾਨੂੰਨਾਂ ਦੇ ਮਹੱਤਵਪੂਰਨ ਉਪਬੰਧ – ਜੇਕਰ ਅਸੀਂ ਭਾਰਤੀ ਨਿਆਂ ਸੰਹਿਤਾ ਦੀ ਗੱਲ ਕਰੀਏ ਤਾਂ ਇਸ ਵਿੱਚ ਬਹੁਤ ਸਾਰੇ ਮਨੁੱਖੀ ਅਪਰਾਧਾਂ ਨੂੰ ਪਿੱਛੇ ਰੱਖਿਆ ਗਿਆ ਸੀ। ਬਲਾਤਕਾਰ, ਬੱਚਿਆਂ ਵਿਰੁੱਧ ਅਪਰਾਧਾਂ ਦੇ ਮਾਮਲੇ ਸਾਹਮਣੇ ਰੱਖੇ ਗਏ ਹਨ।

The post ਅੰਗਰੇਜ਼ਾਂ ਦੁਆਰਾ ਲਿਆਂਦਾ ਰਾਜਧ੍ਰੋਹ ਕਾਨੂੰਨ ਖ਼ਤਮ, ਹਥਿਆਰਬੰਦ ਪ੍ਰਦਰਸ਼ਨਕਾਰੀ ਦੇਸ਼ਧ੍ਰੋਹ ਦੇ ਜ਼ੁਰਮ ‘ਚ ਜਾਣਗੇ ਜੇਲ੍ਹ: ਅਮਿਤ ਸ਼ਾਹ appeared first on TheUnmute.com - Punjabi News.

Tags:
  • amit-sha
  • amit-shah
  • armed-protestors
  • breaking-news
  • british
  • hews
  • india
  • ipc
  • latest-news
  • news

ਪੇਂਡੂ ਯੂਥ ਕਲੱਬਾਂ ਨੂੰ ਯੁਵਕ ਸੇਵਾਵਾਂ ਵਿਭਾਗ ਵੱਲੋਂ ਦਿੱਤੀ ਜਾਵੇਗੀ ਸਹਾਇਤਾ ਰਾਸ਼ੀ

Wednesday 20 December 2023 11:35 AM UTC+00 | Tags: breaking-news financial-assistance mohali-rural-youth-clubs news punjab-rural-youth-clubs punjab-youth-clubs rural-youth-clubs youth-clubs youth-services-departmen

ਐਸ.ਏ.ਐਸ.ਨਗਰ, 20 ਦਸੰਬਰ 2023: ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਹਾਇਤਾ ਰਾਸ਼ੀ ਪ੍ਰਦਾਨ ਕਰ ਰਹੀ ਹੈ ਤਾਂ ਜੋ ਨੌਜਵਾਨਾਂ ਦਾ ਖੇਡਾਂ ਪ੍ਰਤੀ ਰੁਝਾਨ ਵਧਾਇਆ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਐਸ.ਏ.ਐਸ. ਨਗਰ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਯੁਵਕ ਸੇਵਾਵਾਂ ਵਿਭਾਗ ਨਾਲ ਉਤਸ਼ਾਹਤ ਕਰਨ ਲਈ ਸਹਾਇਤਾ ਗ੍ਰਾਂਟ ਪ੍ਰਦਾਨ ਕੀਤੀ ਜਾ ਰਹੀ ਹੈ।

ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਮਾਨਤਾ ਪ੍ਰਾਪਤ ਸਰਗਰਮ ਯੂਥ ਕਲੱਬ (Youth Clubs) ਅਤੇ ਰਜਿਸਟਰਡ ਐਨ.ਜੀ.ਓ. (ਵਿਭਾਗ ਨਾਲ ਐਫੀਲੇਟ ਕਰ ਦਿੱਤਾ ਜਾਵੇਗਾ) ਆਦਿ ਜੇਕਰ ਸਹਾਇਤਾ ਗ੍ਰਾਂਟ ਲੈਣ ਦੇ ਇਛੁੱਕ ਹਨ ਤਾਂ ਉਹ ਆਪਣੀ ਤਿੰਨ ਸਾਲ ਦੀ ਪ੍ਰਗਤੀ ਰਿਪੋਰਟ 26 ਦਸੰਬਰ ਤੱਕ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਵਿਭਾਗ, ਕਮਰਾ ਨੰਬਰ 511-512, ਚੌਥੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਕਲੱਬਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਕੇ ਅਗਲੇਰੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਐਸ.ਏ.ਐਸ.ਨਗਰ ਦੇ ਮੋਬਾਇਲ ਨੰਬਰ 9876267001 ਤੇ ਸੰਪਰਕ ਕੀਤਾ ਜਾ ਸਕਦਾ ਹੈ।

The post ਪੇਂਡੂ ਯੂਥ ਕਲੱਬਾਂ ਨੂੰ ਯੁਵਕ ਸੇਵਾਵਾਂ ਵਿਭਾਗ ਵੱਲੋਂ ਦਿੱਤੀ ਜਾਵੇਗੀ ਸਹਾਇਤਾ ਰਾਸ਼ੀ appeared first on TheUnmute.com - Punjabi News.

Tags:
  • breaking-news
  • financial-assistance
  • mohali-rural-youth-clubs
  • news
  • punjab-rural-youth-clubs
  • punjab-youth-clubs
  • rural-youth-clubs
  • youth-clubs
  • youth-services-departmen

ਐੱਸ.ਏ.ਐੱਸ ਨਗਰ, 20 ਦਸੰਬਰ, 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ ਵੱਲੋਂ ਵਰਲਡ ਐਡਵਾਈਜ਼ਰ ਇੰਮੀਗ੍ਰੇਸ਼ਨ ਕੰਸਲਟੈਂਟ ਫਰਮ ਦਾ ਲਾਇਸੈਂਸ (license) ਰੱਦ ਕਰ ਦਿੱਤਾ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ. ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਲਡ ਐਡਵਾਈਜ਼ਰ ਇੰਮੀਗ੍ਰੇਸ਼ਨ ਕੰਸਲਟੈਂਟ ਐਸ.ਸੀ.ਓ. ਨੰਬਰ. 665, ਦੂਜੀ ਮੰਜ਼ਿਲ, ਸੈਕਟਰ-70, ਮੋਹਾਲੀ ਦੀ ਮਾਲਕਣ ਸ੍ਰੀਮਤੀ ਪਰਮਜੀਤ ਕੌਰ ਪੁੱਤਰੀ ਸਰਦੂਲ ਸਿੰਘ, ਵਾਸੀ ਪਿੰਡ ਵਡਾਲਾ ਬੰਗੜ੍ਹ, ਜ਼ਿਲ੍ਹਾ ਗੁਰਦਾਸਪੁਰ, ਹਾਲ ਵਾਸੀ ਫਲੈਟ ਨੰ: 103/6, ਐਕਮੇ ਹਾਈਟ-1, ਤਹਿਸੀਲ ਖਰੜ੍ਹ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੈਂਸ (license) ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 25 ਫਰਵਰੀ 2023 ਨੂੰ ਖਤਮ ਹੋ ਚੁੱਕੀ ਹੈ।

ਵਧੀਕ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉਕਤ ਫਰਮ ਨੂੰ ਲਾਇਸੈਂਸ ਰੀਨਿਊ ਕਰਵਾਉਣ ਲਈ ਐਕਟ/ਰੂਲਜ਼ ਅਨੁਸਾਰ ਦੋ ਮਹੀਨੇ ਪਹਿਲਾਂ ਦਰਖਾਸਤ ਸਮੇਤ ਸਹਿ/ਦਸਤਾਵੇਜ ਪੇਸ਼ ਨਾ ਕਰਨ ਕਰਕੇ ਲਾਇਸੈਂਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ ਸਮੇਤ ਹਾਜਰ ਪੇਸ਼ ਹੋਣ ਲਈ ਹਦਾਇਤ ਕੀਤੀ ਗਈ ਸੀ। ਉਨ੍ਹਾ ਦੱਸਿਆ ਕਿ ਦਫਤਰੀ ਪਤੇ ਅਤੇ ਰਿਹਾਇਸ਼ੀ ਪਤੇ ਉਤੇ ਰਜਿਸਟਰਡ ਡਾਕ ਰਾਹੀਂ ਭੇਜਿਆ ਗਿਆ ਪੱਤਰ ਅਨਕਲੇਮਡ ਟਿੱਪਣੀ ਸਹਿਤ ਵਾਪਿਸ ਪ੍ਰਾਪਤ ਹੋਇਆ ਹੈ। ਪ੍ਰੰਤੂ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ। ਉਕਤ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾ ਅਧੀਨ ਉਲੰਘਣਾ ਕਰਨ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੈਂਸ ਨੰਬਰ 139/ਐਮ.ਸੀ-2 ਮਿਤੀ 26.02.2018 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੈਂਸੀ/ਫਰਮ/ਪਾਰਟਨਰਸ਼ਿਪ ਜਾਂ ਇਸਦੇ ਲਾਇਸੈਂਸੀ/ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।

The post ਏ.ਡੀ.ਸੀ ਮੋਹਾਲੀ ਵੱਲੋਂ ਵਰਲਡ ਐਡਵਾਈਜ਼ਰ ਇੰਮੀਗ੍ਰੇਸ਼ਨ ਕੰਸਲਟੈਂਟ, ਫਰਮ ਦਾ ਲਾਇਸੈਂਸ ਰੱਦ appeared first on TheUnmute.com - Punjabi News.

Tags:
  • adc-mohali
  • breaking-news
  • immigration
  • news
  • world-advisor-immigration

ਏ.ਡੀ.ਸੀ ਮੋਹਾਲੀ ਵੱਲੋਂ ਸੀਕਿੰਗ ਫਰਮ ਦਾ ਲਾਇਸੈਂਸ ਮੁੜ ਬਹਾਲ

Wednesday 20 December 2023 11:51 AM UTC+00 | Tags: breaking-news license mohali-news news seeking-firm

ਐਸ.ਏ.ਐਸ ਨਗਰ, 20 ਦਸੰਬਰ 2023: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ -4 (6) (ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ ਵੱਲੋਂ ਸੀਕਿੰਗ ਫਰਮ ਦਾ ਲਾਇਸੈਂਸ (license) ਬਹਾਲ ਕਰ ਦਿੱਤਾ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ. ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਕਿੰਗ ਫਰਮ ਦੇ ਪਤੇ ਵਾਰਡ ਨੰਬਰ 06, ਕੁਰਾਲੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮਾਲਕ ਸ੍ਰੀਮਤੀ ਹਰਪ੍ਰੀਤ ਕੌਰ ਮੁੰਡੇਰ ਪਤਨੀ ਗਰਗਨਦੀਪ ਸਿੰਘ ਮੁੰਡੇਰ ਵਾਸੀ ਮਕਾਨ ਨੰਬਰ 129, ਮਾਡਲ ਟਾਊਨ, ਵਾਰਡ ਨੰਬਰ 06, ਕੁਰਾਲੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੈਂਸ ਜਾਰੀ ਕੀਤਾ ਗਿਆ ਸੀ ਉਕਤ ਲਾਇਸੈਂਸੀ (license) ਵੱਲੋਂ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਲਗਾਤਾਰ ਟਰੈਵਲ ਏਜੰਟ ਦਾ ਕੰਮ ਕਰਨ ਵਿੱਚ ਅਸਫਲ ਰਹਿਣ ਕਾਰਨ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ- 6 (1) (ਜੀ) ਦੇ ਉਪਬੰਧਾ ਅਧੀਨ ਉਲੰਘਣਾ ਕਰਨ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੈਂਸ ਨੰਬਰ 212/ਆਈ.ਸੀ. ਮਿਤੀ 24-09-2018 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਸੀ।

ਲਾਇਸੈਂਸੀ ਦੇ ਦਫਤਰੀ ਪਤੇ ਤੇ ਪੱਤਰ ਮਿਤੀ 26.6.2020 ਰਾਹੀਂ ਪੱਤਰ ਜਾਰੀ ਕਰਦੇ ਹੋਏ ਐਕਟ/ਰੂਲਜ਼ ਤਹਿਤ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ, ਜਿੰਨ੍ਹਾਂ ਨੂੰ ਫਰਮ ਵੱਲੋਂ ਸਰਵਿਸ ਦਿੱਤੀ ਹੈ,ਬਾਰੇ ਰਿਪੋਰਟ ਭੇਜਣ ਅਤੇ ਫਰਮ ਵੱਲੋਂ ਕੀਤੇ ਜਾਣ ਵਾਲੇ ਇਸ਼ਤਿਹਾਰ/ਸੈਮੀਨਾਰ ਆਦਿ ਸਬੰਧੀ ਜਾਣਕਾਰੀ ਦੀ ਮੰਗ ਕੀਤੀ ਗਈ। ਲਾਇੰਸੰਸੀ ਵੱਲੋਂ ਕਾਫੀ ਸਮਾਂ ਰਿਪੋਰਟਾਂ ਨਾ ਭੇਜਣ ਦੀ ਸੂਰਤ ਵਿੱਚ ਮਿਤੀ 29.11.2022 ਰਾਹੀਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਨੋਟਿਸ ਜਾਰੀ ਕਰਦੇ ਹੋਏ ਪੇਸ਼ ਹੋਣ ਲਈ ਹਦਾਇਤ ਕੀਤੀ ਗਈ।

ਸ੍ਰੀਮਤੀ ਹਰਪ੍ਰੀਤ ਕੌਰ ਮੁੰਡੇਰ ਪਤਨੀ ਗਰਗਨਦੀਪ ਸਿੰਘ ਮੁੰਡੇਰ ਵੱਲੋਂ ਪੇਸ਼ ਹੋ ਕੇ ਜਾਰੀ ਨੋਟਿਸ ਦਾ ਜਵਾਬ ਪੇਸ਼ ਕੀਤਾ ਗਿਆ। ਜਵਾਬ ਨੂੰ ਵਾਚਣ ਉਪਰੰਤ ਲਾਇਸੰਸ ਨੰਬਰ 212/ਆਈ.ਸੀ. ਮਿਤੀ 24-09-2018 ਨੂੰ ਇਸ ਸ਼ਰਤ ਤੇ ਬਹਾਲ ਕੀਤਾ ਗਿਆ ਕਿ ਲਾਇਸੈਂਸੀ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ਼ ਬਣੇ ਰੂਲਜ਼ ਦੇ ਸੈਕਸ਼ਨ -4(6), ਨੋਟੀਫਿਕੇਸ਼ਨ ਦੇ ਸੈਕਸ਼ਨ 5 (iii)(ਬੀ) ਅਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ ਵੱਲੋਂ ਜਾਰੀ ਐਡਵਾਈਜਰੀ ਦੀ ਮੱਦ ਨੰ: 13 ਵਿੱਚ ਦਰਸਾਏ ਅਨੁਸਾਰ ਮਹੀਨਾਵਾਰ ਰਿਪੋਰਟ, ਐਕਟ ਦੀ ਧਾਰਾ 7 ਤਹਿਤ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਸੈਮੀਨਾਰਾਂ ਸਬੰਧੀ ਜਾਣਕਾਰੀ ਅਤੇ ਇਹ ਸੂਚਨਾ ਛਿਮਾਹੀ ਆਧਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਭੇਜੀ ਜਾਣੀ ਯਕੀਨੀ ਬਣਾਏ।

The post ਏ.ਡੀ.ਸੀ ਮੋਹਾਲੀ ਵੱਲੋਂ ਸੀਕਿੰਗ ਫਰਮ ਦਾ ਲਾਇਸੈਂਸ ਮੁੜ ਬਹਾਲ appeared first on TheUnmute.com - Punjabi News.

Tags:
  • breaking-news
  • license
  • mohali-news
  • news
  • seeking-firm

ਕੀ ਹੈ ਵਿਪਾਨਸਨਾ ਕੇਂਦਰ ? ਜਿੱਥੇ 10 ਦਿਨ ਬਿਤਾਉਣਗੇ ਅਰਵਿੰਦ ਕੇਜਰੀਵਾਲ

Wednesday 20 December 2023 01:17 PM UTC+00 | Tags: arvind-kejriwal breaking-news latest-news news vipanasana-center

ਡੈਸਕ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਵਿਪਾਸਨਾ ਕੇਂਦਰ ਜਾਣਗੇ। ਪਾਰਟੀ ਮੁਤਾਬਕ ਉਹ 19 ਤੋਂ 30 ਦਸੰਬਰ ਤੱਕ 10 ਦਿਨਾਂ ਲਈ ਹੁਸ਼ਿਆਰਪੁਰ ਜਾ ਰਹੇ ਹਨ ਤੇ 20 ਦਸੰਬਰ ਤੋਂ ਆਨੰਦਗੜ੍ਹ ਦੇ ਧੂੰਮ-ਧੱਜਾ ਵਿਪਾਸਨਾ ਦੇ ਯੋਗ ਸੈਂਟਰ ‘ਚ ਕੋਰਸ ਸ਼ੁਰੂ ਕਰ ਸਕਦੇ ਹਨ । ਉਹ ਹਰ ਸਾਲ 10 ਦਿਨਾਂ ਲਈ ਵਿਪਾਸਨਾ ਮੈਡੀਟੇਸ਼ਨ ਕੋਰਸ ਲਈ ਜਾਂਦੇ ਹਨ। ਹਾਲਾਂਕਿ ਦੂਜੇ ਪਾਸੇ ਚਰਚਾਵਾਂ ਇਹ ਵੀ ਹਨ ਕਿ ਕੀ ਅਰਵਿੰਦ ਕੇਜਰੀਵਾਲ ED ਦੀ ਰੇਡ ਤੋਂ ਬਚਣਾ ਚਾਹੁੰਦੇ ਹਨ ? ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ।

ਜ਼ਾਹਰ ਹੈ ਕਿ ਸ਼ਰਾਬ ਨੀਤੀ ਮਾਮਲੇ ‘ਚ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ 21 ਦਸੰਬਰ ਦੀ ਤਾਰੀਖ ਦਿੱਤੀ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਦੋਂ ਵੀ ਕੇਜਰੀਵਾਲ ਈਡੀ ਦਫਤਰ ਨਹੀਂ ਪਹੁੰਚੇ ਅਤੇ ਚੋਣ ਪ੍ਰਚਾਰ ਲਈ ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਏ ਸਨ। ਹੁਣ ਜਦੋਂ ED ਨੇ ਸੰਮਨ ਭੇਜਿਆ ਤਾਂ 2 ਦਿਨ ਪਹਿਲਾਂ ਇਹ ਜਾਣਕਾਰੀ ਆਉਂਦੀ ਹੈ ਕਿ ਉਹ 19 ਦਸੰਬਰ ਤੋਂ ਵਿਪਾਸਨਾ ਕੇਂਦਰ ਜਾ ਰਹੇ ਹਨ । ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਲ 2021 ਵਿੱਚ ਵੀ 10 ਦਿਨਾਂ ਲਈ ਜੈਪੁਰ ਵੈਲਨੈਸ ਸੈਂਟਰ ਗਏ ਸਨ। ਉਸ ਸਮੇਂ ਨਾ ਤਾਂ ਉਹ ਕਿਸੇ ਸਿਆਸੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਨਾ ਹੀ ਕਿਸੇ 'ਆਪ' ਆਗੂ ਨੂੰ ਮਿਲੇ। ਹੁਣ ਤੱਕ, ਪਿਛਲੇ 10 ਸਾਲਾਂ ਵਿੱਚ, ਅਰਵਿੰਦ ਕੇਜਰੀਵਾਲ ਦੇਸ਼ ਦੇ ਕਈ ਸ਼ਹਿਰਾਂ ਵਿੱਚ ਜਾ ਕੇ ਵਿਪਾਸਨਾ ਕੋਰਸ ਕਰ ਚੁੱਕੇ ਹਨ। ਹੁਣ ਇਸ ਤੋਂ ਬਾਅਦ ਕਈ ਲੋਕਾਂ ਦੇ ਮੰਨਾ ‘ਚ ਇਹ ਸਵਾਲ ਹੋਵੇਗਾ ਕੀ ਵਿਪਾਸਨਾ ਹੈ ਕੀ ?

ਵਿਪਾਸਨਾ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਇੱਕ ਪ੍ਰਾਚੀਨ ਭਾਰਤੀ ਧਿਆਨ ਤਕਨੀਕ ਹੈ। ਇਹ ਇੱਕ ਮਾਨਸਿਕ ਕਸਰਤ ਹੈ ਜੋ ਮਨ ਅਤੇ ਸਰੀਰ ਦੋਵਾਂ ਲਈ ਫਾਇਦੇਮੰਦ ਹੈ। ਇਹ ਭਾਰਤ ਦੀ ਸਭ ਤੋਂ ਪੁਰਾਣੀ ਧਿਆਨ ਤਕਨੀਕ ਹੈ, ਜੋ ਲਗਭਗ 2600 ਸਾਲ ਪਹਿਲਾਂ ਮਹਾਤਮਾ ਬੁੱਧ ਦੁਆਰਾ ਮੁੜ ਖੋਜੀ ਗਈ ਸੀ। ਮਹਾਤਮਾ ਬੁੱਧ ਤੋਂ ਪਹਿਲਾਂ ਵੀ ਭਾਰਤ ਵਿੱਚ ਰਿਸ਼ੀ-ਮੁਨੀ ਇਸ ਦਾ ਅਭਿਆਸ ਕਰਦੇ ਸਨ। ਵਿਪਾਸਨਾ ਕੇਂਦਰਾਂ ਵਿਖੇ 10, 20, 30, 45 ਤੇ 60 ਦਿਨਾਂ ਤੱਕ ਦਾ ਰਿਹਾਇਸ਼ੀ ਕੈਂਪ ਹੁੰਦਾ ਹੈ।

ਇਸ ਕੋਰਸ ਦਾ ਹਿੱਸਾ ਬਣਨ ਵਾਲੇ ਕੁਝ ਸਮੇਂ ਲਈ ਕਿਸੇ ਵੀ ਸੰਚਾਰ ਤੋਂ ਪਰਹੇਜ਼ ਕਰਦੇ ਹਨ। ਉਹ ਕਿਸੇ ਨਾਲ ਸੰਵਾਦ ਜਾਂ ਸੰਕੇਤਾਂ ਰਾਹੀਂ ਗੱਲ ਨਹੀਂ ਕਰ ਸਕਦੇ। ਇਸ ‘ਚ ਸਭ ਤੋਂ ਪਹਿਲਾਂ ਮੈਡੀਟੇਸ਼ਨ ਦੇ ਅਭਿਆਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਪਾਸਨਾ ਆਤਮ ਨਿਰੀਖਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਪ੍ਰਾਣਾਯਾਮ ਦਾ ਇੱਕ ਰੂਪ ਹੈ। ਇਹ ਸਵੈ-ਨਿਰੀਖਣ ਅਤੇ ਸਵੈ-ਸ਼ੁੱਧੀਕਰਨ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਰਿਸ਼ੀ-ਮੁਨੀ ਇਸ ਧਿਆਨ ਵਿਧੀ ਦਾ ਅਭਿਆਸ ਕਰਦੇ ਆ ਰਹੇ ਹਨ। ਕਿਹਾ ਜਾਂਦਾ ਹੈ ਕਿ ਇਸ ਕੈਂਪ ਵਿੱਚ ਰਹਿਣ ਵਾਲੇ ਸਾਰੇ ਲੋਕ ਇੱਕੋ ਕਿਸਮ ਦੇ ਕੱਪੜੇ ਪਾਉਂਦੇ ਹਨ ਅਤੇ ਇੱਕੋ ਕਿਸਮ ਦਾ ਭੋਜਨ ਖਾਂਦੇ ਹਨ।

ਬਹੁਤ ਸਾਰੇ ਦੇਸ਼ਾਂ ‘ਚ ਵਿਪਾਸਨਾ ਦਾ ਰੁਝਾਣ ਵਧਿਆ ਹੈ। ਮਨੋਵਿਗਿਆਨਕ ਰੋਗਾਂ ਨੂੰ ਦੂਰ ਕਰਨ ਦਾ ਇਹ ਇੱਕ ਸੌਖਾ ਢੰਗ ਦੱਸਿਆ ਜਾਂਦਾ ਹੈ। ਇਹ ਤਣਾਅ ਨੂੰ ਦੂਰ ਕਰਦਾ ਹੈ ਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖਦਾ ਹੈ। ਜੇ ਮਨ ਅਤੇ ਦਿਮਾਗ ਸ਼ਾਂਤ ਤੇ ਤੰਦਰੁਸਤ ਰਹਿਣਗੇ ਤਾਂ ਉਸ ਦਾ ਅਸਰ ਸਰੀਰ ‘ਤੇ ਵੀ ਹੋਵੇਗਾ। ਵਿਪਾਸਨਾ ਕੈਂਪ ਕਿਸੇ ਵੀ ਵਿਅਕਤੀ ਲਈ ਖੁੱਲ੍ਹੇ ਹਨ ਜੋ ਇਸ ਵਿਧੀ ਨੂੰ ਸਿੱਖਣਾ ਚਾਹੁੰਦੇ ਹਨ।

ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਧਿਆਨ ਵਿਧੀਆਂ ਹਨ, ਜਿਨ੍ਹਾਂ ਵੱਲ ਲੋਕਾਂ ਦਾ ਕਾਫ਼ੀ ਰੁਝਾਨ ਵਧਿਆ ਹੈ। ਅੱਜ ਦੇ ਸਮੇਂ ਦੀ ਹੀ ਗੱਲ ਕਰੀਏ ਤਾਂ ਹਰ ਕੋਈ ਰੋਜ਼ ਦੀ ਭੱਜ ਦੌੜ ‘ਚ ਵਿਅਸਤ ਹੈ, ਲੋਕ ਖੁਦ ਲਈ ਵੀ ਸਮਾਂ ਬਹੁਤ ਮੁਸ਼ਕਿਲ ਨਾਲ ਕੱਢਦੇ ਹਨ। ਕਈ ਵਾਰ ਐਸੇ ਹਾਲਾਤ ਹੀ ਬਣ ਜਾਂਦੇ ਨੇ ਕਿ ਅਸੀਂ ਕਿਸੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ ਜਾਂ ਹੋਰ ਬਹੁਤ ਸਾਰੇ ਮਾਨਸਿਕ ਰੋਗ ਹੋ ਜਾਂਦੇ ਹਨ। ਇਨ੍ਹਾਂ ਸਭ ਤੋਂ ਛੁਟਕਾਰਾ ਪਾਉਣ ਲਈ ਫਿਰ ਲੋਕ ਇਨ੍ਹਾਂ ਪੁਰਾਤਨ ਤਕਨੀਕਾਂ ਨੂੰ ਅਪਣਾਉਂਦੇ ਹਨ। ਫਿਰ ਚਾਹੇ ਉਹ ਘਰ ਬੈਠ ਕੇ ਯੋਗਾ ਕਰਨਾ ਹੋਵੇ ਜਾਂ ਵਿਪਾਸਨਾ ਕੇਂਦਰਾਂ ‘ਚ ਜਾ ਕੇ ਧਿਆਨ ਲਾਉਣਾ ਹੋਵੇ। ਮਾਨਸਿਕ ਸ਼ਾਂਤੀ ਲਈ ਤੇ ਤੰਦਰੁਸਤੀ ਲਈ ਫਿਰ ਲੋਕ ਇਨ੍ਹਾਂ ਤਕਨੀਕਾਂ ਦਾ ਸਹਾਰਾ ਲੈਂਦੇ ਹਨ।

The post ਕੀ ਹੈ ਵਿਪਾਨਸਨਾ ਕੇਂਦਰ ? ਜਿੱਥੇ 10 ਦਿਨ ਬਿਤਾਉਣਗੇ ਅਰਵਿੰਦ ਕੇਜਰੀਵਾਲ appeared first on TheUnmute.com - Punjabi News.

Tags:
  • arvind-kejriwal
  • breaking-news
  • latest-news
  • news
  • vipanasana-center

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਵਿੱਖ ਵਿਚ ਆਈਐੱਲਆਈ ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਐੱਸਏਆਰਆਈ) ਦੇ ਕੇਸਾਂ ਦਾ ਆਰਟੀਪੀਸੀਆਰ ਟੇਸਟ ਕੀਤਾ ਜਾਵੇਗਾ।

ਅਨਿਲ ਵਿਜ ਅੱਜ ਦੇਸ਼ ਦੇ ਕੁੱਝ ਸੂਬਿਆਂ ਵਿਚ ਹਾਲ ਹੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਅਤੇ ਦੇਸ਼ ਵਿਚ ਕੋਵਿਡ-19 ਦੇ ਜੇਏਨ.1 ਵੈਰੀਏਂਟ ਦੇ ਪਹਿਲੇ ਮਾਮਲੇ ਦਾ ਪਤਾ ਚੱਲਣ ਦੇ ਮੱਦੇਨਜਰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁੱਖ ਮਾਂਡਵਿਆ ਅਤੇ ਹੋਰ ਸੂਬਿਆਂ ਦੇ ਸਿਹਤ ਮੰਤਰੀਆਂ ਅਤੇ ਸਕੱਤਰਾਂ ਦੇ ਨਾਲ ਸੁਰੱਖਿਆ ਉਪਾਆਂ ‘ਤੇ ਪ੍ਰਬੰਧਿਤ ਵੀਡੀਓ ਕਾਨਫ੍ਰੈਂਸਿੰਗ ਵਿਚ ਬੋਲ ਰਹੇ ਸਨ।

ਉਨ੍ਹਾਂ ਨੇ ਅੱਜ ਸੁਝਾਅਦਿੰਦੇ ਹੋਏ ਕਿਹਾ ਕਿ ਆਈਐੱਲਆਈ ਲੱਛਣ ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਐੱਸਏਆਰਆਈ) ਕੇਸਾਂ ਵਿਚ ਆਰਟੀਪੀਸੀਆਰ ਟੇਸਟ ਜਰੂਰੀ ਹੋਣੇ ਚਾਹੀਦੇ ਹਨ ਅਤੇ ਕੋਵਿਡ-19 ਨੂੰ ਨੋਟੀਫਾਈ ਬੀਮਾਰੀ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਨਿਜੀ ਹਸਪਤਾਲਾਂ ਵਿਚ ਕੋਈ ਕੇਸ ਆਵੇ ਤਾਂ ਊਹ ਸੀਏਓ ਤੇ ਸਰਕਾਰੀ ਹਸਪਤਾਲਾਂ ਨੂੰ ਜਾਣਕਾਰੀਆਂ ਦੇਣ।

ਉਨ੍ਹਾਂ (Anil Vij) ਨੇ ਕਿਹਾ ਕਿ ਇਨਫਲੂਏਂਜਾ ਵਰਗੀ ਬੀਮਾਰੀ (ਆਈਏਲਆਈ) ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਏਸਏਆਰਆਈ) ਮਾਮਲਿਆਂ ਦੀ ਨਿਗਰਾਨੀ ਅਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਅਜਿਹੇ ਮਾਮਲਿਆਂ ਦੀ ਸ਼ੁਰੂਆਤ ਵੱਧਣ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮਾਕਡ੍ਰਿਲ ਕੀਤੀ ਹੈ ਅਤੇ ਇਸ ਮਾਮਲੇ ਵਿਚ ਪੂਰੀ ਤਿਆਰ ਹੈ। ਹਰਿਆਣਾ ਵਿਚ 238 ਪੀਐੱਸਏ ਪਲਾਂਟ ਚਾਲੂ ਹਾਲਤ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਬੀਮਾਰੀ ਨਾਂਲ ਲੜਨ ਦੇ ਲਈ ਸੂਬਾ ਸਰਕਾਰ ਨੇ ਸਬੰਧਿਤ ਵਿਭਗਾ ਨੂੰ ਅਲਰਟ ਕਰ ਦਿੱਤਾ ਹੈ।

ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੱਜ ਕੇਂਦਰੀ ਸਿਹਤ ਮੰਤਰੀ ਅਤੇ ਸੂਬਿਆਂ ਦੇ ਸਿਹਤ ਮੰਤਰੀਆਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਹੋਈ ਹੈ, ਜਿਸ ਵਿਚ ਆਈਐੱਲਆਈ ਲੱਛਣ ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਐੱਸਏਆਰਆਈ) ਬਾਰੇ ਗਾਇਡਲਾਇਨ ‘ਤੇ ਚਰਚਾ ਹੋਈ ਹੈ, ਇਸ ਦੇ ਬਾਅਦ ਸੂਬਾ ਪੱਧਰ ਦੀ ਬੈਠਕ ਕੀਤੀ ਗਈ ਹੈ ਅਤੇ ਜਿਸ ਵਿਚ ਸਮੱਗਰੀਆਂ ਨੁੰ ਜਾਂਚਿਆ ਗਿਆ ਹੈ।

The post ਆਈਐੱਲਆਈ ਤੇ ਗੰਭੀਰ ਤੀਬਰ ਸਾਹ ਸੰਕ੍ਰਮਣ ਦੇ ਕੇਸਾਂ ਦੇ RTPCR ਟੇਸਟ ਕੀਤੇ ਜਾਣਗੇ: ਅਨਿਲ ਵਿਜ appeared first on TheUnmute.com - Punjabi News.

Tags:
  • anil-vij
  • breaking-news
  • haryana
  • latest-news
  • news
  • rtpcr

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ ਰਾਜ ਇੰਨਫੋਰਸਮੈਂਟ ਬਿਉਰੋ (Enforcement Bureau) ਵੱਲੋਂ ਅਵੈਧ ਸ਼ਰਾਬ ਤੇ ਕੱਚੀ ਸ਼ਰਾਬ ਵਰਗੀ ਗੈਰ ਕਾਨੂੰਨੀ ਗਤੀਵਿਧੀ ‘ਤੇ ਸ਼ਿਕੰਜਾ ਕੱਸਨ ਲਈ 19 ਦਸੰਬਰ, 2023 ਨੂੰ ਸੂਬੇ ਦੇ 22 ਜ਼ਿਲ੍ਹਿਆਂ ਵਿਚ ਇਕੱਠੇ ਛਾਪੇਮਾਰੀ ਕੀਤੀ ਗਈ। ਇਸ ਵਿਸ਼ੇਸ਼ ਆਪਰੇਸ਼ਨ ਦੌਰਾਨ ਕੁੱਲ 35 ਮਾਮਲੇ ਦਰਜ ਕੀਤੇ ਗਏ ਅਤੇ 36 ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ ਅਤੇ 901 ਲੀਟਰ ਲਾਹਨ 57 ਲੀਟਰ ਕੱਚੀ ਸ਼ਰਾਬ (ਕੁੱਲ 958 ਲੀਟਰ) ਅਤੇ 606.5 ਬੋਲਤਲ ਦੇਸੀ ਸ਼ਰਾਬ ਅਤੇ 136 ਬੋਤਲ ਅੰਗ੍ਰੇਜੀ ਤੇ 775 ਬੋਤਲ ਬੀਅਰ ਜਬਤ ਕੀਤੀ ਗਈ।

ਆਉਣ ਵਾਲੇ ਸਮੇਂ ਵਿਚ ਹੋਰ ਮਜਬੂਤ ਹੋਵੇਗਾ ਇੰਨਫੋਰਸਮੈਂਟ ਬਿਊਰੋ

ਗ੍ਰਹਿ ਮੰਤਰੀ ਅਨਿਲ ਵਿਜ ਨੇ ਹਰਿਆਣਾ ਰਾਜ ਇੰਨਫੋਰਸਮੈਂਟ ਬਿਊਰੋ (Enforcement Bureau) ਨੂੰ ਨਿਰਦੇਸ਼ ਜਾਰੀ ਕਰ ਸੂਬੇ ਵਿਚ ਅਵੈਧ ਖਨਨ ਅਤੇ ਅਵੈਧ ਸ਼ਰਾਬ ਦੇ ਖਿਲਾਫ ਮਾਮਲੇ ਨੂੰ ਵੱਧ ਕਠੋਰਤਾ ਅਤੇ ਪ੍ਰਭਾਵਸ਼ੀਲਤਾ ਨਾਲ ਤੇਜ ਕਰਨ ਦੇ ਲਈ ਕਿਹਾ ਸੀ। ਉਨ੍ਹਾਂ ਨੇ ਦਸਿਆ ਕਿ ਟ੍ਰਾਂਸਪੋਰਟ, ਟਾਊਨ ਏਂਡ ਕੰਟਰੀ ਪਲਾਨਿੰਗ, ਬਿਜਲੀ ਅਤੇ ਸਿੰਚਾਈ ਦੇ ਹੋਰ ਹਿਤਧਾਰਕ ਵਿਭਾਗਾਂ ਦੇ ਨਾਲ ਵੀ ਸਹਿਯੋਗ ਚੱਲ ਰਿਹਾ ਹੈ ਅਤੇ ਬਿਊਰੋ ਨੂੰ ਵੱਧ ਅਧਿਕਾਰੀ , ਜਨਸ਼ਕਤੀ ਅਤੇ ਸੰਸਾਧਨ ਉਪਲਬਧ ਕਰਾਏ ਜਾਣ ‘ਤੇ ਇਸੀ ਤਰ੍ਹਾ ਦੇ ਮੁਹਿੰਮ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਇਸ ਸਬੰਧ ਵਿਚ ਅਵੈਧ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗਲਤ ਕੰਮ ਕਰਨ ਤੋਂ ਬਚਨ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਇੰਨਫੋਰਸਮੈਂਟ ਬਿਊਰੋ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਹਰਿਆਣਾ ਰਾਜ ਇੰਨਫੋਰਸਮੈਂਟ ਬਿਊਰੋ ਦੇ ਏਡੀਜੀਪੀ ਡਾ. ਏਏਸ ਚਾਵਲਾ ਨੇ ਕਿਹਾ ਕਿ ਅਜਿਹੇ ਅਸਮਾਜਿਕ ਤੱਤਾਂ ਨੂੰ ਇਕੱਠੇ ਕਈ ਸਥਾਨਾਂ ‘ਤੇ ਨਿਸ਼ਾਨਾ ਬਨਾਉਣ ਨਾਲ ਸਕਾਰਾਤਮਕ ਨਤੀਜੇ ਮਿਲਣਾ ਤੈਅ ਹੈ।

The post ਐਕਸ਼ਨ ‘ਚ ਹਰਿਆਣਾ ਰਾਜ ਇੰਨਫੋਰਸਮੈਂਟ ਬਿਊਰੋ, 11 ਜ਼ਿਲ੍ਹਿਆਂ ‘ਚ ਅਵੈਧ ਸ਼ਰਾਬ ਦੇ ਖ਼ਿਲਾਫ਼ ਚੱਲੀ ਵਿਸ਼ੇਸ਼ ਮੁਹਿੰਮ appeared first on TheUnmute.com - Punjabi News.

Tags:
  • breaking-news
  • crime
  • enforcement-bureau
  • haryana
  • haryana-enforcement-bureau
  • latest-news
  • news

ਹਰਿਆਣਾ: ਈ-ਵੇਸਟ ਦੇ ਨਿਪਟਾਨ ਦੀ ਦਿਸ਼ਾ 'ਚ ਹਾਰਟ੍ਰੋਨ ਦੀ ਪਹਿਲ

Wednesday 20 December 2023 01:41 PM UTC+00 | Tags: breaking-news hartron haryana haryana-news news

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ (Haryana) ਰਾਜ ਇਲੌਕਟ੍ਰੋਨਿਕਸ ਵਿਕਾਸ ਨਿਗਮ ਲਿਮੀਟੇਡ (ਹਾਰਟ੍ਰੋਨ) ਨੇ ਈ-ਵੇਸਟ ਨਿਸਤਾਰਣ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਈ-ਵੇਸਟ ਦੀ ਪਹਿਲੀ ਈ-ਨੀਲਾਮੀ ਦੇ ਨਾਲ ਇਕ ਇਤਿਹਾਸਕ ਮੀਲ ਦਾ ਪੱਥਰ ਹਾਸਲ ਕੀਤਾ ਹੈ। ਇਹ ਯਕੀਨੀ ਤੌਰ ‘ਤੇ ਇਕ ਗੇਮ-ਚੇਜਿੰਗ ਸਾਬਤ ਹੋਵੇਗੀ। ਆਈਟੀ ਅਤੇ ਇਲੌਕਟ੍ਰੋਨਿਕ ਸਮੱਗਰੀਆਂ ਦੇ ਪ੍ਰਸਾਰ ਦੇ ਨਾਲ ਈ-ਵੇਸਟ ਇਕ ਵੱਡੀ ਚਨੌਤੀ ਬਣਾ ਗਿਆ ਹੈ।

ਇਸ ਦੇ ਹੱਲ ਈ ਇਕ ਵੱਧ ਮਜਬੂਤ ਅਤੇ ਸਰਗਰਮ ਦ੍ਰਿਸ਼ਟੀਕੋਣ ਦੀ ਜਰੂਰਤ ਹੈ। ਇਸ ਲਈ ਹਾਰਟ੍ਰੋਨ ਵੱਲੋਂ ਈ-ਵੇਸਟ ਪ੍ਰਬੰਧਨ ਪਹਿਲ ਦੇ ਤਹਿਤ ਅਗਸਤ ਮਹੀਨੇ ਵਿਚ ਇਲੈਕਟ੍ਰੋਨਿਕ ਨੀਲਾਮੀ ਪੋਰਟਲ ਦੀ ਸ਼ੁਰੂਆਤ ਕੀਤੀ ਗਈ, ਜੋ ਸਹੀ ਢੰਗ ਨਾਲ ਸਵਚਾਲਤ ਅਤੇ ਬਿਨ੍ਹਾਂ ਰੁਕਾਵਟ ਸਿਸਟਮ ਰਾਹੀਂ ਸੰਪੂਰਣ ਈ-ਵੇਸਟ ਨਿਪਟਾਨ ਪ੍ਰਕ੍ਰਿਆ ਨੂੰ ਸਰਲ ਬਨਾਉਣ ਲਈ ਡਿਜਾਇਨ ਕੀਤਾ ਗਿਆ ਹੈ।

ਹਾਰਟ੍ਰੋਨ ਦੇ ਪ੍ਰਬੰਧ ਨਿਦੇਸ਼ਕ ਜੇ ਗਣੇਸ਼ਨ ਨੇ ਕਿਹਾ ਕਿ ਸਾਰੀ ਸਰਕਾਰੀ ਵਿਭਾਗਾਂ, ਵਾਰਡਾਂ, ਨਿਗਮਾਂ, ਯੂਨੀਵਰਸਿਟੀਆਂ, ਸੰਸਥਾਨਾਂ ਅਤੇ ਹੋਰ ਸੰਸਥਾਵਾਂ ਲਈ ਉਨ੍ਹਾਂ ਦੇ ਈ-ਵੇਸਟ ਦੇ ਨਿਪਟਾਨ ਤਹਿਤ ਪ੍ਰਕ੍ਰਿਆ ਨੂੰ ਸਹੀ ਢੰਗ ਨਾਲ ਕਰਨ ਲਈ ਹਾਰਟ੍ਰੋਨ ਨੇ ਇਕ ਆਸਾਨ ਹੱਲ ਵਿਕਸਿਤ ਕੀਤਾ ਹੈ। ਸਥਾਨ ਦੀ ਕਮੀ ਜਾਂ ਵਾਤਾਵਰਣ ਮਾਣਦੰਡਾਂ ਦੇ ਪਾਲਣ ਦੇ ਸੰਦਰਭ ਵਿਚ ਇੰਨ੍ਹਾਂ ਸੰਸਥਾਵਾਂ ਦੇ ਸਾਹਮਣੇ ਆਉਣ ਵਾਲੀ ਮੌਜੂਦ ਚਨੌਤੀਆਂ ਨੁੰ ਪਹਿਚਾਣਦੇ ਹੋਏ ਹਾਰਟ੍ਰੋਨ ਵੱਲੋਂ ਕੀਤੀ ਗਈ ਪਹਿਲ ਦਾ ਉਦੇਸ਼ ਈ-ਵੇਸਟ ਨਿਪਟਾਨ ਲਈ ਏਸਓਪੀ ਦੇ ਨਾਲ ਇਕ ਕੁਸ਼ਲ ਸਿਸਟਮ ਪ੍ਰਦਾਨ ਕਰਨਾ ਹੈ।

ਗਣੇਸਨ ਨੇ ਕਿਹਾ ਕਿ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਦੇ ਯੂਨੀਵਰਸਿਟੀਆਂ ਅਤੇ ਜਿਲ੍ਹਾ ਡਿਪਟੀ ਕਮਿਸ਼ਨਰਾਂ , ਨਗਰ ਨਿਗਮ ਕਮਿਸ਼ਨਰਾਂ, ਜਿਲ੍ਹਾ ਨਗਰ ਕਮਿਸ਼ਨਰਾਂ ਨੁੰ ਪੋਰਟਲ ‘ਤੇ ਰਜਿਸਟਰਡ ਕੀਤਾ ਜਾ ਰਿਹਾ ਹੈ। ਉਨ੍ਹਾਂ ਤੋਂ ਈ-ਵੇਸਟ ਸੂਚੀ ਅਪਲੋਡ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਈ-ਵੇਸਟ ਦੀ ਵਸਤੂਆਂ ਦੀ ਸੂਚੀ ਅਪਲੋਡ ਕਰਨ ‘ਤੇ ਪੋਰਟਲ ਆਟੋਮੇਟਿਕ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜੁੜੇ ਰਜਿਸਟਰਡ ਈ-ਵੇਸਟ ਹਿਤਧਾਰਕਾਂ ਅਤੇ ਹਾਰਟ੍ਰੋਨ ਦੇ ਪੈਨਲ ਵਿਚ ਸ਼ਾਮਿਲ ਵਿਕ੍ਰੇਤਾਵਾਂ ਦੇ ਲਈ ਬੋਲੀ ਸ਼ੁਰੂ ਕਰਨ ਤਹਿਤ ਇਕ ਲਾਇਵ ਪਲੇਟਫਾਰਮ ਸ਼ੁਰੂ ਕਰਦਾ ਹੈ।

184 ਈ-ਵੇਸਟ ਵਸਤੂਆਂ ਦੀ ਹੋਈ ਨੀਲਾਮੀ

ਹਾਰਟ੍ਰੋਨ ਦੇ ਵਧੀਕ ਪ੍ਰਬੰਧ ਨਿਦੇਸ਼ਕ ਵਿਵੇਕ ਕਾਲਿਆ ਨੇ ਦਸਿਆ ਕਿ ਪੋਰਟਲ ਰਾਹੀਂ ਹਾਲ ਹੀ ਵਿਚ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ, ਹਾਰਟ੍ਰੋਨ ਅਤੇ ਇਕ ਸਰਕਾਰੀ ਕਾਲਜ, ਕਾਲਕਾ ਦੇ ਪੁਰਾਣੇ ਈ-ਵੇਸਟ ਦੀ ਈ-ਨੀਲਾਮੀ ਕੀਤੀ ਗਈ ਹੈ। ਸੀਪੀਯੂ, ਪ੍ਰਿੰਟਰ, ਯੂਪੀਏਸ, ਏਲਈਡੀ ਆਦਿ ਸਮੇਤ ਕੁੱਲ 184 ਈ-ਵੇਸਟ ਵਸਤੂਆਂ ਦੀ ਨੀਲਾਮੀ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਈ-ਵੇਸਟ ਦਾ ਨਿਪਟਾਨ ਭਾਰਤ ਸਰਕਾਰ ਵੱਲੋਂ ਮੌਜੂਦਾ ਵਿਚ ਜਾਂ ਸਮੇਂ-ਸਮੇਂ ‘ਤੇ ਨਿਰਧਾਰਿਤ ਸਮੇਂ ਸੀਮਾ ਅਨੁਸਾਰ ਅਤੇ ਈ-ਵੇਸਟ ਨਿਯਮ-2022 ਅਨੁਸਾਰ ਕੀਤਾ ਜਾਵੇਗਾ। ਕੰਟ੍ਰੈਕਟ ਦਿੱਤੇ ਜਾਣ ਦੀ ਮਿੱਤੀ ਤੋਂ 20 ਦਿਨ ਦੇ ਅੰਦਰ ਸਫਲ ਬੋਲੀਦਾਤਾ ਵੱਲੋਂ ਸਮੱਗਰੀ ਦਾ ਉਠਾਨ ਯਕੀਨੀ ਕੀਤਾ ਜਾਵੇਗਾ ਅਤੇ ਈ-ਵੇਸਟ ਪ੍ਰਾਪਤ ਹੋਣ ਦੇ 30 ਦਿਨ ਦੇ ਅੰਦਰ ਨਿਯਮਅਨੁਸਾਰ ਹਾਰਟ੍ਰੋਨ ਨੂੰ ਈ-ਵੇਸਟ ਦੇ ਸਰੱਖਿਅਤ ਨਿਪਟਾਨ ਦਾ ਜਰੂਰੀ ਪ੍ਰਮਾਣ ਪੱਤਰ ਪ੍ਰਦਾਨ ਕਰੇਗਾ।

The post ਹਰਿਆਣਾ: ਈ-ਵੇਸਟ ਦੇ ਨਿਪਟਾਨ ਦੀ ਦਿਸ਼ਾ ‘ਚ ਹਾਰਟ੍ਰੋਨ ਦੀ ਪਹਿਲ appeared first on TheUnmute.com - Punjabi News.

Tags:
  • breaking-news
  • hartron
  • haryana
  • haryana-news
  • news

ਹਰਿਆਣਾ ਨੇ MHRD ਵੱਲੋਂ ਮਾਨਤਾ ਪ੍ਰਾਪਤ ਕਾਰੋਬਾਰ ਯੋਗਤਾ ਮਾਨਕਾਂ ਨੂੰ ਅਪਣਾਇਆ

Wednesday 20 December 2023 01:44 PM UTC+00 | Tags: breaking-news haryana-news health ime latest-news mhrd news the-unmute-breaking-news

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ ਸਰਕਾਰ ਨੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ 13 ਮਈ, 2013 ਤੱਕ ਵਿਧੀਵਤ ਮਾਨਤਾ ਪ੍ਰਾਪਤ ਸਾਰੀ ਪੇਸ਼ੇਵਰ ਨਿਗਮਾਂ/ਸੰਸਥਾਨਾਂ ਵੱਲੋਂ ਪ੍ਰਦੱਤ ਯੋਗਤਾਵਾਂ ਮਤਲਬ ਡਿਪਲੋਮਾ/ਡਿਗਰੀ ਦਾ ਲਾਭ ਰੁਜਗਾਰ ਦੇ ਉਦੇਸ਼ ਨਾਲ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਯੋਗਤਾਵਾਂ IME ਵੱਲੋਂ ਮਾਨਤਾ ਪ੍ਰਾਪਤ ਯੋਗਤਾਵਾਂ ਅਤੇ 31 ਅਕਤੂਬਰ, 2017 ਨੁੰ AICTE ਵੱਲੋਂ ਜਾਰੀ ਪਬਲਿਕ ਨੋਟਿਸ ਵਿਚ ਸ਼ਾਮਲ ਯੋਗਤਾਵਾਂ ਦੇ ਸਮਾਨ ਹੈ।

ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਇੰਸਟੀਟਿਯੂਸ਼ਨ ਆਫ ਮੈਕੇਨੀਕਲ ਇੰਜੀਨੀਅਰਸ (ਇੰਡੀਆ) (ਸੁਪਾ) ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਦੇ ਹਾਲਿਆ ਫੈਸਲੇ ਦੇ ਮੱਦੇਨਜਰ ਲਿਆ ਅਿਗਾ ਹੈ ਅਤੇ ਵੱਖ-ਵੱਖ ਵਪਾਰਕ ਨਿਗਮਾਂ/ਸੰਸਥਾਨਾਂ ਵੱਲੋਂ ਪ੍ਰਦਾਨ ਕੀਤੀ ਗਈ ਯੋਗਤਾਵਾਂ ਦੀ ਮਾਨਤਾ ਸਥਿਤੀ ਦੀ ਸਮੀਖਿਆ ਕੀਤੀ ਗਈ ਹੈ।

ਮਾਨਤਾ ਪ੍ਰਾਪਤ ਸੰਸਥਾਨਾਂ ਦੀ ਸੂਚੀ ਵਿਚ ਹਿੰਦੀ ਸਾਹਿਤ ਸਮੇਲਨ, ਇਲਾਹਾਬਾਦ, ਇੰਸਟੀਟਿਯੂਸ਼ਨ ਆਫ ਸਿਵਲ ਇੰਜੀਨੀਅਰਸ, ਲੁਧਿਆਨਾ, ਇੰਡੀਅਨ ਇੰਸਟੀਟਿਯੂਟ ਆਫ ਸੇਰਾਮਿਕਸ, ਕਲਕੱਤਾ, ਕਾਲਜ ਆਫ ਮਿਲਿਟਰੀ ਇੰਜੀਨੀਅਰਿੰਗ, ਪੂਣੇ, ਇਲੈਟ੍ਰੋਨਿਕਸ ਏਜੂਕੇਸ਼ਨ ਕੰਪਿਊਟਰ ਕੋਰਸ ਵਿਭਾਗ (ਡੀਓਈਏਸੀਸੀ) ਦੇ ਤਹਿਤ ਕੰਪਿਊਟਰ ਸੋਸਾਇਟੀ ਆਫ ਇੰਡੀਆ (ਸੀਏਸਆਈ), ਇੰਸਟੀਟਿਯੂਸ਼ਨ ਮੈਕੇਨੀਕਲ ਇੰਜੀਨੀਅਰਸ (ਭਾਰਤ), ਮੁੰਬਈ, ਟੂਲ ਰੂਪ ਏਂਡ ਟ੍ਰੇਨਿੰਗ ਸੈਂਟਰ, ਵਜੀਰਪੁਰ, ਦਿੱਲੀ, ਨੈਸ਼ਨਲ ਇੰਸਟੀਟਿਯੂਟ ਫਾਰ ਟ੍ਰੇਨਿੰਗ ਇੰਨ ਇੰਡਸਟਰਿਅਲ ਇੰਜਨੀਅਰਿੰਗ, ਬਾਂਬੇ (ਏਨਆਈਟੀਆਈਈ), ਇੰਸਟੀਟਿਯੂਸ਼ਨ ਆਫ ਫਾਇਰ ਇੰਜੀਨੀਅਰਸ, ਭਾਂਰਤ, ਇੰਸਟੀਟਿਯੂਟ ਆਫ ਇਲੈਕਟ੍ਰੋਨਿਕਸ ਏਂਡ ਟੈਲੀਕੰਮਿਊਨੀਕੇਸ਼ਨ ਇੰਜੀਨੀਅਰਸ, ਨਵੀਂ ਦਿੱਤੀ, ਇੰਸਟੀਟਿਯੂਸ਼ਨ ਸਰਵੇਅਰ ਦੀ ਟੀਮ, ਆਟੋਮੋਬਾਇਲ ਸੋਸਾਇਟੀ, ਨੇਬ ਸਰਾਏ ਨਵੀਂ ਦਿੱਲੀ, ਇੰਡੀਅਨ ਏਸੋਸਇਏਸ਼ਨ ਆਫ ਮੈਟੀਰਿਅਲਸ ਮੈਨੇਜਮੈਂਟ, ਮਦਰਾਸ/ਇੰਡੀਅਨ ਇੰਸਟੀਟਿਯੂਟ ਆਫ ਮੈਟੇਰਿਅਲਸ ਮੈਨੇਜਮੈਂਅ, ਮਦਰਾਸ, ਭਾਂਰਤੀ ਨੌਸੇਨਾ ਆਈਏਨਏਸ ਵਲਸੁਰਾ, ਭਾਂਰਤੀ ਨੌਸੇਨਾ ਸ਼ਿਵਾਜੀ ਅਤੇ ਵਲਸੁਰਾ, ਆਈਏਨਏਸ (ਸ਼ਿਵਾਜੀ ਲੋਨਾਵਲਾ ਅਤੇ ਆਈਏਨਏਸ (ਵਲਸੁਰਾ) ਜਾਮਨਗਰ), ਇੰਸਟੀਟਿਯੂਸ਼ਨ ਇੰਜੀਨੀਅਰਸ ਕੋਲਕਾਤਾ (ਭਾਰਤ), ਏਅਰੋਨੋਟੀਕਲ ਸੋਸਾਇਟੀ ਆਫ ਇੰਡੀਆ ਸ਼ਾਮਲ ਹੈ।

The post ਹਰਿਆਣਾ ਨੇ MHRD ਵੱਲੋਂ ਮਾਨਤਾ ਪ੍ਰਾਪਤ ਕਾਰੋਬਾਰ ਯੋਗਤਾ ਮਾਨਕਾਂ ਨੂੰ ਅਪਣਾਇਆ appeared first on TheUnmute.com - Punjabi News.

Tags:
  • breaking-news
  • haryana-news
  • health
  • ime
  • latest-news
  • mhrd
  • news
  • the-unmute-breaking-news

ਐਸ.ਏ.ਐਸ.ਨਗਰ/ਚੰਡੀਗੜ੍ਹ, 20 ਦਸੰਬਰ 2023: ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਵਿਭਾਗ ਵੱਲੋਂ ਮੋਹਾਲੀ ਵਿਖੇ ਚਲਾਏ ਜਾ ਰਹੇ ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼ ਵਿਖੇ ਐਸ ਸੀ/ਬੀ ਸੀ ਅਤੇ ਘੱਟ ਗਿਣਤੀਆਂ ਨਾਲ ਸਬੰਧਤ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਲਈ ਮੁਫ਼ਤ ਕੋਚਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਾਗ ਅੰਬੇਦਕਰ ਇੰਸਟੀਚਿਊਟ ਰਾਹੀਂ ਕੋਚਿੰਗ ਲੈਣ ਦੇ ਚਾਹਵਾਨ ਲੋੜਵੰਦ ਵਿਦਿਆਰਥੀਆਂ/ਉਮੀਦਵਾਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਇੰਸਟੀਚਿਊਟ ਇਸ ਵੇਲੇ ਆਈ ਏ ਐਸ/ਪੀ ਸੀ ਐਸ/ਸਿਵਲ ਸੇਵਾਵਾਂ ਦੇ ਚਾਹਵਾਨਾਂ ਨੂੰ ਕੋਚਿੰਗ ਦੇਣ ਤੋਂ ਇਲਾਵਾ ਗ੍ਰੈਜੂਏਟਾਂ ਲਈ ਸਟੈਨੋਗ੍ਰਾਫੀ ਵਿੱਚ ਇੱਕ ਸਾਲ ਦਾ ਕੋਰਸ ਚਲਾ ਰਿਹਾ ਹੈ।

ਉਨ੍ਹਾਂ ਵੱਲੋਂ ਅੱਜ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਲਗਭਗ 45 ਸਿਖਿਆਰਥੀਆਂ ਨੂੰ ਟਰਾਫੀ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਇੰਸਟੀਚਿਊਟ ਨੂੰ ਆਪਣਾ ਮੰਦਰ ਮੰਨਦੇ ਹਨ, ਉਹ ਆਪਣਾ ਭਵਿੱਖ ਸੰਵਾਰਨ ਲਈ ਸੰਸਥਾ ਅੱਗੇ ਅੱਜ ਵੀ ਝੁਕਦੇ ਹਨ।

ਮੰਤਰੀ ਨੇ ਇੱਥੇ ਕੋਚਿੰਗ ਪ੍ਰਾਪਤ ਕਰਨ ਵਾਲੇ ਆਈ.ਏ.ਐੱਸ./ਪੀ.ਸੀ.ਐੱਸ./ਸਿਵਲ ਸੇਵਾਵਾਂ ਦੇ ਚਾਹਵਾਨਾਂ ਦੀ ਮੌਜੂਦਾ ਵਜ਼ੀਫ਼ਾ ਰਾਸ਼ੀ 3000 ਤੋਂ ਵਧਾ ਕੇ 10000 ਕਰਨ ਦਾ ਐਲਾਨ ਕੀਤਾ ਜਦੋਂ ਕਿ ਸਟੈਨੋਗ੍ਰਾਫੀ ਦੇ ਸਿਖਿਆਰਥੀਆਂ ਲਈ 1500 ਤੋਂ 5000 ਕਰਨ ਦਾ ਐਲਾਨ ਕੀਤਾ ਜੋ ਕਿ ਮਹਿੰਗਾਈ ਦੀ ਵਧਦੀ ਦਰ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਕਈ ਸਾਲਾਂ ਤੋਂ ਉਡੀਕੀ ਜਾ ਰਹੀ ਸੀ।

ਉਨ੍ਹਾਂ ਕਿਹਾ ਕਿ ਕਮਜ਼ੋਰ ਵਰਗਾਂ ਅਤੇ ਲੋੜਵੰਦ ਉਮੀਦਵਾਰਾ, ਜੋ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕਰਕੇ ਆਪਣੇ ਜੀਵਨ ਵਿੱਚ ਅੱਗੇ ਵਧਣਾ ਚਾਹੁੰਦੇ ਹਨ, ਨੂੰ ਕੋਚਿੰਗ ਦੇਣ ਦਾ ਸੰਕਲਪ , ਬਾਬਾ ਸਾਹਿਬ ਡਾ. ਬੀ ਆਰ ਅੰਬੇਦਕਰ ਦੇ ਆਦਰਸ਼ਾਂ ‘ਤੇ ਆਧਾਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਸੂਬੇ ਨੂੰ ਇੱਕ ਪ੍ਰਗਤੀਸ਼ੀਲ ਅਤੇ ਸਿਹਤਮੰਦ ਸੂਬੇ ਵਿੱਚ ਬਦਲਣ ਲਈ ਅਤੇ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਵਾਹ ਲਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਇੰਸਟੀਚਿਊਟ ਨੇ ਪਿਛਲੇ ਸਮੇਂ ਵਿੱਚ ਇੱਥੋਂ ਕੋਚਿੰਗ ਲੈਣ ਵਾਲੇ ਬਹੁਤ ਸਾਰੇ ਲੋਕਾਂ ਦੇ ਕਰੀਅਰ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਬੁਨਿਆਦੀ ਢਾਂਚੇ ਦੇ ਵਿਸਤਾਰ ਦੇ ਨਾਲ-ਨਾਲ ਲੋੜੀਂਦੇ ਸਟਾਫ਼ ਦੀ ਭਰਤੀ ਕਰਕੇ ਸੰਸਥਾ ਨੂੰ ਮਜ਼ਬੂਤ ਕਰੇਗੀ।

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਦੌਰਾਨ ਆਪਣੇ ਸੰਘਰਸ਼ਮਈ ਜੀਵਨ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਮਿਹਨਤ ਹੀ ਅਖੀਰ ਨੂੰ ਫ਼ਲ ਦਿੰਦੀ ਹੈ। ਉਨ੍ਹਾਂ ਸੰਸਥਾ ਵਿੱਚ ਦਾਖ਼ਲਾ ਲੈ ਕੇ ਨੌਕਰੀਆਂ ਹਾਸਲ ਕਰਨ ਵਾਲੇ ਉਮੀਦਵਾਰਾਂ 'ਤੇ ਆਧਾਰਿਤ ਓਲਡ ਸਕੂਲ ਐਸੋਸੀਏਸ਼ਨ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।

ਪ੍ਰਮੁੱਖ ਸਕੱਤਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ, ਵੀ ਕੇ ਮੀਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੰਤਰੀ ਮੈਡਮ ਦੀ ਅਗਵਾਈ ਹੇਠ ਵਿਭਾਗ ਆਉਣ ਵਾਲੇ ਦਿਨਾਂ ਵਿੱਚ ਸੰਸਥਾ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਸ ਮੌਕੇ ਡਾਇਰੈਕਟਰ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਜਸਪ੍ਰੀਤ ਸਿੰਘ, ਪ੍ਰਿੰਸੀਪਲ ਆਸ਼ੀਸ਼ ਕਥੂਰੀਆ, ਓਲਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਸਿੰਘ ਅਤੇ ਇੰਸਟ੍ਰਕਟਰ ਅਤੇ ਗੈਸਟ ਫੈਕਲਟੀ ਮੈਂਬਰ ਹਾਜ਼ਰ ਸਨ।

The post ਅਗਲੇ ਸਾਲ ਤੋਂ ਮੈਡੀਕਲ ਤੇ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਦੀ ਮੁਫ਼ਤ ਕੋਚਿੰਗ ਦੇਣ ਦਾ ਪ੍ਰਸਤਾਵ ਵਿਚਾਰ ਅਧੀਨ: ਡਾ. ਬਲਜੀਤ ਕੌਰ appeared first on TheUnmute.com - Punjabi News.

Tags:
  • breaking-news
  • dr-baljit-kaur
  • medical
  • news

ਪੰਜਾਬ 'ਚ 20 ਹਜ਼ਾਰ ਖੇਤੀ ਟਿਊਬਵੈੱਲ ਸੂਰਜੀ ਊਰਜਾ 'ਤੇ ਕੀਤੇ ਜਾਣਗੇ: ਅਮਨ ਅਰੋੜਾ

Wednesday 20 December 2023 01:59 PM UTC+00 | Tags: agricultural-sector agricultural-tubewells aman-arora breaking-news news punjab solar-energy syl-issue water-issue

ਚੰਡੀਗੜ੍ਹ, 20 ਦਸੰਬਰ 2023: ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਸੌਰ ਊਰਜਾ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਖੇਤੀਬਾੜੀ ਸੈਕਟਰ ਨੂੰ ਕਾਰਬਨ ਮੁਕਤ ਕਰਨ ਲਈ ਪੰਜਾਬ ਸਰਕਾਰ ਸੂਬੇ ਵਿੱਚ 20,000 ਖੇਤੀ ਟਿਊਬਵੈੱਲਾਂ ਨੂੰ ਸੂਰਜੀ-ਊਰਜਾ (Solar energy) ਉੱਤੇ ਕਰੇਗੀ।

ਅੱਜ ਇੱਥੇ ਆਪਣੇ ਦਫ਼ਤਰ ਵਿਖੇ ਵਿਭਾਗ ਦੇ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਤੀ ਪੰਪ ਸੈੱਟਾਂ ਦੀ ਸੋਲਰਾਈਜ਼ੇਸ਼ਨ ਸਬੰਧੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਇਸ ਤੋਂ ਇਲਾਵਾ ਬੇਸ਼ਕੀਮਤੀ ਜਲ ਸਰੋਤਾਂ ਨੂੰ ਬਚਾਉਣ ਲਈ ਡਾਰਕ ਜ਼ੋਨ ਵਿੱਚ ਫੁਹਾਰਾ ਅਤੇ ਤੁਪਕਾ ਸਿੰਚਾਈ ਵਿਧੀ ਵਾਸਤੇ ਹੀ ਸੋਲਰ ਪੰਪਾਂ ਦੀ ਅਲਾਟਮੈਂਟ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਰਾਜ ਸਰਕਾਰ ਦੀਆਂ ਇਮਾਰਤਾਂ ਨੂੰ ਸੋਲਰ ਫੋਟੋਵੋਲਟੇਇਕ (ਪੀ.ਵੀ.) ਪੈਨਲਾਂ ਨਾਲ ਲੈਸ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ ਕਿਉਂਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਵਰ ਸੈਕਟਰ ਨੂੰ ਡੀਕਾਰਬੋਨਾਈਜ਼ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ ਅਤੇ ਸੋਲਰ ਪੀ.ਵੀ. ਆਪਣੇ ਵੱਖ-ਵੱਖ ਲਾਭਾਂ ਸਦਕਾ ਨਵਿਆਉਣਯੋਗ ਊਰਜਾ ਦਾ ਸਭ ਤੋਂ ਪਸੰਦੀਦਾ ਸਰੋਤ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਸੀ.ਬੀ.ਜੀ. ਪ੍ਰੋਜੈਕਟਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ।

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦੇ ਸੀਈਓ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਸਰਕਾਰੀ ਇਮਾਰਤਾਂ ਦੀਆਂ ਛੱਤਾਂ ‘ਤੇ ਸੋਲਰ ਪੀ.ਵੀ. ਪੈਨਲ ਲਗਾਉਣ ਲਈ 436 ਸਰਕਾਰੀ ਇਮਾਰਤਾਂ ਦੀ ਚੋਣ ਕੀਤੀ ਗਈ ਹੈ ਅਤੇ ਪਹਿਲੇ ਪੜਾਅ ਵਿੱਚ 70 ਇਮਾਰਤਾਂ ਨੂੰ ਜਲਦ ਹੀ ਸੋਲਰ ਪੀ.ਵੀ. ਪੈਨਲਾਂ (Solar energy) ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਨੇ ਹੋਰ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਅਮਨ ਅਰੋੜਾ ਨੇ ਬਾਗ਼ਬਾਨੀ ਅਤੇ ਭੂਮੀ ਤੇ ਜਲ ਸੰਭਾਲ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਆਪਣੀਆਂ ਚੱਲ ਰਹੀਆਂ ਸਕੀਮਾਂ ਨੂੰ ਖੇਤੀ ਪੰਪਾਂ ਦੇ ਸੋਲਰਾਈਜ਼ੇਸ਼ਨ ਸਬੰਧੀ ਪ੍ਰਾਜੈਕਟ ਨਾਲ ਜੋੜ ਕੇ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ। ਇਸ ਮੀਟਿੰਗ ਵਿੱਚ ਡਾਇਰੈਕਟਰ ਪੇਡਾ  ਐਮ.ਪੀ.ਸਿੰਘ, ਡਾਇਰੈਕਟਰ ਬਾਗਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

The post ਪੰਜਾਬ ‘ਚ 20 ਹਜ਼ਾਰ ਖੇਤੀ ਟਿਊਬਵੈੱਲ ਸੂਰਜੀ ਊਰਜਾ 'ਤੇ ਕੀਤੇ ਜਾਣਗੇ: ਅਮਨ ਅਰੋੜਾ appeared first on TheUnmute.com - Punjabi News.

Tags:
  • agricultural-sector
  • agricultural-tubewells
  • aman-arora
  • breaking-news
  • news
  • punjab
  • solar-energy
  • syl-issue
  • water-issue

ਲੋਕ ਸਭਾ ਚੋਣਾਂ 2024 ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਕਰਵਾਈ ਸਾਂਝੀ ਟ੍ਰੇਨਿੰਗ

Wednesday 20 December 2023 02:04 PM UTC+00 | Tags: breaking-news lok-sabha-elections lok-sabha-elections-2024 news police-officials

ਐਸ.ਏ.ਐਸ.ਨਗਰ, 20 ਦਸੰਬਰ 2023: ਜ਼ਿਲ੍ਹਾ ਚੋਣ ਅਫ਼ਸਰ ਦੀ ਪ੍ਰਧਾਨਗੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਲੋਕ ਸਭਾ ਚੋਣਾਂ—2024 (Lok Sabha elections) ਨੂੰ ਮੁੱਖ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖ਼ਤ ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਇੱਕ ਸਾਂਝੀ ਟ੍ਰੇਨਿੰਗ ਕਰਵਾਈ ਗਈ ਜਿਸ ਵਿੱਚ ਕਮਜ਼ੋਰ/ਸੰਵੇਦਨਸ਼ੀਲ ਚੋਣ ਸਟੇਸ਼ਨਾਂ ਅਤੇ ਖਰਚ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹਲਕੇ ਅਤੇ ਖੇਤਰਾਂ ਦੀ ਸ਼ਨਾਖ਼ਤ ਕਰਨ ਲਈ ਹਾਜ਼ਰ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵਲੋਂ ਦੱਸਿਆ ਗਿਆ ਕਿ ਸਾਰੇ ਅਧਿਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਚੋਣਾਂ ਦੌਰਾਨ ਆਪਣੀਆਂ ਡਿਊਟੀਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ। ਇਸ ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ, ਚੰਦਰਜੋਤੀ ਸਿੰਘ ਉਪਮੰਡਲ ਮੈਜਿਸਟ੍ਰੇਟ ਮੋਹਾਲੀ, ਹਿਮਾਂਸੂ ਗੁਪਤਾ ਉਪਮੰਡਲ ਮੈਜਿਸਟ੍ਰੇਟ ਡੇਰਾਬੱਸੀ, ਗੁਰਮੰਦਰ ਸਿੰਘ ਉਪਮੰਡਲ ਮੈਜਿਸਟ੍ਰੇਟ ਖਰੜ, ਡੀ.ਐਸ.ਪੀ, ਸਮੂਹ ਸੁਪਰਵਾਇਜਰ, ਦਿਨੇਸ਼ ਕੁਮਾਰ ਸੈਣੀ, ਐਸ ਐਲ ਐਮ ਟੀ (ਸਟੇਟ ਲੈਵਲ ਮਾਸਟਰ ਟ੍ਰੇਨਰ) ਰੂਪਨਗਰ, ਚੋਣ ਤਹਿਸੀਲਦਾਰ ਸੰਜੇ ਕੁਮਾਰ, ਚੋਣ ਕਾਨੂੰਗੋ ਸੁਰਿੰਦਰ ਕੁਮਾਰ ਵੀ ਸ਼ਾਮਿਲ ਹੋਏ।

The post ਲੋਕ ਸਭਾ ਚੋਣਾਂ 2024 ਸਬੰਧੀ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਕਰਵਾਈ ਸਾਂਝੀ ਟ੍ਰੇਨਿੰਗ appeared first on TheUnmute.com - Punjabi News.

Tags:
  • breaking-news
  • lok-sabha-elections
  • lok-sabha-elections-2024
  • news
  • police-officials

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸਮੇਤ ਇਨ੍ਹਾਂ 26 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਪੁਰਸਕਾਰ

Wednesday 20 December 2023 02:24 PM UTC+00 | Tags: arjuna-award breaking-news khel-ratam khel-ratan mohammad-shami news sports-news

ਚੰਡੀਗ੍ਹੜ, 20 ਦਸੰਬਰ 2023: ਖੇਡ ਪੁਰਸਕਾਰਾਂ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammad Shami) ਸਮੇਤ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਦੇ ਦੋ ਨੌਜਵਾਨ ਬੈਡਮਿੰਟਨ ਸਟਾਰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਲਈ ਚੁਣੇ ਗਏ ਹਨ। ਇਸ ਸਾਲ ਦਾ ਖੇਡ ਰਤਨ ਪੁਰਸਕਾਰ ਚਿਰਾਗ ਸ਼ੈਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਨੂੰ ਦਿੱਤਾ ਜਾਵੇਗਾ। ਇਨ੍ਹਾਂ ਦੋਵਾਂ ਨੇ ਦੁਨੀਆ ਭਰ ਵਿੱਚ ਬੈਡਮਿੰਟਨ ਡਬਲਜ਼ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਖੇਡ ਮੰਤਰਾਲੇ ਨੇ ਇਨ੍ਹਾਂ ਸਾਰੇ ਨਾਵਾਂ ਦੀ ਪੁਸ਼ਟੀ ਕੀਤੀ ਹੈ।

ਜਨਵਰੀ ਵਿੱਚ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਲਈ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ। ਜਿਸ ਦੌਰਾਨ ਇਹ ਖੇਡ ਪੁਰਸਕਾਰ ਦਿੱਤੇ ਜਾਣਗੇ। ਖਿਡਾਰੀਆਂ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਖੇਡ ਮੰਤਰਾਲੇ ਮੁਤਾਬਕ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਚੋਣ ਉਸ ਸਾਲ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਖੇਡ ਵਿਭਾਗ ਨੇ ਉਸ ਦੇ ਨਾਂ ਦੀ ਸਿਫਾਰਿਸ਼ ਕੀਤੀ। ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ ਲੰਬੀ ਛਾਲ ਅਥਲੀਟ ਸ਼੍ਰੀਸ਼ੰਕਰ, ਸਟਾਰ ਪੈਰਾ ਐਥਲੀਟ ਸ਼ੀਤਲ ਦੇਵੀ, ਸਟਾਰ ਮਹਿਲਾ ਹਾਕੀ ਖਿਡਾਰਨ ਸੁਸ਼ੀਲਾ ਚਾਨੂ ਸਮੇਤ 26 ਐਥਲੀਟ ਸ਼ਾਮਲ ਹਨ।

ਖੇਡ ਮੰਤਰਾਲੇ ਮੁਤਾਬਕ ਵੱਖ-ਵੱਖ ਕਮੇਟੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਅਤੇ ਪੂਰੀ ਜਾਂਚ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਸਾਰੇ ਖਿਡਾਰੀਆਂ, ਕੋਚਾਂ ਅਤੇ ਸੰਸਥਾਵਾਂ ਨੂੰ ਪੁਰਸਕਾਰ ਲਈ ਚੁਣਿਆ ਹੈ। ਮੰਤਰਾਲੇ ਨੇ ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ, ਕੋਚਾਂ ਅਤੇ ਸੰਸਥਾਵਾਂ ਦੀ ਸੂਚੀ ਵੀ ਜਾਰੀ ਕੀਤੀ ਹੈ।

ਖੇਡ ਰਤਨ ਅਵਾਰਡ: ਖੇਡ ਰਤਨ ਅਵਾਰਡ ਲਈ ਚਿਰਾਗ ਸ਼ੈਟੀ (ਬੈਡਮਿੰਟਨ) ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ (ਬੈਡਮਿੰਟਨ) ਨੂੰ ਚੁਣਿਆ ਗਿਆ ਹੈ |

ਅਰਜੁਨ ਅਵਾਰਡ: ਇਸਦੇ ਨਾਲ ਹੀ ਅਰਜੁਨ ਅਵਾਰਡ ਲਈ ਓਜਸ ਪ੍ਰਵੀਨ ਦੇਵਤਾਲੇ (ਤੀਰਅੰਦਾਜ਼ੀ), ਅਦਿਤੀ ਗੋਪੀਚੰਦ ਸਵਾਮੀ (ਤੀਰਅੰਦਾਜ਼ੀ)ਸ਼੍ਰੀਸ਼ੰਕਰ (ਐਥਲੈਟਿਕਸ), ਪਾਰੁਲ ਚੌਧਰੀ (ਐਥਲੈਟਿਕਸ), ਮੁਹੰਮਦ ਹੁਸਾਮੁਦੀਨ (ਬਾਕਸਿੰਗ)
ਆਰ ਵੈਸ਼ਾਲੀ (ਸ਼ਤਰੰਜ), ਮੁਹੰਮਦ ਸ਼ਮੀ (Mohammad Shami) (ਕ੍ਰਿਕਟ), ਅਨੁਸ਼ ਅਗਰਵਾਲ (ਘੋੜ ਸਵਾਰੀ), ਦਿਵਯਕ੍ਰਿਤੀ ਸਿੰਘ (ਘੋੜਸਵਾਰ ਪਹਿਰਾਵਾ), ਦੀਕਸ਼ਾ ਡਾਗਰ (ਗੋਲਫ), ਕ੍ਰਿਸ਼ਨ ਬਹਾਦੁਰ ਪਾਠਕ (ਹਾਕੀ), ਸੁਸ਼ੀਲਾ ਚਾਨੂ (ਹਾਕੀ), ਪਵਨ ਕੁਮਾਰ (ਕਬੱਡੀ), ਰਿਤੂ ਨੇਗੀ (ਕਬੱਡੀ) ਸਰੀਨ (ਖੋ-ਖੋ), ਪਿੰਕੀ (ਲਾਅਨ ਬਾਲ), ਐਸ਼ਵਰਿਆ ਪ੍ਰਤਾਪ ਸਿੰਘ ਤੋਮਰ (ਸ਼ੂਟਿੰਗ), ਈਸ਼ਾ ਸਿੰਘ (ਸ਼ੂਟਿੰਗ), ਹਰਿੰਦਰ ਪਾਲ ਸਿੰਘ (ਸਕੁਐਸ਼), ਅਹਿਕਾ ਮੁਖਰਜੀ (ਟੇਬਲ ਟੈਨਿਸ), ਸੁਨੀਲ ਕੁਮਾਰ (ਕੁਸ਼ਤੀ), ਅੰਤਿਮ (ਕੁਸ਼ਤੀ), ਰੋਸ਼ੀ ਬੀਨਾ ਦੇਵੀ (ਵੁਸ਼ੂ), ਸ਼ੀਤਲ ਦੇਵੀ (ਪਾਰਾ ਤੀਰਅੰਦਾਜ਼ੀ), ਅਜੈ ਕੁਮਾਰ (ਬਲਾਈਂਡ ਕ੍ਰਿਕਟ), ਪ੍ਰਾਚੀ ਯਾਦਵ (ਪੈਰਾ ਕੈਨੋਇੰਗ) ਸ਼ਾਮਲ ਹਨ |

The post ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸਮੇਤ ਇਨ੍ਹਾਂ 26 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਪੁਰਸਕਾਰ appeared first on TheUnmute.com - Punjabi News.

Tags:
  • arjuna-award
  • breaking-news
  • khel-ratam
  • khel-ratan
  • mohammad-shami
  • news
  • sports-news

ਚੰਡੀਗੜ੍ਹ, 20 ਦਸੰਬਰ 2023: ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸੂਬੇ ਦੇ ਕਿੰਨੂ ਉਤਪਾਦਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ ਹਨ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਬਾਗਬਾਨੀ ਵਿਭਾਗ, ਨਹਿਰੀ ਵਿਭਾਗ, ਪੰਜਾਬ ਐਗਰੋ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕਿੰਨੂ ਉਤਪਾਦਨ ਪੰਜਾਬ ਰਾਜ ਦੇ ਬਾਗਬਾਨੀ ਦਾ ਅਹਿਮ ਹਿੱਸਾ ਹੈ ਅਤੇ ਕਿੰਨੂ ਉਤਪਾਦਕਾਂ ਨੂੰ ਆ ਰਹੀਆਂ ਸਮੱਸਿਆਵਾਂ ਨਾਲ ਤੁਰੰਤ ਨਜਿੱਠਣਾ ਚਾਹੀਦਾ ਹੈ।

ਇਸ ਮੌਕੇ ਉਹਨਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਬਾਗਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਸਤਲੁਜ ਦਰਿਆ ਅਤੇ ਬੁੱਢੇ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਨੂੰ ਰਲਣ ਤੋਂ ਰੋਕਣ ਲਈ ਵੀ ਕਾਰਵਾਈ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਨਹਿਰੀ ਖਾਲਿਆਂ ਦੀ ਫਰਵਰੀ ਮਹੀਨੇ ਤੋਂ ਪਹਿਲਾਂ ਸਫ਼ਾਈ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਮਾਰਚ ਮਹੀਨੇ ਵਿੱਚ ਨਹਿਰੀ ਬੰਦੀ ਨਾ ਕੀਤੀ ਜਾਵੇ ਕਿਉਂਕਿ ਫਰਵਰੀ ਮਹੀਨੇ ਤੋਂ ਬਾਗਾਂ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਹੈ।

ਇਸ ਤੋਂ ਇਲਾਵਾ ਬਾਗਾਂ ਵਿੱਚ ਪਾਣੀ ਦੀ ਸਟੋਰਜ਼ ਲਈ ਬਣਾਈਆਂ ਜਾਣ ਵਾਲੀਆਂ ਡਿੱਗੀਆਂ ਲਈ ਖਣਨ ਵਿਭਾਗ ਤੋਂ ਐਨ.ਓ.ਸੀ. ਦੀ ਸ਼ਰਤ ਨੂੰ ਖਤਮ ਕਰਨ ਬਾਰੇ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਮਹਾਰਾਸ਼ਟਰ ਦੀ ਤਰਜ਼ 'ਤੇ ਨਰੇਗਾ ਅਧੀਨ ਕੰਮ ਕਰਨ ਵਾਲੇ ਵਰਕਰਾਂ ਦੀਆਂ ਸੇਵਾਵਾਂ ਬਾਗਾਂ ਨੂੰ ਦੇਣ ਲਈ ਪ੍ਰਸਤਾਵ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।

ਉਹਨਾਂ ਹੁਕਮ ਦਿੱਤਾ ਕਿ ਕਿੰਨੂ ਦੀ ਬੋਲੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਿੰਨੂ ਦੀ ਆਮਦ ਅਤੇ ਵਿਕਰੀ ਸਬੰਧੀ ਰਿਕਾਰਡ ਵੀ ਰੱਖਿਆ ਜਾਵੇ।

ਮੀਟਿੰਗ ਦੌਰਾਨ ਉਹਨਾਂ ਅਧਿਕਾਰੀਆਂ ਨੂੰ ਕਿੰਨੂਆਂ ਦੀ ਪਕਾਈ ਨੂੰ ਧਿਆਨ ਵਿੱਚ ਰੱਖਦਿਆਂ ਤੁੜਵਾਈ ਲਈ ਇੱਕ ਮਿਤੀ ਤੈਅ ਕਰਨ ਬਾਰੇ ਪ੍ਰਪੋਜਲ ਤਿਆਰ ਕਰਨ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਕਿੰਨੂਆਂ ਦੇ ਪਲਾਂਟ 10 ਜਨਵਰੀ ਤੋਂ ਸ਼ੁਰੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ। ਮੀਟਿੰਗ ਦੌਰਾਨ ਬਾਗਬਾਨੀ ਮੰਤਰੀ ਵੱਲੋਂ ਕਿੰਨੂ ਬੈਲਟ ਵਿੱਚ ਨਵਾਂ ਵੈਕਸ ਪਲਾਂਟ ਸਥਾਪਤ ਕਰਨ ਦੀ ਸੰਭਾਵਨਾ ਤਲਾਸ਼ਣ ਦੇ ਹੁਕਮ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਕਿੰਨੂ ਤੋਂ ਇਲਾਵਾ ਹੋਰ ਫ਼ਲਾਂ ਦੀ ਬਾਗਬਾਨੀ ਦੀ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣ।

ਬਾਗਬਾਨੀ ਮੰਤਰੀ ਨੇ ਪੰਜਾਬ ਰਾਜ ਦੇ ਆਲੂ ਉਤਪਾਦਕਾਂ ਨੂੰ ਆਲੂ ਦੀ ਫ਼ਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ ਦਵਾਈ ਦਾ ਛਿੜਕਾਅ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਵੱਖ-ਵੱਖ ਸਮੇਂ 'ਤੇ ਕਾਸ਼ਕਾਰਾਂ ਨੂੰ ਦਿੱਤੀਆਂ ਜਾਂਦੀਆਂ ਸਲਾਹਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਕਿਸਾਨ ਭਰਾਵਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

The post ਚੇਤਨ ਸਿੰਘ ਜੌੜੇਮਾਜਰਾ ਵੱਲੋਂ ਕਿੰਨੂ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਹੁਕਮ appeared first on TheUnmute.com - Punjabi News.

Tags:
  • breaking-news
  • chetan-singh-jauramajra
  • kinnow
  • news
  • orange
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form